June 15, 2024, 07:40:41 PM

Show Posts

This section allows you to view all posts made by this member. Note that you can only see posts made in areas you currently have access to.


Messages - ਮਾਨ ਸਾਹਿਬ

Pages: 1 ... 725 726 727 728 729 [730] 731 732 733 734 735
14581
Shayari / Re: Shayari by Munna Bhai
« on: May 02, 2009, 08:36:18 AM »
ਖਬਰੇ ਪਾਸ ਹੋ ਜਾਂਦਾਂ ਉਹਨਾਂ ਨੇ ਪਰਖਿਆ ਈ ਨਈ ਬੜਾ ਅਫਸੋਸ ਹੈ ਮੈਨੂੰ
ਜਿਸ ਨੂਂ ਚਾਇਆ ਉਸ ਦਾ ਦਿਲ ਮੇਰੇ ਲਈ ਤੜਪਿਆ ਈ ਨਈ ਬੜਾ ਅਫਸੋਸ ਹੈ ਮੈਨੂੰ
ਜਿਹਨਾ ਨੂੰ ਸਮਝਿਆ ਆਪਣਾ ਉਹਨਾਂ ਨੇ ਸਮਝਿਆ ਈ ਨਈ ਬੜਾ ਅਫਸੋਸ ਹੈ ਮੈਨੂੰ
ਅੱਖਾਂ ਵਿੱਚ ਰੜਕਿਆ ਹਾਂ ਦਿਲਾਂ ਵਿੱਚ ਧੜਕਿਆ ਈ ਨਈ ਬੜਾ ਅਫਸੋਸ ਹੈ ਮੈਨੂੰ
ਜਾਲ ਕਿਂਨੇ ਸੀ ਜੁਲਫਾਂ ਦੇ ਪਰ ਕਿਸੇ ਚ ਉਲਝਿਆ ਈ ਨਈ ਬੜਾ ਅਫਸੋਸ ਹੈ ਮੈਨੂੰ
ਸਿੱਕਾ ਕੀਮਤੀ ਸਾਂ ਕਿਸੇ ਨੇ ਖਰਚਿਆ ਈ ਨਈ ਬੜਾ ਅਫਸੋਸ ਹੈ ਮੈਨੂੰ
ਉਮਰ ਬੀਤ ਚੱਲੀ ਕਈ ਦਿਲਾਂ ਤੱਕ ਪੁਹਂਚਿਆ ਈ ਨਈ ਬੜਾ ਅਫਸੋਸ ਹੈ ਮੈਨੂੰ
ਜਿਸ ਤੇ ਮਾਣ ਕਰਾਂ ਕੋਈ ਸਿਰਜਿਆ ਈ ਨਈ ਬੜਾ ਅਫਸੋਸ ਹੈ ਮੈਨੂੰ......

14582
Shayari / Re: Shayari by Munna Bhai
« on: May 02, 2009, 08:35:50 AM »
ਹਾਂ ਮਾਲਕ ਉੱਜੜੇ ਰਾਹਾਂ ਦੇ
ਆਬਾਦ ਕਰਨ ਦੀ ਲੋੜ ਨਹੀਂ
ਕੈਦੀ ਹਾਂ ਗਮ ਦੇ ਪਿੰਜਰੇ ਦੇ
ਆਜ਼ਾਦ ਕਰਨ ਦੀ ਲੋੜ ਨਹੀਂ
ਨਹੀਂ ਹੁੰਦਾ ਅਸਰ ਦੁਆਵਾਂ ਦਾ
ਫਰਿਆਦ ਕਰਨ ਦੀ ਲੋੜ ਨਹੀਂ
ਅਸੀਂ ਅੱਤ ਹਾਂ ਹੋਈ ਤਬਾਹੀ ਦੇ
ਬਰਬਾਦ ਕਰਨ ਦੀ ਲੋੜ ਨਹੀਂ
ਕੰਮ ਕਿਸੇ ਦੇ ਆਉਣੇ ਵਾਲੇ ਨਹੀਂ
ਕਿਤੇ ਪੂਰੀ ਪਾਉਣੇ ਵਾਲੇ ਨਹੀਂ
ਬਸ ਭੁੱਲੇ-ਵਿਸਰੇ ਚੰਗੇ ਆਂ
ਸਾਨੂੰ ਯਾਦ ਕਰਨ ਦੀ ਲੋੜ ਨਹੀਂ
ਤੁਸੀਂ ਚੰਗਿਆਂ ਤੋਂ ਵੀ ਰਹੋ ਚੰਗੇ
ਅਸੀਂ ਚੰਗੇ ਮਾੜਿਆਂ ਤੋਂ ਮਾੜੇ
ਸਾਨੂੰ ਯਾਦ ਕਰਨ ਦੀ ਲੋੜ ਨਹੀਂ

14583
Shayari / Re: Shayari by Munna Bhai
« on: May 02, 2009, 08:35:29 AM »
ਸਾਡਾ ਵੱਖਰਾ ਸੁਭਾਅ ਪਾਇਆ ਫ਼ੱਕਰਾਂ ਨੇ ਰਾਹ
ਟੀਲੇ ਜਾ ਕੇ ਜੋਗੀ ਦੇ ਹੱਥ ਜੋੜੇ
ਸਾਨੂੰ ਆਪਣਾ ਕਰੋ ਫ਼ਕੀਰ ਸਾਈਂ
ਤੇਰੇ ਦਰਸ ਦੀਦਾਰ ਦੇ ਦੇਖਣ ਨੂੰ
ਆਇਆ ਦੇਸ਼ ਵਿਦੇਸ਼ ਮੈਂ ਚੀਰ ਸਾਈਂ
ਸਿਦਕ ਧਾਰਕੇ ਨਾਲ਼ ਯਕੀਨ ਆਇਆ
ਅਸੀ ਚੇਲੜੇ ਤੇ ਤੁਸੀ ਪੀਰ ਸਾਈਂ
ਬਾਦਸ਼ਾਹ ਸੱਚਾ ਰਬ ਆਲਮ ਦਾ
ਫ਼ੱਕਰ ਉਸਦੇ ਹਾਂ ਕਾਜ਼ੀਰ ਸਾਈਂ
ਬਿਨਾਂ ਮੁਰਸ਼ਦਾਂ ਰਾਹ ਨਈ ਹੱਥ ਆਉਂਦੇ
ਦੁੱਧਾਂ ਬਾਜ ਨਾ ਰਿਝੱਦੀ ਖ਼ੀਰ ਸਾਈਂ
ਯਾਦ ਹੱਕ ਦੀ ਸਬਕ ਤਸਲੀਮ ਨੇਚਾ
ਤੁਸਾਂ ਜੱਗ ਕੇ ਨਾਲ ਕੀ ਸੀਰ ਸਾਈਂ
ਫ਼ੱਕਰ ਕੁੱਲ ਜਹਾਨ ਦਾ ਆਸਰਾ ਹੈ
ਤਾਬੇ ਫ਼ਕੀਰ ਦੀ ਮੀਰ ਅਮੀਰ ਸਾਈ
ਦੁਨੀਆ ਵਿਚ ਬਹੁਤ ਉਦਾਸ ਹੋਇਆ
ਪੈਰੋਂ ਸਾਡਿਉ ਲਾਹ ਜੰਜ਼ੀਰ ਸਾਈਂ
ਤੈਨੂੰ ਛੱਡ ਕੇ ਹੋਰ ਮੈਂ ਜਾਵਾਂ ਕਿੱਥੇ
ਦਰ ਆਉਂਦਾ ਤੇਰਾ ਨਜ਼ਰ ਮੇਰੇ ਪੀਰ ਸਾਈਂ


14584
Shayari / Re: Shayari by Munna Bhai
« on: May 01, 2009, 02:45:55 PM »
ਉਹ ਮੈਨੂੰ ਭੁੱਲਣਾ ਚਾਹੁੰਦੇ ਨਾ
ਮੈ ਉਹਨਾਂ ਨੂੰ ਭੁੱਲ ਸਕਿਆ ਨਾ
ਬੱਸ ਏਸੇ ਸਿਲਸਿਲੇ ਵਿੱਚ ਜੀਣਾ ਭੁੱਲ ਬੈਠੇ
-
ਉਹ ਮੈਨੂੰ ਮਿਲਣਾ ਚਾਹੁੰਦੇ ਨਾ
ਮੈ ਉਹਨਾਂ ਨੂੰ ਮਿਲ ਸਕਿਆ ਨਾ
ਬੱਸ ਆਸ ਦੇ ਧਾਗੇ ਫੱਟ ਨੂੰ ਸੀਣਾ ਭੁੱਲ ਬੈਠੇ
-
ਉਹ ਮੈਨੂੰ ਛੱਡਣਾ ਚਾਹੁੰਦੇ ਨਾ
ਮੈ ਉਹਨਾਂ ਨੂੰ ਛੱਡ ਸਕਿਆ ਨਾ
ਬੱਸ ਇੱਕ ਦੂਜੇ ਦੇ ਹੰਝੂ ਪੀਣਾ ਭੁੱਲ ਬੈਠੇ
-
ਉਹ ਮੈਨੂੰ ਦੱਸਣਾ ਚਾਹੁੰਦੇ ਨਾ
deep ਉਹਨਾਂ ਨੂੰ ਦੱਸ ਸਕਿਆ ਨਾ
ਬੱਸ ਪਿਆਰ ਪਰਾਗਾ ਇਸ਼ਕ ਚੱਕੀ ਵਿੱਚ ਪੀਹਣਾ ਭੁੱਲ ਬੈਠੇ
plz cuteeeeeeeeee

14585
Shayari / Re: Shayari by Munna Bhai
« on: May 01, 2009, 02:44:57 PM »
ਉਹਨੇ ਸਾਨੂੰ ਕਦੇ ਯਾਦ ਨਾ ਕੀਤਾ ,
ਨਾ ਯਾਰੀ ਹੁੰਦਿਆਂ ਨਾ ਯਾਰੀ ਟੁੱਟਣ ਦੇ ਬਾਦ ਕੀਤਾ ,
ਅਸੀਂ ਉਸ ਦੇ ਦਿਲ ਦੀ ਡੁੰਗਾਈ ਤੱਕ ਪਹੁੰਚ ਨਾ ਸਕੇ ,
ਸ਼ਾਇਦ ਅਸੀਂ ਜ਼ਿੰਦਾ ਦਿਲੀ ਤੇ ਉਸ ਨੇ ਮਜਬੂਰੀ ਚ' ਪਿਆਰ ਕੀਤਾ ,
ਪਰ ਫਿਰ ਵੀ ਗਿਲਾ ਨਹੀਂ ਉਸ ਸ਼ਖਸ਼ ਤੋਂ ,
ਭਾਵੇਂ ਉਹਨੇ ਸਾਨੂੰ ਬਰਬਾਦ ਕੀਤਾ ,
ਵੱਸਦਾ ਰਹੇ ਸੱਜਣ ਮੇਰਾ ,
ਉਹਨੇ ਝੂਠਾ ਈ ਸਹੀ ਸਾਨੂੰ ਪਿਆਰ ਤਾਂ ਕੀਤਾ ....

14586
Shayari / Re: Shayari by Munna Bhai
« on: May 01, 2009, 02:44:30 PM »
ਉਹਦਾ ਦਿਲ ਕਬੂਲ ਕਰੇ ਜਿਸ ਨੂੰ,
ਸਾਡੇ ਕੋਲ ਐਸੀ ਸੋਗਾਤ ਕਿਥੇ...
ਉਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿਚ,
ਸਾਨੂੰ ਮਿਲੇਗੀ ਐਸੀ ਖੈਰਾਤ ਕਿਥੇ...
ਆਪਣੇ ਪਿਆਰ ਦਾ ਉਹਨੂੰ ਐਹਸਾਸ ਕਰਾ ਸਕਾਂ,
ਮੇਰੀ ਏਡੀ ਵਡੀ ਔਕਾਤ ਕਿਥੇ...
ਸਾਨੂੰ ਸੁਪਨੇ ਚ ਹੋ ਜਾਵੇ ਜੇ ਉਹਦਾ ਦਿਦਾਰ,
ਏਡੀ ਔਕਾਤ ਕਿਥੇ...

ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ ,
ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ .
ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ ,
ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ .
ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ ,
ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ .
ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ ,
ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ .
ਜਦ ਨਿਕਲ ਜਾਂਦੀ ਜਾਨ ਓਹਦੀ ਯਾਦ ਚ ,
ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ .
ਕਰਮਾ ਵਾਲੀ ਸਾਡੀ ਰਾਤ ਕਿਥੇ

14587
Shayari / Re: Shayari by Munna Bhai
« on: May 01, 2009, 02:43:54 PM »
ਨਾ ਜਿੱਤਿਆਂ ਦੇ ਵਿਚ
ਨਾ ਮੈਂ ਹਾਰਿਆਂ ਦੇ ਵਿਚ
ਨਜ਼ਰ ਦੂਰ ਜਾ ਖਲੋਈ
ਓਹਨਾਂ ਤਾਰਿਆਂ ਦੇ ਵਿਚ

ਬਨੇਰਿਆਂ ਦੇ ਓਹਲੇ ਰੋਂਦੀ
ਰਾਤ ਤੋਂ ਤੂੰ ਪੁੱਛ..
ਹਿਜ਼ਰਾਂ ਦੀ ਭੱਠੀ ਵਧੇ
ਤਾਪ ਤੋਂ ਤੂੰ ਪੁੱਛ...
ਕਿੰਝ ਆਣ ਮੈਂ ਖਲੋਤਾ
ਪਾਣੀ ਖਾਰਿਆਂ ਦੇ ਵਿਚ..
ਨਾ ਜਿੱਤਿਆਂ ਦੇ ਵਿਚ
ਨਾ ਮੈਂ..........

ਮੋਹੱਬਤਾਂ ਦੇ ਸਫ਼ਿਆਂ ਤੇ
ਇਹ ਕੇਹੀ ਲੀਕ ਸੀ
ਮੱਸਿਆ ਦੀ ਰਾਤੇ ਮੈਨੂੰ
ਚੰਨ ਦੀ ਉਡੀਕ ਸੀ
ਇਕ ਤਾਰੇ ਦੀ ਉਡੀਕ
ਲੰਘੇ ਲਾਰਿਆਂ ਦੇ ਵਿਚ..
ਨਾ ਜਿੱਤਿਆਂ ਦੇ ਵਿਚ
ਨਾ ਮੈਂ ....

ਮਜਬੂਰੀਆਂ ਨੂੰ ਭੁਲਾ,
ਉਸ ਇਜ਼ਹਾਰ ਦੇ ਸਹਾਰੇ,
ਨਿੱਤ ਸੱਧਰਾਂ ਦੀ ਟਾਹਣੀ
ਇਕ ਫੁੱਲ ਖਿੜ ਆਵੇ,
ਪਰ ਮਹਿਕੋਂ ਵਿਹੂਣਾਂ
ਲੱਗੇ ਸਾਰਿਆਂ ਦੇ ਵਿਚ
ਨਾ ਜਿੱਤਿਆਂ ਦੇ ਵਿਚ
ਨਾ ਮੈਂ...........

14588
Shayari / Re: Shayari by Munna Bhai
« on: May 01, 2009, 02:43:11 PM »
ਕੰਮ ਪਏ ਨੂੰ ਜੋ ਹੱਸ ਹੱਸ ਬੋਲਣ

ਮਤਲਬ ਕੱਢ ਪਿੱਠ ਤੇ ਕਰਦੇ ਵਾਰ

ਬਥੇਰੇ ਸੱਜਣ ਬੇਲੀ ਯਾਰ ਬਦਲਦੇ ਦੇਖੇ ਨੇ

ਸੱਤ ਜਨਮਾਂ ਤੱਕ ਦੇਵਾਂਗੇ ਸਾਥ ਤੇਰਾ

ਨਹੀਂ ਛੱਡ ਤੈਨੂੰ ਕਦੇ ਜਾਵਾਂਗੇ
ਦਿਨਾਂ ਚ ਹੀ "ਪਿਆਰ" ਬਦਲਦੇ ਦੇਖੇ ਨੇ

14589
Shayari / Re: Shayari by Munna Bhai
« on: May 01, 2009, 02:42:42 PM »
--------------------------------------------------------------------------------

ਮੇਰੇ ਦੋਸਤ ਮੇਰੀ ਪਿੱਠ ਪਿਛੇ ਹੱਸਦੇ ਨੇ
ਕਹਿੰਦੇ ਨੇ ਬੜਾ ਅਜ਼ੀਬ ਆਦਮੀ ਹੈ!
ਪਰ ਉਹ ਨਹੀ ਸਮਝਦੇ ਕੇ,
ਉਜੜੇ ਪੁਲਾਂ ਹੇਠ
ਪਾਣੀ ਨਹੀ ਹੁੰਦਾ!

ਮੇਰੇ ਦੋਸਤ ਮੇਰੀ ਪਿਠ ਪਿਛੇ ਹੱਸਦੇ ਨੇ
ਕਹਿੰਦੇ ਨੇ ਮੈ ਟੁਟਿਆ ਜਿਹਾ ਹਾ!
ਪਰ ਉਹ ਨਹੀ ਸਮਝਦੇ ਕੇ,
ਤਿੜਕੇ ਹੋਏ ਲੋਕ
ਠਿਕਰੀਆ ਬਣ ਜਾਂਦੇ ਨੇ!

ਮੇਰੇ ਦੋਸਤ ਮੇਰੀ ਪਿਠ ਪਿਛੇ ਹੱਸਦੇ ਨੇ
ਕਹਿੰਦੇ ਨੇ ਬੜਾ ਅਧਰਮੀ ਆਦਮੀ ਹੈ!
ਪਰ ਉਹ ਨਹੀ ਸਮਝਦੇ ਕੇ,
ਮੈ ਅਪਣੀ ਕਵਿਤਾ ਵਿਚ
ਉਹਨਾ ਦੀ ਖੈਰ ਮੰਗਦਾ ਹਾ!

14590
Shayari / Re: Shayari by Munna Bhai
« on: May 01, 2009, 02:42:05 PM »
ਤੇਰੀਆਂ ਤਾ ਵਿਦਵਾਨ ਦੋਸਤਾ ਬਾਤਾਂ ਹੀ ਹੋਰ ਨੇ
ਭੇਜੀਆਂ ਸਾਡੇ ਵੱਲ ਨੂੰ ਸੋਗਾਤਾ ਹੀ ਹੋਰ ਨੇ
ਬੜਾ ਫਰਕ ਹੁੰਦਾ ਚਾਨਣ ਵਿੱਚ ਤੁਰਨ ਦਾ
ਸਾਡੇ ਸਿਰਾਂ ਤੋ ਲੰਗੀਆ ਰਾਤਾਂ ਹੀ ਹੋਰ ਨੇ
ਬੰਗਲਿਆ ਵਿੱਚ ਬੈਠ ਕੌਣ ਕਿੱਦਾ ਗੱਲ ਸਾਡੀ ਲਿਖੇਗਾ
ਨਹਿਰਾ ਦੇ ਪੁਲਾਂ ਤੇ ਮਿਲਦੀਆਂ ਦਾਤਾ ਹੀ ਹੋਰ ਨੇ
ਸਾਡੇ ਮਰਨ ਉੱਤੇ ਤਾ ਸੱਥਰ ਵੀ ਨਾ ਵਿਛਿਆ
ਦੁਸ਼ਮਣ ਦੇ ਘਰ ਲੱਗੀਆ ਕਨਾਤਾਂ ਹੀ ਹੋਰ ਨੇ
ਅਸੀਂ ਤਾ ਪੈਦਾ ਹੋਏ ਹਾਂ ਬਸ ਲੜਨ , ਮਰਨ ਤੇ ਮਾਰਨ ਨੂੰ
ਜੋ ਤਖਤਾਂ ਮੂਹਰੇ ਝੁਕਦੀਆ ਉਹ ਜਾਤਾਂ ਹੀ ਹੋਰ ਨੇ
ਕੱਚੀਆ ਨਾ ਕੱਚ ਵਂਗੜੀਆ, ਕੀ ਟੁੱਟਾਂਗੇ ਹੱਥ ਲੱਗਿਆ
"khalsa" ਜਿਨਾਂ ਤੋ ਬਣਿਆ ਹਾਂ ਉਹ ਧਾਤਾਂ ਹੀ ਹੋਰ ਨੇ..

14591
Shayari / Re: Shayari by Munna Bhai
« on: May 01, 2009, 02:41:23 PM »

ਜ਼ਮਾਨੇ ਵਿੱਚ ਜਿਹਦੇ ਵੀ ਨਾਲ ਮਿਲਣਾ ਵਰਤਣਾ ਪੈਂਦੈ
ਬੜਾ ਕੁਝ ਦੇਖਣਾ ਪੈਂਦਾ,ਬੜਾ ਕੁਝ ਸੋਚਣਾ ਪੈਂਦੈ

ਸਮੇਂ ਦੇ ਨਾਲ ਬੰਦੇ ਨੂੰ ਵਤੀਰਾ ਬਦਲਣਾ ਪੈਂਦੈ
ਕਿਸੇ ਨੂੰ ਸੋਧਣਾ ਪੈਂਦੈ , ਕਿਸੇ ਨੂੰ ਬਖਸ਼ਣਾ ਪੈਂਦੈ

ਵਿਛੋੜਾ , ਮੇਲ, ਪਛਤਾਵਾ , ਕਦੇ ਗੁੱਸਾ , ਕਦੇ ਸ਼ਿਕਵਾ ,
ਮੁਹੱਬਤ ਦੇ ਪੁਜਾਰੀ ਨੂੰ ਹਮੇਸ਼ਾ ਝੱਲਣਾ ਪੈਂਦੈ

ਸਿਆਣੇ ਲੋਕ ਵੈਸੇ ਤਾਂ ਮਿਸਾਲਾਂ ਨਾਲ ਸਮਝਾਉਂਦੇ,
ਕਿਸੇ ਮੌਕੇ ਇਸ਼ਾਰੇ ਚੋਂ ਰਮਜ਼ ਨੂੰ ਸਮਝਣਾ ਪੈਂਦੈ

ਮੁਹੱਬਤ ਇਹ ਨਹੀਂ , ਔਲਾਦ ਨੂੰ ਸਿਰ ਚਾੜ ਕੇ ਰੱਖੋ,
ਕੁਰਾਹੇ ਪੈ ਰਿਹਾ ਬੱਚਾ, ਕਦੇ ਤਾਂ ਝਿੜਕਣਾ ਪੈਂਦੈ

ਖੌਰੇ ਵਾਪਿਸ ਹੀ ਆ ਜਾਵੇ ਉਹਦੀ ਹਾਰੀ ਹੋਈ ਦੌਲਤ,
ਜੁਆਰੀ ਨੂੰ ਇਸੇ ਹੀ ਆਸ ਤੇ ਫਿਰ ਖੇਡਣਾ ਪੈਂਦੈ

ਅਜੇ ਤੱਕ ਲੋਕ ਸਮਝੇ ਨਾ , ਕੀ ਹੁੰਦੀ ਵੋਟ ਦੀ ਤਾਕਤ,
ਇਸੇ ਕਰਕੇ ਕੁਤਾਹੀ ਦਾ , ਨਤੀਜਾ ਭੁਗਤਣਾ ਪੈਂਦੈ

ਨਹੀਂ ਹੁੰਦਾ ਭਲਾ ਏਦਾਂ ' ਭਲਾ ' ਆਖੋ ਜੇ ਹਰ ਵੇਲੇ,
ਭਲੇ ਦੇ ਵਾਸਤੇ ਯਾਰੋ, ' ਬੁਰਾ ' ਵੀ ਬੋਲਣਾ ਪੈਂਦੈ

ਬੜਾ ਇਨਸਾਫ ਕਰਦੇ ਨੇ , ਉਹ ਕਾਤਿਲ ਤੱਕ ਬਰੀ ਕਰਕੇ ,
ਤਦੇ ਨਿਰਦੋਸ਼ ਲੋਕਾਂ ਨੂੰ , ਸਜ਼ਾ ਨੂੰ ਭੁਗਤਣਾ ਪੈਂਦੈ

ਨਹੀਂ ਬਣਦਾ ਕਦੇ ਮੰਜ਼ਿਲ , ਚੁਰਸਤੇ ਦਾ ਹਰੇਕ ਰਸਤਾ ,
ਕਿਸੇ ਤੋਂ ਪਰਤਣਾ ਪੈਂਦੈ , ਕਿਸੇ ਤੇ ਭਟਕਣਾ ਪੈਂਦੈ

ਅਗਰ ਅਣਜਾਣ ਏਂ ਤਾਂ ਜਾਂਚ ਇਹ ਸਿੱਖ ਲੈ ਪਰਿੰਦੇ ਤੋਂ,
ਉਡਾਰੀ ਭਰਨ ਤੋਂ ਪਹਿਲਾਂ
    munna
ਪਰਾਂ ਨੂੰ ਤੋਲਣਾ ਪੈਂਦੈ ...

14592
Shayari / haha
« on: May 01, 2009, 06:04:46 AM »
hahahahaha

14593
Fun Time / Re: by munna
« on: May 01, 2009, 05:33:58 AM »
ਨਦਿਯੋ ਪਾਰ ਜ਼ਿਰਾ ਇਕ ਵਰ੍ਦਾ, ਕਿ ਜਿਦਾ ਦੁਆ ਪਰ੍ਗਟ ਹੋਵੇ.
ਆਵੋ ਨੀ ਸਖਿਓਂ ਰੱਲ ਵੇਖ੍ਨ ਚਲਿਏ, ਕਿੱਤੇ ਯਾਰ ਨ ਜ਼ਰ੍ਦਾ ਹੋਵੇ.
ਅੱਦੀ ਰਾਤ ਟਹਿਲ੍ਗਾ ਉੱਤੇ, ਵੇ ਕੋਈ ਸੁਪ੍ਨਾ ਆਣ ਖ੍ੱਲੋ ਜਾਂਦਾ ਹੈ.
ਆ ਬਹਿਂਦੀ ਜੱਦ ਪ੍ਰੀਤ ਸਿਰ੍ਹਾਣੇ, ਮੇਰਾ ਸੋਣਾ ਮੁਸ਼੍ਕਿਲ ਹੋ ਜਾਂਦਾ ਹੈ.
ਇਸ਼ਕ ਤੇਰੇ ਦਾ ਦਰ੍ਦ ਨੀ ਅੜੀਏ, ਮੇਰੀ ਨਾੜੀ-ਨਾੜੀ ਟੋਹ ਜਾਂਦਾ ਹੈ.
ਸੋਂਹ ਰੱਬ ਦੀ ਮੈਂ ਪਿਆਰ ਨਹੀਂ ਕੀਤਾ, ਇਹ ਪਿਆਰ ਆਪੇ ਹੀ ਹੋ ਜਾਂਦਾ ਹੈ

14594
Fun Time / Re: by munna bhai
« on: May 01, 2009, 05:32:45 AM »
--------------------------------------------------------------------------------

ਜਦ ਹਵਾ ਦਾ ਸਾਹ ਤੇ ਟੂਣਾ ਹੋ ਗਿਆ।
ਜ਼ਿੰਦਗੀ ਦਾ ਬੋਝ ਊਣਾ ਹੋ ਗਿਆ।


ਰੌਸ਼ਨੀ ਏਨੀ ਹੈ ਉਸਦੀ ਯਾਦ ਦੀ,
ਠੋਕਰਾਂ ਦਾ ਸਾਥ ਦੂਣਾ ਹੋ ਗਿਆ।

ਬੋਲਿਆ ਮਿੱਠੇ ਜਿਹੇ ਕੁਝ ਬੋਲ ਉਹ,
ਮੂੰਹ ਮੇਰਾ ਐਵੇਂ ਹੀ ਲੂਣਾ ਹੋ ਗਿਆ।


ਧਰਤ ਤੇ ਆਕਾਸ਼ ਹਨ ਛੂੰਹਦੇ ਜਿਵੇਂ,
ਇਸ ਤਰ੍ਹਾਂ ਉਸਨੂੰ ਵੀ ਛੂਣਾ ਹੋ ਗਿਆ।


ਖ਼ੂਨ ਛੱਡੋ ਹੁਣ ਤਾਂ ਪਾਣੀ ਵੀ ਨਹੀਂ,
ਪਰ ਦਿਲਾਂ ਦਾ ਭਾਰ ਊਣਾ ਹੋ ਗਿਆ।

14595
Fun Time / Re: munna
« on: May 01, 2009, 05:29:28 AM »
ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ਹੋਇਆ
ਐਂਵੇ ਲੋਕ ਗਾਂਧੀ ਵਰਗਿਆਂ ਨੂੰ ਸਿਹਰਾ ਬੰਨ੍ਹਾਈ ਫ਼ਿਰਦੇ,
ਉਹਨਾਂ ਦੀਆਂ ਧੋਤੀਆਂ ਨਾਲ ਨਹੀਂ ਅੰਗਰੇਜ਼ੀ ਸਰਕਾਰ ਹਿੱਲੀ
ਫ਼ੋਟੋ ਜਿੰਨ੍ਹਾ ਦੀ ਨੋਟ 'ਤੇ ਛਪਾਈ ਫ਼ਿਰਦੇ,
ਖੂਨ ਡੋਲ੍ਹ ਕੇ ਜਿੰਨ੍ਹਾ ਲਈ ਅਜ਼ਾਦੀ
ਕੁਰਬਾਨੀ ਉਹਨਾਂ ਦੀ ਅੱਜ ਦਿਲੋਂ ਭੁਲਾਈ ਫ਼ਿਰਦੇ,
ਭੁੱਲ ਗਏ ਸਾਰੇ ਭਗਤ ਸਿੰਘ ਵਰਗੇ ਸੂਰਮਿਆਂ ਨੂੰ
ਐਂਵੇ ਲੋਕ ਗਾਂਧੀ ਨੂੰ ਬਾਪੂ ਬਣਾਈ ਫ਼ਿਰਦੇ |

14596
Fun Time / Re: by munna
« on: May 01, 2009, 05:28:32 AM »
ਬੇਗਰਜਾਂ ਦੀ ਦੁਨੀਆਂ ਵਿੱਚ,
ਪੈਗਾਮ ਕਹਿਣ ਤੋਂ ਡਰਦੇ ਹਾਂ
ਬਦਨਾਮ ਨਾ ਕਿਧਰੇ ਹੋ ਜਾਵੇ,
ਓਹਦਾ ਨਾਮ ਲੈਣ ਤੋਂ ਡਰਦੇ ਹਾਂ
ਅਲਫਾਜ਼ ਮੇਰੇ ਰੁਕ ਜਾਂਦੇ ਨੇ,
ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ

14597
Fun Time / Re: by munna bhaiiiii
« on: May 01, 2009, 05:26:39 AM »
ਚੇਤੇ ਕਰ ਵੇਲਾ ਰੱਬ ਵਾਂਗ ਤੂੰ ਧਿਆਉਂਦੀ ਸੀ,
ਮੈਨੂੰ ਦੇਖ ਵਾਲਾਂ ਦੇ ਤੂੰ ਕੁੰਡਲ ਬਣਾਉਂਦੀ ਸੀ..
ਅੱਡੇ ਉੱਤੇ ਖੜੇ ਨੂੰ ਫ਼ੜਾਇਆ ਚੁੰਮ ਕੇ,
ਸੁੱਕੀ ਹੋਈ ਕਲੀ ਮੈਂ ਗੁਲਾਬ ਸਾਂਭੀ ਪਈ ਆ..
ਕੱਲੀ-ਕੱਲੀ ਸੋਹਣੀਏਂ,
ਮੈਂ ਯਾਦ ਸਾਂਭੀ ਪਈ ਆ..||

ਯਾਦ ਕਰ ਤੈਨੂੰ ਕਦੇ ਰੋਵਾਂ ਕਦੇ ਹੱਸਦਾ,
ਭੁੱਲੀ ਹੋਣੀ ਤੂੰ ਵੀ ਨਹੀਂ ਸਫ਼ਰ ਮਿੰਨੀ-ਬੱਸ ਦਾ..
ਦਿਲ ਜਿਹਾ ਬਣਾਕੇ ਜਿੱਥੇ ਲਿਖਿਆ ਸਾਡਾ ਨਾਮ,
ਬੀ.ਏ. ਵਾਲੀ ਓਹੀ ਮੈਂ ਕਿਤਾਬ ਸਾਂਭੀ ਪਈ ਆ..
ਕੱਲੀ-ਕੱਲੀ ਸੋਹਣੀਏਂ,
ਮੈਂ ਯਾਦ ਸਾਂਭੀ ਪਈ ਆ..||

14598
Shayari / Re: shairy by munna bhai
« on: May 01, 2009, 05:24:37 AM »
ਚੇਤੇ ਕਰ ਵੇਲਾ ਰੱਬ ਵਾਂਗ ਤੂੰ ਧਿਆਉਂਦੀ ਸੀ,
ਮੈਨੂੰ ਦੇਖ ਵਾਲਾਂ ਦੇ ਤੂੰ ਕੁੰਡਲ ਬਣਾਉਂਦੀ ਸੀ..
ਅੱਡੇ ਉੱਤੇ ਖੜੇ ਨੂੰ ਫ਼ੜਾਇਆ ਚੁੰਮ ਕੇ,
ਸੁੱਕੀ ਹੋਈ ਕਲੀ ਮੈਂ ਗੁਲਾਬ ਸਾਂਭੀ ਪਈ ਆ..
ਕੱਲੀ-ਕੱਲੀ ਸੋਹਣੀਏਂ,
ਮੈਂ ਯਾਦ ਸਾਂਭੀ ਪਈ ਆ..||

ਯਾਦ ਕਰ ਤੈਨੂੰ ਕਦੇ ਰੋਵਾਂ ਕਦੇ ਹੱਸਦਾ,
ਭੁੱਲੀ ਹੋਣੀ ਤੂੰ ਵੀ ਨਹੀਂ ਸਫ਼ਰ ਮਿੰਨੀ-ਬੱਸ ਦਾ..
ਦਿਲ ਜਿਹਾ ਬਣਾਕੇ ਜਿੱਥੇ ਲਿਖਿਆ ਸਾਡਾ ਨਾਮ,
ਬੀ.ਏ. ਵਾਲੀ ਓਹੀ ਮੈਂ ਕਿਤਾਬ ਸਾਂਭੀ ਪਈ ਆ..
ਕੱਲੀ-ਕੱਲੀ ਸੋਹਣੀਏਂ,
ਮੈਂ ਯਾਦ ਸਾਂਭੀ ਪਈ ਆ..||

14599
Shayari / Re: shairy by munna bhai
« on: May 01, 2009, 05:23:43 AM »
ਕਰ ਬਚਪਨ ਦੇ ਵਿੱਚ,
ਗੱਲਾਂ ਯਾਦ ਸਕੂਲ ਦੀਆਂ..
ਓ ਨਿੱਕੀਆਂ-ਨਿੱਕੀਆਂ ਖੇਡਾਂ,
ਊਲ-ਜਲੂਲ ਜਿਹੀਆਂ..
ਅਸੀ ਜਿੱਤ ਕੇ ਜਾਂਦੇ ਹਾਰ,
ਮੇਰੀ ਸਰਕਾਰ,
ਜਦੋਂ ਤੂੰ ਰੋਂਦੀ ਸੈਂ..
ਓ ਵੇਲ੍ਹਾ ਯਾਦ ਕਰ..||

ਕੱਲ ਦੀਆਂ ਕਲੀਆਂ ਖਿਲ ਕੇ,
ਅੱਜ ਗੁਲਾਬ ਹੋਈਆਂ..
ਓ ਪਿਆਰ ਦੀਆਂ ਦੋ-ਬੂੰਦਾਂ,
ਅੱਜ ਮਸਤ ਸ਼ਰਾਬ ਹੋਈਆਂ..
ਜਦ ਅੱਖ ਨਾਲ ਅੱਖ ਮਿਲਾ ਕੇ,
ਨੀਵੀਂ ਜਿਹੀ ਪਾ ਕੇ,
ਤੂੰ ਸ਼ਰਮਾਉਂਦੀ ਸੈਂ..
ਓ ਵੇਲ੍ਹਾ ਯਾਦ ਕਰ..||

14600
Shayari / Re: medha ishq vi tu.....baba fareed ji....
« on: May 01, 2009, 05:22:23 AM »
ਜੱਨਤ ਨਾਲੋਂ ਸੋਹਣੀਆਂ ਮੇਰੇ "pind" ਦੀਆਂ ਗਲੀਆਂ,
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ "pind" ਤੋਂ ਮੈਂ ਸਦਕੇ ਜਾਵਾਂ,
ਆਪਣੇ ਸੁਰਗਾਂ ਵਰਗੇ "pind" ਤੋਂ ਮੈਂ ਸਦਕੇ ਜਾਵਾਂ. . . .
ਮੈਂ ਵੇਖੀ ਦੁਨੀਆ ਰੱਜ ਕੇ,ਕੁਝ ਰਖਿਆ ਨਈਂ ਵਲੈਤਾਂ ਚ,
ਨਾਂ ਸਵਾਦ ਹੈ ੳਥੇ ਹੱਸਣ ਦਾ,ਨਾਂ ਸਵਾਦ ਹੈ ੳਥੇ ਰੋਣ ਦਾ,
ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,ਮੈਂਨੁੰ ਮਾਣ ਪੰਜਾਬੀ ਹੋਣ ਦਾ,
ਮੈਂਨੁੰ ਮਾਣ ਪੰਜਾਬੀ ਹੋਣ ਦਾ"

Pages: 1 ... 725 726 727 728 729 [730] 731 732 733 734 735