521
Shayari / Re: ਲਿਖੇਂ ਗਾ,,,
« on: June 01, 2012, 12:34:01 AM »
sukriya,,,
This section allows you to view all posts made by this member. Note that you can only see posts made in areas you currently have access to. 523
Shayari / ਲਿਖੇਂ ਗਾ,,,« on: May 31, 2012, 11:10:02 PM »
ਜੇ ਤੂੰ ਲਹਿਰਾਂ ਨੂੰ ਸਾਗਰੀ ਨਜਾਰੇ ਲਿਖੇਂ ਗਾ
ਫਿਰ ਕਿਸ਼ਤੀ ਲਈ ਕਿੰਦਾਂ ਕਿਨਾਰੇ ਲਿਖੇਂ ਗਾ? ਜੇ ਤੂੰ ਜੁਲਫਾਂ ਨੂੰ ਜਾਲ ਤੇ ਹੁਲਾਰੇ ਲਿਖੇਂ ਗਾ ਲਟ ਉਲਝੀ ਨੂੰ ਕਿਵੇਂ ਤੂੰ ਖਿਲਾਰੇ ਲਿਖੇਂ ਗਾ।? ਜੇ ਤੂੰ ਜਾਲਮ ਨਿਮਾਣੇ ਵਿਚਾਰੇ ਲਿਖੇਂ ਗਾ ਹੱਕਾਂ ਲਈ ਫੇਰ ਕਿਵੇਂ ਨਹਰੇ ਲਿਖੇਂ ਗਾ।? ਜੇ ਤੂੰ ਅਸ਼ਕਾਂ ਨੂੰ ਸਾਵਣ ਫੁਹਾਰੇ ਲਿਖੇਂ ਗਾ ਫਿਰ ਹੰਜੂਆਂ ਨੂੰ ਕਿਵੇ ਪਾਣੀ ਖਾਰੇ ਲਿਖੇਂ ਗਾ ? ਜੇ ਤੂੰ ਜਖਮਾਂ ਨੂੰ ਫੁੱਲ ਤੇ ਤਾਰੇ ਲਿਖੇਂ ਗਾ ਫਿਰ ਸਾਡੇ ਲਈ ਕਿਹੜੇ ਸਹਾਰੇ ਲਿਖੇਂ ਗਾ ? ਜੇ ਤੂੰ ਮਹਿਲਾਂ ਨੂੰ ਕੱਚੇ ਮੁਨਾਰੇ ਲਿਖੇਂ ਗਾ ਫਿਰ ਸਾਡੇ ਲਈ ਕਿਦਾਂ ਦੇ ਡਾਰੇ ਲਿਖੇਂ ਗਾ ? ਜੇ ਤੂਂ ਚੀਕਾਂ ਨੂੰ ਮਹਿਜ ਇਸ਼ਾਰੇ ਲਿਖੇਂ ਗਾ ਤਾਂ ਰਮਜਾਂ ਨੂੰ ਕਿਹੜੇ ਬੁਲਾਰੇ ਲਿਖੇਂ ਗਾ ? ______________________ 524
Shayari / ਜੁੜਿਆ ਵਰ,,,« on: May 31, 2012, 12:39:33 PM »
ਜੁੜਿਆ ਵਰ, ਕੁੜਿਆ ਵਰ, ਹਰਦਮ ਲੜਦਾ ਰਹਿੰਦਾ।
ਆਖਾ ਮੰਨਾਂ, ਗੱਲ ਨਾ ਭੰਨਾਂ, ਫਿਰ ਵੀ ਸੜਦਾ ਰਹਿੰਦਾ। ਬਾਬਲ ਮੇਰੇ ਕਈ ਸੌਗਾਤਾਂ, ਦਾਜ ਬਣਾ ਘਰ ਭਰਿਆ, ਫਲਾਣੇ ਕਿਆਂ ਦੇ ਕੋਲ “ਵਲੈਤਣ”, ਇਹ ਨਾ ਨੰਨਾ ਧਰਿਆ। ਗੱਲ-ਗੱਲ ਤੇ ਸਾੜੇ, ਸੀਨਾ ਛਲਣੀ ਕਰਦਾ ਰਹਿੰਦਾ। ਮਾਂ ਤਾਂ ਚੁੱਕਦੀ, ਨਣਦ ਵੀ ਆਖੇ, ਕੱਢ ਬਾਹਰ ਮਹਾਰਾਣੀ ਨੂੰ, ਕੱਪੜੇ ਧੋਵੇ, ਭਾਂਡੇ ਮਾਂਜੇ, ਚੌਂਕੇ ਚਾੜ੍ਹ ਚੌਧਰਾਣੀ ਨੂੰ। ਲਾਈ-ਲੱਗਾਂ ਦੇ ਵਾਂਗੂ ਇਹੀਓ ਪਾਹੜਾ ਪੜ੍ਹਦਾ ਰਹਿੰਦਾ। ਵਿਆਹ ਨੂੰ ਹੋਏ ਮਹੀਨੇ ਗਿਆਰਾਂ, ਅਜੇ ਮਸਾਂ ਹੀ ਕਰਕੇ, ਰੱਬ ਦੇ ਅੱਗੇ ਪੱਲਾ ਅੱਡਦੀ, ਬੋਲ “ਬਾਂਝ” ਤੋਂ ਡਰਕੇ। ਧੀ ਦੇ ਨਾਂ ਨੂੰ ਨਫ਼ਰਤ ਐਪਰ, “ਪੁੱਤ” ਦੀ ਹਾਮੀ ਭਰਦਾ ਰਹਿੰਦਾ। ਰੱਬ ਨੇ ਵੈਰ ਲੈ ਲਿਆ ਡਾਹਢਾ, ਜੰਮ ਪਈ ਜੋ ਕਲਹਿਣੀ, ਕੁੱਖ ਮੰਦਭਾਗੀ ਨਫ਼ਰਤ ਬਣ ਗਈ, ਸੋਗੀ ਰਹਿਣੀ-ਬਹਿਣੀ। ਬਹਿ ਗਿਆ ਮੂੰਹ ਬਣਾ ਕੇ, ਚੰਦਰਾ ਇੱਜਤੋਂ ਡਰਦਾ ਰਹਿੰਦਾ। ਚਾਤਰ ਜੇਠ-ਜੇਠਾਣੀ ਚੁੱਕਦੇ, ਰਹਿ ਗਈ ਲੋਹੜੀ ਪਾਉਣੀ, ਚੰਦਰੀ ਨੀਤ ਨੂੰ ਜੰਮਦੀ ਕੁੜੀਆਂ, ਪੁੱਤਾਂ ਨੂੰ ਤਰਸਾਉਣੀ। ਕੁਲ-ਦੇ-ਦੀਪਕ ਹੋਣ ਦੀਵਾਰਾਂ, ਘਰ-ਬਾਹਰ ਦਾ ਪੜਦਾ ਰਹਿੰਦਾ। ਥੱਕ-ਹਾਰ ਮੁੜ ਪੱਲਾ ਅੱਡਿਆ, ਬਸ ਇੱਕ ਪੁੱਤ ਦੀ ਦਾਤ ਲਈ, ਅਗਲਾ ਵਰਕਾ ਪਾੜ ਹੀ ਦੇਵੀਂ, ਰੱਬਾ ਧੀ ਦੀ ਜਾਤ ਲਈ। ਪਾਂਧਾ, ਯੋਗੀ, ਪੀਰ ਮਨਾਵਾਂ, ਜੋ ਸਭ ਦੀ ਝੋਲੀ ਭਰਦਾ ਰਹਿੰਦਾ। ਜੁੜਿਆ ਵਰ, ਕੁੜਿਆ ਵਰ, ਹਰਦਮ ਲੜਦਾ ਰਹਿੰਦਾ। ਆਖਾ ਮੰਨਾਂ, ਗੱਲ ਨਾ ਭੰਨਾਂ, ਫਿਰ ਵੀ ਸੜਦਾ ਰਹਿੰਦਾ। _____________________________ 527
Birthdays / Re: **Happy Birthday To Grewal Saab**« on: May 30, 2012, 06:16:08 PM »
happy birthday,,,
528
Birthdays / Re: happy birthday to Charra jatt« on: May 30, 2012, 06:12:50 PM »
happy birthday,,,
529
ਕੋਈ ਨੀ ਮੁੱਲ ਪਉਦਾ
ਕਰੀਆਂ ਵਫਾਂਵਾਂ ਦਾ ਕਿੱਦਾਂ ਮੈਂ ਪੂਰ ਮੋੜਾਂ ਲੰਘੀਆਂ ਹਵਾਵਾਂ ਦਾ ਚੱਲਿਆ ਏ ਫਿਰ ਜਨਾਜਾ ਮਰਿਆਂ ਇਸ਼ਾਂਵਾਂ ਦਾ ਬਲਦਾ ਏ ਸਿਵਾ ਨਿਸ ਦਿਨ ਮੇਰੇ ਹੀ ਚਾਵਾਂ ਦਾ ਭੁਲਦਾ ਨਾ ਮੈਨੂੰ ਚੇਤਾ ਸੱਜਣਾਂ ਦੇ ਰਾਂਵਾਂ ਦਾ ਮੇਰੇ ਲਈ ਯਾਰਾਂ ਪੜਿਆ ਫਤਵਾ ਸਜਾਵਾਂ ਦਾ ਕਰਜਾ ਨੀ ਮੈਥੋਂ ਲਹਿਣਾਂ ਰੁੱਖਾਂ ਤੇ ਮਾਂਵਾਂ ਦਾ ਝੋਰਾ ਹੀ ਦਿਲ ਨੂੰ ਰਹਿਦਾ ਪਿੰਡਾਂ ਤੇ ਥਾਂਵਾਂ ਦਾ ___________ 532
Shayari / ਦਿਲ ਦੇ ਸ਼ਿਕਵੇ,,,« on: May 29, 2012, 12:59:13 PM »
ਰਾਤ ਮੁਕ ਜਾਵੇਗੀ
ਕਾਨੀ ਸੁਕ ਜਾਵੇਗੀ ਦਿਲ ਦੇ ਸ਼ਿਕਵੇ ਬੁਲਾਂ ਉਤੇ ਧਰੇ ਰਹਿਣਗੇ ਦਿਨ ਢਲਿ ਜਾਵੇਗਾ ਸ਼ਾਮ ਫਿਰ ਆਵੇਗੀ ਸਵੇਰ ਹੁੰਦਿਆਂ ਕਲੀ ਫਿਰ ਖਿੱੜ ਜਾਵੇਗੀ ਕਿਸੇ ਦੇ ਵਿਹੜੇ ਵਜੇਗੀ ਫਿਰ ਤੰਹਨਾਈ ਜਾਮ ਸਾਡੇ ਨੇ ਨਾਲ ਭਰੇ ਰਹਿਣਗੇ ਕੀ ਹੋਇਆ ਜੇ ਉਹ ਖਫਾ ਹੋ ਗਏ? ਕੋਲ ਆਕੇ ਤੇ ਫਿਰ ਜੁਦਾ ਹੋ ਗਏ ਦਿਲ ਨੂੰ ਹਾਲੇ ਵੀ ਵਿਸਵਾਸ ਹੁੰਦਾ ਨਹੀ ਦਿਲ ਦੇ ਜਾਨੀ ਅਸਾਂ ਤੋਂ ਪਰੇ ਰਹਿਣਗੇ ਸਾਡੇ ਰਾਹਾਂ 'ਚ ਆ ਗਈਆਂ ਮਜਬੂਰੀਆਂ ਨੇੜੇ ਹੋਕੇ ਵੀ ਵੱਧ ਗਈਆਂ ਨੇ ਦੂਰੀਆਂ ਦਿਲ ਦੇ ਕੂਚੇ ਤੇ ਗਲੀਆਂ ਅੱਜ ਵੀਰਾਨ ਨੇ ਬਾਲ -ਯਾਦਾਂ ਦੇ ਸਾਥੋਂ ਡਰੇ ਰਹਿਣਗੇ ਜਿਹੜੇ ਰੀਝਾਂ ਦੇ ਮਹਿਲ ਬਨਾਏ ਅਸਾਂ ਜਿਹੜੇ ਅੱਖਾਂ 'ਚ ਸੁਪਨੇ ਸਜਾਏ ਅਸਾਂ ਜੋ ਗੀਤ ਅਸਾਂ ਪਿਆਰ ਦੇ ਗਾਉਨੇ ਸੀ ਉਹ ਗੀਤ ਹੁਨ ਸਦਾ ਲਈ ਮਰੇ ਰਹਿਣਗੇ ਜੇ ਕਿਸੇ ਪੁਛਿਆ ਤੇਰਾ ਹਾਲ ਕੀ ਦਸਾਂਗੇ? ਕਦੀ ਰੋਇਆ ਕਰਾਂਗੇ ਕਦੇ ਹੱਸਾਂਗੇ ਇਹ ਸੋਚ ਕੇ ਭੁੱਲ ਨ ਹੋ ਜਾਵੇ ਕੋਈ ਮੂੰਹ ਤੇ ਜਿੰਦਰੇ ਵੱਫਾ ਦੇ ਜੜੇ ਰਹਿਣਗੇ ਹੈ ਮੇਰੀ ਦੁਆ ਕਿ ਤੂੰ ਵੱਸਦੀ ਰਹੇਂ ਸਦਾ ਖਿੱੜਦੀ ਰਹੇਂ ਤੇ ਹੱਸਦੀ ਰਹੈਂ ਫੁੱਲ ਬਣਕੇ ਮਹਿਕਣ ਗੇ ਆਂਸੂ ਮੇਰੇ ਜਖਮ ਦਿਲ ਦੇ ਸਦਾ ਲਈ ਹਰੇ ਰਹਿਣਗੇ ਰਾਤ ਮੁਕ ਜਾਵੇਗੀ ਕਾਨੀ ਸੁਕ ਜਾਵੇਗੀ ਦਿਲ ਦੇ ਸਿਕਵੇ ਬੁਲਾਂ ਉਤੇ ਧਰੇ ਰਨਿਣਗੇ ਦਿਲ ਦੇ ਸ਼ਿਕਵੇ ਬੁਲਾਂ ਉਤੇ ਧਰੇ ਰਹਿਨਗੇ __________ 534
ਕਲ੍ਹੇਜੇ ਯਤੀਮਾਂ ਨੂੰ ਲਾਉਂਦਾ ਹੈ ਜੋ
ਮਨ ਉਹ ਪ੍ਭੂ ਦਾ ਵੀ ਲੈਂਦਾ ਹੈ ਮੋਹ ਉਸ ਦੀ ਹਿਯਾਤੀ ਵੀ ਹੋ ਜਾਵੇ ਰੋਸ਼ਨ ਅਨਾਥਾਂ ਦੇ ਜੀਵਨ ਚੁ ਕਰਦਾ ਜੋ ਲੋ ਹੋ ਜਾਵੇ ਹੱਜ ਅਤੇ ਤੀਰਥ ਯਾਤਰਾ ਇਹ ਨੱਨੇ ਫਰਿਸ਼ਤੇ ਜੋ ਲੈਂਦਾ ਹੈ ਛੋਹ ਪ੍ਰਾਣੀ ਉਹ ਪਾ ਜਾਵੇ ਜੂਨਾ ਤੋਂ ਮੁਕਤੀ ਮਾਸੂਮਾਂ ਦੀ ਪਿੱਠ ਦਾ ਬਣੇ ਜਿਹੜਾ ਢੋ ਹੋ ਜਾਣ ਪਾਪ ਵੀ ਤਬਦੀਲ ਪੁੰਨ ਵਿੱਚ ਯਤੀਮਾਂ ਦੇ ਪੱਖ ਵਿੱਚ ਜੋ ਜਾਵੇ ਖਲੋ ___________________ |