1381
Shayari / Re: ਪਾਣੀ,,,
« on: December 09, 2011, 01:44:35 AM »
sukriya ji,,,
This section allows you to view all posts made by this member. Note that you can only see posts made in areas you currently have access to. 1382
ਨਾ ਹਿੰਦੂ ਨੂੰ ਜਾਣਦੀ
ਨਾ ਸਿੱਖ ਨੂੰ ..... ਨਾ ਧਰਮ ਨੂੰ ਜਾਣਦੀ ਨਾ ਅਧਰਮ ਨੂੰ....॥ ਨਾ ਈਮਾਨ ਨੂੰ ਜਾਣਦੀ ਨਾ ਬੇਈਮਾਨ ਨੂੰ ....॥ ਉਹਦੇ ਲਈ ਨਾ ਕੋਈ ਦੋਸਤ ਨਾ ਦੁਸ਼ਮਣ ..। ਉਹ ਜਦ ਜਾਗਦੀ ਤਾਂ ਬੱਸ ਉਹੀ ਜਾਗਦੀ ਨਾ ਆਸ ਨਾ ਬੇਆਸ ਹਾਂ ਉਹ..'ਪਿਆਸ' ਬੱਸ..'ਪਿਆਸ' ਪਿਆਸ ਦਾ ਧਰਮ....ਪਾਣੀ ਪਿਆਸ ਦੀ ਤਲਾਸ਼ ਦਾ ਕਰਮ ....ਪਾਣੀ ਪਿਆਸ ਦੇ ਸੱਚੇ ਅਹਿਸਾਸ ਜਿੱਡਾ ਸੁੱਚਾ ਕਿੱਥੇ ਹੋਣਾ ਸੀ ਕੋਈ ਜੇ ਨਾ ਹੁੰਦਾ.... ਭਾਈ ਘਨਈਆ ਗੋਬਿੰਦ ਨੇ ਛੋਹਿਆ ਪਿਆਸ ਤ੍ਰਿਪਤ ਹੋਈ ਉਹਦੀ ਪਿਆਸਿਆਂ ਲਈ ਫੇਰ ਉਹ ਪਾਣੀ ਬਣਿਆ ਦੋਸਤੀ .....ਦੁਸ਼ਮਣੀ .... ਧਰਮ ....ਅਧਰਮ.... ਸੱਚ....ਝੂਠ ਤੋਂ ਪਾਰ ਹੋ....॥ ਉਹ ਬੱਸ ਪਾਣੀ ਬਣਿਆ ਪਿਆਸ ਦਾ ਹਾਣੀ ਬਣਿਆ ਹਰ ਜ਼ਖਮ ਲਈ ਮਰਹਮ ਬਣਿਆ....॥ ਮਸ਼ਕ ਫੜੀ ਉਸ....ਰੱਬ ਦੀ ਵੇਖੋ ਉਹ ਮਾਸ਼ਕੀ ਗੁਰੁ ਦਾ ਸੱਚਾ ਸਿੱਖ ਪਾਣੀ ਬਣਿਆ....ਪਾਣੀ ਹੋਇਆ ________________ 1385
Shayari / ਕੁੜੀਆਂ..... ਕੀ ਬੱਸਾਂ?????« on: December 08, 2011, 11:44:37 PM »
ਗੀਤਕਾਰਾਂ ਨੂੰ ਕਲਾਕਾਰਾਂ ਨੂੰ, ਮੇਰੀ ਬੇਨਤੀ ਹੈ ਅਦਾਕਾਰਾਂ ਨੂੰ,
ਮਸ਼ਹੂਰ ਹੋਣ ਦੀ ਖਾਤਿਰ ਨਾ ਤੁਸੀਂ ਆਪਣਾ ਉੱਲੂ ਲੋਟ ਕਰੋ, ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ.... ਇਹ ਧੀਆਂ ਦੇਸ਼ ਪੰਜਾਬ ਦੀਆਂ ਨੇ, ਕੁਝ ਤੇ ਯਾਰੋ ਹੋਸ਼ ਕਰੋ, ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ.... ਵੇਸ਼ਵਾਵਾਂ-ਬਦਚਲਣਾਂ ਜਾਂ ਕੁਝ ਹੋਰ ਵਿਖਾਉਣਾ ਚਾਹੁੰਦੇ ਹੋ? ਪੰਜਾਬ ਦੀਆਂ ਸਭ ਕੁੜੀਆਂ ਨੂੰ ਤੁਸੀਂ ਕੀ ਦਰਸਾਉਣਾ ਚਾਹੁੰਦੇ ਹੋ? ਅਸੀਂ ਕੀ ਲਿਖਿਆ? ਕੀ ਗਾਉਂਦੇ ਹਾਂ? ਯਾਰੋ ਸ਼ਰਮ ਤਾਂ ਮਾੜੀ ਮੋਟ ਕਰੋ, ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ.... ਸੁਣਨ ਵਾਲੇ ਸਭ ਸਰੋਤਿਆਂ ਨੂੰ ਜੇਕਰ ਸੋਝੀ ਆ ਜਾਵੇ, ਕੀ ਮਜਾਲ ਹੈ ਇਹਨਾਂ ਗਾਇਕਾਂ ਦੀ, ਕੋਈ ਗੀਤ ਐਹੋ ਜਿਹਾ ਗਾ ਜਾਵੇ, ਐਹੋ ਜਿਹੇ ਗਾਣੇ ਗਾਉਣਿਆਂ ਨੂੰ, ਨਾਂ ਭੁੱਲਕੇ ਕਦੇ ਸਪੋਟ ਕਰੋ, ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ.... ਡੇਰੇਦਾਰ ਪਾਖੰਡੀਆਂ ਮੂਹਰੇ ਲੀਡਰ ਜਾਂਦੇ ਮੂਤੀ ਕਿਉਂ? ਸ਼ੇਰਾਂ ਤੋਂ ਭੇਡਾਂ ਬਣ ਚੱਲੇ, ਇਹ ਆਵਾ ਜਾਂਦਾ ਊਤੀ ਕਿਉਂ? ਕਰਨੀ ਹੀ ਜੇ ਚਾਹੁੰਦੇ ਹੋ, ਮਾੜੇ ਪਰਬੰਧ 'ਤੇ ਚੋਟ ਕਰੋ, ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ.... ਸਾਡੇ ਘੁੱਗ ਵਸਦੇ ਪੰਜਾਬ ਤਾਂਈ, ਇਹ ਲੀਡਰ ਲੁੱਟ ਕੇ ਖਾ ਰਹੇ ਨੇ, ਕਿਸਾਨ-ਮਜ਼ਦੂਰ ਦੀ ਮਿਹਨਤ ਨੂੰ, ਇਹ ਜੇਬਾਂ ਦੇ ਵਿੱਚ ਪਾ ਰਹੇ ਨੇ, ਭਰਿਸ਼ਟ ਹੋਏ ਇਹਨਾਂ ਲੀਡਰਾਂ ਦੀ ਆਉ ਰਲ-ਮਿਲ ਫੱਟੀ ਪੋਚ ਧਰੋ, ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ.... ਛੱਡ ਯਾਰਾ ਤੂੰ ਕੀ ਸੁਲਝਾਲੇਂਗਾ ਇਸ ਉਲਝੇ ਤਾਣੇ-ਬਾਣੇ ਦਾ? ਜੇ "ਓਹ" ਦੇਵੇ ਤਾਂ ਅਕਲ ਆਊ, ਤੇਰਾ ਫਾਇਦਾ ਨਹੀਂ ਸਮਝਾਣੇ ਦਾ, ਜੀਹਣੇ ਅੰਤ ਸਹਾਈ ਹੋਣਾ ਹੈ, ਬੱਸ ਮਨ ਵਿੱਚ ਓਹਦੀ ਓਟ ਧਰੋ, ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ.... ਇਹ ਧੀਆਂ ਦੇਸ਼ ਪੰਜਾਬ ਦੀਆਂ ਨੇ, ਕੁਝ ਤੇ ਯਾਰੋ ਹੋਸ਼ ਕਰੋ, ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....।।।। ___________________________________ 1386
ਪਤਨੀ (ਦਫਤਰ ਜਾਂਦੇ ਪਤੀ ਨੂੰ)- ਅੱਜ ਤੁਹਾਨੂੰ ਚੂਹਿਆਂ ਲਈ ਕੁਝ ਨਾ ਕੁਝ ਲੈ ਕੇ ਹੀ ਆਉਣਾ ਪਵੇਗਾ। ਮੈਂ ਇਹਨਾਂ ਕਰਕੇ ਬਹੁਤ ਪਰੇਸ਼ਾਨ ਹਾਂ। ਪਤੀ- ਜੇਕਰ ਇਹ ਚੂਹੇ ਉਹ ਖਾਣਾ ਨਹੀਂ ਖਾ ਸਕਦੇ, ਜੋ ਆਪਣੇ ਘਰ ਵਿੱਚ ਬਣਦਾ ਹੈ ਤਾਂ ਮੈਂ ਉਹਨਾਂ ਲਈ ਬਾਹਰ ਤੋਂ ਕੁਝ ਨਹੀਂ ਲਿਆ ਦੇਣ ਵਾਲਾ। ਜੇ ਇਹ ਘਰ ਛੱਡ ਕੇ ਜਾਣਾ ਚਾਹੁੰਦੇ ਹਨ ਤਾਂ ਬੇਸ਼ੱਕ ਚਲੇ ਜਾਣ।
________________________________________________________________________________________ 1387
ਨਾਲ ਕ੍ਰਿਤ ਦੇ ਜ਼ਬਰ ਜਨਾਂਹ ਹੋਊ ਅੱਖਾਂ ਦੇ ਸਾਮ੍ਹੇ।
ਹੁੰਦੇ ਨਹੀਂ ਸੁਚੇਤ ਜਦੋਂ ਤੱਕ ਕਿਰਤੀ ਤੇ ਕਾਮੇ। ਅਜ਼ਾਦ ਹੁੰਦਿਆਂ ਵਾਂਗ ਗੁਲਾਮਾਂ ਜਿੰਦਗੀ ਜਿਉਣੀ ਪਊ, ਪਈ ਪੰਜਾਲੀ ਲਾਹ ਧੌਣ ਤੋਂ ਜਦ ਕਰਦੇ ਨਹੀਂ ਲਾਮ੍ਹੇ। ਲਾਲ ਬਹੀ ਚ ਜਦ ਤੱਕ ਦਰਜ ਕਮਾਈ ਹੋਊ ਕਾਮੇ ਦੀ, ਕਦੇ ਮਜਦੂਰ ਖੁਸ਼ਹਾਲ ਨਹੀਂ ਹੋਣਾ ਲੱਖ ਬਦਲ ਲਏ ਜਾਮੇ। ਹੋ ਲਿਖਾਰੀ ਕਿਸਮਤ ਦੇ ਕਿਉਂ ਕੋਸੋ ਕਿਸਮਤ ਨੂੰ, ਦੱਸੋ ਕਿਹੜਾ ਖੁਦਾ ਖੜਜੂ ਆ ਤੁਸਾਂ ਦੀ ਥਾਂਵੇ। ਪੋਰੀ ਪੋਰੀ ਕੱਟਕੇ ਹੋਂਦ ਮਿਟਾਈ ਜਾਵੇ ਰੁੱਖਾਂ ਦੀ, ਲੱਖ ਅਲਾਮਤਾਂ ਦੂਰ ਹੁੰਦੀਆਂ ਬੈਠ ਜਿੰਨਾਂ ਦੀ ਛਾਵੇਂ। ਚੰਦ ਛਿੱਲੜਾਂ ਨੇ ਵੇਖੋ ਕਿੰਨਾਂ ਬੇ-ਮੋਹਾ ਕੀਤਾ, ਮਾਂ, ਪਿਉ, ਰਿਸ਼ਤੇਦਾਰਾਂ ਤੋਂ ਇਹ ਹੁੰਦਾ ਜਾਦਾ ਲਾਮ੍ਹੇ। ___________________________ 1388
Shayari / ਬਾਬੇ ਦਾ ਪ੍ਰਤਾਪ,,,« on: December 08, 2011, 10:18:44 PM »
ਇੱਕ ਬਾਬਾ ਲਿਆਂਦਾ ਸ਼ਰਧਾਲੂਆਂ ਨੇ
ਚਿੱਟਾ ਚੋਲਾ ਤੇ ਚਿੱਟਾ ਪ੍ਰਕਾਸ਼ ਦਾਹੜਾ ਸ਼ਰਧਾਲੂ ਦੱਸਦੇ ਬਾਬੇ ਦਾ ਪ੍ਰਤਾਪ ਬਹੁਤਾ ਲਾਇਆ ਉਹਨਾਂ ਕਿਰਾਇਆ ਅਤੇ ਭਾੜਾ -ਬਾਬੇ ਮਾਲਾ ਫੜੀ ਇੱਕ ਹੱਥ ਫ਼ੱਬੇ ਕਬੂਤਰ ਵਾਂਗ ਅੱਖਾਂ ਵੀ ਮੀਟ ਲੈਂਦਾ ਸੰਗਤ ਟੇਕੇ ਡਾਲਰ ਜਾਂ ਪੌਂਡ-ਯੂਰੋ ਸਭ ਕਬੂਲ, ਆਖ ਘੜ੍ਹੀਸ ਲੈਂਦਾ -ਸ਼ਰਧਾਲੂ ਟੱਬਰ ਫਿਰੇ ਉਹਦੇ ਅੱਗੇ ਪਿੱਛੇ ਬੀਬੀਆਂ ਖੜ੍ਹੀਆਂ ਆਸ਼ੀਰਵਾਦ ਲੈਣ ਦੇ ਲਈ ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ ਕੋਈ ਪੁੱਤਰ ਮੰਗੇ ਆਪਣੀ ਭੈਣ ਦੇ ਲਈ -ਬਾਬਾ ਮਘਨ ਹੋਇਆ ਸਭ ਸੁਣੀ ਜਾਵੇ ਕਬੂਤਰ ਮੀਟੇ ਅੱਖਾਂ ਜਿਵੇਂ ਦੇਖ ਬਿੱਲੀ ਚੇਲਾ ਚੁਗਲ ਵਾਂਗ ਬੈਠਾ ਝਾਕੀ ਜਾਵੇ ਸੰਗਤ ਕਰਦੀ ਕਿੰਨ੍ਹੀ ਕੁ ਜੇਬ ਢਿੱਲੀ -ਜਦ ਮੱਥੇ ਸਾਰਿਆਂ ਨੇ ਟੇਕ ਦਿੱਤੇ ਚੇਲਾ ਆਖਦਾ ਅਪਾਇੰਟਮੈਂਟ ਬਣਾ ਲਵੋ ਜੇ ਹੈ ਸੱਦਣਾ ਘਰੇ ਮਹਾਂਪੁਰਖਾਂ ਨੂੰ ਤੁਸੀਂ ਆਪਣਾ ਨਾਮ ਲਿਖਵਾ ਲਵੋ -ਜੇ ਨਹੀਂ ਘਰੇ ਮਹਾਂਪੁਰਖਾਂ ਨੂੰ ਸੱਦਣ ਜੋਗੇ ਨਿੱਕੀ ਸਿੰਘ ਦੇ ਘਰ ਹੀ ਆ ਜਾਇਓ ਸੁਣੋਂ ਕੀਰਤਨ ਕਰੋ ਭਾਈ ਜਨਮ ਸਫ਼ਲਾ ਚਾਹੇ ਉਥੇ ਹੀ ਹਾਜ਼ਰੀਆਂ ਪਾ ਜਾਇਓ -ਬਾਬਾ ਉਠਿਆ ਤਾਂ ਸੰਗਤ ਨੇ ਹੱਥ ਜੋੜੇ ਸੰਗਤ ਝੁਕ ਕੇ ਜਿਹੇ ਹੋ ਖੜ੍ਹੀ ਅੱਗੇ ਚੇਲਾ ਹੂੰਝਣ ਲੱਗਾ ਨੋਟਾਂ ਸਾਰਿਆਂ ਨੂੰ ਲੱਗੀ ਮਾਇਆ ਦੀ ਪਈ ਸੀ ਝੜ੍ਹੀ-ਥੱਬੇ -ਬਾਬਾ ਨਿਕਲਿਆ ਬਾਹਰ ਸੰਗਤ ਚਰਨ ਪਰਸੇ ਗੁਰੂ ਗ੍ਰੰਥ ਦਾ ਚੇਤਾ ਭੁੱਲ ਗਿਆ ਸੀ ਬਾਬਾ ਜੀ ਹੱਥ ਰੱਖੋ ਸਿਰ ਪਾਪੀਆਂ ਦੇ ਬੱਚਾ-ਬੱਚੀ ਬਾਬੇ 'ਤੇ ਡੁੱਲ ਗਿਆ ਸੀ -ਬਾਬਾ ਬੈਠ ਚਿੱਟੀ ਵਿਚ ਮਰਸਰੀ ਦੇ ਤੁਰ ਪਿਆ ਸੀ ਵਾਂਗ ਤੂਫ਼ਾਨ ਬਾਬਾ ਸੰਗਤ ਸਿਫ਼ਤਾਂ ਕਰਦੀ ਥੱਕਦੀ ਨਹੀਂ ਇਹ ਤਾਂ ਲੱਗਦਾ ਜਮਾਂ ਭਗਵਾਨ ਬਾਬਾ -ਇਹ ਹੋਊ ਅਵਤਾਰ ਕਿਸੇ ਦੇਵਤੇ ਦਾ ਪਹੁੰਚਿਆ ਬਾਬਾ ਤਾਂ ਸੱਚੇ ਰੱਬ ਤਾਈਂ ਪਿਛਲੇ ਜਨਮ 'ਚ ਕਰੀ ਤਪੱਸਿਆ ਹੋਊ ਧੂੰਆਂ ਸੁੰਘੇ ਸੰਗਤ ਬੜੇ ਚਾਈਂ-ਚਾਈਂ -ਬਾਬਾ ਪਹੁੰਚਿਆ ਸ਼ਰਧਾਲੂ ਪ੍ਰੀਵਾਰ ਘਰ ਸੀ ਬਾਬੇ ਹਦਾਇਤਾਂ ਚਾੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਆਪਾਂ ਬਣਾਉਣੀ ਮੂਵੀ ਕੱਲ੍ਹ ਕੀਰਤਨ ਦੀ ਗਿ਼ਲੇ, ਸਿ਼ਕਵੇ, ਸ਼ਕਾਇਤਾਂ ਵੀ ਧਰ ਦਿੱਤੀਆਂ -ਕਹਿੰਦਾ, ਸੰਗਤ ਬੜੀ ਬੇਵਕੂਫ਼ ਥੋਡੀ ਬੀਬੀਆਂ ਬੁੜ-ਬੁੜ ਕਰਦੀਆਂ ਰਹਿੰਦੀਆਂ ਨੇ ਬੱਚੇ ਚੀਕ ਮਾਰਨ, ਕਾਲਜਾ ਕੱਢ ਲੈਂਦੇ ਸਾਨੂੰ ਸਭ ਹੀ ਝੱਲਣੀਆਂ ਪੈਂਦੀਆਂ ਨੇ -ਜਦੋਂ ਕੱਲ੍ਹ ਨੂੰ ਲੱਗੇ ਦੀਵਾਨ ਭਾਈ ਬੀਬੀ ਬੋਲੇ ਨਾ, ਬੱਚਾ ਨਾ ਕੂਕ ਮਾਰੇ ਅਸੀਂ ਕੀਰਤਨ ਹੀ ਬੰਦ ਕਰ ਦੇਣਾ ਕੰਨ ਖੋਲ੍ਹ ਕੇ ਸੁਣ ਲਓ ਤੁਸੀਂ ਸਾਰੇ -ਸਾਡੀ ਮੂਵੀ ਦੀ ਜੱਖਣਾਂ ਪੱਟ ਹੋ ਜਾਊ ਜਿਹੜੀ ਬਣਨੀ ਹੈ ਗੁਰੂ-ਘਰ ਥੋਡੇ ਜੇ ਰੌਲਾ ਹੀ ਬੀਬੀਆਂ ਪਾਈ ਗਈਆਂ ਚੁੱਪ ਕਰਨਗੇ ਕਦੋਂ ਫਿਰ 'ਰੋਡ-ਭੋਡੇ' -ਸਤਿ-ਬਚਨ ਆਖ ਸ਼ਰਧਾਲੂਆਂ ਨੇ ਪੂਰਨ ਬਾਬੇ ਦਾ ਬਚਨ ਸੀ ਮੰਨ ਲਿੱਤਾ ਅਕਲ ਸੰਗਤ ਨੂੰ ਬਾਬਾ ਜੀ ਜਮਾਂ ਹੈਨ੍ਹੀ ਠੁਣਾਂ ਸੰਗਤ ਸਿਰ ਹੀ ਭੰਨ ਦਿੱਤਾ -ਬੇਧੜਕ ਰਹੋ, ਤੁਸੀਂ ਬੇਫਿ਼ਕਰ ਹੋਜੋ ਪ੍ਰਬੰਧ ਐਸਾ ਅਸੀਂ ਕੱਲ੍ਹ ਨੂੰ ਕਰਾਂਗੇ ਜੀ ਬੀਬੀ ਕੁਸਕਣ ਨਹੀਂ ਅਸੀਂ ਕੋਈ ਦਿੰਦੇ ਜਿਹੜੀ ਬੋਲੂ, ਚੁੱਕ ਬਾਹਰ ਧਰਾਂਗੇ ਜੀ -ਬੱਚੇ ਤਾੜਾਂਗੇ ਲੰਗਰ-ਹਾਲ ਦੇ ਵਿਚ ਅੱਗੇ ਸੇਵਾਦਾਰਨੀ ਖੜ੍ਹਾਵਾਂਗੇ ਜੀ ਕੋਈ ਪਾਊ ਰੌਲਾ ਮੱਕੂ ਠੱਪਾਂਗੇ ਵੀ ਜਾਂ ਫਿਰ ਜੁੱਤੀ ਨਾਲ ਚਾਹਟਾ ਛਕਾਂਵਾਂਗੇ ਜੀ -ਸਾਹ ਬੱਚੇ ਨੂੰ ਕੱਢਣ ਨਾ ਭੋਰਾ ਦਿੰਦੇ ਦੇਖਿਓ ਕੀ ਮਜ਼ਾਲ ਕੋਈ ਬੀਬੀ ਬੋਲ ਜਾਵੇ ਤੁਸੀਂ ਕੀਰਤਨ ਆਪਣਾ ਕਰੀ ਚੱਲਣਾ ਕੀ ਹਿੰਮਤ ਕੋਈ ਪਾ ਚੜਚੋਲ੍ਹ ਜਾਵੇ -ਬਾਬਾ ਆਖਦਾ ਬਿਰਤੀ ਭੰਗ ਹੁੰਦੀ ਨਾਲੇ ਮੂਵੀ 'ਚ ਖਰੂਦ ਜਿਹਾ ਪੈਂਦਾ ਹੈ ਰੌਲੇ ਗੌਲੇ ਵਾਲੀ ਮੂਵੀ ਵਿਕਦੀ ਨਹੀਂ ਮਾਰੇ ਨੱਕ ਬੁੱਲ੍ਹ ਜਦੋਂ ਕੋਈ ਲੈਂਦਾ ਹੈ -ਮੂਵੀ ਦੇਖਣ ਵਾਲੇ ਵੀ ਸ਼ੱਕ ਕਰਦੇ ਪ੍ਰਭਾਵ ਬਾਬਾ ਜੀ ਤੋਂ ਬਣਿਆਂ ਨਹੀਂ ਹੋਣਾਂ ਚਾਹੇ ਪੜ੍ਹਦੇ ਹਾਂ ਅਸੀਂ ਬਾਣੀ ਕੱਚੀ ਪਰ ਸੁਣਨਾ ਨਹੀਂ ਅਸੀਂ ਇਹ ਰੰਡੀ ਰੋਣਾਂ -ਅਗਲਾ ਦਿਨ ਆਇਆ ਬਾਬੇ ਤਿਆਰੀ ਖਿੱਚੀ ਮਰਸਰੀ ਕਾਰ ਅੱਗੇ ਆਣ ਖੜ੍ਹੀ ਹੋਈ ਡਰਾਈਵਰ ਪਹਿਲਾਂ ਖਰਬੂਜੇ ਵਰਗਾ ਹੁੰਦਾ ਸੀ ਅੱਜ ਰੱਖ ਦਾਹੜੀ, ਪੱਗ ਮੜ੍ਹੀ ਹੋਈ -ਬਾਬਾ ਔਤਾਂ ਦੀ ਮਟੀ ਵਾਂਗ ਲੱਗੇ ਚਿੱਟਾ ਚਿੱਟਾ ਦਾਹੜਾ ਵੀ ਖਿੱਲਰ-ਖਿੱਲਰ ਜਾਂਵਦਾ ਏ ਲੁੱਟਣ ਵੱਲੀਓਂ ਪਈ ਹੈ ਕੁੱਲ ਦੁਨੀਆਂ ਲੱਡੂ ਭੋਰ-ਭੋਰ ਅੰਦਰ ਹੀ ਖਾਂਵਦਾ ਏ -ਡਰਾਈਵਰ ਲਾਈ ਕੀਰਤਨ ਦੀ ਅੱਜ ਕੈਸਿਟ ਜਿਹੜਾ ਅੱਗੇ 'ਚਮਕੀਲਾ' ਨਿੱਤ ਸੁਣਦਾ ਸੀ ਸ਼ਾਇਦ ਬਾਬਾ ਹੀ ਰੱਖ ਲਏ ਨਾਲ ਮੈਨੂੰ ਉਹ ਆਪਦਾ ਹੀ ਤਾਣਾਂ ਬੁਣਦਾ ਸੀ -ਬਾਬਾ ਆਖਦਾ ਕੀਰਤਨ ਦੀ ਕੱਢ ਕੈਸਿਟ ਭਗਵੰਤ ਮਾਨ ਜਾਂ ਭਜਨਾ ਅਮਲੀ ਲਾ ਭਗਤਾ ਕੀਰਤਨ ਕਰੀਦਾ ਤੇ ਨਿੱਤ ਸੁਣੀਂਦਾ ਏ ਤੂੰ ਕੁਛ ਕਰਾਰਾ ਜਿਆ ਸੁਣਾ ਭਗਤਾ -ਭੋਟੂ ਸ਼ਾਹ ਨਾ ਕਮਲਿਆ ਲਾ ਬੈਠੀਂ ਉਹ ਤਵਾ ਕੀਰਤਨੀਆਂ 'ਤੇ ਲਾਂਵਦਾ ਏ ਅਵਾਜ਼ਾਂ ਕੱਢਦਾ ਸਾਡੀ ਕਰੇ ਹੱਤਕ ਇਹ ਸਾਡੇ ਖਿ਼ਲਾਫ਼ ਖੌਰੂ ਪਾਂਵਦਾ ਏ -ਡਰਾਈਵਰ ਆਖਦਾ ਬਾਬਾ ਜੀ ਤੁਸਾਂ ਕਰਕੇ ਦੂਜੀਆਂ ਰੀਲ੍ਹਾਂ ਤਾਂ ਘਰੇ ਰੱਖ ਦਿੱਤੀਆਂ ਜੇ ਪਤਾ ਹੁੰਦਾ ਮੈਂ ਨਾਲ ਰੱਖ ਲੈਂਦਾ ਸ਼ੁਕਰ ਕਰੋ, ਮੈਂ ਰੀਲ੍ਹਾਂ ਨਹੀਂ ਬਾਹਰ ਸਿੱਟੀਆਂ -ਬਾਬਾ ਪਹੁੰਚਿਆ ਜਦੋਂ ਗੁਰੂ-ਘਰ ਅੱਗੇ ਪੈਰੋਕਾਰਾਂ ਦਾ ਭੂਚਾਲ ਜਿਆ ਆ ਗਿਆ ਸੀ ਕੋਈ ਨਿਉਂ ਕੇ ਬਾਬੇ ਦੇ ਚਰਨ ਪਰਸੇ ਕੋਈ ਗੋਡਿਆਂ ਨੂੰ ਹੱਥ ਛੁਹਾ ਗਿਆ ਸੀ -ਦੇਹ ਆਸ਼ੀਰਵਾਦ ਸਾਰੀ ਸੰਗਤ ਤਾਈਂ ਬਾਬਾ ਸਜਿਆ ਵਿਚ ਦੀਵਾਨ ਆ ਕੇ ਜਿਹੜੀ ਕੱਲ੍ਹ ਸੀ ਆਪਣੀ ਗੱਲ ਹੋਈ ਦਿਓ ਹਦਾਇਤਾਂ ਤੁਸੀਂ ਸੰਗਤ ਨੂੰ ਜਾ ਕੇ -ਸਤਿ-ਬਚਨ ਆਖ ਸ਼ਰਧਾਲੂ ਹੋਏ ਕਰੜੇ ਬੱਚੇ ਲੰਗਰ-ਹਾਲ ਵਿਚ ਵਾੜ ਦਿੱਤੇ ਮਾਂਵਾਂ ਝਾਕਣ ਜਿਵੇਂ ਵਾੜ 'ਚੋਂ ਝਾਕੇ ਬਿੱਲਾ ਕਰੜੀ ਸੂਚਨਾ ਦੇ ਕੇ ਸਾਰੇ 'ਤਾੜ' ਦਿੱਤੇ -ਕੀਰਤਨ ਸ਼ੁਰੂ ਹੋਇਆ, ਕੈਮਰਾ ਗੱਡਿਆ ਸੀ ਇਕ ਚੇਲਾ ਕੈਮਰੇ ਦੇ ਖੜ੍ਹਾ ਪਿੱਛੇ ਸੁਰਤ ਮਾਂਵਾਂ ਦੀ 'ਤਾੜੇ' ਬੱਚਿਆਂ ਵਿਚ ਮਨ ਕੀਰਤਨ ਵਿਚ ਦੱਸੋ ਲੱਗੇ ਕਿੱਥੇ -ਬੱਚੇ ਸਹਿਮੇਂ ਵਾਂਗ ਗੁਲਾਮਾਂ ਦੇ ਡੌਰ-ਭੌਰ ਝਾਕਣ ਲੰਗਰ-ਹਾਲ ਅੰਦਰ ਕਿਹੜੇ ਡਿਕਟੇਟਰ ਦੇ ਅਸੀਂ ਹਾਂ ਹੱਥ ਚੜ੍ਹਗੇ ਇਹ ਜੇਲ੍ਹ ਹੈ ਜਾਂ ਫਿਰ ਰੱਬ-ਮੰਦਰ -ਦੋ ਘੰਟੇ ਸੰਗਤ ਦੇ ਸਾਹ ਰਹੇ ਸੁੱਕੇ ਡਰ ਆਵੇ ਬਾਬੇ ਦੀ ਸ਼ਕਲ ਕੋਲੋਂ ਮੁੜ ਗੁਰੂ-ਘਰ ਅਸੀਂ ਆਵਣਾ ਨਾ ਅਸੀਂ ਕਿਉਂ ਆਏ? ਪੁੱਛਣ ਅਕਲ ਕੋਲੋਂ -ਸਮਾਪਤ ਬਾਬੇ ਨੇ ਜਦ ਦੀਵਾਨ ਕੀਤਾ ਮਾਂਵਾਂ ਬੱਚਿਆਂ ਵੱਲ ਨੂੰ ਭੱਜੀਆਂ ਨੇ ਗਾਲ੍ਹਾਂ ਕੱਢੇ ਸੰਗਤ ਸ਼ਰਧਾਲੂਆਂ ਨੂੰ ਇਹਨਾਂ ਗੁਰਮਤਿ ਦੀਆਂ ਉਡਾਈਆਂ ਧੱਜੀਆਂ ਨੇ -ਬਾਬਾ ਕਹੇ ਜਾਇਓ ਲੰਗਰ ਛਕ ਭਾਈ ਸੰਗਤਾਂ ਵਾਹੋਦਾਹੀ ਘਰਾਂ ਨੂੰ ਦੌੜ ਤੁਰੀਆਂ ਬੀਬੀਆਂ ਬਿਲਕਣ, ਬੱਚਿਆਂ ਦਾ ਬੁਰਾ ਹਾਲ ਹੋਇਆ ਬਾਬੇ ਲਾਈ ਰੱਖੀਆਂ ਸੰਗਤ ਨੂੰ ਘੋੜ-ਖੁਰੀਆਂ -ਸੰਗਤ ਕਲਪਦੀ ਗੁੱਸੇ ਵਿਚ ਸੀ ਬਹੁਤੀ ਬੱਚੇ ਅਸੀਂ ਹੀ ਘਰੇ ਬਹੁਤ ਕੁੱਟ ਲੈਂਦੇ ਘਰੇ ਬੈਠ ਕੇ ਰੱਬ-ਰੱਬ ਕਰਾਂਗੇ ਪੁੱਤ ਨਾਲੇ ਬੱਚਿਆਂ ਨੂੰ ਛਾਤੀ ਨਾਲ ਘੁੱਟ ਲੈਂਦੇ -ਹੁਣ ਆਉਂਦੇ ਨਹੀਂ ਗੁਰੂ-ਘਰ ਭਾਈ ਅਸੀਂ ਆਪਣੇ ਬੱਚੇ ਕੁਟਵਾਵਣੇ ਨੇ? ਇਹ ਪ੍ਰਚਾਰ ਕਿ ਭ੍ਰਿਸ਼ਟਾਚਾਰ ਲੋਕੋ ਜਿਹਨਾਂ ਸਾਡੇ 'ਤੇ ਕਰਫਿ਼ਊ ਲਾਵਣੇ ਨੇ ____________________ 1389
ਉਸਦੇ ਬੁੱਲੀ ਅਕਸਰ ਬਾਣੀ ਰਹਿੰਦੀ ਹੈ।
ਜਿਸਦੇ ਮਨ ਵਿਚ ਮੈਲੀ ਗੰਗਾ ਵਹਿੰਦੀ ਹੈ । ਅਕਸਰ ਲੋਕਾਂ ਕੋਲੋਂ ਵਿਛੜ ਜਾਂਦੀ ਹੈ, ਜਦ ਸਚਾਈ ਲੁੱਕ ਲੁੱਕ ਅੰਦਰ ਬਹਿੰਦੀ ਹੈ । ਤੋਤੇ, ਚਿੜੀਆਂ ਵੀ ਤਾਂ ਆਪਣੇ ਲੱਗਦੇ ਨੇ, ਡਾਰ ਜਦ ਬਣ ਕੇ ਛੱਤ ਮੇਰੀ ਤੇ ਬਹਿੰਦੀ ਹੈ । ਚੰਗਾ ਕਹਿਣ ਤੇ ਸਭ ਕੁਝ ਚੰਗਾ ਹੁੰਦਾ ਨਹੀਂ, ਕੰਧ ਝੂਠ ਦੀ ਝੂਠ ਕਿਹਾ, ਨਾ ਢਹਿੰਦੀ ਹੈ । ਫੁੱਲਾਂ ਦੀ ਬਰਸ਼ਾਤ ਹੋਵੇਗੀ ਫਿਰ ਹਰ ਮੌਸਮ, ਜਦ ਮਨ ਕਿਆਰੀ ਮੋਹਨ ਰਹਿੰਦੀ ਹੈ ____________________ 1390
Maan-Sanmaan/Respect+ / Re: 2 PJ Gabru Promotions« on: December 08, 2011, 10:00:05 AM »
thnx,,,
1391
ਮੰਜ਼ਿਲ ਨੂੰ ਜਾਣ ਵਾਲੀਆਂ ਰਾਹਵਾਂ ਗੁਆਚੀਆਂ
ਸੀਨੇ ਜੋ ਲਾਉਣ ਐਸੀਆਂ ਬਾਹਵਾਂ ਗੁਆਚੀਆਂ ਲੋਕਾਂ ਨੇ ਵਸਤਾਂ ਸਾਰੀਆਂ ਵਿਉਪਾਰ ਕੀਤੀਆਂ ਕੁਦਰਤ ਜੋ ਸੌਪੀਆਂ ਉਹ ਕਲਾਵਾਂ ਗੁਆਚੀਆਂ ਪੱਥਰ ਦਿਲਾਂ ਚੋਂ’ ਉਪਜਦੇ ਪੱਥਰਾਂ ਜਿਹੇ ਖਿਆਲ ਰੂਹਾਂ ਨੂੰ ਠੰਡ ਪਾਉਣ ਜੋ ਹਵਾਵਾਂ ਗੁਆਚੀਆਂ ਜ਼ਖਮਾਂ ਦੇ ਦਰਦ ਵਾਸਤੇ ਕੋਈ ਨਹੀਂ ਦਵਾ ਮਿਤਰਾਂ ਤੋਂ ਮਿਲਣ ਵਾਲੀਆਂ ਦੁਆਵਾਂ ਗੁਆਚੀਆਂ ਝੱਲੀ ਹੈ ਮਾਰ ਵਕਤ ਦੀ ਚੁਪ ਚਾਪ ਦੇਖਦੇ ਬੇਨੂਰ ਚਿਹਰਿਆਂ ਤੋਂ ਅਦਾਵਾਂ ਗੁਆਚੀਆਂ ਕੋਹਲੂ ਦੇ ਬੈਲ ਵਾਂਗਰਾਂ ਉਹ ਲੋਕ ਰੀਂਗਦੇ ਜਿੰਨਾਂ ਤੋਂ ਖੇੜੇ ਰੁੱਸ ਗਏ ਇਛਾਵਾਂ ਗੁਆਚੀਆਂ _______________________ 1392
Shayari / ਤਿੱਤਲੀਆਂ,,,« on: December 07, 2011, 11:54:47 PM »
ਰੰਗ-ਬਿਰੰਗੀਆਂ ਤਿੱਤਲੀਆਂ
ਫੁੱਲਾਂ ਜਿਹੀਆਂ ਲੱਗਦੀਆਂ ਕਰਨ ਜਦੋਂ ਅਠਖੇਲੀਆਂ ਕਿੰਨੀਆਂ ਸੁੰਦਰ ਜਾਪਦੀਆਂ ______________ 1394
Birthdays / Re: happy birthday deep shergill« on: December 07, 2011, 11:20:29 PM »
HaPPy BiRtHdAy,,,,
1397
News Khabran / Re: Kuldeep Manak's Funeral - Final Goodbye at Vill. Jalal, Bathinda« on: December 07, 2011, 10:33:26 PM »1399
Members Pics / Re: Post your Baby pic« on: December 07, 2011, 10:47:53 AM »
ਰੁਲ ਗਿਆ ਬਚਪਨ ਕਿਤਾਬਾਂ ਦੇ ਭਾਰ ਹੇਠ
|