1001
Religion, Faith, Spirituality / Re: ਕੌਟਿ ਕੌਟਿ ਪਰਣਾਮ ਸ਼ਹਾਦਤ ਨੂੰ,"ਛੌਟੀਆਂ ਜਿੰਦਾ, ਵੱਡੇ ਸਾਕੇ,,,
« on: January 16, 2012, 02:35:22 AM »
sukriya,,,
This section allows you to view all posts made by this member. Note that you can only see posts made in areas you currently have access to. 1001
Religion, Faith, Spirituality / Re: ਕੌਟਿ ਕੌਟਿ ਪਰਣਾਮ ਸ਼ਹਾਦਤ ਨੂੰ,"ਛੌਟੀਆਂ ਜਿੰਦਾ, ਵੱਡੇ ਸਾਕੇ,,,« on: January 16, 2012, 02:35:22 AM »
sukriya,,,
1006
Shayari / Re: ਐਸਾ ਨੇਕ ਮੈਂ ਬੰਦਾ ਬਣਾ,,,« on: January 11, 2012, 12:35:35 AM »
ਨਾ ਪੂਛੋ ਕਿ ਮਤਲਬ ਹੈ ਕਿਆ ਜ਼ਿੰਦਗੀ ਕਾ,
ਸਵਾਲ ਏਕ ਹੀ ਹੈ ਜਵਾਬ ਅਪਨਾ ਅਪਨਾ ________________________ 1009
Shayari / ਐਸਾ ਨੇਕ ਮੈਂ ਬੰਦਾ ਬਣਾ,,,« on: January 10, 2012, 10:19:54 PM »
ਫੁੱਲਾਂ ਨੂੰ ਤਾ ਹਰ ਕੋਈ ਚਾਹਵੇ
ਕੰਡਿਆਂ ਦੀ ਕੋਈ ਬਾਤ ਨਾ ਪਾਵੇ ਕਰਨ ਹਿਫ਼ਾਜਤ ਫੁੱਲਾਂ ਦੀ ਜੋ ਮਨ ਕਰਦਾ ਉਹ ਕੰਡਾ ਬਣਾ ਜਿਸ ‘ਤੇ ਆਪਣੇ ਪੈਰ ਟਿਕਾ ਕੇ ਕੋਈ ਪਹੁੰਚੇ ਅਪਣੀ ਮੰਜ਼ਿਲ ‘ਤੇ ਦਿਲ ਕਰਦਾ ਉਸ ਰਸਤੇ ਵਾਲੀ ਪੌੜੀ ਦਾ ਮੈਂ ਡੰਡਾ ਬਣਾ ਡਿੱਗਦੇ ਪਾਣੀ ਮਨ ਨੇ ਮੋਂਹਦੇ ਵਗਦੇ ਪਾਣੀ ਸਭ ਨੂੰ ਸੋਂਹਦੇ ਦੇਣ ਰਾਸਤਾ ਪਾਣੀ ਨੂੰ ਜੋ ਜੀਅ ਕਰਦਾ ਉਹ ਕੰਢਾ ਬਣਾ ਮਾਪਿਆਂ ਨੂੰ ਜੋ ਸੁੱਖ ਪੁਚਾਵੇ ਉਹਨਾਂ ਦੀ ਹਰ ਆਸ ਪੁਗਾਵੇ ਸੁਣ ਰੱਬਾ! ਮੈ ਤੈਨੂੰ ਆਖਾਂ ਐਸਾ ਨੇਕ ਮੈਂ ਬੰਦਾ ਬਣਾ ਫੁੱਲਾਂ ਨੂੰ ਤਾ ਹਰ ਕੋਈ ਚਾਹਵੇ ਕੰਡਿਆਂ ਦੀ ਕੋਈ ਬਾਤ ਨਾ ਪਾਵੇ ਕਰਨ ਹਿਫ਼ਾਜਤ ਫੁੱਲਾਂ ਦੀ ਜੋ ਮਨ ਕਰਦਾ ਉਹ ਕੰਡਾ ਬਣਾ _______________ 1010
Shayari / Re: ਤੁੱਝ ਸੇ ਨਾਰਾਜ਼ ਨਹੀਂ ਜ਼ਿੰਦਗੀ,,,« on: January 10, 2012, 12:22:19 PM »
ਗ਼ਮ ਦੇ ਬੱਦਲਾਂ ਚਾਰ ਚੁਫ਼ੇਰੇ ਘੁੱਪ ਹਨੇਰੇ
ਪੰਛੀ ਆਸ ਉਮੀਦ ਮੇਰੀ ਦਾ ਫਾਹੀਆਂ ਵਿਚ ਫਸਾਇਆ ______________________________ 1011
Shayari / ਰਾਜ਼-ਇਤਰਾਜ਼,,,« on: January 10, 2012, 12:02:23 PM »
ਬੰਦ ਕਮਰੇ ਦੀ ਖਿੜਕੀ ਨਾ ਖੋਹਲ,
ਮੈਂ ਮਨ ਨੂੰ ਕਿਹਾ। ਮੇਰਾ ਮਨ ਘੁਟਦਾ ਹੈ', ਮਨ ਨੇ ਕਿਹਾ । ਕੀ ਤੈਨੂੰ ਤਾਜ਼ੀ ਹਵਾ ਚੰਗੀ ਨਹੀਂ ਲਗਦੀ', ਉਸਨੇ ਮੈਨੂੰ ਫਿਰ ਪੁੱਛਿਆ, ਮੇਰੇ ਕੋਲ ਬਹੁਤ ਹੈ ਤਾਜ਼ੀ ਹਵਾ ਜੀਣ ਲਈ, ਮੈਂ ਕਿਹਾ । ਚੰਗੇ ਮੌਸਮ ਵਿੱਚ ਖਿੜਕੀ ਖੋਹਲਣ 'ਤੇ ਕੀ ਇਤਰਾਜ਼ ਏ? ਉਸ ਫਿਰ ਸਵਾਲ ਕੀਤਾ । ਮੈਂ ਕਿਹਾ, ਇਤਰਾਜ਼ ਨਹੀਂ, ਇੱਕ ਰਾਜ਼ ਏ, ਕੀ ? ਪਹਿਲਾਂ ਵਾਅਦਾ ਕਰ, ਸਵਾਲ ਨਹੀਂ ਕਰੇਂਗਾ ਇਸ ਤਰਾਂ,' ਠੀਕ ਹੈ" ਉਹ ਮੰਨਿਆ, ਸੁਣ" ਖਿੜਕੀ ਖੋਹਲਣ ਤੇ ਇੱਕ ਚਿੱਟਾ ਕਬੂਤਰ ਆਉਂਦਾ ਹੈ, ਖੰਭ ਫੈਲਾਉਂਦਾ ਹੈ, ਪਰ ਉਸਦੇ ਬੈਠਣ ਲਈ ਥਾਂ ਨਹੀਂ ਹੁੰਦੀ ਤੇ ਉਹ ਵਾਪਿਸ ਉੱਡ ਜਾਂਦਾ ਹੈ, ਫੇਰ ਕੀ ਹੈ , ਮਨ ਹੱਸਿਆ । ਨਹੀਂ ਅਜੇ ਹੋਰ ਸੁਣ, ਵਾਪਿਸੀ 'ਤੇ ਉੱਡਣ ਵੇਲੇ ਉਸਦਾ ਇੱਕ ਖੰਭ ਟੁਟਦਾ ਹੈ, ਨਿਰਜਿੰਦ ਖੰਭ ਨਾਲ ਬਨੇਰੇ ਦੀ ਹਵਾ ਖ੍ਹੇਡਦੀ ਹੈ, ਅਤੇ ਮੈਨੂੰ ਖਿੜਕੀ 'ਚ ਖੜ੍ਹੇ ਨੂੰ ਨੇੜੇ ਹੋ ਛੇੜਦੀ ਹੈ, ਹਵਾ ਨਾਲ ਅਚਾਨਕ ਰੁੱਸਿਆ ਖੰਭ ਮੈਂ ਚੁਕਦਾ ਹਾਂ, ਰਖਦਾ ਹਾਂ ਨਵੀਂ ਲਿਖੀ ਕਵਿਤਾ ਦੇ ਪੰਨਿਆਂ ਵਿਚਕਾਰ, ਤੇ ਫਿਰ" ਮਨ ਉਤਸਕ ਹੋਇਆ । ਫੇਰ ਕੀ , ਮੈਂ, ਖੰਭ ਤੇ ਮੇਰੀ ਕਵਿਤਾ ਉੱਡਣ ਲਗਦੇ ਹਾਂ ਉਸ ਚਿੱਟੇ ਕਬੂਤਰ ਦੇ ਨਾਲ-ਨਾਲ ਅਤੇ ਕਮਰਾ ਖਾਲੀ ਹੋ ਜਾਂਦਾ ਹੈ ' _________________ 1012
PJ Games / Re: express ur feelings with songs.....« on: January 10, 2012, 11:39:06 AM »
ਕਿਤਨੇ ਅਟਲ ਥੇ ਤੇਰੇ ਇਰਾਦੇ, ਯਾਦ ਵੋ ਕਰ ਤੂੰ ਵਫਾ ਕੇ ਵਾਦੇ
ਤੂੰ ਨੇ ਕਹਾ ਥਾ ਖਾ ਕਰ ਕਸਮੇਂ, ਸਦਾ ਨਿਭਾਏਂਗੇ ਪਿਆਰ ਕੀ ਰਸਮੇਂ ਤੂੰ ਔਰੋਂ ਕੀ ਕਿਉਂ ਹੋ ਗਈ ______________ 1013
Shayari / ਤੁੱਝ ਸੇ ਨਾਰਾਜ਼ ਨਹੀਂ ਜ਼ਿੰਦਗੀ,,,« on: January 10, 2012, 11:04:37 AM »
ਤੁੱਝ ਸੇ ਨਾਰਾਜ਼ ਨਹੀਂ ਜ਼ਿੰਦਗੀ
ਹੈਰਾਨ ਹੂੰ ਮੈਂ ਤੇਰੇ ਮਾਸੂਮ ਸਵਾਲੋਂ ਸੇ ਪਰੇਸ਼ਾਨ ਹੂੰ ਮੈਂ ਜੀਨੇ ਕੇ ਲੀਏ ਸੋਚਾ ਹੀ ਨਹੀਂ ਦਰਦ ਸੰਭਾਲਨੇ ਹੋਂਗੇ ਮੁਸਕਰਾਏਂ ਤੋ ਮੁਸਕਰਾਨੇ ਕੇ ਕਰਜ਼ ਉਤਾਰਨੇ ਹੋਂਗੇ ਮੁਸਕਰਾਏਂ ਕਭੀ ਤੋ ਲਗਤਾ ਹੈ ਜੈਸੇ ਹੋਟੋਂ ਪੇ ਕਰਜ਼ ਰੱਖਾ ਹੈ _______________ 1016
Lok Virsa Pehchaan / Re: ਦਰਦ ਨੂੰ ਮਹਿਸੂਸ ਕਰ,,,« on: January 10, 2012, 10:10:31 AM »
ਉਪੱਰੋਂ-ਉਪੱਰੋਂ ਸਾਗਰ ਲੱਗੀਏ ਵਿੱਚੋਂ ਹਾਂ ਸਹਿਰਾ
ਆਪਣੇ ਅੰਦਰ ਝਾਕ ਕੇ ਵੇਖੋ ਕੌਣ ਨਹੀਂ ਤਨਹਾ ! _________________________ 1018
Shayari / ਕੁਰਸੀ ਨਾਲ ਪਿਆਰ,,,« on: January 10, 2012, 08:39:58 AM »
ਕਈ ਹੱਥ ਛੱਡ ਕੇ ਤੱਕੜੀ ਵਿਚ ਤੁੱਲ ਗਏ,
ਕਈ ਬਣ ਗਏ ਹੁਣ ਹੱਥ ਦੇ ਯਾਰ ਮੀਆਂ। ਜਿਸ ਪਾਰਟੀ ਵਿਚ ਨਾ ਰਿਹਾ ਫਾਇਦਾ, ਛੱਡ ਪਲਾਂ ਵਿਚ ਹੋ ਗਏ ਬਾਹਰ ਮੀਆਂ। ਜਿਹੜੇ ਰਾਜ ਵੇਲੇ ਰਹੇ ਸਨ ਰਾਜ ਕਰਦੇ, ਬਦਲੇ ਉਹਨਾਂ ਨੇ ਝੱਟ ਵਿਚਾਰ ਮੀਆਂ। ਸਾਰੇ ਪਏ ਨੇ ਚੌਧਰਾਂ ਮਗਰ ਫਿਰਦੇ, ਚਾਹੁਣ ਬਨਣਾ ਸਾਰੇ ਸਰਦਾਰ ਮੀਆਂ। ਕੱਲ ਤੱਕ ਸੀ ਜੋ ਦੇਸ਼ ਭਗਤ ਦਿੱਸਦੇ, ਹੁਣ ਜਾਪਦੇ ਨੇ ਉਹ ਗਦਾਰ ਮੀਆਂ। ਕੁਰਸੀ ਛੱਡਣ ਲਈ ਨਹੀ ਤਿਆਰ ਕੋਈ। ਰਹਿਣਾ ਚਾਹੁੰਦੇ ਵਿਚ ਸਰਕਾਰ ਮੀਆਂ। ਬਾਪੂ ਚਾਹੁੰਦਾ ਪਰਧਾਨਗੀ ਪਾਰਟੀ ਦੀ, ਚੇਅਰਮੈਨ ਹੋਵੇ ਬਰਖੁਰਦਾਰ ਮੀਆਂ। ਧੀ ਬਣ ਜਾਏ ਮੈਂਬਰ ਅੰਸੈਂਬਲੀ ਦੀ, ਮਿਲੇ ਜਵਾਈ ਨੂੰ ਝੰਡੀ ਵਾਲੀ ਕਾਰ ਮੀਆਂ। ਸੇਵਾ ਦੇਸ਼ ਦੀ ਤਾਹੀਓ ਹੋ ਸਕਦੀ, ਹੋਵੇ ਪਰਵਾਰ ਦੀ ਜੇ ਸਰਕਾਰ ਮੀਆਂ। ਕਈਆਂ ਪੁਸ਼ਤਾਂ ਤੱਕ ਰਹੇ ਟੌਹਰ ਸਾਡਾ, ਕੇਵਲ ਇਕੋ ਹੀ ਹੈ ਸਰੋਕਾਰ ਮੀਆਂ। ਦੇਸ਼ ਪਿਆਰ ਨਹੀਂ ਜੇ ਨਜ਼ਰ ਆਉਂਦਾ, ਸਭ ਨੂੰ ਕੁਰਸੀ ਨਾਲ ਪਿਆਰ ਮੀਆਂ। ____________________ 1019
Shayari / Re: ਸੂਰਜ ਹਾਂ ਮੈਂ,,,« on: January 10, 2012, 07:56:27 AM »
ਨੈਣ ਨਕਸ਼ ਦਾ ਰਲਦੇ ਮਿਲਦੇ
ਵਿਰਲ ਤਾਂ ਜ਼ਿਹਨ ਜ਼ੁਬਾਨ ਦਾ ________________ 1020
Lok Virsa Pehchaan / ਕੁੱਲ ਦੁਨੀਆਂ ਵਿੱਚ ਯਾਰੋ ਚਰਚੇ ਹੋਣ ਪੰਜਾਬ ਦੇ,,,« on: January 10, 2012, 07:14:52 AM »
ਖੇਤਾਂ ਵਿੱਚ ਕੰਬਾਈਨਾਂ ਅਤੇ ਟਰੈਕਟਰ ਚਲਦੇ ਨੇ,
ਭਾਰਤ ਵਾਸੀ ਅੱਜ ਪੰਜਾਬੀਆਂ ਕਰਕੇ ਪਲਦੇ ਨੇ, ਮਹਿਕਾਂ ਦੇ ਵਣਜਾਰੇ ਮਹਿਕਣ ਵਾਂਗ ਗੁਲਾਬ ਦੇ, ਕੁੱਲ ਦੁਨੀਆਂ ਵਿੱਚ ਯਾਰੋ ਚਰਚੇ ਹੋਣ ਪੰਜਾਬ ਦੇ…….। ਗੁਰਧਾਮਾਂ ਦੇ ਦਰਸ਼ਨ ਕਰਕੇ ਭੁੱਖਾਂ ਲਾਹੁੰਦੇ ਨੇ, ਦੇਸ਼- ਵਿਦੇਸ਼ੋਂ ਆ ਕੇ ਲੋਕੀ ਸੁੱਖਾਂ ਲਾਹੁੰਦੇ ਨੇ, ਤਾਰ ਕੰਨਾਂ ਵਿੱਚ ਗੂੰਜਣ ਵੱਜਦੀ ਹੋਈ ਰਬਾਬ ਦੇ, ਕੁੱਲ ਦੁਨੀਆਂ ਵਿੱਚ ਯਾਰੋ ਚਰਚੇ ਹੋਣ ਪੰਜਾਬ ਦੇ…….। ਗੁਰ-ਪੀਰਾਂ ਦੀ ਧਰਤੀ ਮਿਹਰਾਂ ਨੇ ਕਰਤਾਰ ਦੀਆਂ, ਅੱਜ ਪੰਜਾਬ ਤੇ ਨਜ਼ਰਾਂ ਨੇ ਸਾਰੇ ਸੰਸਾਰ ਦੀਆਂ, ਰਹਿਣ ਪੰਜਾਬੀ ਮੋਹਰੀ ਹਰ ਇੱਕ ਇਨਕਲਾਬ ਦੇ, ਕੁੱਲ ਦੁਨੀਆਂ ਵਿੱਚ ਯਾਰੋ ਚਰਚੇ ਹੋਣ ਪੰਜਾਬ ਦੇ…….। ਰੋਜ਼ ਪੈਂਦੀਆਂ ਛਿੰਝਾਂ ਤੇ ਨਿੱਤ ਮੇਲੇ ਲਗਦੇ ਨੇ, ਛੈਲ- ਛਬੀਲੇ ਗੱਭਰੂਆਂ ਦੇ ਚਿਹਰੇ ਦਗ਼ਦੇ ਨੇ, ਪਾਉਣ ਬੋਲੀਆਂ ਨਾਰਾਂ ਹੁੰਦੇ ਜ਼ਿਕਰ ਸ਼ਬਾਬ ਦੇ, ਕੁੱਲ ਦੁਨੀਆਂ ਵਿੱਚ ਯਾਰੋ ਚਰਚੇ ਹੋਣ ਪੰਜਾਬ ਦੇ…….। ਬੱਕਰੀਆਂ ਦਾ ਇੱਜੜ ਕਿਧਰੇ ਬਾਬਾ ਚਾਰ ਰਿਹਾ, ਕਿੱਕਰ ਉਤੋਂ ਤੁੱਕੇ ਢਾਂਗੀ ਨਾਲ ਉਤਾਰ ਰਿਹਾ, ਚਾਹ ਧਰਦਾ ਜਦ ਬਾਬਾ ਕੰਢੇ ਮਹਿਕਣ ਢਾਬ ਦੇ, ਕੁੱਲ ਦੁਨੀਆਂ ਵਿੱਚ ਯਾਰੋ ਚਰਚੇ ਹੋਣ ਪੰਜਾਬ ਦੇ…….। ਵਿੱਚ ਪਰਦੇਸਾਂ ਜਾ ਪੰਜਾਬੀ ਧੁੰਮਾ ਪਾਉਂਦੇ ਨੇ ਕਰਨ ਮਿਹਨਤਾਂ ਢੇਰ ਡਾਲਰਾਂ ਵਾਲੇ ਲਾਉਂਦੇ ਨੇ, ਦਸਾਂ ਨਹੁੰਆਂ ਦੀ ਖਾਂਦੇ ਰਹਿੰਦੇ ਵਾਂਗ ਨਵਾਬ ਦੇ, ਕੁੱਲ ਦੁਨੀਆਂ ਵਿੱਚ ਯਾਰੋ ਚਰਚੇ ਹੋਣ ਪੰਜਾਬ ਦੇ…….। ਜਦੋਂ ਕਦੇ ਪਰਦੇਸੀ ਯਾਰੋ ਵਤਨੀ ਆਉਂਦੇ ਨੇ, ਮਿੱਟੀ ਇਸਦੀ ਆਪਣੇ ਮੱਥੇ ਨਾਲ ਛੁਹਾਉਂਦੇ ਨੇ, ਚੇਤੇ ਦੇ ਵਿੱਚ ਵਸ ਗਏ ਪੰਨੇ ਏਸ ਕਿਤਾਬ ਦੇ, ਕੁੱਲ ਦੁਨੀਆਂ ਵਿੱਚ ਯਾਰੋ ਚਰਚੇ ਹੋਣ ਪੰਜਾਬ ਦੇ…….। _________________________ |