December 22, 2024, 07:50:29 AM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 11 12 13 14 15 [16] 17 18 19 20 21 ... 99
301
Fun Time / Re: Merry Christmas Dance by Kanwar Kang
« on: December 25, 2012, 05:50:55 PM »
ਕੈਮ ਆ ਵੀਰ

302
Shayari / Re: ਦੁਆਵਾਂ
« on: December 25, 2012, 04:57:09 PM »
ਭੁੱਲਕੇ ਆਪਣੀ ਔਕਾਤ, ਚੱਲਦੀ ਨਦੀ ਨੂੰ ਅਵਾਜ਼ ਦੇ ਬੈਠੇ,
ਇਹ ਵੀ ਭੁੱਲ ਗਏ ਕਿ ਸਰਕਦੀ ਰੇਤ ਤੇ ਘਰ ਹੈ ਮੇਰਾ।
____________________________


ਬਹੁਤ ਖੁਬ ਛੋਟੇ ਬਾਈ

303
ਸਰਕਾਰ ਸਾਡੇ ਮਸਲੇ ਦਾ ਕੋਈ ਹੱਲ ਨਹੀ ਸਰਕਾਰ ਤਾਂ ਆਪ ਇਕ ਮਸਲਾ


ਸੋਹਣਾ ਲਿਖੇਆ ਵੀਰ

304
Discussions / Re: jaggo sikho jaggo, kuch socchoo
« on: December 25, 2012, 04:45:28 PM »
ਵੀਰ ਇਹਨੁੰ ਜਗਾਉਣਾ ਨੀ ਭੜਕਾਉਣਾ ਕਹਿੰਦੇ ਆ

305
Shayari / Re: ਪੰਜਾਬੀ,,,
« on: December 25, 2012, 01:38:06 PM »
sukriya veer

306
Shayari / Re: ਪੰਜਾਬੀ,,,
« on: December 25, 2012, 01:27:33 PM »
sukriya

307
sukriya

308
ਵੀਰ ਜੇ ਤੁਸੀ ਇਤਿਹਾਸ ਪੜੇਆ ਬਾਣੀ ਪੜੀ ਹੈ ਤਾਂ ਤੁਹਾਨੂੰ ਇਕ ਓਅੰਕਾਰ ਦਾ ਅਰਥ ਵੀ ਪਤਾ ਹੋਣਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਪ੍ਰਮਾਤਮਾ ਇੱਕ ਹੈ ਜਿਸ ਦੇ ਬੇਅੰਤ ਗੁਣ ਹਨ ਤੇ  ਲੋਕ ਉਹਨੂੰ ਵੱਖ-ਵੱਖ ਨਾਂ ਨਾਲ ਪੂਜਦੇ ਨੇ ਰੱਬ ਸਭ ਥਾਵਾਂ ਤੇ ਹਰ ਚੀਜ ਚ ਮੋਜੂਦ ਹੈ ਦੁਨੀਆ ਦਾ ਕੋਈ ਵੀ ਧਰਮ ਛੋਟਾ ਜਾਂ ਵੱਡਾ ਨਹੀ

ਬਾਕੀ ਚੰਗੇ ਮਾੜੇ ਲੋਕ ਸਭ ਧਰਮਾਂ ਚ ਹੁੰਦੇ ਨੇ ਦੁਜੇਆ ਨੂੰ ਮਾੜਾ ਕਹਿਣ ਨਾਲੋ ਅਸੀ ਆਪ ਚੰਗੇ ਬਣ ਜਾਈਏ ਇਹ ਬੇਹਤਰ ਆ ਸਾਇਦ


ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ
ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ

309
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
ਮੇਰੀ ਕਲਮ ਹਰਿਆਈ ਗਾਂ ਵਾਂਗਰਾਂ , ਚਰਦੀ ਰਹਿੰਦੀ ਹੈ ।
ਲੱਚਰਤਾ ਦੇ ਰੰਗ , ਗੀਤਾਂ  ਵਿੱਚ , ਭਰਦੀ ਰਹਿੰਦੀ  ਹੈ ।
ਮੈਂ ਮਾਰ ਚੁੱਕਾ ਜ਼ਮੀਰ ਆਪਣੀ  , ਵਾਰ ਵਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਮੈਂ ਫੋਕੀ ਸ਼ੋਹਰਤ ਪਾਉਣ ਲਈ , ਕੁੱਝ ਹੋਛੇ ਗੀਤ ਲਿਖੇ ,
ਹਲਕੇ ਵਿਸ਼ਿਆਂ ਉਪਰ , ਸਭ ਹੀ ਬੇਪ੍ਰਤੀਤ ਲਿਖੇ ,
ਇਸ ਵਹਿਸ਼ੀਆਨਾ ਸੋਚ ਲਈ , ਮੈਂ ਸ਼ਰਮਸਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਮੈਂ ਕਲਮ ਨਾਲ ਸਭ ਰਿਸ਼ਤੇ ਨਾਤੇ , ਦੂਸ਼ਿਤ ਕਰ ਦਿੱਤੇ ।
ਵਿਦਿਆ ਦੇ ਜੋ  ਮੰਦਿਰ  , ਉਹ ਪ੍ਰਦੂਸ਼ਿਤ ਕਰ ਦਿੱਤੇ ।
ਵਿਦਿਆ ਪਰਉਪਕਾਰੀ ਦਾ  , ਮੈਂ ਗੁਨਹਗਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਨਜ਼ਰ ਮੇਰੀ ਨੂੰ , ਧੀਆਂ ਭੈਣਾਂ ਦੇ ਵਿੱਚ ਹੀਰ ਦਿਖੀ ।
ਸਾਊ ਪੰਜਾਬਣ ਕੁੜੀ ਵੀ ਮੈਂ , ਆਪਣੀ ਮਾਸ਼ੂਕ ਲਿਖੀ ।
ਨਾਰੀ ਜਾਤ ਦਾ ਭੁੱਲ ਗਿਆ , ਕਰਨਾ ਸਤਿਕਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਕਰਜ਼ੇ ਹੇਠਾਂ ਦੱਬੇ ਕਿਸਾਨ , ਬਦਮਾਸ਼ ਵਿਖਾਉਂਦਾ ਰਿਹਾ ।
ਬੰਬੂਕਾਟਾਂ 'ਤੇ ਚਾੜ੍ਹ , ਰਾਂਝੇ ਦੇ ਯਾਰ ਬਣਾਉਂਦਾ ਰਿਹਾ ।
ਚੰਡੀਗੜ੍ਹ ਦੀਆਂ ਸੈਰਾਂ ਤੋਂ ਨਾ , ਨਿਕਲਿਆਂ ਬਾਹਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਨੌਜਵਾਨਾਂ ਨੂੰ ਮੈਂ , ਮਿਰਜ਼ਾ ਯਾਦ ਕਰਾਉਂਦਾ ਰਿਹਾ ।
ਹਿੱਕ ਦੇ ਜ਼ੋਰ ਕੱਢਕੇ ਲੈ ਜਾਓ , ਸਭ ਸਿਖਾਉਂਦਾ ਰਿਹਾ ।
ਇੱਜ਼ਤਾਂ ਦਾ ਮੁੱਲ ਭੁੱਲਣ ਵਾਲਾ , ਮੈਂ ਗਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਵਿਆਹੀਆਂ ਵਰ੍ਹੀਆਂ ਕੁੜੀਆਂ ਦੇ ਮੈਂ , ਸਹੁਰੇ ਘਰ ਵੜਿਆ ।
ਸੁਹਾਗ - ਸੁਹਾਗਣ ਵਾਲਾ ਰਿਸ਼ਤਾ , ਮੂਲ ਨਹੀਂ ਪੜ੍ਹਿਆ ।
ਲਿਖਦਾ ਰਿਹਾ ਵਿੱਚ ਗੀਤਾਂ ਦੇ , ਕੈਸੇ ਕਿਰਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਲੋਕਾਂ ਦੇ ਦੁੱਖ਼ ਦਰਦ , ਲਿਖਣ ਨੂੰ ਵਿਸ਼ੇ ਹਜ਼ਾਰਾਂ ਸੀ ।
ਦਾਜ ਦੀ ਬਲੀ ਚੜ੍ਹਦੀਆਂ ਅੱਜ ਵੀ ,ਲੱਖ਼ ਮੁਟਿਆਰਾਂ ਸੀ ।
ਧੀਆਂ ਵਾਸਤੇ ਲਿਖ ਸਕਦਾ  , ਮੈਂ ਅੱਖਰ ਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਕਲਮ ਗਰਕ ਗਈ ਮੇਰੀ , ਹੁਣ ਤਾਂ ਬਿਲਕੁਲ ਗਰਕ ਗਈ ।
ਦਿਸ਼ਾਹੀਣ ਹੋ ਗਈ  , ਦਿਸ਼ਾ ਤੋਂ ਕੋਹਾਂ ਜ਼ਰਕ ਗਈ ।
ਖ਼ੁਦ ਵੀ ਰਸਤਿਓਂ ਭਟਕ ਗਿਆ , ਰਾਹੀ ਲਾਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
ਮੁਆਫ਼ ਕਰੀਂ ਵੇ ਲੋਕਾ , ਮੈਨੂੰ ਕੇਰਾਂ ਮੁਆਫ਼ ਕਰੀਂ ।
ਚੰਗਾਂ ਲਿਖੇ 'ਘੁਮਾਣ' , ਜੋ ਮਾੜੇ ਪੰਨੇ ਸਾਫ਼ ਕਰੀਂ ।
ਸੌੜੀ ਸੋਚ ਦਾ ਹਾਮੀਂ , ਸੋਚੋਂਖੂਣਾ ਬਿਮਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ ,  ਮੈਂ ਕਰਜ਼ਦਾਰ ਹਾਂ ॥
________________________
ਜਰਨੈਲ ਘੁਮਾਣ

310
ਵੀਰ ਅਪਣੇ ਧਰਮ ਚ ਐਨੀ ਵੀ ਕੱਟੜਤਾ ਨਾ ਭਰੋ ਕੀ ਲੋਕ ਸਾਨੂੰ ਨਫਰਤ ਕਰਨ ਦੁਨੀਆ ਤੇ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਕੋਈ ਵੀ ਧਰਮ ਵੱਡਾ ਜਾਂ ਛੋਟਾ ਨਹੀ ਸਾਨੂੰ ਅਪਣੇ ਧਰਮ ਤੇ ਮਾਣ ਆ ਜੋ ਛੋਟੇ ਸਾਹਿਬਜਾਦੇਆ ਨੇ ਕੁਰਬਾਨੀਆ ਦਿੱਤੀਆਂ ਅਸੀ ਉਹਨਾ ਨੂੰ ਭੁੱਲ ਨੀ ਸਕਦੇ ਪਰ ਇਥੇ ਸਭ ਧਰਮਾ ਨੂੰ ਆਪਣੇ ਤਿਉਹਾਰ ਮਨਾਉਣ ਦਾ ਹੱਕ ਏ ਕਿਸੇ ਨਾਲ ਕੋਈ ਈਰਖਾ ਨਾ ਕਰੋ ਦੁਨੀਆ ਤੇ ਪਿਆਰ ਵਧਾਉ ਨਫਰਤ ਤਾਂ ਪਹਿਲਾ ਹੀ ਬਹੁਤ ਆ

311
News Khabran / Re: Babbu Maan da Nava Panga
« on: December 24, 2012, 10:16:41 PM »
ਵੀਰ ਇਹ ਕੋਈ ਪੰਗਾਂ ਨਹੀ ਸੀ ਬੱਬੂ ਮਾਨ ਨੇ ਸੱਚ ਬੋਲੇਆ ਸੀ ਜੋ ਲੋਕਾਂ ਨੂੰ ਬਰਦਾਸਤ ਨੀ ਹੋਏਆ ਉਹਨੇ ਕੋਈ ਪੰਗਾਂ ਨੀ ਕੀਤਾ ਪੰਗਾਂ ਲੋਕਾ ਨੇ ਕੀਤਾ ਜੋ ਬਿਨਾ ਪੜੇ ਬਿਨਾ ਕੁਝ ਸੋਚੇ ਸਮਝੇ ਐਵੇ ਹੀ ਉਹਨੂੰ ਬਦਨਾਮ ਕਰਨ ਲੱਗੇ ਆ  ਸਾਨੂੰ ਤਾਂ ਮਾਣ ਹੋਣਾ ਚਾਹੀਦਾ ਬੱਬੂ ਮਾਨ ਤੇ ਜੋ ਸਾਨੂੰ ਇਤਿਹਾਸ ਤੌ ਜਾਣੂ ਕਰਵਾਉਦਾਂ ਬਾਕੀ ਤੁਸੀ ਸਭ ਆਪ ਸਿਆਣੇ ਹੋ

ਸੱਚੇ ਮਾਰਗ ਚਲਦਿਆਂ ਉਸਤਤੁ ਕਰੇ ਜਹਾਨ

312
News Khabran / Re: Babbu Maan da Nava Panga
« on: December 24, 2012, 09:28:52 PM »
truth of lala lajpat rai.3gp


ਜੇ ਫੇਰ ਵੀ ਕੋਈ ਸੱਕ ਹੋਵੇ ਸੱਚੀ ਸਾਖੀ ਕਿਤਾਬ ਪੜ ਸਕਦੇ ਹੋ

313
Shayari / ਹਵਾਏ ਨੀ,,,
« on: December 23, 2012, 04:03:01 PM »
ਪੰਜਾਬੋਂ ਔਂਦੀਏ ਹਵਾਏ ਨੀ,
ਕੋਈ ਗੱਲ ਕਰ ਆਪਣੇ ਥਾਵਾਂ ਦੀ।
ਮੇਰੇ ਪਿੰਡ ਦੀ ਮੇਰੇ ਟੱਬਰ ਦੀ,
ਹਮਸਾਇਆਂ ਭੈਣ ਭਰਾਵਾਂ ਦੀ।
________________

314
Shayari / ਪੰਜਾਬੀ,,,
« on: December 23, 2012, 02:02:57 PM »
ਸ਼ਾਵਾ ਓਇ ਪੰਜਾਬੀ ਸ਼ੇਰਾ,
ਜੰਮਣਾਂ ਹੀ ਜਗ ਵਿਚ ਹੈ ਤੇਰਾ।
ਧੰਨ ਤੂੰ ਤੇ ਧੰਨ ਤੇਰੀ ਮਾਈ,
ਧੰਨ ਹਿੰਮਤ ਤੇ ਧੰਨ ਤੇਰੀ ਕਮਾਈ।
ਕੁਦਰਤ ਹੈ ਅਜ ਤੇਰੇ ਵਲ ਦੀ,
ਤੇਰੇ ਸਿਰ ਤੇ ਦੁਨੀਆ ਪਲਦੀ।
ਮੂੰਹ ਤੇਰੇ ਤੇ ਨੂੰਰ ਖੁਦਾ ਦਾ,
ਬਾਂਹ ਤੇਰੀ ਵਿਚ ਜ਼ੋਰ ਬਲਾ ਦਾ।
ਜੇਠ ਹਾਡ਼ ਦੇ ਵਾ ਵਰੋਲੇ,
ਸਾਉਣ ਮੀਂਹ ਦੇ ਝਖਡ਼ ਝੋਲੇ।
ਰਾਤ ਹਨੇਰੀ ਪੋਹ ਦੇ ਪਾਲੇ
ਹਸ ਹਸ ਕੇ ਤੂੰ ਜਫਰ ਜਾਲੇ।
ਸੌਂਚੀ. ਬੁਗਦਰ, ਛਾਲਾਂ, ਵੀਣੀ,
ਹਰ ਇਕ ਖੇਡ ਤੇਰੀ ਸਾਹ-ਪੀਣੀ।
ਹਿੰਮਤ ਤੇਰੀ ਦਾ ਕੀ ਕਹਿਣਾ,
ਬਿਨਾਂ ਖੁਰਾਕੋਂ ਜੁੱਟਿਆ ਰਹਿਣਾ।
ਛੋਲੇ ਚੱਬ ਤੂੰ ਕਹੀ ਚਲਾਵੇਂ,
ਛਾਹ ਪੀ ਕੇ ਤੂੰ ਲਹੂ ਵਹਾਵੇਂ।
ਜਿਸ ਮੁਹਿੰਮ ਦੇ ਸਿਰ ਤੂੰ ਚਡ਼੍ਹਿਓਂ,
ਸਰ ਕੀਤੇ ਬਿਨ ਘਰ ਨ ਵਡ਼ਿਓਂ।
ਜਸ ਹੁੰਦਾ ਏ ਹਰ ਥਾਂ ਤੇਰਾ,
ਸ਼ਾਵਾ ਓਇ ਪੰਜਾਬੀ ਸ਼ੇਰਾ
______________
ਧਨੀ ਰਾਮ ਚਾਤ੍ਰਿਕ

315
Shayari / Re: ਬੀਤ ਗਈ ਤੇ ਰੋਣਾ ਕੀ,,,
« on: December 23, 2012, 11:08:39 AM »
sukriyaa

316
Shayari / Re: ਬੀਤ ਗਈ ਤੇ ਰੋਣਾ ਕੀ,,,
« on: December 22, 2012, 10:05:36 PM »
sukriyaa,,

317
Shayari / ਬੀਤ ਗਈ ਤੇ ਰੋਣਾ ਕੀ,,,
« on: December 22, 2012, 09:33:54 PM »
ਜਾਦੂਗਰ ਨੇ ਖੇਲ੍ਹ ਰਚਾਇਆ
ਮਿੱਟੀ ਦਾ ਇਕ ਬੁੱਤ ਬਣਾਇਆ
ਫੁੱਲਾਂ ਵਾਂਗ ਹਸਾ ਕੇ ਉਸ ਨੂੰ
ਦੁਨੀਆਂ ਦੇ ਵਿਚ ਨਾਚ ਨਚਾਇਆ
ਭੁੱਲ ਗਇਆ ਉਹ ਹਸਤੀ ਅਪਣੀ
ਵੇਖ ਵੇਖ ਖਰਮਸਤੀ ਅਪਣੀ
ਹਾਸੇ ਹਾਸੇ ਵਿਚ ਲੁਟਾ ਲਈ
ਇਕ ਕਾਇਆ ਦੀ ਬਸਤੀ ਅਪਣੀ
ਹੁਣ ਪਛਤਾਏ ਹੋਣਾ ਕੀ
ਬੀਤ ਗਈ ਤੇ ਰੋਣਾ ਕੀ।
ਦੁਨੀਆਂ ਹੈ ਦਰਿਆ ਇਕ ਵਗਦਾ
ਹਾਥ ਜੇਹਦੀ ਦਾ ਥਹੁ ਨਹੀਂ ਲਗਦਾ
ਇਕ ਕੰਢੇ ਤੇ ਦਿਸੇ ਹਨੇਰਾ
ਦੀਵੇ ਵਾਲੇ ਜਾਗ ਉਹ ਭਾਈ
ਤੇਰੇ ਘਰ ਨੂੰ ਢਾਹ ਹੈ ਲਾਈ
ਸਾਹਵੇਂ ਦਿਸਿਆ ਜਦੋਂ ਹਨੇਰਾ
ਓਦੋਂ ਤੈਨੂੰ ਜਾਗ ਨਾ ਆਈ
ਹੁਣ ਇਹ ਬੂਹਾ ਢੋਣਾ ਕੀ
ਬੀਤ ਗਈ ਤੇ ਰੋਣਾ ਕੀ।
ਹੱਸਦਾ ਫੁੱਲ ਗਵਾਇਆ ਏ ਤੂੰ
ਦੀਵਾ ਤੋਡ਼ ਬੁਝਾਇਆ ਏ ਤੂੰ
ਆਪ ਜਗਾਵੇਂ ਆਪ ਬੁਝਾਵੇਂ
ਏਸੇ ਵਿਚ ਚਿਤ ਲਾਇਆ ਏ ਤੂੰ
ਘਡ਼ੀਆਂ ਆਪ ਬਣਾਵੇਂ ਢਾਵੇਂ
ਤੇਰਾ ਮਨ ਕਿਉਂ ਗੋਤੇ ਖਾਵੇ
ਸ਼ੈ ਵਾਲਾ ਜੇ ਸ਼ੈ ਲੈ ਜਾਵੇ
ਤਾਂ ਤੇਰਾ ਉਹ ਕੀ ਲੈ ਜਾਵੇ
ਉਸ ਤੋਂ ਫੇਰ ਲੁਕੌਣਾ ਕੀ
ਬੀਤ ਗਈ ਤੇ ਰੋਣਾ ਕੀ।
_____________
ਨੰਦ ਲਾਲ ਨੂਰਪੁਰੀ

318
Birthdays / Re: Happy Birthday roopal Randhawa (roopal)
« on: December 22, 2012, 08:37:25 PM »
happy birthday

319
Birthdays / Re: $Happy Birthday Apurv§
« on: December 21, 2012, 10:29:53 AM »
happy birthday

320
Birthdays / Re: HaPPy BDaY RooPaL RanDHawa..
« on: December 21, 2012, 10:25:30 AM »
happy birthday

Pages: 1 ... 11 12 13 14 15 [16] 17 18 19 20 21 ... 99