This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 82 83 84 85 86 [87] 88 89 90 91 92 ... 99
1721
« on: November 17, 2011, 11:41:29 PM »
ਭੁਲ ਗਈਆ ਪੀਘ ਚੜਾਉਣੀ ਪਿੱਪਲੀ, ਵਿੱਚ ਤੀਆ ਦੇ ਯਾਰੋ ਪਾਉਣੀ ਕਿੱਕਲੀ, ਮੰਨ ਆਈ ਕਰਦੇ ਨੇ ਛੱਡ ਤਾ ਵਿਚਾਰ ਨੂੰ, ਲੱਗ ਗਿਆ ਘੁੱਣ ਸਾਡੇ ਸਭਿਆਚਾਰ ਨੂੰ।
ਚਰਖੇ ਦਾ ਯਾਰੋ ਹੁਣ ਪੱਤਾ ਕੱਟ ਤਾ, ਤਾਹੀ ਤਾ ਹਮੇਸ਼ਾ ਏ ਬਲੈਡ ਘੱਟ ਦਾ, ਪਾਉਡਰ ਸੁਰਖੀ ਨੇ ਮਾਰ ਲਿਆ ਕਰਤਾਰ ਨੂੰ, ਲੱਗ ਗਿਆ ਘੁੱਣ ਸਾਡੇ ਸਭਿਆਚਾਰ ਨੂੰ।
ਕੁੜੀਆ ਪੰਜਾਬਣਾ ਤਾ ਹੋਇਆ ਨੇ ਸ਼ੌਕੀਨ, ਕੀਤਾ ਘੱਗਰਾ ਅਲੋਪ ਤੇ ਪਾਉਦੀਆ ਨੇ ਜੀਨ, ਹੈਲੋ ਮਾਰ ਗਈ ਸਾਡੀ ਸਤਿ ਸ੍ਰੀ ਅਕਾਲ ਨੂੰ, ਲੱਗ ਗਿਆ ਘੁੱਣ ਸਾਡੇ ਸਭਿਆਚਾਰ ਨੂੰ।
ਤੂੰ ਵੀ ਯਾਰਾ ਕਾਦਾ ਕਰਦਾ ਏ ਮਾਨ, ਧਰਤੀ ਤੇ ਆਉਣਾ ਭਾਵੇ ਉਡੇ ਅਸਮਾਨ, ਅਖੀਰ ਖਾਕ ਚੋ ਮਿਲਣਾ ਭੁਲੇ ਉਦੇ ਸਤਿਕਾਰ ਨੂੰ, ਲੱਗ ਗਿਆ ਘੁੱਣ ਸਾਡੇ ਸਭਿਆਚਾਰ ਨੂੰ। _____________________
1722
« on: November 17, 2011, 11:10:20 PM »
ਹਮ ਵੀ ਅਗਰ ਬੱਚੇ ਹੋਤੇ ਨਾਮ ਹਮਾਰਾ ਹੋਤਾ ਗਬਲੂ-ਬਬਲੂ ਖਾਨੇ ਕੋ ਮਿਲਤੇ ਲੱਡੂ ___ ਔਰ ਦੁਨੀਆ ਕਹਿਤੀ ਹੈਪੀ ਬਰਥ-ਡੇ ਟੂ ਯੂ... :here: _______________________________________________________________________
1723
« on: November 17, 2011, 10:56:54 PM »
ਗੁੱਡੀ ਅਸਮਾਨਾਂ ਵਿੱਚ ਫਿਰਦਾ ਚੜਾਈ ਏ ਮੈਂ ਵਾਲੀ ਰੱਟ ਲੋਕੋ ਬੰਦੇ ਨੇ ਲਗਾਈ ਏ ਸੁੱਖ ਦੇ ਭਲੇਖੇ ਦੁੱਖ ਝੋਲੀ ਪਾ ਲਿਆ ਰੱਬ ਅੱਜ ਬੰਦੇ ਨੇ ਖਿਲਾਉਣਾ ਹੀ ਬਣਾ ਲਿਆ
ਗੁਰੂ ਸਤਿਕਾਰ, ਵਿਚ ਚੌਧਰਾਂ ਦੇ ਭੁੱਲ ਗਏ ਬੰਦੇ ਬਦ ਫੈਲੀਆਂ ਕਰਨ ਉੱਤੇ ਤੁੱਲ ਗਏ ਗੁੰਢਿਆਂ ਦਾ ਅੱਡਾ ਗੁਰੂ ਘਰ ਨੂੰ ਬਣਾ ਲਿਆ ਰੱਬ ਅੱਜ ਬੰਦੇ ਨੇ ਖਿਲਾਉਣਾ ਹੀ ਬਣਾ ਲਿਆ
ਸੇਵਾ ਭਾਵਣਾ ਦੀ ਰੀਤ ਬੰਦੇ ਨੇ ਹੈ ਛੱਡ ਤੀ ਨੀਵਾਂ ਹੋਣ ਵਾਲੀ ਡੋਰ ਸਿਰੇ ਤੋਂ ਹੀ ਵੱਡ ਤੀ ਆਕੜਾਂ ਚ ਆਕੇ ਸਿਰ ਤਾਰਾਂ ਚ ਫਸਾ ਲਿਆ ਰੱਬ ਅੱਜ ਬੰਦੇ ਨੇ ਖਿਲਾਉਣਾ ਹੀ ਬਣਾ ਲਿਆ ਦੇਖ ਕਰਤੂਤਾਂ ਤੈ ਕੀ ਕਰਦਾ ਓਏ ਬੰਦਿਆ ਚੰਗੇ ਕੰਮ ਕਰ ਕਾਹਨੂੰ ਮਰਦਾ ਓਏ ਬੰਦਿਆ ਜੀਵਨ ਤੂੰ ਹੀਰੇ ਜਿਹਾ ਮਿੱਟੀ ਚ ਮਲਾ ਲਿਆ ਰੱਬ ਅੱਜ ਬੰਦੇ ਨੇ ਖਿਲਾਉਣਾ ਹੀ ਬਣਾ ਲਿਆ ________________________
1724
« on: November 17, 2011, 10:14:10 PM »
sukriya ji,,,,,,
1725
« on: November 17, 2011, 10:11:39 PM »
ਕਰੋ ਸਿਰਜਣਾ ਵਾਂਗ ਲੇਖਕਾਂ ਜ਼ਿੰਮੇਵਾਰਾਂ ਦੇ, ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।
ਸੱਭਿਆਚਾਰ ਨੂੰ ਪੱਛਮ ਦੀ ਪੁੱਠ ਚ੍ਹਾੜੀ ਜਾਂਦੇ ਨੇ, ਦੁਨੀਆਂ ਵਿੱਚ ਪੰਜਾਬ ਦੀ ਦਿੱਖ ਵਿਗਾੜੀ ਜਾਂਦੇ ਨੇ, ਕਿਹੜੇ ਕੰਮੀ ਲਾ ਦਿੱਤੇ ਨੇ ਪੁੱਤ ਸਰਦਾਰਾਂ ਦੇ, ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।
ਰਫਲਾਂ ਤੇ ਪਿਸਤੌਲਾਂ ਨੇ ਕਦ ਭਲੀ ਗੁਜ਼ਾਰੀ ਏ, ਇਹਨਾਂ ਕਰਕੇ ਕਈਆਂ ਪੱਲੇ ਪਈ ਖੁਆਰੀ ਏ, ਦੁਖੜੇ ਸੁਣਕੇ ਦੇਖੋ ਉਹਨਾ ਦੇ ਪਰਿਵਾਰਾਂ ਦੇ, ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।
ਕੁਲ ਦੁਨੀਆਂ ਦੇ ਉੱਚੇ ਰੁਤਬੇ ਅੰਦਰ ਵਿੱਦਿਆ ਦੇ, ਇਸ਼ਕ-ਮੁਸ਼ਕ ਦੀ ਚੀਜ਼ ਬਣਾ ਤੇ ਮੰਦਰ ਵਿੱਦਿਆ ਦੇ, ਫਿਕਰ ਕਿਸੇ ਨੂੰ ਹੈ ਨਹੀਂ ਬੱਚਿਆਂ ਦੇ ਕਿਰਦਾਰਾਂ ਦੇ, ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।
ਮਸਲੇ ਕਈ ਗੰਭੀਰ ਲਿਖਣ ਲਈ ਅੱਜ ਜ਼ਮਾਨੇ ਤੇ, ਕਾਲਜ ਪੜ੍ਹਦੀਆਂ ਕੁੜੀਆਂ ਥੋਡੇ ਰਹਿਣ ਨਿਸ਼ਾਨੇ ਤੇ, ਮਾਪੇ ਸੋਚੀਂ ਪੈ ਗਏ ਨੇ ਧੀਆਂ ਮੁਟਿਆਰਾਂ ਦੇ. ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।
ਚਿੜੀਆਂ ਵਾਲੇ ਚੰਬੇ ਪਿੱਛੇ ਕਲਮਾਂ ਪੈ ਗਈਆਂ, ਸ਼ਰਮ ਹਯਾ ਦੀਆਂ ਗੱਲਾਂ ਤਾਂ ਹੁਣ ਕਿਥੇ ਰਹਿ ਗਈਆਂ, ਹੁਣ ਗੀਤਾਂ ਵਿੱਚ ਰੜਕਣ ਘਾਟੇ ਨੇਕ ਵਿਚਾਰਾਂ ਦੇ, ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।
ਮਾਨ ਮਰਾੜਾਂ ਵਾਲਾ ਲਿਖਦਾ ਗੀਤ ਸਲੀਕੇ ਦੇ, ਕਲੀਆਂ ਕਿੱਸੇ ਕੌਣ ਭੁਲਾਊ ਦੇਵ ਥਰੀਕੇ ਦੇ, ਸਦਕੇ ਯਾਰੋ ਮਾਂ-ਬੋਲੀ ਦੇ ਅਸਲ ਸ਼ਿੰਗਾਰਾਂ ਦੇ, ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।
ਕਰੋ ਸਿਰਜਣਾ ਵਾਂਗ ਲੇਖਕਾਂ ਜ਼ਿੰਮੇਵਾਰਾਂ ਦੇ, ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ। _________________________
1726
« on: November 17, 2011, 10:01:33 PM »
kyu ki ho gia,,,?
1727
« on: November 17, 2011, 09:58:32 PM »
:he: :he: :he: :he: :he:,,,,,,,,,,
1728
« on: November 17, 2011, 09:53:36 PM »
ਬਚਪਨ ਦੇ ਦਿਨ ਬੜੇ ਸੋਹਣੇ ਨਹੀਂ ਭੁੱਲਦੇ। ਬਚਪਨ ਦੇ ਖੇਡ-ਖਿਡੌਣੇ ਨਹੀਂ ਭੁੱਲਦੇ।
ਭੁੱਲਦਾ ਨਾ ਮਿੱਟੀ ਦਿਆਂ ਘਰਾਂ ਨੂੰ ਬਣਾਉਣਾ, ਛੋਟੀ-ਛੋਟੀ ਚੀਜ਼ ਨਾਲ ਉਨ੍ਹਾਂ ਨੂੰ ਸਜਾਉਣਾ, ਫਿਰ ਬਣਨਾ ਜੋ ਆਪ ਹੀ ਪ੍ਰਾਹੁਣੇ ਨਹੀਂ ਭੁੱਲਦੇ। ਬਚਪਨ ਦੇ ਦਿਨ ਬੜੇ ਸੋਹਣੇ ਨਹੀਂ ਭੁੱਲਦੇ…
ਭੁੱਲਦੀ ਨਾ ਖੇਡ ਮੈਨੂੰ ਛੂਹਣ-ਛਪਾਈ ਵਾਲੀ, ਕੋਟਲਾ-ਛਪਾਕੀ ਅਤੇ ਲੁਕਣ-ਮਚਾਈ ਵਾਲੀ, ਤੇ ਊਚ-ਨੀਚ ਥਾਵਾਂ ‘ਤੇ ਖਲੋਣੇ ਨਹੀਂ ਭੁੱਲਦੇ। ਬਚਪਨ ਦੇ ਦਿਨ ਬੜੇ ਸੋਹਣੇ ਨਹੀਂ ਭੁੱਲਦੇ…
ਭੁੱਲਦਾ ਨਾ ਗੁੱਲੀ-ਡੰਡਾ ਭੁੱਲਦੀ ਨਾ ਬਾਰ੍ਹਾਂਟਾਹਣੀ, ਵਾਰ-ਵਾਰ ਸੁਣਨੀ ਜੋ ਰਾਜੇ-ਰਾਣੀ ਦੀ ਕਹਾਣੀ, ਤੇ ਬੰਟੇ ਵੀ ਪਿਲ ਵਿੱਚ ਪਾਉਣੇ ਨਹੀਂ ਭੁੱਲਦੇ। ਬਚਪਨ ਦੇ ਦਿਨ ਬੜੇ ਸੋਹਣੇ ਨਹੀਂ ਭੁੱਲਦੇ…
ਭੁੱਲਦਾ ਨਾ ਮੀਂਹ ਦੇ ਵਿੱਚ ਨੰਗੇ ਹੋ ਨਹਾਉਣਾ, ਉਂਚੀ-ਉਂਚੀ ਰੌਲਾ ਪਾ ਕੇ ਨੱਚਣਾ ਤੇ ਗਾਉਣਾ, ਤੇ ਕਾਗਜ਼ਾਂ ਦੇ ਬੇੜੇ ਵੀ ਤੈਰਾਉਣੇ ਨਹੀਂ ਭੁੱਲਦੇ। ਬਚਪਨ ਦੇ ਦਿਨ ਬੜੇ ਸੋਹਣੇ ਨਹੀਂ ਭੁੱਲਦੇ…।
ਭੁੱਲਦਾ ਨਾ ਜਾਮਣਾ ਦੇ ਰੁੱਖਾਂ ਉਂਤੇ ਚੜ੍ਹਣਾ, ਤੋੜ-ਤੋੜ ਜਾਮਣਾ ਨੂੰ ਤੇ ਜੇਬਾਂ ਤਾਈਂ ਭਰਨਾ, ਤੇ ਟਰਾਲੀਆਂ ਦੇ ਪਿੱਛੋਂ ਗੰਨੇ ਲਾਹੁਣੇ ਨਹੀਂ ਭੁੱਲਦੇ। ਬਚਪਨ ਦੇ ਦਿਨ ਬੜੇ ਸੋਹਣੇ ਨਹੀਂ ਭੁੱਲਦੇ…
ਭੁੱਲਦਾ ਨਾ ਕੈਂਦੇਆਂ ਤੋਂ ੳ ਅ ਪੜ੍ਹਨਾ, ਭੱਜ-ਭੱਜ ਛਾਲਾਂ ਮਾਰ ਤਿੱਤਲੀਆਂ ਫੜਨਾ, ਤੇ ਹੱਥਾਂ ਵਿੱਚ ਜੁਗਨੂੰ ਜਗਾਉਣੇ ਨਹੀਂ ਭੁੱਲਦੇ। ਬਚਪਨ ਦੇ ਦਿਨ ਬੜੇ ਸੋਹਣੇ ਨਹੀਂ ਭੁੱਲਦੇ…
ਉਹ ਭੁੱਲਦੀ ਸਕੂਲ ਦੀ ਨਾ ਅੱਧੀ ਛੁੱਟੀ ਯਾਰਾ, ਹੱਸਦੇ ਸੀ, ਖੇਡਦੇ ਸੀ, ਕੀ ਹੁੰਦਾ ਸੀ ਨਜ਼ਾਰਾ, ਤੇ ਕਾਗਜ਼ਾਂ ਦੇ ਜਹਾਜ਼ ਵੀ ਉਡਾਉਣੇ ਨਹੀਂ ਭੁੱਲਦੇ। ਬਚਪਨ ਦੇ ਦਿਨ ਬੜੇ ਸੋਹਣੇ ਨਹੀਂ ਭੁੱਲਦੇ…।
ਉਹ ਭੁੱਲਦਾ ਨਾ ਝੂਠੀ-ਮੂਠੀ ਮਾਸਟਰ ਬਣਨਾ, ਝੂਠੀ-ਮੂਠੀ ਲਿਖਣਾ ਤੇ ਝੂਠੀ-ਮੂਠੀ ਪੜ੍ਹਣਾ, ਤੇ ਝੂਠੀ-ਮੂਠੀ ਹੱਥੀਂ ਡੰਡੇ ਲਾਉਣੇ ਨਹੀਂ ਭੁੱਲਦੇ। ਬਚਪਨ ਦੇ ਦਿਨ ਬੜੇ ਸੋਹਣੇ ਨਹੀਂ ਭੁੱਲਦੇ…
ਭੁੱਲਦਾ ਨਾ ਲੋਕਾਂ ਦੇ ਉਹ ਬੂਹੇ ਖੜਕਾਉਣਾ, ਵਾਰ-ਵਾਰ ਉਹਨਾਂ ਤਾਈਂ ਅਸੀਂ ਜੋ ਸਤਾਉਣਾ, ਤੇ ਸਾਇਕਲਾਂ ਦੇ ਟਾਇਰ ਵੀ ਭਜਾਉਣੇ ਨਹੀਂ ਭੁੱਲਦੇ… ਬਚਪਨ ਦੇ ਦਿਨ ਬੜੇ ਸੋਹਣੇ ਨਹੀਂ ਭੁੱਲਦੇ…
ਉਹ ਲੋਹੜੀ ਤੇ ਬਸੰਤ ਉਂਤੇ ਗੁੱਡੀਆਂ ਉਡਾਉਣਾ, ਉਹ ਦੀਵਾਲੀ ਤੇ ਪਟਾਕੇ-ਫੁਲਝੜੀਆਂ ਚਲਾਉਣਾ, ਤੇ ਇੱਕ-ਦੂਜੇ ਉਂਤੇ ਰੰਗ ਪਾਉਣੇ ਨਹੀਂ ਭੁੱਲਦੇ। ਬਚਪਨ ਦੇ ਦਿਨ ਬੜੇ ਸੋਹਣੇ ਨਹੀਂ ਭੁੱਲਦੇ…
ਜਦੋਂ ਕਦੇ ਮਾਪਿਆਂ ਦੇ ਕਹਿਣੇ ਨੂੰ ਨਾ ਮੰਨਣਾ, ਪਹਿਲਾਂ ਸਮਝਾਉਣਾ ਉਹਨਾਂ ਫਿਰ ਸਾਨੂੰ ਭੰਨਣਾ, ਉਹ ਪੈਣੀਆਂ ਚਪੇੜਾਂ ਤੇ ਉਹ ਰੋਣੇ ਨਹੀਂ ਭੁੱਲਦੇ। ਬਚਪਨ ਦੇ ਦਿਨ ਬੜੇ ਸੋਹਣੇ ਨਹੀਂ ਭੁੱਲਦੇ…
ਲੰਘ ਚੁੱਕੇ ਦਿਨ ਬਸ ਯਾਦਾਂ ਵਿੱਚ ਰਹਿੰਦੇ ਨੇ, ਹੱਸਦੇ ਹਾਂ ਯਾਦ ਕਰ ਤੇ ਕਦੇ ਹੰਝੂ ਵਹਿੰਦੇ ਨੇ, ਯਾਰੋ ਬੀਤੇ ਪਲ ਕਿਤੋਂ ਮਿਲਦੇ ਨਾ ਮੁੱਲ ਦੇ। ਬਚਪਨ ਦੇ ਦਿਨ ਬੜੇ ਸੋਹਣੇ ਨਹੀਂ ਭੁੱਲਦੇ। ________________________
1729
« on: November 17, 2011, 09:32:08 PM »
ਕਦੇ ਕਦੇ ਲੈਕਚਰ ਵੀ ਲਾਨੇ ਆ ਬੋਰਡ ਉਤੇ ਲਾਇਨਾ ਵੀ ਬਾਹ ਲੈਨੇ ਆ
ਨੰਬਰ ਫੇਰ ਵੀ ਨੀ ਆਉਦੇ ਅਸੀ ਦਿਲ ਤੇ ਨੀ ਲਾਉਦੇ
B.S.C ਕਰਕੇ ਵੀ ਆ ਗੀ ਕੇਹੜਾ ਹਨੇਰੀ ਮਿੱਤਰਾਂ ਦੀ ਗੱਲ ਵੱਖਰੀ ਉਝਂ ਫਿਰਦੀ ਏ ਦੁਨੀਆ ਬਥੇਰੀ....... _________________________________
1730
« on: November 17, 2011, 08:51:56 PM »
ਤੁਹਾਡੀਆਂ ਨਵੀਆਂ ਯਾਰੀਆਂ ਤੇ ਅੱਜ ਮੈਨੂੰ ਨਵੇਂ ਰੰਗ ਦਿਖੇ, ਨੀਵੀਂ ਪਾ ਮੇਰੇ ਲਾਗੋੰ ਤੁਸੀਂ ਤੁਰਦੇ ਲੰਘ ਦਿਖੇ, ਪੈਹਲਾਂ ਮੇਰੇ ਨਾਲ ਪੈਰ ਨਾਲ ਪੈਰ ਤੁਰਦੇ ਸੀ, ਅੱਜ ਮੈਨੂੰ ਗੈਰਾਂ ਸੰਗ ਦਿਖੇ, ਕਾਫ਼ੀ ਖੁਸ਼ੀ ਦਿਖਦੀ ਸੀ ਤੁਹਾਡੇ ਚੇਹਰੇ ਤੇ, ਤੁਸੀਂ ਕਿਸੇ ਦੇ ਪਿਆਰ ਚ ਬਹੁਤ ਮਲੰਗ ਦਿਖੇ, ਮੈਨੂੰ ਦੇਖ ਥੋੜੀ ਚਿੰਤਾ ਵੀ ਦਿਖੀ ਤੁਹਾਡੇ ਚੇਹਰੇ ਤੇ, ਲਗਦਾ ਮੇਰੇ ਜਿੰਦਾ ਹੋਣ ਤੇ ਤੁਸੀਂ ਤੰਗ ਦਿਖੇ.. _______________________
1731
« on: November 17, 2011, 11:41:39 AM »
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ। ਦਿਲ ਚਾਹਿਆ ਦੁਰਕਾਰ ਲੈ ਅੰਮੀਏ ਧੀ ਰਾਣੀ ਮੁੜ ਬਣ ਕੇ ਤੇਰੀ,ਤੇਰੀ ਕੁੱਖ ‘ਚ ਆਵਾਂਗੀ। ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ। ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ.........
ਕਿਉਂ ਪੁੱਤਰ ਤੈਨੂੰ ਪਿਆਰੇ ਲੱਗਦੇ?ਧੀਆਂ ਪੱਥਰ ਭਾਰੇ ਲੱਗਦੇ? ਪੁੱਤਰ-ਧੀ ਦਾ ਫ਼ਰਕ ਨਾ ਕੋਈ,ਧੀ ਜੰਮਣ ਦਾ ਹਿਰਖ਼ ਨਾ ਕੋਈ। ਦੇ ਕੇ ਹੋਕਾ ਜੱਗ ਵਿੱਚ ਸਾਰੇ,ਜੱਗ ਨੂੰ ਇਹ ਸਮਝਾਵਾਂਗੀ। ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ। ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........
ਜੱਗ ਵੇਖਣ ਦੀ ਰੀਝ ਸੀ ਮੇਰੀ।ਆਸਮਾਨ ‘ਤੇ ਨੀਝ ਸੀ ਮੇਰੀ। ਕਲਪਨਾ-ਚਾਵਲਾ ਬਣ ਮੈਂ ਅੰਮੀਏਂ, ਧਰਤ ਦਾ ਗੇੜਾ ਲਾਵਾਂਗੀ। ਪੂਰੀ ਗਈ ਰੀਝ ਜਦ ਮੇਰੀ, ਤੇਰਾ ਨਾਂ ਚਮਕਾਵਾਂਗੀ। ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ। ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........
ਤੂੰ ਵੀ ਔਰਤ ਮੈਂ ਵੀ ਔਰਤ, ਫਿਰ ਕਿਉਂ ਨਫ਼ਰਤ ਮੈਨੂੰ ਕਰਦੀ? ਮੇਰੇ ਜਨਮ ‘ਤੇ ਫਿਰ ਕਿਉਂ ਮਾਏਂ ਲੰਮੇ ਲੰਮੇ ਹੌਕੇ ਭਰਦੀ? ਤੇਰੇ ਏਦਾਂ ਕਰਨ ‘ਤੇ ਅੰਮੀਏ ਮੈਂ ਤਾਂ ਬਾਜ ਨਾ ਆਵਾਂਗੀ। ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ। ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........
ਕਿਉਂ ਐਵੇਂ ਤੂੰ ਜ਼ਿੱਦ ਪਈ ਕਰਦੀ, ਮੇਰੇ ਵਾਂਗੂੰ ਤਿਲ ਤਿਲ ਮਰਦੀ? ਧਰਤੀ ਔਰਤ ਜਣਨ ਹਾਰੀਆਂ, ਏਸੇ ਲਈ ਗੁਰਾਂ ਸਤਿਕਾਰੀਆਂ। ਲੈ ਕੇ ਚਾਨਣ ਵਿਦਿਆ ਵਾਲਾ ਕੁਲ਼੍ਹ ਦਾ ਨਾਂ ਚਮਕਾਵਾਂਗੀ। ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ। ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........
ਐ! ਦੁਨੀਆਂ ਦੇ ਗਾਫ਼ਿਲ ਲੋਕੋ ਕੱਲ੍ਹ ਬਾਰੇ ਵੀ ਕੁਝ ਤਾਂ ਸੋਚੋ। ਧਰਤ ‘ਚੋਂ ਜੇਕਰ ਮੁੱਕ ਗਿਆ ਪਾਣੀ, ਕੁੱਖਾਂ ਵਿੱਚੋਂ ਜੇ ਧੀ-ਧਿਆਣੀ। ਕਿੱਦਾਂ ਪੁਤ ਵਿਆਹਵੋਗੇ,ਕਿਹਨੂੰ ਨਹੁੰ ਬਣਾਵੋਗੇ? ਕਿਉਂ ਸਮਝ ਨਹੀਂ ਤੈਨੂੰ ਪੈਂਦੀ,ਦੱਸ ਤੂੰ ਸਿੱਖਿਆਂ ਕਿਉਂ ਨਹੀਂ ਲੈਂਦੀ? ਜੱਗ ਤੇ ਰੌਲਾ ਪਾ ਕੇ ਮੈ ਵੀ ਵਾਰ ਵਾਰ ਸਮਝਾਵਾਂਗੀ। ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ। ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ..........
ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ। ਦਿਲ ਚਾਹਿਆ ਦੁਰਕਾਰ ਲੈ ਅੰਮੀਏ ਧੀ ਰਾਣੀ ਮੁੜ ਬਣ ਕੇ ਤੇਰੀ,ਤੇਰੀ ਕੁੱਖ ‘ਚ ਆਵਾਂਗੀ। ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ। ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ......... _____________________
1732
« on: November 17, 2011, 11:07:50 AM »
ਸਿੱਖ ਪੰਥ ਦੇ ਇਤਿਹਾਸ ਦਾ ਸੁਨਿਹਰੀ ਪੰਨਾ ਹੈ,ਕੁੱਪ ਰੋਹੀੜੇ ਦਾ ਵੱਡਾ ਘੱਲੂਘਾਰਾ
... .
... .
... .
1733
« on: November 17, 2011, 10:53:30 AM »
ਅਸਮਾਨ ਡਿੱਠਾ ਸਿਤਾਰੇ ਮੈਂ ਡਿੱਠੇ ਲਹਿਰਾਂ ਸਮੁੰਦਰ ਕਿਨਾਰੇ ਮੈਂ ਡਿੱਠੇ ਕਦੇ ਨਹੀਂ ਡਿੱਠਾ ਪ੍ਭੂ ਤੇਰਾ ਚੇਹਰਾ ਪਰ ਤੇਰੇ ਸਾਰੇ ਨਜ਼ਾਰੇ ਮੈਂ ਡਿੱਠੇ _________________
1734
« on: November 17, 2011, 10:45:40 AM »
ਤੇਰੀ ਬਦੌਲਤ ਮੈਂ ਕਾਰਾਂ ਚ ਭੌਂਦਾ ਤੇਰਾ ਹੀ ਦਿੱਤਾ ਮੈਂ ਰੇਸ਼ਮ ਹੰਢੌਂਦਾ ਰੱਬਾ ਬੜਾ ਹੀ ਮਿਹਰਬਾਨ ਤੂੰ ਤੇ ਮੈਨੂੰ ਹੀ ਕਰਨਾ ਸਬਰ ਨਹੀਂ ਔਂਦਾ __________________
1735
« on: November 17, 2011, 10:39:48 AM »
ji,,,,,,,
1736
« on: November 17, 2011, 10:18:55 AM »
ਮੁਹੱਬਤ ਕਰਨ ਵਾਲਿਆ ਦੇ ਅਜ਼ਬ ਦਸਤੂਰ ਹੁੰਦੇ ਨੇ।
ਉਪਰੋਂ ਖ਼ੁਸ਼ ਦਿੱਸਦੇ ਪਰ ਦਿਲੋਂ ਮਜਬੂਰ ਹੁੰਦੇ ਨੇ। _________________________
1737
« on: November 17, 2011, 10:03:55 AM »
ਕੀ ਪਤਾ ਕਬ ਮੌਤ ਆ ਜਾਏ, ਕਬ ਦਗਾ ਦੇ ਜਿੰਦਗੀ,
ਸਫਲ ਹੋ ਜਾਏਗਾ ਜੇ ਜਨਮ, ਕਿਸੀ ਕੋ ਦੇ ਕਰ ਥੋੜੀ ਸੀ ਖੁਸੀ ___________________________________
1738
« on: November 17, 2011, 09:56:11 AM »
thnx bro...
1739
« on: November 17, 2011, 05:29:52 AM »
ਪੈਸੇ ਵਾਲਿਆ ਨਾਲ ਲਾ ਕੇ ਯਾਰੀਆਂ ਨੀ ਸਾਨੂੰ ਚੰਨੋ ਨਿੰਦ ਦੀ ਫਿਰੇ
ਮਤਲਬ ਕੱਡ ਤੈਥੋ ਹੋ ਜਾਣਗੇ ਬੇਗਾਨੇ ਨੀ ਹੁਣ ਸਾਨੂੰ ਨਿੰਦ ਦੀ ਫਿਰੇ
ਜਿੰਦ ਨੂੰ ਪੁਆੜੇ ਤੇਰੀ ਜਦੌ ਨੀ ਪੈ ਜਾਣੇ ਹੰਝੂ, ਹੌਕੇ, ਗਮ ਤੇਰੇ ਪੱਲੇ ਜਦੌ ਰਹਿ ਜਾਣੇ
ਉਦੋ ਚੇਤੇ ਆਉਣੇ ਯਾਰ ਮਸਤਾਨੇ ਨੀ ਹੁਣ ਸਾਨੂੰ ਨਿੰਦ ਦੀ ਫਿਰੇ _________________
1740
« on: November 17, 2011, 05:00:50 AM »
ਰਿਸ਼ਤਿਆਂ ਦੇ ਨਾਮ ਤਾਂ ਐਵੇਂ ਗੱਲਾਂ ਨਾਲ ਬਨਾਏ ਜਾਂਦੇ ਨੇ, ਸਾਂਝ ਤਾਂ ਸਾਹਾਂ ਦੀ ਪੈਣੀ ਚਾਹੀਦੀ ਆ, ਜਿਹੜੀ ਟੁੱਟੇ ਨਾ ਮਰਦੇ ਦਮ ਤੱਕ,..... _____________________
Pages: 1 ... 82 83 84 85 86 [87] 88 89 90 91 92 ... 99
|