1621
Shayari / Re: ਸਮੰਦਰ ਕਾ ਸਹਿਰਾ ਹੋਨੇ ਕਾ ਵਕਤ ਆਇਆ,,,
« on: November 25, 2011, 04:09:23 AM »
thnx,,,
This section allows you to view all posts made by this member. Note that you can only see posts made in areas you currently have access to. 1625
Shayari / ਧਰਮ ਕਰਮ,,,,« on: November 25, 2011, 02:13:15 AM »
ਸੋਚੇ ਸੋਚ ਨਾ ਹੋਏ,ਜੇ ਸੋਚੇ ਲੱਖ ਵਾਰ,
ਫਿਰ ਵੀ ਸੋਚ ਦੇ ਪੰਛੀ ਨੂੰ ਕੋਈ ਪਿੰਜਰੇ ਨਹੀ ਪਾਉਂਦਾ। ‘ਤੇਰਾ ਭਾਣਾ ਮੀਠਾ ਲਾਗੇ’ ਪੜ੍ਹ ਤੇ ਸੁਣ ਲਿਆ, ਔਖੀ ਘੜੀ ‘ਚ ਇਹ ਵਾਕ ਵੀ ਚਿੱਤ ਨਹੀਂ ਪਰਚਾਉਂਦਾ।। ਧਰਮ ਪ੍ਰਚਾਰ ਕਹਿ ਕੇ ਲੋਕ ਲਾ ਲਏ ਪਿੱਛੇ, ਰਾਹ ਰੱਬ ਦੇ ਘਰ ਦਾ ਕੋਈ ਬਾਬਾ ਨਹੀਂ ਦਿਖਾਉਦਾ। ਡੇਰਿਆ ਲਈ ਚੜ੍ਹਾਵੇ, ਬਾਬੇ ਲਈ ਏ.ਸੀ. ਕਾਰਾ ਨੇ, ਗਰੀਬ ਦੀ ਟੁੱਟੀ ਛੱਤ ਨੂੰ ਕੋਈ ਇੱਟ ਨਹੀਂ ਲਾਉਂਦਾ।। ਸੇਵਾ ਲਈ ਨਿਤਨੇਮ ਉਹ ਗੁਰੂ ਘਰ ਜਾਂਦਾ ਹੈ, ਘਰੇ ਪਿਆਸੇ ਮਾਂ ਬਾਪ ਨੂੰ ਪਾਣੀ ਨਹੀਂ ਪਿਲਾਉਦਾ। ਅੱਗੇ ਵਹਿ ਉਹ ਗੋਲਕ ਤੇ ਚੌਧਰ ਲਈ ਲੜ੍ਹਦੇ ਨੇ, ਗੁਰੂ ਗ੍ਰੰਥ ਸਾਹਿਬ ਤਾਂ ਸਾਨੂੰ ਇਹ ਨਹੀਂ ਸਿਖਾੳਂੁਦਾ।। ਉਹ ਕੋਈ ਧਰਮੀ ਨਹੀਂ , ਸਿਆਸੀ ਸ਼ੈਤਾਨ ਹੋਣੈ, ਰੱਬ ਦਾ ਬੰਦਾ ਕਦੇ ਦੂਜਿਆ ਦੇ ਘਰ ਨਹੀਂ ਜਲਾਉਦਾ। ਕਿੰਨੇ ਘਰ ਉਜੜੇ ਮਜਹਬਾ ਦੇ ਦੰਗਿਆ ਵਿੱਚ, ਉਹਨਾਂ ਵਿਚਾਰਿਆ ਦਾ ਕਦੇ ਕੋਈ ਹਿਸਾਬ ਨਹੀਂ ਲਾਉਦਾ।। ਅਗਿਆਨ ਹਨੇਰੇ ‘ਚ ਗੁਜਾਰਨ ਜੂਨ੍ਹ ਅੰਨ੍ਹੀ, ਪਰ ਕੋਈ ਮਨ ‘ਚ ਗਿਆਨ ਦਾ ਦੀਵਾ ਨਹੀਂ ਜਗਾਉਦਾ। ਰੱਬ ਦੇ ਰਾਹ ਤੇ ਸਬਰ ਸੰਤੋਖ ਜਰੂਰੀ ਹੈ, ਮੱਥੇ ਗੋਡੇ ਰਗੜ ਕੇ ਮਨ ਨੂੰ ਸਕੂਨ ਨਹੀਂ ਆਉਦਾ।। ਸਾਰੇ ਔਗੁਣ ਤਾਂ ਖੁਦ ਤੇਰੇ ’ਚ ਹਨ , ਐਵੇਂ ਉਮਰ ਭਰ ਦੂਜਿਆ ਨੂੰ ਐਬ ਰਿਹਾ ਗਿਣਾਉਂਦਾ। ਧਰਮ ਕਰਮ ਦੀ ਤਾਂ ਇੱਕ ਹੀ ਮਿਸਾਲ ਦਸਵੇਂ ਗੁਰੂ, ਹੁਣ ਤਾਂ ਬਾਬੇ ਲੁਟਦੇ ਨੇ ਕੋਈ ਆਪਣਾ ਸਰਬੰਸ ਨਹੀਂ ਲੁਟਾਉਦਾ _________________________________ 1626
Shayari / ਮਾਪੇ ,,,,,,« on: November 25, 2011, 01:36:03 AM »
ਮਾਪੇ ਕੁਮਾਪੇ ਕਦੇ ਨਹੀਂ ਹੁੰਦੇ,ਧੀਆਂ ਪੁੱਤੋ ਸੰਸਾਰ ਦਿਉ ।
ਜੋਸ਼ ਜਵਾਨੀ ਦੇ ਵਿੱਚ ਆਕੇ,ਮਾਪੇ ਨਾ ਕਿਤੇ ਵਿਸਾਰ ਦਿਉ। ਬੱਚੇ ਨੂੰ ਸੰਸਾਰ ਦਿਖਾਵਣ ਖਾਤਿਰ,ਮਾਂ ਦੀ ਆਂਦਰ ਕੱਟਦੀ। ਆਪਣਾ ਆਪ ਗੁਆਕੇ ਪਹਿਲਾਂ,ਫਿਰ ਸ਼ਕਲ ਬੱਚੇ ਦੀ ਤੱਕਦੀ। ਬਦਲੇ ਦੇ ਵਿੱਚ ਕੁਝ ਨਾ ਮੰਗਦੀ,ਉੱਚਾ ਸੁੱਚਾ ਕਿਰਦਾਰ ਦਿਉ। ਜ਼ੋਸ਼ ਜਵਾਨੀ ਦੇ ਵਿੱਚ ਆਕੇ,ਮਾਪੇ ਨਾ ਕਿਤੇ ਵਿਸਾਰ ਦਿਉ। ____________________________________ 1632
Shayari / ਬੜੇ ਉਤਾਵਲੇ ਥੇ ਵੋ,,,,,« on: November 24, 2011, 11:43:25 PM »
ਲਾਖ ਸ਼ਬਦੋਂ ਕੋ ਤੋਲ ਕਰ ਬੋਲੇ
ਨਿਗਾਹੇਂ ਬਤਾ ਗਈ ਕਿ ਬੜੇ ਉਤਾਵਲੇ ਥੇ ਵੋ ___________________________ 1634
Shayari / ਸ਼ਮ੍ਹਾ ਬੁਝ ਗਈ ,,,,,,« on: November 24, 2011, 10:25:51 PM »
ਸ਼ਮ੍ਹਾ ਬੁਝ ਗਈ ਧੂੰਆਂ ਬਾਕੀ ਹੈ
ਤੇਰਾ ਆਪਨੀ ਹੋਨੇ ਕਾ ਗੁਮਾਂ ਬਾਕੀ ਹੈ ਗਰ ਤੋ ਤੂ ਜਾਤਾ ਹੁਆ ਸਾਥ ਲੇ ਗਯਾ ਹਾਂ ਮੇਰੇ ਪਾਸ ਇਕ ਮਕਾਂ ਬਾਕੀ ਹੈ। ___________________ 1636
Shayari / ਸਮੰਦਰ ਕਾ ਸਹਿਰਾ ਹੋਨੇ ਕਾ ਵਕਤ ਆਇਆ,,,« on: November 24, 2011, 09:02:32 PM »
ਸਮੰਦਰ ਕਾ ਸਹਿਰਾ ਹੋਨੇ ਕਾ ਵਕਤ ਆਇਆ
ਮੇਰਾ ਤੁਜ ਸੇ ਜੁਦਾ ਹੋਨੇ ਕਾ ਵਕਤ ਆਇਆ ਸੋਚਨੇ ਲਗਾ ਹੂੰ ਸ਼ਬ-ਉ-ਰੋਜ਼ ਤੁਝੇ ਸ਼ਾਇਦ ਤੇਰਾ ਖ਼ੁਦਾ ਹੋਨੇ ਕਾ ਵਕਤ ਆਇਆ। ________________________ 1637
Shayari / ਮੈਂ ਖਿੜਨਾਂ ਗੁਲਾਬ ਹੋ ਕੇ,,,,,,,« on: November 24, 2011, 08:36:43 PM »
ਮੈਂ ਖਿੜਨਾਂ ਗੁਲਾਬ ਹੋ ਕੇ, ਮਹਿਕਾਂਗਾ ਬਾਗ ਹੋ ਕੇ,
ਤੇਰੇ ਕਦਮਾਂ \'ਚ ਖਾਕ ਹੋ ਕੇ ਰੁਲਦਾ ਸਦਾ ਨਹੀਂ ਰਹਿਣਾ। ਮੈਂ ਸੂਰਜ ਹਾਂ, ਮੈਂ ਬਲਣਾ, ਮੈਂ ਹੋਰ ਥਾਂ ਵੀ ਚੜਨਾ, ਸੱਜਣਾ ਤੇਰੇ ਰਾਹਾਂ ਤੇ ਜਗਦਾ ਸਦਾ ਨਹੀਂ ਰਹਿਣਾ। ਟੁੱਟੇ ਦਿਲ ਨੇ ਸਾਜ਼ ਬਣਨਾ, ਗਮ ਦੀ ਆਵਾਜ਼ ਬਣਨਾ, ਚੁੱਪਚਾਪ ਜ਼ੁਲਮ ਤੇਰਾ ਜਰਦਾ ਸਦਾ ਨਹੀਂ ਰਹਿਣਾ। ਇਹ ਗ਼ਜ਼ਲਾਂ ਗੀਤ ਮੇਰੇ, ਸ਼ਿਕਵੇ ਗਿਲੇ ਨੇ ਤੇਰੇ, ਕੱਖਾਂ ਹੇਠ ਬਲਦੀ ਅੱਗ ਤੇ ਪਰਦਾ ਸਦਾ ਨਹੀਂ ਰਹਿਣਾ। _____________________________ |