June 15, 2024, 02:26:03 PM

Show Posts

This section allows you to view all posts made by this member. Note that you can only see posts made in areas you currently have access to.


Messages - ਮਾਨ ਸਾਹਿਬ

Pages: 1 ... 726 727 728 729 730 [731] 732 733 734 735
14601
Shayari / Re: munna bhai
« on: May 01, 2009, 05:21:43 AM »
ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ ,
ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ .
ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ ,
ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ .
ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ ,
ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ .
ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ ,
ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ .
ਜਦ ਨਿਕਲ ਜਾਂਦੀ ਜਾਨ ਓਹਦੀ ਯਾਦ ਚ ,
ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ ......

14602
Shayari / Re: husan ta...
« on: May 01, 2009, 05:13:26 AM »
ਗ਼ਲਤ ਸਮਝਿਆ ਸੀ ਤੂੰ
ਮਾਂ !
ਜਦ ਮੈਂ ਲੋਕ-ਗੀਤ ਦੇ ਬੁੱਲਾਂ ਤੇ
ਨਿਰਾਸਤਾ ਦਾ ਸੁਰ ਹੋ ਆਖਿਆ ਸੀ
"ਕਣਕਾਂ ਲੰਮੀਆਂ ਨੀ ਮਾਏ
ਧੀਆਂ ਕਿਉਂ ਜੰਮੀਆਂ ਨੀ ਮਾਏ ";
ਤੇ ਤੂੰ ਇਸ ਨੂੰ
ਹਲਫੀਆ ਬਿਆਨ ਮੰਨ ਲਿਆ
ਮੇਰਾ ਤੇਰੀ ਕੁੱਖ ਤੋਂ
ਦਸਤ-ਬਰਦਾਰੀ ਦਾ,
ਅਤੇ
ਹੁਣ
ਲੱਭਦੀ ਹੈ ਨਿੱਤ
ਬਿਜਲਈ ਅੱਖ
ਬਿੜਕ ਮੇਰੇ ਹੋਣ ਦੀ
ਕੁੱਖਾਂ ਦੀ ਪੈਲੀ ਵਿਚ,
ਤੇ ਫੇਰ ਜੜੋਂ ਪੁੱਟ ਲਿਆ ਜਾਂਦਾ ਮੈਨੂੰ
ਕਣਕ ਚੋਂ ਕੰਗਿਆਣੀ ਜਿਵੇਂ,

14603
Shayari / Re: ਗ਼ਲਤ ਸਮਝਿਆ ਸੀ ਤੂੰ
« on: May 01, 2009, 05:13:04 AM »
ਗ਼ਲਤ ਸਮਝਿਆ ਸੀ ਤੂੰ
ਮਾਂ !
ਜਦ ਮੈਂ ਲੋਕ-ਗੀਤ ਦੇ ਬੁੱਲਾਂ ਤੇ
ਨਿਰਾਸਤਾ ਦਾ ਸੁਰ ਹੋ ਆਖਿਆ ਸੀ
"ਕਣਕਾਂ ਲੰਮੀਆਂ ਨੀ ਮਾਏ
ਧੀਆਂ ਕਿਉਂ ਜੰਮੀਆਂ ਨੀ ਮਾਏ ";
ਤੇ ਤੂੰ ਇਸ ਨੂੰ
ਹਲਫੀਆ ਬਿਆਨ ਮੰਨ ਲਿਆ
ਮੇਰਾ ਤੇਰੀ ਕੁੱਖ ਤੋਂ
ਦਸਤ-ਬਰਦਾਰੀ ਦਾ,
ਅਤੇ
ਹੁਣ
ਲੱਭਦੀ ਹੈ ਨਿੱਤ
ਬਿਜਲਈ ਅੱਖ
ਬਿੜਕ ਮੇਰੇ ਹੋਣ ਦੀ
ਕੁੱਖਾਂ ਦੀ ਪੈਲੀ ਵਿਚ,
ਤੇ ਫੇਰ ਜੜੋਂ ਪੁੱਟ ਲਿਆ ਜਾਂਦਾ ਮੈਨੂੰ
ਕਣਕ ਚੋਂ ਕੰਗਿਆਣੀ ਜਿਵੇਂ,

14604
Shayari / Re: Shayari by Munna Bhai
« on: May 01, 2009, 05:11:10 AM »
ਗ਼ਲਤ ਸਮਝਿਆ ਸੀ ਤੂੰ
ਮਾਂ !
ਜਦ ਮੈਂ ਲੋਕ-ਗੀਤ ਦੇ ਬੁੱਲਾਂ ਤੇ
ਨਿਰਾਸਤਾ ਦਾ ਸੁਰ ਹੋ ਆਖਿਆ ਸੀ
"ਕਣਕਾਂ ਲੰਮੀਆਂ ਨੀ ਮਾਏ
ਧੀਆਂ ਕਿਉਂ ਜੰਮੀਆਂ ਨੀ ਮਾਏ ";
ਤੇ ਤੂੰ ਇਸ ਨੂੰ
ਹਲਫੀਆ ਬਿਆਨ ਮੰਨ ਲਿਆ
ਮੇਰਾ ਤੇਰੀ ਕੁੱਖ ਤੋਂ
ਦਸਤ-ਬਰਦਾਰੀ ਦਾ,
ਅਤੇ
ਹੁਣ
ਲੱਭਦੀ ਹੈ ਨਿੱਤ
ਬਿਜਲਈ ਅੱਖ
ਬਿੜਕ ਮੇਰੇ ਹੋਣ ਦੀ
ਕੁੱਖਾਂ ਦੀ ਪੈਲੀ ਵਿਚ,
ਤੇ ਫੇਰ ਜੜੋਂ ਪੁੱਟ ਲਿਆ ਜਾਂਦਾ ਮੈਨੂੰ
ਕਣਕ ਚੋਂ ਕੰਗਿਆਣੀ ਜਿਵੇਂ,

14605
Shayari / Re: Shayari by Munna Bhai
« on: April 30, 2009, 12:11:14 PM »
ਓਹਦੀ ਜਾਨ ਮੁਕੰਮਲ ਬਣ ਜਾਈਏ,
ਜਿਹੜਾ ਕਿਸੇ ਤਰਾਂ ਵੀ ਥਿੜਕੇ ਨਾ,
ਈਮਾਨ ਮੁਕੰਮਲ ਬਨ ਜਾਈਏ,
ਭਗਵਾਨ ਬਣੇ ਜੋ ਫ਼ਿਰਦੇ ਨੇ,
ਅਸੀਂ ਓਨਾ ਦੀ ਰੀਸ ਨਹੀਂ ਕਰਦੇ,
ਸਾਡੀ ਤਾਂ ਏਹੋ ਕੋਸ਼ਿਸ਼ ਹੈ,
ਇਨਸਾਨ ਮੁਕੰਮਲ ਬਣ ਜਾਈਏ

14606
Shayari / Re: Shayari by Munna Bhai
« on: April 30, 2009, 12:09:40 PM »
ਨਦਿਯੋ ਪਾਰ ਜ਼ਿਰਾ ਇਕ ਵਰ੍ਦਾ, ਕਿ ਜਿਦਾ ਦੁਆ ਪਰ੍ਗਟ ਹੋਵੇ.
ਆਵੋ ਨੀ ਸਖਿਓਂ ਰੱਲ ਵੇਖ੍ਨ ਚਲਿਏ, ਕਿੱਤੇ ਯਾਰ ਨ ਜ਼ਰ੍ਦਾ ਹੋਵੇ.
ਅੱਦੀ ਰਾਤ ਟਹਿਲ੍ਗਾ ਉੱਤੇ, ਵੇ ਕੋਈ ਸੁਪ੍ਨਾ ਆਣ ਖ੍ੱਲੋ ਜਾਂਦਾ ਹੈ.
ਆ ਬਹਿਂਦੀ ਜੱਦ ਪ੍ਰੀਤ ਸਿਰ੍ਹਾਣੇ, ਮੇਰਾ ਸੋਣਾ ਮੁਸ਼੍ਕਿਲ ਹੋ ਜਾਂਦਾ ਹੈ.
ਇਸ਼ਕ ਤੇਰੇ ਦਾ ਦਰ੍ਦ ਨੀ ਅੜੀਏ, ਮੇਰੀ ਨਾੜੀ-ਨਾੜੀ ਟੋਹ ਜਾਂਦਾ ਹੈ.
ਸੋਂਹ ਰੱਬ ਦੀ ਮੈਂ ਪਿਆਰ ਨਹੀਂ ਕੀਤਾ, ਇਹ ਪਿਆਰ ਆਪੇ ਹੀ ਹੋ ਜਾਂਦਾ ਹੈ.

14607
Shayari / Re: Shayari by Munna Bhai
« on: April 30, 2009, 12:09:10 PM »
--------------------------------------------------------------------------------

ਜਦ ਹਵਾ ਦਾ ਸਾਹ ਤੇ ਟੂਣਾ ਹੋ ਗਿਆ।
ਜ਼ਿੰਦਗੀ ਦਾ ਬੋਝ ਊਣਾ ਹੋ ਗਿਆ।


ਰੌਸ਼ਨੀ ਏਨੀ ਹੈ ਉਸਦੀ ਯਾਦ ਦੀ,
ਠੋਕਰਾਂ ਦਾ ਸਾਥ ਦੂਣਾ ਹੋ ਗਿਆ।

ਬੋਲਿਆ ਮਿੱਠੇ ਜਿਹੇ ਕੁਝ ਬੋਲ ਉਹ,
ਮੂੰਹ ਮੇਰਾ ਐਵੇਂ ਹੀ ਲੂਣਾ ਹੋ ਗਿਆ।


ਧਰਤ ਤੇ ਆਕਾਸ਼ ਹਨ ਛੂੰਹਦੇ ਜਿਵੇਂ,
ਇਸ ਤਰ੍ਹਾਂ ਉਸਨੂੰ ਵੀ ਛੂਣਾ ਹੋ ਗਿਆ।


ਖ਼ੂਨ ਛੱਡੋ ਹੁਣ ਤਾਂ ਪਾਣੀ ਵੀ ਨਹੀਂ,
ਪਰ ਦਿਲਾਂ ਦਾ ਭਾਰ ਊਣਾ ਹੋ ਗਿਆ।

14608
Shayari / Re: Shayari by Munna Bhai
« on: April 30, 2009, 12:08:44 PM »
ਮੇਰੇ ਹੀ ਖਾਰੇ ਹੰਝੂ ਮੇਰੀ ਦਵਾ ਬਣ ਗਏ,
ਜਦ ਵੀ ਹੋਅਕਾ ਆਇਆ ਨੈਣਾ ਚੋ ਵਰ ਪਏ |
ਮੈਰੇ ਦੀ ਭੁੱਖੀ ਭੋਂ ਤੇ ਗਮ ਦੀਆਂ ਔੜਾਂ ਵਿਚ,
ਦਰਦਾਂ ਦੇ ਚੰਦਰੇ ਚੋਅ ਐਵੇਂ ਹੀ ਚੜ ਗਏ |
ਕੋਹਾਂ ਦੂਰ ਮੈਂ ਉਸ ਤੋ ਜਿਵੇ ਧਰਤ ਤੋ ਸੂਰਜ ,
ਓਹ ਆਪਣੇ ਹੀ ਕਦਮਾਂ ਦੀ ਆਹਟ ਤੋ ਡਰ ਗਏ |
ਓਹ ਪਲ ਜੋ ਓਹਦੇ ਨਾਲ ਗੁਜਾਰੇ ਸਨ ਕਦੇ ,
ਸੋਚਾਂ ਦੀ ਚੰਦਰੀ ਦੌਣੀ ਮੱਥੇ ਤੇ ਜੜ੍ਹ ਗਏ |
ਕਦੇ ਓਹ ਖੜੇ ਸਨ ਮੇਰੇ ਨਾਲ ਕੰਧ ਬਣ ਕੇ ,
ਪਲਾ ਵਿਚ ਹੀ ਮੇਰੇ ਨਾਲ ਹਿਸਾਬ ਕਰ ਗਏ |
ਕਦੇ ਓਹ ਮੇਨੂ ਅਪਣਾ ਸਕੂਨ ਕਿਹਣ ਵਾਲੇ ,
ਅੱਜ ਓਹ ਮੇਰੇ ਹੀ ਸ਼ਰੀਕ ਬਣ ਗਏ |
ਲਪਟ ਬੇਰੁਖੀ ਦੀ ਜਦ ਵੀ ਉਸਦੀ ਉਠੀ ,
ਪਲਾ ਵਿਚ ਹੀ ਮੇਰੇ ਅਰਮਾਨ ਸੜ ਗਏ |
ਕਿਸੇ ਤੇ ਐਵੇਂ ਹਸਣਾ ਨਹੀ ਸੀ ਉਸਦੀ ਆਦਤ
ਪਰ ਓਹ ਮੇਰੇ ਪਿਆਰ ਨੂੰ ਮਜ਼ਾਕ ਕਰ ਗਏ

14609
Shayari / Re: Shayari by Munna Bhai
« on: April 30, 2009, 12:08:15 PM »
ਮੇਰੇ ਅੱਖਾਂ ’ਚ ਹੰਝੂ
ਖਬਰ ਦੀ ਤਰ੍ਹਾਂ
ਫ਼ੈਲ ਰਹੇ ਸਨ |
ਪੜ੍ਹਨ ਵਾਲੇ ਦੀ ਅੱਖਾਂ ‘ਚ
ਮੇਰਾ ਜ਼ਿਕਰ
ਸਾਫ਼ ਸਾਫ਼
ਬਿਆਨ ਹੋ ਰਿਹਾ ਸੀ
ਹੰਝੂ
ਅੱਖਾਂ ’ਚ ਜ਼ਿਆਦਾ
ਚਰਚਾ ’ਚ ਘਿਰੇ ਸਨ
ਹੰਝੂ
ਮੇਰੀਆਂ ਅੱਖਾਂ ’ਚ ਘੱਟ
ਲੋਕਾਂ ਦੇ ਸਵਾਲਾਂ ਦੇ ਨਾਲ
ਜ਼ਿਆਦਾ ਜੁੜੇ ਸਨ
ਉਹ ਮੇਰੇ ਹੋ ਕੇ ਵੀ
ਗੈਰਾਂ ਦੀ ਤਰ੍ਹਾਂ
ਗੱਲਾਂ ਕਰ ਰਹੇ ਸਨ
ਸਕੇ ਹੋ ਕੇ ਵੀ
ਪਰਾਇਆਂ ਦੀ ਤਰ੍ਹਾਂ
ਲੱਗ ਰਹੇ ਸੀ
ਸ਼ਾਇਦ
ਕਿਸੇ ਆਪਣੇ ਦੇ ਸੀ
ਤਾਂ ਹੀ ‘ਗੁਰੀ’ ਦੇ ਏਨੇ ਖਿਲਾਫ਼ ਸੀ |

14610
Shayari / Re: Shayari by Munna Bhai
« on: April 30, 2009, 12:07:43 PM »
ਯਾਰੀ ਤੇ ਸਰਦਾਰੀ ਆਂਉਦੀ ਕਿਸੇ-ਕਿਸੇ ਨੂੰ ਰਾਸ!!!!!!!!!!

14611
Shayari / Re: Shayari by Munna Bhai
« on: April 30, 2009, 12:02:25 PM »
ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ਹੋਇਆ
ਐਂਵੇ ਲੋਕ ਗਾਂਧੀ ਵਰਗਿਆਂ ਨੂੰ ਸਿਹਰਾ ਬੰਨ੍ਹਾਈ ਫ਼ਿਰਦੇ,
ਉਹਨਾਂ ਦੀਆਂ ਧੋਤੀਆਂ ਨਾਲ ਨਹੀਂ ਅੰਗਰੇਜ਼ੀ ਸਰਕਾਰ ਹਿੱਲੀ
ਫ਼ੋਟੋ ਜਿੰਨ੍ਹਾ ਦੀ ਨੋਟ 'ਤੇ ਛਪਾਈ ਫ਼ਿਰਦੇ,
ਖੂਨ ਡੋਲ੍ਹ ਕੇ ਜਿੰਨ੍ਹਾ ਲਈ ਅਜ਼ਾਦੀ
ਕੁਰਬਾਨੀ ਉਹਨਾਂ ਦੀ ਅੱਜ ਦਿਲੋਂ ਭੁਲਾਈ ਫ਼ਿਰਦੇ,
ਭੁੱਲ ਗਏ ਸਾਰੇ ਭਗਤ ਸਿੰਘ ਵਰਗੇ ਸੂਰਮਿਆਂ ਨੂੰ
ਐਂਵੇ ਲੋਕ ਗਾਂਧੀ ਨੂੰ ਬਾਪੂ ਬਣਾਈ ਫ਼ਿਰਦੇ |

14612
Shayari / Re: Shayari by Munna Bhai
« on: April 30, 2009, 12:01:57 PM »
ਬੇਗਰਜਾਂ ਦੀ ਦੁਨੀਆਂ ਵਿੱਚ,
ਪੈਗਾਮ ਕਹਿਣ ਤੋਂ ਡਰਦੇ ਹਾਂ
ਬਦਨਾਮ ਨਾ ਕਿਧਰੇ ਹੋ ਜਾਵੇ,
ਓਹਦਾ ਨਾਮ ਲੈਣ ਤੋਂ ਡਰਦੇ ਹਾਂ
ਅਲਫਾਜ਼ ਮੇਰੇ ਰੁਕ ਜਾਂਦੇ ਨੇ,
ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ

14613
Shayari / Re: Shayari by Munna Bhai
« on: April 30, 2009, 12:00:56 PM »
ਮੈਂ ਇਕੱਲਤਾ ਦੇ ਵਿੱਚ ਘਿਰਿਆ ਰੋਜ਼ ਹੀ ਡਰਦਾ ਰਹਿੰਦਾ,
ਦੁਨੀਆਂ ਦੀ ਇਸ ਭੀੜ ਅੰਦਰ ਪਲ-ਪਲ ਮਰਦਾ ਰਹਿੰਦਾ |

ਕਿੰਨੇ ਸਾਥੀ, ਕਿੰਨੇ ਦੋਸਤ, ਮਿਲੇ ਤੇ ਮਿਲ ਕੇ ਵਿੱਛੜੇ,
ਉਨ੍ਹਾਂ ਦੇ ਪਰਛਾਵਿਆਂ ਦਾ ਹੀ ਪਿੱਛਾ ਕਰਦਾ ਰਹਿੰਦਾ |

ਰਾਤਾਂ ਦੇ ਸੰਨਾਟੇ ਅੰਦਰ ਅਕਸਰ ਤ੍ਰ੍ਹਿ ਤ੍ਰ੍ਹਿ ਉਠੇ,
ਇਕ ਬੋਝਲ ਜਿਹਾ ਸ਼ੋਰ ਹਮੇਸ਼ਾ ਮਨ ਵਿੱਚ ਭਰਦਾ ਰਹਿੰਦਾ |

ਪਤਾ ਨਹੀਂ ਕਿਉਂ ਹਰ ਰੁੱਤ ਮਨ ਵਿੱਚ ਪੱਤਝੜ ਲੈ ਕੇ ਆਵੇ,
ਮਨ ਦੇ ਕਹਿਣ ਤੇ ਤਨ ਦਾ ਬਿਰਖ ਹੈ ਰੋਜ਼ ਸੰਵਰਦਾ ਰਹਿੰਦਾ |

ਘਰ ਆਈਏ ਤਾਂ ਮਨ ਅਹੁਲਦਾ ਬਾਹਰ ਜਾਣ ਲਈ ਕਿਧਰੇ,
ਬਾਹਰ ਦੇ ਬਾਗਾਂ ਵਿਚ ਵੀ ਪਰ ਚੇਤਾ ਘਰ ਦਾ ਰਹਿੰਦਾ |

ਅਹਿਸਾਸ ਦੀ ਰੇਤ ਹੈ ਕਿਰਦੀ, ਵਕਤ ਦੀ ਮੁੱਠੀ ਵਿਚੋਂ,
ਇਕ ਹਜੂਮ ਸੁਪਨਿਆਂ ਦਾ ਹੈ, ‘ਗੁਰੀ’ ਮਰਦਾ ਰਹਿੰਦਾ |

14614
Shayari / Re: Shayari by Munna Bhai
« on: April 30, 2009, 12:00:32 PM »
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਤਾਂ ਚਿੜੀਆਂ ਨੇ ਕੁੜੀਆਂ ਦਾ ਕੀ ਏ.
ਬਾਬੁਲ ਦੀ ਪਗੜੀ ਵੀਰਾਂ ਦੇ ਰੱਖੜੀ,
ਮਾਵਾਂ ਦੀ ਅੱਖੀਆਂ ਦਾ ਨੂਰ ਨੇ ਕੁੜੀਆਂ,
ਸਮਝ ਨੀ ਆਉਦੀ ਫਿਰ ਵੀ ਏ ਕਾਤੋਂ
ਬੇਬੱਸ ਤੇ ਮਜ਼ਬੂਰ ਨੇ ਕੁੜੀਆਂ,
ਏ ਕਿਸ ਗੱਲ ਥੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਏ ਮਮਤਾ ਤੋਂ ਥੁੜੀਆਂ ਕੁੜੀਆਂ ਦਾ ਕੀ ਏ,
ਸਾਇੰਸ ਤਾ ਬਹੁਤ ਤਰੱਕੀ ਕਰ ਗਈ
ਪਰ ਕੁੱਝ ਅਣਹੋਣੀਆਂ ਹੋਈਆਂ ਵੀ ਨੇ,
ਕਈ ਬਦਕਿਸਮਤ ਕੁੜੀਆਂ ਇੱਥੇ
ਜਨਮ ਤੋਂ ਪਹਿਲਾਂ ਮੋਈਆਂ ਵੀ ਨੇ
ਕੁੜੀਆਂ ਕਿਸਮਤ ਥੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਰਿਸ਼ੀ ਮੁਨੀ ਅਵਤਾਰ-ਔਲੀਏ
ਪੀਰ ਪੈਗੰਬਰ ਜਿਸਨੇ ਜਾਏ,
ਦੇਵਤਿਆਂ ਦੇ ਧਰਤੀ ਦੇ ਉੱਤੇ
ਫਿਰ ਵੀ ਏ ਕਿਉਂ ਕਾਸੀ ਅਖਵਾਏ,
ਰੱਬ ਦੀਆਂ ਲਿਖੀਆਂ ਨਾ ਮੁੜੀਆਂ ਨਾ ਮੁੜੀਆਂ ਦਾ ਕੀ ਏ,
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਬਲੀ ਦਹੇਜ ਦੀ ਚੜੀਆਂ ਨੇ ਕੁੜੀਆਂ,
ਇੱਕ ਹੀ ਨਹੀਂ ਇੱਥੇ ਬੜੀਆਂ ਨੇ ਕੁੜੀਆਂ.
ਆਪਣੇ ਸਿਰ ਦੇ ਸਾਈਆਂ ਦੇ ਹੱਥੋਂ,
ਵਿੱਚ ਤੰਦੂਰਾਂ ਦੇ ਸੜੀਆਂ ਨੇ ਕੁੜੀਆਂ,
ਏ ਹੋਕਿਆਂ ਚ ਰੁੜੀਆਂ ਨੇ ਰੁੜੀਆਂ ਦਾ ਕੀ ਏ,

14615
Shayari / Re: Shayari by Munna Bhai
« on: April 30, 2009, 12:00:10 PM »
--------------------------------------------------------------------------------

ਦੋਸਤ ਥੋੜੇ ਹੀ ਹੋਣ ਬੇਸ਼ਕ,
ਪਰ ਉਹਨਾਂ ਨਾਲ ਨਿਭਾ ਹੋਜੇ.
ਕੌਲ-ਕਰਾਰ ਵੀ ਤਾਹੀਂ ਕਰੀਏ,
ਜੇ ਹੱਸ-ਹੱਸ ਉਹ ਪੁਗਾ ਹੋਜੇ.
ਉਹ ਪਿਆਰ ਕੋਈ ਪਿਆਰ ਨਹੀਂ,
ਜੋ ਪਲਾਂ ਚ ਦਿਲਾਂ ਚੋਂ ਹਵਾ ਹੋਜੇ.
ਦਿਲ ਲੋਚਦਾ ਨਹੀਂ ਮੁੜਕੇ ਪਿਆਰਾਂ ਨੂੰ,
ਜੇ ਪਿਆਰ ਚ ਨਾਲ ਕਦੇ ਦਗਾ ਹੋਜੇ.
ਹੱਸ-ਹੱਸਕੇ ਤੁਰ ਜਾਈਏ ਯਾਰਾਂ ਲਈ,
ਭਾਵੇਂ ਬਹੁਤ ਔਖਾ ਯਾਰੀ ਦਾ ਰਾਹ ਹੋਜੇ.
ਨਿੱਗੀ ਛਾਂ ਰਹੇ ਯਾਰਾਂ ਦੀ ਯਾਰੀ ਦੀ,
ਏਸਾ ਹਸੀਨ ਜਿੰਦਗੀ ਚ ਸਮਾ ਹੋਜੇ.
ਯਾਰ ਮੁੱਖ ਮੋੜ ਜਾਵਣ ਜਿਸ ਗੱਲ ਤੋਂ,
ਏਸਾ
"munne"
ਤੋਂ ਨਾ ਗੁਨਾਹ ਹੋਜੇ..!!

14616
Shayari / Re: Shayari by Munna Bhai
« on: April 30, 2009, 11:59:26 AM »
ਕਿਸੇ ਦੇ ਰੰਗ ਵਿੱਚ ਹੁਣ ਰੰਗ ਹੋ ਗਈ ....

ਹੁਣ ਹੋਰਾਂ ਦੇ ਤਾਂ BRACELIT ਵੀ FIT ਹੋ ਗਏ,
ਸਾਡੀ ਵੰਗ ਵੀ ਹੁਣ ਤੇਰੇ ਤੰਗ ਹੋ ਗਈ ....

ਹੋਰਾਂ ਨਾਲ਼ ਤੂੰ ਜਾਕੇ ਪੀਵੇਂ COCA COLA,
ਸਾਡੀ ਵਾਰੀ ਕਹਿੰਦੀ ਮੈਨੂੰ ਖੰਘ ਹੋ ਗਈ ....

ਹੋਰਾਂ ਨਾਲ਼ ਹੋ ਗਈ ਇੰਨੀ FRANK ਕੁੜੀਏ,
ਸਾਡੀ ਵਾਰੀ MADAM ਨੂੰ ਸੰਗ ਹੋ ਗਈ ....

ਤੈਨੂੰ ਮਿਲ਼ ਗਿਆ ਹੁਣ ਗੱਡੀ ਵਾਲ਼ਾ ਯਾਰ,
ਸਾਡੇ honda 0154 ਦੀ ਵਾਰੀ ਕਹਿੰਦੀ ਠੰਡ HOOO GYi

14617
Shayari / Re: Shayari by Munna Bhai
« on: April 30, 2009, 11:59:00 AM »
--------------------------------------------------------------------------------

ਉਜਾੜ ਕੇ ਗਰੀਬ ਦੇਹੀ ਜੇ ਫਿਰ ਵੀ ਨਾਂ ਚੈਣ ਮਿਲੇ,
ਕਰੀਬ ਆ ਕੇ ਨਾਲ ਨੋਹੀਂ ਸੁੱਕੇ ਜਖ਼ਮ ਖਰੋਚਦੇ ਨੇ,
ਕਾਹਦਾ ਏ ਭਰੋਸਾ ਉੱਚੇ ਮਹਿਲਾਂ ਦਿਆਂ ਮਾਲਕਾਂ ਦਾ,
ਹਰ ਪਲ ਜੋ ਦਿਲਾਂ ਦਿਆਂ ਜੋ ਸੌਦਿਆਂ ਨੂੰ ਲੋਚਦੇ ਨੇ....

ਮੈਂ ਵੀ ਪਿਆ ਵੱਸ ਇੱਕ ਉੱਚੇ ਮਹਿਲ ਵਾਲੇ ਦੇ,
ਖ਼ਬਰ ਨਾ ਸੀ ਵੱਢ ਮਾਸ ਦਿਲ ਦਾ ਖਵਾਉਣਾ ਪਊ,
ਯਾਦਾਂ ਵਾਲੀ ਕਰ ਪੱਟੀ ਹੁਣ ਬੰਨਦਾ ਹਾਂ ਜ਼ਖਮਾਂ ਨੂੰ,
ਇਹ ਨੈਣ ਦੋ ਨਿਮਾਣੇ ਮੇਰੇ ਨਿੱਤ ਰੋਣਾ ਲੋਚਦੇ ਨੇ.
ਕਾਹਦਾ ਏ ਭਰੋਸਾ ਉੱਚੇ ਮਹਿਲਾਂ ਦਿਆਂ ਮਾਲਕਾਂ ਦਾ,
ਹਰ ਪਲ ਜੋ ਦਿਲਾਂ ਦਿਆਂ ਜੋ ਸੌਦਿਆਂ ਨੂੰ ਲੋਚਦੇ ਨੇ....

ਰੂਹਾਂ ਦੇ ਮੇਲ ਵਾਲੇ ਐਸੇ ਲਾ ਗਿਆ ਓਹ ਵੱਟਣੇ,
ਵਾਂਗ ਸੂਲਾਂ ਵਾਂਗ ਚੁੱਬਦੇ ਨੇ ਮਾਈਏ ਬਰਬਾਦੀ ਦੇ,
ਚਿਣਗਾਂ ਨੇ ਫੁੱਟਦੀਆਂ ਤੇ ਚੱਲਦੀਆਂ ਨੇ ਚਾਲ ਕੀੜੀ,
ਉਛਾਲਦਾਂ ਹਾਂ ਦਿਲ ਤਾਂ ਓਹ ਨੇਜਿਆਂ ਤੇ ਬੋਚਦੇ ਨੇ.
ਕਾਹਦਾ ਏ ਭਰੋਸਾ ਉੱਚੇ ਮਹਿਲਾਂ ਦਿਆਂ ਮਾਲਕਾਂ ਦਾ,
ਹਰ ਪਲ ਜੋ ਦਿਲਾਂ ਦਿਆਂ ਜੋ ਸੌਦਿਆਂ ਨੂੰ ਲੋਚਦੇ ਨੇ....

ਕਰ-ਕਰ ਚੇਤੇ ਕੱਲ, ਅੱਜ ਨੂੰ ਉਜਾੜ ਰਿਹਾਂ,
ਹੌਸਲਾ ਨਈ ਹੁੰਦਾ ਆਉਂਦੇ ਕੱਲ ਤਾਈਂ ਵੇਖਣੇ ਦਾ,
ਮਾਰ-ਮਾਰ ਤਾੜੀਆਂ ਉਡਾਉਣ ਤੋਂ ਜੋ ਟੋਕਦੇ ਨੇ,
ਕਾਹਦਾ ਏ ਭਰੋਸਾ ਉੱਚੇ ਮਹਿਲਾਂ ਦਿਆਂ ਮਾਲਕਾਂ ਦਾ,
ਹਰ ਪਲ ਜੋ ਦਿਲਾਂ ਦਿਆਂ ਜੋ ਸੌਦਿਆਂ ਨੂੰ ਲੋਚਦੇ ਨੇ...

14618
Shayari / Re: Shayari by Munna Bhai
« on: April 30, 2009, 11:58:28 AM »
ਇਸ਼ਕ ਦੀ ਬਾਜੀ ਕਿੰਝ ਹੈ ਖੇਡਦੀ,
ਕਦੇ ਜਾਨ ਤਲੀ ਤੇ ਧਰ ਕੇ ਤਾਂ ਵੇਖ,
ਮਹੁੱਬਤ ਜਿਸ ਨੂੰ ਕਹਿੰਦੇ ਨੇ ਲੋਕੀ,
ਧੁਰ ਅੰਦਰੋ ਤੂੰ ਵੀ ਕਰਕੇ ਤਾਂ ਵੇਖ,
ਨੈਣਾਂ ਨਾਲ ਹੀ ਇਕਰਾਰ ਹੋ ਜਾਏਗਾ,
ਤੂੰ ਦਿਲ ਤੋਂ ਹਾਮੀ ਭਰ ਕੇ ਤਾ ਵੇਖ,
ਮੁਕੱਦਰਾ ਦੇ ਨਾਲ ਮਿਲਦਾ ਏ ਸਭ,
ਮੁਕੱਦਰਾਂ ਨਾਲ ਤੂੰ ਲੜ ਕੇ ਤਾਂ ਵੇਖ,
ਇਸ਼ਕ ਦੇ ਇਮਤਿਹਾਨ ਹੁੰਦੇ ਨੇ ਔਖੇ,
ਪਰ ਦਿਲੋਂ ਤੂੰ ਕੋਸ਼ਿਸ ਕਰ ਕੇ ਤਾਂ ਵੇਖ,
ਪੱਟ ਚੀਰ ਖੁਆਉਣਾ ਔਖੀ ਗਲ ਨੀ,
ਕੱਚਿਆ ਤੇ ਤੂੰ ਵੀ ਤਰ ਕੇ ਤਾਂ ਵੇਖ,
''றǺђǺļ" ਦੇਵੇਗਾ ਸਾਥ ਹਰ ਮੋੜ ਤੇ,
ਉਮਰਾ ਲਈ ਹੱਥ ਤੂੰ ਫੜ ਕੇ ਤਾਂ ਵੇਖ .......

14619
Shayari / Re: Shayari by Munna Bhai
« on: April 30, 2009, 11:58:04 AM »
ਖਬਰੇ ਪਾਸ ਹੋ ਜਾਂਦਾਂ ਉਹਨਾਂ ਨੇ ਪਰਖਿਆ ਈ ਨਈ ਬੜਾ ਅਫਸੋਸ ਹੈ ਮੈਨੂੰ
ਜਿਸ ਨੂਂ ਚਾਇਆ ਉਸ ਦਾ ਦਿਲ ਮੇਰੇ ਲਈ ਤੜਪਿਆ ਈ ਨਈ ਬੜਾ ਅਫਸੋਸ ਹੈ ਮੈਨੂੰ
ਜਿਹਨਾ ਨੂੰ ਸਮਝਿਆ ਆਪਣਾ ਉਹਨਾਂ ਨੇ ਸਮਝਿਆ ਈ ਨਈ ਬੜਾ ਅਫਸੋਸ ਹੈ ਮੈਨੂੰ
ਅੱਖਾਂ ਵਿੱਚ ਰੜਕਿਆ ਹਾਂ ਦਿਲਾਂ ਵਿੱਚ ਧੜਕਿਆ ਈ ਨਈ ਬੜਾ ਅਫਸੋਸ ਹੈ ਮੈਨੂੰ
ਜਾਲ ਕਿਂਨੇ ਸੀ ਜੁਲਫਾਂ ਦੇ ਪਰ ਕਿਸੇ ਚ ਉਲਝਿਆ ਈ ਨਈ ਬੜਾ ਅਫਸੋਸ ਹੈ ਮੈਨੂੰ
ਸਿੱਕਾ ਕੀਮਤੀ ਸਾਂ ਕਿਸੇ ਨੇ ਖਰਚਿਆ ਈ ਨਈ ਬੜਾ ਅਫਸੋਸ ਹੈ ਮੈਨੂੰ
ਉਮਰ ਬੀਤ ਚੱਲੀ ਕਈ ਦਿਲਾਂ ਤੱਕ ਪੁਹਂਚਿਆ ਈ ਨਈ ਬੜਾ ਅਫਸੋਸ ਹੈ ਮੈਨੂੰ
ਜਿਸ ਤੇ ਮਾਣ ਕਰਾਂ ਕੋਈ ਸਿਰਜਿਆ ਈ ਨਈ ਬੜਾ ਅਫਸੋਸ ਹੈ ਮੈਨੂੰ......

14620
Shayari / Re: Shayari by Munna Bhai
« on: April 30, 2009, 11:57:33 AM »
ਉਸ ਪਿਆਰ ਦੀ ਮੈੰਨੂ ਚਾਹ ਨਹੀਂ
ਮੁੱੜ ਕੇ ਜਿੱਸ ਨੇ ਮੁੱਕ ਜਾਨਾ
ਉਸ ਯਾਰ ਦੀ ਮੈੰਨੂ ਤਾੰਘ ਨਹੀਂ
ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ
ਚਾਹੁੰਦਾ ਹਾਂ ਅਜਿਹਾ ਹਮਸਫ਼ਰ
ਮੰਜ਼ਲ ਤੱਕ ਸਾਥ ਨਿਭਾਏ ਜਿਹੜਾ
ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ
ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ

Pages: 1 ... 726 727 728 729 730 [731] 732 733 734 735