This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 57 58 59 60 61 [62] 63 64 65 66 67 ... 99
1221
« on: December 16, 2011, 12:14:55 AM »
ਬੇ-ਸ਼ੁਕਰਿਓ ਭੋਰਾ ਅਕਲ ਕਰੋ, ਕਦੇ ਚੰਗਿਆਂ ਦੀ ਵੀ ਨਕਲ ਕਰੋ ਕਿਊਂ ਗਿਣਦੇ ਟਿੱਚ ਹੋ ਦੂਜਿਆਂ ਨੂੰ, ਕਦੀ ਸ਼ੀਸ਼ੇ ਮੂਹਰੇ ਸ਼ਕਲ ਕਰੋ! ਜ਼ਰਾ ਅਕਲ ਕਰੋ, ਜ਼ਰਾ ਨਕਲ ਕਰੋ... ਕੰਮ ਚੰਗਾਂ ਕੋਈ ਜੇ ਕਰ ਲੈਂਦਾ, ਤੁਸੀਂ ਉਸਨੂੰ ਰੱਜ ਦੁਰਕਾਰਦੇ ਓਂ
ਆਪ ਡੱਕਾ ਤੋੜਨ ਜੋਗੇ ਨਹੀਂ, ਬੱਸ ਖਾਲੀ ਝੱਗੇ ਝਾੜਦੇ ਓਂ! ਕਦੇ ਛੱਡ ਕੇ ਖਹਿੜਾ ਨਿੰਦਣ ਦਾ, ਤੁਸੀਂ ਹੋਰਾਂ ‘ਤੇ ਵੀ ਫ਼ਖ਼ਰ ਕਰੋ ਜ਼ਰਾ ਅਕਲ ਕਰੋ, ਜ਼ਰਾ ਅਕਲ ਕਰੋ.... ਜੋ ਚੰਗਾ ਕਰੇ ਉਹਨੂੰ ਮਾਣ ਦਿਓ, ਜੋ ਮਾੜਾ ਕਰੇ ਉਹਨੂੰ ਜਾਣ ਦਿਓ ਨਾ ਚੁਗਲੀ ਕਦੇ ਵਿਰੋਧ ਕਰੋ, ਬੱਸ ਬੋਲ-ਬਾਣੀ ਵਿੱਚ ਸੋਧ ਕਰੋ! ਕਦੇ ਛੱਡ ਕੇ ਆਪਣੀ ਤੂਤੀ ਨੂੰ, ਜ਼ਰਾਂ ਹੋਰਾਂ ‘ਤੇ ਵੀ ਨਦਿਰ ਕਰੋ ਅਕਲ ਕਰੋ, ਜ਼ਰਾ ਅਕਲ ਕਰੋ... ਜਦੋਂ ਮਾੜੇ ਨਾਵਾਂ ਖੱਟ ਜਾਂਦੇ, ਉਦੋਂ ਚੰਗੇ ਪਾਸਾ ਵੱਟ ਜਾਂਦੇ ਫਿਰ ਘੁਲਦੇ ਨੇ ਕਈ ਕਿਸਮਤ ਨਾਲ, ਮੇਰੇ’ ਜਹੇ ਮੌਜਾਂ ਚੱਟ ਜਾਂਦੇ ਜੇ ਚਾਹੁੰਦੇ ਭਲਾ ਲੋਕਾਈ ਦਾ, ਨਾ ਸੱਚ ਨੂੰ ਝੂਠ ਦੇ ਹੱਥ ਧਰੋ! ਜ਼ਰਾ ਅਕਲ ਕਰੋ -ਜ਼ਰਾ ਨਕਲ ਕਰੋ, ਕਦੇ ਹੋਰਾਂ ‘ਤੇ ਵੀ ਫ਼ਖ਼ਰ ਕਰੋ ॥ _____________________________________
1222
« on: December 15, 2011, 11:10:43 PM »
ਸਾਮ੍ਹਣੇ ਮੇਰੇ ਕਿਨਾਰਾ ਸੀ, ਅਚਾਨਕ ਆਇਆ ਇੱਕ ਤੁਫਾਨ, ਕਿਸ਼ਤੀ ਮੇਰੀ ਡਗਮਗਾਈ, ਦਿਲ ‘ਚ ਰਹਿ ਗਏ ਦਿਲ ਦੇ ਅਰਮਾਨ।
ਇਹ ਕੀ ਹੋਇਆ, ਇਹ ਕੀ ਹੋਇਆ, ਅਜਿਹਾ ਤਾਂ ਅਸੀਂ ਸੋਚਿਆ ਨਹੀਂ ਸੀ, ਪਰ ਤਦ ਤੱਕ ਲੁੱਟ ਚੁੱਕੇ ਸੀ, ਜਦੋਂ ਆਇਆ ਆਪਣਾ ਧਿਆਨ।
ਸਜ਼ਾ ਮਿਲੀ ਏ ਕਿਸ ਕਸੂਰ ਦੀ, ਕੁਝ ਇਹ ਵੀ ਤਾਂ ਪਤਾ ਲੱਗੇ, ਬੇਵਫ਼ਾਈ ਦਾ ਸਾਡੇ ਉਤੇ ਕਿਉਂ, ਝੱਟ ਜਾਰੀ ਕਰ ਦਿਤਾ ਫੁਰਮਾਨ।
ਆਜ਼ਾਦ ਤਬੀਅਤ, ਆਜ਼ਾਦ ਸੋਚਣੀ, ਆਜ਼ਾਦ ਖਿਆਲ, ਆਜ਼ਾਦ ਸੀ ਦਿਲ, ਹੁਸਨ ਨੇ ਤਾਂ ਹੀ ਲੁੱਟਿਆ ਸਾਨੂੰ, ਇਸ਼ਕ ਦੀ ਰਾਹ ਤੋਂ ਸਾਂ ਅਣਜਾਣ।
ਰੱਬ ਦਾ ਦਰਜਾ ਉਨ੍ਹਾਂ ਨੂੰ ਦੇ ਕੇ, ਰੱਬ ਨਾਲ ਵੀ ਪਾਇਆ ਵੈਰ, ਕਿੰਨਾ ਖੁਦਗਰਜ਼ ਹੋ ਜਾਂਦਾ ਏ, ਇਸ਼ਕ ‘ਚੋਂ ਮੇਰੇ ਵਾਂਗ ਹਰ ਇਨਸਾਨ।
ਸ਼ਾਇਦ ਆਖਰੀ, ਸ਼ਾਇਦ ਆਖਰੀ, ਇਹ ਤਾਂ ਆਖਰੀ ਹੀ ਹੋਵੇਗਾ, ਖੁਸ਼ੀ ਖੁਸ਼ੀ ਦਿੰਦੇ ਰਹੇ, ਇਹੀ ਸੋਚ ਕੇ ਹਰ ਇਮਤਿਹਾਨ।
ਮੰਨ ਗਏ ਮੰਨ ਗਏ, ਉਨ੍ਹਾਂ ਨੂੰ ਯਾਰੋ, ਹੁਣ ਸਮਝੇ ਉਨ੍ਹਾਂ ਦੀਆਂ ਚਾਲਾਂ ਨੂੰ, ਕਿੰਨੀ ਸਿਆਣਪ ਨਾਲ ਵਰਤਦੇ ਨੇ ਉਹ, ਕਈ ਤਲਵਾਰਾਂ ਲਈ ਇੱਕ ਮਿਆਨ।
ਬੱਲੇ ਹੁਸਨਾਂ ਬੱਲੇ ਹੁਸਨਾਂ, ਹੁਣ ਤੇਰੀ ਖੇਡ ਸਮਝ ਆਈ, ਆਸ਼ਕਾਂ ਨੂੰ ਬਰਬਾਦ ਤੂੰ ਕਰਕੇ, ਬਣਾ ਛੱਡਦਾ ਏਂ ਉਨਾਂ ਦੀ ਦਾਸਤਾਨ।
ਹੁਸਨ, ਕਟਾਰ, ਫ਼ਕੀਰ, ਘੋੜੇ ਤੇ, ਕਦੇ ਨਾ ਕਰੀਏ ਯਕੀਨ ਯਾਰੋ, ਮੈਨੂੰ ਵੀ ਚੇਤੇ ਆਈ ਬਾਦ ‘ਚ, ਸਿਆਣਿਆਂ ਦੀ ਇਹ ਅਖਾਣ। ________________
1223
« on: December 15, 2011, 08:30:04 AM »
nice pic
... cute
sukriya ji,,,
1224
« on: December 15, 2011, 08:27:04 AM »
sukriya,,,
1225
« on: December 15, 2011, 06:54:21 AM »
ਮੈਂ ਵਿਕ ਜਾਣਾ ਸੀ ਹੁਣ ਤਕ ਹੋਰ ਕਈਆਂ ਵਾਂਗਰਾਂ ਯਾਰੋ
ਮੇਰੀ ਅਪਣੀ ਖ਼ੁਦੀ ਨੇ ਮੈਨੂੰ ਸਸਤਾ ਹੋਣ ਨਾ ਦਿੱਤਾ __________________________
1226
« on: December 15, 2011, 06:35:39 AM »
ਬਾਪੂ ਦੇ ਜਿਉਦੇ ਵੇਲੇ ਕਿਨਾਂ ਮੈ ਦਲੇਰ ਸੀ, ਮੁੱਕਾ ਮਾਰ ਕੰਦ ਵਿਚ ਪਾ ਦਿਦਾਂ ਤੇੜ ਸੀ _____________________________________________
1227
« on: December 15, 2011, 06:06:35 AM »
ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ ਸਾਡੇ ਦਿਲਾਂ ‘ਚ ਤੂੰ ਆਬਾਦ, ਵੇ ਟੁੱਟਿਆ ਤਾਰਿਆ
ਉੱਚੀ-ਸੁੱਚੀ ਸੋਚ ਸੀ ਤੇਰੀ ਰਸਤੇ ਦੇ ਵਿਚ ਕਰ ਗਿਆ ਢੇਰੀ ਹਾਇ! ਤੈਨੂੰ ਇਕ ਜੱਲਾਦ, ਵੇ ਟੁੱਟਿਆ ਤਾਰਿਆ
ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ
ਤੂੰ ਸੈਂ ਸੱਭ ਦਾ ਸਾਥੀ ਸੰਗੀ ਤੂੰ ਇਕ ਹਸਤੀ ਸੈਂ ਬਹੁ-ਰੰਗੀ ਸੈਂ ਮਿੱਠਾ ਵਾਂਗ ਕਮਾਦ,ਵੇ ਟੁੱਟਿਆ ਤਾਰਿਆ ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ
ਰੋਂਦਿਆਂ ਤਾਈਂ ਤੂੰ ਹਸਾਇਆ ਡਿੱਗਿਆਂ ਤਾਈਂ ਤੂੰ ਉਠਾਇਆ ਹੱਲ ਕੀਤੇ ਵਾਦ-ਵਿਵਾਦ, ਟੁੱਟਿਆ ਤਾਰਿਆ ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ
ਤੂੰ ਤਾਂ ਹਾਲੇ ਲੋਅ ਵੰਡਣੀ ਸੀ ਜਿ਼ੰਦਗੀ ਦੀ ਖੁਸ਼ਬੋ ਵੰਡਣੀ ਸੀ ਨਾ ਪੂਰੀ ਹੋਈ ਮੁਰਾਦ, ਵੇ ਟੁੱਟਿਆ ਤਾਰਿਆ ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ ________________________
1228
« on: December 15, 2011, 06:00:17 AM »
sukriya ji,,,
1229
« on: December 15, 2011, 05:53:17 AM »
ਦਿਨ ਗੁਜ਼ਰੇ, ਮਹੀਨੇ ਗੁਜ਼ਰੇ, ਗੁਜ਼ਰ ਜਾਣਗੇ ਸਾਲ ਨਾ ਪਿੱਛੇ ਮੁੜਕੇ ਤੱਕਿਆ, ਨਾ ਕੀਤਾ ਸਾਡਾ ਖਿਆਲ ਕਿਹੜੇ ਰਾਹ ‘ਚੋਂ ਲੱਭੀਏ ਤੈਨੂੰ, ਸਾਨੂੰ ਸਮਝ ਨਾ ਆਵੇ ਤੂੰ ਕੀ ਜਾਣੇ, ਬਿਨ ਤੇਰੇ, ਸਾਡਾ ਜੀਣਾ ਹੋਇਆ ਮੁਹਾਲ ____________________________
1230
« on: December 15, 2011, 05:33:57 AM »
sukriya,,,
1231
« on: December 15, 2011, 03:22:44 AM »
ਸਤਗੁਰ ਦਇਆ ਕਰਹੁ ਹਰਿ ਮੇਲਹੁ ਮੇਰੇ ਪ੍ਰੀਤਮ ਪ੍ਰਾਣ ਹਰਿ ਰਾਇਆ ॥ ਹਮ ਚੇਰੀ ਹੋਇ ਲਗਹ ਗੁਰ ਚਰਣੀ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਾਇਆ ॥ ਰਾਮ ਮੈ ਹਰਿ ਹਰਿ ਨਾਮੁ ਮਨਿ ਭਾਇਆ ॥ ਮੈ ਹਰਿ ਬਿਨੁ ਅਵਰੁ ਨਾ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਿਖਾਇਆ॥ _____________________________________________
1232
« on: December 15, 2011, 02:46:43 AM »
sukriya ji,,,
1233
« on: December 15, 2011, 02:40:21 AM »
ਤੁੰ ਕਿਤੇ ਮੈਨੂੰ ਭੁੱਲ ਨਾ ਜਾਂਵੀ ਦਿਲ ਦੇ ਵਿਚ ਅਰਮਾਨ ਬੜੇ ਨੇ, ਮੈ ਕਦੇ ਤੈਨੂੰ ਭੁੱਲ ਨੀ ਸਕਦਾ ਮੇਰੇ ਸਿਰ ਤੇਰੇ ਅਹਿਸਾਨ ਬੜੇ ਨੇ __________________________________________________________________
1234
« on: December 15, 2011, 01:38:20 AM »
ਵਚ ਉਏ ਮੰਗਲਾ ਚੜੀ ਜਵਾਨੀ ਮੁੱਢ ਲੜਾਈ ਦਾ, ਚਾਰ ਦਿਨਾ ਦਿਆਂ ਖੁਸੀਆਂ ਲਈ ਨਈ ਵੈਰ ਪੁਵਾਈ ਦਾ ਦਿਲ ਤੇ ਅੱਖ ਸਮਝਾਂ ਲੈ ਜੇਕਰ ਚੰਗਾਂ ਰਹਿਣਾ ਤੂੰ, ਲੇਖਾਂ ਵਿਚੌ ਖੁਸੀਆਂ ਲੋਕੀ ਢਾਹ ਹੀ ਦਿੰਦੇ ਨੇ
ਕੋਕੇ ਦੇ ਚਮਕਾਰੇ ਤੇ ਲਲਕਾਰੇ ਗੱਬਰੂ ਦੇ, ਪਿੰਡ ਵਿਚ ਕੋਈ ਨਾ ਕੋਈ ਪੰਗਾਂ ਪਾ ਹੀ ਦਿੰਦੇ ਨੇ ___________________________________________________
1235
« on: December 15, 2011, 01:23:43 AM »
ਮਿੱਟੀਏ ਨੀ ਮਿੱਟੀਏ ਪੰਜਾਬ ਦੀਏ ਮਿੱਟੀਏ ਮੈਨੂੰ ਤੇਰੇ ਨਾਲ਼ ਬੜਾ ਮੋਹ ਦੇਸ਼ਾਂ ਤੇ ਵਿਦੇਸ਼ਾਂ ਵਿਚ ਬੈਠਿਆਂ ਵੀ ਆਵੇ ਤੇਰੀ ਮਮਤਾ ਜਿਹੀ ਖੁ਼ਸ਼ਬੋ
ਮੈਨੂੰ ਗੋਦੀ 'ਚ ਬਿਠਾ ਕੇ, ਭੱਤਾ ਸਿਰ 'ਤੇ ਟਿਕਾ ਕੇ ਬੇਬੇ ਖੇਤਾਂ ਵਿਚ ਜਾ ਕੇ ਮੈਨੂੰ ਦੱਸਦੀ ਤੇਰੇ ਬਾਪ ਦੀ ਕਮਾਈ, ਮੱਕੀ ਗੋਭਿਆਂ 'ਤੇ ਆਈ ਰੰਗ ਮਿਹਨਤ ਲਿਆਈ ਸਰੋਂ੍ਹ ਹੱਸਦੀ ਪਿੱਪਲਾਂ਼ ਤੇ ਪੀਘਾਂ ਦੇ ਨਜ਼ਾਰੇ ਨਾ ਭੁਲਾਏ ਜਾਂਦੇ ਮੇਰੇ ਨਾਲ਼ ਹੁੰਦੀ ਮੇਰੀ ਉਹ..........
ਜਦੋਂ ਹੋਲੀ ਸੀ ਮਨਾਉਂਦੇ, ਰੰਗ ਭਾਬੀਆਂ 'ਤੇ ਪਾਉਂਦੇ ਤੇ ਮਜ਼ਾਕ ਮਨ-ਭਾਉਂਦੇ ਕਰ ਜਾਂਦੇ ਸੀ ਪਾਉਂਦੇ ਗਿੱਧੇ 'ਚ ਧਮਾਲ, ਬਾਂਹ ਫੜ੍ਹ ਭਾਬੀ ਨਾਲ਼ ਸਾਡੇ ਭਾਈ ਵੀ ਕਮਾਲ ਕਰ ਜਾਂਦੇ ਸੀ ਨਾਨਕਿਆਂ ਦੀ ਜਾਗੋ ਨੇ ਜਗਾਤਾ ਪਿੰਡ ਸਾਰਾ ਕਿੰਨੀ ਸੋਹਣੀ ਲੱਗੇ ਦੀਵਿਆਂ ਦੀ ਲੋਅ.... ______________________
1236
« on: December 15, 2011, 01:19:22 AM »
sukriya ji,,,
1237
« on: December 15, 2011, 12:48:04 AM »
ਤੇਰੇ ਲਈ ਜੋ ਲਿਖੇ ਗੀਤ ਅਧੂਰੇ ਨੇ ਹਾਲੇ, ਕੀਹਦੇ ਆਸਰੇ ਪੂਰੇ ਕਰਾਂਗਾ ਮੈਂ। ਵਾਅਦਾ ਨਹੀਂ ਕਰਦਾ ਕਿ ਤੈਨੂੰ ਭੁੱਲ ਜਾਵਾਂ, ਹੌਲ਼ੀ-ਹੌਲ਼ੀ ਦਿਲ 'ਤੇ ਪੱਥਰ ਧਰਾਂਗਾ ਮੈਂ। ਕੁੱਲ ਦੁਨੀਆਂ ਦੀਆਂ ਖੁਸ਼ੀਆਂ ਤੈਨੂੰ ਮਿਲ ਜਾਵਣ,
ਅਪਣੀਆਂ ਪੀੜਾਂ ਤਾਂ ਆਪੇ ਜਰਾਂਗਾ ਮੈਂ। ਪੈਰੀਂ ਬੇੜੀ ਹੱਥਾਂ ਦੇ ਵਿਚ ਹੱਥਕੜੀਆਂ, ਇਸ਼ਕ ਸਮੁੰਦਰਾਂ ਦੇ ਵਿਚ ਆਪੇ ਤਰਾਂਗਾ ਮੈਂ। ਜਿੱਤਣ ਦੇ ਲਈ ਭਾਵੇਂ ਬਾਜ਼ੀ ਨਹੀਂ ਖੇਡੀ, ਪਰ ਸੋਚਿਆ ਨਹੀਂ ਸੀ ਏਡੀ ਛੇਤੀ ਹਰਾਂਗਾ ਮੈਂ। ਹਨ੍ਹੇਰਿਆਂ ਨੂੰ ਚੀਰਨ ਦੇ ਦਾਅਵੇ ਕਰਦਾ ਸਾਂ ਪਰ ਪਤਾ ਨਹੀਂ ਸੀ ਸ਼ਾਮ ਹੋਣ ਤੋਂ ਐਨਾ ਡਰਾਂਗਾ ਮੈਂ। ਦਾਰੂ ਦੇ ਨਾਲ਼ ਯਾਰਾਨਾ ਪਾ ਬੈਠਾ, ਖਰ ਚੱਲਿਆ, ਹੁਣ ਲੱਗਦਾ ਛੇਤੀ ਮਰਾਂਗਾ ਮੈਂ। ________________________
1238
« on: December 15, 2011, 12:12:10 AM »
ਨੇਕ ਦੁਆਵਾਂ ਸੱਚੀਆਂ ਰਾਵਾਂ ਮੰਜ਼ਿਲ ਵੱਲ ਲੈ ਜਾਂਦੀਆਂ ਨੇ , ਮਾਂਵਾਂ ਦੇ ਪੈਰਾਂ ਹੇਠ ਜੰਨਤ ਗੱਲਾਂ ਸੌਖੀਆਂ ਸਮਝ ਨਾ ਆਉਂਦੀਆਂ ਨੇ ! ਗੋਹੜੇ 'ਚੋਂ ਪੂਣੀ - ਮਸਤਾਂ ਦੀ ਧੂਣੀ ਸਦਾ ਵੱਖਰਾ ਰੰਗ ਚੜ੍ਹਾਉਂਦੀਆਂ ਨੇ ਕੱਚੀ ਉਮਰ ਜਦੋਂ ਪੱਕਦੀਆਂ ਫ਼ਸਲਾਂ, ਇੱਕ ਮਿੱਠੀ ਪੌਣ ਵਗਾਉਂਦੀਆਂ ਨੇ । ਫਿਰ ਨੇਕ ਦੁਆਵਾਂ ਸੱਚੀਆਂ ਰਾਵਾਂ ਮੰਜ਼ਿਲ ਵੱਲ ਲੈ ਜਾਂਦੀਆਂ ਨੇ ॥
ਗਲ ਦੀ ਗਾਨੀ ਪਿਆਰ ਨਿਸ਼ਾਨੀ ,ਹਰ ਦਿਲ ਨੂੰ ਰਾਸ ਨਾ ਆਉਂਦੀਆਂ ਨੇ !
ਮੋਟੀ ਅੱਖ ਜਾਂ ਸੁਰਮੇਵਾਲੀ , ਨਾ ਚਾਹ ਕੇ ਵੀ ਮਟਕਾਉਂਦੀਆਂ ਨੇ ! ਰੱਜ ਕੇ ਖਾਣਾ ਦੱਬ ਕੇ ਵਾਹੁਣਾ, ਜ਼ਿੰਦਾਦਿਲੀ ਦਰਸਾਉਂਦੀਆਂ ਨੇ ਸੁਬਾਹ ਨੂੰ ਉੱਠ ਕੇ ਦੌੜ ਲਗਾਉਣਾ, ਤੰਦਰੁਸਤੀ ਕੈਮ ਬਣਾਉਂਦੀਆਂ ਨੇ ਕਿਉਂ ਕਿ ਨੇਕ ਦੁਆਵਾਂ ਸੱਚੀਆਂ ਰਾਵਾਂ ਮੰਜ਼ਿਲ ਵੱਲ ਲੈ ਜਾਂਦੀਆਂ ਨੇ ॥
ਉਹ ਤੇਗ਼ ਪਿਆਸੀ ਦਿਨ ਵਿਸਾਖੀ, ਇਤਿਹਾਸ ਨਵਾਂ ਰਚ ਜਾਂਦੀਆਂ ਨੇ ! ਪੰਜ ਸਿਰਾਂ ਤੋਂ ਵਾਰ ਕੇ ਸੱਭ ਕੁੱਝ ਵੱਖਰਾ ਪੰਥ ਚਲਾਉਂਦੀਆਂ ਨੇ । ਰੱਬ ਦੀ ਬਾਣੀ ਖੂਹ ਦਾ ਪਾਣੀ ਠੰਢ ਕਲੇਜੇ ਪਾਉਂਦੀਆਂ ਨੇ ! ਰਾਖ ਵਿਭੂਤੀ ਮਾਲਾ ਮੁੰਦਰੀ ਜੋਗੀਆਂ ਅੰਗ ਸੰਗ ਭਾਉਂਦੀਆਂ ਨੇ ਖ਼ਾਕ ਦੇ ਗੁੱਡੇ ਖ਼ਾਕ ਦੀਆਂ ਗੁੱਡੀਆਂ ਅੰਤ ਮਿੱਟੀ ਰਹਿ ਜਾਂਦੀਆਂ ਨੇ ਬੱਸ ਨੇਕ ਦੁਆਵਾਂ ਸੱਚੀਆਂ ਰਾਵਾਂ ਬੇੜਾ ਬੰਨੇ ਲਾਉਂਦੀਆਂ ਨੇ ॥ ________________________________
1239
« on: December 14, 2011, 10:13:07 PM »
ਬੇਰੰਗ ਹਾਂ ਬੇਨੂਰ ਹਾਂ ਤੇਰੇ ਬਿਨਾ ਮੈ ਆਪਣੇ ਤੋ ਦੂਰ ਹਾਂ ਤੇਰੇ ਬਿਨਾ।।
ਤੇਰੀਆ ਬੁੱਲੀਆ ਤੇ ਮੇਰਾ ਨਾਮ ਨਹੀ।।। ਤਾਂ ਕਾਹਦਾ ਮਸ਼ਹੂਰ ਹਾਂ ਤੇਰੇ ਬਿਨਾ।।
ਏ ਛੱਡ ਜਾਵਣ ਵਾਲਿਆ ਵੇਖੀ ਕਦੇ ਮੈ ਕਿੰਝ ਗਮਾ ਸੰਗ ਚੂਰ ਹਾਂ ਤੇਰੇ ਬਿਨਾ।।।
ਤੂੰ ਕੇਹੇ ਚੰਦਰੇ ਜਖਮ ਦੇ ਕੇ ਤੁਰ ਗਈ ਮੈ ਬਣ ਗਿਆ ਨਾਸ਼ੂਰ ਹਾਂ ਤੇਰੇ ਬਿਨਾ।।।
ਇਕ ਆਸ ਸੀ ਖਾਬਾ ਚ ਆਵੇਗਾ ਕਦੀ ਪਰ ਨੀਦਰਾਂ ਤੋ ਦੂਰ ਹਾਂ ਤੇਰੇ ਬਿਨਾ।।
1240
« on: December 14, 2011, 09:23:18 PM »
ਕਲਮ ਉਠਾਕੇ ਜਦ ਵੀ ,ਕਿਧਰੇ ਲਿਖਣ ਨੂੰ ਬਹਿੰਦਾ ਹਾਂ । ਨਿਘਰ ਗਈ ਪੰਜਾਬ ਦੀ ਹਾਲਤ , ਵੇਖ ਰੋ ਪੈਂਦਾ ਹਾਂ । ਆਪਣੇ ਘਰ ਨੂੰ , ਖ਼ੁਦ ਹੀ ਕਿਵੇਂ ਖ਼ਰਾਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਤੋੜ ਰਹੀ ਹੈ ਲੱਕ ਕਿਰਸਾਨੀ , ਵੇਖ ਕੇ ਝੱਲ ਨਹੀਂ ਹੁੰਦੀ । ਕਰਜ਼ੇ ਦੇ ਵਿੱਚ ਦੱਬ ਚੱਲੀ , ਸਮੱਸਿਆ ਹੱਲ ਨਹੀਂ ਹੁੰਦੀ । ਮੁਰਝਾਈਆਂ ਕਲੀਆਂ ਤਾਂਈਂ, ਕਿਵੇਂ ਗ਼ੁਲਾਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਵਿਹੜੇ ਸੱਖਣੇ ਸੱਖਣੇ ਇਸਦੇ , ਚਾਵਾਂ ਖੁਸ਼ੀਆਂ ਤੋਂ । ਵਿਹਲੇ ਨਹੀਂਓ ਲੋਕ ਨੱਚਣ ਨੂੰ , ਹੁਣ ਖੁਦਕੁਸ਼ੀਆਂ ਤੋਂ । ਝੱਲ ਲਓ ਵਿਆਜਾਂ ਵਾਲਾ ਕਿਸ ਨੂੰ , ਤਾਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਸੱਤ ਦਰਿਆ ਸਨ ਵਗਦੇ , ‘ਸਪਤ ਸਿੰਧੂ’ ਅਖਵਾਉਂਦਾ ਸੀ । ਸਿਆਲਕੋਟ ਤੋਂ ਦਿੱਲੀ ਤੀਕਰ , ਪੈਰ ਫੈਲਾਉਂਦਾ ਸੀ । ਕਿਵੇਂ ਢਾਈ ਪਾਣੀਆਂ ਵਾਲੇ ਨੂੰ , ਪੰਜ-ਆਬ ਕਹਿ ਦਿਆ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਵਿੱਚ ਵਿਦੇਸ਼ਾਂ ਜਾ ਜਵਾਨੀ , ਵੱਸਦੀ ਜਾਂਦੀ ਐ । ਬਾਕੀ ਬੱਚਦੀ ਵਿੱਚ ਨਸ਼ਿਆਂ ਦੇ , ਧੱਸਦੀ ਜਾਂਦੀ ਐ । ਸੁੱਕ ਚੱਲੇ ਰੁਜ਼ਗਾਰਾਂ ਵਾਲੇ , ਝਨਾਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਕਾਵਾਂ ਰੌਲੀ ਬਹੁਤ ਸੁਣਨ ਨੂੰ , ਉਂਝ ਤਰੱਕੀਆਂ ਦੀ । ਲੁੱਟ ਕਸੁੱਟ ਤਾਂ ਅੱਜ ਵੀ ਉਹੀਓ , ਫਸਲਾਂ ਪੱਕੀਆਂ ਦੀ । ਘਾਟੇ ਵਾਲੇ ਸੌਦੇ ਵਿੱਚ ਕਿੰਝ , ਲਾਭ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਸਿਆਸਤਦਾਨਾਂ ਦੇ ਵੱਗ ਫਿਰਦੇ ਨੇ , ਮੈਂ ਕਿਸਨੂੰ ਦੁੱਖ਼ ਕਹਾਂ । ਘਰ , ਰੁਜ਼ਗਾਰ ਜਾਂ ਢਿੱਡ ਦੀ , ਆਖਿਰ ਕਿਹੜੀ ਭੁੱਖ ਕਹਾਂ । ਸਾਹਿਬਗੜ੍ਹਾਂ ਦਾ ਸੂਬਾ , ਕਿਸ ਨੂੰ ਸਾਹਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਕਲਮਾਂ ਹੋਣ ਆਵਾਜ਼ ਲੋਕਾਂ ਦੀ , ਉਹ ਵੀ ਵਿੱਕ ਚੱਲੀਆਂ । ਪੈਸੇ ਵਾਲਿਆਂ ਕਲਮਾਂ ਦੀਆਂ , ਜ਼ਮੀਰਾਂ ਜਾ ਮੱਲੀਆਂ । ਕੰਨੋ ਬੋਅਲੀ ਭੀੜ ’ਚ ,ਕਿਹੜਾ ਰਾਗ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਕਲੋਨੀਵਾਦ ਖਾ ਗਿਆ ਪਿੰਡ ,’ਤੇ ਛਾਵਾਂ ਬੋਹੜ ਦੀਆਂ । ਨਸ਼ਾਖੋਰ ਪੁੱਤਰਾਂ ਦੀਆਂ ਸੁੱਖਾਂ , ਮਾਵਾਂ ਲੋੜਦੀਆਂ । ਚੌਂਕੀਦਾਰ ਹੀ ਸੁੱਤੇ ਕਿਸਨੂੰ , ਜਾਗ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਐ ਦੌਲਤ ਦੀ ਦੌੜ ਦੌੜਦਿਓ , ਕੁੱਝ ਤਾਂ ਸ਼ਰਮ ਕਰੋ । ਬੱਚ ਜਾਵੇ ਪੰਜਾਬ ਯਾਰੋ’ , ਐਸਾ ਕਰਮ ਕਰੋ । ਨਾਲ ਨਾ ਜਾਣ ਖਜ਼ਾਨੇ , ਸੁਣੋ ਜਨਾਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥ _____________________________
Pages: 1 ... 57 58 59 60 61 [62] 63 64 65 66 67 ... 99
|