Fun Shun Junction > Shayari

ਸ਼ਿਵ ਕੁਮਾਰ ਬਟਾਲਵੀ - ਜੀਵਨੀ - ਕਵਿਤਾਵਾਂ

<< < (2/6) > >>

rabbdabanda:
"ਮੇਰੇ ਮੱਥੇ ਤੋਂ ਆਉਣ ਵਾਲੇ
ਇਹ ਲੋਕ ਪੱੜ੍ਹ ਕੇ ਕਿਹਾ ਕਰਨਗੇ
ਇਹ ਉਹ ਬਦਬਖ਼ਤ ਰੂਹ ਹੈ
ਜਿਹੜੀ ਕਿ ਹਿਰਨਾਂ ਦੇ ਸਿੰਙਾਂ ਉਤੇ
ਉਦਾਸ ਲਮ੍ਹਿਆਂ ਨੂੰ ਫ਼ੜਣ ਖ਼ਾਤਿਰ
ਉਮਰ ਸਾਰੀ ਚੜ੍ਹੀ ਰਹੀ ਏ
ਇਹ ਉਹ ਹੈ ਜਿਸ ਨੂੰ --
ਕਿ ਹੱਠ ਦੇ ਫੁੱਲਾਂ ਦੀ
ਮਹਿਕ ਪਿਆਰੀ ਬੜੀ ਰਹੀ ਏ
ਇਹ ਉਹ ਹੈ ਜਿਸ ਨੂੰ ਨਿੱਕੀ ਉਮਰੇ
ਉਡਾ ਕੇ ਲੈ ਗਏ ਗ਼ਮਾਂ ਦ ਝੱਖੜ
ਵਫ਼ਾ ਦੇ ਸੂਹੇ ਦੁਮੇਲ ਉਤੇ
ਇਹ ਮੀਲ ਪੱਥਰ, ਹੈ ਮੀਲ ਪੱਥਰ.........."
ਪੁਸਤਕ 'ਆਟੇ ਦੀਆਂ ਚਿੜੀਆਂ' ਵਿਚੋਂ.....

ਰਾਜ ਔਲਖ:
      ਸ਼ਿਕਰਾ

ਮਾਏ ਨੀ ਮਾਏ
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ ਤੇ ਕਲਗੀ
ਤੇ ਉਹਦੇ ਪੈਰੀ ਝਾਂਜਰ
ਤੋ ਉਹ ਚੋਗ ਚੁਗੀਂਦਾ ਆਈਆ
ਨੀ ਮੈਂ ਵਾਰੀ ਜ਼ਾ

ਇਕ ਉਹਦੇ ਰੂਪ ਦੀ
ਧੁੱਪ ਤਿਖੇਰੀ
ਦੂਜਾ ਮਹਿਕਾ ਦਾ ਤ੍ਰਿਹਾਇਆ
ਤੀਜਾ ਉਹਦਾ ਰੰਗ ਗੁਲਾਬੀ
ਕਿਸੇ ਗੌਰੀ ਮਾਂ ਦਾ ਜਾਇਆ
ਨੀ ਮੈਂ ਵਾਰੀ ਜ਼ਾ

ਨੈਂਣੀ ਉਹਦੇ
ਚੇਤ ਦੀ ਆਥਣ
ਅਤੇ ਜੁਲਫ਼ੀ ਸਾਵਣ ਛਾਇਆ
ਹੋਠਾਂ ਦੇ ਵਿਚ ਕੱਤੇ ਦਾ
ਕੋਈ ਦਿਹੁੰ ਚੱੜਣੇ ਤੇ ਆਇਆ
ਨੀ ਮੈਂ ਵਾਰੀ ਜ਼ਾ

ਸਾਹਵਾਂ ਦੇ ਵਿਚ
ਫੁੱਲ ਸੋਇਆ ਦੇ
ਕਿਸੇ ਬਾਗ ਚੰਨਣ ਦਾ ਲਾਇਆ
ਦੇਹੀ ਦੇ ਵਿਚ ਖੇਡੇ ਚੇਤਰ
ਇਤਰਾਂ ਨਾਲ ਨੁਹਾਇਆ
ਨੀ ਮੈਂ ਵਾਰੀ ਜ਼ਾ

ਬੋਲਾਂ ਦੇ ਵਿਚ
ਪੌਣ ਪੁਰੇ ਦੀ
ਨੀ ਉਹ ਕੋਇਲਾਂ ਦਾ ਹਮਸਾਇਆ
ਚਿੱਟੇ ਦੰਦ ਜਿਉਂ ਧਾਨੋ ਬਗਲਾ
ਤੋੜੀਮਾਰ ਉਡਾਇਆ
ਨੀ ਮੈਂ ਵਾਰੀ ਜ਼ਾ

ਇਸ਼ਕੇ ਦਾ
ਇਕ ਪਲੰਘ ਨੁਆਰੀ
ਅਸਾਂ ਚਾਨਣੀਆਂ ਵਿਚ ਡਾਹਿਆ
ਤਨ ਦੀ ਚਾਦਰ ਹੋ ਗਈ ਮੈਲੀ
ਉਸ ਪੈਰ ਜਾ ਪਲੰਘੇ ਪਾਇਆ
ਨੀ ਮੈਂ ਵਾਰੀ ਜ਼ਾ

ਦੁਖਣ ਮੇਰੇ
ਨੈਣਾਂ ਦੇ ਕੋਏ
ਵਿਚ ਹੜ ਹੰਝੂਆਂ ਦਾ ਆਇਆ
ਸਾਰੀ ਰਾਤ ਗਈ ਵਿਚ ਸੋਚਾਂ
ਉਸ ਇਹ ਕੀ ਜੁ਼ਲਮ ਕਮਾਇਆ
ਨੀ ਮੈਂ ਵਾਰੀ ਜ਼ਾ

ਸੁਬਾ ਸਵੇਰੇ
ਲੈ ਨੀ ਵਟਣਾ
ਅਸਾਂ ਮਲ ਮਲ ਓਸ ਨੁਹਾਇਆ
ਦੇਹੀ ਵਿਚੋਂ ਨਿਕਲਣ ਚਿਣਗਾਂ
ਤੇ ਸਾਡਾ ਹੱਥ ਗਿਆ ਕੁਮਲਾਇਆ
ਨੀ ਮੈਂ ਵਾਰੀ ਜ਼ਾ

ਚੂਰੀ ਕੁੱਟਾਂ
ਤੇ ਉਹ ਖਾਂਦਾ ਨਾਹੀਂ
ਉਹਨੂੰ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਉਸ ਐਸੀ ਮਾਰੀ
ਉਹ ਮੁੜ ਵਤਨੀ ਨਹੀਂ ਆਇਆ
ਨੀ ਮੈਂ ਵਾਰੀ ਜ਼ਾ

ਮਾਏ ਨੀ ਮਾਏ
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ ਤੇ ਕਲਗੀ
ਤੇ ਉਹਦੇ ਪੈਰੀ ਝਾਂਜਰ
ਤੋ ਉਹ ਚੋਗ ਚੁਗੀਂਦਾ ਆਈਆ
ਨੀ ਮੈਂ ਵਾਰੀ ਜ਼ਾ
_________
ਕਾਵਿ ਸੰਗ੍ਰਿਹ.. “ਆਟੇ ਦਿਆਂ ਚਿੜੀਆਂ” ਚੋਂ

★▄ ▁YeNk--E ▁ ▄★:
wah batalvi jee kya dard jeeya he
apke in ansuvo ka humne bhi jaam peeya he
jis yaar k liye har dar pe khayi thokkar
usne hi har mod pe ik nya jakham diya he ...nimana...

ਰਾਜ ਔਲਖ:
ਕਬਰਾਂ ਉਡੀਕਦੀਆਂ

ਸਿਖਰ ਦੁਪਹਿਰ ਸਿਰ ਤੇ
ਮੇਰਾ ਢਲ ਚੱਲਿਆਂ ਪਰਛਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਜਿੰਦਗੀ ਦਾ ਥਲ ਤਪਦਾ
ਕੱਲੇ ਰੁੱਖ ਦੀ ਹੋਂਦ ਵਿਚ ਮੇਰੀ
ਦੁਖਾਂ ਵਾਲੀ ਗਹਿਰ ਚੜੀ
ਵਗੇ ਗਮਾਂ ਵਾਲੀ ਤੇਜ਼ ਹਨੇਰੀ
ਮੈਂ ਵੀ ਕੇਹਾ ਰੁੱਖ ਚੰਦਰਾ
ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਹਿਜ਼ਰਾਂ ਚ ਸੜਦੇ ਨੇ
ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ
ਉਮਰਾਂ ਤਾਂ ਮੁੱਕ ਚੱਲੀਆਂ
ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ
ਰੱਜ ਰੱਜ ਝੂਠ ਬੋਲਿਆ
ਮੇਰੇ ਨਾਲ ਚੰਦਰਿਆ ਕਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਲੋਕਾਂ ਮੇਰੇ ਗੀਤ ਸੁਣ ਲਏ
ਮੇਰਾ ਦੁੱਖ ਨਾ ਕਿਸੇ ਨੇ ਜਾਣਿਆ
ਲੱਖਾਂ ਮੇਰੇ ਸੀਸ ਚੁੰਮ ਗਏ
ਪਰ ਮੁੱਖੜਾ ਕਿਸੇ ਨਾ ਪਛਾਣਿਆ
ਅੱਜ ਇਸ ਮੁਖੜੇ ਤੋਂ
ਪਿਆ ਆਪਣਾ ਮੈਂ ਆਪ ਲੁਕਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ
ਸਿਖਰ ਦੁਪਹਿਰ ਸਿਰ ਤੇ
ਮੇਰਾ ਢਲ ਚੱਲਿਆਂ ਪਰਛਾਵਾਂ
______________
ਕਾਵਿ ਸੰਗ੍ਰਿਹ.. “ਆਰਤੀ” ਚੋਂ

ਰਾਜ ਔਲਖ:
             ਪ੍ਰੀਤ-ਲਹਿਰ



ਬਾਲ ਯਾਰ ਦੀਪ ਬਾਲ
ਸਾਗਰਾਂ ਦੇ ਦਿਲ ਹੰਗਾਲ
ਜਿੰਦਗੀ ਦੇ ਪੈਂਡਿਆਂ ਦਾ
ਮੇਟ ਕਹਿਰ ਤੇ ਹਨੇਰ
ਹਰ ਜਿਗਰ ਚ ਸਾਂਭ
ਹਸਰਤਾਂ ਦੇ ਖ਼ੂਨ ਦੀ ਉਸੇਰ
ਹਰ ਉਮੰਗ ਜਿੰਦਗੀ ਦੀ
ਕਰਬਲਾ ਦੇ ਵਾਂਗ ਲਾਲ
ਬਾਲ ਯਾਰ ਦੀਪ ਬਾਲ

ਰੋਮ-ਰੋਮ ਜਿੰਦਗੀ ਦਾ
ਦੋਜਖਾਂ ਦੀ ਹੈ ਅਗਨ
ਜਗਤ-ਨੇਤਰਾਂ ਚੋ
ਚੋ ਰਹੀ ਹੈ ਪੀੜ ਤੇ ਥਕਨ
ਸੋਹਲ ਬੁੱਲੀਆਂ ਤੇ
ਮੋਨ ਹੌਕਿਆਂ ਦੇ ਲੱਖ ਕਫ਼ਨ
ਨਫ਼੍ਰਤਾਂ ਚ ਚੂਰ
ਹੁਸਨਾਂ ਦੇ ਨੁਚ ਰਹੇ ਬਦਨ
ਰੋ ਰਹੀ ਹੈ ਰੂਹ ਮੇਰੀ ਦੀ
ਝੂਮ-ਝੂਮ ਕੇ ਵਫਾ
ਵੀਰਾਨ ਆਤਮਾ ਦੇ
ਖੰਡਰਾਂ ਚੋ ਚੀਕਦੀ ਹਵਾ
ਬੇ-ਨੂਰ ਜਿੰਦਗੀ ਚੋ
ਸਿੰਮਦਾ ਹੈ ਸੋਗ ਦਾ ਗੁਲਾਲ
ਬਾਲ ਯਾਰ ਦੀਪ ਬਾਲ

ਪੋਟਿਆਂ ਚ ਨਫ਼੍ਰਤਾਂ ਦੀ
ਸੂਲ ਜਹੀ ਹੈ ਪੁੜ ਗਈ
ਮਨੁੱਤਾ ਦੀ ਵਾਟ
ਰੇਤ-ਰੇਤ ਹੋ ਕੇ ਖੁਰ ਗਈ
ਗੁਨਾਹ ਤੇ ਹਿਰਸ ਹਵਸ ਨੇ
ਜੋ ਮਾਰੀਆਂ ਉਡਾਰੀਆਂ
ਬੇਅੰਤ ਪਾਪ ਦੀ ਝਨਾਂ 'ਚ
ਸੋਹਣੀਆਂ ਸੰਘਾਰੀਆਂ
ਅਨੇਕ ਸੱਸੀਆਂ
ਸਮਾਜ ਰੇਤਿਆਂ ਨੇ ਸਾੜੀਆਂ
ਆ ਜ਼ਰਾ ਕੁ ਛੇੜ
ਜਿੰਦਗੀ ਦੇ ਬੇ-ਸੁਰੇ ਜਹੇ ਤਾਲ
ਅਲਾਪ ਮੌਤ ਦਾ ਖਿਆਲ
ਬਾਲ ਯਾਰ ਦੀਪ ਬਾਲ

ਕੁਟਲ ਧੋਖਿਆਂ ਦੀ ਨੈਂ
ਨਜ਼ਰ-ਨਜ਼ਰ 'ਚ ਸ਼ੂਕਦੀ
ਹਜ਼ਾਰ ਮੰਦਰਾਂ 'ਚ ਜੋਤ
ਖ਼ੂਨ ਪਈ ਹੈ ਚੂਸਦੀ
ਆ ਨਸੀਬ ਨੂੰ ਉਠਾਲ
ਆਤਮਾ ਨੂੰ ਲੋਅ ਵਿਖਾਲ
ਇਸ਼ਕ ਨੂੰ ਵੀ ਕਰ ਹਲਾਲ
ਬਾਲ ਯਾਰ ਦੀਪ ਬਾਲ
____________
ਕਾਵਿ ਸੰਗ੍ਰਿਹ.. “ਪੀੜਾਂ ਦਾ ਪਰਾਗਾ” ਚੋਂ

...
           ਕੰਡਿਆਲੀ ਥੋਰ


ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਵਿੱਚ ਉਜਾੜਾਂ
ਜਾਂ ਉਡਦੀ ਬਦਲੋਟੀ ਕੋਈ
ਵਰ ਗਈ ਵਿਚ ਪਹਾੜਾਂ
ਜਾਂ ਉਹ ਦੀਵਾ ਜਿਹੜਾ ਬਲਦਾ
ਪੀਰਾਂ ਦੀ ਦੇਹੜੀ ਤੇ
ਜਾਂ ਕੋਈ ਕੋਇਲ ਕੰਠ ਜਿਦੇ ਦੀਆਂ
ਸੂਤੀਆਂ ਜਾਵਣ ਨਾੜਾਂ
ਜਾਂ ਚੰਬੇ ਦੀ ਡਾਲੀ ਕੋਈ
ਜੋ ਬਾਲਣ ਬਣ ਜਾਏ
ਜਾਂ ਮਰੂਏ ਦਾ ਫੁੱਲ ਬਸੰਤੀ
ਜੋ ਠੁੰਗ ਜਾਣ ਗੁਟਾਰਾਂ
ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀਂ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾਂ
ਲੈ ਦਾਖਾਂ ਦੀਆਂ ਆੜਾਂ

ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਕਿਤੇ ਕੁਰਾਹੇ
ਨਾ ਕਿਸੇ ਮਾਲੀ ਸਿੰਜਿਆ ਮੈਨੂੰ
ਨਾ ਕੋਈ ਸਿੰਜਿਣਾਂ ਚਾਹੇ
ਯਾਦ ਤੇਰੀ ਦੇ ਉੱਚੇ ਮਹਿਲੀ
ਮੈਂ ਬੈਠੀ ਪਈ ਰੋਵਾਂ
ਹਰ ਦਰਵਾਜੇ ਲੱਗਾ ਪਹਿਰਾ
ਆਂਵਾਂ ਕਿਹੜੇ ਰਾਹੇ
ਮੈਂ ਉਹ ਚੰਦਰੀ ਜਿਸ ਦੀ ਡੋਲੀ
ਲੁੱਟ ਲਈ ਆਪ ਕੁਹਾਰਾਂ
ਬੰਨਣ ਦੀ ਥਾਂ ਬਾਬਲ ਜਿਸ ਦੇ
ਆਪ ਕਲੀਰੇ ਲਾਹੇ
ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ

ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਵਿੱਚ ਜੋਂ ਬੇਲੇ
ਨਾ ਕੋਈ ਮੇਰੇ ਛਾਂਵੇ ਬੈਠੇ
ਨਾ ਪੱਤ ਖਾਵਣ ਲੇਲੇ
ਮੈਂ ਰਾਜੇ ਦੀ ਬਰਦੀ ਅੜਿਆ
ਤੂੰ ਰਾਜੇ ਗਾ ਜਾਇਆ
ਤੂਹੀਓਂ ਦਸ ਵੇ ਮੋਹਰਾਂ ਸਾਂਹਵੇਂ
ਮੁੱਲ ਕੀਹ ਖੋਵਣ ਧੇਲੇ
ਸਿਖਰ ਦੁਪਹਿਰਾਂ ਜੇਠ ਦੀਆਂ ਨੂੰ
ਸਾਉਣ ਕਿਵੇਂ ਮੈਂ ਆਂਖਾਂ
ਚੋਹੀਂ ਕੂਟੀਂ ਭਾਂਵੇਂ ਲੱਗਣ
ਲੱਖ ਤੀਆਂ ਦੇ ਮੇਲੇ
ਤੇਰੀ ਮੇਰੀ ਪ੍ਰੀਤ ਦਾ ਅੜਿਆ
ਉਹੀਓ ਹਾਲ ਸੂ ਹੋਇਆ
ਜਿਉਂ ਚਕਵੀਂ ਪਹਿਚਾਣ ਨਾ ਸਕੇ
ਚੰਨ ਚੜਿਆ ਦਿਹੁੰ ਵੇਲੇ

ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਵਿੱਚ ਜੋ ਬਾਗਾਂ
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫਨੀਅਰ ਨਾਗਾਂ
ਮੈਂ ਮੁਰਗਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ
ਜਾਂ ਕੋਈ ਲਾਲੀ ਪੈਰ ਸੰਧੂਰੀ
ਨੋਚ ਲਏ ਜਿਦੇਂ ਕਾਗਾਂ
ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਹਦਾ ਬਸ ਰੋਣਾ
ਲੁਟ ਖੜਿਆ ਜਿਦਾ ਪੁਨੂੰ ਹੋਤਾਂ
ਪਰ ਅਈਆ ਨਾ ਜਾਗਾਂ
ਬਾਗਾਂ ਵਾਲਿਆ ਤੇਰੇ ਬਾਗੀ
ਹੁਣ ਜੀ ਨਹੀਓਂ ਲਗਦਾ
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੋ ਸੋ ਦੁਖੜੇ ਝਾਗਾਂ
__________
ਕਾਵਿ ਸੰਗ੍ਰਿਹ.. “ਪੀੜਾਂ ਦਾ ਪਰਾਗਾ” ਚੋਂ

...
   ਗ਼ਜ਼ਲ (ਚਾਨਣ ਰੁੜ ਗਿਆ)



ਕੋਣ ਮੇਰੇ ਸ਼ਹਿਰ ਆ ਕੇ ਮੁੜ ਗਿਆ
ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ

ਪੀੜਾਂ ਪਾ ਕੇ ਝਾਂਜਰਾਂ ਕਿੱਧਰ ਟੁਰੀ
ਕਿਹੜੇ ਪੱਤਣੀਂ ਗ਼ਮ ਦਾ ਮੇਲਾ ਜੁੜ ਗਿਆ

ਛੱਡ ਕੇ ਅਕਲਾਂ ਦਾ ਝਿੱਕਾ ਆਲਣਾ
ਉੜ ਗਿਆ ਹਿਜਰਾਂ ਦਾ ਪੰਛੀ ਉੜ ਗਿਆ

ਹੈ ਕੋਈ ਸੂਈ ਕੰਧੂਈ ਦੋਸਤੋ
ਵਕਤ ਦੇ ਪੈਰਾਂ ਚ ਕੰਡਾ ਪੁੜ ਗਿਆ

ਸ਼ੁਹਰਤਾਂ ਦੀ ਧੜ ਤੇ ਸ਼ੂਰਤ ਵੀ ਹੈ
ਫਿਰ ਵੀ ਖੌਰੇ ਕੀ ਮੇਰਾ ਥੁੜ ਗਿਆ
__________________
ਕਾਵਿ ਸੰਗ੍ਰਿਹ.. “ਬਿਰਹਾ ਤੂ ਸੁਲਤਾਨ” ਚੋਂ

Navigation

[0] Message Index

[#] Next page

[*] Previous page

Go to full version