1481
Pics / Re: ਗਿਆਨ,,,
« on: December 02, 2011, 10:16:24 AM »
ji ,,,
This section allows you to view all posts made by this member. Note that you can only see posts made in areas you currently have access to. 1483
ਇਸ ਰਾਤ ਕਿਸੇ ਹੋਰ ਘਰ ਦੀ ਛੱਤ ਤੇ ਜਾ ਚੜ ਗਿਆ
ਉਹ ਚੰਨ ਜਿਹੜਾ ਨਾਲ ਸਾਡੇ ਕੌਲ ਸੀ ਕਈਂ ਕਰ ਗਿਆ ਸੇਜ ਸੀ ਪੱਥਰਾਂ ਜਹੀ ਪਰ ਫੇਰ ਵੀ ਸਕੂਨ ਸੀ ਸਰ੍ਹਾਣੇ ਥੱਲੇ ਮਖਮਲੀ ਕਈਂ ਸੁਪਨੇ ਸੀ ਉਹ ਧਰ ਗਿਆ ਹੋਸ਼ੀਆਂ ਸਧਰਾਂ ਤੇ ਚੜਿਆ ਜਹਿਰ ਸਾਰੇ ਜਿਸਮ ਨੂੰ ਖੁਸ਼ੀਆਂ ਦੀ ਜੀਬ ਤੇ ਚੰਦਰਾ ਨਾਗ ਸੀ ਇਕ ਲੜ ਗਿਆ ਪਹਿਲਾਂ ਡੂੰਘਾ ਲਹਿ ਗਿਆ ਸੀ ਖਿਆਲ ਸਾਡ ਓਸ ਵਿੱਚ ਫਿਰ ਕਿਸੇ ਹਲਕੀ ਸ਼ੈਅ ਵਾਂਗੂੰ ਉਪਰ-ਉਪਰ ਤਰ ਗਿਆ ਤੈਨੂੰ ਬੇਗਾਨੀ ਛੱਤ ਤੇ ਇੰਝ ਵੇਖਕੇ ਵੰਡਦੇ ਰੋਸ਼ਨੀ ਤੂੰ ਕੀ ਜਾਣੇ ਕਿਸ ਤਰਾਂ ਵੇ ਦਿਲ ਸਾਡਾ ਜਰ ਗਿਆ ___________________________ 1484
Shayari / ਇਸ ਰਾਤ ਮੇਰੀ ਦਾ ਸਵੇਰਾ ਨਹੀ ਹੈ,,,« on: December 02, 2011, 09:14:02 AM »
ਨ ਚਿੜੀਆਂ ਦੀ ਚੂੰ ਚੂੰ ਨ ਕਿਰਨਾ ਦਾ ਚਾਨਣ
ਇਸ ਰਾਤ ਮੇਰੀ ਦਾ ਸਵੇਰਾ ਨਹੀ ਹੈ, ਇਹ ਖਾਬਾਂ ਦੀ ਛਤਰੀ ਏ ਘਰ ਜੇ ਹੈ ਮੇਰਾ ਇਸ ਘਰ ਦੀ ਨ ਛੱਤ ਕੋਈ ਬਨੇਰਾ ਨਹੀਂ ਹੈ। ਇਹ ਅੰਨ੍ਹੀ ਜੋ ਭਟਕਣ, ਏ ਘੋਰ ਉਦਾਸੀ ਏ ਨ੍ਹੇਰੇ ਦੀ ਵਲਗਣ ਚ ਹੁੰਦੀ ਜੋ ਕੰਪਨ ਇਹ ਯਾਦਾਂ ਦੀ ਬਿਹਬਲ ਜੋ ਕੰਪਨ ਹੈ ਯਾਰੋ ਕੋਈ ਇਸ ਦੇ ਲਈ ਵੀ ਬਸੇਰਾ ਨਹੀ ਹੈ। ਨਾ ਚਿੜੀਆਂ ਦੀ ਚੁੰ ਚੂੰ....... ਇਹਨਾ ਸੋਚਾਂ ਦੇ ਮੈਰੇ ਚ ਭਖੜੇ ਦੇ ਕੰਡੇ ਏ ਲਫ਼ਜਾਂ ਦੇ ਪੈਰਾਂ ਚ ਚੁੱਬਦੇ ਰਹੇ ਨੇ ਇਹ ਕੰਡੇ ਵੀ ਥੋਹੜੇ ਚਿਰ ਦੇ ਨੇ ਸਾਥੀ ਸਾਥ ਇਹਨਾਂ ਦਾ ਕੋਈ ਲਮੇਰਾ ਨਹੀ ਹੈ ਨਾ ਚਿੜੀਆਂ ਦੀ ਚੂੰ ਚੂੰ.......... ਜਾਗ ਪੈਂਦੀ ਏ ਜਦ ਵੀ ਸਿਆਲਾਂ ਦੀ ਰੁੱਤੇ ਇਹ ਤੜਪ ਚੋ ਸੀਨੇ ਚ ਦਫਨ ਪਈ ਏ ਕੋਈ ਇਸ ਦੇ ਲਈ ਕਿਉ ਖੋਲੇਗਾ ਬੂਹਾ ਇਸ ਬਸਤੀ ਚ ਕੋਈ ਵੀ ਮੇਰਾ ਨਹੀ ਹੈ ਨਾ ਚਿੜੀਆਂ ਦੀ ਚੂੰ ਚੂੰ ........ ਇਹ ਦੂਰ ਜੋ ਕਿਧਰੇ ਕੋਈ ਕਿਰਨ ਹੈ, ਏ ਕਿਰਨ ਨਹੀ ਮਾਇਆਵੀ ਹਿਰਨ ਹੈ, ਡਰਾਉਣਗੇ ਤੈਨੂੰ ਹਨੇਰਾ ਤੇ ਝੱਖੜ ਇਹ ਘਰੋਂ ਟੁਰਨ ਦਾ ਵੇਲਾ ਨਹੀ ਹੈ। ਨ ਚਿੜੀਆਂ ਦੀ ਚੂੰ ਚੂੰ ਨ ਕਿਰਨਾ ਦਾ ਚਾਨਣ ਇਸ ਰਾਤ ਮੇਰੀ ਦਾ ਸਵੇਰਾ ਨਹੀ ਹੈ, ਇਹ ਖਾਬਾਂ ਦੀ ਛਤਰੀ ਏ ਘਰ ਜੇ ਹੈ ਮੇਰਾ ਇਸ ਘਰ ਦੀ ਨ ਛੱਤ ਕੋਈ ਬਨੇਰਾ ਨਹੀਂ ਹੈ। _______________________ 1485
ਇਨ੍ਹਾਂ ਪਾਵਨ ਪੰਨਿਆਂ ਤੇ ਉਹ ਬਾਤ ਵੀ ਲਿਖਣੀ ਪਈ
ਅੱਖਾਂ ਵਿੱਚੋਂ ਨੀਂਦ ਵਿਹੂਣੀ ਉਹ ਰਾਤ ਵੀ ਲਿਖਣੀ ਪਈ ਪਤਾ ਨਾ ਲੱਗਾ ਕਦ ਸਾਨੂੰ ਉਹ ਭਰ ਕੇ ਮੁੱਠੀ ਦੇ ਗਏ ਛੋਟੀ ਉਮਰੇ ਹੰਝੂਆਂ ਦੀ ਸੋਗਾਤ ਵੀ ਲਿਖਣੀ ਪਈ ਜੋ ਕੁਝ ਉਹਨਾਂ ਝੋਲੀ ਪਾਇਆ ਘਰ ਜਾ ਕੇ ਜਦ ਡਿੱਠਾ ਮਜਲੂਮਾਂ ਨੂੰ ਮਿਲੀ ਸੀ ਜੋ ਖੈਰਾਤ ਵੀ ਲਿਖਣੀ ਪਈ ਮੈਂ ਨਹੀਂ ਚਾਹੁੰਦਾ ਹਨੇਰਾ ਪੜ ਕੇ ਇਸ ਨੂੰ ਖੌਲ ਪਏ ਮਜਬੂਰੀ ਵੱਸ ਮੈਨੂੰ ਸੱਚੀ ਬਾਤ ਵੀ ਲਿਖਣੀ ਪਈ ਮੈ ਦੱਸਿਆਂ ਇਨਸਾਨ ਹਾਂ ਮੈਂ ਫਿਰ ਵੀ ਓ ਸਮਝੇ ਈ ਨਾ ਆਖਿਰ ਆਪਣੇ ਨਾਮ ਪਿਛੇ ਜਾਤ ਵੀ ਲਿਖਣੀ ਪਈ ਜੋ ਅਸਾਡੇ ਸੀਨਿਆਂ ਨੂੰ ਦੇ ਗਏ ਦਿਲ ਬਦਲੇ ਉਹ ਨਾ ਚਾਹੁੰਦਿਆਂ ਮੈਨੂੰ ਉਹ ਸ਼ੁਕਰਾਤ ਵੀ ਲਿਖਣੀ ਪਈ ਜੋ ਮੇਰੇ ਚਾਵਾਂ ਦੇ ਲਈ ਸੀ ਕਾਲੀ ਸ਼ਿਆ ਰਾਤ ਵਾਂਗ ਹਾਏ...! ਮੈਨੂੰ ਇੰਝ ਦੀ ਪ੍ਰਭਾਤ ਵੀ ਲਿਖਣੀ ਪਈ ਬਹੁਤ ਜਦ ਕੋਹਰਾਮ ਮੱਚਿਆ ਤਾਂ ਹਨੇਰੇ ਨੱਚ ਪਏ ਫਿਰ ਸ਼ਮਾਂ ਨੂੰ ਨੇਰ੍ਹੇ ਦੀ ਔਕਾਤ ਵੀ ਲਿਖਣੀ ਪਈ । ___________________________ 1486
Shayari / ਕੁੱਝ ਹਰਫ਼,,,« on: December 02, 2011, 08:40:51 AM »
ਕੁੱਝ ਹਰਫ਼ ਖੁਦਾ ਦੀ ਬੰਦਗੀ ਜਿਹੇ ਨੇ, ਕੁੱਝ
ਯਾਰਾਂ ਦੀ ਯਾਰੀ ਵਰਗੇ, ਕੁਝ ਮਾਸੂਮ ਤੇ ਕੁਝ ਮਘਦੇ ਅੰਗਿਆਰੇ, ਪਰ ਜੋ ਸੀਨਿਆਂ ਚ ਡੂੰਘੇ ਲਹਿ ਜਾਂਦੇ ਨੇ ਤੇ ਨੈਣਾ ਵਿੱਚ ਸੁਪਨੇ ਬਣ ਤਰਦੇ ਨੇ ਉਹ ਹਰਫ਼ ਜਾਗਦੇ ਨੇ....! ਸਦਾ ਜਾਗਦੇ ਨੇ........! ______________ 1487
Shayari / ਤੇਰੇ ਤੋਂ ਤੇਰੇ ਤੱਕ,,,« on: December 02, 2011, 08:16:54 AM »
ਸੋਚਿਆ ਸੀ,
ਮਰਨ ਤੱਕ ਕਰੂੰਗਾ, 'ਤੇਰੇ' ਤੋਂ ਲੈ ਕੇ, 'ਤੇਰੇ' ਤੱਕ ਦਾ ਸਫ਼ਰ! ਪਰ ਕੰਡਿਆਲ਼ੀਆਂ ਰਾਹਾਂ, ਤੇ ਤੇਰੀ ਬਦਨੀਤ ਨੇ, ਸਫ਼ਰ ਤੈਅ ਨਾ ਹੋਣ ਦਿੱਤਾ! ...ਤੇ ਨਾ ਹੀ 'ਤੂੰ' ਸੋਚਿਆ, ਸੀਨੇ ਬਰਛੀ ਮਾਰਨ ਲੱਗੀ ਨੇ! ਸੇਕਦੀ ਰਹੀ ਹੱਥ ਤੂੰ, ਮੇਰੇ ਅਰਮਾਨਾਂ ਦੀ, ਚਿਖ਼ਾ ਬਾਲ਼! ਅੱਕ ਦੇ ਝੁਲ਼ਸੇ ਬੂਝੇ, ਲੱਗਦੇ ਰਹੇ ਤੈਨੂੰ ਮਜ਼ਲੂਮ, ਤੇ ਮੇਰੀਆਂ ਸਧਰਾਂ ਨੂੰ ਤੂੰ, ਹੋਰਾਂ ਦੇ ਸੇਕਣ ਲਈ, ਲਾਂਬੂ ਲਾ, ਅੱਗੇ ਤੁਰ ਜਾਂਦੀ! ...ਜਦ ਕਰਦਾ ਸ਼ਿਕਵਾ ਪੀੜ ਦਾ, ਤਾਂ ਟਾਲ਼ ਜਾਂਦੀ ਹੱਸ ਕੇ..! ਉਹ ਮੇਰੇ 'ਤੇ 'ਤੇਰਾ', ਇੱਕ ਹੋਰ 'ਵਾਰ' ਹੁੰਦਾ ਸੀ! ....... ਤੁਰ ਪਿਆ ਹਾਂ ਖਾਲੀ ਬਗਲੀ ਚੁੱਕ, ਬੰਜਰ-ਉਜਾੜਾਂ ਵੱਲ! ਰਹਿਮਤੀ ਖ਼ੈਰ ਦੀ ਤਾਂ ਮੈਨੂੰ, ਕਿਤੋਂ ਵੀ ਆਸ ਨਹੀਂ! ਪਰ, ਜੋ ਰੁੱਖੀ-ਮਿੱਸੀ ਮਿਲ਼ੀ, ਝੋਲ਼ੀ ਪੁਆ ਲਵਾਂਗਾ! ਤੇ ਪਰਚ ਜਾਵਾਂਗਾ ਕਾਲ਼ੇ ਕਾਗਾਂ ਸੰਗ! ਮੈਨੂੰ ਪਤੈ! ਹੱਥੋਂ ਟੁੱਕ ਖੋਹ ਕੇ, ਖਾਣ ਦੀ ਝਾਕ ਤਾਂ ਉਹ ਰੱਖਣਗੇ, ਪਰ, ਜਦ ਚਾਰਾ ਨਾ ਰਹੇ, 'ਹੋਣੀਂ' ਨੂੰ ਅਪਨਾਉਣਾਂ ਹੀ ਪੈਂਦਾ ਹੈ! ਮੈਂ ਹਿੱਸੇ ਆਇਆ ਦਾਨ ਸਮਝ ਕੇ, ਉਹ ਟੁਕੜੇ ਉਹਨਾਂ ਨੂੰ ਹੀ, ਸੌਂਪ ਦਿਆਂਗਾ! ______________________ 1488
Lok Virsa Pehchaan / ਸੁਪਨੇ ਵਿਚ ਮੈਂ ਸਾਧ ਬਣਿਆਂ,,,« on: December 02, 2011, 05:41:59 AM »
-ਸੁਪਨੇ ਵੈਸੇ ਤਾਂ ਹਰ ਕੋਈ ਬੁਣਦਾ ਹੈ
ਸੁਪਨੇ ਮੈਂ ਵੀ ਹਰਦਮ ਰਹਾਂ ਬੁਣਦਾ ਕਦੇ ਚੰਗੇ ਸੁਪਨੇ, ਕਦੇ ਮਾੜੇ ਸੁਪਨੇ ਰਹਿੰਦਾ ਬੰਦਾ ਹੈ ਪੱਟਾਂ 'ਤੇ ਚੰਦ ਖੁਣਦਾ -ਇਕ ਰਾਤ ਮੈਨੂੰ ਆਇਆ ਇਕ ਸੁਪਨਾ ਜਾਣੀਂ ਸੁਪਨੇ 'ਚ ਕਾਰ ਚਲਾਈ ਜਾਵਾਂ ਜਦ ਅੱਖ ਖੁੱਲ੍ਹੀ ਤਾਂ ਕੀ ਦੇਖਾਂ? ਮੰਜੇ ਦੀ ਦੌਣ 'ਚ ਹੀ ਲੱਤਾਂ ਅੜਾਈ ਜਾਵਾਂ -ਭਾਵੇਂ ਨਗਨ ਹੀ ਆਦਮੀ ਹੋਵੇ ਸੁੱਤਾ ਪਹਿਨਦਾ ਰਹਿੰਦਾ ਹੈ ਤਨ 'ਤੇ ਸੌ ਬਾਣੇ ਦੱਸੋ ਮੰਦਿਆਂ ਨੂੰ ਸੁਪਨਾ ਕੀ ਆਊ? ਕਦੇ ਜਾਣ ਠੇਕੇ ਤੇ ਕਦੇ ਰਹਿਣ ਠਾਣੇਂ -ਇਕ ਰਾਤ ਸੁਪਨੇ ਵਿਚ ਮੈਂ ਸਾਧ ਬਣਿਆਂ ਦੁੱਧ ਚਿੱਟਾ ਬਾਣਾਂ ਮੇਰੇ ਪਾਇਆ ਹੋਇਐ ਇੱਕ ਹੱਥ ਮਾਲਾ, ਇੱਕ ਹੱਥ ਚੇਲੇ ਜਾਣੀਂ ਸੰਗਤ ਦਾ ਹੜ੍ਹ ਜਿਹਾ ਆਇਆ ਹੋਇਐ -ਗੁਰੂ ਗ੍ਰੰਥ ਨੂੰ ਲੋਕ ਮੱਥੇ ਘੱਟ ਟੇਕਣ ਮੱਥਾ ਮੇਰੇ ਹੀ ਚਰਨੀਂ ਘਸਾਈ ਜਾਂਦੇ ਕੋਈ ਸੌ ਟੇਕੇ, ਕੋਈ ਪੰਜਾਹ ਟੇਕੇ ਮੂਹਰੇ ਮਾਇਆ ਦਾ ਢੇਰ ਲਗਾਈ ਜਾਂਦੇ -ਮੱਥੇ ਟਿਕਾਅ ਕੇ ਬੜਾ ਆਨੰਦ ਆਵੇ ਮਾਇਆ ਦੇਖ ਕੇ ਗਿਆ ਨਸਿ਼ਆ ਸੀ ਮੈਂ ਆਖਿਆ ਢੋਲਕੀ ਕੁੱਟੋ ਆਪਣੇ ਚੇਲਿਆਂ ਨੂੰ ਕਿਸੇ ਮਸਤੀ ਵਿਚ ਗਿਆ, ਆ ਸੀ ਮੈਂ -ਵਾਜਾ ਛੇੜਿਆ ਵਾਜੇ 'ਮਿਆਂਕ' ਕੱਢੀ 'ਧੰਮ੍ਹ' ਢੋਲਕੀ ਬਰਾਬਰ ਹੀ ਬੋਲ ਦਿੱਤੀ ਸਾਹ ਰੋਕ ਕੇ ਸਰਵਣ ਕਰੇ ਸੰਗਤ ਕੀ ਦੱਸਾਂ ਸੁਪਨੇ ਦੀ ਹੱਡ ਬੀਤੀ? -'ਮਾਇਆ-ਨਾਗਣੀ' ਦਾ ਜਦ ਮੈਂ ਸ਼ਬਦ ਪੜ੍ਹਿਆ ਲੱਗੀਆਂ ਬੀਬੀਆਂ ਸੀ ਕਈ ਰੋਣ ਪਾਸੇ ਹੋਇਆ ਖੁਸ਼ ਮੈਂ ਰੇਖ ਵਿਚ ਮੇਖ਼ ਵੱਜੀ ਵੱਟੀਆਂ ਗੋਲੀਆਂ, ਤੋਲਿਓਂ ਕਰੇ ਮਾਸੇ -ਸੁਣ ਸ਼ਬਦ ਮਾਇਆ-ਵਿਰੋਧ ਵਾਲਾ ਬੀਬੀਆਂ ਗਹਿਣੇ ਗੱਟੇ ਸਭ ਲਾਹ ਮਾਰੇ ਹੋਰ ਪਾਸਾ ਤਾਂ ਉਹਨਾਂ ਨੂੰ ਸੁੱਝਿਆ ਨਾ ਬੱਸ ਮੇਰੇ ਹੀ ਪੈਰੀਂ ਚਲਾ ਮਾਰੇ -ਢੇਰ ਲੱਗਿਆ ਸੋਨੇ ਦਾ ਦੇਖ ਸਾਂਹਵੇਂ ਸੋਚਿਆ ਸੰਗਲੀਆਂ ਤੇ ਕੜੇ ਬਣਾਊਂ ਇਹਦੇ ਸ਼ਾਮੋਂ ਫਿਰਦੀ ਨੰਗ-ਮਲੰਗ ਮੇਰੀ ਸੱਗੀਫੁੱਲ ਤੇ ਬੰਦ ਘੜਾਊਂ ਇਹਦੇ -ਮੂਰਖ ਬੀਬੀਆਂ ਨੂੰ ਸੋਨੇ ਦੀ ਕਦਰ ਕੀ ਐ? ਗਹਿਣੇ ਲਾਹ-ਲਾਹ ਮੈਨੂੰ ਫੜਾਈ ਜਾਵਣ ਸ਼ਬਦ ਹੋਰ ਵੀ ਜੋਸ਼ ਨਾਲ ਪੜ੍ਹਨ ਲੱਗਾ ਚੇਲੇ ਚਿਮਟੇ ਵੀ ਨਾਲ ਖੜਕਾਈ ਜਾਵਣ -ਇੱਧਰ ਢੋਲਕੀ ਵੀ ਬੜੀ ਇਮਾਨਦਾਰ ਨਿਕਲੀ ਖੜਤਾਲਾਂ ਆਪਣਾ ਜੋਰ ਪਈਆਂ ਲਾਉਂਦੀਆਂ ਨੇ ਚੇਲੇ ਖੜਕਾਉਂਦੇ ਉੱਚੇ ਕਰ ਦੋ ਚਿਮਟੇ ਸੰਗਤਾਂ ਆਪਣੀਆਂ ਨਾਸਾਂ ਬਚਾਉਂਦੀਆਂ ਨੇ -ਹਰਮੋਨੀਅਮ ਅੱਕ ਕੇ ਬਹੁੜ੍ਹੀਆਂ ਪਾਣ ਲੱਗਾ ਆਖੇ 'ਪਾਟਜੂੰ-ਪਾਟਜੂੰ' ਹੱਟ ਜਾਹ ਤੂੰ ਹੱਥ ਜੋੜੇ, ਮੈਂ ਬੇਨਤੀ ਸੀ ਕੀਤੀ ਆਖਿਆ ਘੰਟਾ ਕੁ ਹੋਰ ਦੜ ਵੱਟ ਜਾਹ ਤੂੰ -ਮਸਾਂ ਦਾਅ ਲੱਗਾ ਬੀਬੀਆਂ ਕੀਲੀਆਂ ਨੇ ਮਸਾਂ ਤੀਰ ਟਿਕਾਣੇ 'ਤੇ ਵੱਜਿਆ ਹੈ ਘੰਟੇ ਨਾਲ ਨਹੀਂ ਤੈਨੂੰ ਕੁਝ ਹੋਣ ਲੱਗਾ ਨਕਲੀ ਸਾਧ ਮੈਦਾਨੇ ਗੱਜਿਆ ਹੈ -ਢੋਲਕੀ ਬਿਲਪ ਕਰੇ ਆਖੇ ਛੱਡ ਮੈਨੂੰ ਚੇਲਾ 'ਧੱਫੋ਼-ਧੱਫ਼ੀ' ਹੋਣੋਂ ਹਟਿਆ ਨਾ ਮੈਖਿਆ ਧਾਰਮਿਕ ਜੱਥਾ ਕਿਸੇ ਆਖਣਾ ਨਹੀ ਜੇ ਤੁਸੀਂ ਘੰਟਾ ਹੋਰ ਭਾਈ ਕੱਟਿਆ ਨਾ -ਸਾਜ਼ ਚੁੱਪ ਕਰ ਗਏ, ਮੈਂ ਸੁਰੂ ਹੋਇਆ ਤਵੇ ਮਾਇਆ ਖਿ਼ਲਾਫ਼ ਲਗਾ ਦਿੱਤੇ ਆਖਿਆ ਦਾਨ-ਵਿਹੂਣਿਆਂ ਨੂੰ ਨਰਕ ਸੁੱਟਦੇ ਇੰਨਾਂ ਆਖ ਕੇ ਸਾਰੇ ਡਰਾ ਦਿੱਤੇ -ਪਹਿਲਾ ਖ਼ਤਮ ਕਰਕੇ ਦੂਜਾ ਸ਼ਬਦ ਪੜ੍ਹਿਆ ਰਹਿੰਦੀ ਜੇਬਾਂ 'ਚੋਂ ਮਾਇਆ ਲਈ ਖਿੱਚ ਸੀ ਮੈਂ ਤੁਸੀਂ ਬੜੇ ਦਾਨੀ, ਸੁਰਗ ਮਿਲੂ ਅੱਗੇ ਆਖ ਕਰਤੀ ਘੁੱਗੀ 'ਘੜ੍ਹਿੱਚ' ਸੀ ਮੈਂ -ਸਮਾਗਮ ਖ਼ਤਮ ਹੋਇਆ, ਮਾਇਆ ਕਰੀ 'ਕੱਠੀ ਗਹਿਣਾ-ਗੱਟਾ ਵੀ ਸਾਰਾ ਮੈਂ ਹੂੰਝ ਲਿਆ ਸੀ ਲੱਗੀ ਡਿੱਗਣ ਸੀ ਮੂੰਹ 'ਚੋਂ 'ਲਾਲ੍ਹ' ਮੇਰੇ 'ਵਾਖਰੂ' ਆਖ ਕੇ ਮੂੰਹ ਨੂੰ ਪੂੰਝ ਲਿਆ ਸੀ -ਸ਼ਰਧਾਲੂ ਹੱਥ ਜੋੜੀ ਸੀ ਖੜ੍ਹੇ ਅੱਗੇ ਕਹਿੰਦੇ ਬਾਬਾ ਜੀ ਪ੍ਰਛਾਦੇ ਤਿਆਰ ਹੈਗੇ ਤੁਸੀਂ ਕਰੋ ਕ੍ਰਿਪਾ, ਜਾ ਕੇ ਛਕੋ ਰੋਟੀ ਆਪ ਪੰਥ ਦੇ ਖ਼ੁਦ-ਮੁਖਤਿਆਰ ਹੈਗੇ -ਝੋਲਾ ਗਹਿਣਿਆਂ ਦਾ ਕੱਛ ਹੇਠ ਦੱਬ ਲਿਆ ਮੈਂ ਸੋਚਿਆ ਇਸ ਦਾ ਨਹੀਂ ਵਿਸਾਹ ਖਾਣਾ ਪੈਸੇ ਰੱਸੀ ਨਾਲ ਬੰਨ੍ਹ ਕੇ ਪਾਏ ਗੀਝੇ ਤੁਰਿਆ ਫਿਰਦਾ ਸੀ ਮੇਰੇ ਨਾਲ ਲੁੰਗਲਾਣਾ -ਰੋਟੀ ਸ਼ਰਧਾਲੂ ਪ੍ਰੀਵਾਰ ਪਰੋਸ ਲਿਆਂਦੀ ਸਾਗ ਤੇ ਕੜ੍ਹੀ ਪਈ ਮੁੱਖ ਚਿੜਾਏ ਮੇਰਾ ਸੋਚਿਆ ਮੁਰਗਾ-ਛੁਰਗਾ ਭੁੰਨਿਆਂ ਹੋਊ ਇਹਨਾਂ ਕਮਲਿਆਂ ਨੂੰ ਦੱਸੋ ਸਮਝਾਏ ਕਿਹੜਾ -ਛਕਣਾ ਸੁਰੂ ਕੀਤਾ, ਸ਼ਰਧਾਲੂ ਨੇ 'ਧੰਨ' ਆਖੀ ਗੁੱਸੇ ਨਾਲ ਮੈਂ ਫੜ ਲਈ ਸੀ ਵੱਖੀ ਸੇਵੀਆਂ ਵੱਟਣ ਵਾਲੀ ਮਸ਼ੀਨ ਜਿਵੇਂ ਆਟਾ ਧੱਕੀਦਾ ਹੈ ਇੰਜ 'ਗੂਠੇ ਨਾਲ ਪ੍ਰਛਾਦੇ ਜਾਵਾਂ ਧੱਕੀ -ਅੰਦਰੋਂ ਦੁਖੀ ਪ੍ਰਛਾਦੇ ਮੈ ਛਕੀ ਜਾਵਾਂ ਸੋਚਿਆ ਕੜ੍ਹੀ ਤਾਂ ਘਰੇ ਨਿੱਤ ਖਾਈਦੀ ਹੈ ਮੁਰਗਾ ਨਹੀਂ ਤਾਂ ਝਟਕਾ ਬਣਾ ਧਰਦੇ ਸ਼ਰਮ ਇਹਨਾਂ ਦੀ ਜਮਾਂ ਹੀ ਲਾਹੀ ਵੀ ਹੈ -ਰੋਟੀ ਖ਼ਤਮ ਕੀਤੀ ਸ਼ਰਧਾਲੂ ਖੁਸ਼ ਹੋਇਆ ਉਸ ਨੇ ਕੌਲੀ ਕੁ ਖੀਰ ਲਿਆ ਰੱਖੀ ਯਾਰੀ ਹਾਥੀਆਂ ਨਾਲ ਰੱਖਣੇ ਬਾਰ ਭੀੜ੍ਹੇ ਇਹਨੇ ਤਾਂ ਜਮਾਂ ਹੀ ਸੰਗ ਹੈ ਲਾਹ ਰੱਖੀ! -ਬਾਲਟੀ ਖੀਰ-ਕੜ੍ਹਾਹ ਦੀ ਛਕਣ ਵਾਲੇ ਸਾਡਾ ਸਰਦਾ ਨਹੀ ਸੱਜਣਾ ਨਾਲ ਦੀਵੇ (ਕੌਲੀ) ਨਾ ਪੰਜ-ਰਤਨੀਂ, ਨਾ ਤਿਆਰ ਝਟਕਾ ਦੱਸ ਸਾਧ ਕਿਸ ਆਸਰੇ ਹੋਣ ਖ਼ੀਵੇ? -ਖਾ ਕੇ ਖੀਰ ਸੀ ਜਦੋਂ ਡਕਾਰ੍ਹ ਛੱਡਿਆ ਨਾਲ 'ਵਾਖਰੂ-ਵਾਖਰੂ' ਆਖਿਆ ਮੈਂ ਕਰੀ ਅਰਦਾਸ, ਜਿਉਂਦੇ ਰਹੋ ਵਸਦੇ ਪਰ ਅੰਦਰੋਂ 'ਮਰੋ ਸਾਰੇ' ਸੀ ਭਾਖਿਆ ਮੈਂ -ਲੱਗੇ ਤੁਰਨ, ਸ਼ਰਧਾਲੂ ਸੀ ਰੋਕ ਖੜਿਆ ਇੱਕ ਸੌ ਇੱਕ ਰੁਪਈਆ ਮੱਥਾ ਟੇਕ ਦਿੱਤਾ ਸੋਚਿਆ ਗਿਆਰ੍ਹਾਂ ਕੁ ਸੌ ਤਾਂ ਦਿਊ ਕੋਹੜ੍ਹੀ ਇਹਨੇ ਤਾਂ ਜਮਾਂ ਹੀ ਮਾਮਲਾ ਸੇਕ ਦਿੱਤਾ -ਸੀਗੀ ਸੱਪ ਦੇ ਮੂੰਹ ਆਈ ਕੋਹੜ੍ਹ ਕਿਰਲੀ ਖਾਵੇ ਕੋਹੜ੍ਹੀ-ਕਲੰਕੀ ਅਖਵਾਂਵਦਾ ਹੈ ਅੱਗੇ ਨੂੰ ਏਸ ਸੂੰਮ ਦੇ ਨਹੀਂ ਜਮਾਂ ਘਰੇ ਆਉਂਦੇ ਸੇਵਾ ਕੀਤੀ ਨਹੀਂ, ਖੁਸ਼ ਹੋਈ ਜਾਂਵਦਾ ਹੈ -ਹੱਥ ਜੋੜੀ ਜਾਵੇ, ਜਿਵੇਂ ਮੈਂ ਹਨੂੰਮਾਨ ਬਾਬਾ ਇਹਨੂੰ ਹੋਰ ਕੋਈ ਜੁਗਤ ਨਾ ਆਂਵਦੀ ਏ ਕੁੱਕੜ-ਬੋਤਲ ਬਿਨਾਂ ਨਹੀਂ ਬਾਬੇ ਖੁਸ਼ ਹੁੰਦੇ ਤੇਰੀ ਸੁਰਤ ਮੂਰਖਾ ਕਿੱਥੇ ਭਾਂਵਦੀ ਏ? -ਜੈਕਾਰਾ ਛੱਡਿਆ ਤੇ ਫ਼ਤਹਿ ਬੁਲਾਈ ਸਭ ਨੂੰ ਝੋਲਾ-ਗੀਝਾ ਵੀ ਗੌਰ ਨਾਲ ਟੋਹ ਲਿਆ ਮੈਂ ਸ਼ਰਧਾਲੂ ਗੋਡੇ ਪਕੜੇ, ਬੀਬੀ ਚਰਨ ਪਰਸੇ ਮਾਰ ਮਿੱਠੀਆਂ ਸੀ ਸਭ ਨੂੰ ਮੋਹ ਲਿਆ ਮੈਂ -ਜਾ ਕੇ ਬੀਬੀ ਦੇ ਘਰੇ ਪੜਾਅ ਕੀਤਾ 'ਬਾਹਰ' ਰਹਿੰਦੀ ਸੀ, ਅੱਜ-ਕੱਲ੍ਹ ਆਈ ਏਥੇ ਬਹਿ ਕੇ ਪੰਜ-ਰਤਨੀ ਦੇ ਕਰੜ੍ਹੇ ਪੈੱਗ ਠੋਕੇ ਝਟਕਾ ਤਿਆਰ ਕੀਤਾ ਬੀਬੀ ਨੇ ਪਾ ਮੇਥੇ -ਲੈ ਕਲਾਵੇ ਸੀ ਫ਼ੋਟੋ ਖਿੱਚ ਲਿੱਤੀ ਗਿ਼ਲਾ ਬੀਬੀ ਨੇ ਭੋਰਾ ਨਹੀਂ ਕਰਿਆ ਸੀ ਨਿੱਘੀ ਪੰਜ-ਰਤਨੀ ਤੇ ਬੀਬੀ ਸੇਕ ਮਾਰੇ ਮੈਨੂੰ ਨਸ਼ਾ ਧਤੂਰੇ ਵਾਂਗ ਚੜ੍ਹਿਆ ਸੀ -ਅੱਧੀ ਰਾਤੋਂ ਮੈਂ ਬੀਬੀ ਦੀ ਕਾਰ ਮੰਗੀ ਚਾਲੇ ਪਿੰਡ ਨੂੰ ਫੇਰ ਮੈਂ ਪਾ ਦਿੱਤੇ ਅੱਗੇ ਪੁਲਸ ਦਾ ਨਾਕਾ ਲੱਗਿਆ ਸੀ ਰੋਕ ਕੇ, ਹੱਥਾਂ ਦੇ ਤੋਤੇ ਉਡਾ ਦਿੱਤੇ -ਜਦ ਦਰਵਾਜਾ ਕਾਰ ਦਾ ਉਹਨਾਂ ਖੋਲ੍ਹਿਆ ਸੀ ਮੈਂ ਬਾਹਰ ਡਿੱਗਿਆ ਮੱਕੀ ਦੇ ਗੁੱਲ ਵਾਂਗੂੰ ਇਹ ਕੀ ਕਹਿਣਗੇ ਬਾਬੇ ਨੇ ਛਕੀ ਦਾਰੂ ਵਿਛਿਆ ਪਿਆ ਸੀ ਮੈਂ ਗਿੱਲੇ ਝੁੱਲ ਵਾਂਗੂੰ -ਪੁੱਛਦੇ ਪੁਲਸ ਵਾਲੇ ਬਾਬਾ ਜੀ ਕੀ ਹੋਇਆ ਕਾਹਤੋਂ ਡਰ ਕੇ ਤੁਸੀਂ ਹੋ ਪਏ ਥੱਲੇ? ਆਖਿਆ ਤਾਪ ਜਿਆ ਦਾਸ ਨੂੰ ਚੜ੍ਹਦਾ ਹੈ ਇਹਦੀ ਤਾਬ ਨੂੰ ਦੱਸੋ ਭਾਈ ਕੌਣ ਝੱਲੇ? -ਫੜ ਪੁਲਸ ਨੇ ਮੈਨੂੰ ਸੀ ਖੜ੍ਹਾ ਕੀਤਾ ਝੋਲੇ-ਗੀਝੇ ਦਾ ਫਿ਼ਕਰ ਮੈਨੂੰ ਖਾਈ ਜਾਵੇ ਬਿੱਲਾ ਦੁੱਧ ਦੀ ਰਾਖੀ ਨਾ ਜਾ ਬੈਠੇ ਸੋਚਾਂ ਸੋਚ ਕੇ ਘੁੰਮੇਰ ਜਿਹੀ ਆਈ ਜਾਵੇ -ਮੂੰਹ ਘੁੱਟ ਕੇ ਮੈਂ 'ਹਾਂ-ਹੂੰ' ਕਰੀ ਜਾਵਾਂ ਪੁਲਸ ਨੂੰ ਦਾਰੂ ਦਾ ਮੁਸ਼ਕ ਨਾ ਆ ਜਾਵੇ ਨਿਕਲੇ ਖੂਹ 'ਚੋਂ ਡਿੱਗੀ ਨਾ ਇੱਟ ਸੁੱਕੀ ਨਿਕਲ ਮੂੰਹ 'ਚੋਂ ਨਾ 'ਭੜ੍ਹਦਾਅ' ਜਾਵੇ -ਕਿਸੇ ਰੌਲੇ ਨਾਲ ਖੁੱਲ੍ਹ ਗਈ ਅੱਖ ਮੇਰੀ ਬਾਪੂ ਗਾਲ੍ਹਾਂ ਪਿਆ ਕਿਸੇ ਨੂੰ ਕੱਢਦਾ ਸੀ ਸਾਈਕਲ ਬਾਪੂ ਦਾ ਮੱਝ ਨੇ ਭੰਨ ਦਿੱਤਾ ਬਾਪੂ ਤੜਕਿਓਂ ਹੀ ਭਾਫ਼ਾਂ ਛੱਡਦਾ ਸੀ -ਅੱਖਾਂ ਮੀਟ ਕੇ ਸੌਣ ਦਾ ਯਤਨ ਕੀਤਾ ਸੁਪਨਾ ਉਹ ਹੀ ਅੱਗੇ ਫਿਰ ਤੋਰਨਾ ਸੀ ਵੱਸ ਨਹੀਂ ਸੀ ਬਾਪੂ ਕੋਈ ਜਾਣ ਦਿੰਦਾ ਠਰਕ 'ਬਾਹਰਲੀ' ਬੀਬੀ ਨਾਲ ਭੋਰਨਾ ਸੀ -"ਉਠ ਉਏ ਕੰਜਰ ਦਿਆ, ਪਿਆ ਮਹਿਮਾਨ ਬਣਕੇ!" ਕੋਰੜਾ ਛੰਦ ਬਾਪੂ ਮੈਨੂੰ ਪੜ੍ਹਿਆ ਸੀ ਝੋਲਾ ਖੁੱਸਿਆ, ਗੀਝਾ ਵੀ ਸੀ ਖਾਲੀ ਚਾਦਰ ਝਾੜ੍ਹ ਕੇ ਮੈਂ ਉਠ ਖੜ੍ਹਿਆ ਸੀ ____________________ 1490
Lok Virsa Pehchaan / ਅੱਜ ਦੀ ਜੁਗਨੀ,,,« on: December 02, 2011, 03:20:06 AM »
ਕੋਈ ਟਾਈਮ ਸੀ ਜਦ ਲੋਕ ਜੁਗਨੀ ਨੂੰ ਗੀਤਾਂ ਰਾਂਹੀ ਗਾਂਉਦੇ ਸੀ
ਪਰ ਅੱਜ ਕੱਲ ਜੁਗਨੀ ਲੌਕ ਠੇਕੇ ਤੇ ਪੀਦੇਂ ਦੇਖੇ ਜਾਂਦੇ ਨੇ,,, ________________________________ 1491
Shayari / ਸੀਟਾਂ ਦਾ ‘ਸੰਤ ਕੋਟਾ,,,« on: December 02, 2011, 03:09:23 AM »
ਚਾਰੋਂ ਤਰਫ਼ ਹੀ ਜਾਲ ਵਿਛਾਈ ਬੈਠੇ, ਬੰਦਾ ਬਚੇ ਵੀ ਕਿਵੇਂ ਸ਼ਿਕਾਰੀਆਂ ਤੋਂ।
ਪਤਾ ਲੱਗੇ ਕੀ ਸਾਧ ਜਾਂ ਚੋਰ ਨੇ ਇਹ? ਸ਼ਕਲਾਂ ਮੋਮਨਾਂ ਜੈਸੀਆਂ ਧਾਰੀਆਂ ਤੋਂ। ਬੁੱਧੂ ਲੋਕਾਂ ਦੀ ਕਿਰਤ ਕੁਰਬਾਨ ਹੁੰਦੀ, ਡੇਰੇਦਾਰਾਂ ਦੇ ਮਹਿਲ-ਅਟਾਰੀਆਂ ਤੋਂ। ਵਰਖਾ ਡਾਲਰਾਂ-ਪੌਂਡਾਂ ਦੀ ਵਰਸਦੀ ਏ, ਲਾਈਆਂ ਵਿਚ ਪ੍ਰਦੇਸ ਉਡਾਰੀਆਂ ਤੋਂ। ਵੋਟ-ਬੈਂਕ ਨੂੰ ਹੋਰ ਵਧਾਈ ਜਾਂਦੇ, ਮੂੰਹ ਮੋੜ ਕੇ ਕੌਮੀ ਦੁਸ਼ਵਾਰੀਆਂ ਤੋਂ। ਚਸਕਾ ਸਾਧਾਂ ਨੂੰ ਸੱਤਾ ਦਾ ਪੈ ਗਿਆ ਏ, ਸੀਟਾਂ ਮੰਗਦੇ ਵੋਟ-ਵਪਾਰੀਆਂ ਤੋਂ। _______________________________________ 1493
Shayari / ਲੱਖ ਲਾਹਣਤਾਂ!…ਕਿਨ੍ਹਾਂ ਨੂੰ?« on: December 02, 2011, 12:36:45 AM »
ਭੇਖ ਬਦਲਦੇ ਵਾਂਗ ਬਹਿਰੂਪੀਆਂ ਦੇ, ਭੌਂਦੂ ਸੇਵਕਾਂ ਤਾਈਂ ਬਣਾਈ ਫਿਰਦੇ।
‘ਨਾਮ ਜਪਣ ਤੇ ਕਿਰਤ’ ਦਾ ਸਬਕ ਦੇ ਕੇ ਆਪ ਭੋਰੇ ਵਿਚ ਖੇਹ ਉਡਾਈ ਫਿਰਦੇ। ਅੰਨ੍ਹੀ ਸ਼ਰਧਾ ਦੇ ਜਾਲ ਵਿਚ ਫਸੇ ਲੋਕੀਂ, ਝੁੱਗਾ ਆਪਦਾ ਚੌੜ ਕਰਾਈ ਫਿਰਦੇ। ਸਿਆਸਤਦਾਨਾਂ ਦੇ ਨਾਲ ਪਾ ਯਾਰੀਆਂ ਏਹ, ‘ਵੋਟ-ਬੈਂਕ’ ਦਾ ਨਸ਼ਾ ਚੜ੍ਹਾਈ ਫਿਰਦੇ। ਰੇਪ, ਕਤਲ, ਕੁਕਰਮਾਂ ਵਿਚ ਫਸੇ ਦੇਖੋ, ਸਾਧ ਨਹੀਂ ਇਹ ਗਾਹਕ ਨੇ ਚਕਲਿਆਂ ਦੇ। ਕਹਿਣ ‘ਪਿਤਾ ਜੀ’ ਐਹੋ ਜਿਹੇ ਗੁੰਡਿਆਂ ਨੂੰ ਲੱਖ ਲਾਹਣਤਾਂ ਉਨ੍ਹਾਂ ਬੇਅਕਲਿਆਂ ਦੇ! __________________________________________ 1494
Shayari / ਡੋਪ ਡੰਗੀ ਕਬੱਡੀ,,,« on: December 02, 2011, 12:02:08 AM »
ਲਾਈ ਹੋਈ ਪੰਜਾਬ ਦੀ ‘ਸੇਲ’ ਦੇਖੋ, ਵੇਚਣ ਵਾਸਤੇ ਹੋਏ ਨੇ ਤਿਆਰ ਬੇਲੀ।
ਬੁਰੇ ਹਾਲ ਮਹਿੰਗਾਈ ਨੇ ਲੱਕ ਤੋੜੇ, ਪੈਣਾ ਹੋਰ ਗਰੀਬਾਂ ‘ਤੇ ਭਾਰ ਬੇਲੀ। ਦੋਹੀਂ ਹੱਥੀਂ ਖਜ਼ਾਨੇ ਨੂੰ ਲੁੱਟ ਚੱਲੇ, ਕਿੱਦਾਂ ਚੱਲੂਗੀ ਨਵੀਂ ਸਰਕਾਰ ਬੇਲੀ। ਅੱਖਾਂ ਦੇਖ ਕੇ ਸ਼ਰਮ ਨਾਲ ਝੁਕੀਆਂ ਨੇ, ਨੱਚ ਰਹੀ ਅਧਨੰਗੀ ਹੋ ਨਾਰ ਬੇਲੀ। ਪਾ ਕੇ ਖੇਡ ਕਬੱਡੀ ਦਾ ਰਾਮ ਰੌਲਾ, ਕਰਿਆ ਵੋਟਾਂ ਦਾ ਨਿਰ੍ਹਾ ਵਪਾਰ ਬੇਲੀ। ਡੰਗ ‘ਡੋਪ’ ਨੇ ਮਾਰਿਆ ਪਿੱਠ ਉਤੇ, ਡਿਗ ਪਈ ਕਬੱਡੀ ਮੂੰਹ ਭਾਰ ਬੇਲੀ! ______________________________________ 1497
Lok Virsa Pehchaan / Re: ਫੱਤੂ ਬਨਾਮ ਪਰਵਾਸੀ,,,« on: December 01, 2011, 10:33:07 PM »
sukriya ji,,,
1498
Lok Virsa Pehchaan / ਫੱਤੂ ਬਨਾਮ ਪਰਵਾਸੀ,,,« on: December 01, 2011, 10:30:13 PM »
ਗ਼ਹਿਣੇ ਵੇਚ ਕੇ ਪਿੰਡ ਜ਼ਗੀਰ ਕੁਰ ਦੇ,
ਪਾ ਪਿਉ ਦਾਦੇ ਦੀ ਜ਼ਮੀਨ ਗਹਿਣੇ। ਕਰਕੇ ਨੋਟ ਇੱਕਠੇ ਲੱਕ ਬੰਨ ਤੁਰਿਆ, ਫੱਤੂ ਆਣ ਮਿਲਿਆ ਏਜੰਟ ਨੂੰ ਪਿੰਡ ਸਹਿਣੇ। ਮਿਲਿਆ ਵਿਜ਼ਾ ਅਮਰੀਕਾ ਦਾ ਚਾਅ ਚੜ੍ਹਿਆ, ਲੱਗਾ ਸੁਪਣੇ ਨਵੇਂ ਸਜਾਉਣ ਪ੍ਰਾਣੀ। ਕਹਿਣ ਲੋਕ ਵੀ ਸਵਰਗ ਦੇ ਲਵੇ ਝੂਟੇ, ਵਤਨੋ ਟੱਪ ਕੇ ਗਿਆ ਜੋ ਸੱਤ ਪਾਣੀ। ਕੁੱਝ ਸਮਾਂ ਤਾਂ ਲੰਗਿਆ ਬਹੁਤ ਵਧੀਆ, ਫਿਰ ਕੰਮਾਂ ਚ’ ਐਸਾ ਗ਼ੁਲਤਾਨ ਹੋਇਆ। ਦਿਨ ਰਾਤ ਦੀ ਰਹੀ ਨਾ ਸੁੱਧ ਬੁੱਧ ਕੋਈ, ਫੱਤੂ ਸਿੰਘ ਨਾ ਰੱਜ ਕੇ ਕਦੇ ਸੋਇਆ। ਫੱਤੂ ਸਿੰਘ ਤੋ ਫਿਰ ਫ਼ਰੈਂਕ ਬਣ ਗਿਆ, ਦਾੜ੍ਹੀ ਕੇਸ ਉਸ ਕਤਲ ਕਰਵਾ ਦਿੱਤੇ। ਲੱਭ ਕੇ ਕਾਲੀ ਕਲੋਟੀ ਇੱਕ ਦੈਂਤ ਵਰਗੀ, ਵਿੱਚ ‘ਰੀਨੋ’ ਦੇ ਸਵੰਬਰ ਰਚਾ ਦਿੱਤੇ। ਸੱਤ ਸਾਲ ਫਿਰ ਖ਼ੂਨ ਚਸਵਾਉਣ ਪਿੱਛੋ, ਆਖ਼ਰ ਕਾਰਡ ਦਾ ਰੰਗ ਗਰੀਨ ਹੋਇਆ। ਫੱਤੂ ਸਿੰਘ ਨੇ ਲਾਈ ਨਾ ਦੇਰ ਰੱਤਾ, ਕਾਰਡ ਮਿਲਦਿਆ ਰਨ ਤੋ ਦੂਰ ਹੋਇਆ। ਲੈ ਕੇ ਟਿਕਟ ਵਤਨ ਦੀ ਕਰ ਗਿੱਫਟ ਕੱਠੇ, ਫੱਤੂ ਸਿੰਘ ਪਿੰਡ ਆਪਣੇ ਆਣ ਵੜਿਆ। ਮਿਲਕੇ ਭਾਇਆਂ,ਪਰਿਵਾਰ ਤੇ ਮਿੱਤਰਾਂ ਨੂੰ, ਹੈ ਸੀ ਉਸ ਨੂੰ ਅੰਤਾਂ ਦਾ ਚਾਅ ਚੜਿਆ। ਥੋੜੇ ਦਿਨਾਂ ਚ’ਟੁੱਟ ਗਿਆ ਭਰਮ ਲੋਕੋ, ਜਾਵੇ ਫੱਤੂ ਤੋ ਪੈਰਾਂ ਤੇ ਨਾ ਖੜ੍ਹਿਆ। ਡਾਲਰ ਰਿਹਾ ਭੇਜਦਾ ਜੋ ਲੈਣ ਖੱਤੇ, ਉਹਦੇ ਨਾਂਮ ਨਾ ਭਰਾਵਾਂ ਨੇ ਇੱਕ ਖੜਿਆ। ਉਲਟਾ ਦਬਕ ਕੇ ਘਰੋ ਕੱਢ ਦਿੱਤਾ, ਦਿੱਤਾ ਸਾਥ ਨਾ ਕਿਸੇ ਪੰਚਾਇਤ ਵਾਲੇ, ਮਿਲੀ ਢੋਈ ਕਚਾਹਿਰੀ, ਨਾ ਵਿੱਚ ਥਾਣੇ, ਜਿਹੜਾ ਮਿਲੇ ਉਹੀਓ ਅਮਰੀਕਨ ਨੋਟ ਭਾਲੇ। ਹੋ ਕੇ ਦੁਖ਼ੀ ਆਪਣੇ ਅਤੇ ਵਿਗਾਨਿਆਂ ਤੋਂ, ਕਰੇ ਮਨ ਹੀੰ ਮਨ ਵਿਚਾਰ ਫੱਤੂ, ਖੱਪਿਆ ਜਿਨ੍ਹਾਂ ਲਈ ਦੇਸ ਵਿਦੇਸ ਅੰਦਰ, ਸਾਰੇ ਨਿਕਲਗੇ ਮਤਲਬੀ ਯਾਰ ਫੱਤੂ । ਮੇਰੇ ਦੇਸ ਦੇ ਵਾਰਸੋ ਹੋਸ਼ ਕਰਨਾ, ਅਸੀਂ ਗੈਰ ਨਹੀਂ, ਨਾ ਗੈਰ ਬਣਾਓ ਸਾਨੂੰ। ਕਰਕੇ ਕਬਜ਼ੇ ਪਲਾਟਾਂ, ਜ਼ਮੀਨਾਂ, ਕੋਠੀਆਂ ਤੇ, ਨਾਂ ਕਚਾਹਿਰੀਆਂ ਵਿੱਚ ਲਜਾਓ ਸਾਨੂੰ । ਮੰਗਦੇ ਖੈਰ ਹਾਂ ਸਦਾ ਪਰਮਾਤਮਾ ਤੋਂ, ਕਰੋ ਤੁਸੀਂ ਵੀ ਰੱਜ ਪਿਆਰ ਸਾਨੂੰ। ਕਿੰਝ ਦੇਸ ਨੂੰ ਹੋਰ ਖ਼ੁਸ਼ਹਾਲ ਕਰੀਏ, ਮਿਲ ਬੈਠ ਕੇ ਦਿਓ ਵਿਚਾਰ ਸਾਨੂੰ। ਇੱਕਲੇ ਆਏ ਸੀ, ਇੱਕਲਿਆਂ ਤੁਰ ਜਾਣਾ, ਜਾਣਾ ਕੁੱਝ ਨਾ ਕਿਸੇ ਦੇ ਨਾਲ ਵੀਰੋ, ਲਾਲਚ ਰਿਸਤਿਆਂ ਤੋਂ ਪਿੱਛੇ ਸੁੱਟ ਦੇਵੋ, ਫੱਤੂ ਹੋਰ ਨਾ ਰੋਵੇ ਕੋਈ ਜ਼ਾਰੋ ਜ਼ਾਰ ਵੀਰੋ। ਫੱਤੂ ਹੋਰ ਨਾ ਰੋਵੇ ਕੋਈ ਜ਼ਾਰੋ ਜ਼ਾਰ ਵੀਰੋ। ______________________ 1499
Shayari / ਵਿਸ਼ਵਾਸ,,,« on: December 01, 2011, 10:05:48 PM »
ਕੋਈ ਗ਼ਿਲਾ ਨਹੀਂ ਮੈਨੂੰ ਤੇਰੇ 'ਤੇ
ਕੋਈ ਦੋਸ਼ ਨਹੀਂ ਤੇਰਾ! ਬੇਫ਼ਿਕਰ ਹੋ ਕੇ ਬੈਠ, ਕਿਸੇ ਗੱਲੋਂ ਆਪਣੇ ਆਪ ਨੂੰ ਦੋਸ਼ੀ ਨਾ ਮੰਨ!! ਦੋਸ਼ ਹੈ ਮੇਰੇ ਵਿਸ਼ਵਾਸ ਦਾ ______________ |