381
Shayari / Re: ਮੈ ਡਰ ਗਿਆ ਅੜੀਏ,,,
« on: July 09, 2012, 10:07:28 AM »
sukriya,,,
This section allows you to view all posts made by this member. Note that you can only see posts made in areas you currently have access to. 383
Shayari / ਮੈ ਡਰ ਗਿਆ ਅੜੀਏ,,,« on: July 08, 2012, 11:22:38 PM »
ਮੈ ਜਿੰਦਗੀ ਦਾ ਹਰ ਇਮਤਿਹਾਨ ਦੇ ਸਕਦਾ ਸੀ
ਤੇਰੇ ਲਈ ਮੈ ਅਪਣੀ ਜਾਨ ਦੇ ਸਕਦਾ ਸੀ ਬਸ ਮੈ ਡਰ ਗਿਆ ਅੜੀਏ ਤੇਰੀ ਰੁਸਵਾਈ ਤੌ ''ਰਾਜ'' ਤਾਂ ਹਰ ਸੇਅਰ ਚ ਤੇਰਾ ਨਾਂ ਲੈ ਸਕਦਾ ਸੀ ________________________ 385
ਹੁਣ ਮੈ ਕਵਿਤਾ ਲਿਖਣੀ ਛੱਡ ਦਿੱਤੀ
ਲਿਖਣ ਦੀ ਚਾਹਤ ਦਿਲ ਚੋ ਹੁਣ ਮੈ ਕੱਡ ਦਿੱਤੀ ਮੈ ਕਵਿਤਾ ਲਿਖਣੀ ਚਾਹੀ ਸੀ ਤੂੰ ਜਿਸ ਨੂੰ ਸਾਰੀ ਉਮਰ ਪੜਦੀ ਰਹਿ ਸਕੇ ਪਰ ਮੇਰੇ ਤੌ ਉਹ ਕਵਿਤਾ ਲਿਖੀ ਨਹੀ ਗਈ ਅਸਲ ਗੱਲ ਇਹ ਵੀ ਏ ਮੈ ਉਹ ਕਵਿਤਾ ਲਿਖਣੀ ਵੀ ਨਹੀ ਚਾਹੂੰਦਾ ਕਿਉ ਕਿ ਹੁਣ ਮੇਰੇ ਕੋਲ ਇਨਾ ਸਮਾ ਨਹੀ ਹੈ ਪਿਛਲੀਆ ਗੱਲਾਂ ਨੂੰ ਯਾਦ ਕਰਕੇ ਰੋਣ ਦਾ ਤੇ ਫਿਰ ਉਹਨਾ ਨੂੰ ਕਾਗਜ ਤੇ ਉਤਾਰਨ ਦਾ ਤੂੰ ਤਾਂ ਅਪਦਾ ਮਤਲਬ ਕੱਡ ਤੁਰਦੀ ਬਣੀ ਤੇ ਮੇਰੇ ਹੱਥ ਫੜਾ ਗਈ ਕਲਮ ਆਖਰ ਕਿਨਾਂ ਕ ਚਿਰ ਮੈ ਲਿਖਦਾ ਰਹਾਂਗਾ ਤੇਰੇ ਬਾਰੇ, ਮੇਰੇ ਬਾਰੇ, ਅਪਣੇ ਪਿਆਰ ਬਾਰੇ ਨਾ ਮੈ ਰਾਝਾਂ ਬਣ ਸਕਦਾ ਹਾਂ ਤੇ ਨਾ ਮੈਥੌ ਮਿਰਜਾ ਬਣ ਹੋਣਾ ਮੇਰੇ ਸਿਰ ਹੋਰ ਵੀ ਕਈ ਜਿੰਮੇਵਾਰੀਆ ਨੇ ਮੈ ਅਪਦੀ ਮਾ ਦਾ ਇਕਲੋਤਾ ਪੁੱਤਰ ਹਾਂ ਉਹਦਾ ਮੇਰੇ ਬਿਨਾ ਏਸ ਦੁਨੀਆ ਤੇ ਕੋਈ ਸਹਾਰਾ ਨਹੀ ਹਰ ਮਾਂ ਨੂੰ ਹੱਕ ਏ ਆਪਣੇ ਪੁੱਤ ਲਈ ਸੁਪਨੇ ਵੇਖਣ ਦਾ ਮੇਰੀ ਮਾਂ ਨੇ ਵੀ ਮੇਰੇ ਲਈ ਕਈ ਸੁਪਨੇ ਵੇਖੇ ਹੋਣਗੇ ਹੁਣ ਮੈ ਅਪਦੇ ਫਰਜਾਂ ਨੂੰ ਪੁਰਾ ਕਰਨਾ ਚਹਾਉਦਾਂ ਹਾ ਜਿਸ ਸਮੇ ਮੇਰਾ ਬਾਪੂ ਰੱਬ ਨੂੰ ਪਿਆਰਾ ਹੋਇਆ ਉਸ ਸਮੇ ਮੇਰੀ ਉਮਰ 11 ਸਾਲ ਸੀ ਘਰ ਦੀ ਸਾਰੀ ਜਿੰਮੇਵਾਰੀ ਮੇਰੇ ਸਿਰ ਸੀ ਮੇਰੇ ਤੌ ਵੱਡੀਆ ਤਿੰਨ ਭੈਣਾ ਸੀ ਉਹਨਾ ਦਾ ਵੀ ਵਿਆਹ ਕਰਨਾ ਸੀ ਏਸ ਦੁੱਖਾਂ ਭਰੇ ਸਮੇ ਚ ਮੇਰੀ ਮਾਂ ਨੇ ਮੇਰਾ ਸਾਥ ਦਿੱਤਾ ਉਹਨੇ ਸਾਨੂੰ ਪੜਾਇਆ ਲਿਖਾਇਆ ਸਾਨੂੰ ਹਰ ਉਹ ਖੁਸੀ ਦਿੱਤੀ ਜੋ ਉਹ ਦੇ ਸਕਦੇ ਸੀ ਬੜੇ ਦੁੱਖ ਅਸੀ ਜਿੰਦਗੀ ਚ ਇਕੱਠੇ ਸਹੇ ਪਰ ਕਦੇ ਡੋਲੇਂ ਨਹੀ ਉਹਦਾ ਭਾਣਾ ਮੰਨਦੇ ਰਹੇ ਅੱਜ ਵੀ ਜਦ ਉਹ ਦਿਨ ਯਾਦ ਆਉਦੇ ਨੇ ਮਨ ਭਰ ਆਉਦਾਂ ਮਨ ਨੂੰ ਹੋਲਾ ਕਰਨ ਲਈ ਮੈ ਲਿਖਣਾ ਸੁ੍ਰੂ ਕੀਤਾ ਪਰ ਲਿਖਣ ਨਾਲ ਪੇਟ ਨੀ ਭਰਦਾ ਪੇਟ ਭਰਦਾ ਰੋਟੀ ਨਾਲ ਤੇ ਰੋਟੀ ਮਿਲਦੀ ਰੋਜਗਾਰ ਨਾਲ ਇਸ ਲਈ ਹੁਣ ਮੈ ਰੋਜਗਾਰ ਲੱਭਣ ਦੂਰ ਆ ਗਿਆ ਹਾਂ ਆਪਣੇ ਵਤਨ ਤੌ ਬਹੁਤ ਦੂਰ ਤੇ ਹੁਣ ਮੈ ਅਪਦੀ ਮਾਂ ਨੂੰ ਉਹ ਹਰ ਖੁਸੀ ਦੇਣਾ ਚਾਹੂੰਦਾ ਹਾਂ ਜੋ ਇਕ ਪੁੱਤ ਦੇ ਸਕਦਾ ਅਪਣੀ ਮਾਂ ਨੂੰ ਹੁਣ ਮੈ ਇਕ ਪੁਤਰ ਦੇ ਫਰਜ਼ਾਂ ਨੂੰ ਪੁਰਾ ਕਰਨਾ ਹੈ ਤੇ ਹੁਣ ਮੇਰੇ ਕੋਲ ਸਮਾ ਨਹੀ ਏ ਕਵਿਤਾ ਲਿਖਣ ਦਾ ਹੁਣ ਜਦ ਮੇਰੇ ਕੋਲ ਸਮਾ ਹੋਵੇਗਾ ਮੈ ਫਿਰ ਕਵਿਤਾ ਲਿਖਾਂ ਗਾ ਪਰ ਫਿਲਹਾਲ ਮੈ ਕਵਿਤਾ ਲਿਖਣੀ ਛੱਡ ਦਿੱਤੀ _________________________ 386
Shayari / ਕੋਈ ਨੀ ਬਣ ਸਕਦਾ,,,« on: July 06, 2012, 11:56:56 PM »
ਬਹੁਤ ਗਹਿਰੇ ਸਬਦ ਨਿਕਲਦੇ ਨੇ ਦਿਲ ਚੋ ਕਈ ਵਾਰ
ਪਰ ਹਰ ਸਬਦ ਦਾ ਸੇਅਰ ਬਣੇ ਹੁੰਦਾਂ ਹੀ ਹਰ ਵਾਰ ਉਹ ਕਹਿੰਦੇ ਮੇਰੇ ਲਈ ਵੀ ਲਿਖੋ ਤੁਸੀ ਗਜ਼ਲ ਕੋਈ ''ਰਾਜ'' ਤੌ ਬਸ ਇਕ ਅੱਖਰ ਲਿਖ ਹੋਇਆ ''ਪਿਆਰ'' ਅੱਜ-ਕਲ ਤਾਂ ਹਰ ਕੋਈ ਬਣੇਆ ਫਿਰਦਾ ਸਾਇਰ ਲਿਖਕੇ ਗਜ਼ਲਾ ਮੈ ਵੀ ਕਰਾਂ ਹੋਲਾ ਦਿਲ ਦਾ ਭਾਰ ਕਿਨਾਂ ਵੀ ਦਰਦ ਹੋਵੇ ਕਿਸੇ ਦੀ ਕਲਮ ਚ ਪਰ ਹਰ ਕੋਈ ਨੀ ਬਣ ਸਕਦਾ ''ਸਿਵ ਕੁਮਾਰ'' _________________________ 388
Shayari / ਚੱਲ ਦਿਲਾ,,,« on: July 04, 2012, 05:01:52 PM »
ਚੱਲ ਦਿਲਾ ਕੁਝ ਵਿੱਸਰੀਆਂ ਯਾਦਾਂ ਨੂੰ ਕੋਲ ਬੁਲਾਈਏ ।
ਇਕਲਾਪੇ ਦੇ ਜੰਗਲ ਅੰਦਰ ਮਹਿਫ਼ਿਲ ਕੋਈ ਸਜਾਈਏ । ਮੇਰੇ ਇਸ ਵੀਰਾਨ ਸ਼ਹਿਰ ਵਿਚ ਤਨਹਾਈਆਂ ਦਾ ਪਹਿਰਾ, ਜ਼ਖ਼ਮੀ ਦਿਲ ਦਾ ਹਾਲ ਅਵੱਲਾ ਕਿਸ ਨੂੰ ਬੈਠ ਸੁਣਾਈਏ । ਏਸ ਉਦਾਸੇ ਮੌਸਮ ਅੰਦਰ ਜੀਣਾ ਮੁਸ਼ਕਿਲ ਹੈ, ਪਰ ਦੰਦਾਂ ਹੇਠਾਂ ਜੀਭ ਦਬਾ ਕੇ ਵਕ਼ਤ ਗੁਜ਼ਾਰੀ ਜਾਈਏ । ਲੜਦੇ ਲੜਦੇ ਪੀੜਾਂ ਨਾਲ ਗਵਾਚੀ ਰੂਹ ਦੀ ਸਰਗਮ , ਸਮਝ ਨਾ ਆਵੇ ਦਿਲ ਦੀ ਵੇਦਨ ਕਿਹੜੀ ਸੁਰ ਵਿਚ ਗਾਈਏ । ਸੂਰਜ ਬਣ ਕੇ ਨੇਰ੍ਹੇ ਨਾਲ ਗਿਆ ਨਾ ਸਾਥੋਂ ਲੜਿਆ , ਜੁਗਨੂੰ ਵਾਂਗਰ ਜੂਝਣ ਦਾ ਪਰ ਜੇਰਾ ਪਾਲੀ ਜਾਈਏ । ਜੋਗੀ ਵਾਲੀ ਫੇਰੀ ਜਗ 'ਤੇ ਅਲਖ ਜਗਾ ਤੁਰ ਜਾਣਾ , ਐਵੇਂ ਤੇਰੀ- ਮੇਰੀ ਦੇ ਵਿਚ ਹਉਮੈ ਨੂੰ ਭਰਮਾਈਏ । __________________________ 389
Shayari / ਪੀੜਾਂ ਦੀ ਸੌਗਾਤ,,,« on: July 04, 2012, 10:45:57 AM »
ਮਨ ਵਿਚ ਸੋਚਾਂ, ਪੈਰੀਂ ਭਟਕਣ, ਓਹੀ ਨੇ ਹਾਲਾਤ ਅਜੇ ਤੱਕ ।
ਸਾਹ ਮੁੱਕ ਚੱਲੇ, ਪਰ ਮੁੱਕੀ ਨਾ ਗ਼ਮ ਦੀ ਕਾਲੀ ਰਾਤ ਅਜੇ ਤੱਕ । ਕਿੰਨੀ ਵਾਰੀ ਕੋਸ਼ਿਸ਼ ਕੀਤੀ , ਪਰ ਮੇਰੇ ਤੋਂ ਛੱਡ ਨਾ ਹੋਈ , ਸੀਨੇ ਨਾਲ ਲਗਾਈ ਹੈ ਜੋ ਪੀੜਾਂ ਦੀ ਸੌਗਾਤ ਅਜੇ ਤੱਕ । ਯਾਦ ਤੇਰੀ ਦਾ ਚਾਨਣ ਹੀ ਬਸ ਦਰਦ ਦੀਆਂ ਵਿਰਲਾਂ 'ਚੋਂ ਝਾਕੇ , ਓਦਾਂ ਮੇਰੇ ਵਿਹੜੇ ਆਉਣੋ ਡਰਦੀ ਹੈ ਪਰਭਾਤ ਅਜੇ ਤੱਕ । ਸਮਝ ਨਹੀਂ ਆਉਂਦੀ ਹੁਣ ਇਸ ਮੌਸਮ ਨੂੰ ਕਿਹੜਾ ਨਾਮ ਦਿਆਂ ਮੈਂ , ਦਿਲ ਦੀ ਧਰਤੀ ਸੁੱਕੀ ਹੈ ਪਰ ਨੈਣਾ ਵਿਚ ਬਰਸਾਤ ਅਜੇ ਤੱਕ । ਸੀਨਾ - ਜ਼ੋਰੀ, ਠੱਗੀ - ਠੋਰੀ, ਡਾਕਾ - ਚੋਰੀ, ਰਿਸ਼ਵਤਖੋਰੀ, ਕਿਹੜੇ ਰਸਤੇ ਉੱਤੇ ਦੱਸ ਤੁਰੀ ਨਾ ਆਦਮ ਜ਼ਾਤ ਅਜੇ ਤੱਕ । _______________________________ 390
Shayari / Re: ਕਵਿਤਾ,,,« on: July 04, 2012, 10:09:37 AM »
ਬੇਰਹਿਮ ਕੋਝੇ ਮੌਸਮਾਂ ਦਾ ਕਰੋ ਜਿਕਰ ਕੋਈ
ਬਿਰਖਾਂ ਅਤੇ ਪਰਿੰਦਿਆਂ ਦਾ ਕਰੋ ਫਿਕਰ ਕੋਈ ਕਾਇਨਾਤ ਦੇ ਵਡਮੁੱਲੇ ਤੋਹਫੇ ਬਚਾ ਲਈਏ ਸਾਰੇ ਲਾਈਏ ਜਿਸ ਵਿਚ ਵੀ ਹੈ ਹੁਨਰ ਕੋਈ ਖੜ ਖੜ ਦਾ ਸ਼ੋਰ ਅਤੇ ਲਕੀਰ ਧੂੰਏ ਦੀ ਦੇਖੋ ਲੋਹੇ ਦੀਆਂ ਮਸ਼ੀਨਾਂ ਤੋਂ ਬਚਿਆ ਨਹੀਂ ਨਗਰ ਕੋਈ ਲੰਮੀਆਂ ਇਹ ਪਟੜੀਆਂ ਤੇ ਚੌੜੀਆਂ ਸੜਕਾਂ ਫਿਰ ਵੀ ਨਹੀਂ ਹਾਦਸੇ ਤੋਂ ਬਿਨਾਂ ਸਫਰ ਕੋਈ ਫੈਲ ਰਹੀਆਂ ਸ਼ਹਿਰਾਂ ਤੋਂ ਬਾਹਰ ਬਸਤੀਆਂ ਦਾਅਵਾ ਅਜੇ ਤੱਕ ਨਹੀਂ,ਕਿ ਨਹੀਂ ਬੇਘਰ ਕੋਈ ਇਕ ਆਸ ਹੈ ਅੱਜ ਵੀ ਮਰੁੰਡੇ ਰੁੱਖ ਉਪਰ ਫੁੱਟੇਗੀ ਹਰੀ ਕਚੂਰ ਇਕ ਦਿਨ ਲਗਰ ਕੋਈ _______________________ 394
Shayari / ਤੁਰਣ ਦੀ ਧੂਹ,,,« on: July 04, 2012, 01:00:36 AM »
ਵਗਦੀ ਨਦੀ ਤੋਂ
ਮੈਂ ਪਾਣੀ ਨਹੀਂ ਤੁਰਣ ਦੀ ਧੂਹ ਮੰਗਦਾ ਹਾਂ ਮੇਰੀ ਪਿਆਸ ਵੱਖਰੀ ਹੈ l ______ 395
PJ Games / Re: express ur feelings with songs.....« on: July 04, 2012, 12:23:14 AM »
ਛੋਟੇ-ਛੋਟੇ ਸਪਨੇ ਹੋ, ਸਪਨੇ ਵੋ ਅਪਨੇ ਹੋ, ਤੋ ਯਾਰੋ ਕਿਆ ਬਾਤ ਹੈ,
ਦਿਲ ਮੇ ਉਜਾਲਾ ਹੋ ਖੁਦ ਕੋ ਸਭਾਲਾ ਹੋ ਤੋ ਯਾਰੋ ਕਿਆ ਬਾਤ ਹੈ, ਜਹੀ ਜੀਨਾ ਹੈ, ਜਹੀ ਜੀਨੇ ਕੀ ਸੂਰਤ ਹੈ, ਜਿੰਦਗੀ ਖੁਬਸੁਰਤ ਹੈ, ਸੁੱਖ ਅਪਨਾ ਜੌ ਬਾਂਟ ਦੇ, ਜਾ ਕੇ ਪਲਟ ਆਤਾ ਹੈ, ਦੁੱਖ ਕਾ ਦੁੱਖ ਹਮ ਕਿਉ ਕਰੇ, ਬਾਂਟੇ ਘਟ ਜਾਤਾ ਹੈ, ਉਏ ਖੁਸੀਉ ਕੋ ਬਾਂਟ ਗਮ ਕੀ ਕਿਸੇ ਜਰੂਰਤ ਹੈ, ਜਿੰਦਗੀ ਖੂਬਸੁਰਤ ਹੈ,,,,, ______________ 396
ਪਿੰਡਾਂ ਵਿਚੋ ਪਿੰਡ ਸੁਣੀਦਾ, 'ਕੁੱਪ ਕਲਾਂ" ਬੜਾ ਨਿਆਰਾ
'ਅਜੇਮਰ ਔਲਖ' ਸਾਨ ਏਸ ਦੀ ਜਿਸਤੇ ਮਾਣ ਕਰੇ ਜਗ ਸਾਰਾ ਮੁਹੰਮਦ ਸਦੀਕ ਨੂੰ ਕੋਣ ਨੀ ਜਾਣਦਾ ਜੋ ਗਾਉਦਾਂ ਬੜਾ ਪਿਆਰਾ 35000 ਸਿੰਘ ਇਥੇ ਸਹੀਦ ਸੀ ਹੋਏ ਇਥੇ ਹੋਇਆ ਸੀ ਵੱਡਾ ਘੱਲੂਕਾਰਾ ਨਾਂਥਾ ਦਾ ਵੀ ਹੈ ਡੇਰਾ ਇਥੇ ਜੋ ਸਭ ਤੋ ਵੱਧ ਸਤਿਕਾਰਾਂ ਮੰਦਿਰ, ਮਸਜਿਦ ਸਭ ਦੇ ਸਾਂਝੇ ਤੇ ਸਾਝਾਂ ਗੁਰੂਦੁਆਰਾ ਬੜੇ ਸੁਝਵਾਨ ਨੇ ਲੋਕ ਇਥੋ ਦੇ ਆਪਸ ਚ ਚੰਗਾ ਭਾਈਚਾਰਾ ਦੂਰ ਨਸੇਆ ਤੌ ਗੱਬਰੂ ਰਹਿਂਦੇ ਤੇ ਸਮਝਦਾਰ ਮੁਟਿਆਰਾਂ ਇਹ ਹੈ ਮੇਰਾ ਪਿੰਡ ਦੋਸਤੋ ਜਿਸ ਤੌ ਜਿੰਦ ਮੈ ਆਪਣੀ ਵਾਰਾਂ ਨਾਮ "ਰਾਜ'' ਤੇ ਗੀਤ ਜੋੜਦਾ ਮਾਂ ਦਾ ਰਾਜ ਦੁਲਾਰਾ ______________________________ 398
ਤੇਰੇ ਦਿਲ ਵਿੱਚ ਭੋਰਾ ਥਾਂ ਮਿਲੇ,
ਸਾਰੀ ਦੁਨੀਆ ਬੇਸ਼ੱਕ ਨਾ ਮਿਲੇ। ਦੌਲਤ ਜਾਂ ਸ਼ੋਹਰਤ ਨਾ ਮਿਲੇ, ਦਿਲ ਨੂੰ ਧਰਵਾਸਾ ਤਾਂ ਮਿਲੇ। ਭਾਵੇਂ ਕੋਈ ਮੁੜ ਕੇ ਨਾ ਟੱਕਰੇ, ਸਾਨੂੰ ਤੇਰੀ ਬਸ ਜੇ ਹਾਂ ਮਿਲੇ। ਕਹਿ ਸਕੀਏ ਭਾਵੇਂ ਕੁਝ ਵੀ ਨਾ, ਕਹਿ ਸਕੀਏ ਯਾਰੋ ਅਸਾਂ ਮਿਲੇ। ਇਹ ਤਾਂ ਉਤਲੇ ਦੀ ਬਖ਼ਸ਼ਸ਼ ਹੈ, ਕੋਈ ਕਹੇ ਕਿ ਆਪਾਂ ਮਸਾਂ ਮਿਲੇ। ਤੇਰੇ ਦਿਲ ਵਿੱਚ ਭੋਰਾ ਥਾਂ ਮਿਲੇ, ਬੇਸ਼ੱਕ ਸਾਰੀ ਦੁਨੀਆ ਨਾ ਮਿਲੇ। _________________ 399
Shayari / ਕਿਤੇ ਦੀਵਾ ਜਗੇ, ਚਾਨਣ ਮਿਲੇ ਤਾਂ ਲੈ ਲਿਆ ਕਰਨਾਂ,,,« on: June 30, 2012, 10:31:29 AM »
ਕਿਤੇ ਦੀਵਾ ਜਗੇ, ਚਾਨਣ ਮਿਲੇ ਤਾਂ ਲੈ ਲਿਆ ਕਰਨਾਂ
ਕਿ ਮੇਰੇ ਵਾਂਗ ਨਾਂ ਹਰ ਕਿਰਨ ਪਰਖਣ ਲੱਗ ਪਿਆ ਕਰਨਾਂ ਅੜੇ, ਡਿੱਗੇ , ਤੁਰੇ, ਫਿਰ ਡਿਗ ਪਏ, ਪਰ ਨਾਂ ਰੁਕੇ ਫਿਰ ਵੀ ਅਜੇਹੇ ਸ਼ਖਸ਼ ਮੰਜ਼ਿਲ ਪਾਓਣਗੇ, ਇਹ ਵੇਖਿਆ ਕਰਨਾਂ ਮੇਰੇ ਮਹਿਰਮ , ਇਹ ਅਥਰੂ ਵਸਤ ਨਹੀਂ ਹੁੰਦੇ ਨੁਮਾਇਸ਼ ਦੀ ਜੇ ਦੁਨੀਆਂ ਹੱਸਦੀ ਵੇਖੋ, ਤੁਸੀਂ ਵੀ ਹੱਸਿਆ ਕਰਨਾਂ ਕਿਸੇ ਇਕਰਾਰ ਦਾ ਗਲ ਘੁੱਟ ਕੇ ਬਦਨਾਮ ਨਾ ਹੋਣਾ ਕੋਈ ਰਾਹਾਂ 'ਚ ਪਥਰ ਹੋ ਰਿਹੈ, ਇਹ ਸੋਚਿਆ ਕਰਨਾਂ ਤੇਰੇ ਅੰਬਰ ਤੇ ਚਾਨਣ ਹੋਏਗਾ, ਪਰ ਮੈਂ ਨਹੀਂ ਹੋਣਾ ਨਹੀਂ ਦਿਲ ਨੂੰ ਡੁਲਾਓਣਾ, ਬਸ "ਓਹ ਜਾਣੇ " ਆਖਿਆ ਕਰਨਾਂ ________________________________ 400
Shayari / Re: ਸਲਾਹ ਦੁਸ਼ਮਣਾਂ ਦੀ ਵੀ ਲੈ ਲਈਏ ਤਾਂ ਕੀ ਮਾੜੈ,,,« on: June 28, 2012, 08:59:53 PM »
sukriya,,,
|