June 25, 2024, 02:45:29 AM

Show Posts

This section allows you to view all posts made by this member. Note that you can only see posts made in areas you currently have access to.


Topics - ਰਾਜ ਔਲਖ

Pages: 1 ... 12 13 14 15 16 [17] 18 19 20 21 22 ... 40
321
Shayari / ਪੈਰ ਜਦੋਂ,,,
« on: December 30, 2011, 07:33:17 AM »
ਪੈਰ ਜਦੋਂ ਤੁਰ ਪੈਂਦੇ
ਰਾਤਾਂ ਦੇ ਸਫ਼ਰਾਂ 'ਤੇ
ਹਵਾਵਾਂ ਹੋਰ ਸ਼ੂਕਦੀਆਂ
ਸਿੱਲ੍ਹੀਆਂ ਹੋ ਜਾਂਦੀਆਂ ਹੋਰ
ਪੈੜਾਂ ਨਾਪਦੀਆਂ ਬਿਆਈਆਂ
ਉਦੋਂ ਤਾਂ ਸਿਰਫ਼
ਸ਼ਬਦ ਹੀ ਸਾਥ ਹੁੰਦੇ
ਜਾਂ ਸੁਲਗਦੇ ਅਹਿਸਾਸ
____________

322
Religion, Faith, Spirituality / ਕੰਧ ਦੀ ਗੱਲ,,,
« on: December 30, 2011, 05:29:08 AM »
ਆਵੋ ਵੇ ਦੀਵਿਓ ਸਿਰਾਂ ਦੇ ਪੰਧ  ਦੀ ਗੱਲ ਕਰੀਏ
ਜਿੱਸ ਚ ਸਜੇ ਨਿੱਕੇ 2 ਸ਼ੇਰ ਓਸ ਕੰਧ ਦੀ ਗੱਲ ਕਰੀਏ
 
ਜਿੱਥੇ ਅਰਸ਼ ਸੀ ਕੰਬਿਆ ਜਿੱਥੇ ਲਲਕਾਰ ਜੰਮੀ ਸੀ
ਜਿੱਥੇ ਪੰਛੀ ਰੁੱਖ ਰੋਏ ਸ਼ਹਿਰ ਸਰਹੰਦ ਦੀ ਗੱਲ ਕਰੀਏ
 
ਜਿੱਥੇ ਖੇਡਦਾ ਸੀ ਉਹ ਆਪ ਤੇ ਤੀਰਾਂ ਨਾਲ ਖਿਡਾਉਂਦਾ ਸੀ
ਕੀਤੇ ਫੁੱਲਾਂ ਵਾਂਗ ਭੇਟ ਬੰਦ 2 ਦੀ ਗੱਲ ਕਰੀਏ
 
ਨੱਚਦਾ ਸੀ ਅੰਗਿਆਰਾਂ \'ਤੇ ਰਾਗ ਸੀ ਓਹ ਤਾਰਾਂ ਤੇ
ਜਗਾਉਂਦਾ ਸੀ ਨਿੱਤ ਨਵੇਂ ਤਾਰੇ ਓਸ ਚੰਦ ਦੀ ਗੱਲ ਕਰੀਏ
 
ਮਿਹਰ ਨਾਨਕ ਸੂਰਜ ਦੀ ਸੀ ਖਬਰੇ ਬੀਜ ਨੇਕੀ ਦੇ
ਚਿੱਟੇ ਸਫ਼ਿਆਂ ਤੇ ਖਿਲਾਰੇ ਉਹਦੇ ਛੰਦ ਦੀ ਗੱਲ ਕਰੀਏ
 
ਪੋਤਿਆਂ ਨੂੰ ਜੋ ਸਿਖਾਉਂਦਾ ਸੀ ਤੇਗਾਂ ਤੇ ਜੋ ਨਚਾਉਂਦਾ ਸੀ
ਸੀਸ ਦੇ ਕੇ ਵੀ ਜੋ ਹੱਸਦਾ ਸੀ ਓਹਦੀ ਜੰਗ ਦੀ ਗੱਲ ਕਰੀਏ
 
ਜਿੱਥੇ ਸੁੱਤਾ ਇੱਕ ਰੱਬ ਸੀ ਜਿਹਦੇ ਸੀਨੇ ਚ ਅੱਗ ਸੀ
ਜਿੱਥੇ ਚਮਕ ਤਲਵਾਰਾਂ ਦੀ ਸੀ ਓਸ ਛੰਭ ਦੀ ਗੱਲ ਕਰੀਏ
 
ਡੁਲਿ੍ਹਆ ਲਹੂ ਛਿੱਟਾਂ ਤੋਂ ਖੁਰਨਾ ਨਹੀਂ ਉਹ ਇੱਟਾਂ ਤੋਂ
ਚੜ੍ਹਦਾ ਹੈ ਜਿਹੜਾ ਪੱਕਾ ਗੂੜ੍ਹੇ ਓੰ ਰੰਗ ਦੀ ਗੱਲ ਕਰੀਏ
 
ਜੋ ਛੇੜਦਾ ਸੀ ਸਿਤਾਰਾਂ ਨੂੰ ਬੀਜਦਾ ਸੀ ਤਲਵਾਰਾਂ ਨੂੰ 
ਮੌਤ ਨਾਲ ਕਿੰਜ਼ ਤੋਰੀ ਦਾ ਪੁੱਤਾਂ ਓਦੇ ਢੰਗ ਦੀ ਗੱਲ ਕਰੀਏ
______________________________

323
Religion, Faith, Spirituality / ਕਾਇਆਨਾਤ,,,
« on: December 30, 2011, 05:03:41 AM »
ਅਰਦਾਸ ਕਰਾਂ ਕਿੱਥੇ, ਰੱਬ ਅੱਗੇ?
ਉਸਦਾ ਅੱਗਾ ਕਿਤੇ ਨਾਂ ਦਿਸੇ.
ਪਿੱਛਾ, ਸੱਜਾ, ਖੱਬਾ ਕਿੱਥੇ?
ਕਿੱਥੇ ਮੂੰਹ, ਸਿਰ ਬਾਕੀ ਹਿੱਸੇ?
 
ਰੱਬ ਇੱਕ ਗੁੰਝਲਦਾਰ ਕਹਾਣੀ।
ਕਈ ਕਹਿੰਦੇ ਉਹ ਹੈ, ਵਿੱਚ ਮੰਦਰ।
ਸੁਣਿਆਂ ਕਈ ਵਿਦਵਾਨਾਂ ਪਾਸੋਂ।
ਓਹ ਸਭ ਅੰਦਰ, ਸਭ ਉਸ ਅੰਦਰ।
 
ਜਗਤ ਬਣਨ ਤੋਂ ਪਹਿਲਾਂ ਕਹਿੰਦੇ,
ਬਿਲਕੁਲ ਹੀ ਕਿਤੇ ਕੁਝ ਵੀ ਨਾ ਸੀ
ਸੁੰਨਸਾਨ ਵਿੱਚ, ਕਿੱਥੇ ਸੀ ਰੱਬ?
ਉਹ ਕਿੰਨੀ ਸੋਹਣੀ, ਕਿੱਡੀ ਥਾਂ ਸੀ?
 
ਰੱਬ ਇੱਕ ਪੁੱਜਿਆ ਜਾਦੂਗਰ ਹੈ।
ਓਅੰਕਾਰ ਬੋਲ ਜਗਤ ਰਚਾਇਆ।
ਇਹ ਗੁਣ ਆਪ ਮਨੁੱਖਾਂ ਨੇ ਕਿਉਂ?
ਰੱਬ ਤੋਂ ਪੁੱਛ ਕੇ ਨਹੀਂ ਅਪਣਾਇਆ।
 
ਆਪ ਨਾ ਦਿਸੇ, ਆਪ ਉਹ ਦੇਖੇ।
ਮਨ ਨਹੀਂ ਮੰਨਦਾ, ਇਹ ਵਿਸਮਾਦ।
ਨਿਰਭਉ, ਨਿਰਵੈਰ, ਅਕਾਲ ਮੂਰਤ,
ਕੋਈ ਨਾ ਅੰਤ ਨਾ ਉਹਦਾ ਆਦਿ।
 
ਜੰਮਣ ਵੇਲੇ ਬੰਦੇ ਨੂੰ ਉਸ,
ਐਨਾ ਕਿਉਂ ਰੁਆਇਆ!
ਰੋਣ ਦੇ ਬਦਲੇ ਚੰਗਾ ਹੀ ਸੀ,
ਓਅੰਕਾਰ, ਹੁੰਦਾ ਮੂੰਹ ਪਾਇਆ।
 
ਉਹਦੀ ਦੁਨੀਆਂ ਨਿਰੀ ਨਿਰਾਲੀ।
ਓਥੇ ਅਨਹਤ ਸਲ਼ਬਦ ਧੁਨ ਬੋਲੇ।
ਬੰਦਿਆਂ ਜੋ ਵੀ ਸਾਜਲ਼ ਬਣਾਏ।
ਬਿਨ ਛੇੜਿਆਂ ਨਾ, ਮੂੰਹ ਖੋਹਲੇ.
 
ਸਾਡੀ ਦੁਨੀਆਂ ਦੇ ਵਿੱਚ ਸਾਨੂੰ,
ਘਰ ਮਿਲਦਾ ਫੇਰ ਮਿਲਦਾ ਦਰ।
ਦਾਤੇ ਦੇ ਪਿੰਡ ਉਲਟੀ ਰੀਤ।
ਦਰ ਲੱਭਿਆਂ ਤੋਂ ਮਿਲਦਾ ਘਰ।
 
ਹੇ ਰਵਿ, ਹੇ ਸਸਿ, ਹੇ ਕਰੁਣਾ ਨਿਧਿ,
ਅਸੀਂ ਤੈਨੂੰ ਲੱਭ ਲੱਭ ਹੋਏ ਝੱਲੇ।
ਕਾਇਨਾਤ  ਅਣਬੁੱਝ  ਕਹਾਣੀ.
ਸਾਡਾ ਤਰਕ ਨਾ ਓਥੇ ਚੱਲੇ।
_______________

324
Shayari / ਨਵਾਂ ਸਾਲ ਮੁਬਾਰਕ,,,
« on: December 30, 2011, 02:34:27 AM »
ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ।
ਕਿ ਹਰ ਕਿਸੇ ਦਾ ਹੱਲ ਸਵਾਲ ਹੋਵੇ।
ਬਲੀ ਦਾਜ਼ ਦੀ ਸੁਹਾਗਣ ਨਾ ਚੜੇ ਕੋਈ,
ਨਾਲ ਅੱਗ ਦੇ ਅਭਾਗਣ ਨਾ ਸੜੇ ਕੋਈ,
ਤੇ ਕੋਈ ਹਾਦਸਾ ਨਾ ਕਿਸੇ ਦੇ ਨਾਲ ਹੋਵੇ।
      ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ………।

ਧੀ ਕੁੱਖ ‘ਚ ਨਾ ਕਤਲ ਕਰਾਵੇ ਕੋਈ,
ਡਾਕਟਰ ਐਸੇ ਕਰਮ ਨਾ ਕਮਾਵੇ ਕੋਈ,
ਤੇ ਮਾੜਾ ਕਿਸੇ ਦੇ ਮਨ ‘ਚ ਨਾ ਖਿਆਲ ਹੋਵੇ।
      ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ………।

ਖੁਦਕੁਸ਼ੀ ਕਿਸਾਨ ਨਾ ਕਰੇ ਕੋਈ,
ਭੁੱਖ ਨਾਲ ਨਾ ਰੱਬਾ! ਮਰੇ ਕੋਈ,
ਤੇ ਹਰ ਘਰ ਵਿੱਚ ਰੋਟੀ-ਦਾਲ ਹੋਵੇ।
      ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ………।

ਹਰ ਕਿਸੇ ਨੂੰ ਪੱਕਾ ਰੁਜ਼ਗਾਰ ਮਿਲੇ,
ਮਾਣ, ਪਿਆਰ ਅਤੇ ਸਤਿਕਾਰ ਮਿਲੇ,
ਤੇ ਸਭ ਦਾ ਜੀਵਨ ਖੁਸ਼ਹਾਲ ਹੋਵੇ।
      ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ………।

ਹਿੰਦ-ਪਾਕਿ ਦੀ ਜੋ ਤਕਰਾਰ ਮੁੱਕੇ,
ਤੇ ਸਰਹੱਦਾਂ ਤੇ ਲੱਗੀ ਤਾਰ ਟੁੱਟੇ,
ਕਾਸ਼! ਐਸਾ ਕੋਈ ਕਮਾਲ ਹੋਵੇ।
      ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ………।

ਕੁੱਲ ਦੁਨੀਆਂ ‘ਚੋਂ ਅੱਤਵਾਦ ਮੁੱਕੇ,
ਤੇ ਧਰਮਾਂ-ਕਰਮਾਂ ਦਾ ਫਸਾਦ ਮੁੱਕੇ,
ਐਸਾ ਸਾਂਝ ਦਾ ਦੀਵਾ ਬਾਲ ਹੋਵੇ।
      ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ………।

ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ।
ਆਪ ਸਭ ਨੂੰ ਮੁਬਾਰਕ ਨਵਾਂ ਸਾਲ ਹੋਵੇ।
_____________________

325
Shayari / ਜੀਣ ਵਾਸਤੇ,,,
« on: December 30, 2011, 01:16:16 AM »
ਜੀਣ ਲਈ ਦੋ ਰੋਟੀਆਂ , ਕੜਛੀ ਦਾਲ ਬੜੇ
ਭੁੱਖਾਂ ਦੇ ਪਰ ਸਾਗਰ ਹੋਣ ਵਿਸ਼ਾਲ ਬੜੇ

ਪੇਟ ਦੀ ਭੁੱਖ ਤਾਂ ਦਹੁੰ-ਚਹੁੰ ਬੁਰਕੀਆਂ ਨਾਲ ਮਿਟੇ
ਜ਼ਿਹਨੀ ਭੁੱਖ ਲਈ ਲੱਗ ਜਾਂਦੇ ਨੇ ਸਾਲ ਬੜੇ

ਛੱਡ ਦੇ ਕੁਝ ਗ਼ਰੀਬ-ਗ਼ੁਰਬਿਆਂ ਦੇ ਲਈ ਵੀ
ਭਰ ਭਰ ਕੇ ਤੂੰ ਕੋੜਮੇ ਲਏ ਨੇ ਗਾਲ ਬੜੇ

ਤੂੰ ਸੋਨੇ ਦੀ ਕੁਟੀਆ ਵਿਚ ਸੌ ਜਾਣਾ ਏ
ਰਹਿ ਜਾਣੇ ਨੇ ਸੋਨ-ਸੁਨਹਿਰੀ ਜਾਲ ਬੜੇ
_____________________

326
Shayari / ਡਰੱਗ ਡੀਲਰਾਂ ਦੇ ਨਾਂ,,,
« on: December 30, 2011, 12:33:22 AM »
ਜਿਸ ਤਰਾਂ ਨਕਲਾਂ ਮਾਰ ਕੇ ਕੀਤੀ ਪੜ੍ਹਾਈ
ਪੜ੍ਹਾਈ ਨਹੀਂ ਹੁੰਦੀ
ਉਸੇ ਤਰ੍ਹਾਂ ਜ਼ਿੰਦਗੀਆਂ ਗਾਲ ਕੇ ਕੀਤੀ ਕਮਾਈ
ਕਮਾਈ ਨਹੀਂ ਹੁੰਦੀ
ਕਿਸੇ ਮਾਂ ਦੇ ਇਕਲੌਤੇ ਪੁੱਤ ਨੂੰ ਗੁੰਮਰਾਹ ਕਰਕੇ
ਨਸ਼ੇ ਤੇ ਲਾ ਦੇਣਾ
ਤੇ ਉਸਨੂੰ ਇਸ ਦਾ ਗੁਲਾਮ ਬਣਾਕੇ
ਹੋਰ ਜ਼ਿੰਦਗੀਆਂ ਤਬਾਹ ਕਰਨਾ
ਇਕ ਇਨਸਾਨ ਦਾ ਕੰਮ ਨਹੀਂ ਹੋ ਸਕਦਾ
ਤੁਹਾਡੇ ਨਾਲੋਂ ਤਾਂ ਉਹ ਸਿਖਰ ਦੁਪਹਿਰੇ
ਬੱਜਰੀ ਕੁੱਟਦੀਆਂ ਤੇ ਪੈਰਾਂ ਤੋਂ ਨੰਗੀਆਂ
ਬਜ਼ੁਰਗ ਔਰਤਾਂ ਚੰਗੀਆ ਨੇ
ਜੋ ਸਿਰਫ ਢਿੱਡ ਭਰਨ ਜੋਗੇ ਪੈਸੇ ਲੈਕੇ
ਕਿਸੇ ਲਈ ਰਾਹ ਬਣਾਉਂਦੀਆਂ ਨੇ
ਅੱਗੇ ਵੱਲ ਵਧਣ ਦਾ ਰਾਹ
ਤੇ ਤੁਸੀਂ ਕਿਸੇ ਮਾਪਿਆਂ ਦੇ ਰਾਹ ਨੂੰ
ਬੰਦ ਕਰਕੇ ਉਸ ਵਿਚ ਕੰਡੇ ਖਿਲਾਰਦੇ ਹੋ
ਤੁਸੀਂ ਇਨਸਾਨ ਨਹੀਂ ਹੋ ਸਕਦੇ
ਤੇ ਤੁਹਾਡੀ ਕਮਾਈ, ਕਮਾਈ ਨਹੀ ਹੋ ਸਕਦੀ
ਤੁਸੀਂ ਇਨਸਾਨ ਨਹੀ ਹੋ ਸਕਦੇ
ਤੇ ਤੁਹਾਡੀ ਕਮਾਈ,ਕਮਾਈ ਨਹੀਂ ਹੋ ਸਕਦੀ।
_______________________

327
Shayari / ਬੰਦੇ ਦੀ ਜਾਤ,,,
« on: December 30, 2011, 12:04:31 AM »
ਨਾ ਮੈਂ ਪੰਛੀ ਨਾ ਮੈਂ ਜਾਨਵਰ, ਮੈਂ ਬੰਦੇ ਦੀ ਜਾਤ ਵੇ ਲੋਕੋ।
ਪਰ ਮੇਰੇ ਕੰਮ ਪਾ ਦੇਂਦੇ ਨੇ ਪਸ਼ੂਆਂ ਨੂੰ ਵੀ ਮਾਤ ਵੇ ਲੋਕੋ।

ਸ਼ਕਲ ਮੋਮਨਾਂ ਵਰਗੀ ਮੇਰੀ, ਭੋਲੀ-ਭਾਲੀ ਸੋਹਣੀ ਸੂਰਤ,
ਪਾਪੀ,ਢੌਂਗੀ ਅਤੇ ਫਰੇਬੀ, ਇਹ ਮੇਰੀ ਔਕਾਤ ਵੇ ਲੋਕੋ।

ਹੇਰਾਫੇਰੀ ਠੱਗੀਠੋਰੀ ਬੇਈਮਾਨੀ ਮੇਰੇ ਹੱਡੀਂ ਰਚ ਗਈ,
ਕਿਸੇ ਵੇਲੇ ਨਾ ਭਲੀ ਗੁਜ਼ਾਰਾਂ, ਦਿਨ ਹੋਵੇ ਜਾਂ ਰਾਤ ਵੇ ਲੋਕੋ।

ਝੂਠ ਬੋਲ ਕੇ ਸਰਦਾ ਜਾਵੇ, ਸੱਚ ਬੋਲਣ ਦੀ ਲੋੜ ਕੀ ਮੈਨੂੰ,
ਗੁੜਤੀ ਦੇ ਵਿਚ ਮਿਲਿਆ ਮੈਨੂੰ, ਕਿੱਦਾਂ ਕਰਨਾ ਘਾਤ ਵੇ ਲੋਕੋ।

ਮੈਂ ਸਿਆਣਾ ਸਬ ਤੋਂ ਵਧ ਕੇ, ਸਾਰੀ ਦੁਨੀਆ ਮੂਰਖ ਜਾਪੇ,
ਆਪਣੇ ਅੰਦਰ ਕਦੀ ਨਾ ਮਾਰੀ, ਇੱਕ ਵਾਰੀ ਵੀ ਝਾਤ ਵੇ ਲੋਕੋ।

ਧਰਮ ਦੀ ਚਾਦਰ ਉੱਤੇ ਲੈ ਕੇ, ਰੱਬ ਨੂੰ ਧੋਖਾ ਦੇ ਲੈਨਾਂ ਵਾਂ,
ਭੋਲਾ ਰੱਬ ਕੀ ਜਾਣੇ-ਬੁੱਝੇ, ਇਹ ਮੇਰੀ ਕਰਾਮਾਤ ਵੇ ਲੋਕੋ।

ਕਿਹੜੇ ਮੂੰਹ ਨਾਲ ਉਸ ਰੱਬ ਦਾ ਮੈਂ, ਕਰਾਂ ਦੱਸੋ ਸ਼ੁਕਰਾਨਾ ਯਾਰੋ,
ਸਬ ਤੋਂ ਉਤੱਮ ਮੈਨੂੰ ਬਖਸ਼ੀ, ਹਉਮੇ ਵਾਲੀ ਦਾਤ ਵੇ ਲੋਕੋ।

ਹੱਥ ਜੋੜ ਕੇ ਕਰਾਂ ਬੇਨਤੀ, ਬਣ ਸਕਦੇ ਤੇ ਬੰਦੇ ਬਣ ਜਾਓ,
ਵਾਰ-ਵਾਰ ਨਹੀਂ ਆਉਣਾ ਜੱਗ ਤੇ, ਸਾਂਭੋ ਮਿਲੀ ਸੌਗਾਤ ਵੇ ਲੋਕੋ।
_________________________________

328
Shayari / ਗ਼ਜ਼ਲ,,,
« on: December 29, 2011, 11:30:10 PM »
ਜੀਣ ਦਾ ਨਾਟਕ ਜਿਹਾ ਹਾਂ ਕਰ ਰਿਹਾ।
ਅੰਦਰੋ ਮੈਂ ਹਰ ਘੜੀ ਹਾਂ ਮਰ ਰਿਹਾ।

ਛਲ ਰਿਹਾ ਹਾਂ ਆਪਣੇ ਹੀ ਆਪ ਨੂੰ,
ਮੈਂ ਖੁਦ ਆਪਣੇ ਆਪ ਕੋਲੋਂ ਡਰ ਰਿਹਾ।

ਜਾਣ ਨਾ ਸਕਿਆ ਮੈਂ ਕੀ ਹੈ ਜ਼ਿੰਦਗੀ,
ਜ਼ਿੰਦਗੀ ਦੇ ਦਿਨ ਹਾਂ ਪੂਰੇ ਕਰ ਰਿਹਾ।

ਖੁਦ ਹੀ ਜੋ ਕਾਤਿਲ ਹੈ ਆਪਣੀ ਸੋਚ ਦਾ,
ਫਿਰ ਕਿਂਉ ਕਾਤਿਲ ਕਹਾਉਣੋ ਡਰ ਰਿਹਾ।

ਰੱਬ ਜਾਣੇ ਅੱਗ ਨੂੰ ਕੀ ਹੋ ਗਿਆ,
ਮੈਂ ਹਾਂ ਬਲਦੀ ਅੱਗ ਵਿਚ ਵੀ ਠਰ ਰਿਹਾ।

ਮੈਂ ਗੁਜ਼ਾਰੀ ਨਰਕ ਵਰਗੀ ਜ਼ਿੰਦਗੀ,
ਨਰਕ ਦਾ ਮੈਨੂੰ ਨਾ ਹੁਣ ਕੋਈ ਡਰ ਰਿਹਾ
_____________________

329
Religion, Faith, Spirituality / ਮਹਿੰਗਾਈ,,,
« on: December 29, 2011, 11:52:03 AM »
ਆਮ ਬੰਦਾ ਕਈ ਦੁੱਖ ਹੰਡਾਵੇ,
ਕਿਸ ਨੂੰ ਦਿਲ ਦਾ ਹਾਲ ਸੁਣਾਵੇ,
ਢਿੱਡੀ ਭੁੱਖ ਤਾਂ ਹਰ ਵੇਲੇ ਯਾਰੋ,
ਡੰਗ ਮਾਰਦੀ ਏ,
ਆਮ ਬੰਦੇ ਨੂੰ ਤਾਂ ਮਹਿੰਗਾਈ ਮਾਰਦੀ ਏ।

ਖਾਲੀ ਬੋਝੇ ਲੈ ਕਿੱਧਰ ਨੂੰ ਜਾਵੇ,
ਮਾੜੀ ਕਿਸਮਤ ਤੇ ਹੰਜੂ ਵਹਾਵੇ,
ਅੱਜ ਵੱਧਦੀ ਬੇਰੋਜ਼ਗਾਰੀ ਵਾਲੀ,
ਮਾਰ ਮਾਰਦੀ ਏ,
ਆਮ ਬੰਦੇ ਨੂੰ ਤਾਂ ਮਹਿੰਗਾਈ ਮਾਰਦੀ ਏ।

ਝੱਖੜ ਜਿਵੇਂ ਕੋਈ ਝੁੱਲਦਾ ਜਾਵੇ,
ਘਰ ਦਾ ਵਿਹੜਾ ਖਾਣ ਨੂੰ ਆਵੇ,
ਸਿਰ ਤੇ ਰੱਖੀ ਕਰਜ਼ੇ ਵਾਲੀ,
ਪੰਡ ਮਾਰਦੀ ਏ,
ਆਮ ਬੰਦੇ ਨੂੰ ਤਾਂ ਮਹਿੰਗਾਈ ਮਾਰਦੀ ਏ।

ਵੱਧਦੀ ਮਹਿੰਗਾਈ ਤੋਂ ਕੌਣ ਬਚਾਵੇ,
ਸੱਪ ਵਾਂਗ ਇਹ ਡੰਗਦੀ ਹੀ ਜਾਵੇ,
ਯਾਰੋ ਸਮੇਂ ਨੂੰ ਖਿੱਚ੍ਹਣ ਵਾਲੀ,
ਡੋਰ ਮਾਰਦੀ ਏ,
ਆਮ ਬੰਦੇ ਨੂੰ ਤਾਂ ਮਹਿੰਗਾਈ ਮਾਰਦੀ ਏ।
_____________________

330
Shayari / ਮਰਦੋ ਛੱਡੋ ਹੁਣ,,,
« on: December 29, 2011, 10:37:26 AM »
ਇਹਨਾ ਬੱਚੀਆਂ ਨੂੰ ਇਲਮ ਪੜ੍ਹਾਉ ਰੱਜ ਕੇ,
ਇਹੋ ਗੱਲ ਹੁਣ ਧਰਮ ਈਮਾਨ ਦੀ ਏ।
ਮਰਦੋ, ਛੱਡੋ ਹੁਣ ਪਤੀ ਭਗਵਾਨ ਬਣਨਾ,
ਹੁਣ ਵਾਰੀ ਇਸ ਪਤਨੀ ਭਗਵਾਨ ਦੀ ਏ।
______________________

331
Shayari / ਇੰਤਜ਼ਾਰ,,,
« on: December 29, 2011, 09:48:23 AM »
ਦਿਲ ਦੇ ਬੂਹੇ ਤੇ ਇਕ ਦੀਵਾ ਬਾਲ ਰੱਖਿਆ ਹੈ
ਤੇਰੇ ਵਾਪਸ ਆਉਣੇ ਦਾ ਇੰਤਜ਼ਾਰ ਸਜਾ ਰੱਖਿਆ ਹੈ
 
ਮੈਂ ਤਾਂ ਸਾਹ ਤੱਕ ਵੀ ਨਹੀਂ ਲੈਂਦਾ ਤੇਰੇ ਬਾਰੇ ਸੋਚ ਕੇ
ਬੱਸ ਏਸੇ  ਯਾਦ ਨੂੰ ਸੀਨੇ ਨਾਲ ਲਾ ਰੱਖਿਆ ਹੈ
 
ਤੁਸੀਂ ਰੁੱਸ ਜਾਂਦੇ ਹੋ ਤਾਂ ਹੋਰ ਵੀ ਸੋਹਣੇ ਲਗਦੇ ਹੋ
ਬੱਸ ਇਹ ਹੀ ਸੋਚ ਕੇ ਜਨਾਬ ਨੂੰ ਖਫਾ ਰੱਖਿਆ ਹੈ
 
ਜਿਸਨੂੰ ਰੋਂਦਾ ਛੱਡ ਤੁਸੀਂ ਰੁਖਸਤ ਹੋ ਗਏ ਸੀ ਉਸ ਸ਼ਾਮ
ਅਸੀਂ ਤਾਂ ਓਸ ਸ਼ਾਮ ਨੂੰ ਬੱਸ ਸੀਨੇ ਨਾਲ ਲਾ ਰੱਖਿਆ ਹੈ
 
ਚੈਨ ਨਾਲ ਮੈਨੂੰ  ਬਹਿਣ ਵੀ ਨਈ ਦਿੰਦੇ ਓਹ ਕਿਤੇ
ਕਿਓ ਕੇ ਤੁਹਾਡੀਆਂ ਯਾਦਾਂ ਨੇ ਇਕ ਤੂਫ਼ਾਨ ਲਿਆ ਰੱਖਿਆ ਹੈ
 
ਜਾਣ ਵਾਲੇ ਨੇ ਕਿਹਾ ਸੀ ਕਿ ਇਕ ਦਿਨ ਓਹ ਵਾਪਸ ਆਉਣਗੇ
ਏਸੇ ਹੀ ਆਸ ਵਿਚ ਆਪਣਾ ਦਰਵਾਜਾ ਖੁੱਲਾ ਰੱਖਿਆ ਹੈ
 
ਤੇਰੇ ਜਾਣ ਤੋਂ ਬਾਦ ਸ਼ਹਿਰ ਚ ਇਕ ਧੂੜ ਜਿਹੀ ਉੱਡੀ ਸੀ
ਓਸੇ ਧੂੜ ਨੂੰ ਅਸੀਂ ਆਪਣੀਆਂ ਪਲਕਾਂ ਤੇ ਵਿਛਾ ਰੱਖਿਆ ਹੈ
 
ਪਤਾ ਨਹੀਂ ਅੱਜ ਸ਼ਾਮ ਦੇ ਬੜੇ ਯਾਦ ਆ ਰਹੇ ਨੇ
ਦਿਲ ਨੇ ਮੁੱਦਤ ਤੋਂ ਜਿਸ ਸ਼ਖਸ਼ ਨੂੰ ਭੁਲਾ ਰੱਖਿਆ ਹੈ
 
ਆਖਰੀ ਵਾਰ ਜੋ ਆਇਆ ਸੀ ਮੇਰੇ ਘਰ ਦੇ ਪਤੇ ਤੇ
ਮੈਂ ਓਸੇ  ਖ਼ਤ ਨੂੰ ਸੀਨੇ ਨਾਲ ਹਮੇਸ਼ਾ ਲਾ ਰੱਖਿਆ ਹੈ।
____________________________

332
Pics / ਚਰਖਾ,,,
« on: December 29, 2011, 07:30:57 AM »
ਨੂੰਹ ਸੁੱਟਿਆ ਚਰਖਾ ਡੰਗਰਾਂ ਵਾਲੇ ਘਰ ਬੇਬੇ ਚੁੱਕ ਲਿਆਈ,,,
_________________________________

333
Shayari / ਯਾਦ ਨੇ,,,
« on: December 29, 2011, 05:10:32 AM »
ਸਾਡੇ ਨਾਲ ਹੋਈਆਂ ਰੁੱਸਵਾਈਆਂ ਸਭ ਯਾਦ ਨੇ
ਕੀਤੀਆਂ ਜੋ ਤੁਸਾਂ ਬੇਵਫਾਈਆਂ ਸਭ ਯਾਦ ਨੇ

ਆਪਣੇ ਹੀ ਦਿਲ ਤੇ ਉਹ ਸਾਰੀਆਂ ਹੰਢਾ ਲਈਆਂ
ਜੱਗ ਦੀਆਂ ਪੀੜਾਂ ਜੋ ਪਰਾਈਆਂ ਸਭ ਯਾਦ ਨੇ

ਜਿੰਦਗੀ ‘ਚ ਐਸ਼ਾਂ ਤੇ ਅਰਾਮ ਜਿਹੜਾ ਮਾਣਿਆ
ਵੱਡਿਆਂ ਜੋ ਕੀਤੀਆਂ ਕਮਾਈਆਂ ਸਭ ਯਾਦ ਨੇ

ਸੋਨੇ ਰੰਗੇ ਪਲ ਤੇ ਰੰਗੀਨ ਜਿਹੀਆਂ ਘੜੀਆਂ
ਤੇਰੀ ਯਾਦ ਵਿਚ ਜੋ ਗਵਾਈਆਂ ਸਭ ਯਾਦ ਨੇ

ਬਾਗ ਵਿਚ ਮਾਲੀਆਂ ਦੀ ਹਾਜ਼ਰੀ ਤਾਂ ਸੀ ਮਗਰ
ਧੁੱਪਾਂ ਨੇ ਜੋ ਡਾਲੀਆਂ ਸੁਕਾਈਆਂ ਸਭ ਯਾਦ ਨੇ

ਫੈਸਲੇ ਉਡੀਕਦਿਆਂ ਮੁੱਦਤਾਂ ਜੋ ਬੀਤੀਆਂ
ਕੋਰਟਾਂ ‘ਚ ਜੁੱਤੀਆਂ ਘਸਾਈਆਂ ਸਭ ਯਾਦ ਨੇ

ਤੇਰੇ ਨਾਲ ਦੋਸਤੀ ਦਾ ਸਿਲਾ ਇਹੋ ਮਿਲਿਆ
ਲੋਕਾਂ ਕੋਲੋਂ ਗੱਲਾਂ ਕਰਵਾਈਆਂ ਸਭ ਯਾਦ ਨੇ
______________________

334
Religion, Faith, Spirituality / ਲੱਖ ਲਾਹਨਤ,,,
« on: December 28, 2011, 11:23:30 AM »
ਮਜ੍ਹਬ ਨੇ ਇਹੋ ਜਿਹੀ ਭੰਬੀਰੀ ਭਵਾਈ,
ਕਿਤੇ ਪਏ ਲੜਦੇ ਨੇ ਪੰਡਿਤ ਤੇ ਭਾਈ।
ਇਹ ਸਿੱਖ ਹੈ, ਇਹ ਹਿੰਦੂ, ਇਹ ਮੁਸਲਿਮ, ਈਸਾਈ।
ਇਸੇ ਗੱਲ ਦੇ ਉੱਤੇ ਪਈ ਹੁੰਦੀ ਲੜਾਈ।
ਇਹ ਮਜ੍ਹਬ ਨੇ ਕੀਤੇ ਨੇ ਭਾਰਤ ਦੇ ਟੋਟੇ,
ਇਹ ਲੀਡਰ ਨਹੀਂ, *ਬੇ-ਪੇਂਦੇ ਦੇ ਲੋਟੇ।
ਫੜਾਏ ਇਹਨਾਂ ਸਾਡੇ ਹੱਥਾਂ ਵਿਚ ਸੋਟੇ।
ਖਾ ਖਾ ਕੇ ਬਣ ਗਏ ਨੇ ਮੋਟੇ ਤੇ ਝੋਟੇ।
ਚਲਾਂਦਾ ਜੋ ਮਜ੍ਹਬ ਛੁਰੀ ਬੇਜ਼ੁਬਾਨਾਂ ਤੇ,
ਲੱਖ ਲਾਹਨਤ ਹੈ ਐਸੇ ਮਜ੍ਹਬ ਦੇ ਨਾਂ ਤੇ।
_____________________

335
Shayari / ਸੁਣਦੇ ਸੁਣਦੇ,,,
« on: December 28, 2011, 11:01:10 AM »
ਜੱਗ ਦੀਆਂ ਗੱਲਾਂ ਸੁਣਦੇ ਸੁਣਦੇ
ਬਿਖਰ ਜਾਏ ਮਨ ਚੁਣਦੇ ਚੁਣਦੇ

ਧੰਦ-ਪੁਰਾਣੇ ਪਿੱਛਾ ਨੀ ਛੱਡਦੇ
ਗਿਣੇ ਨਾ ਜਾਵਣ ਪੰਗੇ ਹੁਣ ਦੇ

ਆਪ-ਹੁਦਰੀ ਮੌਜ ਦੇ ਮਾਲਕ
ਕੁਝ ਨੀ ਦੱਸਦੇ, ਕੁਝ ਨਹੀਂ ਸੁਣਦੇ

ਕੱਢਦੇ ਰਹਿਣ ਜੋ ਸਦਾ ਨਘੋਚਾਂ
ਕਦ ਉਹ ਲਗਦੇ ਨੇੜੇ ਗੁਣ ਦੇ

ਉਸ ਕੋਠੇ ਦਾ ਕੀ ਧਰਵਾਸਾ
ਚੜ੍ਹਿਆ ਧੱਕੇ ਜਿਹੜਾ ਘੁਣ ਦੇ

ਐ ਮਨ ਮੂਰਖ, ਚਿੰਤਾ ਛੱਡ ਕੇ
ਤੱਤ ਬਚਾ ਤੇ ਕੂੜ ਨੂੰ ਪੁਣ ਦੇ

ਲੋਰੀ ਲੱਦੀਆਂ ਸਤਰਾਂ ਚੁਣ ਕੇ
ਮੋਤੀਆਂ ਵਰਗੀ ਕਵਿਤਾ ਬੁਣ ਦੇ
_________________

336
Religion, Faith, Spirituality / ਰੱਬ,,,
« on: December 28, 2011, 07:41:59 AM »
ਜਿਸਮ ਨਹੀਂ ਰੱਬ ਦਾ।
ਉਸਦੇ ਅੰਗ ਬਥੇਰੇ ਨੇ।
ਰੱਬ ਦਾ ਰੰਗ ਨਹੀਂ ਕੋਈ।
ਉਸਦੇ ਰੰਗ ਬਥੇਰੇ ਨੇ।
 
ਰੱਬ ਲੱਭਣਾ ਵੀ ਔਖਾ।
ਲੱਭਣ ਦੇ ਢੰਗ ਬਥੇਰੇ ਨੇ।
ਰੱਬ ਤੰਗ ਨਹੀਂ ਕਰਦਾ।
ਉਸ ਤੋਂ ਤੰਗ ਬਥੇਰੇ ਨੇ।
____________

337
Religion, Faith, Spirituality / ਸੁੱਖ ਅਤੇ ਪੈਸਾ,,,
« on: December 28, 2011, 03:59:29 AM »
ਪੈਸੇ ਨਾਲ ਕਿਤਾਬ ਖ੍ਰੀਦੀ ਜਾ ਸਕਦੀ ਹੈ ਪਰ ਵਿਦਿਆ ਨਹੀਂ।
ਪੈਸੇ ਨਾਲ ਦਵਾਈ ਖ੍ਰੀਦੀ ਜਾ ਸਕਦੀ ਹੈ ਪਰ ਤਂਦਰੁਸਤੀ ਨਹੀਂ।
ਪੈਸੇ ਨਾਲ ਸੁੱਖਾਂ ਦੇ ਸਾਧਨ ਖ੍ਰੀਦੇ ਜਾ ਸਕਦੇ ਹਨ ਪਰ ਸੁੱਖ ਨਹੀਂ।
ਪੈਸੇ ਨਾਲ ਕੁੰਦਲੀ ਬਣਵਾੲਈ ਜਾ ਸਕਦੀ ਹੈ ਪਰ ਕਿਸਮਤ ਨਹੀਂ।
__________________________________

338
Shayari / ਪਹਿਚਾਣ,,,
« on: December 28, 2011, 03:28:31 AM »
ਸਾਡੇ ਦਮ ਤੇ ਰਹੇ ਜੋ ਮੌਜਾਂ ਮਾਣਦੇ,
ਉਹੀ ਲੋਕ ਨਾ ਸਾਨੂੰ ਅੱਜ ਸਿਆਣਦੇ।।
ਸਾਥੋਂ ਖੰਭ ਉਧਾਰੇ ਲੈ ਜੋ ਉਡ ਗਏ,
ਸਾਡੀ ਕੱਛੂ ਚਾਲ ਨੂੰ ਹੁਣ ਕੀ ਜਾਣਦੇ।।
ਏਸੇ ਆਸ ‘ਚ ਸਹਿ ਰਹੇ ਹਾਂ ਸਿਤਮ ਤੇਰਾ,
ਹੋ ਹੀ ਜਾਈਏ ਸ਼ਾਇਦ ਤੇਰੇ ਹਾਣ ਦੇ।।
ਸ਼ੌਂਕ ਜ਼ਮਾਨੇ ਦਾ ਰਿਹਾ ਸਾਨੂੰ ਰੋਕਣਾ,
ਅਸੀਂ ਵੀ ਕੀਤਾ ਉਹੀ ਰਹੇ ਜੋ ਠਾਣਦੇ।।
ਤੇਰੇ ਪਲੰਘ ਨਵਾਰੀ ਮੌਜਾਂ ਤੇਰੀਆਂ,
ਸਾਨੂੰ ਤਾਂ ਇਹ ਸੁਰਗ ਨੇ ਮੰਜੇ ਵਾਣ ਦੇ।।
ਜੇ ਕਿਸੇ ਦਾ ਜੋ ਸਕਦਾ ਤਾਂ ਕਰ ਭਲਾ,
ਜੋ ਖਸਮਾਂ ਨੂੰ ਖਾਂਦੈ, ਉਹਨੂੰ ਖਾਣ ਦੇ।।
ਜਿਨ੍ਹਾਂ ਖਾਤਰ ਟੁੱਟਾ ਧੁੱਖ-ਧੁੱਖ ਮਰ ਗਿਆ,
ਵੜੇ ਨਾ ਉਹ ਮਕਾਣੀਂ ਸਾਡੇ ਮਾਣ ਦੇ।।
ਨਿਕਲੇ ਬੋਲ ਜ਼ੁਬਾਨੋਂ ਕਦੇ ਨਾ ਪਰਤਦੇ,
ਜਿਉਂ ਨਾ ਮੁੜਦੇ ਛੱਡੇ ਤੀਰ ਕਮਾਨ ਦੇ।।
ਮੇਰੇ ਪੈਰ ਪਛਾਨਣ ਗਲੀਆਂ ਤੇਰੀਆਂ,
ਕੀ ਹਾਲੇ ਵੀ ਮੁਹਤਾਜ਼ ਹਾਂ ਕਿਸੇ ਪਹਿਚਾਣ ਦੇ।।
________________________

339
Pics / ਬਾਲ-ਮਜ਼ਦੂਰੀ,,,
« on: December 27, 2011, 11:31:22 PM »
ਸਰਕਾਰਾਂ ਦੇ ਦਾਅਵੇ ਓੱਡੇ ਹਵਾਂ ‘ਚ ਬਾਲ ਕਰਨ ਮਜਦੂਰੀ
______________________________

340
Shayari / ਔਰਤ ਦੇ ਨਾਂ,,,
« on: December 27, 2011, 11:02:36 PM »
ਕਿਸਮਤ ਵੱਲ ਨਾ ਵੇਖੀ ਜਾ॥
ਘਰੋ ਨਿਕਲ ਸੜਕ ਤੇ ਆ॥

ਬਣਾਉਣ ਤੁਰ ਪੈ ਕਾਫਿਲੇ,
ਆਪਣੀਆ ਭੈਣਾ ਨੂੰ ਜਗਾ॥

ਫੂਕ ਦੇ ਚੁੱਲੇ ਵਿਚ ਫੁਕਣੀ,
ਅੱਗ ਹੁਣ ਦਿਲਾਂ ਵਿਚ ਜਗਾ॥

ਲੰਘ ਦਹਿਲੀਜ ਬਣ ਜੁਰਾਖੋਨ
ਤੂੰ ਵੀ ਸਟੱਡੀ ਸਰਕਲ ਚ ਆ॥

ਰੱਖ ਪਾਸੇ ਸਾਮੰਤੀ ਘੋੜੀਆਂ,
ਹੁਣ ਤਾਂ ਇੰਟਰਨੈਸਨਲ ਗਾ॥

ਕੀ ਕਰਦੀ ਏ ਘੁਸਰ-ਮੁਸਰ,
ਆਦਤ ਪੁਰਾਣੀ ਤੇ ਮਿੱਟੀ ਪਾ॥

ਦਰਦ ਆਪਣੇ ਨੂੰ ਆਵਾਜ ਦੇ,
ਮੁਰਦਾ ਸ਼ਾਂਤੀ ਨੂੰ ਤੋੜਦੀ ਜਾ॥

ਬਹੁਤ ਹੋਇਆ ਨਾਟਕ ਉਹਦਾ,
ਦਿੱਲੀ ਦੀ ਹੁਣ ਕੁਰਸੀ ਹਿਲਾ॥

ਨਹੀ ਕੋਈ ਮੇਲ ਤੁਹਾਡਾ ਸਾਡਾ,
ਸ਼ੀਸਾ ਨਾਰੀਵਾਦੀਆਂ ਨੂੰ ਦਿਖਾ॥

ਸੰਗੀ ਦੇ ਹੱਥ ਚ ਹੱਥ ਦੇ,
ਆਵਾਜ ਵਿਚ ਆਵਾਜ ਰਲਾ॥

ਹੱਥਾਂ ਦੇ ਹੁਣ ਬਣਾ ਕੇ ਮੁੱਕੇ,
ਬਾਹਵਾਂ ਦੇ ਹਵਾ ਵਿੱਚ ਲਹਿਰਾ॥

ਆਸਮਾਨ ਵਿਚ ਪਾ ਦੇ ਗੰਜਾਂ,
ਬਗਾਵਤ ਦਾ ਦੇ ਬਿਗੁਲ ਵਜਾ॥
________________

Pages: 1 ... 12 13 14 15 16 [17] 18 19 20 21 22 ... 40