June 29, 2024, 11:13:17 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 71 72 73 74 75 [76] 77 78 79 80 81 ... 99
1501
Shayari / ਗਜ਼ਲ,,,
« on: December 01, 2011, 09:50:43 PM »
ਆਓ ਜੇਕਰ ਸੋਚਣਾ ਹੈ, ਰੁੱਖ ਬਾਰੇ ਸੋਚੀਏ।
ਚਾਰੇ ਪਾਸੇ ਜੋ ਹੈ ਪਸਰੀ, ਭੁੱਖ ਬਾਰੇ ਸੋਚੀਏ।

ਬੱਝਵੀਂ ਰੋਟੀ ਨੂੰ ਜਿੱਥੇ ਸਾਰਾ ਟੱਬਰ ਤਰਸਦਾ
ਉਹਨਾਂ ਠੰਡੇ ਚੁੱਲ੍ਹਿਆਂ ਦੇ ਦੁੱਖ ਬਾਰੇ ਸੋਚੀਏ।

ਆਉਣ ਵਾਲੇ ਵਕਤ ਦੀ ਅਨਹੋਣੀ ਨੂੰ ਦੇਖ ਕੇ
ਨਿੱਤ ਜਿਹੜੀ ਕਤਲ ਹੁੰਦੀ ਕੁੱਖ ਬਾਰੇ ਸੋਚੀਏ।

ਰਿਜਕ ਖਾਤਰ ਜਿਹੜੇ ਪੁੱਤਰ ਤੁਰ ਗਏ ਪਰਦੇਸ ਵਿਚ
ਮਾਵਾਂ ਪਿੱਛੋਂ ਮੰਗਦੀਆਂ ਉਸ ਸੁੱਖ ਬਾਰੇ ਸੋਚੀਏ।

ਰਹਿਣ ਜਾਰੀ ਖੋਜਾਂ, ਕਾਢਾਂ ਤੇ ਮਸ਼ੀਨਾਂ ਨਵੀਆਂ ਹੋਰ
ਪਰ ਜ਼ਰਾ ਕੁਦਰਤ ਅਤੇ ਮਨੁੱਖ ਬਾਰੇ ਸੋਚੀਏ
_______________________

1502
Shayari / Re: ਗਜ਼ਲ,,,
« on: December 01, 2011, 09:44:18 PM »
thnx,,,

1503
ਮੈਂ ਬੇਧੜਕ ਕਹਿ ਵੀ ਸਕਦਾ ਹਾਂ
ਤੇ ਸਾਬਿਤ ਵੀ ਕਰ ਸਕਦਾ ਹਾਂ
ਕਿ ਅਸੀਂ ਤੁਹਾਡੇ ਨਾਲੋਂ ਵੱਧ ਖੁਸ਼ਨਸੀਬ ਹਾਂ
ਬੇਸ਼ਕ, ਸਵੇਰੇ ਤੁਹਾਡਾ
ਪਹਿਲਾ ਕਦਮ ਬਾਥਰੂਮ 'ਚ
ਦੂਜਾ ਡਾਇਨਿੰਗ ਟੇਬਲ
'ਤੇ ਤੀਜਾ ਏ।ਸੀ। ਕਾਰ ਚ ਹੁੰਦਾ ਹੈ
ਪਰ ਆਰਾਮ ਦੇ ਅਰਥਾਂ ਦਾ ਤੁਹਾਨੂੰ
ਕੋਈ ਇਲਮ ਨਹੀ
ਜੇ ਤੁਹਾਨੂੰ ਚਲਾਉਣਾ ਪਵੇ
ਪੰਜ ਕੋਹ ਸਾਇਕਲ
ਜਾਂ ਪੈਦਲ ਮੁਕਾਈ ਹੋਵੇ

ਅੱਡੇ ਤੋਂ ਸਾਡੇ ਪਿੰਡ ਤੱਕ ਦੀ ਵਾਟ
ਤੇ ਆਣ ਕੇ ਮਾਣੀ ਹੋਵੇ
ਸਾਡੀ ਸੱਥ ਦੇ ਬਰੋਟੇ ਦੀ ਛਾਂ
ਤਾਂ ਤੁਹਾਨੂੰ ਪਤਾ ਚੱਲੇ ਕਿ ਆਰਾਮ
ਕਿਸ ਸ਼ੈਅ ਦਾ ਹੈ ਨਾਂ
ਬੇਸ਼ਕ ਤੁਹਾਡੇ ਘਰ ਪੱਕੇ ਨੇ
ਪਰ ਤੁਹਾਡੇ ਇਮਾਨ ਓਨੇ ਹੀ ਕੱਚੇ ਨੇ
ਜਿੰਨੇ ਸਾਡੇ ਪਿੰਡ ਦੇ ਦਿਹਾੜੀਦਾਰਾਂ ਦੇ ਘਰ
ਬੇਸ਼ਕ ਥੋਡੇ ਤਿੰਨੇ ਖਾਣੇ
ਪੰਜ ਸਿਤਾਰਾ ਹੁੰਦੇ ਨੇ
ਪਰ ਹੱਡ ਭੰਨਵੀਂ ਮਿਹਨਤ ਤੋਂ ਬਾਅਦ
ਗੰਢੇ ਨਾਲ ਰੋਟੀ ਦਾ ਸਵਾਦ
ਤੁਸੀਂ ਕਦੇ ਮਾਣ ਨਹੀਂ ਸਕਦੇ
ਜੇ ਤੁਸੀਂ ਅਜੇ ਵੀ ਖੁਦ ਨੂੰ
ਖੁਦ ਨੂੰ ਵੱਧ ਖੁਸ਼ਨਸੀਬ ਕਹਿੰਦੇ ਹੋ
ਤਾਂ ਚਲੋ ਮੈਂ ਮੰਨ ਲੈਂਦਾ ਹਾਂ
ਪਰ ਇਹ ਖ਼ੁਸ਼ਨਸੀਬੀ
ਤੁਹਾਨੂੰ ਅਸੀਂ ਹੀ ਦਿੱਤੀ ਹੋਈ ਹੈ
ਇਹ ਤੁਹਾਨੂੰ ਮੰਨਣਾ ਪਵੇਗਾ
_______________

1504
Shayari / ਗਜ਼ਲ,,,
« on: December 01, 2011, 09:03:30 PM »
ਚਾਹੁੰਦਾ ਹਾਂ ਗਜ਼ਲ ਇੱਕ ਸਮਿਆਂ ਦੇ ਬਾਰੇ ਲਿਖ ਦਿਆਂ

ਕੁਝ ਅੱਖਰਾਂ ਨੂੰ ਫੁੱਲ ਲਿਖਾਂ ਤੇ ਕੁਝ ਨੂੰ ਤਾਰੇ ਲਿਖ ਦਿਆ



ਰਿਸ਼ਵਤਾਂ,ਸਿਆਸਤਾਂ,ਸਕੈਂਡਲਾਂ ਦੇ ਦੇਸ਼ ਵਿਚ

ਲੀਡਰਾਂ ਦੇ ਹੁੰਦੇ ਜੋ ਵਾਰੇ ਨਿਆਰੇ ਲਿਖ ਦਿਆਂ



ਹੁੰਦੀਆਂ ਹਰਿਆਲੀਆਂ ਸੀ ਇਹਨਾਂ ਰੁੱਖਾਂ ਤੇ ਕਦੇ

ਵੱਢ-ਟੁਕ ਤੇ ਸਾੜ-ਫੂਕ ਬੰਦੇ ਦੇ ਕਾਰੇ ਲਿਖ ਦਿਆ



ਬਿਲਡਿੰਗਾਂ ਤੇ ਬੰਗਲੇ ਇਹ ਉਚੀਆਂ ਇਮਾਰਤਾਂ

ਇਹਨਾਂ ਤੋਂ ਨੀਵੇਂ ਨੇ ਜੋ ਕੁੱਲੀਆਂ ਤੇ ਢਾਰੇ ਲਿਖ ਦਿਆਂ



ਉਮਰ ਭਰ ਤੁਰਦੇ ਰਹੇ ਭਾਵੇਂ ਸੀ ਜਿਹੜੇ ਨਾਲ ਨਾਲ

ਫਿਰ ਵੀ ‘ਕੱਠੇ ਹੋ ਸਕੇ ਨਾਂ ਦੋ ਕਿਨਾਰੇ ਲਿਖ ਦਿਆਂ



ਰੱਬ ਦੇ ਕਿੰਨੇ ਭਵਨ ਬੰਦੇ ਦੇ ਹੱਥੋਂ ਉਸਰੇ

ਚਰਚ,ਮੰਦਿਰ,ਮਸਜਿਦਾਂ ਮੈਂ ਅੱਜ ਸਾਰੇ ਲਿਖ ਦਿਆਂ



ਪਲ ਰਹੇ ਨੇ ਆਸ਼ਰਮ ਵਿਚ ਅੱਜ ਕਲ੍ਹ ਜਿਹੜੇ ਅਨਾਥ

ਉਹਨਾਂ ਕੋਲੋਂ ਖੁੱਸ ਗਏ ਨੇ ਕਿਉਂ ਸਹਾਰੇ ਲਿਖ ਦਿਆਂ



ਪੰਜ ਸਾਲਾਂ ਬਾਦ ਜਦ ਚੋਣਾਂ ਦਾ ਹੈ ਆਉਂਦਾ ਸਮਾਂ

ਲਾਉਂਦੇ ਲੀਡਰ ਨੇ ਜਿਹੜੇ ਢੇਰਾਂ ਲਾਰੇ ਲਿਖ ਦਿਆਂ



ਸੰਗਤਾਂ ਨੂੰ ਆਖਦੇ ਮੋਹ ਮਾਇਆ ਤੋਂ ਬਚਕੇ ਰਹੋ

ਬਾਬੇ ਜਿਹੜੇ ਮਾਣਦੇ ਐਸ਼ਾਂ ਨਜ਼ਾਰੇ ਲਿਖ ਦਿਆਂ



ਦਿਲ ਦਾ ਮਹਿਰਮ ਜੇ ਕਦੇ ਮਿਲ ਜਾਏ ਤਾਂ ਨਾਮ ਉਸਦੇ

ਅੰਬਰ,ਪ੍ਰਬਤ,ਧਰਤ ਤੇ ,ਸਾਗਰ ਵੀ ਖਾਰੇ ਲਿਖ ਦਿਆਂ
_____________________________

1505
Shayari / Re: ਸਵੇਰ,,,
« on: December 01, 2011, 08:57:20 PM »
bs vehle

1506
Shayari / Re: ਸਵੇਰ,,,
« on: December 01, 2011, 08:51:38 PM »
vadiya ji tusi sunao

1507
Lok Virsa Pehchaan / Re: punjabi
« on: December 01, 2011, 08:50:39 PM »
sade malwe ch dere,,,,,,

1508
Shayari / Re: ਸਵੇਰ,,,
« on: December 01, 2011, 08:44:51 PM »
v gud morng,,,

1509
Shayari / ਸਵੇਰ,,,
« on: December 01, 2011, 08:31:22 PM »
ਉਠੋ ਤੁਰੀਏ ਬੈਠਿਆਂ ਨੂੰ ਦੇਰ ਹੋ ਚੁਕੀ ਹੈ, ਕਿਰਨਾਂ ਦਾ ਕਾਫਿਲਾ ਹੈ ਸਵੇਰ ਹੋ ਚੁਕੀ ਹੈ
_____________________________________________

1510
Shayari / ਗ਼ਜ਼ਲ,,,
« on: December 01, 2011, 11:07:30 AM »
ਹੇ ਸ਼ਾਇਰ ਹੁਣ ਲੀਡਰਾਂ ਤੇ ਅਫਸਰਾਂ ਦੇ ਨਾਮ ਲਿਖ
ਰਿਸ਼ਵਤਾਂ ਦੇ ਅੱਡਿਆਂ ਤੇ ਦਫਤਰਾਂ ਦੇ ਨਾਮ ਲਿਖ


ਕਿਸ ਤਰਾਂ ਨਜ਼ਾਇਜ ਪੈਸਾ ਪਹੁੰਚਦਾ ਵਿਦੇਸ਼ ਵਿਚ
ਉਹਨਾਂ ਚੋਰ ਮੋਰੀਆਂ ਤੇ ਬਣਤਰਾਂ ਦੇ ਨਾਮ ਲਿਖ


ਮਣਾਂ ਮੂੰਹੀਂ ਕਾਲਖਾਂ ਰੱਖਦੇ ਦਿਲਾਂ ਅੰਦਰ ਕਿਵੇਂ
ਢੌਂਗ ਸਭ ਬਣਾਏ ਚਿੱਟੇ ਵਸਤਰਾਂ ਦੇ ਨਾਮ ਲਿਖ


ਤਕੜਾ ਬੰਦਾ ਕਿਸ ਤਰਾਂ ਕਨੂੰਨ ਲੈਂਦਾ ਹੈ ਖਰੀਦ
ਅਦਾਲਤਾਂ,ਜਮਾਨਤਾਂ ਤੇ ਘੁਣਤਰਾਂ ਦੇ ਨਾਮ ਲਿਖ


ਖੋਤਿਆਂ ਤੇ ਘੋੜਿਆਂ ਦਾ ਇਕੋ ਮੁੱਲ ਇਹਨੀਂ ਦਿਨੀ
ਲੱਭ ਕੇ ਕੁਝ ਵੱਖਰੇ ਜਹੇ ਅਸਤਰਾਂ ਦੇ ਨਾਮ ਲਿਖ


ਮਿਹਨਤੀ ਮਜ਼ਦੂਰ ਦੀ ਏਦਾਂ ਦਸ਼ਾ ਬਿਆਨ ਕਰ
ਪੈਰੀਂ ਛਾਲੇ ਤਲੀਆਂ ਉੱਤੇ ਛਿਲਤਰਾਂ ਦੇ ਨਾਮ ਲਿਖ


ਜਲਸੇ ਜਲੂਸ ਮਰਨ ਵਰਤ ਤੇ ਹੜਤਾਲਾਂ ਹੁੰਦੀਆਂ
ਲੋਕਤੰਤਰ ਵਿਚ ਜਨਮੇ  ਸ਼ਸ਼ਤਰਾਂ  ਦੇ ਨਾਮ ਲਿਖ
__________________________

1511
Introductions / New Friends / Re: Introduction
« on: December 01, 2011, 10:50:00 AM »
oh ok sorry

1512
Shayari / ਦੀਵੇ ਅਤੇ ਮੁਹੱਬਤ,,,
« on: December 01, 2011, 10:44:34 AM »
ਮੁਹੱਬਤ ਉਂਜ ਤਾਂ ਦਰਾਂ ਤੇ ਦੀਵੇ ਬਾਲ ਜਾਂਦੀ ਹੈ
ਪਰ ਕਦੇ ਕਦੇ ਵਸਦੇ ਘਰਾਂ ਨੂੰ ਜਾਲ ਜਾਂਦੀ ਹੈ


ਜੀਵਨ ਜਾਚ ਵੀ ਨਹੀਂ ਮਰਨ ਨੂੰ ਦਿਲ ਨਹੀਂ ਕਰਦਾ
ਕੋਈ ਆਰਜ਼ੂ ਸਦਾ ਕਬਰ ਤੱਕ ਨਾਲ ਜਾਂਦੀ ਹੈ


ਆਲਮ ਬੇਰੁਖੀ ਦਾ ਜਿਨ੍ਹਾਂ ਨੇ ਦਿਲ ਤੇ ਹੰਢਾ ਲਿਆ
ਬਦਨਸੀਬੀ ਉਹਨਾਂ ਦੇ ਸੰਗ ਰਿਸ਼ਤਾ ਪਾਲ ਜਾਂਦੀ ਹੈ


ਭਰੋਸਾ ਨਾ ਹੀ ਕਰੀਏ ਤੁਰ ਗਏ ਪ੍ਰਦੇਸੀਆਂ ਉੱਤੇ
ਯਾਦ ਉਹਨਾਂ ਦੀ ਐਵੇਂ ਹੀ ਕਈ ਕਈ ਸਾਲ ਖਾਂਦੀ ਹੈ


ਅਸਲੀ ਮੌਤ ਤੋਂ ਪਹਿਲਾਂ ਹੀ ਮਰਨਾ ਰੋਜ਼ ਪੈਂਦਾ ਹੈ
ਖੁਸ਼ੀ ਜਿੰਨ੍ਹਾਂ ਤੋਂ ਹਰ ਵਕਤ ਪਾਸਾ ਟਾਲ ਜਾਂਦੀ ਹੈ


ਸਾਨੂੰ ਰਾਸ ਨਾ ਆਈ ਤੁਹਾਡੇ ਸ਼ਹਿਰ ਦੀ ਬਣਤਰ
ਕੋਝੀ ਤਪਸ਼ ਇਸਦੀ ਹਰ ਨਜ਼ਾਰਾ ਗਾਲ ਜਾਂਦੀ ਹੈ
__________________________

1513
Introductions / New Friends / Re: Introduction
« on: December 01, 2011, 10:28:32 AM »
tusi suniya ni,,?

1514
Introductions / New Friends / Re: Introduction
« on: December 01, 2011, 10:10:17 AM »
kup kalan ton aa ji or sade pind ton world famous singer modh. sadique ji ne,,,

1515
Lok Virsa Pehchaan / ਮਾਂ-ਬੋਲੀ,,,
« on: December 01, 2011, 10:06:46 AM »
ਨਿੱਕੇ-ਨਿੱਕੇ ਹੱਥਾਂ ਵਿਚ,
ਬਾਤਾਂ ਨੂੰ ਪਲੋਸਦਿਆਂ,
ਤੋਤਲੇ ਬੋਲਾਂ ਦੀ ਕੰਧਾਡ਼ੀ ਚਡ਼੍ਹ,
ਤਾਰੀਆਂ ਲਾਂਦਿਆਂ,
ਦਰਿਆ ਨੂੰ ਗਲਵਕਡ਼ੀ ਪਾ,
ਅਸਮਾਨ ਨੂੰ ਕਲਾਵੇ ਚ ਭਰ,
ਦੌਡ਼ਦਾ, ਮਾਂ ਵਰਗੀ ਧਰਤੀ ਤੇ,
ਮਾਂ-ਬੋਲੀ ਦੀਆਂ ਸਿਆਡ਼ਾਂ ਵਿਚ,
ਪਛਾਣਦਾ ਆਪਣਾ ਆਪ -
ਉਦੋਂ ਮੇਰੀ ਮਾਂ ਬਹੁਤ ਸੁਹਣੀ ਸੀ,
ਦੁਨੀਆ ਦੀ ਹਰ ਔਰਤ ਤੋਂ ਸੁਹਣੀ,
ਤੇ ਮੇਰੀ ਬੋਲੀ ਵਿਚੋਂ ਖਣਕਦਾ ਸੀ,
ਮੇਰਾ ਮਾਣ।

ਮੇਰਾ ਮਾਣ,
ਜੋ ਪਰਚਦਾ ਸੀ, ਨਿੱਕੀਆਂ-ਨਿੱਕੀਆਂ ਬੋਲੀਆਂ ਨਾਲ,
ਸੁਆਦ ਤੋਂ ਵੱਧ ਸਰੂਰ ਸੀ,
ਹੀਰ, ਮਾਹੀਏ ਤੇ ਟੱਪਿਆਂ ਵਿਚ,
ਓਪਰਾ ਲਗਦਾ ਏ ਹੁਣ,
ਸ਼ਾਇਦ ਹੁਣ ਮੈਂ ਵੱਡਾ ਹੋ ਗਿਆਂ,
ਮਾਂ-ਬੋਲੀ ਤੋਂ ਵੱਡਾ,
ਮੇਰੇ ਮਾਣ ਦਾ ਪਰਛਾਵਾਂ,
ਬਹੁਤ ਬੌਣਾ ਹੋ ਗਿਆ ਏ।

ਮਾਂ ਹਾਲੀਂ ਵੀ ਪੁੱਤ ਦੇ ਲਾਡ-ਲਡਾਉਂਦੀ ਏ,
ਉਸਨੂੰ ਚੂਰੀ ਤੇ ਘਿਓ ਖੁਆਉਂਦੀ ਏ,
ਪਰ ਵੱਡਾ ਹੋ ਗਿਆ ਮੈਂ,
ਪ੍ਰੇਮਕਾ ਬਣੀ ਅੰਗ੍ਰੇਜ਼ੀ,
ਸਾਥਣ ਬਣੀ ਤਿਆਰ ਖਡ਼੍ਹੀ ਹਿੰਦੀ,
ਨਭਾਉਣ ਨਹੀਂ ਦਿੰਦੀ ਜ਼ਿੰਮੇਵਾਰੀ,
ਆਪਣੇ ਹੀ ਘਰ ਵਿਚ,
ਆਪਣੀ ਹੀ ਮਾਂ ਦੀ,
ਜਾਂ ਸ਼ਾਇਦ ਮੈਂ ਹੀ ਸੱਚਾ ਨਹੀਂ ਰਿਹਾ ਹੁਣ।
_______________________

1516
ਕਦੇ ਸਾਡੀ ਜੱਗ ਤੇ ਸੀ ਸ਼ਾਨ ਵੱਖਰੀ,
ਹੁੰਦੀ ਸੀ ਪੰਜਾਬ ਦੀ ਪਛਾਣ ਵੱਖਰੀ,
ਪਾਟੇ ਪੰਨੇ ਏਹਦੇ ਲੇਖਾਂ ਦੀ ਕਿਤਾਬ ਦੇ,
ਉੱਡ ਚੱਲੇ ਰੰਗ ਰੰਗਲੇ ਪੰਜਾਬ ਦੇ………..

ਵਾਹਗੇ ਵਾਲੀ ਵੱਢ ਗਈ ਲਕੀਰ ਏਸਨੂੰ,
ਕਰ ਗਈ ਆਜ਼ਾਦੀ ਲੀਰੋ-ਲੀਰ ਏਸਨੂੰ,
ਘੁਲਿਆ ਜ਼ਹਿਰ ਵਿੱਚ ਮਿੱਠੇ ਆਬ ਦੇ,
ਉੱਡ ਚੱਲੇ ਰੰਗ ਰੰਗਲੇ ਪੰਜਾਬ ਦੇ………..

ਇੱਕ ਵਾਰ ਹੋਣੀ ਇੱਥੇ ਫੇਰ ਵਰਤੀ,
ਇਹਦੇ ਨਾਲੋਂ ਵੱਖ ਕੀਤੀ ਇਹਦੀ ਧਰਤੀ,
‘ਕੱਠੇ ਹੋਗੇ ਦੋਖੀ ਬਲਦੇ ਚਿਰਾਗ਼ ਦੇ,
ਉੱਡ ਚੱਲੇ ਰੰਗ ਰੰਗਲੇ ਪੰਜਾਬ ਦੇ………..

ਭੰਨ ਦਿੱਤਾ ਏਹਨੂੰ ਨਸ਼ੇ ਦੀ ਬਿਮਾਰੀ ਨੇ,
ਵਿਹਲੇ ਕੀਤੇ ਗੱਭਰੂ ਬੇ-ਰੁਜ਼ਗਾਰੀ ਨੇ,
ਖਿੜਦੇ ਨਾ ਚਿਹਰੇ ਵਾਂਗਰਾਂ ਗੁਲਾਬ ਦੇ,
ਉੱਡ ਚੱਲੇ ਰੰਗ ਰੰਗਲੇ ਪੰਜਾਬ ਦੇ………..

ਕਾਲੇ ਦੌਰ ਪਿੰਡੇ ਤੇ ਹੰਢਾਏ ਇਸਨੇ,
ਗੱਭਰੂ ਹਜ਼ਾਰਾਂ ਵੀ ਗਵਾਏ ਇਸਨੇ,
ਮਿਟੇ ਨਾ ਨਿਸ਼ਾਨ ਹਾਲੇ ਉਸ ਦਾਗ਼ ਦੇ,
ਉੱਡ ਚੱਲੇ ਰੰਗ ਰੰਗਲੇ ਪੰਜਾਬ ਦੇ………..

ਖਾਧਾ ਇਹਨੂੰ ਰੱਜਕੇ ਭ੍ਰਿਸ਼ਟਾਚਾਰ ਨੇ,
ਡੋਬ ਦਿੱਤਾ ਇਹਨੂੰ ਨਸ਼ੇ ਦੇ ਵਪਾਰ ਨੇ,
ਪਹਿਰੇਦਾਰ ਸੁੱਤੇ,ਨਾ ਹੀ ਲੋਕ ਜਾਗਦੇ,
ਉੱਡ ਚੱਲੇ ਰੰਗ ਰੰਗਲੇ ਪੰਜਾਬ ਦੇ………..

ਨਵੇਂ ਗਾਉਣ ਵਾਲਿਆਂ ਨੇ ਹੱਦ ਕਰਤੀ,
ਸ਼ਰਮ ਹਯਾ ਦੀ ਲੋਈ ਲਾਹਕੇ ਧਰ ਤੀ,
ਵੈਰੀ ਬਣੇ  ਮਾਂ-ਬੋਲੀ ਦੇ ਬਾਗ਼ ਦੇ,
ਉੱਡ ਚੱਲੇ ਰੰਗ ਰੰਗਲੇ ਪੰਜਾਬ ਦੇ………..
______________________

1517
Shayari / Re: ਸਤਾਅ ਤੇ ਰੋਜ਼,,,
« on: December 01, 2011, 04:09:43 AM »
thnx,,,

1518
Shayari / ਕਿਤਾਬਾਂ,,,
« on: December 01, 2011, 01:05:30 AM »
ਵੰਡਣ ਸਭ ਨੂੰ ਗਿਆਨ ਕਿਤਾਬਾਂ।
ਬਣਾਉਂਦੀਆਂ ਨੇ ਗੁਣਵਾਨ ਕਿਤਾਬਾਂ।

ਇਹ ਸਾਡਾ ਮਨੋਰੰਜਨ ਕਰਦੀਆਂ,
ਸਾਡੇ ਗਿਆਨ ਨੂੰ ਰਹਿਣ ਭਰਦੀਆਂ,
ਵੱਖ-ਵੱਖ ਵਿਸ਼ਿਆਂ ਦੇ ਵਿੱਚ ਸਾਨੂੰ
ਬਣਾਉਂਦੀਆਂ ਨੇ ਵਿਦਵਾਨ ਕਿਤਾਬਾਂ।
ਵੰਡਣ ਸਭ ਨੂੰ ਗਿਆਨ ਕਿਤਾਬਾਂ………।

ਸਾਡਾ ਵਧੀਆ ਦੋਸਤ ਕਹਾਉਂਦੀਆਂ,
ਖਾਲੀ ਸਮੇਂ ‘ਚ ਸਾਥ ਨਿਭਾਉਂਦੀਆਂ,
ਕਵਿਤਾ, ਗੀਤ, ਕਹਾਣੀਆਂ ਵਾਲੀਆਂ
ਖਿੱਚਣ ਸਭ ਦਾ ਧਿਆਨ ਕਿਤਾਬਾਂ। 
ਵੰਡਣ ਸਭ ਨੂੰ ਗਿਆਨ ਕਿਤਾਬਾਂ………।

ਸਾਨੂੰ ਜੀਵਨ ਜਾਚ ਸਿਖਾਉਂਦੀਆਂ,
ਜੀਵਨ ਸਾਡਾ ਸਫ਼ਲ ਬਣਾਉਂਦੀਆਂ,
ਗੁਰੂ ਗ੍ਰੰਥ, ਕੁਰਾਨ, ਬਾਈਬਲ ਤੇ
ਗੀਤਾ ਵਰਗੀਆਂ ਮਹਾਨ ਕਿਤਾਬਾਂ।
ਵੰਡਣ ਸਭ ਨੂੰ ਗਿਆਨ ਕਿਤਾਬਾਂ………।

ਛੋਟੇ-ਵੱਡੇ ਸਾਰਿਆਂ ਦੇ ਲਈ,
ਖਾਸ ਤੌਰ ‘ਤੇ ਪਾੜ੍ਹਿਆਂ ਦੇ ਲਈ,
ਸਾਰੇ ਕਹਿੰਦੇ ਜ਼ਿੰਦਗੀ ਦੇ ਲਈ
ਬੜੀਆਂ ਨੇ ਮੁੱਲਵਾਨ ਕਿਤਾਬਾਂ।
ਵੰਡਣ ਸਭ ਨੂੰ ਗਿਆਨ ਕਿਤਾਬਾਂ………।
_____________________

1519
Shayari / Re: ਸਤਾਅ ਤੇ ਰੋਜ਼,,,
« on: December 01, 2011, 12:45:18 AM »
sukriya ji,,,

1520
Shayari / ਸਤਾਅ ਤੇ ਰੋਜ਼,,,
« on: December 01, 2011, 12:43:01 AM »
ਮੈਂ ਪਾਣੀ ਦੀ ਸਤਾਅ ਤੇ ਰੋਜ਼ ਅਪਣਾ ਅਕਸ ਲਿਖਦਾ ਹਾਂ,
ਹਵਾ ਦੇ ਪਰਦਿਆਂ ਉੱਪਰ ਮੁਹੱਬਤ ਹਰਫ਼ ਲਿਖਦਾ ਹਾਂ।
ਸਲੀਬਾਂ, ਖੰਜਰਾਂ, ਬਰਛੇ, ਪਿਆਲੇ ਜ਼ਹਿਰ ਦੇ ਪੀ ਕੇ,
ਕਿ ਰਾਤਾਂ ਕਾਲੀਆਂ ਦੇ ਛਤਰ ਸਿਰ ਲਿਸ਼ਕੋਰ ਲਿਖਦਾ ਹਾਂ।
ਕੜਕਦੀ ਬਿਜਲੀਆਂ; ਲਿਸ਼ਕੋਰ ਕੋਹੇ ਤੂਰ ਲਿਖਦਾ ਹਾਂ,
ਕਿ ਮੈਂ ਹਰ ਜਿ਼ੰਦਗੀ ਦੇ ਨਾਚ ਦਾ ਦਸਤੂਰ ਲਿਖਦਾ ਹਾਂ।
ਮੈਂ ਹੀਰਾਂ, ਸੱਸੀਆਂ ਤੇ ਸੋਹਣੀਆਂ ਦਾ ਗੀਤ ਲਿਖਦਾ ਹਾਂ,
ਮੈਂ ਹੱਥ ਕੜੀਆਂ, ਜ਼ੰਜੀਰਾਂ ਬੇੜੀਆਂ ਪਾਜ਼ੇਬ ਲਿਖਦਾ ਹਾਂ।
ਕਦੀ ਅੰਗਾਰਿਆਂ ਤੇ ਲਾਂਬੂਆਂ ਦਾ ਸੇਕ ਲਿਖਦਾ ਹਾਂ,
ਹਵਾ ਦਾ ਚਲਨ ਤੇ ਪਾਣੀ ਦੀ ਤਹਿ ਦਾ ਵੇਗ ਲਿਖਦਾ ਹਾਂ।
ਕਦੀ ਮੈਂ ਇਨਕਲਾਬੀ ਲਹਿਰ ਦੇ ਸੰਦੇਸ਼ ਲਿਖਦਾ ਹਾਂ,
ਇਲਾਹੀ ਰਹਿਮਤਾਂ ਤੇ ਬਖ਼ਸਿ਼ਸ਼ਾਂ ਦੇ ਲੇਖ ਲਿਖਦਾ ਹਾਂ।
ਕਿ ਸ਼ਾਮਾਂ ਦੀ ਸਿਆਹੀ ਫ਼ਾਮ ਨੂੰ ਪ੍ਰਭਾਤ ਲਿਖਦਾ ਹਾਂ,
ਸਵੇਰੀ ਸ਼ੁਫ਼ਕ ਲਾਲੀ ਨੂੰ; ਕਦੀ ਮੈਂ ਰਾਤ ਲਿਖਦਾ ਹਾਂ।
ਕੜਕਦੀ ਧੁੱਪ ਦੇ ਅੰਗਾਰ ਨੂੰ ਬਰਸਾਤ ਲਿਖਦਾ ਹਾਂ,
ਮੈਂ ਕੀ ਆਖਾਂ ਕਿ ਮੈਂ ਕੀ ਹਾਂ; ਤੇ ਕੀ ਕੀ ਖ਼ਾਬ ਲਿਖਦਾ ਹਾਂ।
ਕਿ ਫਾਹਸ਼ੀ ਜਿਸਮ ਨੰਗੇ ਨੂੰ; ਖੁਦਾਈ ਜ਼ਾਤ ਲਿਖਦਾ ਹਾਂ,
ਕਦੀ ਵਹਿਸ਼ੀ ਦਰਿੰਦੇ ਕਾਤਲਾਂ ਨੂੰ ਪਾਕ ਲਿਖਦਾ ਹਾਂ।
ਮੈਂ ਕੀ ਕੁੱਝ ਹਾਂ; ਕਿ ਕਿਸ ਕਿਰਦਾਰ ਦਾ ਇਹਸਾਸ ਹੈ ਮੇਰਾ,
ਕਿ ਜ਼ਹਿਰਾਂ ਦੇ ਪਿਆਲੇ ਨੂੰ ਕਦੀ; ਮੈਂ ਜਾਮ ਲਿਖਦਾ ਹਾਂ।
_____________________________

Pages: 1 ... 71 72 73 74 75 [76] 77 78 79 80 81 ... 99