December 21, 2024, 09:14:33 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 79 80 81 82 83 [84] 85 86 87 88 89 ... 99
1661
           ਵਸਦੇ ਵਿਦੇਸ਼ਾ ਵਿਚ ਸੁਣੋ ਮੇਰੇ ਪੁਤਰੋ
           ਦਿਲੋਂ ਕਿਉ ਵਿਸਾਰਤਾ ਪੰਜਾਬ ਨੂੰ
           ਵੇਖੋ ਆ ਕੇ ਰੁਲਦੀ ਪੰਜਾਬੀ ਬੋਲੀ ਗਲੀਆਂ ਚ
           ਕਾਲੇ ਰੰਗ ਚੜੇ ਨੇ ਗੁਲਾਬ ਨੂੰ
           ਭਈਏ ਅੱਜ ਧੀਆਂ ਉਤੇ ਮੈਲੀ ਅੱਖ ਰੱਖਦੇ ਨੇ
           ਕਿਹੜਾ ਦੁਖ ਦੱਸਾਂ ਨਾਂ ਜਨਾਬ ਨੂੰ
           ਡਾਲਰਾਂ ਦੀ ਛਾਂਵੇ ਤੁਸੀ ਸੁਣਦੇ ਵਿਦੇਸੀ ਗਾਣੇ
           ਦੱਸੋ ਜੋੜੇ ਕਿਹੜਾ ਟੁਟੀ ਹੋਈ ਰਬਾਬ ਨੂੰ
           ਲੱਭੋ ਮੇਰੀ ਪੱਗ ਜੋ ਗੁਆਚੀ ਕਿਸੇ ਠਾਣੇ ਵਿਚ
           ਸਾਭੋ ਆ ਕੇ ਲੁੱਟੀ ਜਾਂਦੇ ਆਬ ਨੂੰ
           ਕੁੱਖਾਂ ਵਿਚ ਮਾਰੀ ਜਾਂਦੇ ਮਾਈ ਭਾਗੋ ਲੁਕੀਂ ਸਾਰੇ
           ਭੁਲੇ ਖਿਦਰਾਣੇ ਵਾਲੀ ਢਾਬ ਨੂੰ
           ਲੀਡਰਾਂ ਤੇ ਨਸਿ਼ਆਂ ਨੇ ਜੜਾਂ ਤੱਕ ਖਾਦਾ ਮੈਨੂੰ
           ਲੋਕੀਂ ਪਾਣੀ ਵਾਗੂੰ ਪੀਦੇ ਨੇ ਸਰਾਬ ਨੂੰ
           ਦਿਲੋਂ ਕਿੳ ਵਿਸਾਰ ਤਾ ਪੰਜਾਬ ਨੂੰ
           ___________________

1662
Shayari / ਤੰਦਾਂ ,,,,,
« on: November 23, 2011, 11:19:54 PM »
              ਉਦੋਂ ਤੇਰੇ ਹੌਕਿਆਂ ਦਾ ਪੂਰਾ ਮੁੱਲ ਪੈਦਾ ਜਿੰਦੇ
              ਹੁਣ ਰੋਇਆਂ ਬਣਦਾ ਕੀ ਕੰਧਾਂ ਦੇ ਨਾਲ ।
 
              ਟੁਟਦੇ ਨਹੀ ਰਿਸਤੇ ਉਹ ਕਬਰਾਂ ਤਾਈਂ ਜਾਂਦੇ ਨੇ
              ਗੰਡੇ ਜੋ ਮੋਹ ਦਿਆਂ ਤੰਦਾਂ ਦੇ ਨਾਲ ।

              ਬਸ ਇੱਕ ਫੁੱਲ ਲੈ ਕੇ ਚਲਾ ਜਾਂਈ ਉੱਥੇ
              ਬਣਨਾ ਨਹੀ ਕੁੱਝ ਮਾਰੂ ਸੰਦਾਂ ਦੇ ਨਾਲ

              ਸੀਨੇ ਲੱਗ ਜਾਂਵੀ ਆਪੇ ਦਿਲ ਵਾਲੀ ਖੁਲ ਜਾਂਣੀ
              ਜਿਹੜੀ ਹੁਣ ਖੁਲਣੀ ਨਹੀ ਦੰਦਾਂ ਦੇ ਨਾਲ

              ਸੌਖੀ ਨਹੀ ਛੁੱਟਣੀ ਇਹ ਜਿੰਦ ਤੇਰੀ
              ਥਾਂ ਥਾਂ ਪਰੋਈ ਜੋ ਫੰਦਾਂ ਦੇ ਨਾਲ

              ਸਿੱਖ ਯਾਰਾਂ ਤੂੰ ਵੀ ਹੱਕ ਵਾਲੀ ਖਾਂਣੀ
              ਬੜੀ ਮਾੜੀ ਹੁੰਦੀ ਮਸੰਦਾਂ ਦੇ ਨਾਲ

               ਜ੍ਹੀਦੇ ਮਨੋ ਸੂਰਜਾਂ ਤੋਂ ਮੁਕਿਆਂ ਨਹੀ ਨੇਰਾ
              ਚਾਨਣ ਕੀ ਹੋਣੈ ਉਹਨੂੰ ਚੰਦਾਂ ਦੇ ਨਾਲ
              _____________________

1663
Shayari / ਸ਼ਾਇਦ,,,,
« on: November 23, 2011, 10:16:03 PM »
ਤੁਸੀ ਮੇਰੀ ਕਲਮ ਦੀ ਨੁਹਾਰ ਮੋੜ ਦੇਵੋ

ਪਰ ਇਹ ਕਦੇ ਟੁਟੇਗੀ ਨਹੀ

ਲਿਖਦੀ ਰਹੇਗੀ ਜਬਰਾਂ ਦੀ ਕਹਾਣੀ

ਸ਼ਾਇਦ

ਤੁਸੀ ਮੇਰੀ ਬੇੜੀ ਚ’

ਲੋਭ ਦੇ ਮੋਰੇ ਕਰ ਦਿਉ

ਪਰ ਇਹ ਡੁਬੇਗੀ ਨਹੀ

ਤਰੇਗੀ ਵਿਚ ਸਾਗਰਾਂ ਦੇ

ਜਦੋ ਤਕ ਹੇ ਰਵਾਨੀ

ਸ਼ਾਇਦ

ਮੈ ਬਦਨਾਮ ਵੀ ਕਰ ਦਿਂਤਾ ਜਾਵਾਂ

ਪਰ ਮੇਰਾ ਨਾਂਵਾ ਸੱਚ ਦੀ ਗਵਾਹੀ ਦੇਵੇਗਾ

ਸ਼ਾਇਦ

ਤੁਸੀ ਸੂਲਾਂ ਖੋਭ ਕੇ

ਮੇਰੀਆਂ ਅੱਖਾਂ ਚੌ ਹੰਝੂ ਕਢ ਦੇਵੋ

ਪਰ ਮੇਰੇ ਮੁੱਖ  ਤੇ ਜੇਤੁ ਹਾਸਾ ਰਹੇਗਾ

ਸ਼ਾਇਦ

ਤੁਸੀ ਹਨੇਰਗਰਦੀ ਦਾ ਰੌਲਾ ਪਾ ਕੇ

ਮੈਂਨੂੰ ਬੋਲਾ ਕਰ ਦਿਉ

ਪਰ ਮੇਰੇ ਕੰਨ ਤਦ ਵੀ ਸੁਨਣਗੇ

ਤੁਹਾਡੀ ਹਕੂਮਤ ਨੇਸਤਾਬੂੰਦੀ ਦੀ ਕਹਾਣੀ

1664
Shayari / ਹਿਜ਼ਰ ਤੇਰੇ 'ਚ,,,,,,,
« on: November 23, 2011, 08:36:30 PM »
ਹਿਜ਼ਰ ਤੇਰੇ 'ਚ
ਰਾਤ ਭਰ ਜਾਗਦੇ ਰਹੇ
ਪਾ ਕੇ ਨੈਣਾਂ ਦਾ ਨੀਰ
ਦੀਵੇ ਯਾਦਾਂ ਦੇ ਬਾਲਦੇ ਰਹੇ
ਡੁੱਬ ਕੇ ਸਾਗਰ 'ਚ ਗਮ ਦੇ
ਖੂੰਜੇ ਕਮਰੇ ਦੇ ਤਾਰਦੇ ਰਹੇ
ਹਿਜ਼ਰ ਤੇਰੇ 'ਚ   
ਭੁਲਾਇਆ ਵੀ ਨਾ ਭੁਲਦਾ
ਤੇਰਾ ਚਾਨਣ ਮੁਨਾਰਾ ਚਿਹਰਾ
 ਮੁੱਖ ਤੇਰੇ ਉੱਪਰ ਅੱਖੀਆ
ਦਿੰਦੀਆਂ ਸੀ ਪਹਿਰਾ
ਉਜੜੇ ਆਪਣੇ ਅਸ਼ੀਆਣੇ
ਨੂੰ ਚੁੱਕ ਚੁੱਕ ਅੱਡੀਆਂ
ਤਾੜਦੇ ਰਹੇ       
ਹਿਜ਼ਰ ਤੇਰੇ 'ਚ………
ਹਾਸੇ ਕਦੋ ਹੌਕੇ ਬਣ ਗਏ
ਕੀਤੇ ਕੌਲ ਕਰਾਰ ਕਿਉ
ਤੈਨੂੰ ਭੁੱਲ ਗਏ
ਇਹ ਕਿਆਸ ਬੇਹਿਸਾਬ
ਰਾਤ ਭਰ ਮਾਰਦੇ ਰਹੇ
ਨੈਣਾਂ ਤੇ ਜੰਮੀ
ਠੰਡੀ ਯੱਖ ਹਟਾਉਦੇ ਰਹੇ
ਹਿਜ਼ਰ ਤੇਰੇ 'ਚ
 ਹੰਝੂ ਅੱਖੀਆਂ ਤੋ ਕਿਰ ਕੇ
ਰਸਤਾ ਦਿਲ ਤਕ ਬਣਾਉਦੇ ਰਹੇ
ਕਾਰਵਾਂ ਯਾਦਾਂ ਦਾ
ਉਸ ਤੇ ਚਲਾਉਦੇ ਰਹੇ
ਗਮਾਂ ਦੀ ਸੋਹਣੀ ਨੂੰ
ਅਸੀ ਮਾਸ ਦਿਲ ਦਾ
ਖਵਾਉਦੇ ਰਹੇ
ਹਿਜ਼ਰ ਤੇਰੇ 'ਚ
ਰਾਤ ਭਰ ਜਾਗਦੇ ਰਹੇ
____________

1665
Shayari / ਭੁੱਖਾ ਢਿੱਡ ,,,,
« on: November 23, 2011, 11:20:35 AM »
ਆਤਮਾ ਨਾ ਧੁਖਦੀ ਜੇ, ਮੂੰਹ ’ਚ ਰਾਮ ਪਾਇਆ ਹੁੰਦਾ।
ਨਾ ਜੀਵ, ਜੀਵਾਂ ਮਾਰਦੇ, ਢਿੱਡ ਨਾ ਲਗਾਇਆ ਹੁੰਦਾ।
ਜੀਵ ਤਾਂਈਂ ਜੀਵ ਨੂੰ ਹੀ, ਅੰਨ ਨਾ ਬਣਾਇਆ ਹੁੰਦਾ।
ਪੂਜਾ ਪਾਠ ਕਰਦੇ ਸਭ, ਜੇ ਪੂਜਾ ਨੇ ਰਜਾਇਆ ਹੁੰਦਾ।
_________________________________

1666
Shayari / ਵਿਚਾਰਾ ,,,,
« on: November 23, 2011, 11:07:53 AM »
ਪਤਲਾ ਹੈ ਜਾਂ ਭਾਰਾ ਹੈ,
ਇੱਥੇ ਕੌਣ ਵਿਚਾਰਾ ਹੈ।
ਵਲੀਆਂ ਦੀ ਇਸ ਨਗਰੀ ਵਿੱਚ
ਕਰੋ ਨਾ ਗੱਲ ਤਮੀਜ਼ਾਂ ਦੀ,
ਜਿਸਨੂੰ ਵੇਖੋ ਉਸਦਾ ਹੀ
ਚੜ੍ਹਿਆ ਹੋਇਆ ਪਾਰਾ ਹੈ।
ਸਾਡੇ ਵਰਗੇ ਫੱਕਰਾਂ ਦਾ
ਤੈਨੂੰ ਤਾਂ ਕੋਈ ਘਾਟਾ ਨਹੀਂ,
ਸਾਡਾ ਤਾਂ ਪਰ ਤੇਰੇ ਬਿਨ
ਹੋਣਾ ਨਹੀਂ ਗੁਜ਼ਾਰਾ ਹੈ।
ਮੌਤੇ ਅੱਜ ਬੱਸ ਮੁੜ ਜਾ ਤੂੰਂ
ਫਿਰ ਜਦੋਂ ਜੀ ਆ ਜਾਂਵੀਂ,
ਅੱਜ ਤਾਂ ਸਾਡੇ ਸੱਜਣਾਂ ਨੇ
ਆਉਣ ਦਾ ਲਾਇਆ ਲਾਰਾ ਹੈ।
ਫਿਰ ਲਾਲ ਹੋਣ ਨੂੰ ਫਿਰਦੇ ਨੇ
ਪਾਣੀ ਪੰਜ ਦਰਿਆਵਾਂ ਦੇ,
ਕਿਸ ਨੇ ਅੱਗ ਲਗਾਈ ਹੈ
ਕਿਸ ਚੰਦਰੇ ਦਾ ਕਾਰਾ ਹੈ।
ਰੱਬ ਦੇ ਘਰਾਂ ਵਿੱਚੋਂ ਹੀ
ਰੱਬ ਹੈ ਅਜਕੱਲ੍ਹ ਗਾਇਬ ਹੋਇਆ,
ਪੰਡਿਤ, ਭਾਈ, ਮੁੱਲਾਂ ਨੂੰ
ਰੱਬ ਤੋਂ ਧਰਮ ਪਿਆਰਾ ਹੈ।
ਸਾਨੂੰ ਤੂੰ ਗੁਨਾਹਗਾਰ ਕਿਹਾ
ਤੇਰਾ ਇਹ ਅਹਿਸਾਨ ਬੜਾ,
ਤੁਸੀ ਉਥੇ ਮਹਿਲ ਉਸਾਰ ਰਹੇ,
ਜਿੱਥੇ ਸਾਡਾ ਢਾਰਾ ਹੈ।
_____________

1667
PJ Games / Re: express ur feelings with songs.....
« on: November 23, 2011, 11:03:33 AM »

ਸਾਡੀ ਕਿਸਮਤ ਦੇ ਸਿਤਾਰੇ ਹਾਲੇ  ਧੂੰਦਲੇ ਨੇ ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਸਾਂ ਗੇ
ਅਸੀ ਮਾੜੇ ਸਾਡਾ ਟਾਇਮ ਵੀ ਮਾੜਾਂ ਚੱਲਦਾ ਏ ਦਿਨ ਚੰਗੇ ਗਏ ਜੇ ਆ ਫੇਰ ਤੈਨੂੰ ਦੱਸਾਂ ਗੇ
ਸਾਡੀ ਕਿਸਮਤ ਦੇ ਸਿਤਾਰੇ ਹਾਲੇ  ਧੂੰਦਲੇ ਨੇ...............................
______________________________________________

1668
Shayari / ਖੁਦਕੁਸ਼ੀ ਬੁਝਦਿਲੀ ,,,,,,
« on: November 23, 2011, 10:39:58 AM »
ਖੁਦਕੁਸ਼ੀ ਬੁਝਦਿਲੀ ਹੈ
ਅਵਾਮ ਲਈ ਖੜਨਾ
ਹੱਕਾਂ ਲਈ ਲੜਨਾ
ਲੜਦਿਆਂ ਮਰਨਾ ਜ਼ਿੰਗਦੀ ਹੈ
ਕਿਰਤੀ ਹੱਡਾਂ ਚ ਵੀ
ਕਿਉਂ ਬੈਠ ਗਈ ਆਲਸ
ਹੱਕਾਂ ਦੀ ਆਵਾਜ਼ ਕਿਉਂ ਪੈ ਗਈ ਮੱਧਮ
ਹਰ ਚਿਹਰਾ ਹੋ ਗਿਆ
ਵੇ ਵਕਤਾ
ਦੇਸ਼ ਦਾ ਨੇਤਾ
ਕਿਸੇ ਹੋਰ ਦੁਨੀਆਂ ਚ ਵੱਸਦਾ ਹੈ
ਹੱਸਦਾ ਹੈ
ਲੋਕਾਈ ਨੂੰ ਲਗਾਤਾਰ ਡੱਸਦਾ ਹੈ ।
ਆਤਮ ਹੱਤਿਆ ਹੱਲ ਨਹੀਂ
ਜ਼ਿੰਦਗੀ ਦਾ
ਕਿ ਚੱਲੋ ਤੁਰੋ
ਚੁੱਕੋ ਪਰਚਮ
ਲਹਿਰਾਓ ਹਵਾ ਵਿਚ
ਪਰਚਮ ਖੁਦ ਗਾਏਗਾ
ਬਰਾਬਾਰਤਾ ਦੇ ਸਮਾਜ ਦਾ ਗੀਤ
ਵਿਖੇਗਾ ਹਰ ਚਿਹਰੇ ਤੇ ਖੁਸ਼ੀ ਦਾ ਸੰਗੀਤ
ਕੀ ਹਿੰਮਤ ਧਾੜਵੀ ਦੀ
ਕਿ ਕਦਮ ਹੀ ਰੱਖ ਜਾਏ
ਇਸ ਸਰਜਮੀਂ ਤੇ
ਅੰਦਰੋਂ ਹੀ ਪੈਦਾ ਹੋ ਗਏ ਧਾੜਵੀ
ਧਾੜਵੀ ਜੋ ਦੇਸ਼ ਦੇ ਰਾਖੇ ਕਹਉਂਦੇ ਰਹੇ
ਆਓ
ਇਤਿਹਾਸ਼ ਦੇ ਪੰਨੇ ਫਰੋਲੀਏ
ਪੰਨਿਆਂ ਚੋਂ
ਅੱਗ ਦੀ ਚਿਣਗ ਢੋਲੀਏ
ਤੇ ਦਸੀਏ
ਨਾਇਕ ਕੌਣ ਨੇ
ਤੇ ਨਾਇਕ ਕਦੇ ਵੀ
ਖੁਦਕੁਸ਼ੀ ਨਹੀਂ ਕਰਦੇ
ਉਹ ਤੱਤੀਆਂ ਹਵਾਵਾਂ ਖਿਲਾਫ
ਖੜਦੇ ਨੇ ਤੇ ਲੜਦੇ ਨੇ
ਲੜਦਿਆਂ ਮਰਦੇ ਨੇ
ਖੁਦਕੁਸ਼ੀ ਬੁਝਦਿਲੀ ਹੈ ।
_____________

1669
Shayari / ਗੱਲ ਕਰੋ,,,,,
« on: November 23, 2011, 10:20:51 AM »
ਫੁੱਲਾਂ ਕੋਲੋਂ ਖਾਰ ਹਟਾਉਣ ਦੀ ਗੱਲ ਕਰੋ।
ਕਿਸੇ ਤਰਾਂ ਵੀ ਐ ਯਾਰੋ,
ਗੁਲਜਾਰ ਬਚਾਉਣ ਦੀ ਗੱਲ ਕਰੋ।
ਜੋ ਬੋਟਾਂ ਨੂੰ ਭਖੜੇ ਦਾ ਚੋਗਾ ਪਾਉਦਾ ਹੈ,
ਉਸ ਬਦਮਾਸ ਉਕਾਬ ਨੂੰ,
ਰਲ ਆਪਾਂ ਭਜਾਉਣ ਦੀ ਗੱਲ ਕਰੋ।
ਭੁਖੇ ਢਿੱਡ ਚਾਂਦੀ ਨਾਲ,
ਭਰੇ ਨਹੀਂ ਜਾ ਸਕਦੇ,
ਰੋਟੀ ਤੋਂ ਭੁਖੇ ਢਿੱਡ ਨੂੰ,
ਆਪਾਂ ਅਨਾਜ ਖਵਾਉਣ ਦੀ ਗੱਲ ਕਰੋ।
ਜੇ ਕਰ ਦਿੱਲ ਵਿੱਚ ਸਿੱਕ ਹੈ,
ਜੀਵਨ ਨੂੰ ਰੌਸ਼ਨ ਤੱਕਣੇ ਦੀ,
ਤਾਂ ਖੂ਼ਨ ਮਸਾਲਾਂ ਦੇ ਵਿੱਚ,
ਪਾ ਕੇ ਜਲਾਉਣ ਦੀ ਗੱਲ ਕਰੋ।
ਜੀਹਦੇ ਲਈ ਚੁੰਮੀ ਸੀ ਫਾਂਸੀ,
ਕੁਦੇ ਸਾਂ ਅੱਗ ਦੇ ਅੰਦਰ,
ਅੱਜ ਦੇ ਰਾਕਸ਼ ਕੈਦੋਂ ਤੋਂ ਹੱਕ ਖੋਹ ਕੇ,
ਅਜ਼ਾਦੀ ਹੀਰ ਨੂੰ ਵਰ ਲਿਆਉਣ ਦੀ ਗੱਲ ਕਰੋ|
__________________________

1670
Shayari / Re: Post your Favorite Couplets ( 2 lines da shayer)
« on: November 23, 2011, 10:13:31 AM »
ਬਹਾਰਾਂ ਨੇ ਵੀ ਲੁੱਟਣਾ ਹੈ, ਖਿਜ਼ਾਵਾਂ ਨੇ ਵੀ ਲੁੱਟਣਾ ਹੈ,

ਕਿਆਮਤ ਰੋਜ਼  ਆਏਗੀ, ਜਦੋਂ ਤੱਕ ਲੋਕ ਸੁੱਤੇ ਨੇ।
___________________________

1671
Shayari / ਇੱਕ ਦਿਨ,,,,,
« on: November 23, 2011, 04:57:16 AM »
ਵਿੱਚ ਮਨਾ ਦੇ ਘੁੱਪ ਹਨੇਰਾ,
ਨਾ ਜੱਗ ਤੇਰਾ ਨਾਹੀ ਮੇਰਾ।
ਵਿੱਚ ਜਹਾਨ ਰੱਬ ਬਣਾਏ ਬੰਦੇ,
ਨਾਹੀ ਚੰਗੇ ਨਾਹੀ ਮੰਦੇ।
ਪੈਸੇ ਨੇ ਕੀ ਦਸਤੂਰ ਬਣਾਇਆ,
ਭਾਈ ਤੋ ਭਾਈ ਮਰਵਾਇਆ।
ਇਹ ਕੀ ਰੱਬਾ ਖੇਡ ਬਣਾਈ,
ਭਗਤਾ ਨੂੰ ਇਹ ਕਹਿਣ ਸ਼ੁਦਾਈ।
ਜਾਨ,ਜਾਨ ਨੂੰ ਲੁੱਟੀ ਜਾਵੇ,
ਜਿਸ ਕਰਕੇ ਪਾਪ ਕਮਾਵੇ।
ਆਖੀਰ ਨਾਲ ਕਿਸੇ ਨਹੀ ਜਾਣਾ,
ਦੁਨੀਆ ਇੱਕ ਮੁਸਾਫਿਰ ਖਾਨਾ।
ਵਿੱਚ ਜਹਾਨ ਦੇ ਨਾਮ ਕਮਾ ਲੈ,
ਸੱਚੀ ਜੋਤ ਦਿਲ ਜਗਾ ਲੈ।
ਇਹ ਤਾ ਕੌੜਾ ਸੱਚ ਪੁਰਾਣਾ,
ਇੱਕ ਦਿਨ ਮਰ ਮੁੱਕ ਜਾਣਾ।
_______________

1672
Shayari / ਧੀ ਜੰਮੀ ਤੇ,,,,,,
« on: November 23, 2011, 04:14:55 AM »
ਇੱਕ ਗਰੀਬ ਦੇ ਘਰ ਅੱਜ ,
ਧੀ ਜੰਮੀ ਤੇ ਮਾ ਰੋਈ।
ਕਹਿੰਦੀ ਇੱਕ ਜਣੇਪੇ ਪੀੜ ਮਾਰੀਆ,
ਉੱਤੋ ਇਹ ਹੈ ਪੱਥਰ ਹੋਈ।
ਨਾਮ ਬਚਨਾ ਸੀ ਪਿਉ ਦਾ,
ਜਿਹੜਾ ਕਰਦਾ ਸੀ ਮਜਦੂਰੀ।
ਜੇਠ ਹਾੜ ਪਸੀਨਾ ਡੋਲ ਦਾ,
ਫਿਰ ਵੀ ਰੋਟੀ ਨਾ ਹੁੰਦੀ ਪੂਰੀ।
ਉਹਨੂੰ ਫਿਕਰ ਸੀ ਗਰੀਬ ਦੀ ਧੀ ਤੇ,
ਮੈਲੀ ਅੱਖ ਰੱਖਦਾ ਹਰ ਕੋਈੌ।
ਇਕੱ ਗਰੀਬ ਦੇ ਘਰ ਅੱਜ ,
ਧੀ ਜੰਮੀ ਤੇ ਮਾ ਰੋਈ।
ਜਿਹੜੀ ਵਿੱਚ ਜਹਾਨ ਦੇ ਆਈ ਸੀ,
ਉਹਦਾ ਨਾਮ ਤਾ ਰੱਖਣਾ ਸੀ।
ਇਹ ਉਹਨਾ ਦੀ ਮਜਬੂਰੀ ਸੀ,
ਢਿੱਡ ਆਪਣਾ ਵੀ ਤਾ ਡੱਕਨਾ ਸੀ।
ਕਹਿੰਦੇ ਬੜਾ ਦੁਖਾਵਾ ਪਲ ਇਹ,
ਜੀਦੇ ਬੀਤੇ ਜਾਣੇ ਸੋਈ।
ਇਕੱ ਗਰੀਬ ਦੇ ਘਰ ਅੱਜ ,
ਧੀ ਜੰਮੀ ਤੇ ਮਾ ਰੋਈ।
ਕਦੇ ਪੈਰਾ ਦੇ ਸਹਾਰੇ ਤੇ,
ਕਦੇ ਗੋਡੇ ਘਸੀੜ ਕੇ ਚੱਲਦੀ।
ਕਦੇ ਵਾਗ ਚਾਬੀ ਦੇ ਬਾਦਰ ਦੇ,
ਮਾਰ ਤਾੜੀਆ ਹੱਲਦੀ।
ਕੱਚੇ ਵਿਹੜੇ ਦੇ ਵਿੱਚ ਵੇਖੋ,
ਫੁੱਲ ਵੰਡਦਾ ਖੁਸ਼ਬੋਈ।
ਇਕੱ ਗਰੀਬ ਦੇ ਘਰ ਅੱਜ ,
ਧੀ ਜੰਮੀ ਤੇ ਮਾ ਰੋਈ।
ਬਚਪਨ ਦੇ ਦਿਨ ਗੁਜਰ ਗਏ,
ਪੈਰ ਧਰੀਆ ਵਿੱਚ ਜਾਵਾਨੀ ਦੇ।
ਨਾ ਸਿਰੋ ਦੁਪੱਟਾ ਲਹਿੰਦਾ ਕਦੇ,
ਨਾ ਮਣਕੇ ਦਿਸਣ ਗਾਨੀ ਦੇ।
ਲੱਖ ਖੁਆਇਸ਼ਾ ਸਿਨੇ ਦੇ ਵਿੱਚ,
ਨਿਮਾਣੀ ਫਿਰੇ ਲੋਕੋਈ।
ਇਕੱ ਗਰੀਬ ਦੇ ਘਰ ਅੱਜ ,
ਧੀ ਜੰਮੀ ਤੇ ਮਾ ਰੋਈ।
ਸੁਣੀਆ ਉਹਨੂੰ ਵੇਖਣ ਨੂੰ,
ਆਈਆ ਵਲੈਤਾ ਵਾਲਾ।
ਉਮਰ ਵੀ ਉਹਦੀ ਅਧਖੜ ਸੀ,
ਤੇ ਰੰਗ ਦਾ ਸੀ ਸ਼ਾਹ ਕਾਲਾ।
ਪੈਸੇ ਦੀ ਚਮਕ ਅੱਗੇ,
ਕਾਗਲੀ ਬੇਬਸ ਹੋਈ।
ਇਕੱ ਗਰੀਬ ਦੇ ਘਰ ਅੱਜ ,
ਧੀ ਜੰਮੀ ਤੇ ਮਾ ਰੋਈ।
ਉਹ ਕਹਿੰਦੀ ਸੁਣ ਵੇ ਬਾਬਲਾ,
ਨਾ ਐਨਾ ਕਹਿਰ ਗੁਜਾਰ।
ਕਿ ਕੁਝ ਚਿਰਾ ਨੂੰ ਰੰਡੀ ਹੋਵਾ,
ਇਦੋ ਪਹਿਲਾ ਦੇ ਤੂੰ ਮਾਰ।
ਹਝੂੰਆ ਦੇ ਨਾਲ ਹਾੜੇ ਕੱਢਦੀ ਨੇ,
ਬੁੱਕ ਦੀ ਭਰ ਲਈ ਚੋਈ।
ਇਕੱ ਗਰੀਬ ਦੇ ਘਰ ਅੱਜ ,
ਧੀ ਜੰਮੀ ਤੇ ਮਾ ਰੋਈ।
ਆਸਾ ਦੀ ਕੱਚੀ ਕੰਧ ਦਾ,
ਰੋੜਾ ਇੱਕ ਇੱਕ ਕਰਕੇ ਗਿਰਦਾ।
ਖੰਡ ਦੀ ਬੋਰੀ ਨੂੰ ਵੇਖੋ ਯਾਰੋ,
ਅੱਜ ਕੁੱਤਾ ਘੜੀਸੀ ਫਿਰਦਾ।
ਉਹ ਚਾਹੁੰਦੀ ਮੌਤ ਕਬੂਲ ਕਰਨਾ,
ਹੁਣ ਨਾ ਜਿਉਦੀ ਨਾ ਮੋਈ।
ਇਕੱ ਗਰੀਬ ਦੇ ਘਰ ਅੱਜ ,
ਧੀ ਜੰਮੀ ਤੇ ਮਾ ਰੋਈ।
____________

1673
Shayari / ਖ਼ਤ,,,,,,
« on: November 23, 2011, 03:45:42 AM »
ਮੇਰੀ ਦੋਸਤ

ਅੰਬਾਂ ਨੂੰ ਬੂਰ ਜਿਵੇਂ

ਨਿਰਾਸ਼ੇ ਨੂੰ ਆਸ

ਤੇ ਮੈਨੂੰ

ਮਿਲਿਆ ਹੈ ਤੇਰਾ ਖ਼ਤ

ਤੇਰੇ ਖ਼ਤ \'ਚ ਸੁਣੇ ਨੇ

ਬੇਲੇ \'ਚ ਅਤਿ ਭਾਵੁਕ ਸਵਰ \'ਚ

ਕੁਰਲਾਅ ਰਹੇ ਬੀਂਡੇ

ਸਹਿਮੀ ਸਹਿਮੀ ਵਗ ਰਹੀ ਹਵਾ

ਤੋਲ ਰਹੀ ਹੈ ਤੇਰੇ ਤੇ ਮੇਰੇ

ਸੁਪਨੀਲੇ ਸਮੇ ਦੀ ਨਜ਼ਾਕਤ

ਡਰ ਰਹੀ ਹੈ ਹਨੇਰੀ ਬਣ ਵਗਣੋ

ਮੈਂ ਸਰਦ ਰੁਤ ਦੇ ਆਗਮਨ ਲਈ

ਤਿਆਰ ਹਾਂ ਮੇਰੀ ਦੋਸਤ

ਤੂੰ ਆਵੀਂ ਤੇ ਧੁੰਦ ਬਣਕੇ

ਮੇਰੇ ਵਜੂਦ ਦੇ ਦੁਆਲ਼ੇ ਛਾ ਜਾਵੀਂ

ਕਿ ਮੈਨੂੰ ਤੇਰੇ ਤੋਂ ਅੱਗੇ ਕੁਝ ਨਜ਼ਰ ਨਾ ਆਵੇ

ਜੇ ਤੂੰ ਬਰਫ਼ੀਲੇ ਪਹਾੜਾਂ ਤੋਂ ਉਤਰੀ

ਖਰੂਦੀ ਨਦੀ ਹੈਂ

ਤਾਂ ਮੈਂ ਵੀ ਤਪਦਾ ਮਾਰੂਥਲ ਹਾਂ

ਸੋਖ ਲਵਾਂਗਾ ਸਾਰੀ ਦੀ ਸਾਰੀ

ਤੇ ਤੂੰ ਬੂੰਦ ਬੂੰਦ ਰਮ ਜਾਵੇਂ

ਮੇਰੀ ਮੱਚਦੀ ਹਿਕ ਵਿਚ

ਠਾਰ ਦੇਵੇਂ ਮੇਰਾ ਲੂੰ ਲੂੰ

______________


1674
Lok Virsa Pehchaan / ਮੇਰਾ ਪਿੰਡ......
« on: November 23, 2011, 12:46:45 AM »
ਏਦਰ ਸੱਭਿਆਚਾਰ ਖੜਾ ਏ ਦੂਜੇ ਬੰਨੇ ਵਪਾਰ ਖੜਾ ਏ
ਦੋਨਾਂ ਦੇ ਵਿਚਕਾਰ ਖੜਾ ਏ ਮੇਰਾ ਪਿੰਡ
ਕਿਸੇ ਮਹਾਂਨਗਰ ਦੀ ਮੰਡੀ ਵਿਚ ਅੱਜ ਬਿਕਣ ਲਈ ਤਿਆਰ ਖੜਾ ਏ ਮੇਰਾ ਪਿੰਡ

ਪਿੰਡ ਮੇਰੇ ਨੂੰ ਖਾ ਚੱਲੇਆ ਏ ਏਹਨਾ ਬਦ ਗਿਆ ਸਹਿਰ ਵੇ ਰੱਬਾ ਖੈਰ,,, ਵੇ ਰੱਬਾ ਖੈਰ
ਮੇਰੇ ਖੇਤਾਂ ਨਾਲ ਉਹਨਾ ਦਾ ਕੇਹੜੀ ਗੱਲ ਦਾ ਵੈਰ ਵੇ ਰੱਬਾ ਖੈਰ,,,,, ਵੇ ਰੱਬਾ ਖੈਰ......

ਮੇਰਾ ਪਿੰਡ ਤੇ ਭੋਲਾ ਭਾਲਾ ਸੀ ਕਿਸੇ ਰਿਸੀ ਦੇ ਗਲ ਦੀ ਮਾਲਾ ਸੀ
ਜਦ ਗੱਲ ਅਣਖਾ ਤੇ ਆਉਦੀ ਸੀ ਤਲਵਾਰਾਂ ਚੁਕੱਣ ਵਾਲਾ ਸੀ
ਤੇ ਉਹ ਕਹਿੰਦੇ ਖੂੰਖਾਰ ਬੜਾ ਏ ਮੇਰਾ ਪਿੰਡ
ਕਿਸੇ ਮਹਾਂਨਗਰ ਦੀ ਮੰਡੀ ਵਿਚ ਅੱਜ ਬਿਕਣ ਲਈ ਤਿਆਰ ਖੜਾ ਏ ਮੇਰਾ ਪਿੰਡ,

ਹਾਏ ਕੀ ਟਾਟੇ ਅੰਬਾਨੀ ਪਿੰਡ ਦੇ ਚੁਲਿਆ ਤੀਕਰ ਆ ਗਏ
ਲੋਕੋ ਬਚ ਕੇ ਰਿਹੋ ਵਪਾਰੀ ਪਿੰਡ ਖਰੀਦਣ ਆ ਗਏ
ਆਪਣੇ ਘਰ ਦੇ ਵਿਚ ਪੰਜਾਬੀ ਬਣਕੇ ਰਹਿ ਗਏ ਗੈਰ ਵੇ ਰੱਬਾ ਖੈਰ ,,,,,, ਵੇ ਰੱਬਾ ਖੈਰ......

ਮੇਰੇ ਬਾਪੂ ਦੀ ਸਰਦਾਰੀ ਦਾ ਮੇਰੇ ਬਚਪਨ ਦੀ ਕਿਲਕਾਰੀ ਦਾ
ਹੁਣ ਵੇਖੋ ਕੀ ਮੁੱਲ ਪੈਦਾਂ ਏ ਮੇਰੇ ਘਰ ਦੀ ਚਾਰ-ਦਿਵਾਰੀ ਦਾ
ਹੋ ਬੇਵੱਸ ਤੇ ਲਾਚਾਰ ਖੜਾ ਏ ਮੇਰਾ ਪਿੰਡ
ਕਿਸੇ ਮਹਾਂਨਗਰ ਦੀ ਮੰਡੀ ਵਿਚ ਅੱਜ ਬਿਕਣ ਲਈ ਤਿਆਰ ਖੜਾ ਏ ਮੇਰਾ ਪਿੰਡ,

ਖੇਤ ਮੇਰੇ ਹੁਣ ਮਾਲ ਬਣਨ ਗੇ ਛੱਪੜ ਸਵੀਮਗਂ ਪੂਲ ਬਣਨਗੇ
ਹੋਟਲ ਪੱਬ ਕਲੱਬ ਬਣਨਗੇ ਇਗਲਿਸ ਦੇ ਸਕੂਲ ਬਣਨਗੇ
ਬਿਨਾ ਗੋਲੀਉ ਮਾਰ ਦੇਣਗੇ ਅੱਜ ਕੱਲ ਦੇ ਅਡਵੈਰ ਵੇ ਰੱਬਾ ਖੈਰ,,, ਵੇ ਰੱਬਾ ਖੈਰ....

ਆਲਣਾ ਟੁਟੇ ਪੰਛੀ ਰੌਦਾਂ ਘਰ ਟੁੱਟਣ ਦਾ ਦਰਦ ਤੇ ਹੁੰਦਾ
ਸਾਰੀ ਜਿੰਦੀ ਕਿੰਨਾ ਨਿੱਕ ਸੁਕ ਬੰਦਾਂ ਆਪਣੇ ਮੋਢੇ ਢੋਹਦਾਂ
ਹੁਣ ਆਪਣੀ ਜੂਹ ਤੋ ਬਾਹਰ ਖੜਾ ਏ ਮੇਰਾ ਪਿੰਡ
ਕਿਸੇ ਮਹਾਂਨਗਰ ਦੀ ਮੰਡੀ ਵਿਚ ਅੱਜ ਬਿਕਣ ਲਈ ਤਿਆਰ ਖੜਾ ਏ ਮੇਰਾ ਪਿੰਡ

ਸੁਣ ਲੈ ਉਏ ਪੁੱਤ ''ਰਾਜ ਕਾਕੜੇ' ਮੈ ਬੋਲਾ ਪੰਜਾਬ
ਵੈਰੀ ਨੇ ਅੱਗ ਉਤੇ ਰੱਖਤਾ ਖਿੜੀਆ ਸੁਰਖ ਗੁਲਾਬ
ਹੁਣ ਤੇ ਸਾਡੇ ਲਹੂ ਚ ਰਚ ਗਿਆ ਏਹ ਨਸੇਆ ਦਾ ਜਹਿਰ ਵੇ ਰੱਬਾ ਖੈਰ ,,,,,,,

ਵੇ ਰੱਬਾ ਖੇਰ ,,,,,,, ਵੇ ਰੱਬਾ ਖੈਰ,,,,,,,,,, ਵੇ ਰੱਬਾ ਖੈਰ,,,,,,,,,,
______________________________________


1675
Shayari / ਅੱਜ ਦੇ ਲੋਕ......
« on: November 22, 2011, 11:09:15 PM »
ਝੂਠ ਨੂੰ ਪਾਉਣ ਖਾਤਰ ਸੱਚ ਨੂੰ ਕਤਲ ਕਰਦੇ ਨੇ ਲੋਕੀਂ।

ਆਪਣੀਆਂ ਹੀ ਨਜ਼ਰਾਂ ਵਿਚ ਕਿੰਨਾ ਗਿਰਗੇ ਨੇ ਅੱਜ ਦੇ ਲੋਕੀਂ।
________________________________

1676
Shayari / ਸਫ਼ਰ ......
« on: November 22, 2011, 10:22:08 PM »
ਬਹੁਤ ਲੰਬਾ ਸਫ਼ਰ ਤੈਅ ਕਰਨਾ ਏ ਮੈਂ
ਤੇਰੀਆਂ ਯਾਦਾ ਤੋਂ ਆਪਣੇ ਵਜੂਦ ਤੱਕ
ਤੇਰੀਆ ਯਾਦਾ,ਤੇਰਿਆ ਖਿਆਲਾ,ਤੇਰੀਆ ਨਿਸ਼ਾਨੀਆ ਨੂੰ ਸੀਨੇ ਨਾਲ ਲਾ ਕੇ
ਘੁੰਮਦਾ ਰਹਿੰਦਾ ਮੈਂ ਪਾਗਲਾ ਵਾਗੂੰ ਦੱਸ ਕਦ ਤੱਕ
ਮੈਂ ਹੀ ਪਾਗਲ ਸਾਂ ਜੋ ਇਹ ਸਮਝ ਨਾ ਸਕਿਆ
ਕਿ ਪਿਆਰ ਤਾਂ ਜਰੂਰੀ ਏ ਪਰ ਉਹ ਵੀ ਕਿਸੇ ਹੱਦ ਤੱਕ
ਰਹਾਗਾਂ ਜਲਦਾ ਮੈਂ ਆਪਣੀ ਹੀ ਬਿਰਹਾ ਦੀ ਅਗਨ ਵਿਚ
ਇਹ ਚੰਦਰਾ ਸਾਹਾਂ ਦਾ ਸੂਰਜ ਨਹੀ ਹੁੰਦਾ ਅਸਤ ਜਦ ਤੱਕ
ਮੈਨੂੰ ਵਰਿਆ ਦਾ ਲਗਨਾ ਏ ਸਮਾਂ ਆਪਣਾ ਆਪ ਲੱਭਣ ਲਈ
ਬੜੀ ਲੰਬੀ ਵਾਟ ਹੋ ਜਾਂਦੀ ਏ ਮੇਰੇ ਲਈ ਇਕ ਦਮ ਤੋਂ ਦੂਜੇ ਦਮ ਤੱਕ
ਇਕ ਨਵੀ ਕਵਿਤਾ ਸਿਰਜੀ ਜਾਵੇਗੀ ਜੇ ਕਦੇ ਮੈ ਲਿਖਣ ਬੈਠ ਗਿਆ
ਇਹ ਸਫ਼ਰ ਹਮ ਤੋਂ ਲੈ ਕੇ ਤੁਮ ਤੱਕ
___________________

1677
Shayari / Re: ਸੋਹਣੀ ........
« on: November 22, 2011, 11:10:32 AM »
ok

1678
Shayari / Re: ਆਪਣੇ ਬਜੁਰਗਾਂ ਦੀ.....
« on: November 22, 2011, 11:07:50 AM »
sukriya ji,,,,,,,,

1680
sukriya....

Pages: 1 ... 79 80 81 82 83 [84] 85 86 87 88 89 ... 99