December 22, 2024, 07:49:03 AM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 14 15 16 17 18 [19] 20 21 22 23 24 ... 99
361
Lok Virsa Pehchaan / Re: ਕਨੇਡਾ ਦੀ ਰਕਾਨ,,,
« on: October 25, 2012, 10:17:44 PM »
ji,,

362
Lok Virsa Pehchaan / ਕਨੇਡਾ ਦੀ ਰਕਾਨ,,,
« on: October 25, 2012, 10:03:24 PM »
ਪੰਜਾਬ ਤੌ ਉੱਠ ਫੈਲੀ ਵਿਚ ਸਾਰੇ ਜਹਾਨ
ਪੰਜਾਬੀ ਮੇਰੀ ਬੋਲੀ ਲੋਕੋ ਬੜੀ ਏ ਮਹਾਨ

ਕਨੇਡਾ ਚ ਹੋਇਆ ਅੱਜ ਯਾਂਰੋ ਨਵਾਂ ਇਲਾਨ
ਬਣਗੀ ਪੰਜਾਬੀ ਕਨੇਡਾ ਦੀ ਤੀਸਰੀ ਜੁਬਾਨ
_______________________

363
Shayari / ਹਮ ਵੀ ਲਿਖ ਦੇਤੇ,,,
« on: September 05, 2012, 10:44:42 AM »
ਲਿਖਨੇ ਕੋ ਤੋ ਹਮ ਵੀ ਲਿਖ ਦੇਤੇ ਕੋਈ ਕਿਤਾਬ ਜੋ ਬਨ ਜਾਤੀ ਇਤਿਹਾਸ
ਮਗਰ ਕਿਆ ਕਰੇ ਯਾਰੋ ਆਜ-ਕਲ ਲਿਖਨੇ ਕਾ ਵਕਤ ਹੀ ਨਹੀ ਹਮਾਰੇ ਪਾਸ
________________________________________

364
Birthdays / Re: Happy B'Day Gagan Kainth
« on: September 04, 2012, 12:32:47 AM »
happy birthday,,,

365
Shayari / ਇਕ ਬੱਦਲ,,,
« on: September 02, 2012, 02:51:42 PM »
ਬਿਖਰਿਆ ਵਿਚ ਆਸਮਾਨ ਦੇ,
ਬਿਰਹੋਂ ਦੇ ਦੋਜ਼ਖ਼ ਪੈ ਰਿਹੈ ਸੜਨਾ
ਲਿਸ਼ਕ-ਲਿਸ਼ਕ ਮਹਿਬੂਬ ਤੇ ਮਰਨਾ,
ਮੁੱਕਿਆ, ਮੇਰਾ ਸਾਉਣ ‘ਚ ਵਰ੍ਹਨਾ।
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
ਪੰਜ ਦਰਿਆ ਦੀ ਧਰਤੀ ਪੱਧਰੀ
ਕੋਹਾਂ ਤੇ ਕੋਈ ਬਿਰਖ ਖੜਾ।
ਬੂਟਾ-ਬੂਟਾ ਵੱਢ ਮੁਕਾਇਆ,
ਸੀਨੇ ਦੇ ਵਿਚ ਦਰਦ ਬੜਾ।
ਕਿਸ ਮਹਿਬੂਬ ਦੇ ਸਦਕੇ ਜਾਣਾ,
ਕੀਹਨੂੰ ਝੁਕ-ਝੁਕ ਸਜਦਾ ਕਰਨਾ?
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
ਗੁੱਡੀਆਂ ਫੂਕਣ ਚੱਲੀਆਂ ਬੁੜ੍ਹੀਆਂ,
ਧੀਆਂ ਦੇ ਜੋ ਦਰਦ ਬੜੇ।
ਜੇਠ-ਹਾੜ ਦੀ ਤਪਸ਼ ਦੇ ਸਾੜੇ,
ਵਰ੍ਹਜਾ! ਆਖਣ, ਸਾਉਣ ਚੜੇ।
ਮੁੱਕ ਚੱਲੀਆਂ ਨੇ ਕੁੜੀਆਂ-ਚਿੜੀਆਂ
ਪੱਥਰਾਂ ਕੀ ਪਛਤਾਵਾ ਕਰਨਾ?
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
ਪੱਥਰ ਦੇ ਇਨਸਾਨ ਨੂੰ ਵੇਖੋ,
ਪੱਥਰ-ਯੁਗ ਦਾ ਫੁਰਨਾ ਫੁਰਿਆ।
ਗਰਭ ਕਰੇ ਮਸਨੂਈ ਸ਼ੈਅ ਤੇ
ਪਥਰੀਲੇ ਜੰਗਲ ਫਿਰਦਾ ਤੁਰਿਆ।
ਇਸ ਪੱਥਰ ਨੇ ਤ੍ਰਿਸ਼ਨਾ-ਸਾਗਰ,
ਖੌਰੇ ਕਿਹੜੇ ਹਾਲੀਂ ਤਰਨਾ।
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
_______________

366
Shayari / Re: ਆਓ ਤਾਂ ਸਹੀ,,,
« on: July 22, 2012, 02:08:15 AM »
sukriya,,,

367
Shayari / ਆਓ ਤਾਂ ਸਹੀ,,,
« on: July 20, 2012, 10:44:03 PM »
ਨਿਤ ਘਰ ਦੀ ਕੱਢੀ ਪਿਲਾਉਣ ਵਾਲਿਓ
ਆਓ ਰਲ ਮਿਲ ਨਸ਼ਾ ਮੁਕਤ ਪੰਜਾਬ ਬਣਾਈਏ

ਪਿਛੇ ਕੁੜੀਆਂ ਦੇ ਰਿਕਸ਼ੇ ਲਗਾਉਣ ਵਾਲਿਓ
ਆਓ ਕਿਸੇ ਕੁੜੀ ਦੀ ਬਹਾਦੁਰੀ ਦਾ ਕਿੱਸਾ ਵੀ ਸੁਣਾਈਏ

ਜੱਟਾਂ ਨੂੰ ਹਰ ਗੀਤ ‘ਚ ਵੈਲੀ ਦਿਖਾਉਣ ਵਾਲਿਓ
ਆਓ ਉਨ੍ਹਾਂ ਨੂੰ ਜੱਟ ਦੀ ਅਸਲੀ ਜੂਨ ਵੀ ਦਿਖਾਈਏ

ਨੋਜਵਾਨਾਂ ਨੂੰ ਕੁੜੀਆਂ ਪਿਛੇ ਲੜਾਉਣ ਵਾਲਿਓ
ਚਲੋ ਉਨ੍ਹਾਂ ਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾਈਏ

ਸਦਾ ਕਾਲਜ ਦੀਆਂ ਕੰਟੀਨਾਂ ਤੇ ਘੁਮਾਉਣ ਵਾਲਿਓ
ਆਓ ਕਿਸੇ ਸ਼ਹੀਦ ਦੇ ਪਿੰਡ ਦੀ ਸੈਰ ਕਰ ਆਈਏ

ਆਪਣੀ ਸੋਚ ਆਸ਼ਿਕੀ ਤਕ ਹੀ ਸੀਮਤ ਕਰਨ ਵਾਲਿਓ
ਆਓ ਤਹਾਨੂੰ ਭਾਰਤ ਦੇ ਅਸਲੀ ਸੰਸਕਾਰ ਸਿਖਾਈਏ
____________________________

368
Shayari / Re: ਲੋਕ,,,
« on: July 20, 2012, 09:16:14 PM »
sukriya,,,

369
Shayari / ਲੋਕ,,,
« on: July 20, 2012, 10:45:30 AM »
ਜੇ ਲੋਕ ਹੀ ਨੰਗੇ ਭੁੱਖੇ ਨੇ
ਕੀ ਕਰਨਾ ਕੁੰਭ ਮਹਾਂਦਾਨਾਂ ਦਾ
ਠੱਲਿਆ ਕਦੋਂ ਪਹਾੜਾਂ ਨੇ
ਜ਼ੋਰ ਤੇਜ਼ ਤੂਫ਼ਾਨਾਂ ਦਾ
ਸੌੜੀਆਂ ਸੋਚਾਂ ਵਾਲੇ ਰੱਖਦੇ
ਪਤਾ ਸਾਰੇ ਭਗਵਾਨਾਂ ਦਾ
ਦੁਨੀਆਂ ਉੱਤੇ ਰਾਜ ਹੋ ਗਿਆ
ਸਭ ਪਾਸੇ ਸ਼ੈਤਾਨਾਂ ਦਾ
ਦਰ ਆਪਣੇ ਨੂੰ ਸੋਚਕੇ ਖੋਲੀ
ਕੀ ਇਤਬਾਰ ਮਹਿਮਾਨਾਂ ਦਾ
ਬਹੁਤਾ ਚਿਰ ਨਾ ਚਾਨਣ ਰਹਿੰਦਾ
ਤੇਲ ਵਾਲੇ ਸ਼ਮਾਦਾਨਾਂ ਦਾ
ਪੜ੍ਹ ਲਿਖਕੇ ਅਨਪੜ੍ਹ ਹੋ ਗਿਆ
ਕੀ ਕਰੀਏ ਗੂੜ੍ਹ ਗਿਆਨਾਂ ਦਾ
ਸੁਣ ਸੁਣ ਕੇ ਅਵਾਮ ਅੱਕਿਆ
ਐਲਾਨ ਸਰਕਾਰੀ ਫ਼ੁਰਮਾਨਾਂ ਦਾ
ਛੋਟੀਆਂ ਸੋਚਾਂ ਵਾਲੇ ਵੱਸਦੇ
ਦਿਖਾਵਾ ਵੱਡੇ ਮਕਾਨਾਂ ਦਾ
ਹਊਮੈ ਵਾਲੀ ਅੱਗ ਮਚਾਉਣੀ
ਕੰਮ ਨਹੀਂ ਇਨਸਾਨਾਂ ਦਾ
ਬਸੰਤੀ ਰੰਗ ਵਿੱਚ ਰੰਗਿਆ ਰਹਿੰਦਾ
ਦਿਲਾ ਝੋਲਾ ਦੇਸ਼ ਜਵਾਨਾਂ ਦਾ
__________________

370
Shayari / ਅਲਵਿਦਾ ਕਾਕਾ,,,
« on: July 19, 2012, 02:55:01 AM »
ਛੱਡ ਕੇ ਜਹਾਨ ਨੂੰ ਇਕ ਹੋਰ ਤੁਰ ਗਿਆ ਸਿਤਾਰਾ
ਬੋਲੀਵੁੱਡ ਨੂੰ ਤਾਂ ਪਿਆ ਯਾਰੋ  ਘਾਟਾ ਬੜਾ ਭਾਰਾ

ਅਦਾਕਾਰੀ ਯਾਰੋ ਉਹਦੀ ਬੜੀ ਹੀ ਕਮਾਲ ਸੀ
ਉਹਦੇ ਜਿਹਾ ਮੁੜ ਨਾ ਕੋਈ ਆਉਣਾ ਦੋਬਾਰਾ

ਉਹਦੀ ਹਰ ਅਦਾ ਨੂੰ ਸੀ ਪਸੰਦ ਸਾਰੇ ਕਰਦੇ
ਰਜੇਸ ਖੰਨਾ (ਕਾਕਾ) ਸੀ ਸਭ ਦਾ ਹਰਮਨ ਪਿਆਰਾ
___________________________


...
Movie Cut - Anand - Are Murarilal Tum




Amar Prem - Natak Khatam - Sharmila Tagore & Rajesh Khanna - Bollywood Hit Scenes

371
Birthdays / Re: HaPPy BDaY KaMaL (TaUR)
« on: July 17, 2012, 10:59:50 PM »
happy birthday,,,

372
Shayari / Re: ਪਿੰਡ ਅਪਣੇ ਨੇ,,,
« on: July 17, 2012, 10:13:54 AM »
sukriya,,,

373
Shayari / ਪਿੰਡ ਅਪਣੇ ਨੇ,,,
« on: July 17, 2012, 12:45:03 AM »
ਇਥੇ ਚਕਾਚੌਦ ਚ ਮਤਲਬੀ ਹਰ ਨਜਰ
ਪਿੰਡ ਅਪਣੇ ਨੇ ਤੇ ਅਜਨਬੀ ਨੇ ਸਹਿਰ

ਧਰਮ ਤੇ ਜਾਤਾਂ ਨੇ ਪਿੰਡਾਂ ਚ ਬੇਸਕ ਮਗਰ
ਰਿਸਤੇ ਨਾਤੇ ਦੀ ਵੀ ਕਰਦੇ ਨੇ ਲੋਕ ਕਦਰ
ਪਰ ਸਹਿਰ ਚ ਕੋਣ ਕਿਸੇ ਨੂੰ ਪੁੱਛਦਾ ਏ
ਮਰਨ ਜਿਉਣ ਤੋ ਵੀ ਨੇ ਲੋਕ ਬੇਖਬਰ
ਪਿੰਡ ਅਪਣੇ ਨੇ

ਦੋੜਦੀ ਭੱਜਦੀ ਜਿੰਦਗੀ ਹੈ ਇੱਥੇ
ਦਿਨ-ਰਾਤ ਜਾਗਦੀ ਜਿੰਦਗੀ ਹੈ ਇੱਥੇ
ਕੰਮ ਹੀ ਕੰਮ ਹੈ ਬਸ ਇੱਥੇ ਤਾਂ ਯਾਰੋ
ਕੰਮ ਕਰਦਾ ਏ ਬੰਦਾਂ ਅੱਠੇ ਪਹਿਰ
ਪਿੰਡ ਅਪਣੇ ਨੇ

ਇਹ ਸਹਿਰ ਕੀ ਨੇ ਬਸ ਇਕ ਬਜਾਰ ਹੈ
ਰਿਸਤੇ-ਨਾਤੇ ਚ ਵੀ ਦਿਖਦਾ ਵਪਾਰ ਹੈ
ਇੱਥੇ ਕੋਣ ਕਦ ਕਿਸਦਾ ਗਲਾ ਕੱਟ ਲਏ
ਜੇਬ ਚ ਸੁਰਾ ਰੱਖਦਾ ਏ ਹਮਸਫਰ
ਪਿੰਡ ਅਪਣੇ ਨੇ

ਜਿਨੇ ਮਰਜੀ ਹੋਣ ਭਾਂਵੇ ਅਮੀਰ ਇਹ
ਪਰ ਚਲਦੇ ਫੇਰ ਵੀ ਪਿੰਡਾਂ ਦੇ ਕਾਰਨ
ਪਿੰਡਾ ਚ ਵਸਦਾ ਸਵਰਗ ਹੈ ਯਾਰੋ
ਸਹਿਰਾ ਲਈ ਇਹ ਅੰਨਦਾਤਾ ਦਾ ਘਰ
ਪਿੰਡ ਅਪਣੇ ਨੇ ਤੇ ਅਜਨਬੀ ਨੇ ਸਹਿਰ
____________________

374
ਕਿਸੇ-ਕਿਸੇ ਨੂੰ ਨਾ ਪੀਜੇ ਬਰਗਰ ਭਾਉਦੇ
ਪੇਸੇ ਵੀ ਉਹਨਾ ਕੋਲ ਹੀ ਭੱਜੇ ਆਉਦੇ

ਕਿਸੇ ਕੋਲ ਨਾ ਰੋਟੀ ਖਾਣ ਲਈ ਪੇਟ ਭਰ
ਪਰ ਕੋਣ ਆਖੇ ਸਰਕਾਰ ਨੂੰ ਇਦਾਂ ਨਾ ਉਦਾਂ ਕਰ
_________________________

375
Shayari / Re: ਰੁਸਤਮੇ-ਹਿੰਦ,,,
« on: July 13, 2012, 11:15:20 PM »
ਇਹ ਗਲੀਆ, ਚੁਰਾਹੇ, ਹਿੰਦੋਸਤਾਨ ਖਾਲੀ-ਖਾਲੀ
ਲੱਗੇ ਦਾਰਾ ਸਿੰਘ ਬਾਜੌ ਸਾਰਾ ਜਹਾਨ ਖਾਲੀ-ਖਾਲੀ
___________________________

376
Shayari / ਰੁਸਤਮੇ-ਹਿੰਦ,,,
« on: July 12, 2012, 10:39:51 PM »
ਪੰਜਾਬ ਦੀ ਸਾਨ ਸੀ ਰੁਸਤਮੇ-ਹਿੰਦ ਦਾਰਾ
ਜਿਹਨੂੰ ਕਰ ਚੇਤੇ ਅੱਜ ਰੋਵੇ ਜਹਾਨ ਸਾਰਾ

ਪਹਿਲਵਾਨੀ ਵਿੱਚ ਪਾਉਦਾਂ ਸੀ ਧਮਾਲ ਜੋ
ਫਿਲਮਾ ਵਿਚ ਵੀ ਮਾਰ ਗਿਆ ਕਈ ਮਾਰਾਂ

ਵਾਰੀ ਆਈ ਤੇ ਜੱਗ ਤੋ ਸਭ ਨੇ ਤੁਰ ਜਾਣਾ
ਯਾਰੋ ਇਹ ਮੋਤ ਦੇ ਜਾਂਦੀ ਸਭ ਨੂੰ ਹਾਰਾਂ

ਦੁਨੀਆ ਤੋ ਗਏ ਪਰ ਸਦਾ ਦਿਲਾਂ ਰਹਿਣਗੇ
ਚਮਕਣਗੇ ''ਦਾਰਾ ਸਿੰਘ'' ਬਣਕੇ ਧਰੂ ਤਾਰਾ
_______________________

377
Shayari / Re: ਮੈ ਡਰ ਗਿਆ ਅੜੀਏ,,,
« on: July 10, 2012, 10:04:09 AM »
sukriya,,,

378
sukriya,,,

379
Shayari / Re: ਮੈ ਡਰ ਗਿਆ ਅੜੀਏ,,,
« on: July 10, 2012, 12:54:33 AM »
sukriya,,,

380
sukriya ji,,,

Pages: 1 ... 14 15 16 17 18 [19] 20 21 22 23 24 ... 99