1121
Shayari / Re: ਇੰਤਜ਼ਾਰ,,,
« on: December 29, 2011, 11:32:08 AM »
sukriya veer ji,,,
This section allows you to view all posts made by this member. Note that you can only see posts made in areas you currently have access to. 1122
Shayari / ਮਰਦੋ ਛੱਡੋ ਹੁਣ,,,« on: December 29, 2011, 10:37:26 AM »
ਇਹਨਾ ਬੱਚੀਆਂ ਨੂੰ ਇਲਮ ਪੜ੍ਹਾਉ ਰੱਜ ਕੇ,
ਇਹੋ ਗੱਲ ਹੁਣ ਧਰਮ ਈਮਾਨ ਦੀ ਏ। ਮਰਦੋ, ਛੱਡੋ ਹੁਣ ਪਤੀ ਭਗਵਾਨ ਬਣਨਾ, ਹੁਣ ਵਾਰੀ ਇਸ ਪਤਨੀ ਭਗਵਾਨ ਦੀ ਏ। ______________________ 1123
Shayari / ਇੰਤਜ਼ਾਰ,,,« on: December 29, 2011, 09:48:23 AM »
ਦਿਲ ਦੇ ਬੂਹੇ ਤੇ ਇਕ ਦੀਵਾ ਬਾਲ ਰੱਖਿਆ ਹੈ
ਤੇਰੇ ਵਾਪਸ ਆਉਣੇ ਦਾ ਇੰਤਜ਼ਾਰ ਸਜਾ ਰੱਖਿਆ ਹੈ ਮੈਂ ਤਾਂ ਸਾਹ ਤੱਕ ਵੀ ਨਹੀਂ ਲੈਂਦਾ ਤੇਰੇ ਬਾਰੇ ਸੋਚ ਕੇ ਬੱਸ ਏਸੇ ਯਾਦ ਨੂੰ ਸੀਨੇ ਨਾਲ ਲਾ ਰੱਖਿਆ ਹੈ ਤੁਸੀਂ ਰੁੱਸ ਜਾਂਦੇ ਹੋ ਤਾਂ ਹੋਰ ਵੀ ਸੋਹਣੇ ਲਗਦੇ ਹੋ ਬੱਸ ਇਹ ਹੀ ਸੋਚ ਕੇ ਜਨਾਬ ਨੂੰ ਖਫਾ ਰੱਖਿਆ ਹੈ ਜਿਸਨੂੰ ਰੋਂਦਾ ਛੱਡ ਤੁਸੀਂ ਰੁਖਸਤ ਹੋ ਗਏ ਸੀ ਉਸ ਸ਼ਾਮ ਅਸੀਂ ਤਾਂ ਓਸ ਸ਼ਾਮ ਨੂੰ ਬੱਸ ਸੀਨੇ ਨਾਲ ਲਾ ਰੱਖਿਆ ਹੈ ਚੈਨ ਨਾਲ ਮੈਨੂੰ ਬਹਿਣ ਵੀ ਨਈ ਦਿੰਦੇ ਓਹ ਕਿਤੇ ਕਿਓ ਕੇ ਤੁਹਾਡੀਆਂ ਯਾਦਾਂ ਨੇ ਇਕ ਤੂਫ਼ਾਨ ਲਿਆ ਰੱਖਿਆ ਹੈ ਜਾਣ ਵਾਲੇ ਨੇ ਕਿਹਾ ਸੀ ਕਿ ਇਕ ਦਿਨ ਓਹ ਵਾਪਸ ਆਉਣਗੇ ਏਸੇ ਹੀ ਆਸ ਵਿਚ ਆਪਣਾ ਦਰਵਾਜਾ ਖੁੱਲਾ ਰੱਖਿਆ ਹੈ ਤੇਰੇ ਜਾਣ ਤੋਂ ਬਾਦ ਸ਼ਹਿਰ ਚ ਇਕ ਧੂੜ ਜਿਹੀ ਉੱਡੀ ਸੀ ਓਸੇ ਧੂੜ ਨੂੰ ਅਸੀਂ ਆਪਣੀਆਂ ਪਲਕਾਂ ਤੇ ਵਿਛਾ ਰੱਖਿਆ ਹੈ ਪਤਾ ਨਹੀਂ ਅੱਜ ਸ਼ਾਮ ਦੇ ਬੜੇ ਯਾਦ ਆ ਰਹੇ ਨੇ ਦਿਲ ਨੇ ਮੁੱਦਤ ਤੋਂ ਜਿਸ ਸ਼ਖਸ਼ ਨੂੰ ਭੁਲਾ ਰੱਖਿਆ ਹੈ ਆਖਰੀ ਵਾਰ ਜੋ ਆਇਆ ਸੀ ਮੇਰੇ ਘਰ ਦੇ ਪਤੇ ਤੇ ਮੈਂ ਓਸੇ ਖ਼ਤ ਨੂੰ ਸੀਨੇ ਨਾਲ ਹਮੇਸ਼ਾ ਲਾ ਰੱਖਿਆ ਹੈ। ____________________________ 1126
Maan-Sanmaan/Respect+ / Re: PJ Mutiyaar - ♥ ਵੀ.ਆਈ.ਪੀ ਬਿੱਲੋ ♥« on: December 29, 2011, 07:18:34 AM »
mubarkan,,,
1127
ਸਾਡੇ ਨਾਲ ਹੋਈਆਂ ਰੁੱਸਵਾਈਆਂ ਸਭ ਯਾਦ ਨੇ
ਕੀਤੀਆਂ ਜੋ ਤੁਸਾਂ ਬੇਵਫਾਈਆਂ ਸਭ ਯਾਦ ਨੇ ਆਪਣੇ ਹੀ ਦਿਲ ਤੇ ਉਹ ਸਾਰੀਆਂ ਹੰਢਾ ਲਈਆਂ ਜੱਗ ਦੀਆਂ ਪੀੜਾਂ ਜੋ ਪਰਾਈਆਂ ਸਭ ਯਾਦ ਨੇ ਜਿੰਦਗੀ ‘ਚ ਐਸ਼ਾਂ ਤੇ ਅਰਾਮ ਜਿਹੜਾ ਮਾਣਿਆ ਵੱਡਿਆਂ ਜੋ ਕੀਤੀਆਂ ਕਮਾਈਆਂ ਸਭ ਯਾਦ ਨੇ ਸੋਨੇ ਰੰਗੇ ਪਲ ਤੇ ਰੰਗੀਨ ਜਿਹੀਆਂ ਘੜੀਆਂ ਤੇਰੀ ਯਾਦ ਵਿਚ ਜੋ ਗਵਾਈਆਂ ਸਭ ਯਾਦ ਨੇ ਬਾਗ ਵਿਚ ਮਾਲੀਆਂ ਦੀ ਹਾਜ਼ਰੀ ਤਾਂ ਸੀ ਮਗਰ ਧੁੱਪਾਂ ਨੇ ਜੋ ਡਾਲੀਆਂ ਸੁਕਾਈਆਂ ਸਭ ਯਾਦ ਨੇ ਫੈਸਲੇ ਉਡੀਕਦਿਆਂ ਮੁੱਦਤਾਂ ਜੋ ਬੀਤੀਆਂ ਕੋਰਟਾਂ ‘ਚ ਜੁੱਤੀਆਂ ਘਸਾਈਆਂ ਸਭ ਯਾਦ ਨੇ ਤੇਰੇ ਨਾਲ ਦੋਸਤੀ ਦਾ ਸਿਲਾ ਇਹੋ ਮਿਲਿਆ ਲੋਕਾਂ ਕੋਲੋਂ ਗੱਲਾਂ ਕਰਵਾਈਆਂ ਸਭ ਯਾਦ ਨੇ ______________________ 1129
Religion, Faith, Spirituality / ਲੱਖ ਲਾਹਨਤ,,,« on: December 28, 2011, 11:23:30 AM »
ਮਜ੍ਹਬ ਨੇ ਇਹੋ ਜਿਹੀ ਭੰਬੀਰੀ ਭਵਾਈ,
ਕਿਤੇ ਪਏ ਲੜਦੇ ਨੇ ਪੰਡਿਤ ਤੇ ਭਾਈ। ਇਹ ਸਿੱਖ ਹੈ, ਇਹ ਹਿੰਦੂ, ਇਹ ਮੁਸਲਿਮ, ਈਸਾਈ। ਇਸੇ ਗੱਲ ਦੇ ਉੱਤੇ ਪਈ ਹੁੰਦੀ ਲੜਾਈ। ਇਹ ਮਜ੍ਹਬ ਨੇ ਕੀਤੇ ਨੇ ਭਾਰਤ ਦੇ ਟੋਟੇ, ਇਹ ਲੀਡਰ ਨਹੀਂ, *ਬੇ-ਪੇਂਦੇ ਦੇ ਲੋਟੇ। ਫੜਾਏ ਇਹਨਾਂ ਸਾਡੇ ਹੱਥਾਂ ਵਿਚ ਸੋਟੇ। ਖਾ ਖਾ ਕੇ ਬਣ ਗਏ ਨੇ ਮੋਟੇ ਤੇ ਝੋਟੇ। ਚਲਾਂਦਾ ਜੋ ਮਜ੍ਹਬ ਛੁਰੀ ਬੇਜ਼ੁਬਾਨਾਂ ਤੇ, ਲੱਖ ਲਾਹਨਤ ਹੈ ਐਸੇ ਮਜ੍ਹਬ ਦੇ ਨਾਂ ਤੇ। _____________________ 1130
Shayari / ਸੁਣਦੇ ਸੁਣਦੇ,,,« on: December 28, 2011, 11:01:10 AM »
ਜੱਗ ਦੀਆਂ ਗੱਲਾਂ ਸੁਣਦੇ ਸੁਣਦੇ
ਬਿਖਰ ਜਾਏ ਮਨ ਚੁਣਦੇ ਚੁਣਦੇ ਧੰਦ-ਪੁਰਾਣੇ ਪਿੱਛਾ ਨੀ ਛੱਡਦੇ ਗਿਣੇ ਨਾ ਜਾਵਣ ਪੰਗੇ ਹੁਣ ਦੇ ਆਪ-ਹੁਦਰੀ ਮੌਜ ਦੇ ਮਾਲਕ ਕੁਝ ਨੀ ਦੱਸਦੇ, ਕੁਝ ਨਹੀਂ ਸੁਣਦੇ ਕੱਢਦੇ ਰਹਿਣ ਜੋ ਸਦਾ ਨਘੋਚਾਂ ਕਦ ਉਹ ਲਗਦੇ ਨੇੜੇ ਗੁਣ ਦੇ ਉਸ ਕੋਠੇ ਦਾ ਕੀ ਧਰਵਾਸਾ ਚੜ੍ਹਿਆ ਧੱਕੇ ਜਿਹੜਾ ਘੁਣ ਦੇ ਐ ਮਨ ਮੂਰਖ, ਚਿੰਤਾ ਛੱਡ ਕੇ ਤੱਤ ਬਚਾ ਤੇ ਕੂੜ ਨੂੰ ਪੁਣ ਦੇ ਲੋਰੀ ਲੱਦੀਆਂ ਸਤਰਾਂ ਚੁਣ ਕੇ ਮੋਤੀਆਂ ਵਰਗੀ ਕਵਿਤਾ ਬੁਣ ਦੇ _________________ 1131
PJ Games / Re: ***Who's Your Best Friend On PJ***« on: December 28, 2011, 10:11:34 AM »
udds in hawa ki? 1132
Maan-Sanmaan/Respect+ / Re: PJ Gabru - ~LoNeLy BoY~« on: December 28, 2011, 09:50:52 AM »
mubarkan ji bhout bhout,,,
1133
Religion, Faith, Spirituality / ਰੱਬ,,,« on: December 28, 2011, 07:41:59 AM »
ਜਿਸਮ ਨਹੀਂ ਰੱਬ ਦਾ।
ਉਸਦੇ ਅੰਗ ਬਥੇਰੇ ਨੇ। ਰੱਬ ਦਾ ਰੰਗ ਨਹੀਂ ਕੋਈ। ਉਸਦੇ ਰੰਗ ਬਥੇਰੇ ਨੇ। ਰੱਬ ਲੱਭਣਾ ਵੀ ਔਖਾ। ਲੱਭਣ ਦੇ ਢੰਗ ਬਥੇਰੇ ਨੇ। ਰੱਬ ਤੰਗ ਨਹੀਂ ਕਰਦਾ। ਉਸ ਤੋਂ ਤੰਗ ਬਥੇਰੇ ਨੇ। ____________ 1134
PJ Games / Re: express ur feelings with songs.....« on: December 28, 2011, 05:28:56 AM »
ਹੱਕ ਦੀ ਕਮਾਈ ਨਾਲ ਤਾਂ ਪੈਦਾਂ ਨਹੀ ਸਕੂਟਰ ਚ ਤੇਲ ਸੱਜਣਾ, ਹੋਈਏ ਰਾਜਨੇਤਾ ਤੇ ਸਵੇਰੇ ਹੀ ਖਰੀਦ ਲਇਏ ਰੇਲ ਸੱਜਣਾ
________________________________________________________________ 1135
PJ Games / Re: ***Who's Your Best Friend On PJ***« on: December 28, 2011, 05:20:24 AM »
noXiouS
1136
Religion, Faith, Spirituality / ਸੁੱਖ ਅਤੇ ਪੈਸਾ,,,« on: December 28, 2011, 03:59:29 AM »
ਪੈਸੇ ਨਾਲ ਕਿਤਾਬ ਖ੍ਰੀਦੀ ਜਾ ਸਕਦੀ ਹੈ ਪਰ ਵਿਦਿਆ ਨਹੀਂ।
ਪੈਸੇ ਨਾਲ ਦਵਾਈ ਖ੍ਰੀਦੀ ਜਾ ਸਕਦੀ ਹੈ ਪਰ ਤਂਦਰੁਸਤੀ ਨਹੀਂ। ਪੈਸੇ ਨਾਲ ਸੁੱਖਾਂ ਦੇ ਸਾਧਨ ਖ੍ਰੀਦੇ ਜਾ ਸਕਦੇ ਹਨ ਪਰ ਸੁੱਖ ਨਹੀਂ। ਪੈਸੇ ਨਾਲ ਕੁੰਦਲੀ ਬਣਵਾੲਈ ਜਾ ਸਕਦੀ ਹੈ ਪਰ ਕਿਸਮਤ ਨਹੀਂ। __________________________________ 1137
ਸਾਡੇ ਦਮ ਤੇ ਰਹੇ ਜੋ ਮੌਜਾਂ ਮਾਣਦੇ,
ਉਹੀ ਲੋਕ ਨਾ ਸਾਨੂੰ ਅੱਜ ਸਿਆਣਦੇ।। ਸਾਥੋਂ ਖੰਭ ਉਧਾਰੇ ਲੈ ਜੋ ਉਡ ਗਏ, ਸਾਡੀ ਕੱਛੂ ਚਾਲ ਨੂੰ ਹੁਣ ਕੀ ਜਾਣਦੇ।। ਏਸੇ ਆਸ ‘ਚ ਸਹਿ ਰਹੇ ਹਾਂ ਸਿਤਮ ਤੇਰਾ, ਹੋ ਹੀ ਜਾਈਏ ਸ਼ਾਇਦ ਤੇਰੇ ਹਾਣ ਦੇ।। ਸ਼ੌਂਕ ਜ਼ਮਾਨੇ ਦਾ ਰਿਹਾ ਸਾਨੂੰ ਰੋਕਣਾ, ਅਸੀਂ ਵੀ ਕੀਤਾ ਉਹੀ ਰਹੇ ਜੋ ਠਾਣਦੇ।। ਤੇਰੇ ਪਲੰਘ ਨਵਾਰੀ ਮੌਜਾਂ ਤੇਰੀਆਂ, ਸਾਨੂੰ ਤਾਂ ਇਹ ਸੁਰਗ ਨੇ ਮੰਜੇ ਵਾਣ ਦੇ।। ਜੇ ਕਿਸੇ ਦਾ ਜੋ ਸਕਦਾ ਤਾਂ ਕਰ ਭਲਾ, ਜੋ ਖਸਮਾਂ ਨੂੰ ਖਾਂਦੈ, ਉਹਨੂੰ ਖਾਣ ਦੇ।। ਜਿਨ੍ਹਾਂ ਖਾਤਰ ਟੁੱਟਾ ਧੁੱਖ-ਧੁੱਖ ਮਰ ਗਿਆ, ਵੜੇ ਨਾ ਉਹ ਮਕਾਣੀਂ ਸਾਡੇ ਮਾਣ ਦੇ।। ਨਿਕਲੇ ਬੋਲ ਜ਼ੁਬਾਨੋਂ ਕਦੇ ਨਾ ਪਰਤਦੇ, ਜਿਉਂ ਨਾ ਮੁੜਦੇ ਛੱਡੇ ਤੀਰ ਕਮਾਨ ਦੇ।। ਮੇਰੇ ਪੈਰ ਪਛਾਨਣ ਗਲੀਆਂ ਤੇਰੀਆਂ, ਕੀ ਹਾਲੇ ਵੀ ਮੁਹਤਾਜ਼ ਹਾਂ ਕਿਸੇ ਪਹਿਚਾਣ ਦੇ।। ________________________ 1138
Pics / ਬਾਲ-ਮਜ਼ਦੂਰੀ,,,« on: December 27, 2011, 11:31:22 PM »
ਸਰਕਾਰਾਂ ਦੇ ਦਾਅਵੇ ਓੱਡੇ ਹਵਾਂ ‘ਚ ਬਾਲ ਕਰਨ ਮਜਦੂਰੀ
______________________________ 1139
Shayari / ਔਰਤ ਦੇ ਨਾਂ,,,« on: December 27, 2011, 11:02:36 PM »
ਕਿਸਮਤ ਵੱਲ ਨਾ ਵੇਖੀ ਜਾ॥
ਘਰੋ ਨਿਕਲ ਸੜਕ ਤੇ ਆ॥ ਬਣਾਉਣ ਤੁਰ ਪੈ ਕਾਫਿਲੇ, ਆਪਣੀਆ ਭੈਣਾ ਨੂੰ ਜਗਾ॥ ਫੂਕ ਦੇ ਚੁੱਲੇ ਵਿਚ ਫੁਕਣੀ, ਅੱਗ ਹੁਣ ਦਿਲਾਂ ਵਿਚ ਜਗਾ॥ ਲੰਘ ਦਹਿਲੀਜ ਬਣ ਜੁਰਾਖੋਨ ਤੂੰ ਵੀ ਸਟੱਡੀ ਸਰਕਲ ਚ ਆ॥ ਰੱਖ ਪਾਸੇ ਸਾਮੰਤੀ ਘੋੜੀਆਂ, ਹੁਣ ਤਾਂ ਇੰਟਰਨੈਸਨਲ ਗਾ॥ ਕੀ ਕਰਦੀ ਏ ਘੁਸਰ-ਮੁਸਰ, ਆਦਤ ਪੁਰਾਣੀ ਤੇ ਮਿੱਟੀ ਪਾ॥ ਦਰਦ ਆਪਣੇ ਨੂੰ ਆਵਾਜ ਦੇ, ਮੁਰਦਾ ਸ਼ਾਂਤੀ ਨੂੰ ਤੋੜਦੀ ਜਾ॥ ਬਹੁਤ ਹੋਇਆ ਨਾਟਕ ਉਹਦਾ, ਦਿੱਲੀ ਦੀ ਹੁਣ ਕੁਰਸੀ ਹਿਲਾ॥ ਨਹੀ ਕੋਈ ਮੇਲ ਤੁਹਾਡਾ ਸਾਡਾ, ਸ਼ੀਸਾ ਨਾਰੀਵਾਦੀਆਂ ਨੂੰ ਦਿਖਾ॥ ਸੰਗੀ ਦੇ ਹੱਥ ਚ ਹੱਥ ਦੇ, ਆਵਾਜ ਵਿਚ ਆਵਾਜ ਰਲਾ॥ ਹੱਥਾਂ ਦੇ ਹੁਣ ਬਣਾ ਕੇ ਮੁੱਕੇ, ਬਾਹਵਾਂ ਦੇ ਹਵਾ ਵਿੱਚ ਲਹਿਰਾ॥ ਆਸਮਾਨ ਵਿਚ ਪਾ ਦੇ ਗੰਜਾਂ, ਬਗਾਵਤ ਦਾ ਦੇ ਬਿਗੁਲ ਵਜਾ॥ ________________ 1140
Shayari / ਖੁਦਗਰਜ਼,,,« on: December 27, 2011, 09:22:31 PM »
ਤੂੰ ਕਹਿੰਨੀ ਹੈ
ਬੜਾ ਚੰਗਾਂ ਹਾਂ ਮੈ ਕਿੰਨਾ ਪਿਆਰ ਕਰਦਾ ਹਾਂ ਮੈ ਤੈਨੂੰ ਖੁਦਗਰਜ਼ ਹਾਂ ਤੈਨੂੰ ਪਿਆਰ ਕਰਨ ਵਿਚ ਖੁਸੀ ਮਿਲਦੀ ਹੈ ਮੈਨੂੰ ਜਿਉਦਾਂ ਮਹਿਸੂਸ ਕਰਦਾ ਹਾਂ ਤੇ ਇਸ ਬਹਾਨੇ ਦਿਲ ਧੜਕਦਾ ਰਹਿੰਦਾਂ ਹੈ ਮੇਰਾ... _________________ |