July 13, 2024, 05:19:14 AM

Show Posts

This section allows you to view all posts made by this member. Note that you can only see posts made in areas you currently have access to.


Messages - ਮਾਨ ਸਾਹਿਬ

Pages: 1 ... 730 731 732 733 734 [735]
14681
Shayari / Shayari by Munna Bhai
« on: April 29, 2009, 10:43:14 AM »
ਕਿੰਨੇ ਦਿਨਾਂਪਿੱਛੋਂ ਤੇਰੀ ਮਹਿਫ਼ਿਲ ‘ਚ ਆਇਆ ਹਾਂ,
ਕਵਿਤਾ ਮੇਰੀ ਤੂੰ ਮੈਨੂੰ ਥੋੜ੍ਹੀ ਜਿਹੀ ਜਗ੍ਹਾ ਤਾਂ ਦੇ।
ਦੂਰ ਦੂਰ ਰਹਿਕੇ ਮੈਨੂੰ ਅੱਖੋਂ ਨਾ ਪਰੋਖੇ ਕਰ,
ਹੋਰ ਨਾ ਮੈਂ ਮੰਗਾਂ ਕੁਝ ਬੱਸ ਇੱਕ ਨਿਗ੍ਹਾ ਤਾਂ ਦੇ।
ਸੁੱਕੇ ਪੱਤੇ ਵਾਂਗੂੰ ਬੇ-ਰਸ ਹੋਈ ਜਿੰਦ ਮੇਰੀ,
ਦੋ ਘੁੱਟਾਂ ਰਸ ਅਤੇ ਕੁਝ ਪਲ ਮਜ਼ਾ ਤਾਂ ਦੇ।
ਲੰਬੀ ਇਸ ਜੁਦਾਈ ਦਾ ਕੀ ਗਿਲਾ ਨਹੀਂ ਤੈਨੂੰ ਕੋਈ,
ਤੇ ਜੇਕਰ ਹੈ ਗਿਲਾ ਫਿਰ ਮੈਨੂੰ ਕੋਈ ਸਜ਼ਾ ਤਾਂ ਦੇ।
ਠੰਡੀ ਪੈਂਦੀ ਜਾ ਰਹੀ ਏ ਧੂਣੀ ਮੋਹ ਪਿਆਰ ਵਾਲੀ,
ਬੁਝ ਰਹੇ ਕੋਲਿਆਂ ਨੂੰ ਪੱਲੇ ਦੀ ਹਵਾ ਤਾਂ ਦੇ।
ਪੁੱਛਦੇ ਨੇ ਲੋਕੀ ਚੁੱਪ ਹੋ ਗਈ ਕਿਉਂ ਕਲਮ ਤੇਰੀ,
ਇਸਦੀ ਖ਼ਾਮੋਸ਼ੀ ਦੀ ਮੈਨੂੰ ਕੋਈ ਵਜ੍ਹਾ ਤਾਂ ਦੇ।
ਮੰਨਦਾ ਹਾਂ ਮੈਂ ਵੀ ਸਮੇਂ ਨਾਲ਼ ਫੱਟ ਭਰ ਜਾਂਦੇ,
ਅੱਲੇ ਪਰ ਜ਼ਖਮਾਂ ਦੀ "ਧੂਰੀ" ਨੂੰ ਦਵਾ ਤਾਂ ਦੇ।

14682
Shayari / Shayari by Munna Bhai
« on: April 29, 2009, 10:40:32 AM »
ਸੱਜਣ ਚਾਹੇ ਕੁੱਝ ਵੀ ਸਮਝੇ,ਪਰ ਪਿਆਰ ਮੈਂ ਉਸਨੂੰ ਕਰਦਾ ਹਾਂ,
ਮੈਥੋ ਦੂਰ ਨਾ ਉਹ ਚਲੀ ਜਾਵੇ,ਤਾਂਹੀੳ ਇਕਰਾਰ ਕਰਨ ਤੋਂ ਡਰਦਾ ਹਾਂ

14683
Shayari / Shayari by Munna Bhai
« on: April 29, 2009, 10:40:07 AM »
ਇਸ਼ਕ ਦਾ ਜਿਸਨੂੰ ਖਵਾਬ ਆ ਜਾਂਦਾ ਹੇ,
ਵਕਤ ਸਮਝੋ ਖਰਾਬ ਆ ਜਾਂਦਾ ਹੇ,
ਮਹਿਬੂਬ ਆਵੇ ਯਾ ਨਾ ਆਵੇ,
ਪਰ ਤਾਰੇ ਗਿਨਣ ਦਾ ਹਿਸਾਬ ਆ ਜਾਂਦਾ ਹੈ |||

14684
Shayari / Shayari by Munna Bhai
« on: April 29, 2009, 10:35:58 AM »
ਤੀਜਾ ਕੰਮ ਕਦੇ ਨਾ ਹੋਇਆ ਦੋ ਵਿੱਚ ਉਮਰ ਹੈ ਬੀਤੀ,
ਜਾ ਤੇਰੇ ਨਾਮ ਇਸ਼ਕ ਹੈ ਕੀਤਾ ਜਾ ਫਿਰ ਦਾਰੂ ਪੀਤੀ.....

14685
Shayari / Shayari by Munna Bhai
« on: April 29, 2009, 08:57:27 AM »
ਤੈਨੂੰ ਭੇਜਿਆ ਪੁੱਤ ਪਰਦੇਸਾਂ ਨੂੰ ਕੀ ਕਰਦੇ ਇਹ ਮਜਬੂਰੀ ਸੀ,
ਘਰ ਦੀਆਂ ਤੰਗੀਆਂ ਕੱਢਣ ਲਈ ਪੈਸਾ ਵੀ ਬਹੁਤ ਜਰੂਰੀ ਸੀ,
ਸਭ ਰਿਸ਼ਤੇ ਨਾਤੇ ਗੈਰ ਬਣੇ,ਹੁਣ ਗੈਰ ਵੀ ਬਣ ਗਏ ਘਰਦੇ ਨੇ,
ਹੁਣ ਤਾਂ ਪੰਚਾਇਤੀ ਵੀ ਪੁੱਛ ਕੇ ਤੇਰੇ ਬਾਪੂ ਨੂੰ ਕੰਮ ਕਰਦੇ ਨੇ /////////

ਜਦ ਕਦੇ ਮੈਂ ਰਿਸ਼ਤੇਦਾਰਾਂ 'ਚ ਤੇਰੇ ਵਿਆਹ ਦੀ ਗੱਲ ਪੁੱਤ ਤੋਰੀ ਸੀ,
ਸਾਡੇ ਘਰ ਦੀ ਦੇਖ ਗਰੀਬੀ ਨੂੰ ਨਾਂਹ ਸਭ ਨੇ ਕੀਤੀ ਕੋਰੀ ਸੀ,
ਹੁਣ ਬਿਨਾਂ ਕਹੇ ਤੋਂ ਨਿੱਤ ਲੋਕੀ ਘਰ ਆ ਕੇ ਮਿਨਤਾਂ ਕਰਦੇ ਨੇ
ਹੁਣ ਤਾਂ ਪੰਚਾਇਤੀ ਵੀ ਪੁੱਛ ਕੇ ਤੇਰੇ ਬਾਪੂ ਨੂੰ ਕੰਮ ਕਰਦੇ ਨੇ ///////

14686
Shayari / Shayari by Munna Bhai
« on: April 29, 2009, 08:55:45 AM »
ਭੁੱਲਕੇ ਇਸ ਰੰਗਲੀ ਦੁਨੀਆ ਨੂੰ, ਬਸ ਕਿਸੇ ਦਾ ਹੋਣ ਨੂੰ ਜੀ ਕਰਦਾ, ਰੱਖਕੇ ਅਪਣਾ ਸਿਰ ਕਿਸੇ ਦੇ ਮੋਡੇ ਤੇ, ਹੁਣ ਮੇਰਾ ਰੋਣ ਨੂੰ ਜੀ ਕਰਦਾ, ਬਹੁਤ ਕੱਲੇਆਂ ਕੱਟ ਲਏ ਦਿਨ, ਹੁਣ ਕਿਸੇ ਦਾ ਹੋਣ ਨੂੰ ਜੀ ਕਰਦਾ, ਜੇ ਆਇਆ ਕਰੇ ਉਹ ਸੁਪਨੇ ਵਿੱਚ, ਮੇਰਾ ਸਾਰੀ ਉਮਰ ਸੌਣ ਨੂੰ ਜੀ ਕਰਦਾ

14687
Fun Time / Re: marriages???
« on: April 21, 2009, 08:06:01 AM »
hurrrrrrrrrrrrrrrrrrr

Pages: 1 ... 730 731 732 733 734 [735]