![]() |
|
November 30, 2023, 02:35:37 AM
Contact Me :)
My Buddies
|
Profile Pictures
About Me
═══════════════════════ஜ۩۞۩ஜ═══════════════════════
ੴ*****ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ*****ੴ ਸਭ ਤੋ ਪਹਿਲਾਂ ਮੇਰੇ ਵੱਲੋ ਤੁਹਾਨੂੰ ਨਿੱਘੀ ਜੇਹੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ………. ਮੈ ਤਿੜਕੇ ਘੜੇ ਦਾ ਪਾਣੀ ਮੈ ਕੱਲ ਤੱਕ ਨਹੀ ਰਹਿਣਾ………. ਹੁਣ ਤੱਕ ਮੈ ਆਪਣੇ ਬਾਰੇ ਮੈ ਐਨਾ ਹੀ ਜਾਣ ਸਕਿਆ ਹਾਂ………. ਕੁੱਝ ਲਫਜ਼ਾਂ ਵਿੱਚ ਮੈ ਆਪਣੇ ਬਾਰੇ ਏਹੀ ਕਹਿਣਾ ਚਾਹੁੰਦਾ ਹਾਂ ਕਿ………. ਮੈ ਇੱਕ ਪੁੱਤਲਾ ਹਾਂ ਪੰਜ ਤੱਤਾਂ ਦਾ, ਜਿੰਦਗੀ ਦੇ ਰੰਗ ਹਾਂ ਵੇਖ ਰਿਹਾ………. ਉਮਰ ਹੈ ਰੰਗਲੇ ਸੁਪਨਿਆ ਦੀ, ਜੁਆਨੀ ਦੀ ਧੁੱਪ ਹਾਂ ਸੇਕ ਰਿਹਾ………. ਸੁਪਨੇ ਜੋ ਅਸਮਾਨੋ ਵੀ ਉੱਚੇ ਨੇ, ਕੁੱਝ ਦੇਰ ਤੱਕ ਪੂਰੇ ਹੋਵਣਗੇ………. ਹਾਲੇ ਤਾਂ ਮੈ ਆਪਣੇ ਪੈਰਾਂ ਨੂੰ, ਧਰਤੀ ਉੱਤੇ ਹਾਂ ਟੇਕ ਰਿਹਾ………. ਇੱਕ ਦਿਲ ਮੇਰਾ ਹੈ ਜਜ਼ਬਾਤੀ ਬੜਾ, ਤੇ ਇੱਕ ਦਿਮਾਗ ਦੀ ਕਾਬਲਿਯਤ ਹੈਰਾਨ ਕਰੇ……… ਦੋਵਾ ਦਾ ਰਲੇਵਾ ਕਰਕੇ ਹੀ, ਜੀਉਣ ਦਾ ਰਸਤਾ ਖੋਜ ਰਿਹਾ………. ਬਾਕੀ ਔਗੁਣਾਂ ਦੀ ਵੀ ਕੋਈ ਕਮੀ ਨਹੀ, ਪਰ ਸੁਚੱਜਾ ਵਿਹਾਰ ਵਰਤ ਕੇ, ਸਭ ਕਮੀਆਂ ਨੂੰ ਹਾਂ ਮੇਟ ਰਿਹਾ………. ਰੱਸ ਮਿਲਾ ਕੇ ਸਾਰੇ ਹੀ, ਜਿੰਦਗੀ ਜੀ ਕੇ ਵੇਖ ਰਿਹਾ………. ਰੱਸ ਮਿਲਾ ਕੇ ਸਾਰੇ ਹੀ, ਜਿੰਦਗੀ ਜੀ ਕੇ ਵੇਖ ਰਿਹਾ………. ਬਾਕੀ ਹੋਰ ਕੀ ਦਸਾਂ ਮੈ ਤੁਹਾਨੂੰ ਆਪਣੇ ਬਾਰੇ………. ਇੱਥੇ ਲਫਜ਼ਾਂ ਦੀ ਕੋਈ ਘਾਟ ਨਹੀ………. ਕੀ ਲਿਖਾਂ ਮੈ ਆਪਣੀਆ ਵਡਿਆਈਆਂ ਨੂੰ, ਇੱਥੇ ਐਬਾਂ ਦੀ ਵੀ ਕੋਈ ਘਾਟ ਨਹੀ………. ਕਰ ਸੱਕਦਾ ਕਿਵੇਂ ਬਿਆਨ ਮੈ ਆਪਣੇ ਆਪ ਨੂੰ, ਇਹ ਜਿੰਦਗੀ ਹੈ ਮੇਰੀ ਕੋਈ ਕਿਤਾਬ ਚ ਲਿਖਿਆ ਪਾਠ ਨਹੀ………. ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁੱਛੋ ਮੇਰੇ ਰੱਬ ਕੋਲੋ, ਓਸ ਤੋਂ ਵੱਡੀ ਦੁਨੀਆਂ ਦੇ ਵਿੱਚ ਹੋਰ ਕੋਈ ਦਾਤ ਨਹੀ………. ਕਰ ਸੱਕਦਾ ਪਾਰ ਸਮੁੰਦਰਾਂ ਨੂੰ ਤੇ ਚੀਰ ਸੱਕਦਾ ਪਹਾੜਾਂ ਨੂੰ, ਇਹ ਵੀ ਓਹਦੀ ਮੇਹਰ ਹੈ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀ………. ਇਹ ਵੀ ਓਹਦੀ ਮੇਹਰ ਹੈ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀ………. ਆਪਣੇ ਬਾਰੇ ਸਿਰਫ਼ ਦੋ ਲਾਇਨਾ ਹੋਰ………. ਕਿ ਨਾ ਤਾਂ ਜਿਤਿਆਂ ਦੇ ਵਿੱਚ, ਨਾ ਹੀ ਹਾਰਿਆਂ ਦੇ ਵਿੱਚ………. ਪਰ ਚੱਲਦੀ ਏ ਤਾਂ ਵੀ, ਸਾਡੀ ਸਾਰਿਆਂ ਦੇ ਵਿੱਚ………. ਐਨਾ ਵੀ ਅਮੀਰ ਨਹੀ ਕਿ ਐਸ਼ ਕਰ ਸਕਾਂ………. ਐਨਾ ਵੀ ਗਰੀਬ ਨਹੀ ਕਿ ਭੁੱਖਾ ਮਰ ਸਕਾਂ………. ਐਨਾ ਵੀ ਦਲੇਰ ਨਹੀ ਕਿ ਕਿਸੇ ਨਾਲ ਲੜ ਸਕਾਂ………. ਐਨਾ ਵੀ ਕਮਜ਼ੋਰ ਨਹੀ ਕਿ ਕਿਸੇ ਦੀ ਜ਼ਰ ਸਕਾਂ………. ਮੈ ਜੋ ਕੁੱਝ ਹਾਂ ਬਸ ਠੀਕ ਹਾਂ, ਕੋਸ਼ਿਸ਼ ਕਰਾਂਗਾ ਕਿ ਕੁੱਝ ਨਾ ਕੁੱਝ ਕਰ ਸਕਾਂ………. ਮੈ ਜੋ ਕੁੱਝ ਹਾਂ ਬਸ ਠੀਕ ਹਾਂ, ਕੋਸ਼ਿਸ਼ ਕਰਾਂਗਾ ਕਿ ਕੁੱਝ ਨਾ ਕੁੱਝ ਕਰ ਸਕਾਂ………. ═══════════════════════ஜ۩۞۩ஜ═══════════════════════ My Interests
═══════════════════════ஜ۩۞۩ஜ═══════════════════════
ਆਪਣੀ ਸ਼ਾਇਰੀ ਬਾਰੇ ਸਿਰਫ਼ ਕੁੱਝ ਲਫਜ਼ਾਂ ਵਿੱਚ ਮੈ ਏਹੀ ਕਹਿਣਾ ਚਾਹੁੰਦਾ ਹਾ ਕਿ………. ਉੱਡਿਆ ਤਾਂ ਸੀ ਉੱਡਣਾ ਸਿੱਖਣ ਲਈ, ਪਰ ਉੱਡਕੇ ਆਪਣੀ ਔਕਾਤ ਭੁੱਲ ਚੁੱਕਾ ਹਾਂ………. ਮੈ ਓਹ ਪੰਛੀ ਆਵਾਰਾ ਹਾਂ, ਜੋ ਪੈਦਾ ਹੋਇਆ ਸੀ ਚਮਕਣ ਲਈ, ਪਰ ਆਪਣੀ ਹੀ ਚਮਕ ਨਾਲ ਅੰਨਾ ਹੋ ਚੁੱਕਾ ਹਾਂ………. ਮੈ ਓਹ ਬੁਝਿਆ ਸਿਤਾਰਾ ਹਾਂ, ਜੋ ਬਣਿਆਂ ਸੀ ਵਹਾਅ ਦੇ ਲਈ, ਪਰ ਪਾਣੀ ਤਲੇ ਹੀ ਦਮ ਤੋੜ ਚੁੱਕਾ ਹਾਂ………. ਮੈ ਓਹ ਨਦੀ ਦਾ ਕਿਨਾਰਾ ਹਾਂ, ਕਲਮ ਚੁੱਕਣ ਤੇ ਲਫ਼ਜ਼ ਬਿੱਖਰ ਜਾਂਦੇ, ਪਰ ਅਜੇ ਵੀ ਲਿਖਣ ਦੀ ਜ਼ਿੱਦ ਕਰੀ ਜਾ ਰਿਹਾ ਹਾਂ………. ਮੈ ਓਹ ਜਿੱਮੀ ! ਸ਼ਾਇਰ ਨਿਆਰਾ ਹਾਂ………. ਮੈ ਓਹ ਜਿੱਮੀ ! ਸ਼ਾਇਰ ਨਿਆਰਾ ਹਾਂ………. ═══════════════════════ஜ۩۞۩ஜ═══════════════════════ ਮੇਰੇ ਪਿਆਰੇ ਸਰੋਤਿਓ, ਮੇਰਾ ਸੱਚ ਜਾਣਿਓ ਜੇ ਮੈਨੂੰ ਆਪਣੀ ਕਲਮ ਦੁਆਰਾ ਲਿਖੇ ਹੋਏ ਇਹਨਾਂ ਸ਼ਬਦਾਂ ਦਾ ਸਹਾਰਾ ਨਾ ਮਿਲਿਆਂ ਹੁੰਦਾ ਤਾਂ ਮੇਰੀ ਰੂਹ ਕਦੋ ਦੀ ਮੈਨੂੰ ਛੱਡ ਕੇ ਤੁਰ ਗਈ ਹੁੰਦੀ..... ਇਹਨਾਂ ਸ਼ਬਦਾਂ ਦੀ ਦੁਨੀਆਂ ਨੇ ਮੈਨੂੰ ਕਦੇ ਆਪਣਿਆਂ ਤੋ ਦੂਰ ਹੋਣ ਦਾ ਅਹਿਸਾਸ ਨਹੀ ਹੋਣ ਦਿੱਤਾ....... ਮੈਨੂੰ ਵਿਸ਼ਵਾਸ ਹੈ ਅਤੇ ਮੈ ਆਸ ਕਰਦਾ ਹਾ ਕਿ ਮੇਰੀ ਸੋਚ ਵਿੱਚੋ ਮੇਰੀ ਕਲਮ ਦੁਆਰਾ ਲਿਖੀਆਂ ਮੇਰੀਆਂ ਲਿਖਤਾਂ ਤੁਹਾਨੂੰ ਜ਼ਰੂਰ ਪਸੰਦ ਆਣਗੀਆਂ….. ਮੈਨੂੰ ਅੱਗੇ ਵੱਧਣ ਲਈ ਤੁਹਾਡੇ ਸਾਥ ਦੀ ਬਹੁਤ ਲੋੜ ਹੈ...... ਬਾਕੀ ਮੈ ਰੱਬ ਦਾ ਲੱਖ ਲੱਖ ਸ਼ੁਕਰਗੁਜ਼ਾਰ ਹਾਂ ਕਿ ਜਿਸਨੇ ਮੇਰੇ ਜੇਹੇ ਨਿਮਾਣੇ ਨੂੰ ਇਹ ਕਲਾ ਬਖ਼ਸ਼ੀ ਹੈ ਅਤੇ ਮੈ ਧੰਨਵਾਦ ਕਰਦਾ ਹਾਂ ਆਪਣੇ ਓਹਨਾਂ ਸਾਰੇ ਜਾਨ ਤੋ ਵੱਧ ਕੇ ਪਿਆਰੇ ਸਰੋਤਿਓ ਦਾ ਜਿਨਾਂ ਨੇ ਐਨਾ ਪਿਆਰ ਤੇ ਸਤਿਕਾਰ ਦਿੱਤਾ...... ਜੇ ਤੁਹਾਨੂੰ ਲੱਗਦਾ ਹੈ ਕਿ ਮੈ ਸਹੀ ਲਿਖਦਾ ਹਾਂ ਤਾਂ ਕਿਰਪਾ ਕਰਕੇ ਮੇਰੀਆਂ ਲਿਖਤਾਂ ਨੂੰ ਜਿੱਨਾ ਵੀ ਹੋ ਸੱਕਦਾ ਹੈ ਅੱਗੇ ਤੋ ਅੱਗੇ ਪ੍ਰਮੋਟ ਕਰਣ ਦੀ ਕਿਰਪਾਲਤਾ ਕਰੋ ਜੀ...... ਤੁਹਾਡਾ ਸਾਰਿਆ ਦਾ ਨਿਮਾਣਾ ਜਿੱਮੀ ਕੌਨਸਲ................ ═══════════════════════ஜ۩۞۩ஜ═══════════════════════ ਅਖੀਰ ਵਿੱਚ ਇੱਕ ਜ਼ਰੂਰੀ ਬੇਨਤੀ……………….. ਮੇਰੇ ਵੱਲੋ ਸਾਰਿਆਂ ਨੂੰ ਦੋਵੇਂ ਹੱਥ ਜੋੜਕੇ ਇੱਕ ਜ਼ਰੁਰੀ ਬੇਨਤੀ ਹੈ ਕਿ ਤੁਹਾਡੀ ਸਾਰਿਆਂ ਦੀ ਕਿਰਪਾਲਤਾ ਮੇਰੇ ਵੱਲੋ ਅਤੇ ਮੇਹਰਬਾਨੀ ਤੁਹਾਡੇ ਵੱਲੋ ਹੋਵੇਗੀ ਕਿ ਕਿਰਪਾ ਕਰਕੇ ਇਸ ਪਰੋਫਾਇਲ ਤੋ ਕੁੱਝ ਵੀ ਕਾਪੀ ਨਾ ਕਰਿਓ………. ਇਹ ਸਿਰਫ਼ ਤੁਹਾਡੇ ਲਈ ਹੀ ਨਹੀ ਬਲਕਿ ਓਹਨਾ ਲਈ ਵੀ ਚੰਗਾ ਰਵੇਗਾ ਜੇੜੇ ਤੁਹਾਨੂੰ ਲਾਈਕ ਕਰਦੇ ਨੇ………. ਬਾਕੀ ਤੁਸੀ ਮੇਰੇ ਤੋ ਜਾਦਾ ਸਮਝਦਾਰ ਹੋ………. ਇਸ ਲਈ ਕਿਰਪਾ ਕਰਕੇ ਜ਼ਰਾ ਸੋਚੋ ਤੇ ਸਮਝੋ………. ਅਖੀਰ ਵਿੱਚ ਮੇਰੇ ਵੱਲੋ ਕੁੱਝ ਵੀ ਵੱਧ ਘੱਟ ਯਾ ਗਲਤ ਕਿਹ ਗਿਆ ਹੋਵੇ ਤਾ ਮੈਨੂੰ ਆਪਣਾ ਛੋਟਾ ਵੀਰ ਸਮਝ ਕੇ ਮਾਫ ਕਰ ਦੇਣਾ………. ਤੁਹਾਡਾ ਆਪਣਾ ਜਿੱਮੀ ਕੌਨਸਲ................. ═══════════════════════ஜ۩۞۩ஜ═══════════════════════
My PJ FacebookThere are no comments. Would you like to add first?
Pages: [1]
|