Fun Shun Junction > Shayari

ਸ਼ਿਵ ਕੁਮਾਰ ਬਟਾਲਵੀ - ਜੀਵਨੀ - ਕਵਿਤਾਵਾਂ

(1/6) > >>

rabbdabanda:
ਜੀਵਨੀ

ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਨੂੰ ਜੰਮੂ ਕਸ਼ਮੀਰ ਦੀ ਹੱਦ ਨਾਲ ਲੱਗਦੇ ਸ਼ਕਰਗੜ੍ਹ ਤਹਿਸੀਲ ਦੇ ਬੜਾ ਪਿੰਡ ਲੋਹਤੀਆਂ (ਅਜ ਕੱਲ ਪਾਕਿਸਤਾਨ) ਵਿੱਚ ਹੋਇਆ ਸੀ। ਮੁਲਕ ਦੀ ਵੰਡ ਤੋਂ ਪਹਿਲਾਂ ਇਹ ਗੁਰਦਾਸਪੁਰ ਜਿਲ੍ਹੇ ਦਾ ਇੱਕ ਪਿੰਡ ਸੀ। ਉਸਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿੱਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿੱਚ ਕਾਨੂੰਗੋ ਅਤੇ ਸੇਵਾ ਮੁਕਤੀ ਵੇਲੇ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਸਨ। ਉਸ ਦੀ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਦੀ ਆਵਾਜ ਬਹੁਤ ਸੁਰੀਲੀ ਸੀ, ਉਹੀ ਸੁਰੀਲਾ-ਪਣ ਸ਼ਿਵ ਦੀ ਆਵਾਜ ਵਿੱਚ ਵੀ ਸੀ।

ਵਿਦਿਆ, ਨੌਕਰੀ

ਸ਼ਿਵ ਕੁਮਾਰ ਨੇ ਮੁੱਢਲੀ ਪੜ੍ਹਾਈ ਬੜਾ ਪਿੰਡ ਲੋਹਤੀਆਂ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ।
ਸੰਨ 1953 ਵਿੱਚ ਸ਼ਿਵ ਨੇ ਸਾਲਵੇਸ਼ਨ ਆਰਮੀ ਹਾਈ ਸਕੂਲ ਬਟਾਲਾ ਤੋਂ ਦਸਵੀਂ ਪਾਸ ਕੀਤੀ। ਉਸ ਦੇ ਪਿਤਾ ਉਸ ਨੂੰ ਚੰਗਾ ਪੜ੍ਹਾ-ਲਿਖਾ ਕੇ ਉਚ ਵਿਦਿਆ ਦਿਵਾ ਕੇ ਇੱਕ ਕਾਰੋਬਾਰੀ ਵਿਅਕਤੀ ਬਣਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲੀ ਕਿਉਂਕਿ ਦਸਵੀਂ ਤੋਂ ਬਾਅਦ ਅਗਲੇ ਦੋ ਸਾਲ ਦੌਰਾਨ ਬਿਨ੍ਹਾਂ ਕਿਸੇ ਡਿਗਰੀ ਪ੍ਰਾਪਤ ਕਰਨ ਦੇ ਉਸਨੇ ਤਿੰਨ ਕਾਲਜ ਬਦਲੇ। ਪਹਿਲਾਂ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿੱਚ ਐਫ.ਐਸ.ਸੀ. ਵਿੱਚ ਦਾਖਲਾ ਲਿਆ ਅਤੇ ਇਮਤਿਹਾਨਾਂ ਤੋਂ ਪਹਿਲਾਂ ਹੀ ਛੱਡ ਦਿੱਤਾ। ਫੇਰ ਨਾਭੇ ਜਾ ਕੇ ਸਰਕਾਰੀ ਰਿਪੂਦਮਨ ਕਾਲਜ ਵਿੱਚ ਦਾਖਲ ਹੋਇਆ ਪਰ ਕੁਝ ਹੀ ਮਹੀਨਿਆਂ ਪਿੱਛੋਂ ਮੁੜ ਆਇਆ ਤੇ ਆਰਟਸ ਵਿਸ਼ਿਆਂ ਨਾਲ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਦਾਖਲਾ ਲੈ ਲਿਆ। ਉਥੇ ਵੀ ਇਮਤਿਹਾਨ ਨਾ ਦਿੱਤਾ ਤੇ ਸਾਲ ਬਾਅਦ ਇਹ ਕਾਲਜ ਛੱਡ ਕੇ ਬੈਜਨਾਥ ਜਿਲ੍ਹਾ ਕਾਂਗੜਾ ਦੇ ਇੱਕ ਸਕੂਲ ਵਿੱਚ ਓਵਰਸੀਅਰ ਦੇ ਕੋਰਸ ਵਿੱਚ ਦਾਖਲਾ ਲੈ ਲਿਆ। ਫਿਰ ਪਿਤਾ ਕ੍ਰਿਸ਼ਨ ਗੋਪਾਲ ਨੇ ਪੁੱਤ ਸ਼ਿਵ ਕੁਮਾਰ ਨੂੰ ਪਟਵਾਰੀ ਲਵਾ ਦਿੱਤਾ ਪਰ 1961 ਵਿੱਚ ਉਸਨੇ ਇਸ ਨੌਕਰੀ ਤੋਂ ਵੀ ਅਸਤੀਫਾ ਦੇ ਦਿੱਤਾ ਅਤੇ 1966 ਤੱਕ ਬੇਰੁਜਗਾਰ ਹੀ ਰਿਹਾ। ਪਿਤਾ ਕੋਲੋਂ ਉਹ ਕੋਈ ਖਰਚਾ ਨਹੀਂ ਸੀ ਲੈਂਦਾ। ਇਸ ਲਈ ਇਸ ਸਮੇਂ ਦੌਰਾਨ ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ ’ਤੇ ਹੀ ਗੁਜਾਰਾ ਕਰਦਾ ਸੀ। ਕਈ-ਕਈ ਦਿਨ ਉਹ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖਰ 1966 ਵਿੱਚ ਰੋਜੀ-ਰੋਟੀ ਦੇ ਉਪਰਾਲੇ ਵਜੋਂ ਉਸਨੇ ਸਟੇਟ ਬੈਂਕ ਆਫ ਇੰਡੀਆ ਦੀ ਬਟਾਲਾ ਸ਼ਾਖਾ ਵਿੱਚ ਕਲਰਕ ਦੀ ਨੌਕਰੀ ਲੈ ਲਈ।

ਵਿਆਹ

5 ਫਰਵਰੀ ਸੰਨ 1967 ਨੂੰ ਸ਼ਿਵ ਦਾ ਵਿਆਹ, ਗੁਰਦਾਸਪੁਰ ਜਿਲ੍ਹੇ ਦੇ ਹੀ ਇੱਕ ਪਿੰਡ ਕੀੜੀ ਮੰਗਿਆਲ ਦੀ ਅਰੁਣਾ ਨਾਲ ਹੋ ਗਿਆ। ਉਸਦਾ ਵਿਆਹੁਤਾ ਜੀਵਨ ਖੁਸ਼ ਅਤੇ ਹਰ ਪੱਖੋਂ ਠੀਕ ਠਾਕ ਸੀ। ਉਨ੍ਹਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਅਤੇ ਧੀ ਪੂਜਾ ਨੇ ਜਨਮ ਲਿਆ। ਸ਼ਿਵ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਸੀ। ਸੰਨ 1968 ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਵਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ।
ਚੰਡੀਗੜ੍ਹ ਆ ਕੇ ਵੀ ਸ਼ਿਵ ਨੇ ਬੈਂਕ ਦੀ ਨੌਕਰੀ ਵਿੱਚ ਕੋਈ ਦਿਲਚਸਪੀ ਨਾ ਵਿਖਾਈ। ਉਹ 21 ਸੈਕਟਰ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਤੇ ਹਫਤੇ ਵਿੱਚ ਇੱਕ ਜਾਂ ਦੋ ਦਿਨ ਹੀ ਕੰਮ ’ਤੇ ਜਾਂਦਾ ਸੀ।

ਲੂਣਾ

ਸ਼ਿਵ ਨੇ ਇੱਕ ਕਾਵਿ-ਨਾਟਕ ਲੂਣਾ (1965) ਲਿਖਿਆ, ਜਿਸ ਵਿੱਚ ਉਸ ਨੇ ਸੰਸਾਰ ਵਿੱਚ ਭੰਡੀ ਰਾਣੀ ਲੂਣਾ ਦੇ ਚਰਿੱਤਰ ਉੱਤੇ ਲਾਏ ਦਾਗ਼ ਲਈ ਸਮਾਜ ਨੂੰ ਦੋਸ਼ੀ ਦੱਸਿਆ। ਇਹ ਉਸ ਦੀ ਸ਼ਾਹਕਾਰ ਰਚਨਾ ਸੀ, ਜਿਸ ਲਈ ਉਸ ਨੂੰ ਸਾਹਿਤ ਅਕਾਦਮੀ ਅਵਾਰਡ (1967) ਮਿਲਿਆ।[੨]
ਸ਼ਿਵ, ਜਿਸ ਨੂੰ ਜੌਨ ਕੀਟਸ ਨਾਲ ਮਿਲਾਇਆ ਜਾਦਾ ਸੀ, ਉਸ ਵਾਂਗ ਹੀ ਭਰੀ ਜਵਾਨੀ ਵਿੱਚ ਇਹ ਦੁਨੀਆਂ ਤੋਂ ਵਿਦਾ ਹੋ ਗਿਆ।

ਸ਼ਿਵ ਦੀਆਂ ਪ੍ਰਸਿਧ ਰਚਨਾਵਾਂ

ਪੀੜਾਂ ਦਾ ਪਰਾਗਾ (1960)
ਲਾਜਵੰਤੀ (1961)
ਆਟੇ ਦੀਆਂ ਚਿੜੀਆਂ (1962)
ਮੈਨੂੰ ਵਿਦਾ ਕਰੋ (1963)
ਦਰਦਮੰਦਾ ਦੀਆਂ ਆਹੀ (1964)
ਬਿਰਹਾ ਤੂ ਸੁਲਤਾਨ (1964)
ਲੂਣਾ (1965)
ਆਰਤੀ (1969)
ਮੈ ਤੇ ਮੈ (1970)
ਚੁੱਪ ਦੀ ਆਵਾਜ਼(2013)
ਸ਼ਿਵ ਕੁਮਾਰ: ਸੰਪੂਰਨ ਕਾਵਿ ਸੰਗ੍ਰਹਿ
ਬਿਰਹਾ ਦਾ ਸੁਲਤਾਨ (ਸ਼ਿਵ ਦੀਆਂ ਚੋਣਵੀਆਂ ਕਵਿਤਾਵਾਂ), ਚੋਣਕਾਰ:ਅੰਮ੍ਰਿਤਾ ਪ੍ਰੀਤਮ, ਸਾਹਿਤ ਅਕਾਦਮੀ, 1993,
ਲੂਣਾ ਅੰਗਰੇਜ਼ੀ ਅਨੁਵਾਦ (Luna (English), ਅਨੁਵਾਦ ਬੀ ਐਮ ਬੱਤਾ, ਸਾਹਿਤ ਅਕਾਦਮੀ, 2005,

ਮੋਤ
ਸ਼ਿਵ ਟੀ.ਬੀ ਦੀ ਬਿਮਾਰੀ ਦੇ ਚਲਦਿਆਂ 6 ਮਈ 1973 ਰਾਤੀ 9 ਵਜੇ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ

   ਇਹ ਮੇਰਾ ਗੀਤ

ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ
ਇਹ ਮੇਰਾ ਗੀਤ
ਕਿਸੇ ਨਾ ਗਾਣਾ

ਇਹ ਮੇਰਾ ਗੀਤ ਧਰਤ ਤੋਂ ਮੈਲਾ
ਸੂਰਜ ਜੇਡ ਪੁਰਾਣਾ
ਕੋਟ ਜਨਮ ਤੋਂ ਪਿਆ ਅਸਾਨੂੰ
ਇਸ ਦਾ ਬੋਲ ਹੰਢਾਣਾ
ਹੋਰ ਕਿਸੇ ਦੀ ਜਾਹ ਨਾ ਕਈ
ਇਸ ਨੂੰ ਹੋਠੀਂ ਲਾਣਾ
ਇਹ ਤਾਂ ਮੇਰੇ ਨਾਲ ਜਨਮਿਆ
ਨਾਲ ਬਹਿਸ਼ਤੀ ਜਾਣਾਂ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ

ਏਸ ਗੀਤ ਦਾ ਅਜਬ ਜਿਹਾ ਸੁਰ
ਡਾਢਾ ਦਰਦ ਰੰਞਾਣਾ
ਕੱਤਕ ਮਾਹ ਵਿਚ ਦੂਰ ਪਹਾੜੀਂ
ਕੂੰਜਾਂ ਦਾ ਕੁਰਲਾਣਾ
ਨੂਰ-ਪਾਕ ਦੇ ਵੇਲੇ ਰੱਖ ਵਿੱਚ
ਚਿੜੀਆਂ ਦਾ ਚਿਚਲਾਣਾ
ਕਾਲੀ ਰਾਤੇ ਸਰਕੜਿਆਂ ਤੋਂ
ਪੌਣਾਂ ਦਾ ਲੰਘ ਜਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ

ਮੈਂ ਤੇ ਮੇਰੇ ਗੀਤ ਨੇ ਦੋਹਾਂ
ਜਦ ਭਲਕੇ ਮਰ ਜਾਣਾ
ਬਿਰਹੋਂ ਦੇ ਘਰ ਜਾਈਆਂ ਸਾਨੂੰ
ਕਬਰੀਂ ਲੱਭਣ ਆਉਣਾਂ
ਸਭਨਾਂ ਸਈਆਂ ਇੱਕ ਆਵਾਜ਼ੇ
ਮੁੱਖੋ ਬੋਲ ਅਲਾਣਾ
ਕਿਸੇ ਕਿਸੇ ਦੇ ਲੇਖੀਂ ਹੁੰਦਾ
ਏਡਾ ਦਰਦ ਕਮਾਣਾ
ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ
ਇਹ ਮੇਰਾ ਗੀਤ
ਕਿਸੇ ਨਾ ਗਾਣਾ
________________
ਕਾਵਿ ਸੰਗ੍ਰਿਹ..''ਮੈਨੂੰ ਵਿਦਾ ਕਰੋ'' ਚੋਂ

       ਬਦ ਅਸੀਸ


ਯਾਰੜਿਆ  ਰੱਬ ਕਰਕੇ ਮੈਨੂੰ
ਪੈਣ ਬਿ੍ਹੋਂ ਦੇ ਕੀੜੇ ਵੇ
ਨੈਣਾਂ ਦੇ ਦੋ ਸੰਦਲੀ ਬੂਹੇ
ਜਾਣ ਸਦਾ ਲਈ ਭੀੜੇ ਵੇ
ਯਾਦਾਂ ਦਾ ਇਕ ਛੰਬ ਮਟੀਲਾ
ਸਦਾ ਲਈ ਸੁੱਕ ਜਾਵੇ ਵੇ
ਖਿੜੀਆਂ ਰੂਪ ਮੇਰੇ ਦੀਆਂ ਕਮੀਆਂ
ਆ ਕੋਈ ਢੋਰ ਲਤੀੜੇ ਵੇ
ਬੰਨ ਤਤੀਰੀ ਚੋਵਣ ਦੀਦੇ
ਜਦ ਤੇਰਾ ਚੇਤਾ ਆਵੇ ਵੇ
ਐਸਾ ਸਰਦ ਭਰਾ ਇਕ ਹਾਉਕਾ
ਟੁੱਟ ਜਾਵਣ ਮੇਰੇ ਬੀੜੇ ਵੇ
ਇਉਂ ਕਰਕੇ ਮੈਂ ਘਿਰ ਜਾਂ ਅੜਿਆ
ਵਿਚ ਕਸੀਸਾਂ ਚੀਸਾਂ ਵੇ
ਜਿਉਂ ਗਿਰਝਾਂ ਦਾ ਟੋਲਾ ਕੋਈ
ਮੋਇਆ ਕਰੰਗ ਧਰੀੜੇ ਵੇ

ਲਾਲ ਬਿੰਬ ਹੋਂਠਾਂ ਦੀ ਜੋੜੀ
ਘੋਲ ਵਸਾਰਾਂ ਪੀਵੇ ਵੇ
ਬੱਬਰੀਆਂ ਬਣ ਰੁਲਣ ਕੁਰਾਹੀਂ
ਮੰਨ-ਮੰਦਰ ਦੇ ਦੀਵੇ ਵੇ
ਆਸਾਂ ਦੀ ਪਿੱਪਲੀ ਰੱਬ ਕਰਕੇ
ਤੋੜ ਜੜੋਂ ਸੁੱਕ ਜਾਏ ਵੇ
ਡਾਰ ਸ਼ੰਕ ਦੇ ਟੋਟਰੂਆਂ ਦੀ
ਗੋਲਾਂ ਬਾਝ ਮਰੀਵੇ ਵੇ
ਮੇਰੇ ਦਿਲ ਦੀ ਹਰ ਇਕ ਹਸਰਤ
ਬਨਵਾਸੀ ਟੁਰ ਜਾਏ ਵੇ
ਨਿੱਤ ਕੋਈ ਨਾਗ ਗ਼ਮਾਂ ਦਾ
ਮੇਰੀ ਹਿੱਕ ਤੇ ਕੁੰਜ ਲਹੀਵੇ ਵੇ
ਬੱਝੇ ਚੋਲ ਉਮਰ ਦੀ ਗੰਢੀ
ਸਾਹਵਾਂ ਦੇ ਡੁੱਲ ਜਾਵਣ ਵੇ
ਚਾੜ ਗ਼ਮਾਂ ਦੇ ਛੱਜੀ ਕਿਸਮਤ
ਰੋ-ਰੋ ਰੋਜ਼ ਛਟੀਵੇ ਵੇ

ਐਸੀ ਪੀੜ ਰਚੇ ਮੇਰੇ ਹੱਡੀ
ਹੋ ਜਾਂ ਝੱਲ-ਵਲੱਲੀ ਵੇ
ਛਾਂ ਕਿਕਰਾਂ ਚੋਂ ਭਾਲਣ ਦੀ
ਮੈਨੂੰ ਪੈ ਜਾਏ ਚਾਟ ਅਵੱਲੀ ਵੇ
ਭਾਖਣ ਰਾਤ ਦੀ ਹਿੱਕ ਤੇ ਤਾਰੇ
ਸਿੱਮਦੇ-ਸਿੱਮਦੇ ਛਾਲੇ ਵੇ
ਦਿੱਸੇ ਬਦਲੀ ਦੀ ਟੁਕੜੀ
ਜਿਉਂ ਜ਼ਖਮੋਂ ਪੀਕ ਉੱਥਲੀ ਵੇ
ਸੱਜਣਾ ਤੇਰੀ ਭਾਲ ਚ ਅੜਿਆ
ਇਉਂ ਕਰ ਉਮਰ ਹੰਡਾਵਾਂ ਵੇ
ਜਿਉਂ ਕੋਈ ਵਿਚ ਪਹਾੜਾਂ ਕਿਧਰੇ
ਵੱਗੇ ਕੂਲ ਇੱਕਲੀ ਵੇ
ਮੰਗਾਂ ਗਲ ਵਿਚ ਪਾ ਕੇ ਬਗ਼ਲੀ
ਦਰ ਦਰ ਮੌਤ ਦੀ ਭਿੱਖਿਆ ਵੇ
ਅੱਡੀਆਂ ਰਗੜ ਮਰਾਂ ਪਰ ਮੈਨੂੰ
ਮਿਲੇ ਨਾ ਮੌਤ ਸੱਵਲੀ ਵੇ

ਘੋਲੀ ਸ਼ਗਨਾਂ ਦੀ ਮੇਰੀ ਮਹਿੰਦੀ
ਜਾਂ ਦੂਧੀ ਹੋ ਜਾਏ ਵੇ
ਹਰ ਸੰਗਰਾਂਦ ਮੇਰੇ ਘਰ ਕੋਈ
ਪੀੜ ਪਰਾਹੁਣੀ ਆਏ ਵੇ
ਲ਼ੱਪ ਕੁ ਹੰਝੂ ਮੁਠ ਕੁ ਪੀੜਾਂ
ਹੋਵੇ ਪਿਆਰ ਦੀ ਪੂੰਜੀ ਵੇ
ਜਿਉਂ ਜਿਉਂ ਕਰਾਂ ਉਮਰ ਚੋਂ ਮਨਫੀ
ਤਿਉਂ ਤਿਉਂ ਵਧਦੀ ਜਾਏ ਵੇ
ਜਿੰਦਗੀ ਦੀ ਰੋਹੀ ਵਿਚ ਨਿੱਤ ਇਉਂ
ਵਧਦੀਆਂ ਜਾਵਣ ਉਜਾੜਾਂ ਵੇ
ਜਿਉਂ ਭੱਖੜੇ ਦਾ ਇਕ ਫੁੱਲ ਪੱਕ ਕੇ
ਸੂਲਾਂ ਚਾਰ ਬਣਾਏ ਵੇ
ਜਿਉਦੇ ਜੀ ਅਸੀਂ ਕਦੇ ਨਾ ਮਿਲੀਏ
ਬਾਅਦ ਮੋਇਆ ਪਰ ਸੱਜਣਾ ਵੇ
ਪਿਆਰ ਅਸਾਡੇ ਦੀ ਕੱਥ ਸੁਚੜੀ
ਆਲਮ ਕੁੱਲ ਸੁਣਾਏ ਵੇ
____________
ਕਾਵਿ ਸੰਗ੍ਰਿਹ.. “ਪੀੜਾਂ ਦਾ ਪਰਾਗਾ” ਚੋਂ

       ਇਸ਼ਤਿਹਾਰ

ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ ਗੁੰਮ ਹੈ ਗੁੰਮ ਹੈ
ਸਾਦ-ਮੁਰਾਦੀ ਸੁਹਣੀ ਫੱਬਤ
ਗੁੰਮ ਹੈ ਗੁੰਮ ਹੈ ਗੁੰਮ ਹੈ

ਸੂਰਤ ਉਸ ਦੀ ਪਰੀਆਂ ਵਰਗੀ
ਸੀਰਤ ਦੀ ਉਹ ਮਰੀਅਮ ਲਗਦੀ
ਹੱਸਦੀ ਹੈ ਤਾਂ ਫੁੱਲ ਝੜਦੇ ਨੇ
ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲੰਮ-ਸਲੰਮੀ ਸਰੂ ਦੇ ਕੱਦ ਦੀ
ਉਮਰ ਅਜੇ ਹੈ ਮਰ ਕੇ ਅੱਗ ਦੀ
ਪਰ ਨੈਣਾ ਦੀ ਗੱਲ ਸਮਝਦੀ

ਗੁੰਮਿਆ ਜਨਮ-ਜਨਮ ਹਨ ਹੋਏ
ਪਰ ਲੱਗਦੈ ਜਿਉਂ ਕੱਲ੍ਹ ਦੀ ਗੱਲ ਹੈ
ਇਉਂ ਲੱਗਦੈ ਜਿਉਂ ਅੱਜ ਦੀ ਗੱਲ ਹੈ
ਇਉਂ ਲੱਗਦੈ ਜਿਉਂ ਹੁਣ ਦੀ ਗੱਲ ਹੈ
ਹੁਣ ਤਾਂ ਮੇਰੇ ਕੋਲ ਖੜੀ ਸੀ
ਹੁਣ ਤਾਂ ਮੇਰੇ ਕੋਲ ਨਹੀਂ ਹੈ
ਇਹ ਕੀਹ ਛਲ ਹੈ ਇਹ ਕੇਹੀ ਭਟਕਣ
ਸੋਚ ਮੇਰੀ ਹੈਰਾਨ ਬੜੀ ਹੈ
ਚਿਹਰੇ ਦਾ ਰੰਗ ਫੋਲ ਰਹੀ ਹੈ
ਉਸ ਕੁੜੀ ਨੂੰ ਟੋਲ਼ ਰਹੀ ਹੈ

ਸਾਂਝ ਢਲ਼ੇ ਬਾਜ਼ਾਰਾਂ ਦੇ ਜਦ
ਮੋੜਾਂ ਤੇ ਖ਼ੁਸ਼ਬੋ ਉੱਗਦੀ ਹੈ
ਵਿਹਲ, ਥਕਾਵਟ, ਬੇਚੈਨੀ ਜਦ
ਚੌਰਾਹਿਆਂ ਤੇ ਆ ਜੁੜਦੀ ਹੈ
ਰੌਲ਼ੇ ਲਿੱਪੀ ਤਨਹਾਈ ਵਿਚ
ਉਸ ਕੁੜੀ ਦੀ ਥੁੜ ਖਾਂਦੀ ਹੈ
ਉਸ ਕੁੜੀ ਦੀ ਥੁੜ ਦਿੱਸਦੀ ਹੈ

ਹਰ ਛਿੰਨ ਮੈਨੂੰ ਇਉਂ ਲੱਗਦਾ ਹੈ
ਹਰ ਦਿਨ ਮੈਨੂੰ ਇਉਂ ਲੱਗਦਾ ਹੈ
ਜੁੜੇ ਜਸ਼ਨ ਤੇ ਭੀੜਾਂ ਵਿੱਚੋਂ
ਜੁੜੀ ਮਹਿਕ ਦੇ ਝੁਰਮਟ ਵਿਚੋਂ
ਉਹ ਮੈਨੂੰ ਆਵਾਜ਼ ਦੇਵੇਗੀ
ਮੈਂ ਉਹਨੂੰ ਪਹਿਚਾਣ ਲਵਾਂਗਾ
ਉਹ ਮੈਨੂੰ ਪਹਿਚਾਣ ਲਵੇਗੀ
ਪਰ ਇਸ ਰੌਲ਼ੇ ਦੇ ਹੜ ਵਿਚੌਂ
ਕੋਈ ਮੈਨੂੰ ਆਵਾਜ਼ ਨਾ ਦੇਂਦਾ
ਕੋਈ ਵੀ ਮੇਰੇ ਵੱਲ ਨਾ ਵਿਹੰਦਾ

ਪਰ ਖੌਰੇ ਕਿਉਂ ਟਪਲਾ ਲਗਦਾ
ਪਰ ਖੋਰੇ ਕਿਉਂ ਝਉਲਾ ਪੈਂਦਾ
ਹਰ ਦਿਨ ਹਰ ਇਕ ਭੀੜ ਜੁੜੀ ਚੋ
ਬੁੱਤ ਉਹਦਾ ਜਿਉਂ ਲੰਘ ਕੇ ਜਾਂਦਾ
ਪਰ ਮੈਨੂੰ ਹੀ ਨਜ਼ਰ ਨਾ ਆਉਂਦਾ
ਗੁੰਮ ਗਈ ਮੈਂ ਉਸ ਕੁੜੀ ਦੇ
ਚਿਹਰੇ ਦੇ ਵਿਚ ਗੁੰਮਿਆ ਰਹਿੰਦਾ
ਉਸ ਦੇ ਗ਼ਮ ਵਿੱਚ ਘੁਲ਼ਦਾ ਰਹਿੰਦਾ
ਉਸ ਦੇ ਗ਼ਮ ਵਿੱਚ ਖੁਰਦਾ ਜਾਂਦਾ

ਓਸ ਕੁੜੀ ਨੂੰ ਮੇਰੀ ਸੌਂਹ ਹੈ
ਓਸ ਕੁੜੀ ਨੂੰ ਆਪਣੀ ਸੌਂਹ ਹੈ
ਓਸ ਕੁੜੀ ਨੂੰ ਸਭ ਦੀ ਸੌਂਹ ਹੈ
ਓਸ ਕੁੜੀ ਨੂੰ ਜੱਗ ਦੀ ਸੌਂਹ ਹੈ
ਓਸ ਕੁੜੀ ਨੂੰ ਰੱਬ ਦੀ ਸੌਂਹ ਹੈ
ਜੇ ਕਿਤੇ ਪੜ੍ਹਦੀ ਸੁਣਦੀ ਹੋਵੇ
ਜਿਊਂਦੀ ਜਾਂ ਉਹ ਮਰ ਰਹੀ ਹੋਵੇ
ਇਕ ਵਾਰੀ ਤਾਂ ਆ ਕੇ ਮਿਲ ਜਾਵੇ
ਵਫ਼ਾ ਮੇਰੀ ਨੂੰ ਦਾਗ ਨਾ ਲਾਵੇ
ਨਹੀਂ ਤਾਂ ਮੈਥੋਂ ਜੀਆ ਨਾ ਜਾਂਦਾ
ਗੀਤ ਕੋਈ ਲਿਖਿਆ ਨਾ ਜਾਂਦਾ

ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ ਗੁੰਮ ਹੈ ਗੁੰਮ ਹੈ
ਸਾਦ-ਮੁਰਾਦੀ ਸੁਹਣੀ ਫੱਬਤ
ਗੁੰਮ ਹੈ ਗੁੰਮ ਹੈ ਗੁੰਮ ਹੈ
____________
ਕਾਵਿ ਸੰਗ੍ਰਿਹ.. “ਆਰਤੀ” ਚੋਂ


     ਤਿਤਲੀਆਂ

ਮੈਂ ਤਿਤਲੀਆਂ ਫੜਦੀ ਫਿਰਾਂ
ਮੈਂ ਤਿਤਲੀਆਂ ਫੜਦੀ ਫਿਰਾਂ

ਜ਼ਿੰਦਗੀ ਦੀ ਖ਼ੂਬਸੂਰਤ
ਪੁਸ਼ਪ–ਬਸੰਤੀ ਮਹਿਕਦੀ ਚੋਂ
ਸੋਨ ਰੰਗੀਆਂ, ਨੀਲੀਆਂ
ਚਮਕੀਲੀਆਂ ਤੇ ਪੀਲੀਆਂ
ਸੋਚਦੀ ਜਾਂ ਸਾਰੀਆਂ ਤੋਂ
ਵੰਨ-ਸੁਵੰਨੀ ਫੜ ਲਵਾਂ
ਤੇ ਤੇਤਲੇ ਜਹੇ ਖੰਭ ਉਸ ਦੇ
ਮੇਢੀਆਂ ਵਿੱਚ ਜੜ ਲਵਾਂ

ਪਰ ਜਦੋਂ ਮੈਂ ਫੜਣ ਲੱਗਾਂ
ਇਸ ਤਰਾਂ ਦਿਲ ਕੰਬ ਜਾਏ
ਜਿਸ ਤਰਾਂ ਕੋਈ ਸ਼ਖ ਮਹਿੰਦੀ ਦੀ
ਹਵਾ ਵਿਚ ਥਰਥਰਾਏ
ਦੂਰ ਤਿਤਲੀ ਉੱਡ ਜਾਏ

ਫੁਲ ਗੁਨਾਹ ਦੇ ਘੁੱਪ ਕਾਲੇ
ਸੁਪਨਿਆਂ ਵਿਚ ਖਿੜਨ ਲੱਗਣ
ਮਹਿਕ ਖਿੰਡੇ ਇਤਰ-ਭਿੰਨੀਂ
ਧੜਕਣਾਂ ਵਿਚ ਪਸਰ ਜਾਏ

ਉਡਦੀ ਉਡਦੀ ਤਿਤਲੀਆਂ ਦੀ
ਸੋਹਲ ਜਹੀ ਪਟਨਾਰ ਆਏ
ਫੁੱਲ ਗੁਨਾਹ ਦੇ ਵੇਖ ਟਹਿਕੇ
ਮਸਤ ਜਹੀ ਹੋ ਬੈਠ ਜਾਏ

ਮੈਂ ਅੰਞਾਣੀ ਫੁੱਲ ਸਾਰੇ
ਤੋੜ ਝੋਲੀ ਪਾ ਲਵਾਂ
ਪਰ ਜਦੋਂ ਮੈਂ ਤੁਰਣ ਲੱਗਾਂ
ਝੋਲੀ ਮੇਰੀ ਪਾਟ ਜਾਏ
ਤੇ ਦੂਰ ਤਿਤਲੀ ਉੱਡ ਜਾਏ

ਮੈਂ ਵਲੱਲੀ ਸੋਚਦੀ ਹਾਂ
ਕੀਹ ਫੜਾਂਗੀ ਤਿਤਲੀਆਂ

ਭਰ ਗ਼ਮਾਂ ਦੀ ਸਰਦ ਪੋਹ ਵਿਚ
ਫੁੱਲ ਖੁਸ਼ੀ ਦੇ ਸੜ ਗਏ
ਵੇਲ ਸਾਵੀ ਆਸ ਦੀ ਦੇ
ਪੱਤ ਨਰੋਏ ਝੜ ਗਏ

ਵੇਖ ਨੀ ਉਹ ਸ਼ਾਹ ਸਿਆਹੀਆਂ
ਵਾਦੀਆਂ ਵਿਚ ਢਿਲਕ ਆਈਆਂ
ਚੁਗਣ ਗਈਆਂ ਦੂਰ ਡਾਰਾਂ
ਹਸਰਤਾਂ ਦੀਆਂ ਪਰਤ ਆਈਆਂ

ਜਿੰਦਗੀ ਦੀ ਸ਼ਾਮ ਹੋਈ
ਕੰਵਲ ਦਿਲ ਦੇ ਸੌ ਗਏ
ਤ੍ਰੇਲ ਕਤਰੇ ਆਤਮਾਂ ਦੇ
ਡੁੱਲ ਗਏ ਕੁਝ ਪੀ ਗਈਆਂ
ਨੀ ਸਵਾਦ ਲਾ ਲਾ ਤਿਤਲੀਆਂ

ਜਦ ਕਦੇ ਵੀ ਰਾਤ ਬੀਤੁ
ਸੋਚਦੀਂ ਹਾਂ ਦਿਨ ਚੜੇਗਾ
ਮੁੜ ਭੁਲੇਖਾ ਕਾਲਖਾਂ ਦਾ
ਸੂਰਜਾਂ ਨੂੰ ਨਾ ਰਵੇਗਾ
ਸਾਂਝ ਦਾ ਕੋਈ ਕੰਵਲ ਦੁਧੀ
ਧਰਤੀਆਂ ਤੇ ਖਿੜ ਪਵੇਗਾ
ਆਸ ਹੈ ਕਿ ਫੇਰ ਅੜੀਏ
ਮਹਿਕਦੀ ਉਸ ਗੁਲਫਸ਼ਾਂ ਚੋਂ
ਤਿਤਲੀ ਮੈਂ ਫੜ ਸਕਾਂਗੀ
_____________
ਕਾਵਿ ਸੰਗ੍ਰਿਹ.. “ਪੀੜਾਂ ਦਾ ਪਰਾਗਾ” ਚੋਂ

rabbdabanda:
Now i will present some of his poems which were later translated in english

starting from a very popular one which is "ishtehaar" or "ik kuri jihda naam mohabbat"

Ishtehaar

A girl whose name is Love
Is lost.
Simple, beautiful,
She is lost.

Her beauty, ethereal
Virtuous, like Mary,
Her laughter, blossoms falling,
Her gait, a poem.
Tall as a cypress,
Barely alight,
Yet she undertands the language of a glance.
It has been ages since she was lost
Yet it feels like yesterday,
It feels like today.
It feels like now.

She was standing beside me just now,
She is beside me no more.
What deception is this? What trickery?
I am bewildered.
My eyes examine every passerby,
Scanning their faces,
Searching for that girl.

When evening descends upon the bazaar
And perfumes erupt at every corner,
When restlessness and tiredness
Collide with leisure,
Isolated in that noise,
Her absence eats at me.
I see her
Every moment I feel as though -
Every day I feel as though -
From this throng of people,
From this crowd of odors,
She will call out to me,
I will recognize her,
She will recognize me.
But from this flood of noise
Nobody calls out to me,
Nobody looks toward me.

But, I don't know why I feel
Indistinctly, obscurely,
Every day, through every crowd,
As though her form moves past me
But I am not able to see her.
I am lost in her face
And stay lost in it
I keep dissolving in this grief.
I keep melting in this grief.

I beg this girl, for my sake,
I beg her for her own sake,
I beg her for everyones sake
I beg her for the sake of this world,
I beg her for the sake of God,
If somewhere she reads or hears this
Whether she be alive or dying
That she come and meet me once
That she not stain my love.
Else I will not be able to live,
I will not be able to write a song.

A girl whose name is Love
Is lost.
Simple, beautiful,
She is lost.


Shiv Kumar Batalvi

Nikkie:
Shiv batalvi di likhat da te koi mukabla hi nahi .

rabbdabanda:

Listen Mother, or Maaye ni maaye was a very popular song of shiv kumar batlavi, which was sung by many great singers of his time and all times including nusrat fateh ali khan saab , hans raj hans , jagjit singh and many more!

Listen, mother,
My songs are eyes
Stinging with grains of separation.
In the middle of the night ,
They wake and weep for dead friends.
Mother, I cannot sleep.

Upon them I lay strips of moonlight
Soaked in perfume,
But the pain does not recede.
I foment them
With warm sighs
Yet they turn on me ferociously.

I am still young,
And need guidance myself.
Who can advise him?
Mother, would you tell him,
To clench his lips when he weeps,
Or the world will hear him cry.

Tell him, mother, to swallow the bread
Of separation.
He is fated to mourn.
Tell him to lick the salty dew
On the roses of sorrow,
And stay strong.

Where are the snake handlers
From whom I can beg for a shroud to cover me?
Somebody give me a shroud that will fit!
How can I wait like a jogi
At the doorstep of these people
Greedy for gold?

Listen, o my pain,
Love is like a butterfly
Pinned forever to a stake.
It is like a bee,
From whom desire,
Stays miles away.

Love is a palace
Where, but for birds,
Nothing else lives.
Love is a hearth
Where the bed of fulfillment,
Is never laid.

Mother, tell him not to
Call out the name of his dead friends
So loudly in the middle of the night.
When I am gone, I fear
That this malicious world,
Will say that my songs were evil.

Listen, o mother
My songs are eyes
Stinging with grains of separation.
In the middle of the night ,
They wake and weep for dead friends.
Mother, I cannot sleep.

Shiv Kumar Batalvi

rabbdabanda:
ਮੈਂ ਬਨਵਾਸੀ, ਮੈਂ ਬਨਵਾਸੀ
ਆਈਆ ਭੋਗਣ ਜੂਨ ਚੂਰਾਸੀ
ਕੋਈ ਲਛਮਣ ਨਹੀਂ ਮੇਰਾ ਸਾਥੀ
ਨਾ ਮੈਂ ਰਾਮ ਅਯੁੱਧਿਆ ਵਾਸੀ
ਮੈਂ ਬਨਵਾਸੀ, ਮੈਂ ਬਨਵਾਸੀ

Navigation

[0] Message Index

[#] Next page

Go to full version