This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 66 67 68 69 70 [71] 72 73 74 75 76 ... 99
1401
« on: December 07, 2011, 10:01:39 AM »
ਮੁੱਦਤਾਂ ਬਾਅਦ ਤੇਰਾ ਅਚਾਨਕ ਆ ਸਾਹਮਣੇ ਖਲੋਣਾ ਮੇਰੇ ਜ਼ਿਹਨ 'ਚ ਬਵਾਲ ਬਣ ਉਠੇ ਸਵਾਲ ਕਿ ਹੁਣ ਕਿਉਂ? ਮਨ ਦੀ ਨੁੱਕਰੇ ਅੱਧਸੁੱਤੇ ਸੁਪਨੇ ਨੂੰ ਠਕੋਰਿਆ ਇਕ ਅਜੀਬ ਖਾਮੋਸ਼ੀ ਜਿਵੇਂ ਕਈ ਦਿਨਾਂ ਬਾਦ ਆਪਣੇ ਘਰ ਵੜੋ ਤੇ ਇਕ ਅਜ਼ੀਬ ਓਪਰਾਪਨ ਪਸਰਿਆ ਹੋਵੇ ਜਿਵੇਂ ਦੇਰ ਬਾਦ ਖੋਲੇ ਦਰਵਾਜ਼ੇ ਦੇ ਚੀਕਣ ਦੀ ਅਵਾਜ਼ ਜਿਵੇਂ ਨਿਘੀ ਬੁੱਕਲ ਨੂੰ ਚੀਰ ਜਾਵੇ ਸ਼ੀਤ ਹਵਾ ... _______________________
1402
« on: December 07, 2011, 09:50:08 AM »
ਝੋਲ ਮੇਰੇ ਗੀਤ ਦੀ ਹੁੰਦੀ ਕਦੇ ਖਾਲੀ ਨਹੀਂ ਪੀੜ ਦੀ ਮਿਲਦੀ ਹੀ ਰਹਿੰਦੀ ਏਸ ਨੂੰ ਸੌਗਾਤ ਹੈ ।
ਪੀੜ ਅਸਾਡੀ ਸਾਨੂੰ ਬਹੁਤ ਮੁਬਾਰਕ ਹੈ ਪੀੜਾਂ ਪੀ ਕੇ ਸ਼ਿਵ ਵਰਗਾ ਕੁਝ ਕਹਿਣ ਦਿਓ
ਹਾਉਮੇ ਦਾ ਮਹਿਲ ਤੇਰਾ ਨੀਹਾਂ 'ਚ ਮੇਰੇ ਹਾਸੇ ਇਸ ਪੀੜ ਨੂੰ ਮੈਂ ਅਪਣੇ ਗੀਤਾਂ 'ਚ ਹੈ ਸਮੋਇਆ ।
ਬਿਜਆ ਹੈ ਬੀਜ ਜੋ ਤੂੰ ਪਿਆਰ ਦਾ ਦਰਦ ਦੇ ਪਾਣੀ ਬਿਨਾਂ ਉੱਗਣਾ ਨਹੀਂ । _____________________
1403
« on: December 07, 2011, 09:18:31 AM »
ਕਾਰੀਗਰ ਨੂੰ ਦੇਹ ਨੀ ਵਧਾਈ, ਜੀਹਨੇ ਰੰਗਲਾ ਚਰਖਾ ਬਣਾਇਆ ਵਿੱਚ ਵਿੱਚ ਮੇਖਾਂ ਲਾਈਆਂ ਸੁਨਹਿਰੀ, ਹੀਰਿਆਂ ਜੜਤ ਜੜਾਇਆ ਬੀੜੀ ਦੇ ਨਾਲ ਖਹੇ ਦਮਕੜਾ, ਤਕਲਾ ਫਿਰੇ ਸਵਾਇਆ ਕੱਤ ਲੈ ਹੀਰੇ ਨੀ, ਤੇਰਾ ਵਿਆਹ ਭਾਦੋਂ ਦਾ ਆਇਆ। ___________________________
1404
« on: December 07, 2011, 09:02:58 AM »
sukriya veer ji,,,
1405
« on: December 07, 2011, 06:46:31 AM »
sukiya,,,
1406
« on: December 07, 2011, 05:22:50 AM »
sukriya ji,,,
1407
« on: December 07, 2011, 05:10:44 AM »
ਜੇ ਕੁਦਰਤ ਨਾਲ ਟਕਰਾਵੇਗਾ ਤਾ ਏਦਾ ਹੀ ਪਛਤਾਵੇਗਾ, ਰੁਖ ਵੱਡ ਤੇ ਜੱਗਲ ਬੇਲੇ ਸਾਰੇ ਖਾਲੀ ਕਤੇ ਤੂੰ, ਤੇਰੇ ਚੋ ਇਨਸਾਨ ਮਰ ਗਿਆ ਪਾਣੀ ਵੀ ਜਹਿਰੇ ਕਰਤੇ ਤੂੰ, ਸਨਾਮੀ ਦੀਆ ਲੈਹਰਾ ਅੱਗੇ ਕੇੜਾ ਬ਼ੰਬ ਚਲਾਵੇਗਾ ਜੇ ਕੁਦਰਤ ਨਾਲ ਟਕਰਾਵੇਗਾ ਤਾ ਏਦਾ ਹੀ ਪਛਤਾਵੇ ਗਾ, ਚੰਨ ਹਨੇਰੇ ਦੂਰ ਭਜਾਉਦਾ ਉਨੂ ਵੀ ਦਾਗੀ ਕੱਰ ਦਿਤਾ, ਪੂਜਣ ਵਾਲੀ ਚੀਜ ਤੇ ਬੰਦਿਆ ਪੈਰ ਤੂੰ ਜਾਕੇ ਧਰ ਦਿਤਾ, ਧਰਤੀ ਸਾਭ ਨਾ ਹੋਈ ਉਥੇ ਕੀ ਮਹਲ ਬਣਾਵੇਗਾ
ਜੇ ਕੁਦਰਤ ਨਾਲ ਟਕਰਾਵੇ ਗਾ ਤਾ ਏਦਾ ਹੀ ਪਛਤਾਵੇਗਾ, ਕਿਦਾ ਦੇ ਵਿਆਹ ਹੋਣ ਲੱਗ...ਪਏ ਘਰ ਘਰ ਗੱਲਾ ਤੁਰੀਆ
ਮੁਡਿਆ ਦੇ ਨਾਲ ਮੁਡੇ ਵਿਆਹ ਤੇ ਕੁੜੀਆ ਦੇ ਨਾਲ ਕੁੜੀਆ, ਜਪਾਨ ਦੇ ਵਾਗੂ ਛੇਤੀ ਹੀ ਮੱਲੀਆ ਮੇਟ ਹੋ ਜਾਵੋਗਾ,
ਜੇ ਕੁਦਰਤ ਨਾਲ ਟਕਰਾਵੇਗਾ ਤਾ ਏਦਾ ਹੀ ਪਛਤਾਵੇਗਾ, ਬਲਹਾਰੀ ਕੁਦਰਤ ਵੱਸਿਆ ਤੇਰਾ ਅੰਤ ਜਾਏ ...ਲੱਖਿਆ, ਤੂੰ ਕਰਤਾ ਏ ਤੇਰਾ ਏ ਸੱਭ ਤੂੰ ਕਣ ਕਣ ਦੇ ਵਿਚ ਵੱਸਿਆ, ਸੁੱਦਾਮ ਦੇ ਵਾਗੂ ਦੋਸਤਾ ਤੂੰ ਵੀ ਖਾਲੀ ਹੱਥੀ ਜਾਵੇਗਾ
ਜੇ ਕੁਦਰਤ ਨਾਲ ਟਕਰਾਵੇਗਾ ਤਾ ਏਦਾ ਹੀ ਪਛਤਾਵੇਗਾ _____________________________
1408
« on: December 07, 2011, 03:06:14 AM »
ਮਾਣ ਨਾ ਕਰ ਤੂੰ... ਆਪਣੇ ਬੈਂਕ ਵਿਚ ਪਏ ਲੱਖਾਂ ਡਾਲਰਾਂ, ਅਤੇ 'ਗੋਲਡਨ ਕਰੈਡਿਟ ਕਾਰਡਾਂ' ਦਾ...! ਤੇਰੇ ਇਹ 'ਕਾਰਡ', ਮੇਰੇ ਪੰਜਾਬ ਦੇ ਢਾਬਿਆਂ, ਜਾਂ ਰੇਹੜੀਆਂ 'ਤੇ ਨਹੀਂ ਚੱਲਦੇ! ....ਹੰਕਾਰ ਨਾ ਕਰ ਤੂੰ, ਆਪਣੇ ਵਿਸ਼ਾਲ 'ਵਿੱਲੇ' ਦਾ! ਇਹਦਾ ਉੱਤਰ ਤਾਂ, ਸਾਡੇ ਖੇਤ ਵਾਲ਼ਾ, 'ਕੱਲਾ ਕੋਠਾ ਹੀ ਦੇ ਸਕਦੈ...! ਜਿੱਥੇ ਪੈਂਦੀ ਹੈ, ਟਿਊਬਵੈੱਲ ਦੀ, ਅੰਮ੍ਰਿਤ ਵਰਗੀ ਧਾਰ ਅਤੇ ਰਸਭਿੰਨਾਂ ਰਾਗ ਗਾਉਂਦੀਆਂ ਨੇ ਲਹਿ-ਲਹਾਉਂਦੀਆਂ ਫ਼ਸਲਾਂ! ਹੋਰ ਤਾਂ ਹੋਰ...? ਮੇਰੇ ਖੇਤ ਤਾਂ ਮੂਲ਼ੀ ਤੇ ਗਾਜਰਾਂ ਵੀ, ਗੀਤ ਗਾਉਂਦੀਐਂ...! ਤੇ ਮੱਕੀ ਵੀ ਢਾਕ 'ਤੇ ਛੱਲੀ ਲਮਕਾ, ਮਜਾਜਣ ਬਣੀਂ ਰਹਿੰਦੀ ਐ...! ...ਤੇ ਮਾਣ ਨਾ ਕਰ ਤੂੰ, ਆਪਣੀ ਸੋਹਲ ਜੁਆਨੀ ਅਤੇ ਡੁੱਲ੍ਹਦੇ ਹੁਸਨ ਦਾ...! ਇਸ ਦਾ ਉੱਤਰ ਦੇਣ ਲਈ ਤਾਂ, ਸਾਡੇ ਖੇਤਾਂ ਵਿਚੋਂ, ਇਕ ਸਰ੍ਹੋਂ ਦਾ ਫ਼ੁੱਲ ਹੀ ਕਾਫ਼ੀ ਹੈ!! ਜਿਸ 'ਤੇ ਬੈਠ ਤਾਂ, ਸ਼ਹਿਦ ਦੀ ਮੱਖੀ ਵੀ, ਮੰਤਰ ਮੁਗਧ ਹੋ ਜਾਂਦੀ ਹੈ, ਤਿਤਲੀਆਂ ਪਾਉਂਦੀਆਂ ਨੇ ਗਿੱਧੇ ਤੇ ਜੁਗਨੂੰ ਰਾਤ ਨੂੰ ਦੀਵੇ ਬਾਲ਼ਦੇ ਨੇ!! ਤੂੰ ਮਾਣ ਨਾ ਕਰ ਆਪਣੇ ਬਾਗ ਦਾ, ਤੇਰੇ ਬਾਗ ਵਿਚ ਹੁਣ ਤੱਕ, ਕਿਸੇ ਮੋਰ ਨੇ ਪੈਹਲ ਨਹੀਂ ਪਾਈ ਹੋਣੀਂ! ਤੇ ਨਾ ਹੀ "ਸੁਭਾਨ ਤੇਰੀ ਕੁਦਰਤ" ਆਖ, ਕਿਸੇ ਤਿੱਤਰ ਨੇ ਪ੍ਰਵਰਦਿਗ਼ਾਰ ਦਾ, ਸ਼ੁਕਰਾਨਾ ਹੀ ਕੀਤਾ ਹੋਣੈਂ...! ਨੱਚੇ ਨਹੀਂ ਹੋਣੇ ਖ਼ਰਗੋਸ਼ ਤੇਰੇ ਬਾਗ ਵਿਚ, ਤੇ ਨਾ ਹੀ ਕੋਇਲ ਨੇ ਕੂਕ ਕੇ, ਕਦੇ ਸ਼ੁਭ ਸਵੇਰ ਦਾ 'ਪੈਗ਼ਾਮ' ਦਿੱਤਾ ਹੋਣੈਂ!! ਨਾ ਕਰ ਮਾਣ ਤੂੰ ਆਪਣੇ ਕੀਮਤੀ ਲਹਿੰਗਿਆਂ ਦਾ, ਤੈਨੂੰ ਸੁਨਿਹਰੀ ਗੀਟੀਆਂ ਗਿਣਨ ਤੋਂ, ਵਿਹਲ ਲੱਗੇ, ਤਾਂ ਕਦੇ ਸਾਡੇ ਪਿੰਡਾਂ ਦੀਆਂ, ਗੱਡੀਆਂ ਵਾਲ਼ੀਆਂ ਦਾ ਲਿਬਾਸ ਦੇਖੀਂ..! ਤੇਰਾ ਭਰਮ ਲੱਥ ਜਾਵੇਗਾ..!! ਉਹਨਾਂ ਦਾ ਪਹਿਰਾਵਾ ਦੱਸ ਦੇਵੇਗਾ, ਕਿ ਸੁਹੱਪਣ ਸਿਰਫ਼ ਅਮੀਰਾਂ ਕੋਲ਼ ਹੀ ਨਹੀਂ, ਸੁਹੱਪਣ ਝੁੱਗੀਆਂ ਵਿਚ ਵੀ ਵਸਦੈ!! ਇਕ ਗੱਲ ਯਾਦ ਰੱਖੀਂ...! ਮੋਤੀਆਂ ਜੜੇ ਪਿੰਜਰਿਆਂ ਵਿਚ, ਮਿੱਠੀ ਚੂਰੀ ਖਾਣ ਵਾਲ਼ੇ, ਨਾਂ ਤਾਂ ਚੋਗਾ ਚੁਗਣ, ਨਾ ਆਲ੍ਹਣਿਆਂ ਦੇ ਮੋਹ, ਅਤੇ ਨਾ ਹੀ, ਬਸੰਤ ਰੁੱਤਾਂ ਦੀ ਸਾਰ ਜਾਣਦੇ ਨੇ!! ਉਹ ਤਾਂ ਸਿਰਫ਼ ਮਾਣਦੇ ਨੇ, ਬਨਾਉਟੀ ਬੁੱਕਲ਼ਾਂ ਦਾ ਨਿੱਘ, ਤੇ ਨਲ਼ੀਆਂ ਨਾਲ਼ ਪੀਂਦੇ ਨੇ ਦੁੱਧ, ਤੇ ਫ਼ੇਰ ਲਾਵਾਰਸਾਂ ਵਾਂਗ, ਮਾਲਕ ਦਾ ਰਾਹ ਦੇਖਦੇ ਨੇ,
ਜੋ ਫ਼ਾਈਵ ਸਟਾਰ ਹੋਟਲਾਂ ਵਿਚ, ਡਾਲਰਾਂ ਦੀ ਕੀਮਤ ਤਾਰ, ਦੂਜਿਆਂ ਦੀ 'ਬਨਾਉਟੀ' ਬੁੱਕਲ਼ ਦਾ, ਨਿੱਘ ਮਾਣਦਾ ਹੁੰਦਾ ਹੈ! ਜਿਸ ਨੂੰ ਆਲ੍ਹਣਾ ਬਣਾਉਣ ਦੀ, ਜਾਂਚ ਨਾ ਆਈ, ਜਿਸ ਨੇ ਹਾਣੀ ਬੁੱਕਲ਼ ਦਾ ਨਿੱਘ ਨਾ ਮਾਣਿਆਂ, ਉਹ ਕਿਹੋ ਜਿਹਾ ਪੰਛੀ ਹੋਵੇਗਾ? ਤੇਰੇ ਵਰਗਾ...? ਉਹ ਵੀ ਤੋਲਵੇਂ ਹੱਡ ਮਾਸ ਦਾ ਪੁਤਲਾ, ਰੂਹ ਅਤੇ ਰੁਹਾਨੀਅਤ ਤੋਂ ਸੱਖਣਾਂ! ਕਿਉਂਕਿ ਪਿੰਜਰੇ ਅਤੇ ਮਹਿਲਾਂ ਦੇ ਮਾਹੌਲ ਵਿਚ, ਬਹੁਤਾ ਫ਼ਰਕ ਨਹੀਂ ਹੁੰਦਾ!! _____________
1409
« on: December 06, 2011, 09:55:40 PM »
ਉਂਝ ਤਾਂ ਮੈਂ ਵੀ ਦੁਨੀਆਂ ਦੀਆਂ ਨਜ਼ਰਾਂ ਵਿੱਚ ਮਹਾਨ ਬੰਦਾ ਵਾਂ, ਆਦਰਸ਼ਵਾਦੀ, ਪਰ ਕੌਣ ਪੜ ਸਕਦੈ, ਕਿਸੇ ਦੇ ਦਿਲ ਦੀਆਂ ਪਰਤਾਂ।
ਉਂਝ ਤਾਂ ਮੈਂ ਵੀ ਨਿੱਤ ਨਵੇਂ ਮਖੌਟੇ ਇਸ ਚਿਹਰੇ ਤੇ ਸਜਾ ਲੈਂਦਾਂ ਬਹਿਰੂਪੀਆਂ ਵਾਗ ਪਰ ਕੌਣ ਛੁਪਾ ਸਕਦੈ, ਸ਼ੀਸ਼ੇ ਸ਼ਨਮੁੱਖ ਆਪਣਾ ਚਿਹਰਾ।
ਉਂਝ ਤਾਂ ਮੈਂ ਵੀ ਕ੍ਰਾਂਤੀਵਾਦੀ, ਜੂਝਾਰੂ ਸੌਚ ਰੱਖਣ ਦੇ ਦਾਅਵੇ ਕਰਦਾਂ ਪਰ ਸ਼ਾਮ ਨੂੰ ਸਰਮਾਏਦਾਰੀ ਨਿਜਾਮ ਦੇ ਲੋਕਾਂ ਨਾਲ, ਜਾਂਮ ਵੀ ਟਕਰਾ ਲੈਂਦਾਂ।
ਉਂਝ ਤੇ ਮੈਂ ਵੀ, ਗਰੀਬਾਂ ਗਲ ਪਈਆਂ, ਲੰਗਾਰ ਹੋਈਆਂ ਕਮੀਜਾਂ ਦੇਖ ਕੇ, ਦੁਖੀ ਹੋਣ ਦਾ ਢੌਂਗ ਰਚ ਲੈਂਦਾਂ, ਪਰ ਵਿਹੜਾ ਸਾਂਬਰਦੀ ਕਿਸੇ ਗਰੀਬ ਕੰਜਕ ਦੇ, ਲੰਗਾਰਾਂ ਚੋਂ ਡੁੱਲਦਾ ਹੁਸਣ ਤੱਕਣੋਂ ਵੀ ਨਹੀਂ ਟਲਦਾ।
ਉਂਝ ਤਾਂ ਮੈਂ ਵੀ ਦੁੱਖ ਦੇ ਵਕਤ, ਅਫਸੋਸ ਦੀ ਲੋਈ ਓੜ ਕੇ, ਸ਼ਰੀਕਾਂ ਘਰੇ ਜਾ ਆਉਂਦਾਂ ਤੇ ਅੰਦਰ ਇੱਕ ਖੋਖਲਾ ਜਿਹਾ ਹਾਸਾ ਦਬਾਈ ਪਰਤ ਆਉਂਦਾਂ।
ਬੜਾ ਕਮਜੋਰ ਹਾਂ ਮੈਂ, ਲਾਚਾਰ, ਡਰਦਾ ਰਹਿੰਦਾਂ ਆਪਣੇ ਅੰਦਰ ਲੁਕੇ ਸੱਚ ਤੋਂ , ਕੌਣ ਜਾਣਦੈ, ਮਹਾਣ ਹੋਣ ਦਾ ਭਰਮ, ਕਦ ਟੁੱਟ ਜਾਵੇ....... __________
1410
« on: December 06, 2011, 09:42:24 PM »
roni surat,,
1411
« on: December 06, 2011, 09:21:13 PM »
ਸਰਦ ਰਾਤਾਂ ਚ ਜੋ ਵਿਛ ਜਾਣ ਚਾਨਣੀ ਦੇ ਵਾਂਗ ਇਹ ਮੇਰੀਆਂ ਬਦਨਾਮ ਤੇ ਗੁਸਤਾਖ ਪ੍ਰਭਾਤਾਂ ਨੇ
ਜੋ ਇਸ ਤਰਾਂ ਜਗਾ ਦਿੰਦੀਆਂ ਨੇ ਮੈਨੂੰ ਨੀਂਦ ਚੋ ਮੇਰੇ ਦੋਸਤਾਂ ਨੇ ਦਿਤੀਆਂ ਅਨਮੋਲ ਸੋਗਾਤਾਂ ਨੇ
ਸ਼ਿਆ ਚਸ਼ਮਾਂ ਬਣ ਜਾਂਦੀਆਂ ਚਿਟੇ ਦਿਨ ਜੋ ਪਿਆਰ ਦੀਆਂ ਇਹ ਬਹੁਤ ਪ੍ਰਾਚੀਨ ਰਿਵਾਇਤਾਂ ਨੇ
ਉਨੀਂਦਰਾ,ਇਹ ਤਲਖੀਆਂ,ਇਹ ਹੰਝੂ ਇਹ ਸਭ ਜੋ ਹੈ ਤੇਰੇ ਸ਼ਹਿਰ ਵਿੱਚ ਵਿਕਦੀਆਂ ਨਿਤ ਰੋਜ਼ ਸੁਗਾਤਾਂ ਨੇ
ਰਹਿਣ ਦੇ ਇਹ ਦੋਸਤੀ,ਅਪਨਾਪਨ ਤੇ ਇਹ ਜਜ਼ਬਾਤ ਇਹ ਤਾਂ ਗੂੜੀ ਪ੍ਰੀਤ, ਮੁਹੱਬਤ ,ਮੋਹ ਦੀਆਂ ਬਾਤਾਂ ਨੇ
ਤੂੰ ਤਾਂ ਐਵੇਂ ਇਹਨਾ ਨੂੰ ਇੰਝ ਵੇਖ ਕੇ ਤ੍ਰਬਕ ਗਿਐਂ ਇਹ ਤਾਂ ਮੇਰੇ ਹਾਣਦੀਆਂ ਕੁਝ ਕਾਲੀਆਂ ਰਾਤਾਂ ਨੇ
ਚੋਰ ਬਜਾਰੀ, ਮਕਾਰੀ, ਧੋਖੇਬਾਜੀ, ਜਾਲਸਾਜੀ ਅੱਜ ਕੱਲ ਦੁਨੀਆਂ ਵਿੱਚ ਇਹ ਬੰਦੇ ਦੀਆਂ ਜਾਤਾਂ ਨੇ
ਤੂੰ ਹੀ ਲੰਘ ਸਕਦਾ ਹੈਂ ਇਹ ਜੋ ਯਾਦਾਂ ਦਾ ਪੁਲ ਬਣਿਐਂ ਤੂੰ ਅੱਗ ਤੇ ਵੀ ਟੁਰ ਸਕਦੈਂ ਤੇਰੀਆਂ ਕਿਆ ਬਾਤਾਂ ਨੇ । ____________________________
1412
« on: December 06, 2011, 08:48:29 PM »
ਜਾ ਮੁੜ ਜਾ ਹੁਣ ਆਪਣੇ ਘਰ ਨੂੰ ਦੇਣਗੇ ਲੋਕੀ ਤਾਹਨਾ ਹੁਣ ਤੱਕ ਸਾਰੇ ਭੁੱਲ ਗਏ ਹੋਣੇ ਤੇਰਾ ਜੋ ਅਫਸਾਨਾ ।
ਮਰ ਰਹੀਆਂ ਤਰਕਾਲਾਂ ਦੀ ਝੋਲੀ ਵਿੱਚ ਪਾ ਦੇਵੀਂ ਕੋਸੋ ਕੋਸੇ ਹੁੰਝੁਆਂ ਦਾ ਤੂੰ ਸਾਂਭ ਕੇ ਰੱਖ ਨਜਰਾਨਾ।
ਕਈਂ ਵਾਰੀ ਕਿਸੇ ਹੋਰ ਦੇ ਹੰਝੁ ਅੱਖਾਂ ਵਿੱਚ ਆ ਜਾਂਦੇ ਜਦ ਕਦੀ ਆਪਣਾ ਲਗਦਾ ਏ ਦਿਲ ਨੂੰ ਦਰਦ ਬੇਗਾਨਾ
ਸ਼ਾਂਮ ਪਈ ਨੂੰ ਫਿਰ ਘਰ ਜਾ ਕੇ ਦੱਸਣਾਂ ਪੈਣੈ ਤੈਨੂੰ ਹੰਝੂਆਂ ਨੂੰ ਛੁਪਾਉਣ ਵਾਸਤੇ ਲੱਭ ਕੋਈ ਨਵਾਂ ਬਹਾਨਾ
ਜਦ ਹੁੰਦੀਆਂ ਸੀ ਸਾਂਝੀਆਂ ਪੀੜਾਂ,ਸਾਂਝੇ ਖੁਸ਼ੀ ਤੇ ਹਾਸੇ ਲੰਘ ਗਏ ਉਹ ਸਮੇ ਪੁਰਾਣੇ ਆ ਗਿਆ ਹੋਰ ਜਮਾਨਾ
ਦੁੱਖ ਨਾ ਕਰ ਜੇ ਭੀੜ ਪਈ ਤੇ ਛੱਡ ਗਏ ਨੇ ਤੈਨੂੰ ਏਸੇ ਕਰਕੇ ਗਿਐ ਪਰਖਿਆ ਯਾਰਾਂ ਦਾ ਯਾਰਾਨਾ
ਹਾਦਸੇ ਵਾਲੀ ਥਾਂ ਤੇ ਕੋਈ ਡਰਦਾ ਹੀ ਨਾ ਖੜਦਾ ਤੜਪ ਤੜਪ ਕੇ ਅਕਸਰ ਯਾਰੋ ਟੁਰ ਜਾਂਦੀਆਂ ਜਾਨਾ ___________________________
1413
« on: December 06, 2011, 09:36:17 AM »
ਕਿਸੇ ਦੇ ਸੀਨੇਂ 'ਕਟਾਰ' ਮਾਰ ਕੇ, ਮੁਆਫ਼ੀ ਮੰਗ ਲੈਣ ਨਾਲ਼, ਅਗਲੇ ਦੇ ਜ਼ਖ਼ਮ ਤੁਰੰਤ ਨਹੀਂ ਭਰ ਜਾਂਦੇ! ਉਸ ਨੂੰ ਭਰਨ ਲਈ ਵੀ ਵਕਤ ਲੱਗਦੈ, ਕਿਉਂਕਿ ਜ਼ਖ਼ਮਾਂ ਦੀ ਵੀ ਆਪਣੀ, ਉਮਰ ਹੁੰਦੀ ਹੈ! ...... ਤੂੰ ਮੇਰੀ ਪਿਆਸੀ ਜ਼ਿੰਦਗੀ ਵਿਚ ਘਟਾ ਵਾਂਗ ਆਈ, ਤੇ ਬੱਦਲ਼ ਵਾਂਗ ਛਾ ਗਈ, ਕੀਤੀ ਕਿਣਮਿਣ ਮੇਰੀ 'ਹਾੜ' ਮਾਰੀ ਰੂਹ 'ਤੇ! ਬਲ਼ਦੀ ਰਹੀ ਸ਼ਮ੍ਹਾਂ ਬਣ, ਮੇਰੇ ਅੰਧਕਾਰ ਮਨ ਵਿਚ, ਤੇ ਕਰਦੀ ਰਹੀ ਚਮਤਕਾਰੀ ਰੌਸ਼ਨੀ! ..ਤੇ ਲਾਉਂਦੀ ਰਹੀ ਮੱਲ੍ਹਮ, ਹਮਦਰਦ ਬਣ, ਮੇਰੇ ਚਸਕਦੇ ਜ਼ਖ਼ਮਾਂ 'ਤੇ! ਪਰ ਜਦ... ਸ਼ਾਇਦ ਭੁਲੇਖੇ ਵਿਚ, ਤੈਥੋਂ ਰੱਖਿਆ ਗਿਆ, ਅੱਕ ਦਾ ਪੱਤਾ ਮੇਰੇ ਨਾਸੂਰ ਬਣੇ ਘਾਉ 'ਤੇ, ਤਾਂ ਮੈਂ ਕਰਾਹ ਉੱਠਿਆ! ਤੂੰ ਖ਼ਿਮਾਂ ਮੰਗਦੀ ਰਹੀ, ਪਛਤਾਉਂਦੀ ਰਹੀ, ਪਰ ਮੇਰਾ ਜ਼ਖ਼ਮ ਚਸਕਦਾ ਰਿਹਾ! ਕਿਸੇ ਦਾ ਪ੍ਰਗਟ ਕੀਤਾ ਖ਼ੇਦ, ਵਕਤੀ ਤੌਰ 'ਤੇ ਸਕੂਨ ਜ਼ਰੂਰ ਦਿੰਦਾ ਹੈ, ਪਰ ਜ਼ਖ਼ਮ, ਆਠਰਨ ਲਈ ਸਮੇਂ ਦੀ ਮੰਗ ਕਰਦੈ, ...... ਜਦ ਵਾਰ-ਵਾਰ ਛੇੜਦੀ ਤੂੰ ਮੇਰੇ 'ਅੱਲੇ' ਜ਼ਖ਼ਮ ਨੂੰ, ਤਾਂ ਸ਼ਾਇਦ ਤੈਨੂੰ ਤਾਂ ਚਾਹੇ ਆਨੰਦ ਆਉਂਦਾ ਹੋਵੇਗਾ ਛੇੜ ਕੇ? ਪਰ ਪੀੜਾਂ ਮਾਰੀ ਮੇਰੀ ਆਤਮਾਂ ਲੀਰੋ-ਲੀਰ ਹੋ ਜਾਂਦੀ! ਤੂੰ ਸਮਝਦੀ ਰਹੀ ਸ਼ਾਇਦ 'ਪਾਖੰਡ' ਇਸ ਨੂੰ, ਪਰ ਜ਼ਖ਼ਮ ਦੇ ਦਰਦ ਦਾ ਮਾਪ ਤਾਂ ਤੈਨੂੰ ਨਹੀਂ ਦੱਸ ਸਕਦਾ ਸੀ? ....... ਤੇਰੇ ਦਿਲ ਵਿਚ ਸੀ, ਕਿ ਮੈਂ ਤੈਨੂੰ ਮੁਆਫ਼ ਨਹੀਂ ਕੀਤਾ? ਨਹੀਂ...! ਤੂੰ ਗ਼ਲਤ ਸਮਝਦੀ ਰਹੀ! ਮੈਂ ਆਪਣਾ ਪੀੜਾ-ਗ੍ਰਸਤ ਚਿਹਰੇ ਦਾ ਅਕਸ ਹੀ, ਮੁਸਕੁਰਾਹਟ ਵਿਚ ਬਦਲ ਨਹੀਂ ਸਕਿਆ! ਕਿਉਂਕਿ ਦਰਦਾਂ ਵਿਚ ਵੀ ਮੁਸਕੁਰਾਉਣਾ, 'ਆਮ' ਬੰਦੇ ਦੇ ਵੱਸ ਨਹੀਂ ______________
1414
« on: December 06, 2011, 09:18:25 AM »
ਹੁਣ ਮੈਂ, ਸਿੱਖ ਲਿਆ ਹੈ ਮਸਤ ਰਹਿਣਾਂ! ਛੱਡ ਦਿੱਤੇ ਨੇ, ਦੇਖਣੇ ਸਬਜ਼ਬਾਗ, ਤੇ ਲੈਣੇਂ ਫ਼ੋਕੇ ਸੁਪਨੇ! ਛੱਡ ਦਿੱਤੀਆਂ ਨੇ ਲਾਉਣੀਆਂ ਆਸਾਂ, ਚੰਦਰਮਾਂ ਵੱਲ ਦੇਖ, ਚਕੋਰ ਵਾਂਗੂੰ! ਜਿੰਨੀ ਆਸ ਰੱਖੀ 'ਗ਼ੈਰਾਂ' 'ਤੇ, ਦਿਲ ਵਿਚ ਨਿਰਾਸ਼ਾ ਦੀ, ਪਰਲੋਂ ਹੀ ਆਈ! ਮਨ ਦੀ ਦੇਹਲ਼ੀ ਖ਼ੁਰਦੀ ਗਈ, ਧਰਵਾਸ ਅਤੇ ਤਾਹਨਿਆਂ ਦੀਆਂ ਛੱਲਾਂ ਨਾਲ਼! ਹੁਣ ਤਾਂ ਸਬਰ ਦਾ ਪਾਣੀ ਵੀ, ਦਿਲ ਦੇ ਵਿਹੜੇ ਆ ਵੜਿਆ! ਜ਼ਿੰਦਗੀ ਦੇ ਸਫ਼ਰ ਵਿਚ, ਨਾ ਚਾਹੁੰਦਿਆਂ ਵੀ, ਅਪਨਾਉਣੇ ਪਏ, ਕੰਡਿਆਲ਼ੇ ਰਾਹ! ਤੇ 'ਵਜਾਉਣੇ' ਪਏ ਗਲ਼ ਪਏ ਢੋਲ, ਤੇ ਨਿਭਾਉਣੇ ਪਏ 'ਅਣ-ਸਿਰਜੇ' ਰਿਸ਼ਤੇ! ਚਾਹੇ ਕਦਮ-ਕਦਮ 'ਤੇ, ਲਹੂ-ਲੁਹਾਣ ਹੁੰਦਾ ਰਿਹਾ, ਪਰ ਅਣਮੰਨੇ ਰਿਸ਼ਤੇ ਦਾ ਜੂਲ਼ਾ, ਚੁੱਕੀ ਰੱਖਿਆ ਆਪਣੇ ਮੋਢਿਆਂ 'ਤੇ! ਮਿੱਧਦਾ ਤੁਰਿਆ ਗਿਆ, ਆਪਣੇ ਅਰਮਾਨਾਂ ਦੇ ਮਲਬੇ ਨੂੰ! ਮੇਰੀ ਜ਼ਿੰਦਗੀ ਵਿਚ ਆਏ ਇਸ ਰਿਸ਼ਤੇ ਵਿਚ, ਮੋਹ ਅਤੇ ਅਪਣੱਤ ਦੀ ਅਣਹੋਂਦ ਸੀ, ਸਿਰਫ਼ ਖ਼ੁਦਗਰਜ਼ੀ, ਸਿਆਸਤ ਅਤੇ ਮਤਲਬ-ਪ੍ਰਸਤੀ ਦੀ ਸੜੇਹਾਂਦ ਸੀ! ਜਦ ਹੁਣ ਸੁੱਕ-ਸੜ ਕੇ, ਬਦਬੂ ਮਾਰ ਰਹੀਆਂ ਨੇ ਮੇਰੀਆਂ ਸਧਰਾਂ, ਤਾਂ ਉਸ ਨੂੰ ਮੇਰੀ 'ਨਲਾਇਕੀ' ਦਾ ਨਾਂਮ ਦੇ ਕੇ, ਜਨਾਜਾ ਕੱਢਿਆ ਜਾ ਰਿਹੈ! ਵਜਾਏ ਜਾਂਦੇ ਨੇ ਮੇਰੇ ਕੰਨਾਂ ਵਿਚ ਢੋਲ਼ ਅਜੇ ਵੀ, ਸ਼ੋਸ਼ਿਆਂ ਦੇ! ਪਰ ਮੇਰਾ ਬਾਗ਼ੀ ਹੋਇਆ ਮਨ, ਇਹਨਾਂ ਵਿਚ ਪਰਚਦਾ ਨਹੀਂ! ________________
1415
« on: December 06, 2011, 09:03:55 AM »
sukriya,,,
1416
« on: December 06, 2011, 09:02:16 AM »
ਲੰਬੀ ਇਕ ਉਡਾਰੀ ਮਗਰੌ ਬੈਠਾ ਆਣ ਬਨੇਰੇ ਪੰਛੀ ਲਾਹਵਣ ਲਈ ਥਕਾਨ ਤਲੀਆ ਉਤੇ ਚੋਹ ਚਗਾਉਦਾਂ ਭੋਲੇ ਪੰਛੀ ਤਾਈਂ ਤੱਕਿਆ ਇਕ ਇਨਸਾਨ
ਭੁੱਖ ਸਤਾਇਆ ਦਿਲ ਲਲਚਾਇਆ ਤਨ ਮਨ ਦਰਦਾਂ ਘੇਰੇ ਤੱਕੇ ਕੁਛ ਪੰਛੀ ਸਹਿਮੇ ਤੇ ਖਿਲਰੇ ਖੰਭ ਚੁਫੇਰੇ
ਆਜਾਦੀ ਵਿਚ ਮਰਨਾ ਚੰਗਾਂ ਸੋਚ ਮਾਰੀ ਕਿਲਕਾਰੀ ਤੱਕਿਆ ਅੰਬਰ ਪਰ ਤੋਲੇ ਤੇ ਭਰ ਲਈ ਫੇਰ ਉਡਾਰੀ ______________________________
1417
« on: December 06, 2011, 08:35:29 AM »
sukriya ji,,,
1418
« on: December 06, 2011, 08:28:56 AM »
sukriya ji,,,
1419
« on: December 06, 2011, 08:28:11 AM »
ਅਸੀਂ ਪੂਜਦੇ ਰਹੇ ਕਿਸੇ ਪੱਥਰ ਦੇ ਭਗਵਾਨ ਨੂੰ ਕਰਦੇ ਰਹੇ ਇਬਾਦਤ ਤੇ ਉਹਨੇ ਅੱਖ ਤੱਕ ਨਾ ਪੁੱਟੀ! ......... ਅਸੀਂ ਕਰਦੇ ਰਹੇ ਡੰਡਾਉਤ ਲਟਕਦੇ ਰਹੇ ਪੁੱਠੇ ਧੁਖ਼ਾਉਂਦੇ ਰਹੇ ਧੂਫ਼, ਚੜ੍ਹਾਉਂਦੇ ਰਹੇ ਫ਼ੁੱਲ ਤੇ ਉਹਨੇ ਸੁਗੰਧੀ ਲੈਣ ਲਈ ਸਾਹ ਤੱਕ ਨਾ ਲਿਆ? ਫ਼ਿਰ ਕੀ ਪਰਖ਼ ਹੋਵੇਗੀ, ਚੰਗੇ-ਮੰਦੇ ਭਗਤ ਦੀ, ਉਸ ਪੱਥਰ ਦੇ 'ਭਗਵਾਨ' ਨੂੰ?
......... ਜਿਸ ਨੇ ਨਾ ਦਿਲ 'ਚੋਂਲਹੂ ਫ਼ੁੱਟਦਾ ਦੇਖਿਆ ਅਤੇ ਨਾ ਵੱਜਦੀ ਸੁਣੀਂ, ਸ਼ਰਧਾ ਬਾਂਸੁਰੀ ਦੀ ਧੁਨੀ! ਨਾ ਸੁਣੀਆਂ ਅਰਦਾਸਾਂ ਤੇ ਨਾ ਮੰਨੀਆਂ ਬੇਨਤੀਆਂ! ......... ਉਸ ਨੂੰ ਸ਼ਾਇਦ ਯਾਦ ਆਉਂਦੇ ਰਹੇ ਰਾਕਸ਼ਸ਼ ਜਿੰਨ੍ਹਾਂ ਨਾਲ਼ ਉਸ ਨੂੰ 'ਯੁੱਧ' ਕਰਨਾ ਪਿਆ? ਪਰ ਭਗਵਾਨ ਜੀ ਨੇ ਰਾਕਸ਼ਸ਼ ਅਤੇ ਭਗਤ ਦੀ ਪਹਿਚਾਣ ਨਹੀਂ ਕੀਤੀ ਤੇ ਚੁੱਪ ਹੀ ਰਹੇ! ......... ਅਸੀਂ ਰੁਲ਼ਦੇ ਰਹੇ ਤੂਫ਼ਾਨਾਂ ਵਿਚ ਸੜਦੇ ਰਹੇ ਧੁੱਪਾਂ ਵਿਚ ਦਿੰਦੇ ਰਹੇ ਮੁਰਦਿਆਂ ਦੀਆਂ ਖੋਪੜੀਆਂ ਨੂੰ ਲੋਰੀਆਂ ਪਰ, ਉਸ ਦੀ ਸਮਾਧੀ ਨਾ ਟੁੱਟੀ! ਨਾ ਕੋਈ ਅਸੀਸ ਮੂੰਹੋਂ ਫ਼ੁੱਟੀ!! 'ਭਾਣਾਂ' ਤਾਂ ਉਸ ਦਾ, ਅੱਗੇ ਵੀ ਮੰਨਦੇ ਸੀ ਪਰ ਹੁਣ ਤਾਂ, 'ਆਖ਼ਰੀ' ਭਾਣਾਂ ਮੰਨ ਕੇ ਅਸੀਂ ਵੀ ਚੁੱਪ ਹੋ ਗਏ! ਕਿਉਂਕਿ ਪੱਥਰ ਦੇ ਬੁੱਤ ਕਦੇ ਅੱਖਾਂ ਨਹੀਂ ਖੋਲ੍ਹਦੇ! ......... ਸਾਨੂੰ ਵੀ ਪਤਾ ਲੱਗ ਗਿਆ ਕਿ ਉਸ ਦੀ ਜ਼ਿਦ ਅਤੇ ਹਠ ਬੁਲੰਦ ਹੈ! ਹੁਣ ਤਾਂ ਅਸੀਂ ਵੀ ਆਪਣੀ ਸ਼ਰਧਾ ਦੀ ਹਿੱਕ 'ਤੇ ਫ਼ੱਟਾ ਟੰਗ ਲਿਆ ਕਿ ਅੱਗੇ ਰਸਤਾ ਬੰਦ ਹੈ!! _____________
1420
« on: December 06, 2011, 08:12:32 AM »
ਘਰੇਲੂ ਜੰਗ ਵਿਚ ਮਾਰੇ ਇਨਸਾਨ ਦੀ ਰੇਗਿਸਤਾਨ ਵਿਚ ਪਈ ਖੋਪੜੀ ਵਿਚ ਜਮ੍ਹਾਂ ਹੋਏ, ਮੀਂਹ ਦੇ ਪਾਣੀ ਵਾਂਗ, ਕਦੇ ਵਰਦਾਨ ਤੇ ਕਦੇ ਤਬਾਹੀ ਲੱਗਦੀ ਹੈਂ ਤੂੰ! ________________
Pages: 1 ... 66 67 68 69 70 [71] 72 73 74 75 76 ... 99
|