December 23, 2024, 04:49:24 AM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 47 48 49 50 51 [52] 53 54 55 56 57 ... 99
1021
PJ Games / Re: express ur feelings with songs.....
« on: January 10, 2012, 06:41:25 AM »
ਵੰਜਲੀ ਦੇ ਹੁਣ ਬੋਲ ਬਿਲਕਦੇ ਤੇਰੇ ਕੰਨੀ ਪੈਣਾ ਤਰਸਦੇ, ਬਿਰਖ ਪਰਿੰਦੇ ਰਾਹ ਤੇਰਾ ਪੁੱਛਦੇ ਫੇਰ ਨਾ ਨੈਣੋ ਅੱਥਰੂ ਰੁੱਕਦੇ
    ਨੈਣ 'ਰਾਜ' ਦੇ ਰਾਹਾਂ ਤੱਕਦੇ ਇਸਕੇ ਦੀ ਅੱਗ ਸੇਕੇ, ਨੀ ਉਹ ਬਾਗ ਬਲਾਉਦੇ ਨੇ ਨੀ ਜਿੱਥੇ ਲੁਕਣ ਮੀਚੀਆਂ ਖੇਡੇ
    ____________________________________________________________

1022
Shayari / ਯਾਦਾਂ,,,
« on: January 10, 2012, 06:22:32 AM »
ਯਾਦਾਂ ਵੀ ਕੁਝ ਅਜੇਹਾ ਮੰਜਿ਼ਰ ਹੈ ਜੋ ਬਿਨ ਬੁਲਾਏ ਆ ਬਹਿੰਦੀਆਂ  ਨੇ ਤੇ ਭੁਲ ਜਾਣ ਤੇ ਵੀ ਜਾਣ ਦਾ ਨਾਂ ਤਕ ਨਹੀਂ ਲੈਂਦੀਆਂ
_________________________________________________________________

1023
ਜੇ ਕਰ ਪੁਤਰ ਮਿਠੜੇ ਮੇਵੇ ਹਨ ਤਾਂ ਧੀਆਂ ਮਿਸਰੀ ਦੀਆਂ ਡਲੀਆਂ ਹਨ
ਮਿਠਾਸ ਵਿਚ ਕੋਈ ਅੰਤਰ ਨਹੀ ਹੈ
__________________

1024
Religion, Faith, Spirituality / ਅਰਦਾਸ,,,
« on: January 10, 2012, 05:34:33 AM »
ਐ ਖੁਦਾ ਤੇਰੀ ਤਾਰੀਫ ਵਿੱਚ ਕਹਿਣ ਨੂੰ, ਕੁਝ ਭੇਂਟ ਕਰਨ ਨੂੰ, ਮੇਰੇ ਕੋਲ ਕੁਝ ਵੀ ਨਹੀਂ।

ਸਿਵਾਏ ਪਿਛਲੇ ਸਾਲ ਦੇ ਗਿਲੇ ਸਿ਼ਕਵਿਆਂ ਦੇ।

ਪਿਛਲੇ ਸਾਲ ਐਨਾ ਖੂੰਨ ਵਹਿ ਗਿਆ ਕਿ ਮੇਰਾ ਲੂੰ ਲੂੰ ਅੱਜ ਵੀ ਤੜਫ ਰਿਹਾ ਹੈ।

ਸਿਰ ਤੋਂ ਲੈ ਪੈਰਾ ਤਕ ਮੇਰੇ ਜ਼ਖਮ ਹੀ ਜ਼ਖਮ ਹਨ ਕਿਤੇ ਵੀ ਕੋਈ ਸੁਧਾ ਨਹੀਂ।

ਮੇਰੇ ਜ਼ਖ਼ਮਾਂ ਦਾ ਕੁਝ ਆਪ ਹੀ ਕਰ।

ਇਸ ਖੂੰਨ ਦੇ ਸਮੁੰਦਰ ਵਿੱਚ ਮੇਰੇ ਕੋਲ ਐਨੀ ਤਾਕਤ ਨਹੀਂ ਕਿ ਮੈਂ ਪੁਕਾਰ ਵੀ ਕਰ ਸਕਾਂ।

ਜਾਂ ਤੇ ਇਸ ਤੂਫਾਨ ਨੂੰ ਠਲ੍ਹ ਦੇ ਜਾਂ ਬਾਹੋਂ ਫੜ ਸਾਹਿਲ ਤੇ ਖੜਾ ਕਰਦੇ।

ਮੇਰੀ ਜ਼ਬਾਨ ਕੜਵੱਲ ਖਾ ਰਹੀ ਹੈ, ਨਾ ਚੀਖ ਹੈ, ਨਾ ਪੁਕਾਰ!
________________________________

1025
Lok Virsa Pehchaan / Re: ਮਾਂ-ਬੋਲੀ,,,
« on: January 10, 2012, 12:50:42 AM »
sukriya,,,

1026
sukriya,,,

1027
sukriya,,,

1028
sukriya,,,

1029
Lok Virsa Pehchaan / Re: ਮਾਂ-ਬੋਲੀ,,,
« on: January 10, 2012, 12:20:14 AM »
sukriya,,,

1030
Lok Virsa Pehchaan / Re: ਭਵਿੱਖ ਦੇ ਵਾਰਿਸ,,,
« on: January 09, 2012, 08:41:53 AM »
sukriya ji

mainu v ehi laga c ese lai ethe likhiya,,,

1031
Lok Virsa Pehchaan / Re: ਮਿਰਜ਼ਾ-ਸਾਹਿਬਾਂ,,,
« on: January 09, 2012, 08:35:29 AM »
sukriya,,,

1032
Lok Virsa Pehchaan / Re: ਭਵਿੱਖ ਦੇ ਵਾਰਿਸ,,,
« on: January 09, 2012, 08:28:22 AM »
theek ji sukriya,,,

1033
sukriya,,,

1034
Lok Virsa Pehchaan / Re: ਚਾਲ,,,
« on: January 09, 2012, 08:18:40 AM »
sukriya,,,

1035
Lok Virsa Pehchaan / Re: ਮਾਂ-ਬੋਲੀ,,,
« on: January 09, 2012, 08:10:42 AM »
sukriya,,,

1036
sukriya,,,

1037
sukriya,,,

1038
Shayari / Re: ਸੂਰਜ ਹਾਂ ਮੈਂ,,,
« on: January 08, 2012, 01:18:24 AM »
ਚੜ੍ਹਿਆ ਸੂਰਜ ਹੋਇਆ ਚਾਨਣ
ਕਿਰਨਾਂ ਵਿਚ  ਪਰੋਇਆ ਚਾਨਣ
ਰਾਤ ਹਨੇਰੀ  ਖਤਮ ਜਾ ਹੋਈ
ਬੂਹੇ ਆਣ ਖਲੋਇਆ  ਚਾਨਣ
ਫੈਲੇ ਵਿੱਦਿਆ ਚਾਨਣ ਹੋਇ
ਅੱਖਰਾਂ ਨਾਲ  ਵੀ ਹੋਇਆ ਚਾਨਣ
ਉਸਦੇ ਵਿਹੜੇ  ਚਾਨਣ ਖਿੜਨਾ
ਜਿਸ ਰੂਹ ਅੰਦਰ ਬੋਇਆ ਚਾਨਣ
ਜਦ ਅੰਬਰ ਵਿਚ  ਬੱਦਲ ਛਾਏ
ਵਿਰਲਾਂ ਥਾਣੀਂ  ਚੋਇਆ ਚਾਨਣ
ਸ਼ਹਿਰ ਦਾ ਹਾਕਮ ਨੰਗਾ ਹੋਇਆ
ਜਦ ਵੀ ਓਸ ਲਕੋਇਆ  ਚਾਨਣ
ਨ੍ਹੇਰੇ ਕੋਲੋਂ  ਕਾਹਤੋਂ ਡਰੀਏ
ਸਾਡੇ ਕੋਲ  ਨਰੋਇਆ ਚਾਨਣ
_______________

1039
ਹੋਵੇ ਰਿਜ਼ਕ ਪੰਜਾਬ ‘ਚ ਐਨਾ
ਲੋਕੀ ਭੁੱਲਣ ਧਰ ਧਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…….।

ਵਧ ਗਈ ਬਹੁਤੀ ਬੇ-ਰੁਜ਼ਗਾਰੀ,
ਪ੍ਹੜ ਲਿਖ ਪੱਲੇ ਪਏ ਖੁਆਰੀ,
ਫਿਰਦੇ ਨਸ਼ਿਆਂ ਦੇ ਵਿਉਪਾਰੀ,
ਕੱਟੀਏ ਦਿਨ ਹੁਣ ਡਰ ਡਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…….।

ਆਪਣੀ ਜਾਨ ਤਲੀ ਧਰ ਆਉਂਦੇ,
ਦਸ-ਦਸ ਵੀਹ-ਵੀਹ ਲੱਖ ਫੜਾਉਂਦੇ,
ਏਜੰਟ ਬਾਰਡਰ ਪਾਰ ਕਰਾਉਂਦੇ,
ਕਿਸ਼ਤੀ ਦੇ ਵਿੱਚ ਭਰ ਭਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…….।

ਮਾਨਣ ਘਰ ਵਿੱਚ ਠੰਡੀਆਂ ਛਾਵਾਂ,
ਛੱਡ ਕੇ ਜਾਣ ਰੋਂਦੀਆਂ ਮਾਵਾਂ ,
ਤੱਕਦੀਆਂ ਰਹਿਣ ਇਹਨਾ ਦੀਆਂ ਰ੍ਹਾਵਾਂ,
ਜੋ ਮੱਥੇ ਹੱਥ ਧਰ ਧਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…….।

ਹੋ ਗਏ ਘਰੋਂ ਗਿਆਂ ਨੂੰ ਅਰਸੇ,
ਮਾਪੇ ਮੂੰਹ ਦੇਖਣ ਨੂੰ ਤਰਸੇ,
ਮੀਹ ਦੇ ਵਾਂਗੂੰ ਅੱਥਰੂ ਬਰਸੇ,
ਅੱਖਾਂ ਵਿੱਚੋਂ ਭਰ ਭਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…….।

ਹੋਵੇ ਰਿਜ਼ਕ ਪੰਜਾਬ ‘ਚ ਐਨਾ
ਲੋਕੀ ਭੁੱਲਣ ਧਰ ਧਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…….।
_____________________________

1040
Shayari / ਕੋਈ ਕਹੇ ਪੰਜਾਬ,,,
« on: January 08, 2012, 01:01:05 AM »
ਕੋਈ ਕਹੇ ਪੰਜਾਬ ਤੱਰਕੀ ਕਰੀ ਜਾਂਦਾ।
ਸਾਰਾ ਪੰਜਾਬ ਚੰਡੀਗੜ੍ਹ ਬਣੀ ਹੈ ਜਾਂਦਾ।
ਹਰ ਕੋਈ ਚਾਰ ਮੰਜ਼ਲੀ ਕੋਠੀ ਪਾਈ ਜਾਂਦਾ।
ਗੁਆਂਢ਼ੀਂ ਸਭ ਤੋਂ ਮਹਿੰਗੀ ਕਾਰ ਖ੍ਰੀਦੀ ਜਾਂਦਾ।
ਕੋਈ ਕਹੇ ਪੰਜਾਬ ਸਾਰਾ ਹੀ ਵਿਕੀ ਜਾਂਦਾ।
ਖੇਤੀ ਕਰਨ ਦਾ ਸਭ ਝੰਜਜੱਟ ਮੁੱਕੀ ਜਾਂਦਾ।
ਨੌ-ਜਵਾਨ ਤਬਕਾ ਵਿਹਲਾ ਖੜ੍ਹਾ ਰਹਿੰਦਾ।
ਕੋਈ ਖਾ-ਪੀ ਨਸ਼ੇ ਸ਼ੜਕਾਂ ਉਤੇ ਲਿਟੀ ਜਾਂਦਾ।
ਮਾਂ-ਬਾਪ ਦੀ ਜਾਨ ਹੱਥੀ ਲੈ ਜੇਲ ਚਲਾ ਜਾਂਦਾ।
ਲੱਗਦਾ ਪੰਜਾਬ ਪੱਛਮ ਦੀ ਰੀਸ ਕਰੀ ਜਾਂਦਾ।
ਯਾਰੋ ਪੰਜਾਬੀ ਕਿਉਂ ਮੇਹਨਤ ਤੋਂ ਡਰੀ ਜਾਂਦਾ।
ਲੋਕੋਂ ਪੰਜਾਬ ਦਾ ਭਵਿੱਖ ਮਾੜਾ ਦਿਸੀ ਜਾਂਦਾ।
ਲੋਕੋ ਪੰਜਾਬ ਨੂੰ ਬਚਾਉ ਜੇ ਬਚਾ ਹੁੰਦਾ।
ਪੰਜਾਬੀਆਂ ਨੂੰ ਜੇ ਭੁਲਿਆ ਕੰਮ ਦਾ ਚੇਤਾ ਆਉਂਦਾ।
__________________________

Pages: 1 ... 47 48 49 50 51 [52] 53 54 55 56 57 ... 99