This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 62 63 64 65 66 [67] 68 69 70 71 72 ... 99
1321
« on: December 11, 2011, 05:52:43 AM »
ਉੱਚਾ ਕਰਨ ਲਈ ਆਪਣਾ ਸਮਲਾ, ਮੈ ਪੰਜਾਬੀ ਲਿਖਦਾ ਨਹੀ ਮਾਂ ਬੋਲੀ ਦੇ ਹੱਕ ਦੀ ਖਾਤਿਰ, ਲੋਕਾਂ ਅੱਗੇ ਡਟਿਆ ਵਾ
ਅੱਖਰਾਂ ਵਿਚ ਸਮੂੰਦਰ ਰੱਖਾਂ, ਮੈ ਇਕਬਾਲ ਪੰਜਾਬੀ ਦਾ ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ
ਮੇਰੇ ਸਿਆਰਾਂ ਵਿੱਚ ਹੱਯਾਤੀ ਲੋਕਾਂ ਦੀ ਮੇਰੀ ਸਾਇਰੀ ਮਸਲੇ ਵੀ ਹੱਲ ਕਰਦੀ ਏ _____________________
1322
« on: December 11, 2011, 05:35:08 AM »
ਮਿੱਟੀ ਪਹਿਚਾਣ ਰੰਗਾਂ ਦੀ ਤੇ ਹਰ ਮੰਜਰ ਫਨਾਹ ਹੋਇਆ ਅਜੇਹੀ ਰਾਤ ਹੈ ਉਤਰੀ ਦਿਸੇ ਸਭ ਕੁਝ ਸੁਆਹ ਹੋਇਆ
ਰਹੀ ਬੇਚੈਨ ਭਾਵੇ ਰੂਹ ਹਮੇਸਾ ਏਸ ਦੇ ਅੰਦਰ ਮੇਰੇ ਤੌ ਫੇਰ ਵੀ ਇਹ ਜਿਸਮ ਦਾ ਚੋਲਾ ਨਾ ਲਾਹ ਹੋਇਆ
ਯਕੀਨਨ ਹਸਰ ਮੇਰਾ ਵੀ ਉਹੀ ਹੋਣਾ ਹੈ ਆਖਿਰ ਨੂੰ ਕਦੇ ਚੁਣਿਆ ਸੀ ਜੋ ਸੁਕਰਾਤ ਨੇ ਹੁਣ ਮੇਰਾ ਰਾਹ ਹੋਇਆ
ਤੇਰੇ ਦਰਬਾਰ ਵਿਚ ਫਰਿਆਦ ਕੀ ਕਰੀਏ ਕਿ ਇਥੇ ਤਾਂ ਕਦੇ ਹੱਸਣਾ ਗੁਨਾਹ ਹੋਇਆ ਕਦੇ ਰੋਣਾ ਗੁਨਾਹ ਹੋਇਆ
ਕਦੇ ਜੇ ਅਕਲ ਦੀ ਵੀ ਗੱਲ ਸੁਣੀ ਹੁੰਦੀ ਤਾਂ ਚੰਗਾ ਸੀ ਸੁਣੀ ਪਰ ਮੈ ਸਦਾ ਦਿਲ ਦੀ ਤੇ ਆਖਰ ਨੂੰ ਤਬਾਹ ਹੋਇਆ
ਕਈ ਮਾਸੂਮ ਰੀਝਾਂ ਰੋਜ ਇਸ ਅੰਦਰ ਜਿਬਾਹ ਹੂੰਦੀਆ ਮੇਰਾ ਦਿਲ ਵੀ ਜਿਵੇ ਰੀਝਾਂ ਦੀ ਕੋਈ ਕਤਲਗਾਹ ਹੋਇਆ ______________________________
1323
« on: December 11, 2011, 04:44:33 AM »
ਜਿਹਦੇ ਹਿਸੇ ਨਾ ਇਕ ਖੁਸੀ ਆਵੇ ਉਸ ਵਿਚਾਰੇ ਨੂੰ ਕੀ ਚੈਨ ਆਵੇ
ਮੈ ਵੀ ਸਹਰਾਂ ਹਾਂ ਮੈ ਵੀ ਪਿਆਸਾ ਹਾਂ ਮੇਰੀ ਖਾਤਿਰ ਵੀ ਇਕ ਨਦੀ ਆਵੇ
ਮੇਰੇ ਰੱਬਾ ਮੇਰੀ ਗੁਜਾਰਿਸ ਹੈ ਜਿੰਦਗੀ ਵਾਂਗ ਜਿੰਦਗੀ ਆਵੇ
ਮੇਰੇ ਘਰ ਵਿਚ ਵੀ ਪੈਰ ਪਾ ਤਾਂ ਜੋ ਮੇਰੇ ਘਰ ਵਿਚ ਵੀ ਰੋਸਨੀ ਆਵੇ
ਇਸਨੂੰ ਭੁਲਣਾ ਕਹਾਂ ਕਿ ਯਾਦ ਕਹਾਂ ਯਾਦ ਉਹ ਜੇ ਕਦੀ-ਕਦੀ ਆਵੇ
ਤੇਰੀ ਬੁਕੱਲ ਚ ਹੋਵੇ ਸਿਰ ਮੇਰਾ ਮੈਨੂੰ ਹਿਚਕੀ ਜੇ ਆਖਰੀ ਆਵੇ
ਕਿੰਨਾ ਵੱਡਾ ਮਜਾਕ ਹੈ ਰੱਬ ਦਾ ਮੋਤ ਖਾਤਿਰ ਹੀ ਜਿੰਦਗੀ ਆਵੇ
ਲਗਦੈ ਜੋਗੀ ਬਣਾ ਕੇ ਛੱਡੇਗੀ ਮਹਿਕ ਤੇਰੇ ਚੌ ਹੀਰ ਦੀ ਆਵੇ
ਦਾਣਾ ਪਾਣੀ ਵਤਨ ਚੌ ਉੱਠ ਚੱਲਿਆ ਮੇਰੇ ਖਾਬਾਂ ਚ ਇਕ ਪਰੀ ਆਵੇ _________________
1324
« on: December 11, 2011, 04:26:20 AM »
ਆਪਣੇ ਸਾਏ ਦੇ ਸਮੰਦਰ ਵਿੱਚ ਖਰ ਜਾਵਾਂਗਾ ਮੈ ਤੇਰੇ ਮੁੰਹ ਦੀ ਧੁੱਪ ਨਾ ਚਮਕੀ ਤਾਂ ਮਰ ਜਾਵਾਂਗਾ ਮੈ
ਇਕ ਦਿਨ ਆਪਣੇ ਲਹੂ ਦੇ ਘੁੱਟ ਭਰ ਜਾਵਾਂਗਾ ਮੈ ਅਜਨਬੀ ਬਣਕੇ ਤੇਰੇ ਅੱਗੋ ਗੁਜਰ ਜਾਵਾਂਗਾ ਮੈ
ਹੰਝੂ ਬਣਕੇ ਤੇਰੀਆ ਪਲਕਾਂ ਤੇ ਪਹਿਲਾਂ ਸੁਲਘ ਲਾਂ ਤ੍ਰੇਲ ਬਣ ਫਿਰ ਫੁੱਲ ਦੀ ਪੱਤੀ ਤੇ ਠਰ ਜਾਵਾਂਗਾ ਮੈ
ਭਾਵੇ ਲੌਹਾ ਬਣ ਕੇ ਜੂਝਾਂਗਾਂ ਮੈ ਹਰ ਔਕੜ ਦੇ ਨਾਲ ਰੇਤ ਬਣ ਕੇ ਪਰ ਤੇਰੇ ਦਰ ਤੇ ਬਿਖਰ ਜਾਵਾਂਗਾ ਮੈ
ਕਾਲੇ ਜੰਗਲਾਂ ਵਿਚ ਖਿੰਡ ਜਾਵਾਂਗਾ ਮਹਿਕ ਦੀ ਤਰਾਂ ਮੁਸਕੁਰਾਉਦਾਂ ਦਰਦ ਬਣ ਰਗ-ਰਗ ਚ ਭਰ ਜਾਵਾਂਗਾ
ਧਰਤ ਤੌ ਅਕਾਸ ਤੱਕ ਦਾ ਮੁੱਕ ਜਾਉ ਜਦ ਸਫਰ ਪੈਰ ਚਿੰਨ ਬਣ ਕੇ ਤੇਰੇ ਰਾਹ ਵਿਚ ਠਿਹਰ ਜਾਵਾਂਗਾ ਮੈ _____________________________
1325
« on: December 11, 2011, 04:00:42 AM »
ਗੀਤ ਰੰਗਾਂ ਨੇ ਗਾਇਆ ਲਗਦਾ ਹੈ ਅੱਜ ਕੋਈ ਮੁਸਕੁਰਾਇਆ ਲਗਦਾ ਹੈ
ਰਿਸਤਗੀ ਕਿਸ ਪੜਾਅ ਤੇ ਆ ਪਹੁੰਚੀ ਕਿਣਕਾ-ਕਿਣਕਾ ਪਰਾਇਆ ਲਗਦਾ ਹੈ
ਸੂੰਨੀ ਦਿਲ ਦੀ ਸਰਾਂ ਵੀ ਮਹਿਕ ਗਈ ਕੋਈ ਮਹਿਮਾਨ ਆਇਆ ਲਗਦਾ ਹੈ
ਚੇਤੇ ਕਰਦੇ ਹੋ ਦੁਸਮਣਾ ਨੂੰ ਤੁਸੀ ਦੋਸਤਾਂ ਨੇ ਰੁਆਇਆ ਲਗਦਾ ਹੈ
ਡੀਕ ਹਟਿਆ ਹੈ ਦੁੱਖ ਦੇ ਸਾਗਰ ਨੂੰ ਫਿਰ ਵੀ ਸਾਇਰ ਤਿਹਾਇਆ ਲਗਦਾ ਹੈ
ਜੀਹਦੀ ਛਾਤੀ ਨੂੰ ਵਿੰਨ ਚੱਲੇ ਹੋ ਉਹ ਵੀ ਤਾਂ ਅੰਮਾ ਜਾਇਆ ਲਗਦਾ ਹੈ
ਦਰਦ ਵੰਡ ਕੇ ਬਥੇਰਾ ਵੇਖ ਲਿਆ ਇਹ ਤਾਂ ਫਿਰ ਵੀ ਸਵਾਇਆ ਲਗਦਾ ਹੈ
ਬੀਤੇ ਸਮਿਆਂ ਦੀ ਧੂੜ ਦਾ ਬੱਦਲ ਮੇਰੇ ਅੰਬਰ ਤੇ ਛਾਇਆ ਲਗਦਾ ਹੈ ___________________
1326
« on: December 11, 2011, 03:32:58 AM »
ਆਦਮੀ ਡਗਮਗਾਇਆ ਲਗਦਾ ਹੈ ਇਹ ਸਮੇ ਦਾ ਸਤਾਇਆ ਲਗਦਾ ਹੈ
ਲਬ ਤੇ ਆਹਾਂ ਉਦਾਸ ਨੇ ਅੱਖੀਆਂ ਤੈਨੂੰ ਕੋਈ ਯਾਦ ਆਇਆ ਲਗਦਾ ਹੈ
ਤੂੰ ਤਾਂ ਬਹਿ ਗਈ ਏ ਪੇਕੀ ਦਿਲ ਲਾ ਕੇ ਸਹੁਰੇ ਘਰ ਨੂੰ ਭੂਲਾਇਆ ਲਗਦਾ ਹੈ
ਕੋਟ ਪਾ ਕੇ ਨਵਾਂ ਜੋ ਫਿਰਦਾ ਏ ਕਿਤੌ ਸੱਜਰਾ ਚੁਰਾਇਆ ਲਗਦਾ ਹੈ
ਉਹ ਤਾਂ ਵੌਟਾਂ ਚ ਹੁਬ ਕੇ ਖੜਿਆ ਸੀ ਪੈਸੇ ਦੇ ਕੇ ਬਿਠਾਇਆ ਲਗਦਾ ਹੈ
ਡੀ. ਸੀ ਆਇਆ ਏ ਹੁਣ ਨਵਾਂ ਜਿਹੜਾ ਉਹ ਤਾਂ ਮੇਰਾ ਹੀ ਤਾਇਆ ਲਗਦਾ ਹੈ
ਥੁਕਦਾ ਫਿਰਦਾ ਏ ਥਾਂ ਕੂ ਥਾਂ ਜਿਹੜਾ ਉਹਨੇ ਜਰਦਾ ਲਗਾਇਆ ਲਗਦਾ ਹੈ
ਲੈ ਕੇ ਆਏ ਹੋ ਆਟਾ ਮੱਕੀ ਦਾ ਸਾਗ ਅੱਜ ਫੇਰ ਬਣਾਇਆ ਲਗਦਾ ਹੈ
ਮੁਸਕਰਾਉਦੇ ਹੋ ਸੇਅਰ ਪੜ-ਪੜ ਕੇ ਆਪ ਨੂੰ ਲੁਤਫ ਆਇਆ ਲਗਦਾ ਹੈ
ਇਸਕ ਉਹਨੂੰ ਅੰਤ ਲੈ ਬੈਠਾ ਹੁਣ ਮੈਂਨੂੰ ਵੀ ਸਤਾਇਆ ਲਗਦਾ ਹੈ ____________________
1327
« on: December 11, 2011, 03:13:51 AM »
ਹਾਉਕਾਂ ਦਿਲ ਵਿਚ ਦਬਾਇਆ ਲਗਦਾ ਹੈ ਬੇਸਬਬ ਮੁਸਕੁਰਾਇਆ ਲਗਦਾ ਹੈ
ਮੋਤ ਨੂੰ ਕਹਿ ਰਿਹਾ ਜੋ ਮਹਿਬੂਬਾ ਜਿੰਦਗੀ ਦਾ ਸਤਾਇਆ ਲਗਦਾ ਹੈ
ਗੱਲ ਤੇਰੀ ਵੀ ਜੋ ਨਹੀ ਸੁਣਦਾ ਤੂੰ ਉਨੂੰ ਸਿਰ ਚੜਾਇਆ ਲਗਦਾ ਹੈ
ਇਸਕ ਦਾ ਰੰਗ ਆਖਰੀ ਉਮਰੇ ਆਪ ਨੂੰ ਰਾਸ ਆਇਆ ਲਗਦਾ ਹੈ
ਫਿਰ ਤੇਰੇ ਨੈਣ ਨਮ ਨੇ ਦਿਲ ਗਮਗੀਨ ਫਿਰ ਕੋਈ ਯਾਦ ਆਇਆ ਲਗਦਾ ਹੈ
ਪੜ ਰਿਹਾ ਉਹ ਜੌ ਇਸਕ ਦੇ ਕਿੱਸੇ ਇਸਕ ਨੇ ਪੜਨੇ ਪਾਇਆ ਲਗਦਾ ਹੈ
ਪੀ ਰਿਹਾ ਜਿਹਦੇ ਨਾਲ ਹਾਤੇ ਵਿੱਚ ਨਵਾਂ ਬੱਕਰਾ ਫਸਾਇਆ ਲਗਦਾ ਹੈ
ਕਹਿ ਗਿਆ ਦੋਸਤ ਅਲਵਿਦਾ ਮੈਨੂੰ ਸਾਰਾ ਆਲਮ ਪਰਾਇਆ ਲਗਦਾ ਹੈ ____________________
1328
« on: December 11, 2011, 03:00:39 AM »
ਸਾਰਾ ਆਲਮ ਪਰਾਇਆ ਲਗਦਾ ਹੈ ਜਾਣ ਦਾ ਵਕਤ ਆਇਆ ਲਗਦਾ ਹੈ
ਦਿਲ ਜੋ ਤੇਰਾ ਕਿਤੇ ਨਹੀ ਲਗਦਾ ਤੂੰ ਕਿਤੇ ਦਿਲ ਲਗਾਇਆ ਲਗਦਾ ਹੈ
ਪਿਆਰ ਦੀ ਬੂੰਦ ਤੱਕ ਨਹੀ ਮਿਲੀ ਦਿਲ ਯੁਗਾਂ ਤੌ ਤਿਆਇਆ ਲਗਦਾ ਹੈ
ਖਾਬ ਲਗਦਾ ਏ ਹੁਣ ਵਜੁਦ ਅਪਣਾ ਉਡਦੇ ਪੰਛੀ ਦਾ ਛਾਇਆ ਲਗਦਾ ਹੈ
ਆਣ ਬੈਠਾਂ ਏ ਜੀਂਦੇ ਜੀ ਕਬਰੀ ਤੈਨੂੰ ਜਗ ਨੇ ਸਤਾਇਆ ਲਗਦਾ ਹੈ
ਲਭਦਾ ਫਿਰਦਾ ਏ ਮਸਤ ਨਜਰਾਂ ਚੋ ਤੂੰ ਕਿਤੇ ਦਿਲ ਗੁਆਇਆ ਲਗਦਾ ਹੈ
ਨਾ ਸੁਨੇਹਾ ਨਾ ਕੋਈ ਖੱਤ ਉਹਦਾ ਉਸ ਨੇ ਤੈਨੂੰ ਭੁਲਾਇਆ ਲਗਦਾ ਹੈ __________________
1329
« on: December 11, 2011, 02:12:21 AM »
ਸਾਡੇ ਬਦਲੇ ਮੁੰਹ ਮੁਹਾਂਦਰੇ ਅਸੀ ਲਗਦੇ ਆ ਕੋਈ ਹੋਰ ਸਾਨੂੰ ਗੁੱਝੀਆ ਸੱਟਾਂ ਵੱਜੀਆਂ ਅਸੀ ਕਰੀਏ ਕਿਵੇ ਟਕੋਰ ਸਾਨੂੰ ਇੰਝ ਭਾਈਆਂ ਨੇ ਵੇਚਿਆ ਜਿਵੇ ਵਿਕਦੇ ਡੰਗਰ ਢੋਰ ਅਸੀ ਰੁਲ ਗਏ ਵਿਚ ਥਲਾਂ ਦੇ ਸਾਡੇ ਲੁੱਟ ਗਏ ਕਈ ਭੰਡੋਰ ਅਸੀ ਰੁੜ ਗਏ ਅੱਧ ਚਨਾਂ ਚ ਸਾਡੇ ਪੱਕਿਆਂ ਦੀ ਥਾਂ ਹੋਰ ਅਸੀ ਖੁਰੇ ਕਿਉ ਨੱਪੀਏ ਕਿਸੇ ਦੇ ਸਾਡੇ ਆਪਣੇ ਘਰ ਵਿਚ ਚੋਰ _______________
1330
« on: December 11, 2011, 12:55:24 AM »
ਬਾਰੀ ਖੋਲ ਕੇ ਫਿਰੇ ਸਿਕਾਰ ਕਰਦੀ ਨਜਰ ਲੱਗ ਨਾ ਜਾਏ ਕੁਆਰੀਏ ਨੀ ਸਾਂਭ ਨੈਣਾ ਨੂੰ ਦਿਲਾਂ ਤੇ ਵਾਰ ਕਰਦੇ ਜਾਦੂਗਰਂਨੀ ਏ ਤੇ ਟੂਣੇ ਹਾਰੀਏ ਨੀ ਸੂਹੇ ਕੱਪੜੇ ਸੱਜਰਾ ਰੂਪ ਤੇਰਾ ਸਨ ਵੀ ਕਿਉ ਨਹੀ ਰੂਪ ਸੰਗਾਰੀਏ ਨੀ ਜਾਨ ਦੇਈਏ ਦਲਹੀਜ ਤੇ ਆਣ ਤੇਰੀ ਮੁੱਲ ਹੁਸਨ ਦਾ ਹੋਰ ਕੀ ਤਾਰੀਏ ਨੀ ___________________
1331
« on: December 10, 2011, 09:49:30 PM »
ਕਿਸੇ ਗੈਰ ਨੇ ਮੈਨੂੰ ਮਾਰਿਆ ਨਹੀ, ਜਿਹਨੇ ਮਾਰਿਆ ਯਾਰ ਬਣਕੇ ਜਿਹਨੂੰ ਕਲੀ ਗੁਲਾਬ ਸਮਝਿਆ ਸਾਂ,ਉਹੀ ਸਾਹਮਣੇ ਆਇਆ ਤਲਵਾਰ ਬਣਕੇ ਜਿਹਦੇ ਜੋਬਨ ਤੌ ਜਿੰਦੜੀ ਵਾਰ ਦਿੱਤੀ, ਵਾਂਗੂ ਸੱਪ ਦ ਆਇਆ ਕਟਾਰ ਬਣਕੇ ________________________________________
1332
« on: December 10, 2011, 09:36:24 PM »
sukriya,,
1333
« on: December 10, 2011, 09:32:55 PM »
ਤਗੜਾ ਮਾੜੇ ਉਤੇ ਇਨਾ ਭਾਰ ਪਾਵੇ ਉਹਦੀ ਲਾਸ ਦਾ ਖਰ ਨਾ ਦਿਸਦਾ ਏ ਵਿਚੋ ਵਿਚ ਹੀ ਜਾਨ ਹੈ ਨਿਕਲ ਜਾਦੀ, ਵਗਦਾ ਖੂਨ ਨਾ ਫੱਟ ਵੀ ਦਿਸਦਾ ਏ ਉਹਨੇ ਖਾਕ ਵੀ ਸਾਡੀ ਉਡਾ ਦੇਣੀ, ਯਾਰੋ ਸਾਥ ਦਿਤਾ ਅਸਾਂ ਜਿਸਦਾ ਏ ______________________________________
1334
« on: December 10, 2011, 09:06:34 PM »
sukriya ji,,,
1335
« on: December 10, 2011, 08:30:54 PM »
ਮੈਨੂੰ ਦੱਸ ੳ ਰੱਬਾ ਮੇਰਿਆ, ਮੈ ਡੁੱਬਾ ਡੁੱਬਾ ਜਾਂ ਮੈ ਉਥੇ ਢੂੰਡਾਂ ਪਿਆਰ ਨੂੰ, ਜਿਥੇ ਬੱਚਿਆਂ ਖਾ ਲਈ ਮਾਂ ਜਿਥੇ ਕੈਦੀ ਹੋਈਆਂ ਬੁਲਬਲਾਂ ਤੇ ਬਾਗੀ ਬੋਲਣ ਕਾਂ ਉਥੇ ਫੁੱਲ ਪਏ ਲੀਰਾਂ ਜਾਪਦੇ, ਕੁਝ ਕਲੀਆਂ ਖਿਲੀਆਂ ਨਾ ______________________________
1336
« on: December 10, 2011, 11:15:05 AM »
ਮਾਲਦਾਰਾਂ ਨੂੰ ਦੁੱਖ ਵਧੀਕ ਹੁੰਦੇ ਏਨੀ ਗੱਲ ਨਹੀ ਖਲਕਾ ਵੇਹਦੀਆਂ ਨੇਹ ਜੇਹੜੀ ਬੇਰੀ ਨੂੰ ਬੇਰ ਵਧੀਕ ਲੱਗਦੇ ਇੱਟਾਂ ਉਸ ਨੂੰ ਹੀ ਬਹੁਤੀਆ ਪੈਦੀਆਂ ਨੇ _______________________
1337
« on: December 10, 2011, 10:55:24 AM »
ਸਾਹਮਣੇ ਦੋ ਦੋ ਹੋਣਗੀਆ ਜੇਕਰ ਹਸਰ ਦਿਹਾੜੇ ਹਿਸਾਬ ਹੋਇਆ ਕੁਝ ਨਾ ਕੁਝ ਤਾਂ ਹੋਣਾ ਚਾਹੀਦਾ ਏ, ਕੀ ਗੁਨਾਹ ਹੋਇਆ ਕੀ ਸੁਵਾਬ ਹੋਇਆ ਤੇਰੀ ਜੰਨਤ ਤੇ ਹੁਣ ਨਹੀ ਦਿਲ ਆਉਦਾਂ ਜਿਥੋ ਪਹਿਲਾਂ ਸੀ ਕਦੇ ਜਵਾਬ ਹੋਇਆ ਕਹਿੰਦੇ ਜਿੰਦਗੀ ਰੱਬ ਦੀ ਬਖਸ ਹੁੰਦੀ ਮੇਰੇ ਵਾਸਤੇ ਇਹੋ ਅਜਾਬ ਹੋਇਆ ਮੇਰੇ ਦੋਲਤਖਾਨੇ ਦੀ ਕੀ ਪੁੱਛਦੇ ਹੌ ਦੋਲਤ ਲੁੱਟ ਗਈ ਖਾਨਾਂ ਖਰਾਬ ਹੋਇਆ __________________________________________
1338
« on: December 10, 2011, 10:39:31 AM »
hanji sukriya veer ji,,,
... ਬਚਪਨ ਦੇ ਦਿਨ ਬੜੇ ਸੋਹਣੇ ਨੀ ਭੁੱਲਦੇ ਬਚਪਨ ਦੇ ਖੇਡ ਖਿਡਾਉਣੇ ਨੀ ਭੁੱਲਦੇ _________________________________________
1339
« on: December 10, 2011, 10:38:36 AM »
sukriya ji,,,
1340
« on: December 10, 2011, 10:28:36 AM »
ਅਸੀ ਖਾਕ ਸਵਾਰਨਾ ਜਿੰਦਗੀ ਦਾ ਮਿੱਟੀ ਅਪਣੇ ਆਪ ਦੀ ਪੱਟਣੀ ਏ ਰੌਦਾਂ ਆ ਵੜਿਆ ਵਿਹੜੇ ਜਿੰਦਗੀ ਦੇ ਸਾਰੀ ਉਮਰ ਹੀ ਰੌਦਿਆਂ ਕੱਟਣੀ ਏ _____________________
Pages: 1 ... 62 63 64 65 66 [67] 68 69 70 71 72 ... 99
|