1461
Shayari / Re: ਸੁਣ ਪੀੜਾਂ ਦੇ ਵਣਜਾਰੇ,,,,
« on: December 03, 2011, 11:36:44 AM »
thnx,,,
This section allows you to view all posts made by this member. Note that you can only see posts made in areas you currently have access to. 1462
ਪੱਕਿਆ ਬੀਜ ਹਾਂ ਧਰਤ ਤੇ ਬਿਖਰ ਜਾਵਾਂਗਾ
ਰੁੱਤ ਬਹਾਰ ਦੀ ਆਈ ਫਿਰ ਪੁੰਗਰ ਆਵਾਂਗਾ । ਮੇਰੀ ਤਸਵੀਰ ਧੁੰਦਲੀ ਨੂੰ ਹਮੇਸ਼ਾ ਦੇਖਦੇ ਰਹਿਣਾ ਜਰੂਰ ਇਕ ਨਾ ਇਕ ਦਿਨ ਮੈਂ ਨਿਖਰ ਆਵਾਂਗਾ । ਸਿਰਫ ਥੋਡੇ ਜੋਗਾ ਹਾਂ ਨਾ ਮੈਥੋਂ ਫਾਸਲੇ ਰੱਖੋ ਥੱਕ ਹਾਰ ਕੇ ਵੀ ਮੈਂ ਤਾਂ ਬਸ ਇਧਰ ਆਵਾਂਗਾ । ਨੀਂਦ ਰਾਤ ਨੂੰ ਨਾ ਆਵੇ ਜਰਾ ਤੱਕਿਓ ਉਤਾਂਹ ਝਿਲਮਿਲ ਤਾਰਿਆਂ ਦੇ ਵਿਚ ਵੀ ਨਜ਼ਰ ਆਵਾਂਗਾ । ਅੱਖ ਥੋਡੀ ਨਮ ਹੋਏ ਬਿਨਾਂ ਰਹਿ ਨਾ ਸਕਣੀ ਯਾਦ ਤਨਹਾਈਆਂ ਵਿਚ ਇਸ ਕਦਰ ਆਵਾਂਗਾ । ਇਹ ਜੋ ਬਦੀਆਂ ਦੇ ਸਿਲਸਿਲੇ ਵਧ ਗਏ ਏਥੇ ਇਹਨਾਂ ਲੱਭਣਾ ਨਹੀਂ ਬਣ ਗਦਰ ਆਵਾਂਗਾ । _______________________ 1464
ਉਹਨੂੰ ਮੇਰੀ ਮੁਹੱਬਤ ਤੇ ਇਤਬਾਰ ਨਹੀਂ ਆਇਆ
ਤਾਹੀਂ ਉਹ ਕਦੇ ਮੁੜਕੇ ਦਿਲਦਾਰ ਨਹੀਂ ਆਇਆ ਦਿਲ ਦੀ ਗੱਲ ਜਿਸਨੂੰ ਮੈਂ ਬੇਝਿਜਕ ਸੁਣਾ ਲੈਂਦਾ ਜੀਵਨ ਵਿਚ ਐਸਾ ਕੋਈ ਕਿਰਦਾਰ ਨਹੀਂ ਆਇਆ ਭਰਿਆ ਹੈ ਦੁਕਾਨਾਂ ਵਿਚ ਬੇਕਾਰ ਜਿਹਾ ਸਾਮਾਨ ਜਿਥੋਂ ਮਿਲ ਜੇ ਸਕੂਨ ਕਿਤੇ, ਬਾਜ਼ਾਰ ਨਹੀਂ ਆਇਆ ਉਮਰਾਂ ਭਰ ਤੁਰਦੇ ਰਹੇ ਕੰਡਿਆਲੇ ਰਾਹਾਂ ਤੇ ਇਹਨਾਂ ਰਾਹਾਂ ਤੇ ਚਲਦੇ ਕੋਈ ਗੁਲਜ਼ਾਰ ਨਹੀਂ ਆਇਆ ਇੱਕ ਕਾਲੀ ਘਟਾਅ ਆਈ ਪਰ ਮੁੜ ਗਈ ਬਿਨਾਂ ਬਰਸੇ ਬੱਦਲ ਜੋ ਰੂਹਾਂ ਠਾਰੇ, ਇਕ ਵਾਰ ਨਹੀਂ ਆਇਆ ਆਖਿਰ ਕੋਈ ਬਦਲੇਗਾ ਇਸ ਸ਼ਾਸ਼ਨ ਦਾ ਚਿਹਰਾ ਚਿਰ ਤੋਂ ਕੋਈ ਭਗਤ ਸਿੰਹੁੰ ਸਰਦਾਰ ਨਹੀਂ ਆਇਆ __________________________ 1465
ਸਦਾ ਹੱਸਦਾ ਰਹੀਂ ਮੁਸਕਰਾਉਂਦਾ ਰਹੀਂ
ਗੀਤ ਲਿਖਦਾ ਰਹੀਂ ਗੁਣਗੁਣਾਉਂਦਾ ਰਹੀਂ ਤਪ ਰਹੀ ਹੈ ਇਹ ਧਰਤੀ ਬੜੀ ਦੇਰ ਤੋਂ ਬਣ ਕੇ ਸਾਵਣ ਦਾ ਬੱਦਲ ਤੂੰ ਛਾਉਂਦਾ ਰਹੀਂ ਇਹ ਹਨੇਰੇ ਮਿਟਣ ਤੇ ਵਧੇ ਚਾਨਣਾ ਬਣ ਕੇ ਸੂਰਜ ਸਦਾ ਫੇਰੀ ਪਾਉਂਦਾ ਰਹੀਂ ਜਾ ਵਿਦੇਸ਼ੀਂ ਤੁੰ ਭੁੱਲ ਹੀ ਨਾ ਜਾਵੀਂ ਕਿਤੇ ਬਚਪਨੇ ਦੀ ਗਲੀ ਪਿੰਡ ਆਉਂਦਾ ਰਹੀਂ ਭਾਵੇਂ ਹੈ ਜਿੰਦਗੀ ਪੀੜਾਂ ਦਾ ਸਫਰ ਸਹਿਜੇ ਸਹਿਜੇ ਕਦਮ ਤੂੰ ਵਧਾਉਂਦਾ ਰਹੀਂ ਜਿੰਨਾਂ ਲੋਕਾਂ ਨੂੰ ਚਾਨਣ ਦੀ ਲੋਅ ਨਾ ਮਿਲੀ ਉਂਹਨਾਂ ਲੋਕਾਂ ਲਈ ਦੀਵੇ ਜਗਾਉਂਦਾ ਰਹੀਂ ______________________ 1466
Shayari / ਸੁਣ ਪੀੜਾਂ ਦੇ ਵਣਜਾਰੇ,,,,« on: December 03, 2011, 10:03:41 AM »
ਸੁਣ ਪੀੜਾਂ ਦੇ ਵਣਜਾਰੇ, ਤੈਨੂੰ ਬਿਰਹਾ ਵਾਜਾਂ ਮਾਰੇ
ਉਂਠ ਜਾਗ ਕਲ਼ਮ ਮੇਰੀ ਨੂੰ ਕੁਝ ਦੇ ਜਾ ਦਰਦ ਉਧਾਰੇ ਤੈਨੂੰ ਯਾਦ ਕਰੇ ਪਰਿਵਾਰ ਤੇਰਾ ਹਰ ਚਾਹੁਣ ਵਾਲਾ, ਹਰ ਯਾਰ ਤੇਰਾ ਚਾਹੇ ਭੁੱਲ ਗਿਆ ਤੈਨੂੰ ਪਿਆਰ ਤੇਰਾ ਪਰ ਅਸੀਂ ਨਾ ਭੁੱਲੇ ਸਾਰੇ ਸੁਣ ਪੀੜਾਂ ਦੇ ਵਣਜਾਰੇ…………………………। ਹਾਏ! ਓਏ ਰੱਬਾ ਇਹ ਕੀ ਹੋਇਆ ਜੋਬਨ ਰੁੱਤੇ ਸ਼ਿਵ ਕਿਉਂ ਮੋਇਆ ਕਿਉਂ ਸਾਡਾ ਤੂੰ ਮਹਿਰਮ ਖੋਹਇਆ ਤੈਨੂੰ ਪੁੱਛਦੇ ਹੰਝੂ ਖ਼ਾਰੇ ਸੁਣ ਪੀੜਾਂ ਦੇ ਵਣਜਾਰੇ…………………………। ਗੀਤ ਤੇਰੇ ‘ਸ਼ਿਵ’ ਕਦੇ ਨਾ ਮੋਏ ਗੀਤ ਤੇਰੇ ਸਭ ਅਮਰ ਨੇ ਹੋਏ ਹੋਏ ਨਾ ਪੂਰੇ ਜੋ ਤੂੰ ਛੋਹੇ ਉਹ ਰੋਵਣ ਕਰਮਾਂ ਮਾਰੇ ਸੁਣ ਪੀੜਾਂ ਦੇ ਵਣਜਾਰੇ…………………………। ਵਾਂਗ ਤੇਰੇ ਮੈਂ ਲਿਖਣਾ ਚਾਹਵਾਂ ਗੀਤ ਤੇਰੇ ਜਿਹੇ ਕਿਵੇਂ ਬਣਾਵਾਂ ਦਰਦ ਤੇਰੇ ਜਿਹਾ ਕਿੱਥੋਂ ਲੈ ਆਵਾਂ ਅਸੀਂ ਲਿਖ-ਲਿਖ ਸੱਜਣਾ ਹਾਰੇ ਸੁਣ ਪੀੜਾਂ ਦੇ ਵਣਜਾਰੇ…………………………। ਤੇਰਾ ਨਾਂ ਅਮਰ ਹੈ ਜੱਗ ‘ਤੇ ਤੇਰੇ ਨਾਂ ਤੇ ਮੇਲੇ ਲਗਦੇ ਤੇਰੇ ਅੱਗੇ ਧੁੰਦਲੇ ਲਗਦੇ ਇਹ ਸੂਰਜ, ਚੰਨ, ਤਾਰੇ ਸੁਣ ਪੀੜਾਂ ਦੇ ਵਣਜਾਰੇ…………………………। ਗੀਤਾਂ ਤੇਰੇ ਜਦ ਮੈ ਹਾਂ ਪੜ੍ਹਦਾ ਪੜ੍ਹ ਕੇ ਯਾਰਾ ਵਾਹ! ਵਾਹ! ਕਰਦਾ ਅੱਖੀਆਂ ਦੇ ਵਿੱਚ ਹੰਝੂ ਭਰਦਾ ਬਸ ਤੈਨੂੰ ਪਿਆ ਪੁਕਾਰੇ ਸੁਣ ਪੀੜਾਂ ਦੇ ਵਣਜਾਰੇ, ਤੈਨੂੰ ਬਿਰਹਾ ਵਾਜਾਂ ਮਾਰੇ ਉੱਠ ਜਾਗ ਕਲ਼ਮ ਮੇਰੀ ਨੂੰ ਕੁਝ ਦੇ ਜਾ ਦਰਦ ਉਧਾਰੇ ____________________________ 1467
Lok Virsa Pehchaan / Re: ਪੁਰਾਣੇ ਸੰਦਾਂ ਦੀ ਪੁਕਾਰ ਅਤੇ ਪੁਰਾਤਨ ਵਿਰਸਾ,,,« on: December 03, 2011, 07:47:26 AM »
sukriya ji,,,
1468
ਮੰਜ਼ਿਲ ਨੂੰ ਜਾਣ ਵਾਲੀਆਂ ਰਾਹਵਾਂ ਗੁਆਚੀਆਂ
ਸੀਨੇ ਜੋ ਲਾਉਣ ਐਸੀਆਂ ਬਾਹਵਾਂ ਗੁਆਚੀਆਂ ਲੋਕਾਂ ਨੇ ਵਸਤਾਂ ਸਾਰੀਆਂ ਵਿਉਪਾਰ ਕੀਤੀਆਂ ਕੁਦਰਤ ਜੋ ਸੌਪੀਆਂ ਉਹ ਕਲਾਵਾਂ ਗੁਆਚੀਆਂ ਪੱਥਰ ਦਿਲਾਂ ਚੋਂ’ ਉਪਜਦੇ ਪੱਥਰਾਂ ਜਿਹੇ ਖਿਆਲ ਰੂਹਾਂ ਨੂੰ ਠੰਡ ਪਾਉਣ ਜੋ ਹਵਾਵਾਂ ਗੁਆਚੀਆਂ ਜ਼ਖਮਾਂ ਦੇ ਦਰਦ ਵਾਸਤੇ ਕੋਈ ਨਹੀਂ ਦਵਾ ਮਿਤਰਾਂ ਤੋਂ ਮਿਲਣ ਵਾਲੀਆਂ ਦੁਆਵਾਂ ਗੁਆਚੀਆਂ ਝੱਲੀ ਹੈ ਮਾਰ ਵਕਤ ਦੀ ਚੁਪ ਚਾਪ ਦੇਖਦੇ ਬੇਨੂਰ ਚਿਹਰਿਆਂ ਤੋਂ ਅਦਾਵਾਂ ਗੁਆਚੀਆਂ ਕੋਹਲੂ ਦੇ ਬੈਲ ਵਾਂਗਰਾਂ ਉਹ ਲੋਕ ਰੀਂਗਦੇ ਜਿੰਨਾਂ ਤੋਂ ਖੇੜੇ ਰੁੱਸ ਗਏ ਇਛਾਵਾਂ ਗੁਆਚੀਆਂ _______________________ 1469
ਸੱਜੇ ਲੋਕ ਖੱਬੇ ਲੋਕ
ਦੇਖੋ ਫੱਬੇ ਰੱਬੇ ਲੋਕ ਜੀਹਨੂੰ ਦੇਖੋ ਅੱਖਾਂ ਕੱਢੇ ਹੋ ਗਏ ਕਿੰਨੇ ਕੱਬੇ ਲੋਕ ਇਕ ਦੂਜੇ ਦੇ ਪਿਛੇ ਦੌੜਣ ਰੇਲ ਗੱਡੀ ਦੇ ਡੱਬੇ ਲੋਕ ਗੱਲ ਕੋਈ ਨਾ ਪੱਲੇ ਪਾਉਂਦੇ ਮਾਰਨ ਲੱਲੇ ਭੱਬੇ ਲੋਕ ਸੌ ਲੋਕਾਂ ਨੂੰ ਟੈਸਟ ਕਰੀਏ ਰੋਗੀ ਅੱਸੀ ਨੱਬੇ ਲੋਕ ਲੂਣ ਤੇਲ ਪੂਰਾ ਨਾ ਹੋਵੇ ਮਹਿੰਗਾਈ ਨੇ ਦੱਬੇ ਲੋਕ ____________ 1470
ਹੋ ਹੀ ਗਏ ਹਾਂ ਆਖਿਰ ਗ਼ੁਲਾਮ ਸਿਸਟਮ ਦੇ।
ਔਗੁਣ ਜਰ ਲਏ ਅਸੀਂ ਤਮਾਮ ਸਿਸਟਮ ਦੇ। ਇਸਨੂੰ ਬਦਲ ਦਿਆਂਗੇ ਜਿਹੜੇ ਕਹਿੰਦੇ ਸੀ ਸੋਹਲੇ ਗਾਉਂਦੇ ਫਿਰਦੇ ਉਹ ਆਮ ਸਿਸਟਮ ਦੇ। ਉਹ ਤਾਂ ਕਹਿਣ ਤਰੱਕੀ ਕੀਤੀ ਅਸੀਂ ਬੜੀ ਮੈਨੂੰ ਜਾਪਣ ਪੁਰਜ਼ੇ ਨੇ ਜਾਮ ਸਿਸਟਮ ਦੇ। ਰੁਲੇ ਜਵਾਨੀ ਸੜਕਾਂ ਤੇ, ਰੁਜ਼ਗਾਰ ਨਹੀਂ ਸਾਹਵੇਂ ਹੈਨ ਨਤੀਜੇ ਨਾਕਾਮ ਸਿਸਟਮ ਦੇ। ਕਿੱਦਾਂ ਦਾ ਹੈ ਤੰਤਰ ਸਮਝ ਨਹੀਂ ਪੈਂਦੀ ਨਵੇਂ ਨਵੇਂ ਹੀ ਹੋ ਗਏ ਨਾਮ ਸਿਸਟਮ ਦੇ। ਧੁੱਪ,ਧੂੜ, ਧੁੰਦ,ਘੱਟਾ ਅਤੇ ਕਾਲੀ ਸੁਆਹ ਮੌਸਮ ਕਿੰਨੇ ਤਰਾਂ ਦੇ ਬਦਨਾਮ ਸਿਸਟਮ ਦੇ। ਨਾਅਰੇ ਬੁਲੰਦ ਕਰਦੇ ਕਦੇ ਜਿਸਦੇ ਖਿਲਾਫ ਅੱਜ ਬੋਲਣ ਹੱਕ ਵਿਚ ਸ਼ਰੇਆਮ ਸਿਸਟਮ ਦੇ। ________________________ 1472
ਮਨ ਸਮੁੰਦਰ ਹੈ ਚਲੋ ਇਸ ਦੀ ਡੂੰਘਾਈ ਮਾਪੀਏ
ਰਿਸ਼ਤਿਆਂ ਵਿਚ ਦੂਰੀਆਂ ਦੀ ਹੁਣ ਲੰਬਾਈ ਮਾਪੀਏ ਕਿੰਨਾ ਦਿੱਤਾ ਸੇਕ ਇਹਨਾਂ ਨੇ ਅਸਾਡੇ ਚਮਨ ਨੂੰ ਤੱਤੀਆਂ ਬੇਕਿਰਕ ਪੌਣਾਂ ਦੀ ਬੁਰਾਈ ਮਾਪੀਏ ਦਿਲ ਬਥੇਰਾ ਆਖਦਾ ਹੈ ਪਹਿਰਾ ਦੇਵਾਂ ਸੱਚ 'ਤੇ ਜੱਗ ਕਹੇ ਸੱਚ ਨਾਲ ਹੋਈ ਜੱਗ ਹਸਾਈ ਮਾਪੀਏ ਵਤਨ ਦੇ ਪਿੰਡੇ ਤੇ ਯਾਰੋ! ਮੁੱਦਤਾਂ ਤੋਂ ਚੀਥੜੇ ਲੀਡਰਾਂ ਨੇ ਜਿਹੜੀ ਦਿਤੀ ਉਹ ਅਗਵਾਈ ਮਾਪੀਏ ਮਰ ਗਏ ਕੁਝ ਹੱਕਾਂ ਖਾਤਿਰ ਫੈਸਲੇ ਉਡੀਕਦੇ ਮੁਨਸਿਫ਼ਾਂ ਦੀ ਸਾਲਾਂ ਲੰਮੀ ਕਾਰਵਾਈ ਮਾਪੀਏ ਪੁੱਜ ਗਏ ਹਾਂ ਕਿਸ ਪੜਾਅ ਤੇ ਕੱਲੇ-ਕਾਰੇ ਤੁਰਦਿਆਂ ਜੋ ਹੰਢਾਈ ਸਦੀਆਂ ਤੀਕਰ ਉਹ ਤਨਹਾਈ ਮਾਪੀਏ __________________________ 1473
Lok Virsa Pehchaan / ਹੁਣ ਨਾ ਦਿਸਦੇ,,,« on: December 02, 2011, 10:16:10 PM »
ਭੜੋਲੀ ਨਾ ਹੁਣ ਦਿਸਦੀ ਕਿਧਰੇ, ਨਾ ਸਾਗ ਦੀ ਤੌੜੀ
ਕੂੰਡੇ ਕਾੜਨੀ, ਛਾਬੇ, ਛਿੱਕੇ, ਘਰ ਨਾ ਕੋਈ ਲਿਆਵੇ ਨਾ ਹੁਣ ਕਿਧਰੇ ਦਿਸਣ ਸਬਾਤਾਂ, ਚੌਂਕੇ ਦੇ ਵਿੱਚ ਚੁੱਲੇ, ਤੰਦੂਰ ਤੇ ਲੋਹਾਂ ਉੱਤੇ ਲੋਕੀਂ, ਰੋਟੀ ਲਾਹੁਣੀ ਭੁੱਲੇ ____________________________ 1474
PJ Games / Re: express ur feelings with songs.....« on: December 02, 2011, 09:50:04 PM »
ਕਾਸ ਕਿਤੇ ਉਹ ਬੀਤੇ ਵੇਲੇ ਮੁੜ ਆਵਣ, ਅਸੀ ਫੇਰ ਰਾਹਾਂ ਵਿਚ ਖੜੀਏ ਜਿਥੌ ਤੂੰ ਲੰਗੇ
________________________________________________ 1475
Lok Virsa Pehchaan / ਪੁਰਾਣੇ ਸੰਦਾਂ ਦੀ ਪੁਕਾਰ ਅਤੇ ਪੁਰਾਤਨ ਵਿਰਸਾ,,,« on: December 02, 2011, 09:31:11 PM »
1. ਰੋਇਆ ਮਾਰ ਦੁਹੱਤੜ ਗੱਡਾ
ਮੈਂ ਸੀ ਸਭ ਸੰਦਾਂ ਤੋਂ ਵੱਡਾ, ਮੇਰਾ ਖੋਲ਼ੇ ਦੇ ਵਿੱਚ ਅੱਡਾ, ਬੱਗੀਆਂ ਅੰਦਰ ਖੜੀਆਂ ਨੇ, ਧੰਨ ਏ ਮੇਰਾ ਜਿਗਰਾ ਬਾਰਸ਼ਾਂ ਉੱਪਰ ਵਰੀਆਂ ਨੇ। 2. ਰੋਇਆ ਮਾਰ ਦੁਹੱਤੜ ਖੱਦਰ, ਆਪਾਂ ਗੱਲ ਕਰਾਂਗੇ ਪੱਧਰ ਪੈਟਾਂ ਪਾ ਕਸ ਲਏ ਕਸਬੱਧਰ, ਲੋਕੀ ਬੜੇ ਸ਼ੌਕੀਨ ਨੇ। ਝੁੱਲ ਦੋੜਿਆਂ ਜੋਗੇ ਕਰਤੇ,ਚੰਦਰੀ ਟੈਰਾਲੀਨ ਨੇ। 3. ਖੇਤਾਂ ਦੇ ਵਿੱਚ ਖੂਹ ਕੁਰਲਾਉਂਦਾ, ਤੜਕੇ ੳੱੇੁਠਕੇ ਸੀ ਜੱਟ ਵਾਉਂਦਾ ਮੈਂ ਸੀ ਮੁਫਤ ਮੁਫਤ ਕੰਮ ਆੳਂੁਦਾ, ਕਦਰ ਘਟਾਤੀ ਬੋਰਾਂ ਨੇ। ਮੇਰੇ ਜੱਟ ਸਾਥੀ ਨੂੰ ਲੁੱਟ ਲਿਆ, ਇੰਜਣ ਬਿਜਲੀ ਚੋਰਾਂ ਨੇ। 4. ਸਾਈਕਲ ਖੂੰਜੇ ਲੱਗਿਆ ਝਾਕੇ, ਭਰਾਵੋ ਮਾੜੇ ਬਣ ਗਏ ਆਪੇ, ਮੋਟਰ ਸਾਈਕਲ ਚੰਗਾ ਜਾਪੇ, ਜ੍ਹੇੜਾ ਫੂਕੇ ਨੋਟਾਂ ਨੂੰ। ਮੈਨੁੰ ਲੂਣ ਬਰਾਬਰ ਕਰਤਾ,ਸ਼ਰਮ ਨਹੀ ਆਉਂਦੀ ਲੋਕਾਂ ਨੂੰ। 5. ਰੇਡੀਉ ਰੋ ਰੋ ਕੇ ਕੁਰਲਾਉਂਦਾ, ਮੈਂ ਹਰ ਥਾਂ ਦੀ ਖਬਰ ਸੁਣਾੳਂੁਦਾ ਫਿਰ ਵੀ ਲੋਕਾਂ ਮਨ ਨਹੀ ਭਾਉਂਦਾ, ਕਿਉਂ ਘੱਟ ਗਾਣੇ ਆਉਂਦੇ ਐ। ਜ੍ਹੇੜਾ ਘਰ ਖਰਚੇ ਦਾ ਬਣ ਗਿਆ, ਲੋਕੀ ਟੇਪ ਵਜਾਉਂਦੇ ਐ, 6. ਚੁੱਲਾ ਭੁੱਭਾਂ ਮਾਰ ਕੇ ਰੋਇਆ, ਖਬਰੈ ਕੀ ਬੁੜੀਆਂ ਨੂੰ ਹੋਇਆ ਮੇਰਾ ਅਸਲੋਂ ਧੋਣਾ ਧੋਇਆ, ਛੱਡਿਆ ਲਿੱਪਣ ਪੋਚਣ ਤੋਂ । ਹੀਟਰ ਗੋਬਰ ਗੈਂਸ ਲਵਾ ਲਏ, ਐਂਵੇ ਹੀ ਬਿਨ ਸੋਚਣ ਤੋਂ। 7. ਨਲਕਾ ਰੋ ਰੋ ਦੇਵੇ ਦੁਹਾਈਆਂ, ਲੋਕੀ ਹੋ ਗਏ ਵਾਂਗ ਸ਼ੁਦਾਈਆਂ ਟੂਟੀਆਂ ਕੀ ਸਰਕਾਰ ਲੁਆਈਆਂ, ਮੈਨੂੰ ਬੋਕੀ ਪਾਉਂਦੇ ਨਾ। ਪਾਣੀ ਗਰਮ ਪੀਣ ਨੂੰ ਦੇਵਾਂ, ਫਿਰ ਵੀ ਮਨ ਸਮਝਾਉਂਦੇ ਨਾਂ । 8. ਮੱਝਾਂ ਮੂੰਹ ਬਲਦਾਂ ਦੇ ਭੰਨਣ, ਕਿੱਲੇ ਪੱਟਣ ਖੜੀਆਂ ਰੰਭਣ, ਚੱਲੀ ਕੀ ਕੰਬਾਈਨ ਦੁਕੱਮਣ, ਪੱਠਾ ਜਾਂਦਾ ਰੂੜੀ ਨੂੰ। ਅਸੀਂ ਵਿੱਚ ਹਰੇ ਦੇ ,ਤਰਸ ਤਰਸ ਮਰ ਜਾਈਏ ਤੂੜੀ ਨੂੰ। 9. ਦੇਖੋ ਬਲਦ ਚਾਂਗਰਾਂ ਪਾੳਂਦੇ, ਹੱਸ ਕੇ ਗੀਤ ਖੁਸ਼ੀ ਦੇ ਗਾਉਂਦੇ ਦੇਖੋ ਟਰੈਕਟਰ ਜੱਟ ਚਲਾੳਂਦੇ, ਕਰੀ ਤਰੱਕੀ ਸੈਨਾ ਨੇ । ਛੁੱਟ ਗਈ ਜਾਨ ਫਲੇ ਤੋ ਸਾਡੀ ,ਵੱਡਣੀ ਕਣਕ ਕੰਬਾਈਨਾਂ ਨੇ। 10. ਕਰਦਾ ਜੋ ਜ੍ਹੀਦੇ ਮਨ ਭਾਉਂਦੈ, ਹਰ ਕੋਈ ਅੱਗੇ ਵਧਣਾ ਚਾਹੁੰਦੈ ਗਿਆਂਨੀ ਮਨ ਜੋ ਗੱਲ ਸਮਝਾਉਂਦੈ , ਆ ਗਏ ਦਿਨ ਬਰਬਾਦੀ ਦੇ। ਛੱਡ ਕੇ ਧਰਮ ਸਿੱਖਣ ਅੰਗਰੇਜੀ , ਬਣਕੇ ਪੁੱਤ ਪੰਜਾਬੀ ਦੇ। _______________________________ 1476
Lok Virsa Pehchaan / Re: ਅਪਣੀ ਮਾਂ ਬੋਲੀ ਦਾ ਜੋ ਦਿਲੋ ਸਤਿਕਾਰ ਕਰਦੇ ਨੇ,,,« on: December 02, 2011, 09:12:55 PM »
thnx bro,,,
1477
Lok Virsa Pehchaan / ਅਪਣੀ ਮਾਂ ਬੋਲੀ ਦਾ ਜੋ ਦਿਲੋ ਸਤਿਕਾਰ ਕਰਦੇ ਨੇ,,,« on: December 02, 2011, 09:01:48 PM »
ਬਾਣੀਏ ਦਿਮਾਗ ਨਾਲ, ਜੱਟ ਜੋਰ ਨਾਲ ਮਾਰ ਕਰਦੇ ਨੇ,
ਬੇਗੈਰਤ ਪਿੱਠ ਤੇ, ਸੂਰਮੇ ਹਿੱਕ ਤੇ ਵਾਰ ਕਰਦੇ ਨੇ, ਕਰਕੇ ਚੁਗਲੀਆਂ ਰਾਈ ਦਾ ਪਹਾੜ ਬਣਾਉਂਦੇ ਜੋ ਪੱਲੇ ਕੱਖ ਨੀ ਹੁੰਦਾ ਜੋ ਲੋਕ ਗੱਲਾਂ ਹਜਾਰ ਕਰਦੇ ਨੇ, ਕੱਚੇ ਡੋਰਾਂ ਦੇ ਰਿਸ਼ਤੇ ਅੱਧਵਿਚਕਾਰ ਤੁੜਵਾ ਬੈਂਦੇ ਨੇ ਅੱਖਾਂ ਮੀਚ ਕੇ ਜੋ ਅਪਣੇ ਸੱਜਣ ਤੇ ਏਤਬਾਰ ਕਰਦੇ ਨੇ, ਸੱਚੀ ਮੁਹੱਬਤ ਵਾਲੇ ਲਾਰੇ ਨੂੰ ਵਾਅਦਾ ਸਮਝ ਲੈਂਦੇ ਨੇ ਆਖਰੀ ਸਾਹਾਂ ਤੱਕ ਉਸਦੇ ਆਉਣ ਦਾ ਇੰਤਜਾਰ ਕਰਦੇ ਨੇ, ਜੱਗ ਤੇ ਉਨਾ ਪੰਜਬੀਆਂ ਦੀ ਹੀ ਪਹਿਚਾਣ ਬਣਦੀ ਏ ਅਪਣੀ ਮਾਂ ਬੋਲੀ ਦਾ ਜੋ ਦਿਲੋ ਸਤਿਕਾਰ ਕਰਦੇ ਨੇ ___________________________ 1478
Shayari / ਪੀੜ ਦਿਲ ਦੀ,,,« on: December 02, 2011, 08:36:31 PM »
ਦੁਨੀਆਂ ਤੋਂ ਤੇ ਸਬ ਕੁਜ ਲੁਕਾ ਸਕਣਾ
ਕਿਵੇਂ ਲੁਕਵਾਂ ਮੈਂ ਆਪਣੇ ਪੀੜ ਦਿਲ ਦੀ ਸਾਰੀ ਹਿਜਾਤੀ ਤੇ ਭੁਲ ਸਕਣਾ ਕਿਵੇਂ ਭੁਲਾਵਾਂ ਮੈਂ ਆਪਣੇ ਹੀਰ ਦਿਲ ਦੀ ਦੁਖ ਕਿਸੇ ਦੇ ਕੋਹਣ ਹੈ ਜਰ ਸਕਦਾ ਜਰ ਗਿਆ ਲੰਘੇ ਸੀ ਤੀਰ ਦਿਲ ਥੀ ਮੇਰੇ ਦਿਲ ਨੂੰ ਆਵੇ ਨਾ ਚੈਨ ਕਾਹਤੋਂ ਰਾਂਝੇ ਵਾਂਗਰਾਂ ਬਣ ਕੇ ਪੀਰ ਮਿਲ ਸੀ ਜਗ ਮੈਨੂੰ ਵਾਂਗਰਾਂ ਹੈ ਦੋਜਖ ਸੁਨੇ ਬੇਹਸਤੀ ਜੰਡ ਕਰੀਰ ਦਿਸ ਸੀ ___________________ 1479
Shayari / ਚੁੱਪ ਸਰਦ ਰਾਤ,,,« on: December 02, 2011, 11:06:54 AM »
ਟਿਕੀ ਅਤੇ ਚੁੱਪ ਸਰਦ ਰਾਤ,
ਟਿਮਕਦੇ ਤਾਰੇ, ਚਮਕ ਰਿਹਾ ਚੰਦਰਮਾਂ, ਭੌਂਕ ਰਹੇ ਕੁੱਤੇ, ਕਿਤੇ ਬੋਲਦਾ ਉੱਲੂ, ਦੂਰ ਕਿਤੇ ਬੋਲਦੀ ਟਟ੍ਹੀਹਰੀ, ਵਗਦੀ ਸੀਤ ਪੌਣ, ਨਿੱਘ ਵਿਚ ਘੂਕ ਸੁੱਤਾ ਜੱਗ, ਸੁਪਨਿਆਂ ਵਿਚ ਗੁਆਚੀ ਦੁਨੀਆਂ, ਸੁੰਨ ਵਰਤੀ ਪਈ ਹੈ ਚਾਰੇ ਪਾਸੇ, ਮੇਰੇ ਦਿਲ ਦੇ ਮੌਸਮ ਵਾਂਗ! ______________ 1480
ਛੁਪੇ ਨੇ ਚੰਨ,ਸੂਰਜ ਤੇਰੇ ਰੁਖਸਾਰ ਦੇ ਵਿੱਚ
ਜਿਵੇ ਕੋਈ ਫੁੱਲ ਖਿੜਿਆ ਏ ਗੁਲ਼ਜ਼ਾਰ ਦੇ ਵਿੱਚ ਵਗਦੇ ਪਾਣੀਆਂ ਨੇ ਤੱਕਿਆ ਤੇਰਾ ਅਕਸ਼ ਜਦੋਂ ਤੇਜੀ ਆ ਗਈ ਉਹਨਾ ਦੀ ਰਫਤਾਰ ਦੇ ਵਿੱਚ ਮੈ ਜਿਨੂੰ ਵੀ ਤੱਕਿਆ ਸਿਰਫ ਤੇਰੀ ਹੀ ਸੂਰਤ ਹੈ ਇਹ ਕੈਸੇ ਫੁੱਲ ਖਿੜੇ ਨੇ ਇਸ ਬਹਾਰ ਦੇ ਵਿੱਚ ਲੱਖ ਨਾਲ ਛਿੜੇ ਮਧੁਰ ਮਧੁਰ ਕੰਨਾ ਦੇ ਵਿੱਚ ਝਾਂਜਰ ਜੋ ਛਣਕੀ ਛਣਕਾਰ ਦੇ ਵਿੱਚ ਇਕ ਹੁਸਨ ਨਿਤ ਚੁਰਾਉਂਦਾ ਏ ਇਮਾਨਾ ਨੂੰ ਇਹ ਕਿਸਦੀ ਖ਼ਬ਼ਰ ਛਪੀ ਏ ਅਖਬਾਰ ਦੇ ਵਿੱਚ _________________________ |