December 22, 2024, 03:14:11 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 15 16 17 18 19 [20] 21 22 23 24 25 ... 40
381
Shayari / ਮੌਤ ਤਮਾਸ਼ਾ,,,
« on: December 20, 2011, 10:41:12 AM »
ਤੂੰ ਮੈਥੋਂ ਪਾਸਾ ਵੱਟ ਲਿਆ,
ਪਰ ਦਿਲ ਦੀ ਗੱਲ ਤਾਂ ਦੱਸੀ ਨੀਂ,
ਮੇਰਾ ਮੌਤ ਤਮਾਸ਼ਾ ਵੇਖ ਲਿਆ,
ਪਰ ਅਜੇ ਤੀਕ ਤੂੰ ਹੱਸੀ ਨੀਂ
_______________

382
Religion, Faith, Spirituality / ਸੱਚ ਦੀ ਲਾਸ਼,,,
« on: December 20, 2011, 09:49:11 AM »
ਸ਼ਾਇਦ,
ਥੋੜੇ ਜਿਹੇ ਸਾਹ ਤਾਂ ਅਜੇ ਬਚੇ ਹੋਏ ਹੀ ਹੋਣਗੇ?
ਪਰ ਨਹੀਂ, ਮੈਂ ਗਲਤ ਹੀ ਸੋਚਦਾ ਸੀ!
‘ਸੱਚ ਮਰ ਗਿਆ ਹੈ’
ਪਰ ਫਿਰ ਵੀ,
ਪਤਾ ਨਹੀਂ ਕਿਉਂ?
ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ।
ਐਪਰ ‘ਝੂਠ’ ਉੱਚੀ ਉੱਚੀ ਚੀਕ ਰਿਹਾ ਹੈ ਕਿ
“ਮੈਥੋਂ ਸਿਵਾ ਕੋਈ ਨਹੀਂ ਹੈ ਇੱਥੇ ਹੁਣ,
ਸਭ ਨੂੰ ਹੱਥੀਂ ਮਾਰਿਆ ਹੈ ਮੈਂ,
ਮੁਹੱਬਤ, ਇਮਾਨ, ਯਕੀਨ, ਸੱਚ ਆਦਿ
ਸਭ ਕੁਝ ਹੋਰ ਵੀ,
ਜੋ ਇਨਸਾਨ ਬਣਨ ਲਈ ਲੋੜੀਂਦੇ ਨੇ,
ਤੂੰ ਕਿੰਨਾ ਵੀ ਕਿਸੇ ਨੂੰ ਇਹ ਸਿੱਧ ਕਰ ਕਿ
ਇਹ ਸਭ ਧਰਤੀ ਤੇ ਹੈ,
ਪਰ ਨਹੀਂ, ਤੇਰੀ ਗੱਲ ਕੋਈ ਨਹੀਂ ਸੁਣੇਗਾ।”
“ਮੇਰੀ ਗੱਲ ਮੰਨ”
‘ਝੂਠ’ ਅਜੇ ਵੀ ਆਪਣੀ ਤਕਰੀਰ ਜਾਰੀ ਰੱਖ ਰਿਹਾ ਹੈ,
“ਮੈਂ ਸੱਚ ਦੀ ਲਾਸ਼ ਆਪ ਆਪਣੇ ਹੱਥੀਂ ਦਫਨ ਕੀਤੀ ਹੈ।”
ਪਰ ਪਤਾ ਨਹੀਂ ਕਿਉਂ?
ਮੇਰੀ ਆਸ ਦੀ ਕਿਰਨ ਅਜੇ ਵੀ ਸਹਿਕਦੀ ਹੈ ਕਿ
ਸ਼ਾਇਦ, ਸੱਚ ਦਾ ਕਤਰਾ, ਸਮੁੰਦਰ ਬਣਨ ਲਈ
ਆਦਮੀ ਦੀ ਕੁੱਖ ਵਿੱਚ ਅਜੇ ਵੀ ਸ਼ਾਇਦ ਮਚਲ ਰਿਹਾ ਹੋਵੇ
ਆਪਣੀ ਲਾਸ਼ ਨੂੰ ਜਿੰਦਗੀ ਵਿੱਚ ਬਦਲਣ ਦੀ ਤਾਕਤ ਰੱਖਦਾ ਹੋਵੇ!
__________________________________

383
Shayari / ਦਿਲ ਤੋਂ ਦੂਰ ਨਾ,,,
« on: December 20, 2011, 05:49:48 AM »
ਮੌਤ ਨੂੰ ਚਿੱਤ ਦੇ ਵਿੱਚ ਰੱਖੀਏ ਜੇ,
ਸਾਹਵਾਂ ਦਾ ਕੀ ਹੁੰਦਾ ਏ,
ਮੰਜ਼ਿਲ ਨੂੰ ਨਾ ਭੁੱਲੀਏ ਸੱਜਣਾ,
ਰਾਹਵਾਂ ਦਾ ਕੀ ਹੁੰਦਾ ਏ,
ਭਾਵੇਂ ਵਸੀਏ ਕੋਹਾਂ ਦੂਰ ਤੇ,
ਓਹਲੇ ਰਹੀਏ ਅੱਖੀਆਂ ਤੋਂ,
ਦਿਲ ਤੋਂ ਦੂਰ ਨਾ ਹੋਈਏ ਵੇ
ਥਾਵਾਂ ਦਾ ਕੀ ਹੁੰਦਾ ਏ,
ਥਾਵਾਂ ਦਾ ਕੀ ਹੁੰਦਾ ਏ।।
____________

384
Shayari / ਰੋਕੀ ਬਹੁਤ ਮੈਂ,,,
« on: December 20, 2011, 04:07:32 AM »
ਰੋਕੀ ਬਹੁਤ ਮੈਂ ਜਾਨ ਨਾ ਮੰਨੀਂ,
ਕਰ ਗਈ ਤੋੜ ਵਿਛੋੜਾ,
ਰੂਹ ਬਾਝੋਂ ਹੁਣ ਜਿਸਮ ਹੈ ਖਾਲੀ,
ਲਾ ਗਈ ਦਿਲ ਨੂੰ ਝੋਰਾ,
ਕਿਰਨ ਆਸ ਦੀ ਧੁੰਦਲੀ ਧੁੰਦਲੀ,
ਸੋਚ ਨੂੰ ਲੱਗਿਆ ਖੋਰਾ,
ਕੌਣ ਜਾਣੇ ਮੇਰੇ ਦਿਲ ਦੀਆਂ ਗੱਲਾਂ,
ਕਦ ਪਾਉਣਾ ਉਸ ਮੋੜਾ।
_______________

385
Shayari / ਦੀਵਾਨਗੀ,,,
« on: December 20, 2011, 02:00:29 AM »
ਇਹ ਨਾਮ ਵੀ ਕੁਝ ਐਸਾ ਹੈ ਕਿ ਥੋੜਾ ਬਦਨਾਮ ਹੈ,
ਦੂਜਾ ਇਹ ਗੁਨਾਹ ਹੈ ਕਿ ਹੱਥ ਵਿੱਚ ਮੇਰੇ ਜਾਮ ਹੈ।
ਤੇਰਾ ਹਾਂ ਗੁਨਾਹਗਾਰ ਤੂੰ ਸਜ਼ਾ ਤਾਂ ਕੋਈ ਸੁਣਾ ਮੈਨੂੰ,
ਸੁਣਿਐ ਤੇਰੇ ਸ਼ਹਿਰ ਵਿੱਚ ਮੇਰਾ ਵੀ ਬੜਾ ਨਾਮ ਹੈ।
___________________________

386
ਯਾਰੋ ਮੈਂ ਪੰਜਾਬੀ ਬੋਲਦਾ, ਮੈਂ ਗਾਉਂਦਾ ਵਿੱਚ ਪੰਜਾਬੀ ਦੇ
ਮੈਂ ਹੱਸਦਾ ਵਿੱਚ ਪੰਜਾਬੀ ਦੇ, ਮੈਂ ਰੋਦਾਂ ਵਿੱਚ ਪੰਜਾਬੀ ਦੇ

ਮੈਂ ਤੁਰਦਾ ਵਿੱਚ ਪੰਜਾਬੀ ਦੇ, ਮੈਂ ਜੱਚਦਾ ਵਿੱਚ ਪੰਜਾਬੀ ਦੇ
ਮੈਂ ਵਸਦਾ ਵਿੱਚ ਪੰਜਾਬੀ ਦੇ, 'ਤੇ ਨੱਚਦਾ ਵਿੱਚ ਪੰਜਾਬੀ ਦੇ

ਮੈਂ ਪੜ੍ਹਦਾ ਰਹਾਂ ਪੰਜਾਬੀ ਨੂੰ, ਮੈਂ ਲਿਖਦਾ ਵਿੱਚ ਪੰਜਾਬੀ ਦੇ
ਮੇਰੀ ਮਾਂ ਪੰਜਾਬੀ ਬੋਲੀ ਏ, ਮੈਂ ਸਿੱਖਦਾ ਵਿੱਚ ਪੰਜਾਬੀ ਦੇ

ਮੇਰੀ ਭਾਸ਼ਾ ਰੱਬੋਂ ਆਈ ਏ, ਜੋ ਸ਼ਹਿਦ ਦੇ ਨਾਲੋਂ ਮਿੱਠੀ ਏ
ਐਸੀ ਭਾਸ਼ਾ ਹੋਰ ਜਹਾਨ ਉੱਤੇ, ਅੱਜ ਤਾਂਈ ਕਿਸੇ ਨਾ ਡਿੱਠੀ ਏ

ਇਹ ਭਾਸ਼ਾ ਸੱਚੇ ਨਾਨਕ ਦੀ, ਨਾਲ਼ੇ ਬੁੱਲੇ, ਵਾਰਸ, ਯਾਰ ਦੀ
ਸ਼ਿਵ, ਪਾਸ਼, ਅੰਮ੍ਰਿਤਾ ਪੀਤਮ ਤੇ, ਮੋਹਨ ਸਿੰਘ ਸਰਦਾਰ ਦੀ

ਧਨੀ ਰਾਮ ਤੇ ਭਾਈ ਵੀਰ ਸਿੰਘ, ਹਾਂ ਬਾਹੂ ਅਤੇ ਦਮੋਦਰ ਦੀ
ਸੁਬਾਹ ਨੂੰ 'ਜਪੁ ਜੀ' ਪੜ੍ਹਦੇ ਹਾਂ, ਸ਼ਾਮ ਨੂੰ ਬਾਣੀ 'ਸੋ ਦਰ' ਦੀ

ਅੱਜ ਮਾਂ ਬੋਲੀ ਦੀ ਇੱਜ਼ਤ ਲਈ, ਸ਼ਬਦਾਂ ਨੂੰ ਸੁੱਚਾ ਕਰਦੇ ਜੋ
ਅੱਜ ਲੱਖਾਂ ਹੀਰੇ ਚਮਕਣ ਉਹ, ਨਾਂ ਇਸ ਦਾ ਉੱਚਾ ਕਰਦੇ ਜੋ

ਕੁਝ ਮਾਂ ਤੋਂ ਨਾਬਰ ਵੀ ਹੋਏ, ਉਹ ਮੈਨੂੰ ਗੁਮਰਾਹ ਲੱਗਦੇ ਨੇ
ਜੋ ਮਾਂ ਦੀ ਥਾਂ ਬਗਾਨੀ ਨੂੰ, ਹੁਣ ਆਪਣੀ ਮਾਂ ਹੀ ਦੱਸਦੇ ਨੇ

ਮੁੜ ਆਓ ਹੁਣ ਵੀ ਘਰ ਵੱਲੇ, ਅਜੇ ਸ਼ਾਮ ਸਮੇਂ ਦੀ ਨਹੀਂ ਹੋਈ
ਨਾ ਬੇਰ ਹੀ ਡੁੱਲ੍ਹੇ ਬਿਗੜੇ ਨੇ, ਨਾ ਮਾਂ ਹੀ ਸਾਡੀ ਹੈ ਮੋਈ

ਮਾਂ ਜ਼ਖ਼ਮੀ ਆਪਣੇ ਹੱਥੀਂ ਹੀ, ਅਸੀਂ ਕਰ ਬੈਠੇ ਹਾਂ ਖੁਦ ਯਾਰੋ
ਕਿਸੇ ਵੈਦ ਦੀ ਕੋਈ ਲੋੜ ਨਹੀਂ, ਬੇਦਾਗ਼ ਹੈ ਚਾਹੁੰਦੀ ਦੁੱਧ ਯਾਰੋ

ਕਿੰਝ ਮੋੜੇਂਗਾ ਤੂੰ ਵੀ ਦੱਸ ਜਾਈਂ, ਮੁੱਲ ਮਾਂ ਦੀ ਕਰਣੀ ਦਾ ਚੰਨਾ
ਕੁਝ ਲਹੂ ਤੇਰੇ ਦੀ ਲੋੜ ਪਈ, ਆ ਭਰ ਜਾ ਖਾਲੀ ਇਹ ਛੰਨਾ
ਕੁਝ ਲਹੂ ਤੇਰੇ ਦੀ ਲੋੜ ਪਈ.....
__________________

387
Shayari / ਚੁੱਪ,,,
« on: December 20, 2011, 12:37:06 AM »
ਲੰਮੀ ਚੁੱਪ ਤੋਂ ਬਾਅਦ
ਜਦੋਂ ਮੈਂ ਉਸ ਨੂੰ
ਤੈਨੂੰ ਇਕ ਗੱਲ ਕਹਾਂ?
ਆਖਿਆ ਸੀ ਤਾਂ,
"ਕਹਿ ਨਾ" ਕਹਿ ਕੇ
ਉਸ ਹੁੰਗਾਰਾ ਭਰਿਆ ਸੀ।
ਪਰ ਮੇਰੀ ਚੁੱਪ ਕੋਲ਼,
ਸਵਾਲ ਕਰਨ ਤੋਂ ਬਗੈਰ
ਹੋਰ ਸ਼ਾਇਦ
ਸ਼ਬਦ ਹੀ ਨਹੀਂ ਸਨ।
ਮੈਂ ਚੁੱਪ ਰਿਹਾ....
ਉਹ ਵੀ ਚੁੱਪ ਰਹੀ
ਪਲ ਗੁਜ਼ਰੇ,
ਮਹੀਨੇ ਗੁਜ਼ਰੇ,
ਆਖ਼ਰ ਸਾਲ ਵੀ ਗੁਜ਼ਰ ਗਏ....
ਅੱਜ ਉਹ ਫਿਰ ਮਿਲ਼ੀ,
ਹਵਾ ਦੇ ਆਖ਼ਰੀ ਬੁੱਲੇ ਵਾਂਗ...
ਮੈਂ.....
ਫਿਰ ਟਾਹਣੀਆਂ ਵਾਂਗ
ਚੁੱਪ-ਚਾਪ ਖੜ੍ਹਾ ਰਿਹਾ
ਤੇ ਉਹ
ਮੇਰੇ ਕੋਲ਼ ਦੀ ਹੁੰਦੀ ਹੋਈ
ਗੁਜ਼ਰ ਗਈ
ਪਲਾਂ ਵਾਂਗ,
ਮਹੀਨਿਆਂ ਵਾਂਗ,
ਸਦੀਆਂ ਵਰਗੇ ਸਾਲਾਂ ਵਾਂਗ॥
_______________

388
Shayari / ਮਨੋਰਥ,,,
« on: December 20, 2011, 12:09:07 AM »
ਇਹ ਜ਼ਿੰਦਗੀ ਮਿਲ਼ੀ ਏ ਬੰਦਗੀ ਲਈ,
ਆ ਇਸ ਨੂੰ ਯਾਰ ਨਿਭਾ ਲਈਏ
ਕੁਝ ਖੱਟ ਲਈਏ, ਦਿਨ ਖੱਟਣ ਦੇ
ਆ ਰੱਬ ਨਾਲ਼ ਨੈਣ ਮਿਲ਼ਾ ਲਈਏ
ਤੁਰ ਜਾਵਾਂਗੇ, ਇਕ ਦਿਨ ਏਥੋਂ,
ਜਿਓਂ ਖਾਲੀ ਹੱਥ ਅਸੀਂ ਆਏ ਸੀ
ਆ ਯਾਰਾ ਉੱਠ ਹੁਣ ਕਰ ਹਿੰਮਤ,
ਇਸ ਮਨ ਨੂੰ ਕੁਝ ਸਮਝਾ ਲਈਏ,
ਗੱਲ ਅਸਲੀ ਹੁਣ ਸਮਝਾ ਲਈਏ!
_________________

389
Shayari / ਅੱਖ ਖੁੱਲ੍ਹੀ ਤਾਂ,,,
« on: December 19, 2011, 10:52:07 PM »
ਅੱਖ ਖੁੱਲ੍ਹੀ ਤਾਂ ਯਾਦ ਬਣ ਗਿਆ,
ਪਿਛਲੇ ਪਹਿਰ ਜੋ ਸੁਫਨਾ ਆਇਆ
ਹਵਾ ਵਾਂਗ ਤੂੰ ਉੱਡ ਉੱਡ ਆਈ,
ਆ ਕੇ ਮੈਨੂੰ ਗਲ਼ ਨਾਲ਼ ਲਾਇਆ
ਰੀਝਾਂ, ਸੱਧਰਾਂ ਦੀ ਗਲ਼ਵੱਕੜੀ,
ਦਿਲ ਅੰਦਰੋਂ ਵੈਰਾਗ ਮੁਕਾਇਆ
ਹਿਜਰ ਵਟਾਇਆ ਭੇਸ ਵਸਲ ਦਾ,
ਮੇਰੇ ਤੋਂ ਰਾਜ਼ ਨਾ ਗਿਆ ਲੁਕਾਇਆ
__________________

390
Shayari / ਚੀਕਾਂ ਨੂੰ ਸੁਣ,,,
« on: December 19, 2011, 10:10:18 PM »
ਚੀਕਾਂ ਨੂੰ ਸੁਣ, ਦੁਖਾਂ ਨੂੰ ਜਾਣ, ਫਿਰ ਦਸ ਕਿਥੇ ਆ ਤੇਰਾ ਇਨਸਾਫ਼ ਰੱਬਾ,
ਮੌਤ ਮੰਗੀਏ ਮੌਤ ਨਾ ਆਵੇ, ਪਰ ਦੁਖਾਂ ਦੀ ਕਰੇ ਰਜ ਕੇ ਬਰਸਾਤ ਰੱਬਾ।
ਕੀ ਏਹੋਂ ਤੇਰਾ ਇਨਸਾਫ਼ ਰੱਬਾ?
ਰੋਂਦੇ ਦੇ ਹੰਝੂ ਵੇਖ, ਤੇ ਮਰਦੇ ਦਾ ਡਰ ਰੱਬਾ,
ਪਲਪਲ ਮਾਰੇ ਤੂੰ ਗਰੀਬ ਤਾਈਂ, ਕਦੇ ਭੁਲ ਕੇ ਨਾ ਦੇਵੇ ਖੇਰਾਤ ਰੱਬਾ।
ਕੀ ਏਹੋਂ ਤੇਰਾ ਇਨਸਾਫ਼ ਰੱਬਾ?
ਰੋਂਦੇ  ਰੋਂਦੇ ਜਿੰਦਗੀ ਕਟਣ, ਢਿਡੋਂ ਭੁਖੇ ਗ਼ਰੀਬ ਰੱਬਾ,
ਹਰ ਥਾਂ ਰਜ ਕੇ ਕਰਨ ਬੇਇਜ਼ਤ, ਇਨ੍ਹਾਂ ਨੂੰ ਅਮੀਰ ਰੱਬਾ।
ਕੀ ਏਹੋਂ ਤੇਰਾ ਇਨਸਾਫ਼ ਰੱਬਾ?
________________

391
Shayari / ਅਲਵਿਦਾ ਦੋਸਤੋ,,,
« on: December 16, 2011, 03:28:23 AM »
ਕੁੱਛ ਲੋਕ ਮੇਰੇ ਬੌਲਾਂ ਤੋ ਦੁਖੀ ਨੇ, ਕੁੱਛ ਲੋਕ ਮੇਰੀ ਚੁੱਪ ਤੋ ਦੁਖੀ ਨੇ
ਕਇਆਂ ਨੂੰ ਮੇਰਾ ਲਿਖੀਆ ਸਮਝ ਨਾ ਆਵੇ, ਉਹ ਮੇਰੀ ਲਿਖਤ ਤੋ ਦੁਖੀ ਨੇ
ਲਗਦਾ ਪੀ, ਜੇ ਵੀ ਹੁਣ ਛੱਡਣਾ ਪੈਣਾ, ਇਥੇ ਵੀ "ਰਾਜ'' ਤੋ ਸਾਰੇ ਦੁਖੀ ਨੇ
_______________________________________

392
Shayari / ਸੱਚ,,,
« on: December 16, 2011, 02:47:29 AM »
ਕਿਨ੍ਹਾਂ ਮਾੜਾ ਤੇ ਕਿਨ੍ਹਾਂ ਗੰਦਾ ਹਾਂ ਮੈ,
ਕਿਉਂ ਲੋਕਾਂ ਦੇ ਦਿਲਾਂ ਨੂੰ ਦੁਖਾਦਾ ਹਾਂ ਮੈ।
ਮੰਨਦਾ ਹਾਂ ਕਿ ਸਰੀਰ ਨਾਲ ਕੁਝ ਨਹੀਂ ਕਰਦਾ ਮੈਂ,
ਪਰ ਆਪਣੀਆ ਸੋਚਾਂ ਵਿਚ ਕਿਉਂ ਦੂਜਿਆ ਨੂੰ ਸਤਾਉਦਾ ਹਾਂ ਮੈਂ।
ਆਪਣੇ ਨਿਜ ਨੂੰ ਪਾਉਣ ਖਾਤਰ,
ਕਿਉਂ ਝੂਠ ਦੇ ਪਹਾੜ ਬਣਾਉਦਾ ਹਾਂ ਮੈਂ
ਸੱਚ ਜਾਣਦਾ ਹੋਇਆ ਵੀ,
ਕਿਉਂ ਪਾਪ ਕਮਾਉਂਦਾ ਹਾਂ ਮੈਂ।
ਮੈਂ ਜਾਣਦਾ ਵੀ ਹਾਂ ਝੂਠੇ ਰਿਸ਼ਤੇ ਨੇ ਸੰਸਾਰ ਦੇ,
ਫਿਰ ਵੀ ਕਿਉਂ ਰਿਸ਼ਤਿਆਂ ਦੀ ਡੋਰੀ ਨੂੰ ਵਧਾਉਦਾ ਹਾਂ ਮੈਂ।
ਲੋਕ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਕਹਿੰਦੇ,
ਕਿਉਂ ਫਿਰ ਵੀ ਦੁਨੀਆਂ ਦੇ ਕਿਸੇ ਨੂੰ ਸੁਲਝਾਉਦਾ ਹਾਂ ਮੈਂ।
_____________________________

393
Lok Virsa Pehchaan / ਭਵਿੱਖ ਦੇ ਵਾਰਿਸ,,,
« on: December 16, 2011, 02:12:03 AM »
ਉੱਠ ਜਾਗ ਪੰਜਾਬੀਆ,
ਤੂੰ ਆਪਣਾ ਮੂਲ ਪਛਾਣ।
ਦਮ ਤੋੜਨ ਲੱਗੀ ਤੜਫ ਕੇ,
ਪੁਰਖਾਂ ਦੀ ਅੱਜ ਜ਼ੁਬਾਨ।
ਨਾ ਮਿੱਟੀ ਵਿੱਚ ਮਿਲਾੱ ਤੂੰ,
ਸਾਡੀ ਮਾਂ ਬੋਲੀ ਦੀ ਸ਼ਾਨ।
ਕਰ ਨਾ ਪਾਗਲਪਨ ਵਿੱਚ,
ਪੰਜਾਬੀ ਦਾ ਅਪਮਾਣ।
ਗਲ੍ਹ ਘੁੱਟ ਮਾਤ ਭਾਸ਼ਾ ਦਾ,
ਤੂੰ ਲੱਗਿਓਂ ਕੱਢਣ ਪ੍ਰਾਣ।
ਹੁੱਣ ਪੰਜਾਬੀ ਨੂੰ ਭੁੱਲ ਕੇ,
ਤੇਰਾ ਕਿੱਥੇ ਗਿਆ ਰੁਝਾਨ।
ਉੱਠ  ਜਾਗ ਪੰਜਾਬੀਆ,
ਤੂੰ ਆਪਣਾ ਮੂਲ ਪਛਾਣ।
ਅਸੀਂ ਸੱਭੇ ਭੁੱਲਾਂ ਭੁੱਲੀਆਂ,
ਤੈਨੂੰ ਸਮਝ ਸਮਝ ਨਾਦਾਨ।
ਇਸ ਤੇਰੀ ਬਦ ਸਲੂਕੀ ਨੇ,
ਸਾਨੂੰ ਕੀਤਾ ਬੜ੍ਹਾ ਹੈਰਾਨ।
ਤੇਰੇ ਤੇ ਰੱਤੀ ਅਸਰ ਨਾ,
ਹੱਸ  ਠੱਠੇ ਕਰੇ ਜਹਾਨ।
ਬੋਲੀ ਬਿਨ੍ਹਾ ਬੇ-ਗੈਰਤਾ,
ਸੱਭ ਕੌਮਾਂ ਹੀ ਮੁੱਕ ਜਾਣ।
ਉੱਠ  ਜਾਗ ਪੰਜਾਬੀਆ,
ਤੂੰ ਆਪਣਾ ਮੂਲ ਪਛਾਣ। 
ਉਹ ਕਦੇ ਨਾ ਆਏ ਪ੍ਰਤਕੇ,
ਜੋ ਜਾ ਪਹੁੰਚੇ ਸ਼ਮਸ਼ਾਨ।
ਆ ਖੜੀ ਕਿਨਾਰੇ ਮੌਤ ਦੇ,
ਤੇਰੇ ਪੇ ਦਾਦੇ ਦੀ ਆਣ।
ਤੇਰੀ ਲਾ ਪ੍ਰਵਾਹੀ ਵੇਖ ਕੇ,
ਅੱਜ ਹੋਇਆ ਜੱਗ ਹੈਰਾਨ।
ਤੂੰ ਵਿਰਸਾ ਸਾਡੀ ਕੌਂਮ ਦਾ,
ਲੱਗਾਂ ਗੈਰਾਂ ਹੱਥ ਫੜਾਣ।
ਉੱਠ  ਜਾਗ ਪੰਜਾਬੀਆ,
ਤੂੰ ਆਪਣਾ ਮੂਲ ਪਛਾਣ।
ਤੂੰ ਕੀ ਸਵਾਰਿਆ ਜੰਮ ਕੇ,
ਤੈਨੂੰ ਜਣਦੇ ਜਣ ਪਛਤਾਣ।
ਕਿੰਝ ਹੋਵੇ ਤੇਰੇ ਜਨਮ ਦਾ,
ਤੇਰੇ ਪੇ ਦਾਦੇ ਨੂੰ ਮਾਣ।
ਤੂੰ ਕੀਤਾ ਲਾਡ ਪਿਆਰ ਵਿੱਚ,
ਸਾਡੀ ਅਣਖ ਆਨ ਦਾ ਘਾਣ।
ਤੂੰ ਮਾਂ ਬੋਲੀ  ਨੂੰ ਭੁੱਲ ਕੇ,
ਹੁੱਣ ਹੋਰ ਲੱਗਾਂ ਅਪਨਾਣ।
ਉੱਠ  ਜਾਗ ਪੰਜਾਬੀਆ,
ਤੂੰ ਆਪਣਾ ਮੂਲ ਪਛਾਣ।
ਤੂੰ ਭੰਗ ਤੇ ਡੋਡੇ ਪੀ ਕੇ,
ਕਰੇਂ ਨਿੱਤ ਹੀ ਬੀੜੀ ਪਾਨ।
ਜਰਦਾ ਸਮਝ ਕੇ ਰੇੜੀਆਂ,
ਤੂੰ ਲੱਗਿਓਂ ਰੋਜ਼ ਚਬਾਣ।
ਤੂੰ ਨਸਿ਼ਆਂ ਅੰਦਰ ਡੁੱਬਿਆ,
ਕੀ ਰਹੀ ਤੇਰੀ ਪਹਿਚਾਨ।
ਤੇਰੀ ਅਯਾਸ਼ੀ ਖਾ ਗਈ,
ਸਾਡੇ ਸਾਰੇ ਹੀ ਅਰਮਾਨ।
ਉੱਠ ਜਾਗ  ਪੰਜਬੀਆ,
ਤੂੰ ਆਪਣਾ ਮੂਲ ਪਛਾਣ।
ਹੋਸ਼ ਚੁ ਆ ਓਏ ਕਮਲਿਆ,
ਦਰ ਦਰ ਖਾਕ ਨਾ ਛਾਣ।
ਨਛਿਆਂ ਦਾ ਖੈੜ੍ਹਾ ਛੱਡ ਕੇ,
ਬਣ ਜਾ ਤੂੰ ਨੇਕ ਇੰਨਸਾਨ।
ਸੇਵਾ ਵਿੱਚ ਜੁੜ ਕੇ ਕੌਂਮ ਦੀ,
ਕਰ ਕੰਮ ਤੂੰ ਕੋਈ ਮਹਾਨ।
ਜੋ ਹਰ ਘਰ ਗੱਲਾਂ ਤੇਰੀਆਂ,
ਸੱਭ ਪੰਜਾਬੀ  ਕਰਦੇ  ਜਾਣ
ਉੱਠ ਜਾਗ  ਪੰਜਾਬੀਆ,
ਤੂੰ ਆਪਣਾ ਮੂਲ ਪਛਾਣ। 
ਜੋ ਬੱਚਾ ਬੁੜਾ ਪੰਜਾਬ ਦਾ,
ਜਾਵੇ ਤੇਰੇ ਤੋਂ  ਕੁਰਬਾਨ।
ਰਹੇ ਮੂੰਹ ਸੱਭਨਾ ਅੱਡਿਆ,
ਪਵੇ ਹੈਰਤ ਵਿੱਚ ਜਹਾਨ।
ਅਸੀਂ ਕਹੀਏ ਠੋਕਬਜਾੱ ਕੇ,
ਇਹੋ ਹੈ ਸਾਡੀ ਸੰਤਾਨ।
ਕਾਗਜ਼ ਤੇ ਸਿਫਤਾਂ ਤੇਰੀਆਂ,
ਸੱਭ ਹੀ ਲਿਖਦੇ ਜਾਣ।
ਉੱਠ  ਜਾਗ  ਪੰਜਾਬੀਆ,
ਤੂੰ ਆਪਣਾ ਮੂਲ ਪਛਾਣ।
_____________

394
Shayari / ਸ਼ੱਕ,,,
« on: December 16, 2011, 01:38:27 AM »
ਸ਼ੱਕ ਦੀਆਂ ਨਜਰਾਂ ਦਾ ਨਾਂ ਹੈ ਜਹਾਨ,
ਸ਼ੱਕ ਦੀਆਂ ਦੀਆਂ ਲਹਿਰਾਂ ਵਿਚ ਫਸਿਆਂ ਏ ਜਹਾਨ।
ਸ਼ੱਕ ਦਾ ਕਹਿਰ ਮਾਂਪਿਉ ਤੇ ਵਰ੍ਹਿਆਂ ਹੈ,
ਭੈਣ ਭਰਾ ਦੇ ਰਿਸ਼ਤੇ ਨੂੰ ਵੀ ਸ਼ੱਕ ਨਾਲ ਵੇਖਦਾ ਏ ਜਹਾਨ।
ਸ਼ੱਕ ਦੀਆਂ ਤੋਹਮਤਾਂ ਨੇ ਉਜਾੜੇ ਨੇ ਕਈ ਲੋਕ,
ਸ਼ੱਕ ਦੀ ਸਲੀਬ ਨੇ ਸੂਲੀ ਚਾੜੇ ਨੇ ਕਈ ਲੋਕ।
ਸ਼ੱਕ ਨਾ ਮਰਦਾ ਏ ਨਾ ਜੀਊਦਾ ਏ,
ਸਾਰੇ ਜਹਾਨ ਨੂੰ ਪਰ ਏ ਰੁਲਾਉਦਾ ਏ ਸ਼ੱਕ।
ਘਰਾਂ ਵਿਚ ਫੁਟ ਪੁਆਉਦਾ ਹੈ ਸ਼ੱਕ,
ਭਾਈ ਤੋਂ ਭਾਈ ਦਾ ਕਤਲ ਕਰਵਾਉਦਾ ਹੈ ਸ਼ੱਕ।
ਸ਼ੱਕ ਜਦੋਂ ਵੀ ਕਿਸੇ ਨੂੰ ਹੋ ਜਾਂਦਾ,
ਵਸਦੇ ਦੇ ਘਰਾਂ ਨੂੰ ਫੇਰ ਉਜਾੜਦਾ ਏ ਸ਼ੱਕ।
ਯਾਰੋ ਰਬ ਨਾ ਕਰੇ ਸ਼ੱਕ ਕਰੇ ਕੋਈ,
ਕਿਉਂਕਿ ਰਿਸ਼ਤੇਦਾਰੀਆਂ ਸਭ ਤੜਵਾਉਂਦਾ ਏ ਸ਼ੱਕ।
__________________________

395
Lyrics / ਮੇਰੀ ਕਲਮ,,,
« on: December 16, 2011, 12:48:12 AM »
ਜੀ ਕਰਦਾ ਕੋਈ ਗੀਤ ਲਿਖਾਂ
ਜੋ ਹੋਵੇ ਪੋਹ ਦੀ ਧੁੱਪ ਵਰਗਾ
ਜੋ ਆਪ ਮੁਹਾਰੇ ਲਿਖ ਹੋਜੇ
ਲਿਖ ਹੋਜੇ ਸੱਜਣ ਦੀ ਚੁੱਪ ਵਰਗਾ


ਕਦੀਂ ਸੋਚਾਂ ਕੋਈ ਨਜ਼ਮ ਬਣੇ
ਹੋ ਨਿੱਬੜੇ ਬੀਤੇ ਸੱਚ ਵਰਗੀ
ਜਾਂ ਹੰਝੂ ਵਰਗੀ ਬਣ ਜਾਵੇ
ਜਾਂ ਬਣੇ ਉਦਾਸੀ ਅੱਖ ਵਰਗੀ

ਕਈ ਵਾਰ ਕਲਮ ਕੁਝ ਲਿਖਣ ਲਈ
ਜ਼ਜ਼ਬਾਤੀ ਹੋ ਹੋ ਬਹਿੰਦੀ ਏ
ਝੱਲੀ ਜਿਹੀ ਦਿਲ ਦੀ ਹਾਲਤ ਤੱਕ
ਇਹ ਕਲਮ ਮੇਰੀ ਰੋ ਪੈਂਦੀ ਏ

ਜਦ ਗੇੜਾਂ ਸੋਚ ਦੀ ਚਰਖੀ ਨੂੰ
ਮੁੜ ਮੁੜ ਉਹ ਇੱਕ ਥਾਂ ਆਉਂਦੀ ਏ
ਕਦੇ ਜਿੰਦ ਪੀੜਾਂ ਨੂੰ ਕੱਤਦੀ ਏ
ਤੰਦ ਤੇਰੇ ਹਿਜ਼ਰ ਦੇ ਪਾਉਂਦੀ ਏ

ਰੰਗ ਸੁਰਖਾਂ ਦੀ ਤਸਵੀਰ ਬਣੀ
ਬਣ-ਬਣ ਆਪੇ ਹੀ ਢਹਿੰਦੀ ਏ
ਇਹ ਜਿ਼ੰਦਗੀ ਇੱਕ ਮੁੱਠ ਰੇਤੇ ਦੀ
ਅਣਚਾਹੀ ਕਿਰਦੀ ਰਹਿੰਦੀ ਏ
_______________

396
Shayari / ਭੋਰਾ ਅਕਲ ਕਰੋ,,,
« on: December 16, 2011, 12:14:55 AM »
ਬੇ-ਸ਼ੁਕਰਿਓ ਭੋਰਾ ਅਕਲ ਕਰੋ, ਕਦੇ ਚੰਗਿਆਂ ਦੀ ਵੀ ਨਕਲ ਕਰੋ
ਕਿਊਂ ਗਿਣਦੇ ਟਿੱਚ ਹੋ ਦੂਜਿਆਂ ਨੂੰ, ਕਦੀ ਸ਼ੀਸ਼ੇ ਮੂਹਰੇ ਸ਼ਕਲ ਕਰੋ!
ਜ਼ਰਾ ਅਕਲ ਕਰੋ, ਜ਼ਰਾ ਨਕਲ ਕਰੋ...
ਕੰਮ ਚੰਗਾਂ ਕੋਈ ਜੇ ਕਰ ਲੈਂਦਾ, ਤੁਸੀਂ ਉਸਨੂੰ ਰੱਜ ਦੁਰਕਾਰਦੇ ਓਂ

ਆਪ ਡੱਕਾ ਤੋੜਨ ਜੋਗੇ ਨਹੀਂ, ਬੱਸ ਖਾਲੀ ਝੱਗੇ ਝਾੜਦੇ ਓਂ!
ਕਦੇ ਛੱਡ ਕੇ ਖਹਿੜਾ ਨਿੰਦਣ ਦਾ, ਤੁਸੀਂ ਹੋਰਾਂ ‘ਤੇ ਵੀ ਫ਼ਖ਼ਰ ਕਰੋ
ਜ਼ਰਾ ਅਕਲ ਕਰੋ, ਜ਼ਰਾ ਅਕਲ ਕਰੋ....
ਜੋ ਚੰਗਾ ਕਰੇ ਉਹਨੂੰ ਮਾਣ ਦਿਓ, ਜੋ ਮਾੜਾ ਕਰੇ ਉਹਨੂੰ ਜਾਣ ਦਿਓ
ਨਾ ਚੁਗਲੀ ਕਦੇ ਵਿਰੋਧ ਕਰੋ, ਬੱਸ ਬੋਲ-ਬਾਣੀ ਵਿੱਚ ਸੋਧ ਕਰੋ!
ਕਦੇ ਛੱਡ ਕੇ ਆਪਣੀ ਤੂਤੀ ਨੂੰ, ਜ਼ਰਾਂ ਹੋਰਾਂ ‘ਤੇ ਵੀ ਨਦਿਰ ਕਰੋ
ਅਕਲ ਕਰੋ, ਜ਼ਰਾ ਅਕਲ ਕਰੋ...
ਜਦੋਂ ਮਾੜੇ ਨਾਵਾਂ ਖੱਟ ਜਾਂਦੇ, ਉਦੋਂ ਚੰਗੇ ਪਾਸਾ ਵੱਟ ਜਾਂਦੇ
ਫਿਰ ਘੁਲਦੇ ਨੇ ਕਈ ਕਿਸਮਤ ਨਾਲ, ਮੇਰੇ’ ਜਹੇ ਮੌਜਾਂ ਚੱਟ ਜਾਂਦੇ
ਜੇ ਚਾਹੁੰਦੇ ਭਲਾ ਲੋਕਾਈ ਦਾ, ਨਾ ਸੱਚ ਨੂੰ ਝੂਠ ਦੇ ਹੱਥ ਧਰੋ!
ਜ਼ਰਾ ਅਕਲ ਕਰੋ -ਜ਼ਰਾ ਨਕਲ ਕਰੋ, ਕਦੇ ਹੋਰਾਂ ‘ਤੇ ਵੀ ਫ਼ਖ਼ਰ ਕਰੋ ॥
_____________________________________

397
Shayari / ਹੁਸਨ-ਕਟਾਰ,,,
« on: December 15, 2011, 11:10:43 PM »
ਸਾਮ੍ਹਣੇ ਮੇਰੇ ਕਿਨਾਰਾ ਸੀ,
ਅਚਾਨਕ ਆਇਆ ਇੱਕ ਤੁਫਾਨ,
ਕਿਸ਼ਤੀ ਮੇਰੀ ਡਗਮਗਾਈ,
ਦਿਲ ‘ਚ ਰਹਿ ਗਏ ਦਿਲ ਦੇ ਅਰਮਾਨ।

ਇਹ ਕੀ ਹੋਇਆ, ਇਹ ਕੀ ਹੋਇਆ,
ਅਜਿਹਾ ਤਾਂ ਅਸੀਂ ਸੋਚਿਆ ਨਹੀਂ ਸੀ,
ਪਰ ਤਦ ਤੱਕ ਲੁੱਟ ਚੁੱਕੇ ਸੀ,
ਜਦੋਂ ਆਇਆ ਆਪਣਾ ਧਿਆਨ।

ਸਜ਼ਾ ਮਿਲੀ ਏ ਕਿਸ ਕਸੂਰ ਦੀ,
ਕੁਝ ਇਹ ਵੀ ਤਾਂ ਪਤਾ ਲੱਗੇ,
ਬੇਵਫ਼ਾਈ ਦਾ ਸਾਡੇ ਉਤੇ ਕਿਉਂ,
ਝੱਟ ਜਾਰੀ ਕਰ ਦਿਤਾ ਫੁਰਮਾਨ।

ਆਜ਼ਾਦ ਤਬੀਅਤ, ਆਜ਼ਾਦ ਸੋਚਣੀ,
ਆਜ਼ਾਦ ਖਿਆਲ, ਆਜ਼ਾਦ ਸੀ ਦਿਲ,
ਹੁਸਨ ਨੇ ਤਾਂ ਹੀ ਲੁੱਟਿਆ ਸਾਨੂੰ,
ਇਸ਼ਕ ਦੀ ਰਾਹ ਤੋਂ ਸਾਂ ਅਣਜਾਣ।

ਰੱਬ ਦਾ ਦਰਜਾ ਉਨ੍ਹਾਂ ਨੂੰ ਦੇ ਕੇ,
ਰੱਬ ਨਾਲ ਵੀ ਪਾਇਆ ਵੈਰ,
ਕਿੰਨਾ ਖੁਦਗਰਜ਼ ਹੋ ਜਾਂਦਾ ਏ,
ਇਸ਼ਕ ‘ਚੋਂ ਮੇਰੇ ਵਾਂਗ ਹਰ ਇਨਸਾਨ।

ਸ਼ਾਇਦ ਆਖਰੀ, ਸ਼ਾਇਦ ਆਖਰੀ,
ਇਹ ਤਾਂ ਆਖਰੀ ਹੀ ਹੋਵੇਗਾ,
ਖੁਸ਼ੀ ਖੁਸ਼ੀ ਦਿੰਦੇ ਰਹੇ,
ਇਹੀ ਸੋਚ ਕੇ ਹਰ ਇਮਤਿਹਾਨ।

ਮੰਨ ਗਏ ਮੰਨ ਗਏ, ਉਨ੍ਹਾਂ ਨੂੰ ਯਾਰੋ,
ਹੁਣ ਸਮਝੇ ਉਨ੍ਹਾਂ ਦੀਆਂ ਚਾਲਾਂ ਨੂੰ,
ਕਿੰਨੀ ਸਿਆਣਪ ਨਾਲ ਵਰਤਦੇ ਨੇ ਉਹ,
ਕਈ ਤਲਵਾਰਾਂ ਲਈ ਇੱਕ ਮਿਆਨ।

ਬੱਲੇ ਹੁਸਨਾਂ ਬੱਲੇ ਹੁਸਨਾਂ,
ਹੁਣ ਤੇਰੀ ਖੇਡ ਸਮਝ ਆਈ,
ਆਸ਼ਕਾਂ ਨੂੰ ਬਰਬਾਦ ਤੂੰ ਕਰਕੇ,
ਬਣਾ ਛੱਡਦਾ ਏਂ ਉਨਾਂ ਦੀ ਦਾਸਤਾਨ।

ਹੁਸਨ, ਕਟਾਰ, ਫ਼ਕੀਰ, ਘੋੜੇ ਤੇ,
ਕਦੇ ਨਾ ਕਰੀਏ ਯਕੀਨ ਯਾਰੋ,
ਮੈਨੂੰ ਵੀ ਚੇਤੇ ਆਈ ਬਾਦ ‘ਚ,
ਸਿਆਣਿਆਂ ਦੀ ਇਹ ਅਖਾਣ।
________________

398
Shayari / ਰੀ ਅਪਣੀ ਖ਼ੁਦੀ,,,
« on: December 15, 2011, 06:54:21 AM »
ਮੈਂ ਵਿਕ ਜਾਣਾ ਸੀ ਹੁਣ ਤਕ ਹੋਰ ਕਈਆਂ ਵਾਂਗਰਾਂ ਯਾਰੋ

ਮੇਰੀ ਅਪਣੀ ਖ਼ੁਦੀ ਨੇ ਮੈਨੂੰ ਸਸਤਾ ਹੋਣ ਨਾ ਦਿੱਤਾ
__________________________

399
Lyrics / ਵੇ ਟੁੱਟਿਆ ਤਾਰਿਆ,,,
« on: December 15, 2011, 06:06:35 AM »
ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ
ਸਾਡੇ ਦਿਲਾਂ ‘ਚ ਤੂੰ ਆਬਾਦ, ਵੇ ਟੁੱਟਿਆ ਤਾਰਿਆ

ਉੱਚੀ-ਸੁੱਚੀ ਸੋਚ ਸੀ ਤੇਰੀ
ਰਸਤੇ ਦੇ ਵਿਚ ਕਰ ਗਿਆ ਢੇਰੀ
ਹਾਇ! ਤੈਨੂੰ ਇਕ ਜੱਲਾਦ, ਵੇ ਟੁੱਟਿਆ ਤਾਰਿਆ

ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ

ਤੂੰ ਸੈਂ ਸੱਭ ਦਾ ਸਾਥੀ ਸੰਗੀ
ਤੂੰ ਇਕ ਹਸਤੀ ਸੈਂ ਬਹੁ-ਰੰਗੀ
ਸੈਂ ਮਿੱਠਾ ਵਾਂਗ ਕਮਾਦ,ਵੇ ਟੁੱਟਿਆ ਤਾਰਿਆ
ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ

ਰੋਂਦਿਆਂ ਤਾਈਂ ਤੂੰ ਹਸਾਇਆ
ਡਿੱਗਿਆਂ ਤਾਈਂ ਤੂੰ ਉਠਾਇਆ
ਹੱਲ ਕੀਤੇ ਵਾਦ-ਵਿਵਾਦ, ਟੁੱਟਿਆ ਤਾਰਿਆ
ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ

ਤੂੰ ਤਾਂ ਹਾਲੇ ਲੋਅ ਵੰਡਣੀ ਸੀ
ਜਿ਼ੰਦਗੀ ਦੀ ਖੁਸ਼ਬੋ ਵੰਡਣੀ ਸੀ
ਨਾ ਪੂਰੀ ਹੋਈ ਮੁਰਾਦ, ਵੇ ਟੁੱਟਿਆ ਤਾਰਿਆ
ਨਹੀਂ ਭੁੱਲਣੀ ਤੇਰੀ ਯਾਦ, ਵੇ ਟੁੱਟਿਆ ਤਾਰਿਆ
________________________

400
Shayari / ਤੂੰ ਕੀ ਜਾਣੇ,,,
« on: December 15, 2011, 05:53:17 AM »
ਦਿਨ ਗੁਜ਼ਰੇ, ਮਹੀਨੇ ਗੁਜ਼ਰੇ, ਗੁਜ਼ਰ ਜਾਣਗੇ ਸਾਲ
ਨਾ ਪਿੱਛੇ ਮੁੜਕੇ ਤੱਕਿਆ, ਨਾ ਕੀਤਾ ਸਾਡਾ ਖਿਆਲ
ਕਿਹੜੇ ਰਾਹ ‘ਚੋਂ ਲੱਭੀਏ ਤੈਨੂੰ, ਸਾਨੂੰ ਸਮਝ ਨਾ ਆਵੇ
ਤੂੰ ਕੀ ਜਾਣੇ, ਬਿਨ ਤੇਰੇ, ਸਾਡਾ ਜੀਣਾ ਹੋਇਆ ਮੁਹਾਲ
____________________________

Pages: 1 ... 15 16 17 18 19 [20] 21 22 23 24 25 ... 40