This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 67 68 69 70 71 [72] 73 74 75 76 77 ... 99
1421
« on: December 06, 2011, 04:42:16 AM »
ਨਵੇਂ ਗਵੱਈਆਂ ਸੰਗ ਸ਼ਰਮ ਦੇ ਚੁੱਕੇ ਪਰਦੇ ਨੇ, ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।
ਮਾਖਿਉਂ ਮਿੱਠੀ ਬੋਲੀ ਵਿੱਚ ਧਤੂਰੇ ਰਲ ਗਏ ਨੇ, ਗੀਤਾਂ ਦੇ ਵਿੱਚ ਲੱਚਰਤਾ ਦੇ ਕੀੜੇ ਪਲ ਗਏ ਨੇ, ਗੀਤ ਵੀ ਆਪਣੀ ਕਿਸਮਤ ਉੱਤੇ ਹੌਂਕੇ ਭਰਦੇ ਨੇ, ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।
ਚਿੜੀਆਂ ਦੇ ਚੰਬੇ ਨੂੰ ਇਹ ਗੀਤਾਂ ਵਿੱਚ ਭੰਡਦੇ ਨੇ, ਊਠ ਵਢਾਕਲ ਵਾਂਗੂੰ ਇਹ ਚੱਕ ਸਭ ਨੂੰ ਵੱਢਦੇ ਨੇ, ਗੈਰਤ-ਮੰਦ ਪੰਜਾਬੀ ਇਥੇ ਸਭ ਕੁਝ ਜਰਦੇ ਨੇ, ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।
ਹੋਕਾ ਦਿੰਦੇ ਸਰੋਂ੍ਹ ਦਾ ਪਰ ਸੰਘਾੜੇ ਵੇਚਦੇ, ਗੀਤਾਂ ਵਿੱਚ ਲਪੇਟ ਕੇ ਨਵੇਂ ਪੁਆੜੇ ਵੇਚਦੇ, ਨਸ਼ਿਆਂ ਤੇ ਹਥਿਆਰਾਂ ਦੀ ਜੋ ਹਾਮੀ ਭਰਦੇ ਨੇ, ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।
ਫੁੱਲ ਮਹਿਕਣਾ ਭੁੱਲ ਗਏ ਮਾਂ-ਬੋਲੀ ਦੇ ਬਾਗ ਦੇ, ਨਿੱਤ ਡੰਗ ਝੱਲਣੇ ਪੈਂਦੇ ਲੱਚਰਤਾ ਦੇ ਨਾਗ ਦੇ, ਸੱਭਿਆਚਾਰ ਲੁਕੋਇਆ ਬੇਸ਼ਰਮੀ ਦੇ ਗਰਦੇ ਨੇ, ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।
ਸੂਰਮਿਆਂ ਦੀ ਧਰਤੀ ਯਾਰੋ ਬਣੀ ਗਵੱਈਆਂ ਦੀ, ਫੋਕੀ ਸ਼ੋਹਰਤ ਖਾਤਿਰ ਜਾਂ ਭੁੱਖ ਚੰਦ ਰੁਪਈਆਂ ਦੀ, ਗੈਰਤ ਨੂੰ ਇਹ ਗੀਤਾਂ ਦੇ ਵਿੱਚ ਗਹਿਣੇ ਧਰਦੇ ਨੇ, ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।
ਨਵੇਂ ਗਵੱਈਆਂ ਸੰਗ ਸ਼ਰਮ ਦੇ ਚੱਕੇ ਪਰਦੇ ਨੇ, ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ। _______________________
1422
« on: December 05, 2011, 09:14:46 PM »
ਸਾਹਿਬਾਂ, ਪੰਜਾਬੀ ਸਾਹਿਤ ਦਾ ਉਹ ਕਿਰਦਾਰ ਹੈ, ਜੋ ਹਰ ਪੱਖੋਂ, ਹਰ ਯੁੱਗ ਦੀ ਔਰਤ ਦੇ ਜੀਵਨ ਦੀ ਹੋਣੀ ਦੀ ਮੂੰਹ ਬੋਲਦੀ ਤਸਵੀਰ ਨੂੰ ਪੇਸ਼ ਕਰਦਾ ਹੈ। ਪੰਜਾਬੀ ਸਾਹਿਤ ਦੀਆਂ ਸਾਰੀਆਂ ਪ੍ਰੇਮ-ਜੋਡ਼ੀਆਂ ਵਿਚੋਂ ਇਸਦੀ ਵਿਲੱਖਣਤਾ, ਇਸਦੇ ਖ਼ੂਨ (ਭਰਾ/ਪੇਕੇ) ਅਤੇ ਪ੍ਰੇਮ (ਹੋਣ ਵਾਲੇ ਪਤੀ/ਪਤੀ/ਸਹੁਰੇ ਘਰ) ਰਿਸ਼ਤੇ ਵਿਚਲੇ ਦਵੰਦ ਕਰਕੇ ਹੈ।
ਹਰ ਔਰਤ, ਸਾਰੀ ਉਮਰ ਪੇਕੇ ਅਤੇ ਸਹੁਰੇ ਘਰ ਦੀ ਰੱਸਾਕਸ਼ੀ ਵਿਚ ਰਿਡ਼ਕੀ ਜਾਂਦੀ ਹੈ।
ਇਸੇ ਕਰਕੇ, ਸਾਨੂੰ ਇਸਤ੍ਰੀ ਲੇਖਣੀ ਨੂੰ ਜ਼ੁਬਾਨ ਦੇਣ ਲਈ, ਸਾਹਿਬਾਂ ਦੇ ਨਾਂ ਦੀ ਚੋਣ ਸਭ ਤੋਂ ਵੱਧ ਸਹੀ ਲੱਗੀ। ਬਹੁਤ ਮਾੜੀ ਸੀ ਕਿਸਮਤ ਸਾਹਿਬਾਂ ਦੀ, ਕੁਝ ਮਿਰਜ਼ਾ ਵੀ ਹੰਕਾਰਿਆ ਸੀ
ਆਦਮੀ ਜਦ ਵੀ ਜਿੱਤਦਾ ਹੈ, ਉਦੋਂ ਬਹੁਤ ਹੀ ਜਿੱਦਦਾ ਹੈ
ਘਰ ਪਹੁੰਚ ਕੇ ਜੇ ਸਾਹ ਲੈਂਦਾ, ਉਦੋਂ ਕਹਾਣੀ ਹੋਰ ਹੁੰਦੀ
ਅੱਖੋ ਓਹਲੇ ਭਰਾਵਾਂ ਲਈ ਸਾਹਿਬਾਂ ਨਾ ਮਜਬੂਰ ਹੁੰਦੀ... _____________________________
1423
« on: December 05, 2011, 08:41:11 PM »
ਬੋਤਲ ਚਾੜ੍ਹ ਕੇ ਸ਼ਾਇਰ ਨੇ ਗਜ਼ਲ ਆਖੀ, ਨਸ਼ਾ ਖੋਰੀ ਦਾ ਫਸਤਾ ਵੱਢੀਏ ਜੀ। ਅਣ-ਜੰਮੀਆਂ ਧੀਆਂ ਨੂੰ ਮਾਰ ਕਹਿੰਦੇ, ਕੁੜੀ-ਮੁੰਡੇ ਦੇ ਫਰਕ ਨੂੰ ਛੱਡੀਏ ਜੀ। ਮੂੰਹ ਮੰਗਿਆ ਦਾਨ ਲੈ ਕਰਨ ਗੱਲਾਂ, ਲੈਣ-ਦੇਣ ਲਈ ਹੱਥ ਨਾ ਅੱਡੀਏ ਜੀ। ਬੇ-ਹਯਾਈ ਦੇ ਗੀਤ ਗਾ ਕਹੇ ਗਾਇਕ, ਝੰਡੇ ਸਭਿਆਚਾਰ ਦੇ ਗੱਡੀਏ ਜੀ। ਗਲੇ ਵੱਢ ਕਸਾਈ ਵੀ ਕਹੀ ਜਾਵੇ, ਰਹਿਮ ਜੀਆਂ ‘ਤੇ ਕਰੋ ਹਮੇਸ਼ ਯਾਰੋ। ਭ੍ਰਿਸ਼ਟਾਚਾਰ ਨਾਲ ਆਫਰੇ ਕਹਿਣ ਆਗੂ, ਬੇਈਮਾਨੀ ਨੇ ਡੋਬ ‘ਤਾ ਦੇਸ਼ ਯਾਰੋ! ________________________________________
1424
« on: December 05, 2011, 08:28:49 PM »
sukriya,,,
1425
« on: December 05, 2011, 11:20:20 AM »
ਇੱਕੋ ਜਿਹੇ ਮੁਸਾਫ਼ਰ ਹਾਂ ਇੱਕੋ ਜਿਹਾ ਨਸੀਬਾ ਮੈਂ ਜ਼ਮੀਨ 'ਤੇ ਕੱਲਾ ਤੇ ਉਹ ਅਸਮਾਨਾਂ ਵਿੱਚ। _____________
1426
« on: December 05, 2011, 10:12:35 AM »
sukriya veer ji,,,
1427
« on: December 05, 2011, 10:01:49 AM »
sukriya ji,,,
1428
« on: December 05, 2011, 09:52:47 AM »
ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ, ਇਹ ਬੋਲ ਪਿਆਰੇ ਮਿੱਠੇ ਜਿਹੇ ਨੇ ਬੋਲੇ ਮਾਂ ਅਸਾਡੀ ਦੇ, ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ.... ਅੱਜ ਵਿੱਚ ਪੰਜਾਬੀ ਗੱਲ ਕਰਦੇ ਤਾਂ ਹੇਠੀ ਹੁੰਦੀ ਮਹਿਸੂਸ ਥੋਨੂੰ, ਇਤਿਹਾਸ ਨੇ ਕਰਨਾ ਮੁਆਫ਼ ਨਹੀਂ, ਇਹ ਮਹਿੰਗਾ ਪਊ ਸਲੂਕ ਥੋਨੂੰ, ਕਿਉਂ ਮਾਂ ਭਾਸ਼ਾ ਤੋਂ ਮੂੰਹ ਮੋੜੇ? ਏਹਦੇ ਵਿੱਚ ਕੀ ਦੱਸੋ ਖਰਾਬੀ ਏ? ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ.... ਅੱਜ "Use" ਹਾਂ ਕਰਦੇ ਚੀਜ਼ਾਂ ਨੂੰ, ਕਿਉਂ ਅਸੀਂ "ਵਰਤਣੋ" ਹਟ ਗਏ ਹਾਂ? "Sunday-Monday" ਜਿਹੇ ਸ਼ਬਦਾਂ ਨੂੰ, ਅਸੀਂ ਤੋਤੇ ਵਾਗੂੰ ਰਟ ਗਏ ਹਾਂ, ਅੰਗਰੇਜੀ ਸ਼ਬਦਾਂ ਦਾ ਜ਼ਹਿਰ ਜਿਹਾ ਨਾਂ ਘੋਲੋ ਵਿੱਚ ਪੰਜਾਬੀ ਦੇ, ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ.... ਸਰਘੀ ਤੇ ਲੌਢੇ "ਸਮੇਂ" ਤਾਈਂ,ਅੱਜ 'ਕੱਲੇ "Time" ਨੇ ਖਾ ਲਿਆ ਏ, "ਤਾਈ-ਮਾਸੀ-ਭੂਆ" ਰਿਸ਼ਤਿਆਂ ਨੂੰ, 'ਕੱਲੀ "Aunti" ਨੇ ਦਬਾ ਲਿਆ ਏ, ਜੇ ਹੋ ਸਕਦਾ ਤਾਂ ਸਾਂਭ ਲਉ ਇਹ ਰਿਸ਼ਤੇ ਭੈਣ-ਭਰਾਜੀ ਦੇ, ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ.... ਛੱਡ ਦਿਉ ਸ਼ਬਦ "Promise" ਨੂੰ ਤੇ ਪੰਜਾਬੀ ਵਿੱਚ ਇਕਰਾਰ ਕਰੋ, ਪੰਜਾਬੀ ਵਿੱਚ ਹੀ ਦੋਸਤੋ, ਨਾਲ ਬੱਚਿਆਂ ਲਾਡ-ਪਿਆਰ ਕਰੋ, ਭੇਤ ਦਿਲਾਂ ਦੇ ਖੋਲ੍ਣੇ ਤਾਂ ਤੁਸੀਂ ਖੋਲੋ੍ ਵਿੱਚ ਪੰਜਾਬੀ ਦੇ, ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ.... ਜੀਅ-ਸਦਕੇ ਪੜਾ੍ਉ ਬੱਚਿਆਂ ਨੂੰ, ਜਿਹੜੀ ਵੀ ਭਾਸ਼ਾ ਪੜਾ੍ਉਣੀ ਏ, ਪਰ ਕਿਰਪਾ ਕਰਕੇ ਧਿਆਨ ਦਿਉ, ਥੋਨੂੰ ਸਿਰੇ ਦੀ ਗੱਲ ਸੁਣਾਉਣੀ ਏ, ਮਾਂ ਛੱਡ ਕੇ, ਮਾਸੀ ਪੂਜਣ ਵਿੱਚ, ਮੈਨੂੰ ਦੱਸ ਦਿਉ ਕਿਹੜੀ ਪਾਡੀ ਜੇ? ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ.... ਨਾਂ ਪਾਣੀ ਸਿਰ ਤੋਂ ਲੰਘਿਆ ਨਾਂ ਕੁਝ ਵਿਗੜਿਆ ਡੁੱਲੇ੍ ਬੇਰਾਂ ਦਾ, ਨਹੀਂ ਸਿਆਣੇ ਕਹਿੰਦੇ ਹੱਥ ਆਉਂਦਾ, ਹੱਥੋਂ ਲੰਘਿਆ ਵੇਲਾ ਕੇਰਾਂ ਦਾ, ਆਓ ਰਲ-ਮਿਲ ਪੁੱਟੀਏ ਦੋਸਤੋ, ਮੁੱਢ ਬੱਝੇ ਜੋ ਬਰਬਾਦੀ ਦੇ, ਮੇਰੀ ਅਰਜ ਸੁਣੋ ਪੰਜਾਬੀਓ ਤੁਸੀਂ ਬੋਲੋ ਵਿੱਚ ਪੰਜਾਬੀ ਦੇ... ________________________________
1429
« on: December 05, 2011, 09:49:48 AM »
sukriya ji,,,
1430
« on: December 05, 2011, 09:06:27 AM »
ਖਲਾਅ ਵਿੱਚ ਫੈਲਿਆ ਹੈ ਹਨੇਰਾ ਹਰ ਪਾਸੇ ਰੌਸ਼ਨੀ ਦੀ ਇੱਕ ਕਿਰਨ ਵੀ ਹੈ ਸੀਮਤ ਮਨੁੱਖੀ ਅੱਖ ਦੀ ਚਰਮ ਸੀਮਾ ਤੋਂ ਬਾਹਰ ਰੌਸ਼ਨੀ ਦੀਆਂ ਕਿਰਨਾਂ ਦੀ ਹੋਂਦ ਹੈ ਭਾਵੇਂ ਰੌਸ਼ਨੀ ਜੰਮ ਰਹੀ ਹੈ, ਮਰ ਰਹੀ ਹੈ ਤੇ ਬ੍ਰਹਿਮੰਡ ਵਿੱਚ ਸਦੀਵੀ ਹੈ ਹਨੇਰਾ ਕਿਵੇਂ ਫੁੱਟਦਾ ਹੈ ਇਹ ਹਨੇਰਾ ਵਿਗਿਆਨ ਸੋਚ ਰਿਹਾ ਹੈ। ______________
1431
« on: December 05, 2011, 08:34:47 AM »
sukriya ji,,,,
1432
« on: December 05, 2011, 07:09:22 AM »
ਜਗਾ ਕੇ ਦੀਪ ਪਿਆਰਾਂ ਦੇ, ਮਿਟਾਉਣਾ ਜੱਗ ਤੋਂ ’ਨ੍ਹੇਰਾ ਹੈ। ਜੇ ਚਾਨਣ ਗਿਆਨ ਦਾ ਹੋਣਾ ਤਾਂ ਹੋਣਾ ਸੋਨ ਸਵੇਰਾ ਹੈ। ਖਿੜੇਗੀ ਧੁੱਪ ਸੁਨਹਿਰੀ ਤਾਂ, ਜਦੋਂ ਇਹ ਰਾਤ ਮੁੱਕੇਗੀ। ਢੁਕੂ ਕਿਰਨਾਂ ਦਾ ਡੋਲਾ ਵੀ, ਜਦੋਂ ਪ੍ਰਭਾਤ ਢੁੱਕੇਗੀ। ਦਿਲਾਂ ਦੀ ਆਸ ਦਾ ਪਾਣੀ ਅਸੀਂ ਸਿੰਜਣਾ ਬਥੇਰਾ ਹੈ, ਜਗਾ ਕੇ ਦੀਪ......
ਅਜੇ ਤਾਂ ਹਿੰਮਤਾਂ ਦੇ ਨਾਲ ,ਅਸੀਂ ਅੰਬਰ ਵੀ ਗਾਹੁਣੇ ਨੇ। ਅਜੇ ਦਰਿਆ ਪਹਾੜਾਂ ’ਚੋਂ ਅਸੀਂ ਰਸਤੇ ਬਣਾਉਣੇ ਨੇ। ਬਸੰਤੀ ਰੰਗ ਵਿਚ ਰੰਗਣਾਂ, ਅਜੇ ਇਹ ਚਾਰ ਚੁਫ਼ੇਰਾ ਹੈ, ਜਗਾ ਕੇ ਦੀਪ......
ਬੜੀ ਹੀ ਖੂਬਸੂਰਤ ਜ਼ਿੰਦਗੀ ਨੂੰ ਜੀਣਾ ਸਿੱਖ ਲਈਏ। ਦਿਲੀ ਰੀਝਾਂ ਉਮੰਗਾਂ ਦੇ ਨਵੇਂ ਕੁਝ ਗੀਤ ਲਿਖ ਲਈਏ। ਹਵਾ ਨਾਲ ਗੱਲਾਂ ਕਰਨ ਦਾ ਅਸਾਨੂੰ ਚਾਅ ਘਨੇਰਾ ਹੈ, ਜਗਾ ਕੇ ਦੀਪ.....
ਚਲੋ ਫਿਰ ਸਾਂਝ ਪਾ ਲਈਏ,ਅਤੇ ਝਗੜੇ ਮੁਕਾ ਲਈਏ। ਕੰਡਿਆਲੀ ਤਾਰ ਜੋ ਸਰਹੱਦ ਤੇ ਉਸ ਨੂੰ ਵੀ ਹਟਾ ਲਈਏ। ਇਕੱਠਿਆਂ ਕੱਟੀਏ ਯਾਰੋ ਜੋ ਜੀਵਨ ਪੰਧ ਲੰਮੇਰਾ ਹੈ, ਜਗਾ ਕੇ ਦੀਪ..... _________
1433
« on: December 05, 2011, 05:14:18 AM »
sukriya,,,
1434
« on: December 05, 2011, 05:13:28 AM »
sukriya ji,,,
1435
« on: December 05, 2011, 04:44:14 AM »
ਆਪਣੇ ਘਰ ਦੀ ਪਤਝੜ ਏਦਾਂ ਦੂਰ ਭਜਾਵਾਂ ਮੈਂ। ਮਨ ਦੇ ਵਿਹੜੇ ਨਿੱਤ ਨਵੇਂ ਕੁੱਝ ਫੁੱਲ ਸਜਾਵਾਂ ਮੈਂ।
ਰੋਜ਼ ਸਵੇਰੇ ਵੇਖਾਂ ਉੱਗੇ, ਦਸ ਸਿਰ ਹੋਰ ਨਵੇਂ ਆਪਣੇ ਮਨ ਦਾ ਰਾਵਣ ਸ਼ਾਮੀਂ ਰੋਜ਼ ਜਲਾਵਾਂ ਮੈਂ।
ਤਨ-ਧਰਤੀ ਦਾ ਕੋਨਾ ਕੋਨਾ ਪਲ ਵਿਚ ਗਾਹ ਲਵਾਂ ਮਨ-ਅੰਬਰ ਦੀ ਪਰਕਰਮਾ ਦੀ ਥਾਹ ਨਾ ਪਾਵਾਂ ਮੈਂ।
ਉਸ ਪੱਥਰ ਦਾ ਮਨ ਵੀ ਸ਼ਾਇਦ ਕਦੇ ਤਾਂ ਪਿਘਲ ਪਵੇ ਸ਼ਾਮ ਸਵੇਰੇ ਕਿੰਨੇ ਹੀ ਫੁੱਲ ਬਲੀ ਚੜ੍ਹਾਵਾਂ ਮੈਂ।
ਭਟਕੇ ਸੁਪਨੇ ਜਿੱਥੇ ਬਹਿ ਕੇ ਕੁਝ ਪਲ ਕਰਨ ਆਰਾਮ ਮਨ ਦੀ ਦੁਨੀਆਂ ਅੰਦਰ ਲੱਭਾਂ ਉਹ ਸਿਰਨਾਵਾਂ ਮੈਂ।
ਸ਼ੀਸ਼ਾ ਮੈਨੂੰ 'ਮੁਜਰਿਮ ਮੁਜਰਿਮ' ਆਖੇ ਅਕਸਰ ਨੇਰ੍ਹੇ ਦੀ ਸੱਥ ਅੰਦਰ ਬਹਿ ਕੇ 'ਜੱਜ' ਕਹਾਵਾਂ ਮੈਂ।
ਇਨਸਾਨਾਂ ਦੀ ਖੁਸ਼ਬੂ ਲੱਭਦੈ ਇਸ ਨਗਰੀ ਚੋਂ ਬੱਚਿਆਂ ਵਰਗੇ ਭੋਲੇ ਮਨ ਨੂੰ ਕਿੰਜ ਸਮਝਾਵਾਂ ਮੈਂ। ____________________________
1436
« on: December 05, 2011, 04:26:54 AM »
ਦੁਨੀਆ ਰੰਗ ਬਿਰੰਗੀ ਵੇਖੀ। ਮਾੜੀ ਵੇਖੀ ਚੰਗੀ ਵੇਖੀ। ਹੱਸਦੀ ਨੱਚਦੀ ਟੱਪਦੀ ਵੇਖੀ, ਸੂਲੀ ਉੱਤੇ ਟੰਗੀ ਵੇਖੀ। ਵੇਖੀ ਮੌਤ ਦਾ ਤਾਂਡਵ ਕਰਦੀ, ਆਪਣੇ ਖੂਨ ‘ਚ ਰੰਗੀ ਵੇਖੀ। ਰੰਗ ਬਿਰੰਗੇ ਕੱਪੜੇ ਪਾਏ, ਫਿਰ ਵੀ ਅੰਦਰੋ ਨੰਗੀ ਵੇਖੀ। ਬਚਦੀ ਵੇਖੀ ਚੋਰਾਂ ਕੋਲੋਂ, ਸੱਪ-ਸਾਧ ਤੋਂ ਡੰਗੀ ਵੇਖੀ। ਵੇਖੀ ਲੂੰਬੜ ਚਾਲਾਂ ਚਲਦੀ, ਸਿੱਧੀ ਤੇ ਬੇਢੰਗੀ ਵੇਖੀ। ਸ਼ਾਹਾਂ ਵਾਂਗ ਅਮੀਰੀ ਵੇਖੀ, ਫੱਕਰਾਂ ਵਾਂਗ ਮਲੰਗੀ ਵੇਖੀ। ਮੈ ਵੀ ਯਾਰੌ ਕੀ ਕੁਝ ਤੱਕਿਆ, ਭੁੱਖ ਗਰੀਬੀ ਤੰਗੀ ਵੇਖੀ। _______________
1437
« on: December 05, 2011, 03:31:43 AM »
ਵੇਚਣ ਵਾਲਾ ਕੱਪੜਾ ਵੇਚੇ, ਉਸਦੀ ਚਿੰਤਾ ਲਾਗਤ ਦੇ ਨਾਲ ਢੋ ਢੁਆਈ ਘਸ ਘਸਾਈ ਕੰਮ ਚਲਾਈ ਬਿਜਲੀ ਗੈਸ ਤੇ ਜੀਣ ਥੀਣ ਦਾ ਖਰਚਾ ਨਿਕਲੇ ਤੇ ਕੁਝ ਪੱਲੇ ਵੀ ਰਹਿ ਜਾਵੇ। ਉਹ ਕਿਉਂ ਸੋਚੇ ਕੌਣ ਖਰੀਦੇ ਕਿਉਂ ਖਰੀਦੇ?
ਨਵ-ਜਨਮੇ ਬੱਚੇ ਦੇ ਲਈ ਜਾਂ ਵਿਆਹ ਦੇ ਜੋੜੇ ਦੇ ਲਈ, ਮੁੰਡੇ ਲਈ ਜਾਂ ਕੁੜੀ ਵਾਸਤੇ ਗੀਤਾ ਗ੍ਰੰਥ ਕੁਰਆਨ ਵਾਸਤੇ ਜਾਂ ਮੋਏ ਦੇ ਕਫਨ ਦੇ ਲਈ। ਕੱਪੜਾ ਤਾਂ ਬੱਸ ਕੱਪੜਾ ਹੀ ਹੈ ਬੰਦਾ ਇਸਨੂੰ ਕੀ ਬਣਾਵੇ? ਕਿਵੇਂ ਬਣਾਵੇ? ਕੱਪੜੇ ਦੇ ਤਾਂ ਵੱਸ ਨਹੀਂ ਹੈ। _______
1438
« on: December 05, 2011, 03:13:35 AM »
sukriya,,,
1439
« on: December 05, 2011, 03:07:42 AM »
ਆਖ ਦਿਓ ਸਾਗਰ ਨੂੰ ਹੁਣ ਮਾਰੇ ਨਾ ਹਾਕਾਂ ਨਦੀਆਂ ਨੂੰ ਰੁਕਣਾ ਮੁਸ਼ਕਿਲ ਹੋ ਜਾਂਦਾ ਹੈ ਪਿਆਰਾਂ ਦੇ ਵਿੱਚ ਵਗੀਆਂ ਨੂੰ।
ਜਾਗ ਪਵੇ ਜੇਕਰ ਸੀਨੇ ਵਿੱਚ ਚਿਣਗ ਕਿਸੇ ਦੇ ਪਿਆਰਾਂ ਦੀ ਕਿਹੜਾ ਕੱਚਿਆਂ ਉੱਤੇ ਤਰਨੋ ਰੋਕੇ ਝੱਲੀਆਂ ਕੁੜੀਆਂ ਨੂੰ।
ਮਹਿਕਾਂ ਹਾਸੇ ਤੇ ਮੁਸਕਾਨਾਂ ਜੇ ਆਪਣੇ ਘਰ ਚਾਹੁੰਦੇ ਹੋ ਨਾ ਮਾਰੋ ਕੁੱਖਾਂ ਵਿੱਚ ਲੋਕੋ ਕੁੜੀਆਂ ਕੋਮਲ ਕਲੀਆਂ ਨੂੰ।
ਸੁੱਖ ਦੇਕੇ ਦੁੱਖ ਝੋਲੀ ਪਾਉਣੇ ਇਹ ਇਹਨਾਂ ਦੀ ਫਿਤਰਤ ਹੈ ਚੰਗੀ ਕਿਸਮਤ ਦੇਈਂ ਰੱਬਾ ਕੁੜੀਆਂ ਕਿਸਮਤ ਪੁੜੀਆਂ ਨੂੰ।
ਦੂਰ ਕਿਤੇ ਰੁੱਸ ਕੇ ਤੁਰ ਗਈਆਂ ਜਾਂ ਜ਼ਹਿਰਾਂ ਪੀ ਮਰ ਗਈਆਂ ਹਾੜਾ ਲੋਕੋ ਮੋੜ ਲਿਆਵੋ ਦੇਸ਼ ਮੇਰੇ ਦੀਆਂ ਚਿੜੀਆਂ ਨੂੰ।
ਕਰਮ ਧਰਮ ਦੀ ਗੱਲ ਨਾ ਜਾਣੇ ਅਕਲ ਲਤੀਫ਼ ਕਹਾਵੇਂ ਤੂੰ ਬਿਨ ਨੇਕੀ ਦੇ ਖੂਹ ਵਿੱਚ ਪਾ ਦੇ ਕੁਲ ਜਮਾਤਾਂ ਪੜ੍ਹੀਆਂ ਨੂੰ।
ਗੀਤ ਪੁਜਾਰੀ ਸਾਜ਼ ਸੁਰਾਂ ਦਾ ਸੱਚੇ ਸੁੱਚੇ ਰਾਗਾਂ ਦਾ ਸਹਿਜ ਸੰਗੀਤ ਪਿਆਰ ਖੁਦਾ ਹੈ ਗੀਤ ਕਹੇ ਇਹ ਦੁਨੀਆਂ ਨੂੰ। ________________________________
1440
« on: December 05, 2011, 03:04:08 AM »
sukriya ji,,,
Pages: 1 ... 67 68 69 70 71 [72] 73 74 75 76 77 ... 99
|