September 16, 2025, 09:14:31 AM
collapse

Author Topic: ਭੰਗਾਣੀ ਦਾ ਯੁੱਧ  (Read 1466 times)

Offline Pj Sarpanch

  • PJ Gabru
  • Raja/Rani
  • *
  • Like
  • -Given: 342
  • -Receive: 365
  • Posts: 8155
  • Tohar: 87
  • Gender: Male
  • ਬੜਾ ਜਵਾਕਾ ਵਰਗਾ ਸੁਭਾਹ ਸੀ ਮੇਰਾ pj ਨੇ ਖਤਰਨਾਕ ਕਰਤਾ
    • View Profile
  • Love Status: Single / Talaashi Wich
ਭੰਗਾਣੀ ਦਾ ਯੁੱਧ
« on: September 23, 2010, 10:37:17 AM »
ਭੰਗਾਣੀ ਦਾ ਯੁੱਧ,
ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਹੈ। ਇਸ ਤੋਂ ਪਹਿਲਾਂ ਪਹਾੜੀ ਰਾਜਿਆਂ ਨਾਲ ਛੋਟੀਆਂ ਭੇੜਾਂ ਹੁੰਦੀਆਂ ਰਹਿੰਦੀਆਂ ਸਨ, ਪਰ ਵੱਡੇ ਯੁੱਧਾਂ ਦਾ ਇਹ ਪਹਿਲਾ ਯੁੱਧ ਸੀ।

ਯੁੱਧ ਦਾ ਕਾਰਨ

ਇਨ੍ਹਾਂ ਜੰਗਾਂ ਦਾ ਸਭ ਤੋਂ ਪਹਿਲਾ ਤੇ ਵੱਡਾ ਕਾਰਨ ਇਹ ਸੀ ਕਿ ਸਿੱਖ ਧਰਮ ਦੇ ਮੁੱਖ ਅਸੂਲਾਂ ਵਿੱਚੋਂ ਇਕ ਇਹ ਵੀ ਹੈ ਕਿ ਨੀਚ-ਊਚ ਦ ਵਿਤਕਰਾ ਸਮਾਜ ਵਿੱਚੋਂ ਖਤਮ ਕਰ ਕੇ ਕੇਵਲ ਇਕੋ ਮਨੁਖਤਾ ਦੇ ਅਸੂਲ ਨੂੰ ਦ੍ਰਿੜ ਕਰਵਾਉਣਾ ਹੈ। ਪਰ ਇਹ ਅਸੂਲ ਹਿੰਦੂਆਂ ਦੇ ਧਰਮ ਦੇ ਵਿਰੁਧ ਜਾਂਦਾ ਸੀ। ਜਦ ਤੋਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਰਾਹੀਂ ਕਰੋੜਾਂ ਮਨੁਖਾਂ ਨੂੰ ਪ੍ਰਭਾਵਤ ਕੀਤਾ, ਤਦ ਤੋਂ ਹੀ ਬ੍ਰਾਹਮਣ ਸ਼ਰੇਣੀ ਅਤੇ ਰਾਜਪੂਤ ਹਿੰਦੂ ਰਜਿਆਂ ਨੇ ਸਿੱਖ ਸੰਸਥਾ ਉਤੇ ਵਾਰ ਕਰਨੇ ਸੁਰੂ ਕਰ ਇਤੇ ਸਨ। ਇਹ ਟੱਕਰ, ਦਸਵੇਂ ਗੁਰੂ ਦੇ ਸਮੇਂ ਆਪਣੀ ਅੰਤਮ ਮੰਜ਼ਿਲ ਤੇ ਪਹੁੰਚ ਚੁੱਕੀ ਸੀ। ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਗੁਰਸਿੱਖਾਂ ਨੇ ਇਸ ਜ਼ਿਆਦਤੀ ਦਾ ਮੁਕਾਬਲਾ ਕਰਨਾ ਆਪਣਾ ਧਰਮ ਸਮਝਿਆ ਅਤੇ ਉਹ ਟਾਕਰੇ ਲਈ ਪੂਰੀ ਤਿਆਰੀ ਕਰ ਰਹੇ ਸਨ। ਹਜਾਰਾਂ ਸਿੱਖ, ਘੋੜ-ਸਵਾਰੀ ਅਤੇ ਸ਼ਸ਼ਤਰ ਵਿਦਿਆ ਲੇ ਕੇ ਤਿਆਰ ਹੋ ਚੁਕੇ ਸਨ। ਗੁਰੂ ਸਾਹਿਬ ਅਤੇ ਸਿੱਖਾਂ ਦਾ ਸ਼ਿਕਾਰ ਤੇ ਚੜ੍ਹਨਾ ਅਤੇ ਵੱਡੇ-ਵੱਡੇ ਰਾਜਿਆਂ ਦਾ ਗੁਰੂ ਘਰ ਤੇ ਸ਼ਰਦਾ ਰੱਖਣਾ ਪਹਾੜੀ ਰਾਜਿਆਂ ਨੂੰ ਚੁਭ ਰਿਹਾ ਸੀ।

ਇਨ੍ਹੀ ਦਿਨੀਂ ਪੂਰਬੀ ਬੰਗਾਲ ਦੇ ਸ਼ਹਿਰ ਗੌਰੀਪੁਰ ਦਾ ਰਾਜਕੁਮਾਰ ਆਪਣੀ ਮਾਤਾ ਸਮੇਤ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਅਨੰਦਪੁਰ ਸਾਹਿਬ ਆਇਆ ਅਤੇ ਸ਼ਰਧਾ ਵਜੋਂ ਕੁਝ ਕੀਮਤੀ ਤੌਹਫੇ ਲਿਆਇਆ ਜਿਵੇਂ ਕਿ ਪ੍ਰਸਾਦੀ ਹਾਥੀ, ਪੰਚ-ਕਲਾ ਸ਼ਸਤ੍ਰ, ਅਤੇ ਘੋੜੇ ਆਦਿ। ਅਨੰਦਪੁਰ ਸਾਹਿਬ, ਰਿਆਸਤ ਕਹਿਲੂਰ ਵਿੱਚ ਪੈਂਦਾ ਸੀ, ਜਿਥੋਂ ਦਾ ਰਾਜਾ ਭੀਮ ਚੰਦ ਸੀ ਅਤੇ ਇਸ ਦੀ ਰਾਜਧਾਨੀ ਬਿਲਾਸਪੁਰ ਸੀ। ਭੀਮ ਚੰਦ ਦੇ ਲੜਕੇ ਅਜਮੇਰ ਚੰਦ ਦੀ ਕੁੜਮਾਈ ਫ਼ਤੇਹ ਸ਼ਾਹ ਦੀ ਲੜਕੀ ਨਾਲ ਹੋ ਗਈ। ਫ਼ਤੇਹ ਸ਼ਾਹ, ਸ੍ਰੀ ਨਗਰ, ਗੜ੍ਹਵਾਲ ਦਾ ਰਾਜਾ ਸੀ ਅਤੇ ਗੁਰੂ ਘਰ ਨਾਲ ਹਿੱਤ ਰਖਦਾ ਸੀ। ਇਸ ਮੌਕੇ ਤੇ ਭੀਮ ਚੰਦ ਨੇ ਗੁਰੂ ਸਾਹਿਬ ਪਾਸੋਂ ਤੋਹਫੇ ਠੱਗਣ ਦਾ ਪਾਜ ਬਣਾਇਆ ਕਿ ਕੁੜਮਾਈ ਦੇ ਮੌਕੇ ਤੇ ਪਰਸਾਦੀ ਹਾਥੀ, ਪੰਚ-ਕਲਾ ਸ਼ਸ਼ਤ੍ਰ ਅਤੇ ਘੋੜੇ ਸ਼ਾਮਿਆਨੇ ਕੁਝ ਦਿਨਾਂ ਲਈ ਮੰਗੇ ਜਾਣ ਤੇ ਫਿਰ ਵਾਪਸ ਨਾ ਕਿਤੇ ਜਾਣ। ਪਰ ਗੁਰੂ ਸਾਹਿਬ ਨੇ ਸਾਫ ਨਾਂਹ ਕਰ ਦਿੱਤੀ, ਕਿਉਂਕਿ ਉਹ ਇਸ ਦੀ ਬੇਈਮਾਨੀ ਨੂੰ ਸਮਝਦੇ ਸਨ। ਇਸ ਉਪਰੰਤ ਭੀਮ ਚੰਦ ਅੰਦਰੋਂ-ਅੰਦਰ ਸੜਦਾ ਰਹਿੰਦਾ ਸੀ ਅਤੇ ਮੌਕੇ ਦੀ ਭਾਲ ਵਿੱਚ ਸੀ ਕਿ ਕਿਵੇਂ ਗੁਰੂ ਘਰ ਨੂੰ ਤਬਾਹ ਕੀਤਾ ਜਾਵੇ।

ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਇਲਾਕੇ ਵਿੱਚ ਪਰਚਾਰ ਦੌਰੇ ਤੇ ਨਿਕਲੇ ਅਤੇ ਨਿਕੀਆਂ-ਨਿਕੀਆਂ ਪਹਾੜੀਆਂ ਦੇ ਕੰਢਿਆਂ ਤੇ ਵਸੇ ਪਿੰਡਾਂ ਵਿੱਚ ਪਰਚਾਰ ਕਰਦੇ, ਵਿਸਾਖੀ ਦੇ ਮੌਕੇ ਤੇ ਰਵਾਲਸਰ ਪਹੁੰਚੇ। ਇਸੇ ਵਿਸਾਖੀ ਦੇ ਮੇਲੇ ਤੇ ਸਿਰਮੌਰ ਦਾ ਰਾਜਾ, ਮੇਦਨੀ ਪ੍ਰਕਾਸ਼, ਗੁਰੂ ਸਹਿਬ ਦੇ ਗੁਰਮਤਿ ਸਿਧਾਂਤਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਆਪ ਉਸਦੀ ਰਿਆਸਤ ਵਿੱਚ ਕੁਝ ਸਮਾਂ ਠਹਿਰਨ ਅਤੇ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਨ। ਇਸ ਦੇ ਨਾਲ ਹੀ ਉਸ ਨੇ ਬੇਨਤੀ ਕੀਤੀ ਕਿ ਮੇਰੇ ਇਲਾਕੇ ਦਾ ਕੁਝ ਹਿੱਸਾ ਫਤੇਹ ਸ਼ਾਹ ਨੇ ਖੋਹ ਲਿਆ ਹੈ, ਉਹ ਕਿਸੇ ਤਰਾਂ ਵਾਪਸ ਕਰਵਾ ਦੇਵੋ। ਗੁਰੂ ਗੋਬਿੰਦ ਸਿੰਘ ਜੀ ਆਪਣੇ 52 ਕਵੀਆਂ, ਅਤੇ ਹੋਰ ਥੋੜੇ ਜਿਹੇ ਸਿੱਖਾਂ ਨਾਲ ਸੰਨ 1685 ਦੇ ਸ਼ੁਰੂ ਵਿੱਚ ਰਿਆਸਤ ਸਿਰਮੌਰ ਦੀ ਰਾਜਧਾਨੀ ਨਾਹਨ ਪਹੁੰਚੇ। ਸਭ ਤੋਂ ਪਹਿਲਾਂ ਗੁਰੂ ਜੀ ਨੇ ਰਾਜਾ ਫਤੇਹ ਸ਼ਾਹ ਨੂੰ ਬੁਲਾ ਕੇ ਰਾਜਾ ਮੇਦਨੀ ਪ੍ਰਕਾਸ਼ ਨਾਲ ਸਮਝੋਤਾ ਕਰਵਾਇਆ ਅਤੇ ਮੇਦਨੀ ਪ੍ਰਕਾਸ਼ ਦਾ ਸਾਰਾ ਇਲਾਕਾ ਵਾਪਸ ਕਰਵਾਇਆ। ਇਸ ਸਮੇਂ ਸਤਿਗੁਰਾਂ ਪਾਸ 500 ਦੇ ਕਰੀਬ ਸ਼ਸ਼ਤਰ-ਧਾਰੀ ਸਿੱਖ ਸਨ।

ਰਾਜਾ ਮੇਦਨੀ ਪ੍ਰਕਾਸ਼ ਦੀ ਇੱਛਾ ਸੀ ਕਿ ਗੁਰੂ ਜੀ ਉਸਦੀ ਰਿਆਸਤ ਵਿੱਚ ਕਾਫੀ ਸਮਾਂ ਟਿਕਣ, ਤਾਂਕਿ ਇਕ ਤਾਂ ਉਹ ਸਿੱਖੀ ਦਾ ਪ੍ਰਚਾਰ ਕਰਨਗੇ ਅਤੇ ਨਾਲ ਹੀ ਉਨ੍ਹਾਂ ਦੇ ਹੁੰਦਿਆਂ ਕਿਸੇ ਰਾਜੇ ਦੀ ਹਿੰਮਤ ਨਹੀਂ ਪਵੇਗੀ ਕਿ ਉਸਦੇ ਇਲਾਕੇ ਉਪਰ ਨਜ਼ਰ ਰੱਖ ਸਕੇ। ਰਾਜੇ ਨੇ ਸਤਿਗੁਰਾਂ ਦੇ ਨਿਵਾਸ ਲਈ ਜਮਨਾ ਕਿਨਾਰੇ ਇੱਕ ਸਥਾਨ ਦੀ ਪੇਸ਼ਕਸ਼ ਕੀਤੀ, ਜੋ ਗੁਰੂ ਜੀ ਨੇ ਪ੍ਰਵਾਨ ਕਰਕੇ, ਉਥੇ ਇੱਕ ਕਿਲ੍ਹਾ ਤਿਆਰ ਕਰਵਾਇਆ। ਇਸ ਅਸਥਾਨ ਦਾ ਨਾਮ ਪਾਉਂਟਾ ਸਾਹਿਬ ਰੱਖਿਆ ਗਿਆ, ਜਿਸ ਦਾ ਅਰਥ ਹੈ 'ਪੈਰ ਰਖਣ ਦੀ ਥਾਂ'। ਇਥੇ ਹੀ ਕੁੰਜਪੁਰ, ਜ਼ਿਲਾ ਕਰਨਾਲ, ਦੇ 500 ਪਠਾਣ, ਪੀਰ ਬੁੱਧੂ ਸ਼ਾਹ ਦੀ ਸਿਫਾਰਸ਼ ਲੈ ਕੇ ਨੌਕਰੀ ਲਈ ਹਾਜਰ ਹੋਏ। ਇਹ ਪਠਾਣ ਸਿਪਾਹੀ ਔਰੰਗਜ਼ੇਬ ਦੀ ਫੌਜ ਵਿੱਚੋਂ ਕਢੇ ਗਏ ਸਨ ਅਤੇ ਕੋਈ ਵੀ ਰਾਜਾ ਡਰ ਦੇ ਕਾਰਨ ਇਹਨਾਂ ਨੂੰ ਨੌਕਰ ਰੱਖਣ ਨੂੰ ਤਿਆਰ ਨਹੀਂ ਸੀ। ਗੁਰੂ ਜੀ ਨੇ ਉਹਨਾਂ ਨੂੰ ਨੌਕਰੀ ਤੇ ਰੱਖ ਲਿਆ। ਇਹਨਾਂ ਪਠਾਣ ਸਿਪਾਹੀਆਂ ਦੇ ਸਰਦਾਰ ਸਨ, ਨਜ਼ਬਤ ਖ਼ਾਂ, ਕਾਲਾ ਖ਼ਾਂ, ਭੀਖਨ ਖ਼ਾਂ, ਹਯਾਤ ਖ਼ਾਂ ਅਤੇ ਉਮਰ ਖ਼ਾਂ। ਇਸ ਤੋਂ ਇਲਾਵਾ 500 ਉਦਾਸੀ ਵੀ ਮਹੰਤ ਕ੍ਰਿਪਾਲ ਦਾਸ ਦੇ ਨਾਲ ਗੁਰੂ ਜੀ ਪਾਸ ਟਿਕੇ ਹੋਏ ਸਨ।

ਇਸ ਸਮੇਂ ਰਾਜਾ ਭੀਮ ਚੰਦ ਦੇ ਪੁਤਰ ਅਜ਼ਮੇਰ ਚੰਦ ਅਤੇ ਫਤੇਹ ਚੰਦ ਦੀ ਲੜਕੀ ਦੀ ਸ਼ਾਦੀ ਦੇ ਸਮੇਂ ਸਾਰੇ ਪਹਾੜੀ ਰਾਜੇ ਇਕਠੇ ਹੋਣੇ ਸਨ। ਰਾਜਾ ਭੀਮ ਚੰਦ ਨੇ ਗੁਰੂ ਘਰ ਤੋਂ ਬਦਲਾ ਲੇਣ ਲਈ ਇਸ ਮੌਕੇ ਦਾ ਫ਼ਾਇਦਾ ਉਠਾਣਾ ਚਾਹਿਆ। ਇਸ ਨੇ ਸੋਚਿਆ ਕਿ ਇਸ ਸਮੇਂ ਗੁਰੂ ਜੀ ਥੋੜੇ ਜਿਹੇ ਸਿੱਖਾਂ ਨਾਲ ਪਾਉਂਟਾ ਸਾਹਿਬ ਠਹਿਰੇ ਹਨ, ਇਉਂ ਨਾ ਗੜਵਾਲ ਜਾਂਦੇ ਹੋਏ ਰਾਹ ਵਿੱਚ ਉਨ੍ਹਾਂ ਉਤੇ ਹਮਲਾ ਕੀਤਾ ਜਾਵੇ। ਉਸ ਨੇ ਗੁਰੂ ਜੀ ਨੂੰ ਖਤ ਲਿਖਿਆ, ਜਿਸ ਵਿੱਚ ਬੇਨਤੀ ਕੀਤੀ ਕਿ ਬਰਾਤ ਨੂੰ ਪਾਉਂਟਾ ਸਾਹਿਬ ਵਲੋਂ ਜਾਣ ਦੀ ਇਜ਼ਾਜ਼ਤ ਦਿਤੀ ਜਾਵੇ। ਨਾਲ ਹੀ ਇਹ ਧਮਕੀ ਵੀ ਦਿਤੀ ਕਿ ਜੇਕਰ ਬਰਾਤ ਨੂੰ ਰੋਕਿਆ ਗਿਆ ਤਾਂ ਉਹ ਵਾਪਸੀ ਤੇ ਸਿੱਖਾਂ ਨਾਲ ਲੜ ਲੈਣਗੇ। ਗੁਰੂ ਜੀ ਨੇ ਅਜਮੇਰ ਚੰਦ ਅਤੇ ਉਸ ਦੇ ਕੁਝ ਸਾਥਿਆਂ ਤੋਂ ਸਿਵ ਹੋਰ ਕਿਸੇ ਨੂੰ ਜਾਣ ਦੀ ਇਜ਼ਾਜ਼ਤ ਨਹੀਂ ਦਿਤੀ। ਭੀਮ ਚੰਦ ਨੇ ਸੋਚਿਆ ਕਿ ਵਿਆਹ ਦੇ ਸਮੇਂ ਸਾਰੇ ਪਹਾੜੀ ਰਾਜੇ ਇਕਠੇ ਹੋ ਰਹੇ ਹਨ, ਇਸ ਲਈ ਵਿਆਹ ਤੋਂ ਵਾਪਸ ਆਉਂਦਿਆਂ ਹੋਇਆਂ ਉਨਾਂ ਨੂੰ ਚੁਕ-ਚੁਕਾ ਕੇ ਇੱਕ ਮਿਲਵੀਂ ਤਾਕਤ ਨਾਲ ਗੁਰੂ ਘਰ ਤੇ ਹਮਲਾ ਕਰਕੇ ਉਸਨੂੰ ਸਮਾਪਤ ਕਰ ਦਿਆਂਗੇ।

ਇਸ ਵਿਆਹ ਦੇ ਮੌਕੇ ਤੇ ਫ਼ਤੇਹ ਸ਼ਾਹ ਨੇ ਗੁਰੂ ਗੋਬਿੰਦ ਸਾਹਿਬ ਨੂੰ ਵੀ ਸੱਦਾ ਭੇਜਿਆ ਸੀ। ਗੁਰੂ ਜੀ ਤਾਂ ਨਾ ਗਏ, ਪਰ ਕੁਝ ਕੀਮਤੀ ਤੋਹਫ਼ਿਆਂ ਦਾ ਤੰਬੋਲ ਭਾਈ ਦਇਆ ਰਾਮ ਅਤੇ ਦੀਵਾਨ ਚੰਦ ਦੇ ਹੱਥ ਘੱਲ ਦਿਤਾ, ਅਤੇ ਕੁਝ ਸਿੰਘਾਂ ਨੂੰ ਵੀ ਨਾਲ ਭੇਜਿਆ। ਜਦ ਇਸ ਦਾ ਪਤਾ ਭੀਮ ਚੰਦ ਨੂੰ ਲੱਗਾ ਤਾਂ ਉਸਨੇ ਫਤੇਹ ਸ਼ਾਹ ਨੂੰ ਗੁਰੂ ਜੀ ਵਲੋਂ ਭੇਜਿਆ ਤੰਬੋਲ ਵਾਪਸ ਕਰਨ ਲਈ ਕਿਹਾ ਅਤੇ ਡਰਾਵਾ ਦਿਤਾ ਕਿ ਜੇਕਰ ਉਸਨੇ ਇਹ ਤੰਬੋਲ ਪ੍ਰਵਾਨ ਕੀਤਾ ਤਾਂ ਉਹ ਵਿਆਹੀ ਨੂੰਹ ਨੂੰ ਛਡ ਜਾਵੇਗਾ। ਫਤੇਹ ਸ਼ਾਹ ਨੇ ਤੰਬੋਲ ਵਾਪਸ ਕਰ ਦਿਤਾ। ਭੀਮ ਚੰਦ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਸਿੱਖਾਂ ਨੂੰ ਖ਼ਤਮ ਕਰ ਦਿਤਾ ਜਾਵੇ ਅਤੇ ਤੰਬੋਲ ਤੇ ਤੋਹਫੇ ਵੀ ਲੁਟ ਲਏ ਜਾਣ। ਸਿੱਖਾਂ ਨੇ ਛੋਟੀ ਜਿਹੀ ਟੱਕਰ ਦੇ ਬਾਵਜੂਦ ਤੋਹਫੇ ਬਚਾ ਲਏ ਅਤੇ ਵਾਪਸ ਆ ਕੇ ਗੁਰੂ ਸਾਹਿਬ ਨੂੰ ਸਾਰੇ ਹਾਲਾਤ ਤੋਂ ਅਗਾਹ ਕਿਤਾ ਅਤੇ ਇਹ ਵੀ ਦੱਸਿਆ ਕਿ ਭੀਮ ਚੰਦ ਸਾਰੇ ਪਹਾੜੀ ਰਾਜਿਆਂ ਨੂੰ ਇਕੱਠਾ ਕਰਕੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ।

ਯੁੱਧ ਦੀ ਤਿਆਰੀ

ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜੰਗ ਦੀ ਤਿਆਰੀ ਆਰੰਭ ਕਰ ਦਿਤੀ। ਇਸ ਲਈ ਪੂਰੀ ਦੇਖ ਭਾਲ ਪਿਛੋਂ ਪਾਉਂਟਾ ਸਾਹਿਬ ਤੋਂ ਸੱਤ ਮੀਲ ਦੂਰ ਭੰਗਾਣੀ ਦਾ ਸਥਾਨ ਨਿਸ਼ਚਿਤ ਕੀਤਾ ਗਿਆ। ਗੁਰੂ ਜੀ ਦੇ ਮਾਮਾ ਕ੍ਰਿਪਾਲ ਚੰਦ ਜੀ ਨੇ ਅਤੇ ਗੁਰੂ ਜੀ ਦੀ ਭੂਆ ਬੀਬੀ ਵੀਰੋ ਜੀ ਦੇ ਪੁਤਰਾਂ, ਸੰਗੋ ਸ਼ਾਹ, ਜੀਤ ਮੱਲ, ਮੋਹਰੀ ਚੰਦ, ਗੁਲਾਬ ਰਾਇ, ਗੰਗਾ ਰਾਮ ਅਤੇ ਦੀਵਾਨ ਚੰਦ ਨੇ ਗੁਰੂ ਜੀ ਨਾਲ ਬੈਠ ਕੇ ਜੰਗ ਦਾ ਪੂਰਾ ਨਕਸ਼ਾ ਤਿਆਰ ਕੀਤਾ। ਛੋਟੇ ਜਿਹੇ ਮੈਦਾਨ ਤੋਂ ਬਾਦ ਪਹਾੜੀ ਸੀ, ਅਤੇ ਫਿਰ ਮੈਦਾਨ, ਜਿਥੇ ਗੁਰੂ ਜੀ ਨੇ ਮੋਰਚੇ ਲਗਾਏ ਹੋਏ ਸਨ ਤਾਂਕਿ ਦੁਸ਼ਮਨ ਮਾਰ ਖਾ ਕੇ ਜੇ ਪਿਛੇ ਨਸੇ, ਤਾਂ ਜਮਨਾ ਪਾਰ ਵਕਤ ਦਬਾਇਆ ਜਾਵੇ। ਭਾਈ ਰਾਮ ਕੋਇਰ ਮੇਹਰੇ ਅਤੇ ਕਾਲਾ ਖਾਂ ਨੂੰ ਪਾਉਂਟਾ ਬਾਹਿਬ ਦੀ ਰੱਖਿਆ ਲਈ ਛੱਡਿਆ ਗਿਆ।

ਉਧਰ ਪਹਾੜੀ ਰਾਜਿਆਂ ਨੇ ਆਪਣਾ ਦੂਤ ਭੇਜ ਕੇ 500 ਪਠਾਣਾਂ ਦੇ ਸਰਦਾਰਾਂ ਨੂੰ ਲਾਲਚ ਦੇ ਕੇ ਨੱਸ ਜਾਣ ਲਈ ਕਿਹਾ। ਯੁੱਧ ਤੋਂ ਇੱਕ ਰਾਤ ਪਹਿਲਾਂ ਹੀ 400 ਪਠਾਣ ਨੱਸ ਗਏ ਅਤੇ ਦੁਸ਼ਮਣ ਦੀਆਂ ਫੌਜਾਂ ਵਿੱਚ ਸ਼ਾਮਲ ਹੋ ਗਏ, ਕੇਵਲ ਕਾਲਾ ਖਾਂ ਹੀ ਆਪਣੇ 100 ਸਿਪਾਹੀਆਂ ਸਮੇਤ ਟਿਕਿਆ ਰਿਹਾ। ਇਸ ਤੋਂ ਇਲਾਵਾ ਗੁਰੂ ਸਾਹਿਬ ਪਾਸ ਆਇਆ 500 ਉਦਾਸੀ ਸਾਧਾਂ ਦਾ ਟੋਲਾ ਵੀ ਜੰਗ ਦੀ ਖ਼ਬਰ ਸੁਣਦਿਆਂ ਰਾਤ ਨੂੰ ਨੱਸ ਗਏ, ਅਤੇ ਕੇਵਲ ਉਹਨਾਂ ਦਾ ਆਗੂ ਮਹੰਤ ਇਰਪਾਲ ਦਾਸ ਹੀ ਗੁਰੂ ਜੀ ਕੋਲ ਰਿਹਾ। ਜਦ ਪਠਾਣਾਂ ਦੀ ਬੇਵਫਾਈ ਦੀ ਖ਼ਬਰ ਪੀਰ ਬੁਧੂ ਸ਼ਾਹ ਜੀ ਨੂੰ ਪਹੁੰਚੀ ਤਾਂ ਆਪਣੇ ਚਾਰੇ ਪੁਤਰ, ਦੋਵੇਂ ਭਰਾ ਅਤੇ 700 ਮੁਰੀਦ ਲੈਕੇ ਭੰਗਾਣੀ ਪਹੁੰਚ ਗਏ। ਯੁੱਧ ਦੀ ਖਬਰ ਸੁਣ ਕੇ ਆਸ-ਪਾਸ ਕੇ ਇਲਾਕੇ ਦੇ ਸਿੱਖ ਵੀ ਯੁੱਧ ਵਿੱਚ ਹਿਸਾ ਲੇਣ ਲਈ ਪਹੂੰਚੇ।

ਯੁੱਧ

ਇਹ ਯੁੱਧ 15 ਅਪ੍ਰੈਲ 1687 ਨੂੰ ਸ਼ੁਕਰਵਾਰ ਵਾਲੇ ਦਿਨ ਹੋਇਆ। ਸਾਰਾ ਦਿਨ ਬੜੀ ਭਿਆਨਕ ਜੰਗ ਹੋਈ। ਦੋਹਾਂ ਧਿਰਾਂ ਨੇ ਵੱਧ ਚੜ੍ਹ ਕੇ ਵਾਰ ਕੀਤੇ। ਸੰਗੋ ਸ਼ਾਹ ਦੀ ਸ਼ਹੀਦੀ ਉਪਰੰਤ ਗੁਰੂ ਸਾਹਿਬ ਆਪ ਮੈਦਾਨ ਵਿੱਚ ਕੁਦ ਗਏ। ਹੋਲੀ-ਹੋਲੀ ਵੇਖਦਿਆਂ ਵੇਖਦਿਆਂ ਸਾਰੇ ਪਹਾੜੀਏ ਨਸ ਉਠੇ, ਸਿੱਖਾਂ ਨੇ ਦੁਸ਼ਮਣਾਂ ਨੂੰ ਜਮਨਾ ਵਿੱਚ ਠੇਲ ਕੇ ਦਮ ਲਿਆ। ਇਸ ਯੁੱਧ ਵਿੱਚ ਪੀਰ ਬੁਧੂ ਸ਼ਾਹ ਦੇ ਦੋ ਪੁਤਰ ਸਈਅਦ ਅਸ਼ਰਫ਼, ਸਈਅਦ ਮੋਹੰਮਦ ਸ਼ਾਹ ਤੇ ਭਰਾ ਭੂਰੇ ਸ਼ਾਹ ਸ਼ਹੀਦ ਹੋਏ। ਇਸ ਜੰਗ ਵਿੱਚ ਬੀਬੀ ਵੀਰੋ ਦੇ ਦੋ ਪੁਤਰ, ਸੰਗੋ ਸ਼ਾਹ ਤੇ ਜੀਤ ਮਲ ਅਤੇ ਹੋਰ ਬਹੁਤ ਸਾਰੇ ਸਿੱਖ ਸ਼ਹੀਦ ਹੋਏ। ਦੂਜੇ ਪਾਸੇ ਪਠਾਣਾਂ ਵਿੱਚੋਂ ਨਜ਼ਾਬਤ ਖ਼ਾਂ ਤੇ ਹਯਾਤ ਖ਼ਾਂ ਮਾਰੇ ਗਏ, ਅਤੇ ਚਾਰ ਪਹਾੜੀ ਰਾਜੇ ਅਤੇ ਬਹੁਤ ਵੱਡੀ ਗਿਣਤੀ ਵਿੱਚ ਹਿੰਦੂ ਅਤੇ ਪਠਾਣ ਫੌਜੀ ਮਾਰੇ ਗਏ।

« Last Edit: September 23, 2010, 01:11:06 PM by Gurpinder Singh »

Punjabi Janta Forums - Janta Di Pasand

ਭੰਗਾਣੀ ਦਾ ਯੁੱਧ
« on: September 23, 2010, 10:37:17 AM »

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: ਭੰਗਾਣੀ ਦਾ ਯੁੱਧ
« Reply #1 on: September 23, 2010, 12:51:48 PM »
veer ji 1-2 thaa post vich Guru Sahib dayi thaa ਗੁਰੂ ਬਾਹਿਬ ayaa ji. Manu lagda k Bahib di jagah Sahib hona chayi da .... ho sake ta sahi kar dayo!



ਰਾਜਾ ਭੀਮ ਚੰਦ  nae bahut jukta lardiya judh jitan layi par oh peera dae peer sodhi pita Sri Guru Gobind Singh Ji nu judh vich anayi asani naal maat nai c dae sakda....


veere nice post

satnam sri waheguru

Offline Pj Sarpanch

  • PJ Gabru
  • Raja/Rani
  • *
  • Like
  • -Given: 342
  • -Receive: 365
  • Posts: 8155
  • Tohar: 87
  • Gender: Male
  • ਬੜਾ ਜਵਾਕਾ ਵਰਗਾ ਸੁਭਾਹ ਸੀ ਮੇਰਾ pj ਨੇ ਖਤਰਨਾਕ ਕਰਤਾ
    • View Profile
  • Love Status: Single / Talaashi Wich
Re: ਭੰਗਾਣੀ ਦਾ ਯੁੱਧ
« Reply #2 on: September 23, 2010, 01:03:37 PM »
22 JI MAINU EDIT KARNA NAHI ONDA.................GALTI LAI  SORRY

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: ਭੰਗਾਣੀ ਦਾ ਯੁੱਧ
« Reply #3 on: September 23, 2010, 01:13:17 PM »
22 JI MAINU EDIT KARNA NAHI ONDA.................GALTI LAI  SORRY


karta veer sahi ... hor vir sorry di koi galah nai... baki mae sochaya k tusi edit kar sakdae ho gae.... par thodae kol haje o power nai hegayi chalo koi galh nai .... diva dindae aa...kardae apeal high court ch k bai post eidt karn layi power ta dao ... :happy:

Offline Pj Sarpanch

  • PJ Gabru
  • Raja/Rani
  • *
  • Like
  • -Given: 342
  • -Receive: 365
  • Posts: 8155
  • Tohar: 87
  • Gender: Male
  • ਬੜਾ ਜਵਾਕਾ ਵਰਗਾ ਸੁਭਾਹ ਸੀ ਮੇਰਾ pj ਨੇ ਖਤਰਨਾਕ ਕਰਤਾ
    • View Profile
  • Love Status: Single / Talaashi Wich
Re: ਭੰਗਾਣੀ ਦਾ ਯੁੱਧ
« Reply #4 on: September 23, 2010, 01:19:01 PM »
THNX BRO..........  COURT CH APPEL KIDA KARI DI AA

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
Re: ਭੰਗਾਣੀ ਦਾ ਯੁੱਧ
« Reply #5 on: September 23, 2010, 01:21:13 PM »
THNX BRO..........  COURT CH APPEL KIDA KARI DI AA

mera matlab c k admin nu akhdae aa ja sub admin nu

Offline Pj Sarpanch

  • PJ Gabru
  • Raja/Rani
  • *
  • Like
  • -Given: 342
  • -Receive: 365
  • Posts: 8155
  • Tohar: 87
  • Gender: Male
  • ਬੜਾ ਜਵਾਕਾ ਵਰਗਾ ਸੁਭਾਹ ਸੀ ਮੇਰਾ pj ਨੇ ਖਤਰਨਾਕ ਕਰਤਾ
    • View Profile
  • Love Status: Single / Talaashi Wich
Re: ਭੰਗਾਣੀ ਦਾ ਯੁੱਧ
« Reply #6 on: September 23, 2010, 01:23:21 PM »
OK JI

Offline Pj Sarpanch

  • PJ Gabru
  • Raja/Rani
  • *
  • Like
  • -Given: 342
  • -Receive: 365
  • Posts: 8155
  • Tohar: 87
  • Gender: Male
  • ਬੜਾ ਜਵਾਕਾ ਵਰਗਾ ਸੁਭਾਹ ਸੀ ਮੇਰਾ pj ਨੇ ਖਤਰਨਾਕ ਕਰਤਾ
    • View Profile
  • Love Status: Single / Talaashi Wich
Re: ਭੰਗਾਣੀ ਦਾ ਯੁੱਧ
« Reply #7 on: September 25, 2010, 12:45:45 AM »
ੴ ਸਤਿਨਾਮ ਞਹਿਗੁਰੂ

 

Related Topics

  Subject / Started by Replies Last post
2 Replies
1161 Views
Last post October 28, 2010, 07:30:54 AM
by Pj Sarpanch
22 Replies
4002 Views
Last post October 28, 2010, 12:04:54 AM
by shokeen-munda
6 Replies
1463 Views
Last post November 04, 2010, 06:58:30 AM
by Pj Sarpanch
4 Replies
2084 Views
Last post November 24, 2010, 04:00:33 PM
by Jhanda_Amli
5 Replies
1490 Views
Last post November 30, 2010, 10:07:48 AM
by RG
64 Replies
10660 Views
Last post January 13, 2011, 10:13:15 PM
by N@@R
3 Replies
2349 Views
Last post January 10, 2011, 10:02:24 AM
by ♥Simmo♥
13 Replies
1810 Views
Last post January 19, 2011, 10:52:48 AM
by Pj Sarpanch
1 Replies
1716 Views
Last post January 16, 2011, 10:08:11 AM
by ਜੱਟ ਸ਼ੋਕੀ ਕਾਲੇ ਮਾਲ ਦਾ
1 Replies
1488 Views
Last post February 24, 2011, 05:29:15 PM
by TheStig

* Who's Online

  • Dot Guests: 2775
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]