June 16, 2024, 06:46:10 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 18 19 20 21 22 [23] 24 25 26 27 28 ... 40
441
ਬੋਹਤਾ ਕਾਹੇ ਬੋਲੀਐ, ਬੋਹਤਾ ਬੋਲੇ ਮੁਹਰਖ ਅਗਿਆਨੀ॥ ਹਰਿ ਕਾ ਨਾਮ ਨਾ ਭਾਵਈ॥ ਹਰਿ ਕੋ ਚਰਣ ਨਾ ਸੁਰਤ ਟਿਕਾਨੀ॥ ਮੰਨ ਸਾਕਤ ਬਈਮਾਨ॥ ਆਪਨ ਮੂਲ ਨਾ ਪਹਿਚਾਨਿਆ॥ ਭੁਲਾ ਫਿਰੋ ਅਨਜਾਨ॥ ਦੁਧ ਤਿਆਗ ਰਿੜਕੇ ਪਾਨੀ॥ ਗੁਰ ਕੀ ਸੇਵਾ ਨਾ ਕੀਨਈ॥ ਅੰਤ ਗਿਆ ਪਸ਼ਤਾਨੀ॥ ਗੁਰ ਕਾ ਸ਼ਬਦ ਦੁਧ ਹੈ ਭਾਈ॥ ਜਦ ਰਿੜਕੇ ਸੱਚ ਪਾਵੇ॥ ਰਿੜਕ ਵਿਚਾਰ ਤੱਤ ਲਹੇ॥ ਹਰਿ ਕਾ ਨਾਮ ਰਿਦੇ ਵਸਾਵੇ॥ ਮੁਰਖ ਉਸਨੂ ਪਹਿਚਾਨੀਐ॥ ਜੋ ਰਿੜਕੇ ਪਾਨੀ॥ ਪਾਨੀ ਇਤਹਾਸ ਦੌਏ ਏਕ ਹੇ॥ ਕਿਨ ਵਿਰਲੇ ਪਹਿਚਾਨੀ॥ ਇਹ ਸਰੀਰ ਮਾਟੀ ਕਾ ਪੁਤਲਾ॥ ਇਸ ਕੀ ਸਾਖੀ ਸੱਚ ਕਰ ਮਾਨੇ॥ ਸੁਨ ਸਮਾਦ ਘਟ ਹਿ ਬੇਠਾ॥ ਆਪਨ ਮੂਲ਼ ਨਾ ਪਹਿਚਾਨੇ॥ ਮੰਨ ਮੇਰੇ ਹਰਿ ਕੇ ਗੁਣ ਗਾਉ॥ ਹਰਿ ਕਾ ਨਾਮ ਸਦਾ ਸੰਗ ਤੇਰੇ॥ ਸਦਾ ਹਰਿ ਕਾ ਨਾਮ ਧਿਆਉ॥
___________________________________________________________________________________

442
Shayari / ਗ਼ਜਲ,,,
« on: December 11, 2011, 10:43:24 PM »
ਜਦ ਕਦੇ ਵੀ ਦਿਲ ਨੂੰ ਮੈਂ ਹੈ ਵਰਜਿਆ।
ਉਸ ਵਕਤ ਹੀ ਹਾਦਸਾ ਕੋਈ ਹੋ ਗਿਆ।

ਉਸਦਾ ਚਿਹਰਾ ਹੈ ਨਿਰਾ ਕਵਿਤਾ ਜਿਹਾ
ਜਿਸਨੇ ਪੜ੍ਹਿਆ ਓਸਨੂੰ ਹੀ ਮੋਹ ਲਿਆ।

ਉਸਦੀਆਂ ਮਾਸੂਮ ਗੱਲਾਂ ਦੀ ਕਸਮ
ਉਸਨੂੰ ਸੁਣਨਾ ਹੀ ਏ ਜ਼ਿੰਦਗੀ ਹੋ ਗਿਆ।

ਮੀਂਹ ਪਏ, ਪਤਝੜ੍ਹ ਗਈ, ਆਈ ਬਹਾਰ
ਜਿਹੜਿਆਂ ਰਾਹਾਂ ਤੋਂ ਓਹੋ ਗੁਜ਼ਰਿਆ।

ਇੱਕ ਸਮੁੰਦਰ ਉਛਲਦਾ ਸੀ ਦਿਸ ਰਿਹਾ
ਉਸਦੀਆਂ ਅੱਖਾਂ 'ਚ ਜਦ ਵੀ ਦੇਖਿਆ।
____________________

443
Shayari / ਆਪ ਤਰਾਸ਼ੇ ਰਸਤੇ,,,
« on: December 11, 2011, 10:20:08 PM »
ਰੇਲ ਗੱਡੀ ਵਾਂਗ
ਮੈਨੂੰ ਬਣੀਆਂ-ਬਣਾਈਆਂ
ਸਥਿਰ ਲੀਹਾਂ 'ਤੇ ਚਲਣਾ
ਬਿਲਕੁੱਲ ਪਸੰਦ ਨਹੀਂ।
ਮੈਂ ਤਾਂ ਖ਼ੁਦ ਤਰਾਸ਼ੇ
ਰਸਤਿਆਂ 'ਤੇ ਚਲ ਕੇ
ਭੁੱਲ-ਭੁਲਾ ਕੇ
ਸੰਘਰਸ਼ ਕਰਕੇ
ਆਪਣੀ ਮੰਜ਼ਲ 'ਤੇ
ਪਹੁੰਚਣ ਵਿੱਚ
ਜ਼ਿਆਦਾ ਸੰਤੁਸ਼ਟੀ
ਮਹਿਸੂਸ ਕਰਦਾ ਹਾਂ।
___________

444
Shayari / ਵੱਖਰਾਪਣ,,,
« on: December 11, 2011, 09:58:03 PM »
ਮੇਰੇ ਦੋਸਤ ਕਹਿੰਦੇ ਨੇ
ਮੈਂ ਦੂਜੇ ਲੋਕਾਂ ਤੋਂ
ਬਹੁਤ ਵੱਖਰਾ ਹਾਂ
           
ਮੈਨੂੰ ਕੱਚੇ ਅਨਾਰ
ਚੰਗੇ ਲਗਦੇ ਹਨ
         
ਮੈਨੂੰ ਧੁੱਪਾਂ ਤੋਂ ਡਰ ਲਗਦਾ ਹੈ
           
ਮੈਨੂੰ ਮੋਲ੍ਹੇਧਾਰ ਮੀਂਹ
ਤੇਜ਼ ਵਗਦੀਆਂ ਹਵਾਵਾਂ
ਅਤੇ ਝੱਖੜਾਂ ਨਾਲ
ਬਹੁਤ ਮੋਹ ਹੈ
           
ਮੈਨੂੰ ਪੂਰਨਮਾਸ਼ੀ ਦੀ ਰਾਤ ਨਾਲੋਂ
ਮੱਸਿਆ ਦੀ ਰਾਤ
ਦੇ ਗਲ ਲੱਗ ਕੇ
ਬਹੁਤ ਨਿੱਘ
ਮਿਲਦਾ ਹੈ
           
ਮੈਨੂੰ ਪੱਕੇ ਰਾਹਾਂ ਨਾਲੋਂ
ਕੱਚੇ ਰਾਹਾਂ ਦੀਆਂ
ਉੱਬਲਦੀਆਂ ਧੂੜਾਂ 'ਤੇ
ਨੰਗੇ ਪੈਰੀਂ ਤੁਰਨਾ
ਅਤੇ ਪੈਰਾਂ 'ਚ ਪਏ
ਛਾਲਿਆਂ ਦੀ ਪੀੜ ਨੂੰ ਮਾਨਣਾ
ਦਿਲਚਸਪ ਲਗਦਾ ਹੈ
         
ਮੈਨੂੰ ਖ਼ੂਬਸੂਰਤ ਲੋਕਾਂ ਨਾਲੋਂ
ਕੋਹਜੇ ਲੋਕਾਂ ਨੂੰ
ਗਲਵਕੜੀ ਵਿੱਚ ਘੁੱਟ ਕੇ
ਜ਼ਿਆਦਾ ਅਨੰਦ ਮਿਲਦਾ ਹੈ
           
ਕੁਝ ਵਿਗੜਣ 'ਤੇ
ਮੈਂ ਕਿਸਮਤ ਨਾਲੋਂ
ਆਪਣੇ ਆਪ ਨੂੰ ਇਲਜ਼ਾਮ ਦੇਣਾ
ਜ਼ਿਆਦਾ ਪਸੰਦ ਕਰਦਾ ਹਾਂ
           
ਦੋਸਤ ਕਹਿੰਦੇ ਹਨ
ਮੈਂ ਅਜੀਬ ਇਨਸਾਨ ਹਾਂ
ਪਤਾ ਨਹੀਂ ਕਿਉਂ
ਮੈਂ ਬਹੁਤੇ ਲੋਕਾਂ ਤੋਂ
ਇੰਨਾ ਵੱਖਰਾ ਹਾਂ
________

445
Shayari / ਕੱਲ੍ਹ,,,
« on: December 11, 2011, 09:30:32 PM »
ਬੀਤ ਗਿਆ ਜੋ ਕੱਲ੍ਹ ਵੇ ਸੱਜਣ ਮੇਰਿਆ।
ਦਿਲ ਤੇ ਲਾ ਗਿਆ ਸੱਲ ਵੇ ਸੱਜਣ ਮੇਰਿਆ।
         
ਜਿਉਂ ਕੰਡਾ ਕੋਈ ਪੈਰ 'ਚ ਕਿਧਰੇ ਪੁੜ ਜਾਵੇ
ਇੱਕ ਦਰਦੀਲੀ ਚੀਸ ਵੇ ਦਿਲ ਨਾਲ ਜੁੜ ਜਾਵੇ
ਇਵੇਂ ਹੀ ਕੱਲ੍ਹ ਦੀ ਗੱਲ ਵੇ ਸੱਜਣ ਮੇਰਿਆ।
     
ਜਿਉਂ ਕੋਈ ਆਕੇ ਮਹਿਕ ਦਹਿਲੀਜ਼ੋਂ ਮੁੜ ਜਾਵੇ
ਜਾਂ ਕੋਈ ਖੁਸ਼ੀ ਵਿਚਾਲੇ ਆ ਕੇ ਥੁੜ੍ਹ ਜਾਵੇ
ਇਉਂ ਹੀ ਬੀਤੇ ਪਲ ਵੇ ਸੱਜਣ ਮੇਰਿਆ।
           
ਜੇ ਕੋਈ ਪਹਿਲਾਂ ਆਪ ਤਰਾਨੇ ਛੇੜ ਕੇ
ਤੁਰ ਜਾਵੇ ਪ੍ਰਦੇਸ ਵੇ ਬੂਹੇ ਭੇੜ ਕੇ
ਕਿੰਜ ਉੱਤਰੇ ਉਹ ਝੱਲ ਵੇ ਸੱਜਣ ਮੇਰਿਆ।
           
ਬੀਤ ਗਿਆ ਜੋ ਕੱਲ੍ਹ ਵੇ ਸੱਜਣ ਮੇਰਿਆ।
ਦਿਲ ਤੇ ਲਾ ਗਿਆ ਸੱਲ ਵੇ ਸੱਜਣ ਮੇਰਿਆ।
______________________

446
Shayari / ਗ਼ਜਲ,,,
« on: December 11, 2011, 08:48:02 PM »
ਅਸਾਂ ਤਾਂ ਦਰ ਸੀ ਖੁੱਲੇ ਛੱਡੇ, ਕਿਸਨੇ ਲਾਏ ਤਾਲੇ?
ਅਸੀਂ ਤਾਂ ਲਾ ਕੇ ਬੈਠੇ ਆਸਾਂ ਆਵਣਗੇ ਘਰ ਵਾਲੇ।

ਜਿਨ੍ਹਾਂ ਨਾ ਆਪਣਾ ਮਨ ਬਣਾਇਆ ਕਿਸ ਕੰਢੇ ਤੇ ਜਾਣਾ
ਆਰ ਨਾ ਲੱਗੇ, ਪਾਰ ਨਾ ਲੱਗੇ, ਰਹਿ ਗਏ ਵਿੱਚ ਵਿਚਾਲੇ।

ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ, ਕੰਨ ਪੜਵਾਈ ਬੈਠੇ
ਰਸਤੇ ਦੇ ਵਿੱਚ ਡਿਗ ਕੇ ਮਰ ਗਏ ਨਿੱਕੀਆਂ ਹਿੰਮਤਾਂ ਵਾਲੇ।

ਚੁਣੇ ਜਾਣ ਤੋਂ ਪਹਿਲਾਂ ਲੱਗਣ ਜੀਕੂੰ ਹੁੰਦੇ ਸਾਧੂ
ਚੁਣੇ ਜਾਣ ਤੇ ਚੋਰਾਂ ਵਾਂਗੂ ਕਰਦੇ ਘਾਲ-ਮ-ਘਾਲੇ।

ਅਸੀਂ ਤਾਂ ਦੋਵੇਂ ਘਰ ਬੈਠੇ ਸੀ ਸਾਂਝਾ ਵਿਹੜਾ ਕਰ ਕੇ
ਕਿਸਨੇ ਆ ਕੇ ਕੰਧਾਂ ਪਾਈਆਂ ਸਾਡੇ ਵਿੱਚ ਵਿਚਾਲੇ।

ਅਸੀਂ ਤਾਂ ਖ਼ੂਨ ਪਸੀਨਾ ਹੋ ਕੇ ਫੁਲਵਾੜੀ ਨੂੰ ਲਾਇਆ
ਜ਼ੋਰਾ ਜ਼ਰਬੀ ਮਾਲਕ ਬਣ ਗਏ ਰੱਖੇ ਜੋ ਰਖਵਾਲੇ।

ਲ਼ਾਲਚ ਦੇ ਵਿੱਚ ਖੁੱਭੇ ਰਹਿੰਦੇ ਛੋਟੇ ਜਿਹੇ ਦਿਲ ਵਾਲੇ
ਸਭ ਕੁਝ ਕਰਨ ਨਿਛਾਵਰ ਆਪਣਾ ਵੱਡੀਆਂ ਰੂਹਾਂ ਵਾਲੇ।
_____________________________

447
Shayari / ਰਿਸ਼ਤੇ,,,
« on: December 11, 2011, 10:15:33 AM »
ਕੁਝ ਰਿਸ਼ਤੇ ਆਪ ਹੀ ਉੱਗਦੇ ਹਨ
ਕੁਝ ਰਿਸ਼ਤੇ ਉਗਾਏ ਜਾਂਦੇ ਹਨ
           
ਰਿਸ਼ਤੇ ਆਪ ਨਹੀਂ ਪਲਦੇ
ਰਿਸ਼ਤੇ ਪਾਲੇ ਜਾਂਦੇ ਹਨ
           
ਰਿਸ਼ਤੇ ਆਪ ਨਹੀਂ ਸਮਝਦੇ
ਇਨ੍ਹਾਂ ਨੂੰ ਸਮਝਣਾ ਪੈਂਦਾ ਹੈ
             
ਰਿਸ਼ਤਿਆਂ ਨੂੰ ਜਿਉਂਦੇ
ਰੱਖਣ ਲਈ
ਲੈਣ ਨਾਲੋਂ
ਦੇਣਾਂ ਜ਼ਿਆਦਾ ਪੈਂਦਾ ਹੈ
           
ਰਿਸ਼ਤੇ ਅੱਗ ਹਨ -
ਇਹ ਸਾੜ ਵੀ ਸਕਦੇ ਹਨ
ਇਹ ਨਿੱਘ ਵੀ ਦਿੰਦੇ ਹਨ
         
ਰਿਸ਼ਤੇ ਬਰਫ਼ ਵਾਂਗ ਹਨ ૶
ਖੂਬਸੂਰਤ ਵੀ ਲਗਦੇ ਹਨ
ਇਹ ਜਿਸਮ ਨੂੰ
ਜਮਾ ਵੀ ਸਕਦੇ ਹਨ
               
ਰਿਸ਼ਤੇ ਦੋ-ਪਾਸੜ
ਸੜਕ ਵਾਂਗ ਹਨ
ਇਨ੍ਹਾਂ ਨੂੰ ਇਕ-ਪਾਸੜ
ਸਮਝ ਕੇ
ਜ਼ਲੀਲ ਹੋਣ ਵਾਲੀ
ਗੱਲ ਹੈ
           
ਰਿਸ਼ਤੇ ਰੂਹ ਦੀ
ਖ਼ੁਰਾਕ ਵੀ ਬਣ ਸਕਦੇ ਹਨ
ਅਤੇ ਜ਼ਹਿਰ ਵੀ
           
ਰਿਸ਼ਤੇ ਖ਼ੁਦਗਰਜ਼ ਵੀ
ਹੋ ਸਕਦੇ ਹਨ
ਅਤੇ ਨਾਖ਼ੁਦਗਰਜ਼ ਵੀ
           
ਰਿਸ਼ਤੇ ਵਫ਼ਾ ਵੀ
ਹੋ ਸਕਦੇ ਹਨ
ਅਤੇ ਬੇਵਫ਼ਾ ਵੀ
             
ਰਿਸ਼ਤੇ ਨਿਭਾਉਣੇ ਹੀ ਔਖੇ ਨਹੀਂ
ਰਿਸ਼ਤਿਆਂ ਦੀ ਗੱਲ ਕਰਨੀ ਵੀ
ਔਖੀ ਹੋ ਗਈ ਹੈ
________

448
Shayari / ਇਕ ਸਮਾਂ ਸੀ,,,
« on: December 11, 2011, 09:42:29 AM »
ਆਖਿਰ ਨੂੰ ਮੈਂ ਰੇਤੇ ਦੇ ਵਿੱਚ ਡੁੱਬ ਮੋਇਆਂ
ਇਕ ਸਮਾਂ ਸੀ ਸਾਗਰ ਦੇਖੇ ਤਰ ਤਰ ਕੇ।
_____________________

449
Shayari / ਮੌਸਮ,,,
« on: December 11, 2011, 09:20:19 AM »
ਮੌਸਮ ਦੇ ਨਾਲ ਰਹਿਣਾ ਸੌਖਾ, ਹੰਢਣਾ ਸੌਖਾ, ਜੀਣਾ ਸੌਖਾ
ਬੇਮੌਸਮ ਜਿਹੀ ਗੱਲ ਨੂੰ ਕਰਨਾ ਮੇਰੇ ਦਿਲ ਦੀ ਆਦਤ ਹੈ।
_____________________________

450
Shayari / ਗ਼ਜਲ,,,
« on: December 11, 2011, 09:10:14 AM »
ਏਸ ਰਾਹ ਤੋਂ ਜੋ ਵੀ ਰਾਹੀ ਗੁਜ਼ਰਿਆ।
ਉਹ ਛਲੇਡਾ, ਭੂਤ, ਬਿਜਲੀ ਬਣ ਗਿਆ।

ਰਾਸਤੇ ਕੁਝ ਇਸ ਤਰ੍ਹਾਂ ਦੇ ਸਨ ਮਿਲੇ
ਰੇਤ, ਪਾਣੀ, ਅੱਗ ਬਣ ਮੈਂ ਗੁਜ਼ਰਿਆ।

ਸਾਗਰਾਂ ਨੂੰ ਤਰਨ ਦੀ ਹਿੰਮਤ ਤੋਂ ਬਾਦ
ਇਕ ਨਦੀ ਨੂੰ ਦੇਖ ਕੇ ਮੈਂ ਡਰ ਗਿਆ।

ਅੱਗ ਦੀ ਉਹ ਲਾਟ ਬਣ ਕੇ ਭੜਕਿਆ
ਜਿਸਦੇ ਜਿਸਦੇ ਨਾਲ ਮੇਰਾ ਵਾਹ ਪਿਆ।

ਸ਼ਹਿਰ ਦੀ ਹਰ ਇਕ ਨਿਗ੍ਹਾ ਹੈ ਓਸਤੇ
ਖਿੰਡਰ ਕੇ ਪਾਣੀ 'ਤੇ ਜਿਹੜਾ ਤਰ ਰਿਹਾ।

ਟੁੱਟ ਕੇ ਤਾਰਾ ਕਿਸੇ ਦੀ ਯਾਦ ਵਿੱਚ
ਗੀਤ ਬਣ ਕੇ ਇਕ ਖਿਲਾ ਵਿੱਚ ਮਰ ਗਿਆ।
_______________________

451
ਕਰੋ ਸਿਰਜਣਾ ਵਾਂਗ ਲੇਖਕਾਂ ਜ਼ਿੰਮੇਵਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਸੱਭਿਆਚਾਰ ਨੂੰ ਪੱਛਮ ਦੀ ਪੁੱਠ ਚਾ੍ਹੜੀ ਜਾਂਦੇ ਨੇ,
ਦੁਨੀਆਂ ਵਿੱਚ ਪੰਜਾਬ ਦੀ ਦਿੱਖ ਵਿਗਾੜੀ ਜਾਂਦੇ ਨੇ,
ਕਿਹੜੇ ਕੰਮੀ ਲਾ ਦਿੱਤੇ ਨੇ ਪੁੱਤ ਸਰਦਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਰਫਲਾਂ ਤੇ ਪਿਸਤੌਲਾਂ ਨੇ ਕਦ ਭਲੀ ਗੁਜ਼ਾਰੀ ਏ,
ਇਹਨਾਂ ਕਰਕੇ ਕਈਆਂ ਪੱਲੇ ਪਈ ਖੁਆਰੀ ਏ,
ਦੁਖੜੇ ਸੁਣਕੇ ਦੇਖੋ ਉਹਨਾ ਦੇ ਪਰਿਵਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਕੁਲ ਦੁਨੀਆਂ ਦੇ ਉੱਚੇ ਰੁਤਬੇ ਅੰਦਰ ਵਿੱਦਿਆ ਦੇ,
ਇਸ਼ਕ-ਮੁਸ਼ਕ ਦੀ ਚੀਜ਼ ਬਣਾ ਤੇ ਮੰਦਰ ਵਿੱਦਿਆ ਦੇ,
ਫਿਕਰ ਕਿਸੇ ਨੂੰ ਹੈ ਨਹੀਂ ਬੱਚਿਆਂ ਦੇ ਕਿਰਦਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਮਸਲੇ ਕਈ ਗੰਭੀਰ ਲਿਖਣ ਲਈ ਅੱਜ ਜ਼ਮਾਨੇ ਤੇ,
ਕਾਲਜ ਪੜ੍ਹਦੀਆਂ ਕੁੜੀਆਂ ਥੋਡੇ ਰਹਿਣ ਨਿਸ਼ਾਨੇ ਤੇ,
ਮਾਪੇ ਸੋਚੀਂ ਪੈ ਗਏ ਨੇ ਧੀਆਂ ਮੁਟਿਆਰਾਂ ਦੇ
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਚਿੜੀਆਂ ਵਾਲੇ ਚੰਬੇ ਪਿੱਛੇ ਕਲਮਾਂ ਪੈ ਗਈਆਂ,
ਸ਼ਰਮ ਹਯਾ ਦੀਆਂ ਗੱਲਾਂ ਤਾਂ ਹੁਣ ਕਿਥੇ ਰਹਿ ਗਈਆਂ,
ਹੁਣ ਗੀਤਾਂ ਵਿੱਚ ਰੜਕਣ ਘਾਟੇ ਨੇਕ ਵਿਚਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਮਾਨ ਮਰਾੜਾਂ ਵਾਲਾ ਲਿਖਦਾ ਗੀਤ ਸਲੀਕੇ ਦੇ,
ਕਲੀਆਂ ਕਿੱਸੇ ਕੌਣ ਭੁਲਾਊ ਦੇਵ ਥਰੀਕੇ ਦੇ,
ਸਦਕੇ ਜਾਵਾਂ ਮਾਂ-ਬੋਲੀ ਦੇ ਅਸਲ ਸ਼ਿੰਗਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।

ਕਰੋ ਸਿਰਜਣਾ ਵਾਂਗ ਲੇਖਕਾਂ ਜ਼ਿੰਮੇਵਾਰਾਂ ਦੇ,
ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।
_________________________

452
Shayari / ਗ਼ਜਲ,,,
« on: December 11, 2011, 08:26:38 AM »
ਸੀਸੇ ਉਤੇ ਧੂੜਾ ਜੰਮੀਆ, ਕੰਧਾਂ ਝਾੜੀ ਜਾਂਦੇ ਨੇ
ਜਿਲਦਾ ਸਾਂਭ ਰਹੇ ਨੇ ਝੱਲੇ, ਵਰਕੇ ਪਾੜੀ ਜਾਂਦੇ ਨੇ

ਉਹਨਾ ਦਾ ਵੀ ਤੂੰਹੀਉ ਰੱਬ ਏ, ਇਹਦਾ ਅੱਜ ਜਵਾਬ ਤਾਂ ਦੇ
ਈਦਾਂ ਵਾਲੇ ਦਿਨ ਜਿਹੜੇ, ਕਰਨ ਦਿਹਾੜੀ ਜਾਂਦੇ ਨੇ

ਜਿਹਨਾਂ ਦੇ ਗਲ ਲੀਰਾਂ ਪਈਆ, ਉਹਨਾ ਵੱਲੇ ਤੱਕਦੇ ਨਈ
ਕਬਰਾਂ ਉੱਤੇ ਤਿੱਲੇ ਜੜੀਆਂ, ਚੱਦਰਾਂ ਚਾੜੀ ਜਾਂਦੇ ਨੇ

ਰੱਸੀ ਕਿੱਥੌ ਤੀਕ ਕਰੇਗਾਂ ਢਿੱਲੀ ਉਹਨਾ ਲੋਕਾਂ ਦੀ
ਜਿਹੜੇ ਇਕ ਹਵੇਲੀ ਬਦਲੇ, ਝੁੱਗੀਆਂ ਸਾੜੀ ਜਾਂਦੇ ਨੇ

ਸੀਸੇ ਉਤੇ ਮਲੇ ਸਿਆਈਆ, ਹੱਕ ਏ ਮੇਰੇ ਦੁਸਮਣ ਦਾ
ਸੱਜਣਾਂ ਨੂੰ ਕੀ ਬਣੀਆ, ਮੇਰੇ ਫੂੱਲ ਲਤਾੜੀ ਜਾਂਦੇ ਨੇ

ਚੱਲ ਉਏ ਯਾਰਾ ਆਪਣੇ ਪਿੰਡਾਂ ਨੂੰ ਮੁੰਹ ਕਰ ਲਈਏ
ਸਹਿਰਾਂ ਦੇ ਵਸਨੀਕ ਤੇ ਆਪਣੇ ਸਹਿਰ ਉਜਾੜੀ ਜਾਂਦੇ ਨੇ
______________________________

453
Shayari / ਗ਼ਜਲ,,,
« on: December 11, 2011, 06:18:26 AM »
ਰੱਬ ਜਾਣੇ ਕੀ ਆਖਣ ਛੱਲ਼ਾਂ ਨੱਸ-ਨੱਸ ਕੇ ਆ ਕੇ ਕੰਢਿਆਂ ਨੂੰ
ਪਿਛਲੇ ਪੈਰੀ ਕਿਉ ਮੁੜ ਜਾਵਣ ਸੀਨੇ ਲਾ ਕੇ ਕੰਢਿਆਂ ਨੂੰ

ਇਕ ਵੀ ਸੁਤਰ ਅੱਗੇ ਪਿੱਛੇ ਆਪਣੀ ਥਾਂ ਤੌ ਹੁੰਦੇ ਨਹੀ
ਖੌਰੇ ਛੱਲ਼ਾਂ ਜਾਵਣ ਕਿਹੜੀਆਂ ਕਸਮਾ ਪਾ ਕੇ ਕੰਢਿਆਂ ਨੂੰ

ਚਿੱਟੇ ਦਿਨ ਜੇ ਮਿਲ ਸਕਨਾ ਏ ਤਾਂ ਮੈ ਯਾਰੀ ਲਾਵਾਂਗਾ
ਮਿਲਦੀਆ ਵੇਖ ਲੈ ਜਿਸਰਾਂ ਛੱਲਾ ਵੱਜ ਵਜਾ ਕੇ ਕੰਢਿਆਂ ਨੂੰ

ਉਚੇ ਮਹਿਲ ਦੇ ਵਸਨੀਕੋ, ਉਵੇ ਸਾਨੂੰ ਰੱਖੋ ਨਾ
ਜਿਉ ਛੱਲਾਂ ਨੇ ਰੱਖਿਆ, ਆਪਣੀ ਖੇਡ ਬਣਾ ਕੇ ਕੰਢਿਆਂ ਨੂੰ

ਕਿਸਰਾਂ ਆਪਣੇ ਅੱਖਰ ਬਦਲਾਂ ਵੇਖ ਕੇ ਗੱਡੀ ਸੂਲੀ ਨੂੰ
ਕਦ ਮਿਲਦੀਆ ਨੇ ਛੱਲਾਂ ਆਪਣਾ ਰੂਪ ਵਟਾ ਕੇ ਕੰਢਿਆਂ ਨੂੰ

ਮੈਨੂੰ ਤਾਂ ਇਝ ਲਗਦਾ ਏ ਯਾਰੋ ਛੱਲਾਂ ਤੰਗ ਸਮੁੰਦਰ ਤੌ
ਮੁੜ-ਮੁੜ ਆਉਦੀਆ ਵੇਖਣ ਕਿਸਰਾਂ ਲੰਘੀਏ ਢਾਹ ਕੇ ਕੰਢਿਆ ਨੂੰ
__________________________________

454
Lok Virsa Pehchaan / ਮਾਂ ਬੋਲੀ,,,
« on: December 11, 2011, 05:52:43 AM »
ਉੱਚਾ ਕਰਨ ਲਈ ਆਪਣਾ ਸਮਲਾ, ਮੈ ਪੰਜਾਬੀ ਲਿਖਦਾ ਨਹੀ
ਮਾਂ ਬੋਲੀ ਦੇ ਹੱਕ ਦੀ ਖਾਤਿਰ, ਲੋਕਾਂ ਅੱਗੇ ਡਟਿਆ ਵਾ


ਅੱਖਰਾਂ ਵਿਚ ਸਮੂੰਦਰ ਰੱਖਾਂ, ਮੈ ਇਕਬਾਲ ਪੰਜਾਬੀ ਦਾ
ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ


ਮੇਰੇ ਸਿਆਰਾਂ ਵਿੱਚ ਹੱਯਾਤੀ ਲੋਕਾਂ ਦੀ
ਮੇਰੀ ਸਾਇਰੀ ਮਸਲੇ ਵੀ ਹੱਲ ਕਰਦੀ ਏ

_____________________

455
Shayari / ਗ਼ਜਲ,,,
« on: December 11, 2011, 05:35:08 AM »
ਮਿੱਟੀ ਪਹਿਚਾਣ ਰੰਗਾਂ ਦੀ ਤੇ ਹਰ ਮੰਜਰ ਫਨਾਹ ਹੋਇਆ
ਅਜੇਹੀ ਰਾਤ ਹੈ ਉਤਰੀ ਦਿਸੇ ਸਭ ਕੁਝ ਸੁਆਹ ਹੋਇਆ

ਰਹੀ ਬੇਚੈਨ ਭਾਵੇ ਰੂਹ ਹਮੇਸਾ ਏਸ ਦੇ ਅੰਦਰ
ਮੇਰੇ ਤੌ ਫੇਰ ਵੀ ਇਹ ਜਿਸਮ ਦਾ ਚੋਲਾ ਨਾ ਲਾਹ ਹੋਇਆ

ਯਕੀਨਨ ਹਸਰ ਮੇਰਾ ਵੀ ਉਹੀ ਹੋਣਾ ਹੈ ਆਖਿਰ ਨੂੰ
ਕਦੇ ਚੁਣਿਆ ਸੀ ਜੋ ਸੁਕਰਾਤ ਨੇ ਹੁਣ ਮੇਰਾ ਰਾਹ ਹੋਇਆ

ਤੇਰੇ ਦਰਬਾਰ ਵਿਚ ਫਰਿਆਦ ਕੀ ਕਰੀਏ ਕਿ ਇਥੇ ਤਾਂ
ਕਦੇ ਹੱਸਣਾ ਗੁਨਾਹ ਹੋਇਆ ਕਦੇ ਰੋਣਾ ਗੁਨਾਹ ਹੋਇਆ

ਕਦੇ ਜੇ ਅਕਲ ਦੀ ਵੀ ਗੱਲ ਸੁਣੀ ਹੁੰਦੀ ਤਾਂ ਚੰਗਾ ਸੀ
ਸੁਣੀ ਪਰ ਮੈ ਸਦਾ ਦਿਲ ਦੀ ਤੇ ਆਖਰ ਨੂੰ ਤਬਾਹ ਹੋਇਆ

ਕਈ ਮਾਸੂਮ ਰੀਝਾਂ ਰੋਜ ਇਸ ਅੰਦਰ ਜਿਬਾਹ ਹੂੰਦੀਆ
ਮੇਰਾ ਦਿਲ ਵੀ ਜਿਵੇ ਰੀਝਾਂ ਦੀ ਕੋਈ ਕਤਲਗਾਹ ਹੋਇਆ
______________________________

456
Shayari / ਗ਼ਜਲ,,,
« on: December 11, 2011, 04:44:33 AM »
ਜਿਹਦੇ ਹਿਸੇ ਨਾ ਇਕ ਖੁਸੀ ਆਵੇ
ਉਸ ਵਿਚਾਰੇ ਨੂੰ ਕੀ ਚੈਨ ਆਵੇ

ਮੈ ਵੀ ਸਹਰਾਂ ਹਾਂ ਮੈ ਵੀ ਪਿਆਸਾ ਹਾਂ
ਮੇਰੀ ਖਾਤਿਰ ਵੀ ਇਕ ਨਦੀ ਆਵੇ

ਮੇਰੇ ਰੱਬਾ ਮੇਰੀ ਗੁਜਾਰਿਸ ਹੈ
ਜਿੰਦਗੀ ਵਾਂਗ ਜਿੰਦਗੀ ਆਵੇ

ਮੇਰੇ ਘਰ ਵਿਚ ਵੀ ਪੈਰ ਪਾ ਤਾਂ ਜੋ
ਮੇਰੇ ਘਰ ਵਿਚ ਵੀ ਰੋਸਨੀ ਆਵੇ

ਇਸਨੂੰ ਭੁਲਣਾ ਕਹਾਂ ਕਿ ਯਾਦ ਕਹਾਂ
ਯਾਦ ਉਹ ਜੇ ਕਦੀ-ਕਦੀ ਆਵੇ

ਤੇਰੀ ਬੁਕੱਲ ਚ ਹੋਵੇ ਸਿਰ ਮੇਰਾ
ਮੈਨੂੰ ਹਿਚਕੀ ਜੇ ਆਖਰੀ ਆਵੇ

ਕਿੰਨਾ ਵੱਡਾ ਮਜਾਕ ਹੈ ਰੱਬ ਦਾ
ਮੋਤ ਖਾਤਿਰ ਹੀ ਜਿੰਦਗੀ ਆਵੇ

ਲਗਦੈ ਜੋਗੀ ਬਣਾ ਕੇ ਛੱਡੇਗੀ
ਮਹਿਕ ਤੇਰੇ ਚੌ ਹੀਰ ਦੀ ਆਵੇ

ਦਾਣਾ ਪਾਣੀ ਵਤਨ ਚੌ ਉੱਠ ਚੱਲਿਆ
ਮੇਰੇ ਖਾਬਾਂ ਚ ਇਕ ਪਰੀ ਆਵੇ
_________________

457
Shayari / ਗ਼ਜਲ,,,
« on: December 11, 2011, 04:26:20 AM »
ਆਪਣੇ ਸਾਏ ਦੇ ਸਮੰਦਰ ਵਿੱਚ ਖਰ ਜਾਵਾਂਗਾ ਮੈ
ਤੇਰੇ ਮੁੰਹ ਦੀ ਧੁੱਪ ਨਾ ਚਮਕੀ ਤਾਂ ਮਰ ਜਾਵਾਂਗਾ ਮੈ

ਇਕ ਦਿਨ ਆਪਣੇ ਲਹੂ ਦੇ ਘੁੱਟ ਭਰ ਜਾਵਾਂਗਾ ਮੈ
ਅਜਨਬੀ ਬਣਕੇ ਤੇਰੇ ਅੱਗੋ ਗੁਜਰ ਜਾਵਾਂਗਾ ਮੈ

ਹੰਝੂ ਬਣਕੇ ਤੇਰੀਆ ਪਲਕਾਂ ਤੇ ਪਹਿਲਾਂ ਸੁਲਘ ਲਾਂ
ਤ੍ਰੇਲ ਬਣ ਫਿਰ ਫੁੱਲ ਦੀ ਪੱਤੀ ਤੇ ਠਰ ਜਾਵਾਂਗਾ ਮੈ

ਭਾਵੇ ਲੌਹਾ ਬਣ ਕੇ ਜੂਝਾਂਗਾਂ ਮੈ ਹਰ ਔਕੜ ਦੇ ਨਾਲ
ਰੇਤ ਬਣ ਕੇ ਪਰ ਤੇਰੇ ਦਰ ਤੇ ਬਿਖਰ ਜਾਵਾਂਗਾ ਮੈ

ਕਾਲੇ ਜੰਗਲਾਂ ਵਿਚ ਖਿੰਡ ਜਾਵਾਂਗਾ ਮਹਿਕ ਦੀ ਤਰਾਂ
ਮੁਸਕੁਰਾਉਦਾਂ ਦਰਦ ਬਣ ਰਗ-ਰਗ ਚ ਭਰ ਜਾਵਾਂਗਾ

ਧਰਤ ਤੌ ਅਕਾਸ ਤੱਕ ਦਾ ਮੁੱਕ ਜਾਉ ਜਦ ਸਫਰ
ਪੈਰ ਚਿੰਨ ਬਣ ਕੇ ਤੇਰੇ ਰਾਹ ਵਿਚ ਠਿਹਰ ਜਾਵਾਂਗਾ ਮੈ
_____________________________

458
Shayari / ਗ਼ਜਲ,,,
« on: December 11, 2011, 04:00:42 AM »
ਗੀਤ ਰੰਗਾਂ ਨੇ ਗਾਇਆ ਲਗਦਾ ਹੈ
ਅੱਜ ਕੋਈ ਮੁਸਕੁਰਾਇਆ ਲਗਦਾ ਹੈ

ਰਿਸਤਗੀ ਕਿਸ ਪੜਾਅ ਤੇ ਆ ਪਹੁੰਚੀ
ਕਿਣਕਾ-ਕਿਣਕਾ ਪਰਾਇਆ ਲਗਦਾ ਹੈ

ਸੂੰਨੀ ਦਿਲ ਦੀ ਸਰਾਂ ਵੀ ਮਹਿਕ ਗਈ
ਕੋਈ ਮਹਿਮਾਨ ਆਇਆ ਲਗਦਾ ਹੈ

ਚੇਤੇ ਕਰਦੇ ਹੋ ਦੁਸਮਣਾ ਨੂੰ ਤੁਸੀ
ਦੋਸਤਾਂ ਨੇ ਰੁਆਇਆ ਲਗਦਾ ਹੈ

ਡੀਕ ਹਟਿਆ ਹੈ ਦੁੱਖ ਦੇ ਸਾਗਰ ਨੂੰ
ਫਿਰ ਵੀ ਸਾਇਰ ਤਿਹਾਇਆ ਲਗਦਾ ਹੈ

ਜੀਹਦੀ ਛਾਤੀ ਨੂੰ ਵਿੰਨ ਚੱਲੇ ਹੋ
ਉਹ ਵੀ ਤਾਂ ਅੰਮਾ ਜਾਇਆ ਲਗਦਾ ਹੈ

ਦਰਦ ਵੰਡ ਕੇ ਬਥੇਰਾ ਵੇਖ ਲਿਆ
ਇਹ ਤਾਂ ਫਿਰ ਵੀ ਸਵਾਇਆ ਲਗਦਾ ਹੈ

ਬੀਤੇ ਸਮਿਆਂ ਦੀ ਧੂੜ ਦਾ ਬੱਦਲ
ਮੇਰੇ ਅੰਬਰ ਤੇ ਛਾਇਆ ਲਗਦਾ ਹੈ
___________________

459
Shayari / ਗ਼ਜਲ,,,
« on: December 11, 2011, 03:32:58 AM »
ਆਦਮੀ ਡਗਮਗਾਇਆ ਲਗਦਾ ਹੈ
ਇਹ ਸਮੇ ਦਾ ਸਤਾਇਆ ਲਗਦਾ ਹੈ

ਲਬ ਤੇ ਆਹਾਂ ਉਦਾਸ ਨੇ ਅੱਖੀਆਂ
ਤੈਨੂੰ ਕੋਈ ਯਾਦ ਆਇਆ ਲਗਦਾ ਹੈ

ਤੂੰ ਤਾਂ ਬਹਿ ਗਈ ਏ ਪੇਕੀ ਦਿਲ ਲਾ ਕੇ
ਸਹੁਰੇ ਘਰ ਨੂੰ ਭੂਲਾਇਆ ਲਗਦਾ ਹੈ

ਕੋਟ ਪਾ ਕੇ ਨਵਾਂ ਜੋ ਫਿਰਦਾ ਏ
ਕਿਤੌ ਸੱਜਰਾ ਚੁਰਾਇਆ ਲਗਦਾ ਹੈ

ਉਹ ਤਾਂ ਵੌਟਾਂ ਚ ਹੁਬ ਕੇ ਖੜਿਆ ਸੀ
ਪੈਸੇ ਦੇ ਕੇ ਬਿਠਾਇਆ ਲਗਦਾ ਹੈ

ਡੀ. ਸੀ ਆਇਆ ਏ ਹੁਣ ਨਵਾਂ ਜਿਹੜਾ
ਉਹ ਤਾਂ ਮੇਰਾ ਹੀ ਤਾਇਆ ਲਗਦਾ ਹੈ

ਥੁਕਦਾ ਫਿਰਦਾ ਏ ਥਾਂ ਕੂ ਥਾਂ ਜਿਹੜਾ
ਉਹਨੇ ਜਰਦਾ ਲਗਾਇਆ ਲਗਦਾ ਹੈ

ਲੈ ਕੇ ਆਏ ਹੋ ਆਟਾ ਮੱਕੀ ਦਾ
ਸਾਗ ਅੱਜ ਫੇਰ ਬਣਾਇਆ ਲਗਦਾ ਹੈ

ਮੁਸਕਰਾਉਦੇ ਹੋ ਸੇਅਰ ਪੜ-ਪੜ ਕੇ
ਆਪ ਨੂੰ ਲੁਤਫ ਆਇਆ ਲਗਦਾ ਹੈ

ਇਸਕ ਉਹਨੂੰ ਅੰਤ ਲੈ ਬੈਠਾ
ਹੁਣ ਮੈਂਨੂੰ ਵੀ ਸਤਾਇਆ ਲਗਦਾ ਹੈ
____________________

460
Shayari / ਗ਼ਜਲ,,,
« on: December 11, 2011, 03:13:51 AM »
ਹਾਉਕਾਂ ਦਿਲ ਵਿਚ ਦਬਾਇਆ ਲਗਦਾ ਹੈ
ਬੇਸਬਬ ਮੁਸਕੁਰਾਇਆ ਲਗਦਾ ਹੈ

ਮੋਤ ਨੂੰ ਕਹਿ ਰਿਹਾ ਜੋ ਮਹਿਬੂਬਾ
ਜਿੰਦਗੀ ਦਾ ਸਤਾਇਆ ਲਗਦਾ ਹੈ

ਗੱਲ ਤੇਰੀ ਵੀ ਜੋ ਨਹੀ ਸੁਣਦਾ
ਤੂੰ ਉਨੂੰ ਸਿਰ ਚੜਾਇਆ ਲਗਦਾ ਹੈ

ਇਸਕ ਦਾ ਰੰਗ ਆਖਰੀ ਉਮਰੇ
ਆਪ ਨੂੰ ਰਾਸ ਆਇਆ ਲਗਦਾ ਹੈ

ਫਿਰ ਤੇਰੇ ਨੈਣ ਨਮ ਨੇ ਦਿਲ ਗਮਗੀਨ
ਫਿਰ ਕੋਈ ਯਾਦ ਆਇਆ ਲਗਦਾ ਹੈ

ਪੜ ਰਿਹਾ ਉਹ ਜੌ ਇਸਕ ਦੇ ਕਿੱਸੇ
ਇਸਕ ਨੇ ਪੜਨੇ ਪਾਇਆ ਲਗਦਾ ਹੈ

ਪੀ ਰਿਹਾ ਜਿਹਦੇ ਨਾਲ ਹਾਤੇ ਵਿੱਚ
ਨਵਾਂ ਬੱਕਰਾ ਫਸਾਇਆ ਲਗਦਾ ਹੈ

ਕਹਿ ਗਿਆ ਦੋਸਤ ਅਲਵਿਦਾ ਮੈਨੂੰ
ਸਾਰਾ ਆਲਮ ਪਰਾਇਆ ਲਗਦਾ ਹੈ
____________________

Pages: 1 ... 18 19 20 21 22 [23] 24 25 26 27 28 ... 40