This section allows you to view all posts made by this member. Note that you can only see posts made in areas you currently have access to.
Messages - ਰਾਜ ਔਲਖ
Pages: 1 ... 56 57 58 59 60 [61] 62 63 64 65 66 ... 99
1201
« on: December 20, 2011, 12:36:56 PM »
ਤੇਰਾ ਸੂਰਜ ਹਾਲੇ ਦਗ਼ਦਾ ਏ, ਸਾਡਾ ਡੁੱਬ ਗਿਆ ਤਾਂ ਕੀ ਹੋਇਆ? ਜੋ ਜਿਊਂਦਾ ਏ, ਉਸ ਮਰ ਜਾਣਾ, ਕੁਝ ਨਵਾਂ ਤਾਂ ਯਾਰਾ ਨਹੀਂ ਹੋਇਆ! __________________
... ਮੇਰੇ ਜਾਣ ਬਾਅਦ ਤੂੰ ਸੱਜਣਾ ਵੇ, ਮੈਨੂੰ ਪਤਾ ਹੈ ਜਸ਼ਨ ਮਨਾਉਣੇ ਨੇ ਮੇਰੀ ਬਰਬਾਦੀ ਦੇ ਮੰਜਰ ਤੇ, ਤੂੰ ਲੁਕ ਲੁਕ ਭੰਗੜੇ ਪਾਉਣੇ ਨੇ ਪਰ ਇਕ ਗੱਲ ਚੇਤੇ ਰੱਖੀਂ ਤੂੰ, ਤੈਨੂੰ ਯਾਦ ਸਦਾ ਮੈਂ ਆਵਾਂਗਾ ਦਿਲ ਤੇਰੇ ਦੇ ਵਿੱਚ ਮੈਂ ਯਾਰਾ, ਤੈਨੂੰ ਰਹਿ ਰਹਿ ਕੇ ਤੜਫਾਵਾਂਗਾ! _________________
1202
« on: December 20, 2011, 10:41:12 AM »
ਤੂੰ ਮੈਥੋਂ ਪਾਸਾ ਵੱਟ ਲਿਆ, ਪਰ ਦਿਲ ਦੀ ਗੱਲ ਤਾਂ ਦੱਸੀ ਨੀਂ, ਮੇਰਾ ਮੌਤ ਤਮਾਸ਼ਾ ਵੇਖ ਲਿਆ, ਪਰ ਅਜੇ ਤੀਕ ਤੂੰ ਹੱਸੀ ਨੀਂ _______________
1203
« on: December 20, 2011, 09:49:11 AM »
ਸ਼ਾਇਦ, ਥੋੜੇ ਜਿਹੇ ਸਾਹ ਤਾਂ ਅਜੇ ਬਚੇ ਹੋਏ ਹੀ ਹੋਣਗੇ? ਪਰ ਨਹੀਂ, ਮੈਂ ਗਲਤ ਹੀ ਸੋਚਦਾ ਸੀ! ‘ਸੱਚ ਮਰ ਗਿਆ ਹੈ’ ਪਰ ਫਿਰ ਵੀ, ਪਤਾ ਨਹੀਂ ਕਿਉਂ? ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ। ਐਪਰ ‘ਝੂਠ’ ਉੱਚੀ ਉੱਚੀ ਚੀਕ ਰਿਹਾ ਹੈ ਕਿ “ਮੈਥੋਂ ਸਿਵਾ ਕੋਈ ਨਹੀਂ ਹੈ ਇੱਥੇ ਹੁਣ, ਸਭ ਨੂੰ ਹੱਥੀਂ ਮਾਰਿਆ ਹੈ ਮੈਂ, ਮੁਹੱਬਤ, ਇਮਾਨ, ਯਕੀਨ, ਸੱਚ ਆਦਿ ਸਭ ਕੁਝ ਹੋਰ ਵੀ, ਜੋ ਇਨਸਾਨ ਬਣਨ ਲਈ ਲੋੜੀਂਦੇ ਨੇ, ਤੂੰ ਕਿੰਨਾ ਵੀ ਕਿਸੇ ਨੂੰ ਇਹ ਸਿੱਧ ਕਰ ਕਿ ਇਹ ਸਭ ਧਰਤੀ ਤੇ ਹੈ, ਪਰ ਨਹੀਂ, ਤੇਰੀ ਗੱਲ ਕੋਈ ਨਹੀਂ ਸੁਣੇਗਾ।” “ਮੇਰੀ ਗੱਲ ਮੰਨ” ‘ਝੂਠ’ ਅਜੇ ਵੀ ਆਪਣੀ ਤਕਰੀਰ ਜਾਰੀ ਰੱਖ ਰਿਹਾ ਹੈ, “ਮੈਂ ਸੱਚ ਦੀ ਲਾਸ਼ ਆਪ ਆਪਣੇ ਹੱਥੀਂ ਦਫਨ ਕੀਤੀ ਹੈ।” ਪਰ ਪਤਾ ਨਹੀਂ ਕਿਉਂ? ਮੇਰੀ ਆਸ ਦੀ ਕਿਰਨ ਅਜੇ ਵੀ ਸਹਿਕਦੀ ਹੈ ਕਿ ਸ਼ਾਇਦ, ਸੱਚ ਦਾ ਕਤਰਾ, ਸਮੁੰਦਰ ਬਣਨ ਲਈ ਆਦਮੀ ਦੀ ਕੁੱਖ ਵਿੱਚ ਅਜੇ ਵੀ ਸ਼ਾਇਦ ਮਚਲ ਰਿਹਾ ਹੋਵੇ ਆਪਣੀ ਲਾਸ਼ ਨੂੰ ਜਿੰਦਗੀ ਵਿੱਚ ਬਦਲਣ ਦੀ ਤਾਕਤ ਰੱਖਦਾ ਹੋਵੇ! __________________________________
1204
« on: December 20, 2011, 05:49:48 AM »
ਮੌਤ ਨੂੰ ਚਿੱਤ ਦੇ ਵਿੱਚ ਰੱਖੀਏ ਜੇ, ਸਾਹਵਾਂ ਦਾ ਕੀ ਹੁੰਦਾ ਏ, ਮੰਜ਼ਿਲ ਨੂੰ ਨਾ ਭੁੱਲੀਏ ਸੱਜਣਾ, ਰਾਹਵਾਂ ਦਾ ਕੀ ਹੁੰਦਾ ਏ, ਭਾਵੇਂ ਵਸੀਏ ਕੋਹਾਂ ਦੂਰ ਤੇ, ਓਹਲੇ ਰਹੀਏ ਅੱਖੀਆਂ ਤੋਂ, ਦਿਲ ਤੋਂ ਦੂਰ ਨਾ ਹੋਈਏ ਵੇ ਥਾਵਾਂ ਦਾ ਕੀ ਹੁੰਦਾ ਏ, ਥਾਵਾਂ ਦਾ ਕੀ ਹੁੰਦਾ ਏ।। ____________
1205
« on: December 20, 2011, 04:07:32 AM »
ਰੋਕੀ ਬਹੁਤ ਮੈਂ ਜਾਨ ਨਾ ਮੰਨੀਂ, ਕਰ ਗਈ ਤੋੜ ਵਿਛੋੜਾ, ਰੂਹ ਬਾਝੋਂ ਹੁਣ ਜਿਸਮ ਹੈ ਖਾਲੀ, ਲਾ ਗਈ ਦਿਲ ਨੂੰ ਝੋਰਾ, ਕਿਰਨ ਆਸ ਦੀ ਧੁੰਦਲੀ ਧੁੰਦਲੀ, ਸੋਚ ਨੂੰ ਲੱਗਿਆ ਖੋਰਾ, ਕੌਣ ਜਾਣੇ ਮੇਰੇ ਦਿਲ ਦੀਆਂ ਗੱਲਾਂ, ਕਦ ਪਾਉਣਾ ਉਸ ਮੋੜਾ। _______________
1206
« on: December 20, 2011, 02:00:29 AM »
ਇਹ ਨਾਮ ਵੀ ਕੁਝ ਐਸਾ ਹੈ ਕਿ ਥੋੜਾ ਬਦਨਾਮ ਹੈ, ਦੂਜਾ ਇਹ ਗੁਨਾਹ ਹੈ ਕਿ ਹੱਥ ਵਿੱਚ ਮੇਰੇ ਜਾਮ ਹੈ। ਤੇਰਾ ਹਾਂ ਗੁਨਾਹਗਾਰ ਤੂੰ ਸਜ਼ਾ ਤਾਂ ਕੋਈ ਸੁਣਾ ਮੈਨੂੰ, ਸੁਣਿਐ ਤੇਰੇ ਸ਼ਹਿਰ ਵਿੱਚ ਮੇਰਾ ਵੀ ਬੜਾ ਨਾਮ ਹੈ। ___________________________
1207
« on: December 20, 2011, 01:17:17 AM »
ਯਾਰੋ ਮੈਂ ਪੰਜਾਬੀ ਬੋਲਦਾ, ਮੈਂ ਗਾਉਂਦਾ ਵਿੱਚ ਪੰਜਾਬੀ ਦੇ ਮੈਂ ਹੱਸਦਾ ਵਿੱਚ ਪੰਜਾਬੀ ਦੇ, ਮੈਂ ਰੋਦਾਂ ਵਿੱਚ ਪੰਜਾਬੀ ਦੇ
ਮੈਂ ਤੁਰਦਾ ਵਿੱਚ ਪੰਜਾਬੀ ਦੇ, ਮੈਂ ਜੱਚਦਾ ਵਿੱਚ ਪੰਜਾਬੀ ਦੇ ਮੈਂ ਵਸਦਾ ਵਿੱਚ ਪੰਜਾਬੀ ਦੇ, 'ਤੇ ਨੱਚਦਾ ਵਿੱਚ ਪੰਜਾਬੀ ਦੇ
ਮੈਂ ਪੜ੍ਹਦਾ ਰਹਾਂ ਪੰਜਾਬੀ ਨੂੰ, ਮੈਂ ਲਿਖਦਾ ਵਿੱਚ ਪੰਜਾਬੀ ਦੇ ਮੇਰੀ ਮਾਂ ਪੰਜਾਬੀ ਬੋਲੀ ਏ, ਮੈਂ ਸਿੱਖਦਾ ਵਿੱਚ ਪੰਜਾਬੀ ਦੇ
ਮੇਰੀ ਭਾਸ਼ਾ ਰੱਬੋਂ ਆਈ ਏ, ਜੋ ਸ਼ਹਿਦ ਦੇ ਨਾਲੋਂ ਮਿੱਠੀ ਏ ਐਸੀ ਭਾਸ਼ਾ ਹੋਰ ਜਹਾਨ ਉੱਤੇ, ਅੱਜ ਤਾਂਈ ਕਿਸੇ ਨਾ ਡਿੱਠੀ ਏ
ਇਹ ਭਾਸ਼ਾ ਸੱਚੇ ਨਾਨਕ ਦੀ, ਨਾਲ਼ੇ ਬੁੱਲੇ, ਵਾਰਸ, ਯਾਰ ਦੀ ਸ਼ਿਵ, ਪਾਸ਼, ਅੰਮ੍ਰਿਤਾ ਪੀਤਮ ਤੇ, ਮੋਹਨ ਸਿੰਘ ਸਰਦਾਰ ਦੀ
ਧਨੀ ਰਾਮ ਤੇ ਭਾਈ ਵੀਰ ਸਿੰਘ, ਹਾਂ ਬਾਹੂ ਅਤੇ ਦਮੋਦਰ ਦੀ ਸੁਬਾਹ ਨੂੰ 'ਜਪੁ ਜੀ' ਪੜ੍ਹਦੇ ਹਾਂ, ਸ਼ਾਮ ਨੂੰ ਬਾਣੀ 'ਸੋ ਦਰ' ਦੀ
ਅੱਜ ਮਾਂ ਬੋਲੀ ਦੀ ਇੱਜ਼ਤ ਲਈ, ਸ਼ਬਦਾਂ ਨੂੰ ਸੁੱਚਾ ਕਰਦੇ ਜੋ ਅੱਜ ਲੱਖਾਂ ਹੀਰੇ ਚਮਕਣ ਉਹ, ਨਾਂ ਇਸ ਦਾ ਉੱਚਾ ਕਰਦੇ ਜੋ
ਕੁਝ ਮਾਂ ਤੋਂ ਨਾਬਰ ਵੀ ਹੋਏ, ਉਹ ਮੈਨੂੰ ਗੁਮਰਾਹ ਲੱਗਦੇ ਨੇ ਜੋ ਮਾਂ ਦੀ ਥਾਂ ਬਗਾਨੀ ਨੂੰ, ਹੁਣ ਆਪਣੀ ਮਾਂ ਹੀ ਦੱਸਦੇ ਨੇ
ਮੁੜ ਆਓ ਹੁਣ ਵੀ ਘਰ ਵੱਲੇ, ਅਜੇ ਸ਼ਾਮ ਸਮੇਂ ਦੀ ਨਹੀਂ ਹੋਈ ਨਾ ਬੇਰ ਹੀ ਡੁੱਲ੍ਹੇ ਬਿਗੜੇ ਨੇ, ਨਾ ਮਾਂ ਹੀ ਸਾਡੀ ਹੈ ਮੋਈ
ਮਾਂ ਜ਼ਖ਼ਮੀ ਆਪਣੇ ਹੱਥੀਂ ਹੀ, ਅਸੀਂ ਕਰ ਬੈਠੇ ਹਾਂ ਖੁਦ ਯਾਰੋ ਕਿਸੇ ਵੈਦ ਦੀ ਕੋਈ ਲੋੜ ਨਹੀਂ, ਬੇਦਾਗ਼ ਹੈ ਚਾਹੁੰਦੀ ਦੁੱਧ ਯਾਰੋ
ਕਿੰਝ ਮੋੜੇਂਗਾ ਤੂੰ ਵੀ ਦੱਸ ਜਾਈਂ, ਮੁੱਲ ਮਾਂ ਦੀ ਕਰਣੀ ਦਾ ਚੰਨਾ ਕੁਝ ਲਹੂ ਤੇਰੇ ਦੀ ਲੋੜ ਪਈ, ਆ ਭਰ ਜਾ ਖਾਲੀ ਇਹ ਛੰਨਾ ਕੁਝ ਲਹੂ ਤੇਰੇ ਦੀ ਲੋੜ ਪਈ..... __________________
1208
« on: December 20, 2011, 12:37:06 AM »
ਲੰਮੀ ਚੁੱਪ ਤੋਂ ਬਾਅਦ ਜਦੋਂ ਮੈਂ ਉਸ ਨੂੰ ਤੈਨੂੰ ਇਕ ਗੱਲ ਕਹਾਂ? ਆਖਿਆ ਸੀ ਤਾਂ, "ਕਹਿ ਨਾ" ਕਹਿ ਕੇ ਉਸ ਹੁੰਗਾਰਾ ਭਰਿਆ ਸੀ। ਪਰ ਮੇਰੀ ਚੁੱਪ ਕੋਲ਼, ਸਵਾਲ ਕਰਨ ਤੋਂ ਬਗੈਰ ਹੋਰ ਸ਼ਾਇਦ ਸ਼ਬਦ ਹੀ ਨਹੀਂ ਸਨ। ਮੈਂ ਚੁੱਪ ਰਿਹਾ.... ਉਹ ਵੀ ਚੁੱਪ ਰਹੀ ਪਲ ਗੁਜ਼ਰੇ, ਮਹੀਨੇ ਗੁਜ਼ਰੇ, ਆਖ਼ਰ ਸਾਲ ਵੀ ਗੁਜ਼ਰ ਗਏ.... ਅੱਜ ਉਹ ਫਿਰ ਮਿਲ਼ੀ, ਹਵਾ ਦੇ ਆਖ਼ਰੀ ਬੁੱਲੇ ਵਾਂਗ... ਮੈਂ..... ਫਿਰ ਟਾਹਣੀਆਂ ਵਾਂਗ ਚੁੱਪ-ਚਾਪ ਖੜ੍ਹਾ ਰਿਹਾ ਤੇ ਉਹ ਮੇਰੇ ਕੋਲ਼ ਦੀ ਹੁੰਦੀ ਹੋਈ ਗੁਜ਼ਰ ਗਈ ਪਲਾਂ ਵਾਂਗ, ਮਹੀਨਿਆਂ ਵਾਂਗ, ਸਦੀਆਂ ਵਰਗੇ ਸਾਲਾਂ ਵਾਂਗ॥ _______________
1209
« on: December 20, 2011, 12:09:07 AM »
ਇਹ ਜ਼ਿੰਦਗੀ ਮਿਲ਼ੀ ਏ ਬੰਦਗੀ ਲਈ, ਆ ਇਸ ਨੂੰ ਯਾਰ ਨਿਭਾ ਲਈਏ ਕੁਝ ਖੱਟ ਲਈਏ, ਦਿਨ ਖੱਟਣ ਦੇ ਆ ਰੱਬ ਨਾਲ਼ ਨੈਣ ਮਿਲ਼ਾ ਲਈਏ ਤੁਰ ਜਾਵਾਂਗੇ, ਇਕ ਦਿਨ ਏਥੋਂ, ਜਿਓਂ ਖਾਲੀ ਹੱਥ ਅਸੀਂ ਆਏ ਸੀ ਆ ਯਾਰਾ ਉੱਠ ਹੁਣ ਕਰ ਹਿੰਮਤ, ਇਸ ਮਨ ਨੂੰ ਕੁਝ ਸਮਝਾ ਲਈਏ, ਗੱਲ ਅਸਲੀ ਹੁਣ ਸਮਝਾ ਲਈਏ! _________________
1210
« on: December 19, 2011, 11:17:30 PM »
sukriya ji,,,
1211
« on: December 19, 2011, 11:16:04 PM »
ਇਹਨਾ ਬੁਜਦਿਲਾਂ ਨੇ ਮੈਨੂੰ ਜੀਣ ਨੀ ਦੇਣਾ, ਤੇ ਮੈ ਇਹਨਾ ਤੌ ਮਰਨਾ ਨਹੀ,,,
1212
« on: December 19, 2011, 10:52:07 PM »
ਅੱਖ ਖੁੱਲ੍ਹੀ ਤਾਂ ਯਾਦ ਬਣ ਗਿਆ, ਪਿਛਲੇ ਪਹਿਰ ਜੋ ਸੁਫਨਾ ਆਇਆ ਹਵਾ ਵਾਂਗ ਤੂੰ ਉੱਡ ਉੱਡ ਆਈ, ਆ ਕੇ ਮੈਨੂੰ ਗਲ਼ ਨਾਲ਼ ਲਾਇਆ ਰੀਝਾਂ, ਸੱਧਰਾਂ ਦੀ ਗਲ਼ਵੱਕੜੀ, ਦਿਲ ਅੰਦਰੋਂ ਵੈਰਾਗ ਮੁਕਾਇਆ ਹਿਜਰ ਵਟਾਇਆ ਭੇਸ ਵਸਲ ਦਾ, ਮੇਰੇ ਤੋਂ ਰਾਜ਼ ਨਾ ਗਿਆ ਲੁਕਾਇਆ __________________
1213
« on: December 19, 2011, 10:10:18 PM »
ਚੀਕਾਂ ਨੂੰ ਸੁਣ, ਦੁਖਾਂ ਨੂੰ ਜਾਣ, ਫਿਰ ਦਸ ਕਿਥੇ ਆ ਤੇਰਾ ਇਨਸਾਫ਼ ਰੱਬਾ, ਮੌਤ ਮੰਗੀਏ ਮੌਤ ਨਾ ਆਵੇ, ਪਰ ਦੁਖਾਂ ਦੀ ਕਰੇ ਰਜ ਕੇ ਬਰਸਾਤ ਰੱਬਾ। ਕੀ ਏਹੋਂ ਤੇਰਾ ਇਨਸਾਫ਼ ਰੱਬਾ? ਰੋਂਦੇ ਦੇ ਹੰਝੂ ਵੇਖ, ਤੇ ਮਰਦੇ ਦਾ ਡਰ ਰੱਬਾ, ਪਲਪਲ ਮਾਰੇ ਤੂੰ ਗਰੀਬ ਤਾਈਂ, ਕਦੇ ਭੁਲ ਕੇ ਨਾ ਦੇਵੇ ਖੇਰਾਤ ਰੱਬਾ। ਕੀ ਏਹੋਂ ਤੇਰਾ ਇਨਸਾਫ਼ ਰੱਬਾ? ਰੋਂਦੇ ਰੋਂਦੇ ਜਿੰਦਗੀ ਕਟਣ, ਢਿਡੋਂ ਭੁਖੇ ਗ਼ਰੀਬ ਰੱਬਾ, ਹਰ ਥਾਂ ਰਜ ਕੇ ਕਰਨ ਬੇਇਜ਼ਤ, ਇਨ੍ਹਾਂ ਨੂੰ ਅਮੀਰ ਰੱਬਾ। ਕੀ ਏਹੋਂ ਤੇਰਾ ਇਨਸਾਫ਼ ਰੱਬਾ? ________________
1214
« on: December 16, 2011, 03:28:23 AM »
ਕੁੱਛ ਲੋਕ ਮੇਰੇ ਬੌਲਾਂ ਤੋ ਦੁਖੀ ਨੇ, ਕੁੱਛ ਲੋਕ ਮੇਰੀ ਚੁੱਪ ਤੋ ਦੁਖੀ ਨੇ ਕਇਆਂ ਨੂੰ ਮੇਰਾ ਲਿਖੀਆ ਸਮਝ ਨਾ ਆਵੇ, ਉਹ ਮੇਰੀ ਲਿਖਤ ਤੋ ਦੁਖੀ ਨੇ ਲਗਦਾ ਪੀ, ਜੇ ਵੀ ਹੁਣ ਛੱਡਣਾ ਪੈਣਾ, ਇਥੇ ਵੀ "ਰਾਜ'' ਤੋ ਸਾਰੇ ਦੁਖੀ ਨੇ _______________________________________
1215
« on: December 16, 2011, 02:47:29 AM »
ਕਿਨ੍ਹਾਂ ਮਾੜਾ ਤੇ ਕਿਨ੍ਹਾਂ ਗੰਦਾ ਹਾਂ ਮੈ, ਕਿਉਂ ਲੋਕਾਂ ਦੇ ਦਿਲਾਂ ਨੂੰ ਦੁਖਾਦਾ ਹਾਂ ਮੈ। ਮੰਨਦਾ ਹਾਂ ਕਿ ਸਰੀਰ ਨਾਲ ਕੁਝ ਨਹੀਂ ਕਰਦਾ ਮੈਂ, ਪਰ ਆਪਣੀਆ ਸੋਚਾਂ ਵਿਚ ਕਿਉਂ ਦੂਜਿਆ ਨੂੰ ਸਤਾਉਦਾ ਹਾਂ ਮੈਂ। ਆਪਣੇ ਨਿਜ ਨੂੰ ਪਾਉਣ ਖਾਤਰ, ਕਿਉਂ ਝੂਠ ਦੇ ਪਹਾੜ ਬਣਾਉਦਾ ਹਾਂ ਮੈਂ ਸੱਚ ਜਾਣਦਾ ਹੋਇਆ ਵੀ, ਕਿਉਂ ਪਾਪ ਕਮਾਉਂਦਾ ਹਾਂ ਮੈਂ। ਮੈਂ ਜਾਣਦਾ ਵੀ ਹਾਂ ਝੂਠੇ ਰਿਸ਼ਤੇ ਨੇ ਸੰਸਾਰ ਦੇ, ਫਿਰ ਵੀ ਕਿਉਂ ਰਿਸ਼ਤਿਆਂ ਦੀ ਡੋਰੀ ਨੂੰ ਵਧਾਉਦਾ ਹਾਂ ਮੈਂ। ਲੋਕ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਕਹਿੰਦੇ, ਕਿਉਂ ਫਿਰ ਵੀ ਦੁਨੀਆਂ ਦੇ ਕਿਸੇ ਨੂੰ ਸੁਲਝਾਉਦਾ ਹਾਂ ਮੈਂ। _____________________________
1216
« on: December 16, 2011, 02:12:03 AM »
ਉੱਠ ਜਾਗ ਪੰਜਾਬੀਆ, ਤੂੰ ਆਪਣਾ ਮੂਲ ਪਛਾਣ। ਦਮ ਤੋੜਨ ਲੱਗੀ ਤੜਫ ਕੇ, ਪੁਰਖਾਂ ਦੀ ਅੱਜ ਜ਼ੁਬਾਨ। ਨਾ ਮਿੱਟੀ ਵਿੱਚ ਮਿਲਾੱ ਤੂੰ, ਸਾਡੀ ਮਾਂ ਬੋਲੀ ਦੀ ਸ਼ਾਨ। ਕਰ ਨਾ ਪਾਗਲਪਨ ਵਿੱਚ, ਪੰਜਾਬੀ ਦਾ ਅਪਮਾਣ। ਗਲ੍ਹ ਘੁੱਟ ਮਾਤ ਭਾਸ਼ਾ ਦਾ, ਤੂੰ ਲੱਗਿਓਂ ਕੱਢਣ ਪ੍ਰਾਣ। ਹੁੱਣ ਪੰਜਾਬੀ ਨੂੰ ਭੁੱਲ ਕੇ, ਤੇਰਾ ਕਿੱਥੇ ਗਿਆ ਰੁਝਾਨ। ਉੱਠ ਜਾਗ ਪੰਜਾਬੀਆ, ਤੂੰ ਆਪਣਾ ਮੂਲ ਪਛਾਣ। ਅਸੀਂ ਸੱਭੇ ਭੁੱਲਾਂ ਭੁੱਲੀਆਂ, ਤੈਨੂੰ ਸਮਝ ਸਮਝ ਨਾਦਾਨ। ਇਸ ਤੇਰੀ ਬਦ ਸਲੂਕੀ ਨੇ, ਸਾਨੂੰ ਕੀਤਾ ਬੜ੍ਹਾ ਹੈਰਾਨ। ਤੇਰੇ ਤੇ ਰੱਤੀ ਅਸਰ ਨਾ, ਹੱਸ ਠੱਠੇ ਕਰੇ ਜਹਾਨ। ਬੋਲੀ ਬਿਨ੍ਹਾ ਬੇ-ਗੈਰਤਾ, ਸੱਭ ਕੌਮਾਂ ਹੀ ਮੁੱਕ ਜਾਣ। ਉੱਠ ਜਾਗ ਪੰਜਾਬੀਆ, ਤੂੰ ਆਪਣਾ ਮੂਲ ਪਛਾਣ। ਉਹ ਕਦੇ ਨਾ ਆਏ ਪ੍ਰਤਕੇ, ਜੋ ਜਾ ਪਹੁੰਚੇ ਸ਼ਮਸ਼ਾਨ। ਆ ਖੜੀ ਕਿਨਾਰੇ ਮੌਤ ਦੇ, ਤੇਰੇ ਪੇ ਦਾਦੇ ਦੀ ਆਣ। ਤੇਰੀ ਲਾ ਪ੍ਰਵਾਹੀ ਵੇਖ ਕੇ, ਅੱਜ ਹੋਇਆ ਜੱਗ ਹੈਰਾਨ। ਤੂੰ ਵਿਰਸਾ ਸਾਡੀ ਕੌਂਮ ਦਾ, ਲੱਗਾਂ ਗੈਰਾਂ ਹੱਥ ਫੜਾਣ। ਉੱਠ ਜਾਗ ਪੰਜਾਬੀਆ, ਤੂੰ ਆਪਣਾ ਮੂਲ ਪਛਾਣ। ਤੂੰ ਕੀ ਸਵਾਰਿਆ ਜੰਮ ਕੇ, ਤੈਨੂੰ ਜਣਦੇ ਜਣ ਪਛਤਾਣ। ਕਿੰਝ ਹੋਵੇ ਤੇਰੇ ਜਨਮ ਦਾ, ਤੇਰੇ ਪੇ ਦਾਦੇ ਨੂੰ ਮਾਣ। ਤੂੰ ਕੀਤਾ ਲਾਡ ਪਿਆਰ ਵਿੱਚ, ਸਾਡੀ ਅਣਖ ਆਨ ਦਾ ਘਾਣ। ਤੂੰ ਮਾਂ ਬੋਲੀ ਨੂੰ ਭੁੱਲ ਕੇ, ਹੁੱਣ ਹੋਰ ਲੱਗਾਂ ਅਪਨਾਣ। ਉੱਠ ਜਾਗ ਪੰਜਾਬੀਆ, ਤੂੰ ਆਪਣਾ ਮੂਲ ਪਛਾਣ। ਤੂੰ ਭੰਗ ਤੇ ਡੋਡੇ ਪੀ ਕੇ, ਕਰੇਂ ਨਿੱਤ ਹੀ ਬੀੜੀ ਪਾਨ। ਜਰਦਾ ਸਮਝ ਕੇ ਰੇੜੀਆਂ, ਤੂੰ ਲੱਗਿਓਂ ਰੋਜ਼ ਚਬਾਣ। ਤੂੰ ਨਸਿ਼ਆਂ ਅੰਦਰ ਡੁੱਬਿਆ, ਕੀ ਰਹੀ ਤੇਰੀ ਪਹਿਚਾਨ। ਤੇਰੀ ਅਯਾਸ਼ੀ ਖਾ ਗਈ, ਸਾਡੇ ਸਾਰੇ ਹੀ ਅਰਮਾਨ। ਉੱਠ ਜਾਗ ਪੰਜਬੀਆ, ਤੂੰ ਆਪਣਾ ਮੂਲ ਪਛਾਣ। ਹੋਸ਼ ਚੁ ਆ ਓਏ ਕਮਲਿਆ, ਦਰ ਦਰ ਖਾਕ ਨਾ ਛਾਣ। ਨਛਿਆਂ ਦਾ ਖੈੜ੍ਹਾ ਛੱਡ ਕੇ, ਬਣ ਜਾ ਤੂੰ ਨੇਕ ਇੰਨਸਾਨ। ਸੇਵਾ ਵਿੱਚ ਜੁੜ ਕੇ ਕੌਂਮ ਦੀ, ਕਰ ਕੰਮ ਤੂੰ ਕੋਈ ਮਹਾਨ। ਜੋ ਹਰ ਘਰ ਗੱਲਾਂ ਤੇਰੀਆਂ, ਸੱਭ ਪੰਜਾਬੀ ਕਰਦੇ ਜਾਣ ਉੱਠ ਜਾਗ ਪੰਜਾਬੀਆ, ਤੂੰ ਆਪਣਾ ਮੂਲ ਪਛਾਣ। ਜੋ ਬੱਚਾ ਬੁੜਾ ਪੰਜਾਬ ਦਾ, ਜਾਵੇ ਤੇਰੇ ਤੋਂ ਕੁਰਬਾਨ। ਰਹੇ ਮੂੰਹ ਸੱਭਨਾ ਅੱਡਿਆ, ਪਵੇ ਹੈਰਤ ਵਿੱਚ ਜਹਾਨ। ਅਸੀਂ ਕਹੀਏ ਠੋਕਬਜਾੱ ਕੇ, ਇਹੋ ਹੈ ਸਾਡੀ ਸੰਤਾਨ। ਕਾਗਜ਼ ਤੇ ਸਿਫਤਾਂ ਤੇਰੀਆਂ, ਸੱਭ ਹੀ ਲਿਖਦੇ ਜਾਣ। ਉੱਠ ਜਾਗ ਪੰਜਾਬੀਆ, ਤੂੰ ਆਪਣਾ ਮੂਲ ਪਛਾਣ। _____________
1217
« on: December 16, 2011, 01:38:27 AM »
ਸ਼ੱਕ ਦੀਆਂ ਨਜਰਾਂ ਦਾ ਨਾਂ ਹੈ ਜਹਾਨ, ਸ਼ੱਕ ਦੀਆਂ ਦੀਆਂ ਲਹਿਰਾਂ ਵਿਚ ਫਸਿਆਂ ਏ ਜਹਾਨ। ਸ਼ੱਕ ਦਾ ਕਹਿਰ ਮਾਂਪਿਉ ਤੇ ਵਰ੍ਹਿਆਂ ਹੈ, ਭੈਣ ਭਰਾ ਦੇ ਰਿਸ਼ਤੇ ਨੂੰ ਵੀ ਸ਼ੱਕ ਨਾਲ ਵੇਖਦਾ ਏ ਜਹਾਨ। ਸ਼ੱਕ ਦੀਆਂ ਤੋਹਮਤਾਂ ਨੇ ਉਜਾੜੇ ਨੇ ਕਈ ਲੋਕ, ਸ਼ੱਕ ਦੀ ਸਲੀਬ ਨੇ ਸੂਲੀ ਚਾੜੇ ਨੇ ਕਈ ਲੋਕ। ਸ਼ੱਕ ਨਾ ਮਰਦਾ ਏ ਨਾ ਜੀਊਦਾ ਏ, ਸਾਰੇ ਜਹਾਨ ਨੂੰ ਪਰ ਏ ਰੁਲਾਉਦਾ ਏ ਸ਼ੱਕ। ਘਰਾਂ ਵਿਚ ਫੁਟ ਪੁਆਉਦਾ ਹੈ ਸ਼ੱਕ, ਭਾਈ ਤੋਂ ਭਾਈ ਦਾ ਕਤਲ ਕਰਵਾਉਦਾ ਹੈ ਸ਼ੱਕ। ਸ਼ੱਕ ਜਦੋਂ ਵੀ ਕਿਸੇ ਨੂੰ ਹੋ ਜਾਂਦਾ, ਵਸਦੇ ਦੇ ਘਰਾਂ ਨੂੰ ਫੇਰ ਉਜਾੜਦਾ ਏ ਸ਼ੱਕ। ਯਾਰੋ ਰਬ ਨਾ ਕਰੇ ਸ਼ੱਕ ਕਰੇ ਕੋਈ, ਕਿਉਂਕਿ ਰਿਸ਼ਤੇਦਾਰੀਆਂ ਸਭ ਤੜਵਾਉਂਦਾ ਏ ਸ਼ੱਕ। __________________________
1218
« on: December 16, 2011, 01:26:07 AM »
ਚੰਨ ਲਈ ਖ਼ੈਰ ਮੰਗਦਾ ਕਦੇ ਕਹਿੰਦਾ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ- ਕਦੇ ਗਾਉਂਦਾ ਮੇਰਾ ਰਾਂਝਾ ਬੇਪ੍ਰਵਾਹ ਕੁੜੀਓ- ਤੇ ਕਦੇ ਕਹਿੰਦਾ ਤੇਰੀ ਆਂ ਮੈਂ ਤੇਰੀ ਰਾਂਝਾ ਤੇਰੀ ਆਂ ਮੈਂ ਤੇਰੀ ਵੇ- ਸ਼ਹਿਰਾਂ ਤੇ ਮਹਾਂਨਗਰਾਂ ਵਿਚ ਲੋਕ ਗਾਥਾਵਾਂ ਨੂੰ ਪਹੁੰਚਾਉਣ ਵਾਲਾ ਪਿੰਡ ਦੀ ਜੂਹ ਤੋਂ ਜਰਾ ਓਹਲੇ ਹੋਇਆ ਹੈ ਸੰਗੀਤ ਦੀ ਦੁਨੀਆਂ \'ਚ ਮਾਤਮ ਰੋਇਆ ਹੈ ਉਹਦੀਆਂ ਕਲੀਆਂ ਹੋਰ ਫੁੱਟਣਗੀਆਂ-ਖਾਕ ਚੋਂ ਦੋਸਤੋ! ਸੰਗੀਤ ਕਦੇ ਖ਼ਰਦੇ ਨਹੀਂ ਹੁੰਦੇ , ਗੀਤ ਕਦੇ ਮਰਦੇ ਨਹੀਂ ਹੁੰਦੇ ਅਲਵਿਦਾ !! _______
1219
« on: December 16, 2011, 12:48:12 AM »
ਜੀ ਕਰਦਾ ਕੋਈ ਗੀਤ ਲਿਖਾਂ ਜੋ ਹੋਵੇ ਪੋਹ ਦੀ ਧੁੱਪ ਵਰਗਾ ਜੋ ਆਪ ਮੁਹਾਰੇ ਲਿਖ ਹੋਜੇ ਲਿਖ ਹੋਜੇ ਸੱਜਣ ਦੀ ਚੁੱਪ ਵਰਗਾ
ਕਦੀਂ ਸੋਚਾਂ ਕੋਈ ਨਜ਼ਮ ਬਣੇ ਹੋ ਨਿੱਬੜੇ ਬੀਤੇ ਸੱਚ ਵਰਗੀ ਜਾਂ ਹੰਝੂ ਵਰਗੀ ਬਣ ਜਾਵੇ ਜਾਂ ਬਣੇ ਉਦਾਸੀ ਅੱਖ ਵਰਗੀ
ਕਈ ਵਾਰ ਕਲਮ ਕੁਝ ਲਿਖਣ ਲਈ ਜ਼ਜ਼ਬਾਤੀ ਹੋ ਹੋ ਬਹਿੰਦੀ ਏ ਝੱਲੀ ਜਿਹੀ ਦਿਲ ਦੀ ਹਾਲਤ ਤੱਕ ਇਹ ਕਲਮ ਮੇਰੀ ਰੋ ਪੈਂਦੀ ਏ
ਜਦ ਗੇੜਾਂ ਸੋਚ ਦੀ ਚਰਖੀ ਨੂੰ ਮੁੜ ਮੁੜ ਉਹ ਇੱਕ ਥਾਂ ਆਉਂਦੀ ਏ ਕਦੇ ਜਿੰਦ ਪੀੜਾਂ ਨੂੰ ਕੱਤਦੀ ਏ ਤੰਦ ਤੇਰੇ ਹਿਜ਼ਰ ਦੇ ਪਾਉਂਦੀ ਏ
ਰੰਗ ਸੁਰਖਾਂ ਦੀ ਤਸਵੀਰ ਬਣੀ ਬਣ-ਬਣ ਆਪੇ ਹੀ ਢਹਿੰਦੀ ਏ ਇਹ ਜਿ਼ੰਦਗੀ ਇੱਕ ਮੁੱਠ ਰੇਤੇ ਦੀ ਅਣਚਾਹੀ ਕਿਰਦੀ ਰਹਿੰਦੀ ਏ _______________
1220
« on: December 16, 2011, 12:37:07 AM »
sukriya ji,,,
Pages: 1 ... 56 57 58 59 60 [61] 62 63 64 65 66 ... 99
|