1041
Shayari / Re: ਮੇਰਾ ਬਚਪਨ,,,
« on: January 08, 2012, 12:56:42 AM »
sukriya,,,
This section allows you to view all posts made by this member. Note that you can only see posts made in areas you currently have access to. 1042
Shayari / ਮੇਰਾ ਬਚਪਨ,,,« on: January 08, 2012, 12:51:24 AM »
ਮੇਰਾ ਬਚਪਨ ਮੈਨੂੰ ਬਹੁਤ ਪਿਆਰਾ ਸੀ,
ਮਾਂ ਦਾ ਲਾਡ ਲਡਾਉਣਾ 'ਤੇ ਬਾਪੂ ਦਾ ਹਰ ਗੱਲ ਮੇਰੀ ਨੂੰ ਪਗਾਉਣਾ, ਮੈਨੂੰ ਬਹੁਤ ਪਿਆਰਾ ਸੀ, ਬਚਪਨ ਵਿੱਚ ਨਾ ਕੋਈ ਫਿਕਰ ਸੀ, ਨਾ ਹੀ ਕਿਸੇ ਦੁੱਖ ਦਾ ਹੁੰਦਾ ਜਿੰਦਗੀ 'ਚੱ ਜਿਕਰ ਸੀ, ਬਚਪਨ ਦਾ ਹਰ ਰੰਗ ਬੜਾ ਨਿਆਰਾ ਸੀ। ਮੇਰਾ ਬਚਮਨ ਮੈਨੂੰ ਬਹੁਤ ਪਿਆਰਾ ਸੀ, ਨਿਕਿਆ ਹੁੰਦਿਆਂ ਦਾ ਨਿਕੀਆਂ ਨਿਕੀਆਂ ਸ਼ਰਾਰਤਾਂ ਕਰਨਾ, ਫਿਰ ਮਾਂ ਬਾਪੂ ਤੋਂ ਮਾਰ ਪੈਣੀ ਇਸ ਗੱਲ ਤੋਂ ਡਰਨਾ, ਮਾਂ ਦਾ ਪਿਆ ਹੌਲੀ ਜਿਹਾ ਥਪੜ ਵੀ ਲਗਦਾ ਬੜਾ ਕਰਾਰਾ ਸੀ, ਮੇਰਾ ਬਚਪਨ ਮੈਨੂੰ ਬਹੁਤ ਪਿਆਰਾ ਸੀ, ਚਾਅ ਬੜਾ ਸਕੂਲ ਜਾਣ ਦਾ ਹੁੰਦਾ ਸੀ, ਟੀਚਰਾਂ ਨੂੰ ਸਭ ਤੋਂ ਪਹਿਲਾ ਕੰਮ ਕਰਕੇ ਵਖਾਣ ਦਾ ਹੁੰਦਾ ਸੀ, ਮੈ ਤੇ ਹਰ ਟੀਚਰ ਦੀ ਅੱਖ ਦਾ ਤਾਰਾ ਸੀ, ਮੇਰਾ ਬਚਪਨ ਮੈਨੂੰ ਬਹੁਤ ਪਿਆਰਾ ਸੀ, ਹੁਣ ਕਿੱਥੋ ਲਭ ਲਈਏ ਉਹ ਬਚਪਨ ਦੀਆਂ ਮੌਜਾਂ, ਨਾਲ ਪੜਦੇ ਯਾਰਾਂ ਦੀਆਂ ਫੌਜਾਂ, ਇਸ ਬਚਪਨ ਦੀਆਂ ਯਾਦਾਂ ਦਾ ਸਾਨੂੰ ਜਿੰਦਗੀ ਭਰ ਦਾ ਸਹਾਰਾ ਹੈਂ, ਮੇਰਾ ਬਚਪਨ ਅੱਜ ਵੀ ਮੈਨੂੰ ਬਹੁਤ ਪਿਆਰਾ ਹੈਂ । _________________________ 1047
Birthdays / Re: Happy Birthday to KohiNoor« on: January 06, 2012, 11:10:32 PM »
happy birthday...
1048
Shayari / Re: ਸੂਰਜ ਹਾਂ ਮੈਂ,,,« on: December 31, 2011, 01:28:20 PM »
ਮੈਨੂੰ ਤੇਰਾ ਯਾਰ ਗਵਾਚਾ ਲਗਦਾ ਹੈ।
ਨੈਣਾਂ ਅੰਦਰ ਇਕ ਇਕਲਾਪਾ ਲਗਦਾ ਹੈ। ਕਿਉਂ ਪੁੱਛਦਾਂ ਹਾਂ ਹਰ ਵੇਲ਼ੇ ਆਪਣੇ ਹਾਲਾਤ? ਕੀ ਮੈਨੂੰ ਕੋਈ ਪੈ ਗਿਆ ਘਾਟਾ ਲਗਦਾ ਹੈ? ਹਿਜਰ ਤੇਰੇ ਦਾ ਦੀਵਾ ਜਦ ਵੀ ਜਗਿਆ ਹੈ, ਮੈਨੂੰ ਮੇਰੀ ਲੋਅ ਵਿੱਚ ਵਾਧਾ ਲਗਦਾ ਹੈ। ਕਿੰਝ ਵਿਖਾਵਾਂ ਤੈਨੂੰ ਮਨ ਦੇ ਭਾਵ ਅਜੇ? ਮਨ ਮੇਰਾ ਤਾਂ ਸੋਚ ਨੇ ਖਾਧਾ ਲਗਦਾ ਹੈ। ਭੁੱਖਾਂ ਪਿਆਸਾਂ ਅਜ ਕਲ੍ਹ ਸ਼ਬਦ ਮਿਟਾ ਦਿੰਦੇ, ਸ਼ਬਦਾਂ ਵਿੱਚ ਹੱਲ ਹਰ ਤਿ੍ਸ਼ਨਾ ਦਾ ਲਗਦਾ ਹੈ। ਗ਼ਜ਼ਲਾਂ ਦਾ ਸਰਮਾਇਆ ਜਦ ਤੋਂ ਮਿਲਿਆ ਹੈ, ਹਰ ਸੌਦੇ ਵਿੱਚ ਯਾਰੋ ਮੁਨਾਫ਼ਾ ਲਗਦਾ ਹੈ। ______________________ 1049
Shayari / Re: ਸੂਰਜ ਹਾਂ ਮੈਂ,,,« on: December 31, 2011, 01:09:34 PM »
ਇਹ ਹੈ ਕੈਸਾ ਆਇਆ ਮੌਸਮ
ਝੱਖੜ ਨਾਲ ਲਿਆਇਆ ਮੌਸਮ ਕੋਇਲ ਮੋਰ ਪਪੀਹਾ ਤਿਤਲੀ ਸਭ ਨੂੰ ਮਾਰ ਮੁਕਾਇਆ ਮੌਸਮ। ________________ 1050
Shayari / Re: ਸੂਰਜ ਹਾਂ ਮੈਂ,,,« on: December 31, 2011, 12:42:20 PM »
ਸ਼ਾਇਰ, ਕਿਰਤੀ ਤੇ ਦਰਿਆ
ਮਸਤੀ ਦੇ ਵਿਚ ਰਹਿਣ ਸਦਾ _______________ 1051
PJ Games / Re: express ur feelings with songs.....« on: December 31, 2011, 12:38:50 PM »
ਦੁਨੀਆ ਖਸਮਾਂ ਨੂੰ ਖਾਵੇ ਭਾਂਵੇ ਇਹ ਚੰਨ ਤੇ ਜਾਵੇ, ਇਕ ਤੌ ਕੁੱਲੀ ਨਾ ਪੈਦੀ ਤੇ ਦੂਜਾ ਮਹਿਲ ਵੀ ਢਾਹਵੇ
ਭੁੱਖਾ ਨਾ ਮਰੇ ਔਜਲਾ ਰੋਟੀ ਤਾਂ ਰੱਜਵੀ ਖਾਵੇ, ਖਿਆਲਾਂ ਵਿਚ ਘੁੰਮਦਾ ਦੁੰਨੀਆ ਰੱਖੀਆ ਨਹੀ ਮੋਟਰ ਕਾਰਾਂ ਚੜ ਜਾਣਾ ਵੀਹ ਸੌ ਬਾਂਰਾਂ ਖੜਕਣ ਲੱਗ ਪਈਆਂ ਤਾਰਾਂ, ਚੜ ਜਾਣਾ ਵੀਹ ਸੌ ਬਾਂਰਾਂ ਖੜਕਣ ਲੱਗ ਪਈਆਂ ਤਾਰਾਂ ___________________________________________________________ 1053
Shayari / ਨਵਾਂ ਸਾਲ,,,« on: December 31, 2011, 10:17:03 AM »
ਰਲ ਕੇ ਰਹਿਣਾ ਸਾਰਿਆ ਨੇ,ਰਹੇ ਦੇਸ਼ ਅੰਦਰ ਸੁਲਾਹ ਤੇ ਸਫਾਈ ਵੀਰੋ।
ਬੱਚਾ ਕੋਈ ਨਾ ਰਹੇ ਅਨਪੜ ਸਾਡਾ,ਹੋਵੇ ਰੱਜ ਕੇ ਸਭ ਦੀ ਪੜਾਈ ਵੀਰੋ। ਭਾਈਚਾਰੇ ਦਾ ਰਹੇ ਸਬੰਧ ਗੂੜਾ,ਅੱਲਾਹ ਵਾਹਿਗੂਰੂ ਰਾਮ ਦੀ ਹੈ ਦੁਹਾਈ ਵੀਰੋ। ਗੀਤਾ,ਬਾਈਬਲ,ਕੁਰਾਨ ਤੇ ਗੂਰੂ ਗ੍ਰੰਥ ਦਾ ਹੈ ਮਾਣ ਕਰਨਾ,ਹੋਵੁੇ ਸਭ ਦੀ ਭਲਾਈ ਵੀਰੋ। ਹਿੰਦੂ,ਮੁਸਲਿਮ ,ਸਿਂਖ ਤੇ ਈਸਾਈ ਵੀਰੋ, ਨਵੇਂ ਸਾਲ ਦੀ ਹੋਵੇ ਵਧਾਈ ਵੀਰੋ। ਘਰ ਘਰ ਖੁਸ਼ੀ ਦੇ ਜਸ਼ਨ ਹੋਣ ਸਾਰੇ,ਮੇਰਾ ਦੇਸ਼ ਬੁਲੰਦੀਆਂ ਪਿਆ ਮਾਣੈ। ਹਰ ਇਕ ਨੂੰ ਇਸ ਤੇ ਮਾਣ ਹੋਵੇ, ਖੁਸ਼ੀ ਨਾਲ ਆਪਣੀ ਹਿੱਕ ਤਾਣੈ। ਸੜਕਾਂ ਤੇ ਕੋਈ ਨਾ ਰੁਲੈ ਐਵੇ,ਘਰ ਘਰ ਵਿਚ ਖਾਣ ਲਈ ਹੋਣ ਦਾਣੈ। ਈਰਖਾ ਦੂਈ ਦਵੈਤ ਨਾ ਕਿਧਰੇ ਨਜ਼ਰ ਆਵੈ,ਨਾ ਕੋਈ ਰੁਲਣ ਨਿਤਾਣੈ। ਵਿਹਲਾ ਕੋਈ ਨਾ ਏਥੇ ਨਜ਼ਰ ਆਵੇ , ਹਰ ਕੋਈ ਰੱਜ ਕੇ ਕਰੇ ਕਮਾਈ ਵੀਰੋ। ਹਿੰਦੂ,ਮੁਸਲਿਮ ,ਸਿਂਖ ਤੇ ਈਸਾਈ ਵੀਰੋ, ਨਵੇਂ ਸਾਲ ਦੀ ਹੋਵੇ ਵਧਾਈ ਵੀਰੋ। ਸਾਰੇ ਕਰ ਲਵੋਂ ਅੱਜ ਤੋਂ ਪ੍ਰਣ ਵੀਰਨੋ, ਕੋਈ ਨਹੀ ਧੀ ਕੁੱਖ ਵਿਚ ਮਾਰੇਗਾ। ਨਾ ਕੋਈ ਕਰੇ ਮੰਗ ਦਾਜ ਦੀ, ਨਾ ਕੋਈ ਧੀ ਬਿਗਾਨੀ ਸਾੜੇਗਾ। ਹਰ ਕੋਈ ਰੱਬ ਦਾ ਸੱਚਾ ਆਸ਼ਕ ਬਣ ਕੇ,ਵਰਕੇ ਨਫਰਤ ਵਾਲੇ ਪਾੜੇਗਾ। ਨਸ਼ਿਆਂ ਨੂੰ ਕੋਈ ਮੂੰਹ ਨਾ ਲਾਵੇ,ਕੋਈ ਘਰ ਨਹੀਂ ਇਸ ਨੂੰ ਵਾੜੇਗਾ। ਝਗੜੇ ਸਾਰੇ ਮਿਟਾਉਣੇ ਆਪਾਂ,ਆਪਸ ਵਿਚ ਨਾ ਕੋਈ ਹੋਵੇ ਲੜਾਈ ਵੀਰੋ। ਹਿੰਦੂ,ਮੁਸਲਿਮ,ਸਿਂਖ ਤੇ ਈਸਾਈ ਵੀਰੋ, ਨਵੇਂ ਸਾਲ ਦੀ ਹੋਵੇ ਵਧਾਈ ਵੀਰੋ। ਕਿਰਤੀ ਤੇ ਕਿਸਾਨ ਦਾ ਮਾਣ ਹੋਵੇ, ਕਿਸਮਤ ਦੇਸ਼ ਦੀ ਜੋ ਚਮਕਾਉਣ ਵਾਲਾ। ਉਸ ਵਿਗਿਆਨੀ ਨੂੰ ਕਰੋ ਪ੍ਰਣਾਮ ਵੀਰੋ, ਨਵੇਂ ਨਵੇਂ ਜੋ ਸੰਦ ਬਣਾਉਣ ਵਾਲਾ। ਚੰਗੇ ਬੀਜਾਂ ਦੀ ਜਿਸ ਦੇ ਕਾਢ ਕਂਢੀ,ਹਰ ਜੀਵ ਤਾਈਂ ਅਨਾਜ ਪਹੁੰਚਾਉਣ ਵਾਲਾ। ਗੱਲਾਂ ਸਿਆਣਿਆ ਦੀਆਂ ਤੇ ਅਮਲ ਕਰਨਾ, ਸੁਖੀ ਰਹੂਗਾ ਅਮਲ ਕਮਾਉਣ ਵਾਲਾ। ਹਰ ਇਕ ਦਾ ਫਿਰ ਹੈ ਭਲਾ ਹੋਣਾ,ਕਿਸਮਤ ਚਮਕੇਗੀ ਦੂਣ ਸਵਾਈ ਵੀਰੋ। ਹਿੰਦੂ,ਮੁਸਲਿਮ,ਸਿਂਖ ਤੇ ਈਸਾਈ ਵੀਰੋ, ਨਵੇਂ ਸਾਲ ਦੀ ਹੋਵੇ ਵਧਾਈ ਵੀਰੋ। ______________________________________ 1055
Shayari / Re: ਸੂਰਜ ਹਾਂ ਮੈਂ,,,« on: December 31, 2011, 09:55:52 AM »
ਜੋੜਾਂ ਜੇ ਟੁੱਟਾ ਸ਼ੀਸ਼ਾ ਵੇਖਾਂ ਤਾਂ ਚਿਹਰਾ ਤਿੜਕੇ
ਜੇ ਟੁੱਕਿੜਆਂ 'ਚ ਵੇਖਾਂ ਸਾਬਤ ਸਰੂਪ ਮੇਰਾ ਨਾਂ ਸੂਰਜਾਂ ਦਾ ਲੈ ਕੇ ਦੀਵੇ ਡਰਾ ਨਾ ਮੇਰੇ, ਲੋਅ ਵੀ ਤਾਂ ਕਰ ਜ਼ਰਾ ਤੂੰ, ਅੰਦਰ ਜੇ ਬਲ਼ਦਾ ਤੇਰਾ। ___________________________ 1056
Shayari / Re: ਸੂਰਜ ਹਾਂ ਮੈਂ,,,« on: December 31, 2011, 07:56:24 AM »
ਹੂਕ ਹਾਂ ਮਜ਼ਲੂਮ ਦੀ ਮੈਂ, ਅਜ਼ਲ ਦਾ ਪੈਗ਼ਾਮ ਨਾ
ਜਿੱਤ ਹਾਂ ਵਿਸ਼ਵਾਸ ਦੀ ਮੈਂ ਇਸ਼ਕ ਤੇ ਇਲਜ਼ਾਮ ਨਾ __________________________ 1057
Shayari / Re: ਸੂਰਜ ਹਾਂ ਮੈਂ,,,« on: December 31, 2011, 07:46:21 AM »
ਇਸ ਧਰਤੀ ਤੇ ਜੇਕਰ ਰੂਪ ਨਾ ਹੁੰਦਾ
ਇਸ ਧਰਤੀ ਤੋਂ ਦੂਰ ਇਸ਼ਕ ਦੇ ਡੇਰੇ ਹੁੰਦੇ _____________________ 1058
Lok Virsa Pehchaan / Re: ਦਰਦ ਨੂੰ ਮਹਿਸੂਸ ਕਰ,,,« on: December 31, 2011, 07:28:13 AM »
ਹਮ ਸੇ ਪੂਛੋ ਕਿ ਗ਼ਜ਼ਲ ਕਾ ਫ਼ਨ ਕਿਆ
ਚੰਦ ਲਫ਼ਜ਼ੋਂ ਮੇਂ ਕੋਈ ਆਗ ਛੁਪੀ ਹੋ ਜੈਸੇ _____________________ 1059
Shayari / Re: ਸੂਰਜ ਹਾਂ ਮੈਂ,,,« on: December 31, 2011, 07:25:48 AM »
ਤਲੀਆਂ ਤੇ ਮੇਰੇ ਤੜਪਦੀ, ਇਕ ਲੀਕ ਮਰ ਗਈ
ਪਛਤਾ ਰਿਹਾਂ ਹੱਥਾਂ ਚ ਹੁਣ, ਅਗਨੀ ਸੁਲਾ ਕੇ ਮੈਂ, ਦਸਤਕ ਜੋ ਦਰ ਤੇ ਹੋਣ ਤੋਂ ਪਹਿਲਾਂ ਹੀ ਮੁੜ ਗਈ, ਬੁਝ ਰਹੇ ਦੀਵੇ ਸੀ ਜੋ ਰੱਖੇ ਜਲਾ ਕੇ ਮੈਂ। _____________________ 1060
Lok Virsa Pehchaan / Re: ਦਰਦ ਨੂੰ ਮਹਿਸੂਸ ਕਰ,,,« on: December 31, 2011, 07:20:22 AM »
ਅਸੀਂ ਲਹਿਰਾਂ ਦੇ ਹੇਠਾਂ, ਵਗ ਰਹੇ ਪਾਣੀ,
ਅਸਾਡੇ ਦਰਦ ਕੀ, ਸਾਨੂੰ ਨਾ ਜਾਣੇ ਤੂੰ। ____________________ |