December 22, 2024, 02:33:47 AM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 74 75 76 77 78 [79] 80 81 82 83 84 ... 99
1561
Shayari / ਸਮੇਂ ਦਾ ਸੱਚ,,,
« on: November 29, 2011, 07:28:16 AM »
ਸਾਡੇ ਸਮਿਆਂ ਦਾ ਇਹ ਵੀ ਇੱਕ ਸੱਚ ਹੈ, 
ਕਿ ਹੁਣ ਆਦਮੀ ਇਸ ਧਰਤੀ ਤੇ ਸਿਰਫ ਆਪਣਾ ਹੀ ਹੱਕ ਸਮਝਦਾ ਹੈ।
ਸ਼ਾਇਦ ਉਹ ਭੁੱਲ ਗਿਆ ਕਿ ਦੁਨੀਆਂ ਸਿਰਫ ਇਨਸਾਨਾ ਕਰਕੇ ਹੀ ਸੋਹਣੀ ਨਹੀ, 
ਹਾਂ ਦੁਨੀਆ ਦੀ ਖੂਬਸੂਰਤੀ ਵਿਗਾੜਨ ਵਿੱਚ ਇਨਸਾਨ ਦਾ ਹੱਥ ਜ਼ਰੂਰ ਹੈ।
ਉਹ ਨਹੀਂ ਚਾਹੁੰਦਾ ਕਿ ਕੋਈ ਜੀਵ ਜੰਤੂ ਇਥੇ ਨਾ ਰਹੇ,
ਏਸੇ ਕਰਕੇ ਸਾਰੇ ਜੰਗਲ ਬੇਲੇ ਖਤਮ ਕਰ ਦਿੱਤੇ ਤੇ ਕੰਕਰੀਟ ਦੇ ਜੰਗਲ ਉਸਾਰ ਲਏ।
ਉਹ ਕਹਿੰਦਾ ਇਥੇ ਕੋਈ ਪੰਛੀ ਨਾ ਰਹੇ,
ਏਸੇ ਕਰਕੇ ਉਸ ਨੇ ਦਰਖਤਾਂ ਦਾ ਖਾਤਮਾ ਕੀਤਾ।
ਹਾਂ ਇਹਨਾਂ ਵਾਸਤੇ ਚਿੜੀਆ ਘਰ ਜਰੂਰ ਬਚਾ ਲਏ।
ਇਨਸਾਨੀਅਤ ਤਾਂ ਇਸ ਹੱਦ ਤੱਕ ਨਿਘਰ ਗਈ
ਕਿ ਹੁਣ ਉਹ ਆਪਣੇ ਬਜ਼ੁਰਗਾਂ ਨੂੰ ਘਰ ਵਿੱਚ ਰੱਖਣਾ ਠੀਕ ਨਹੀਂ ਸਮਝਦਾ
ਉਹਨਾ ਵਾਸਤੇ ਬਿਰਧ ਘਰ ਮੁਕੱਰਰ ਕਰ ਦਿਤੇ।
ਇੰਜ ਲੱਗਦਾ ਹੈ ਕਿ ਉਸਦੀ ਨਜ਼ਰ ਵਿੱਚ ਜਾਨਵਰ ,ਪੰਛੀ ਅਤੇ ਬਜ਼ੁਰਗ ਇੱਕ ਸਮਾਨ ਹਨ।
ਇਹ ਸਾਡੇ ਸਮਿਆ ਦਾ ਕੌੜਾ ਸੱਚ ਹੈ।
____________________

1562
Shayari / ਪਾਰ,,,
« on: November 29, 2011, 07:21:33 AM »
ਬਾਂਹ ਫੜੀਏ ਸੱਜਣਾ ਦੀ ਤਾਂ ਉਸ ਨੂੰ ਪਾਰ ਲੰਘਾਈਦਾ,
ਆਲ਼ਾ-ਟਾਲ਼ਾ ਕਰਕੇ ਨਹੀ ਐਂਵੇ ਵਕਤ ਲੰਘਾਈਦਾ।

ਰਸਤੇ ਦੇ ਵਿਚ ਲੋੜ੍ਹਵੰਦ ਜੇ ਡਿੱਗਿਆ ਹੋਇਆ ਮਿਲ਼ ਜਾਵੇ,
ਟਾਲੀਦਾ ਨਹੀ ਉਸ ਬੰਦੇ ਨੂੰ ਉਸ ਨੂੰ ਗਲ਼ ਨਾਲ਼ ਲਾਈਦਾ।

ਹਾਲਾਤਾਂ ਤੋਂ ਡਰ ਬੰਦਾ ਅੰਦਰੋਂ ਠੁਰ ਠੁਰ ਕੰਬਦਾ ਹੈ,
ਨਿੱਘੇ ਮਿੱਠੇ ਸ਼ਬਦਾਂ ਨਾਲ਼ ਉਸਦਾ ਦਿਲ ਗਰਮਾਈਦਾ।

ਮਹਿਲ ਮੁਨਾਰੇ ਕਾਰਾਂ ਦੋਸਤ ਉਸ ਦਾਤੇ ਨੇ ਬਖਸ਼ੇ ਨੇ,
ਸਾਰੇ ਦਿਨ \'ਚੋਂ ਥੋੜੇ ਵਕਤ ਨੂੰ ਉਸਦੇ ਪੈਰੀਂ ਪਾਈਦਾ।

ਰਾਜ ਭਾਗ ਦੀ ਠੰਡੀ ਛਾਂ ਨੇ ਸਦਾ ਹੀ ਸਿਰ \'ਤੇ ਰਹਿਣਾ ਨਹੀ,
ਜਿਹਨਾਂ ਰਾਹਾਂ \'ਤੇ ਮੁੜ ਤੁਰਨਾ ਹੈ, ਉਸ ਨੂੰ ਨਹੀ ਭੁਲਾਈਦਾ।

ਕੁਝ ਚਿਹਰੇ ਕੁਝ ਬਾਹਵਾਂ ਤੈਨੂੰ ਪੈਰ ਪੈਰ \'ਤੇ ਲੋੜੀਦੇ,
ਠਿੱਬੀ ਲਾ ਕੇ ਯਾਰਾਂ ਦਾ ਵਿਸ਼ਵਾਸ਼ ਕਦੇ ਨਹੀ ਢਾਹੀਦਾ।
_____________________________

1563
Shayari / ਇਬਾਰਤ,,,
« on: November 29, 2011, 05:05:14 AM »
ਸ਼ਬਦਾਂ ਨੂੰ ਤਸ਼ਬੀਹਾਂ ਦੇ ਕੇ
ਨਵੀਂ ਇਬਾਰਤ ਘੜ ਜਾਂਦੇ ਨੇ,

ਨੈਣਾਂ ਨੂੰ ਕੋਈ ਕਿੰਝ ਸਮਝਾਵੇ
ਮੱਲੋ ਮੱਲੀ ਲੜ੍ਹ ਜਾਂਦੇ ਨੇ।

ਇਸ਼ਕ ਜਦੋਂ ਹੱਢਾਂ ਵਿਚ ਰਚਦਾ
ਸੰਗ ਤੂਫਾਨਾਂ ਲੜ ਜਾਂਦੇ ਨੇ।

ਹਸਦੇ ਹਸਦੇ ਪਿਆਰ ਦੀ ਖ਼ਾਤਿਰ
ਸੂਲ਼ੀ ਉੱਤੇ ਚੜ੍ਹ ਜਾਂਦੇ ਨੇ,

ਨੈਣ ਮਮੋਲੇ ਬੜੇ ਹੀ ਭੋਲ਼ੇ
ਖਬਰੇ ਕਿੱਦਾਂ ਲੜ ਜਾਂਦੇ ਨੇ।

ਇਸ਼ਕ ਦੇ ਵਣਜੋਂ ਘਾਟਾ ਖਾ ਕੇ
ਡੂੰਘੇ ਵਹਿਣੀ ਹੜ ਜਾਂਦੇ ਨੇ,

ਇਸ਼ਕ ਇਬਾਰਤ ਜਦ ਬਣ ਜਾਵੇ
ਉਸਦੀ ਨਜ਼ਰੇ ਚੜ੍ਹ ਜਾਂਦੇ ਨੇ।

ਨਜ਼ਰ ਇਨਾਇਤ ਜਦ ਹੁੰਦੀ ਹੈ
ਗੁੱਝੀਆਂ ਰਮਜਾਂ ਪੜ੍ਹ ਜਾਂਦੇ ਨੇ।
____________________

1564
Shayari / Re: ਸੱਚ ਦਾ ਕਤਲ,,,
« on: November 29, 2011, 05:02:43 AM »
thnx,,,

1565
Shayari / Re: ਕਮਲਿਆ,,,
« on: November 29, 2011, 05:01:07 AM »
sukriya,,,

1566
Shayari / Re: ਮਾਵਾਂ ਠੰਢੀਆਂ ਛਾਵਾਂ,,,,
« on: November 29, 2011, 05:00:20 AM »
sukriya,,,

1567
Shayari / ਸੱਚ ਦਾ ਕਤਲ,,,
« on: November 29, 2011, 04:30:24 AM »
ਜਦ ਵੀ ਸੱਚ ਦਾ ਕਤਲ ਹੋਇਆ ਹੈ,
ਅੰਬਰ ਤੋਂ ਸੂਰਜ ਰੋਇਆ ਹੈ।

ਥਾਰੇ ਸਿਸਕ ਸਿਸਕ ਕੇ ਵਿਲਕੇ ,
ਵੇਖ ਕੇ ਕਿੰਨਾ ਜੁਲਮ ਹੋਇਆ ਹੈ।

ਜਿਸ ਬੋਹੜ ਦੀ ਛਾਂ ਮਾਣੀ ਸੀ,
ਲੱਕੜ ਹਾਰੇ ਕੱਟਿਆ ਹੈ

ਅੱਜ ਫਿਰ ਜਦੋਂ ਚੁਮਾਸਾ ਲੱਗਾ
ਲੱਕੜ ਹਾਰਾ ਵੀ ਰੋਇਆ ਹੈ।

ਚਿੱਟੇ ਬਸਤਰ ਪਾ ਕੇ ਜਿਹੜੇ ਲੋਕਾਂ ਨੂੰ ਉਪਦੇਸ਼ ਸੀ ਕਰਦਾ,
ਨਗਨ ਅਵਸਥਾ ਵਿੱਚ ਜਦ ਫੜਿਆ ਜਨਤਾ ਉਸਨੂੰ ਬਹੁਤ ਧੋਇਆ ਹੈ।

ਚਿੜੀਆਂ ਕਾਵਾਂ ਦੇ ਸ਼ੋਰ ਨਾਲ ਮੇਰਾ ਘਰ ਸੀ ਰਹਿੰਦਾ,
ਏਨੀ ਜਹਿਰ ਮਿਲ਼ਾਈ ਧਰਤੀ ਏਨਾ ਸਭਦਾ ਅੰਤ ਹੋਇਆ ਹੈ।

ਸੱਚ ਲੋਕਾਂ ਜੋ ਲੋਕਾਂ ਲਈ ਲੜਦਾ ਸੀ, ਝੂਠ ਨੂੰ ਵਿੱਚੋਂ ਫੜਦਾ ਸੀ,
ਚਾੜ ਦਿਉ ਇਸ ਸੱਚ ਨੂੰ ਸੂਲ਼ੀ ਫਿਰ ਹਾਕਮ ਦਾ ਹੁਕਮ ਹੋਇਆ ਹੈ।

ਮੁਨਸਿਫ ਜਾ ਝੁਠ ਨਾਲ਼ ਰਲ਼ਿਆ ਸ਼ਰੇਆਮ ਸੱਚ ਨੂੰ ਕੋਹਿਆ ਹੈ।
ਉਦੋਂ ਜਦੋਂ ਸੱਚ ਦਾ ਕਤਲ ਹੋਇਆ ਹੈ ਮੇਰੀ ਰੂਹ ਦਾ ਕਤਲ ਹੋਇਆ ਹੈ।
____________________________________

1568
Shayari / ਕਮਲਿਆ,,,
« on: November 29, 2011, 03:42:32 AM »
ਕਮਲਿਆ ਸ਼ਾਇਰਾ ਗੱਲ ਦਿਲ ਤੇ ਨਾ ਲਾਇਆ ਕਰ ।
ਬਦਲੇ ਜਦ ਮੌਸਮ, ਤੂੰ ਵੀ ਬਦਲ ਜਾਇਆ ਕਰ ।
ਪਾਸੇ ਹੋ ਕੇ ਲੋਕਾਂ ਵਾਂਗੂੰ ਦੇਖੀ ਜਾਇਆ ਕਰ ਹਾਦਸੇ,
ਐਵੇਂ ਨਾ ਹਰ ਹਾਦਸੇ ਵਿੱਚੋਂ ਗੁਜ਼ਰ ਜਾਇਆ ਕਰ ।
ਜਦ ਆਪਣੀ ਗੁਲਾਮੀ ਦਾ ਪਰਿੰਦੇ ਨੂੰ ਹੀ ਰੰਜ ਨਹੀਂ,
ਤੂੰ ਜੰਗਲ ਨੂੰ, ਨਾ ਮੁਕਤੀ ਦੇ ਗੀਤ ਸੁਣਾਇਆ ਕਰ ।
ਹੋਵੇ ਜੇ ਵਖਤ ਬੁਰਾ, ਜਖ਼ਮ ਫੁੱਲ ਵੀ ਦੇ ਜਾਂਦੇ ਨੇ ,
ਸੰਭਲ ਕੇ ਮਹਿਕਾਂ ਦੀ ਨਗਰੀ ਪੈਰ ਪਾਇਆ ਕਰ ।
ਜੋ ਠੋਕਰ ਦੇ ਕਾਬਲ ਵੀ ਨਹੀਂ ਸੀ, ਦੇਵਤਾ ਹੋ ਗਿਆ,
ਨਾ ਪੱਥਰ ਤਰਾਸ਼ ਕੇ, ਮੰਦਰੀਂ ਸਜਾਇਆ ਕਰ ।
ਜੋ ਟਿਮਟਿਮਾਵੇ, ਐਵੇਂ ਭੁਲੇਖਾ ਜੁਗਨੂੰਆਂ ਦਾ ਪਾਵੇ ,
ਐਸੇ ਖੋਟੇ ਖ਼ਰੇ ਦੀ, ਨਾ ਤਾਸੀਰ ਅਜਮਾਇਆ ਕਰ ।
ਯਾਰ ਤੇਰੇ ਸ਼ਹਿਰ ਵਿੱਚ, ਹੈ ਨਜ਼ਰਬੰਦ ਰੌਸ਼ਨੀ,
ਨਾ ਖੁਦ ਜਲਿਆ ਕਰ, ਨਾ ਦੀਪ ਜਲਾਇਆ ਕਰ ।
__________________________

1569
Shayari / ਮਾਵਾਂ ਠੰਢੀਆਂ ਛਾਵਾਂ,,,,
« on: November 29, 2011, 01:51:02 AM »
ਮਾਵਾਂ ਠੰਢੀਆਂ ਛਾਵਾਂ ਹਰ ਕੋਈ ਕਹਿੰਦਾ ਏ
ਪਰ ਕੋਈ ਕਿਸਮਤ ਵਾਲਾ ਇਸ ਦੀ ਛਾਵੇਂ ਬਹਿੰਦਾ ਏ।
ਪੇਟ ਦੀ ਭੁੱਖ ਮਿਟਾਵਣ ਖਾਤਰ,
ਜ਼ਿੰਮੇਵਾਰੀਆਂ ਨਿਭਾਵਣ ਖਾਤਰ,
ਪਰਦੇਸ਼ਾਂ ਦੀਆਂ ਸੜਕਾਂ ਉਤੇ
ਉੱਗੇ ਹੋਏ ਦਰੱਖਤਾਂ ਥੱਲੇ,
ਆਪਣੀ ਮਾਂ ਨੂੰ ਯਾਦ ਕਰਕੇ
ਆਪਣੀ ਛਾਂ ਨੂੰ ਯਾਦ ਕਰਕੇ
ਦੁਖੀ ਮਨ ਪਰਚਾਉਂਦਾ ਏ ਮਾਵਾਂ ਠੰਢੀਆਂ…
ਧੀਆਂ ਨੇ ਤਾਂ ਜਾਣਾ ਹੀ ਸੀ,
ਆਪਣਾ ਘਰ ਵਸਾਣਾ ਹੀ ਸੀ।
ਸਮੇਂ ਨੇ ਐਸੇ ਖੇਲ ਦਿਖਾਏ,
ਪੁੱਤਰ ਜਾ ਪਰਦੇਸ਼ ਵਸਾਏ।
ਬੁੱਢੀ ਮਾਂ ਨਿੱਤ ਰਸਤਾ ਵੇਖੇ,
ਕਿਤੇ ਇਹ ਛਾਂ ਵੀ ਢਲ ਨਾ ਜਾਏ,
ਇਹੀ ਖੌਫ ਹਰ ਵੇਲੇ ਉਸ ਨੂੰ,
ਦਿਲ ਹੀ ਦਿਲ ਵਿਚ ਖਾਂਦਾ ਏ ਮਾਵਾਂ…
ਦਿਨ ਬੀਤੇ ਮਹੀਨੇ ਬੀਤੇ, ਬੀਤ ਗਏ ਹੁਣ ਸਾਲ ਹੀ,
ਬੁਢੇਪੇ ਵਿਚ ਰੁਲਦੀ ਦਾ ਹੁਣ, ਕਿਸੇ ਨਾ ਪੁੱਛਿਆ ਹਾਲ ਹੀ,
ਯਾਦਾਂ ਦੇ ਸਹਾਰੇ ਬੈਠੀ, ਔਸੀਆਂ ਪਾਏ,
ਕਾਂ ਉਡਾਏ, ਕਦੋਂ ਕੋਈ ਸੁਨੇਹਾ ਲਿਆਏ,
ਮਾਂ ਦੇ ਕਲੇਜੇ ਠੰਢ ਪਾਏ।
ਵਿਛੜਿਆ ਦਿਲ ਦਾ ਟੋਟਾ, ਕਦੋਂ ਆ ਜੁੜ ਕੇ ਬਹਿੰਦਾ ਏ।
ਮਾਵਾਂ ਠੰਢੀਆ ਛਾਵਾਂ,
ਹਰ ਕੋਈ ਕਹਿੰਦਾ ਏ
ਪਰ ਕੋਈ ਕਿਸਮਤ ਵਾਲਾ, ਇਸ ਦੀ ਛਾਵੇਂ ਬਹਿੰਦਾ ਏ।
_____________________________

1570
Shayari / ਸੇਕ,,,
« on: November 28, 2011, 09:21:20 PM »
ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਂਉਦੀ ਹੈ
ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆੳਂਦੀ ਹੈ ।
ਕਦੇ ਕਦੇ ਹੀ ਹੁੰਦਾ ਹੈ ਦਿਲ ਠੰਡਾ ਸ਼ੀਤ ਸਮੁੰਦਰ ਜਿੳਂ
ਬਹੁਤਾ ਸਮਾਂ ਚਾਰੇ ਪਾਸੇ ਗਮ ਦੀ ਬਦਲੀ ਮੰਡਲਾਂਉਦੀ ਹੈ ।
ਉਹਦੇ ਸ਼ਹਿਰ ਦਾ ਨਾਂਅ ਸੁਣ ਕੇ ਅੱਜ ਵੀ ਦਿਲ ਕੰਬ ਜਾਂਦਾ ਹੈ
ਗੁਜਰੇ ਸਮੇ ਦੀ ਯਾਦ ਕੋਈ ਜਦ ਮੂਹਰੇ ਆਣ ਖਲੋਂਦੀ ਹੈ ।
ਜੁਦਾਈ ਦੇ ਜਹਿਰ ਦਾ ਅਸਰ ਕਦੇ ਮਿਟਦਾ ਨਹੀਂ ਯਾਰੋ
ਉਂਜ ਤਾਂ ਮੇਰੀ ਅੱਖ ਹਰ ਵੇਲੇ ਦਾਗ ਹਿਜਰ ਦਾ ਧੋਂਦੀ ਹੈ ।
ਹਵਾ ਵਿਚ ਸੰਗੀਤ ਨਹੀਂ ਹੁਣ ਬਾਂਸਰੀ ਦੀ ਕੂਕ ਜਿਹਾ
ਰੋਜ ਸਵੇਰੇ ਚੰਦਰੀ ਜੇਹੀ ਕੋਈ ਖਬਰ ਜਗਾਉਂਦੀ ਹੈ ।
ਛੱਡ ਦਿਆਂਗੇ ਸਭ ਉਮੀਦਾਂ ਸੱਜਣਾ ਤੇਰੇ ਆਉਣ ਦੀਆਂ
ਅਜੇ ਵੀ ਕੋਈ ਦਸਤਕ ਤੇਰੇ ਆਉਣ ਦਾ ਲਾਰਾ ਲਾਉਂਦੀ ਹੈ ।
ਸਾਉਣ ਦੀ ਕਿਣ ਮਿਣ ਜਾਂ ਫੱਗਣ ਦੀ ਫੁੱਲਾਂ ਭਰੀ ਚੰਗੇਰ
ਉਹਦੇ ਬਿਨ ਹਰ ਰੁੱਤ ਉਪਰੀ ਨਰਕ ਭੁਲੇਖਾ ਪਾਉਂਦੀ ਹੈ ।
______________________________

1571
Shayari / Re: ਕਰਾਂਗੇ,,,
« on: November 28, 2011, 10:53:52 AM »
thnx,,,

1572
Shayari / Re: ਪੰਜਾਬ ਕਿੱਥੇ,,,
« on: November 28, 2011, 10:52:00 AM »
sukriya,,,

1573
Shayari / ਕਰਾਂਗੇ,,,
« on: November 28, 2011, 10:49:47 AM »
ਸੁਪਨਿਆਂ ਸੰਗ ਸੋਚ ਉਡਾਰੀ ਲਾਇਆ ਕਰਾਂਗੇ
ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ
ਅਗਲੇ ਬਚਪਨ ਜਦ ਕਦੇ ਮਿਲਾਂਗੇ ਦੋਸਤਾ
ਘਰ ਬਣਾ ਕੇ ਰੇਤ ਦੇ ਫਿਰ ਢਾਇਆ ਕਰਾਂਗੇ ।
ਸ਼ਾਮ ਜਦ ਫੁਰਸਤ ਮਿਲੀ ਤਾਂ ਬੈਠ ਇਕੱਲੇ ਹੀ
ਜਾਮ ਤੇਰੇ ਨਾਮ ਦਾ ਰੋਜ਼ ਇਕ ਪਾਇਆ ਕਰਾਂਗੇ ।
ਖਾਮੋਸ਼ੀ,ਤਨਹਾਈ ਅਤੇ ਉਦਾਸੀ ਦੇ ਆਲਮ ਵਿਚ
ਗੀਤ ਇਕ ਪਤਝੜ ਜਿਹਾ ਗਾਇਆ ਕਰਾਂਗੇ ।
ਹੋਇਆ ਨਾ ਦਰਦ ਨਿਵਾਰ ਜਦ ਆਪਣੇ ਘਰੀਂ
ਤੇਰੇ ਦਰ ਦਾ ਕੁੰਡਾ ਫਿਰ ਖੜਕਾਇਆ ਕਰਾਂਗੇ ।
________________________

1574
Shayari / Re: ਬਹਾਰਾਂ,,,
« on: November 28, 2011, 10:45:18 AM »
thnx,,,,

1575
Shayari / Re: ਤਨ,,,
« on: November 28, 2011, 10:40:44 AM »
thnx,,,,,

1576
Shayari / ਤਨ,,,
« on: November 28, 2011, 10:34:28 AM »
ਦਿਲ ਬਥੇਰਾ ਕਹੇ ਕਿ ਸਮਾਂ ਹੈ ਬੁਰਾ
ਜਿਹੜੇ ਲੱਗਦੇ ਭਲੇ ਉਹੀ ਘੋਪਣ ਛੁਰਾ,

ਵਗਦੀ ਲੂ ਹੀ ਨਹੀਂ ਸਿਰਫ ਤਨ ਸਾੜਦੀ
ਹੁਣ ਤਾਂ ਸੇਕਾ ਲਗੇ ਜਦ ਵੀ ਚਲਦਾ ਪੁਰਾ,

ਸੱਸੀ ਬਣਕੇ ਨਾ ਐਵੇਂ ਥਲਾਂ \'ਚ ਸੜੀਂ
ਪੁਨੂੰ ਜੋ ਲੈ ਗਏ ਉਹ ਮਿਟਾ ਗਏ ਖੁਰਾ,

ਜਿਹੜੇ ਪੰਛੀ ਨੂੰ ਪਿੰਜਰਾ ਪਸੰਦ ਆ ਗਿਆ
ਆਦਮੀ ਦੀ ਤਰਾਂ ਗਾਉਂਦਾ ਉਹ ਬੇਸੁਰਾ,

 ਜਿਸ ਨੂੰ ਦੇਖਣ ਲਈ ਹੋਏ ਰੁੱਖ ਵਾਂਗਰਾਂ
ਉਹ ਸ਼ਖਸ਼ ਤੁਰਿਆ ਜਾਂਦਾ ਹੈ ਨਜ਼ਰਾਂ ਚੁਰਾ
_______________________

1577
Lok Virsa Pehchaan / ਸਾਡਾ ਰਾਸ਼ਟਰੀ ਝੰਡਾ,,,
« on: November 28, 2011, 09:28:47 AM »
ਮੇਰੇ ਦੇਸ਼ ਦਾ ਤਿਰੰਗਾ ਬੜਾ ਹੀ ਮਹਾਨ ਏ,
ਸਾਰੀ ਦੁਨੀਆਂ ‘ਤੇ ਇਹਦੀ ਵੱਖਰੀ ਹੀ ਸ਼ਾਨ ਏ।
      ਸਾਰਿਆਂ ਤੋਂ ਉਂਤੇ ਰੰਗ ਕੇਸਰੀ ਜੋ ਫੱਬਦਾ,
      ਦੇਸ਼ ਭਗਤਾਂ ਦਾ ਦਰਸਾਉਂਦਾ ਬਲੀਦਾਨ ਏ।
ਵਿਚਕਾਰ ਇਹਦੇ ਜੋ ਸਫ਼ੈਦ ਰੰਗ ਦਿਸਦਾ,
ਸਾਦਗੀ, ਸੱਚਾਈ ਅਤੇ ਸ਼ਾਂਤੀ ਦਾ ਨਿਸ਼ਾਨ ਏ।
      ਸਾਰਿਆਂ ਦੇ ਹੇਠਾਂ ਰੰਗ ਹਰਿਆ ਜੋ ਭਰਿਆ,
      ਖੁਸ਼ਹਾਲੀ-ਸੱਭਿਅਤਾ ਦੀ ਇਹ ਪਹਿਚਾਣ ਏ।
ਨੀਲਾ ਚੱਕਰ ‘ਅਸ਼ੋਕ’ ਪ੍ਰਤੀਕ ਹੈ ਤਰੱਕੀ ਦਾ,
ਆਪਣੇ ਤਿਰੰਗੇ ‘ਤੇ  ਮੈਨੂੰ ਮਾਣ ਏ।
      ਮੇਰੇ ਦੇਸ਼ ਦਾ ਤਿਰੰਗਾ ਬੜਾ ਹੀ ਮਹਾਨ ਏ,
      ਸਾਰੀ ਦੁਨੀਆਂ ‘ਤੇ ਇਹਦੀ ਵੱਖਰੀ ਹੀ ਸ਼ਾਨ ਏ।
       ________________________

1578
Shayari / ਬਹਾਰਾਂ,,,
« on: November 28, 2011, 08:30:26 AM »
ਫੁੱਲ  ਪੱਤੇ  ਜੋ   ਨਾਲ  ਬਹਾਰਾਂ  ਆਂਦੇ  ਨੇ ।
ਪੱਤਝੜਾਂ  ਨੂੰ  ਸੋਚ  ਕੇ  ਕਦ  ਘਬਰਾਂਦੇ ਨੇ ।
ਜੀਵਨ - ਜਾਚ  ਨਾ  ਆਈ ਉਹਨਾਂ ਲੋਕਾਂ ਨੂੰ ,
ਕੱਲ੍ਹ  ਬਾਰੇ   ਜੋ  ਸੋਚ  ਕੇ \'ਅੱਜ\' ਗਵਾਂਦੇ ਨੇ ।
ਠੱਗੀ  ਠ੍ਹੌਰੀ  ਜਿਸ  ਦੀ ਆਦਤ ਬਣ ਜਾਂਦੀ,
ਆਪਣਿਆਂ   ਤੋਂ   ਵੀ ਫਿਰ ਅੱਖ ਬਚਾਂਦੇ ਨੇ ।
ਮਿੱਤਰ , ਰਿਸ਼ਤੇ  ਖੇਰੂੰ   ਖੇਰੂੰ   ਹੋ   ਜਾਂਦੇ ,
ਲਾਲਚ  ਵਿਚ  ਜੋ ਪੈ, ਨਾ ਕੌਲ ਨਿਭਾਂਦੇ ਨੇ ।
ਭਰਿਆ ਭਰਿਆ ਵਿਹੜਾ  ਸਖ਼ਣਾ ਹੋ ਜਾਂਦਾ,
ਜਦ ਪੁੱਤਰ ਧੀਆਂ  ਅਪਣੇ ਘਰ ਵਸਾਂਦੇ ਨੇ ।
ਸੁੱਖੀ  ਸਾਂਦੀ ਰਹਿਣ  ਜਿਥੇ  ਵੀ ਰਹਿੰਦੇ ਨੇ,
ਹਰ ਗੱਲ ਪਿਛੋਂ ਅੰਤ ਤੇ ਉਹ ਦੁਆ\'ਦੇ ਨੇ ।
_______________________

1579
Shayari / ਪੰਜਾਬ ਕਿੱਥੇ,,,
« on: November 28, 2011, 08:05:40 AM »
ਪਾਤਰ! ਦੱਸ ਮੇਰਾ ਪੰਜਾਬ ਕਿੱਥੇ ਹੈ?
ਦੁਨੀਆਂ ਦਾ ਨਵਾਬ ਕਿੱਥੇ ਹੈ?
 
ਛੱਡ ਕੇ ਗਿਆ ਮੈਂ ਤੇਰੇ ਵਿਹੜੇ
ਸੁਰਾ ਲੱਦਿਆ ਉਹ ਸਾਜ ਕਿੱਥੇ ਹੈ?
 
ਰੰਗ ਬਿਰੰਗੀਆਂ ਪੱਤੀਆਂ ਵਾਲਾ
ਸੂਹਾ ਜੇਹਾ ਗੁਲਾਬ ਕਿੱਥੇ ਹੈ?
 
ਰੱਖ ਕੇ ਗਿਆ ਸੈਲਫ਼ ਤੇਰੀ ਤੇ
ਵਾਰਿਸਸ਼ਾਹ ਕਿਤਾਬ ਕਿੱਥੇ ਹੈ
 
ਸ਼ਾਮ ਦੁਪਹਿਰੇ ਸਰਘੀ ਵੰਡਦੀ
ਨਾਨਕ ਵਾਲੀ ਰਬਾਬ ਕਿੱਥੇ ਹੈ ?
 
ਖੇਤਾਂ ਰਾਹਾਂ ਦੀ ਹਿੱਕ ਤੇ ਖੇਡਦਾ
ਧਰਤ ਪੱਟਦਾ ਸ਼ਬਾਬ ਕਿੱਥੇ ਹੈ?
 
ਮਿਰਜ਼ਾ ਹੀਰ ਸਰੂਰ ਬਣ ਚੜ੍ਹਦੀ
ਸਮਿਆਂ ਪੁਰਾਣੀ ਸ਼ਰਾਬ ਕਿੱਥੇ ਹੈ?
 
ਨਾਲ ਤਰੰਗਾਂ ਰਾਤ ਦਿਨ ਗਾਉਂਦਾ
ਨੀਲਾ ਜੇਹਾ ਚਨਾਬ ਕਿੱਥੇ ਹੈ ?
 
ਹਰ ਸੀਨੇ ਵਿਚ ਨਿੱਤ ਸੀ ਵਸਦਾ
ਨਾਨਕ ਸੁੱਚਾ ਰਾਗ ਕਿੱਥੇ ਹੈ
______________

1580
Shayari / ਬਾਬਲ ਵੇ,,,
« on: November 26, 2011, 09:54:27 PM »
ਬਾਬਲ  ਵੇ  ਤੂ  ਬਾ-ਬਲ  ਕਿਓ ,ਅਬਲਾ  ਕਿਓ  ਹੈ  ਮਾਤ ।
ਰੱਬ   ਸੱਚੇ  ਨੇ  ਸਿਰਜ \'ਤੀ,ਇੱਕ   ਹੀ  ਮਾਨ੍ਸਜਾਤ
ਇੱਕ  ਸੀ  ਮਾਨਸ -ਜਾਤ ,ਪਏ  ਹੁਣ  ਭਰਮ -ਭੁਲੇਖੇ ।
ਰੰਗ ,ਵਰਨ  ਤੇ  ਲਿੰਗ ,ਹਰ  ਕੋਯੀ  ਭੇਦ  ਕੇ  ਵੇਖੇ
ਵੇਖੇ  ਅਜਕਲ  ਕੌਣ ।।ਜ਼ਹਨ  ਕਿਸਦਾ  ਹੈ  ਕ਼ਾਬਲ ।
ਲਾਠੀ ,ਵੋਟ ਤੇ  ਨੋਟ ,ਜੋ  ਰਖੇ ਓਹ  ਅੱਜ  ਬਾ -ਬਲ
_____________________________

Pages: 1 ... 74 75 76 77 78 [79] 80 81 82 83 84 ... 99