June 16, 2024, 02:05:10 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 19 20 21 22 23 [24] 25 26 27 28 29 ... 40
461
Shayari / ਗ਼ਜਲ,,,
« on: December 11, 2011, 03:00:39 AM »
ਸਾਰਾ ਆਲਮ ਪਰਾਇਆ ਲਗਦਾ ਹੈ
ਜਾਣ ਦਾ ਵਕਤ ਆਇਆ ਲਗਦਾ ਹੈ

ਦਿਲ ਜੋ ਤੇਰਾ ਕਿਤੇ ਨਹੀ ਲਗਦਾ
ਤੂੰ ਕਿਤੇ ਦਿਲ ਲਗਾਇਆ ਲਗਦਾ ਹੈ

ਪਿਆਰ ਦੀ ਬੂੰਦ ਤੱਕ ਨਹੀ ਮਿਲੀ
ਦਿਲ ਯੁਗਾਂ ਤੌ ਤਿਆਇਆ ਲਗਦਾ ਹੈ

ਖਾਬ ਲਗਦਾ ਏ ਹੁਣ ਵਜੁਦ ਅਪਣਾ
ਉਡਦੇ ਪੰਛੀ ਦਾ ਛਾਇਆ ਲਗਦਾ ਹੈ

ਆਣ ਬੈਠਾਂ ਏ ਜੀਂਦੇ ਜੀ ਕਬਰੀ
ਤੈਨੂੰ ਜਗ ਨੇ ਸਤਾਇਆ ਲਗਦਾ ਹੈ

ਲਭਦਾ ਫਿਰਦਾ ਏ ਮਸਤ ਨਜਰਾਂ ਚੋ
ਤੂੰ ਕਿਤੇ ਦਿਲ ਗੁਆਇਆ ਲਗਦਾ ਹੈ

ਨਾ ਸੁਨੇਹਾ ਨਾ ਕੋਈ ਖੱਤ ਉਹਦਾ
ਉਸ ਨੇ ਤੈਨੂੰ ਭੁਲਾਇਆ ਲਗਦਾ ਹੈ
__________________

462
Shayari / ਸਾਡੇ ਆਪਣੇ ਘਰ ਵਿਚ ਚੋਰ,,,
« on: December 11, 2011, 02:12:21 AM »
ਸਾਡੇ ਬਦਲੇ ਮੁੰਹ ਮੁਹਾਂਦਰੇ
ਅਸੀ ਲਗਦੇ ਆ ਕੋਈ ਹੋਰ
ਸਾਨੂੰ ਗੁੱਝੀਆ ਸੱਟਾਂ ਵੱਜੀਆਂ
ਅਸੀ ਕਰੀਏ ਕਿਵੇ ਟਕੋਰ
ਸਾਨੂੰ ਇੰਝ ਭਾਈਆਂ ਨੇ ਵੇਚਿਆ
ਜਿਵੇ ਵਿਕਦੇ ਡੰਗਰ ਢੋਰ
ਅਸੀ ਰੁਲ ਗਏ ਵਿਚ ਥਲਾਂ ਦੇ
ਸਾਡੇ ਲੁੱਟ ਗਏ ਕਈ ਭੰਡੋਰ
ਅਸੀ ਰੁੜ ਗਏ ਅੱਧ ਚਨਾਂ ਚ
ਸਾਡੇ ਪੱਕਿਆਂ ਦੀ ਥਾਂ ਹੋਰ
ਅਸੀ ਖੁਰੇ ਕਿਉ ਨੱਪੀਏ ਕਿਸੇ ਦੇ
ਸਾਡੇ ਆਪਣੇ ਘਰ ਵਿਚ ਚੋਰ
_______________

463
Shayari / ਹੁਸਨ,,,
« on: December 11, 2011, 12:55:24 AM »
ਬਾਰੀ ਖੋਲ ਕੇ ਫਿਰੇ ਸਿਕਾਰ ਕਰਦੀ
ਨਜਰ ਲੱਗ ਨਾ ਜਾਏ ਕੁਆਰੀਏ ਨੀ
ਸਾਂਭ ਨੈਣਾ ਨੂੰ ਦਿਲਾਂ ਤੇ ਵਾਰ ਕਰਦੇ
ਜਾਦੂਗਰਂਨੀ ਏ ਤੇ ਟੂਣੇ ਹਾਰੀਏ ਨੀ
ਸੂਹੇ ਕੱਪੜੇ ਸੱਜਰਾ ਰੂਪ ਤੇਰਾ 
ਸਨ ਵੀ ਕਿਉ ਨਹੀ ਰੂਪ ਸੰਗਾਰੀਏ ਨੀ
ਜਾਨ ਦੇਈਏ ਦਲਹੀਜ ਤੇ ਆਣ ਤੇਰੀ
ਮੁੱਲ ਹੁਸਨ ਦਾ ਹੋਰ ਕੀ ਤਾਰੀਏ ਨੀ
___________________

464
Shayari / ਯਾਰ,,,
« on: December 10, 2011, 09:49:30 PM »
ਕਿਸੇ ਗੈਰ ਨੇ ਮੈਨੂੰ ਮਾਰਿਆ ਨਹੀ, ਜਿਹਨੇ ਮਾਰਿਆ ਯਾਰ ਬਣਕੇ
ਜਿਹਨੂੰ ਕਲੀ ਗੁਲਾਬ ਸਮਝਿਆ ਸਾਂ,ਉਹੀ ਸਾਹਮਣੇ ਆਇਆ ਤਲਵਾਰ ਬਣਕੇ
ਜਿਹਦੇ ਜੋਬਨ ਤੌ ਜਿੰਦੜੀ ਵਾਰ ਦਿੱਤੀ, ਵਾਂਗੂ ਸੱਪ ਦ ਆਇਆ ਕਟਾਰ ਬਣਕੇ
________________________________________

465
Shayari / ਸਾਥ ਦਿਤਾ ਅਸਾਂ ਜਿਸਦਾ ਏ,,,
« on: December 10, 2011, 09:32:55 PM »
ਤਗੜਾ ਮਾੜੇ ਉਤੇ ਇਨਾ ਭਾਰ ਪਾਵੇ ਉਹਦੀ ਲਾਸ ਦਾ ਖਰ ਨਾ ਦਿਸਦਾ ਏ
ਵਿਚੋ ਵਿਚ ਹੀ ਜਾਨ ਹੈ ਨਿਕਲ ਜਾਦੀ, ਵਗਦਾ ਖੂਨ ਨਾ ਫੱਟ ਵੀ ਦਿਸਦਾ ਏ
ਉਹਨੇ ਖਾਕ ਵੀ ਸਾਡੀ ਉਡਾ ਦੇਣੀ, ਯਾਰੋ ਸਾਥ ਦਿਤਾ ਅਸਾਂ ਜਿਸਦਾ ਏ
______________________________________

466
Shayari / ਮੈਨੂੰ ਦੱਸ ੳ ਰੱਬਾ ਮੇਰਿਆ,,,
« on: December 10, 2011, 08:30:54 PM »
ਮੈਨੂੰ ਦੱਸ ੳ ਰੱਬਾ ਮੇਰਿਆ, ਮੈ ਡੁੱਬਾ ਡੁੱਬਾ ਜਾਂ
ਮੈ ਉਥੇ ਢੂੰਡਾਂ ਪਿਆਰ ਨੂੰ, ਜਿਥੇ ਬੱਚਿਆਂ ਖਾ ਲਈ ਮਾਂ
ਜਿਥੇ ਕੈਦੀ ਹੋਈਆਂ ਬੁਲਬਲਾਂ ਤੇ ਬਾਗੀ ਬੋਲਣ ਕਾਂ
ਉਥੇ ਫੁੱਲ ਪਏ ਲੀਰਾਂ ਜਾਪਦੇ, ਕੁਝ ਕਲੀਆਂ ਖਿਲੀਆਂ ਨਾ
______________________________

467
Shayari / ਦੁੱਖ,,,
« on: December 10, 2011, 11:15:05 AM »
ਮਾਲਦਾਰਾਂ ਨੂੰ ਦੁੱਖ ਵਧੀਕ ਹੁੰਦੇ
ਏਨੀ ਗੱਲ ਨਹੀ ਖਲਕਾ ਵੇਹਦੀਆਂ ਨੇਹ
ਜੇਹੜੀ ਬੇਰੀ ਨੂੰ ਬੇਰ ਵਧੀਕ ਲੱਗਦੇ
ਇੱਟਾਂ ਉਸ ਨੂੰ ਹੀ ਬਹੁਤੀਆ ਪੈਦੀਆਂ ਨੇ
_______________________


468
Shayari / ਕੀ ਪੁੱਛਦੇ ਹੌ,,,
« on: December 10, 2011, 10:55:24 AM »
ਸਾਹਮਣੇ ਦੋ ਦੋ ਹੋਣਗੀਆ ਜੇਕਰ ਹਸਰ ਦਿਹਾੜੇ ਹਿਸਾਬ ਹੋਇਆ
ਕੁਝ ਨਾ ਕੁਝ ਤਾਂ ਹੋਣਾ ਚਾਹੀਦਾ ਏ, ਕੀ ਗੁਨਾਹ ਹੋਇਆ ਕੀ ਸੁਵਾਬ ਹੋਇਆ
ਤੇਰੀ ਜੰਨਤ ਤੇ ਹੁਣ ਨਹੀ ਦਿਲ ਆਉਦਾਂ ਜਿਥੋ ਪਹਿਲਾਂ ਸੀ ਕਦੇ ਜਵਾਬ ਹੋਇਆ
ਕਹਿੰਦੇ ਜਿੰਦਗੀ ਰੱਬ ਦੀ ਬਖਸ ਹੁੰਦੀ ਮੇਰੇ ਵਾਸਤੇ ਇਹੋ ਅਜਾਬ ਹੋਇਆ
ਮੇਰੇ ਦੋਲਤਖਾਨੇ ਦੀ ਕੀ ਪੁੱਛਦੇ ਹੌ ਦੋਲਤ ਲੁੱਟ ਗਈ ਖਾਨਾਂ ਖਰਾਬ ਹੋਇਆ
__________________________________________


469
Shayari / ਸਾਰੀ ਉਮਰ,,,
« on: December 10, 2011, 10:28:36 AM »
ਅਸੀ ਖਾਕ ਸਵਾਰਨਾ ਜਿੰਦਗੀ ਦਾ
ਮਿੱਟੀ ਅਪਣੇ ਆਪ ਦੀ ਪੱਟਣੀ ਏ
ਰੌਦਾਂ ਆ ਵੜਿਆ ਵਿਹੜੇ ਜਿੰਦਗੀ ਦੇ
ਸਾਰੀ ਉਮਰ ਹੀ ਰੌਦਿਆਂ ਕੱਟਣੀ ਏ
_____________________


470
Shayari / ਜਿੰਦਗੀ,,,
« on: December 10, 2011, 08:20:12 AM »
ਜਿੰਦਗੀ ਕਹਿ ਏ ਨੈਣ ਸਿਆਪਿਆਂ ਦੀ
ਰੌਦੇਂ ਆਏ ਸਾਂ ਪਿੱਟ ਦੇ ਗੁਜਰ ਚੱਲੇ
ਖੂੰਨ ਜਿਗਰ ਦਾ ਤੱਲੀ ਤੇ ਰੱਖ ਕੇ ਤੇ
ਧਰਤੀ ਪੋਚਦੇ ਪੋਚਦੇ ਗੁਜਰ ਚੱਲੇ
ਇਥੇ ਕਿਵੇ ਗੁਜਾਰੀਏ ਜਿੰਦਗੀ ਨੂੰ
ਇਉ ਸੋਚਦੇ ਸੋਚਦੇ ਗੁਜਰ ਚੱਲੇ
__________________


471
Shayari / ਬਦਨਾਮ,,,
« on: December 10, 2011, 06:28:20 AM »
ਕੈਹਦਾਂ ਕੋਣ ਏ ਮੱਟਾਂ ਦੇ ਮੱਟ ਦੇ ਦੇ
ਚਖਣ ਵਾਸਤੇ ਇਕ ਦੋ ਜਾਮ ਹੀ ਸਹੀ
ਲੱਖ ਸੁਕਰ ਏ ਮਜਬ ਨਾ ਸਿਰ ਚੜਿਆ 
ਮੈ ਹੁਸਨ ਦਾ ਅਦਨਾ ਗੁਲਾਮ ਹੀ ਸਹੀ
ਦਿਲ ਦਲਾ ਕੇ ਗਲੀਆਂ ਦੇ ਫਿਰ ਅੰਦਰ
ਹੋਇਆ ਆਪ ਭਾਂਵੇ ਬੇ ਅਰਾਮ ਹੀ ਸਹੀ
ਮਹਿਖਾਨੇ ਵਿਚ ਫੁੱਲਾਂ ਨੂੰ ਲੈ ਆਇਆ ਹਾਂ
ਪੀਦਾਂ ਨਹੀ ਤੇ ਚਲੋ ਬਦਨਾਮ ਹੀ ਸਹੀ
_____________________



...
ਉਮਰਾਂ ਦੇ ਮੈ ਦੁੱਖ ਸਹੇੜੇ, ਕਿਉ ਨਾ ਪੀਵਾਂ ਦਾਰੂ
ਇਸ ਸੁੱਖਾਂ ਦੇ ਦੀਏ ਸੁੰਨੇ, ਇਹ ਦੁੱਖਾਂ ਦਾ ਮਾਰੂ
ਹੋਸ ਪੀ ਰਹਿ ਕੇ, ਕਿ ਮੈ ਕਰਨਾ, ਹਰ ਬੰਦਾਂ ਦੁੱਖ ਦੇਵੇ
ਬੇਹੋਸੀ ਵਿਚ ਰਹਿ ਕੇ ਬੰਦਾਂ, ਕੋਈ ਤਾਂ ਕੰਮ ਸਵਾਰੋ
_____________________________

472
Shayari / ਮਾਂ ਪੁੱਤਰਾਂ ਦੀ ਗੱਲ,,,
« on: December 10, 2011, 06:07:46 AM »
ਜਦੋ ਕਦੇ ਪੰਜਾਬੀ ਦੀ ਗਲ ਕਰਨਾ, ਛਾਂਅ ਛਾਂਅ ਕਰਦਾ ਫੂੰ ਫੂੰ ਆਂਵਦਾ
ਤੂੰ ਪੰਜਾਬੀ ਪੰਜਾਬੀ ਕੀ ਲਾਈ ਹੋਈ ਦੇ, ਚਾਂਅ ਚਾਂਅ ਕਰਦਾ ਚੂੰ ਸੂੰ ਆਂਵਦਾ
ਉਹ ਬੋਲਦਾ ਬੋਲਦਾ ਤੂਰੀ ਜਾਦਾਂ, ਖਬਰੇ ਮੇਰੇ ਬੁੱਲਾਂ ਨੂੰ ਸਿਉਣ ਆਂਵਦਾ
ਇਹ ਗੱਲ ਹੈ ਮਾਂ ਤੇ ਪੁੱਤਰਾਂ ਦੀ, ਕੋਈ ਤੀਸਰਾ ਇਹਦੇ ਵਿਚ ਕਿਉ ਆਂਵਦਾ
______________________________________


473
Shayari / ਮੈ ਪੰਜਾਬੀ,,,
« on: December 10, 2011, 05:38:10 AM »
ਮੈ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ
ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ
ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ
_______________________


474
Lok Virsa Pehchaan / ਪੰਜਾਬੀ ਬੋਲੀ,,,
« on: December 10, 2011, 04:23:27 AM »
ਏਥੇ ਬੋਲੀ ਪੰਜਾਬੀ ਏ ਬੋਲੀ ਜਾਏਗੀ
ਉਰਦੂ ਵਿਚ ਕਿਤਾਬਾਂ ਵਿਚ ਠਣਦੀ ਰਹੇਗੀ
ਏਹਦਾ ਪੁੱਤ ਹਾਂ ਏਹਦੇ ਤੌ ਦੁੱਧ ਮੰਗਣਾਂ
ਮੇਰੀ ਭੁੱਖ ਏਹਦੀ ਛਾਤੀ ਤਣਦੀ ਰਹੇਗੀ
ਏਹਦੇ ਲੱਖ ਹਰੀਫ ਪਏ ਹੋਣ ਪੇਦਾ
ਦਿਨ ਬਦਿਨ ਇਹਦੀ ਸਕਲ ਬਣਦੀ ਰਹੇਗੀ
ਉਦੌ ਤੀਕ ਪੰਜਾਬੀ ਤੇ ਨਹੀ ਮਰਦੀ
ਜਦੌ ਤੀਕ ਪੰਜਾਬਣ ਕੋਈ ਜਣਦੀ ਰਹੇਗੀ
_____________________


475
Shayari / ਇਨਕਲਾਬ,,,
« on: December 10, 2011, 03:47:51 AM »
ਸਾਡੇ ਹੱਥਾਂ ਦਿਆਂ ਰੇਖਾਂ ਪੈਰਾਂ ਨਾਲ ਮਿਟਾਉਣ ਵਾਲਿਉ
ਉਏ ਮੋਏ ਹੋਇਆ ਦੀਆਂ ਸਫਾਂ ਲਪੇਟਣ ਵਾਲਿਉ
ਕਰ ਲੳ ਕੋਠੀਆਂ ਵਿਚ ਚਾਨਣਾ ਖੋਹ ਕੇ ਸਾਡੀਆਂ ਅੱਖਿਆਂ ਦਾ ਨੂਰ
ਇਥੇ ਇਨਕਲਾਬ ਆਏਗਾ ਜਰੂਰ
_________________

476
Shayari / ਰਿਸ਼ਤਾ,,,
« on: December 10, 2011, 12:24:33 AM »
ਸੰਵਾਰ ਕੇ ਬੰਨੀ ਪੱਗ
ਧੁਲੀ ਹੋਈ ਟੋਪੀ
ਜਾਂ ਸਾਫੇ ‘ਚ ਛੁਪਿਆ ਸਿਰ
ਪਾਟੇ ਕੰਬਲ ‘ਚੋਂ ਝਾਕਦਾ ਜ਼ਹੀਨ ਮੱਥਾ।
ਸਤਾ ਲਈ ਤਰਸਦੇ ਬੰਦੇ ਲਈ
ਇਹ ਵੋਟ ਹੋ ਸਕਦਾ ਹੈ।
ਪਰ ਜਿਨ੍ਹਾਂ ਕਲਮਾਂ ਨੂੰ
ਲੋਕਾਂ ਦੀ ਥਾਹ ਪਾਉਣ ਦਾ
ਝੱਲ ਹੋ ਜਾਵੇ
ਉਨ੍ਹਾਂ ਲਈ
ਉਹ ਮਿੱਤਰ ਪਿਆਰਾ ਹੀ ਹੋ ਸਕਦਾ ਹੈ।
ਕਲਮ ਇਸ ਤੋਂ ਵੱਡਾ
ਰਿਸ਼ਤਾ ਕਿਹੜਾ ਮੰਨਦੀ ਹੈ।
______________

477
Shayari / ਦੁਆ,,,
« on: December 09, 2011, 11:40:33 PM »
ਸੌਂ ਜਾਵੇ ਜਦ ਕੁਲ ਦੁਨੀਆਂ
ਜਾਗੇ ਮਨ ਉਨੀਂਦਾ ਜਿਹਾ
ਵਸਦੀ ਦੁਨੀਆਂ ਦੇ ਸਾਗਰ ਵਿਚ
ਇਕ ਟਾਪੂ ਦੀ ਹੋਂਦ ਜਿਹਾ

ਸੁੱਤ-ਉਨੀਂਦੇ ਉਸ ਇਕ ਪਲ ਵਿਚ
ਹੰਝੂਆਂ ਵਿਚ ਉਦਾਸੀ ਘੋਲ
ਲਿਖਾਂ ਨਜ਼ਮ ਜਿਉਂ ਕੋਈ ਦੁਆ ਮੈਂ
ਬਹਿ ਕੇ ਆਪਣੀ ਰੂਹ ਦੇ ਕੋਲ

ਮੈਂ ਮੰਗਾਂ, ਐ ਮੇਰੇ ਆਕਾ!
ਇਕ ਸੂਰਜ ਤਾਂ ਇੰਜ ਵੀ ਚੜ੍ਹੇ
ਜਿਸ ਦੀ ਰੌਸ਼ਨ ਨਿੱਘੀ ਧੁੱਪ ਵਿਚ
ਰੰਗ ਉਦਾਸੀ ਦਾ ਪਿਘਲੇ

ਹੋਰ ਖ਼ੁਦਾਇਆ! ਕੁਝ ਨਾ ਮੰਗਾਂ
ਪੂਰੀ ਕਰਦੇ ਇਹੋ ਦੁਆ
ਮੇਰੀ ਥੱਕੀ ਹਾਰੀ ਰੂਹ ਨੂੰ
ਪਾ ਦੇ ਬੋਧੀ ਬਿਰਖ ਦੇ ਰਾਹ

ਮੈਂ ਅੱਖਰਾਂ ਦਾ ਕੱਜਣ ਪਾ ਕੇ
ਬਹਿ ਕੇ ਬੋਧੀ ਬਿਰਖ ਦੇ ਹੇਠ
ਹਰ ਰਿਸ਼ਤੇ ਦਾ ਨਾਮ ਮੇਟ ਕੇ
ਰੂਹ ਦੀ ਕਰ 'ਲਾਂ ਸਾਫ਼ ਸਲੇਟ

ਬੰਦੀ-ਛੋੜ! ਐ ਮੇਰੇ ਆਕਾ!
ਰੂਹ ਮੇਰੀ ਨੂੰ ਸ਼ਕਤੀ ਦੇ
ਰਿਸ਼ਤਿਆਂ ਦੀ ਧਰਤ-ਖਿੱਚ ਤੋਂ

ਹੋਂਦ ਮੇਰੀ ਨੂੰ ਮੁਕਤੀ ਦੇ
____________

478
Shayari / ਲੋਕੋ ਬਾਜ ਆ ਜਾਓ,,,
« on: December 09, 2011, 11:10:40 PM »
ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ,
ਏਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ।
ਏਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ,
ਇਹਨਾਂ ਥੋਨੂੰ ਵੀ ਵੇਚ ਕੇ ਖਾ ਛੱਡਣਾ।
ਏਹਨਾਂ ਰੱਜ ਕੇ ਸਾਡੇ ਅਰਮਾਨ ਖੋਹੇ,
ਰਤਾ ਹੱਥ ਵੀ ਇਹਨਾਂ ਦਾ ਰੁੱਕਿਆ ਨਾ।
ਬਾਹਾਂ ਚੁੱਕ ਕੇ ਅਸੀਂ ਜਦ ਹੱਕ ਮੰਗੇ,
ਇਹਨਾਂ ਸਾਡਿਆਂ ਹੱਥਾਂ ਤੇ ਥੁੱਕਿਆ ਨਾ।
____________________

479
ਹੱਕ ਸੱਚ ਦੀ ਖਾਤਿਰ ਜੋ ਸੂਲੀ ਤੇ ਚੜ੍ਹਦੇ ਸੀ,
ਗਊ ਗਰੀਬ ਦੀ ਰਾਖੀ ਲਈ ਕੰਧ ਬਣਕੇ ਖੜ੍ਹਦੇ ਸੀ,
ਕੌਣ ਸੁਣਾਊ ਗੱਲ ਇਹੋ ਜਿਹੇ ਮਰਦ ਦਲੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਸੂਰਮਿਆਂ ਦੇ ਵਾਰਿਸ ਹੁਣ ਨਾ ਇਹ ਕਹਾਉਂਦੇ ਨੇ,
ਖੋਹਣ ਪਰਸ ਤੇ ਗਲ ਦੇ ਵਿੱਚੋਂ ਚੈਨੀ ਲਾਹੁੰਦੇ ਨੇ,
ਕੀੜੀ ਤੋਂ ਖੋਹ ਦਾਣਾ ਖਾਵਣ ਵਾਲੇ ਬਟੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਕਿਸੇ ਲਵਾਇਆ ਨਲਕਾ ਪਾਣੀ ਪੀਂਦੇ ਰਾਹੀ ਸੀ,
ਨਸ਼ੇਖੋਰਾਂ ਉਹਦੀ ਹੱਥੀ ਵੇਚਣ ਦੇ ਲਈ ਲਾਹੀ ਸੀ,
ਲਾਹੁੰਦੇ ਵੇਖੇ ਸੰਗਲ ਮੱਝ ਦਾ ਗੱਲ ਕਈ ਵੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਭਾਂਡੇ ਟੀਂਡੇ ਘਰ ਦੇ ਅਮਲੀ ਵੇਚੀ ਜਾਂਦੇ ਨੇ,
ਚੰਦ ਰੁਪਈਆਂ ਖਾਤਿਰ ਗੋਡੇ ਟੇਕੀ ਜਾਂਦੇ ਨੇ,
ਬਰਕਤ ਮੁੱਕੀ ਘਰ ਦੇ ਚ੍ਹ੍ਹੁੱਲੇ ਅਤੇ ਚੰਗੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਹਿੱਸਾ ਲੈਣ ਲਈ ਕੋਈ ਬਾਪੂ ਦਾ ਗਲ ਘੁੱਟਦਾ ਏ,
ਪੈਸੇ ਖਾਤਰ ਕੋਈ ਮਾਂ ਆਪਣੀ ਵੱਢ ਸੁੱਟਦਾ ਏ,
ਕਿਵੇਂ ਸੁਣਾਵਾਂ ਗੱਲ ਘਰਾਂ ਵਿੱਚ ਵਜਦੀਆਂ ਲੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।
________________________

480
Shayari / ਇੰਜ ਨਹੀਂ ਹੁੰਦਾ,,,
« on: December 09, 2011, 01:53:05 AM »
ਹਾਦਸਿਆਂ ਦੀ ਪੀੜ
ਜੋ ਪਨਪਦੀ ਹੈ
ਤੁਹਾਡੇ ਗਿਰਦ
ਉਸ ਪੀੜ ਦਾ ਅਹਿਸਾਸ
ਰੂਹ ਨੂੰ ਹੁੰਦੈ!

ਗੱਲ ਇੰਨੀ ਹੀ ਹੁੰਦੀ
ਤਾਂ ਮੁੱਕ ਜਾਂਦੀ
ਕਿ ਰਿਸ਼ਤੇ ਬਣਾ ਕੇ
ਤੁਸੀਂ ਘਰ ਸਜਾ ਲੈਂਦੇ ਹੋ
ਕਿ ਘਰ ਸਜਾ ਕੇ
ਇਕ ਨਵੀਂ ਦੁਨੀਆ
ਵਸਾ ਲੈਂਦੇ ਹੋ!

ਪਰ ਰਿਸ਼ਤੇ
ਸ਼ੋਅ-ਪੀਸਾਂ ਵਾਂਗ
ਸਜਾਏ ਨਹੀਂ ਜਾਂਦੇ
ਵਸਤਾਂ ਵਾਂਗ
ਹੰਢਾਏ ਨਹੀਂ ਜਾਂਦੇ
ਬਸਤਰਾਂ ਵਾਂਗ
ਬਦਲੇ ਨਹੀਂ ਜਾਂਦੇ

ਰਿਸ਼ਤੇ ਕਦੇ
ਅਹਿਸਾਸ
ਕਦੇ ਰੂਹ
ਕਦੇ ਜਿਗਰ ਹੁੰਦੇ ਨੇ

ਰਿਸ਼ਤੇ ਜੀਵਨ-ਪੰਧ ਦਾ
ਧਰਵਾਸ ਹੁੰਦੇ ਨੇ
ਇਨ੍ਹਾਂ ਨੂੰ ਰੁਸਵਾ ਕਰ
ਕਿਉਂ ਪੀੜਾਂ ਵਿਹਾਜ ਲੈਂਦੇ ਹੋ
_______________

Pages: 1 ... 19 20 21 22 23 [24] 25 26 27 28 29 ... 40