1161
Lok Virsa Pehchaan / Re: ਮੈਂ ਜਨਮੀ ਤਾਂ,,,
« on: December 25, 2011, 12:09:28 PM »
sukriya,,,
This section allows you to view all posts made by this member. Note that you can only see posts made in areas you currently have access to. 1162
Lok Virsa Pehchaan / ਮੈਂ ਜਨਮੀ ਤਾਂ,,,« on: December 25, 2011, 09:48:17 AM »
ਮੈਂ ਜਨਮੀ ਤਾਂ ਸੋਗ ਪੈ ਗਿਆ,
ਸਭ ਨੇ ਮੂੰਹ ਲਮਕਾਇਆ। ‘ਚੰਗੀ ਚੀਜ’ ਨਾ ਦਿੱਤੀ ਰੱਬ ਨੇ, ਹਉਕਾ ਲੈ ਕੇ ਰੋਸ ਦਿਖਾਇਆ। ਸ਼ਰੀਂਹ ਤੇ ਨਿੰਮ ਕਿਸੇ ਨਾ ਬੰਨ੍ਹੇ, ਲੈਣ ਵਧਾਈ ਕੋਈ ਨਾ ਆਇਆ। ਨਾ ਕਿਸੇ ਨੇ ਲੱਡੂ ਵੰਡੇ, ਨਜ਼ਰ ਦਾ ਟਿੱਕਾ ਕਿਸੇ ਨਾ ਲਾਇਆ। ਤਿਓਰ ਤੇ ਛੂਛਕ ਭੁੱਲ ਗਏ ਸਾਰੇ, ਭੇਲੀ ਦਾ ਨੀ ਚੇਤਾ ਆਇਆ। ‘ਗੁੜ੍ਹਤੀ ਦੀ ਥਾਂ ਜ਼ਹਿਰ ਦੇ ਦਿਉ’ ਕਿਸੇ ਨੇ ਵਿਚੋਂ ਆਖ ਸੁਣਾਇਆ। ਹੱਥ ਲਾਇਆਂ ਮੈਂ ਮੈਲੀ ਹੋਵਾਂ, ਕਲ-ਮੂੰਹੀਂ ਕਹਿ ਰੌਲਾ ਪਾਇਆ। ਫੁੱਲਾਂ ਤੋਂ ਵੀ ਕੋਮਲ ਸਾਂ ਮੈਂ, ਆਖਣ ਸਾਰੇ ਪੱਥਰ ਆਇਆ। ਹਰ ਕੋਈ ਆਖੇ ਕਰਮ ਫੁੱਟ ਗਏ, ਚੰਦਰਾ ਹੈ ਸੀ ਲੇਖ ਲਿਖਾਇਆ । ‘ਕੱਲੀ ਪਈ ਮੈਂ ਛੱਤ ਵੱਲ ਝਾਕਾਂ, ਲਾਡ ਨਾਲ ਨਾ ਕਿਸੇ ਨੇ ਚਾਇਆ। ਮਾਂ ਵੱਲ ਸਾਰੇ ਕੌੜੇ ਝਾਕਣ, ਬੇਦੋਸ਼ੀ ਤੇ ਦੋਸ਼ ਲਗਾਇਆ। ਆਪਣੀ ਆਪਣੀ ਸਭ ਨੂੰ ਪੈ ਗਈ, ਕਿਸੇ ਨਾ ਉਹਦਾ ਦਰਦ ਵੰਡਾਇਆ। ਮੂੰਹ ਨੂੰ ਘੁੱਟ ਕਿਸੇ ਨਾ ਲਾਈ, ਨਾ ਚਾਚਾ ਨਾ ਤਾਇਆ। ਅੱਧੀ ਗਾਲ਼ ਕਿਸੇ ਨਾ ਕੱਢੀ, ਨਾ ਕਿਸੇ ਨੇ ਖੌਰੂ ਪਾਇਆ। ਬੈਠੇ ਸਾਰੇ ਸੋਗ ‘ਚ ਡੁੱਬੇ, ‘ਸਿਅਾਣੇ’ ਆ ਕੇ ਰੋਹਬ ਜਮਾਇਆ। ਆਖੇ, ਥੋਨੂੰ ਅਕਲ ਨਾ ਭੋਰਾ, ਪਹਿਲਾਂ ਕਿਉਂ ਨਾ ਟੈਸਟ ਕਰਾਇਆ? ਛੇਵੇਂ ਦਿਨ ਦੀ ਛਟੀ ਨਾ ਕੀਤੀ, ਤੇਰ੍ਹਵੇਂ ਨੂੰ ਨਹੀਂ ਬਾਹਰ ਵਧਾਇਆ। ਨਾਮ- ਕਰਨ ਦੀ ਗੱਲ ਛਿੜੀ ਨਾ, ਨਹੀਂ ਕਿਸੇ ਨੇ ਵਾਕ ਕਢਾਇਆ। ਦਾਦਾ ਦਾਦੀ ਪੈ ਗਏ ਸੋਚੀਂ, ਪਾਪਾ ਦਾ ਵੀ ਮੂੰਹ ਕੁਮਲਾਇਆ। ਮਾਂ ਮੇਰੀ ਦੀ ਮਮਤਾ ਨੇ ਪਰ, ਚੁੱਕ ਕੇ ਹਿੱਕ ਦੇ ਨਾਲ ਲਗਾਇਆ। ਸੁਣ,ਦੇਖ ਬੇਕਦਰੀ ਆਪਣੀ, ਖਿੜਦਾ ਖਿੜਦਾ ਮਨ ਮੁਰਝਾਇਆ। ਕੀ ਲੈਣਾ ਸੀ ਜੱਗ ਤੇ ਆ ਕੇ, ਇੱਕ ਵਾਰੀ ਤਾਂ ਮਨ ਪਛਤਾਇਆ। ਗੁਰੂ ਨਾਨਕ ਨੂੰ ਮੱਥੇ ਟੇਕਣ, ਵੱਡਾ ਫੋਟੋ ਘਰ ਵਿੱਚ ਲਾਇਆ। ‘ਸੋ ਕਿਊਂ ਮੰਦਾ ਆਖੀਐ’ ਬੱਸ, ‘ਆਖਣ ਦੀ ਗੱਲ’ ਬਣਾਇਆ __________________ 1163
Religion, Faith, Spirituality / ਕੌਟਿ ਕੌਟਿ ਪਰਣਾਮ ਸ਼ਹਾਦਤ ਨੂੰ,"ਛੌਟੀਆਂ ਜਿੰਦਾ, ਵੱਡੇ ਸਾਕੇ,,,« on: December 24, 2011, 10:14:32 PM »
ਸ਼ਾਹਿਬਜਾਦਿਉ ਤੁਹਾਡੀ ਕੁਰਬਾਨੀ ਨੂੰ ਕਿਵੇ ਮੈਂ ਪਰਣਾਮ ਕਰਾਂ
ਢੌਂਗੀ ਦੁਨੀਆ ਦੇ ਬੁਣੇ ਮਾਇਆ ਜਾਲ ਵਿਚੌਂ ਕਿਵੇਂ ਆ ਕੇ ਮੈਂ ਬਾਹਰ ਕਰਾਂ ਇੰਟਰਨੈਟ ਤੇ ਚਾਰ ਲਾਈਨਾਂ ਲਿਖ ਕੇ, ਤੁਹਾਡੀ ਕੁਰਬਾਨੀ ਦੇ ਮੁੱਲ ਗਿਣਾ ਦਿੱਤੇ ਨਾਲ ਹੀ \" ਮੈਰੀ ਕਰਿਸਮਿਸ \" ਦੇ ਸ਼ਬਦ ਲੌਕਾਂ ਦੀ ਫੇਸਬੁੱਕ ਵਿਚ ਸਜਾ ਦਿੱਤੇ ਅਫਸੌਸ ਹੈ ਬਾਬਾ ਸ਼ਿੰਦਾ ਤੜਥੱਲੀ ਨੂੰ ਇੰਝ ਕਰਣ ਦਾ ਗੁਰੂ ਦੇ ਸਿਤਾਰਿਉ ਲੌਕਾਂ ਨਾਸਮਝ ਨਾਂ ਸਮਝਣ ਤੁਹਾਡੀ ਕੁਰਬਾਨੀ ਮਾਂ ਗੁਜਰੀ ਜੀ ਦੇ ਦੁਲਾਰਿਉ ਲੌਟੂ ਟੌਲੇ ਲਾਉਣ ਪਿੱਛੇ, ਗਾ ਕੇ ਮਨਘੜਤ ਕਹਾਣੀਆਂ ਕੌਣ ਜਾਣੇ ਕਿੰਝ ਤੁਸੀਂ ਠੰਡ ਵਿਚ ਗਰਮੀ ਨੂੰ ਮਾਣਿਆ ਕੰਧਾਂ ਵਿਚ ਚਿਣਨ ਲੱਗੇ ਤੁਸੀਂ ਹੌਂਸਲਾ ਨਾ ਹਾਰਿਆ ਬੌਲੇ ਸੌ ਨਿਹਾਲ ਦੇ ਜੈਕਾਰਿਆਂ ਦੇ ਨਾਲ ਕੰਧਾਂ ਨੂੰ ਵੀ ਪਾੜਿਆ ਵਿਹਲੜ ਬਾਬੇ ਤੁਹਾਡੇ ਨਾਮ ਤੇ ਲੌਕਾਂ ਦੇ ਘਰ ਜਾ ਵਿਛਾਉਣ ਪੱਲੀ ਮੇਰੇ ਵਰਗੇ ਨਾਰੇ ਲਾਉਂਦੇ ਜੈ ਬਾਬਾ ਸ਼ਿੰਦਾ ਤੜਥੱਲੀ ਇਤਿਹਾਸ ਦੀ ਥਾਂ ਮਨਘੜਤ ਸੁਣਾ ਕੇ ਦੌਵੇਂ ਹੱਥਾਂ ਨਾਲ ਗਿਣਦੇ ਨੌਟ ਤੁਹਾਡੇ ਜੌੜ ਮੇਲੇ ਤੇ ਆ ਕੇ, ਲੀਡਰ ਤੁਹਾਡੇ ਨਾਮ ਤੇ ਮੰਗਦੇ ਵੌਟ ਬਖਸ਼ਣ ਵਾਲਾ ਪਤਾ ਨਹੀਂ ਕਿੰਝ ਬਖਸ਼ੇਗਾ ਸਾਡੇ ਬੁਰੇ ਕਰਮਾਂ ਨੂੰ ਮੈਂ ਤਾਂ ਸੀਸ ਝੁਕਾ ਕੇ ਪਰਣਾਮ ਕਰਦਾ ਤੁਹਾਡੇ ਚਰਨਾਂ ਨੂੰ _____________________________ 1164
Shayari / ਰੁੱਤ ਵੋਟਾਂ ਦੀ ਆਈ,,,« on: December 24, 2011, 11:44:46 AM »
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ
ਝੂਠੇ ਵਾਅਦੇ, ਕੋਰੇ ਭਾਸ਼ਣ, ਆਪਣੇ ਨਾਲ ਲਿਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ… ਹਾਥੀ ਦੇ ਦੰਦ ਖਾਣ ਦੇ ਹੋਰ ਤੇ, ਹੁੰਦੇ ਹੋਰ ਦਿਖਾਉਣੇ ਲਈ ਪਾਉਣੀ ਕੁੰਡੀ, ਸਿੱਟਣੀ ਬੋਟੀ, ਵੋਟਰ ਨੂੰ ਫੁਸਲਾਉਣੇ ਲਈ ਝੁਕ ਝੁਕ ਹੋਣੀਆਂ ਅਜੇ ਸਲਾਮਾਂ, ਖੜਕਣਗੇ ਜਾਮ ਪਈਆਂ ਸ਼ਾਮਾਂ ਕਰਕੇ ਹੋਸ਼, ਦਿਮਾਗ ਵਰਤਕੇ, ਕਰ ਲਈਂ ਕੋਈ ਚਤੁਰਾਈ ਓ ਸੱਜਣਾ ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ… ਸੁਣ ਸੁਣ ਨਾਹਰੇ ਘਸੇ ਪੁਰਾਣੇ, ਕੰਨ ਤੇਰੇ ਭਾਂ ਭਾਂ ਕਰਨੇ ਤੇਰੇ ਦਿੱਤੇ, ਟੈਕਸ ’ਚੋਂ ਸੱਜਣਾ, ਕਿਸੇ ਹੋਰ ਆ ਬੁੱਕ ਭਰਨੇ ਹਰ ਪਾਸੇ ਹੁਣ ਚੱਲਣੇ ਚਰਚੇ, ਸ਼ਰਾਬ ਸ਼ਬਾਬ ਤੇ ਹੋਣੇ ਖਰਚੇ ਇੱਕ ਹੱਥ ਦੇਣਾ, ਇੱਕ ਹੱਥ ਲੈਣਾ, ਕੇਹੀ ਰੀਤ ਚਲਾਈ ਓ ਸੱਜਣਾ ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ… ਹਰ ਪਾਸੇ ਹੀ ਚਮਚੇ ਫਿਰਦੇ, ਲੋਕਾਂ ਦਾ ਅੱਜ ਆਇਆ ਚੇਤਾ ਦੇਖੋ ਲੋਕੋ, ਆ ਕੇ ਦੇਖੋ, ਸਾਡੇ ਪਿੰਡ ਅੱਜ ਆਇਆ ਨੇਤਾ ਲੱਗਦਾ ਇਸ ਨੂੰ ਰਸਤਾ ਭੁੱਲਿਆ, ਦੇਖੋ ਕਿਵੇਂ ਪਸੀਨਾ ਡੁੱਲ੍ਹਿਆ ਏ ਸੀ ਕਾਰ ਤੇ, ਕੱਚੀਆਂ ਸੜਕਾਂ, ਕਾਰ ਫਿਰੇ ਬੁੰਦਲ਼ਾਈ ਓ ਸੱਜਣਾ ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ… ਕਿਤੇ ਹੈ ਨੀਲਾ ਕਿਤੇ ਹੈ ਚਿੱਟਾ, ਉੱਡਦਾ ਏ ਕਿਤੇ ਭਗਵਾਂ ਰੰਗ ਸਾਰੇ ਕਰਦੇ ਕੋਸ਼ਿਸ਼ ਨੇ ਕਿ, ਲੋਕ ਤਾਂ ਆਪਾਂ ਕਰਨੇ ਨੰਗ ਇਸ ਵਾਰੀ ਆਊ ਸਾਡੀ ਵਾਰੀ, ਵੇਖੋ ਬਣ ਗਈ ਖੇਡ ਨਿਆਰੀ ਕਿਸ ਨੇ ਜਿੱਤਣਾ, ਕਿਹੜਾ ਹਾਰੂ, ਕਿਸਦੀ ਸ਼ਾਮਤ ਆਈ ਓ ਸੱਜਣਾ ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ… ਧਰਮਾਂ ਨੂੰ ਇਹ ਕਹਿਣਾ ਬਣਦਾ, ਲੀਡਰਾਂ ਤੋਂ ਜਰਾ ਦੂਰ ਰਿਹੋ ਭੁੱਲ ਕੇ ਵੀ ਕਿਸੇ ਮਾਤੜ ਤਾਈਂ, ਕਰ ਨਾ ਯਾਰੋ ਚੂਰ ਦਿਓ ਖੂਨ ਦਾ ਰੰਗ ਹਰ ਪਾਸੇ ਲਾਲ, ਰੱਖਣਾ ਹਾੜੇ ਜਰਾ ਸੰਭਾਲ ਮਿਲੀ ਜੋ ਜ਼ਿੰਦਗੀ, ਸਾਨੂੰ ਸਭ ਨੂੰ, ਮੁੱਕ ਨਾ ਜਾਏ ਅਜਾਈਂ ਓ ਸੱਜਣਾ ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ… ਮੈ ਤਾਂ ਰਹਿਣਾ ਕਰਜ਼ੇ ਥੱਲੇ, ਭਾਰ ਕੋਈ ਸਿਰ ਤੋਂ ਲਹਿਣਾ ਨਹੀਂ ਓਹ ਕੁਝ ਹੋਣਾ, ਜੋ ਪਹਿਲਾਂ ਸੀ, ਫਰਕ ਕੋਈ ਐਡਾ ਪੈਣਾ ਨਹੀਂ ਪਰ ਭੁੱਲੀਂ ਨਾ ਫ਼ਰਜ਼ ਨਿਭਾਉਣਾ, ਝੂਠ ਦੇ ਗਲ਼ ’ਚੇ, ਰੱਸਾ ਪਾਉਣਾ ਆਪਣਾ ਤੂੰ ਹੀ, ਫ਼ਰਜ਼ ਜਾਣ ਕੇ, ਕਰ ਲੈ ਨੇਕ ਕਮਾਈ ਓ ਸੱਜਣਾ ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ॥ ____________________________ 1167
ਕੱਲ ਐਵੇ ਹਾਤੇ ਦੀ ਮਹਿਫਲ ਜਾ ਬਹਿ ਗਿਆ॥
ਨਸੇ ਵਿੱਚ ਸੱਚ ਵਾਜ ਉੱਚੀ ਵਿਚ ਕਹਿ ਗਿਆ॥ ਚਲੋ ਫਾਇਦਾ ਹੀ ਹੋਇਆ, ਭਾਵੇ ਦਿਲ ਟੁੱਟਿਆ, ਕਈ ਭਰਮ ਲੱਥੇ, ਕਈਆ ਦਾ ਮਖੋਟਾ ਲਹਿ ਗਿਆ॥ ਦੋਸਤ ਹਾਂ ਜੀ, ਆਪਣੀ ਪਛਾਣ ਦੱਸੀ ਜਿਸ ਨੇ, ਸਖਸ ਉਹੀ ਗੈਰਾਂ ਦੀ ਢਾਣੀ ਜਾ ਕੇ ਬਹਿ ਗਿਆ॥ ਗਜ਼ਲ ਗਾਉਣ ਦਾ ਕਦੇ ਕਰਦਾ ਸੀ ਰਿਆਜ ਉਹ, ਸਰੇਆਮ ਪਾੱਪ ਦਾ ਆਖਾੜਾ ਲਾ ਕੇ ਬਹਿ ਗਿਆ॥ ਲਹਿਰ ਚਲਾਈਏ ਪਹਿਲਾਂ ਕੋਈ ਧਰਮ ਸੁਧਾਰ ਦੀ, ਫਿਰ ਦੇਖਾਂਗੇ ਇਨਕਲਾਬ ਕਿੱਥੇ ਪਿਆ ਰਹਿ ਗਿਆ॥ ਪਾ ਦਿਉ ਜੁਲਮ ਨੂੰ ਸੰਗਲੀ ਉਹ ਪੈਗਾਮ ਦਿੰਦਾਂ ਸੀ, ਅਗਵਾ ਕਰਕੇ ਵਿਚਾਰੇ ਨੂੰ ਕੋਈ ਪ੍ਰੇਤ ਲੈ ਗਿਆ॥ _________________________ 1169
PJ Games / Re: express ur feelings with songs.....« on: December 24, 2011, 12:49:31 AM »
ਦਿਲ ਦੋਲਤ ਹੈ ਤੇਰੀ ਜਦੋ ਮਰਜੀ ਖਰਚ ਲਵੀ, ਇਹ ਜਾਨ ਗਰੀਬਾਂ ਦੀ ਜਿਥੇ ਮਰਜੀ ਵਰਤ ਲਵੀ
______________________________________________________ 1170
Lok Virsa Pehchaan / ਸਿੱਖ ਲੈ ਪੰਜਾਬੀ,,,« on: December 23, 2011, 09:54:09 PM »
ਸਿੱਖ ਲੈ ਪੰਜਾਬੀ ਪੁੱਤਾ ਦੋਵੇਂ ਹੱਥ ਜੋੜਦੀ
ਸੋਹਣਿਆ ਵੇ ਤੈਂਨੂੰ ਤਾਂ ਮੈਂ ਚੰਗੇ ਪਾਸੇ ਮੋੜਦੀ ਮਾਂ ਬੋਲੀ ਬਿਨਾਂ ਸਾਡੇ ਮਾਰੇ ਜਾਂਦੇ ’ਸਾਣ ਵੇ ਸੁੱਧ ਬੁੱਧ ਅਕਲਾਂ ਦਾ ਹੋ ਜਾਂਦਾ ਘਾਣ ਵੇ ਸਿੱਖ ਲੈ ਪੰਜਾਬੀ ਚੰਨਾ ਦੋਵੇਂ ਹੱਥ ਜੋੜਦੀ ਬੱਚਿਆ ਵੇ ਤੈਂਨੂੰ ਤਾਂ ਮੈਂ ਚੰਗੇ ਪਾਸੇ ਮੋੜਦੀ ਸਿੱਖ ਮਾਂ ਬੋਲੀ ਚੰਨਾ ... ਉੱਤੋਂ ਦਿਸੇ ਭੋਲੀ ਭਾਲੀ ਵਿੱਚੋਂ ਬੜੀ ਮਿੱਠੀ ਵੇ ਇਹਦੇ ਜਹੀ ਹੀਰਿਆ ਨਾ ਹੋਰ ਕੋਈ ਡਿੱਠੀ ਵੇ ਸੱਚੀ ਕਰ ਜਾਣ ਗੱਲ ਲੱਖ ਤੇ ਕਰੋੜ ਦੀ ਸਿੱਖ ਲੈ ਪੰਜਾਬੀ ... ਉਰਦੂ, ਹਿੰਦੀ, ਚੀਨੀ, ਜਾਂ ਜਪਾਨੀ ਭਾਵੇਂ ਸਿੱਖ ਵੇ ਕੰਪਿਊਟਰ ਵੀ ਸਿੱਖੀ ਚੱਲ, ਜੀਹਦੇ ’ਚ ਭਵਿੱਖ ਵੇ ਸੋਹਣਿਆ ਮੈਂ ਤੈਂਨੂੰ ਅੰਗਰੇਜ਼ੀ ਤੋਂ ਨੀ ਮੋੜਦੀ ਸਿੱਖ ਲੈ ਪੰਜਾਬੀ ਚੰਨਾ ਦੋਵੇਂ ਹੱਥ ਜੋੜਦੀ ਸਿੱਖ ਮਾਂ ਬੋਲੀ ਚੰਨਾ ... ____________ 1171
PJ Games / Re: express ur feelings with songs.....« on: December 23, 2011, 09:35:05 PM »
ਦੁੱਖਾਂ ਨੂੰ ਬਣਾ ਕੇ ਆਪਣਾ ਗੱਲ ਖੁਸੀਆਂ ਦੀ ਕਰਦਾ ਏ, ਵੇਹੜੇ ਚ ਲਵਾ ਕੇ ਕਿਕਰਾਂ ਹੁਣ ਕੰਡਿਆਂ ਤੌ ਡਰਦਾ ਏ
_____________________________________________________________ 1172
Shayari / ਧੀ ਬਨਾਮ ਕਰੂੰਬਲ,,,« on: December 23, 2011, 08:52:39 PM »
ਮੇਰੀ ਕਰੂੰਬਲ ਪੱਤਾ ਬਣ ਜਾਏ,
ਹਰ ਰੁੱਖ ਹੀ ਇਹ ਚਾਹੁੰਦਾ ਏ ਧੀ ਦੇ ਕਾਤਲ ਤਾਂਈ ਖ਼ਬਰੇ, ਇਹ ਕਿਉਂ ਸਮਝ ਨਈਂ ਆਉਂਦਾ ਏ? __________________ 1174
ਨੈਣ ਨਸ਼ੀਲੇ,
ਰੰਗ-ਰੰਗੀਲੇ ਜਾਪਣ ਖ਼ੂਨੀ, ਪਰ ਸ਼ਰਮੀਲੇ ਜ਼ੁਲਫ਼ਾਂ ਨਾਗਣ, ਵਾਂਗ ਫੁੰਕਾਰਨ ਚੁਣ ਕੇ ਚੋਬਰ, ਗੱਭਰੂ ਮਾਰਨ ਹੋਂਠ ਗੁਲਾਬੀ, ਰੰਗ ਬਿਖ਼ੇਰਨ ਬੋਲਾਂ ਵਿੱਚੋਂ, ਹਾਸੇ ਕੇਰਨ ਮੁਖੜਾ ਜਾਪੇ, ਸੁਰਖ਼ ਗੁਲਾਬ ਸੂਹੇ ਰੰਗ ਤੋਂ, ਵਰ੍ਹੇ ਸ਼ਬਾਬ ਯਾਰ ਮੇਰਾ ਏ, ਮੇਰੀ ਆਬ ਨੈਣਾਂ ਵਿੱਚੋਂ, ਕਰੇ ਅਦਾਬ ਹੁਸਨਾਂ ਲੱਦੀ, ਨਿਰੀ ਸ਼ਰਾਬ _______ 1175
Shayari / ਨਵੇਂ ਨਾਹਰੇ ਲੀਡਰਾਂ ਲਈ,,,« on: December 23, 2011, 09:20:12 AM »
ਇਮਾਨਦਾਰ ਮੁਰਦਾਬਾਦ
ਭਿ੍ਸ਼ਟਾਚਾਰ ਜ਼ਿੰਦਾਬਾਦ ਖਾ ਲਓ ਪੰਜਾਬ ਨੂੰ ਲੀਡਰੋ ਹੋਰ, ਹਰ ਪਾਸੇ ਹਨ ਚੋਰ ਹੀ ਚੋਰ। ਸਾਡੇ ਦੇਸ਼ ਦਾ ਇਹੋ ਰਿਵਾਜ ਕੁਰਸੀ ਸਾਡੇ ਪਿਓ ਦਾ ਮਾਲ ਲੋਕ ਤਾਂ ਮੂਰਖ ਨੇ, ਲੋਕਾਂ ਦਾ ਕੀ ਏ? ਲੀਡਰ ਤਾਂ ਜੋਕਾਂ ਨੇ, ਜੋਕਾਂ ਦਾ ਕੀ ਏ? ____________________ 1176
Lok Virsa Pehchaan / ਮਾਂ ਬੋਲੀ ਅਰਦਾਸ ਕਰੇ,,,« on: December 23, 2011, 08:55:05 AM »
ਪੰਜ ਦਰਿਆਵਾਂ ਦੇ ਪਾਣੀ ਦੀ, ਮਹਿਕ ਪੰਜਾਬੀ ਹੈ ਬੋਲੀ
ਇਉਂ ਲੱਗਦਾ ਪੰਜਾਬ ਤੇ ਰੱਬ ਨੇ, ਸ਼ਹਿਦ ਜਿਉਂ ਹੈ ਡੋਲ੍ਹੀ ਇਸ ਦੇ ਸਿਰ ਤੇ ਹੱਥ ਨਾਨਕ ਦਾ, ਸੂਫ਼ੀ ਸੰਤਾਂ ਦਾ ਥਾਪਾ ਇਸ ਦੇ ਵਿੱਚੋਂ ਸਾਨੂੰ ਦਿਸਦਾ, ਸਾਡੀ ਦੁਨੀਆਂ ਦਾ ਆਪਾ ਹਰ ਪਾਸੇ ਅੱਜ ਇਹਦੀ ਚਰਚਾ, ਡਗੇ ਢੋਲ ਤੇ ਵੱਜਦੇ ਨੇ ਇਸ ਦੇ ਪੁੱਤ ਪੰਜਾਬੀ ਗੱਭਰੂ, ਸ਼ੇਰਾਂ ਵਾਂਗੂੰ ਗੱਜਦੇ ਨੇ ਭਾਵੇਂ ਕੁਝ ਪੁੱਤ ਮਾਂ ਨੂੰ ਮਾਂ ਵੀ, ਕਹਿਣੋ ਹੁਣ ਕਤਰਾਉਂਦੇ ਨੇ ਪਰ ਲੱਗਦਾ ਕਈ ਵਾਰੀ ਮੈਨੂੰ, ਵਿੱਚੋ ਵਿੱਚ ਪਛਤਾਉਂਦੇ ਨੇ ਅਕਸ ਵਿਗਾੜੋ ਨਾ ਵੇ ਮੇਰਾ, ਪੁੱਤਰੋ ਮਾਂ ਕੁਰਲਾਉਂਦੀ ਏ ਕਈ ਵਾਰੀ ਸੁਫਨੇ’ਚੇ ਆ ਕੇ, ਮੈਨੂੰ ਆਖ ਸੁਣਾਉਂਦੀ ਏ ਮਾਂ ਬੋਲੀ ਦਾ ਕਰੋ ਨਾਂ ਉੱਚਾ, ਮਾਂ ਬੋਲੀ ਸਦਾ ਆਸ ਕਰੇ ਹੱਸਦੇ ਵਸਦੇ ਰਹੋ ਪੰਜਾਬੀਓ, ਮਾਂ ਬੋਲੀ ਅਰਦਾਸ ਕਰੇ _____________________________ 1177
Religion, Faith, Spirituality / ਲਹੂ ਦੀਆਂ ਨਦੀਆਂ,,,« on: December 23, 2011, 07:21:24 AM »
ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ,
ਲਹੂ ਦੀਆਂ ਨਦੀਆਂ ਵਹਿਣਗੀਆਂ, ਹਾਕਮ ਕੁਰਸੀ ਥੱਲੇ ਵੜਿਆ, ਘਰ ਘਰ ਚੀਕਾਂ ਪੈਣਗੀਆਂ। ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਆਏ ਨਿੱਤ ਦਿਨ ਬੰਬ ਧਮਾਕਾ, ਵੈਣ ਉਠਾ ਕੇ ਸਿਰ ਤੇ ਆਵੇ, ਦਹਿਸ਼ਤ ਦੇ ਨਾਲ਼ ਰਲ਼ ਕੇ ਬੰਦਾ, ਆਫ਼ਤ ਆਪਣੇ ਆਪ ਲਿਆਵੇ ਕਦ ਤੱਕ ਦੱਸੋ ਬੇਦੋਸ਼ਿਆਂ ਦੀਆਂ, ਜਾਨਾਂ ਸਾਥੋਂ ਲੈਣਗੀਆਂ? ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਕਿੰਨੇ ਚਿਰ ਲਈ ਨਾਚ ਇਹ ਤਾਂਡਵ, ਤੁਸੀਂ ਵੀ ਦੱਸੋ ਨੱਚਣਾ ਏਂ? ਨਿਰਦੋਸ਼ਾਂ ਨੂੰ ਮਾਰ ਮਾਰ ਕੇ, ਆਪ ਵੀ ਨਾਲ਼ੇ ਮੱਚਣਾ ਏਂ? ਬੱਸ ਕਰੋ ਹੁਣ, ਬੱਸ ਕਰੋ ਵੇ, ਲਾਟਾਂ ਅੱਗ ਦੀਆਂ ਕਹਿਣਗੀਆਂ ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਅੱਜ ਇਹ ਦਿੱਲੀ, ਕੱਲ੍ਹ ਸਨ ਬੰਬੇ, ਕੱਲ੍ਹ ਕਿਤੇ ਹੋਊ ਹੋਰ ਕੋਈ ਕਾਰਾ, ਦੇਸ਼ ਦਾ ਹਰ ਇਕ ਜੀਅ ਹੈ ਰੋਂਦਾ, ਕਰੋ ਸਹੀ ਕੋਈ ਰਲ਼ ਕੇ ਚਾਰਾ ਵੋਟਾਂ ਖਾਤਿਰ ਦੇਸ਼ ਮੇਰੇ ਦੀਆਂ, ਗਲ਼ੀਆਂ ਸੁੰਨੀਆਂ ਰਹਿਣਗੀਆਂ ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਰੱਬ ਇਹ ਤੱਕ ਕੇ ਕਦ ਖੁਸ਼ ਹੋਣੈਂ?, 'ਥੋਨੂੰ' ਗ਼ਲਤ ਇਹ ਫਹਿਮੀ ਹੈ, ਧਰਮ ਦੇ ਨਾਂ ਤੇ ਜਾਨ ਹੈ ਲੈਣੀ, ਦੁਨੀਆਂ ਸਹਿਮੀ ਸਹਿਮੀ ਹੈ ਹੋਰ ਕਹਾਂ ਕੀ ਵੱਧ ਹੁਣ ਇਸ ਤੋਂ, ਸੋਚਾਂ ਜੱਗ ਨਾਲ਼ ਖਹਿਣਗੀਆਂ ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ॥ ___________ 1178
Lok Virsa Pehchaan / ਮਾਂ-ਬੋਲੀ,,,« on: December 23, 2011, 05:02:48 AM »
ਨਿੱਕੇ-ਨਿੱਕੇ ਹੱਥਾਂ ਵਿਚ,
ਬਾਤਾਂ ਨੂੰ ਪਲੋਸਦਿਆਂ, ਤੋਤਲੇ ਬੋਲਾਂ ਦੀ ਕੰਧਾਡ਼ੀ ਚਡ਼੍ਹ, ਤਾਰੀਆਂ ਲਾਂਦਿਆਂ, ਦਰਿਆ ਨੂੰ ਗਲਵਕਡ਼ੀ ਪਾ, ਅਸਮਾਨ ਨੂੰ ਕਲਾਵੇ ਚ ਭਰ, ਦੌਡ਼ਦਾ, ਮਾਂ ਵਰਗੀ ਧਰਤੀ ਤੇ, ਮਾਂ-ਬੋਲੀ ਦੀਆਂ ਸਿਆਡ਼ਾਂ ਵਿਚ, ਪਛਾਣਦਾ ਆਪਣਾ ਆਪ - ਉਦੋਂ ਮੇਰੀ ਮਾਂ ਬਹੁਤ ਸੁਹਣੀ ਸੀ, ਦੁਨੀਆ ਦੀ ਹਰ ਔਰਤ ਤੋਂ ਸੁਹਣੀ, ਤੇ ਮੇਰੀ ਬੋਲੀ ਵਿਚੋਂ ਖਣਕਦਾ ਸੀ, ਮੇਰਾ ਮਾਣ। ਮੇਰਾ ਮਾਣ, ਜੋ ਪਰਚਦਾ ਸੀ, ਨਿੱਕੀਆਂ-ਨਿੱਕੀਆਂ ਬੋਲੀਆਂ ਨਾਲ, ਸੁਆਦ ਤੋਂ ਵੱਧ ਸਰੂਰ ਸੀ, ਹੀਰ, ਮਾਹੀਏ ਤੇ ਟੱਪਿਆਂ ਵਿਚ, ਓਪਰਾ ਲਗਦਾ ਏ ਹੁਣ, ਸ਼ਾਇਦ ਹੁਣ ਮੈਂ ਵੱਡਾ ਹੋ ਗਿਆਂ, ਮਾਂ-ਬੋਲੀ ਤੋਂ ਵੱਡਾ, ਮੇਰੇ ਮਾਣ ਦਾ ਪਰਛਾਵਾਂ, ਬਹੁਤ ਬੌਣਾ ਹੋ ਗਿਆ ਏ। ਮਾਂ ਹਾਲੀਂ ਵੀ ਪੁੱਤ ਦੇ ਲਾਡ-ਲਡਾਉਂਦੀ ਏ, ਉਸਨੂੰ ਚੂਰੀ ਤੇ ਘਿਓ ਖੁਆਉਂਦੀ ਏ, ਪਰ ਵੱਡਾ ਹੋ ਗਿਆ ਮੈਂ, ਪ੍ਰੇਮਕਾ ਬਣੀ ਅੰਗ੍ਰੇਜ਼ੀ, ਸਾਥਣ ਬਣੀ ਤਿਆਰ ਖਡ਼੍ਹੀ ਹਿੰਦੀ, ਨਭਾਉਣ ਨਹੀਂ ਦਿੰਦੀ ਜ਼ਿੰਮੇਵਾਰੀ, ਆਪਣੇ ਹੀ ਘਰ ਵਿਚ, ਆਪਣੀ ਹੀ ਮਾਂ ਦੀ, ਜਾਂ ਸ਼ਾਇਦ ਮੈਂ ਹੀ ਸੱਚਾ ਨਹੀਂ ਰਿਹਾ ਹੁਣ। ______________________ 1179
PJ Games / Re: express ur feelings with songs.....« on: December 22, 2011, 10:44:29 PM »
ਟਿੰਮ ਟਿੰਮਾਉਦੇ ਤਾਰਿਆ, ਦੁੱਖਾਂ ਦਿਆ ਮਾਰਿਆ, ਸਾਡੇ ਵਾਂਗੂੰ ਤੂੰ ਵੀ ਏ ਉਦਾਸ,
ਤੇਰਾ ਚੰਨ ਤੇ ਮਿਲ ਜਾਵੇਗਾ, ਸਾਡੇ ਦੀ ਨਈ ਆਸ॥ ਟਿੰਮ ਟਿੰਮਾਉਦੇ ਤਾਰਿਆ,,,, _______________ 1180
Shayari / ਨਾ ਆਦਤ ਹੀ ਜਾਂਦੀ,,,« on: December 22, 2011, 10:16:01 PM »
ਨਾ ਆਦਤ ਹੀ ਜਾਂਦੀ, ਨਾ ਮਨ ਹੀ ਹੈ ਭਰਦਾ।
ਹੈ ਕਹਿਣੀ ਤੇ ਕਰਨੀ ’ਚ, ਇੱਕ ਮੇਰੇ ਪਰਦਾ। ਮੈਂ ਕਹਿੰਦਾ ਤਾਂ ਰਹਿੰਨਾ, ਕਿ ਸੱਚ ਦਾ ਹਾਂ ਸਾਥੀ, ਇਹ ਦੱਸਿਆ ਕਦੇ ਨਹੀਂ, ਕਿ ‘ਅੰਦਰ’ ਹੈ ਡਰਦਾ। ਮੈਂ ਇਨਸਾਨ ਬਣਕੇ ਵਿਖਾਇਆ ਕਦੇ ਨਾ, ਕਰਾਂ ਸਿੱਖ, ਹਿੰਦੂ ਜਾਂ ਮੁਸਲਿਮ ਦਾ ਪਰਦਾ। ਰਹਾਂ ਸਭ ਤੋਂ ਅੱਗੇ ਇਹ ਖਾਹਿਸ਼ ਨਾ ਜਾਵੇ, ਸਦਾ ਕਤਲ ਇਸ ਲਈ ਮੈਂ ਸੱਚ ਦਾ ਹਾਂ ਕਰਦਾ। ਮੈਂ ਆਪੇ ਦੀ ਦਲਦਲ ’ਚਿ, ਸਿਰ ਤੀਕ ਡੁੱਬਿਆ, ਐਪਰ ਆਕਾਸ਼ਾਂ ’ਤੇ, ਕਬਜ਼ਾ ਹਾਂ ਕਰਦਾ। ਅਜਬ ਨੇ ਮੇਰੇ ਦਿਲ ਦੇ ਹਾਲਾਤ ਯਾਰੋ, ਇਹ ਖਾਰਾਂ ਦਾ ਸਾਥੀ ਹੈ ਫੁੱਲਾਂ ਤੋਂ ਡਰਦਾ। ਅਸਰ ਇਸ ਤੇ ਕੋਈ ਵੀ ਹੁੰਦਾ ਨਹੀਂ ਹੈ, ਇਹ ਮਨ ਹੈ ਕਿ ਪੱਥਰ ਨਾ ਭੁਰਦਾ ਨਾ ਖਰਦਾ। ਜੋ ਸੱਚ ਦੇ ਨੇ ਸਾਥੀ ਭੁਲਾ ਕੇ ਹਾਂ ਬੈਠਾ, ਅਜੇ ਝੂਠ ਨਾ' ਮੇਰਾ ਰਹਿੰਦਾ ਹੈ ਸਰਦਾ। ਤੇਰਾ ਨਾਂ ਹੈ ਸੂਲੀ ਤੇ ਯਾਰਾ ਸੋਚ ਨਾ ਹੁਣ, ਕਿਸੇ ਦੀ ਜਗ੍ਹਾ ਇੱਥੇ ਕੋਈ ਨੀ ਮਰਦਾ। ____________________ |