341
Introductions / New Friends / Re: ਸਾਸਰੀਕਾਲ ਜੀ . .
« on: November 18, 2012, 02:23:13 PM »
munda kite dekhiya lagda
This section allows you to view all posts made by this member. Note that you can only see posts made in areas you currently have access to. 341
Introductions / New Friends / Re: ਸਾਸਰੀਕਾਲ ਜੀ . .« on: November 18, 2012, 02:23:13 PM »
munda kite dekhiya lagda
342
Competitions / Re: Voting :(Male) PJ Western Dress competition 2012« on: November 18, 2012, 12:40:12 PM »
meri vote challa bai nu
343
ਪਹਿਲੀ ਏ ਦਿਵਾਲੀ ਮੇਰੀ ਪਿੰਡੋ ਬੜੀ ਦੂਰ,
ਅੱਜ ਬੈਠੇ ਆ ਵਦੇਸਾਂ ਵਿਚ ਹੋਏ ਮਜਬੂਰ| ਦਿਲ ਬੜਾ ਕਰਦਾ ਏ ਮੇਰਾ ਪਿੰਡ ਜਾਣ ਨੂੰ, ਲੜੀਆ ਦੇ ਨਾਲ ਘਰ ਅਪਣਾ ਸਜਾਉਣ ਨੂੰ| ਇਕੱਠੇ ਹੋਈਏ ਫੇਰ ਸਭ ਯਾਰ ਉਹ ਪੁਰਾਣੇ, ਰੱਖ ਥਾਲੀ ਚ ਦੀਵੇ ਗੁਰੂ ਘਰ ਲਾਉਣ ਜਾਣੇ| ਬੋਤਲ ਚ ਰੱਖ ਆਤਿਸਬਾਜੀ ਸੀ ਚਲਾਉਦੇ, ਡੱਬੇ ਥੱਲੇ ਰੱਖ ਕੇ ਅੱਗ ਗੋਲੇ ਨੂੰ ਸੀ ਲਾਉਦੇ| ਅਮੀਰ ਤੇ ਗਰੀਬ ਸਭ ਨੇ ਰਲ ਕੇ ਮਨਾਉਦੇ, ਹਰ ਘਰ ਰੋਸਨੀ ਦੇ ਹੁੰਦੇ ਦੀਵੇ ਜਗਮਗਾਉਦੇ| ਰੱਬ ਕਰੇ ਮੇਹਰ ਮੈ ਪਿੰਡ ਜਾਵਾਂ ਆਉਦੇ ਸਾਲ, ਫਿਰ ਮਨਾਵਾ ਦਿਵਾਲੀ ਅਪਣੇ ਪਰਿਵਾਰ ਨਾਲ| _________________________ 345
Shayari / Re: ਇੰਤਜਾਰ,,,« on: November 10, 2012, 05:36:52 PM »
ਵੈਸੇ ਤਾਂ ਫੁਰਸਤ ਹੀ ਫੁਰਸਤ ਹੈ ਮੇਰੀ ਜਿੰਦਗੀ ਚ ,
ਪਰ ਅੱਜ-ਕੱਲ ਖੁਦ ਨੂੰ ਜਿੰਦਾਂ ਰੱਖਣ ਚ ਰੁਝੇ ਹੋਏ ਹਾਂ॥ ____________________________ 348
Discussions / Re: Which Phone is Best!!!!!!!!!!!« on: November 09, 2012, 11:11:38 AM »
iphone 5
349
PJ Games / Re: express ur feelings with songs.....« on: November 08, 2012, 11:28:10 PM »
ਇਸ ਤੋ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ
ਸਾਡੇ ਖਿਲਾਫ ਸਾਡੇ ਹੀ ਅੱਜ ਦੇ ਰਹੇ ਗਵਾਹੀ ਉਹ ਸਾਉਣ ਦੇ ਮਹੀਨੇ ਪਛਤਾਂਉਦੇ ਦੇਖਣੇ ਨੇ ਵੱਡ ਕੇ ਜੋ ਅੰਬ ਵੇਹੜੇ ਅਜ ਲਾ ਰਹੇ ਫਲਾਹੀ ਬਾਹਰੋ ਜੋ ਸੋਹਣੇ ਵਿਚੌ ਗੁਸੇ ਉਹਨਾ ਨਾਲ ਰਹਿੰਦੇ ਸੁੰਦਰਤਾ ਨਾ ਉਹਨਾ ਦੀ ਮੁੰਹ ਤੇ ਜਿੰਨਾ ਸਲਾਹੀ ਮਹਿਬੂਬ ਨੇ ਨਈ ਆਉਣਾ ਤਾਂ ਮੋਤ ਹੀ ਆ ਜਾਵੇ "ਦੇਬੀ" ਦਾ ਬੂਹਾ ਖੁਲਾ ਅਜੇ ਆਸ ਨਹੀਉ ਲਾਹੀ __________________________ 350
Shayari / ਕਵੀ ਕੁੱਤੇ ਨੂੰ,,,« on: November 08, 2012, 10:41:18 AM »
ਸੁਣ ਉਏ ਕੁੱਤਿਆ ਕੁੱਤੀਆਂ ਕਰੇਂ ਗੱਲਾਂ,ਕੁੱਤਾ ਜੱਗ ਦੇ ਵਿੱਚ ਅਖਵਾਉਨਾ ਏਂ |
ਆਪਣੇ ਕੁੱਲ ਸ਼ਰੀਕੇ ਨਾਲ ਵੈਰ ਰੱਖੇਂ, ਭਾਈ ਮਿਲਣ ਤਾਂ ਦੰਦ ਚੜਾਉਨਾ ਏਂ | ਲੰਘੇ ਰਾਹੀ ਤਾਂ ਕੱਢਦੈਂ ਸੱਤ ਗਾਲਾਂ, ਦਾਅ ਲੱਗਜੇ ਤਾਂ ਬੁਰਕ ਚਲਾਉਨਾ ਏਂ | ਬੁਰਕੀ ਟੁੱਕ ਦੀ ਵੇਖ ਕੇ ਪੂਛ ਮਾਰੇਂ, ਹੱਡ ਚੁੱਕ ਕੇ ਘਰੇ ਲਿਆਉਨਾ ਏਂ | ਥੋੜੀ ਬਹੁਤੀ ਸੀ ਚਾਹੀਦੀ ਸ਼ਰਮ ਕਰਨੀ,ਅਕਲ ਖਾਨਿਓ ਗਈ ਮਾੜੂਸ ਤੇਰੀ | ਉਮਰ ਲੰਘਜੂ ਸਾਰੀ ਭੌਕਦੇ ਦੀ, ਸਿੱਧੀ ਹੋਣੀ ਨੀ ਬੁੱਧੂਆ ਪੂਛ ਤੇਰੀ || ਕੁੱਤਾ ਕਵੀ ਨੂੰ ..... ਓ ਸ਼ਾਇਰਾ ਮੂੰਹ ਸੰਭਾਲ ਕੇ ਗੱਲ ਕਰ ਤੂੰ,ਤੇਰੀ ਸ਼ਾਇਰੀ ਨੂੰ ਲੱਖ ਸਲਾਹੁਣ ਬੰਦੇ | ਮੈਂ ਨੀ ਭੌਕਦਾ ਝੂਠ,ਅਪਰਾਧ,ਚੁਗਲੀ, ਜਿਵੇ ਸੁਬੀਓਂ ਸੱਪ ਬਨਾਉਣ ਬੰਦੇ | ਓ ਦੱਸ ਕਦੋਂ ਮੈਂ ਪਿਉ ਤੇ ਭਰਾ ਮਾਰੇ, ਜਿਵੇਂ ਨਿੱਤ ਕਰਤੂਤ ਵਖਾਉਣ ਬੰਦੇ | ਮੈਂ ਰਾਹੀਆਂ ਨੂੰ ਭੌਂਕਿਆ ਕੀ ਗਜ਼ਬ ਕਰਤਾ,ਰਾਹੀ ਲੁੱਟ ਕੇ ਕਤਲ ਕਰਵਾਉਣ ਬੰਦੇ | ਮੇਰੇ ਦੰਦ ਹੀ ਦਿਸਣ ਹਥਿਆਰ ਤੈਨੂੰ,ਤੋਪਾਂ,ਬੰਬ,ਬੰਦੂਕ ਚਲਾਉਣ ਬੰਦੇ | ਮੇਰੀ ਟੁੱਕ ਦੀ ਬੁਰਕੀ ਤੇ ਪੂਛ ਪਰਖੇਂ,ਖਾਤਰ ਟੁੱਕ ਦੀ ਧੰਦੇ ਕਰਵਾਉਣ ਬੰਦੇ | ਲੂਣ ਖਾ ਕੇ ਮੈਂ ਕੀਹਦਾ ਹਰਾਮ ਕੀਤੈ,ਨਾਲ ਖਾ ਕੇ ਯਾਰ ਮਰਵਾਉਣ ਬੰਦੇ | ਮੈਂ ਹੱਡ ਚੁੱਕ ਲਿਆਂਦਾ ਤੂੰ ਮਿਹਣਾ ਮਾਰ ਦਿੱਤਾ,ਸਿਰ ਬੰਦਿਆਂ ਦੇ ਵੱਢ ਲਿਆਉਣ ਬੰਦੇ | ਤੇਰੀ ਕਲਮ ਨੂੰ ਓਦੋਂ ਕੀ ਸੱਪ ਸੁੰਘਦੈ, ਧੀਆਂ ਵੇਚਦੇ ਨਾ ਜਦੋਂ ਸ਼ਰਮਾਉਣ ਬੰਦੇ | ਤੂੰ ਮੇਰਾ ਕੁੱਤੇ ਦਾ ਕੁੱਤ-ਪੁਣਾ ਵੇਖਿਆ ਕੀ ? ਮਾੜਾ ਵੇਖਕੇ ਚੜ ਗਿਆ ਹਰਖ਼ ਤੈਨੂੰ | ਜੋੜ ਟੋਟਕੇ "ਘੋਲੀਆ" ਸ਼ਾਇਰ ਬਣ ਗਿਐ, ਸੱਚ-ਝੂਠ ਦੀ ਭੋਰਾ ਨਾ ਪਰਖ਼ ਤੈਨੂੰ || __________________________________________ ਸ਼ਾਇਰ--ਸਵ: ਸੁਰਜੀਤ ਡਾਕਟਰ ਘੋਲੀਆ 351
ਗਊ ਸ਼ਾਲਾ ਦੇ ਹੁੰਦਿਆਂ-ਸੁੰਦਿਆਂ ਸੜਕਾਂ ਉੱਤੇ ਗਾਵਾਂ ਕਿਓਂ
ਪੁੱਤ ਧੀਆਂ ਦੇ ਹੁੰਦਿਆਂ ਸੁੰਦਿਆਂ ਅਵਾਜ਼ਾਰ ਕਈ ਮਾਵਾਂ ਕਿਓਂ ਜੇ ਛਾਵਾਂ ਦੀ ਲੋੜ ਤੁਹਾਨੂੰ ਕਿਓਂ ਪਏ ਬੂਟੇ ਵੱਢਦੇ ਹੋ ਜੇ ਵਢਣੇ ਹਨ ਬੂਟੇ, ਭਲਿਓ! ਲੋਚਦੇ ਹੋ ਫਿਰ ਛਾਵਾਂ ਕਿਓਂ ਨੇੜ-ਭਵਿੱਖ ਦੀ ਮਾਂ ਨੂੰ ਹੱਥੀਂ ਕੁੱਖੀਂ ਕਤਲ ਕਰ ਛੱਡੋ ਸ਼ੇਰਾਂ ਵਾਲੀ ਦੇ ਦਰ ਵਾਲੀਆਂ ਗਾਹੁੰਦੇ ਹੋ ਫਿਰ ਰਾਹਵਾਂ ਕਿਓਂ ਦਿਲ ਤੇ ਰਾਜ ਨਹੀ ਸੀ ਓਹਦਾ ਓਹ ਤਾਂ ਦਿਲਾਂ ਦਾ ਰਾਜਾ ਹੈ ਭਗਤ ਸਿੰਘ ਸਰਦਾਰ ਦੇ ਮੂਹਰੇ ਤਾਹਿਓਂ ਸੀਸ ਝੁਕਾਵਾਂ ਇਓਂ ਮੈਨੂੰ ਕਿਸ਼ਤੀ ਸਲਾਮਤ ਰਖਨੀ ਆਓਂਦੀ ਹੈ ਮੈਂ ਰੱਖ ਲਾਂਗਾ ਮੈਂ ਮਲਾਹ ਹਾਂ ਖੁਦ ਕਿਸ਼ਤੀ ਦਾ ਚੱਪੂ ਗੈਰ ਫੜਾਵਾਂ ਕਿਓਂ ਉਸਦੇ ਮੇਰੇ ਨਾਤੇ ਵਾਲੀ ਗੱਲ ਦੱਸ ਦਾ ਵਾਂ; ਦੱਸਿਓ ਨਾ ਸਮੰਦਰ ਓਹ, ਮੈਂ ਤਿਰਹਾਇਆ; ਓਹਦਾ ਸੰਗ ਨਾ ਚਾਹਵਾਂ ਕਿਓਂ ___________________________________ 354
Shayari / Re: ਬੀਤੀਆਂ ਯਾਦਾਂ,,,« on: November 03, 2012, 10:24:04 AM »
ਜਦ ਲੱਭੇ ਨਾ ਕੋਈ ਚਾਰਾ, ਫਿਰ ਕਰੇ ਕੀ 'ਰਾਜ' ਵਿਚਾਰਾ
ਹੁਣ ਤਾਂ ਬਸ ਯਾਰੋ ਉਹਦੀਆ ਯਾਦਾਂ ਦੀ ਹੀ ਸਾਨੂੰ ਸਹਾਰਾ ______________________________ 355
Birthdays / Re: Happy Birthday Marjana Gill« on: November 03, 2012, 12:06:05 AM »
happy birthday,,,
356
Shayari / ਅਜ਼ਲਾਂ ਤੋਂ ਟੁਰੇ ਚੰਨਾ,,,« on: November 03, 2012, 12:04:13 AM »
ਅਜ਼ਲਾਂ ਤੋਂ ਟੁਰੇ ਚੰਨਾ ਚਾਨਣੇ ਦੇ ਲਾਰਿਆਂ ‘ਤੇ, ਦੱਸ ਕਿਹੜੇ ਦੇਸ ਆ ਗਏ?
ਦੱਸ ਕਿਹੜੇ ਦੇਸ ਆ ਗਏ? ਰੁੱਖੇ ਰੁੱਖੇ ਹਾਸਿਆਂ ਤੋਂ ਗ਼ਮ ਨਾ ਲੁਕਾਇਆ ਜਾਵੇ, ਜਿਊਣ ਦਾ ਭੁਲੇਖਾ ਪਾਵੇ ਜਿੰਦਗੀ। ਬੰਦਿਆਂ ਦਾ ਖ਼ੂਨ ਪੀ ਕੇ ਪੱਥਰਾਂ ਨੂੰ ਚੁੰਮਦੇ ਨੇ, ਵੇਖੀਂ ਏਥੇ ਬੰਦਿਆਂ ਦੀ ਬੰਦਗੀ। ਤੇਰੇ ਮੇਰੇ ਰੱਬ ਦੇ ਸਜਾ ਕੇ ਵੱਖ ਟੁਕੜੇ, ਦਮਾਂ ਵਾਲੇ ਮੁੱਲ ਪਾ ਗਏ॥ ਦੱਸ ਕਿਹੜੇ ਦੇਸ ਆ ਗਏ? ਪਿਆਰ ਦੀਆਂ ਬੁੱਲੀਆਂ ਤੇ ਮੌਤ ਜੇਹੀ ਚੁੱਪ ਘੂਰੇ, ਖ਼ਬਰੇ ਗਵਾਚੇ ਕਿੱਥੇ ਬੋਲ ਵੇ। ਜਿਸਮਾਂ ਦੀ ਮੰਡੀ ਚੰਨਾ ਨਿੱਤ ਲੁੱਟਮਾਰ ਹੋਵੇ, ਬਚਦੀ ਨਹੀ ਰੂਹ ਕਿਸੇ ਕੋਲ ਵੇ। ਰੀਝਾਂ ਦੀਆਂ ਚਿੜੀਆਂ ਤੇ ਬੋਟ ਸਣੇ ਆਲ੍ਹਣੇ, ਕਾਲ਼ਖ਼ਾਂ ਦੇ ਬਾਜ਼ ਖਾ ਗਏ॥ ਦੱਸ ਕਿਹੜੇ ਦੇਸ ਆ ਗਏ? ਸਾਰਿਆਂ ‘ਚ ਰਹਿ ਕੇ ਅਸੀਂ ਕੱਲੇ ਕੱਲੇ ਜਾਪਦੇ ਆਂ, ਜੱਗ ਤੇਰਾ ਵੱਸਦੀ ਉਜਾੜ ਏ। ਹੋਰ ਅੱਗੇ ਚੱਲੀਏ ਜਾਂ ਪਿੱਛੇ ਮੁੜ ਜਾਈਏ ਬੀਬਾ, ਏਥੇ ਰਹਿਣਾ ਹੱਡੀਆਂ ਦਾ ਸਾੜ ਏ। ਸਮੇਂ ਦੇ ਵਪਾਰੀ ਏਥੇ ਸੱਚ ਦਿਆਂ ਬੂਟਿਆਂ ਨੂੰ, ਝੂਠ ਦੀ ਪਿਊਂਦ ਲਾ ਗਏ॥ ਦੱਸ ਕਿਹੜੇ ਦੇਸ ਆ ਗਏ? ______________ 357
Shayari / ਬੀਤੀਆਂ ਯਾਦਾਂ,,,« on: November 01, 2012, 11:52:18 PM »
ਪੜਦੀ ਹੁੰਦੀ ਸੀ ਜਦ ਉਹ ਮੇਰੇ ਨਾਲ ਲੁਧਿਆਣੇ,
ਆਉਣ ਬੜੇ ਯਾਦ ਅੱਜ ਮੈਨੂੰ ਦਿਨ ਉਹ ਪੁਰਾਣੇ। ਰੁੱਸਦਾ ਸੀ ਜਦ ਮੈ ਕਰ ਮਿਨਤਾ ਮਨਾਉਦੀ ਸੀ, ਮੇਰੀ ਇਕ ਅਵਾਜ ਉੱਤੇ ਭੱਜੀ ਕਦੇ ਆਉਦੀ ਸੀ। ਜਦ ਉਹ ਰੁੱਸੀ ਸਾਡੇ ਤੌ ਉਹਨੂੰ ਮਨਾ ਨਹੀ ਹੋਏਆ, ਨਾ ਉਹ ਕਦੇ ਆਈ ਤੇ ਜਾ ਸਾਥੌ ਵੀ ਨਾ ਹੋਇਆ। 'ਰਾਜ' ਨਾਲ ਹੁੰਦਾਂ ਸੀ ਕਦੇ ਪਿਆਰ ਉਹਦਾ ਗੂੜਾ, ਅੱਜ ਪਾਈ ਬੈਠੀ ਹੱਥੀ ਕਿਸੇ ਗੈਰ ਦਾ ਜੋ ਚੂੜਾ॥ _________________________ 358
PJ Games / Re: express ur feelings with songs.....« on: October 28, 2012, 11:48:26 PM »
ਮੈ ਕੋਈ ਐਸਾ ਗੀਤ ਗਾਂਉ, ਕੇ ਆਰਜੂ ਜਗਾਂਉ, ਅਗਰ ਤੁੰਮ ਕਹੋ,
ਤੂੰਮ ਕੋ ਬੁਲਾਉ, ਜੇ ਪਲਕੇ ਵਿਛਾਉ ਕਦਮ ਤੁੰਮ ਜਹਾਂ-ਜਹਾਂ ਰਖੋ, ਜਮੀਨ ਕੋ ਆਸਮਾਨ ਬਨਾਉ, ਸਿਤਾਰੋ ਸੇ ਸਜਾਂਉ ਅਗਰ ਤੁੰਮ ਕਹੋ॥ ___________________________________ 359
PJ Games / Re: express ur feelings with songs.....« on: October 28, 2012, 01:37:43 PM »
ਅੱਜ ਮੇਰੇ ਕੋਲੋ ਕੱਚ ਦਾ ਗਲਾਸ ਟੁੱਟੇਆ
ਤੇ ਮੈਨੂੰ ਅੰਮੜੀ ਨੇ ਦਿੱਤੀਆਂ ਨੇ ਲੱਖ ਝਿੜਕਾ ਤੇ ਮੇਰੇ ਨੈਣਾ ਵਿੱਚੌ ਛੰਮ-ਛੰਮ ਨੀਰ ਫੁੱਟੇਆ ਮੇਰੀ ਅੰਮੀਏ ਨੀ ਮੈਨੂੰ ਇਕ ਗੱਲ ਦੱਸਦੇ ਨੀ ਲੋਕੀ ਦਿਲ ਤੋੜ ਦਿੰਦੇ ਤੇ ਨੇ ਕਿੱਦਾ ਹੱਸਦੇ _____________________ 360
PJ Games / Re: express ur feelings with songs.....« on: October 28, 2012, 12:00:15 AM »
ਬਾਪੂ ਦੇ ਨਾਲ ਜਾਣ ਦੀ ਜਿੱਦ ਜਦ ਮੈ ਕਰਦਾ ਸੀਗਾ
ਨਿੱਕੀਆ-ਨਿੱਕੀਆ ਇਹਅੱਖਾਂ ਪਾਣੀ ਨਾਲ ਭਰਦਾ ਸੀਗਾ ਚੀਜੀ ਬਣ ਮੇਰੀ ਮੈਂਨੂੰ ਸੀ ਬਰਾਂਉਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ ਮੈਨੂੰ ਸੁਪਨੇ ਚ ਆਣ ਕੇ ਜਗਾਉਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ,,, ________________ |