September 20, 2024, 03:43:31 AM

Show Posts

This section allows you to view all posts made by this member. Note that you can only see posts made in areas you currently have access to.


Messages - ਮਾਨ ਸਾਹਿਬ

Pages: 1 ... 49 50 51 52 53 [54] 55 56 57 58 59 ... 735
1061
ਦਿਵਯਾ ਦੱਤਾ



ਦਿਵਯਾ ਦੱਤਾ ਪੰਜਾਬ ਦੇ ਮੁੱਖ ਕਲਾਕਾਰਾਂ ਵਿੱਚੋਂ ਇਕ ਹਨ. ਉਹਨਾ ਨੇ ਵੱਖ-ਵੱਖ ਭੁਮਿਕਾਵਾਂ ਰਾਹੀਂ ਆਪਣੇ ਅੰਦਰ ਦੇ ਗੁਣਾਂ ਨੂੰ ਉਭਾਰਿਆ ਹੈ. ਉਹ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਉਸਨੇ ਆਪਣੀ ਪੜਾਈ ਗੌਰਮੈਂਟ ਕਾਲਜ ਫੋਰ ਵੁਮੈਨ ਲੁਧਿਆਣਾ ਤੋਂ ਹੀ ਕੀਤੀ. ਉਹ ਪੜਾਈ ਵਿੱਚ ਹੁਸ਼ਿਆਰ ਸੀ. ਉਹਨਾਂ ਨੂੰ ਆਪਣੇ ਨਾਟਕਾਂ ਵਿੱਚ ਆਪਣੀ ਲੇਖਨੀ, ਪ੍ਰਤੀਨਿਧੱਤਵ ਅਤੇ ਕਲਾਕਾਰੀ ਦੇ ਬਾਵਦ ਵਜੀਫ਼ਾ ਵੀ ਮਿਲਿਆ.

ਪੰਜਾਬੀ ਯੁਥ ਫੇਸਟਿਵਲ 1993 ਬੈਸਟ ਐਕਟਰਸ ਅਤੇ ਬੈਸਟ ਡਾੰਸਰ ਅਵਾਰਡ ਮਿਲਿਆ.'ਟਰੇਨ ਟੂ ਪਾਕਿਸਤਾਨ " ਵਿੱਚ ਦਿਵਯਾ ਨੇ 16 ਸਾਲ ਦੀ ਡਾਂਸਰ ਦੇ ਰੂਪ ਵਿੱਚ ਕੰਮ ਕੀਤਾ ਜੋ ਲੋਕਾਂ ਦਾ ਮਨੋਰੰਜਨ ਕਰਦੀ ਹੈ. ਇਹ ਰੋਲ ਵੱਡਾ ਨਹੀਂ ਸੀ ਪਰ ਉਹਨਾਂ ਨੂੰ ਇਸ ਦੇ ਲਈ ਨੈਸ਼ਨਲ ਅਵਾਰਡ ਲਈ ਚੁਣ ਲਿਆ ਗਿਆ.

ਦੱਸ ਸਾਲ ਦੀ ਮਿਹਨਤ ਤੋਂ ਬਾਅਦ ਵੀਰ -ਜ਼ਾਰਾ ਵਿੱਚ ਉਸਦੇ ਕੰਮ ਨੂੰ ਲੇਕੇ "ਫ਼ਿਲਮਫੇਰ ਬੈਸਟ ਐਕਟਰ ਇਨ ਏ ਸਪੋਰਟਿੰਗ ਰੋਲ-ਫਿਮੇਲ' ਨਾਲ ਸਨਮਾਨਿਤ ਕੀਤਾ ਗਿਆ. ਉਹਨਾਂ ਨੇ ਵਾਰਿਸ ਸ਼ਾਹ:ਇਸ਼ਕ ਦਾ ਵਾਰਿਸ ਪੰਜਾਬੀ ਫਿਲਮ ਵਿੱਚ ਗੁਰਦਾਸ ਮਾਨ ਅਤੇ ਜੁਹੀ ਚਾਵਲਾ ਨਾਲ ਵੀ ਕੰਮ ਕੀਤਾ ਅਤੇ ਪ੍ਰਸਿਧੀ ਪ੍ਰਾਪਤ ਕੀਤੀ.

ਉਹਨਾਂ ਨੇ ਜਿਹਨਾਂ ਫਿਲਮਾਂ ਵਿੱਚ ਕੰਮ ਕੀਤਾ ਉਹਨਾਂ ਵਿਚੋਂ ਵਾਰਿਸ਼ ਸ਼ਾਹ, ਵੀਰ-ਜ਼ਾਰਾ, ਸ਼ਾਦੀ ਦਾ ਲੱਡੂ, ਐਲ ਓ ਸੀ ਕਾਰਗੀਲ, ਬਾਗਵਾਂ, ਜੋਗਰਸ ਪਾਰਕ, ਕਸੂਰ,ਅਗਨੀ ਸ਼ਾਕਸ਼ੀ, ਨਾਮ ਗੁਮ ਜਾਏਗਾ, ਵੀਰਗਤੀ ਆਦਿ ਪ੍ਰਸਿਧ ਫਿਲਮਾਂ ਹਨ.

ਉਹਨਾਂ ਨੇ ਸਿਰਫ ਫਿਲਮਾਂ ਵਿੱਚ ਹੀ ਕੰਮ ਨਹੀਂ ਕੀਤਾ ਸਗੋਂ ਟੀ ਵੀ ਦੇ ਨਾਟਕਾਂ ਦੀ ਵੀ ਬਹੁਤ ਵਧਿਆ ਕਲਾਕਾਰ ਰਹੀ. ਉਹਨਾਂ ਨੇ ਇੱਤਫਾਕ ਅਤੇ ਸੰਸਾਰ ਵਰਗੇ ਨਾਟਕਾਂ ਵਿੱਚ ਕੰਮ ਕੀਤਾ. ਉਹਨਾਂ ਨੇ ਇਕ ਅਜਿਹੇ ਨਾਟਕ ਵਿੱਚ ਕੰਮ ਕੀਤਾ ਜੋ ਹਾਸੇ, ਦੁੱਖ, ਗਮ, ਪਿਆਰ ਅਤੇ ਰੋਮਾਂਚ ਦਾ ਮੇਲ ਸੀ. ਇਸ ਨਾਟਕ ਦਾ ਨਾਮ 'ਸ਼ਾਨੋ ਕੀ ਸ਼ਾਦੀ ਸੀ ਅਤੇ ਇਸ ਵਿੱਚ ਉਹਨਾਂ ਨੇ ਸਰਲ ਅਤੇ ਨਾਸਮਝ ਕੁੜੀ ਦਾ ਰੋਲ ਅਦਾ ਕੀਤਾ ਸੀ.ਇਸ ਤਰਾਂ ਉਹਨਾਂ ਨੇ ਸਿਨੇਮਾ ਜਗਤ ਵਿੱਚ ਖੁਬ ਨਾਮ ਕਮਾਇਆ.

1062
ਮੋਨਾ ਸਿੰਘ


ਮੋਨਾ ਸਿੰਘ ਸੋਨੀ ਟੀ.ਵੀ ਤੇ ਚਲ ਰਹੇ ਨਾਟਕ' ਜੱਸੀ ਜੈਸੀ ਕੋਈ ਨਹੀਂ ਦੀ ਮੁੱਖ ਕਲਾਕਾਰ ਹੈ.ਟੀ.ਵੀ ਕਲਾਕਾਰ ਹੋਣ ਦੇ ਨਾਲ-ਨਾਲ ਉਹ ਮਾਡਲ ਵੀ ਹੈ.ਮੋਨਾ ਦਾ ਜਨਮ 8ਅਕਤੁਬਰ ਨੂੰ ਹੋਇਆ.ਉਹ ਮੁੰਬਈ ਵਿੱਚ ਰਹਿੰਦੀ ਹੈ ਅਤੇ ਉਹ ਅਵਿਵਾਹਿਤ ਹੈ.ਉਸਦੀ ਇਕ ਛੋਟੀ ਭੈਣ ਹੈ ਜੋ ਨਿਉਜੀਲੈਂਡ ਵਿੱਚ ਰਹਿ ਰਹੀ ਹੈ.

ਮੋਨਾ ਦੇ ਪਿਤਾ ਜੀ ਫੋਜੀ ਆਫਿਸਰ ਹਨ.ਉਹਨਾਂ ਨੇ ਆਪਣੀ ਪੜਾਈ ਪੂਨਾ ਵਿੱਚ ਸੰਤ ਮੀਰਾ ਕਾਲਜ ਤੋਂ ਪੂਰੀ ਕੀਤੀ.ਜੱਸੀ ਜੈਸੀ ਕੋਈ ਨਹੀਂ ਵਿੱਚ ਉਅਹ ਮੁੱਖ ਕਲਾਕਾਰ ਹੈ.ਇਸ ਨਾਟਕ ਦੇ ਸਦਕੇ ਉਹ ਲੱਖਾਂ ਲੋਕਾਂ ਦੇ ਦਿਲ ਦੀ ਧੜਕਨ ਬਣ ਗਈ ਹੈ.

ਉਸਨੇ ਸੋਨੀ ਟੀ.ਵੀ ਤੇ ' ਝਲਕ ਦਿਖਲਾ ਜਾ' ਪ੍ਰੋਗਰਾਮ ਤੋਂ ਉਹਨਾਂ ਨੇ ਅਵਾਰਡ ਹਾਸਿਲ ਕੀਤਾ.ਮੋਨਾ ਸਿੰਘ ਅਤੇ ਉਹਨਾਂ ਦੇ ਸਹਿਯੋਗੀ ਕਲਾਕਾਰ ਕਰਨ ਓਬਰਾਏ ਦਾ ਰਿਸ਼ਤਾ ਬਹੁਤ ਚਰਚਾ ਦਾ ਵਿਸ਼ਾ ਬਣ ਚੁਕਾ ਹੈ.ਮੋਨਾ ਸਿੰਘ ਨੇ ਕਿਹਾ ਹੈ ਕਿ ਉਹ ਭਵਿੱਖ ਵਿੱਚ ਹੋਰ ਕਈ ਨਾਟਕਾਂ ਵਿੱਚ ਕੀ ਕੰਮ ਕਰੇਗੀ.

ਮੋਨਾ ਕਿਹਾ ਹੈ ਕਿ ਉਹ ਹਲੇ ਵਿਆਹ ਨਹੀਂ ਕਰੇਗੀ.ਮੋਨਾ ਸਿੰਘ ਦੇ ਰੋਲ ਨਾਲ ਜਿਥੇ ਲੋਕਾਂ ਦਾ ਮੰਨੋਰਜੰਨ ਹੁੰਦਾ ਹੈ ਉਥੇ ਹੀ ਲੱਖਾਂ ਲੋਕਾਂ ਲਈ ਪ੍ਰੇਰਨਾ ਦਾ ਸੋਮਾ ਵੀ ਬਣੀ ਹੋਈ ਹੈ.ਮੋਨਾ ਸਿੰਘ ਆਪਣੀ ਮਿਹਨਤ ਦੇ ਸਦਕੇ ਟੀ.ਵੀ ਸੀਰਿਅਲਾਂ ਲਈ ਬਹੁਤ ਪ੍ਰਸਿੱਧੀ ਪ੍ਰਾਪਤ ਕਰ ਚੁੱਕੀ ਹੈ.

1063
ਬਲਕਾਰ ਸਿੱਧੂ



ਜਿਲ੍ਹਾ ਬਠਿੰਡਾ ਤੋਂ ਕੁੱਝ ਕਿਲੋਮੀਟਰ ਦੂਰ ਪੈਂਦੇ ਪਿੰਡ ਪੂਹਲਾ ਵਿਖੇ ਸਰਦਾਰ ਰੂਪ ਸਿੰਘ ਸਿੱਧੂ ਦੇ ਘਰ ਮਾਤਾ ਚਰਨਜੀਤ ਸਿੱਧੂ ਦੀ ਕੁੱਖੋਂ ਜਨਮ ਲੈਣ ਵਾਲੇ ਬਲਕਾਰ ਸਿੱਧੂ ਨੇ ਅੱਜ ਆਪਣੀ ਆਵਾਜ਼ ਦੇ ਦਮ 'ਤੇ ਦੇਸ਼ ਵਿਦੇਸ਼ ਵਿੱਚ ਆਪਣੀ ਅਨੋਖੀ ਪਹਿਚਾਣ ਹੀ ਨਹੀਂ ਬਣਾਈ ਬਲਕਿ ਪੰਜਾਬੀ ਮਾਂ ਬੋਲੀ ਨੂੰ ਹਰਮਨ ਪਿਆਰੀ ਵੀ ਬਣਾਇਆ ਹੈ.

ਪੰਜਾਬੀ ਗਾਇਕੀ ਦੇ ਪਿੜ੍ਹ ਵਿੱਚ ਬਲਕਾਰ ਸਿੱਧੂ ਨੇ 'ਦਿਨ ਪੇਪਰਾਂ ਦੇ' ਸੋਲੋ ਕੈਸਿਟ ਦੇ ਰਾਹੀਂ ਪ੍ਰਵੇਸ਼ ਕੀਤਾ. ਐਨਾ ਹੀ ਨਹੀਂ ਪੰਜਾਬੀ ਮਾਂ ਬੋਲੀ ਦੇ ਇਸ ਮਿੱਠ ਬੋਲੜੇ ਗਾਇਕ ਨੂੰ ਪੜ੍ਹਦੇ ਸਮੇਂ ਵੀ ਤਿੰਨ ਵਾਰ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਵਿੱਚ ਗੋਲਡ ਮੈਡਲ ਦੇ ਨਾਲ ਸਮਾਨਿਤ ਕੀਤਾ ਗਿਆ ਹੈ.

ਇਸਦੇ ਇਲਾਵਾ 'ਕਦੋਂ ਹੋਣਗੇ ਵਿਛੜਿਆਂ ਦੇ ਮੇਲੇ' 'ਕੱਲੇ ਕੱਲੇ ਹੋਈਏ' 'ਚੋਰਾਂ ਤੋਂ ਡਰਦੀ' ਆਦਿ ਚਰਚਿਤ ਗੀਤਾਂ ਨੇ ਬਲਕਾਰ ਸਿੱਧੂ ਨੂੰ ਪੰਜਾਬੀ ਗਾਇਕੀ ਦੇ ਪਿੜ੍ਹ ਵਿੱਚ ਸਥਾਪਤ ਹੋਣ ਵਿੱਚ ਮਦਦ ਕੀਤੀ, ਪਰੰਤੂ ਇਸ ਨੌਜਵਾਨ ਗਾਇਕ ਦੀ ਮਿਹਨਤ ਲਗਨ ਅਤੇ ਦ੍ਰਿੜ ਇਰਾਦੇ ਨੇ ਇਸਨੂੰ ਉਸ ਮੁਕਾਮ ਉੱਤੇ ਪਹੁੰਚਾ ਦਿੱਤਾ, ਜਿਸਦਾ ਬਲਕਾਰ ਸਿੱਧੂ ਹੱਕਦਾਰ ਸੀ.

ਬਲਕਾਰ ਸਿੱਧੂ ਨੇ 'ਤੂੰ ਮੇਰੀ ਖੰਡ ਮਿਸ਼ਰੀ' 'ਮਾਝੇ ਦੀਏ ਮੋਮਬੱਤੀਏ' 'ਚਰਖੇ' 'ਲੌਂਗ ਤਵੀਤੜੀਆਂ' 'ਦੋ ਗੱਲਾਂ' 'ਮਹਿੰਦੀ' 'ਫੁਲਕਾਰੀ' ਅਤੇ 'ਚੁਬਾਰੇ ਵਾਲੀ ਬਾਰੀ' ਆਦਿ ਲਗਾਤਾਰ ਸੱਭਿਆਚਾਰਕ ਸੁਪਰਹਿੱਟ ਪੰਜਾਬੀ ਕੈਸਿਟਾਂ ਦੇਕੇ ਸਫ਼ਲਤਾ ਦੀ ਸਿਖ਼ਰ ਨੂੰ ਛੋਹਿਆ ਹੈ.

ਪੰਜਾਬੀ ਪ੍ਰਸਿੱਧ ਢਾਡੀ ਕਵੀਸ਼ਰ ਗੁਰਬਖ਼ਸ ਸਿੰਘ ਅਲਬੇਲਾ ਤੋਂ ਗਾਇਕੀ ਦੀਆਂ ਬਰੀਕੀਆਂ ਸਿੱਖਣ ਵਾਲੇ ਬਲਕਾਰ ਸਿੱਧੂ ਨੇ ਸਫ਼ਲਤਾ ਦੀਆਂ ਪੌੜੀਆਂ ਚੜ੍ਹਨ ਦੇ ਲਈ ਨੰਗੇਜ਼ ਅਤੇ ਘਟੀਆ ਗੀਤਾਂ ਦਾ ਸਹਾਰਾ ਨਾ ਲੈਂਦੇ ਹੋਏ ਹਮੇਸ਼ਾ ਲੋਕਾਂ ਦੀ ਨਬਜ਼ ਨੂੰ ਫੜ੍ਹਦਿਆਂ ਸੱਭਿਆਚਾਰਕ ਗੀਤਾਂ ਨਾਲ ਸੱਜੀਆਂ ਹੋਈ ਕੈਸਿਟਾਂ ਹੀ ਲੋਕਾਂ ਦੀ ਝੋਲੀ ਵਿੱਚ ਪਾਈਆਂ ਹਨ.

ਮਾਲਵੇ ਦੇ ਇਸ ਜੰਮਪਲ ਗਾਇਕ ਨੇ ਹੁਣ ਤੱਕ ਬਾਬੂ ਸਿੰਘ ਮਾਨ, ਦਵਿੰਦਰ ਖੰਨੇਵਾਲਾ, ਅਲਬੇਲ ਬਰਾੜ, ਮਨਪ੍ਰੀਤ ਟਿਵਾਣਾ, ਕ੍ਰਿਪਾਲ ਮਾਅਣਾ, ਜਨਕ ਸ਼ਰਮੀਲਾ, ਜਸਵੀਰ ਭੱਠਲ ਵਰਗੇ ਪ੍ਰਸਿੱਧ ਗੀਤਕਾਰਾਂ ਦੇ ਗੀਤਾਂ ਨੂੰ ਆਵਾਜ਼ ਦਿੱਤੀ ਹੈ. ਇਸ ਹਰਮਨ ਪਿਆਰੇ ਗਾਇਕ ਬਲਕਾਰ ਸਿੱਧੂ ਦੀ ਸਫ਼ਲਤਮ ਗਾਇਕੀ ਦੇ ਵਾਂਗ ਨਿੱਜੀ ਜ਼ਿੰਦਗੀ ਵੀ ਝਗੜੇ ਝੇੜਿਆਂ ਤੋਂ ਦੂਰ ਜੀਵਨਸਾਥੀ ਦਲਜਿੰਦਰ ਪ੍ਰੀਤ, ਦੋ ਪੁੱਤਰੀਆਂ ਸਰਬਜੀਤ, ਕਸਮਜੋਤ

1064
ਗੋਰਾ ਚੱਕਵਾਲਾ



ਪੰਜਾਬੀ ਮਾਂ ਬੋਲੀ ਅੱਜ ਸਰਹੱਦ ਪਾਰ ਕਰਕੇ ਸਮੁੰਦਰ ਪਾਰ ਵੀ ਆਪਣੀ ਇੱਕ ਅਨੋਖੀ ਪਹਿਚਾਣ ਬਣਾ ਚੁੱਕੀ ਹੈ, ਇਸ ਦਾ ਸਿਹਰਾ ਪੰਜਾਬੀ ਸੰਗੀਤ ਦੇ ਸਿਰ ਜਾਂਦਾ ਹੈ, ਪਰੰਤੂ ਇਸ ਸੰਗੀਤ ਦੀ ਦੁਨੀਆ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਗੀਤਕਾਰਾਂ, ਸੰਗੀਤਕਾਰਾਂ ਅਤੇ ਗਾਇਕਾਂ ਨੂੰ ਵੀ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ, ਜੇਕਰ ਪੰਜਾਬੀ ਸੰਗੀਤ ਦੀ ਗੱਲ ਕਿਧਰੇ ਤੁਰਦੀ ਹੈ ਤਾਂ ਮਾਲਵੇ ਦੀ ਗਾਇਕੀ ਦੇ ਜ਼ਿਕਰ ਬਿਨਾ ਉਹ ਗੱਲ ਅਧੂਰੀ ਜਾਪਦੀ ਹੈ.

ਜੇਕਰ ਮਾਲਵੇ ਦੇ ਗਾਇਕਾਂ ਦੀ ਗੱਲ ਹੋਵੇ ਤਾਂ ਗੋਰੇ ਚੱਕਵਾਲੇ ਦਾ ਜਿਕਰ ਨਾ ਹੋਵੇ ਇਹ ਵੀ ਨਹੀਂ ਹੋ ਸਕਦਾ, ਪਿਛਲੇ ਡੇਢ ਦਹਾਕੇ ਤੋਂ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਝੋਲੀ ਦੇ ਵਿੱਚ ਸੋਹਣੇ ਸੋਹਣੇ ਗੀਤਾਂ ਦੇ ਗੁਲਦਸਤੇ ਪਾਉਣ ਵਾਲੇ ਇਸ ਗਾਇਕ ਦਾ ਜਨਮ ਬਠਿੰਡੇ ਦੇ ਲਾਗਲੇ ਪਿੰਡ ਚੱਕ ਫਤਹਿ ਸਿੰਘ ਵਾਲਾ ਵਿੱਚ ਹੋਇਆ. ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਜਦੋਂਕਿ ਬਾਰ੍ਹਵੀਂ ਬਠਿੰਡਾ ਦੇ ਖਾਲਸਾ ਸੀਨੀਅਰ ਸੈਕੇਂਡਰੀ ਸਕੂਲ ਤੋਂ ਕੀਤੀ.

ਇਸ ਬਾਅਦ ਬੀਏ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਤੋਂ ਕੀਤੀ, ਬੀਏ ਦੇ ਵਿੱਚ ਪੜ੍ਹਦੇ ਸਮੇਂ ਗੋਰੇ ਚੱਕਵਾਲੇ ਦਾ ਪਹਿਲਾ ਗੀਤ ਪੰਜਾਬ ਦੇ ਨਾਮਵਰ ਗਾਇਕ ਬਲਕਾਰ ਸਿੱਧੂ ਦੀ ਕੈਸਿਟ ਦੇ ਵਿੱਚ ਆਇਆ. ਇਸ ਗੀਤ ਤੋਂ ਬਾਅਦ ਗੋਰੇ ਨੇ ਖੁਦ ਗਲੀਆਂ ਉਦਾਸ ਹੋ ਗਈਆਂ ਦੇ ਰਾਹੀ ਪੰਜਾਬੀ ਗਾਇਕੀ ਦੇ ਵਿੱਚ ਕਦਮ ਰੱਖਿਆ. ਇਸ ਕੈਸਿਟ ਨੂੰ ਲੋਕਾਂ ਵੱਲੋਂ ਮਿਲੇ ਹੁੰਗਾਰੇ ਨੇ ਗੋਰੇ ਦੇ ਮਨ ਵਿੱਚ ਉਤਸ਼ਾਹ ਪੈਦਾ ਕੀਤਾ.

ਉਨ੍ਹਾਂ ਦੀ ਦੂਜੀ ਕੈਸਿਟ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਸਾਹਿਬ ਦੀ ਰਹਿਨੁਮਾਈ ਹੇਠ ਆਈ ਜੋ ਕਿ ਉਨ੍ਹਾਂ ਦੇ ਗੁਰੂ ਹਨ. ਇਹ ਕੈਸਿਟ ਤੇਰੇ ਦਿਲ ਮਾਲਿਕ ਮਰਜੀ ਦਾ ਦੇ ਨਾਂਅ ਹੇਠ ਰਿਲੀਜ਼ ਹੋਈ. ਇਸ ਕੈਸਿਟ ਦੇ ਗੀਤਾਂ ਨੇ ਗੋਰੇ ਨੂੰ ਉਸ ਸਮੇਂ ਦੇ ਨਾਮਵਰ ਗਾਇਕਾਂ ਦੀ ਕਤਾਰ ਵਿੱਚ ਲਿਆਕੇ ਖੜ੍ਹਾ ਕਰ ਦਿੱਤਾ, ਇਸਦੇ ਬਾਅਦ ਗੋਰੇ ਦੀ ਸਫ਼ਲਤਾ ਦਾ ਦੌਰਾ ਲਗਾਤਾਰ ਚੱਲਦਾ ਹੈ.

ਉਨ੍ਹਾਂ ਦੀ ਹੁਣ ਤੱਕ ਕਰੀਬ ਡੇਢ ਦਰਜ਼ਨ ਤੋਂ ਉਪਰ ਕੈਸਿਟ ਮਾਰਕਿਟ ਵਿੱਚ ਆ ਚੁੱਕੀਆਂ ਹਨ ਜਿਨ੍ਹਾਂ ਵਿੱਚ ਧਾਰਮਿਕ, ਦੋਗਾਣਾ ਕੈਸਿਟਾਂ ਸ਼ਾਮਿਲ ਹਨ, ਗੋਰੇ ਨੂੰ ਲਿਖਣ ਦਾ ਸ਼ੌਕ ਆਪਣੇ ਵੱਡੇ ਭਾਈ ਜੱਗਾ ਚੱਕਵਾਲਾ ਤੋਂ ਪਿਆ ਪਰੰਤੂ ਉਨ੍ਹਾਂ ਨੇ ਆਪਣੇ ਹੁਨਰ ਨੂੰ ਨਿਖ਼ਾਰਨ ਦੇ ਲਈ ਗੀਤਕਾਰ ਜਸਵੀਰ ਵਿਯੋਗੀ ਨੂੰ ਗੁਰੂ ਧਾਰਨ ਕਰਿਆ.

ਯੂਨੀਵਰਸਿਟੀ ਗੋਲਡ ਮੈਡਲਿਸਟ ਰਹੇ ਗੋਰੇ ਨੇ ਕਦੇ ਵੀ ਆਪਣੀ ਸਫਲਤਾ ਦਾ ਹੰਕਾਰ ਨਹੀਂ ਕਰਿਆ ਬਲਕਿ ਆਪਣੀ ਗਾਇਕੀ ਨੂੰ ਹੋਰ ਨਿਖਾਰਨ ਦੀ ਕੋਸ਼ਿਸ਼ ਕੀਤੀ ਹੈ. ਇਸ ਗਾਇਕ ਦੀ ਇੱਕ ਹੋਰ ਇਹ ਖੂਬੀ ਹੈ ਕਿ ਇਸ ਨੇ ਗਾਇਕੀ ਦੇ ਖੇਤਰ ਵਿੱਚ ਰਾਤੋਂ ਰਾਤ ਵੱਡਾ ਗਾਇਕ ਬਨਣ ਦੇ ਲਈ ਕਦੇ ਨੰਗੇਜ਼ ਅਤੇ ਅਸ਼ਲੀਲਤਾ ਦਾ ਸਹਾਰਾ ਨਹੀਂ ਲਿਆ.

ਹੁਣ ਉਨ੍ਹਾਂ ਦੀ ਪਿਛਲੇ ਦਿਨੀਂ ਦੋਗਾਣਾ ਕੈਸਿਟ ਟੂਰ ਰਿਲੀਜ਼ ਹੋਈ ਹੈ, ਜਿਸ ਨੂੰ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੱਸਦੇ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ. ਚੱਕ ਪਿੰਡ 27 ਅਪ੍ਰੈਲ 1974 ਵਿੱਚ ਸਵ. ਰਾਮ ਗੋਪਾਲ ਸ਼ਰਮਾ ਅਤੇ ਸਵ.ਜਮਨਾ ਦੇਵੀ ਦੇ ਘਰ ਜਨਮੇਂ ਗੁਰਪ੍ਰੀਤ ਸ਼ਰਮਾ ਉਰਫ ਗੋਰਾ ਚੱਕਵਾਲਾ ਨੇ ਸਖ਼ਤ ਮਿਹਨਤ ਅਤੇ ਲਗਨ ਦੇ ਨਾਲ ਅੱਜ ਪੰਜਾਬੀ ਗਾਇਕੀ ਦੇ ਵਿੱਚ ਆਪੇ ਪੈਰ ਜਮਾ ਲਏ ਹਨ.

1065
ਜਗਜੀਤ ਸਿੰਘ

ਜਗਜੀਤ ਸਿੰਘ ਦਾ ਜਨਮ 8 ਫਰਵਰੀ 1941 ਸ਼੍ਰੀ ਗੰਗਾ ਨਗਰ ਰਾਜਸਥਾਨ ਵਿੱਚ ਹੋਇਆ. ਇਨ੍ਹਾਂ ਦੀ ਪਤਨੀ ਦਾ ਨਾਮ ਚਿਤਰਾ ਸਿੰਘ ਹੈ. ਜਗਜੀਤ ਸਿੰਘ ਗਜ਼ਲ ਦੀ ਦੁਨੀਆ ਦੇ ਬਾਦਸ਼ਾਹ ਹਨ. ਇਨ੍ਹਾਂ ਦੀ ਮਨਮੋਹਕ ਆਵਾਜ ਨੇ ਲੱਖਾ ਲੋਕਾਂ ਦੇ ਦਿਲਾ ਨੂੰ ਜਿੱਤਿਆ ਹੈ. ਜਗਜੀਤ ਸਿੰਘ ਦੇ ਪਿਤਾ ਦਾ ਨਾਮ ਸਰਦਾਰ ਅਮਰ ਸਿੰਘ ਅਤੇ ਮਾਤਾ ਦਾ ਨਾਮ ਸਰਦਾਰਨੀ ਬੱਚਨ ਕੌਰ ਹੈ. ਇਨ੍ਹਾਂ ਦੇ ਪਿਤਾ ਜੀ ਰੋਪੜ ਜਿਲ੍ਹੇ ਵਿੱਚ ਸਰਕਾਰੀ ਕਰਮਚਾਰੀ ਸਨ, ਜਗਜੀਤ ਸਿੰਘ ਦੀਆਂ ਚਾਰ ਭੈਂਣਾ ਅਤੇ ਦੋ ਭਾਈ ਹਨ. ਇਨ੍ਹਾਂ ਨੂੰ ਘਰ ਵਿੱਚ ਸਾਰੇ ਜੀਤ ਕਹਿੰਦੇ ਹਨ. ਇਨ੍ਹਾਂ ਨੇ ਖਾਲਸਾ ਸਕੂਲ ਵਿੱਚ ਪੜਾਈ ਕੀਤੀ. ਅਤੇ ਇਨ੍ਹਾਂ ਨੇ ਪੋਸਟ ਗ੍ਰੇਜੁਏਟ ਦੀ ਡਿਗਰੀ ਹਰਿਆਣਾ ਤੋਂ ਲਈ.

ਜਗਜੀਤ ਸਿੰਘ ਨੇ 12 ਸਾਲਾਂ ਦੀ ਉਮਰ ਆਪਣੇ ਗਾਇਕੀ ਜੀਵਨ ਦੀ ਸ਼ੁਰੂਆਤ ਕੀਤੀ. ਉਨ੍ਹਾਂ ਨੇ ਪਹਿਲਾਂ ਸ਼੍ਰੀ ਨਗਰ ਵਿੱਚ ਪੰਡਿਤ ਛਗਨਲਾਲ ਸ਼ਰਮਾ ਤੋਂ ਦੋ ਸਾਲ ਵਿਦਿਆ ਲਈ.ਅਤੇ ਬਾਅਦ ਵਿੱਚ ਇਨ੍ਹਾਂ ਨੇ ਉਸਤਾਦ ਜਾਮਲ ਖਾਨ ਤੋਂ ਵਿਦਿਆ ਲਈ. ਜਗਜੀਤ ਸਿੰਘ ਨੇ ਉਸਤਾਦ ਜੀ ਤੋਂ ਭਾਰਤੀ ਸ਼ਾਸਤਰੀ ਸੰਗੀਤ ਦੀ ਵਿਦਿਆ ਲਈ.

ਉਹ 1967 ਵਿੱਚ ਬੰਬਈ ਆਏ ਅਤੇ ਗਾਇਕੀ ਦੇ ਲਈ ਸੰਘਰਸ਼ ਕਰਨਾ ਸੁਰੂ ਕੀਤਾ. ਉਨ੍ਹਾਂ ਨੇ ਵਿਆਹ ਅਤੇ ਪਾਰਟੀਆ ਦੇ ਲਈ ਗਾਉਣਾ ਸੁਰੂ ਕੀਤਾ. 1967 ਵਿੱਚ ਜਗਜੀਤ ਦੀ ਮੁਲਾਕਾਤ ਚਿਤਰਾ ਦੇ ਨਾਲ ਹੋਈ. ਚਿਤਰਾ ਕਲਕੱਤਾ ਦੇ ਬੰਗਾਲੀ ਪਰਿਵਾਰ ਤੋਂ ਸੀ. ਚਿਤਰਾ ਨੇ ਰਬਿੰਦਰ ਨਾਥ ਸੰਗੀਤ ਤੋਂ ਸੰਗੀਤ ਦੀ ਵਿਦਿਆ ਲਈ.1969 ਵਿੱਚ ਜਗਜੀਤ ਦੇ ਨਾਲ ਚਿਤਰਾ ਦਾ ਵਿਆਹ ਹੋਇਆ. 28 ਜੁਲਾਈ 1990 ਵਿੱਚ ਜਗਜੀਤ ਸਿੰਘ ਦੇ ਬੇਟੇ ਵਿਵੇਕ ਸਿੰਘ ਦੀ ਕਾਰ ਦੁਰਘਟਨਾ ਵਿੱਚ ਮੌਤ ਹੋ ਗਈ. ਉਸ ਦੇ ਬਾਅਦ ਚਿਤਰਾ ਸਿੰਘ ਨੇ ਗਾਇਕੀ ਬੰਦ ਕਰ ਦੀਤੀ.

ਜਗਜੀਤ ਸਿੰਘ ਨੇ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ ਦੇ ਨਾਲ ਵੀ ਗੀਤ ਗਾਏ. ਜਗਜੀਤ ਸਿੰਘ ਨੇ ਗੀਤ, ਗਜ਼ਲ, ਅਤੇ ਕਈ ਭਜਨ ਵੀ ਗਾਏ.ਉਨ੍ਹਾਂ ਦੀ ਭਜਨ ਦੀਆਂ ਕਈ ਐਲਬਮ ਰਿਲੀਜ਼ ਹੋਈਆਂ. ਜਿਨ੍ਹਾਂ ਵਿੱਚ 'ਮਾਂ', 'ਹਰੇ ਕ੍ਰਿਸ਼ਨਾ', 'ਹੇ ਰਾਮ', 'ਇੱਛਾਬਲ' ਅਤੇ 'ਮਨ ਜਿਤੇ ਜਗਜੀਤ'ਹਨ. ਜਗਜੀਤ ਸਿੰਘ ਨੇ ਕਈ ਫਿਲਮਾਂ ਵਿੱਚ ਵੀ ਅਪਣੇ ਸੂਰਾਂ ਦੇ ਨਾਲ ਜਾਦੂ ਕੀਤਾ. ਉਨ੍ਹਾਂ ਦੇ ਮਸ਼ਹੂਰ ਗੀਤ ਅਤੇ ਗਜ਼ਲ ਹਨ 'ਹੋਸ਼ ਵਾਲੋ ਕੋ ਖਬਰ ਕਿਆ' ਸਰਫਰੋਸ਼, 'ਕੋਈ ਫਰਿਆਦ ਤੇਰੇ ਦਿਲ ਮੇਂ' ਤੁਮ ਬਿਨ, ਤੁਮ ਇਤਨਾ ਕਿਉਂ ਮੁਸਕੁਰਾ ਰਹੇ ਹੋ' ਅਰਥ, 'ਝੁਕੀ ਝੁਕੀ ਸੀ ਨਜ਼ਰ'ਅਰਥ,'ਚਿੱਠੀ ਨਾ ਕੋਈ ਸੰਦੇਸ਼' ਦੁਸ਼ਮਨ,'ਪਿਆਰ ਮੁਝ ਸੇ ਕੀਆ ਤੁਮਨੇ' ਸਾਥ ਸਾਥ, 'ਸ਼ਾਮ ਸੇ ਆਂਖ ਮੇਂ'ਮਰਾਸਿਮ,'ਤੁਮ ਕੋ ਦੇਖਾ ਤੋਂ'ਸਾਥ ਸਾਥ, ਇਹਨਾਂ ਸਾਰੇ ਗੀਤਾ ਨੇ ਜਗਜੀਤ ਦੀ ਥਾਂ ਹਰ ਦਿਲ ਵਿੱਚ ਬਣਾ ਦਿੱਤੀ.

1066
ਸੁਖਵਿੰਦਰ ਸਿੰਘ


ਜੇ ਦੇਖੀਏ ਤਾਂ ਗਾਇਕ ਬਨਣ ਲਈ ਬਾਲੀਵੁੱਡ ਵਿਚ ਬਹੁਤ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਪਰ ਅਜਿਹੇ ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਬਹੁਤ ਛੇਤੀ ਆਪਣੇ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਦੇ ਹਨ, ਅਜਿਹਾ ਹੀ ਪੰਜਾਬ ਵਿਚ ਜੰਮਿਆ,ਪਲਿਆ ਗਾਇਕ ਸੁਖਵਿੰਦਰ ਸਿੰਘ ਹੈ, ਜਿਸਨੇ ਪੰਜਾਬ ਵਿਚੋਂ ਜਾ ਕੇ ਬਾਲੀਵੁੱਡ ਵਿਚ ਆਪਣਾ ਮੁਕੱਦਰ ਅਜਮਾਉਣ ਦੀ ਕੋਸ਼ਿਸ ਕੀਤੀ ਤਾਂ ਭਾਰਤ ਵਿਚ ਹੀ ਨਹੀਂ ਸਗੋਂ ਪੰਜਾਬੀ ਤੇ ਹਿੰਦੀ ਗੀਤਾਂ ਨਾਲ ਸੰਸਾਰ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ.

ਉਨ੍ਹਾਂ ਦੇ ਗੀਤ "ਛਈਆਂ ਛਈਆਂ" ਦੇ ਲਈ ਕਿਸੀ ਪਛਾਣ ਨੂੰ ਦੱਸਣ ਦੀ ਲੋੜ ਨਹੀਂ ਹੈ. ਉਨ੍ਹਾਂ ਦੇ ਗੀਤ "ਹਾਏ ਮਿਰਚੀ" ਤੋਂ ਉਹ ਹੋਰ ਵੀ ਮਸ਼ਹੂਰ ਹੋਏ. ਉਨ੍ਹਾਂ ਦੀ ਆਵਾਜ਼ ਵਿੱਚ ਵਖਰਾ ਹੀ ਜਾਦੂ ਹੈ ਜਿਹੜਾ ਸਾਰਿਆਂ ਦੇ ਦਿਲਾ ਤੇ ਰਾਜ ਕਰ ਰਿਹਾ ਹੈ. ਸੁਖਵਿੰਦਰ ਸਿੰਘ ਨੇ ਕਈ ਹਿੰਦੀ ਫਿਲਮਾਂ ਲਈ ਗੀਤ ਗਾਏ ਅਤੇ ਉਨ੍ਹਾਂ ਦੇ ਸੁਖਵਿੰਦਰ ਨੂੰ ਐਵਾਰਡ ਵੀ ਮਿਲੇ.

ਸੁਖਵਿੰਦਰ ਸਿੰਘ ਨੇ 7-8 ਸਾਲਾਂ ਦੀ ਉਮਰ ਵਿੱਚ ਸਟੇਜ ਤੇ ਗਾਉਣਾ ਅਰੰਭ ਕੀਤਾ.ਉਨ੍ਹਾਂ ਦੀ ਟੀ-ਸੀਰੀਜ ਕੰਪਨੀ ਦੇ ਨਾਲ ਮਿਲ ਕੇ ਅਪਣੀ ਐਲਬਮ "ਮੁੰਡਾ ਸਾਉਥਹਾਲ ਦਾ". ਉਸ ਦੇ ਬਾਅਦ ਉਨ੍ਹਾਂ ਨੇ ਹਿੰਦੀ ਫਿਲਮਾਂ ਦੇ ਗੀਤਾ ਦੇ ਲਈ ਲਕਸ਼ਮੀਕਾਂਤ ਪਿਆਰੇ ਲਾਲ ਦੇ ਨਾਲ ਕੰਮ ਕੀਤਾ. ਉਨ੍ਹਾਂ ਨੂੰ ਮਾਧੁਰੀ ਦਿਕਸ਼ਿਤ ਦੀ ਫਿਲਮ "ਖਿਲਾਫ"ਫਿਲਮ ਤੋਂ ਬਰੇਕ ਮਿਲਿਆ ਜਿਸਦੇ ਵਿੱਚ "ਆ ਜਾ ਸਨਮ "ਗੀਤ ਹਿਟ ਹੋਇਆ.

ਸੁਖਵਿੰਦਰ ਨੇ ਸੰਗੀਤ ਦੇ ਗਿਆਨ ਨੂੰ ਵਧਾਉਣ ਲਈ ਇੰਗਲੈਂਡ ਅਤੇ ਅਮੇਰਿਕਾ ਦੀ ਯਾਤਰਾ ਕੀਤੀ. ਫਿਰ ਸੁਖਵਿੰਦਰ ਸਿੰਘ ਮੁੰਬਈ ਆਏ ਅਤੇ ਫਿਰ ਉਨ੍ਹਾਂ ਨੇ ਅਪਣੇ ਕੇਰਿਅਰ ਦੀ ਸ਼ੁਰੂਆਤ ਕੀਤੀ. ਉਨ੍ਹਾਂ ਨੇ ਕਈ ਹਿੰਦੀ ਫਿਲਮਾਂ ਦੇ ਲਈ ਗੀਤ ਗਾਏ, ਜਿਵੇ "ਤਾਲ" ਬੀਵੀ ਨੰ.1", "ਦਾਗ", "ਦਿੱਲਗੀ", ਆਦਿ . ਸੁਖਵਿੰਦਰ ਦੇ ਬੈਸਟ ਗੀਤਾ ਵਿੱਚ ਹਨ "ਛਇਆ ਛਇਆ", "ਰੁਤ ਆ ਜਾਏ ਰੇ", "ਰਮਤਾ ਜੋਗੀ", "ਇਸਕ ਬਿਨਾ", "ਢੋਲਨਾ", 'ਏ ਵਤਨ", ਹਾਏ ਹਾਏ ਮਿਰਚੀ", "ਇਲੂ ਇਲੂ" ਆਦਿ. ਇਸ ਤਰ੍ਹਾਂ ਸੁਖਵਿੰਦਰ ਨੇ ਕਈ ਗੀਤ ਗਾਏ ਅਤੇ ਲੋਕਾਂ ਦੇ ਦਿਲ ਤੇ ਰਾਜ ਕੀਤਾ.


1067
ਦਲੇਰ ਮਹਿੰਦੀ



ਦਲੇਰ ਮਹਿੰਦੀ ਦਾ ਜਨਮ 18 ਅਗਸਤ 1967 ਨੂੰ ਪਟਨਾ ਬਿਹਾਰ ਵਿੱਚ ਹੋਇਆ. ਦਲੇਰ ਮਹਿੰਦੀ ਦੀ ਗਾਇਕੀ ਵਖਰਾ ਅੰਦਾਜ ਹੈ. ਉਹਨਾਂ ਦਾ ਪਹਿਰਾਵਾ ਇੱਕ ਦਮ ਵਖਰਾ ਅਤੇ ਗੀਤ ਗਾਉਣ ਦਾ ਇੱਕ ਨਿਰਾਲਾ ਹੀ ਅੰਦਾਜ ਹੈ. ਦਲੇਰ ਨੇ ਬਹੁਤ ਛੋਟੀ ਉਮਰ ਤੋਂ ਗਾਉਣਾ ਅਰੰਭ ਕਰ ਦਿੱਤਾ ਸੀ. ਦਲੇਰ ਕੇਵਲ ਗਾਇਕ ਹੀ ਨਹੀਂ ਇੱਕ ਬਹੁਤ ਵਧੀਆ ਸੰਗੀਤਕਾਰ ਅਤੇ ਲੇਖਕ ਵੀ ਹਨ. ਦਲੇਰ ਨੂੰ ਸੰਗੀਤ ਆਪਣੇ ਪਰਿਵਾਰ ਤੋਂ ਵਿਰਸੇ ਵਿੱਚ ਪ੍ਰਾਪਤ ਹੋਇਆ. ਦਲੇਰ ਨੇ ਉਸਤਾਦ ਰਾਹਤ ਅਲੀ ਖਾਨ ਤੋਂ ਸੰਗੀਤ ਦੀ ਸਿੱਖਿਆ ਲਈ.ਦਲੇਰ ਨੇ ਬਹੁਤ ਛੋਟੀ ਉਮਰ ਵਿੱਚ ਹੀ ਸਟੇਜ ਤੇ ਪ੍ਰੋਗਰਾਮ ਦੇਣਾ ਅਰੰਭ ਕਰ ਦਿੱਤਾ ਸੀ. ਉਹਨਾਂ ਨੇ ਸ਼ਾਸਤਰੀ ਸੰਗੀਤ ਦੇ ਨਾਲ- ਨਾਲ ਕਈ ਸਾਜ਼ ਬਜਾਉਣ ਦੀ ਵੀ ਸਿੱਖਿਆ ਲਈ.

ਦਲੇਰ ਦੇ ਪਹਿਲੇ ਐਲਬਮ ਨੇ ਪੂਰੇ ਭਾਰਤ ਵਿੱਚ ਦਲੇਰ ਦੀ ਪਹਿਚਾਣ ਬਣਾ ਦਿੱਤੀ ਸੀ. ਉਹਨਾਂ ਦੇ ਇਸ ਐਲਬਮ ਨੇ ਰਿਕਾਰਡ ਕਾਇਮ ਕੀਤਾ. ਇਸ ਐਲਬਮ ਦੇ ਰਿਲਿਜ਼ ਹੋਣ ਦੇ ਬਾਅਦ ਦਲੇਰ ਮਹਿੰਦੀ ਸੁਪਰ ਸਟਾਰ ਬਣ ਗਏ ਇਸ ਦੇ ਬਾਅਦ ਦਲੇਰ ਦੀ ਆਈ ਹਰ ਐਲਬਮ ਸੁਪਰ ਹਿੱਟ ਹੋਈ. ਉਹਨਾਂ ਦੇ ਮਸ਼ਹੂਰ ਗੀਤ ਹਨ ਬੋਲੋ ਤਾ ਰਾ ਰਾ ਰਾ, ਡਰਦੀ ਰਬ ਰਬ, ਤੁਨਕ ਤੁਨਕ, ਇੱਕ ਦਾਣਾ,ਦਿਲ ਮੇਰੇ ਨਾਲ ਨਾਲ, ਹਰ ਤਰਫ ਤੇਰਾ ਜਲਵਾ, ਆਦਿ ਦਲੇਰ ਨੇ ਪੰਜਾਬੀ ਪੌਪ ਗੀਤਾਂ ਦੇ ਇਲਾਵਾ ਕਈ ਗਜ਼ਲਾ ਵੀ ਗਾਈਆਂ. ਦਲੇਰ ਮਹਿੰਦੀ ਨੇ ਹਿੰਦੀ ਫਿਲਮਾਂ ਲਈ ਵੀ ਕਈ ਗੀਤ ਗਾਏ ਅਤੇ ਧਾਰਮਿਕ ਐਲਬਮ ਵੀ ਹਨ. ਜਿਨਹਾਂ ਵਿੱਚ ਉਹਨਾਂ ਨੇ ਗੁਰਬਾਣੀ ਦਾ ਗਾਇਨ ਕੀਤਾ ਹੈ.

ਦਲੇਰ ਮਹਿੰਦੀ ਦੇ ਸ਼ੋ ਭਾਰਤ ਦੇ ਇਲਾਵਾ ਬਾਹਰ ਦੇ ਦੇਸ਼ਾਂ ਵਿੱਚ ਵੀ ਹੁੰਦੇ ਹਨ. ਦਲੇਰ ਦਾ ਭਰਾ ਮਿਕਾ ਵੀ ਪੰਜਾਬੀ ਗਾਇਕ ਹਨ. ਦਲੇਰ ਨੂੰ ਏਸ਼ੀਆ ਇੰਟਰਨੇਸ਼ਨਲ ਅਵਾਜ ਦਾ ਖਿਤਾਬ ਹਾਸਿਲ ਹੈ. ਉਹ ਅੱਜ ਕੇਵਲ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿੱਚ ਪਹਿਚਾਣੇ ਜਾਂਦੇ ਹਨ.

1068
ਧਰਮਿੰਦਰ


ਮਸ਼ਹੂਰ ਅਭਿਨੇਤਾ ਧਰਮਿੰਦਰ ਨਰਮ ਸੁਭਾ ਵਾਲੇ ਹਨ. ਉਨ੍ਹਾਂ ਨੇ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਲੁਧਿਆਣਾ ਵਿੱਚ ਰੇਲਵੇ ਕਲਰਕ ਵਜੋਂ ਕੰਮ ਕੀਤਾ. ਜਦੋ ਉਹ ਬੰਬਈ ਆਏ ਤਾਂ ਉਹਨਾਂ ਕੰਮ ਪਾਉਣ ਦੇ ਲਈ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਵੀ ਉਨ੍ਹਾਂ ਨੂੰ ਕੰਮ ਦੇਣ ਲਈ ਰਾਜੀ ਨਹੀਂ ਸੀ ਕਿਸੇ ਨਿਰਮਾਤਾ ਨੇ ਉਨ੍ਹਾਂ ਨੂੰ ਕੁਸ਼ਤੀ ਲੜਨ ਦੀ ਸਲਾਹ ਦਿੱਤੀ ਅਤੇ ਕਿਸੇ ਨੇ ਉਨ੍ਹਾਂ ਨੂੰ ਖਿਡਾਰੀ ਬਣਨ ਦੇ ਲਈ ਕਿਹਾ ਪਰ ਧਰਮਿੰਦਰ ਨੇ ਅਪਣਾ ਇਰਾਦਾ ਪੱਕਾ ਰੱਖ ਕੇ ਹਿੰਦੀ ਸਿਨੇਮਾ ਵਿੱਚ ਮੁਕਾਮ ਹਾਸਲ ਕਰ ਲਿਆ.

ਮੁੰਬਈ ਆਉਣ ਤੋਂ ਬਾਦ ਧਰਮਿੰਦਰ ਦੀ ਦੋਸਤੀ ਅਰਜੁਨ ਹਿੰਗੋਰਾਨੀ ਦੇ ਨਾਲ ਹੋਈ ਅਤੇ ਉਨ੍ਹਾਂ ਨੇ ਧਰਮਿੰਦਰ ਨੂੰ ਕੰਮ ਦਿੱਤਾ ਉਹ ਅਪਣੀ ਹਿੰਦੀ ਫਿਲਮ "ਦਿਲ ਭੀ ਤੇਰਾ ਹਮ ਭੀ ਤੇਰੇ" ਵਿੱਚ ਹੀਰੋ ਦੇ ਰੂਪ ਵਿੱਚ ਲੈ ਲਿਆ. ਇਹ ਫਿਲਮ ਧਰਮਿੰਦਰ ਦੀ ਪਹਿਲੀ ਫਿਲਮ ਸੀ. ਧਰਮਿੰਦਰ ਨੂੰ "ਫੂਲ ਔਰ ਪੱਥਰ"ਨਾਮ ਦੀ ਫਿਲਮ ਤੋਂ ਸਫਲਤਾ ਪ੍ਰਾਪਤ ਹੋਈ. ਹੁਣ ਕੋਈ ਵੀ ਵੱਡਾ ਨਿਰਦੇਸ਼ਕ ਉਨ੍ਹਾਂ ਨੂੰ ਫਿਲਮ ਵਿੱਚ ਲੈਣ ਲਈ ਤਿਆਰ ਸੀ. ਧਰਮਿੰਦਰ ਨੇ ਲਗਭਗ ਤਿੰਨ ਸੌ ਫਿਲਮਾਂ ਵਿੱਚ ਕੰਮ ਕੀਤਾ. ਅਤੇ ਵਿੱਚੋਂ 50 ਦੇ ਲਗਭੱਗ ਫਿਲਮਾਂ ਨੇ 'ਗੋਲਡਨ ਜੁਬਲੀ' ਮਨਾਈ ਹੈਂ.

ਧਰਮਿੰਦਰ ਨੇ ਕਈ ਹੀਰੋਇਨਾਂ ਨਾਲ ਕੰਮ ਕੀਤਾ ਇਨ੍ਹਾਂ ਵਿੱਚ ਮੀਨਾ ਕੁਮਾਰੀ, ਨੂਤਨ, ਸ਼ਰਮੀਲਾ ਟੈਗੋਰ , ਵਹੀਦਾ ਰਹਿਮਾਨ ਅਦਿ ਦੇ ਨਾਮ ਸ਼ਾਮਿਲ ਹਨ. ਐਕਟਿੰਗ ਨੂੰ ਲੈ ਕੇ ਧਰਮਿੰਦਰ ਨੂੰ ਅਲੋਚਨਾ ਅਤੇ ਪ੍ਰਸ਼ਸਾ ਮਿਲਦੀ ਰਹੀ. ਪਰ ਧਰਮਿੰਦਰ ਡਾਂਸ ਦੇ ਮਾਮਲੇ ਵਿੱਚ ਸਦਾ ਪਿੱਛੇ ਰਹੇ. ਉਨ੍ਹਾਂ ਦੇ ਡਾਂਸ ਦਾ ਹਮੇਸ਼ਾ ਹੀ ਮਜਾਕ ਬਣਿਆ. ਕੋਰੀਉਗ੍ਰਾਫਰ ਧਰਮਿੰਦਰ ਨੂੰ ਡਾਂਸ ਦੀਆਂ ਰਿਹਰਸਾਲਾਂ ਕਰਾ ਕਰਾ ਕੇ ਥੱਕ ਜਾਂਦੇ ਪਰ ਧਰਮਿੰਦਰ ਨੂੰ ਡਾਂਸ ਕਰਨਾ ਨਹੀ ਆਉਂਦਾ. ਪਰ ਉਨ੍ਹਾਂ ਦੀ ਉਲਟੇ ਸਿੱਧੇ ਸਟਾਈਲ ਦਰਸ਼ਕਾਂ ਨੂੰ ਬਹੁਤ ਪਸੰਦ ਆਏ.

ਅਵਾਰਡ ਦੇ ਮਾਮਲੇ ਵਿੱਚ ਧਰਮਿੰਦਰ ਦੀ ਕਿਸਮਤ ਚੰਗੀ ਨਹੀਂ ਰਹੀ ਅਤੇ ਉਨ੍ਹਾਂ ਨੂੰ ਘੱਟ ਅਵਾਰਡ ਹੀ ਮਿਲੇ. ਉਨ੍ਹਾਂ ਨੂੰ ਅਵਾਰਡ ਪ੍ਰਾਪਤ ਕਰਣ ਲਈ 35 ਸਾਲਾਂ ਦਾ ਇੰਤਜਾਰ ਕਰਨਾ ਪਿਆ. 35 ਸਾਲਾਂ ਬਾਦ ਧਰਮਿੰਦਰ ਨੂੰ 'ਮੈਗਜੀਨ ਲਾਈਫ ਟਾਇਮ ਅਚੀਵਮੈਂਟ' ਅਵਾਰਡ ਮਿਲਿਆ.


1069
ਗੁਰਦਾਸ ਮਾਨ



ਗੁਰਦਾਸ ਮਾਨ ਦਾ ਜਨਮ ਫਰੀਦਕੋਟ ਜਿਲ੍ਹੇ ਦੇ ਗਿੱਦੜਬਾਹਾ (ਹੁਣ ਜਿਲ੍ਹਾ ਮੁਕਤਸਰ) ਪਿੰਡ ਵਿੱਚ ਹੋਇਆ. ਉਨ੍ਹਾਂ ਨੇ ਮਲੋਟ ਵਿੱਚ ਪੜਾਈ ਕੀਤੀ. ਉਹ ਅੱਗੇ ਦੇ ਪੜਾਈ ਕਰਨ ਲਈ ਪਟਿਆਲਾ ਗਏ. ਉਨ੍ਹਾਂ ਨੇ ਫਿਜ਼ਿਕਲ ਐਜੁਕੇਸ਼ਨ ਵਿੱਚ ਮਾਸਟਰ ਡਿਗਰੀ ਲਈ. ਗੁਰਦਾਸ ਮਾਨ ਨੇ ਕਈ ਯੂਨਿਵਰਸੀਟੀ ਦੇ ਯੂਥ ਫੇਸਟੀਵਲਾਂ ਵਿੱਚ ਭਾਗ ਲਿਆ ਅਤੇ ਕਈ ਐਵਾਰਡ ਜਿੱਤੇ. ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਭਿਨੈ ਵਿੱਚ ਵੀ ਐਵਾਰਡ ਜਿੱਤੇ. ਗੁਰਦਾਸ ਮਾਨ ਨੇ ਜੂਡੋ ਵਿੱਚ ਵੀ ਬਲੈਕ ਬੇਲਟ ਪ੍ਰਾਪਤ ਕੀਤਾ. ਅਪਨੀ ਪੜਾਈ ਦੇ ਬਾਦ ਉਨ੍ਹਾਂ ਨੇ ਸਟੇਜ ਸ਼ੋਅ ਕਰਨੇ ਸ਼ੁਰੂ ਕੀਤੇ.

ਉਨ੍ਹਾਂ ਦੇ ਇੱਕ ਸਟੇਜ ਸ਼ੋਅ ਵਿੱਚ ਅਪਣਾ ਲਿਖਿਆ ਹੋਇਆ ਗਾਣਾ ਗਾਇਆ ਜਿਸ ਦੇ ਨਾਲ ਉਨ੍ਹਾਂ ਨੇ ਵੱਡੀ ਕਾਮਯਾਬੀ ਪਾਈ. ਇਸ ਵੱਡੀ ਸਫਲਤਾ ਦੇ ਬਾਅਦ ਐਚਐਮਵੀ ਕੰਪਨੀ ਨੇ ਇਨ੍ਹਾਂ ਦੇ ਇਸ ਗੀਤ ਨੂੰ ਰਿਕਾਰਡ ਕੀਤਾ ਅਤੇ ਇਹ ਉਨ੍ਹਾਂ ਦੇ ਪਹਿਲੇ ਐਲਬਮ ਦੇ ਰੂਪ ਵਿੱਚ 1982 ਵਿੱਚ ਆਇਆ.ਜਿਸ ਦੇ ਨਾਲ ਉਨ੍ਹਾਂ ਨੇ ਬਹੁਤ ਪ੍ਰਸਿੱਧੀ ਪਾਈ.

ਉਨ੍ਹਾਂ ਦੇ 27 ਐਲਬਮ ਰਿਲਿਜ਼ ਹੋਏ ਅਤੇ ਉਨ੍ਹਾਂ ਨੇ 200 ਗੀਤ ਲਿੱਖੇ. ਜਦ ਉਨ੍ਹਾਂ ਨੇ ਗਾਇਕੀ ਦੀ ਸ਼ੁਰੂਆਤ ਕੀਤੀ ਉਸ ਸਮੇਂ ਸੋਲੋ ਗਾਇਕ ਦੇ ਲਈ ਬਾਜਾਰ ਨਹੀਂ ਸੀ. ਪਰ ਉਨ੍ਹਾਂ ਦੀ ਆਵਾਜ ਦਾ ਜਾਦੂ ਲੋਕਾਂ ਤੇ ਇਸ ਤਰ੍ਹਾਂ ਛਾਇਆ ਕਿ ਸੋਲੋ ਗਾਇਕ ਹੋਣ ਦੇ ਬਾਅਦ ਵੀ ਉਨ੍ਹਾਂ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ.

ਗੁਰਦਾਸ ਮਾਨ ਨੇ ਪੰਜਾਬੀ ਸੰਗੀਤ ਨੂੰ ਲੋਕ ਪ੍ਰਸਿੱਧ ਕਰਨ ਵਿੱਚ ਇੱਕ ਵੱਡੀ ਭੁਮਿਕਾ ਨਿਭਾਈ. ਗੁਰਦਾਸ ਮਾਨ ਨੇ ਪੰਜਾਬੀ ਸੰਗੀਤ ਨੂੰ ਬਾਹਰ ਦੇ ਦੇਸ਼ਾਂ ਵਿੱਚ ਵੀ ਮਸ਼ਹੂਰ ਕੀਤਾ. ਉਨ੍ਹਾਂ ਦਾ 'ਅਪਨਾ ਪੰਜਾਬ' ਗੀਤ ਨੇ ਨਵਾਂ ਰਿਕਾਰਡ ਕਾਇਮ ਕੀਤਾ ਅਤੇ ਇਸ ਦੇ ਲਈ ਉਨ੍ਹਾਂ ਨੂੰ 1998 ਵਿੱਚ ਬੇਸਟ ਸਾਂਗ, ਬੇਸਟ ਐਲਬਮ, ਅਤੇ ਬੇਸਟ ਅੰਤਰ ਰਾਸ਼ਟਰੀ ਕਲਾਕਾਰ ਦਾ ਐਵਾਰਡ ਪ੍ਰਾਪਤ ਹੋਇਆ. ਗੁਰਦਾਸ ਮਾਨ ਨੇ ਗਾਇਕ ਹੋਣ ਦੇ ਨਾਤੇ ਲਕਸ਼ਮੀਕਾਂਤ ਪਿਆਰੇ ਲਾਲ,ਭੱਪੀ ਲਹਰੀ, ਅਨੁ ਮਲੀਕ, ਨਦੀਮ ਸ਼ਰਵਨ, ਆਦਿ ਦੇ ਨਾਲ ਕੰਮ ਕੀਤਾ.

1070
ਹਰਭਜਨ ਮਾਨ




ਹਰਭਜਨ ਮਾਨ ਇੱਕ ਪ੍ਰਸਿੱਧ ਗਾਇਕ ਅਤੇ ਇੱਕ ਲੋਕਪ੍ਰਿਅ ਕਲਾਕਰ ਹਨ. ਇਨ੍ਹਾਂ ਦੀ ਗਾਇਕੀ ਨੇ ਲੋਕਾਂ ਨੂੰ ਇਨ੍ਹਾਂ ਦਾ ਦਿਵਾਨਾ ਬਣਾ ਦਿੱਤਾ ਹੈ. ਹਰਭਜਨ ਮਾਨ ਨੇ ਅਪਣੀ ਗਾਇਕੀ ਦੀ ਸ਼ੁਰੂਆਤ 1977 ਵਿੱਚ ਕੀਤੀ. ਉਨ੍ਹਾਂ ਨੇ ਸਕੂਲ ਦੀ ਪੜ੍ਹਾਈ ਦੇ ਬਾਅਦ ਕਨਾਡਾ ਵਿੱਚ ਸ਼ੋਅ ਕੀਤੇ. ਹਰਭਜਨ ਮਾਨ ਨੇ ਪੰਜਾਬੀ ਸੰਗੀਤ ਦੀ ਸਭ ਤੋਂ ਪਹਿਲੀ ਸਿੱਖਿਆ ਸਰਦਾਰ ਕਰਨੈਲ ਸਿੰਘ ਤੋਂ 1992 ਵਿੱਚ ਪ੍ਰਾਪਤ ਕੀਤੀ. ਹਰਭਜਾਨ ਮਾਨ ਨੂੰ ਉਨ੍ਹਾਂ ਦੀ ਐਲਬਮ ' ਚਿੱਠੀਏ ਨੀ ਚਿੱਠੀਏ 'ਤੋਂ ਵੱਡੀ ਕਾਮਯਾਬੀ ਮਿਲੀ. ਇਸ ਐਲਬਮ ਨੂੰ ਪੰਜਬੀ ਸਰੋਤਿਆਂ ਨੇ ਬਹੁਤ ਪਸੰਦ ਕੀਤਾ.

ਟਾਪ ਇੰਡੀਅਨ ਮੀਡੀਆ ਐਮਟੀਵੀ ਇੰਡੀਆ ਅਤੇ ਟੀ-ਸੀਰੀਜ ਆਦਿ ਕੰਪਨੀ ਨੇ ਹਰਭਜਨ ਮਾਨ ਨੂੰ ਬੜਾਵਾ ਦੇਣ ਵਿੱਚ ਬਹੁਤ ਰੁਚੀ ਦਿਖਾਈ. ਹਰਭਜਨ ਮਾਨ ਦੀ ਐਲਬਮ 'ਉਏ ਹੋਏ' ਬਹੁਤ ਮਸ਼ਹੂਰ ਹੋਈ. ਹਰਭਜਨ ਮਾਨ ਦੇ ਪੌਪ ਸੰਗੀਤ ਨੇ ਵੀ ਭਾਰਤੀ ਜਨਤਾ ਨੂੰ ਬਹੁਤ ਆਕਰਸ਼ਿਤ ਕੀਤਾ. ਹਰਭਜਨ ਮਾਨ ਅਪਣੀ ਵੱਡੀ ਸਫਲਤਾ ਦੇ ਬਾਅਦ ਪਲੇਬੈਕ ਗਾਇਕ ਅਤੇ ਅਭਿਨੇਤਾ ਬਣ ਗਏ. ਇਨ੍ਹਾਂ ਦੀ ਨਵੀਂ ਫਿਲਮ 'ਦਿਲ ਆਪਣਾ ਪੰਜਾਬੀ' ਸਤੰਬਰ 2006 ਵਿੱਚ ਰਿਲੀਜ਼ ਹੋਈ.

'ਦਿਲ ਆਪਣਾ ਪੰਜਾਬੀ' ਫਿਲਮ ਨੇ ਲੁਧਿਆਣਾ,ਚੰਡੀਗੜ,ਬਠਿੰਡਾ, ਜਲੰਧਰ ਵਿੱਚ ਬਹੁਤ ਸੁਪਰਹਿਟ ਹੋਈ. ਹਰਭਜਨ ਮਾਨ ਦੇ ਕਈ ਐਲਬਮ ਆਏ ਜਿਵੇ 'ਦਿਲ ਡੋਲ ਗਿਆ', 'ਸਤਰੰਗੀ ਪੀਂਘ', 'ਨੱਚ ਲੈ' ,'ਹਾਏ ਮੇਰੀ ਬਿੱਲੋ' ,'ਲਾਲਾ ਲਾਲਾ ਲਾਲਾ', ਹੁਸਨ ਜਵਾਨੀ ਮਾਲੋਮਾਲ' , 'ਓਏ ਹੋਏ' ,'ਅੰਮ੍ਰਿਤ ਦਾ ਬਾਟਾ' ,'ਰਾਜ ਕਰੇਗਾ ਖਾਲਸਾ', ਵਧਾਈਆਂ ਜੀ ਵਧਾਈਆਂ', ਜੱਗ ਜਿਉਂਦਿਆਂ ਦੇ ਮੇਲੇ', 'ਪੰਥ ਤੇਰੇ ਦੀਆ ਗੁੰਜਾ', ਆਦਿ ਇਸ ਤੋਂ ਇਲਾਵਾ ਉਨ੍ਹਾਂ ਨੇ ਹੁਣ ਤਕ ਤਿੰਨ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਜੋ ਇਸ ਤਰ੍ਹਾਂ ਹੈ 'ਜੀ ਆਇਆ ਨੂੰ', 'ਅਸਾਂ ਨੂੰ ਮਾਨ ਵਤਨਾਂ ਦਾ', 'ਦਿਲ ਆਪਣਾ ਪੰਜਾਬੀ.'

ਹਰਭਜਨ ਮਾਨ ਦੀਆਂ ਇਨ੍ਹਾਂ ਫਿਲਮਾਂ ਤੋਂ ਪੰਜਾਬੀ ਫਿਲਮਾਂ ਵਿੱਚ ਇੱਕ ਨਵਾਂ ਮੋੜ ਆਇਆ. ਹੁਣ ਪੰਜਾਬੀ ਫਿਲਮਾਂ ਦੀ ਲੋਕਪ੍ਰਿਅਤਾ ਬਹੁਤ ਵੱਧ ਗਈ ਹੈ. ਹਰਭਜਨ ਮਾਨ ਨੂੰ ਸਭ ਤੋਂ ਜਿਆਦਾ ਸਫੇਦ ਰੰਗ ਪਸੰਦ ਹੈ. ਕਨਾਡਾ ਹਰਭਜਨ ਮਾਨ ਦੀ ਮਨਪਸੰਦ ਥਾਂ ਹੈ ਉਹਨਾਂ ਦੇ ਮੁਤਾਬਿਕ ਇਹ ਧਰਤੀ ਦੀ ਸਭ ਤੋਂ ਵਧਿਆ ਥਾਂ ਹੈਂ. ਹਰਭਜਨ ਮਾਨ ਨੂੰ ਲੰਦਨ, ਇੰਗਲੈਂਡ ਤੋਂ ਖਰੀਦਦਾਰੀ ਕਰਨਾ ਪਸੰਦ ਹੈ. ਉਨ੍ਹਾਂ ਨੂੰ ਅਪਣੇ ਘਰ ਦਾ ਖਾਣਾ ਬਹੁਤ ਪਸੰਦ ਹੈਂ ਜਿਵੇ ਪੀਲੀ ਦਾਲ,ਕੱਦੂ ਦੀ ਸਬਜ਼ੀ, ਅੰਬ ਦਾ ਅਚਾਰ, ਖੀਰ,ਆਦਿ. ਹਰਭਜਨ ਮਾਨ ਰੋਜ ਅਪਨੇ ਦਿਨ ਦੀ ਸ਼ੁਰੂਆਤ ਪਾਣੀ ਦੇ ਗਿਲਾਸ ਅਤੇ ਨਾਸ਼ਤੇ ਨਾਲ ਕਰਦੇ ਹਨ ਉਸ ਦੇ ਬਾਅਦ ਉਹ ਅਖਬਾਰ ਪੜਦੇ ਹਨ ਫਿਰ ਜਿਮ ਜਾਂਦੇ ਹਨ.


1071
ਹੰਸ ਰਾਜ ਹੰਸ




ਹੰਸ ਰਾਜ ਹੰਸ ਪੰਜਾਬ ਦੇ ਮਹਾਨ ਗਾਇਕ ਹੈ. ਉਹ ਪੌਪ ਅਤੇ ਸੂਫੀ ਦੋਵੇ ਗੀਤ ਗਾਉਂਦੇ ਹਨ. ਹੰਸ ਰਾਜ ਹੰਸ ਦਾ ਜਨਮ ਪੰਜਾਬ ਵਿੱਚ ਹੋਇਆ ਆਪ ਦੇ ਪਿਤਾ ਜੀ ਦਾ ਨਾਮ ਸਰਦਾਰ ਅਰਜੁਨ ਸਿੰਘ ਅਤੇ ਮਾਤਾ ਅਜੀਤ ਕੌਰ ਹੈ. ਹੰਸ ਰਾਜ ਹੰਸ ਨੂੰ ਬਚਪਨ ਤੋਂ ਹੀ ਸੰਗੀਤ ਵਿੱਚ ਰੂਚੀ ਸੀ. ਆਪ ਨੇ ਛੋਟੀ ਉਮਰ ਵਿੱਚ ਗੀਤ ਗਾਉਣਾ ਅਰੰਭ ਕਰ ਦਿੱਤਾ ਸੀ.

ਆਪ ਨੇ ਸੰਗੀਤ ਦੀ ਸਿੱਖਿਆ ਉਸਤਾਦ ਪੁਰਨ ਸ਼ਾਹਕੋਟੀ ਜੀ ਤੋਂ ਲਈ. ਆਪ ਨੇ ਸ਼ਾਸਤਰੀ ਸੰਗੀਤ ਅਤੇ ਸੂਫੀ ਸੰਗੀਤ ਨਾਲ ਪੂਰੇ ਵਿਸ਼ਵ ਵਿੱਚ ਆਪਣੀ ਪਹਿਚਾਣ ਬਣਾਈ ਆਪ ਨੇ ਬਾਹਰ ਦੇ ਦੇਸ਼ਾ ਵਿੱਚ ਵੀ ਆਪਣੇ ਗੀਤਾ ਨਾਲ ਲੋਕਾਂ ਦਾ ਦਿਲ ਜਿੱਤਿਆ.ਆਪ ਨੇ ਪਾਕਿਸਤਾਨ ਅਮੇਰਿਕਾ ਕੇਨੇਡਾ ਆਦਿ ਕਈ ਦੇਸ਼ਾ ਵਿੱਚ ਆਪਣੇ ਗੀਤਾਂ ਦੀ ਪੇਸ਼ਕਸ਼ ਦਿੱਤੀ.

1984 ਵਿੱਚ ਹੰਸ ਰਾਜ ਹੰਸ ਕੈਰਿਅਰ ਦੀ ਸ਼ੁਰੂਆਤ ਕੀਤੀ.ਹੰਸ ਰਾਜ ਹੰਸ ਨੇ ਕਈ ਫਿਲਮਾਂ ਲਈ ਗੀਤ ਗਾਏ.ਆਪ ਨੇ ਮਸ਼ਹੂਰ ਸੰਗੀਤਕਾਰ ਅਤੇ ਗਾਇਕਾ ਨਾਲ ਕੰਮ ਕੀਤਾ.ਆਪ ਨੇ ਹਿੰਦੀ ਅਤੇ ਪੰਜਾਬੀ ਦੋਨਾਂ ਫਿਲਮਾਂ ਲਈ ਗੀਤ ਗਾਏ. ਹੰਸ ਰਾਜ ਹੰਸ ਨੂੰ ਕਈ ਸੰਗੀਤ ਦੀ ਪ੍ਰਤਿਯੋਗਿਤਾ ਵਿੱਚ ਜਜ ਬਣਨ ਦਾ ਅਵਸਰ ਵੀ ਪ੍ਰਾਪਤ ਹੋਇਆ.

ਇਹਨਾਂ ਨੇ ਨੁਸਰਤ ਫਤਿਹ ਅਲੀ ਖਾਨ ਜਸਪਿੰਦਰ ਨਰੂਲਾ, ਅਲਕਾ ਯਾਗਨਿਕ,ਆਦਿ ਗਾਇਕਾਂ ਨਾਲ ਹਿੰਦੀ ਫਿਲਮਾਂ ਲਈ ਗੀਤ ਗਾਏ.ਇਹਨਾਂ ਨੇ ਕਈ ਧਾਰਮਿਕ ਕੈਸਟਾਂ ਵੀ ਕੱਢੀਆਂ. ਇਹਨਾਂ ਨੇ ਫਰੀਦ ਜੀ ਅਤੇ ਕਬੀਰ ਜੀ ਦੇ ਸ਼ਲੋਕ ਵੀ ਗਾਏ. ਇਹਨਾਂ ਨੂੰ ਆਈ ਕੇ ਗੁਜਰਾਲ ਅਤੇ ਅਟਲ ਬਿਹਾਰੀ ਵਾਜਪਈ ਵਰਗੀਆਂ ਮਹਾਨ ਸ਼ਖਸ਼ੀਅਤਾਂ ਤੋਂ ਐਵਾਰਡ ਪ੍ਰਾਪਤ ਹੋਏ ਅਤੇ 'ਰਾਜ ਗਾਇਕ' ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ.

1072
ਬੱਬੂ ਮਾਨ




ਬੱਬੂ ਮਾਨ ਦਾ ਨਾਮ ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕਾਂ ਦੀ ਸੂਚੀ ਵਿੱਚ ਆਉਂਦਾ ਹੈ. ਉਹਨਾਂ ਦਾ ਜਨਮ 18 ਮਾਰਚ 1969 ਨੂੰ ਪੰਜਾਬ ਵਿੱਚ ਹੋਇਆ. ਬੱਬੂ ਦਾ ਪੂਰਾ ਨਾਂ ਤੇਜਿੰਦਰ ਸਿੰਘ ਮਾਨ ਉਹਨਾਂ ਦੇ ਪਿਤਾ ਦਾ ਨਾਮ ਬਾਬੂ ਸਿੰਘ ਮਾਨ ਅਤੇ ਮਾਤਾ ਦਾ ਨਾਮ ਕੁਲਬੀਰ ਕੌਰ ਹੈ. ਬੱਬੂ ਦੀਆਂ ਦੋ ਭੈਣਾਂ ਹਨ ਰੁਪੀ ਅਤੇ ਜੱਸੀ. ਬੱਬੂ ਮਾਨ ਗਾਇਕ ਹੋਣ ਦੇ ਨਾਲ- ਨਾਲ ਕਲਾਕਾਰ,ਸੰਗੀਤਕਾਰ ਅਤੇ ਗੀਤਕਾਰ ਵੀ ਹਨ.

ਬੱਬੂ ਮਾਨ ਦੀ ਪਹਿਲੀ ਐਲਬਮ ਦਾ ਨਾਮ " ਤੂੰ ਮੇਰੀ ਮਿਸ ਇੰਡੀਆ" ਬਹੁਤ ਹੀ ਮਸ਼ਹੂਰ ਹੋਈ, ਇਸ ਦੇ ਬਾਅਦ ਬੱਬੂ ਮਾਨ ਦੇ ਐਲਬਮ ਮਸ਼ਹੂਰ ਹੁੰਦੇ ਗਏ.ਬੱਬੂ ਮਾਨ ਦੇ ਗਾਉਣ ਦਾ ਵਖਰਾ ਹੀ ਅੰਦਾਜ ਹੈ. ਆਪਣੀ ਆਵਾਜ ਨਾਲ ਉਹਨਾਂ ਨੇ ਹਜਾਰਾਂ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ.ਉਹਨਾਂ ਦੀ ਪਹਿਲੀ ਐਲਬਮ ਨੇ ਹੀ ਲੋਕਾਂ ਦੇ ਦਿਲਾਂ ਵਿੱਚ ਬੱਬੂ ਮਾਨ ਦੀ ਥਾਂ ਬਣਾ ਲਈ ਸੀ. ਉਸ ਐਲਬਮ ਦਾ ਗੀਤ "ਪਿੰਡ ਪਹਿਰਾ ਲੱਗਦਾ" ਉਸ ਐਲਬਮ ਦਾ ਸਭ ਤੋਂ ਮਸ਼ਹੂਰ ਗੀਤ ਸੀ. ਇਸ ਦੇ ਬਾਅਦ ਸਾਉਣ ਦੀ ਝੜੀ ਐਲਬਮ ਆਈ ਜਿਸ ਦਾ ਹਰ ਗੀਤ ਹਿਟ ਹੋਇਆ. ਬੱਬੂ ਮਾਨ ਦੀ ਐਲਬਮ "ਪਿਆਸ" ਨੇ ਰਿਕਾਰਡ ਦਰਜ ਕੀਤਾ. ਇਸ ਐਲਬਮ ਨੂੰ ਬਹੁਤ ਪਸੰਦ ਕੀਤਾ ਗਿਆ.

ਬੱਬੂ ਮਾਨ ਨੇ 'ਹਵਾਏਂ' ਨਾਂ ਦੀ ਫਿਲਮ ਵਿੱਚ ਕੰਮ ਕੀਤਾ. ਉਹਨਾਂ ਨੇ ਇਸ ਫਿਲਮ ਵਿੱਚ ਬਹੁਤ ਵਧੀਆ ਅਦਾਕਾਰੀ ਦਿਖਾਈ. ਇਹ ਫਿਲਮ 1984 ਦੇ ਦੰਗੇ ਤੇ ਬਣਾਈ ਗਈ ਸੀ. ਇਹ ਫਿਲਮ ਹਿੰਦੀ ਅਤੇ ਪੰਜਾਬੀ ਦੋਨੋਂ ਭਾਸ਼ਾ ਵਿੱਚ ਰਿਲੀਜ਼ ਹੋਈ ਸੀ. ਇਸ ਫਿਲਮ ਨਾਲ ਉਹਨਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਇੱਕ ਮਹਾਨ ਗਾਇਕ ਹੋਣ ਦੇ ਨਾਲ-ਨਾਲ ਬਹੁਤ ਵਧੀਆ ਕਲਾਕਾਰ ਵੀ ਹਨ.

ਬੱਬੂ ਮਾਨ ਦੀ ਪਿਛਲੇ ਦਿਨੀਂ ਇੱਕ ਹਿੰਦੀ ਗੀਤਾਂ ਦੀ ਐਲਬਮ 'ਮੇਰਾ ਗਮ' ਵੀ ਰਲੀਜ ਹੋਈ ਜਿਸਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ. ਬੱਬੂ ਮਾਨ ਨੇ ਬਹੁਤ ਜਲਦੀ ਲੋਕਾਂ ਦੇ ਦਿਲਾਂ ਵਿੱਚ ਜਗਾ ਬਣਾ ਲਈ.

1073
ਜੇਜ਼ੀ ਬੀ


ਜੇਜ਼ੀ ਬੀ ਪੰਜਾਬ ਦੇ ਮਸ਼ਹੁਰ ਪੋਪ ਗਾਇਕ ਹਨ. ਇਹਨਾਂ ਦਾ ਜਨਮ 1 ਅਪ੍ਰੈਲ 1975 ਨੂੰ ਪੰਜਾਬ ਵਿੱਚ ਹੋਇਆ.

ਜੇਜ਼ੀ ਬੀ ਦਾ ਪੂਰਾ ਨਾਮ ਜਸਵਿੰਦਰ ਸਿੰਘ ਬੈਂਸ ਹੈ. ਜੇਜ਼ੀ ਬੀ ਕਨੇਡਾ ਵਿੱਚ ਵੀ ਰਹੇ ਇਸ ਕਰਕੇ ਉਹ ਉੱਥੇ ਵੀ ਬਹੁਤ ਮਸ਼ਹੁਰ ਹਨ ਜੇਜ਼ੀ ਬੀ ਨੇ ਭਾਰਤ ਦੇ ਇਲਾਵਾ ਕਨੇਡਾ, ਇੰਗਲੈਂਡ ਆਦਿ ਕਈ ਬਾਹਰ ਦੇ ਦੇਸ਼ਾਂ ਵਿੱਚ ਵੀ ਸ਼ੋਅ ਕੀਤੇ.

ਉਹ ਭੰਗੜਾ ਸਟਾਰ ਦੇ ਰੂਪ ਵਿੱਚ ਪਹਿਚਾਣੇ ਜਾਂਦੇ ਹਨ. ਜੇਜ਼ੀ ਬੀ ਦੀ ਦੱਸ ਤੋਂ ਵੀ ਵੱਧ ਐਲਬਮ ਬਾਜਾਰ ਵਿੱਚ ਆ ਚੁਕੀ ਹਨ . ਜੇਜ਼ੀ ਦੀ ਪਹਿਲੀ 'ਘੁੰਗੀਆ ਦਾ ਜੋੜਾ' ਬਹੁਤ ਪਸੰਦ ਕੀਤਾ ਗਿਆ ਸੀ.

ਜੇਜ਼ੀ ਦੀ ਸਾਰੀ ਐਲਬਮ ਦੇ ਨਿਰਮਾਤਾ ਸੁਖਵਿੰਦਰ ਸ਼ਿੰਦਾ ਹਨ. ਜੇਜ਼ੀ ਦੀ ਕੁੱਝ ਧਾਰਮਿਕ ਐਲਬਲ ਵੀ ਆਏ. ਜੇਜ਼ੀ ਦੀ ਪ੍ਰਮੁੱਖ ਐਲਬਮ ਅਤੇ ਗੀਤ ਹਨ ਸੁਰਮਾ, ਉਹ ਕੇੜੀ, ਤੇਰਾ ਰੂਪ, ਰੋਮਿਉ, ਹੁਸਨਾ ਦੀ ਸਰਕਾਰ, ਨਾਗ, ਆਦਿ.

1074
ਸੁਰਜੀਤ ਬਿੰਦਰਖੀਆ

ਆਪਣੇ ਗੀਤਾਂ ਰਾਹੀਂ ਲੋਕ ਗਾਇਕ ਦਾ ਦਰਜਾ ਹਾਸਲ ਕਰਨ ਵਾਲੇ ਪੰਜਾਬੇ ਦੇ ਸਿਰਮੌਰ ਗਾਇਕਾਂ ਵਿੱਚੋਂ ਇੱਕ ਸੁਰਜੀਤ ਬਿੰਦਰਖੀਆ ਆਪਣੀ ਗਾਇਣ ਸ਼ੈਲੀ ਦੇ ਨਾਲ ਨਾਲ ਆਪਣੀ ਲੰਬੀ ਹੇਕ ਲਈ ਵੀ ਮਸ਼ਹੂਰ ਸੀ।

ਸੁਰਜੀਤ ਦਾ ਜਨਮ 15 ਅਪ੍ਰੈਲ, 1962 ਨੂੰ ਪੰਜਾਬ ਦੇ ਜਿਲ੍ਹਾ ਰੋਪੜ (ਰੂਪਨਗਰ) ਦੇ ਇੱਕ ਪਿੰਡ ਬਿੰਦਰਖ ਵਿੱਚ ਹੋਇਆ ਸੀ। ਇਹਨਾਂ ਦੀ ਪਤਨੀ ਦਾ ਨਾਮ ਪ੍ਰੀਤ ਹੈ ਅਤੇ ਦੋ ਬੱਚੇ ਹਨ ਜਿਹਨਾਂ ਦੇ ਨਾਲ ਇਹ ਮੁਹਾਲੀ ਵਿੱਚ ਰਹਿ ਰਹੇ ਸਨ। ਇਹਨਾਂ ਦੀ ਮਾਤਾ ਜੀ ਵੀ ਨਾਲ ਹੀ ਰਹਿੰਦੇ ਸਨ ਜਿਹਨਾਂ ਦਾ ਮੁਹਾਲੀ ਤੋਂ ਪਿੰਡ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਇਹਨਾਂ ਦੇ ਪਿਤਾ ਜੀ ਸ੍ਰ. ਸੁੱਚਾ ਸਿੰਘ ਪਹਿਲਵਾਨ ਇਲਾਕੇ ਦੇ ਇੱਕ ਮਸ਼ਹੂਰ ਪਹਿਲਵਾਨ ਮੰਨੇ ਜਾਂਦੇ ਸਨ, ਅਤੇ ਸੁਰਜੀਤ ਨੇ ਵੀ ਬਚਪਨ ਵਿੱਚ ਪਹਿਲਵਾਨੀ ਅਤੇ ਕਬੱਡੀ ਦਾ ਰੱਜ ਕੇ ਆਨੰਦ ਮਾਣਿਆ।

ਸੁਰਜੀਤ ਬਿੰਦਰਖੀਆ ਨੇ ਆਪਣੇ ਸੰਗੀਤਕ ਸਫਰ ਵਿੱਚ ਲਗਭਗ 32 ਸੋਲੋ ਆਡਿਉ ਕੈਸਿਟਾਂ ਆਪਣੀ ਆਵਾਜ਼ ਵਿੱਚ ਪੰਜਾਬੀ ਸੰਗੀਤ ਦੀ ਝੋਲੀ ਪਾਈਆਂ। ਇਹਨਾਂ ਦੀ ਅਸਲੀ ਪਛਾਣ ਗੀਤ 'ਦੁੱਪਟਾ ਤੇਰਾ ਸੱਤ ਰੰਗ ਦਾ' ਤੋਂ ਹੋਈ ਜੋ ਕਿ 1994 ਵਿੱਚ ਬੀਬੀਸੀ ਦੇ ਟਾਪ ਦਸ ਗਾਣਿਆਂ ਵਿੱਚ ਪਹੁੰਚਿਆ। ਇਸ ਗਾਣੇ ਤੋਂ ਬਾਅਦ 'ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ' ਗਾਣੇ ਨਾਲ ਸੁਰਜੀਤ ਦੀ ਪ੍ਰਸਿੱਧੀ ਪੰਜਾਬ ਤਾਂ ਕੀ ਪੂਰੇ ਸੰਸਾਰ ਵਿੱਚ ਫੈਲ ਗਈ। ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਪੰਜਾਬੀ ਨੇ ਸੁਰਜੀਤ ਦੇ ਗੀਤਾਂ ਨੂੰ ਪਸੰਦ ਕੀਤਾ।

ਸੰਗੀਤਕਾਰ ਅਤੁਲ ਸ਼ਰਮਾ ਦਾ ਸੰਗੀਤ, ਸ਼ਮਸ਼ੇਰ ਸੰਧੂ ਦੇ ਗੀਤ ਅਤੇ ਸੁਰਜੀਤ ਬਿੰਦਰਖੀਆ ਦੀ ਆਵਾਜ਼ ਇਹ ਤਿੰਨੋ ਮਿਲ ਕੇ ਤਾਂ ਗਾਣੇ ਨੂੰ ਅੰਬਰੀਂ ਝੂਮਣ ਲਗਾ ਦਿੰਦੇ ਸਨ। ਸੁਰਜੀਤ ਦੇ ਸਾਰੇ ਭੰਗੜਾ ਗੀਤਾਂ ਦੀ ਤਰਜ ਸੁਣ ਕੇ ਹੀ ਸਰੋਤਿਆਂ ਦਾ ਦਿਲ ਨੱਚਣ ਲੱਗ ਜਾਂਦਾ ਸੀ। ਸੁਰਜੀਤ ਨੇ ਪੰਜਾਬੀ ਲੋਕ ਗੀਤਾਂ ਅਤੇ ਪੰਜਾਬੀ ਪੌਪ ਦੇ ਵਿਚਕਾਰ ਹਮੇਸ਼ਾ ਇੱਕ ਸੰਤੁਲਨ ਬਣਾ ਕੇ ਰੱਖਿਆ।

ਸੁਰਜੀਤ ਬਿੰਦਰਖੀਆ ਦੇ 'ਦੁੱਪਟਾ ਤੇਰਾ ਸੱਤ ਰੰਗ ਦਾ', 'ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ', 'ਜੱਟ ਦੀ ਪਸੰਦ', 'ਕੀ ਦੁਖਦਾ ਭਰਜਾਈਏ', 'ਛਮਕ ਜਿਹੀ ਮੁਟਿਆਰ', 'ਮੁਖੜਾ ਦੇਖ ਕੇ', 'ਵੰਗ ਵਰਗੀ ਕੁੜੀ', 'ਤੇਰਾ ਵਿਕਦਾ ਜੈ ਕੁਰੇ ਪਾਣੀ', 'ਕੱਚੇ ਤੰਦਾਂ ਜਿਹੀਆਂ ਯਾਰੀਆਂ', 'ਢੋਲ ਵੱਜਦਾ', 'ਬਿੱਲੀਆਂ ਅੱਖੀਆਂ', 'ਫੁੱਲ ਕੱਢਦਾ ਫੁਲਕਾਰੀ', 'ਲੱਭ ਕਿਤੋ ਭਾਬੀਏ', 'ਚੀਰੇ ਵਾਲਿਆ ਗੱਭਰੂਆ', 'ਲੱਕ ਟੁਨੂ ਟੁਨੂ' ਆਦਿ ਅਜਿਹੇ ਬਹੁਤ ਸਾਰੇ ਗੀਤ ਹਨ, ਜਿਹਨਾਂ ਨੂੰ ਸੁਣ ਕੇ ਕਿਸੇ ਦੇ ਵੀ ਪੈਰ ਨੱਚੇ ਬਿਨਾ ਨਹੀਂ ਰਹਿ ਸਕਦੇ।

ਇਹਨਾਂ ਗੀਤਾਂ ਤੋਂ ਬਿਨਾ ਸੁਰਜੀਤ ਨੇ ਉਦਾਸ ਗੀਤਾਂ ਨੂੰ ਵੀ ਬਹੁਤ ਹੀ ਸੋਹਣੀ ਤਰ੍ਹਾਂ ਗਾਇਆ, ਜਿਹਨਾਂ ਵਿੱਚੋਂ 'ਜਿਵੇਂ ਤਿੜਕੇ ਘੜੇ ਦਾ ਪਾਣੀ, ਮੈਂ ਕੱਲ੍ਹ ਤੱਕ ਨਹੀਂ ਰਹਿਣਾ' ਇਹਨਾਂ ਦਾ ਆਖਰੀ ਉਦਾਸ ਗੀਤ ਸੀ, ਜਿਸ ਵਿੱਚ ਉਹ ਸ਼ਾਇਦ ਆਪਣੇ ਭਵਿੱਖ ਦਾ ਸੱਚ ਹੀ ਦੱਸ ਗਏ।

ਅੱਜ ਭਾਵੇਂ ਕਿੰਨੇ ਵੀ ਨਵੇਂ ਗਾਇਕ ਆ ਜਾਣ, ਪੰਜਾਬੀ ਪੌਪ ਸੰਗੀਤ ਕਿਸੇ ਵੀ ਉਚਾਈ ਤੇ ਪਹੁੰਚ ਜਾਵੇ, ਪਰ ਹਰ ਪੰਜਾਬੀ ਦੇ ਦਿਲ ਵਿੱਚ ਸੁਰਜੀਤ ਦੇ ਗੀਤਾਂ ਦੀ ਯਾਦ ਹਮੇਸ਼ਾ ਤਾਜਾ ਰਹੇਗੀ।

ਹਰ ਵੇਲੇ ਖੁਸ਼ ਰਹਿਣ ਵਾਲਾ ਇਹ ਗਾਇਕ 17 ਨਵੰਬਰ, 2003 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੁਹਾਲੀ ਦੇ ਆਪਣੇ ਗ੍ਰਹਿ ਵਿਖੇ ਸਦਾ ਲਈ ਵਿਛੋੜਾ ਦੇ ਗਿਆ। ਭਾਵੇਂ ਪੰਜਾਬ ਨੇ ਇਸ ਮਹਾਨ ਗਾਇਕ ਨੂੰ ਗਵਾ ਲਿਆ, ਪਰ ਅੱਜ ਵੀ ਉਹਨਾਂ ਨੂੰ ਗੀਤਾਂ ਰਾਹੀਂ ਹਰ ਥਾਂ ਯਾਦ ਕੀਤਾ ਜਾਂਦਾ ਹੈ।

1075
ਸਤਿੰਦਰ ਸਰਤਾਜ



ਸੰਗੀਤ ਹਿੰਦੁਸਤਾਨੀਆਂ ਦੇ ਖੂਨ ਵਿੱਚ ਰਚਿਆ ਹੋਇਆ ਹੈ।ਜਿੱਥੇ ਅਕਬਰ ਦੇ ਰਾਜ ਵਿੱਚ ਤਾਨਸੇਨ ਵਰਗਾ ਗਾਇਕ ਉਸ ਦੇ ਨੌਂ ਰਤਨਾਂ ਵਿੱਚ ਸ਼ਾਮਲ ਸੀ,ਉੱਥੇ ਔਰੰਗਜ਼ੇਬ ਦੇ ਸਾਸ਼ਨਕਾਲ ਵਿੱਚ ਸੰਗੀਤ ਦਾ ਪਤਨ ਸ਼ੁਰੂ ਹੋਇਆ।ਔਰੰਗਜ਼ੇਬ ਦਾ ਵਿਚਾਰ ਸੀ ਕਿ ਸੰਗੀਤ ਬੰਦੇ ਨੂੰ ਰੱਬ ਤੋਂ ਦੂਰ ਕਰਦਾ ਹੈ।ਉਸ ਨੇ ਆਪਣੇ ਰਾਜ 'ਚੋਂ ਸੰਗੀਤ 'ਤੇ ਸੰਗੀਤਕਾਰਾਂ ਨੂੰ ਖਤਮ ਕਰਨ ਲਈ ਫਰਮਾਨ ਤੱਕ ਦੀ ਸਜ਼ਾ ਹੋ ਸਕਦੀ ਸੀ।ਵਿਆਹਾਂ ਸ਼ਾਦੀਆਂ ਆਦਿ ਵਿੱਚ ਵੀ ਨੱਚਣ ਟੱਪਣ 'ਤੇ ਰੋਕ ਲਗਾ ਦਿੱਤੀ ਗਈ।

ਸੰਗੀਤ ਦੇ ਚਹੇਤੇ ਸ਼ਹਿਰ ਛੱਡ ਕੇ ਵੀਰਾਨਿਆਂ 'ਚ ਜਾ ਲੁਕੇ 'ਤੇ ਉੱਥੇ ਲੁਕ ਛਿਪ ਕੇ ਰਿਆਜ਼ ਕਰਦੇ।ਅਕਬਰ ਤੋਂ ਬਾਅਦ ਔਰੰਗਜ਼ੇਬ ਵੀ ਇਸ ਦੁਨੀਆ ਤੋਂ ਚਲਾ ਗਿਆ ਪਰ ਸੰਗੀਤ 'ਤੇ ਪਾਬੰਦੀ ਜ਼ਾਰੀ ਰਹੀ।ਮੁੜ ਇੱਕ ਅਜਿਹਾ ਸਮਾਂ ਆਇਆ,ਜਦ ਕਿ ਸੰਗੀਤ ਨੂੰ ਜ਼ਿੰਦਾ ਰੱਖਣ ਲਈ ਅੱਲ੍ਹਾ ਤਾਲਾ ਨੇ ਇੱਕ ਸਖਸ਼ ਦੀ ਜ਼ਿੰਮੇਵਾਰੀ ਲਗਾਈ,ਜੋ ਕਿ ਵਾਰਿਸ ਸ਼ਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਉਸ ਨੇ ਸੂਫ਼ੀ ਸੰਗੀਤ ਦੀ ਅਜਿਹੀ ਲੀਹ ਤੋਰੀ,ਜਿਸ ਤੇ ਚੱਲਦਿਆਂ ਮੌਜੂਦਾ ਸਮੇਂ ਦੇ ਕਈ ਗਾਇਕ ਬੜਾ ਨਾਮਣਾ ਖੱਟ ਚੁੱਕੇ ਹਨ।ਮੌਜੂਦਾ ਸਮੇਂ ਵਿੱਚ ਕਿਸੇ ਸ਼ਹਿਨਸ਼ਾਹ ਵੱਲੋਂ ਨਾ ਤਾਂ ਸੰਗੀਤ 'ਤੇ ਪਾਬੰਦੀ ਲਗਾਈ ਗਈ ਹੈ ਤੇ ਨਾ ਹੀ ਸੰਗੀਤ ਜਾਂ ਗਾਇਕਾਂ ਦੇ ਖਿਲਾਫ਼ ਕਿਸੇ ਕਿਸਮ ਦਾ ਫਰਮਾਨ ਜ਼ਾਰੀ ਹੋਇਆ ਹੈ ਪਰ ਪੰਜਾਬੀ ਸੰਗੀਤ ਲਗਾਤਾਰ ਆਪਣੇ ਪਤਨ ਵੱਲ ਵਧ ਰਿਹਾ ਹੈ।

ਇਸ ਦਾ ਪ੍ਰਮੁੱਖ ਕਾਰਣ ਗੀਤਾਂ ਤੇ ਗਾਇਕੀ ਦੇ ਮਿਆਰ ਵਿੱਚ ਲਗਾਤਾਰ ਆ ਰਿਹਾ ਨਿਘਾਰ ਹੈ।ਅਜਿਹੇ ਗੀਤ ਵੱਡੀ ਗਿਣਤੀ ਵਿੱਚ ਗਾਏ ਜਾ ਰਹੇ ਹਨ,ਜੋ ਕਿ ਪਰਿਵਾਰ ਵਿੱਚ ਬੈਠ ਕੇ ਸੁਨਣਯੋਗ ਨਹੀਂ ਹਨ।ਗਾਇਕੀ ਦੇ ਆਸਮਾਨ ਵਿੱਚ ਲਗਾਤਾਰ ਛਾ ਰਹੀ ਕਾਲੀ ਬੋਲੀ ਰਾਤ ਵਿੱਚ ਇੱਕ ਸਿਤਾਰੇ ਨੇ ਆਪਣੀ ਚਮਕ ਦਾ ਅਹਿਸਾਸ ਕਰਵਾਇਆ ਹੈ,ਜਿਸ ਦਾ ਨਾਮ ਹੈ ਸਤਿੰਦਰ ਸਰਤਾਜ।ਸਤਿੰਦਰ ਸਰਤਾਜ,ਜਿਸ ਦੇ ਸਰੋਤੇ ਉਸ ਨੂੰ "ਅੱਜ ਦਾ ਵਾਰਿਸ ਸ਼ਾਹ" ਦੀ ਉਪਾਧੀ ਉਸ ਸਮੇਂ ਹੀ ਦੇ ਚੁੱਕੇ ਹਨ,ਜਦ ਕਿ ਉਸ ਦੀ ਇੱਕ ਵੀ ਕੈਸਿਟ ਮਾਰਕਿਟ ਵਿੱਚ ਨਹੀਂ ਆਈ। "ਢੋਲ - ਢਮੱਕਿਆ" ਦੇ ਵੱਧਦੇ ਜਾ ਰਹੇ ਸ਼ੋਰ ਸ਼ਰਾਬੇ ਦੇ ਦੌਰ ਵਿੱਚ ਉਸ ਨੇ ਮਧੁਰ ਸੰਗੀਤ 'ਤੇ ਆਨੰਦ ਦਾਇਕ ਸ਼ਾਇਰੀ ਦਾ ਅਹਿਸਾਸ ਕਰਵਾਇਆ ਹੈ।ਸਤਿੰਦਰ,ਜਿਸ ਦੇ ਇੱਕ - ਇੱਕ ਸ਼ਿਅਰ 'ਤੇ ਲੱਖਾਂ ਦੁਆਵਾਂ ਦੇਣ ਨੂੰ ਜੀਅ ਕਰਦਾ ਹੈ,ਜਦ ਗਾਇਣ ਕਰਦਾ ਹੈ ਤਾਂ ਜਾਪਦਾ ਹੈ,ਜਿਵੇਂ ਵਰ੍ਹਿਆ ਤੋਂ ਤਪ ਰਹੇ ਰੇਗਿਸਤਾਨ ਵਿੱਚ ਨਿੱਕੀਆਂ - ਨਿੱਕੀਆਂ ਕਣੀਆਂ ਦਾ ਮੀਂਹ ਪੈ ਰਿਹਾ ਹੋਵੇ, ਮਾਰੂਥਲ ਦੀ ਤਪਦੀ ਹਿੱਕ ਦਾ ਸੇਕ ਮੱਠਾ ਪੈ ਰਿਹਾ ਹੋਵੇ।ਇੱਕ ਅਜੀਬ ਜਿਹੇ ਆਨੰਦ ਦਾ ਅਹਿਸਾਸ ਕਰਵਾਉਂਦਾ ਹੈ।

ਸਤਿੰਦਰ ਦਾ ਜਨਮ ਪੰਜਾਬ ਦੇ ਪਿੰਡ ਬਜਰੌਰ (ਹੁਸ਼ਿਆਰਪੁਰ) ਵਿਖੇ 31 ਅਗਸਤ ਨੂੰ ਹੋਇਆ।ਜਦ ਪਿਤਾ ਸ੍ਰ.ਬਲਵਿੰਦਰ ਸਿੰਘ ਤੇ ਮਾਤਾ ਸਤਨਾਮ ਕੌਰ ਨੇ ਸੁੱਖਾਂ ਲੱਧੇ ਇਸ ਪੁੱਤਰ ਦਾ ਨਾਮ ਸਤਿੰਦਰ ਸਿੰਘ ਰੱਖਿਆ ਸੀ ਤਾਂ ਕੌਣ ਜਾਣਦਾ ਸੀ ਕਿ ਜਵਾਨੀ ਦੀ ਦੇਹਰੀ ਤੇ ਪੈਰ ਧਰਦਿਆਂ ਹੀ ਸਤਿੰਦਰ,ਸਤਿੰਦਰ ਸਰਤਾਜ ਬਣਕੇ ਮਾਪਿਆਂ ਨੂੰ ਏਨਾਂ ਮਾਣ,ਏਨੀ ਇੱਜ਼ਤ ਤੇ ਏਨੀਆ ਖੁਸ਼ੀਆਂ ਦੇਵੇਗਾ ਕਿ ਝੋਲੀਆਂ ਛੋਟੀਆਂ ਪੈ ਜਾਣਗੀਆਂ।ਸਤਿੰਦਰ ਨੇ ਬਚਪਨ ਵਿੱਚ ਹੀ ਬਾਲ ਸਭਾਵਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ।ਸਮਾਂ ਵਿਹਾ ਕੇ,ਅੰਝਾਣੀ ਓਮਰ 'ਚ ਲੱਗੇ ਗਾਉਣ ਦੇ ਸ਼ੋਂਕ ਤੋਂ,ਸੂਫ਼ੀ ਗਾਇਨ ਦੀ ਅਜਿਹੀ ਚੇਟਕ ਲੱਗੀ ਕਿ ਉਸ ਨੇ ਪੰਜਾਬੀ ਯੂਨੀਵਰਸਿਟੀ,ਚੰਡੀਗੜ੍ਹ ਤੋਂ ਸੂਫ਼ੀ ਗਾਇਨ ਵਿੱਚ ਐਮ.ਫਿਲ. ਤੇ ਪੀ.ਐਚ.ਡੀ ਕੀਤੀ।ਇਸ ਤੋਂ ਪਹਿਲਾਂ ਸੰਗੀਤ ਵਿੱਚ ਗ੍ਰੌਜੂਏਸ਼ਨ ਕਰਨ ਦੇ ਨਾਲ ਨਾਲ ਕਲਾਸੀਕਲ ਮਿਊਜ਼ਕ ਦਾ ਪੰਜ ਸਾਲਾ ਡਿਪਲੋਮਾ ਕੀਤਾ ਤੇ ਸੰਗੀਤ ਵਿੱਚ ਹੀ ਮਾਸਟਰ ਡਿਗਰੀ ਹਾਸਲ ਕੀਤੀ।

ਹੁਣ ਉਹ ਪਿਛਲੇ ਕੁੱਝ ਵਰ੍ਹਿਆਂ ਤੋਂ ਪੰਜਾਬ ਯੂਨੀਵਰਸਿਟੀ ਵਿਖੇ ਹੀ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦੇ ਰਿਹਾ ਹੈ।ਡਾਕਟਰ ਸਤਿੰਦਰ ਸਰਤਾਜ ਗਾਉਣ ਤੋਂ ਇਲਾਵਾ ਸ਼ਾਇਰੀ ਦਾ ਵੀ ਸ਼ੌਂਕੀ ਹੈ।ਉਹ ਸੂਫ਼ੀਆਨਾ ਦੇ ਆਸ਼ਕਾਂ ਦੀ ਰੂਹ ਨੂੰ ਆਪਣੇ ਹੀ ਲਿਖੇ ਸੱਜਰੇ ਗੀਤਾਂ ਤੇ ਨਜ਼ਮਾਂ ਦੇ ਗਾਇਨ ਰਾਹੀ ਸ਼ਰਸ਼ਾਰ ਕਰਦਾ ਹੈ।ਸਰਤਾਜ ਦਾ ਵਿਸ਼ਵਾਸ ਹੈ ਕਿ ਜੇਕਰ ਕੋਈ ਗਾਇਕ ਖੁਦ ਸ਼ਾਇਰੀ ਵੀ ਕਰਦਾ ਹੈ ਤਾਂ ਉਹ ਆਪਣੀਆਂ ਭਾਵਨਾਵਾਂ ਨੂੰ ਬੇਹਤਰ ਰੂਪ ਵਿੱਚ ਪੇਸ਼ ਕਰ ਸਕਦਾ ਹੈ।ਸ਼ਾਇਰੀ ਵਿੱਚ ਹੋਰ ਜ਼ਿਆਦਾ ਪਰਪੱਕਤਾ ਲਿਆਉਣ ਅਤੇ ਸੂਫ਼ੀ ਸ਼ਾਇਰੀ ਦੀਆਂ ਡੂੰਘਾਈਆਂ ਸਮਝਣ ਲਈ ਉਸਨੇ ਫਾਰਸੀ ਜੁਬਾਨ ਦਾ ਸਰਟੀਫਿਕੇਟ ਕੋਰਸ ਤੇ ਡਿਪਲੋਮਾ ਵੀ ਕੀਤਾ।ਗੌਰਤਲਬ ਹੈ ਕਿ ਸਰਤਾਜ ਪਹਿਲਾ ਉਹ ਗਾਇਕ ਹੈ,ਜੋ ਕਿ ਵਿੱਦਿਅਕ ਤੌਰ ਤੇ ਏਨਾ ਅਮੀਰ ਹੈ,ਤੇ ਉਸ ਨੇ ਸਮੁੱਚੀ ਵਿੱਦਿਆ ਸੰਗੀਤ ਦੀ ਹਾਸਿਲ ਕੀਤੀ।

ਜ਼ਾਹਿਰ ਜਿਹੀ ਗੱਲ ਹੈ ਕਿ ਜਿਸ ਗਾਇਕ ਜਾਂ ਸ਼ਾਇਰ ਨੇ ਏਨੀ ਉੱਚਕੋਟੀ ਦੀ ਵਿੱਦਿਆ ਹਾਸਿਲ ਕੀਤੀ ਹੋਵੇ,ਉਹ ਸਾਡੀ ਸਰੋਤਿਆਂ ਦੀ ਭੁੱਖ,ਉਮੀਦ ਨਾਲੋਂ ਵੱਧ ਤੇ ਸਿੰਗਰ ਜਾਂ ਫਿਲਮੀ ਗਾਇਕੀ ਦੇ ਰਸਤੇ 'ਤੇ ਚੱਲ ਸਕਦਾ ਸੀ,ਜਿੱਥੇ ਸ਼ੌਹਰਤ ਦੇ ਨਾਲ - ਨਾਲ ਦੌਲਤ ਵੀ ਬੇਹਿਸਾਬ ਹੈ,ਪ੍ਰੰਤੂ ਉਸ ਨੇ ਆਪਣੀ ਅੰਤਰ-ਆਤਮਾ ਦੀ ਗੱਲ ਸੁਣਦਿਆਂ ਮਹਾਨ ਸੂਫ਼ੀ ਸੰਤਾਂ ਬਾਬਾ ਫ਼ਰੀਦ ਜੀ,ਬੁੱਲ੍ਹੇ ਸ਼ਾਹ ਜੀ,ਸੁਲਤਾਨ ਬਾਹੂ ਜੀ ਤੇ ਬਾਬਾ ਸ਼ਾਹ ਹੁਸੈਨ ਜੀ ਦੇ ਦਿਖਾਏ ਮਾਰਗ 'ਤੇ ਚੱਲਣ ਦਾ ਫੈਸਲਾ ਕੀਤਾ ਤੇ ਸੂਫ਼ੀਆਨਾ ਨੂੰ ਛੋਂਹਦੀ ਹੋਈ ਸ਼ਾਇਰੀ ਤੇ ਸੰਗੀਤ ਨੂੰ ਚੁਣਿਆ।

ਸਰਤਾਜ ਕਈ ਦੇਸ਼ਾਂ ਵਿੱਚ ਆਪਣੀ ਕਲਾ ਦਾ ਜਾਦੂ ਦਿਖਾ ਚੁੱਕਿਆ ਹੈ,ਤੇ ਸੰਗੀਤ ਦੀ ਦੁਨੀਆਂ ਵਿੱਚ ਗੰਭੀਰਤਾ ਨਾਲ ਸੋਚਣ ਵਾਲਾ ਨਾਮ ਬਣ ਚੁੱਕਿਆ ਹੈ।ਪਿੱਛੇ ਜਿਹੇ ਕੈਨੇਡਾ 'ਚ ਹੋਏ ਉਸ ਦੇ ਅਠਾਰਾਂ ਦੇ ਅਠਾਰਾਂ ਸ਼ੋਅ "ਹਾਊਸ ਫੁੱਲ" ਗਏ ਹਨ।

ਭਾਰਤੀ ਸੰਗੀਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਟੋਰਾਂਟੋ 'ਚ ਕਿਸੇ ਕਲਾਕਾਰ ਦੇ ਇਕੱਠੇ ਪੰਜ ਸ਼ੋਅ ਹੋਏ ਹੋਣ ਤੇ ਉਹ ਵੀ ਸਾਰੀਆਂ ਟਿਕਟਾਂ ਵਿਕੀਆਂ ਹੋਈਆਂ ਹੋਣ।ਉਸ ਦੇ ਸ਼ੋਅ ਦੀਆਂ ਟਿਕਟਾਂ ਸਿਰਫ਼ 1 ਘੰਟਾ 35 ਮਿੰਟ ਦੇ ਰਿਕਾਰਡ ਟਾਈਮ 'ਚ ਵਿਕ ਗਈਆਂ।ਜਦੋਂ ਕੈਨੇਡਾ ਵਾਸੀਆਂ ਦੀ ਰੂਹ ਦੀ ਭੁੱਖ ਅਠਾਰਾਂ ਸ਼ੋਆਂ ਨਾਲ ਵੀ ਸ਼ਾਂਤ ਨਾ ਹੋਈ ਤਾਂ ਉਨ੍ਹਾਂ ਨੇ ਡਿਨਰ ਪਾਰਟੀਆਂ ਆਯੋਜਿਤ ਕੀਤੀਆਂ,ਜਿਨ੍ਹਾ 'ਚ ਸਰਤਾਜ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ।ਇਨ੍ਹਾਂ ਡਿਨਰ ਪਾਰਟੀਆਂ 'ਚ ਵੀ ਐਂਟਰੀ ਟਿਕਟ ਰਾਹੀਂ ਸੀ। ਹੁਣ "ਵਿਰਾਸਤ ਇਨਕੌਰਪ੍ਰੇਸ਼ਨ" ਵੱਲੋਂ ਸਰਤਾਜ ਦੇ ਆਸਟ੍ਰੇਲੀਆ ਵਿਖੇ ਚਾਰ ਤੇ ਨਿਊਜ਼ੀਲੈਂਡ ਵਿਖੇ ਇੱਕ ਸ਼ੋਅ ਆਯੋਜਿਤ ਕੀਤੇ ਜਾ ਰਹੇ ਹਨ।

ਸਰਤਾਜ ਸਾਦਗੀ ਪਸੰਦ ਸਖਸ਼ੀਅਤ ਦਾ ਨਾਮ ਹੈ।ਇਹ ਅਟਲ ਸਚਾਈ ਹੈ ਕਿ ਔਖੀ ਸ਼ਬਦਾਵਲੀ ਦੀ ਵਰਤੋ ਕਰਕੇ ਸ਼ਾਇਰੀ ਕਰਨੀ ਸੌਖੀ ਹੈ ਤੇ ਸੌਖੀ ਸ਼ਬਦਾਵਲੀ ਦੀ ਵਰਤੋ ਕਰਕੇ ਆਮ ਸਰੋਤੇ ਤੱਕ ਪਹੁੰਚ ਕਰਨੀ ਔਖਾ ਕੰਮ ਹੈ।ਕਈ ਸ਼ਾਇਰ ਸਮਝ ਤੋਂ ਬਾਹਰ ਹੋ ਜਾਂਦੇ ਹਨ ਪਰ ਸਰਤਾਜ ਦੀ ਕੋਸ਼ਿਸ ਹੈ ਕਿ ਮਹਿਫ਼ਿਲ ਵਿੱਚ ਬੈਠਿਆਂ ਹਰ ਕੋਈ ਉਸ ਨਾਲ ਗਾ ਸਕੇ।ਉਸ ਦੀ ਸ਼ਾਇਰੀ ਬੜੀ ਅਸਾਨੀ ਨਾਲ ਆਮ ਬੰਦੇ ਦੀ ਸਮਝ ਵਿੱਚ ਆ ਜਾਂਦੀ ਹੈ।ਸਰਤਾਜ ਸੋਚਦਾ ਹੈ ਕਿ ਗਾਇਕੀ ਵਿੱਚ ਸਾਦਗੀ ਸਰੋਤਿਆਂ ਨੂੰ ਆਕਰਸ਼ਿਤ ਕਰਦੀ ਹੈ।ਉਸ ਅਨੁਸਾਰ ਸ਼ਾਇਰੀ ਸਿੱਖੀ ਨਹੀਂ ਜਾ ਸਕਦੀ।ਇਹ ਤਾਂ ਆਪਣੇ ਅੰਦਰ ਪੈਦਾ ਹੁੰਦੀ ਹੈ,ਉਨ੍ਹਾ ਵਿੱਚ ਸੁਨਣ ਦਾ ਜਜ਼ਬਾ ਹੋਣਾ ਚਾਹੀਦਾ ਹੈ।

ਭਾਵੇਂ ਲੱਖ ਲਫ਼ਜ਼ਾਂ ਨੂੰ ਪੀੜਾਂ 'ਚ ਪਰੋ ਲਵੇ
ਲੱਖ ਸੁਰਾਂ ਵੀ ਵੈਰਾਗ ਦੀਆਂ ਛੋਹ ਲਵੇ
ਭਾਵੇਂ ਗਾਵੇ 'ਸਰਤਾਜ' ਪੂਰਾ ਭਿੱਜ ਕੇ
ਭਾਵੇਂ ਗੀਤ ਨਾਲ ਇੱਕ ਮਿਕ ਹੋ ਲਵੇ
ਜਦੋਂ ਮਨ ਕਿਤੇ ਹੋਰ ਹੈ ਸਰੋਤੇ ਦਾ
ਗਵੱਈਆ ਮਾਣ ਮੱਤਾ ਕੀ ਕਰੂ?

ਦੇਸ਼ ਵਿਦੇਸ਼ ਦੇ ਲੱਖਾਂ ਦਿਲਾਂ ਦੀ ਧੜਕਣ ਬਣਦਾ ਜਾ ਰਿਹਾ ਸਰਤਾਜ ਖੁਦ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਤੋਂ ਪ੍ਰਭਾਵਿਤ ਹੈ।ਖੁਦ ਸ਼ਾਇਰੀ ਕਰਨ ਤੋਂ ਪਹਿਲਾਂ ਸਤਿੰਦਰ ਨੇ ਖਾਨ ਸਾਹਿਬ ਦੇ ਗੀਤ ਗਾ ਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ਜਿੱਤੀਆਂ ਹਨ।ਲੋਕਾਂ ਦੁਆਰਾ ਸਰਤਾਜ ਨੂੰ ਮਿਲਣ ਦੀ ਚਾਹਤ ਫੋਟੋਗਰਾਫ਼ੀ ਤੇ ਆਟੋਗ੍ਰਾਫ਼ ਆਦਿ ਦੇ ਪਲਾਂ ਨੂੰ ਉਹ ਪ੍ਰਮਾਤਮਾ ਦੀ ਬਖਸ਼ਿਸ਼ ਮੰਨਦਾ ਹੈ।ਲੋਕਾਂ ਦੁਆਰਾ ਦਿੱਤੇ ਜਾ ਰਹੇ ਪਿਆਰ ਤੇ ਸਤਿਕਾਰ ਕਾਰਣ,ਉਹ ਉਮੀਦਾਂ 'ਤੇ ਖਰਾ ਉਤਰਣ ਦੇ ਵਾਅਦੇ ਆਪਣੇ ਆਪ ਨਾਲ ਕਰਦਾ ਹੈ।ਅਜੋਕੇ ਸਮੇਂ ਵਿੱਚ ਪੰਜਾਬੀ ਗਾਇਕੀ ਵਿੱਚ ਦਿਨ - ਬ- ਦਿਨ ਆ ਰਹੇ ਨਿਘਾਰ ਕਾਰਣ "ਸੋਚ" ਹੈ।ਉਸ ਦੇ ਵਿਚਾਰ ਅਨੁਸਾਰ ਜੇਕਰ ਲੋਕ ਸੁਣਦੇ ਹਨ ਤਾਂ ਹੀ ਗਾਇਕ ਗਾ ਰਹੇ ਹਨ।
ਕਿਸੇ ਇੱਕ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ।ਸਭ ਨੂੰ ਆਪਣੀ ਸੋਚ ਬਦਲਣੀ ਪਵੇਗੀ।ਇੱਕ ਗੱਲ ਹੋਰ ਹੈ ਕਿ ਜੇਕਰ ਸਰੋਤੇ ਇਸ ਤਰ੍ਹਾਂ ਦੀ ਗਾਇਕੀ ਪਸੰਦ ਕਰਨਗੇ ਤਾਂ ਹੋ ਸਕਦਾ ਹੈ ਕਿ ਹੋਰ ਗਾਇਕ ਵੀ ਅਜਿਹੀ ਸਾਫ਼ - ਸੁਥਰੀ ਗਾਇਕੀ ਦੇ ਰਾਹ 'ਤੇ ਤੁਰ ਪੈਣ ਤੇ ਪੰਜਾਬੀ ਗਾਇਕੀ ਦੇ ਮਿਆਰ ਦਾ ਲਗਾਤਾਰ ਗਿਰਦਾ ਜਾ ਰਿਹਾ ਗ੍ਰਾਫ਼ ਸੰਭਲ ਜਾਵੇ।ਸਰਤਾਜ ਅਨੁਸਾਰ ਖਾਸ ਤੌਰ ਤੇ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੋੜਨ ਦੇ ਉਪਰਾਲੇ ਕਰਨ ਦੀ ਲੋੜ ਹੈ।ਜਿਸ ਦੇ ਤਹਿਤ ਬੱਚਿਆਂ ਨੂੰ ਉਹਨਾਂ ਦੀ ਪਸੰਦ ਅਨੁਸਾਰ ਪੰਜਾਬੀ ਵਿੱਚ ਕਿਤਾਬਾਂ ਮੁਹੱਈਆ ਕਰਵਾਉਣਾ ਪਹਿਲਾ ਤੇ ਮਹੱਤਵਪੂਰਣ ਕੰਮ ਹੈ।

ਜਿੱਥੇ ਕਿ ਸ਼ਾਇਰ ਜਾਂ ਲੇਖਕ ਆਪਣੇ ਨਾਮ ਨਾਲ "ਨਿਮਾਣਾ" ਜਾਂ "ਵਿਚਾਰਾ" ਆਦਿ ਤਖੱਲਸ ਲਗਾਉਂਦੇ ਹਨ,ਡਾਕਟਰ ਸਤਿੰਦਰ ਸਿੰਘ ਨੇ ਆਪਣੇ ਨਾਮ ਨਾਲ "ਸਰਤਾਜ" ਲਿਖ ਕੇ ਆਪਣੇ ਆਪ ਨੂੰ ਚੁਣੌਤੀ ਪੇਸ਼ ਕੀਤੀ ਤੇ ਥੋੜੇ ਸਮੇਂ ਦੌਰਾਨ ਲੋਕਾਂ ਦੇ ਦਿਲਾਂ 'ਚ ਵੱਸ ਕੇ ਵਾਕਈ ਹੀ ਸਭ ਦੇ "ਸਿਰ ਦਾ ਤਾਜ" ਬਣ ਬੈਠਾ।ਜਿਸ ਅੱਲ੍ਹੜ ਉਮਰੇ ਵਿਦਿਆਰਥੀ ਆਪਣੀ ਜ਼ਿੰਦਗੀ ਦੇ ਹਸੀਨ ਪਲਾਂ ਦਾ ਆਨੰਦ ਉਠਾਉਂਦੇ ਹਨ,ਸਤਿੰਦਰ ਨੂੰ ਵੀ ਇਸ ਗੱਲ ਦਾ ਮਾਣ ਹੈ ਕਿ ਉਸ ਨੇ ਵਕਤ ਜ਼ਾਇਆ ਨਾ ਕਰਕੇ,ਉਸ ਦੀ ਕਦਰ ਤੇ ਭਰਪੂਰ ਇਸਤੇਮਾਲ ਕੀਤਾ ਤੇ ਅੱਜ ਵਕਤ ਉਸ ਦੀ ਕਦਰ ਕਰ ਰਿਹਾ ਹੈ।ਅੱਜ ਸੰਜੀਦਾ ਉਮਰ ਦੇ ਸਰੋਤਿਆਂ ਦੇ ਨਾਲ - ਨਾਲ ਨੌਜਵਾਨ ਪੀੜ੍ਹੀ ਵੀ ਸਰਤਾਜ ਨੂੰ ਪਸੰਦ ਕਰ ਰਹੀ ਹੈ,ਕਿਉਂ ਜੋ ਉਹ ਆਪਣੀ ਸ਼ਾਇਰੀ ਤੇ ਧੁਨਾਂ ਵਿੱਚ ਅਜਿਹੀਆਂ ਗੱਲਾਂ ਦਾ ਧਿਆਨ ਰੱਖਦਾ ਹੈ ਕਿ ਹਰ ਉਮਰ ਵਰਗ ਨੂੰ ਆਪਣੇ ਨਾਲ ਜੋੜ ਸਕੇ।

ਸਰਤਾਜ ਨੂੰ 2003 ਵਿੱਚ ਦੁਬਈ ਵਿਖੇ ਹੋਏ 32 ਦੇਸ਼ਾਂ ਦੇ ਸੱਭਿਆਚਾਰਕ ਮੇਲੇ ਵਿੱਚ "ਬੈਸਟ ਸੂਫ਼ੀ ਸਿੰਗਰ" ਦਾ ਐਵਾਰਡ ਮਿਲ ਚੁੱਕਿਆ ਹੈ।ਪੰਜਾਬ ਦੇ ਸਭ ਤੋਂ ਵੱਡੇ ਸੱਭਿਆਚਾਰਕ ਮੇਲੇ "ਮੋਹਨ ਸਿੰਘ ਯਾਦਗਾਰੀ ਮੇਲਾ" ਵਿੱਚ ਨਜ਼ਾਕਤ ਅਲੀ ਸਲਾਮਤ ਅਲੀ (ਕਲਾਸੀਕਲ ਸਿੰਗਰ) ਐਵਾਰਡ,ਰੋਂਟਰੈਕਟ ਕਲੱਬ ਵੱਲੋਂ ਯੂਥ ਆਇਕਨ ਐਵਾਰਡ 'ਤੇ ਕੈਨੇਡਾ ਦੇ ਹਰ ਸ਼ਹਿਰ ਵਿੱਚ ਉਸਦਾ ਸਨਮਾਨ ਹੋਇਆ ਹੈ।ਉਸ ਨੇ ਜ਼ੀ ਟੈਲੀਵੀਜ਼ਨ ਦੇ ਮਸ਼ਹੂਰ ਪ੍ਰੋਗਰਾਮ "ਜ਼ੀ ਅੰਤਾਕਸ਼ਰੀ" ਵਿੱਚ ਅਨੂੰ ਕਪੂਰ ਦੇ ਨਾਲ ਮਹਿਮਾਨ ਕਲਾਕਾਰ ਦੇ ਤੌਰ 'ਤੇ ਸ਼ਿਰਕਤ ਕੀਤੀ।

ਸਰਤਾਜ ਨੇ ਭਾਰਤ ਸਰਕਾਰ ਦੇ ਭਾਰਤੀ ਸੱਭਿਆਚਾਰ ਨਾਲ ਸਬੰਧਤ ਅਦਾਰੇ ਤੋਂ ਸਕਾਲਰਸ਼ਿਪ ਹਾਸਲ ਕੀਤੀ ਤੇ 24ਵੇਂ ਸਰਬ - ਭਾਰਤੀ ਸੰਗੀਤ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਵੱਖ-ਵੱਖ ਅਦਾਰਿਆਂ,ਕਾਲਜ਼ਾਂ ਤੇ ਯੂਨੀਵਰਸਿਟੀਆਂ ਵੱਲੋਂ ਕਰਵਾਏ ਗਏ ਸੰਗੀਤ ਮੁਕਾਬਲਿਆਂ ਵਿੱਚ ਉਹ ਜੱਜ ਦੀ ਭੂਮਿਕਾ ਅਦਾ ਕਰ ਚੁੱਕਾ ਹੈ।ਸਤਿੰਦਰ ਸਰਤਾਜ ਨੇ ਪੰਜਾਬ ਹੈਰੀਟੇਜ਼ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸੰਗੀਤ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਉਸ ਨੇ ਵਾਰਿਸ਼ ਸ਼ਾਹ ਤੇ ਬਣੀ ਡਾਕੂਮੈਂਟਰੀ ਫ਼ਿਲਮ ਵਿੱਚ ਵੀ ਗਾਇਨ ਕੀਤਾ।

ਮਧੁਰ ਆਵਾਜ਼ ਦਾ ਮਾਲਕ ਸਤਿੰਦਰ ਜਦ ਮਹਿਫ਼ਿਲ ਦਾ ਆਗਾਜ਼ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਸਟੇਜ ਤੇ ਸਜਾਏ ਗਈ ਸਾਜ਼ਾ ਨੂੰ ਸਿਰ ਨਿਵਾਂ ਕੇ ਨਮਸਕਾਰ ਕਰਦਾ ਹੈ।ਮੁੜ ਚੌਂਕੜਾ ਮਾਰ ਸਮਾਧੀ 'ਚ ਬੈਠੇ ਕਿਸੇ ਗਿਆਨੀ ਧਿਆਨੀ ਸਾਧੂ ਵਾਂਗ ਆਪਣਾ ਸੰਗੀਤ ਰੂਪੀ ਧੂਣਾ ਧੁਖਾਉਂਦਾ ਹੈ।ਵਾਰਿਸ਼ ਸ਼ਾਹ ਵਰਗੀ ਪੁਸ਼ਾਕ ਪਹਿਨੀ ਬੈਠਾ ਸਰਤਾਜ਼ ਅਜਿਹੇ ਸਮੇਂ ਜਦ ਸ਼ਿਅਰ ਬੋਲਦਾ ਹੈ ਤਾਂ ਸਾਖਸ਼ਾਤ "ਵਾਰਿਸ ਸ਼ਾਹ" ਦਾ ਵਾਰਿਸ ਹੀ ਜਾਪਦਾ ਹੈ।ਧੀਰ ਗੰਭੀਰ ਸਰਤਾਜ ਦੇ ਚਿਹਰੇ ਤੇ ਕਦੀ ਗੰਭੀਰਤਾ ਆਪਣਾ ਪ੍ਰਛਾਵਾਂ ਦਿਖਾਉਂਦੀ ਹੈ ਅਤੇ ਕਦੇ ਚੰਚਲ ਮੁਸਕਾਨ ਆਪਣਾ ਡੇਰਾ ਪਾ ਲੈਂਦੀ ਹੈ।ਸਭ ਤੋਂ ਪਹਿਲਾਂ ਉਹ ਪਰਮ ਪਿਤਾ ਪ੍ਰਮੇਸ਼ਵਰ ਦੇ ਚਰਨ - ਕਮਲਾਂ ਵਿੱਚ ਆਪਣੀ ਪ੍ਰਾਰਥਨਾ ਕਰਦਾ ਹੈ,ਆਪਣੇ ਕਲਾਮ "ਸਾਈਂ" ਨਾਲ.....

ਸਾਈਂ ਵੇ.... ਸਾਡੀ ਫਰਿਆਦ ਤੇਰੇ ਤਾਈਂ
ਸਾਈਂ ਵੇ....ਬਾਹੋਂ ਫੜ ਬੇੜਾ ਬੰਨੇ ਲਾਈਂ
ਸਾਈਂ ਵੇ.....ਮੇਰਿਆ ਗੁਨਾਹਾਂ ਨੂੰ ਲੁਕਾਈਂ
ਸਾਈਂ ਵੇ....ਹਾਜ਼ਰਾ ਹਜ਼ੂਰ ਵੇ ਤੂੰ ਆਈਂ

ਕਲਾਮ ਜਦ ਆਪਣੇ ਸਿਖਰ ਤੇ ਪਹੁੰਚਦਾ ਹੈ ਤਾਂ ਮਹਿਫ਼ਿਲ 'ਚ ਜੁੜੇ ਸਰੋਤੇ ਆਨੰਦ ਦੀ ਰੌਂਅ ਵਿੱਚ ਵਹਿ ਜਾਂਦੇ ਹਨ।ਆਪਣੇ ਪਹਿਲੇ ਹੀ ਕਲਾਮ ਨਾਲ ਸਭ ਨੂੰ ਕੀਲ ਲੈਂਦਾ ਹੈ ਸਰਤਾਜ।ਮੁੜ ਤਾਂ ਆਨੰਦ ਹੀ ਆਨੰਦ।ਦੋ ਹੀ ਗੱਲਾਂ ਹੁੰਦੀਆਂ ਨੇ,ਇੱਕ ਤਾਂ ਸਤਿੰਦਰ ਦੀ ਸ਼ਾਇਰੀ ਤੇ ਦੂਜੀਆਂ ਦਰਸ਼ਕਾਂ ਦੀਆਂ ਤਾੜੀਆਂ ਤੇ ਦਾਦ।ਦੋਨੋ ਇੱਕ ਦੂਜੇ ਦੇ ਪੂਰਕ ਬਣ ਜਾਂਦੇ ਹਨ।ਸਤਿੰਦਰ ਆਪਣੇ ਸਰੋਤਿਆਂ ਨੂੰ ਆਨੰਦ ਦੇ ਸਾਗਰ 'ਚ ਅਜਿਹੀਆਂ ਡੁੱਬਕੀਆਂ ਲਵਾਉਂਦਾ ਹੈ ਕਿ ਪਤਾ ਹੀ ਨਹੀਂ ਚੱਲਦਾ ਕਿ ਵਾਪਰ ਕੀ ਰਿਹਾ ਹੈ।ਬੱਸ! ਸਮਾਂ ਹੀ ਰੁੱਕ ਜਾਂਦਾ ਹੈ।ਕਿਸੇ ਵੀ ਫ਼ਨਕਾਰ ਦੀ ਜ਼ਿੰਦਗੀ ਦੇ ਸਭ ਤੋਂ ਅਨਮੋਲ ਪਲ ਉਹ ਹੁੰਦੇ ਨੇ,ਜਦ ਮਹਿਫ਼ਲਾਂ ਵਿੱਚ ਹੌਂਸਲਾ ਅਫ਼ਜ਼ਾਈ ਹੁੰਦੀ ਹੈ,ਤਾੜੀਆਂ ਵੱਜਦੀਆਂ ਹਨ।ਸਰਤਾਜ ਦੀ ਜ਼ਿੰਦਗੀ ਦੇ ਯਾਦਗਾਰ ਪਲ ਵੀ ਅਜਿਹੇ ਹੀ ਹੁੰਦੇ ਨੇ,ਪਰ ਉਹ ਕਹਿੰਦਾ ਹੈ ਕਿ ਅਜੇ ਤਾਂ ਸੰਘਰਸ਼ ਚੱਲ ਰਿਹਾ ਹੈ।

ਇਹ ਲੇਖ ਲਿਖਣ ਤੋਂ ਪਹਿਲਾਂ ਸਰਤਾਜ ਦੀ ਗਾਇਕੀ ਨੂੰ ਨੇੜੇ ਤੋਂ ਜਾਨਣ ਲਈ 'ਕੱਲੇ ਬੈਠ,ਉਸ ਨੂੰ ਬਹੁਤ ਵਾਰੀ ਸੁਣਿਆ,ਮਹਿਸੂਸ ਕੀਤਾ।ਆਪਣੇ ਦਿਲੋ ਦਿਮਾਗ ਨੂੰ ਖੁੱਲਾ ਛੱਡ ਦਿੱਤਾ,ਸਰਤਾਜ ਦੇ ਵਹਿਣ ਵਿੱਚ ਵਹਿਣ ਲਈ।ਸਰਤਾਜ ਦੇ ਨਾਲ - ਨਾਲ ਫੁੱਲਾਂ ਦੇ ਬਾਗਾਂ,ਜੰਗਲਾਂ,ਬੇਲਿਆਂ 'ਚ ਖੂਬ ਘੁੰਮਿਆ,ਖੁੱਲੇ ਆਸਮਾਨ 'ਚ ਖੂਬ ਉਡਾਰੀਆਂ ਲਾਈਆਂ,ਡੂੰਘੇ ਸਮੁੰਦਰਾਂ 'ਚ ਖੂਬ ਤਾਰੀਆਂ ਲਾਈਆਂ।ਬੱਸ ਉਸ ਦੀ ਗਾਇਕੀ ਸੀ ਤੇ ਮੈਂ ਸਾਂ।ਜਦ ਉਸ ਦਾ "ਅੰਮੀ" ਕਲਾਮ ਸੁਣਿਆ ਤਾਂ ਫੁੱਟ -ਫੁੱਟ ਮਹਿਸੂ ਕਰ ਸਕਦਾ ਸਾਂ,ਪਰ ਉਸ ਨੂੰ ਛੁਹ ਨਹੀਂ ਸਕਦਾ ਸਾਂ,ਮਾਂ ਦਾ ਹੱਥ ਆਪਣੇ ਸਿਰ 'ਤੇ,ਆਪਣੇ ਚਿਹਰੇ 'ਤੇ ਫਿਰਦਾ ਹੋਇਆ ਦੇਖ ਤਾਂ ਰਿਹਾ ਸਾਂ ਪਰ ਉਸਦੀ ਛੋਹ ਮੇਰੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸੀ।ਸਰਤਾਜ ਤਾਂ ਮੇਰੇ ਦਿਲ ਦਾ ਦਰਦ ਮੇਰੀਆਂ ਅੱਖਾਂ ਰਾਹੀਂ ਬਾਹਰ ਵਗਾ ਰਿਹਾ ਸੀ,ਪਰ ਪੰਜਾਬ ਬੈਠੀਆਂ ਹਜ਼ਾਰਾਂ ਮਾਵਾਂ ਦੇ ਦਰਦ ਨੂੰ ਮੈਂ ਸਮੁੰਦਰੋ ਪਾਰ ਬੈਠੀ ਆਪਣੀ ਮਾਂ ਦੇ ਚਿਹਰੇ ਤੇ ਦੇਖ ਰਿਹਾ ਸਾਂ।

ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀ ਦਾ ਜੀ ਜਿਹਾ ਡੋਲੇ
ਸਾਨੂੰ ਨਾ ਕੁੱਝ ਹੋ ਜਾਏ,ਡਰਦੀ ਅੰਮੀ

ਪੰਜਾਬ 'ਚ ਵਗਦੇ ਨਸ਼ੇ ਦੇ ਦਰਿਆ ਨੂੰ ਠੱਲ੍ਹ ਪਾਉਣ ਦੇ ਉਪਰਾਲਿਆਂ 'ਚ ਉਸ ਦੇ ਵਿਚਾਰ ਅਨੁਸਾਰ ਮੀਡੀਆ ਵੱਲੋਂ ਅਜਿਹੇ ਪ੍ਰੋਗਰਾਮ ਦਿਖਾਉਣੇ ਚਾਹੀਦੇ ਨੇ,ਜਿਸ ਨਾਲ ਨੌਜਵਾਨਾਂ ਨੂੰ ਪ੍ਰੇਰਣਾ ਮਿਲੇ।

ਓਹਦੀ ਦੀਦ ਵਾਲੀਆਂ ਸ਼ਰਾਬਾਂ ਮਿੱਠੀਆਂ
ਕਿਦਾਂ ਪਤਾ ਲੱਗੂ ਜੇ ਕਦੇ ਨਾ ਡਿੱਠੀਆਂ
ਇੱਕ ਅੱਧਾ ਘੁੱਟ ਪੀ ਕੇ ਦੇਖ ਤਾਂ ਸਹੀ
ਫੱਕਰਾਂ ਦੇ ਵਾਂਗ ਜੀ ਕੇ ਦੇਖ ਤਾਂ ਸਹੀ
ਐਵੇਂ ਪੀਈ ਜਾਨੈ ਸ਼ਰਾਬਾਂ ਕੌੜੀਆਂ
ਆਸ਼ਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ

'ਤੇ ਜਦ ਸਰਤਾਜ ਗਾਉਂਦਾ ਹੈ.....

ਮੇਰੀ ਹੀਰੀਏ,ਫ਼ਕੀਰੀਏ,ਨੀ ਸੋਹਣੀਏ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ

ਯਾਦ ਆਵੇ ਤੇਰੀ ਜਦੋਂ ਦੇਖਾਂ ਚੰਦ ਮੈਂ
ਤੂੰ ਹੀ ਦਿੱਸੇਂ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਐਦਾਂ ਪਸੰਦ ਮੈਂ

....ਸੁਣ ਕੇ ਸੱਚੇ ਸੁੱਚੇ ਆਸ਼ਕਾਂ ਦੀ ਯਾਦ ਆਉਂਦੀ ਹੈ।ਰਾਧਾ ਕ੍ਰਿਸ਼ਨ ਜਿਹਾ ਪਵਿੱਤਰ ਇਸ਼ਕ ਕਰਨ ਨੂੰ ਮਨ ਲੋਚਦਾ ਹੈ।ਕਿਸੇ ਆਪਣੇ ਲਈ ਫਨਾਂ ਹੋ ਜਾਣ ਨੂੰ ਦਿਲ ਕਰਦਾ ਹੈ।ਜਾਪਦਾ ਹੈ ਇਸ਼ਕ ਹੀ ਰੱਬ ਦੀ ਭਗਤੀ ਕਰਨ ਦਾ ਰਸਤਾ ਹੋਵੇ।ਸਰਤਾਜ ਅਜਿਹੇ ਪਵਿੱਤਰ ਇਸ਼ਕ ਦਾ ਵਰਨਣ ਕਰਦਾ ਹੈ ਕਿ ਜੇਕਰ ਆਸ਼ਕ ਆਪਣੇ ਇਸ਼ਟ ਨਾਲ ਅਜਿਹਾ ਇਸ਼ਕ ਕਰੇ ਤਾਂ ਯਕੀਨਨ ਰੱਬ ਨੂੰ ਪਾ ਲਵੇਗਾ।

ਉਸ ਨੇ ਅਜੇ ਲੰਬਾ ਸਫ਼ਰ ਤੈਅ ਕਰਨਾ ਹੈ।ਦੇਸ਼ ਜਾਂ ਵਿਦੇਸ਼ ਵਿੱਚ ਉਸ ਦੀਆਂ ਮਹਿਫ਼ਿਲਾਂ ਦੇ ਸਥਾਨ ਚੋਣਵੇਂ ਹੋ ਸਕਦੇ ਹਨ ਪਰ ਉਸ ਦੀ ਪਹੁੰਚ ਹਰ ਸ਼ਹਿਰ,ਹਰ ਪਿੰਡ,ਕਿਸਾਨ ਤੇ ਮਜ਼ਦੂਰ ਤੱਕ ਹੋਣੀ ਯਕੀਨੀ ਹੈ।ਜਾਪਦਾ ਹੈ ਕਿ ਉਹ ਸਮਾਂ ਦੂਰ ਨਹੀਂ ਕਿ ਜਿਵੇਂ ਕਿਸੇ ਸਮੇਂ ਹਰ ਨੌਜਵਾਨ ਦੀ ਜੁਬਾਨ ਤੇ "ਹੀਰ" ਨੇ ਆਪਣੀ ਪਹੁੰਚ ਕੀਤੀ ਸੀ,ਇੱਕੀਵੀਂ ਸਦੀ ਦੇ ਇਸ ਵਾਰਿਸ ਸ਼ਾਹ ਦੇ ਸਮੇਂ ਵਿੱਚ ਹਰ ਨੌਜਵਾਨ ਦਿਲ ਇਹੀ ਗੁਣਗੁਣਾਉਂਦਾ ਹੋਵੇ......

ਮੇਰੀ ਹੀਰੀਏ,ਫ਼ਕੀਰੀਏ,ਨੀ ਸੋਹਣੀਏ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ.....

ਪਰ ਇਸ ਲਈ ਸਰਤਾਜ ਦੁਆਰਾ ਬੜੀ ਮਿਹਨਤ ਕੀਤੀ ਜਾਣੀ ਬਾਕੀ ਹੈ।

1077
:laugh: :laugh: :laugh: maiii pehla pa ta

fer ki ah

1078
hahhahah eh same main vi net ton save kitta ah wordpad te.main vi pj te paun nu firda c.main hor 4 5 kathe kitte ah singer.ohna  nu sabh kathe kar ke paungha

1079
bhaut jada sohna likheya

1080
PJ Games / Re: Competition - Gana Gao Apni Awaz Wich
« on: August 08, 2010, 06:46:32 AM »
bhaut sohni awaz ah

Pages: 1 ... 49 50 51 52 53 [54] 55 56 57 58 59 ... 735