July 06, 2024, 02:36:19 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 58 59 60 61 62 [63] 64 65 66 67 68 ... 99
1241
Shayari / ਸੋਚ,,,
« on: December 14, 2011, 08:55:51 PM »
ਸੋਚ ਮਰ ਗਈ ਏ, ਜ਼ਮੀਰ ਮਰ ਗਈ ਏ,
ਅੱਜ ਜੰਮਣ ਤੋਂ ਪਹਿਲਾਂ ਹੀਰ ਮਰ ਗਈ ਏ।
ਲੱਕੜ ਦੀ ਸੀ ਜੋ ਡੁੱਬਦਿਆਂ ਅੱਖੀਂ ਦੇਖੀ,
ਪਰ ਸੁਣਿਆ ਏ ! ਲੋਹੇ ਦੀ ਤਰ ਗਈ ਏ।
ਸਾਹਵੇਂ ਹੋਇਆ ਸਭ ਕੁਝ ਅੱਖੀਂਆਂ ਦੇ,
ਕੁਝ ਕਹਿਣੋ ਰਹੇ ਜ਼ਮੀਰ ਜੋ ਜ਼ਰ ਗਈ ਏ।
ਆਏ ਦਿਨ ਬਾਰਸ਼ਾਂ ਦੇ ਉਮੀਦ ਸੀ ਬੜੀ,
ਪਰ ਬੱਦਲ਼ੀ ਤਾਂ ਜਾ ਹੋਰਾਂ ਦੇ ਵਰ ਗਈ ਏ।
ਮੈਂ ਰਿਹਾ ਲੋਚਦਾ ਦੋ ਸ਼ਬਦ ਸਤਿਕਾਰ ਭਰੇ,
ਪਰ ਉਸ ਦੀ ਕਹਿੰਦਿਆਂ ਜੀਭ ਠਰ ਗਈ ਏ।
ਹਵਾਵਾਂ ਦੇ ਸੰਗ ਲੜਦੀ ਆਈ ਜੋ ਲਾਟ ਬਣ,
ਤੇਰੇ ਹਉਂਕਿਆਂ ਸਾਹਵੇਂ ਆਣ ਹਰ ਗਈ ਏ ।
ਦਿਨ ਆਏ ਚੋਣਾਂ ਦੇ ਨੋਟਾਂ ਵਾਲੇ ਜਿੱਤ ਗਏ,
ਜ਼ਮੀਰਾਂ ਵਿਕੀਆਂ,ਵੋਟ ਹਰ ਗਈ ਏ।
___________________

1242
Lok Virsa Pehchaan / ਇਲਜ਼ਾਮ ਕਿਉਂ,,,?
« on: December 14, 2011, 11:47:31 AM »
ਤੂੰ ਪੱਥਰਾਂ ਨੂੰ ਰੱਬ ਬਣਾਇਆ ਏ,
ਅੱਖੀਂਆਂ ‘ਚ ਝੂਠਾ ਖ਼ਾਬ ਸਜਾਇਆ ਏ,
ਇਹ ਝੂਠ ਕਹਾਣੀ ਤੂੰ ਆਪ ਸਹੇੜੀ ਆ...
ਫਿਰ ਬੁੱਤਾਂ ਸਿਰ ਇਲਜ਼ਾਮ ਕਿਉਂ...?
ਖੁੱਲ੍ਹ ਕੇ ਬੱਚਿਆਂ ਨਾਲ਼ ਹੱਸਿਆ ਨਾਂ,
ਕੀਮਤੀ ਵਿਰਸੇ ਬਾਰੇ ਦੱਸਿਆ ਨਾਂ,
ਚੋਰ ਦੇ ਨਾਲੋਂ ਪੰਡ ਬਹੁਤੀ ਕਾਹਲੀ ਆ...
ਫਿਰ ਪੁੱਤਾਂ ਸਿਰ ਇਲਜ਼ਾਮ ਕਿਉਂ...?
ਜਿਸ ਠੰਡੜੀ ਛਾਂ ਦੇਣੀ ਸੀ,
ਤਪਦੇ ਨੂੰ ਪਨਾਹ ਦੇਣੀ ਸੀ,
ਉਹ ਟਾਹਣੀ ਤੂੰ ਆਪ ਹੀ ਕੱਟੀ ਆ...
ਫਿਰ ਰੁੱਖਾਂ ਸਿਰ ਇਲਜ਼ਾਮ ਕਿਉਂ...?
ਸਿਰਜਿਆ ਕੋਈ ਨਿਸ਼ਾਨਾ ਨਾਂ,
ਛੇੜਿਆ ਕੋਈ ਤਰਾਨਾ ਨਾਂ,
ਕਿੰਝ ਮੰਜਿ਼ਲ ਪੈਂਦੀ ਤੇਰੇ ਪੈਰੀ ਆ...?
ਫਿਰ ਰਾਹਾਂ ਸਿਰ ਇਲਜ਼ਾਮ ਕਿੳਂੁ...?
ਬਣ ਰੱਬ ਤੂੰ ਖੜਿਆ ਏਂ,
ਕੁਦਰਤ ਸਾਹਵੇਂ ਅੜਿਆ ਏਂ,
ਕੁਦਰਤ ਨਾਲ਼ੋਂ ਤੇਰੀ ਹਿੱਸੇਦਾਰੀ ਬਾਹਲੀ ਆ...
ਫਿਰ ਰੁੱਤਾਂ ਸਿਰ ਇਲਜ਼ਾਮ ਕਿਉਂ...?
ਜਿਸ ਵਿੱਚ ਤੂੰ ਸੜਿਆ ਏਂ,
ਮਾਘ ਮਹੀਨੇ ਰੜਿਆ ਏਂ,
ਇਹ ਅੱਗ ਤੂੰ ਆਪ ਹੀ ਬਾਲੀ ਆ...
ਫਿਰ ਧੁੱਪਾਂ ਸਿਰ ਇਲਜ਼ਾਮ ਕਿਉਂ...?
___________________

1243
Shayari / Re: ਕਾਹਲੀ ਅੱਗੇ ਟੋਏ,,,
« on: December 14, 2011, 11:02:28 AM »
sukriya,,,

1244
Shayari / ਮੇਰਾ ਭਾਰਤ,,,
« on: December 14, 2011, 10:46:26 AM »
ਘੁੱਗ ਵਸਦੇ ਭਾਰਤ ਦੇਸ਼ ਨੂੰ ਕੋਈ ਨਜ਼ਰ ਹੈ ਲੱਗੀ
ਹਰ ਬੰਦੇ ਦੀ ਕਾਮਨਾ ਉਹ ਮਾਰੇ ਠੱਗੀ
ਜਿੱਥੇ ਲੁੱਚਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ,ਮੇਰਾ ਭਾਰਤ ਬੜਾ ਮਹਾਨ

ਅੰਨਦਾਤਾ ਮੇਰੇ ਦੇਸ਼ ਦਾ ਹੈ ਰੁਲ਼ਦਾ ਫਿਰਦਾ
ਜਾਨੋਂ ਪਿਆਰੀਆਂ ਜਿਨਸਾਂ ਦਾ ਅੱਜ ਭਾਅ ਨਾ ਮਿਲਦਾ
ਪਰਵਾਰ ਸਮੇਤ ਖੁਦਕਸੀ਼ਆਂ ਕਰਕੇ ਦੇਵੇ ਜਾਨ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਮੇਰਾ ਭਾਰਤ ਬੜਾ ਮਹਾਨ…

ਜਿਥੇ ਨਿੱਕੀ ਵੱਡੀ ਨੌਕਰੀ ਲਈ ਪੈਸੇ ਚੱਲਦੇ
ਮਾਰ ਕੇ ਲੀਡਰ ਠੱਗੀਆਂ ਧਨ ਬਾਹਰ ਘੱਲਦੇ
ਵਾੜ ਖੇਤ ਨੂੰ ਲੱਗ ਪਈ ਏ ਯਾਰੋ ਖਾਣ
ਅਸੀਂ ਕਿਹੜੇ ਮੂੰਹ ਨਾ਼ਲ਼ ਆਖੀਏ, ਸਾਡਾ ਭਾਰਤ ਦੇਸ਼ ਮਹਾਨ…

ਸੂਰਬੀਰਾਂ ਤੇ ਯੋਧਿਆਂ ਦੀ ਰਾਣੀ ਧਰਤੀ
ਅਣਜੰਮੀਆਂ ਦੀਆਂ ਲਾਸ਼ਾਂ ਨੇ ਅਜ ਗੰਦੀ ਕਰ’ਤੀ
ਜਿਥੇ ਪੁੱਤ ਲਈ ਧੀ ਮਾਰ ਕੇ ਮਾਂ ਸਮਝੇ ਸ਼ਾਨ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਸਾਡਾ ਭਾਰਤ ਦੇਸ਼ ਮਹਾਨ…

ਜਿਥੇ ਮੇਰੇ ਵਰਗੇ ਪਾਪੀਆਂ ਦੀ ਕਮੀ ਨਾ ਕੋਈ
ਹੁਣ ਭਾਰ ਝੱਲ ਨਾ ਸਕਦੀ ਮਾਂ ਧਰਤੀ ਰੋਈ
ਜਿਥੇ ਲੱਖਾਂ ਭੁੱਖੇ ਰੋਜ਼ ਹੀ ਰੋਟੀ ਲਈ ਕੁਰਲਾਣ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਸਾਡਾ ਭਾਰਤ ਬੜਾ ਮਹਾਨ…
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਸਾਡਾ ਭਾਰਤ ਬੜਾ ਮਹਾਨ…
________________________________

1245
Shayari / Re: ਕਾਹਲੀ ਅੱਗੇ ਟੋਏ,,,
« on: December 14, 2011, 10:18:18 AM »
sukriya,,,

1246
Shayari / ਕਾਹਲੀ ਅੱਗੇ ਟੋਏ,,,
« on: December 14, 2011, 10:04:11 AM »
ਬਾਪੂ ਦੇ ਸਨ ਪੁੱਤਰ ਚਾਰ,
ਚਾਰੇ ਹੀ ਸਨ ਸੇਵਾਦਾਰ ।

ਇੱਕ ਦਿਨ ਬਾਪੂ ਪਿਆ ਬੀਮਾਰ,
ਡਾਢਾ ਸੀ ਹੋਇਆ ਲਾਚਾਰ ।

ਸਾਰੇ ਲੱਗੇ ਕਰਨ ਵਿਚਾਰ,
ਬਾਪੂ ਤੇ ਸਾਰਾ ਘਰ ਬਾਰ ।

ਬਾਪੂ ਨੂੰ ਕਿਧਰੇ ਲੈ ਜਾਈਏ,
ਤੇ ਇਸ ਦਾ ਇਲਾਜ ਕਰਾਈਏ ।

ਛੇਤੀ ਕਰੀਏ ਦੇਰ ਨਾ ਲਾਈਏ,
ਕਿਸੇ ਸਿਆਣੇ ਕੋਲ ਪੁਚਾਈਏ ।

ਲੈ ਗਏ ਕਿਸੇ ਸਿਆਣੇ ਕੋਲ,
ਜਿਸ ਨੇ ਡਿੱਠੀ ਨਬਜ਼ ਟਟੋਲ ।

ਮੁਸ਼ਕਲ ਨਾਲ ਬੀਮਾਰੀ ਬੁੱਝੀ,
ਉੁਸ ਨੂੰ ਫਿਰ ਦਵਾਈ ਸੁੱਝੀ ।

ਘੋਲ ਘਾਲ ਸ਼ੀਸ਼ੀ ਵਿਚ ਪਾਈ,
ਮੁੰਡਿਆਂ ਦੇ ਸੀ ਹੱਥ ਫੜਾਈ ।

ਕਹਿਕੇ ਇਸ ਨੂੰ ਖੂਬ ਹਿਲਾਇਓ,
ਫਿਰ ਇਹ ਬਾਪੂ ਤਾਈਂ ਪਿਲਾਇਓ ।

ਮੁੰਡਿਆਂ ਨੇ ਕਾਹਲੀ ਵਿਚ ਜਾ ਕੇ,
ਸੇਵਾ ਕੀਤੀ ਖੂਬ ਹਿਲਾ ਕੇ ।

ਦੋ ਮੁੰਡਿਆਂ ਨੇ ਲੱਤਾਂ ਤੋਂ ਫੜਕੇ,
ਦੋਹਾਂ ਨੇ ਬਾਹਾਂ ਤੋਂ ਫੜਕੇ ।

ਬਾਪੂ ਨੂੰ ਸੀ ਖੂਬ ਹਿਲਾਇਆ,
ਬਾਪੂ ਨੂੰ ਡਾਢਾ ਤੜਫਾਇਆ,

ਏਦਾਂ ਕਰਦੇ ਟੁੱਟ ਗਈ ਹੱਡੀ,
ਨਾਲ ਹੀ ਬੁੱਢਾ ਚੜ੍ਹ ਗਿਆ ਗੱਡੀ ।

ਰੋਂਦੇ ਕੋਲ ਹਕੀਮ ਦੇ ਆਏ,
ਡਾਢੇ ਵੈਣ ਕੀਰਣੇ ਪਾਏ ।

ਮੱਥੇ ਤੇ ਹੱਥ ਮਾਰੇ ਵੈਦ,
ਸੁਣ ਮੁੰਡਿਆਂ ਦੇ ਕਾਰੇ ਵੈਦ ।

ਮੈਂ ਤਾਂ ਕਿਹਾ ਸੀ ਦਵਾ ਹਿਲਾਇਓ,
ਫਿਰ ਬਾਪੂ ਜੀ ਦੇ ਤਾਂਈਂ ਪਿਲਾਇਓ ।

ਸ਼ੀਸ਼ੀ ਦੀ ਥਾਂ ਬੁੜ੍ਹਾ ਹਿਲਾਇਆ ।
ਬਾਪੂ ਨੂੰ ਹੈ ਸਵਰਗ ਪੁਚਾਇਆ ।

ਸੁਣ ਸਾਰੇ ਡਾਢੇ ਪਛਤਾਏ ,
ਰੋਂਦੇ ਖੱਪਦੇ ਘਰ ਨੂੰ ਆਏ ।
           
ਸੋਚ ਸਮਝ ਕੇ ਕਦਮ ਟਿਕਾਓ,
ਜੀਵਨ ਨਾ ਖਤਰੇ ਵਿਚ ਪਾਓ ।
_________________

1247
Shayari / Re: ਗੁੰਮਸ਼ੁਦਾ ਮੁਹੱਬਤ,,,
« on: December 14, 2011, 09:09:51 AM »
sukriya ji,,,

1248
Shayari / ਗੁੰਮਸ਼ੁਦਾ ਮੁਹੱਬਤ,,,
« on: December 14, 2011, 09:00:01 AM »
ਐ ਸ਼ਿਵ ! ਤੂੰ ਕਦੇ ਇਸ਼ਤਿਹਾਰ ਦਿੱਤਾ ਸੀ

ਇੱਕ ਗੁੰਮਸ਼ੁਦਾ ਕੁੜੀ ਦਾ
ਜੋ ਹਾਲੇ ਵੀ ਗੁੰਮ ਹੈ...
ਕਿਸੇ ਨੇ ਹੀਲਾ ਹੀ ਨਹੀਂ ਕੀਤਾ
ਉਹਨੂੰ ਲੱਭਣ ਦਾ, ਤੇਰੇ ਤੋ ਬਾਅਦ
ਨਹੀਂ ਤਾਂ ਉਹ ਵੀ ਫ਼ਕੀਰ ਹੋ ਜਾਂਦਾ
ਤੇਰੇ ਵਾਂਗ...
ਤੂੰ ਉਸ ਕੁੜੀ ਦਾ ਇਸ਼ਤਿਹਾਰ ਦਿੱਤਾ ਸੀ 

ਜਿਸ ਦਾ ਨਾਮ ਸੀ ਮੁਹੱਬਤ

ਜੋ ਕਿ ਦੁਨੀਆਂ ਦੇ ਹਰ ਰਿਸ਼ਤੇ ‘ਚੋ ਖ਼ਤਮ ਹੋ ਚੁੱਕੀ ਏ
ਤੂੰ ਉਹਦੀ ਗੱਲ ਕੀਤੀ
ਜਿਸ ਦੀ ਸੂਰਤ ਸੀ ਪਰੀਆਂ ਵਰਗੀ
ਜੋ ਗੁੰਮ ਚੁੱਕੀ ਏ ਨਕਲੀ ਮਖੌਟਿਆਂ ਦੀ ਭੀੜ ‘ਚ
ਤੂੰ ਉਸ ਦਾ ਜ਼ਿਕਰ ਕੀਤਾ
ਜਿਸ ਦੀ ਸੀਰਤ ਸੀ ਪਾਕ ਅਤੇ ਸਾਫ਼
ਮਰੀਅਮ ਵਰਗੀ
ਜੋ ਕਿ ਅਲੋਪ ਚੁੱਕੀ ਏ
ਮੰਦੀਆਂ ਸੋਚਾਂ ਦੇ ਹਨੇਰੇ ‘ਚ
ਐ ਸ਼ਿਵ ! ਇਹ ਕਿਹੋ ਜਿਹੀ ਕੁੜੀ ਸੀ
ਜਿਸ ਦੀ ਖਾਤਿਰ ਜੱਗ ਤੈਨੂੰ ਤੋਹਮਤਾਂ ਲਾਈਆਂ
ਖੋਟੀਆਂ ਤੇ ਖਰੀਆਂ ਸੁਣਾਈਆਂ
ਅੱਜ ਵੀ ਰਿਹਾ ਹੈ ਸੁਣਾ
ਇਹ ਲੋਕ ਇੱਕ ਕੁੜੀ ਦੀ ਭਾਲ ‘ਚ ਨੇ
ਪਰ ਇਹ ਤੇਰੇ ਵਾਂਗੂੰ ਫਕੀਰ ਨਹੀ ਹੋਣਗੇ
ਉਸ ਨੂੰ ਲੱਭਦੇ ਲੱਭਦੇ
ਕਿਉਂਕਿ ਜਿਸ ਨੂੰ ਇਹ ਲੱਭ ਰਹੇ ਨੇ
ਉਸ ਦਾ ਨਾਮ ਮੁਹੱਬਤ ਨਹੀ
ਦੌਲਤ ਹੈ, ਸ਼ੋਹਰਤ ਹੈ
ਜੋ ਉਨ੍ਹਾਂ ਨੂੰ ਇੱਕ ਦਿਨ ਜਰੂਰ ਮਿਲ ਜਾਵੇਗੀ
ਜਾਂ ਸ਼ਾਇਦ ਮਿਲ ਚੁੱਕੀ ਹੋਵੇਗੀ
ਪਰ ਐ ਸ਼ਿਵ !
ਜਿਸ ਕੁੜੀ ਦਾ ਤੂੰ ਇਸ਼ਤਿਹਾਰ ਦਿੱਤਾ ਸੀ
ਉਹ ਹਾਲੇ ਵੀ ਗੁੰਮ ਹੈ...
______________

1249
Lyrics / Re: ਲੱਖਾਂ ਲਾ ਕੇ ਕਰੀ ਪੜ੍ਹਾਈ,,,
« on: December 14, 2011, 08:48:55 AM »
sukriya ji,,,

1250
Lyrics / Re: ਲੱਖਾਂ ਲਾ ਕੇ ਕਰੀ ਪੜ੍ਹਾਈ,,,
« on: December 14, 2011, 07:31:36 AM »
hanji sukriya,,,

1251
Lyrics / ਲੱਖਾਂ ਲਾ ਕੇ ਕਰੀ ਪੜ੍ਹਾਈ,,,
« on: December 14, 2011, 07:25:16 AM »
ਖੁਸ਼ੀ ਨਾਲ ਸੀ ਖੀਵੇ ਮਾਪੇ ਪੁੱਤ ਪੜ੍ਹਣ ਲਈ ਚੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

ਬਚਪਨ ਵਾਲੀ ਸਾਰ ਰਹੀ ਨਾ ਰਹੇ ਟਿਊਸ਼ਨਾਂ ਲਾਉਂਦੇ,
ਪੜ੍ਹ ਲਿਖ ਕੇ ਹੀ ਬਣੂੰ ਜ਼ਿੰਦਗੀ ਮਾਪੇ ਸੀ ਸਮਝਾਉਂਦੇ,
ਮੰਮੀ- ਡੈਡੀ ਕਰਨ ਨੌਕਰੀ ਘਰ ਵਿੱਚ ਰਹਿਣਾ ਕੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।


ਹੱਸਣ- ਖੇਡਣ ਸਾਡਾ ਮੁੱਕਾ ਸ਼ਾਮ ਢਲੀ ਘਰ ਆਉਂਦੇ,
ਪੜ੍ਹ ਪੜ੍ਹ ਨਜ਼ਰ ਘਟਾ ਲਈ ਤੇ ਹੁਣ ਮੋਟੀ ਐਨਕ ਲਾਉਂਦੇ,
ਫਸਟ ਡਿਵੀਜ਼ਨ ਆਈ ਸੀ ਜਦ ਹੋਏ ਖੁਸ਼ੀ ਵਿੱਚ ਝੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

ਕਹੇ ਹਕੂਮਤ ਸਾਰੇ ਪੜ੍ਹ ਲੳੋ ਅਸੀਂ ਨੌਕਰੀ ਲਿਆਏ,
ਪੈਰ ਪੈਰ ਤੇ ਕਾਲਜ ਖੁੱਲ ਗਏੇ ਕੋਰਸ ਨਵੇਂ ਚਲਾਏ.
ਕਾਲਜ ਵਾਲਿਆਂ ਬੇਸ਼ੱਕ ਦੇਖੋ ਭਰ ਲਏ ਆਪਣੇ ਗੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

ਬੇ-ਰੁਜ਼ਗਾਰੀ ਬਣੀ ਮੁਸੀਬਤ ਨਸ਼ਿਆਂ ਪੈਰ ਪਸਾਰੇ,
ਇੱਕ ਨੌਕਰੀ ਲੈਣ ਵਾਸਤੇ ਕਿੰਨੇ ਫਿਰਨ ਵਿਚਾਰੇ,
ਨਸ਼ਿਆਂ ਦੇ ਸੌਦਾਗਰ ਕਹਿੰਦੇ ਹੋ ਗਈ ਬੱਲੇ-ਬੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

ਵਿਹਲੇ ਗੱਭਰੂ ਦੇਖ ਏਜੰਟਾਂ ਥਾਂ-ਥਾਂ ਜਾਲ ਵਿਛਾਏ,
ਬਾਹਰ ਜਾਣ ਨੂੰ ਕਾਹਲੇ ਮੁੰਡੇ ਕਰਜ਼ੇ ਲੈ ਕੇ ਆਏ,
ਭੁੱਖੇ ਮਰਦੇ ਕੀ ਨਾ ਕਰਦੇ ਛੱਡ ਘਰਾਂ ਨੂੰ ਚੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

ਮਾਪੇ ਘਰ ਵਿੱਚ ਪੌਂਡ ਉਡੀਕਣ ਪੁੱਤ ਕਹਿਣ ਬਈ ਔਖੇ,
ਵਿੱਚ ਵਿਦੇਸ਼ਾਂ ਆ ਗਏ ਫਿਰ ਵੀ ਕੰਮ ਨਾ ਮਿਲਦੇ ਸੌਖੇ,
ਸਾਨੂੰ ਵੀ ਹੁਣ ਦਾਣਾ-ਪਾਣੀ ਖੌਰੇ ਕਿੱਧਰ ਘੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

ਖੁਸ਼ੀ ਨਾਲ ਸੀ ਖੀਵੇ ਮਾਪੇ ਪੁੱਤ ਪੜ੍ਹਣ ਲਈ ਚੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।
___________________________

1252
Lyrics / Re: ਇਕ ਕੁੜੀ,,,
« on: December 14, 2011, 07:18:45 AM »
sukriya ji,,,

1253
Shayari / ਬਾਕੀ,,,
« on: December 14, 2011, 07:00:24 AM »
ਜਿਸ ਉੱਤੇ ਤੇਰਾ ਤੇ ਮੇਰਾ ਨਾਮ ਸੀ ਲਿਖਿਆ
ਮੋੜਨੀ ਤੈਨੂੰ ਉਹ ਕਿਤਾਬ ਬਾਕੀ ਹੈ

ਜੋ ਰਾਤਾਂ ਆ ਸੁਪਨਿਆਂ 'ਚ ਜਗਾਇਆ
ਲੈਣਾ ਉਨ੍ਹਾਂ ਰਾਤਾਂ ਦਾ ਹਿਸਾਬ ਬਾਕੀ ਹੈ

ਕਿੱਥੇ ਤੂੰ ਕਰ ਗਈ ਵਾਪਸ ਮੇਰੀਆਂ ਸਭ ਅਮਾਨਤਾਂ'
ਪਹਿਲੀ ਮੁਲਾਕਾਤੇ ਦਿੱਤਾ ਗੁਲਾਬ ਬਾਕੀ ਹੈ


ਕਿਉਂ ਛੱਡਿਆ ਮੈਨੂੰ ਕੀ ਗਲਤੀ ਮੇਰੀ ਸੀ
ਦੇਣਾ ਤੇਰੇ ਵੱਲੋਂ ਅਜੇ ਇਹ ਜਵਾਬ ਬਾਕੀ ਹੈ

ਮੈਂ ਅੱਜ ਹੀ ਪਾਈ ਸਾਈਂ ਦਰ ਮੌਤ ਦੀ ਅਰਜ਼ੀ
ਪੂਰੀ ਹੋਣੀ ਆਖਰੀ ਉਹੀ ਫਰਿਆਦ ਬਾਕੀ ਹੈ

ਜੋ ਚਾਹਿਆ ਸਭ ਦਿਤਾ ਜਿੰਦਗੀ ਨੇ
ਇਕ ਰਿਸ਼ਤੇ ਦਾ ਅਧੂਰਾ ਜਜ਼ਬਾਤ ਬਾਕੀ ਹੈ

ਤੇਰੇ ਨਾਲ ਰਹਿਣ ਦਾ ਇਕ ਸੁਪਨਾ ਸੀ
ਪੂਰਾ ਹੋਣਾ ਮੇਰਾ ਉਹ ਖਵਾਬ ਬਾਕੀ ਹੈ
_____________________

1254
Shayari / ਗ਼ਜਲ,,,
« on: December 14, 2011, 02:46:41 AM »
ਹਿੰਮਤ, ਲਗਨ, ਇਰਾਦਾ ਰੱਖ ਸੰਗ ਸਾਹਾਂ ਦੇ,
ਸਫਰ ਔਖੇਰੇ ਹੂੰਦੇ ਬਿਖਡੇ ਰਾਹਾਂ ਦੇ॥

ਛੱਡ ਕੇ ਜੋਗ ਮਸਾ ਖੇਤਾਂ ਵੱਲ ਪਰਤੇ ਹਾਂ,
ਬੱਸ ਕਰ ਹੁਣ ਨਾ ਛੱਡ ਤੂੰ ਤੀਰ ਨਿਗਾ੍ਹਾਂ ਦੇ॥

ਸਾਗਰ ਸਾਂਤ, ਤਿਆਰ ਨੇ ਕਿਸਤੀ ਚੱਪੂ ਵੀ,
ਜਿਗਰੇ ਸਾਥ ਨਾ ਦਿੰਦੇ ਬਸ ਮਲਾਹਾਂ ਦੇ॥

ਏਹ ਝੁੱਗੀਆਂ ਦੀ ਗੈਰਤ ਦੇ ਰਖਵਾਲੇ ਸਨ,
ਵੇਚ ਜਮੀਰਾਂ ਬਣ ਗਏ ਚਾਕਰ ਸਾਹਾਂ ਦੇ॥

ਲੋਕ ਸਜਾ ਹੁਣ ਦੇਣਗੇ ਆਖਰ ਮੁਜਰਿਮ ਨੂੰ,
ਬੇਵਸ ਜੱਜ, ਵਕੀਲ, ਬਿਆਨ ਗਵਾਹਾਂ ਦੇ॥

ਜਦ ਸਾਡੇ ਪੈਰਾਂ ਦੀ ਜਿੱਦ ਨੂੰ ਦੇਖ ਲਿਆ,
ਹੋ ਗਏ ਪਾਸੇ ਆਪੇ ਪੱਥਰ ਰਾਹਾਂ ਦੇ॥
____________________

1255
ਕੁੜੀਆਂ ਚਿੜੀਆ ਹੁੰਦੀਆ ਪਰ, ਪਰ ਨਹੀ ਹੁੰਦੇ ਕੁੜੀਆਂ ਦੇ
ਪੇਕੇ ਸਹੁਰੇ ਹੁੰਦੇ ਨੇ ਕਿਉ ਘਰ ਨਹੀ ਹੁੰਦੇ ਕੁੜੀਆਂ ਦੇ
ਕੁੜੀਆਂ ਚਿੜੀਆ ਹੁੰਦੀਆ ਨੇ ਪਰ...

ਧੀਆਂ ਬਣ ਕੇ ਡੋਲੀ ਚੜਦੀਆਂ, ਨੂੰਹਾਂ ਬਣ ਕੇ ਸੜਦੀਆਂ ਨੇ
ਹੁੰਦੀਆ ਸਨ ਇਹ ਸਤੀ ਕਦੇ ਹੁਣ ਬਲੀ ਦਾਜ ਦੀ ਚੜਦੀਆਂ ਨੇ
ਸਦੀਆਂ ਡੂੰਗੇ ਜਖਮ ਪੁਰਾਣੇ ਭਰ ਨਹੀ ਹੁੰਦੇ ਕੁੜੀਆਂ ਦੇ
ਕੁੜੀਆਂ ਚਿੜੀਆ ਹੁੰਦੀਆ ਨੇ ਪਰ...

ਰਾਜੇ ਜੰਮਣ ਵਾਲੀ ਦੇ ਹੁਣ ਖੁਦ ਜੰਮਣ ਤੇ ਰੋਕਾਂ ਨੇ
ਕੀ ਦੱਸੀਏ ਕਿੱਦਾਂ ਕੁੱਖਾਂ ਦੀ ਬੇਅਦਵੀ ਕੀਤੀ ਲੋਕਾਂ ਨੇ
ਐਡੇ ਵੱਡੇ ਦੁੱਖੜੇ, ਦੁੱਖੜੇ ਜਰ ਨਹੀ ਹੁੰਦੇ ਕੁੜੀਆਂ ਦੇ
ਕੁੜੀਆਂ ਚਿੜੀਆ ਹੁੰਦੀਆ ਨੇ ਪਰ...

ਕੋਮਲ-ਕੋਮਲ ਕਲੀਆਂ ਜੱਗ ਵਿਚ ਘੁੱਟ-ਘੁੱਟ ਕੇ ਨਿੱਤ ਮਰਨ ਵੇ ਰੱਬਾ
ਮਾਪੇ ਵੀ ਨਿਰਮੋਹੇ ਹੋ ਗਏ ਤੂੰ ਹੀ ਦੱਸ ਕੀ ਕਰਨ ਵੇ ਰੱਬਾ
ਪੁੱਤਰਾਂ ਵਾਂਗੂੰ ਲੋਕੋ ਕਿਉ ਚਾਅ ਨੀ ਕਰ ਹੁੰਦੇ ਕੁੜੀਆਂ ਦੇ
ਕੁੜੀਆਂ ਚਿੜੀਆ ਹੁੰਦੀਆ ਨੇ ਪਰ...
___________________

1256
Lyrics / ਮੈਨੂੰ ਦੱਸ ਦੇ ਉਹ ਗੱਲ,,,
« on: December 14, 2011, 01:50:53 AM »
ਮੁੱਖੜੇ ਤੋ ਤਾਜੇ-ਤਾਜੇ ਹੰਝੂ ਪੂੰਝੇ ਹੋਏ ਨੇ
ਬੁੱਲਾਂ ਤੋ ਮਲੂਕ ਜਿਹੇ ਹਾਸੇ ਹੰਝੂ ਹੋਏ ਨੇ
ਖਾਲੀ ਬਾਂਹਾਂ ਦੀ ਬਣਾ ਕੇ ਗਲਵੱਕੜੀ
ਉਦਾਸ ਜਿਹੀ ਬੈਠੀ ਹੋਈ ਏ
ਮੈਨੂੰ ਦੱਸ ਦੇ ਉਹ ਗੱਲ
ਜਿਹੜੀ ਨਿੱਕੇ ਜਿਹੇ ਦਿਲ ਚ ਲਕੋਈ ਹੋਈ ਏ
ਮੈਨੂੰ ਦੱਸ ਦੇ ਉਹ ਗੱਲ...

ਗੂੰਮ ਸੁੰਮ ਝਾਜਰਾਂ ਦੇ ਬੋਰ ਚੁੱਪ ਚੁੜੀਆਂ
ਨੈਣਾ ਨਾਲ ਕੀਤੀਆਂ ਨਾ ਅੱਜ ਗੱਲਾਂ ਗੂੜੀਆਂ
ਨੀਵੀ ਪਾ ਕੇ ਕਿਹੜੇ ਸੋਚਾਂ ਦੇ ਸਮੁੰਦਰਾਂ ਚ
ਖੂਦ ਨੂੰ ਡਬੋਈ ਬੈਠੀ ਏ
ਮੈਨੂੰ ਦੱਸ ਦੇ ਉਹ ਗੱਲ...

ਤੈਨੂੰ ਚੈਨ ਆਵੇਗਾ ਨਾ ਮੈਨੂੰ ਚੈਨ ਆਵੇਗਾ
ਦਿਲ ਚ ਦਬਾਇਆ ਦੁੱਖ ਰੋਗ ਬਣ ਜਾਵੇਗਾ
ਖੋਲ ਜਿੰਦਰਾਂ ਤਿਉੜੀਆਂ ਦਾ ਦਿਲ ਵਾਲਾ
ਬੂਹਾ ਕਾਹਤੋ ਢੋਈ ਬੈਠੀ ਏ
ਮੈਨੂੰ ਦੱਸ ਦੇ ਉਹ ਗੱਲ...

ਤੇਰੇ ਮੇਰੇ ਦੁੱਖ ਸੁੱਖ ਗੱਲਾਂ-ਬਾਤਾਂ ਸਾਝੀਆਂ
ਮੇਰੇ ਤੌ ਉਦਾਸੀਆਂ ਇਹ ਝੱਲੀਆਂ ਨੀ ਜਾਂਦੀਆਂ
ਝੂਠੀ ਮੂਠੀ ਮੁਸਕਾਨ ਦੀ ਪਿਛਾੜੀ ਕਿਹੜੇ
ਦੁੱਖੜੇ ਪਰੋਈ ਬੈਠੀ ਏ
ਮੈਨੂੰ ਦੱਸ ਦੇ ਉਹ ਗੱਲ...
______________

1257
Lyrics / ਇਕ ਕੁੜੀ,,,
« on: December 13, 2011, 10:30:49 PM »
ਜੀਹਦੀ ਯਾਦ ਸੀਨੇ ਵਿਚ ਖੂਸਬੋ ਵਰਗੀ
ਇਕ ਕੁੜੀ ਸੀ ਉਹ ਤਾਰਿਆਂ ਦੀ ਲੌਅ ਵਰਗੀ
ਇਕ ਕੁੜੀ ਸੀ ਉਹ...

ੳਹਦੀ ਵੀਣੀ ਵਿਚ ਰਹਿੰਦੀਆਂ ਸੀ ਨੱਚਦੀਆਂ ਵੰਗਾਂ
ੳਹਦੇ ਮੁੱਖੜੇ ਤੇ ਪੈਲਾਂ ਜਿਹੀਆ ਪਾਉਦੀਆਂ ਸੀ ਸੰਗਾਂ
ਪਹਿਲੀ ਸੁੱਚੜੀ ਮੁਹੱਬਤਾਂ ਦੀ ਛੋਹ ਵਰਗੀ
ਇਕ ਕੁੜੀ ਸੀ ਉਹ...

ੳਹਦੇ ਮਿੱਠੇ-ਮਿੱਠੇ ਬੋਲਾਂ ਦੀ ਸੁਗੰਧ ਚੇਤੇ ਆਵੇ
ਰਾਤਾਂ ਕਾਲੀਆਂ ਚ ਮੁੱਖੜੇ ਦਾ ਚੰਦ ਚੇਤੇ ਆਵੇ
ਨਦੀ ਚਾਨਣਾ ਦੀ ਇਤਰਾਂ ਦੇ ਚੋਅ ਵਰਗੀ
ਇਕ ਕੁੜੀ ਸੀ ਉਹ...

ਜਾਪੇ ਉਹਦੇ ਜਿਹਾ ਕਿਸੇ-ਕਿਸੇ ਫੁੱਲ ਦਾ ਮੜੰਗਾਂ
ਪੀਘਂ ਅੰਬਰੀ ਦੁਪੱਟਾ ਜਿਵੇ ਉਹਦਾ ਸਤਰੰਗਾਂ
ਮਹਿੰਦੀ ਰੰਗੇ ਸੁਪਨੇ ਦੀ ਕਨਸੋਅ ਵਰਗੀ
ਇਕ ਕੁੜੀ ਸੀ ਉਹ...

ਦਿਨ ਖਾਲੀ-ਖਾਲੀ ਰਾਤਾਂ ਵੀ ਉਦਾਸ ਉਹਦੇ ਪਿੱਛੋ
ਰਹੀ ਜਿੰਦਗੀ ਚ ਗੱਲ ਨਾ ਕੋਈ ਖਾਸ ਉਹਦੇ ਪਿੱਛੋ
ਜਿਵੇ ਆਸਕਾਂ ਚ ਜਨਮਾ ਦੇ ਮੋਹ ਵਰਗੀ
ਇਕ ਕੁੜੀ ਸੀ ਉਹ...
___________

1258
Shayari / ਗ਼ਜਲ,,,
« on: December 13, 2011, 10:04:24 PM »
ਧੰਦਲੇ-ਵੰਦਲੇ ਅੱਖਰ ਵੱਖਰ॥
ਚਿੱਤਰ ਵਿੱਤਰ ਪੱਤਰ ਵੱਤਰ॥

ਵੋਟਾਂ-ਸੋਟਾਂ ਚੱਕਰ-ਵੱਕਰ॥
ਮਸਜਿਦ-ਮੁਸਜਦ ਮੰਦਰ-ਸੰਦਰ॥

ਮਾਪੇ ਭੁੱਖੇ, ਖਾਣ ਕਪੁੱਤਰ॥
ਪੀਜੇ-ਵੀਜੇ ਬਰਗਰ-ਸਰਗਰ॥

ਹਿਜਰ ਦੇ ਮਾਰੇ ਨੂੰ ਕਦ ਭਾਉਦੇ॥
ਬਿਸਤਰ-ਵੁਸਤਰ, ਨੀਦਰਂ ਸੀਦਰਂ॥

ਪਿਆਸੇ ਕਾਂ ਨੂੰ ਹੁਣ ਨਾ ਲੱਭਦੇ॥
ਗਾਗਰ-ਵਾਗਰ ਕੰਕਰ ਵੰਕਰ॥

ਚੰਗੇ ਅਮਲਾ ਬਾਝ ਅਕਾਰਥ॥
ਜਾਗੇ-ਵਾਗੇ ਲੰਗਰ-ਸੰਗਰ॥

ਮੋਜਾਂ ਲੁੱਟਦੇ ਜੇ ਬਣ ਜਾਂਦੇ॥
ਬਾਬੇ-ਬੂਬੇ ਲੀਡਰ-ਸੀਡਰ॥

ਸਤਿਆ ਬੰਦਾਂ ਮਾਰ ਹੀ ਬਹਿੰਦੇ॥
ਨਾਰਾ-ਵਾਰਾ ਛਿੱਤਰ-ਛੁੱਤਰ॥

ਸਾਇਰ ਦੇ ਝੂੱਗੇ ਚੌ ਖਾਵਣ॥
ਛਾਪਕ-ਛੂਪਕ ਸਿੰਗਰ-ਵਿੰਗਰ॥

ਮੁੱਕ ਜਾਵਣ ਤਾਂ ਚੰਗਾਂ॥
ਮਸਲੇ-ਵਸਲੇ ਦੁੱਸਰ-ਤਿੱਸਰ॥
________________

1259
Shayari / Re: ਅੱਥਰੂ,,,
« on: December 13, 2011, 11:40:00 AM »
sukriya,,,

1260
Shayari / ਅੱਥਰੂ,,,
« on: December 13, 2011, 11:31:36 AM »
ਅੱਖਾਂ 'ਚ
ਪਾਣੀ ਵੇਖ
ਕਿਤੇ, ਤੈਨੂੰ
ਰੋਣ ਦਾ ਭੁਲੇਖਾ
ਨਾਂ ਪੈ ਜਾਵੇ
ਤੂੰ,
ਨਹੀਂ ਜਾਣਦੀ
ਕਿ,
ਰੋਣ ਵੇਲੇ
ਅੱਥਰੂ
ਬਾਹਰ ਨਹੀਂ
ਅੰਦਰ

ਡਿਗਦੇ ਨੇ।
______

Pages: 1 ... 58 59 60 61 62 [63] 64 65 66 67 68 ... 99