December 12, 2024, 03:11:20 AM

Show Posts

This section allows you to view all posts made by this member. Note that you can only see posts made in areas you currently have access to.


Topics - ♥♥ ਗਭਰੂ ਚੋਟੀ ਦਾ ♥♥

Pages: [1] 2
1
Complaints / warri warri mere topic kyu delete kitte ja rahe ne ????
« on: April 02, 2015, 08:20:54 AM »
mai aa 5th ja 6th topic bna reha wari warri mera bnayea topic bina koi gall da jabab ditte delte kitte ja rahe ne kyu ? pehla mai keha si ammy sidhu nu ban kyu kitta ohnu koi jawab ni ditta te delete karta fer mai keha si mere topic delte nah kro ohh vi chak ke delte karta .  staff waleyo complaint section ch likh ke hi laa dawo jehre swala de jabab ni hege sadde kole ohh swala wale topic nah bnao asi ohnu nu delete karr dwage :D:

2
Happy b'day bro  :blowout: rabb kre jithe vi rahe khush rahe te ehda hi app hasda rahe te sarea nu hasunda rahe  :hugg:

3
Help & Suggestions / Ban announcement topic show kitta jawe part-2 :p
« on: December 02, 2014, 10:30:09 AM »
jidda ki mai pehla vi topic bna chukeya te poll vi bnayea si te yes nu jyada votes payia si te fer vi ohh mera topic hide karr ditta gya pj staff de sab samne hunde vi apna jor challa rahe ne . te hun karn nu vi ban kitta te hor members nu jina warre koi pta ni sirf staff toh bina , bakki vi members vi pj da hissa ne ehh ban announcement topic pehla vi show hi hunda si sarre dekh sakde si ta hun kyu nahi ki show karr sakde my frend is ban te mainu jake kise staff member toh puchna pai reha , bass ehni hi chaldi aa normal user di ki ohnu minta karniya painiya staff member de agge ? !! now show ban announcement topic to all pj users .

Thankyou :D:

4
ਨਵੰਬਰ 1984, ਦੇਸ਼ ਦਾ ਰਾਖਾ ਵੀ ਕਤਲ ਕੀਤਾ ਜਨੂੰਨੀਆਂ ਦੀ ਭੀੜ ਨੇ
ਫੌਜੀ ਇੰਦਰਜੀਤ ਸਿੰਘ ਸਮੇਤ 32 ਸਿੰਘ ਸਿੰਘਣੀਆਂ ਜਿਊਂਦੇ ਜਲਾ ਦਿਤੇ ਗਏ
ਫੌਜੀ ਇੰਦਰਜੀਤ ਸਿੰਘ ਜੈਕ ਰਾਈਫਲ ਵਿੱਚ ਸੀ । ਇਸ ਜਵਾਨ ਦੇ ਵਿਆਹ ਨੂੰ ਸਾਲ ਹੀ ਪੂਰਾ ਹੋਇਆ ਸੀ । ਇਹ 31 ਅਕਤੂਬਰ 1984 ਨੂੰ ਆਪਣੀ ਰਜਮੈਂਟ ਤੋਂ ਆਪਣੇ ਘਰ ਬਟਾਲ਼ੇ ਨੂੰ ਆ ਰਿਹਾ ਸੀ । ਰਾਸਤੇ ਵਿੱਚ ਸਿੱਖਾਂ ਦਾ ਕਤਲੇਆਮ ਸੁਰੂ ਹੋ ਗਿਆ ਅਤੇ ਇਹ ਦਿਲੀ ਜਾਣ ਦੀ ਬਜਾਏ ਰੇਵਾੜੀ ਆ ਗਿਆ ਗਿਆ । ਇਸ ਨੂੰ ਕਿਸੇ ਨੇ ਦੱਸਿਆ ਕਿ ਏਥੇ ਲਾਗੇ ਹੀ ਸਿੱਖਾਂ ਦਾ ਪਿੰਡ ਹੋਦ ਹੈ ਤੂੰ ਓਥੇ ਚਲਾ ਜਾਹ ਤੇਰਾ ਬਚਾਅ ਹੋ ਜਾਵੇਗਾ । ਇਹ ਰੇਵਾੜੀ ਤੋਂ ਲਾਈਨਾ ਦੇ ਨਾਲ਼ ਤੁਰਦਾ ਤੁਰਦਾ ਪੁੱਛਦਾ ਪੁਛਾਉਂਦਾ 2 ਨਵੰਬਰ ਦੀ ਸਵੇਰ 7 ਵਜੇ ਹੋਦ ਪਹੁੰਚ ਗਿਆ । ਓਥੇ ਇਸ ਨੂੰ ਬਾਪੂ ਉੱਤਮ ਸਿੰਘ ਮਿਲਿਆ । ਉਸ ਨੇ ਇਸ ਨੂੰ ਨਹਾਉਣ ਲਈ ਪਾਣੀ ਦਿਤਾ ਅਤੇ ਰੋਟੀ ਵੀ ਖੁਆਈ । ਫੌਜੀ ਜਵਾਨ ਗੁਰੁ ਘਰ ਵਿੱਚ ਅਰਾਮ ਕਰਨ ਲੱਗ ਗਿਆ । ਏਨੇ ਨੂੰ 11 ਵਜੇ ਤਕਰੀਬਨ ਕਾਤਲ ਭੀੜ ਨੇ ਪਿੰਡ ਨੂੰ ਘੇਰ ਲਿਆਂ ਅਤੇ ਇਸ ਨੂੰ ਪਿੰਡ ਦੇ ਲੋਕਾਂ ਨਾਲ਼ ਹੀ ਜਿੰਦਾ ਜਲ਼ਾ ਦਿਤਾ । ਹੋਦ ਵਿੱਚ 31 ਪਿੰਡ ਦੇ ਵਸਨੀਕ ਸ਼ਹੀਦ ਹੋਏ ਅਤੇ ਇੱਕ ਇਹ ਫੌਜੀ ਜਵਾਨ ਇੰਦਰਜੀਤ ਸਿੰਘ ਸਾਰਿਆਂ ਨੂੰ ਮਿਲ਼ਾ ਕੇ ਟੋਟਲ 32 ਸਿੰਘ/ਸਿੰਘਣੀਆਂ/ਬੱਚੇ ਸ਼ਹੀਦ ਹੋਏ ।
ਇੰਦਰਜੀਤ ਸਿੰਘ ਦੀ ਪਤਨੀ ਕੰਵਲਦੀਪ ਕੌਰ ਮਨ ਭਰ ਕੇ ਆਖਦੀ ਹੈ ਕਿ ਪਹਿਲਾਂ ਪਹਿਲ ਤਾਂ ਇਹਨਾਂ ਨੂੰ ਪੁਲਿਸ ਅਤੇ ਫੌਜ ਨੇ ਖੂਬ ਤੰਗ ਪ੍ਰੇਸਾਨ ਕੀਤਾ ਕਿ ਉਹ ਭਗੌੜਾ ਹੋ ਗਿਆ ਸਾਨੂੰ ਦੱਸੋ ਕਿਥੇ ਹੈ । ਸਾਨੂੰ ਬੜਾ ਖੱਜਲ਼ ਖੁਆਰ ਕੀਤਾ ਫਿਰ 7 ਸਾਲਾਂ ਬਾਅਦ ਫੌਜ ਨੇ ਮਿੰਸਿਗ ਸ਼ੋ ਕਰ ਦਿਤਾ । ਮਾਰਚ 2011 ਨੂੰ ਜਦੋਂ ਹੋਦ ਪਿੰਡ ਵਿੱਚ ਸਮਾਗਮ ਹੋਇਆਂ ਤਾਂ ਉਹ ਉਸ ਵਿੱਚ ਸ਼ਾਮਿਲ ਹੋਈ ਸੀ ਅਤੇ ਆਪਣੇ ਪਤੀ ਦੀ ਫੋਟੋ ਉੱਤਮ ਸਿੰਘ ਨੂੰ ਦਿਖਾਈ। ਉਹਨਾਂ ਝੱਟ ਪਛਾਣ ਲਿਆ ਅਤੇ ਇਹਨਾਂ ਨੂੰ 26 ਸਾਲਾਂ ਬਾਅਦ ਪਤਾ ਲੱਗਾ ਕਿ ਉਹਨਾਂ ਦੀ ਮੌਤ ਹੋਦ ਚਿਲੱੜ ਵਿੱਚ ਹੋਈ ਹੈ ।

5
News Khabran / gappi babeya toh khabrdar :P
« on: September 05, 2014, 03:01:09 AM »
ਇਸ ਜੁਆਕ ਦੀ ਉਮਰ ਲਗਭੱਗ 10-11 ਸਾਲ ਦੀ ਮਸਾਂ ਹੋਵੇਗੀ। ਇਹ ਘਟਨਾ ਮੋਹਾਲੀ ਜ਼ਿਲੇ ਵਿਚ ਪੈਂਦੇ ਸ਼ਹਿਰ ਕੁਰਾਲੀ ਦੀ ਹੈ ਜਿਥੇ ਇਕ ਬੱਚੇ ਦੇ ਪੈਦਾ ਹੋਣ ਤੋਂ 3 ਸਾਲ ਮਗਰੋਂ ਹੀ ਇਹ ਅਫਵਾਹ ਫਲਾ ਦਿੱਤੀ ਗਈ ਕਿ ਇਸ ਬੱਚੇ ਵਿਚ ਬਾਬਾ ਬਾਲਕ ਨਾਥ (ਮਿਥਿਹਾਸਿਕ ਦੇਵਤਾ) ਦੀ ਜੋਤ ਆਉਂਦੀ ਹੈ। ਲੋਕ ਆਉਣੇ ਸ਼ੁਰੂ ਹੋ ਗਏ ਤੇ ਮਾਇਆ ਦੇ ਗੱਫੇ ਵੀ,ਇੰਨੇ ਕੁ ਪੈਸੇਆਂ ਨਾਲ ਗੁਜਾਰਾ ਨਾ ਚਲਦਾ ਦੇਖ ਕੇ ਹੋਰ ਵੱਡਾ ਪੈਂਤੜਾ ਖੇਡਿਆ ਗਿਆ ਕਿ ਇਹ ਬੱਚਾ ਸੱਚਿ-ਖੰਡ ਵਾਸੀ ਬ੍ਰਹਮਗਿਆਨੀ ਸੰਤ ਬਾਬਾ ਕਰਤਾਰ ਸਿੰਘ ਭੈਰੋਂ ਮਾਜਰੇ ਵਾਲਿਆਂ ਦਾ ਦੂਜਾ ਜਨਮ ਹੈ।
ਇਹ ਗਪੋੜ ਇੰਨਾ ਸੂਤ ਆਇਆ ਕਿ ਬਾਲਕ ਨਾਥ ਤੋਂ ਗੱਗੂ ਬਾਬਾ, ਧੰਨ ਧੰਨ ਬਾਬਾ ਗਗਨਦੀਪ ਸਿੰਘ ਜੀ ਪਡਿਆਲੇ ਵਾਲੇ, ਤੇ ਫਿਰ ਸੰਤ ਬਾਬਾ ਗਗਨਦੀਪ ਸਿੰਘ ਪਡਿਆਲੇ ਵਾਲੇ ਬਣ ਬੈਠੇ।
ਕੁਰਾਲੀ ਵਿਖੇ ਆਪਣੇ ਸਧਾਰਨ ਜਿਹੇ ਘਰ ਨੂੰ ਆਲੀਸ਼ਾਨ ਕੋਠੀ ਦਾ ਰੂਪ ਦੇ ਦਿੱਤਾ ਤੇ ਨੋਟਾਂ ਦੀਆਂ ਲਹਿਰਾਂ ਥੱਲੇ ਸੁਖੱਲਾ ਜੀਵਨ ਬਤੀਤ ਕਰਨ ਲੱਗੇ। ਖਰੜ ਤੋਂ ਕੁਰਾਲੀ ਮੇਨ ਰੋਡ ਦੇ ਵਿਚਕਾਰ ਪੈਂਦੇ ਪਿੰਡ ਪਡਿਆਲੇ ਜਾ ਡੇਰਾ ਮੱਲਿਆ। ਸੁਣਨ ਵਿਚ ਇਹ ਆਇਆ ਹੈ ਕੀ ਕੁੱਛ ਕੁ ਜ਼ਮੀਨ ਆਪਣੀ ਸੀ ਤੇ 2 ਕਿੱਲੇ ਜ਼ਮੀਨ ਕਿਸੇ ਨੇ ਦਾਨ ‘ਚ ਦਿੱਤੀ ਹੈ। 3-4 ਕਿੱਲੇ ਇਕ ਜਗਾ ਤੇ ਇਕੱਠੀ ਹੋ ਗਈ, ਬਹੁਤ ਵੱਡਾ ਗੁਰਦੁਆਰਾ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ 6-7 ਗਾਪੋੜਾਂ ਮਾਰ ਕੇ ਲੋਕਾਂ ਨੂੰ ਭਰਮਾਉਣ ਵਾਲੇ ਵੀ ਰੱਖ ਲਏ। ਗੱਪੀ ਬਾਬਿਆਂ ਨੇ ਇਸ ਜੁਆਕ ਜਿਹੇ ਬਾਬੇ ਨੂੰ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚਾ ਦਿੱਤਾ । ਗਡੀਆਂ, ਟ੍ਰੈਕਟਰ-ਟਰਾਲੀਆਂ ਅਤੇ ਘੋੜਿਆਂ ਆਦਿ ਦਾ ਕੋਈ ਅੰਤ ਨਹੀਂ।
ਇਸ ਛੋਟੇ ਕਾਕੇ ਨਾਲ ਜੋ ਡਿਗਰੀਆਂ ਲਗਾ ਦਿਤੀਆਂ ਗਈਆਂ ਹਨ, ਇਹ ਸੋਚੀ ਸਮਝੀ ਸਕੀਮ ਦੇ ਤਹਿਤ ਹੋਇਆ ਹੈ। ਜਰੂਰ ਇਸ ਵਿਚ ਕਿਸੇ ਵੱਡੇ ਡੇਰੇਦਾਰ ਦਾ ਦਿਮਾਗ ਕੰਮ ਕਰ ਰਿਹਾ ਹੈ ਤਾਂ ਜੋ ਇਸ ਬਾਲਕ ਦੇ ਸਿਰ ਤੋਂ ਮੋਟੀ ਕਮਾਈ ਕਰਕੇ ਆਪਣੀ ਗੋਗੜ ਹੋਰ ਵਧਾਈ ਜਾ ਸਕੇ। ਇਸ ਚਾਲ ਬਾਰੇ ਖੋਜ ਕਰਕੇ ਜਲਦ ਹੀ ਸੱਚ ਸੰਗਤਾਂ ਦੇ ਸਾਹਮਣੇ ਲਿਆਂਦਾ ਜਾਵੇਗਾ।
ਦੂਜੀ ਗੱਲ ਜੋ ਇਸ ਡੇਰੇ ਵਲੋਂ ਇਸ਼ਤਿਹਾਰ ਛਪਾਇਆ ਗਿਆ ਹੈ ਉਸ ਵਿੱਚ ਜੋ ਪ੍ਰੋਗ੍ਰਾਮ ਦਿੱਤਾ ਗਿਆ ਹੈ ਉਸ ਚ ਲਿਖਿਆ ਹੈ "ਤੁਕ ਤੁਕ ਮਹਾਂ ਸੰਪਟ ਪਾਠ" ਪਰ ਇਹ ਨੀ ਸਮਝ ਆਇਆ ਇਹ ਕਿਹੜਾ ਪਾਠ ਹੋਇਆ ਕਿਉਂਕਿ ਗੁਰਮਤਿ ਵਿੱਚ ਤਾਂ ਸਿਰਫ ਸਹਿਜ ਪਾਠ ਦੀ ਮਰਿਆਦਾ ਹੈ ਭਾਵੇਂ ਕਿ ਹੁਣ ਬਹੁਤਾਤ ਵਿੱਚ ਸਾਰੇ ਸ੍ਰੀ ਅਖੰਡ ਪਾਠ ਸਾਹਿਬ ਹੀ ਕਰਵਾ ਲੈਂਦੇ ਹਨ ਕਿਸੇ ਵਿਆਹ ਸ਼ਾਦੀ ਜਾਂ ਹੋਰ ਮੌਕਿਆਂ ਤੇ ਪਰ ਇਹ ਸੰਪਟ ਪਾਠਾਂ ਦਾ ਰਾਮ ਰੌਲਾ ਕੁਝ ਪਾਖੰਡੀ ਡੇਰੇਦਾਰਾਂ ਵਲੋਂ ਸ਼ੁਰੂ ਕੀਤਾ ਗਿਆ ਪਰਪੰਚ ਹੈ ਜੋ ਗੁਰਮਤਿ ਵਿਰੋਧੀ ਹੈ ਪਰ ਇਹਨਾਂ ਡੇਰੇਦਾਰਾਂ ਵਲੋਂ ਤਾਂ ਹੋਰ ਸਿਰਾ ਕਰਦਿਆਂ "ਤੁਕ-ਤੁਕ" ਵੀ ਲਿਖਤਾ ਨਾਲ ਸ਼ਾਇਦ ਬਾਕੀ ਤੁਕ ਤੁਕ ਨਾ ਕਰਦੇ ਹੋਣ
ਖੈਰ ਦੋਵਾਂ ਗੱਲਾਂ ਵਿਚ ਕੁਝ ਤਾਂ ਕਾਲਾ ਹੈ ਭਾਵੇਂ ਉਹ ਇਸ ਬੱਚੇ ਦੇ ਪੁਰਾਣੇ ਜਨਮ ਦੀ ਗੱਲ ਹੋਵੇ ਤੇ ਭਾਵੇ ਸੰਪਟ ਪਾਠਾਂ ਦੀ..
ਕਾਸ਼ ! ਇਸ ਚਲ ਰਹੇ ਪਾਖੰਡ ਬਾਰੇ, ਜਿਸਦਾ ਭੋਗ 18 ਸਤੰਬਰ ਨੂੰ ਪੈਣਾ ਹੈ, ਸ਼੍ਰੋਮਣੀ ਕਮੇਟੀ ਇਨਾਂ ਨੂੰ ਪੁੱਛੇ ਕਿ ਇਨਾਂ ਦੀ ਮਰਯਾਦਾ ਕੀ ਹੈ ?
ਇਸ ਗੋਲ-ਗੱਪਿਆਂ ਦੇ ਸ਼ੌਕੀਨ ਜੁਆਕ ਦੇ ਮਗਰ ਇੱਛਾ ਪੂਰਤੀ ਲਈ ਲੱਗੇ ਲੋਕਾਂ ਨੂੰ ਆਪਣਾ ਕੰਮ ਕਾਰ ਛਡ ਕੇ ਤਰੱਕੀ ਦੇ ਰਾਹ ਦਾ ਸੁਪਨਾ ਛਡ ਦੇਣਾ ਚਾਹੀਦਾ ਹੈ। ਇੱਦਾਂ ਦੇ ਚੱਕਰਵਿਊ ਵਿਚ ਫੱਸ ਕੇ ਸਾਡੀ ਸਥਿਤੀ ਕੁੱਝ ਇਸ ਤਰਾਂ ਦੀ ਬਣੀ ਹੋਈ ਹੈ -
ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ।। ਜਲ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ।।
(ਸ੍ਰੀ ਗੁਰੂ ਗਰੰਥ ਸਾਹਿਬ ਜੀ ਅੰਗ 635)

6
Knowledge / Kon Sab Toh Wadd Khush Hai ? Koi Vi Nai .
« on: September 05, 2014, 01:09:48 AM »
A crow lived in the forest and was absolutely satisfied in life. But one day he saw a swan. “This swan is so white,” he thought, “and I am so black. This swan must be the happiest bird in the world.”

He expressed his thoughts to the swan. “Actually,” the swan replied, “I was feeling that I was the happiest bird around until I saw a parrot, which has two colors. I now think the parrot is the happiest bird in creation.” The crow then approached the parrot. The parrot explained, “I lived a very happy life until I saw a peacock. I have only two colors, but the peacock has multiple colors.”

The crow then visited a peacock in the zoo and saw that hundreds of people had gathered to see him. After the people had left, the crow approached the peacock. “Dear peacock,” the crow said, “you are so beautiful. Every day thousands of people come to see you. When people see me, they immediately shoo me away. I think you are the happiest bird on the planet.”

The peacock replied, “I always thought that I was the most beautiful and happy bird on the planet. But because of my beauty, I am entrapped in this zoo. I have examined the zoo very carefully, and I have realized that the crow is the only bird not kept in a cage. So for past few days I have been thinking that if I were a crow, I could happily roam everywhere.”

Moral:
That’s our problem too. We make unnecessary comparison with others and become sad. We don’t value what God has given us. This all leads to the vicious cycle of unhappiness. Learn to be happy in what you have instead of looking at what you don’t have. There will always be someone who will have more or less than you have. Person who is satisfied with what he/she has, is the happiest person in the world .

7
ਕੌਮੀ ਸ਼ਹੀਦ - ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜੈ ਸਿੰਘਵਾਲਾ
ਅਸੀਂ ਜੂਝ ਕੇ ਪਾਈਆਂ ਸ਼ਹੀਦੀਆਂ, ਅੱਗੇ ਜ਼ਾਲਮ ਦੇ ਨਹੀਂ ਹਥਿਆਰ ਸੁੱਟੇ ।
ਲਹੂ ਦੇ ਨਾਲ ਹੈ ਧਰਤੀ ਨੂੰ ਸਿੰਜ ਦਿੱਤਾ, ਅਸਾਂ ਸਾਹ ਵੀ ਅਜ਼ਾਦੀ ਲਈ ਵਾਰ ਸੁੱਟੇ ।
ਸਮੁੱਚੀ ਕੌਮ ਨੂੰ ਅਪੀਲ ਹੈ ਕਿ ਮਿਤੀ 31 ਅਗਸਤ 2014 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਸ਼ਹੀਦੀ ਸਮਾਗਮ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਹਿੱਤ ਹੁੰਮ-ਹੁਮਾ ਕੇ ਹਾਜ਼ਰੀ ਭਰੀ ਜਾਵੇ।
ਇਸ ਸਾਲ ਵੀ ਜਦੋਂ 15 ਅਗਸਤ ਨੂੰ ਭਾਰਤੀ ਤੰਤਰ ਆਪਣੀ ਅਜ਼ਾਦੀ ਦੀ 67ਵੀਂ ਵਰ੍ਹੇਗੰਢ ਮਨਾ ਰਿਹਾ ਸੀ ਤਾਂ ਸਿੱਖ ਕੌਮ ਫਿਰ ਆਪਣੇ ਨਾਲ਼ ਹੋਏ ਵਿਸਾਹਘਾਤ ਦੀ 67ਵੀਂ ਵਰ੍ਹੇਗੰਢ ਮਨਾ ਰਹੇ ਸੀ। ਸਾਡੇ ਦਿਲਾਂ ਤੇ ਜ਼ਖ਼ਮ ਹਨ ਕਿ ਅਜ਼ਾਦੀ ਲਈ ਸਭ ਤੋਂ ਵੱਧ ਸਿਰ ਦੇ ਕੇ ਵੀ ਸਿੱਖਾਂ ਨੂੰ ਕੁਝ ਨਹੀਂ ਮਿਲ਼ਿਆ ਤੇ ਚਰਖੇ ਚਲਾਉਣ ਵਾਲ਼ੇ ਦੇਸ਼ ਦੇ ਮਾਲਕ ਬਣ ਕੇ ਬਹਿ ਗਏ।
ਇਨਾ ਹੀ ਨਹੀਂ, ਹਕੂਮਤ ਸੰਭਾਲ਼ ਕੇ ਇਹਨਾਂ ਅਹਿੰਸਾ ਦੇ ਪੈਰੋਕਾਰਾਂ ਨੇ ਕਿਵੇਂ ਸਿੱਖਾਂ ਅਤੇ ਹੋਰ ਨਿਆਂ ਮੰਗਦੇ ਲੋਕਾਂ ਦੀਆਂ ਛਾਤੀਆਂ 'ਚੋਂ ਗੋਲ਼ੀਆਂ ਅਤੇ ਗ਼ਰਮ ਸਰੀਏ ਲੰਘਾ ਲੰਘਾ ਕੇ ਉਹਨਾਂ ਨੂੰ ਮਾਰਿਆ ਹੈ, ਉਹ ਕਿਸੇ ਤੋਂ ਗੁੱਝਾ ਨਹੀਂ। ਜਿੱਥੋਂ ਤਕ ਸਿੱਖਾਂ ਦੀ ਗੱਲ ਹੈ, ਸਿੱਖਾਂ ਨੇ ਆਪਣੇ ਜਨਮ ਤੋਂ ਲੈ ਕੇ ਹੁਣ ਤਕ ਕਿਸੇ ਫੰਨੇ ਖਾਂ ਦੀ ਗ਼ੁਲਾਮੀ ਨਹੀਂ ਕਬੂਲੀ ਤੇ ਨਾ ਹੀ ਕੋਈ ਜਰਵਾਣਾ ਪੂਰੀ ਤਾਕਤ ਲਾ ਕੇ ਵੀ ਸਿੱਖਾਂ ਨੂੰ ਗ਼ੁਲਾਮ ਰੱਖ ਸਕਿਆ ਹੈ। ਜਦੋਂ ਕੋਈ ਜਰਵਾਣੀ ਤਾਕਤ ਸਿੱਖ ਕੌਮ ਨੂੰ ਮਿਟਾਉਣ ਦਾ ਬੀੜਾ ਚੁੱਕਦੀ ਹੈ ਤਾਂ ਗੁਰੂ ਕੇ ਮਰਜੀਵੜੇ ਸਿੰਘ ਖ਼ੁਦ ਪਤੰਗਿਆਂ ਵਾਂਗ ਮਿਟਣ ਲਈ ਮੈਦਾਨ 'ਚ ਆਉਂਦੇ ਹਨ, ਉਹ ਮਿਟਦੇ ਵੀ ਹਨ, ਪਰ ਕਈ ਕਈ ਦੁਸ਼ਟਾਂ ਨੂੰ ਮਾਰ ਕੇ। ਇਹਨਾਂ ਕੌਮੀ ਪਰਵਾਨਿਆਂ ਦੀ ਸੁੱਚੀ ਰੱਤ ਨਾਲ਼ ਸਿੱਖ ਤਵਾਰੀਖ਼ ਦੇ ਪੰਨੇ ਸ਼ਿੰਗਾਰੇ ਪਏ ਹਨ। ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਇਹਨਾਂ ਸ਼ਹੀਦਾਂ ਦੀ ਲੜੀ ਦਾ ਇੱਕ ਰੌਸ਼ਨ ਸਿਤਾਰਾ ਹੈ, ਜਿਸ ਨੇ ਆਪਣੀ ਕੁਰਬਾਨੀ ਦੇ ਕੇ ਇੱਕ ਬੁੱਚੜ ਹਾਕਮ ਦੀ ਅਲਖ ਮਿਟਾਈ। ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਨੇ ਕੌਮ ਨੂੰ ਇੱਕ ਨਵਾਂ ਰਾਹ ਵਿਖਾਇਆ।
ਸਿੱਖਾਂ ਨੂੰ ਗੁਰਸਿੱਖੀ ਦੀ ਦਾਤ ਤਾਂ ਨੀਂਦ 'ਚੋਂ ਜਾਗਦਿਆਂ ਹੀ ਹਾਸਲ ਹੋ ਗਈ ਸੀ, ਪਰ ਸਰਦਾਰੀ ਦਾ ਰੁਤਬਾ ਸਿੱਖਾਂ ਨੇ ਸਿਰ ਤਲ਼ੀ ਤੇ ਰੱਖ ਕੇ ਖੰਡੇ ਦੀ ਤਿੱਖੀ ਧਾਰ ਤੇ ਤੁਰ ਕੇ ਪ੍ਰਾਪਤ ਕੀਤਾ ਹੈ।
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥
ਇਹ ਸ਼ਰਤ ਮੰਨ ਕੇ ਸਿੱਖੀ ਧਾਰਨ ਕਰਨ ਵਾਲ਼ਿਆਂ ਨੂੰ ਜਦੋਂ ਦਸਵੇਂ ਜਾਮੇ 'ਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਨੰਗੀ ਸ਼ਮਸ਼ੀਰ ਹੱਥ 'ਚ ਲੈ ਕੇ ਸਿਰ ਦੇਣ ਲਈ ਵੰਗਾਰਿਆ, ਤਾਂ ਓਦੋਂ ਤਕ ਸਿੱਖੀ ਸਿਦਕ ਇਨਾ ਪ੍ਰਪੱਕ ਹੋ ਚੁੱਕਾ ਸੀ ਕਿ ਗੁਰੂ ਦੇ ਇੱਕ ਇਸ਼ਾਰੇ ਤੇ ਸਿਰ ਦੇਣ ਵਾਲ਼ੇ ਸਿੱਖਾਂ ਦੀ ਕੋਈ ਘਾਟ ਨਹੀਂ ਸੀ। ਬਲਕਿ ਓਦੋਂ ਸਿੱਖਾਂ 'ਚ ਜਿਹੜਾ ਜਜ਼ਬਾ ਸੀ, ਉਸ ਦਾ ਬਿਆਨ ਇੱਕ ਸ਼ਾਇਰ ਨੇ ਇਸ ਤਰ੍ਹਾਂ ਕੀਤਾ ਹੈ:-
ਇੱਕ ਸੀਸ ਮੰਗਦੇ ਹੋ, ਆਹ ਲਓ ਸਰਕਾਰ, ਲੱਖ ਸੀਸ ਹੁੰਦੇ ਅਸੀਂ ਲੱਖ ਦਿੰਦੇ ਵਾਰ।
31 ਅਗਸਤ ਨੂੰ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਦਿਨ ਮਨਾਉਂਦੇ ਹੋਏ ਸਾਨੂੰ ਹਰ ਇੱਕ ਸਿੱਖ ਨੂੰ ਇਹ ਸਵਾਲ ਖ਼ੁਦ ਨੂੰ ਪੁੱਛਣਾ ਪਵੇਗਾ ਕਿ ਕਿਤੇ ਸਾਡੇ 'ਚ ਆਪਣਾ ਸਿਰ ਗੁਰੂ ਨੂੰ ਅਰਪਣ ਕੀਤੇ ਬਿਨਾਂ ਹੀ 'ਸਰਦਾਰ' ਅਖਵਾਉਣ ਦੀ ਕਰੁਚੀ ਜ਼ੋਰ ਤਾਂ ਨਹੀਂ ਫੜ ਰਹੀ?
ਯਾਦ ਰੱਖੋ, ਜਦੋਂ ਹਕੂਮਤ ਕਿਸੇ ਕੌਮ ਨੂੰ ਦਬਾਉਣ ਤੇ ਉਤਾਰੂ ਹੋਵੇ ਤਾਂ ਓਦੋਂ ਉਸ ਕੌਮ ਦੇ ਬਾਸ਼ਿੰਦਿਆਂ ਨੂੰ ਜੇਕਰ ਕੁਝ ਕਰਨ ਦੀ ਕੀਮਤ ਚੁਕਾਉਣੀ ਪੈਂਦੀ ਹੈ, ਤਾਂ ਕੁਝ ਨਾ ਕਰਨ ਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ। ਮਿਸਾਲ ਵਜੋਂ ਜੂਨ 1984 'ਚ ਜੁਝਾਰੂ ਸਿੰਘਾਂ ਨੇ ਜਾਨਾਂ ਵਾਰ ਕੇ ਕੁਝ ਕਰਨ (ਜ਼ੁਲਮ ਵਿਰੁੱਧ ਹਥਿਆਰ ਚੁੱਕਣ) ਦੀ ਕੀਮਤ ਤਾਰੀ ਸੀ, ਤਾਂ ਨਵੰਬਰ 84 'ਚ ਸਿੱਖਾਂ ਨੇ ਕੁਝ ਨਾ ਕਰਨ (ਹਥਿਆਰ ਨਾ ਚੁੱਕਣ) ਦੀ ਕੀਮਤ ਵੀ ਤਾਰੀ ਸੀ। ਫਿਰ ਕਿਉਂ ਨਾ ਹਰ ਸਿੱਖ ਅਜ਼ਾਦੀ ਲਈ ਕੁਝ ਨਾ ਕੁਝ ਕਰੇ ? ਜੇ ਕੀਮਤ ਤਾਰਨੀ ਹੀ ਹੈ, ਤਾਂ ਕੁਝ ਕਰਨ ਦੀ ਕੀਮਤ ਤਾਰੀ ਜਾਵੇ। ਇਹ ਗੱਲ ਚੇਤੇ ਰੱਖੋ ਕਿ ਕੌਮਾਂ, ਬੇਗਾਨਿਆਂ ਦੇ ਜ਼ੁਲਮ ਨਾਲ਼ ਨਹੀਂ ਮਰਦੀਆਂ, ਆਪਣਿਆਂ ਦੀ ਬੁਜ਼ਦਿਲੀ ਨਾਲ਼ ਮਰ ਜਾਂਦੀਆਂ ਹਨ।
31 ਅਗਸਤ ਨੂੰ ਹੀ ਭਾਈ ਗੁਰਜੰਟ ਸਿੰਘ ਰਾਜਸਥਾਨੀ ਅਤੇ ਭਾਈ ਅਨੋਖ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਵੀ ਹੈ ਜਿਸ ਕਰਕੇ ਭਾਈ ਸ਼ਹੀਦ ਦਿਲਾਵਰ ਸਿੰਘ ਬੱਬਰ ਦੇ ਨਾਲ ਇਹਨਾਂ ਜੁਝਾਰੂ ਸਿੰਘਾਂ ਨੂੰ ਵੀ ਸਿੱਖੀ ਰਿਵਾਇਤਾਂ ਅਨੁਸਾਰ ਸ਼ਰਧਾ ਦੇ ਫੁੱਲ ਭੇਟ ਕਰਨ ਹਿੱਤ ਸਮਾਗਮ ਕਰਵਾਉਣ ।..... ਪ੍ਰਣਾਮ ਸ਼ਹੀਦਾਂ ਨੂੰ  :pray:

8
ਸ਼ਹੀਦੀ ਦਿਹਾੜਾ 10 ਅਗਸਤ 1992, "ਸ਼ਹੀਦ ਬਾਪੂ ਆਤਮਾ ਸਿੰਘ ਮਾਨੋਚਾਹਲ ਜੀ (ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਜੀ ਦੇ ਪਿਤਾ ਜੀ) ਨੂੰ ਪੁਲਿਸ ਨੇ ਤਸ਼ੱਦਦ ਦੇ ਕੇ ਸ਼ਹੀਦ ਕਰ ਦਿੱਤਾ ਸੀ।
ਪੰਜਾਬ ਪੁਲਿਸ ਦੇ ਮੁਖੀ ਕੇ.ਪੀ.ਐਸ. ਗਿੱਲ ਅਤੇ ਬੇਅੰਤੇ ਦੀ ਬੁੱਚੜ ਜੋੜੀ ਨੇ ਜਿਹੜੀ ਵਾਢੀ ਸਿੱਖਾਂ ਦੇ ਸਿਰਾਂ ਦੀ ਪਾਈ, ਜੋ ਜ਼ੁਲਮ ਸਿੱਖਾਂ ਉਪਰ ਇਨਾਂ ਜੱਲਾਦਾਂ ਨੇ ਕੀਤੇ ਉਨਾਂ ਨੇ ਜ਼ਕਰੀਆ ਖ਼ਾਨ, ਮੀਰ ਮੰਨੂੰ, ਯਾਹੀਆ ਖ਼ਾਂ, ਫ਼ਰੁਖ਼ਸੀਅਰ ਅਤੇ ਔਰੰਗਜ਼ੇਬ ਦੀ ਹਕੂਮਤ ਸਮੇਂ ਹੋਏ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤਾ। ਬੇਅੰਤੇ ਅਤੇ ਉਸ ਦੇ ਸਾਥੀ ਬੁੱਚੜ ਕੇ.ਪੀ.ਐਸ. ਗਿੱਲ ਨੇ ਖਾੜਕੂ ਸਿੰਘਾਂ ਦੇ ਪਰਿਵਾਰਾਂ ਨੂੰ ਖ਼ਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਇਸੇ ਨੀਤੀ ਅਨੁਸਾਰ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਨੁਸ਼ਿਹਰਾ ਪਨੂੰਆਂ ਘਰ ਉਤੇ ਕਬਜ਼ਾ ਕਰ ਲਿਆ ਗਿਆ, ਘਰ ਦਾ ਸਾਰਾ ਸਮਾਨ, 15 ਮੱਝਾਂ ਤੇ ਚਾਰ ਭਰਾਵਾਂ ਦਾ ਸਮਾਨ ਵੀ ਚੁੱਕ ਲਿਆ ਗਿਆ। ਛੋਟੇ ਭਰਾ ਨਿਰਵੈਰ ਸਿੰਘ ਨੂੰ ਪੁਲਿਸ ਨੇ ਫੜ ਲਿਆ, ਸਾਰਾ ਪਰਿਵਾਰ ਘਰੋਂ ਬੇਘਰ ਹੋ ਗਿਆ ਤੇ ਲੁਕ-ਛਿਪ ਕੇ ਦਿਨ ਕੱਟੀ ਕਰਨ ਲੱਗਾ। ਬਾਬਾ ਮਾਨੋਚਾਹਲ ਨੂੰ ਫੜਾਉਣ ਲਈ ਪੰਜਾਬ ਪੁਲਿਸ ਨੇ ਭਾਈ ਨਿਰਵੈਰ ਸਿੰਘ ’ਤੇ ਅੰਨਾਂ ਤਸ਼ੱਦਦ ਕੀਤਾ, ਹੱਡੀ-ਹੱਡੀ ਤੋੜ ਦਿੱਤੀ, ਸਾਰਾ ਸਰੀਰ ਗਰਮ ਪ੍ਰੈਸਾਂ ਲਾ ਕੇ ਸਾੜ ਦਿੱਤਾ ਤੇ ਅਖੀਰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ। ਬਾਬਾ ਮਾਨੋਚਾਹਲ ਨੂੰ ਆਪਣੇ ਭਰਾ ਨਿਰਵੈਰ ਸਿੰਘ ’ਤੇ ਇਤਨਾ ਵਿਸ਼ਵਾਸ ਕਰਦੇ ਸਨ ਤੇ ਕਹਿੰਦੇ ਸਨ ਕਿ ਪੁਲਿਸ ਵਾਲੇ ਨਿਰਵੈਰ ਸਿੰਘ ਦੇ ਟੋਕੇ ਨਾਲ ਟੋਟੇ ਕਰਦੇ ਪਏ ਹੋਣ, ਤੇ ਮੈਂ (ਮਾਨੋਚਾਹਲ) ਨਿਰਵੈਰ ਸਿੰਘ ਦੇ ਸਾਹਮਣੇ ਫਿਰਦਾ ਹੋਵਾਂ, ਤਾਂ ਵੀ ਨਿਰਵੈਰ ਸਿੰਘ ਮੇਰੇ ਬਾਰੇ ਪੁਲਿਸ ਨੂੰ ਨਹੀਂ ਦੱਸੇਗਾ, ਸ਼ਹੀਦ ਹੋ ਜਾਵੇਗਾ।ਸੰਨ 1992 ਵਿਚ ਪੰਜਾਬ ਪੁਲਿਸ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਸੂਹ ਕੱਢਣ ਲਈ ਬਜ਼ੁਰਗ ਪਿਤਾ ਸ੍ਰ: ਆਤਮਾ ਸਿੰਘ ਨੂੰ ਨੁਸ਼ਿਹਰਾ ਪਨੂੰਆਂ ਵਾਲੇ ਘਰ ਵਿਚੋਂ ਚੁੱਕ ਕੇ ਲੈ ਗਈ ਤੇ ਸਰਹਾਲੀ ਥਾਣੇ ਵਿਚ ਪੁੱਠਾ ਲਟਕਾ ਕੇ ਤਸੀਹੇ ਦਿੰਦੇ ਰਹੇ। ਬਾਅਦ ਵਿਚ 10 ਅਗਸਤ 1992, ਨੂੰ ਸ੍ਰ: ਆਤਮਾ ਸਿੰਘ ਜੀ ਨੂੰ ਪੁਲਿਸ ਕੇ ਕੈਟਾਂ ਨੇ ਸ਼ਹੀਦ ਕਰ ਦਿੱਤਾ।

9
Birthdays / Happy b'day bai ωαнℓα
« on: July 27, 2014, 06:30:25 AM »
happy b'day bro kise ne wish ni kitta par deakhla mai janda ni tenu fer vi wish kitta kyu ki mainu pta mera vi b'day auna :D: fer toh sab vlo b'day diyan mubarka veere   :smile:

10
"ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ"
ਜਦੋਂ ਲੱਚਰ ਗਾਇਕ ਚਮਕੀਲਾ ਐਂਡ ਪਾਰਟੀ ਨੂੰ ਮਿਲੀਆਂ ਧੁਰ ਦੀਆਂ ਟਿਕਟਾਂ
ਸਿੱਖ ਕੌਮ ਦੇ ਅਲਬੇਲੇ ਜਰਨੈਲ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਜੀ ਨੇ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਜੀ ਨੇ ਸਾਂਝੇ ਤੌਰ 1987 ਵਿੱਚ ਸਮਾਜ ਸੁਧਾਰ ਲਹਿਰ ਦਾ ਅਗਾਜ਼ ਕੀਤਾ ।ਜਿਸ ਵਿੱਚ ਦਾਜ ਦਹੇਜ ਦੇ ਲਾਲਚੀਆਂ ਨੂੰ ਨਕੇਲ ਪਾਉਣੀ ,ਲੋੜ ਤੋਂ ਵੱਧ ਬਾਰਾਤ ਲਿਜਾਉਣ ਤੇ ਪਬੰਦੀ,ਬਰਾਤ ਨੂੰ ਮੀਟ ਅਤੇ ਸ਼ਰਾਬ ਵਰਤਣ ਦੀ ਮਨਾਹੀ ਤਾਂ ਕਿ ਲੜਕੇ ਵਾਲੇ ਨਸ਼ੇ ਵਿੱਚ ਗੁੱਟ ਹੋ ਕੇ ਲੜਕੀ ਵਾਲਿਆਂ ਦੇ ਘਰੇ ਖਰੂਦ ਨਾ ਪਾਉਣ ,ਦਾਜ ਦੇ ਲਾਲਚੀਆਂ ਅਤੇ ਨਸ਼ਈ ਪਤੀਆਂ ਵਲੋਂ ਬਿਨਾ ਕਿਸੇ ਕਸੂਰ ਪੇਕੇ ਘਰ ਬਿਠਾਈਆਂ ਗਈਆਂ ਧੀਆਂ ਭੈਣਾਂ ਦਾ ਮੁੜ ਵਸੇਬਾ ਅਤੇ ਪੰਜਾਬ ਦੀ ਪਾਕਿ ਪਵਿੱਤਰ ਫਿਜ਼ਾ ਵਿੱਚ ਗੰਦ ਘੋਲਣ ਵਾਲੇ ਲੱਚਰ ਗਾਇਕਾਂ ਤੇ ਸ਼ਿਕੰਜਾ ਕੱਸਣ, ਨਾਈਆਂ ਨੂੰ ਹਜਾਮਤ ਕਰਨ ਤੋਂ ਰੋਕਣ ਵਰਗੇ ਸਮਾਜ ਸੁਧਾਰਕ ਕਾਰਜਾਂ ਨੂੰ ਸ਼ਾਮਲ ਕੀਤਾ ਗਿਆ ਜਿਹਨਾਂ ਨੂੰ ਗਿਆਰਾਂ ਨੁਕਾਤੀ ਸਮਾਜ ਸੁਧਾਰ ਲਹਿਰ ਦੇ ਨਾਮ ਹੇਠ ਜਨਰਲ ਲਾਭ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਗਿਆ ਅਤੇ ਇਸ ਲਹਿਰ ਦੀ ਸਮੂਹ ਜੁਝਾਰੂਆਂ ਵਲੋਂ ਸ਼ਿੱਦਤ ਨਾਲ ਹਿਮਾਇਤ ਕੀਤੀ ਗਈ ਗਈ । ਪੰਜਾਬ ਦੀ ਫਿਜ਼ਾ ਵਿੱਚ ਲੱਚਰਪੁਣੇ ਦਾ ਗੰਦ ਘੋਲਣ ਵਾਲਿਆਂ ਵਿੱਚ ਅਮਰ ਸਿੰਘ ਚਮਕੀਲਾ ਐਂਡ ਪਾਰਟੀ ਸਭ ਤੋਂ ਅੱਗੇ ਸੀ ।ਜਿਹਨੇ ਅੱਤ ਦਰਜੇ ਦੇ ਗੰਦੇ ਗੀਤ ਗਾ ਕੇ ਪੰਜਾਬ ਦੀਆਂ ਨੌਜਵਾਨ ਧੀਆਂ ਅਤੇ ਨੌਜਵਾਨ ਮੁੰਡਿਆਂ ਨੂੰ ਕੁਰਾਹੇ ਪਾਉਣ ਦਾ ਰਸਤਾ ਅਪਣਾਇਆ ਹੋਇਆ ਸੀ ।ਇਸ ਨੂੰ ਤਿੰਨ ਵਾਰ ਸਿੰਘਾਂ ਵਲੋਂ ਇਹਨਾਂ ਕਰਤੂਤਾਂ ਤੋਂ ਬਾਜ਼ ਆਉਣ ਲਈ ਚਿਤਾਵਨੀ ਦਿੱਤੀ ਗਈ ।ਪਰ ਇਹ ਚਮਕੀਲਾ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ।ਸਗੋਂ ਆਪਣੀ ਕੈਨੇਡਾ ਫੇਰੀ ਦੌਰਾਨ ਕਹਿਣ ਲੱਗਾ ਕਿ ਮੈਂ ਸਿੰਘਾਂ ਨੂੰ ਪੈਸੇ ਦੇ ਦਿੱਤੇ ਹਨ ਅਤੇ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਤੂੰ ਜਿੱਦਾਂ ਮਰਜ਼ੀ ਗਾ ਸਕਦਾ ਹੈ,ਕੋਈ ਗੱਲ ਨਹੀਂ ।ਇਕ ਤਰਾਂ ਨਾਲ ਇਹ ਉਸ ਨੇ ਝੂਠੀ ਸ਼ੇਖੀ ( ਗੱਪ) ਮਾਰੀ ਜਿਹੜੀ ਉਸਦੀ ਆਪਣੀ ਮੌਤ ਦੇ ਵਰੰਟਾਂ ਤੇ ਬਹੁਤ ਹੀ ਨੇੜੇ ਦੀ ਤਰੀਕ ਪਵਾ ਗਈ । 1987 ਵਿੱਚ ਮੋਗੇ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਕਾਨਫਰੰਸ ਸੀ ।ਜਿੱਥੇ ਗਾਇਕ ਕੁਲਦੀਪ ਮਾਣਕ,ਛਿੰਦਾ ,ਮੁਹੰਮਦ ਸਦੀਕ ਸਮੇਤ ਦਸ ਬਾਰਾਂ ਗਾਇਕ ਆਪਣੇ ਗੀਤ ਲੈ ਕੇ ਆਏ ਅਤੇ ਕਹਿਣ ਲੱਗੇ ਕਿ ਤੁਸੀਂ ਇਹਨਾਂ ਨੂੰ ਪੜਕੇ ਸੈਂਸਰ ਕਰ ਲਊ ,ਜਿਹੜੇ ਤੁਹਾਨੂੰ ਠੀਕ ਲਗਦੇ ਹਨ ਅਸੀਂ ਉਹ ਹੀ ਗਾਵਾਂਗੇ ।ਇਸ ਤੋਂ ਪਹਿਲਾਂ ਕੋਈ ਹੋਰ ਗੱਲ ਕਰਦੇ ,ਭਾਈ ਸੱਤਪਾਲ ਸਿੰਘ ਢਿੱਲੋਂ ਆਖਣ ਲੱਗੇ ਕਿ ਸਿੱਧੀ ਸਪੱਸ਼ਟ ਜਿਹੀ ਗੱਲ ਹੈ ਕਿ ਜਿਹੜੇ ਗੀਤ ਤੁਸੀਂ ਆਪਣੀਆਂ ਮਾਵਾਂ ,ਭੈਣਾਂ ਅਤੇ ਆਪਣੇ ਬਾਪੂ ਨਾਲ ਇਕੱਠੇ ਬੈਠ ਕੇ ਸੁਣ ਸਕਦੇ ਹੋ ਉਹ ਗਾ ਲਉ ,ਸਾਨੂੰ ਕੋਈ ਇਤਰਾਜ ਨਹੀਂ ਪਰ ਜਿਹੜਾ ਗੀਤ ਤੁਸੀਂ ਆਪਣੇ ਇਹਨਾਂ ਪਰਿਵਾਰਕ ਮੈਂਬਰਾਂ ਵਿੱਚ ਬੈਠ ਕੇ ਨਹੀਂ ਸੁਣ ਸਕਦੇ ,ਅਗਰ ਉਹ ਗਾਉਣ ਦੀ ਗੁਸਤਾਖੀ ਕੀਤੀ ਤਾਂ ਹਸ਼ਰ ਬਹੁਤ ਬੁਰਾ ਹੋਵੇਗਾ ਦੂਸਰਾ ਸਾਡੇ ਕੋਲ ਤੁਹਾਡੇ ਗੀਤ ਪੜਨ ਦਾ ਨਾ ਟਾਈਮ ਹੈ ਅਤੇ ਨਾ ਹੀ ਅਸੀਂ ਤੁਹਾਡੇ ਮੁਲਾਜ਼ਮ ਹਾਂ ।ਇੰਨਾ ਆਖ ਕੇ ਆਪਣੇ ਰਾਹ ਪੈ ਗਏ ਅਤੇ ਇਹ ਗਾਇਕ ਵੀ ਝੱਟ ਮਗਰੋਂ ਚਲੇ ਗਏ ।
08 ਮਾਰਚ 1988 ਦੀ ਦੁਪਿਹਰ ਦਾ ਸਮਾਂ ਸੀ ਕਿ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਪੁੱਤਰ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਵਿੱਚ ਜੂਝ ਰਹੇ ਤਿੰਨ ਸਿੰਘ ਇਸ ਲੱਚਰ ਗਾਇਕ ਲਈ ਧੁਰ ਦੀਆਂ ਟਿਕਟਾਂ ਲੈ ਕੇ ਆਣ ਪੁੱਜੇ । ਜਲੰਧਰ ਜਿਲ੍ਹੇ ਦੀ ਫਿਲੌਰ ਤਹਿਸੀਲ ਅਧੀਨ ਆਉਂਦੇ ਪਿੰਡ ਮਹਿਸਮਪੁਰ ਵਿੱਚ ਇਸ ਚਮਕੀਲੇ ਦਾ ਅਖਾੜਾ ਸੀ । ਪਰਿਵਾਰ ਵਾਲਿਆਂ ਵਿਆਹ ਦੀ ਖੁਸ਼ੀ ਵਿੱਚ ਪਹਿਲਾਂ ਅਖੰਡ ਪਾਠ ਸਾਹਿਬ ਦਾ ਭੋਗ ਪੁਆਇਆ ਅਤੇ ਬਾਅਦ ਵਿੱਚ ਚਮਕੀਲਾ ਲਗਾਉਣਾ ਸੀ । ਜਦੋਂ ਪਰਿਵਾਰ ਵਾਲੇ ਸਾਹਿਬ ਸ੍ਰੀ ਗੁਰੁ ਗਰੰਥ ਸਾਹਿਬ ਜੀ ਦਾ ਸਰੂਪ ਗੁਰਦਵਾਰਾ ਸਾਹਿਬ ਛੱਡ ਕੇ ਵਾਪਸ ਆਏ ਤਾਂ ਦੁਆਬੇ ਦਾ ਮਾਣ ਅਤੇ ਪੰਥ ਦੀ ਸ਼ਾਨ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਉਹਨਾਂ ਨੂੰ ਆਖਣ ਲੱਗਾ ਕਿ ਤੁਸੀਂ ਕਾਹਨੂੰ ਚਮਕੀਲਾ ਸੱਦਣਾ ਸੀ ਅਗਰ ਇੱਥੇ ਅੱਤਵਾਦੀ ਆ ਗਏ ਤਾਂ ਖਰਾਬੀ ਹੋ ਸਕਦੀ ਹੈ ,ਤਾਂ ਪਰਿਵਾਰ ਵਾਲਿਆਂ ਬੜੇ ਯਕੀਨ ਨਾਲ ਜਵਾਬ ਦਿੱਤਾ ਕਿ ਨਹੀਂ ਖਰਾਬੀ ਖਰੂਬੀ ਕੀ ਹੋਣੀ ਹੈ ਚਮਕੀਲਾ ਪਾਰਟੀ ਪਹੁੰਚ ਚੁੱਕੀ ਬੱਸ ਤੁਸੀਂ ਸੁਣਨ ਲਈ ਤਿਆਰ ਰਹੋ । ਉਸ ਵਕਤ ਇਹ ਅਮਰ ਚਮਕੀਲਾ ਐਂਡ ਪਾਰਟੀ ਚਾਹ ਪਾਣੀ ਛੱਕ ਰਹੀ ਸੀ ।ਚਾਹ ਪੀ ਕੇ ਜਦੋਂ ਇਹ ਅਖਾੜੇ ਵਾਲੀ ਜਗਾ੍ਹ ਤੇ ਜਾਣ ਲਈ ਬਾਹਰ ਨਿੱਕਲੇ ਤਾਂ ਚਾਰ ਜਣੇ ਅਮਰ ਚਮਕੀਲਾ, ਇਹਦੇ ਨਾਲ ਗਾਉਣ ਵਾਲੀ ਅਮਰਜੋਤ ,ਇੱਕ ਢੋਲਕੀ ਵਾਲਾ ਇੱਕ ਗੱਡੀ ਵਿੱਚ ਬੈਠ ਗਏ ਅਤੇ ਦੋ ਜਣੇ ਪੈਦਲ ਚੱਲ ਪਏ ।ਭਾਈ ਗੁਰਨੇਕ ਸਿੰਘ ਨੇਕਾ ਉਰਫ ਹਰੀ ਸਿੰਘ ਬਾਬਾ ਨੇ ਆਖਿਆ ਕਿ ਆਹ ਜਿਹੜੇ ਦੋ ਜਣੇ ਪੈਦਲ ਚੱਲ ਪਏ ਹਨ ਇਹ ਆਪਾਂ ਛੱਡ ਦੇਣੇ ਹਨ । ਇਹਨਾਂ ਆਪਣੀ ਗੱਡੀ ਤੋਰੀ ਤਾਂ ਦੂਰ ਖੜੇ ਸਿੰਘਾਂ ( ਭਾਈ ਗੁਰਦੀਪ ਸਿੰਘ ਦੀਪਾ,ਭਾਈ ਗੁਰਨੇਕਾ ਸਿੰਘ ਨੇਕਾ ਅਤੇ ਭਾਈ ਸੁਖਦੇਵ ਸਿੰਘ ਸੋਢੀ ਪਿੰਡ ਰੁੜਕਾ ਕਲਾਂ) ਨੇ ਆਪਣਾ ਸਕੂਟਰ ਤੋਰ ਲਿਆ ।ਗੱਡੀ ਖੜੀ ਹੋਈ ਅਮਰਜੋਤ ਆਪਣਾ ਮੇਕ ਅੱਪ ਦੇਖਣ ਲਈ ਪਰਸ ਵਿੱਚੋਂ ਕੱਢ ਕੇ ਸ਼ੀਸ਼ਾ ਦੇਖਿਆ ।ਭਾਈ ਗੁਰਦੀਪ ਸਿੰਘ ਦੀਪਾ ਗੱਡੀ ਦੇ ਇੱਕ ਪਾਸੇ ਅਤੇ ਭਾਈ ਸੁਖਦੇਵ ਸਿੰਘ ਸੋਢੀ ਦੂਜੇ ਪਾਸੇ ਖੜ ਗਏ ,ਭਾਈ ਗੁਰਨੇਕ ਸਿੰਘ ਨੇਕਾ ਸਟੇਜ ਕੋਲ ਪੁੱਜ ਗਿਆ ।ਜਦੋਂ ਇਹ ਗੱਡੀ ਚੋਂ ਬਾਹਰ ਨਿੱਕਲੇ ਤਾਂ ਦੋਵਾਂ ਪਾਸਿਆਂ AK 47 ਰਾਈਫਲਾਂ ਦੀ ਗੋਲੀਆਂ ਮੀਂਹ ਵਾਂਗ ਆਈਆਂ ।ਅਮਰ ਚਮਕੀਲਾ ,ਅਮਰਜੋਤ ਅਤੇ ਇਹਨਾਂ ਦੇ ਦੋ ਸਾਥੀ ਗੋਲੀਆਂ ਨਾਲ ਛੱਲਣੀ ਹੋ ਗਏ ।ਪੰਜਾਬ ਦੀ ਫਿਜ਼ਾ ਵਿੱਚ ਗੰਦ ਘੋਲਣ ਅਤੇ ਪੰਜਾਬ ਦੀਆਂ ਨੌਜਵਾਨ ਧੀਆਂ ਨੂੰ ਕੁਰਾਹੇ ਪਾਉਣ ਵਾਲਿਆਂ ਦਾ ਅੰਤ ਹੋ ਗਿਆ।ਦੂਜੇ ਪਾਸੇ ਭਾਈ ਗੁਰਨੇਕ ਸਿੰਘ ਨੇਕਾ ਹੱਥ ਵਿੱਚ AK 47 ਫੜੀ ਸਟੇਜ ਤੇ ਚੜ ਕੇ ਇਹ ਅਪੀਲਾਂ ਕਰਨ ਲੱਗ ਪਿਆ ਕਿ ਲੋਕੋ ਕਿੱਥੇ ਜਾ ਰਹੇ ਹੋ ਅਰਾਮ ਨਾਲ ਬੈਠੋ ਅਜੇ ਤਾਂ ਅਸੀਂ ਭੰਗੜਾ ਪਾਉਣਾ ਹੈ ਤੁਸੀਂ ਮਨਰੰਜਨ ਕਰਨ ਆਏ ਸੀ ਹੁਣ ਮੰਨੋਰੰਜਨ ਕਰਕੇ ਹੀ ਜਾਇਉ।ਦਰ ਅਸਲ ਭਾਈ ਨੇਕਾ ਲੋਕਾਂ ਦੀ ਅਖਣ ਨੂੰ ਵੰਗਾਰ ਰਿਹਾ ਸੀ ਕਿ ਸ਼ਰਮ ਕਰੋ ਅਜਿਹਾ ਲੱਚਰਪੁਣਾ ਦੇਖਣਾ ਬੰਦ ਕਰੋ। ਇੱਕ ਪਾਸੇ ਹਿੰਦੋਸਤਾਨੀ ਸਰਕਾਰ ਸਿੱਖ ਕੌਮ ਤੇ ਇੰਨਾ ਜ਼ੁਲਮ ਢਾਹ ਰਹੀ ਹੈ ਦੂਜੇ ਪਾਸੇ ਤੁਸੀਂ ਇਹੋ ਜਿਹੇ ਲੱਚਰ ਗਾਇਕਾਂ ਨੂੰ ਸੁਣ ਕੇ ਹੋਰ ਗੰਦ ਗਾਉਣ ਲਈ ਉਤਸ਼ਾਹਿਤ ਕਰ ਰਹੇ ਹੋ ।ਪਰ ਲੋਕਾਂ ਵਿੱਚ ਇੰਨੀ ਹਫੜਾ ਦਫੜੀ ਮੱਚ ਗਈ ਕਿ ਸੈਂੜਕਿਆਂ ਦੀ ਤਾਦਾਦ ਵਿੱਚ ਲੋਕ ਆਪਣੀਆਂ ਜੁੱਤੀਆਂ ਲਾਹ ਕੇ ਭੱਜ ਗਏ ,ਨਾਲ ਲਗਦੇ ਖੇਤਾਂ ਦੀ ਕਣਕ ਸਿੱਧ ਗਏ ।ਅਮਰ ਚਮਕੀਲਾ ਐਂਡ ਪਾਰਟੀ ਨੂੰ ਧੁਰ ਦੀਆਂ ਟਿਕਟਾਂ ਦੇ ਕੇ ਭਾਈ ਗੁਰਦੀਪ ਸਿੰਘ ਦੀਪਾ,ਭਾਈ ਸੁਖਦੇਵ ਸਿੰਘ ਸੋਢੀ ਅਤੇ ਭਾਈ ਗੁਰਨੇਕ ਸਿੰਘ ਨੇਕਾ ਅਰਾਮ ਨਾਲ ਸਕੂਟਰ ਤੇ ਫਰਾਰ ਹੋ ਗਏ ,ਅਗਲੇ ਦਿਨ ਭਾਈ ਗੁਰਨੇਕ ਸਿੰਘ ਨੇਕਾ ਉਰਫ ਹਰੀ ਸਿੰਘ ਬਾਬਾ ਨੇ ਇਸ ਕਾਂਡ ਦੀ ਜਿੰਮੇਵਾਰੀ ਆਪਣੇ ਸਿਰ ਲੈਂਦਿਆਂ ਪੰਜਾਬ ਦੇ ਸਮੁੱਚੇ ਗਾਇਕਾਂ ਨੂੰ ਲੱਚਰਪੁਣਾ ਫੈਲਾਉਣ ਤੋਂ ਬਾਜ਼ ਆਉਣ ਦੀ ਸਖਤ ਚਿਤਾਵਨੀ ਦਿੱਤੀ ।ਪੰਜਾਬ ਭਰ ਦੇ ਗਾਇਕਾਂ ਵਿੱਚ ਬਹੁਤ ਹੀ ਡਰ ਪੈਦਾ ਹੋ ਗਿਆ ਅਤੇ ਉਹਨਾਂ ਲੱਚਰ ਗੀਤ ਗਾਉਣ ਤੋਂ ਤੋਬਾ ਕਰ ਕਰ ਲਈ ।
ਇਸ ਤੋਂ ਪਹਿਲਾਂ ਪੰਜਾਬ ਦੇ ਇੱਕ ਗਾਇਕ ਨੇ ਗੀਤ ਗਾਇਆ ਸੀ ਕਿ "ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ ਹੋਣਾ ਚਾਹੀਦਾ"।
ਇਹ ਗੱਲ ਦਰਬਾਰ ਸਾਹਿਬ ਤੇ ਜੂਨ 1984 ਨੂੰ ਹਮਲੇ ਤੋਂ ਪਹਿਲਾਂ ਦੀ ਹੈ ।ਉਸ ਵਕਤ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਇਸ ਗੀਤ ਨੂੰ ਗਾਉਣ ਵਾਲੇ ਨੂੰ ਵੰਗਾਰਦਿਆਂ ਆਖਿਆ ਸੀ ਕਿ " ਐ ਕਾਂਟੇ ਵਾਲਿਆਂ ਗੱਲ ਸੁਣ ਲੈ ,ਮੈਂ ਇੱਕ ਗੋਹੇ ਨਾਲ ਬਾਹਰੋਂ ਚੰਗੀ ਲਿੱਭੜੇ ਗਲਾਸ ਵਿੱਚ ਦੁੱਧ ਪਾ ਕੇ ਤੈਨੂੰ ਆਖਾਂ ਕੇ ਪੀ ਲੈ ਤੂੰ ਪੀਏਂਗਾ ? ਅਗਰ ਪੀ ਸਕਦਾਂ ਹੈਂ ਤਾਂ ਇਹ ਗੀਤ ਦੁਬਾਰਾ ਗਾਵੀਂ ਵਰਨਾ ਆਪਣਾ ਅੰਜਾਮ ਯਾਦ ਰੱਖੀ"।
ਇਹ ਗਾਇਕ ਗੁਰਦਾਸ ਮਾਨ ਜਿਸਦੀਆਂ ਹਜਾਰਾਂ ਸਿੱਖਾਂ ਦੇ ਕਾਤਲ ਕੇ.ਪੀ.ਗਿੱਲ ਨਾਲ ਫੋਟੋਆਂ ਅਤੇ ਦੋਸਤੀ ਅੱਜ ਜ਼ਾਹਰ ਹੋ ਚੁੱਕੀ ਹੈ ,ਪੰਜਾਬ ਛੱਡ ਕੇ ਬੰਬਈ ਚਲਾ ਗਿਆ ਸੀ ।ਅੱਜ ਸਿੱਖ ਸੰਘਰਸ਼ ਵਿੱਚ ਆਈ ਖੜੋਤ ਕਾਰਨ ਪੰਜਾਬ ਵਿੱਚ ਲੱਚਰਪੁਣਾ ਹੱਦਾਂ ਬੰਨੇ ਟੱਪ ਚੁੱਕਾ ਹੈ ਅਤੇ ਪੰਜਾਬ ਦੇ ਇੱਜ਼ਤਦਾਰ ਲੋਕ ਇਹਨਾਂ ਲੱਚਰ ਗਾਇਕਾਂ ਨੂੰ ਨੱਥ ਪਾਉਣ ਲਈ ਚਮਕੀਲੇ ਨੂੰ ਸੋਧਣ ਵਾਲੇ ਸਿੰਘਾਂ ਦੇ ਵਾਰਸਾਂ ਵਾਪਸੀ ਲਈ ਇੰਤਜ਼ਾਰ ਵਿੱਚ ਹਨ।

11
Love Pyar / Love You Mom :)
« on: July 15, 2014, 12:50:33 PM »
Your mom carried you in her
womb for nine months. She felt
sick for months with nausea, then
she watched her feet swell and
her skin stretch and tear. She
struggled to climb stairs. She got
breathless quickly. She suffered
many sleepless nights. She then
went through EXCRUCIATING PAIN
to bring you into this world. She
became your nurse, your chef,
your maid, your chauffeur, your
biggest fan, your teacher, and
your best friend. She's struggled
for you, cried over you, hoped the
best for you, and prayed for you.

Most of us take our mom for
granted. But there are people
who have lost or never even seen
theirs.   :omyeyes:
 

12
ਸ਼ਹੀਦੀ ਦਿਹਾੜਾ 12 ਜੁਲਾਈ 1988, "ਸ਼ਹੀਦ ਭਾਈ ਸੁਖਦੇਵ ਸਿੰਘ ‘ਸੁੱਖਾ ਸਿਪਾਹੀ’ ਉਰਫ ਸ਼ਹੀਦ ਜਨਰਲ ਲਾਭ ਸਿੰਘ ਪੰਜਵੜ" - ਖਾਲਿਸਤਾਨ ਕਮਾਂਡੋ ਫੋਰਸ
ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋ, ਅਸੀ ਉਠਾਂਗੇ ਚੰਡੀ ਦੀ ਵਾਰ ਬਣਕੇ ॥
ਜਿਨ੍ਹਾਂ ਸੂਲਾਂ ਨੇ ਦੇਣਾ ਨਾ ਸੌਣ ਸਾਨੂੰ, ਛਾਂਗ ਦਿਆਗੇ ਖੰਡੇ ਦੀ ਧਾਰ ਬਣਕੇ ॥
ਆਪ ਜੀ ਦਾ ਜਨਮ ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੇ ਵੱਡੇ ਭਰਾ ਸ੍ਰ: ਦਲਜੀਤ ਸਿੰਘ ਜੀ ਹਨ। ਆਪ ਜੀ ਦੇ ਪਿਤਾ ਜੀ ਛੋਟੇ ਹੁੰਦਿਆਂ ਹੀ ਅਕਾਲ ਚਲਾਣਾ ਕਰ ਗਏ ਸਨ। ਭਾਈ ਸੁਖਦੇਵ ਸਿੰਘ ਜੀ ਨੇ ਦਸਵੀਂ ਤੱਕ ਦੀ ਪੜਾਈ ਪੰਜਵੜ ਦੇ ਹਾਈ ਸਕੂਲ ਤੋਂ ਅਤੇ 12ਵੀਂ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਤੋਂ ਪਾਸ ਕੀਤੀ। ਭਾਈ ਸਾਹਿਬ ਜੀ ਕਬੱਡੀ ਦੇ ਬਹੁਤ ਵਧੀਆ ਖਿਡਾਰੀ ਸਨ।
ਭਾਈ ਸਾਹਿਬ ਜੀ 1971 ਵਿਚ ਪੰਜਾਬ ਪੁਲਿਸ ਵਿਚ ਭਰਤੀ ਹੋ ਗਏ। ਸੰਨ 1977 ਵਿਚ ਭਾਈ ਸੁਖਦੇਵ ਸਿੰਘ ਜੀ ਦਾ ਅਨੰਦ ਕਾਰਜ ਬੀਬੀ ਦਵਿੰਦਰ ਕੌਰ ਪੁੱਤਰੀ ਸ੍ਰ: ਚਰਨ ਸਿੰਘ ਵਾਸੀ ਉੜਮੁੜ ਟਾਂਡਾ ਨਾਲ ਹੋਈ ਅਤੇ ਦੋ ਸਪੁੱਤਰ ਰਾਜੇਸ਼ਵਰ ਸਿੰਘ ਤੇ ਪਰਦੀਪ ਸਿੰਘ ਪੈਦਾ ਹੋਏ।
13 ਅਪ੍ਰੈਲ 1978 ਦੇ ਖ਼ੂਨੀ ਸਾਕੇ ਨੇ ਆਪ ਜੀ ਦੇ ਮਨ ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਤੇ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਦੇ ਸੰਪਰਕ ਵਿਚ ਆਏ। ਭਾਈ ਸਾਹਿਬ ਨੇ ਪੁਲਿਸ ਦੀ ਨੌਕਰੀ ਕਰਦਿਆਂ ਹੀ ਕਈ ਸਿੱਖ ਪੰਥ ਦੇ ਦੋਖੀ ਤੇ ਕਾਤਲਾਂ ਨੂੰ ਸੋਧਾ ਲਾ ਕੇ ਨਰਕਧਾਮ ਭੇਜਿਆ। ਸੰਨ 1982 ਵਿਚ ਜੇਠ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਭਾਈ ਸੁਖਦੇਵ ਸਿੰਘ ਜੀ ‘ਸੁੱਖਾ ਸਿਪਾਹੀ’ ਘਰ ਆ ਗਏ ਤੇ ਮਾਤਾ ਜੀ ਨੂੰ ਕਹਿਣ ਲੱਗੇ,‘‘ ਬੀਬੀ! ਮੈਂ ਸਰਕਾਰੀ ਨੌਕਰੀ ਛੱਡ ਕੇ ਸਿੱਖ ਕੌਮ ਦੀ ਸੇਵਾ ਕਰਨ ਦਾ ਸੰਕਲਪ ਧਾਰ ਕੇ ਆ ਗਿਆ ਹਾਂ। ਹੁਣ ਮੈਂ ਸਰਕਾਰ ਦੇ ਸਿਪਾਹੀ ਦੀ ਥਾਂ ਖ਼ਾਲਸਾ ਫ਼ੌਜ ਦਾ ਸਿਪਾਹੀ ਬਣਨ ਦਾ ਫ਼ੈਸਲਾ ਕਰ ਲਿਆ ਹੈ। ਉਸ ਦਿਨ ਤੋਂ ਹੀ ਭਾਈ ਸਾਹਿਬ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਜੱਥੇ ਵਿਚ ਸ਼ਾਮਲ ਹੋ ਗਏ ਤੇ ਅੰਮ੍ਰਿਤ ਛਕ ਕੇ ਪੂਰਨ ਗੁਰਸਿੱਖ ਸਜ ਗਏ। ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਨੇ ਆਪ ਜੀ ਦਾ ਨਾਂਮ ਜਨਰਲ ਲਾਭ ਸਿੰਘ ਰੱਖਿਆ। ਜਨਰਲ ਲਾਭ ਸਿੰਘ ਨੂੰ ਸੰਤ ਭਿੰਡਰਾਂਵਾਲਿਆਂ ਦੀ ਸੰਗਤ ਬੜੀ ਨੇੜਿਓਂ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ। ਭਾਈ ਲਾਭ ਸਿੰਘ ਜੀ, ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਦੇ ਬਹੁਤ ਨਜ਼ਦੀਕੀ ਸਿੰਘਾਂ ਵਿਚੋਂ ਗਿਣੇ ਜਾਂਦੇ ਸਨ। ਸੰਤ ਜੀ ਭਾਈ ਸਾਹਿਬ ਨੂੰ ਹਮੇਸ਼ਾਂ ‘ਸਾਡਾ ਲਾਭ ਸਿੰਘ’ ਕਹਿ ਕੇ ਬੁਲਾਉਦੇ ਸਨ।
ਜਨਰਲ ਲਾਭ ਸਿੰਘ ਜੀ ਨੇ ਭਾਈ ਸੁਰਿੰਦਰ ਸਿੰਘ ਸੋਢੀ, ਭਾਈ ਮਨਬੀਰ ਸਿੰਘ ਚਹੇੜੂ, ਭਾਈ ਮੇਜਰ ਸਿੰਘ ਨਾਗੋਕੇ ਅਤੇ ਭਾਈ ਮਥਰਾ ਸਿੰਘ ਨਾਲ (ਜੂਨ 1984 ਦੇ ਘੱਲੂਘਾਰੇ ਤੋਂ ਪਹਿਲਾਂ) ਕਈ ਦਲੇਰਾਨਾ ਤੇ ਜੁਝਾਰੂ ਕਾਰਨਾਮੇ ਕੀਤੇ। ਡੀ.ਆਈ.ਜੀ. ਅਟਵਾਲ, ਹਰਬੰਸ ਲਾਲ ਖੰਨਾ (ਜਿਹੜਾ ਕਹਿੰਦਾ ਹੁੰਦਾ ਸੀ ਕਿ ਦੁੱਕੀ ਤਿੱਕੀ ਖਹਿਣ ਨਹੀਂ ਦੇਣੀ, ਸਿਰ ’ਤੇ ਪਗੜੀ ਰਹਿਣ ਨਹੀਂ ਦੇਣੀ), ਲਾਲੇ ਜਗਤ ਨਾਰਾਇਣ ਦੇ ਛੋਕਰੇ ਰਮੇਸ਼ ਚੰਦਰ, ਸ਼ਹੀਦ ਮੁਸੀਬਤ ਸਿੰਘ ਦੇ ਕਾਤਲ ਗੁਰਬਚਨ ਸਿਹੁੰ ਡੀ.ਐਸ.ਪੀ. ਨੂੰ ਸੋਧਣ ਵਾਲਿਆਂ ਵਿਚ ਖ਼ਾਲਸਾ ਪੰਥ ਵੱਲੋਂ ਜਨਰਲ ਲਾਭ ਸਿੰਘ ਜੀ ਦਾ ਨਾਮ ਬੜੇ ਮਾਣ ਨਾਲ ਲਿਆ ਜਾਂਦਾ ਹੈ।
ਜੂਨ 1984 ਨੂੰ ਦਰਬਾਰ ਸਾਹਿਬ ਉਪਰ ਹੋਏ ਫ਼ੌਜੀ ਹਮਲੇ ਵੇਲੇ ਭਾਈ ਲਾਭ ਸਿੰਘ ਜੀ ਨੂੰ ਹੋਰਨਾਂ ਸਿੰਘਾਂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਹਿੰਦੋਸਤਾਨੀ ਫ਼ੌਜ ਦੇ ਕੈਂਪਾਂ ਵਿਚ ਕਰੜੀ ਤਫਤੀਸ਼ ਤੋਂ ਬਾਅਦ ਹੋਰਨਾਂ ਸਿੰਘਾਂ ਦੇ ਨਾਲ ਰਾਜਸਥਾਨ ਦੀ ਜੋਧਪੁਰ ਜੇਲ ’ਚ ਬੰਦ ਕਰ ਦਿੱਤਾ ਗਿਆ। ਕੁਝ ਚਿਰ ਬਾਅਦ 12 ਮਈ 1984 ਨੂੰ ਰਮੇਸ਼ ਚੰਦਰ ਦੇ ਕਤਲ ਕੇਸ ਦਾ ਮੁਕੱਦਮਾ ਦਰਜ ਕਰਕੇ ਭਾਈ ਸਾਹਿਬ ਨੂੰ ਜਲੰਧਰ ਜੇਲ ’ਚ ਤਬਦੀਲ ਕਰ ਦਿੱਤਾ ਗਿਆ। ਮਾਰਚ 1986 ਵਿਚ ਭਾਈ ਮਨਬੀਰ ਸਿੰਘ ਚਹੇੜੂ, ਭਾਈ ਜਰਨੈਲ ਸਿੰਘ ਹਲਵਾਰਾ ਨੇ ਸਾਥੀ ਸਿੰਘਾਂ ਨਾਲ ਮਿਲ ਕੇ ਰਮੇਸ਼ ਚੰਦਰ ਕਤਲ ਦੇ ਮੁਕੱਦਮੇ ਦੀ ਪੇਸ਼ੀ ’ਤੇ ਆਏ ਭਾਈ ਲਾਭ ਸਿੰਘ ਨੂੰ ਦੋ ਸਾਥੀਆਂ ਸਮੇਤ ਪੁਲਿਸ ਪਾਰਟੀ ’ਤੇ ਜਲੰਧਰ ਕਚਹਿਰੀਆਂ ’ਚ ਹਮਲਾ ਕਰ ਕੇ ਆਜ਼ਾਦ ਕਰਵਾ ਲਿਆ।
ਇਸ ਤੋਂ ਬਾਅਦ ਭਾਈ ਲਾਭ ਸਿੰਘ ਸਿੱਖ ਸੰਘਰਸ਼ ਨੂੰ ਅੱਗੇ ਤੋਰਨ ਲਈ ਮੈਦਾਨੇ ਜੰਗ ’ਚ ਵਿਚਰਣ ਲੱਗਾ, ਉਸ ਦੇ ਦਲੇਰੀ ਤੇ ਜਾਂਬਾਜ਼ੀ ਭਰੇ ਕਾਰਨਾਮਿਆਂ ਦੀ ਚਰਚਾ ਘਰ-ਘਰ ਹੋਣ ਲੱਗੀ ਤੇ ਸਿੱਖੀ ਦੇ ਵਿਰੋਧੀ ਭਾਈ ਲਾਭ ਸਿੰਘ ਦਾ ਨਾਂ ਸੁਣ ਕੇ ਥਰ-ਥਰ ਕੰਬਣ ਲੱਗੇ। ਜਨਰਲ ਲਾਭ ਸਿੰਘ ਖਾੜਕੂ ਸੰਘਰਸ਼ ਵਿਚ ਇੱਕ ਨੀਤੀਵਾਨ ਤੇ ਜਾਂਬਾਜ਼ ਜਰਨੈਲ ਸੀ। ਭਾਈ ਮਨਬੀਰ ਸਿੰਘ ਚਹੇੜੂ ਉਰਫ਼ ਜਨਰਲ ਹਰੀ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਭਾਈ ਲਾਭ ਸਿੰਘ ਨੂੰ ਖ਼ਾਲਿਸਤਾਨ ਕਮਾਂਡੋ ਫ਼ੋਰਸ ਦਾ ਜਰਨੈਲ ਥਾਪਿਆ ਗਿਆ।
ਜਨਰਲ ਲਾਭ ਸਿੰਘ ਨਿਰਦੋਸ਼ਾਂ ਦਾ ਖ਼ੂਨ ਵਹਾਉਣ ’ਚ ਵਿਸ਼ਵਾਸ ਨਹੀਂ ਰੱਖਦਾ ਸੀ ਤੇ ਨਾ ਹੀ ਲੋਕਾਂ ਤੋਂ ਜਬਰੀ ਫ਼ਿਰੌਤੀਆਂ ਲੈਣ ਦੇ ਹੱਕ ਵਿਚ ਸੀ। ਸਿੱਖ ਸੰਘਰਸ਼ ਦੀਆਂ ਲੋੜਾਂ ਦੀਆਂ ਪੂਰਤੀ ਲਈ ਦਿਨ-ਦਿਹਾੜੇ ਬੈਂਕਾਂ ਲੁੱਟਣੀਆਂ ਸ਼ੁਰੂ ਕੀਤੀਆਂ। ਲੁਧਿਆਣਾ ਬੈਂਕ ਵਿਚੋਂ ’ਚੋਂ 5 ਕਰੋੜ 76 ਲੱਖ ਰੁਪਏ ਦੀ ਡਕੈਤੀ ਦਿਨ ਦਿਹਾੜੇ ਦੋ ਦਰਜਨ ਦੇ ਕਰੀਬ ਜੁਝਾਰੂ ਸਿੰਘਾਂ ਵੱਲੋਂ, ਇੱਕ ਵੀ ਗੋਲੀ ਚਲਾਏ ਬਿਨਾਂ, ਬੈਂਕ ਸਟਾਫ਼ ਦੇ ਬਿਨਾਂ ਸ਼ੱਕ, ਮੁਲਾਜ਼ਮਾਂ ਤੋਂ ਹੀ ਵੈਨ ਵਿਚ ਨੋਟ ਅਤੇ ਬੈਂਕ ਖਾਤੇ ਰਖਾ ਕੇ ਲੈ ਜਾਣੇ, ਹਿੰਦੋਸਤਾਨ ’ਚ ਹੀ ਨਹੀਂ ਸਗੋਂ ਏਸ਼ੀਆ ਦੇ ਮੁਲਕਾਂ ਦੇ ਇਤਿਹਾਸ ਵਿਚ ਜਨਰਲ ਲਾਭ ਸਿੰਘ ਦੀਆਂ ਗੁਰੀਲਾ ਨੀਤੀਆਂ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਜਨਰਲ ਲਾਭ ਸਿੰਘ ਤੇ ਭਾਈ ਸਤਨਾਮ ਸਿੰਘ ਬਾਵਾ ਦਾ ਇੰਨਾ ਜ਼ਿਆਦਾ ਰੋਹਬ ਸੀ ਕਿ ਬੈਂਕ ਦਾ ਕੋਈ ਵੀ ਮੁਲਾਜ਼ਮ ਸਮਝ ਨਾ ਸਕਿਆ ਕਿ ਬੈਂਕ ਵਿਚ ਡਾਕਾ ਪੈ ਰਿਹਾ ਹੈ। ਸਾਰੇ ਮੁਲਾਜ਼ਮ ਜਨਰਲ ਲਾਭ ਸਿੰਘ ਤੇ ਭਾਈ ਸਤਨਾਮ ਸਿੰਘ ਬਾਵਾ ਨੂੰ ਸਲੂਟ ਮਾਰਦੇ ਰਹੇ ਤੇ ਸਮਝਦੇ ਰਹੇ ਕਿ ਦਿੱਲੀ ਤੋਂ ਵੱਡੇ ਸਾਹਿਬ ਬੈਂਕ ਦੇ ਖਾਤੇ ਤੇ ਕੰਮ-ਕਾਜ ਚੈ¤ਕ ਕਰਨ ਆਏ ਹਨ। 24 ਦੇ ਕਰੀਬ ਜੁਝਾਰੂ ਸਿੰਘ ਤਕਰੀਬਨ 2 ਘੰਟੇ ਬੈਂਕ ਵਿਚ ਰਹੇ ਤੇ ਬੈਂਕ ਦੇ ਰਾਖੇ ਜੁਝਾਰੂ ਸਿੰਘਾਂ ਦਾ ਹੁਕਮ ਵਜਾਉਂਦੇ ਰਹੇ। ਜਨਰਲ ਲਾਭ ਸਿੰਘ ਤੇ ਭਾਈ ਸਤਨਾਮ ਸਿੰਘ ਬਾਵਾ ਨੇ ਅਫ਼ਸਰੀ ਰੋਹਬ ਨਾਲ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਸ਼ਾਮ ਨੂੰ ਪੰਜ ਵਜੇ ਫਲਾਣੇ ਥਾਣੇ ਵਿਚੋਂ ਬੈਂਕ ਖਾਤੇ ਤੇ ਕੈਸ਼ ਲੈ ਆਉਣਾ। ਸਿੰਘਾਂ ਦੀ ਇਸ ਗੁਰੀਲਾ ਨੀਤੀ ਨੂੰ ਕੋਈ ਵੀ ਬੈਂਕ ਅਧਿਕਾਰੀਆਂ ਨਾ ਸਮਝ ਸਕਿਆ। ਸ਼ਾਮ ਨੂੰ ਬੈਂਕ ਅਧਿਕਾਰੀਆਂ ਨੇ ਦੱਸੇ ਗਏ ਥਾਣੇ ’ਚ ਫੋਨ ਕਰ ਕੇ ਪੁੱਛਿਆ ਕਿ ਸਾਹਿਬ, ਜੇਕਰ ਬੈਂਕ ਦੇ ਖਾਤੇ ਤੇ ਰਿਕਾਰਡ ਤੇ ਕੈਸ਼ ਚੈ¤ਕ ਕਰ ਲਏ ਹੋਣ ਤਾਂ ਆ ਕੇ ਲੈ ਜਾਈਏ? ਤੇ ਅੱਗੋਂ ਸਬੰਧਤ ਥਾਣੇ ਦੇ ਮੁਨਸ਼ੀ ਨੇ ਪੁੱਛਿਆ ਕਿ ਕਿਹੜੇ ਰਿਕਾਰਡ ਦੀ ਗੱਲ ਕਰਦੇ ਹੋ? ਤਾਂ ਪਤਾ ਲੱਗਿਆ ਕਿ ਖਾੜਕੂ ਸਿੰਘ ਲੁਧਿਆਣਾ ਦੀ ਬੈਂਕ ਲੁੱਟ ਕੇ, ਹਿਸਾਬ ਕਿਤਾਬ, ਵਹੀ ਖਾਤਾ ਤੇ ਗੱਡੀ ਵੀ ਨਾਲ ਹੀ ਲੈ ਗਏ ਹਨ। ਜ਼ਿਕਰਯੋਗ ਹੈ ਕਿ ਇਹ ਏਸ਼ੀਆ ਦੀ ਸਭ ਤੋਂ ਵੱਡੀ ਡਕੈਤੀ ਸੀ।
ਪੰਜਾਬ ਅੰਦਰ ਅਖੌਤੀ ਅਕਾਲੀ ਸਰਕਾਰ ਹੋਣ ਦੇ ਬਾਵਜੂਦ ਸਿੱਖਾਂ ਉਤੇ ਹਕੂਮਤ ਦੇ ਜ਼ੁਲਮ ਦੀ ਹਨੇਰੀ ਝੁੱਲ ਰਹੀ ਸੀ। ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰਨ ਦੀ ਥਾਂ ਤਸੀਹੇ ਦੇ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕਰ ਦਿੱਤਾ ਜਾਂਦਾ। ਪੰਜਾਬ ਦਾ ਗਵਰਨਰ ਸਿਧਾਰਥ ਸ਼ੰਕਰ ਰੇਅ ਤੇ ਪੰਜਾਬ ਪੁਲਿਸ ਦਾ ਮੁਖੀ ਰਿਬੈਰੋ, ਜ਼ਕਰੀਆ ਖ਼ਾਨ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਰਹੇ ਸਨ। ਰਿਬੈਰੋ ਵੱਲੋਂ ਭਾਈ ਗੁਰਜੀਤ ਸਿੰਘ ਕਾਕਾ ਨੂੰ ਜਿਊਂਦੇ ਨੂੰ ਸਾੜੇ ਜਾਣ, ਭਾਈ ਅਨੋਖ ਸਿੰਘ ਬੱਬਰ ਦੀ ਖੋਪਰੀ ਲਾਹੁਣ, ਜਿਊਂਦੇ ਦੀਆਂ ਅੱਖਾਂ ਕੱਢ ਦੇਣ, ਕੰਨ ਤੇ ਜ਼ੁਬਾਨ ਕੱਟ ਕੇ ਅੰਗ-ਅੰਗ ਤੋੜ ਦੇਣ, ਪੰਥਕ ਕਮੇਟੀ ਮੈਂਬਰ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਦਾ ਅੰਗ-ਅੰਗ ਕੱਟ ਕੇ ਸ਼ਹੀਦ ਕਰਨ ਦੀਆਂ ਖ਼ਬਰਾਂ ਜਦੋਂ ਜਨਰਲ ਲਾਭ ਸਿੰਘ ਤੱਕ ਪਹੁੰਚੀਆਂ ਤਾਂ ਉਸ ਨੇ ਰਿਬੈਰੋ ਨੂੰ ਸੋਧਣ ਦਾ ਫੈਸਲਾ ਕਰ ਲਿਆ। ਜਨਰਲ ਲਾਭ ਸਿੰਘ ਨੇ ਰਣਨੀਤੀ ਨੂੰ ਅੰਜਾਮ ਦੇਣ ਲਈ ਪੂਰੀ ਤਿਆਰੀ ਕਰਕੇ, ਪੰਜਾਬ ਪੁਲਿਸ ਦੇ ਅਫ਼ਸਰਾਂ ਦੇ ਭੇਸ ਵਿਚ 3 ਅਕਤੂਬਰ 1986 ਨੂੰ ਪੀ.ਏ.ਪੀ. ਕੰਪਲੈਕਸ ਜਲੰਧਰ ਵਿਚ ਪੁਲਿਸ ਮੁਖੀ ਰਿਬੈਰੋ ’ਤੇ ਹਮਲਾ ਹਮਲਾ ਕੀਤਾ ਤਾਂ ਰਿਬੈਰੋ ਲੋਟਣੀਆਂ ਖਾਣ ਲੱਗ ਪਿਆ। ਸਿੰਘਾਂ ਨੇ ਸਮਝਿਆ ਕਿ ਰਿਬੈਰੋ ਗੋਲੀਆਂ ਲੱਗਣ ਨਾਲ ਤੜਫ ਰਿਹਾ ਹੈ ਪਰ ਉਹ ਲੰਮਾ ਪੈ ਕੇ ਸਿੰਘਾਂ ਦੇ ਹਮਲੇ ’ਚ ਬਚ ਗਿਆ। ਸਿੰਘਾਂ ਦਾ ਜਥਾ ਗੱਡੀ ਛੱਡ ਕੇ ਪੈਦਲ ਹੀ ਕੰਪਲੈਕਸ ਵਿਚੋਂ ਬਾਹਰ ਆ ਗਿਆ। ਜਿਹੜਾ ਪੁਲਿਸ ਮੁਖੀ ਗੋਲੀ ਬਦਲੇ ਗੋਲੀ ਨੀਤੀ ਦਾ ਐਲਾਨ ਕਰਦਾ ਸੀ, ਜਦੋਂ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਮੁਖੀ ਨੇ ਉਸ ਦੇ ਕਿਲੇ ਅੰਦਰ ਆ ਕੇ ਵੰਗਾਰਿਆ ਤਾਂ ਉਹ ਗੋਲੀ ਚਲਾਉਣ ਦੀ ਥਾਂ ਧਰਤੀ ’ਤੇ ਲੇਟਣ ਲੱਗ ਪਿਆ ਤੇ ਉਸ ਦੇ ਬਹਾਦਰ ਜਵਾਨਾਂ ਵਿਚੋਂ ਇੱਕ ਵੀ ਮਾਈ ਦਾ ਲਾਲ ਸਿੰਘਾਂ ਦਾ ਮੁਕਾਬਲਾ ਨਾ ਕਰ ਸਕਿਆ। ਸਿੰਘ ਉਸਦੇ ਕਈ ਸਿਪਾਹੀਆਂ ਨੂੰ ਮਾਰ ਕੇ, ਲਲਕਾਰਦੇ ਹੋਏ ਨਿਕਲ ਗਏ।
ਅਖੀਰ ਜੁਲਾਈ 1988 ਇੱਕ ਗ਼ੱਦਾਰ ਨਿਰਮਲ ਸਿਹੁੰ ਨਿੰਮਾ ਦੀ ਗ਼ੱਦਾਰੀ ਕਾਰਨ ਪੁਲਿਸ ਜਨਰਲ ਲਾਭ ਸਿੰਘ ਤੱਕ ਪਹੁੰਚਣ ਵਿਚ ਸਫਲ ਹੋ ਗਈ। ਜਨਰਲ ਲਾਭ ਸਿੰਘ ਉਸ ਸਮੇਂ ਜ਼ਿਲਾ ਹੁਸ਼ਿਆਰਪੁਰ ਵਿਚ ਆਪਣੇ ਟਿਕਾਣੇ ’ਤੇ ਰਹਿ ਰਿਹਾ ਸੀ। ਨਿਰਮਲ ਸਿਹੁੰ ਨਿੰਮੇ ਨੇ ਜਨਰਲ ਲਾਭ ਸਿੰਘ ਨੂੰ ਆ ਕੇ ਕਿਹਾ ਕਿ ਕੁਝ ਸਿੰਘ ਠੇਕੇਦਾਰ ਗੁਰਦਿੱਤ ਸਿੰਘ ਦੇ ਘਰ ਕਿਸੇ ਜ਼ਰੂਰੀ ਮੀਟਿੰਗ ਲਈ ਆਏ ਹੋਏ ਹਨ, ਉਨਾਂ ਨੇ ਸਵੇਰੇ ਚਲੇ ਜਾਣਾ ਹੈ, ਇਸ ਲਈ ਆਪਾਂ ਨੂੰ ਜ਼ਰੂਰੀ ਪਹੁੰਚਣਾ ਚਾਹੀਦਾ ਹੈ। ਜਨਰਲ ਲਾਭ ਸਿੰਘ ਉਸ ਗ਼ੱਦਾਰ ਦੀ ਚਾਲ ਨੂੰ ਨਾ ਸਮਝ ਸਕਿਆ ਤੇ ਰਾਤ ਨੂੰ ਉਠ ਕੇ ਉਸੇ ਵਕਤ ਉਸ ਨਾਲ ਤੁਰ ਪਿਆ ਤੇ ਠੇਕੇਦਾਰ ਗੁਰਦਿੱਤ ਸਿੰਘ ਦੀ ਰਿਹਾਇਸ਼ ’ਤੇ ਪਹੁੰਚ ਗਿਆ। ਉਹ ਗ਼ੱਦਾਰ ਜਨਰਲ ਲਾਭ ਸਿੰਘ ਨੂੰ ਸਿੰਘਾਂ ਦਾ ਇੰਤਜ਼ਾਰ ਕਰਨ ਲਈ ਕਹਿ ਕੇ ਆਪ ਠੇਕੇਦਾਰ ਦੀ ਘਰਵਾਲੀ ਤੋਂ ਗਰਮ ਦੁੱਧ ਲੈਣ ਚਲਾ ਗਿਆ। ਬੀਬੀ ਨੇ ਦੁੱਧ ਦਾ ਜੱਗ ਤੇ ਗਲਾਸ ਫੜਾ ਦਿੱਤੇ ਪਰ ਗ਼ੱਦਾਰ ਨੇ ਦੁੱਧ ਲੈ ਕੇ ਜਾਂਦਿਆਂ ਵਿਚ ਕੋਈ ਬੇਹੋਸ਼ੀ ਵਾਲੀ ਚੀਜ਼ ਪਾ ਦਿੱਤੀ। ਜਨਰਲ ਲਾਭ ਸਿੰਘ ਨੇ ਉਹ ਦੁੱਧ ਪੀ ਲਿਆ ਤੇ ਬੇਹੋਸ਼ ਹੋ ਗਏ। ਗ਼ੱਦਾਰ ਨਿਰਮਲ ਨਿੰਮੇ ਨੇ ਅਜੀਤ ਸਿਹੁੰ ਸੰਧੂ ਮਾਨਾਂਵਾਲਾ (ਜੋ ਉਦੋਂ ਡੀ.ਐਸ.ਪੀ. ਸੀ) ਨੂੰ ਵਾਇਰਲੈਸ ਕੀਤੀ ਤਾਂ ਉਸ ਨੇ ਕਿਹਾ ਕਿ ਤੂੰ ਬੇਹੋਸ਼ ਪਏ ਜਨਰਲ ਲਾਭ ਸਿੰਘ ਨੂੰ ਗੋਲੀਆਂ ਮਾਰ ਕੇ, ਜੀਪ ਵਿਚ ਪਾ ਕੇ ਬਾਹਰ ਲੈ ਆ, ਬਾਕੀ ਮੁਕਾਬਲੇ ਦੀ ਕਹਾਣੀ ਅਸੀਂ ਆਪ ਬਣਾ ਲਵਾਂਗੇ। ਗ਼ੱਦਾਰ ਨੇ ਬੇਹੋਸ਼ ਪਏ ਜਨਰਲ ਲਾਭ ਸਿੰਘ ਨੂੰ ਦਿਲ ਦੀ ਸੇਧ ਰੱਖ ਕੇ ਗੋਲੀਆਂ ਮਾਰੀਆਂ, ਜੋ ਦਿਲ ਨੂੰ ਚੀਰ ਕੇ ਸੱਜੇ ਪਾਸੇ ਕੱਛ ਤੇ ਮੋਢੇ ਵਿਚ ਦੀ ਲੰਘ ਗਈਆਂ। ਹਿੰਦੋਸਤਾਨੀ ਫ਼ੋਰਸਾਂ ਦੇ ਲੱਖਾਂ ਦੇ ਘੇਰੇ ਵਿਚੋਂ ਹੱਥ ’ਤੇ ਹੱਥ ਮਾਰ ਕੇ ਨਿਕਲ ਜਾਣ ਵਾਲਾ ਸੂਰਮਾ, ਇੱਕ ਗ਼ੱਦਾਰ ਦੀ ਗ਼ੱਦਾਰੀ ਨੇ ਕੁਝ ਮਿੰਟਾਂ ਵਿਚ ਹੀ ਸਿੱਖ ਸੰਘਰਸ਼ ਤੋਂ ਖੋਹ ਲਿਆ। ਇਸ ਤਰਾਂ ਨਿਰਮਲ ਗ਼ੱਦਾਰ ਨੇ 11 ਅਤੇ 12 ਜੁਲਾਈ 1988 ਦੀ ਵਿਚਕਾਰਲੀ ਰਾਤ ਨੂੰ ਜਨਰਲ ਲਾਭ ਸਿੰਘ ਨੂੰ ਸ਼ਹੀਦ ਕਰ ਕੇ ਪੰਜਾਬ ਪੁਲਿਸ ਦੇ ਡੀ.ਐਸ.ਪੀ. ਅਜੀਤ ਸਿਹੁੰ ਸੰਧੂ ਨੇ ਜਿਸ ਜਗਾ ’ਤੇ ਕਿਹਾ ਸੀ, ਝੂਠਾ ਪੁਲਿਸ ਮੁਕਾਬਲਾ ਬਣਾਉਣ ਲਈ ਸੁੱਟ ਦਿੱਤਾ।
ਜਨਰਲ ਲਾਭ ਸਿੰਘ ਜੀ ਦੀ ਸ਼ਹੀਦੀ ਦੀ ਖ਼ਬਰ ਪਤਾ ਲੱਗਦੇ ਹੀ ਉਨਾਂ ਦੀ ਸਿੰਘਣੀ ਬੀਬੀ ਦਵਿੰਦਰ ਕੌਰ, ਮਾਤਾ ਕੁਲਵੰਤ ਕੌਰ, ਭਰਾ ਦਲਜੀਤ ਸਿੰਘ ਤੇ ਪਿੰਡ ਪੰਜਵੜ ਅਤੇ ਇਲਾਕੇ ਦੇ ਵਾਸੀ ਟਰੱਕਾਂ ’ਤੇ ਪਹੁੰਚ ਗਏ। ਦਮਦਮੀ ਟਕਸਾਲ ਦਾ ਜਥਾ ਵੀ ਆਪਣੀਆਂ ਦੋ ਬੱਸਾਂ ਸਮੇਤ ਪਹੁੰਚਿਆ। ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਮੁੰਡੇ-ਕੁੜੀਆਂ ਵਹੀਰਾਂ ਘੱਤ ਕੇ ਜਨਰਲ ਲਾਭ ਸਿੰਘ ਦੇ ਆਖਰੀ ਦਰਸ਼ਨਾਂ ਲਈ ਪਹੁੰਚ ਗਏ। ਪ੍ਰਸ਼ਾਸਨ ਨੇ ਸਿੱਖਾਂ ਦੇ ਰੋਹ ਅੱਗੇ ਝੁਕਦਿਆਂ ਜਨਰਲ ਲਾਭ ਸਿੰਘ ਜੀ ਦੀ ਸ਼ਹੀਦੀ ਦੇਹ ਦਾ ਉਸ ਦੇ ਸਹੁਰੇ ਪਿੰਡ ਅੰਤਮ ਸੰਸਕਾਰ ਕਰਨ ਦੀ ਇਜਾਜ਼ਤ ਦੇ ਦਿੱਤੀ।
ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਮਹਾਨ ਸ਼ਹੀਦ ਜਨਰਲ ਲਾਭ ਸਿੰਘ ਜੀ ਦੀ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ !  :rabb:

13
Complaints / Chat > An Error Has Occurred!
« on: July 06, 2014, 02:00:16 PM »
ma chat not working , bhut try kitti par still ohi kuj vaar vaar :sad:

14
Knowledge / ਅਰਦਾਸ Ki Hai By ਸੰਪੂਰਨ ਸਿੰਘ
« on: July 01, 2014, 04:43:08 AM »
ਅਰਦਾਸ  :pray:
ਅਰਦਾਸ ਸਿੱਖ ਧਰਮ ਅਤੇ ਉਸ ਦੇ ਪੈਰੋਕਾਰਾਂ ਦੀ ਜ਼ਿੰਦਗੀ ਦਾ ਅਤਿਅੰਤ ਮਹੱਤਵਪੂਰਨ ਹਿੱਸਾ ਹੈ। ਸਿੱਖਾਂ ਲਈ
ਇਹ ਧਾਰਮਿਕ ਪਰੰਪਰਾ ਰੱਬੀ ਹੁਕਮ ਵਾਂਗ ਹੈ ਜਿਸ ਨੂੰ ਮੰਨੇ ਜਾਂ ਕੀਤੇ ਬਿਨਾਂ ਉਸ ਦਾ ਕੋਈ ਵੀ ਕੰਮ
ਨਿਰਵਿਘਨ ਸ਼ੁਰੂ ਜਾਂ ਸੰਪੂਰਨ ਹੋ ਸਕੇ, ਇਕ ਸਵਾਲੀਆ ਨਿਸ਼ਾਨ ਬਣਿਆ ਰਹਿੰਦਾ ਹੈ ਕਿਉਂਕਿ ਕਈ ਵਾਰੀ ਕਈਆਂ
ਦੇ ਆਰੰਭੇ ਕਿਸੇ ਵੀ ਤਰ੍ਹਾਂ ਦੇ ਕਾਰਜ ਜੇ ਪਰੰਪਰਾਗਤ ਅਰਦਾਸ ਰਾਹੀਂ ਨਹੀਂ ਕਰਵਾਏ ਗਏ ਹੁੰਦੇ, ਤੇ ਉਹ ਨੇਪਰੇ
ਨਹੀਂ ਚੜ੍ਹਦੇ ਤਾਂ ਸਬੰਧਤ ਵਿਅਕਤੀ ਜਾਂ ਪਰਿਵਾਰ ਤੇ ਉਸ ਦੇ ਆਸ ਪਾਸ ਇਹ ਭਰਮ ਪੈਦਾ ਹੋ ਜਾਂਦਾ ਹੈ ਜਾਂ
ਕਰ ਦਿੱਤਾ ਜਾਂਦਾ ਹੈ। ਇਸ ਲਈ ਅਰਦਾਸ ਕਈ ਕਾਰਨਾਂ ਕਰ ਕੇ ਸਿੱਖੀ ਜੀਵਨ ਦਾ ਅਨਿਖੜਵਾਂ ਅੰਗ ਪ੍ਰਵਾਨਤ ਹੈ।
ਮੈਂ ਅਰਦਾਸ ਦੇ ਇਸ ਸੰਕਲਪ ਨੂੰ ਗੁਰੂ ਸਾਹਿਬਾਨ ਰਾਹੀਂ ਦਰਸਾਏ ਮਾਰਗ ਦਰਸ਼ਨ ਦੀ ਰੋਸ਼ਨੀ ਵਿਚ ਹੀ ਵਾਚਣ
ਦਾ ਨਿਮਾਣਾ ਜਿਹਾ ਯਤਨ ਕਰਾਂਗਾ। ਜਿੰਨੀ ਕੁ ਮੇਰੀ ਤੁਛ ਬੁੱਧੀ ਹੈ (ਅਨੁਭਵ ਨਹੀਂ), ਮਹਾਂਪੁਰਸ਼ਾਂ ਦੀਆਂ
ਰਚਨਾਵਾਂ ਪੜ੍ਹ ਕੇ, ਉਨ੍ਹਾਂ ਦੇ ਵਿਖਿਆਨ ਸੁਣ ਕੇ, ਜਾਂ ਉਨ੍ਹਾਂ ਦੇ ਜੀਵਨ ਅਨੁਭਵ ਸਬੰਧੀ ਜਾਣਕਾਰੀ ਹਾਸਲ
ਕਰ ਕੇ ਮੈਂ ਮਹਿਸੂਸ ਕੀਤਾ ਹੈ ਕਿ ਅਰਦਾਸ ਮਨੁੱਖੀ ਹਿਰਦੇ ਦੀ ਉਹ ਵੇਦਨਾ ਜਾਂ ਤੜਫ ਹੈ ਜਿਹੜੀ ਸਬੰਧਤ
ਵਿਅਕਤੀ ਦੇ ਧੁਰ ਅੰਦਰੋਂ, ਉਸ ਦੇ ਸਵਾਸਾਂ ਨੂੰ ਛੂੰਹਦੀ ਹੋਈ, ਉਸ ਦੇ ਅਥਰੂਆਂ ਨਾਲ ਭਿਜ ਕੇ, ਆਪਣੇ ਗੁਰੂ ਜਾਂ
ਅਕਾਲ ਪੁਰਖ ਨੂੰ ਸਨਮੁਖ ਜਾਣ ਕੇ (ਬਾਹਰਲੀਆਂ ਨਹੀਂ ਅੰਦਰੂਨੀ ਅੱਖਾਂ ਨਾਲ) ਰੁਪਾਂਤਰਤ ਹੁੰਦੀ ਹੈ ਜੋ ਬਿਰਥੀ
ਨਹੀਂ ਜਾ ਸਕਦੀ, ਨਾ ਜਾਣੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ‘ਬਿਰਥੀ ਕਦੇ ਨਾ ਹੋਵਈ
ਜਨੁ ਕੀ ਅਰਦਾਸਿ’ ਠੋਸ ਤੇ ਪ੍ਰਤਖ ਗਵਾਹੀ ਹੈ। ਕਿਉਂਕਿ ਗੁਰਬਾਣੀ ਉਹ ਰੱਬੀ ਬਾਣੀ ਹੈ ਜਿਸ ਦੀ ਹਰ ਤੁਕ
ਤੇ ਹਰ ਅੱਖਰ, ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਉਸ ਰੱਬੀ ਹੁਕਮ ਵਾਂਗ ਹੈ ਜਿਸ ਦੀ ਸਾਰਥਿਕਤਾ ਸਬੰਧੀ ਕਿਤੇ
ਵੀ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਲਗਦਾ।
ਅਰਦਾਸ ਦੇ ਸਬੰਧ ਵਿਚ ਲਿਖਣ ਦਾ ਵਿਚਾਰ ਮੇਰੇ ਮਨ ਵਿਚ ਉਠੇ ਵਾਰ-ਵਾਰ ਇਸ ਸਵਾਲ ਨਾਲ ਪੈਦਾ ਹੋਇਆ
ਕਿ ਸਮੁਚਾ ਸਿੱਖ ਜਗਤ ਅਨੇਕਾਂ ਵਾਰੀ ਗੁਰੂ ਚਰਨਾਂ ਵਿਚ ਅਰਦਾਸ ਕਰਦਾ ਹੈ। ਅਰਦਾਸ ਵਿਚ ਅਨੇਕਾਂ ਮੰਗਾਂ
ਵੀ ਹੁੰਦੀਆਂ ਹਨ ਜਿਨ੍ਹਾਂ ਦੇ ਮੰਨੇ ਜਾਣ ਪ੍ਰਤੀ ਸ਼ੰਕਾ ਅਕਸਰ ਮੇਰੇ ਮਨ ਵਿਚ ਬਣਿਆ ਰਿਹਾ ਹੈ। ਕਾਰਨ ਕੀ
ਹੈ? ਜਦ ਕਿ ਅਰਦਾਸ ਦੇ ਬਿਰਥਾ ਨਾ ਹੋਣ ਦੀ ਗੱਲ ਆਪ ਗੁਰੂ ਸਾਹਿਬ ਵਲੋਂ ਕੀਤੀ ਗਈ ਹੈ? ਸਾਡੀ ਅਰਦਾਸ
ਅਜਿਹੀ ਵਿਲੱਖਣ ਕਿਰਤ ਹੈ ਜਿਹੜੀ ਸਮੇਂ ਦੇ ਤਕਰੀਬਨ ਸਾਰੇ ਹੀ ਮਹਾਂਪੁਰਸ਼ਾਂ ਤੇ ਪੰਥਕ ਬੁਧੀਜੀਵੀਆਂ ਦੀ ਦੂਰ
ਦ੍ਰਿਸ਼ਟੀ ਵਾਲੀ ਸੂਝ ਤੇ ਅਣਥੱਕ ਮਿਹਨਤ ਦਾ ਨਤੀਜਾ ਹੈ ਜਿਸ ਦਾ ਹਰ ਲਫਜ਼ ਆਪਣੇ ਆਪ ਵਿਚ ਇਤਹਾਸ
ਸਮੋਈ ਬੈਠਾ ਹੈ, ਜਾਂ ਅਤਿਅੰਤ ਡੂੰਘੇ ਇਤਿਹਾਸਕ ਤੇ ਧਾਰਮਿਕ ਅਰਥ ਰਖਦਾ ਹੈ। ਇਹੀ ਕਾਰਨ ਹੈ ਕਿ ਦੁਨੀਆਂ ਦੇ
ਕਿਸੇ ਧਰਮ ਵਿਚਲੀ ਅਰਦਾਸ ਜਾਂ ਪ੍ਰਾਰਥਨਾ ਇੰਨੇ ਵਿਸ਼ਾਲ ਅਰਥ ਨਹੀਂ ਰੱਖਦੀ।
ਸਾਡੀ ਜੋ ਪੰਥ ਪ੍ਰਵਾਨਤ ਅਰਦਾਸ ਹੈ, ਉਸ ਨੂੰ ਤਿੰਨ ਹਿੱਸਿਆਂ ਵਿਚ ਰੱਖ ਕੇ ਵਿਚਾਰਿਆ ਜਾ ਸਕਦਾ ਹੈ।
ਪਹਿਲਾ ਹਿੱਸਾ ਤਕਰੀਬਨ ਦਸਮ ਪਾਤਸ਼ਾਹ ਦੀ ਦੇਣ ਹੈ ਤੇ ਬਾਕੀ ਸਾਰੀ ਅਰਦਾਸ ਪੰਥਕ ਯੋਗਦਾਨ ਹੈ।
ਅਰਦਾਸ ਉਸ ਇਕ ਵਾਹਿਗੁਰੂ ਦੀ ਫਤਿਹ ਨਾਲ ਆਰੰਭ ਹੁੰਦੀ ਹੈ ਤੇ ਪਰਮਾਤਮਾ ਦੇ ਸ਼ਕਤੀ ਸਰੂਪ ਦੀ ਸਹਾਇਤਾ
ਦੀ ਜਾਚਨਾ ਹੈ। ਦਸਮ ਪਿਤਾ ਨੇ ਪਹਿਲੇ ਹਿੱਸੇ ਵਿਚ ਉਸ ਸਰਬਸ਼ਕਤੀਮਾਨ ਅਕਾਲ ਪੁਰਖ ਨੂੰ ਹਮੇਸ਼ਾਂ ਸਿੱਖ ਦੇ
ਚੇਤੇ ਵਿਚ ਬਣੇ ਰਹਿਣ ਦੀ ਪ੍ਰੇਰਨਾ ਕੀਤੀ ਹੈ, ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਦੇ ਰੱਬੀ ਅਲੌਕਿਕ ਆਦਰਸ਼ਾਂ
ਦਾ ਅੰਤਰਮੁਖੀ ਧਿਆਨ ਧਾਰਨਾ ਹੈ। ਫਿਰ ਗੁਰੂ ਅੰਗਦ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ, ਤਿੰਨੇ ਗੁਰੂ
ਸਾਹਿਬਾਨ ਆਪਣੇ ਸਿੱਖ ਦੀ ਉਸ ਦੇ ਦੁਨਿਆਵੀ ਤੇ ਰੂਹਾਨੀ ਮਾਰਗ ਦੀ ਅਗਵਾਈ ਤੇ ਸਹਾਇਤਾ ਕਰਨ, ਇਹ
ਜਾਚਨਾ ਕੀਤੀ ਗਈ ਹੈ। ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਤੇ ਗੁਰੂ ਹਰਿ ਰਾਇ ਪਾਤਸ਼ਾਹਾਂ ਨੂੰ ਹਮੇਸ਼ਾਂ ਆਪਣੀ
ਯਾਦ ਵਿਚ ਰੱਖਣਾ ਹੈ ਤਾਂ ਜੋ ਸਿੱਖ ਉਨ੍ਹਾਂ ਆਦਰਸ਼ਾਂ ਨੂੰ ਭੁਲਾ ਨਾ ਬੈਠੇ, ਉਸ ਮਾਰਗ ਤੋਂ ਲਾਂਭੇ ਨਾ ਹੋ ਜਾਵੇ
ਜਿਨ੍ਹਾਂ ਉਤੇ ਗੁਰੂ ਸਾਹਿਬਾਨ ਨੇ ਪਹਿਰਾ ਦਿਤਾ। ਗੁਰੂ ਦੇ ਸਿੱਖਾਂ ਦੇ ਸਾਰੇ ਆਤਮਕ, ਮਾਨਸਕ ਤੇ ਸਰੀਰਕ ਰੋਗ
ਦੂਰ ਹੋ ਸਕਣ, ਇਸ ਲਈ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਆਪਣੀ ਅੰਤਰ-ਆਤਮਾ ਦੀ ਇਕਾਗਰਤਾ ਵਿਚ ਰੱਖਣਾ
ਹੈ। ਸਿੱਖ ਦਾ ਜੀਵਨ ਸਮੂਹ ਬਖਸ਼ਿਸ਼ਾਂ ਨਾਲ ਸਦਾ ਮਾਲਾ-ਮਾਲ ਰਹੇ, ਤਦ ਹੀ ਸੰਭਵ ਹੈ ਜੇ ਬਖਸ਼ਿਸ਼ਾਂ ਦੇ
ਭੰਡਾਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦੁਰ ਜੀ ਨੂੰ ਹਮੇਸ਼ਾਂ ਆਪਣੀ ਯਾਦ ਦਾ ਹਿੱਸਾ ਬਣਾਈ ਰੱਖੋ। ਅਰਦਾਸ ਵਿਚ
ਦਸਵੇਂ ਗੁਰੂ ਨੂੰ ਪੰਥ ਨੇ ਸ਼ਾਮਲ ਕੀਤਾ ਜਿਨ੍ਹਾਂ ਪਾਸੋਂ ਆਪਣੇ ਖਾਲਸੇ ਦੀ ਹਰ ਤਰ੍ਹਾਂ ਹਰ ਅਵਸਥਾ ਵਿਚ
ਸਹਾਇਤਾ ਮੰਗੀ ਹੈ। ਇਸ ਹਿੱਸੇ ਦੇ ਅੰਤ ਵਿਚ ਇਹ ਹੁਕਮ ਕੀਤਾ ਗਿਆ ਹੈ, ਆਦੇਸ਼ ਦਿਤਾ ਹੈ ਕਿ ਉਹ ਰੱਬੀ ਜੋਤ
ਜਿਹੜੀ ਵਾਹਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਗੁਰੂ ਨਾਨਕ ਦੇ ਰੂਪ ਵਿਚ ਪ੍ਰਗਟ ਹੋਈ ਤੇ ਦਸ ਜਾਮਿਆਂ
ਵਿਚ ਵਿਚਰਦੀ ਤੇ ਪ੍ਰਕਾਸ਼ਮਾਨ ਹੁੰਦੀ ਹੋਈ ਸਦੀਵੀ ਤੌਰ ‘ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮੋ
ਗਈ ਹੈ, ਦੇ ਦਰਸ਼ਨ ਹਰ ਵੇਲੇ ਪੰਥ ਦੇ ਧਿਆਨ ਵਿਚ ਰਹਿਣ, ਉਸ ਰੱਬੀ ਬਾਣੀ ਦਾ ਪਾਠ ਸਿੱਖ ਦੀ
ਅੰਤਰ-ਆਤਮਾ ਵਿਚ ਗੂੰਜਦਾ ਰਹੇ, ਦੇ ਨਾਲ ਪੰਥ ਨੂੰ ਉਸ ਵਾਹਿਗੁਰੂ ਦਾ ਉਚਾਰਨ ਕਰਨ ਦਾ ਆਦੇਸ਼ ਹੈ।
ਅਰਦਾਸ ਦੇ ਦੂਜੇ ਹਿੱਸੇ ਵਿਚ ਉਨ੍ਹਾਂ ਸਮੂਹ ਧਾਰਮਿਕ, ਇਤਿਹਾਸਕ ਹਸਤੀਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਕਿਸੇ
ਨਾ ਕਿਸੇ ਤਰ੍ਹਾਂ ਸਿੱਖ ਪੰਥ ਲਈ ਅਮਿਟ ਪੈੜਾਂ ਪਾਈਆਂ ਹਨ। ਸਿੱਖ ਪੰਥ ਨੂੰ ਇਹ ਹੁਕਮ ਹੈ ਕਿ ਜਿਨ੍ਹਾਂ ਮਹਾਨ
ਆਦਰਸ਼ਾਂ ਹਿਤ ਉਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਤੇ ਸਾਡੇ ਲਈ ਸਪਸ਼ਟ ਤੇ ਠੋਸ ਮਾਰਗ ਸਥਾਪਤ ਕੀਤੇ, ਉਨ੍ਹਾਂ ਨੂੰ
ਅਸੀਂ ਆਪਣੇ ਧਿਆਨ ਵਿਚ ਰੱਖਣਾ ਹੈ। ਜੇ ਇਹ ਸਾਡੀ ਯਾਦ ਦਾ ਹਿੱਸਾ ਬਣੇ ਰਹਿਣਗੇ ਤਾਂ ਅਸੀਂ ਉਨ੍ਹਾਂ
ਮਾਰਗਾਂ, ਉਨ੍ਹਾਂ ਆਦਰਸ਼ਾਂ ਤੋਂ ਭਟਕਾਂਗੇ ਨਹੀਂ।
ਪੰਜਾਂ ਤਖਤਾਂ ਤੇ ਸਮੂਹ ਗੁਰੂ ਘਰਾਂ ਨੂੰ ਵੀ ਹਮੇਸ਼ਾਂ ਆਪਣੇ ਧਿਆਨ ਵਿਚ ਰੱਖਦੇ ਹੋਏ ਉਸ ਵਾਹਿਗੁਰੂ ਅਕਾਲ ਪੁਰਖ ਦੇ
ਨਾਮ ਦਾ ਉਚਾਰਨ ਕਰਨਾ ਹੈ।
ਅਰਦਾਸ ਦੇ ਤੀਜੇ ਹਿੱਸੇ ਵਿਚ ਵਾਹਿਗੁਰੂ ਪਾਸੋਂ ਅਨੇਕ ਮੰਗਾਂ ਲਈ ਜੋਦੜੀਆਂ ਹਨ। ਗੁਰੂ ਚਰਨਾਂ ‘ਚ ਬੇਨਤੀ ਹੈ,
ਸਾਨੂੰ ਵਾਹਿਗੁਰੂ ਸਵਾਸ-ਸਵਾਸ ਯਾਦ ਆਉਂਦਾ ਰਹੇ ਤੇ ਉਹੀ ਸਾਨੂੰ ਸਾਰੇ ਸਰੀਰਕ ਤੇ ਆਤਮਕ ਸੁੱਖਾਂ ਦੀ ਦਾਤ
ਦੇਵੇ। ਖਾਲਸਾ ਜਿਥੇ ਵੀ ਹੈ ਅਤੇ ਜਿਸ ਹਾਲਤ ਵਿਚ ਵੀ ਹੈ, ਦੀ ਰਾਖੀ ਲਈ ਬੇਨਤੀ ਹੈ। ਖਾਲਸੇ ਦੀ ਦੇਗ ਤੇ
ਤੇਗ ਦੀ ਫਤਿਹ ਹੋਵੇ, ਗੁਰੂ ਆਪਣੇ ਸੇਵਕਾਂ ਦੀ ਰੱਖਿਆ ਕਰੇ, ਪੰਥ ਦਾ ਬੋਲਬਾਲਾ ਬਣੇ ਰਹਿਣ ਲਈ ਸਰਬ
ਸ਼ਕਤੀਮਾਨ ਵਾਹਿਗੁਰੂ ਸਹਾਇਤਾ ਕਰੇ, ਬਿਨੈ ਕੀਤੀ ਗਈ ਹੈ। ਪੰਥ ਲਈ ਸਿੱਖੀ, ਕੇਸ, ਰਹਿਤ ਬੁਧੀ ਭਰੋਸਾ ਤੇ
ਸਰਵੋਤਮ ਦਾਨ, ਨਾਮਦਾਨ ਦੀ ਬਖਸ਼ਿਸ਼ ਦੀ ਜਾਚਨਾ ਕਰ ਕੇ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ
ਸਿੱਖ ਨੂੰ ਨਵੀਂ ਰੂਹ ਤੇ ਸ਼ਕਤੀ ਬਖਸ਼ਦੇ ਹਨ। ਇਹ ਪੰਥ ਦਾ ਕੇਂਦਰ ਵੀ ਹੈ, ਕੇਂਦਰ ਨਾਲ ਜੁੜੇ ਰਹਿਣਾ ਹੀ ਸਾਡੀ
ਅਧਿਆਤਮਿਕ ਜ਼ਿੰਦਗੀ ਦਾ ਆਧਾਰ ਹੈ। ਸਾਡੀਆਂ ਚੌਕੀਆਂ, ਝੰਡੇ, ਬੁੰਗੇ (ਜਿਨ੍ਹਾਂ ਦੀ ਇਤਿਹਾਸਕ ਮਹਤੱਤਾ ਹੈ)
ਸਦੀਵੀ ਬਣੇ ਰਹਿਣ ਤੇ ਧਰਮ ਦਾ ਜੈਕਾਰਾ ਬੁਲੰਦ ਰਹੇ। ਫਿਰ ਸਿੱਖਾਂ ਲਈ ਮਨ ਦੀ ਗਰੀਬੀ ਦੇ ਨਾਲ ਬੇਨਤੀ
ਹੈ ਕਿ ਤੇਰਾ ਖਾਲਸਾ ਸੋਝੀਵਾਨ ਵੀ ਹੋਵੇ, ਇਹ ਵੀ ਬਖਸ਼ਿਸ਼ ਕਰੀਂ। ਅਰਦਾਸ ਦੇ ਇਨ੍ਹਾਂ ਲਫ਼ਜਾਂ ਦੀ ਇਹ
ਖੂਬਸੂਰਤੀ ਹੈ ਕਿ ਜਿਥੇ ਮੰਗਿਆ ਹੈ ਕਿ ਖਾਲਸਾ ਸਿਆਣਾ ਸਮਝਦਾਰ ਹੋਵੇ, ਤੇ ਇਹ ਸਮਝ ਕੇ ਕਿ ਖਾਲਸਾ
ਆਪਣੀ ਸਿਆਣਪ ਸਦਕਾ ਕਿਤੇ ਹੰਕਾਰੀ ਨਾ ਬਣ ਜਾਵੇ, ਮਨ ਦੀ ਗਰੀਬੀ ਮੰਗੀ ਹੈ ਤੇ ਵਾਹਿਗੁਰੂ ਪਾਸੋਂ ਮੰਗਿਆ
ਹੈ ਕਿ ਤੂੰ ਹੀ ਸਾਡੀ ਮੱਤ ਬੁਧ ਦਾ ਰਖਵਾਲਾ ਬਣ। ਫਿਰ ਬੜੀ ਹਿਰਦੇਵੇਦਕ ਜੋਦੜੀ ਹੈ ਕਿ ਪੰਥ ਦੇ ਰਖਵਾਲੇ
ਅਕਾਲ ਪੁਰਖ, ਸਾਨੂੰ ਨਨਕਾਣਾ ਸਾਹਿਬ ਤੇ ਉਨ੍ਹਾਂ ਸਮੂਹ ਗੁਰੂ ਘਰਾਂ ਦੇ ਖੁਲ੍ਹੇ ਦਰਸ਼ਨਾਂ ਦੀ ਦਾਤ ਬਖਸ਼ੀਂ
ਜਿਨ੍ਹਾਂ ਤੋਂ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਵਿਛੋੜੇ ਗਏ ਹਾਂ। ਉਸ ਅਕਾਲ ਪੁਰਖ ਦੀਆਂ ਅਪਾਰ ਬਖਸ਼ਿਸ਼ਾਂ ਦਾ
ਜ਼ਿਕਰ ਕੀਤਾ ਹੈ ਕਿ ਉਹ ਨਿਮਾਣੇ ਦਾ ਮਾਣ ਹੈ, ਕਮਜ਼ੋਰ ਦੀ ਸ਼ਕਤੀ ਹੈ ਜਿਸ ਦਾ ਕੋਈ ਆਸਰਾ ਨਹੀਂ, ਉਸ
ਦਾ ਸਹਾਰਾ ਆਪ ਅਕਾਲ ਪੁਰਖ ਹੈ। ਤੇ ਅੰਤ ਵਿਚ ਹਰ ਜਾਣੇ-ਅਨਜਾਣੇ ਹੋਈ ਭੁੱਲ ਦੀ ਮੁਆਫੀ ਲਈ ਬੇਨਤੀ ਹੈ।
ਅਰਦਾਸ ਦੇ ਸਬੰਧ ਵਿਚ ਇਸ ਨਿਮਾਣੇ ਯਤਨ ਦਾ ਪੇਰ੍ਰਨਾ ਸਰੋਤ ਇਹੀ ਤੀਜਾ ਹਿੱਸਾ ਹੈ ਜਿਸ ਵਿਚ ਪੰਥ ਲਈ
ਕੁਝ ਮੰਗਿਆ ਹੈ, ਤੇ ਹਰ ਰੋਜ਼ ਅਨੇਕ ਵਾਰੀ ਮੰਗਿਆ ਜਾ ਰਿਹਾ ਹੈ। ਪੰਥ ਨੂੰ ਸਮੂਹਕ ਰੂਪ ਵਿਚ ਉਹ ਕੁਝ ਮਿਲਿਆ
ਜਾਂ ਮਿਲ ਰਿਹਾ ਹੋਵੇ, ਜ਼ਿਆਦਾਤਰ ਨਜ਼ਰ ਨਹੀਂ ਆਉਂਦਾ। ਗੁਰੂ ਸਾਹਿਬ ਦੇ ਇਸ ਫਰਮਾਨ ਕਿ ‘ਬਿਰਥੀ ਕਦੇ ਨ
ਹੋਵਈ ਜਨ ਕੀ ਅਰਦਾਸਿ॥’ ਵਾਂਗ ਸੰਸਾਰ ਦੇ ਸਾਰੇ ਹੀ ਧਰਮਾਂ ਤੇ ਧਾਰਮਿਕ ਬੁਧ ਪੁਰਸ਼ਾਂ ਦਾ ਵੀ ਇਹੀ
ਵਿਸ਼ਵਾਸ ਹੈ ਕਿ ਪ੍ਰਾਰਥਨਾ ਨਿਸਫਲ ਨਹੀਂ ਹੁੰਦੀ। ਸਾਰੇ ਧਰਮ ਹੀ ਵਖ-ਵਖ ਤਰੀਕੇ ਤੇ ਭਾਸ਼ਾਵਾਂ ਰਾਹੀਂ
ਇਹ ਸਪਸ਼ਟ ਕਰਦੇ ਹਨ ਕਿ ਪਰਮਾਤਮਾ ਦੀ ਬਖਸ਼ਿਸ਼ ਦਾ ਮੀਂਹ ਹਰ ਇਕ ਉਪਰ ਬਿਨਾਂ ਕਿਸੇ ਵਿਤਕਰੇ ਦੇ
ਨਿਰੰਤਰ ਬਰਸ ਰਿਹਾ ਹੈ, ਪਰ ਕੋਈ ਵਿਰਲੀ ਕਣੀ ਹੀ ‘ਸਵਾਂਤੀ ਬੂੰਦ’ ਬਣਦੀ ਹੈ। ਜੇ ਥੋੜ੍ਹਾ ਹੋਰ ਬਾਰੀਕੀ
ਨਾਲ ਵਿਚਾਰੀਏ ਤਾਂ ਅਰਦਾਸ ਦੇ ਜਿਸ ਹਿੱਸੇ ਵਿਚ ਪੰਥ ਲਈ ਕੁਝ ਮੰਗਿਆ ਹੈ, ਉਸ ਦੀ ਪੂਰਤੀ ਜ਼ਿਆਦਾਤਰ
ਪਹਿਲੇ ਹਿੱਸੇ ਉਪਰ ਹੀ ਨਿਰਭਰ ਕਰਦੀ ਹੈ-
ਦੁਇ ਕਰ ਜੋੜਿ ਕਰਉ ਅਰਦਾਸਿ॥
ਤੁਧੁ ਭਾਵੈ ਤਾ ਆਣਹਿ ਰਾਸਿ॥
ਅਰਦਾਸ ਵਿਚ ਉਨ੍ਹਾਂ ਦਾ ਧਿਆਨ ਧਰਨ ਦੀ ਗੱਲ ਕਹੀ ਹੈ ਜਿਨ੍ਹਾਂ ਨੇ ਸਿੱਖੀ ਨੂੰ ਕੇਸਾਂ ਸੁਆਸਾਂ ਸੰਗ
ਨਿਭਾਇਆ। ਉਨ੍ਹਾਂ ਦੇ ਧਿਆਨ ਨਾਲ ਹੀ ਅਸੀਂ ਸਿੱਖੀ ਦਾਨ, ਨਾਮ ਦਾਨ ਤੇ ਭਰੋਸਾ ਦਾਨ ਦੀ ਪ੍ਰਾਪਤੀ ਕਰ
ਸਕਦੇ ਹਾਂ ਪਰ ਜਦ ਬਿਪਰਨ ਕੀ ਰੀਤ ਦੇ ਧਾਰਨੀ ਬਣ ਕੇ ਭਰੋਸਾ ਹੀ ਗਵਾ ਲਿਆ ਤਾਂ ਪ੍ਰਾਪਤੀ ਦੀ
ਸੰਭਾਵਨਾ ਤਾਂ ਮੱਧਮ ਪੈਣੀ ਹੀ ਹੈ।
ਦਸਮ ਪਾਤਸ਼ਾਹ ਨੇ ਖਾਲਸੇ ਨੂੰ ਸੁਚੇਤ ਤੇ ਚੇਤੰਨ ਕੀਤਾ ਸੀ ਕਿ ਜੇ ਤੂੰ ਚਾਹੁੰਦਾ ਹੈਂ ਕਿ ਮੇਰੀਆਂ ਬਖਸ਼ਿਸ਼ਾਂ ਤੇਰੇ
‘ਤੇ ਬਣੀਆਂ ਰਹਿਣ, ਤਾਂ ਤੈਨੂੰ ਮੇਰੀ ਦਰਸਾਈ ਰਹਿਤ ਤੇਰੇ ਜੀਵਨ ਵਾਂਗ ਹੀ ਪਿਆਰੀ ਹੋਣੀ ਚਾਹੀਦੀ ਹੈ। ਗੁਰੂ
ਸਾਹਿਬ ਦਾ ਇਹ ਵੀ ਫਰਮਾਨ ਹੈ- ਏਕੁ ਪੈਂਡਾ ਜਾਇ ਚਲਿ, ਸਤਿਗੁਰ ਕੋਟਿ ਪੈਂਡਾ ਆਗੈ ਹੋਇ ਲੇਤੁ ਹੈ॥ ਗੁਰੂ
ਸਾਡੀ ਬਾਂਹ ਤਾਂ ਹੀ ਫੜੇਗਾ ਜੇ ਅਸੀਂ ਆਪਣਾ ਮੂੰਹ ਗੁਰੂ ਵੱਲ ਰੱਖਾਂਗੇ, ਆਪਣੇ ਕਦਮਾਂ ਨੂੰ ਗੁਰੂ ਦੇ ਦਰ ਵੱਲ
ਤੋਰਾਂਗੇ। ਜੋ ਵੀ ਮੰਗੋ, ਸਾਫ ਮਨ ਨਾਲ ਹੀ ਮੰਗੋ; ਮਨ ਦੀ ਮਲੀਨਤਾ ਗੁਰੂ ਦੀ ਕਿਸੇ ਵੀ ਬਖਸ਼ਿਸ਼ ਲਈ ਰੋਕ
ਬਣੇਗੀ। ਮਨ ਦਾ ਉਹੀ ਭਾਂਡਾ ਸ਼ੁਧ ਹੈ ਜਿਸ ਨੂੰ ਗੁਰੂ ਅਕਾਲ ਪੁਰਖ ਦੀ ਪ੍ਰਵਾਨਗੀ ਮਿਲਦੀ ਹੈ। ਖੁਦ ਗੁਰੂ
ਉਪਾਅ ਵੀ ਦੱਸਦਾ ਹੈ-
ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ॥
ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ॥
ਗੁਰੂ ਦੁਆਰੈ ਹੋਇ ਸੋਝੀ ਪਾਇਸੀ॥
ਏਤੁ ਦੁਆਰੈ ਧੋਇ ਹਛਾ ਹੋਇਸੀ॥
ਭਾਂਡਾ ਅੱਛਾ ਤਾਂ ਕਰ ਲਿਆ ਪਰ ਉਹ ਮੂਧਾ ਜਿੰਨੀ ਵੀ ਦੇਰ ਮਰਜ਼ੀ ਪਿਆ ਰਹੇ, ਉਸ ਦੀ ਮਿਹਰ ਦੀ ਇਕ ਵੀ
ਬੂੰਦ ਉਸ ਵਿਚ ਨਹੀਂ ਪੈਣੀ, ਉਸ ਦੀ ਮਿਹਰ ਬਖਸ਼ਿਸ਼ ਦੀ ਵਰਖਾ ਤਾਂ ਅਪਾਰ ਹੁੰਦੀ ਰਹੇਗੀ। ਅਰਦਾਸ ਦੇ ਇਸ
ਹਿੱਸੇ ਵਿਚ ਜੋ ਕੁਝ ਵੀ ਮੰਗਿਆ ਹੈ, ਉਸ ਦੇ ਮਿਲਣ ਵਿਚ ਅੜਿੱਕਾ ਕੋਈ ਨਹੀਂ, ਪਰ ਆਪਣੇ ਮਨ ਦੇ ਭਾਂਡੇ ਨੂੰ ਸ਼ੁਧ
ਤਾਂ ਖੁਦ ਸਿੱਖ ਪੰਥ ਨੂੰ ਆਪ ਹੀ ਕਰਨਾ ਪੈਣਾ ਹੈ; ਤਦ ਹੀ ਇਸ ਹਿੱਸੇ ਦੀ ਸਾਰਥਕਤਾ ਦੇ ਅਰਥ ਸਪਸ਼ਟ ਹੋ ਸਕਣਗੇ।
ਸਿੱਖ ਜਿਥੇ ਵੀ ਵਸਦਾ ਹੈ, ਅਰਦਾਸ ਵਿਚਲੇ ‘ਸਰਬੱਤ ਦੇ ਭਲੇ’ ਦੀ ਗੱਲ ਦੂਜੇ ਲੋਕਾਂ ਜਾਂ ਧਰਮਾਂ ਸਾਹਮਣੇ ਕਰਨ
ਵਿਚ ਬੜਾ ਫ਼ਖਰ ਮਹਿਸੂਸ ਕਰਦਾ ਹੈ। ਸਰਬੱਤ ਦੇ ਭਲੇ ਦੇ ਇਹ ਲਫ਼ਜ਼ ਜਿੰਨੇ ਪਿਆਰੇ ਤੇ ਸਹੀ ਲਗਦੇ ਹਨ, ਉਨ੍ਹਾਂ
ਹੀ ਕਠਿਨ ਇਨ੍ਹਾਂ ਲਫ਼ਜ਼ਾਂ ਨੂੰ ਹਕੀਕਤ ਦਾ ਰੂਪ ਦੇਣ ਦੇ ਅਰਥ ਲਗਦੇ ਹਨ। ਜਿਨ੍ਹਾਂ ਗਿਆਨੀ ਪੁਰਸ਼ਾਂ ਨੇ
‘ਸਰਬੱਤ ਦੇ ਭਲੇ’ ਦੇ ਇਨ੍ਹਾਂ ਅਤਿ ਪਿਆਰੇ ਲਫ਼ਜ਼ਾਂ ਨੂੰ ਅਰਦਾਸ ਵਿਚ ਸ਼ਾਮਲ ਕੀਤਾ, ਉਨ੍ਹਾਂ ਨੇ ਪੰਥਕ
ਇਤਿਹਾਸ ਤੇ ਪੰਥਕ ਸੋਚ ਨੂੰ ਵਿਚਾਰਿਆ ਸੀ ਜਿਹੜੀ ਪ੍ਰਥਮ ਜਾਮੇ (ਗੁਰੂ ਨਾਨਕ ਸਾਹਿਬ) ਤੋਂ ਚਲਦੀ ਆ ਰਹੀ
ਸੀ। ਅਰਦਾਸ ਨੂੰ ਅੰਤਮ ਰੂਪ ਦੇਣ ਵਾਲੇ ਵਿਅਕਤੀਆਂ ਵਿਚ ਸਰਬੱਤ ਦੇ ਭਲੇ ਦਾ ਸੰਕਲਪ ਸਥਾਪਤ ਸੀ ਪਰ ਮੇਰੀ
ਸਮਝ ਮੁਤਾਬਕ ਸਾਡੇ ਵਿਚ ਇਨ੍ਹਾਂ ਲਫ਼ਜ਼ਾਂ ਦੀ ਸਾਰਥਕਤਾ ਨਹੀਂ ਰਹੀ। ਇਹ ਲਫ਼ਜ਼ ਸਿਰਫ਼ ਰੋਜ਼ ਪੜ੍ਹਨ ਅਤੇ
ਦੁਹਰਾਉਣ ਦੀ ਬ੍ਰਾਹਮਣੀ ਮੰਤਰ ਰਟ ਤਕ ਹੀ ਸੀਮਤ ਰਹਿ ਗਏ ਹਨ। ਇਨ੍ਹਾਂ ਲਫ਼ਜ਼ਾਂ ਵਿਚ ਸਾਡੀ
ਇਮਾਨਦਾਰੀ ਨਹੀਂ ਰਹੀ, ਸਿਰਫ਼ ਪਰੰਪਰਾ ਬਣ ਗਈ ਹੈ। ਜਿਹੜੀ ਕੌਮ ਖੁਦ ਆਪਣਾ ਭਲਾ ਆਪ ਨਹੀਂ ਕਰ
ਸਕਦੀ, ਉਹ ਸਰਬੱਤ ਦੇ ਭਲੇ ਦੀ ਜ਼ਾਮਨ ਕਿੱਦਾਂ ਬਣ ਸਕਦੀ ਹੈ? ਜਿੰਨੀ ਦੇਰ ਤਕ ਸਿੱਖ ਆਪਣੇ ਅੰਦਰੋਂ ਆਪਣੀ
ਹਉਮੈ ਦੇ ਤਿਆਗ ਉਪਰੰਤ ਆਪਣੇ ਭਰਾਵਾਂ ਨੂੰ ਇਕ ਨਹੀਂ ਸਮਝਦਾ, ਰਲ ਕੇ ਬੈਠਦਾ ਨਹੀਂ; ਉਨੀ ਦੇਰ ‘ਮਾਨਸ ਕੀ
ਜਾਤਿ ਸਭੈ ਏਕੋ ਪਹਿਚਾਨਬੋ’ ਨਹੀਂ ਅਪਣਾ ਸਕਦਾ। ਮੈਂ ਇਕ ਵਾਰੀ ਕਿਸੇ ਅੰਗਰੇਜ਼ੀ ਲਿਖਤ ਬਾਰੇ ਕੋਈ ਵਿਚਾਰ
ਕਿਸੇ ਪਾਸੋਂ ਸੁਣਿਆ ਸੀ ਕਿ ਅਮਰੀਕਾ ਕਿੰਨਾ ਮਤਲਬਪ੍ਰਸਤ ਦੇਸ਼ ਹੈ, ਲੋਕ ਕਿੰਨੇ ਸਵਾਰਥੀ ਹਨ ਜਿਹੜੇ
ਪਰਮਾਤਮਾ ਪਾਸੋਂ ਸਮੁਚੀ ਲੋਕਾਈ ਦੇ ਭਲੇ ਦੀ ਗੱਲ ਨਹੀਂ ਕਰਦੇ, ਸਿਰਫ਼ ਆਪਣਾ ਹੀ ਭਲਾ ਮੰਗਦੇ ਹਨæææਗਾਡ
ਬਲੈੱਸ ਅਮੈਰਿਕਾ”; ਪਰ ਮੈਂ ਸਮਝਦਾ ਹਾਂ, ਭਾਵੇਂ ਇਹ ਲਫ਼ਜ਼ ਸਵਾਰਥ ਜ਼ਾਹਰ ਕਰਦੇ ਹਨ ਪਰ ਘੱਟੋ-ਘੱਟ ਇਨ੍ਹਾਂ
ਲਫ਼ਜ਼ਾਂ ਨੂੰ ਕਹਿਣ ਸਮੇਂ ਉਨ੍ਹਾਂ ਵਿਚ ਇਮਾਨਦਾਰੀ ਤਾਂ ਹੈ। ਸਰਬੱਤ ਦੇ ਭਲੇ ਨਾਲ ਸਬੰਧਤ ਜਿੰਨੇ ਲੋਕ ਤੇ ਜਿੰਨੀਆਂ
ਸੰਸਥਾਵਾਂ ਇਨ੍ਹਾਂ ਦੀਆਂ ਕੰਮ ਕਰਦੀਆਂ ਹਨ, ਸ਼ਾਇਦ ਹੀ ਕਿਸੇ ਹੋਰ ਦੇਸ਼ ਦੀਆਂ ਹੋਣ। 2001 ਦੇ ਅੰਕੜਿਆਂ
ਮੁਤਾਬਕ ਜਿੰਨਾ ਦਾਨ ਅਮਰੀਕਾ ਦੀਆਂ ਸੰਸਥਾਵਾਂ ਨੇ ਲੋਕ ਭਲਾਈ ਲਈ ਇਕੱਠਾ ਕੀਤਾ, ਉਹ ਪੂਰੇ ਹਿੰਦੋਸਤਾਨ ਦੇ
ਸਾਲਾਨਾ ਬਜਟ ਨਾਲੋਂ ਜ਼ਿਆਦਾ ਸੀ। ਸਾਡੇ ਲਈ ਸਰਬੱਤ ਦਾ ਭਲਾ ਮੰਗਣਾ ਆਪਣੇ ਆਪ ਨੂੰ ਗੁੰਮਰਾਹ ਕਰਨ ਜਾਂ
ਧੋਖਾ ਦੇਣ ਤੋਂ ਵਧ ਕੁਝ ਵੀ ਨਹੀਂ, ਜੇ ਅਸੀਂ ਇਨ੍ਹਾਂ ਲਫ਼ਜ਼ਾਂ ਨੂੰ ਅਮਲੀ ਰੂਪ ਦੇਣ ਲਈ ਕੋਈ ਉਪਰਾਲਾ ਨਹੀਂ ਕਰਾਂਗੇ।
ਅਰਦਾਸ ਗੁਰੂ ਦੇ ਸਨਮੁਖ ਬੇਨਤੀ ਤਾਂ ਹੈ ਹੀ, ਪਰ ਗੁਰੂ ਨਾਲ ਕੀਤੇ ਪ੍ਰਣ ਦੇ ਤੌਰ ‘ਤੇ ਵੀ ਇਸ ਦੀ ਇਤਿਹਾਸਕ
ਪ੍ਰਮਾਣਿਕਤਾ ਮਿਲਦੀ ਹੈ। ਸਿੱਖ ਜੇ ਗੁਰੂ ਨਾਲ ਕੋਈ ਪ੍ਰਣ ਕਰਦਾ ਹੈ, ਤਾਂ ਨਾਲ ਹੀ ਗੁਰੂ ਪਾਸ ਬੇਨਤੀ ਵੀ
ਕਰਦਾ ਹੈ ਕਿ ਉਸ ਦਾ ਪ੍ਰਣ ਨਿਭ ਸਕੇ। ਗੁਰੂ ਆਪਣੇ ਸਿੱਖ ਨੂੰ ਸਮਰੱਥਾ ਬਖਸ਼ਦਾ ਹੈ ਪਰ ਇਹ ਨਿਰਭਰ ਕਰਦਾ
ਹੈ ਕਿ ਕੀਤੇ ਪ੍ਰਣ ਨੂੰ ਨਿਭਾਉਣ ਦੀ ਜਾਚਨਾ ਕਿੰਨੀ ਕੁ ਭਾਵਪੂਰਨ ਹੈ। ਬਾਬਾ ਦੀਪ ਸਿੰਘ ਨੇ ਹਰਿਮੰਦਰ
ਸਾਹਿਬ ਪਹੁੰਚਣ ਦਾ ਪ੍ਰਣ ਕੀਤਾ ਸੀ। ਇਤਿਹਾਸ ਗਵਾਹ ਹੈ ਕਿ ਸਿਰ ਤੇ ਧੜ ਵੱਖ-ਵੱਖ ਹੋਣ ਦੇ ਬਾਵਜੂਦ
ਆਪਣੇ ਬਿਰਦ ਦੀ ਪੈਜ ਰੱਖਣ ਲਈ ਵਾਹਿਗੁਰੂ ਵਲੋਂ ਆਪਣੇ ਸਿੱਖ ਨੂੰ ਅਲੌਕਿਕ ਸਕਤੀ ਵਰਦਾਨ ਹੋਈ ਸੀ। ਸ਼ ਸ਼ਾਮ
ਸਿੰਘ ਅਟਾਰੀ ਵਾਲੇ ਦਾ ਦਿੱਤਾ ਵਚਨ ਨਿਭਿਆ ਸੀ, ਉਸ ਨੇ ਜਿੱਤ ਜਾਂ ਮੌਤ ਮੰਗੀ ਸੀ। ਜਿੱਤ ਬੇਸ਼ਕ ਨਸੀਬ
ਨਹੀਂ ਹੋਈ ਪਰ ਹਾਰ ਕੇ ਘਰ ਨਹੀਂ ਮੁੜਿਆ। ਵੀਹਵੀਂ ਸਦੀ ਵਿਚ ਇਕ ਸਾਧਾਰਨ ਸਿੱਖ ਸ਼ ਦਰਸਨ ਸਿੰਘ
ਫੇਰੂਮਾਨ ਨੇ ਆਦਰਸ਼ ਨੂੰ ਮਿਥ ਕੇ ਅਰਦਾਸ ਕੀਤੀ ਸੀ, ਉਸ ਦਾ ਸਰੀਰ ਤਿਲ-ਤਿਲ ਤੇ ਸਵਾਸ-ਸਵਾਸ ਮੁੱਕਿਆ
ਸੀ, ਉਸ ਦਾ ਜੀਵਨ, ਬਹੁਤ ਕਠਿਨ ਸੀ ਉਸ ਦਾ ਪ੍ਰਣ, ਪਰ ਗੁਰੂ ਦੀ ਬਖਸ਼ਿਸ਼ ਸੀ ਕਿ ਉਹ ਸ਼ਹੀਦੀ ਨੂੰ
ਪ੍ਰਾਪਤ ਹੋਇਆ। ਜਿਥੇ ਮਨ ਵਿਚ ਇਮਾਨਦਾਰੀ ਦੀ ਥਾਂ ਫਰੇਬ ਹੋਵੇ, ਕੋਈ ਕਪਟ ਹੋਵੇ, ਗੁਰੂ ਸਹਾਈ ਨਹੀਂ ਹੁੰਦਾ।
ਇਨਸਾਨ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਕਿੰਨਾ ਵੀ ਲੋਕਪ੍ਰਿਯ ਕਿਉਂ ਨਾ ਹੋਵੇ ਪਰ ਮਨ ਵਿਚਲਾ
ਫਰੇਬ ਸ਼ਹੀਦੀ ਵਰਗੀ ਦਾਤ ਪ੍ਰਾਪਤ ਨਹੀਂ ਹੋਣ ਦਿੰਦਾ।
ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਨੇ ਕਿੱਡੇ ਵੱਡੇ ਅਡੰਬਰ ਕੀਤੇ ਸੀ, ਸੰਸਾਰ ਵਿਆਪੀ ਪ੍ਰਚਾਰ ਹੋਇਆ
ਸੀ ਉਨ੍ਹਾਂ ਵੱਲੋਂ ਕੀਤੀ ਅਰਦਾਸ ਦਾ। ਉਨ੍ਹਾਂ ਦੇ ਮਨਾਂ ਵਿਚ ਕਿਉਂਕਿ ਸਿਆਸੀ ਕਪਟ ਸੀ, ਇਸ ਲਈ ਗੁਰੂ ਨੇ
ਉਨ੍ਹਾਂ ਦੀ ਬਾਂਹ ਨਹੀਂ ਫੜੀ। ਮਰ ਤਾਂ ਉਹ ਵੀ ਗਏ ਪਰ ਸ਼ਹੀਦੀ ਉਨ੍ਹਾਂ ਦੇ ਭਾਗ ਨਹੀਂ ਬਣ ਸਕੀ ਕਿਉਂਕਿ
ਗੁਰੂ ਨੇ ਉਨ੍ਹਾਂ ਦੀ ਅਰਦਾਸ ਪ੍ਰਵਾਨ ਨਹੀਂ ਸੀ ਕੀਤੀ। ਸੰਤ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਾਥੀਆਂ ਨੂੰ ਗੁਰੂ
ਉਪਰ ਦ੍ਰਿੜ ਵਿਸ਼ਵਾਸ ਸੀ। ਉਨ੍ਹਾਂ ਅਰਦਾਸ ਕੀਤੀ ਸੀ, ਗੁਰੂ ਨੇ ਬਲ ਬਖਸ਼ਿਆ ਸੀ, ਆਪਣੇ ਸਵਾਸਾਂ ਤਕ
ਦੀਨ ਹੇਤ ਲੜਨ ਦਾ।
ਮੈਂ ਅਰਦਾਸ ਨਾਲ ਸਬੰਧਤ ਇਸ ਸੂਖਮ ਪੱਖ ਨੂੰ ਵੀ ਛੋਹਣਾ ਚਾਹੁੰਦਾ ਹਾਂ ਜਿਹੜਾ ਹੁਣ ਪ੍ਰਚਲਤ ਹੈ। ਇਹ ਗੱਲ
ਫਿਰ ਸਪਸ਼ਟ ਕਰਨੀ ਚਾਹੁੰਦਾ ਹਾਂ ਕਿ ਅਰਦਾਸ ਗੁਰੂ ਜਾਂ ਅਕਾਲ ਪੁਰਖ ਦੇ ਰੂ-ਬਰੂ ਇਕ ਅਰਜੋਈ ਹੈ ਜਿਸ ਦਾ
ਸਬੰਧ ਹਰ ਵਿਅਕਤੀ ਦੇ ਆਪਣੇ ਨਿੱਜ ਨਾਲ ਹੁੰਦਾ ਹੈ। ਅਰਦਾਸ ਬੇਸ਼ਕ ਸਮੂਹਕ ਰੂਪ ਵਿਚ ਵੀ ਹੋ ਸਕਦੀ ਹੈ ਪਰ
ਉਸ ਵਿਚ ਵੀ ਹਰ ਵਿਅਕਤੀ ਦਾ ਨਿੱਜ ਹੀ ਮੁਖ ਹੁੰਦਾ ਹੈ ਕਿ ਤੁਸੀਂ ਕੀ ਤੇ ਕਿਵੇਂ ਮੰਗ ਰਹੇ ਹੋ। ਅਨੁਭਵੀ
ਮਹਾਂਪੁਰਸ਼ਾਂ ਦੇ ਕਥਨ ਹਨ- ਅਰਦਾਸ ਉਧਾਰੀ ਨਹੀਂ ਹੋ ਸਕਦੀ; ਕਿਉਂ ਜੋ ਅਰਦਾਸ ਦਾ ਸਬੰਧ, ਸਬੰਧਤ
ਵਿਅਕਤੀ ਦੇ ਹਿਰਦੇ ਨਾਲ ਹੈ, ਉਸ ਦੇ ਅੰਦਰੋਂ ਉਠੀ ਕਿਸੇ ਪੀੜਾ ਜਾਂ ਉਮਾਹ ਨਾਲ ਹੈ, ਉਸ ਦੀ ਅੰਤਰੀਵੀ
ਭਾਵਨਾ ਨਾਲ ਹੈ ਤਾਂ ਬੇਸ਼ਕ ਕੋਈ ਦੂਜਾ ਵਿਅਕਤੀ ਉਸ ਨੂੰ ਪ੍ਰਭਾਵਸ਼ਾਲੀ ਲਫ਼ਜ਼ਾਂ ਦਾ ਜਾਮਾ ਪਹਿਨਾ ਕੇ,
ਸੁਹਣੇ ਤੇ ਸੁਰੀਲੇ ਤਰੀਕੇ ਨਾਲ ਪੇਸ਼ ਤਾਂ ਕਰ ਸਕਦਾ ਹੈ, ਪਰ ਅਰਦਾਸ ਪ੍ਰਵਾਨ ਹੋਵੇ, ਕੋਈ ਤਰਕ ਨਹੀਂ ਬਣਦਾ?
ਗੁਰਦੁਆਰਿਆਂ ਵਿਚ ਭਾਈ ਸਾਹਿਬਾਨ ਜਾਂ ਗ੍ਰੰਥੀ ਸਾਹਿਬਾਨ ਸ਼ਰਧਾਲੂਆਂ ਦੇ ਕਹਿਣ ‘ਤੇ ਉਨ੍ਹਾਂ ਦੀਆਂ ਮੰਗਾਂ ਦੀ
ਲੰਬੀ ਲਿਸਟ ਜ਼ਰੂਰ ਅਰਦਾਸ ਦੇ ਆਖੀਰ ਵਿਚ ਜੋੜ ਦਿੰਦੇ ਹਨ; ਅਜਿਹੀਆਂ ਕੀਤੀਆਂ ਜਾਂ ਕਰਵਾਈਆਂ ਅਰਦਾਸਾਂ
ਨਾਲ ਅਸੀਂ ਆਪਣੇ ਮਨਾਂ ਦਾ ਭਰਮ ਤਾਂ ਜ਼ਰੂਰ ਪਾਲ ਲੈਂਦੇ ਹਾਂ, ਮਨਾਂ ਵਿਚ ਧਰਵਾਸ ਬੰਨ੍ਹ ਲੈਂਦੇ ਹਾਂ, ਪਰ
ਅਰਦਾਸ ਦੀ ਪ੍ਰਵਾਨਗੀ ਪ੍ਰਤੀ ਯਕੀਨ ਨਹੀਂ ਆਉਂਦਾ। ਹਾਂ! ਕੁਝ ਅਜਿਹੇ ਮਹਾਂਪੁਰਸ਼ ਜਿਨ੍ਹਾਂ ਨੂੰ ਉਸ
ਵਾਹਿਗੁਰੂ ਦਾ ਅਨੁਭਵ ਹੈ; ਜਿਨ੍ਹਾਂ ਆਪਣੇ ਪਿਆਰ ਭਗਤੀ, ਸਾਧਨਾ, ਧਿਆਨ ਰਾਹੀਂ ਅਕਾਲ ਪੁਰਖ ਦੇ ਮਿਲਾਪ
ਦਾ ਅਗੰਮੀ ਰਸ ਮਾਣਿਆ ਹੈ, ਉਨ੍ਹਾਂ ਵਿਚ ਕਿਸੇ ਦੀ ਅਰਦਾਸ ਨੂੰ ਵਾਹਿਗੁਰੂ ਪਾਸ ਪਹੁੰਚਾਉਣ ਤੇ ਮਨਵਾਉਣ
ਦੀ ਸਮਰੱਥਾ ਜ਼ਰੂਰ ਹੁੰਦੀ ਹੈ। ਇਤਿਹਾਸ ਵਿਚ ਅਨੇਕਾਂ ਗਵਾਹੀਆਂ ਹਨ।
ਅਨੁਭਵ ਪ੍ਰਾਪਤ ਮਹਾਂਪੁਰਸ਼ਾਂ ਦਾ ਇਹ ਵੀ ਮੰਨਣਾ ਹੈ ਕਿ ਧਾਰਮਿਕ ਸਥਾਨਾਂ ‘ਤੇ ਜਾਣਾ, ਗੁਰੂ ਚਰਨਾਂ ਵਿਚ
ਆਪਣਾ ਸਮਾਂ ਬਿਤਾਉਣਾ, ਸੰਗਤ ਰੂਪ ਵਿਚ ਗੁਰੂ ਦੇ ਜਸ ਗਾਇਨ ਕਰਨਾ, ਬਹੁਤ ਭਾਗਾਂ ਵਾਲਿਆਂ ਦੇ ਨਸੀਬ
ਵਿਚ ਹੁੰਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਅਰਦਾਸ ਕੇਵਲ ਧਾਰਮਿਕ ਸਥਾਨਾਂ ਉਪਰ ਹੀ ਸੰਭਵ ਹੈ। ਗੁਰੂ
ਸਾਹਿਬਾਨ ਨੇ ਅਨੇਕ ਵਾਰੀ ਸਪਸ਼ਟ ਕੀਤਾ ਹੈ ਕਿ ਪਰਮਾਤਮਾ ਸਰਬਵਿਆਪਕ ਹੈ, ਘਟ ਘਟ ਵਿਚ ਉਸ ਦਾ
ਵਾਸਾ ਹੈ- ਚਰਨ ਕਮਲ ਧਿਆਇ ਭੀਤਰਿ, ਘਟ ਘਟਹਿ ਸਵਾਮੀ ਸੂਝੈ॥ ਅਰਦਾਸ ਅਸੀਂ ਕਿਤੇ ਵੀ ਕੀਤੀ ਹੈ, ਜੇ
ਉਹ ਭਾਵ-ਭਿੰਨੀ ਹੈ ਤਾਂ ਸੁਣੀ ਹੀ ਜਾਵੇਗੀ।
ਅਚਾਰੀਆ ਰਜਨੀਸ਼ ਦਾ ਵੀ ਕਥਨ ਹੈ ਕਿ ਜੇ ਤੁਹਾਡੀ ਪ੍ਰਾਰਥਨਾ ਸਹੀ ਅਰਥਾਂ ਵਿਚ ਪ੍ਰਾਰਥਨਾ ਹੈ ਤਾਂ
ਜਿਥੇ ਕਿਤੇ ਵੀ ਤੁਸੀਂ ਮਨ ਵਿਚ ਅਰਦਾਸ ਦੀ ਭਾਵਨਾ ਰੱਖੋਗੇ, ਉਥੇ ਹੀ ਤੁਹਾਨੂੰ ਉਸ ਦੇ ਚਰਨ ਨਜ਼ਰ ਆਉਣਗੇ।
ਬਾਦਸ਼ਾਹ ਬਾਬਰ ਦਾ ਬੇਟਾ ਹਮਾਯੂੰ ਜਦ ਆਪਣੇ ਅੰਤਮ ਪਲਾਂ ਵਿਚੋਂ ਗੁਜ਼ਰ ਰਿਹਾ ਸੀ, ਵੈਦਾਂ ਦੇ ਜਦੋਂ ਸਾਰੇ
ਹੀਲੇ-ਵਸੀਲੇ ਵਿਅਰਥ ਜਾਪੇ ਤਾਂ ਖੁਦ ਬਾਬਰ ਨੇ, ਹਮਾਯੂੰ ਦੇ ਮੰਜੇ ਦੁਆਲੇ ਪਰਿਕਰਮਾ ਕਰ ਕੇ ਦੁਆ (ਅਰਦਾਸ)
ਕੀਤੀ ਸੀ ਕਿ ਹੇ ਖੁਦਾ! ਮੇਰੇ ਬੇਟੇ ਦੀ ਜਾਨ ਬਖਸ਼, ਬੇਸ਼ਕ ਉਸ ਦੀ ਜਗ੍ਹਾ ਮੈਨੂੰ ਮੌਤ ਆ ਜਾਵੇ। ਇਤਿਹਾਸਕ
ਸੱਚਾਈ ਹੈ ਕਿ ਬਾਬਰ ਬਿਮਾਰ ਪੈ ਗਿਆ ਤੇ ਹਮਾਯੂੰ ਤੰਦਰੁਸਤ ਹੋਣਾ ਸ਼ੁਰੂ ਹੋ ਗਿਆ। ਬਾਬਰ ਦੀ ਮੌਤ ਹੋਈ, ਤੇ
ਹਮਾਯੂੰ ਮੁਗਲ ਸਲਤਨਤ ਦਾ ਦੂਜਾ ਬਾਦਸ਼ਾਹ ਬਣਿਆ। ਉਸ ਨੇ ਇਹ ਦੁਆ ਕਿਸੇ ਮਸੀਤ ਜਾਂ ਕਿਸੇ ਵੱਡੇ ਮੁੱਲਾਂ
ਕਾਜ਼ੀ ਪਾਸੋਂ ਨਹੀਂ ਸੀ ਕਰਵਾਈ। ਕੌਰਵਾਂ ਨੇ ਜਦ ਭਰੇ ਦਰਬਾਰ ਵਿਚ ਦ੍ਰੋਪਤੀ ਨੂੰ ਬੇਪਤ ਕਰਨ ਦੀ ਕੋਸ਼ਿਸ਼
ਕੀਤੀ ਤਾਂ ਉਸ ਦੇ ਅੰਦਰੋਂ ਉਠੀ ਪੁਕਾਰ ਨੂੰ ਪਰਮਾਤਮਾ ਦੇ ਦਰ ਪ੍ਰਵਾਨਗੀ ਮਿਲੀ ਸੀ ਤੇ ਉਸ ਦੀ ਪਤ ਦੀ
ਰਾਖੀ ਹੋਈ ਸੀ- ਬਸਤ੍ਰ ਛੀਨਤ ਦ੍ਰੋਪਦੀ ਰੱਖੀ ਲਾਜ। ਇਸੇ ਤਰ੍ਹਾਂ ਪ੍ਰਹਲਾਦ, ਭਗਤ ਕਬੀਰ, ਭਗਤ
ਨਾਮਦੇਵ, ਭਗਤ ਰਵੀਦਾਸ, ਧੰਨਾ ਭਗਤ ਆਦਿ ਮਿਸਾਲਾਂ ਹਨ।
ਮੈਂ ਇਹ ਗੱਲ ਸਪਸ਼ਟ ਕਰਨੀ ਚਾਹਾਂਗਾ ਕਿ ਇਸ ਅਤਿ ਸੂਖਮ ਤੇ ਸੰਜੀਦਾ ਵਿਸ਼ੇ ਨੂੰ ਛੋਹਣਾ ਪੰਥ ਵਿਚ ਵਿਵਾਦ
ਪੈਦਾ ਕਰਨਾ ਨਹੀਂ, ਕਿਉਂਕਿ ਪੰਥ ਤਾਂ ਅੱਗੇ ਹੀ ਅਨੇਕਾਂ ਬੇਅਰਥ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਮੈਂ ਤਾਂ
ਸਿਰਫ਼ ਇਹੀ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਅਤਿਅੰਤ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੀ
ਕਿਰਤ ਨੂੰ ਕੇਵਲ ਰਸਮ ਸਮਝ ਕੇ ਨਹੀਂ, ਸਗੋਂ ਉਸ ਦੇ ਅੰਤਰੀਵੀ ਭਾਵਾਂ ਨਾਲ ਇਕ ਸੁਰ ਹੋ ਕੇ ਉਸ ਨੂੰ ਆਪਣੀ
ਜ਼ਿੰਦਗੀ ਦਾ ਆਧਾਰ ਬਣਾਈਏ। ਅਰਦਾਸ ਤਾਂ ਇਕ ਅਨੁਭਵ ਹੈ ਜਿਸ ਨੂੰ ਜੀਵਿਆ ਜਾਣਾ ਚਾਹੀਦਾ ਹੈ; ਇਹ ਕੋਈ
ਅਜਿਹੀ ਕਲਾ ਨਹੀਂ ਹੈ ਜੋ ਸਿੱਖੀ ਤੇ ਪੜ੍ਹੀ ਜਾ ਸਕਦੀ ਹੋਵੇ। ਫਿਰ ਵੀ ਜੇ ਕੋਈ ਭੁੱਲ ਹੋਈ ਹੋਵੇ ਜੋ ਧਾਰਮਿਕ
ਪੱਖ ਤੋਂ ਕਿਸੇ ਨੂੰ ਠੇਸ ਪਹੁੰਚਾਏ, ਜਾਂ ਮੇਰੇ ਪਾਸੋਂ ਜਾਣੇ-ਅਨਜਾਣੇ ਕੁਝ ਅਜਿਹਾ ਲਿਖਿਆ ਗਿਆ ਹੋਵੇ ਜੋ ਪੰਥਕ ਸੋਚ
ਮੁਤਾਬਕ ਸਹੀ ਨਹੀਂ, ਤਾਂ ਉਸ ਨੂੰ ਆਪਣੀ ਤੁਛ ਬੁੱਧੀ ਦਾ ਨਤੀਜਾ ਸਮਝ ਕੇ ਪੰਥ ਪਾਸੋਂ ਮੁਆਫੀ ਦੀ ਜਾਚਨਾ
ਕਰਦਾ ਹਾਂ।  :pray:
-ਸੰਪੂਰਨ ਸਿੰਘ
281-635-7466

15
Knowledge / Life has now been explained to you..
« on: June 27, 2014, 12:40:51 PM »
ehh story ja kuj sikheya ja fir insaan da ekk asli roop jo marji kehlo , tuhade cho kafi nu eh story suni howegi par dino dini eh asal ch sach hoo reha jrur read kro  :smile:
On the first day God created the dog. God said, "Sit all day by the door of your house and bark at anyone who comes in or walks past. I will give you a life span of twenty years." The dog said, "That's too long to be barking. Give me ten years and I'll give you back the other ten."
So God agreed.

On the second day God created the monkey. God said, "Entertain people, do monkey tricks and make them laugh. I'll give you a twenty-year life span." The monkey said, "Monkey tricks for twenty years? I don't think so. Dog gave you back ten, so that's what I'll do too, okay?"
And God agreed.

On the third day God created the cow. "You must go to the field with the farmer all day long and suffer under the sun, have calves, and give milk to support the farmer. I will give you a life span of sixty years."
The cow said, "That's kind of a tough life you want me to live for sixty years. Let me have twenty and I'll give back the other forty."
And God agreed again.

On the fourth day God created man. God said, "Eat, sleep, play, marry and enjoy your life. I'll give you twenty years."
Man said, "What? Only twenty years? Tell you what, I'll take my twenty, and the forty the cow gave back, and the ten the monkey gave back, and the ten the dog gave back, that makes eighty, okay?"

Okay," said God, "You've got a deal."

So that is why the first twenty years we eat, sleep, play, and enjoy ourselves; the next forty years we slave in the sun to support our family; the next ten years we do monkey tricks to entertain the grandchildren; and the last ten years we sit on the front porch and bark at everyone.

Life has now been explained to you.

16
Shayari / Just two line shayari ...
« on: June 27, 2014, 11:55:53 AM »
SAT SHRI AKAL ji sarea nu ....
ehthe tusi apne dil vich uthen wale balbale nu aa ke ruksut kar sakde hoo ,
mainu jyada shayri ta aundi nai par mai doo char lines likh hi sakda te tusi vi likh sakde aa ,
so tusi vi shayri ja fir koi wadia jehiyan lines jo tusi app create kitti hone hoo likh sakde ,
DHANWAD saheet app da ageya kari - ਗਭਰੂ ਚੋਟੀ ਦਾ || :smile:

...
mai app shayri likhna bhul gya :D: :D:
ta hazir hai -
nah asi hassuna jaande nah asi ravuna jaande ,
apniyan gall ch khus rahiye tahi ta asi mauja maan de :rockon:

17
Gup Shup / Change your thinking..
« on: May 29, 2014, 05:18:06 AM »
It will take just 2 mint to read this and change your thinking..
Two men, both seriously ill, occupied the same hospital room.

One man was allowed to sit up in his bed for an hour each afternoon to help drain the fluid from his lungs.

His bed was next to the room's only window.

The other man had to spend all his time flat on his back.

The men talked for hours on end.

They spoke of their wives and families, their homes, their jobs, their involvement in the military service, where they had been on
vacation..

Every afternoon, when the man in the bed by the window could sit up, he would pass the time by describing to his roommate all the things he could see outside the window.

The man in the other bed began to live for those one hour periods where his world would be broadened and enlivened by all the activity and color of the world outside.

The window overlooked a park with a lovely lake.Ducks and swans played on the water while children sailed their model boats. Young lovers walked arm in arm amidst flowers of every color
and a fine view of the city skyline could be seen in the distance.

As the man by the window described all this in exquisite details, the man on the other side of the room would close his eyes and imagine this picturesque scene.

One warm afternoon, the man by the window described a parade passing by.

Although the other man could not hear the band -he could see it in his mind's eye as the gentleman by the window portrayed it with
descriptive words.

Days, weeks and months passed.One morning, the day nurse arrived to bring water for their baths only to find the lifeless body
of the man by the window, who had died peacefully in his sleep.

She was saddened and called the hospital attendants to take the body away.

As soon as it seemed appropriate, the other man asked if he could be moved next to the window.The nurse was happy to make the switch, and after making sure he was comfortable, she left
him alone.

Slowly, painfully, he propped himself up on one elbow to take his first look at the real world outside. He strained to slowly turn to look out the window besides the bed.

It faced a blank wall.

The man asked the nurse what could have compelled his deceased roommate who had described such wonderful things outside this
window.

The nurse responded that the man was blind and could not even see the wall.

She said, 'Perhaps he just wanted to encourage you.'

Epilogue:

There is tremendous happiness in making others happy, despite our own situations.Shared grief is half the sorrow, but happiness when shared, is doubled. If you want to feel rich, just count all the things you have that money can't buy.

'Today is a gift, that is why it is called The Present .'


...
mainu ta 2 mint toh wadd lagg gye si :D: :D:  par dosto story wadia :okk:

18
Shayari / some nice lines
« on: May 20, 2014, 06:24:36 AM »
ਸੋਚ ਸਮਝ ਲਈਂ ਕਦਮ ਉਠਾਉਣ ਤੋ ਪਹਿਲਾਂ,
ਕਿਤੇ ਗੁੰਮ ਨਾ ਹੋ ਜਾਵੀਂ ਮੰਜ਼ਿਲ ਆਉਣ ਤੋਂ ਪਹਿਲਾਂ,
ਸੱਚਾ ਦੋਸਤ ਨਾਂ ਛੱਡ ਜਾਵੇ ਸਾਥ ਤੇਰਾ ,
ਜ਼ਰਾ ਸੋਚ ਲਈ ਉਹਨੂੰ ਅਜ਼ਮਾਉਣ ਤੋ ਪਹਿਲਾਂ,
ਤੇਰੇ ਸੀਨੇ ਵਿੱਚ ਵੀ ਧੜਕਦਾ ਹੈ ਇੱਕ ਦਿਲ ,
ਇਹ ਸੋਚ ਲਈ ਕਿਸੇ ਦਾ ਦਿਲ ਦੁਖਾਉਣ ਤੋਂ ਪਹਿਲਾਂ,
ਉਮਰ ਸਾਰੀ ਕੋਣ ਕਿਸੇ ਲਈ ਰੋਂਦਾ ਏ ,
ਲੋਕ ਤਾ ਸਿਰਫ ਰੋਂਦੇ ਨੇ ਸਿਵਿਆਂ ਵਿੱਚ ਜਲਾਉਣ ਤੋਂ ਪਹਿਲਾਂ ...

19
Gup Shup / ਨਰਮ ਸੁਭਾਅ
« on: May 20, 2014, 06:19:08 AM »
ਕਿਸੇ ਦਾ ਨਰਮ ਸੁਭਾਅ ਉਸ ਦੀ ਕਮਜੋਰੀ ਨਹੀਂ ਹੁੰਦਾ ਹੈ, ਸੰਸਾਰ ਵਿਚ ਪਾਣੀ ਤੋਂ ਨਰਮ ਕੁਝ ਵੀ ਨਹੀਂ ਪਰ ਉਸਦੇ ਤੇਜ ਵਹਾਅ ਵਡੀਆਂ ਵਡੀਆਂ ਚਟਾਨਾ ਦੇ ਟੁਕੜੇ ਟੁਕੜੇ ਕਰ ਦਿੰਦਾ ਹੈ...

20
Shayari / ਸੱਟ ਲੱਗੀ ਆ ਦਿਲ ਤੇ
« on: January 15, 2013, 07:43:00 AM »
ਪਿਹਲਾ ਮੈ ਪੋਸਟਾ ਕੋਪੀ ਕਰਦਾ ਸੀ
ਪਰ ਜਦੋ ਦੀ ਸੱਟ ਲੱਗੀ ਆ ਦਿਲ ਤੇ
ਓਦੋ ਦੀ ਆਪਣੇ ਆਪ ਸ਼ਾਇਰੀ ਹੋ ਜਾਂਦੀ ਆ  ....

Pages: [1] 2