This section allows you to view all posts made by this member. Note that you can only see posts made in areas you currently have access to.
Topics - ਰਾਜ ਔਲਖ
Pages: 1 ... 16 17 18 19 20 [21] 22 23 24 25 26 ... 40
401
« on: December 15, 2011, 01:23:43 AM »
ਮਿੱਟੀਏ ਨੀ ਮਿੱਟੀਏ ਪੰਜਾਬ ਦੀਏ ਮਿੱਟੀਏ ਮੈਨੂੰ ਤੇਰੇ ਨਾਲ਼ ਬੜਾ ਮੋਹ ਦੇਸ਼ਾਂ ਤੇ ਵਿਦੇਸ਼ਾਂ ਵਿਚ ਬੈਠਿਆਂ ਵੀ ਆਵੇ ਤੇਰੀ ਮਮਤਾ ਜਿਹੀ ਖੁ਼ਸ਼ਬੋ
ਮੈਨੂੰ ਗੋਦੀ 'ਚ ਬਿਠਾ ਕੇ, ਭੱਤਾ ਸਿਰ 'ਤੇ ਟਿਕਾ ਕੇ ਬੇਬੇ ਖੇਤਾਂ ਵਿਚ ਜਾ ਕੇ ਮੈਨੂੰ ਦੱਸਦੀ ਤੇਰੇ ਬਾਪ ਦੀ ਕਮਾਈ, ਮੱਕੀ ਗੋਭਿਆਂ 'ਤੇ ਆਈ ਰੰਗ ਮਿਹਨਤ ਲਿਆਈ ਸਰੋਂ੍ਹ ਹੱਸਦੀ ਪਿੱਪਲਾਂ਼ ਤੇ ਪੀਘਾਂ ਦੇ ਨਜ਼ਾਰੇ ਨਾ ਭੁਲਾਏ ਜਾਂਦੇ ਮੇਰੇ ਨਾਲ਼ ਹੁੰਦੀ ਮੇਰੀ ਉਹ..........
ਜਦੋਂ ਹੋਲੀ ਸੀ ਮਨਾਉਂਦੇ, ਰੰਗ ਭਾਬੀਆਂ 'ਤੇ ਪਾਉਂਦੇ ਤੇ ਮਜ਼ਾਕ ਮਨ-ਭਾਉਂਦੇ ਕਰ ਜਾਂਦੇ ਸੀ ਪਾਉਂਦੇ ਗਿੱਧੇ 'ਚ ਧਮਾਲ, ਬਾਂਹ ਫੜ੍ਹ ਭਾਬੀ ਨਾਲ਼ ਸਾਡੇ ਭਾਈ ਵੀ ਕਮਾਲ ਕਰ ਜਾਂਦੇ ਸੀ ਨਾਨਕਿਆਂ ਦੀ ਜਾਗੋ ਨੇ ਜਗਾਤਾ ਪਿੰਡ ਸਾਰਾ ਕਿੰਨੀ ਸੋਹਣੀ ਲੱਗੇ ਦੀਵਿਆਂ ਦੀ ਲੋਅ.... ______________________
402
« on: December 15, 2011, 12:48:04 AM »
ਤੇਰੇ ਲਈ ਜੋ ਲਿਖੇ ਗੀਤ ਅਧੂਰੇ ਨੇ ਹਾਲੇ, ਕੀਹਦੇ ਆਸਰੇ ਪੂਰੇ ਕਰਾਂਗਾ ਮੈਂ। ਵਾਅਦਾ ਨਹੀਂ ਕਰਦਾ ਕਿ ਤੈਨੂੰ ਭੁੱਲ ਜਾਵਾਂ, ਹੌਲ਼ੀ-ਹੌਲ਼ੀ ਦਿਲ 'ਤੇ ਪੱਥਰ ਧਰਾਂਗਾ ਮੈਂ। ਕੁੱਲ ਦੁਨੀਆਂ ਦੀਆਂ ਖੁਸ਼ੀਆਂ ਤੈਨੂੰ ਮਿਲ ਜਾਵਣ,
ਅਪਣੀਆਂ ਪੀੜਾਂ ਤਾਂ ਆਪੇ ਜਰਾਂਗਾ ਮੈਂ। ਪੈਰੀਂ ਬੇੜੀ ਹੱਥਾਂ ਦੇ ਵਿਚ ਹੱਥਕੜੀਆਂ, ਇਸ਼ਕ ਸਮੁੰਦਰਾਂ ਦੇ ਵਿਚ ਆਪੇ ਤਰਾਂਗਾ ਮੈਂ। ਜਿੱਤਣ ਦੇ ਲਈ ਭਾਵੇਂ ਬਾਜ਼ੀ ਨਹੀਂ ਖੇਡੀ, ਪਰ ਸੋਚਿਆ ਨਹੀਂ ਸੀ ਏਡੀ ਛੇਤੀ ਹਰਾਂਗਾ ਮੈਂ। ਹਨ੍ਹੇਰਿਆਂ ਨੂੰ ਚੀਰਨ ਦੇ ਦਾਅਵੇ ਕਰਦਾ ਸਾਂ ਪਰ ਪਤਾ ਨਹੀਂ ਸੀ ਸ਼ਾਮ ਹੋਣ ਤੋਂ ਐਨਾ ਡਰਾਂਗਾ ਮੈਂ। ਦਾਰੂ ਦੇ ਨਾਲ਼ ਯਾਰਾਨਾ ਪਾ ਬੈਠਾ, ਖਰ ਚੱਲਿਆ, ਹੁਣ ਲੱਗਦਾ ਛੇਤੀ ਮਰਾਂਗਾ ਮੈਂ। ________________________
403
« on: December 15, 2011, 12:12:10 AM »
ਨੇਕ ਦੁਆਵਾਂ ਸੱਚੀਆਂ ਰਾਵਾਂ ਮੰਜ਼ਿਲ ਵੱਲ ਲੈ ਜਾਂਦੀਆਂ ਨੇ , ਮਾਂਵਾਂ ਦੇ ਪੈਰਾਂ ਹੇਠ ਜੰਨਤ ਗੱਲਾਂ ਸੌਖੀਆਂ ਸਮਝ ਨਾ ਆਉਂਦੀਆਂ ਨੇ ! ਗੋਹੜੇ 'ਚੋਂ ਪੂਣੀ - ਮਸਤਾਂ ਦੀ ਧੂਣੀ ਸਦਾ ਵੱਖਰਾ ਰੰਗ ਚੜ੍ਹਾਉਂਦੀਆਂ ਨੇ ਕੱਚੀ ਉਮਰ ਜਦੋਂ ਪੱਕਦੀਆਂ ਫ਼ਸਲਾਂ, ਇੱਕ ਮਿੱਠੀ ਪੌਣ ਵਗਾਉਂਦੀਆਂ ਨੇ । ਫਿਰ ਨੇਕ ਦੁਆਵਾਂ ਸੱਚੀਆਂ ਰਾਵਾਂ ਮੰਜ਼ਿਲ ਵੱਲ ਲੈ ਜਾਂਦੀਆਂ ਨੇ ॥
ਗਲ ਦੀ ਗਾਨੀ ਪਿਆਰ ਨਿਸ਼ਾਨੀ ,ਹਰ ਦਿਲ ਨੂੰ ਰਾਸ ਨਾ ਆਉਂਦੀਆਂ ਨੇ !
ਮੋਟੀ ਅੱਖ ਜਾਂ ਸੁਰਮੇਵਾਲੀ , ਨਾ ਚਾਹ ਕੇ ਵੀ ਮਟਕਾਉਂਦੀਆਂ ਨੇ ! ਰੱਜ ਕੇ ਖਾਣਾ ਦੱਬ ਕੇ ਵਾਹੁਣਾ, ਜ਼ਿੰਦਾਦਿਲੀ ਦਰਸਾਉਂਦੀਆਂ ਨੇ ਸੁਬਾਹ ਨੂੰ ਉੱਠ ਕੇ ਦੌੜ ਲਗਾਉਣਾ, ਤੰਦਰੁਸਤੀ ਕੈਮ ਬਣਾਉਂਦੀਆਂ ਨੇ ਕਿਉਂ ਕਿ ਨੇਕ ਦੁਆਵਾਂ ਸੱਚੀਆਂ ਰਾਵਾਂ ਮੰਜ਼ਿਲ ਵੱਲ ਲੈ ਜਾਂਦੀਆਂ ਨੇ ॥
ਉਹ ਤੇਗ਼ ਪਿਆਸੀ ਦਿਨ ਵਿਸਾਖੀ, ਇਤਿਹਾਸ ਨਵਾਂ ਰਚ ਜਾਂਦੀਆਂ ਨੇ ! ਪੰਜ ਸਿਰਾਂ ਤੋਂ ਵਾਰ ਕੇ ਸੱਭ ਕੁੱਝ ਵੱਖਰਾ ਪੰਥ ਚਲਾਉਂਦੀਆਂ ਨੇ । ਰੱਬ ਦੀ ਬਾਣੀ ਖੂਹ ਦਾ ਪਾਣੀ ਠੰਢ ਕਲੇਜੇ ਪਾਉਂਦੀਆਂ ਨੇ ! ਰਾਖ ਵਿਭੂਤੀ ਮਾਲਾ ਮੁੰਦਰੀ ਜੋਗੀਆਂ ਅੰਗ ਸੰਗ ਭਾਉਂਦੀਆਂ ਨੇ ਖ਼ਾਕ ਦੇ ਗੁੱਡੇ ਖ਼ਾਕ ਦੀਆਂ ਗੁੱਡੀਆਂ ਅੰਤ ਮਿੱਟੀ ਰਹਿ ਜਾਂਦੀਆਂ ਨੇ ਬੱਸ ਨੇਕ ਦੁਆਵਾਂ ਸੱਚੀਆਂ ਰਾਵਾਂ ਬੇੜਾ ਬੰਨੇ ਲਾਉਂਦੀਆਂ ਨੇ ॥ ________________________________
404
« on: December 14, 2011, 10:13:07 PM »
ਬੇਰੰਗ ਹਾਂ ਬੇਨੂਰ ਹਾਂ ਤੇਰੇ ਬਿਨਾ ਮੈ ਆਪਣੇ ਤੋ ਦੂਰ ਹਾਂ ਤੇਰੇ ਬਿਨਾ।।
ਤੇਰੀਆ ਬੁੱਲੀਆ ਤੇ ਮੇਰਾ ਨਾਮ ਨਹੀ।।। ਤਾਂ ਕਾਹਦਾ ਮਸ਼ਹੂਰ ਹਾਂ ਤੇਰੇ ਬਿਨਾ।।
ਏ ਛੱਡ ਜਾਵਣ ਵਾਲਿਆ ਵੇਖੀ ਕਦੇ ਮੈ ਕਿੰਝ ਗਮਾ ਸੰਗ ਚੂਰ ਹਾਂ ਤੇਰੇ ਬਿਨਾ।।।
ਤੂੰ ਕੇਹੇ ਚੰਦਰੇ ਜਖਮ ਦੇ ਕੇ ਤੁਰ ਗਈ ਮੈ ਬਣ ਗਿਆ ਨਾਸ਼ੂਰ ਹਾਂ ਤੇਰੇ ਬਿਨਾ।।।
ਇਕ ਆਸ ਸੀ ਖਾਬਾ ਚ ਆਵੇਗਾ ਕਦੀ ਪਰ ਨੀਦਰਾਂ ਤੋ ਦੂਰ ਹਾਂ ਤੇਰੇ ਬਿਨਾ।।
405
« on: December 14, 2011, 09:23:18 PM »
ਕਲਮ ਉਠਾਕੇ ਜਦ ਵੀ ,ਕਿਧਰੇ ਲਿਖਣ ਨੂੰ ਬਹਿੰਦਾ ਹਾਂ । ਨਿਘਰ ਗਈ ਪੰਜਾਬ ਦੀ ਹਾਲਤ , ਵੇਖ ਰੋ ਪੈਂਦਾ ਹਾਂ । ਆਪਣੇ ਘਰ ਨੂੰ , ਖ਼ੁਦ ਹੀ ਕਿਵੇਂ ਖ਼ਰਾਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਤੋੜ ਰਹੀ ਹੈ ਲੱਕ ਕਿਰਸਾਨੀ , ਵੇਖ ਕੇ ਝੱਲ ਨਹੀਂ ਹੁੰਦੀ । ਕਰਜ਼ੇ ਦੇ ਵਿੱਚ ਦੱਬ ਚੱਲੀ , ਸਮੱਸਿਆ ਹੱਲ ਨਹੀਂ ਹੁੰਦੀ । ਮੁਰਝਾਈਆਂ ਕਲੀਆਂ ਤਾਂਈਂ, ਕਿਵੇਂ ਗ਼ੁਲਾਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਵਿਹੜੇ ਸੱਖਣੇ ਸੱਖਣੇ ਇਸਦੇ , ਚਾਵਾਂ ਖੁਸ਼ੀਆਂ ਤੋਂ । ਵਿਹਲੇ ਨਹੀਂਓ ਲੋਕ ਨੱਚਣ ਨੂੰ , ਹੁਣ ਖੁਦਕੁਸ਼ੀਆਂ ਤੋਂ । ਝੱਲ ਲਓ ਵਿਆਜਾਂ ਵਾਲਾ ਕਿਸ ਨੂੰ , ਤਾਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਸੱਤ ਦਰਿਆ ਸਨ ਵਗਦੇ , ‘ਸਪਤ ਸਿੰਧੂ’ ਅਖਵਾਉਂਦਾ ਸੀ । ਸਿਆਲਕੋਟ ਤੋਂ ਦਿੱਲੀ ਤੀਕਰ , ਪੈਰ ਫੈਲਾਉਂਦਾ ਸੀ । ਕਿਵੇਂ ਢਾਈ ਪਾਣੀਆਂ ਵਾਲੇ ਨੂੰ , ਪੰਜ-ਆਬ ਕਹਿ ਦਿਆ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਵਿੱਚ ਵਿਦੇਸ਼ਾਂ ਜਾ ਜਵਾਨੀ , ਵੱਸਦੀ ਜਾਂਦੀ ਐ । ਬਾਕੀ ਬੱਚਦੀ ਵਿੱਚ ਨਸ਼ਿਆਂ ਦੇ , ਧੱਸਦੀ ਜਾਂਦੀ ਐ । ਸੁੱਕ ਚੱਲੇ ਰੁਜ਼ਗਾਰਾਂ ਵਾਲੇ , ਝਨਾਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਕਾਵਾਂ ਰੌਲੀ ਬਹੁਤ ਸੁਣਨ ਨੂੰ , ਉਂਝ ਤਰੱਕੀਆਂ ਦੀ । ਲੁੱਟ ਕਸੁੱਟ ਤਾਂ ਅੱਜ ਵੀ ਉਹੀਓ , ਫਸਲਾਂ ਪੱਕੀਆਂ ਦੀ । ਘਾਟੇ ਵਾਲੇ ਸੌਦੇ ਵਿੱਚ ਕਿੰਝ , ਲਾਭ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਸਿਆਸਤਦਾਨਾਂ ਦੇ ਵੱਗ ਫਿਰਦੇ ਨੇ , ਮੈਂ ਕਿਸਨੂੰ ਦੁੱਖ਼ ਕਹਾਂ । ਘਰ , ਰੁਜ਼ਗਾਰ ਜਾਂ ਢਿੱਡ ਦੀ , ਆਖਿਰ ਕਿਹੜੀ ਭੁੱਖ ਕਹਾਂ । ਸਾਹਿਬਗੜ੍ਹਾਂ ਦਾ ਸੂਬਾ , ਕਿਸ ਨੂੰ ਸਾਹਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਕਲਮਾਂ ਹੋਣ ਆਵਾਜ਼ ਲੋਕਾਂ ਦੀ , ਉਹ ਵੀ ਵਿੱਕ ਚੱਲੀਆਂ । ਪੈਸੇ ਵਾਲਿਆਂ ਕਲਮਾਂ ਦੀਆਂ , ਜ਼ਮੀਰਾਂ ਜਾ ਮੱਲੀਆਂ । ਕੰਨੋ ਬੋਅਲੀ ਭੀੜ ’ਚ ,ਕਿਹੜਾ ਰਾਗ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਕਲੋਨੀਵਾਦ ਖਾ ਗਿਆ ਪਿੰਡ ,’ਤੇ ਛਾਵਾਂ ਬੋਹੜ ਦੀਆਂ । ਨਸ਼ਾਖੋਰ ਪੁੱਤਰਾਂ ਦੀਆਂ ਸੁੱਖਾਂ , ਮਾਵਾਂ ਲੋੜਦੀਆਂ । ਚੌਂਕੀਦਾਰ ਹੀ ਸੁੱਤੇ ਕਿਸਨੂੰ , ਜਾਗ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਐ ਦੌਲਤ ਦੀ ਦੌੜ ਦੌੜਦਿਓ , ਕੁੱਝ ਤਾਂ ਸ਼ਰਮ ਕਰੋ । ਬੱਚ ਜਾਵੇ ਪੰਜਾਬ ਯਾਰੋ’ , ਐਸਾ ਕਰਮ ਕਰੋ । ਨਾਲ ਨਾ ਜਾਣ ਖਜ਼ਾਨੇ , ਸੁਣੋ ਜਨਾਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥ _____________________________
406
« on: December 14, 2011, 08:55:51 PM »
ਸੋਚ ਮਰ ਗਈ ਏ, ਜ਼ਮੀਰ ਮਰ ਗਈ ਏ, ਅੱਜ ਜੰਮਣ ਤੋਂ ਪਹਿਲਾਂ ਹੀਰ ਮਰ ਗਈ ਏ। ਲੱਕੜ ਦੀ ਸੀ ਜੋ ਡੁੱਬਦਿਆਂ ਅੱਖੀਂ ਦੇਖੀ, ਪਰ ਸੁਣਿਆ ਏ ! ਲੋਹੇ ਦੀ ਤਰ ਗਈ ਏ। ਸਾਹਵੇਂ ਹੋਇਆ ਸਭ ਕੁਝ ਅੱਖੀਂਆਂ ਦੇ, ਕੁਝ ਕਹਿਣੋ ਰਹੇ ਜ਼ਮੀਰ ਜੋ ਜ਼ਰ ਗਈ ਏ। ਆਏ ਦਿਨ ਬਾਰਸ਼ਾਂ ਦੇ ਉਮੀਦ ਸੀ ਬੜੀ, ਪਰ ਬੱਦਲ਼ੀ ਤਾਂ ਜਾ ਹੋਰਾਂ ਦੇ ਵਰ ਗਈ ਏ। ਮੈਂ ਰਿਹਾ ਲੋਚਦਾ ਦੋ ਸ਼ਬਦ ਸਤਿਕਾਰ ਭਰੇ, ਪਰ ਉਸ ਦੀ ਕਹਿੰਦਿਆਂ ਜੀਭ ਠਰ ਗਈ ਏ। ਹਵਾਵਾਂ ਦੇ ਸੰਗ ਲੜਦੀ ਆਈ ਜੋ ਲਾਟ ਬਣ, ਤੇਰੇ ਹਉਂਕਿਆਂ ਸਾਹਵੇਂ ਆਣ ਹਰ ਗਈ ਏ । ਦਿਨ ਆਏ ਚੋਣਾਂ ਦੇ ਨੋਟਾਂ ਵਾਲੇ ਜਿੱਤ ਗਏ, ਜ਼ਮੀਰਾਂ ਵਿਕੀਆਂ,ਵੋਟ ਹਰ ਗਈ ਏ। ___________________
407
« on: December 14, 2011, 11:47:31 AM »
ਤੂੰ ਪੱਥਰਾਂ ਨੂੰ ਰੱਬ ਬਣਾਇਆ ਏ, ਅੱਖੀਂਆਂ ‘ਚ ਝੂਠਾ ਖ਼ਾਬ ਸਜਾਇਆ ਏ, ਇਹ ਝੂਠ ਕਹਾਣੀ ਤੂੰ ਆਪ ਸਹੇੜੀ ਆ... ਫਿਰ ਬੁੱਤਾਂ ਸਿਰ ਇਲਜ਼ਾਮ ਕਿਉਂ...? ਖੁੱਲ੍ਹ ਕੇ ਬੱਚਿਆਂ ਨਾਲ਼ ਹੱਸਿਆ ਨਾਂ, ਕੀਮਤੀ ਵਿਰਸੇ ਬਾਰੇ ਦੱਸਿਆ ਨਾਂ, ਚੋਰ ਦੇ ਨਾਲੋਂ ਪੰਡ ਬਹੁਤੀ ਕਾਹਲੀ ਆ... ਫਿਰ ਪੁੱਤਾਂ ਸਿਰ ਇਲਜ਼ਾਮ ਕਿਉਂ...? ਜਿਸ ਠੰਡੜੀ ਛਾਂ ਦੇਣੀ ਸੀ, ਤਪਦੇ ਨੂੰ ਪਨਾਹ ਦੇਣੀ ਸੀ, ਉਹ ਟਾਹਣੀ ਤੂੰ ਆਪ ਹੀ ਕੱਟੀ ਆ... ਫਿਰ ਰੁੱਖਾਂ ਸਿਰ ਇਲਜ਼ਾਮ ਕਿਉਂ...? ਸਿਰਜਿਆ ਕੋਈ ਨਿਸ਼ਾਨਾ ਨਾਂ, ਛੇੜਿਆ ਕੋਈ ਤਰਾਨਾ ਨਾਂ, ਕਿੰਝ ਮੰਜਿ਼ਲ ਪੈਂਦੀ ਤੇਰੇ ਪੈਰੀ ਆ...? ਫਿਰ ਰਾਹਾਂ ਸਿਰ ਇਲਜ਼ਾਮ ਕਿੳਂੁ...? ਬਣ ਰੱਬ ਤੂੰ ਖੜਿਆ ਏਂ, ਕੁਦਰਤ ਸਾਹਵੇਂ ਅੜਿਆ ਏਂ, ਕੁਦਰਤ ਨਾਲ਼ੋਂ ਤੇਰੀ ਹਿੱਸੇਦਾਰੀ ਬਾਹਲੀ ਆ... ਫਿਰ ਰੁੱਤਾਂ ਸਿਰ ਇਲਜ਼ਾਮ ਕਿਉਂ...? ਜਿਸ ਵਿੱਚ ਤੂੰ ਸੜਿਆ ਏਂ, ਮਾਘ ਮਹੀਨੇ ਰੜਿਆ ਏਂ, ਇਹ ਅੱਗ ਤੂੰ ਆਪ ਹੀ ਬਾਲੀ ਆ... ਫਿਰ ਧੁੱਪਾਂ ਸਿਰ ਇਲਜ਼ਾਮ ਕਿਉਂ...? ___________________
408
« on: December 14, 2011, 10:46:26 AM »
ਘੁੱਗ ਵਸਦੇ ਭਾਰਤ ਦੇਸ਼ ਨੂੰ ਕੋਈ ਨਜ਼ਰ ਹੈ ਲੱਗੀ ਹਰ ਬੰਦੇ ਦੀ ਕਾਮਨਾ ਉਹ ਮਾਰੇ ਠੱਗੀ ਜਿੱਥੇ ਲੁੱਚਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਅਸੀਂ ਕਿਹੜੇ ਮੂੰਹ ਨਾਲ਼ ਆਖੀਏ,ਮੇਰਾ ਭਾਰਤ ਬੜਾ ਮਹਾਨ
ਅੰਨਦਾਤਾ ਮੇਰੇ ਦੇਸ਼ ਦਾ ਹੈ ਰੁਲ਼ਦਾ ਫਿਰਦਾ ਜਾਨੋਂ ਪਿਆਰੀਆਂ ਜਿਨਸਾਂ ਦਾ ਅੱਜ ਭਾਅ ਨਾ ਮਿਲਦਾ ਪਰਵਾਰ ਸਮੇਤ ਖੁਦਕਸੀ਼ਆਂ ਕਰਕੇ ਦੇਵੇ ਜਾਨ ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਮੇਰਾ ਭਾਰਤ ਬੜਾ ਮਹਾਨ…
ਜਿਥੇ ਨਿੱਕੀ ਵੱਡੀ ਨੌਕਰੀ ਲਈ ਪੈਸੇ ਚੱਲਦੇ ਮਾਰ ਕੇ ਲੀਡਰ ਠੱਗੀਆਂ ਧਨ ਬਾਹਰ ਘੱਲਦੇ ਵਾੜ ਖੇਤ ਨੂੰ ਲੱਗ ਪਈ ਏ ਯਾਰੋ ਖਾਣ ਅਸੀਂ ਕਿਹੜੇ ਮੂੰਹ ਨਾ਼ਲ਼ ਆਖੀਏ, ਸਾਡਾ ਭਾਰਤ ਦੇਸ਼ ਮਹਾਨ…
ਸੂਰਬੀਰਾਂ ਤੇ ਯੋਧਿਆਂ ਦੀ ਰਾਣੀ ਧਰਤੀ ਅਣਜੰਮੀਆਂ ਦੀਆਂ ਲਾਸ਼ਾਂ ਨੇ ਅਜ ਗੰਦੀ ਕਰ’ਤੀ ਜਿਥੇ ਪੁੱਤ ਲਈ ਧੀ ਮਾਰ ਕੇ ਮਾਂ ਸਮਝੇ ਸ਼ਾਨ ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਸਾਡਾ ਭਾਰਤ ਦੇਸ਼ ਮਹਾਨ…
ਜਿਥੇ ਮੇਰੇ ਵਰਗੇ ਪਾਪੀਆਂ ਦੀ ਕਮੀ ਨਾ ਕੋਈ ਹੁਣ ਭਾਰ ਝੱਲ ਨਾ ਸਕਦੀ ਮਾਂ ਧਰਤੀ ਰੋਈ ਜਿਥੇ ਲੱਖਾਂ ਭੁੱਖੇ ਰੋਜ਼ ਹੀ ਰੋਟੀ ਲਈ ਕੁਰਲਾਣ ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਸਾਡਾ ਭਾਰਤ ਬੜਾ ਮਹਾਨ… ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਸਾਡਾ ਭਾਰਤ ਬੜਾ ਮਹਾਨ… ________________________________
409
« on: December 14, 2011, 10:04:11 AM »
ਬਾਪੂ ਦੇ ਸਨ ਪੁੱਤਰ ਚਾਰ, ਚਾਰੇ ਹੀ ਸਨ ਸੇਵਾਦਾਰ ।
ਇੱਕ ਦਿਨ ਬਾਪੂ ਪਿਆ ਬੀਮਾਰ, ਡਾਢਾ ਸੀ ਹੋਇਆ ਲਾਚਾਰ ।
ਸਾਰੇ ਲੱਗੇ ਕਰਨ ਵਿਚਾਰ, ਬਾਪੂ ਤੇ ਸਾਰਾ ਘਰ ਬਾਰ ।
ਬਾਪੂ ਨੂੰ ਕਿਧਰੇ ਲੈ ਜਾਈਏ, ਤੇ ਇਸ ਦਾ ਇਲਾਜ ਕਰਾਈਏ ।
ਛੇਤੀ ਕਰੀਏ ਦੇਰ ਨਾ ਲਾਈਏ, ਕਿਸੇ ਸਿਆਣੇ ਕੋਲ ਪੁਚਾਈਏ ।
ਲੈ ਗਏ ਕਿਸੇ ਸਿਆਣੇ ਕੋਲ, ਜਿਸ ਨੇ ਡਿੱਠੀ ਨਬਜ਼ ਟਟੋਲ ।
ਮੁਸ਼ਕਲ ਨਾਲ ਬੀਮਾਰੀ ਬੁੱਝੀ, ਉੁਸ ਨੂੰ ਫਿਰ ਦਵਾਈ ਸੁੱਝੀ ।
ਘੋਲ ਘਾਲ ਸ਼ੀਸ਼ੀ ਵਿਚ ਪਾਈ, ਮੁੰਡਿਆਂ ਦੇ ਸੀ ਹੱਥ ਫੜਾਈ ।
ਕਹਿਕੇ ਇਸ ਨੂੰ ਖੂਬ ਹਿਲਾਇਓ, ਫਿਰ ਇਹ ਬਾਪੂ ਤਾਈਂ ਪਿਲਾਇਓ ।
ਮੁੰਡਿਆਂ ਨੇ ਕਾਹਲੀ ਵਿਚ ਜਾ ਕੇ, ਸੇਵਾ ਕੀਤੀ ਖੂਬ ਹਿਲਾ ਕੇ ।
ਦੋ ਮੁੰਡਿਆਂ ਨੇ ਲੱਤਾਂ ਤੋਂ ਫੜਕੇ, ਦੋਹਾਂ ਨੇ ਬਾਹਾਂ ਤੋਂ ਫੜਕੇ ।
ਬਾਪੂ ਨੂੰ ਸੀ ਖੂਬ ਹਿਲਾਇਆ, ਬਾਪੂ ਨੂੰ ਡਾਢਾ ਤੜਫਾਇਆ,
ਏਦਾਂ ਕਰਦੇ ਟੁੱਟ ਗਈ ਹੱਡੀ, ਨਾਲ ਹੀ ਬੁੱਢਾ ਚੜ੍ਹ ਗਿਆ ਗੱਡੀ ।
ਰੋਂਦੇ ਕੋਲ ਹਕੀਮ ਦੇ ਆਏ, ਡਾਢੇ ਵੈਣ ਕੀਰਣੇ ਪਾਏ ।
ਮੱਥੇ ਤੇ ਹੱਥ ਮਾਰੇ ਵੈਦ, ਸੁਣ ਮੁੰਡਿਆਂ ਦੇ ਕਾਰੇ ਵੈਦ ।
ਮੈਂ ਤਾਂ ਕਿਹਾ ਸੀ ਦਵਾ ਹਿਲਾਇਓ, ਫਿਰ ਬਾਪੂ ਜੀ ਦੇ ਤਾਂਈਂ ਪਿਲਾਇਓ ।
ਸ਼ੀਸ਼ੀ ਦੀ ਥਾਂ ਬੁੜ੍ਹਾ ਹਿਲਾਇਆ । ਬਾਪੂ ਨੂੰ ਹੈ ਸਵਰਗ ਪੁਚਾਇਆ ।
ਸੁਣ ਸਾਰੇ ਡਾਢੇ ਪਛਤਾਏ , ਰੋਂਦੇ ਖੱਪਦੇ ਘਰ ਨੂੰ ਆਏ । ਸੋਚ ਸਮਝ ਕੇ ਕਦਮ ਟਿਕਾਓ, ਜੀਵਨ ਨਾ ਖਤਰੇ ਵਿਚ ਪਾਓ । _________________
410
« on: December 14, 2011, 09:00:01 AM »
ਐ ਸ਼ਿਵ ! ਤੂੰ ਕਦੇ ਇਸ਼ਤਿਹਾਰ ਦਿੱਤਾ ਸੀ
ਇੱਕ ਗੁੰਮਸ਼ੁਦਾ ਕੁੜੀ ਦਾ ਜੋ ਹਾਲੇ ਵੀ ਗੁੰਮ ਹੈ... ਕਿਸੇ ਨੇ ਹੀਲਾ ਹੀ ਨਹੀਂ ਕੀਤਾ ਉਹਨੂੰ ਲੱਭਣ ਦਾ, ਤੇਰੇ ਤੋ ਬਾਅਦ ਨਹੀਂ ਤਾਂ ਉਹ ਵੀ ਫ਼ਕੀਰ ਹੋ ਜਾਂਦਾ ਤੇਰੇ ਵਾਂਗ... ਤੂੰ ਉਸ ਕੁੜੀ ਦਾ ਇਸ਼ਤਿਹਾਰ ਦਿੱਤਾ ਸੀ
ਜਿਸ ਦਾ ਨਾਮ ਸੀ ਮੁਹੱਬਤ
ਜੋ ਕਿ ਦੁਨੀਆਂ ਦੇ ਹਰ ਰਿਸ਼ਤੇ ‘ਚੋ ਖ਼ਤਮ ਹੋ ਚੁੱਕੀ ਏ ਤੂੰ ਉਹਦੀ ਗੱਲ ਕੀਤੀ ਜਿਸ ਦੀ ਸੂਰਤ ਸੀ ਪਰੀਆਂ ਵਰਗੀ ਜੋ ਗੁੰਮ ਚੁੱਕੀ ਏ ਨਕਲੀ ਮਖੌਟਿਆਂ ਦੀ ਭੀੜ ‘ਚ ਤੂੰ ਉਸ ਦਾ ਜ਼ਿਕਰ ਕੀਤਾ ਜਿਸ ਦੀ ਸੀਰਤ ਸੀ ਪਾਕ ਅਤੇ ਸਾਫ਼ ਮਰੀਅਮ ਵਰਗੀ ਜੋ ਕਿ ਅਲੋਪ ਚੁੱਕੀ ਏ ਮੰਦੀਆਂ ਸੋਚਾਂ ਦੇ ਹਨੇਰੇ ‘ਚ ਐ ਸ਼ਿਵ ! ਇਹ ਕਿਹੋ ਜਿਹੀ ਕੁੜੀ ਸੀ ਜਿਸ ਦੀ ਖਾਤਿਰ ਜੱਗ ਤੈਨੂੰ ਤੋਹਮਤਾਂ ਲਾਈਆਂ ਖੋਟੀਆਂ ਤੇ ਖਰੀਆਂ ਸੁਣਾਈਆਂ ਅੱਜ ਵੀ ਰਿਹਾ ਹੈ ਸੁਣਾ ਇਹ ਲੋਕ ਇੱਕ ਕੁੜੀ ਦੀ ਭਾਲ ‘ਚ ਨੇ ਪਰ ਇਹ ਤੇਰੇ ਵਾਂਗੂੰ ਫਕੀਰ ਨਹੀ ਹੋਣਗੇ ਉਸ ਨੂੰ ਲੱਭਦੇ ਲੱਭਦੇ ਕਿਉਂਕਿ ਜਿਸ ਨੂੰ ਇਹ ਲੱਭ ਰਹੇ ਨੇ ਉਸ ਦਾ ਨਾਮ ਮੁਹੱਬਤ ਨਹੀ ਦੌਲਤ ਹੈ, ਸ਼ੋਹਰਤ ਹੈ ਜੋ ਉਨ੍ਹਾਂ ਨੂੰ ਇੱਕ ਦਿਨ ਜਰੂਰ ਮਿਲ ਜਾਵੇਗੀ ਜਾਂ ਸ਼ਾਇਦ ਮਿਲ ਚੁੱਕੀ ਹੋਵੇਗੀ ਪਰ ਐ ਸ਼ਿਵ ! ਜਿਸ ਕੁੜੀ ਦਾ ਤੂੰ ਇਸ਼ਤਿਹਾਰ ਦਿੱਤਾ ਸੀ ਉਹ ਹਾਲੇ ਵੀ ਗੁੰਮ ਹੈ... ______________
411
« on: December 14, 2011, 07:25:16 AM »
ਖੁਸ਼ੀ ਨਾਲ ਸੀ ਖੀਵੇ ਮਾਪੇ ਪੁੱਤ ਪੜ੍ਹਣ ਲਈ ਚੱਲੇ, ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।
ਬਚਪਨ ਵਾਲੀ ਸਾਰ ਰਹੀ ਨਾ ਰਹੇ ਟਿਊਸ਼ਨਾਂ ਲਾਉਂਦੇ, ਪੜ੍ਹ ਲਿਖ ਕੇ ਹੀ ਬਣੂੰ ਜ਼ਿੰਦਗੀ ਮਾਪੇ ਸੀ ਸਮਝਾਉਂਦੇ, ਮੰਮੀ- ਡੈਡੀ ਕਰਨ ਨੌਕਰੀ ਘਰ ਵਿੱਚ ਰਹਿਣਾ ਕੱਲੇ, ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।
ਹੱਸਣ- ਖੇਡਣ ਸਾਡਾ ਮੁੱਕਾ ਸ਼ਾਮ ਢਲੀ ਘਰ ਆਉਂਦੇ, ਪੜ੍ਹ ਪੜ੍ਹ ਨਜ਼ਰ ਘਟਾ ਲਈ ਤੇ ਹੁਣ ਮੋਟੀ ਐਨਕ ਲਾਉਂਦੇ, ਫਸਟ ਡਿਵੀਜ਼ਨ ਆਈ ਸੀ ਜਦ ਹੋਏ ਖੁਸ਼ੀ ਵਿੱਚ ਝੱਲੇ, ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।
ਕਹੇ ਹਕੂਮਤ ਸਾਰੇ ਪੜ੍ਹ ਲੳੋ ਅਸੀਂ ਨੌਕਰੀ ਲਿਆਏ, ਪੈਰ ਪੈਰ ਤੇ ਕਾਲਜ ਖੁੱਲ ਗਏੇ ਕੋਰਸ ਨਵੇਂ ਚਲਾਏ. ਕਾਲਜ ਵਾਲਿਆਂ ਬੇਸ਼ੱਕ ਦੇਖੋ ਭਰ ਲਏ ਆਪਣੇ ਗੱਲੇ, ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।
ਬੇ-ਰੁਜ਼ਗਾਰੀ ਬਣੀ ਮੁਸੀਬਤ ਨਸ਼ਿਆਂ ਪੈਰ ਪਸਾਰੇ, ਇੱਕ ਨੌਕਰੀ ਲੈਣ ਵਾਸਤੇ ਕਿੰਨੇ ਫਿਰਨ ਵਿਚਾਰੇ, ਨਸ਼ਿਆਂ ਦੇ ਸੌਦਾਗਰ ਕਹਿੰਦੇ ਹੋ ਗਈ ਬੱਲੇ-ਬੱਲੇ, ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।
ਵਿਹਲੇ ਗੱਭਰੂ ਦੇਖ ਏਜੰਟਾਂ ਥਾਂ-ਥਾਂ ਜਾਲ ਵਿਛਾਏ, ਬਾਹਰ ਜਾਣ ਨੂੰ ਕਾਹਲੇ ਮੁੰਡੇ ਕਰਜ਼ੇ ਲੈ ਕੇ ਆਏ, ਭੁੱਖੇ ਮਰਦੇ ਕੀ ਨਾ ਕਰਦੇ ਛੱਡ ਘਰਾਂ ਨੂੰ ਚੱਲੇ, ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।
ਮਾਪੇ ਘਰ ਵਿੱਚ ਪੌਂਡ ਉਡੀਕਣ ਪੁੱਤ ਕਹਿਣ ਬਈ ਔਖੇ, ਵਿੱਚ ਵਿਦੇਸ਼ਾਂ ਆ ਗਏ ਫਿਰ ਵੀ ਕੰਮ ਨਾ ਮਿਲਦੇ ਸੌਖੇ, ਸਾਨੂੰ ਵੀ ਹੁਣ ਦਾਣਾ-ਪਾਣੀ ਖੌਰੇ ਕਿੱਧਰ ਘੱਲੇ, ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।
ਖੁਸ਼ੀ ਨਾਲ ਸੀ ਖੀਵੇ ਮਾਪੇ ਪੁੱਤ ਪੜ੍ਹਣ ਲਈ ਚੱਲੇ, ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ। ___________________________
412
« on: December 14, 2011, 07:00:24 AM »
ਜਿਸ ਉੱਤੇ ਤੇਰਾ ਤੇ ਮੇਰਾ ਨਾਮ ਸੀ ਲਿਖਿਆ ਮੋੜਨੀ ਤੈਨੂੰ ਉਹ ਕਿਤਾਬ ਬਾਕੀ ਹੈ
ਜੋ ਰਾਤਾਂ ਆ ਸੁਪਨਿਆਂ 'ਚ ਜਗਾਇਆ ਲੈਣਾ ਉਨ੍ਹਾਂ ਰਾਤਾਂ ਦਾ ਹਿਸਾਬ ਬਾਕੀ ਹੈ
ਕਿੱਥੇ ਤੂੰ ਕਰ ਗਈ ਵਾਪਸ ਮੇਰੀਆਂ ਸਭ ਅਮਾਨਤਾਂ' ਪਹਿਲੀ ਮੁਲਾਕਾਤੇ ਦਿੱਤਾ ਗੁਲਾਬ ਬਾਕੀ ਹੈ
ਕਿਉਂ ਛੱਡਿਆ ਮੈਨੂੰ ਕੀ ਗਲਤੀ ਮੇਰੀ ਸੀ ਦੇਣਾ ਤੇਰੇ ਵੱਲੋਂ ਅਜੇ ਇਹ ਜਵਾਬ ਬਾਕੀ ਹੈ
ਮੈਂ ਅੱਜ ਹੀ ਪਾਈ ਸਾਈਂ ਦਰ ਮੌਤ ਦੀ ਅਰਜ਼ੀ ਪੂਰੀ ਹੋਣੀ ਆਖਰੀ ਉਹੀ ਫਰਿਆਦ ਬਾਕੀ ਹੈ
ਜੋ ਚਾਹਿਆ ਸਭ ਦਿਤਾ ਜਿੰਦਗੀ ਨੇ ਇਕ ਰਿਸ਼ਤੇ ਦਾ ਅਧੂਰਾ ਜਜ਼ਬਾਤ ਬਾਕੀ ਹੈ
ਤੇਰੇ ਨਾਲ ਰਹਿਣ ਦਾ ਇਕ ਸੁਪਨਾ ਸੀ ਪੂਰਾ ਹੋਣਾ ਮੇਰਾ ਉਹ ਖਵਾਬ ਬਾਕੀ ਹੈ _____________________
413
« on: December 14, 2011, 02:46:41 AM »
ਹਿੰਮਤ, ਲਗਨ, ਇਰਾਦਾ ਰੱਖ ਸੰਗ ਸਾਹਾਂ ਦੇ, ਸਫਰ ਔਖੇਰੇ ਹੂੰਦੇ ਬਿਖਡੇ ਰਾਹਾਂ ਦੇ॥
ਛੱਡ ਕੇ ਜੋਗ ਮਸਾ ਖੇਤਾਂ ਵੱਲ ਪਰਤੇ ਹਾਂ, ਬੱਸ ਕਰ ਹੁਣ ਨਾ ਛੱਡ ਤੂੰ ਤੀਰ ਨਿਗਾ੍ਹਾਂ ਦੇ॥
ਸਾਗਰ ਸਾਂਤ, ਤਿਆਰ ਨੇ ਕਿਸਤੀ ਚੱਪੂ ਵੀ, ਜਿਗਰੇ ਸਾਥ ਨਾ ਦਿੰਦੇ ਬਸ ਮਲਾਹਾਂ ਦੇ॥
ਏਹ ਝੁੱਗੀਆਂ ਦੀ ਗੈਰਤ ਦੇ ਰਖਵਾਲੇ ਸਨ, ਵੇਚ ਜਮੀਰਾਂ ਬਣ ਗਏ ਚਾਕਰ ਸਾਹਾਂ ਦੇ॥
ਲੋਕ ਸਜਾ ਹੁਣ ਦੇਣਗੇ ਆਖਰ ਮੁਜਰਿਮ ਨੂੰ, ਬੇਵਸ ਜੱਜ, ਵਕੀਲ, ਬਿਆਨ ਗਵਾਹਾਂ ਦੇ॥
ਜਦ ਸਾਡੇ ਪੈਰਾਂ ਦੀ ਜਿੱਦ ਨੂੰ ਦੇਖ ਲਿਆ, ਹੋ ਗਏ ਪਾਸੇ ਆਪੇ ਪੱਥਰ ਰਾਹਾਂ ਦੇ॥ ____________________
414
« on: December 14, 2011, 02:16:16 AM »
ਕੁੜੀਆਂ ਚਿੜੀਆ ਹੁੰਦੀਆ ਪਰ, ਪਰ ਨਹੀ ਹੁੰਦੇ ਕੁੜੀਆਂ ਦੇ ਪੇਕੇ ਸਹੁਰੇ ਹੁੰਦੇ ਨੇ ਕਿਉ ਘਰ ਨਹੀ ਹੁੰਦੇ ਕੁੜੀਆਂ ਦੇ ਕੁੜੀਆਂ ਚਿੜੀਆ ਹੁੰਦੀਆ ਨੇ ਪਰ...
ਧੀਆਂ ਬਣ ਕੇ ਡੋਲੀ ਚੜਦੀਆਂ, ਨੂੰਹਾਂ ਬਣ ਕੇ ਸੜਦੀਆਂ ਨੇ ਹੁੰਦੀਆ ਸਨ ਇਹ ਸਤੀ ਕਦੇ ਹੁਣ ਬਲੀ ਦਾਜ ਦੀ ਚੜਦੀਆਂ ਨੇ ਸਦੀਆਂ ਡੂੰਗੇ ਜਖਮ ਪੁਰਾਣੇ ਭਰ ਨਹੀ ਹੁੰਦੇ ਕੁੜੀਆਂ ਦੇ ਕੁੜੀਆਂ ਚਿੜੀਆ ਹੁੰਦੀਆ ਨੇ ਪਰ...
ਰਾਜੇ ਜੰਮਣ ਵਾਲੀ ਦੇ ਹੁਣ ਖੁਦ ਜੰਮਣ ਤੇ ਰੋਕਾਂ ਨੇ ਕੀ ਦੱਸੀਏ ਕਿੱਦਾਂ ਕੁੱਖਾਂ ਦੀ ਬੇਅਦਵੀ ਕੀਤੀ ਲੋਕਾਂ ਨੇ ਐਡੇ ਵੱਡੇ ਦੁੱਖੜੇ, ਦੁੱਖੜੇ ਜਰ ਨਹੀ ਹੁੰਦੇ ਕੁੜੀਆਂ ਦੇ ਕੁੜੀਆਂ ਚਿੜੀਆ ਹੁੰਦੀਆ ਨੇ ਪਰ...
ਕੋਮਲ-ਕੋਮਲ ਕਲੀਆਂ ਜੱਗ ਵਿਚ ਘੁੱਟ-ਘੁੱਟ ਕੇ ਨਿੱਤ ਮਰਨ ਵੇ ਰੱਬਾ ਮਾਪੇ ਵੀ ਨਿਰਮੋਹੇ ਹੋ ਗਏ ਤੂੰ ਹੀ ਦੱਸ ਕੀ ਕਰਨ ਵੇ ਰੱਬਾ ਪੁੱਤਰਾਂ ਵਾਂਗੂੰ ਲੋਕੋ ਕਿਉ ਚਾਅ ਨੀ ਕਰ ਹੁੰਦੇ ਕੁੜੀਆਂ ਦੇ ਕੁੜੀਆਂ ਚਿੜੀਆ ਹੁੰਦੀਆ ਨੇ ਪਰ... ___________________
415
« on: December 14, 2011, 01:50:53 AM »
ਮੁੱਖੜੇ ਤੋ ਤਾਜੇ-ਤਾਜੇ ਹੰਝੂ ਪੂੰਝੇ ਹੋਏ ਨੇ ਬੁੱਲਾਂ ਤੋ ਮਲੂਕ ਜਿਹੇ ਹਾਸੇ ਹੰਝੂ ਹੋਏ ਨੇ ਖਾਲੀ ਬਾਂਹਾਂ ਦੀ ਬਣਾ ਕੇ ਗਲਵੱਕੜੀ ਉਦਾਸ ਜਿਹੀ ਬੈਠੀ ਹੋਈ ਏ ਮੈਨੂੰ ਦੱਸ ਦੇ ਉਹ ਗੱਲ ਜਿਹੜੀ ਨਿੱਕੇ ਜਿਹੇ ਦਿਲ ਚ ਲਕੋਈ ਹੋਈ ਏ ਮੈਨੂੰ ਦੱਸ ਦੇ ਉਹ ਗੱਲ...
ਗੂੰਮ ਸੁੰਮ ਝਾਜਰਾਂ ਦੇ ਬੋਰ ਚੁੱਪ ਚੁੜੀਆਂ ਨੈਣਾ ਨਾਲ ਕੀਤੀਆਂ ਨਾ ਅੱਜ ਗੱਲਾਂ ਗੂੜੀਆਂ ਨੀਵੀ ਪਾ ਕੇ ਕਿਹੜੇ ਸੋਚਾਂ ਦੇ ਸਮੁੰਦਰਾਂ ਚ ਖੂਦ ਨੂੰ ਡਬੋਈ ਬੈਠੀ ਏ ਮੈਨੂੰ ਦੱਸ ਦੇ ਉਹ ਗੱਲ...
ਤੈਨੂੰ ਚੈਨ ਆਵੇਗਾ ਨਾ ਮੈਨੂੰ ਚੈਨ ਆਵੇਗਾ ਦਿਲ ਚ ਦਬਾਇਆ ਦੁੱਖ ਰੋਗ ਬਣ ਜਾਵੇਗਾ ਖੋਲ ਜਿੰਦਰਾਂ ਤਿਉੜੀਆਂ ਦਾ ਦਿਲ ਵਾਲਾ ਬੂਹਾ ਕਾਹਤੋ ਢੋਈ ਬੈਠੀ ਏ ਮੈਨੂੰ ਦੱਸ ਦੇ ਉਹ ਗੱਲ...
ਤੇਰੇ ਮੇਰੇ ਦੁੱਖ ਸੁੱਖ ਗੱਲਾਂ-ਬਾਤਾਂ ਸਾਝੀਆਂ ਮੇਰੇ ਤੌ ਉਦਾਸੀਆਂ ਇਹ ਝੱਲੀਆਂ ਨੀ ਜਾਂਦੀਆਂ ਝੂਠੀ ਮੂਠੀ ਮੁਸਕਾਨ ਦੀ ਪਿਛਾੜੀ ਕਿਹੜੇ ਦੁੱਖੜੇ ਪਰੋਈ ਬੈਠੀ ਏ ਮੈਨੂੰ ਦੱਸ ਦੇ ਉਹ ਗੱਲ... ______________
416
« on: December 13, 2011, 10:30:49 PM »
ਜੀਹਦੀ ਯਾਦ ਸੀਨੇ ਵਿਚ ਖੂਸਬੋ ਵਰਗੀ ਇਕ ਕੁੜੀ ਸੀ ਉਹ ਤਾਰਿਆਂ ਦੀ ਲੌਅ ਵਰਗੀ ਇਕ ਕੁੜੀ ਸੀ ਉਹ...
ੳਹਦੀ ਵੀਣੀ ਵਿਚ ਰਹਿੰਦੀਆਂ ਸੀ ਨੱਚਦੀਆਂ ਵੰਗਾਂ ੳਹਦੇ ਮੁੱਖੜੇ ਤੇ ਪੈਲਾਂ ਜਿਹੀਆ ਪਾਉਦੀਆਂ ਸੀ ਸੰਗਾਂ ਪਹਿਲੀ ਸੁੱਚੜੀ ਮੁਹੱਬਤਾਂ ਦੀ ਛੋਹ ਵਰਗੀ ਇਕ ਕੁੜੀ ਸੀ ਉਹ...
ੳਹਦੇ ਮਿੱਠੇ-ਮਿੱਠੇ ਬੋਲਾਂ ਦੀ ਸੁਗੰਧ ਚੇਤੇ ਆਵੇ ਰਾਤਾਂ ਕਾਲੀਆਂ ਚ ਮੁੱਖੜੇ ਦਾ ਚੰਦ ਚੇਤੇ ਆਵੇ ਨਦੀ ਚਾਨਣਾ ਦੀ ਇਤਰਾਂ ਦੇ ਚੋਅ ਵਰਗੀ ਇਕ ਕੁੜੀ ਸੀ ਉਹ...
ਜਾਪੇ ਉਹਦੇ ਜਿਹਾ ਕਿਸੇ-ਕਿਸੇ ਫੁੱਲ ਦਾ ਮੜੰਗਾਂ ਪੀਘਂ ਅੰਬਰੀ ਦੁਪੱਟਾ ਜਿਵੇ ਉਹਦਾ ਸਤਰੰਗਾਂ ਮਹਿੰਦੀ ਰੰਗੇ ਸੁਪਨੇ ਦੀ ਕਨਸੋਅ ਵਰਗੀ ਇਕ ਕੁੜੀ ਸੀ ਉਹ...
ਦਿਨ ਖਾਲੀ-ਖਾਲੀ ਰਾਤਾਂ ਵੀ ਉਦਾਸ ਉਹਦੇ ਪਿੱਛੋ ਰਹੀ ਜਿੰਦਗੀ ਚ ਗੱਲ ਨਾ ਕੋਈ ਖਾਸ ਉਹਦੇ ਪਿੱਛੋ ਜਿਵੇ ਆਸਕਾਂ ਚ ਜਨਮਾ ਦੇ ਮੋਹ ਵਰਗੀ ਇਕ ਕੁੜੀ ਸੀ ਉਹ... ___________
417
« on: December 13, 2011, 10:04:24 PM »
ਧੰਦਲੇ-ਵੰਦਲੇ ਅੱਖਰ ਵੱਖਰ॥ ਚਿੱਤਰ ਵਿੱਤਰ ਪੱਤਰ ਵੱਤਰ॥
ਵੋਟਾਂ-ਸੋਟਾਂ ਚੱਕਰ-ਵੱਕਰ॥ ਮਸਜਿਦ-ਮੁਸਜਦ ਮੰਦਰ-ਸੰਦਰ॥
ਮਾਪੇ ਭੁੱਖੇ, ਖਾਣ ਕਪੁੱਤਰ॥ ਪੀਜੇ-ਵੀਜੇ ਬਰਗਰ-ਸਰਗਰ॥
ਹਿਜਰ ਦੇ ਮਾਰੇ ਨੂੰ ਕਦ ਭਾਉਦੇ॥ ਬਿਸਤਰ-ਵੁਸਤਰ, ਨੀਦਰਂ ਸੀਦਰਂ॥
ਪਿਆਸੇ ਕਾਂ ਨੂੰ ਹੁਣ ਨਾ ਲੱਭਦੇ॥ ਗਾਗਰ-ਵਾਗਰ ਕੰਕਰ ਵੰਕਰ॥
ਚੰਗੇ ਅਮਲਾ ਬਾਝ ਅਕਾਰਥ॥ ਜਾਗੇ-ਵਾਗੇ ਲੰਗਰ-ਸੰਗਰ॥
ਮੋਜਾਂ ਲੁੱਟਦੇ ਜੇ ਬਣ ਜਾਂਦੇ॥ ਬਾਬੇ-ਬੂਬੇ ਲੀਡਰ-ਸੀਡਰ॥
ਸਤਿਆ ਬੰਦਾਂ ਮਾਰ ਹੀ ਬਹਿੰਦੇ॥ ਨਾਰਾ-ਵਾਰਾ ਛਿੱਤਰ-ਛੁੱਤਰ॥
ਸਾਇਰ ਦੇ ਝੂੱਗੇ ਚੌ ਖਾਵਣ॥ ਛਾਪਕ-ਛੂਪਕ ਸਿੰਗਰ-ਵਿੰਗਰ॥
ਮੁੱਕ ਜਾਵਣ ਤਾਂ ਚੰਗਾਂ॥ ਮਸਲੇ-ਵਸਲੇ ਦੁੱਸਰ-ਤਿੱਸਰ॥ ________________
418
« on: December 13, 2011, 11:31:36 AM »
ਅੱਖਾਂ 'ਚ ਪਾਣੀ ਵੇਖ ਕਿਤੇ, ਤੈਨੂੰ ਰੋਣ ਦਾ ਭੁਲੇਖਾ ਨਾਂ ਪੈ ਜਾਵੇ ਤੂੰ, ਨਹੀਂ ਜਾਣਦੀ ਕਿ, ਰੋਣ ਵੇਲੇ ਅੱਥਰੂ ਬਾਹਰ ਨਹੀਂ ਅੰਦਰ
ਡਿਗਦੇ ਨੇ। ______
419
« on: December 13, 2011, 10:41:43 AM »
ਮੰਨਿਆ ਇਹ ਅੱਖੀਆਂ ਨੇ ਟੂਣੇਹਾਰੀਆਂ ਲੈਦੀਆਂ ਨੇ ਦਿਲ ਭਰਮਾ ਮੰਨਿਆ ਇਹ ਅੱਖੀਆਂ ਨੇ ਰੁੱਗ ਭਰ ਲੈਦੀਆਂ ਲੁੱਟ ਪੁੱਟ ਪੈਦੀਆਂ ਨੇ ਰਾਹ ਮੰਨਿਆ ਇਹ ਦੀਨੋ ਕਰਨ ਬੇਦੀਨਾ ਰੱਬ ਨੂੰ ਦੇਣ ਭੁਲਾ ਮੰਨਿਆ ਕੇ ਦਾਰੂ ਦਾ ਪੀਣ ਨਾ ਚੰਗਾਂ ਤੇ ਅੱਖੀਆਂ ਚ ਰਹਿੰਦਾਂ ਨਸਾ ਫੇਰ ਵੀ ਅੱਖੀਆਂ ਚ ਅੱਖੀਆਂ ਨੂੰ ਪਾ
ਅੱਖੀਆਂ ਨੂੰ ਜੀਵੇ ਸਾਰ ਹਿਜਰ ਦੀ ਅੱਖੀਆਂ ਦੇ ਦੁੱਖ ਅਸਗਾਹ ਅੱਖੀਆਂ ਦੇ ਬਾਝੋਂ ਕਿਹੜਾ ਮਹਿਰਮ ਗਮ ਦਾ ਕੋਣ ਗਵਾਹ ਅੱਖੀਆਂ ਚ ਜੀਵੇ ਸੂਹੇ-ਸੂਹੇ ਸੁਫਨੇ ਅੱਖੀਆਂ ਚ ਲੰਮੇ-ਲੰਮੇ ਰਾਹ ਅੱਖੀਆਂ ਦੇ ਬਾਝੌ ਸਹਿਸ ਹਨੇਰੇ ਨੇਰਿਆ ਦਾ ਕੋਣ ਵਸਾਹ ਸੱਜਣ ਵੇ ਅੱਖੀਆਂ ਚ ਅੱਖੀਆਂ ਨੂੰ ਪਾ ___________________
420
« on: December 13, 2011, 08:35:57 AM »
ਕਿਉਂ ਮਧਾਣੀ ਸੜੀ, ਮੱਖਣ ਕਿਵੇਂ ਕੋਲੇ ਹੋ ਗਿਆ ਦੁੱਧ ਨੂੰ ਕਿਉਂ ਹੰਝੂਆਂ ਦਾ ਜਾਗ ਲਾਇਆ ਕਿਸੇ ਨੇ। ਖ਼ਾਬ ਵਿਚ ਮਹਿਬੂਬ ਯਾਰੌ ਹਾਲ ਪੁੱਛਦਾ ਰਹਿ ਗਿਆ ਅਫ਼ਸੋਸ ਸਾਨੂੰ ਸੁੱਤਿਆਂ ਨੂੰ ਕਿਉਂ ਜਗਾਇਆ ਕਿਸੇ ਨੇ। ___________________________
Pages: 1 ... 16 17 18 19 20 [21] 22 23 24 25 26 ... 40
|