June 16, 2024, 08:12:13 AM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 16 17 18 19 20 [21] 22 23 24 25 26 ... 99
401
Shayari / Re: ਪਰਿਵਰਤਨ,,,
« on: June 28, 2012, 10:22:55 AM »
sukriya,,,

402
Lok Virsa Pehchaan / ਦੋਹੇ,,,
« on: June 28, 2012, 10:10:31 AM »
ਡਾਢਾ ਔਖਾ ਹੋਇਆ ਕਰਨਾ, ਰੋਟੀ ਦਾ ਪ੍ਰਬੰਧ,
ਕਾਰੀਗਰ ਹੀ ਵੇਚੀ ਜਾਂਦੇ ਹੁਣ ਤਾਂ ਆਪਣੇ ਸੰਦ।

ਜਿਹੜੇ ਬੰਦੇ ਸਮਝਦੇ, ਕਿ ਉਹ ਵੱਡੇ ਘਰਦੇ ਨੇ,
ਵੱਡੇ ਵੱਡਿਆਂ ਦਾ ਉਹ ਵੀ ਤਾਂ ਪਾਣੀ ਭਰਦੇ ਨੇ।

ਅੱਜ ਪੰਜਾਬੀ ਗੀਤਾਂ ਦੇ ਵਿੱਚ, ਲੱਚਰਤਾ ਦੀ ਝਾਤ,
ਖੌਰੇ ਕਦ ਤੱਕ ਚੱਲਣੀ ਇਹ ਬੇ-ਸ਼ਰਮੀ ਦੀ ਬਾਤ।

ਜੋ ਅਮਲਾਂ ਤੋਂ ਸੱਖਣੇ, ਕਿਸ ਕੰਮ ਦੇ ਉਪਦੇਸ਼,
ਮਨ- ਮੰਦਰ ਵਿੱਚ ਵਧ ਰਿਹਾ ਪਾਪਾਂ ਦਾ ਪ੍ਰਵੇਸ਼।

ਗੀਤਾਂ ਦੇ ਵਿੱਚ ਲੱਚਰਤਾ ਹੈ, ਜਾਂ ਸਾਜ਼ਾਂ ਦਾ ਸ਼ੋਰ,
ਵਿਰਸੇ ਦਾ ਸਿਰਨਾਵਾਂ ਨੇ ਜੋ ਉਹ ਨਗ਼ਮੇ ਨੇ ਹੋਰ।

ਮੰਦਿਰ ਵਿੱਦਿਆ ਵਾਲੜੇ, ਬਣ ਗਏ ਕਾਰੋਬਾਰ,
ਨਹੀਂ ਵਿਚਾਰੀ ਵਿੱਦਿਆ ਦਾ ਹਰ ਕੋਈ ਹੱਕਦਾਰ।

ਗੀਤਾਂ ਦੇ ਵਿੱਚ ਗੱਲ ਨਸ਼ੇ ਦੀ,ਹੱਥਾਂ ਵਿੱਚ ਹਥਿਆਰ,
ਨਵੇਂ ਗਵੱਈਆਂ ਰੋਲਤਾ ਸਾਡਾ ਸੋਹਣਾ ਸੱਭਿਆਚਾਰ।

ਅੱਜਕੱਲ ਹਰ ਥਾਂ ਹੋ ਰਿਹਾ,ਬਹੁਤ ਧਰਮ ਪ੍ਰਚਾਰ,
ਖੌਰੇ ਕਾਹਤੋਂ ਵਧ ਰਿਹਾ ਏਥੇ ਨਿੱਤ ਭ੍ਰਿਸ਼ਟਾਚਾਰ।
_________________________

405
Shayari / Re: ਪਰਿਵਰਤਨ,,,
« on: June 27, 2012, 10:55:51 PM »
sukriya,,,

407
ਸਾਲ, ਮਹਿਨਾ ਮੇਰੇ ਦਿਨ ਵੀ ਹੈ ਯਾਦ
ਕਿਵੇ ਭੁੱਲਾਂ ਉਸ ਚੰਦਰੀ ਤਰੀਕ ਨੂੰ

ਜਿਨਾ ਵੀ ਹੈ ਯਾਦ ਸਭ ਕੁਝ ਲਿਖੀ ਜਾਵਾਂ
ਨੀ ਮੈ ਤੇਰੇ ਮੇਰੇ ਇਸਕ ਬਰੀਕ ਨੂੰ
__________________

409
ਹੈ ਬੜਾ ਜ਼ਾਲਿਮ ਸਨਮ, ਏ ਜਾਣਦਾ ਸੀ ਮੈਂ , ਮਗਰ
ਇਸ ਕਦਰ ਹੋਏਗਾ ਕਾਤਿਲ, ਏ ਨਹੀ ਸੀ ਸੋਚਿਆ

ਹੋ ਗਿਆ ਦੁਸ਼ਮਣ ਜ਼ਮਾਨਾ, ਪਰ ਕੋਈ ਸੀ ਗਮ ਨਹੀ
ਤੂ ਵੀ ਜਾ ਹੋਵੇਗਾ ਸ਼ਾਮਿਲ, ਏ ਨਹੀ ਸੀ ਸੋਚਿਆ

ਰੋਸ਼ਨੀ ਦੀ ਭਾਲ, ਮਾਰਾਂ ਹ੍ਨੇਰਿਆਂ ਚ ਟੱਕਰਾਂ
ਕੁਜ ਵੀ ਨਾ ਹੋਏਗਾ ਹਾਸਿਲ, ਏ ਨਹੀ ਸੀ ਸੋਚਿਆ

ਪਲਕਾਂ ਤੇ ਜਿਸਨੂ  ਬਿਠਾਇਆ, ਦਿਲ ਦਾ ਮਹਿਰਮ ਜਾਣਕੇ
ਰੂਹ ਚ ਜਾ ਹੋਏਗਾ ਦਾਖਿਲ  ,ਏ ਨਹੀ ਸੀ ਸੋਚਿਆ
__________________________

410
ਆਸ ਦੇ ਦੀਵੇ ਦੇ ਵਿਚ ਸੀ ਤੇਲ ਪਾ ਕੇ ਰੱਖਿਆ
ਬਾਲਣੇ ਨੂ ਆਏ ਸੀ ਤੇ ਅੱਗ ਲਗਾ ਕੇ ਤੁਰ ਗਏ

ਜਾਣ ਕੇ ਅਣਜਾਨ ਬਣਕੇ ਖੜ ਕੇ ਸੀ ਤੱਕਦੇ ਰਹੇ
ਸੜਦਾ ਮੈਨੂ ਵੇਖ ਕੇ ਓ ਮੁਸਕੁਰਾ ਕੇ ਤੁਰ ਗਏ

ਇੱਕ ਦਿਨੇ ਮਰਨੇ ਦੀ ਹਾਲੇ ਕਸਮ ਭੁੱਲੀ ਵੀ ਨਹੀ
ਮੈਂ ਕਿਹਾ "ਮਰ ਜਾਵਾਂ" ? ਤੇ ਓ ਸਿਰ ਹਿਲਾ ਕੇ ਤੁਰ ਗਏ

ਆਪਣੀ ਇਸ ਹਾਲਤ ਦਾ ਜਦ ਗੁਨਾਹ੍ਗਾਰ ਓਹਨੂ ਆਖਿਆ
ਨੱਕ ਚੜ੍ਹਾ ਕੇ, ਘੂਰੀ ਵੱਟ ਕੇ, ਤਿਲਮਿਲਾ ਕੇ ਤੁਰ ਗਾਏ

ਰੂੜ ਚੁਕੇ ਸਬ ਹਂਜੂਆ ਦਾ ਹਿਸਾਬ ਜਦ ਮੈਂ ਮੰਗਿਆ
ਹਿਜਰ ਦੇ ਕਾਸੇ ਦੇ ਵਿਚ ਓ ਮੌਤ ਪਾ ਕੇ ਤੁਰ ਗਏ
__________________________

412
ਕਿਸੇ ਦੀ ਦੋਸਤੀ ਚ ਪੈ ਲਈਏ ਤਾਂ ਕੀ ਮਾੜੈ
ਸਲਾਹ ਦੁਸ਼ਮਣਾਂ ਦੀ ਵੀ ਲੈ ਲਈਏ ਤਾਂ ਕੀ ਮਾੜੈ

ਸੂਟ ਬੂਟ ਵਿਚ ਰਹਿਨੇ ਆਂ ਕੋਈ ਮਾੜੀ ਗੱਲ ਨਹੀ
ਕੁੜਤੇ ਚਾਦਰੇ ਵਿਚ ਵੀ ਰਹਿ ਲਈਏ ਤਾਂ ਕੀ ਮਾੜੈ

ਜੋ ਜਿੱਤ ਆਵੇ ਸਦਾ, ਖਿਡਾਰੀ ਓਹੀ ਨਹੀ ਹੁੰਦਾ
ਕਿਸੇ ਦੇ ਭਲੇ ਵਾਸ੍ਤੇ ਢਹਿ ਲਈਏ ਤਾਂ ਕੀ ਮਾੜੈ

ਸੱਜਣਾਂ ਦੇ ਮੁੱਖੜੇ ਤੇ ਇੱਕ ਮੁਸਕਾਨ ਲਿਓਨ ਲਈ
ਥੋੜਾ ਨਖਰਾ ਯਾਰ ਦਾ ਸਹਿ ਲਈਏ ਤਾਂ ਕੀ ਮਾੜੈ

ਬੁੱਡਿਆਂ ਬੋਹੜਾਂ ਵਾਂਗ ਬਜ਼ੁਰਗਾਂ ਦੀ ਵੀ ਛਾਂ ਠੰਡੀ
ਜੇ ਪੰਜ ਮਿੰਟ ਹੀ ਬਹਿ ਲਈਏ ਤਾਂ ਕੀ ਮਾੜੈ

ਪੂਰੀ ਦੁਨੀਆ ਰੌਲਾ ਪੌਂਦੀ ਫਿਰਦੀ ਐ, ਐਵੇ ਈਂ
ਆਪਾਂ ਵੀ ਦੋ ਟੁੱਕ ਕਹਿ ਲਈਏ ਤਾਂ ਕੀ ਮਾੜੈ
_______________________

413
Shayari / Re: ਪਰਿਵਰਤਨ,,,
« on: June 25, 2012, 10:57:45 PM »
sukriya,,,

414
Shayari / ਪਰਿਵਰਤਨ,,,
« on: June 25, 2012, 09:41:51 PM »
ਜਾਪਦਾ ਹੈ ਉਹਨਾ ਦੇ ਚਿਹਰੇ ਤੇ ਓਹ ਮਾਸੂਮਿਅਤ ਨਹੀ ਰਹੀ,
ਲਗਦੈ ਰਲ ਗੈਰਾਂ ਦੇ ਸੰਗ ਉਹਨਾ ਦੇ ਦਿਲ ਵਿਚ ਮੇਰੀ ਅਹਮਿਅਤ ਨਹੀ ਰਹੀ,
ਜੋ ਬਾਗ ਸੀ ਕਦੇ ਮੇਰਾ ਆਪਣਾ ਉਸਦੇ ਇਕ ਕੰਡੇ ਤੇ ਵੀ ਹੁਣ ਮੇਰੀ ਮਲਕਿਅਤ ਨਹੀ ਰਹੀ
_______________________________________________

415
Shayari / Re: ਕੌੜਾ-ਸੱਚ,,,
« on: June 25, 2012, 10:27:36 AM »
ji sukriya,,,

416
Shayari / Re: ਕੌੜਾ-ਸੱਚ,,,
« on: June 25, 2012, 09:51:49 AM »
sukriya,,,

417
Lyrics / ਯਾਰੀ ਅਸੀਂ ਲਾ ਬੈਠੇ,,,
« on: June 25, 2012, 01:17:13 AM »
ਆਈ ਨਾ ਨਿਭਾਉਣੀ ਸਾਨੂੰ ਯਾਰੀ ਅਸੀਂ ਲਾ ਬੈਠੇ
ਸੋਹਲ ਜਿਹੀ ਜਿੰਦੜੀ ਨੂੰ ਦੁੱਖਾਂ ਵਿੱਚ ਪਾ ਬੈਠੇ ।

ਕਦੇ ਤੂੰ ਨਾਰਾਜ਼ ਹੋਇਆ ਕਦੇ ਮੈਂ ਸੀ ਰੁੱਸ ਗਿਆ,
ਮੌਸਮ ਵਸਲ ਵਾਲਾ ਇੰਝ ਸਾਥੋਂ ਖੁੱਸ ਗਿਆ,
ਧੋਖਾ ਇੱਕ ਦੂਜੇ ਤੋਂ ਨਹੀਂ ਖੁਦ ਤੋਂ ਹੀ ਖਾ ਬੈਠੇ.........
ਆਈ ਨਾ ਨਿਭਾਉਣੀ ਸਾਨੂੰ...............

ਚਾਨਣੀਆਂ ਰਾਤਾਂ ਵਿੱਚ ਮਿਲਣ ਦੇ ਵਾਅਦੇ ਕੀਤੇ,
ਤੋੜ ਨਾ ਨਿਭਾਏ ਬੂਹੇ ਹਿੰਮਤ ਦੇ ਭੇੜ ਲੀਤੇ,
ਹਿਜ਼ਰ ਦੇ ਫੱਟ ਇੰਝ ਸੀਨੇ ਉੱਤੇ ਖਾ ਬੈਠੇ.....
ਆਈ ਨਾ ਨਿਭਾਉਣੀ ਸਾਨੂੰ...............

ਆਖਦੇ ਸਿਆਣੇ ਰੱਬ ਵਸਦਾ ਏ ਰੂਹ ਨੇੜੇ,
ਅਸੀਂ ਦੋਵੇਂ ਖੜੇ ਰਹੇ ਜਿਸਮਾਂ ਦੀ ਜੂਹ ਨੇੜੇ,
ਤਾਹਿਉਂ ਸਾਹਵੇਂ ਇਸ਼ਕ ਦੇ ਰੁਤਵਾ ਘਟਾ ਬੈਠੇ
ਆਈ ਨਾ ਨਿਭਾਉਣੀ ਸਾਨੂੰ ....................
_______________________

418
Shayari / Re: ਕੌੜਾ-ਸੱਚ,,,
« on: June 25, 2012, 12:26:16 AM »
sukriya,,,

419
Shayari / ਕੌੜਾ-ਸੱਚ,,,
« on: June 24, 2012, 02:55:18 AM »
ਪੰਛੀ
ਆਲ੍ਹਣੇ ਵਿੱਚ ਬੈਠੇ
ਬੋਟਾਂ ਦੀਆਂ
ਚੁੰਝਾਂ ਵਿੱਚ ਚੁੰਝਾਂ ਪਾ ਕੇ
ਚੋਗਾ ਖਵਾਉਂਦੇ ਹਨ
ਲਾਡ ਕਰਦੇ ਹਨ
ਪਿਆਰ ਕਰਦੇ ਹਨ
ਤੇ ਉੁਡਾਰੀ ਲਈ
ਤਿਆਰ ਕਰਦੇ ਹਨ।


ਤੇ ਜਦੋਂ
ਬੋਟ ਹੋ ਜਾਂਦੇ ਨੇ ਤਿਆਰ
ਉਡਾਨ ਭਰਨ ਲਈ
ਸੁਪਨਿਆਂ ਦੇ ਅੰਬਰ ਵਿੱਚ
ਉਡਣ ਲਈ
ਬੇਗਾਨੇ ਦੇਸ਼ ਦੇ ਆਗੋਸ਼ ਵਿੱਚ
ਜਾਣ ਲਈ
ਤਾਂ ਉਦੋਂ ਭੁੱਲ ਜਾਂਦੇ ਹਨ
ਚੁੰਝਾਂ ਵਿੱਚ ਚੁੰਝਾਂ ਪਾ ਕੇ
ਖਵਾਏ ਗਏ ਚੋਗੇ ਨੂੰ
ਲਾਡ ਨੂੰ
ਪਿਆਰ ਨੂੰ
ਦੁਲਾਰ ਨੂੰ
ਤੇ ਉਸ ਆਲ੍ਹਣੇ ਨੂੰ ਵੀ
ਜਿੱਥੋਂ ਉੁਨ੍ਹਾਂ ਨੇ
ਭਰੀ ਸੀ ਉਡਾਰੀ।
__________

420
ਮੜ੍ਹੀ  ਦਾ  ਦੀਵਾ   ਭਾਵੇਂ  ਆਖ  ਲੈ,   ਭਾਵੇਂ  ਟਟਹਿਣਾ  ਕਹਿ
ਮੇਰੀ  ਮਜਬੂਰੀ  ਹੈ  ਹਰ  ਹਾਲ   ਮੈਨੂੰ   ਜਗਣਾ   ਪੈਣਾ   ਹੈ
_________________________________

Pages: 1 ... 16 17 18 19 20 [21] 22 23 24 25 26 ... 99