June 15, 2024, 04:18:12 PM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 20 21 22 23 24 [25] 26 27 28 29 30 ... 40
481
Shayari / ਪਾਣੀ,,,
« on: December 09, 2011, 12:23:49 AM »
ਨਾ ਹਿੰਦੂ ਨੂੰ ਜਾਣਦੀ
ਨਾ ਸਿੱਖ ਨੂੰ .....
ਨਾ ਧਰਮ ਨੂੰ ਜਾਣਦੀ
ਨਾ ਅਧਰਮ ਨੂੰ....॥
ਨਾ ਈਮਾਨ ਨੂੰ ਜਾਣਦੀ
ਨਾ ਬੇਈਮਾਨ ਨੂੰ ....॥
ਉਹਦੇ ਲਈ ਨਾ ਕੋਈ ਦੋਸਤ
ਨਾ ਦੁਸ਼ਮਣ ..।
ਉਹ ਜਦ ਜਾਗਦੀ
ਤਾਂ ਬੱਸ ਉਹੀ ਜਾਗਦੀ
ਨਾ ਆਸ
ਨਾ ਬੇਆਸ
ਹਾਂ
ਉਹ..'ਪਿਆਸ'     
ਬੱਸ..'ਪਿਆਸ'                 
                     
ਪਿਆਸ ਦਾ ਧਰਮ....ਪਾਣੀ
ਪਿਆਸ ਦੀ ਤਲਾਸ਼ ਦਾ
ਕਰਮ ....ਪਾਣੀ
ਪਿਆਸ ਦੇ ਸੱਚੇ ਅਹਿਸਾਸ ਜਿੱਡਾ ਸੁੱਚਾ
ਕਿੱਥੇ ਹੋਣਾ ਸੀ ਕੋਈ
ਜੇ ਨਾ ਹੁੰਦਾ....
ਭਾਈ ਘਨਈਆ
         
 
ਗੋਬਿੰਦ ਨੇ ਛੋਹਿਆ
ਪਿਆਸ ਤ੍ਰਿਪਤ ਹੋਈ ਉਹਦੀ
ਪਿਆਸਿਆਂ ਲਈ ਫੇਰ
ਉਹ ਪਾਣੀ ਬਣਿਆ
ਦੋਸਤੀ .....ਦੁਸ਼ਮਣੀ ....
ਧਰਮ ....ਅਧਰਮ....
ਸੱਚ....ਝੂਠ
ਤੋਂ ਪਾਰ ਹੋ....॥
ਉਹ ਬੱਸ ਪਾਣੀ ਬਣਿਆ
ਪਿਆਸ ਦਾ ਹਾਣੀ ਬਣਿਆ
ਹਰ ਜ਼ਖਮ ਲਈ ਮਰਹਮ ਬਣਿਆ....॥
ਮਸ਼ਕ ਫੜੀ ਉਸ....ਰੱਬ ਦੀ
ਵੇਖੋ
ਉਹ ਮਾਸ਼ਕੀ
ਗੁਰੁ ਦਾ ਸੱਚਾ ਸਿੱਖ
ਪਾਣੀ ਬਣਿਆ....ਪਾਣੀ ਹੋਇਆ
________________

482
Shayari / ਕੁੜੀਆਂ..... ਕੀ ਬੱਸਾਂ?????
« on: December 08, 2011, 11:44:37 PM »
ਗੀਤਕਾਰਾਂ ਨੂੰ ਕਲਾਕਾਰਾਂ ਨੂੰ, ਮੇਰੀ ਬੇਨਤੀ ਹੈ ਅਦਾਕਾਰਾਂ ਨੂੰ,
ਮਸ਼ਹੂਰ ਹੋਣ ਦੀ ਖਾਤਿਰ ਨਾ ਤੁਸੀਂ ਆਪਣਾ ਉੱਲੂ ਲੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
ਇਹ ਧੀਆਂ ਦੇਸ਼ ਪੰਜਾਬ ਦੀਆਂ ਨੇ, ਕੁਝ ਤੇ ਯਾਰੋ ਹੋਸ਼ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
 
ਵੇਸ਼ਵਾਵਾਂ-ਬਦਚਲਣਾਂ ਜਾਂ ਕੁਝ ਹੋਰ ਵਿਖਾਉਣਾ ਚਾਹੁੰਦੇ ਹੋ?
ਪੰਜਾਬ ਦੀਆਂ ਸਭ ਕੁੜੀਆਂ ਨੂੰ ਤੁਸੀਂ ਕੀ ਦਰਸਾਉਣਾ ਚਾਹੁੰਦੇ ਹੋ?
ਅਸੀਂ ਕੀ ਲਿਖਿਆ? ਕੀ ਗਾਉਂਦੇ ਹਾਂ? ਯਾਰੋ ਸ਼ਰਮ ਤਾਂ ਮਾੜੀ ਮੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
 
ਸੁਣਨ ਵਾਲੇ ਸਭ ਸਰੋਤਿਆਂ ਨੂੰ ਜੇਕਰ ਸੋਝੀ ਆ ਜਾਵੇ,
ਕੀ ਮਜਾਲ ਹੈ ਇਹਨਾਂ ਗਾਇਕਾਂ ਦੀ, ਕੋਈ ਗੀਤ ਐਹੋ ਜਿਹਾ ਗਾ ਜਾਵੇ,
ਐਹੋ ਜਿਹੇ ਗਾਣੇ ਗਾਉਣਿਆਂ ਨੂੰ, ਨਾਂ ਭੁੱਲਕੇ ਕਦੇ ਸਪੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
 
ਡੇਰੇਦਾਰ ਪਾਖੰਡੀਆਂ ਮੂਹਰੇ ਲੀਡਰ ਜਾਂਦੇ ਮੂਤੀ ਕਿਉਂ?
ਸ਼ੇਰਾਂ ਤੋਂ ਭੇਡਾਂ ਬਣ ਚੱਲੇ, ਇਹ ਆਵਾ ਜਾਂਦਾ ਊਤੀ ਕਿਉਂ?
ਕਰਨੀ ਹੀ ਜੇ ਚਾਹੁੰਦੇ ਹੋ, ਮਾੜੇ ਪ‌ਰਬੰਧ 'ਤੇ ਚੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
 
ਸਾਡੇ ਘੁੱਗ ਵਸਦੇ ਪੰਜਾਬ ਤਾਂਈ, ਇਹ ਲੀਡਰ ਲੁੱਟ ਕੇ ਖਾ ਰਹੇ ਨੇ,
ਕਿਸਾਨ-ਮਜ਼ਦੂਰ ਦੀ ਮਿਹਨਤ ਨੂੰ, ਇਹ ਜੇਬਾਂ ਦੇ ਵਿੱਚ ਪਾ ਰਹੇ ਨੇ,
ਭਰਿਸ਼ਟ ਹੋਏ ਇਹਨਾਂ ਲੀਡਰਾਂ ਦੀ ਆਉ ਰਲ-ਮਿਲ ਫੱਟੀ ਪੋਚ ਧਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
 
ਛੱਡ ਯਾਰਾ ਤੂੰ ਕੀ ਸੁਲਝਾਲੇਂਗਾ ਇਸ ਉਲਝੇ ਤਾਣੇ-ਬਾਣੇ ਦਾ?
ਜੇ "ਓਹ" ਦੇਵੇ ਤਾਂ ਅਕਲ ਆਊ, ਤੇਰਾ ਫਾਇਦਾ ਨਹੀਂ ਸਮਝਾਣੇ ਦਾ,
ਜੀਹਣੇ ਅੰਤ ਸਹਾਈ ਹੋਣਾ ਹੈ, ਬੱਸ ਮਨ ਵਿੱਚ ਓਹਦੀ ਓਟ ਧਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
ਇਹ ਧੀਆਂ ਦੇਸ਼ ਪੰਜਾਬ ਦੀਆਂ ਨੇ, ਕੁਝ ਤੇ ਯਾਰੋ ਹੋਸ਼ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....।।।।
___________________________________

483
Fun Time / ਚੂਹੇ,,,
« on: December 08, 2011, 11:30:24 PM »
ਪਤਨੀ (ਦਫਤਰ ਜਾਂਦੇ ਪਤੀ ਨੂੰ)- ਅੱਜ ਤੁਹਾਨੂੰ ਚੂਹਿਆਂ ਲਈ ਕੁਝ ਨਾ ਕੁਝ ਲੈ ਕੇ ਹੀ ਆਉਣਾ ਪਵੇਗਾ। ਮੈਂ ਇਹਨਾਂ ਕਰਕੇ ਬਹੁਤ ਪਰੇਸ਼ਾਨ ਹਾਂ। ਪਤੀ- ਜੇਕਰ ਇਹ ਚੂਹੇ ਉਹ ਖਾਣਾ ਨਹੀਂ ਖਾ ਸਕਦੇ, ਜੋ ਆਪਣੇ ਘਰ ਵਿੱਚ ਬਣਦਾ ਹੈ ਤਾਂ ਮੈਂ ਉਹਨਾਂ ਲਈ ਬਾਹਰ ਤੋਂ ਕੁਝ ਨਹੀਂ ਲਿਆ ਦੇਣ ਵਾਲਾ। ਜੇ ਇਹ ਘਰ ਛੱਡ ਕੇ ਜਾਣਾ ਚਾਹੁੰਦੇ ਹਨ ਤਾਂ ਬੇਸ਼ੱਕ ਚਲੇ ਜਾਣ।
________________________________________________________________________________________

484
Shayari / ਗ਼ਜ਼ਲ,,,
« on: December 08, 2011, 11:02:45 PM »
ਨਾਲ ਕ੍ਰਿਤ ਦੇ ਜ਼ਬਰ ਜਨਾਂਹ ਹੋਊ ਅੱਖਾਂ ਦੇ ਸਾਮ੍ਹੇ।
ਹੁੰਦੇ ਨਹੀਂ ਸੁਚੇਤ ਜਦੋਂ ਤੱਕ ਕਿਰਤੀ ਤੇ ਕਾਮੇ।

ਅਜ਼ਾਦ ਹੁੰਦਿਆਂ ਵਾਂਗ ਗੁਲਾਮਾਂ ਜਿੰਦਗੀ ਜਿਉਣੀ ਪਊ,
ਪਈ ਪੰਜਾਲੀ ਲਾਹ ਧੌਣ ਤੋਂ ਜਦ ਕਰਦੇ ਨਹੀਂ ਲਾਮ੍ਹੇ।

ਲਾਲ ਬਹੀ ਚ ਜਦ ਤੱਕ ਦਰਜ ਕਮਾਈ ਹੋਊ ਕਾਮੇ ਦੀ,
ਕਦੇ ਮਜਦੂਰ ਖੁਸ਼ਹਾਲ ਨਹੀਂ ਹੋਣਾ ਲੱਖ ਬਦਲ ਲਏ ਜਾਮੇ।

ਹੋ ਲਿਖਾਰੀ ਕਿਸਮਤ ਦੇ ਕਿਉਂ ਕੋਸੋ ਕਿਸਮਤ ਨੂੰ,
ਦੱਸੋ ਕਿਹੜਾ ਖੁਦਾ ਖੜਜੂ ਆ ਤੁਸਾਂ ਦੀ ਥਾਂਵੇ।

ਪੋਰੀ ਪੋਰੀ ਕੱਟਕੇ ਹੋਂਦ ਮਿਟਾਈ ਜਾਵੇ ਰੁੱਖਾਂ ਦੀ,
ਲੱਖ ਅਲਾਮਤਾਂ ਦੂਰ ਹੁੰਦੀਆਂ ਬੈਠ ਜਿੰਨਾਂ ਦੀ ਛਾਵੇਂ।

ਚੰਦ ਛਿੱਲੜਾਂ ਨੇ ਵੇਖੋ ਕਿੰਨਾਂ ਬੇ-ਮੋਹਾ ਕੀਤਾ,
ਮਾਂ, ਪਿਉ, ਰਿਸ਼ਤੇਦਾਰਾਂ ਤੋਂ ਇਹ ਹੁੰਦਾ ਜਾਦਾ ਲਾਮ੍ਹੇ।
___________________________

485
Shayari / ਬਾਬੇ ਦਾ ਪ੍ਰਤਾਪ,,,
« on: December 08, 2011, 10:18:44 PM »
ਇੱਕ ਬਾਬਾ ਲਿਆਂਦਾ ਸ਼ਰਧਾਲੂਆਂ ਨੇ
ਚਿੱਟਾ ਚੋਲਾ ਤੇ ਚਿੱਟਾ ਪ੍ਰਕਾਸ਼ ਦਾਹੜਾ
ਸ਼ਰਧਾਲੂ ਦੱਸਦੇ ਬਾਬੇ ਦਾ ਪ੍ਰਤਾਪ ਬਹੁਤਾ
ਲਾਇਆ ਉਹਨਾਂ ਕਿਰਾਇਆ ਅਤੇ ਭਾੜਾ
-ਬਾਬੇ ਮਾਲਾ ਫੜੀ ਇੱਕ ਹੱਥ ਫ਼ੱਬੇ
ਕਬੂਤਰ ਵਾਂਗ ਅੱਖਾਂ ਵੀ ਮੀਟ ਲੈਂਦਾ

ਸੰਗਤ ਟੇਕੇ ਡਾਲਰ ਜਾਂ ਪੌਂਡ-ਯੂਰੋ
ਸਭ ਕਬੂਲ, ਆਖ ਘੜ੍ਹੀਸ ਲੈਂਦਾ
-ਸ਼ਰਧਾਲੂ ਟੱਬਰ ਫਿਰੇ ਉਹਦੇ ਅੱਗੇ ਪਿੱਛੇ
ਬੀਬੀਆਂ ਖੜ੍ਹੀਆਂ ਆਸ਼ੀਰਵਾਦ ਲੈਣ ਦੇ ਲਈ
ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ
ਕੋਈ ਪੁੱਤਰ ਮੰਗੇ ਆਪਣੀ ਭੈਣ ਦੇ ਲਈ
-ਬਾਬਾ ਮਘਨ ਹੋਇਆ ਸਭ ਸੁਣੀ ਜਾਵੇ
ਕਬੂਤਰ ਮੀਟੇ ਅੱਖਾਂ ਜਿਵੇਂ ਦੇਖ ਬਿੱਲੀ
ਚੇਲਾ ਚੁਗਲ ਵਾਂਗ ਬੈਠਾ ਝਾਕੀ ਜਾਵੇ
ਸੰਗਤ ਕਰਦੀ ਕਿੰਨ੍ਹੀ ਕੁ ਜੇਬ ਢਿੱਲੀ
-ਜਦ ਮੱਥੇ ਸਾਰਿਆਂ ਨੇ ਟੇਕ ਦਿੱਤੇ
ਚੇਲਾ ਆਖਦਾ ਅਪਾਇੰਟਮੈਂਟ ਬਣਾ ਲਵੋ
ਜੇ ਹੈ ਸੱਦਣਾ ਘਰੇ ਮਹਾਂਪੁਰਖਾਂ ਨੂੰ
ਤੁਸੀਂ ਆਪਣਾ ਨਾਮ ਲਿਖਵਾ ਲਵੋ
-ਜੇ ਨਹੀਂ ਘਰੇ ਮਹਾਂਪੁਰਖਾਂ ਨੂੰ ਸੱਦਣ ਜੋਗੇ
ਨਿੱਕੀ ਸਿੰਘ ਦੇ ਘਰ ਹੀ ਆ ਜਾਇਓ
ਸੁਣੋਂ ਕੀਰਤਨ ਕਰੋ ਭਾਈ ਜਨਮ ਸਫ਼ਲਾ
ਚਾਹੇ ਉਥੇ ਹੀ ਹਾਜ਼ਰੀਆਂ ਪਾ ਜਾਇਓ
-ਬਾਬਾ ਉਠਿਆ ਤਾਂ ਸੰਗਤ ਨੇ ਹੱਥ ਜੋੜੇ
ਸੰਗਤ ਝੁਕ ਕੇ ਜਿਹੇ ਹੋ ਖੜ੍ਹੀ ਅੱਗੇ
ਚੇਲਾ ਹੂੰਝਣ ਲੱਗਾ ਨੋਟਾਂ ਸਾਰਿਆਂ ਨੂੰ
ਲੱਗੀ ਮਾਇਆ ਦੀ ਪਈ ਸੀ ਝੜ੍ਹੀ-ਥੱਬੇ
-ਬਾਬਾ ਨਿਕਲਿਆ ਬਾਹਰ ਸੰਗਤ ਚਰਨ ਪਰਸੇ
ਗੁਰੂ ਗ੍ਰੰਥ ਦਾ ਚੇਤਾ ਭੁੱਲ ਗਿਆ ਸੀ
ਬਾਬਾ ਜੀ ਹੱਥ ਰੱਖੋ ਸਿਰ ਪਾਪੀਆਂ ਦੇ
ਬੱਚਾ-ਬੱਚੀ ਬਾਬੇ 'ਤੇ ਡੁੱਲ ਗਿਆ ਸੀ
-ਬਾਬਾ ਬੈਠ ਚਿੱਟੀ ਵਿਚ ਮਰਸਰੀ ਦੇ
ਤੁਰ ਪਿਆ ਸੀ ਵਾਂਗ ਤੂਫ਼ਾਨ ਬਾਬਾ
ਸੰਗਤ ਸਿਫ਼ਤਾਂ ਕਰਦੀ ਥੱਕਦੀ ਨਹੀਂ
ਇਹ ਤਾਂ ਲੱਗਦਾ ਜਮਾਂ ਭਗਵਾਨ ਬਾਬਾ
-ਇਹ ਹੋਊ ਅਵਤਾਰ ਕਿਸੇ ਦੇਵਤੇ ਦਾ
ਪਹੁੰਚਿਆ ਬਾਬਾ ਤਾਂ ਸੱਚੇ ਰੱਬ ਤਾਈਂ
ਪਿਛਲੇ ਜਨਮ 'ਚ ਕਰੀ ਤਪੱਸਿਆ ਹੋਊ
ਧੂੰਆਂ ਸੁੰਘੇ ਸੰਗਤ ਬੜੇ ਚਾਈਂ-ਚਾਈਂ
-ਬਾਬਾ ਪਹੁੰਚਿਆ ਸ਼ਰਧਾਲੂ ਪ੍ਰੀਵਾਰ ਘਰ ਸੀ
ਬਾਬੇ ਹਦਾਇਤਾਂ ਚਾੜ੍ਹਨੀਆਂ ਸ਼ੁਰੂ ਕਰ ਦਿੱਤੀਆਂ
ਆਪਾਂ ਬਣਾਉਣੀ ਮੂਵੀ ਕੱਲ੍ਹ ਕੀਰਤਨ ਦੀ
ਗਿ਼ਲੇ, ਸਿ਼ਕਵੇ, ਸ਼ਕਾਇਤਾਂ ਵੀ ਧਰ ਦਿੱਤੀਆਂ
-ਕਹਿੰਦਾ, ਸੰਗਤ ਬੜੀ ਬੇਵਕੂਫ਼ ਥੋਡੀ
ਬੀਬੀਆਂ ਬੁੜ-ਬੁੜ ਕਰਦੀਆਂ ਰਹਿੰਦੀਆਂ ਨੇ
ਬੱਚੇ ਚੀਕ ਮਾਰਨ, ਕਾਲਜਾ ਕੱਢ ਲੈਂਦੇ
ਸਾਨੂੰ ਸਭ ਹੀ ਝੱਲਣੀਆਂ ਪੈਂਦੀਆਂ ਨੇ
-ਜਦੋਂ ਕੱਲ੍ਹ ਨੂੰ ਲੱਗੇ ਦੀਵਾਨ ਭਾਈ
ਬੀਬੀ ਬੋਲੇ ਨਾ, ਬੱਚਾ ਨਾ ਕੂਕ ਮਾਰੇ
ਅਸੀਂ ਕੀਰਤਨ ਹੀ ਬੰਦ ਕਰ ਦੇਣਾ
ਕੰਨ ਖੋਲ੍ਹ ਕੇ ਸੁਣ ਲਓ ਤੁਸੀਂ ਸਾਰੇ
-ਸਾਡੀ ਮੂਵੀ ਦੀ ਜੱਖਣਾਂ ਪੱਟ ਹੋ ਜਾਊ
ਜਿਹੜੀ ਬਣਨੀ ਹੈ ਗੁਰੂ-ਘਰ ਥੋਡੇ
ਜੇ ਰੌਲਾ ਹੀ ਬੀਬੀਆਂ ਪਾਈ ਗਈਆਂ
ਚੁੱਪ ਕਰਨਗੇ ਕਦੋਂ ਫਿਰ 'ਰੋਡ-ਭੋਡੇ'
-ਸਤਿ-ਬਚਨ ਆਖ ਸ਼ਰਧਾਲੂਆਂ ਨੇ
ਪੂਰਨ ਬਾਬੇ ਦਾ ਬਚਨ ਸੀ ਮੰਨ ਲਿੱਤਾ
ਅਕਲ ਸੰਗਤ ਨੂੰ ਬਾਬਾ ਜੀ ਜਮਾਂ ਹੈਨ੍ਹੀ
ਠੁਣਾਂ ਸੰਗਤ ਸਿਰ ਹੀ ਭੰਨ ਦਿੱਤਾ
-ਬੇਧੜਕ ਰਹੋ, ਤੁਸੀਂ ਬੇਫਿ਼ਕਰ ਹੋਜੋ
ਪ੍ਰਬੰਧ ਐਸਾ ਅਸੀਂ ਕੱਲ੍ਹ ਨੂੰ ਕਰਾਂਗੇ ਜੀ
ਬੀਬੀ ਕੁਸਕਣ ਨਹੀਂ ਅਸੀਂ ਕੋਈ ਦਿੰਦੇ
ਜਿਹੜੀ ਬੋਲੂ, ਚੁੱਕ ਬਾਹਰ ਧਰਾਂਗੇ ਜੀ
-ਬੱਚੇ ਤਾੜਾਂਗੇ ਲੰਗਰ-ਹਾਲ ਦੇ ਵਿਚ
ਅੱਗੇ ਸੇਵਾਦਾਰਨੀ ਖੜ੍ਹਾਵਾਂਗੇ ਜੀ
ਕੋਈ ਪਾਊ ਰੌਲਾ ਮੱਕੂ ਠੱਪਾਂਗੇ ਵੀ
ਜਾਂ ਫਿਰ ਜੁੱਤੀ ਨਾਲ ਚਾਹਟਾ ਛਕਾਂਵਾਂਗੇ ਜੀ
-ਸਾਹ ਬੱਚੇ ਨੂੰ ਕੱਢਣ ਨਾ ਭੋਰਾ ਦਿੰਦੇ
ਦੇਖਿਓ ਕੀ ਮਜ਼ਾਲ ਕੋਈ ਬੀਬੀ ਬੋਲ ਜਾਵੇ
ਤੁਸੀਂ ਕੀਰਤਨ ਆਪਣਾ ਕਰੀ ਚੱਲਣਾ
ਕੀ ਹਿੰਮਤ ਕੋਈ ਪਾ ਚੜਚੋਲ੍ਹ ਜਾਵੇ
-ਬਾਬਾ ਆਖਦਾ ਬਿਰਤੀ ਭੰਗ ਹੁੰਦੀ
ਨਾਲੇ ਮੂਵੀ 'ਚ ਖਰੂਦ ਜਿਹਾ ਪੈਂਦਾ ਹੈ
ਰੌਲੇ ਗੌਲੇ ਵਾਲੀ ਮੂਵੀ ਵਿਕਦੀ ਨਹੀਂ
ਮਾਰੇ ਨੱਕ ਬੁੱਲ੍ਹ ਜਦੋਂ ਕੋਈ ਲੈਂਦਾ ਹੈ
-ਮੂਵੀ ਦੇਖਣ ਵਾਲੇ ਵੀ ਸ਼ੱਕ ਕਰਦੇ
ਪ੍ਰਭਾਵ ਬਾਬਾ ਜੀ ਤੋਂ ਬਣਿਆਂ ਨਹੀਂ ਹੋਣਾਂ
ਚਾਹੇ ਪੜ੍ਹਦੇ ਹਾਂ ਅਸੀਂ ਬਾਣੀ ਕੱਚੀ
ਪਰ ਸੁਣਨਾ ਨਹੀਂ ਅਸੀਂ ਇਹ ਰੰਡੀ ਰੋਣਾਂ
-ਅਗਲਾ ਦਿਨ ਆਇਆ ਬਾਬੇ ਤਿਆਰੀ ਖਿੱਚੀ
ਮਰਸਰੀ ਕਾਰ ਅੱਗੇ ਆਣ ਖੜ੍ਹੀ ਹੋਈ
ਡਰਾਈਵਰ ਪਹਿਲਾਂ ਖਰਬੂਜੇ ਵਰਗਾ ਹੁੰਦਾ ਸੀ
ਅੱਜ ਰੱਖ ਦਾਹੜੀ, ਪੱਗ ਮੜ੍ਹੀ ਹੋਈ
-ਬਾਬਾ ਔਤਾਂ ਦੀ ਮਟੀ ਵਾਂਗ ਲੱਗੇ ਚਿੱਟਾ
ਚਿੱਟਾ ਦਾਹੜਾ ਵੀ ਖਿੱਲਰ-ਖਿੱਲਰ ਜਾਂਵਦਾ ਏ
ਲੁੱਟਣ ਵੱਲੀਓਂ ਪਈ ਹੈ ਕੁੱਲ ਦੁਨੀਆਂ
ਲੱਡੂ ਭੋਰ-ਭੋਰ ਅੰਦਰ ਹੀ ਖਾਂਵਦਾ ਏ
-ਡਰਾਈਵਰ ਲਾਈ ਕੀਰਤਨ ਦੀ ਅੱਜ ਕੈਸਿਟ
ਜਿਹੜਾ ਅੱਗੇ 'ਚਮਕੀਲਾ' ਨਿੱਤ ਸੁਣਦਾ ਸੀ
ਸ਼ਾਇਦ ਬਾਬਾ ਹੀ ਰੱਖ ਲਏ ਨਾਲ ਮੈਨੂੰ
ਉਹ ਆਪਦਾ ਹੀ ਤਾਣਾਂ ਬੁਣਦਾ ਸੀ
-ਬਾਬਾ ਆਖਦਾ ਕੀਰਤਨ ਦੀ ਕੱਢ ਕੈਸਿਟ
ਭਗਵੰਤ ਮਾਨ ਜਾਂ ਭਜਨਾ ਅਮਲੀ ਲਾ ਭਗਤਾ
ਕੀਰਤਨ ਕਰੀਦਾ ਤੇ ਨਿੱਤ ਸੁਣੀਂਦਾ ਏ
ਤੂੰ ਕੁਛ ਕਰਾਰਾ ਜਿਆ ਸੁਣਾ ਭਗਤਾ
-ਭੋਟੂ ਸ਼ਾਹ ਨਾ ਕਮਲਿਆ ਲਾ ਬੈਠੀਂ
ਉਹ ਤਵਾ ਕੀਰਤਨੀਆਂ 'ਤੇ ਲਾਂਵਦਾ ਏ
ਅਵਾਜ਼ਾਂ ਕੱਢਦਾ ਸਾਡੀ ਕਰੇ ਹੱਤਕ
ਇਹ ਸਾਡੇ ਖਿ਼ਲਾਫ਼ ਖੌਰੂ ਪਾਂਵਦਾ ਏ
-ਡਰਾਈਵਰ ਆਖਦਾ ਬਾਬਾ ਜੀ ਤੁਸਾਂ ਕਰਕੇ
ਦੂਜੀਆਂ ਰੀਲ੍ਹਾਂ ਤਾਂ ਘਰੇ ਰੱਖ ਦਿੱਤੀਆਂ
ਜੇ ਪਤਾ ਹੁੰਦਾ ਮੈਂ ਨਾਲ ਰੱਖ ਲੈਂਦਾ
ਸ਼ੁਕਰ ਕਰੋ, ਮੈਂ ਰੀਲ੍ਹਾਂ ਨਹੀਂ ਬਾਹਰ ਸਿੱਟੀਆਂ
-ਬਾਬਾ ਪਹੁੰਚਿਆ ਜਦੋਂ ਗੁਰੂ-ਘਰ ਅੱਗੇ
ਪੈਰੋਕਾਰਾਂ ਦਾ ਭੂਚਾਲ ਜਿਆ ਆ ਗਿਆ ਸੀ
ਕੋਈ ਨਿਉਂ ਕੇ ਬਾਬੇ ਦੇ ਚਰਨ ਪਰਸੇ
ਕੋਈ ਗੋਡਿਆਂ ਨੂੰ ਹੱਥ ਛੁਹਾ ਗਿਆ ਸੀ
-ਦੇਹ ਆਸ਼ੀਰਵਾਦ ਸਾਰੀ ਸੰਗਤ ਤਾਈਂ
ਬਾਬਾ ਸਜਿਆ ਵਿਚ ਦੀਵਾਨ ਆ ਕੇ
ਜਿਹੜੀ ਕੱਲ੍ਹ ਸੀ ਆਪਣੀ ਗੱਲ ਹੋਈ
ਦਿਓ ਹਦਾਇਤਾਂ ਤੁਸੀਂ ਸੰਗਤ ਨੂੰ ਜਾ ਕੇ
-ਸਤਿ-ਬਚਨ ਆਖ ਸ਼ਰਧਾਲੂ ਹੋਏ ਕਰੜੇ
ਬੱਚੇ ਲੰਗਰ-ਹਾਲ ਵਿਚ ਵਾੜ ਦਿੱਤੇ
ਮਾਂਵਾਂ ਝਾਕਣ ਜਿਵੇਂ ਵਾੜ 'ਚੋਂ ਝਾਕੇ ਬਿੱਲਾ
ਕਰੜੀ ਸੂਚਨਾ ਦੇ ਕੇ ਸਾਰੇ 'ਤਾੜ' ਦਿੱਤੇ
-ਕੀਰਤਨ ਸ਼ੁਰੂ ਹੋਇਆ, ਕੈਮਰਾ ਗੱਡਿਆ ਸੀ
ਇਕ ਚੇਲਾ ਕੈਮਰੇ ਦੇ ਖੜ੍ਹਾ ਪਿੱਛੇ
ਸੁਰਤ ਮਾਂਵਾਂ ਦੀ 'ਤਾੜੇ' ਬੱਚਿਆਂ ਵਿਚ
ਮਨ ਕੀਰਤਨ ਵਿਚ ਦੱਸੋ ਲੱਗੇ ਕਿੱਥੇ
-ਬੱਚੇ ਸਹਿਮੇਂ ਵਾਂਗ ਗੁਲਾਮਾਂ ਦੇ
ਡੌਰ-ਭੌਰ ਝਾਕਣ ਲੰਗਰ-ਹਾਲ ਅੰਦਰ
ਕਿਹੜੇ ਡਿਕਟੇਟਰ ਦੇ ਅਸੀਂ ਹਾਂ ਹੱਥ ਚੜ੍ਹਗੇ
ਇਹ ਜੇਲ੍ਹ ਹੈ ਜਾਂ ਫਿਰ ਰੱਬ-ਮੰਦਰ
-ਦੋ ਘੰਟੇ ਸੰਗਤ ਦੇ ਸਾਹ ਰਹੇ ਸੁੱਕੇ
ਡਰ ਆਵੇ ਬਾਬੇ ਦੀ ਸ਼ਕਲ ਕੋਲੋਂ
ਮੁੜ ਗੁਰੂ-ਘਰ ਅਸੀਂ ਆਵਣਾ ਨਾ
ਅਸੀਂ ਕਿਉਂ ਆਏ? ਪੁੱਛਣ ਅਕਲ ਕੋਲੋਂ
-ਸਮਾਪਤ ਬਾਬੇ ਨੇ ਜਦ ਦੀਵਾਨ ਕੀਤਾ
ਮਾਂਵਾਂ ਬੱਚਿਆਂ ਵੱਲ ਨੂੰ ਭੱਜੀਆਂ ਨੇ
ਗਾਲ੍ਹਾਂ ਕੱਢੇ ਸੰਗਤ ਸ਼ਰਧਾਲੂਆਂ ਨੂੰ
ਇਹਨਾਂ ਗੁਰਮਤਿ ਦੀਆਂ ਉਡਾਈਆਂ ਧੱਜੀਆਂ ਨੇ
-ਬਾਬਾ ਕਹੇ ਜਾਇਓ ਲੰਗਰ ਛਕ ਭਾਈ
ਸੰਗਤਾਂ ਵਾਹੋਦਾਹੀ ਘਰਾਂ ਨੂੰ ਦੌੜ ਤੁਰੀਆਂ
ਬੀਬੀਆਂ ਬਿਲਕਣ, ਬੱਚਿਆਂ ਦਾ ਬੁਰਾ ਹਾਲ ਹੋਇਆ
ਬਾਬੇ ਲਾਈ ਰੱਖੀਆਂ ਸੰਗਤ ਨੂੰ ਘੋੜ-ਖੁਰੀਆਂ
-ਸੰਗਤ ਕਲਪਦੀ ਗੁੱਸੇ ਵਿਚ ਸੀ ਬਹੁਤੀ
ਬੱਚੇ ਅਸੀਂ ਹੀ ਘਰੇ ਬਹੁਤ ਕੁੱਟ ਲੈਂਦੇ
ਘਰੇ ਬੈਠ ਕੇ ਰੱਬ-ਰੱਬ ਕਰਾਂਗੇ ਪੁੱਤ
ਨਾਲੇ ਬੱਚਿਆਂ ਨੂੰ ਛਾਤੀ ਨਾਲ ਘੁੱਟ ਲੈਂਦੇ
-ਹੁਣ ਆਉਂਦੇ ਨਹੀਂ ਗੁਰੂ-ਘਰ ਭਾਈ
ਅਸੀਂ ਆਪਣੇ ਬੱਚੇ ਕੁਟਵਾਵਣੇ ਨੇ?
ਇਹ ਪ੍ਰਚਾਰ ਕਿ ਭ੍ਰਿਸ਼ਟਾਚਾਰ ਲੋਕੋ
ਜਿਹਨਾਂ ਸਾਡੇ 'ਤੇ ਕਰਫਿ਼ਊ ਲਾਵਣੇ ਨੇ
____________________

486
Shayari / ਅਕਸਰ,,,
« on: December 08, 2011, 10:22:44 AM »
ਉਸਦੇ ਬੁੱਲੀ ਅਕਸਰ ਬਾਣੀ ਰਹਿੰਦੀ ਹੈ।
ਜਿਸਦੇ ਮਨ ਵਿਚ ਮੈਲੀ ਗੰਗਾ ਵਹਿੰਦੀ ਹੈ ।
ਅਕਸਰ ਲੋਕਾਂ ਕੋਲੋਂ ਵਿਛੜ ਜਾਂਦੀ ਹੈ,
ਜਦ ਸਚਾਈ ਲੁੱਕ ਲੁੱਕ ਅੰਦਰ ਬਹਿੰਦੀ ਹੈ ।
ਤੋਤੇ, ਚਿੜੀਆਂ ਵੀ ਤਾਂ ਆਪਣੇ ਲੱਗਦੇ ਨੇ,
ਡਾਰ ਜਦ ਬਣ ਕੇ ਛੱਤ ਮੇਰੀ ਤੇ ਬਹਿੰਦੀ ਹੈ ।
ਚੰਗਾ ਕਹਿਣ ਤੇ ਸਭ ਕੁਝ ਚੰਗਾ ਹੁੰਦਾ ਨਹੀਂ,
ਕੰਧ ਝੂਠ ਦੀ ਝੂਠ ਕਿਹਾ,  ਨਾ ਢਹਿੰਦੀ ਹੈ ।
ਫੁੱਲਾਂ ਦੀ ਬਰਸ਼ਾਤ ਹੋਵੇਗੀ ਫਿਰ ਹਰ ਮੌਸਮ,
ਜਦ ਮਨ ਕਿਆਰੀ ਮੋਹਨ  ਰਹਿੰਦੀ ਹੈ
____________________

487
Shayari / ਗਜ਼ਲ,,,
« on: December 08, 2011, 09:49:41 AM »
ਮੰਜ਼ਿਲ ਨੂੰ ਜਾਣ ਵਾਲੀਆਂ ਰਾਹਵਾਂ ਗੁਆਚੀਆਂ
ਸੀਨੇ ਜੋ ਲਾਉਣ ਐਸੀਆਂ ਬਾਹਵਾਂ ਗੁਆਚੀਆਂ

ਲੋਕਾਂ ਨੇ ਵਸਤਾਂ ਸਾਰੀਆਂ ਵਿਉਪਾਰ ਕੀਤੀਆਂ
ਕੁਦਰਤ ਜੋ ਸੌਪੀਆਂ ਉਹ ਕਲਾਵਾਂ ਗੁਆਚੀਆਂ

ਪੱਥਰ ਦਿਲਾਂ ਚੋਂ’ ਉਪਜਦੇ ਪੱਥਰਾਂ ਜਿਹੇ ਖਿਆਲ
ਰੂਹਾਂ ਨੂੰ ਠੰਡ ਪਾਉਣ ਜੋ ਹਵਾਵਾਂ ਗੁਆਚੀਆਂ

ਜ਼ਖਮਾਂ ਦੇ ਦਰਦ ਵਾਸਤੇ ਕੋਈ ਨਹੀਂ ਦਵਾ
ਮਿਤਰਾਂ ਤੋਂ ਮਿਲਣ ਵਾਲੀਆਂ ਦੁਆਵਾਂ ਗੁਆਚੀਆਂ

ਝੱਲੀ ਹੈ ਮਾਰ ਵਕਤ ਦੀ ਚੁਪ ਚਾਪ ਦੇਖਦੇ
ਬੇਨੂਰ ਚਿਹਰਿਆਂ ਤੋਂ ਅਦਾਵਾਂ ਗੁਆਚੀਆਂ

ਕੋਹਲੂ ਦੇ ਬੈਲ ਵਾਂਗਰਾਂ ਉਹ ਲੋਕ ਰੀਂਗਦੇ
ਜਿੰਨਾਂ ਤੋਂ ਖੇੜੇ ਰੁੱਸ ਗਏ ਇਛਾਵਾਂ ਗੁਆਚੀਆਂ
_______________________

488
Shayari / ਤਿੱਤਲੀਆਂ,,,
« on: December 07, 2011, 11:54:47 PM »
ਰੰਗ-ਬਿਰੰਗੀਆਂ ਤਿੱਤਲੀਆਂ
ਫੁੱਲਾਂ ਜਿਹੀਆਂ ਲੱਗਦੀਆਂ
ਕਰਨ ਜਦੋਂ ਅਠਖੇਲੀਆਂ
ਕਿੰਨੀਆਂ ਸੁੰਦਰ ਜਾਪਦੀਆਂ
______________

489
Shayari / ਫੇਸਬੁਕ,,,
« on: December 07, 2011, 10:48:01 PM »
ਫੇਸਬੁਕ ਉੱਤੇ ਦੇਖੋ ਯਾਰੋ, ਫੇਸ ਨਜ਼ਰ ਨਹੀ ਆਉਦਾ
ਝੂਠਾ ਨਾਂ ਅਤੇ ਝੂਠੀ ਆਈ ਡੀ, ਫਿਰੇਂ ਆਪਣਾ ਆਪ ਲਕਾਉਦਾ
ਆਪਣਾ ਮੁੱਖ ਲੁਕਾ ਕੇ ਸੱਜਣਾ, ਲੋਕਾਂ ਦਾ ਮੁੱਖ ਤੱਕਦਾ ਏ
ਕੂਮੈਂਟ ਦੇਣੇ ਤੈਨੂੰ ਚੰਗੇ ਲੱਗਦੇ, ਕਿਓ ਸਾਹਮਣੇ ਆੳਣੋਂ ਯੱਕਦਾ ਏ
_________________________________

490
Shayari / ਮੁੱਦਤਾਂ ਬਾਅਦ,,,
« on: December 07, 2011, 10:01:39 AM »
ਮੁੱਦਤਾਂ ਬਾਅਦ ਤੇਰਾ ਅਚਾਨਕ
ਆ ਸਾਹਮਣੇ ਖਲੋਣਾ
ਮੇਰੇ ਜ਼ਿਹਨ 'ਚ
ਬਵਾਲ ਬਣ ਉਠੇ ਸਵਾਲ
ਕਿ ਹੁਣ ਕਿਉਂ?
ਮਨ ਦੀ ਨੁੱਕਰੇ ਅੱਧਸੁੱਤੇ ਸੁਪਨੇ ਨੂੰ ਠਕੋਰਿਆ
ਇਕ ਅਜੀਬ ਖਾਮੋਸ਼ੀ
ਜਿਵੇਂ ਕਈ ਦਿਨਾਂ ਬਾਦ ਆਪਣੇ ਘਰ ਵੜੋ
ਤੇ ਇਕ ਅਜ਼ੀਬ ਓਪਰਾਪਨ ਪਸਰਿਆ ਹੋਵੇ
ਜਿਵੇਂ ਦੇਰ ਬਾਦ ਖੋਲੇ ਦਰਵਾਜ਼ੇ ਦੇ ਚੀਕਣ ਦੀ ਅਵਾਜ਼
ਜਿਵੇਂ ਨਿਘੀ ਬੁੱਕਲ ਨੂੰ ਚੀਰ ਜਾਵੇ ਸ਼ੀਤ ਹਵਾ ...
_______________________

491
Shayari / ਪੀੜ,,,
« on: December 07, 2011, 09:50:08 AM »
ਝੋਲ  ਮੇਰੇ  ਗੀਤ  ਦੀ   ਹੁੰਦੀ ਕਦੇ  ਖਾਲੀ ਨਹੀਂ
ਪੀੜ ਦੀ ਮਿਲਦੀ ਹੀ ਰਹਿੰਦੀ ਏਸ ਨੂੰ ਸੌਗਾਤ ਹੈ ।   


ਪੀੜ  ਅਸਾਡੀ   ਸਾਨੂੰ  ਬਹੁਤ  ਮੁਬਾਰਕ ਹੈ
ਪੀੜਾਂ ਪੀ ਕੇ ਸ਼ਿਵ ਵਰਗਾ ਕੁਝ ਕਹਿਣ ਦਿਓ                           


      ਹਾਉਮੇ ਦਾ  ਮਹਿਲ  ਤੇਰਾ  ਨੀਹਾਂ  'ਚ ਮੇਰੇ  ਹਾਸੇ
      ਇਸ ਪੀੜ ਨੂੰ ਮੈਂ ਅਪਣੇ  ਗੀਤਾਂ  'ਚ ਹੈ ਸਮੋਇਆ ।


       ਬਿਜਆ ਹੈ ਬੀਜ  ਜੋ  ਤੂੰ ਪਿਆਰ ਦਾ
ਦਰਦ  ਦੇ ਪਾਣੀ  ਬਿਨਾਂ  ਉੱਗਣਾ ਨਹੀਂ ।         
_____________________

492
Lok Virsa Pehchaan / ਚਰਖਾ,,,
« on: December 07, 2011, 09:18:31 AM »
ਕਾਰੀਗਰ ਨੂੰ ਦੇਹ ਨੀ ਵਧਾਈ, ਜੀਹਨੇ ਰੰਗਲਾ ਚਰਖਾ ਬਣਾਇਆ
ਵਿੱਚ ਵਿੱਚ ਮੇਖਾਂ ਲਾਈਆਂ ਸੁਨਹਿਰੀ, ਹੀਰਿਆਂ ਜੜਤ ਜੜਾਇਆ
ਬੀੜੀ ਦੇ ਨਾਲ ਖਹੇ ਦਮਕੜਾ, ਤਕਲਾ ਫਿਰੇ ਸਵਾਇਆ
ਕੱਤ ਲੈ ਹੀਰੇ ਨੀ, ਤੇਰਾ ਵਿਆਹ ਭਾਦੋਂ ਦਾ ਆਇਆ।
___________________________

493
ਜੇ ਕੁਦਰਤ ਨਾਲ ਟਕਰਾਵੇਗਾ ਤਾ ਏਦਾ ਹੀ ਪਛਤਾਵੇਗਾ,
ਰੁਖ ਵੱਡ ਤੇ ਜੱਗਲ ਬੇਲੇ ਸਾਰੇ ਖਾਲੀ ਕਤੇ ਤੂੰ,
ਤੇਰੇ ਚੋ ਇਨਸਾਨ ਮਰ ਗਿਆ ਪਾਣੀ ਵੀ ਜਹਿਰੇ ਕਰਤੇ ਤੂੰ,
ਸਨਾਮੀ ਦੀਆ ਲੈਹਰਾ ਅੱਗੇ ਕੇੜਾ ਬ਼ੰਬ ਚਲਾਵੇਗਾ
ਜੇ ਕੁਦਰਤ ਨਾਲ ਟਕਰਾਵੇਗਾ ਤਾ ਏਦਾ ਹੀ ਪਛਤਾਵੇ ਗਾ,
ਚੰਨ ਹਨੇਰੇ ਦੂਰ ਭਜਾਉਦਾ ਉਨੂ ਵੀ ਦਾਗੀ ਕੱਰ ਦਿਤਾ,
ਪੂਜਣ ਵਾਲੀ ਚੀਜ ਤੇ ਬੰਦਿਆ ਪੈਰ ਤੂੰ ਜਾਕੇ ਧਰ ਦਿਤਾ,
ਧਰਤੀ ਸਾਭ ਨਾ ਹੋਈ ਉਥੇ ਕੀ ਮਹਲ ਬਣਾਵੇਗਾ

ਜੇ ਕੁਦਰਤ ਨਾਲ ਟਕਰਾਵੇ ਗਾ ਤਾ ਏਦਾ ਹੀ ਪਛਤਾਵੇਗਾ,
ਕਿਦਾ ਦੇ ਵਿਆਹ ਹੋਣ ਲੱਗ...ਪਏ ਘਰ ਘਰ ਗੱਲਾ ਤੁਰੀਆ

ਮੁਡਿਆ ਦੇ ਨਾਲ ਮੁਡੇ ਵਿਆਹ ਤੇ ਕੁੜੀਆ ਦੇ ਨਾਲ ਕੁੜੀਆ,
ਜਪਾਨ ਦੇ ਵਾਗੂ ਛੇਤੀ ਹੀ ਮੱਲੀਆ ਮੇਟ ਹੋ ਜਾਵੋਗਾ,

ਜੇ ਕੁਦਰਤ ਨਾਲ ਟਕਰਾਵੇਗਾ ਤਾ ਏਦਾ ਹੀ ਪਛਤਾਵੇਗਾ,
ਬਲਹਾਰੀ ਕੁਦਰਤ ਵੱਸਿਆ ਤੇਰਾ ਅੰਤ ਜਾਏ ...ਲੱਖਿਆ,
ਤੂੰ ਕਰਤਾ ਏ ਤੇਰਾ ਏ ਸੱਭ ਤੂੰ ਕਣ ਕਣ ਦੇ ਵਿਚ ਵੱਸਿਆ,
ਸੁੱਦਾਮ ਦੇ ਵਾਗੂ ਦੋਸਤਾ ਤੂੰ ਵੀ ਖਾਲੀ ਹੱਥੀ ਜਾਵੇਗਾ

ਜੇ ਕੁਦਰਤ ਨਾਲ ਟਕਰਾਵੇਗਾ ਤਾ ਏਦਾ ਹੀ ਪਛਤਾਵੇਗਾ
_____________________________

494
Shayari / ਮਾਣ ਨਾ ਕਰ ਤੂੰ,,,
« on: December 07, 2011, 03:06:14 AM »
ਮਾਣ ਨਾ ਕਰ ਤੂੰ...
ਆਪਣੇ ਬੈਂਕ ਵਿਚ ਪਏ
ਲੱਖਾਂ ਡਾਲਰਾਂ,
ਅਤੇ
'ਗੋਲਡਨ ਕਰੈਡਿਟ ਕਾਰਡਾਂ' ਦਾ...!
ਤੇਰੇ ਇਹ 'ਕਾਰਡ',
ਮੇਰੇ ਪੰਜਾਬ ਦੇ ਢਾਬਿਆਂ,
ਜਾਂ ਰੇਹੜੀਆਂ 'ਤੇ ਨਹੀਂ ਚੱਲਦੇ!
....ਹੰਕਾਰ ਨਾ ਕਰ ਤੂੰ,
ਆਪਣੇ ਵਿਸ਼ਾਲ 'ਵਿੱਲੇ' ਦਾ!
ਇਹਦਾ ਉੱਤਰ ਤਾਂ,
ਸਾਡੇ ਖੇਤ ਵਾਲ਼ਾ,
'ਕੱਲਾ ਕੋਠਾ ਹੀ ਦੇ ਸਕਦੈ...!
ਜਿੱਥੇ ਪੈਂਦੀ ਹੈ, ਟਿਊਬਵੈੱਲ ਦੀ,
ਅੰਮ੍ਰਿਤ ਵਰਗੀ ਧਾਰ
ਅਤੇ ਰਸਭਿੰਨਾਂ
ਰਾਗ ਗਾਉਂਦੀਆਂ ਨੇ
ਲਹਿ-ਲਹਾਉਂਦੀਆਂ ਫ਼ਸਲਾਂ!
ਹੋਰ ਤਾਂ ਹੋਰ...?
ਮੇਰੇ ਖੇਤ ਤਾਂ ਮੂਲ਼ੀ ਤੇ ਗਾਜਰਾਂ ਵੀ,
ਗੀਤ ਗਾਉਂਦੀਐਂ...!
ਤੇ ਮੱਕੀ ਵੀ ਢਾਕ 'ਤੇ ਛੱਲੀ ਲਮਕਾ,
ਮਜਾਜਣ ਬਣੀਂ ਰਹਿੰਦੀ ਐ...!
...ਤੇ ਮਾਣ ਨਾ ਕਰ ਤੂੰ,
ਆਪਣੀ ਸੋਹਲ ਜੁਆਨੀ
ਅਤੇ ਡੁੱਲ੍ਹਦੇ ਹੁਸਨ ਦਾ...!
ਇਸ ਦਾ ਉੱਤਰ ਦੇਣ ਲਈ ਤਾਂ,
ਸਾਡੇ ਖੇਤਾਂ ਵਿਚੋਂ,
ਇਕ ਸਰ੍ਹੋਂ ਦਾ ਫ਼ੁੱਲ ਹੀ ਕਾਫ਼ੀ ਹੈ!!
ਜਿਸ 'ਤੇ ਬੈਠ ਤਾਂ, ਸ਼ਹਿਦ ਦੀ ਮੱਖੀ ਵੀ,
ਮੰਤਰ ਮੁਗਧ ਹੋ ਜਾਂਦੀ ਹੈ,
ਤਿਤਲੀਆਂ ਪਾਉਂਦੀਆਂ ਨੇ ਗਿੱਧੇ
ਤੇ ਜੁਗਨੂੰ ਰਾਤ ਨੂੰ ਦੀਵੇ ਬਾਲ਼ਦੇ ਨੇ!!
ਤੂੰ ਮਾਣ ਨਾ ਕਰ ਆਪਣੇ ਬਾਗ ਦਾ,
ਤੇਰੇ ਬਾਗ ਵਿਚ ਹੁਣ ਤੱਕ,
ਕਿਸੇ ਮੋਰ ਨੇ ਪੈਹਲ ਨਹੀਂ ਪਾਈ ਹੋਣੀਂ!
ਤੇ ਨਾ ਹੀ "ਸੁਭਾਨ ਤੇਰੀ ਕੁਦਰਤ" ਆਖ,
ਕਿਸੇ ਤਿੱਤਰ ਨੇ ਪ੍ਰਵਰਦਿਗ਼ਾਰ ਦਾ,
ਸ਼ੁਕਰਾਨਾ ਹੀ ਕੀਤਾ ਹੋਣੈਂ...!
ਨੱਚੇ ਨਹੀਂ ਹੋਣੇ ਖ਼ਰਗੋਸ਼ ਤੇਰੇ ਬਾਗ ਵਿਚ,
ਤੇ ਨਾ ਹੀ ਕੋਇਲ ਨੇ ਕੂਕ ਕੇ,
ਕਦੇ ਸ਼ੁਭ ਸਵੇਰ ਦਾ 'ਪੈਗ਼ਾਮ' ਦਿੱਤਾ ਹੋਣੈਂ!!
ਨਾ ਕਰ ਮਾਣ ਤੂੰ ਆਪਣੇ ਕੀਮਤੀ ਲਹਿੰਗਿਆਂ ਦਾ,
ਤੈਨੂੰ ਸੁਨਿਹਰੀ ਗੀਟੀਆਂ ਗਿਣਨ ਤੋਂ,
ਵਿਹਲ ਲੱਗੇ, ਤਾਂ ਕਦੇ ਸਾਡੇ ਪਿੰਡਾਂ ਦੀਆਂ,
ਗੱਡੀਆਂ ਵਾਲ਼ੀਆਂ ਦਾ ਲਿਬਾਸ ਦੇਖੀਂ..!
ਤੇਰਾ ਭਰਮ ਲੱਥ ਜਾਵੇਗਾ..!!
ਉਹਨਾਂ ਦਾ ਪਹਿਰਾਵਾ ਦੱਸ ਦੇਵੇਗਾ,
ਕਿ ਸੁਹੱਪਣ ਸਿਰਫ਼ ਅਮੀਰਾਂ ਕੋਲ਼ ਹੀ ਨਹੀਂ,
ਸੁਹੱਪਣ ਝੁੱਗੀਆਂ ਵਿਚ ਵੀ ਵਸਦੈ!!
ਇਕ ਗੱਲ ਯਾਦ ਰੱਖੀਂ...!
ਮੋਤੀਆਂ ਜੜੇ ਪਿੰਜਰਿਆਂ ਵਿਚ,
ਮਿੱਠੀ ਚੂਰੀ ਖਾਣ ਵਾਲ਼ੇ,
ਨਾਂ ਤਾਂ ਚੋਗਾ ਚੁਗਣ,
ਨਾ ਆਲ੍ਹਣਿਆਂ ਦੇ ਮੋਹ,
ਅਤੇ ਨਾ ਹੀ,
ਬਸੰਤ ਰੁੱਤਾਂ ਦੀ ਸਾਰ ਜਾਣਦੇ ਨੇ!!
ਉਹ ਤਾਂ ਸਿਰਫ਼ ਮਾਣਦੇ ਨੇ,
ਬਨਾਉਟੀ ਬੁੱਕਲ਼ਾਂ ਦਾ ਨਿੱਘ,
ਤੇ ਨਲ਼ੀਆਂ ਨਾਲ਼ ਪੀਂਦੇ ਨੇ ਦੁੱਧ,
ਤੇ ਫ਼ੇਰ ਲਾਵਾਰਸਾਂ ਵਾਂਗ,
ਮਾਲਕ ਦਾ ਰਾਹ ਦੇਖਦੇ ਨੇ,

ਜੋ ਫ਼ਾਈਵ ਸਟਾਰ ਹੋਟਲਾਂ ਵਿਚ,
ਡਾਲਰਾਂ ਦੀ ਕੀਮਤ ਤਾਰ,
ਦੂਜਿਆਂ ਦੀ 'ਬਨਾਉਟੀ' ਬੁੱਕਲ਼ ਦਾ,
ਨਿੱਘ ਮਾਣਦਾ ਹੁੰਦਾ ਹੈ!
ਜਿਸ ਨੂੰ ਆਲ੍ਹਣਾ ਬਣਾਉਣ ਦੀ,
ਜਾਂਚ ਨਾ ਆਈ,
ਜਿਸ ਨੇ ਹਾਣੀ ਬੁੱਕਲ਼ ਦਾ ਨਿੱਘ ਨਾ ਮਾਣਿਆਂ,
ਉਹ ਕਿਹੋ ਜਿਹਾ ਪੰਛੀ ਹੋਵੇਗਾ?
ਤੇਰੇ ਵਰਗਾ...?
ਉਹ ਵੀ ਤੋਲਵੇਂ ਹੱਡ ਮਾਸ ਦਾ ਪੁਤਲਾ,
ਰੂਹ ਅਤੇ ਰੁਹਾਨੀਅਤ ਤੋਂ ਸੱਖਣਾਂ!
ਕਿਉਂਕਿ ਪਿੰਜਰੇ ਅਤੇ ਮਹਿਲਾਂ ਦੇ ਮਾਹੌਲ ਵਿਚ,
ਬਹੁਤਾ ਫ਼ਰਕ ਨਹੀਂ ਹੁੰਦਾ!!
_____________

495
Shayari / ਉਂਝ ਤਾਂ ਮੈਂ ਵੀ,,,
« on: December 06, 2011, 09:55:40 PM »
ਉਂਝ ਤਾਂ ਮੈਂ ਵੀ ਦੁਨੀਆਂ ਦੀਆਂ ਨਜ਼ਰਾਂ ਵਿੱਚ ਮਹਾਨ ਬੰਦਾ ਵਾਂ,
ਆਦਰਸ਼ਵਾਦੀ,
ਪਰ ਕੌਣ ਪੜ ਸਕਦੈ,
ਕਿਸੇ ਦੇ ਦਿਲ ਦੀਆਂ ਪਰਤਾਂ।

ਉਂਝ ਤਾਂ ਮੈਂ ਵੀ ਨਿੱਤ ਨਵੇਂ ਮਖੌਟੇ ਇਸ ਚਿਹਰੇ ਤੇ ਸਜਾ ਲੈਂਦਾਂ
ਬਹਿਰੂਪੀਆਂ ਵਾਗ
ਪਰ ਕੌਣ ਛੁਪਾ ਸਕਦੈ,
ਸ਼ੀਸ਼ੇ ਸ਼ਨਮੁੱਖ ਆਪਣਾ ਚਿਹਰਾ।

ਉਂਝ ਤਾਂ ਮੈਂ ਵੀ ਕ੍ਰਾਂਤੀਵਾਦੀ,
ਜੂਝਾਰੂ ਸੌਚ ਰੱਖਣ ਦੇ ਦਾਅਵੇ ਕਰਦਾਂ
ਪਰ ਸ਼ਾਮ ਨੂੰ ਸਰਮਾਏਦਾਰੀ ਨਿਜਾਮ ਦੇ ਲੋਕਾਂ ਨਾਲ,
ਜਾਂਮ ਵੀ ਟਕਰਾ ਲੈਂਦਾਂ।

ਉਂਝ ਤੇ ਮੈਂ ਵੀ,
ਗਰੀਬਾਂ ਗਲ ਪਈਆਂ,
ਲੰਗਾਰ ਹੋਈਆਂ ਕਮੀਜਾਂ ਦੇਖ ਕੇ,
ਦੁਖੀ ਹੋਣ ਦਾ ਢੌਂਗ ਰਚ ਲੈਂਦਾਂ,
ਪਰ ਵਿਹੜਾ ਸਾਂਬਰਦੀ ਕਿਸੇ ਗਰੀਬ ਕੰਜਕ ਦੇ,
ਲੰਗਾਰਾਂ ਚੋਂ ਡੁੱਲਦਾ ਹੁਸਣ ਤੱਕਣੋਂ ਵੀ ਨਹੀਂ ਟਲਦਾ।

ਉਂਝ ਤਾਂ ਮੈਂ ਵੀ ਦੁੱਖ ਦੇ ਵਕਤ,
ਅਫਸੋਸ ਦੀ ਲੋਈ ਓੜ ਕੇ,
ਸ਼ਰੀਕਾਂ ਘਰੇ ਜਾ ਆਉਂਦਾਂ
ਤੇ ਅੰਦਰ ਇੱਕ ਖੋਖਲਾ ਜਿਹਾ ਹਾਸਾ ਦਬਾਈ ਪਰਤ ਆਉਂਦਾਂ।

ਬੜਾ ਕਮਜੋਰ ਹਾਂ ਮੈਂ,
ਲਾਚਾਰ,
ਡਰਦਾ ਰਹਿੰਦਾਂ ਆਪਣੇ ਅੰਦਰ ਲੁਕੇ ਸੱਚ ਤੋਂ ,
ਕੌਣ ਜਾਣਦੈ,
ਮਹਾਣ ਹੋਣ ਦਾ ਭਰਮ,
ਕਦ ਟੁੱਟ ਜਾਵੇ.......
__________

496
Shayari / ਯਾਦਾਂ ਦਾ ਪੁਲ,,,
« on: December 06, 2011, 09:21:13 PM »
ਸਰਦ ਰਾਤਾਂ ਚ ਜੋ ਵਿਛ ਜਾਣ ਚਾਨਣੀ ਦੇ ਵਾਂਗ
ਇਹ ਮੇਰੀਆਂ ਬਦਨਾਮ ਤੇ ਗੁਸਤਾਖ ਪ੍ਰਭਾਤਾਂ ਨੇ

ਜੋ ਇਸ ਤਰਾਂ ਜਗਾ ਦਿੰਦੀਆਂ ਨੇ ਮੈਨੂੰ ਨੀਂਦ ਚੋ
ਮੇਰੇ ਦੋਸਤਾਂ ਨੇ ਦਿਤੀਆਂ ਅਨਮੋਲ ਸੋਗਾਤਾਂ ਨੇ

ਸ਼ਿਆ ਚਸ਼ਮਾਂ ਬਣ ਜਾਂਦੀਆਂ ਚਿਟੇ ਦਿਨ ਜੋ
ਪਿਆਰ ਦੀਆਂ ਇਹ ਬਹੁਤ ਪ੍ਰਾਚੀਨ ਰਿਵਾਇਤਾਂ ਨੇ

ਉਨੀਂਦਰਾ,ਇਹ ਤਲਖੀਆਂ,ਇਹ ਹੰਝੂ ਇਹ ਸਭ ਜੋ ਹੈ
ਤੇਰੇ ਸ਼ਹਿਰ ਵਿੱਚ ਵਿਕਦੀਆਂ ਨਿਤ ਰੋਜ਼ ਸੁਗਾਤਾਂ ਨੇ

ਰਹਿਣ ਦੇ ਇਹ ਦੋਸਤੀ,ਅਪਨਾਪਨ ਤੇ ਇਹ ਜਜ਼ਬਾਤ
ਇਹ ਤਾਂ ਗੂੜੀ ਪ੍ਰੀਤ, ਮੁਹੱਬਤ ,ਮੋਹ ਦੀਆਂ ਬਾਤਾਂ ਨੇ

ਤੂੰ ਤਾਂ ਐਵੇਂ ਇਹਨਾ ਨੂੰ ਇੰਝ ਵੇਖ ਕੇ ਤ੍ਰਬਕ ਗਿਐਂ
ਇਹ ਤਾਂ ਮੇਰੇ ਹਾਣਦੀਆਂ ਕੁਝ ਕਾਲੀਆਂ ਰਾਤਾਂ ਨੇ

ਚੋਰ ਬਜਾਰੀ, ਮਕਾਰੀ, ਧੋਖੇਬਾਜੀ, ਜਾਲਸਾਜੀ
ਅੱਜ ਕੱਲ ਦੁਨੀਆਂ ਵਿੱਚ ਇਹ ਬੰਦੇ ਦੀਆਂ ਜਾਤਾਂ ਨੇ

ਤੂੰ ਹੀ ਲੰਘ ਸਕਦਾ ਹੈਂ ਇਹ ਜੋ ਯਾਦਾਂ ਦਾ ਪੁਲ ਬਣਿਐਂ
ਤੂੰ ਅੱਗ ਤੇ ਵੀ ਟੁਰ ਸਕਦੈਂ ਤੇਰੀਆਂ ਕਿਆ ਬਾਤਾਂ ਨੇ ।
____________________________

497
Shayari / ਗ਼ਜ਼ਲ,,,
« on: December 06, 2011, 08:48:29 PM »
ਜਾ ਮੁੜ ਜਾ ਹੁਣ ਆਪਣੇ ਘਰ ਨੂੰ ਦੇਣਗੇ ਲੋਕੀ ਤਾਹਨਾ
ਹੁਣ ਤੱਕ ਸਾਰੇ ਭੁੱਲ ਗਏ ਹੋਣੇ ਤੇਰਾ ਜੋ ਅਫਸਾਨਾ ।

ਮਰ ਰਹੀਆਂ ਤਰਕਾਲਾਂ ਦੀ ਝੋਲੀ ਵਿੱਚ ਪਾ ਦੇਵੀਂ
ਕੋਸੋ ਕੋਸੇ ਹੁੰਝੁਆਂ ਦਾ ਤੂੰ ਸਾਂਭ ਕੇ ਰੱਖ ਨਜਰਾਨਾ।

ਕਈਂ ਵਾਰੀ ਕਿਸੇ ਹੋਰ ਦੇ ਹੰਝੁ ਅੱਖਾਂ ਵਿੱਚ ਆ ਜਾਂਦੇ
ਜਦ ਕਦੀ ਆਪਣਾ ਲਗਦਾ ਏ ਦਿਲ ਨੂੰ ਦਰਦ ਬੇਗਾਨਾ

ਸ਼ਾਂਮ ਪਈ ਨੂੰ ਫਿਰ ਘਰ ਜਾ ਕੇ ਦੱਸਣਾਂ ਪੈਣੈ ਤੈਨੂੰ
ਹੰਝੂਆਂ ਨੂੰ ਛੁਪਾਉਣ ਵਾਸਤੇ ਲੱਭ ਕੋਈ ਨਵਾਂ ਬਹਾਨਾ

ਜਦ ਹੁੰਦੀਆਂ ਸੀ ਸਾਂਝੀਆਂ ਪੀੜਾਂ,ਸਾਂਝੇ ਖੁਸ਼ੀ ਤੇ ਹਾਸੇ
ਲੰਘ ਗਏ ਉਹ ਸਮੇ ਪੁਰਾਣੇ ਆ ਗਿਆ ਹੋਰ ਜਮਾਨਾ

ਦੁੱਖ ਨਾ ਕਰ ਜੇ ਭੀੜ ਪਈ ਤੇ ਛੱਡ ਗਏ ਨੇ ਤੈਨੂੰ
ਏਸੇ ਕਰਕੇ ਗਿਐ ਪਰਖਿਆ ਯਾਰਾਂ ਦਾ ਯਾਰਾਨਾ

ਹਾਦਸੇ ਵਾਲੀ ਥਾਂ ਤੇ ਕੋਈ ਡਰਦਾ ਹੀ ਨਾ ਖੜਦਾ
ਤੜਪ ਤੜਪ ਕੇ ਅਕਸਰ ਯਾਰੋ ਟੁਰ ਜਾਂਦੀਆਂ ਜਾਨਾ
___________________________

498
Shayari / ਵੱਸ ਨਹੀਂ,,,
« on: December 06, 2011, 09:36:17 AM »
ਕਿਸੇ ਦੇ ਸੀਨੇਂ 'ਕਟਾਰ' ਮਾਰ ਕੇ,
ਮੁਆਫ਼ੀ ਮੰਗ ਲੈਣ ਨਾਲ਼,
ਅਗਲੇ ਦੇ ਜ਼ਖ਼ਮ ਤੁਰੰਤ ਨਹੀਂ ਭਰ ਜਾਂਦੇ!
ਉਸ ਨੂੰ ਭਰਨ ਲਈ ਵੀ ਵਕਤ ਲੱਗਦੈ,
ਕਿਉਂਕਿ ਜ਼ਖ਼ਮਾਂ ਦੀ ਵੀ ਆਪਣੀ,
ਉਮਰ ਹੁੰਦੀ ਹੈ!
......
ਤੂੰ ਮੇਰੀ ਪਿਆਸੀ ਜ਼ਿੰਦਗੀ ਵਿਚ ਘਟਾ ਵਾਂਗ ਆਈ,
ਤੇ ਬੱਦਲ਼ ਵਾਂਗ ਛਾ ਗਈ,
ਕੀਤੀ ਕਿਣਮਿਣ ਮੇਰੀ 'ਹਾੜ' ਮਾਰੀ ਰੂਹ 'ਤੇ!
ਬਲ਼ਦੀ ਰਹੀ ਸ਼ਮ੍ਹਾਂ ਬਣ, ਮੇਰੇ ਅੰਧਕਾਰ ਮਨ ਵਿਚ,
ਤੇ ਕਰਦੀ ਰਹੀ ਚਮਤਕਾਰੀ ਰੌਸ਼ਨੀ!
..ਤੇ ਲਾਉਂਦੀ ਰਹੀ ਮੱਲ੍ਹਮ, ਹਮਦਰਦ ਬਣ,
ਮੇਰੇ ਚਸਕਦੇ ਜ਼ਖ਼ਮਾਂ 'ਤੇ!
ਪਰ ਜਦ...
ਸ਼ਾਇਦ ਭੁਲੇਖੇ ਵਿਚ, ਤੈਥੋਂ ਰੱਖਿਆ ਗਿਆ,
ਅੱਕ ਦਾ ਪੱਤਾ ਮੇਰੇ ਨਾਸੂਰ ਬਣੇ ਘਾਉ 'ਤੇ,
ਤਾਂ ਮੈਂ ਕਰਾਹ ਉੱਠਿਆ!
ਤੂੰ ਖ਼ਿਮਾਂ ਮੰਗਦੀ ਰਹੀ, ਪਛਤਾਉਂਦੀ ਰਹੀ,
ਪਰ ਮੇਰਾ ਜ਼ਖ਼ਮ ਚਸਕਦਾ ਰਿਹਾ!
ਕਿਸੇ ਦਾ ਪ੍ਰਗਟ ਕੀਤਾ ਖ਼ੇਦ,
ਵਕਤੀ ਤੌਰ 'ਤੇ ਸਕੂਨ ਜ਼ਰੂਰ ਦਿੰਦਾ ਹੈ,
ਪਰ ਜ਼ਖ਼ਮ,
ਆਠਰਨ ਲਈ ਸਮੇਂ ਦੀ ਮੰਗ ਕਰਦੈ,
......
ਜਦ ਵਾਰ-ਵਾਰ ਛੇੜਦੀ ਤੂੰ ਮੇਰੇ 'ਅੱਲੇ' ਜ਼ਖ਼ਮ ਨੂੰ,
ਤਾਂ ਸ਼ਾਇਦ ਤੈਨੂੰ ਤਾਂ ਚਾਹੇ ਆਨੰਦ ਆਉਂਦਾ ਹੋਵੇਗਾ ਛੇੜ ਕੇ?
ਪਰ ਪੀੜਾਂ ਮਾਰੀ ਮੇਰੀ ਆਤਮਾਂ ਲੀਰੋ-ਲੀਰ ਹੋ ਜਾਂਦੀ!
ਤੂੰ ਸਮਝਦੀ ਰਹੀ ਸ਼ਾਇਦ 'ਪਾਖੰਡ' ਇਸ ਨੂੰ,
ਪਰ ਜ਼ਖ਼ਮ ਦੇ ਦਰਦ ਦਾ ਮਾਪ ਤਾਂ ਤੈਨੂੰ ਨਹੀਂ ਦੱਸ ਸਕਦਾ ਸੀ?
.......
ਤੇਰੇ ਦਿਲ ਵਿਚ ਸੀ,
ਕਿ ਮੈਂ ਤੈਨੂੰ ਮੁਆਫ਼ ਨਹੀਂ ਕੀਤਾ?
ਨਹੀਂ...! ਤੂੰ ਗ਼ਲਤ ਸਮਝਦੀ ਰਹੀ!
ਮੈਂ ਆਪਣਾ ਪੀੜਾ-ਗ੍ਰਸਤ ਚਿਹਰੇ ਦਾ ਅਕਸ ਹੀ,
ਮੁਸਕੁਰਾਹਟ ਵਿਚ ਬਦਲ ਨਹੀਂ ਸਕਿਆ!
ਕਿਉਂਕਿ ਦਰਦਾਂ ਵਿਚ ਵੀ ਮੁਸਕੁਰਾਉਣਾ,
'ਆਮ' ਬੰਦੇ ਦੇ ਵੱਸ ਨਹੀਂ
______________

499
Shayari / ਹੁਣ ਮੈਂ ਸਿੱਖ ਲਿਆ,,,
« on: December 06, 2011, 09:18:25 AM »
ਹੁਣ ਮੈਂ, ਸਿੱਖ ਲਿਆ ਹੈ ਮਸਤ ਰਹਿਣਾਂ!
ਛੱਡ ਦਿੱਤੇ ਨੇ, ਦੇਖਣੇ ਸਬਜ਼ਬਾਗ,
ਤੇ ਲੈਣੇਂ ਫ਼ੋਕੇ ਸੁਪਨੇ!
ਛੱਡ ਦਿੱਤੀਆਂ ਨੇ ਲਾਉਣੀਆਂ ਆਸਾਂ,
ਚੰਦਰਮਾਂ ਵੱਲ ਦੇਖ, ਚਕੋਰ ਵਾਂਗੂੰ!
ਜਿੰਨੀ ਆਸ ਰੱਖੀ 'ਗ਼ੈਰਾਂ' 'ਤੇ,
ਦਿਲ ਵਿਚ ਨਿਰਾਸ਼ਾ ਦੀ,
ਪਰਲੋਂ ਹੀ ਆਈ!
ਮਨ ਦੀ ਦੇਹਲ਼ੀ ਖ਼ੁਰਦੀ ਗਈ,
ਧਰਵਾਸ ਅਤੇ ਤਾਹਨਿਆਂ ਦੀਆਂ ਛੱਲਾਂ ਨਾਲ਼!
ਹੁਣ ਤਾਂ ਸਬਰ ਦਾ ਪਾਣੀ ਵੀ,
ਦਿਲ ਦੇ ਵਿਹੜੇ ਆ ਵੜਿਆ!
ਜ਼ਿੰਦਗੀ ਦੇ ਸਫ਼ਰ ਵਿਚ,
ਨਾ ਚਾਹੁੰਦਿਆਂ ਵੀ, ਅਪਨਾਉਣੇ ਪਏ,
ਕੰਡਿਆਲ਼ੇ ਰਾਹ!
ਤੇ 'ਵਜਾਉਣੇ' ਪਏ ਗਲ਼ ਪਏ ਢੋਲ,
ਤੇ ਨਿਭਾਉਣੇ ਪਏ 'ਅਣ-ਸਿਰਜੇ' ਰਿਸ਼ਤੇ!
ਚਾਹੇ ਕਦਮ-ਕਦਮ 'ਤੇ,
ਲਹੂ-ਲੁਹਾਣ ਹੁੰਦਾ ਰਿਹਾ,
ਪਰ ਅਣਮੰਨੇ ਰਿਸ਼ਤੇ ਦਾ ਜੂਲ਼ਾ,
ਚੁੱਕੀ ਰੱਖਿਆ ਆਪਣੇ ਮੋਢਿਆਂ 'ਤੇ!
ਮਿੱਧਦਾ ਤੁਰਿਆ ਗਿਆ,
ਆਪਣੇ ਅਰਮਾਨਾਂ ਦੇ ਮਲਬੇ ਨੂੰ!
ਮੇਰੀ ਜ਼ਿੰਦਗੀ ਵਿਚ ਆਏ ਇਸ ਰਿਸ਼ਤੇ ਵਿਚ,
ਮੋਹ ਅਤੇ ਅਪਣੱਤ ਦੀ ਅਣਹੋਂਦ ਸੀ,
ਸਿਰਫ਼ ਖ਼ੁਦਗਰਜ਼ੀ, ਸਿਆਸਤ ਅਤੇ ਮਤਲਬ-ਪ੍ਰਸਤੀ ਦੀ
ਸੜੇਹਾਂਦ ਸੀ!
ਜਦ ਹੁਣ ਸੁੱਕ-ਸੜ ਕੇ,
ਬਦਬੂ ਮਾਰ ਰਹੀਆਂ ਨੇ ਮੇਰੀਆਂ ਸਧਰਾਂ,
ਤਾਂ ਉਸ ਨੂੰ ਮੇਰੀ 'ਨਲਾਇਕੀ' ਦਾ ਨਾਂਮ ਦੇ ਕੇ,
ਜਨਾਜਾ ਕੱਢਿਆ ਜਾ ਰਿਹੈ!
ਵਜਾਏ ਜਾਂਦੇ ਨੇ ਮੇਰੇ ਕੰਨਾਂ ਵਿਚ ਢੋਲ਼ ਅਜੇ ਵੀ,
ਸ਼ੋਸ਼ਿਆਂ ਦੇ!
ਪਰ ਮੇਰਾ ਬਾਗ਼ੀ ਹੋਇਆ ਮਨ,
ਇਹਨਾਂ ਵਿਚ ਪਰਚਦਾ ਨਹੀਂ!
________________

500
ਲੰਬੀ ਇਕ ਉਡਾਰੀ ਮਗਰੌ ਬੈਠਾ ਆਣ ਬਨੇਰੇ ਪੰਛੀ ਲਾਹਵਣ ਲਈ ਥਕਾਨ
ਤਲੀਆ ਉਤੇ ਚੋਹ ਚਗਾਉਦਾਂ ਭੋਲੇ ਪੰਛੀ ਤਾਈਂ ਤੱਕਿਆ ਇਕ ਇਨਸਾਨ

      ਭੁੱਖ ਸਤਾਇਆ ਦਿਲ ਲਲਚਾਇਆ ਤਨ ਮਨ ਦਰਦਾਂ ਘੇਰੇ
           ਤੱਕੇ ਕੁਛ ਪੰਛੀ ਸਹਿਮੇ ਤੇ ਖਿਲਰੇ ਖੰਭ ਚੁਫੇਰੇ

        ਆਜਾਦੀ ਵਿਚ ਮਰਨਾ ਚੰਗਾਂ ਸੋਚ ਮਾਰੀ ਕਿਲਕਾਰੀ
        ਤੱਕਿਆ ਅੰਬਰ ਪਰ ਤੋਲੇ ਤੇ ਭਰ ਲਈ ਫੇਰ ਉਡਾਰੀ
       ______________________________


Pages: 1 ... 20 21 22 23 24 [25] 26 27 28 29 30 ... 40