March 29, 2024, 10:40:05 AM

Show Posts

This section allows you to view all posts made by this member. Note that you can only see posts made in areas you currently have access to.


Topics - VEHLIJANTA

Pages: [1]
1
Shayari / ਦਸਵਾਂ ਗੁਰ ਆਇਆ
« on: June 20, 2011, 10:29:52 AM »
ਓਹ ਵਿੱਚ ਗੜੀ ਚਮਕੋਰ ਦੇ ਦਸਵਾਂ ਗੁਰ ਆਇਆ
ਓਹਦੀ ਕਲਗੀ ਚਮਕਾਂ ਮਾਰਦੀ ਜਿਹਦਾ ਤੇਜ ਸਵਾਇਆ,
ਓਹਦੇ ਮੋਡੇ ਬਾਸ਼ਕ ਓਡਣੇ ਭੱਥਾ ਲਟਕਾਇਆ
ਓਹਦੇ ਗਾਤਰੇ ਪੁਤਰ ਕਾਲ ਦਾ ਲਹੁ ਪੀਵਣ ਆਇਆ,
ਓਹਦੇ ਨੇਣਾ ਦੇ ਵਿਚ ਵੀਰ ਰਸ ਹੱਥ ਬਾਜ ਸੁਹਾਇਆ
ਓਹਦੇ ਮੱਥੇ ਸੁਰਜ ਡਲਕਦਾ ਜਿਸ ਜਗਤ ਨਿਵਾਇਆ
ਓਹਦੇ ਨਾਲ ਦੇ ਚਾਲੀ ਯੋਧਿਆਂ ਸਿਰ ਤਲੀ ਟੀਕਾਇਆ,
ਔਜ ਲੱਖਾਂ ਦਾ ਮੁੰਹ ਮੋੜ ਦਉ ਗੁਜਰੀ ਦਾ ਜਾਇਆ
ਅੱਜ ਜਾਮਾ ਸਾਹਿਬ ਅਜੀਤ ਸਿੰਘ ਕੋਈ ਨੁਰੀ ਪਾਇਆ;
ਓਹਨੇ ਲਾੜੀ ਮੋਤ ਵਿਹਾਵਣੀ ਜੰਜ ਲੇ ਕੇ ਆਇਆ
ਓਹਦਾ SHoਟਾ ਵੀਰ ਜੁਜ੍ਹਾਰ ਸਿੰਘ ਫਿਰਦਾ ਹਰਖਾਇਆ,
ਜਿਵੇਂ ਪੇਂਡੁ ਮੁੰਡਾ ਨੱਚਦਾ ਮੇਲੇ ਵਿਚ ਆਇਆ
ਵਾਹ ਜੋਸ਼ ਪੁੱਤਾਂ ਦਾ ਵੇਖ ਕੇ ਪਿਓ ਖੁਸ਼ੀ ਮਨਾਇਆ,
ਅੱਜ ਦਿਲਵਰ ਲੱਖਾਂ ਸਫਾਂ ਦਾ ਹੋ ਜਾਓ ਸਫਾਇਆ

2
Gup Shup / hi pujabi janta....:(
« on: June 20, 2011, 10:24:01 AM »
main ethe aya si ta jo vdiya frinds mill sakn but ..manu nhi koi milya ..ehte chat ch v majak..krde rhnde ne jo ki kise kise nu vdiya lgda hi....im going..hun main mud ke ithe nhi ana chnda.....sry frinds im not feeling gud here.... :Bye: :sad:

3
Gup Shup / ਦਿਨ ਬਚਪਨ ਦੇ
« on: June 20, 2011, 10:05:23 AM »

-- ਓਹ ਦਿਨ ਜਿੰਦਗੀ ਦੇ ਗਏ...
ਦਿਨ ਬਚਪਨ ਦੇ ਗਏ !

ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ...
ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!

ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ...
ਨਿੱਕੀ ਉਮਰੇ ਨਜਾਰੇ ਬੜੇ ਲਏ !

ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ..
ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !

ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ..
ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !

ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ???
ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ...
ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ

[/color]

4
Shayari / think...its true read must...
« on: June 20, 2011, 10:01:01 AM »
:thinking:
[/size]ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ
ਦੁਸ਼ਮਣ ਨਾਲੋਂ ਬੁਰਾ ਮਤਲਬੀ ਯਾਰ ਹੁੰਦਾ

ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ
ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ

ਰਤਾ ਕੁ ਪੀੜ੍ਹ ਦੇਕੇ ਕੱਟ ਦਿੰਦਾ ਸੂਲੀ
ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ

ਸੁਣਿਆ ਕਦੇ ਨਾ ਮਿਲਦੀ ਪੱਤਣ
ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ

ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ
ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ

 ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ
ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ
[/font]
__________________

5
Love Pyar / ਹੀਰਰਾਂਝਾ
« on: June 20, 2011, 09:54:36 AM »
:love: [/size]
ਰਾਂਝੇ ਨੂੰ ਬਚਪਨ ਵਿੱਚ ਹੀ ਖੂਬਸੂਰਤੀ ਨਾਲ ਇਸ਼ਕ ਸੀ। ਉਸਨੇ ਆਪਣੇ ਲਈ ਸੁਪਨਿਆਂ ਵਿੱਚ ਹੀ ਇੱਕ ਸੋਹਣੀ ਮੁਟਿਆਰ ਦੀ ਤਸਵੀਰ ਬਣਾ ਲਈ ਸੀ। ਹਜਾਰਾ ਦੇ ਸਰਦਾਰ ਦਾ ਪੁੱਤ ਰਾਂਝਾ ਆਸ਼ਿਕ ਮਿਜਾਜ ਦਾ ਸੀ। ਬਾਰ੍ਹਾਂ ਸਾਲ ਦੀ ਉਮਰ ਵਿੱਚ ਉਸਦੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਆਪਣੇ ਭਰਾਵਾਂ ਤੋਂ ਅਲੱਗ ਹੋ ਕੇ ਉਹ ਸਾਰਾ ਦਿਨ ਦਰੱਖਤਾਂ ਹੇਠ ਬੈਠਾ ਰਹਿੰਦਾ ਅਤੇ ਆਪਣੇ ਸੁਪਨਿਆਂ ਦੀ ਸ਼ਹਿਜਾਦੀ ਬਾਰੇ ਸੋਚਦਾ ਰਹਿੰਦਾ ਸੀ।

ਇੱਕ ਵਾਰ ਇੱਕ ਪੀਰ ਨੇ ਉਸ ਨੂੰ ਪੁੱਛਿਆ-ਤੂੰ ਐਨਾ ਦੁਖੀ ਕਿਉਂ ਹੈਂ? ਤਾਂ ਰਾਂਝੇ ਨੇ ਪੀਰ ਨੂੰ ਆਪਣੇ ਦੁਆਰਾ ਰਚੇ ਪ੍ਰੇਮ ਗੀਤ ਸੁਣਾਏ, ਜਿਸ ਵਿੱਚ ਸੁਪਨਿਆਂ ਦੀ ਸ਼ਹਿਜਾਦੀ ਦਾ ਵਰਣਨ ਸੀ। ਪੀਰ ਨੇ ਦੱਸਿਆ ਕਿ ਤੇਰੇ ਸੁਪਨਿਆਂ ਦੀ ਸ਼ਹਿਜਾਦੀ ਹੀਰ ਦੇ ਇਲਾਵਾ ਹੋਰ ਕੋਈ ਨਹੀਂ ਹੋ ਸਕਦੀ। ਇਹ ਸੁਣ ਕੇ ਰਾਂਝਾ ਆਪਣੀ ਹੀਰ ਦੀ ਤਲਾਸ਼ ਵਿੱਚ ਤੁਰ ਪਿਆ।

ਹੀਰ ਬਹੁਤ ਸਖ਼ਤ ਦਿਮਾਗ ਵਾਲੀ ਕੁੜੀ ਸੀ। ਇੱਕ ਰਾਤ ਰਾਂਝਾ ਛੁਪ ਕੇ ਹੀਰ ਦੀ ਕਿਸ਼ਤੀ 'ਚ ਸੌਂ ਗਿਆ। ਇਹ ਦੇਖ ਕੇ ਹੀਰ ਗੁੱਸੇ ਨਾਲ ਅੱਗ ਬਬੂਲਾ ਹੋ ਗਈ, ਪਰ ਜਿਵੇਂ ਹੀ ਉਸਨੇ ਨੌਜਵਾਨ ਮਰਦ ਰਾਂਝੇ ਨੂੰ ਦੇਖਿਆ, ਉਹ ਆਪਣਾ ਗੁੱਸਾ ਭੁੱਲ ਗਈ ਅਤੇ ਰਾਂਝੇ ਨੂੰ ਦੇਖਦੀ ਹੀ ਰਹਿ ਗਈ। ਉਦੋਂ ਰਾਂਝੇ ਨੇ ਉਸ ਨੂੰ ਆਪਣੇ ਸੁਪਨਿਆਂ ਦੀ ਗੱਲ ਦੱਸੀ। ਰਾਂਝੇ 'ਤੇ ਫਿਦਾ ਹੋਈ ਹੀਰ ਉਸ ਨੂੰ ਆਪਣੇ ਘਰ ਲੈ ਗਈ ਅਤੇ ਆਪਣੇ ਘਰ ਨੌਕਰੀ 'ਤੇ ਰਖਵਾ ਦਿੱਤਾ।

ਹੀਰ-ਰਾਂਝੇ ਦੀਆਂ ਮੁਲਾਕਾਤਾਂ ਮੁਹੱਬਤ ਵਿੱਚ ਬਦਲ ਗਈਆਂ, ਪਰ ਹੀਰ ਦੇ ਚਾਚੇ ਨੂੰ ਇਸਦੀ ਖ਼ਬਰ ਲੱਗ ਗਈ ਅਤੇ ਹੀਰ ਦਾ ਵਿਆਹ ਦੂਜੇ ਪਿੰਡ ਵਿੱਚ ਕਰ ਦਿੱਤਾ।

ਰਾਂਝਾ ਫਕੀਰ ਬਣ ਕੇ ਪਿੰਡ-ਪਿੰਡ ਘੁੰਮਣ ਲੱਗਿਆ। ਜਦੋਂ ਉਹ ਹੀਰ ਦੇ ਪਿੰਡ ਵਿੱਚ ਪਹੁੰਚਿਆ ਤਾਂ ਉਸਦੀ ਅਵਾਜ਼ ਸੁਣ ਕੇ ਹੀਰ ਬਾਹਰ ਆਈ ਅਤੇ ਉਸ ਨੂੰ ਭੀਖ ਦੇਣ ਲੱਗੀ। ਦੋਵੇਂ ਇੱਕ-ਦੂਜੇ ਨੂੰ ਦੇਖਦੇ ਹੀ ਰਹਿ ਗਏ। ਰਾਂਝਾ ਰੋਜਾਨਾ ਫਕੀਰ ਬਣ ਕੇ ਆਉਂਦਾ ਅਤੇ ਹੀਰ ਉਸ ਨੂੰ ਭੀਖ ਦਿੰਦੀ। ਦੋਵੇਂ ਰੋਜਾਨਾ ਮਿਲਣ ਲੱਗੇ।

ਇਹ ਸਭ ਹੀਰ ਦੀ ਭਾਬੀ ਨੇ ਦੇਖ ਲਿਆ। ਉਸਨੇ ਹੀਰ ਨੂੰ ਟੋਕਿਆ ਤਾਂ ਰਾਂਝਾ ਪਿੰਡ ਦੇ ਬਾਹਰ ਚਲਾ ਗਿਆ। ਸਾਰੇ ਲੋਕ ਉਸ ਨੂੰ ਫਕੀਰ ਮੰਨ ਕੇ ਪੂਜਣ ਲੱਗੇ। ਉਸਦੀ ਜੁਦਾਈ ਵਿੱਚ ਹੀਰ ਬਿਮਾਰ ਹੋ ਗਈ। ਜਦੋਂ ਵੈਦ ਹਕੀਮਾਂ ਤੋਂ ਉਸਦਾ ਇਲਾਜ ਨਾ ਹੋਇਆ ਤਾਂ ਹੀਰ ਦੇ ਸਹੁਰੇ ਨੇ ਰਾਂਝੇ ਕੋਲ ਜਾ ਕੇ ਉਸਦੀ ਮੱਦਦ ਮੰਗੀ।

ਰਾਂਝਾ ਹੀਰ ਦੇ ਘਰ ਚਲਾ ਗਿਆ। ਉਸਨੇ ਹੀਰ ਦੇ ਸਿਰ 'ਤੇ ਹੱਥ ਰੱਖਿਆ ਅਤੇ ਹੀਰ ਦੀ ਚੇਤਨਾ ਵਾਪਸ ਆ ਗਈ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਫਕੀਰ ਰਾਂਝਾ ਹੈ ਤਾਂ ਉਹਨਾਂ ਨੇ ਰਾਂਝੇ ਨੂੰ ਕੁੱਟ-ਮਾਰ ਕੇ ਪਿੰਡੋਂ ਬਾਹਰ ਕੱਢ ਦਿੱਤਾ।

ਉਸ ਤੋਂ ਬਾਅਦ ਰਾਜੇ ਨੇ ਉਸ ਨੂੰ ਚੋਰ ਸਮਝ ਕੇ ਫੜ ਲਿਆ। ਰਾਂਝੇ ਨੇ ਜਦੋਂ ਰਾਜੇ ਨੂੰ ਹਕੀਕਤ ਦੱਸੀ ਤਾਂ ਉਸਨੇ ਹੀਰ ਦੇ ਪਿਤਾ ਨੂੰ ਆਦੇਸ਼ ਦਿੱਤਾ ਕਿ ਉਹ ਹੀਰ ਦਾ ਵਿਆਹ ਰਾਂਝੇ ਨਾਲ ਕਰ ਦਵੇ। ਰਾਜੇ ਦੀ ਆਗਿਆ ਦੇ ਡਰ ਨਾਲ ਉਸਦੇ ਪਿਤਾ ਨੇ ਮੰਜੂਰੀ ਤਾਂ ਦੇ ਦਿੱਤੀ, ਪਰ ਹੀਰ ਨੂੰ ਜਹਿਰ ਦੇ ਦਿੱਤਾ। ਜਦੋਂ ਰਾਂਝਾ ਵਾਪਸ ਆਇਆ ਤਾਂ ਉਸ ਨੂੰ ਹੀਰ ਦੇ ਮਰਨ ਦੀ ਖ਼ਬਰ ਮਿਲੀ ਤਾਂ ਉਸਨੇ ਵੀ ਉੱਥੇ ਹੀ ਦਮ ਤੋੜ ਦਿੱਤਾ।

ਹੀਰ ਮਰ ਗਈ, ਰਾਂਝਾ ਮਰ ਗਿਆ, ਪਰ ਉਹਨਾਂ ਦੀ ਮੁਹੱਬਤ ਅੱਜ ਵੀ ਜਿੰਦਾ ਹੈ।

__________________
[/color]

6
Shayari / ਪੰਜਾਬੀ
« on: June 17, 2011, 12:00:40 PM »
:rabb: [/size]ਪੰਜ ਦਰਿਆਵਾਂ ਦੇ ਪਾਣੀ ਦੀ, ਮਹਿਕ ਪੰਜਾਬੀ ਹੈ ਬੋਲੀ
ਇਉਂ ਲੱਗਦਾ ਪੰਜਾਬ ਤੇ ਰੱਬ ਨੇ, ਸ਼ਹਿਦ ਜਿਉਂ ਹੈ ਡੋਲ੍ਹੀ

ਇਸ ਦੇ ਸਿਰ ਤੇ ਹੱਥ ਨਾਨਕ ਦਾ, ਸੂਫ਼ੀ ਸੰਤਾਂ ਦਾ ਥਾਪਾ
ਇਸ ਦੇ ਵਿੱਚੋਂ ਸਾਨੂੰ ਦਿਸਦਾ, ਸਾਡੀ ਦੁਨੀਆਂ ਦਾ ਆਪਾ

ਹਰ ਪਾਸੇ ਅੱਜ ਇਹਦੀ ਚਰਚਾ, ਡਗੇ ਢੋਲ ਤੇ ਵੱਜਦੇ ਨੇ
ਇਸ ਦੇ ਪੁੱਤ ਪੰਜਾਬੀ ਗੱਭਰੂ, ਸ਼ੇਰਾਂ ਵਾਂਗੂੰ ਗੱਜਦੇ ਨੇ

ਭਾਵੇਂ ਕੁਝ ਪੁੱਤ ਮਾਂ ਨੂੰ ਮਾਂ ਵੀ, ਕਹਿਣੋ ਹੁਣ ਕਤਰਾਉਂਦੇ ਨੇ
ਪਰ ਲੱਗਦਾ ਕਈ ਵਾਰੀ ਮੈਨੂੰ, ਵਿੱਚੋ ਵਿੱਚ ਪਛਤਾਉਂਦੇ ਨੇ

‘ਅਕਸ ਵਿਗਾੜੋ ਨਾ ਵੇ ਮੇਰਾ’, ਪੁੱਤਰੋ ਮਾਂ ਕੁਰਲਾਉਂਦੀ ਏ
ਕਈ ਵਾਰੀ ਸੁਫਨੇ’ਚੇ ਆ ਕੇ, ਮੈਨੂੰ ਆਖ ਸੁਣਾਉਂਦੀ ਏ

ਮਾਂ ਬੋਲੀ ਦਾ ਕਰੋ ਨਾਂ ਉੱਚਾ, ਮਾਂ ਬੋਲੀ ਸਦਾ ਆਸ ਕਰੇ
ਹੱਸਦੇ ਵਸਦੇ ਰਹੋ ਪੰਜਾਬੀਓ, ਮਾਂ ਬੋਲੀ ਅਰਦਾਸ ਕਰੇ
[/size]
__________________



7
Shayari / ਊਧਮ ਸਿੰਘ
« on: June 17, 2011, 11:51:57 AM »
 :won: :won:
ਊਧਮ ਸਿੰਘ ਖੜਾ ਪੁਕਾਰੇ ਤੱਕਦੇ ਸੀ ਗੋਰੇ ਸਾਰੇ
ਦੇਖ ਕੇ ਹੱਥ ਵਿੱਚ ਪਿਸਟਲ ਭੱਜਣ ਸੀ ਲੱਗੇ ਸਾਰੇ
ਮਾਰ ਕੇ ਆਡਰ ਫੌਜਾ ਹੁਣ ਕਿਓੁ ਨਾ ਸੱਦ ਲੈਦਾ
ਸਾਹਮਣੇ ਖੜਾ ਮਾਰਦੂ ਭੱਜਣਾ ਤਾ ਭੱਜ ਲੈਦਾ
ਚੇਤੇ ਕਰ ਖੂਨੀ ਸਾਕਾ ਖੂਨ ਚ ਭਿੱਜੀਆ ਲਾਸ਼ਾ
ਲੋਕੀ ਤੈ ਭੁੰਨੇ ਵੈਰੀਆ ਪੁਲਸ ਦਾ ਲਾਕੇ ਨਾਕਾ
ਕੀਤੀ ਏ ਚੁਸਤ ਚਲਾਕੀ ਦੇਖਣ ਨਾ ਦਿੱਤੀ ਵਿਸਾਖੀ
ਆ ਗਿਆ ਹੁਣ ਤੇਰਾ ਵੇਲਾ ਉੱਪਰ ਜਾ ਮੰਗੀ ਮਾਫੀ
ਏਥੇ ਨਾ ਵਕਤ ਮੈ ਦੇਣਾ ਭੁੱਲਾ ਬਖਸਾ ਲੈਦਾ
ਦੇਖ ਕੇ ਅੱਜ ਪੁੱਤ ਪੰਜਾਬੀ ਮੋੜਨ ਲਈ ਆਇਆ ਭਾਜੀ
ਤਾੜ ਤਾੜ ਚੱਲੀ ਗੋਲੀ ਖੂਨ ਨਾਲ ਧਰਤੀ ਸਾਜੀ

8
Love Pyar / ਹੰਝੂ.....
« on: June 16, 2011, 10:30:57 PM »
ਦਿਲ ਵਿੱਚ ਉਸ ਦੀ ਖਾਸ ਥਾਂ ਸੀ ਬਣਾਈ.....
ਨੈਣਾਂ ਨੇ ਵੀ ਉਸ ਦੇ ਖਵਾਬਾਂ ਦੀ ਸੇਜ਼ ਸੀ ਸਜਾਈ.....
ਅਸੀ ਕੀਤੀ ਉਸ ਨਾਲ ਹਰ ਪਲ ਵਫ਼ਾ......
ਪਰ ਸਾਡੇ ਪੱਲੇ ਹਮੇਸ਼ਾ ਬੇਵਫ਼ਾਈ ਹੀ ਆਈ....
ਉਸ ਨੂੰ ਯਾਦ ਕਰਕੇ ਜੱਦ ਵੀ ਕਿਰੇ ਸਾਡੇ ਹੰਝੂ......
...ਤੇ ਹੰਝੂਆ ਨੇ ਵੀ ਤਸਵੀਰ ਉਸ ਦੀ ਹੀ ਬਣਾਈ.
:cry: :Cry:

9
Shayari / GOOD MORNING
« on: June 16, 2011, 10:22:00 PM »
GOOD MORNING kehnde kehnde SAT SHRI AKAL nu bhul gye ne.

Ucha aapne aap nu dikhaun lyi ANGREZI bolan.
Par maa boli nu bhul gye ne .

Par ik gal yaad rakheyo.
Mere PUNJAB de jaayiyo.

Jehdi KOM bhuldi MAA BOLI te SABHIYACHAR nu.
Oh kakha wangu rul gye ne :thinking: :thinking: :Tumbup:
[/b]
[/font][/color]
[/size][/color]
[/size]"deep sahib"[/b][/font][/color]

10
Pics / maa
« on: June 16, 2011, 10:14:22 PM »
 :thinking: :thinking: :thinking:

11
Shayari / ਪਿਆਰ
« on: June 16, 2011, 10:04:24 PM »
ਸਾਨੂੰ ਪਿਆਰ ਵਿਚ ਇਸ ਕਦਰ ਤਰਸਾਇਆ ਉਸਨੇ
ਰੱਬ ਕਰੇ ਇੰਨਾ ਪਿਆਰ ਉਸਨੂੰ ਵੀ ਕਾਸ਼ ਹੋਵੇ ||
ਫੇਰ ਲੱਗੀਏ ਉਸਨੂੰ ਜਾਨ ਤੋਂ ਪੀਆਰੇ ਅਸੀਂ,
ਪਰ ਸਾਡੀ ਝਲਕ ਨਾ ਉਸਦੇ ਆਸ ਪਾਸ ਹੋਵੇ ||
ਰੋਵੇ ਓਹ ਵੀ ਦਿਲੋਂ ਮਜ਼ਬੂਰ ਹੋਕੇ,
ਤਾਂ ਪਿਆਰ ਸਾਡੇ ਦਾ ਉਸਨੂੰ ਅਹਸਾਸ ਹੋਵੇ ||
ਥੱਕ ਹਾਰ ਕੇ ਓਹ ਵੀ ਮੰਗੇ ਦਿਲ ਸਾਡਾ,
ਤੇ ਓਹਦੇ ਕਦਮਾਂ ਵਿਚ ਸਾਡੀ ਲਾਸ਼ ਹੋਵੇ |

12
Love Pyar / priya bajaj
« on: June 16, 2011, 09:57:59 PM »
ਨਿਕੀ ਜਿਹੀ ਜਿੰਦਗੀ ਦੀ ਲੋਅ ਚੱਲੀ,
ਵੰਡਦੀ ਮਹਿਕਾਂ ਵੱਡੀ ਖੁਸ਼ਬੋ ਚੱਲੀ,
ਆਈ ਮੋਤ ਪਲਕ ਝਪਕਦੇ ਹੀ,
ਜਿੰਦਗੀ ਹੀ ਜਿੰਦਗੀ ਤੋਂ ਖੋਹ ਚੱਲੀ

ਜਿੰਦਗੀ ਹੀ ਜਿੰਦਗੀ ਤੋਂ ਹਾਰ ਚੱਲੀ
ਜਿਓੰਦੇ ਹੀ ਜਿੰਦਗੀ ਮਾਰ ਚੱਲੀ,
ਵੇਖ ਤਮਾਸ਼ਾ ਹਸ ਕੇ ਸਾਰ ਚੱਲੀ,
ਸਾਰੇ ਦੁਖਾਂ ਨੂੰ ਮੇਰੇ ਤੋਂ ਵਾਰ ਚੱਲੀ  :cry:


for my late love priya bajaj..she is no in this word :cry:

13
Shayari / ਧੀਆਂ
« on: June 16, 2011, 09:51:45 PM »

[/size]ਅੱਜ ਮੈ ਹੈਰਾਨ ਹੋ ਗਿਆ,

ਸੱਚ ਪੁਛੋਂ ਤਾਂ ਪਰੇਸ਼ਾਨ ਹੋ ਗਿਆ,

ਜਦ ਮੈਂ ਤੱਕਿਆ ਕਿ

ਅੱਜ ਵੀ ਧੀਆਂ ਤੇ ਹੀ ਮਾਪੇ ਰੋਬ ਜਮਾ ਰਹੇ ਨੇ,

ਅੱਜ ਵੀ ਓਹਨਾਂ ਦੇ ਦਿਲ ਦੀ ਜਾਣੇ ਬਗੈਰ

ਭੇਡ ਬੱਕਰੀਆਂ ਵਾਂਗ ਆਪਣੀ ਮਰਜ਼ੀ ਨਾਲ ਵਿਆਹ ਰਹੇ ਨੇ,

ਮਾਪਿਆਂ ਦਾ ਹੱਕ ਹੈ ਬੇਸ਼ੱਕ ਆਪ੍ਣੀ ਔਲਾਦ ਤੇ ,

ਪਰ ਇਹ ਹੱਕ ਕਿਸ ਤਰਾਂ ਜਤਾ ਰਹੇ ਨੇ,

ਠੀਕ ਹੈ ਕਿ ਮਾਪੇ ਸੋਚਦੇ ਨੇ ਭਲਾ ਸਦਾ ਔਲਾਦ ਦਾ,

ਪਰ ਜੋੜੀ ਦੀ ਥਾਂ ਨਰੜ ਸਹੇੜ ਕੇ ਕਿਸ ਦਾ ਭਲਾ ਚਾਹ ਰਹੇ ਨੇ,

ਆਪ੍ਣਾ ਹੱਕ ਜਤਾ ਰਹੇ ਨੇ,..

ਵੀਹਵੀਂ ਸਦੀ ਵਿੱਚ ਹਾਂ ਅਸੀਂ

ਪਰ ਸੋਚ ਅਜੇ ਵੀ ਸ਼ਾਇਦ ਅਠਾਰਵੀਂ ਦੀ ਰੱਖਦੇ ਹਾਂ,

ਤਾਂ ਹੀ ਤਾਂ ਅੱਜ ਵੀ ਧੀਆਂ ਘਰਾਂ ਵਿੱਚ ਕੈਦ ਰੱਖਦੇ ਹਾਂ,

ਓਹ ਧੀਆਂ ਜੋ ਪੁੱਤਾਂ ਤੋ ਵਧਕੇ ਨੇ,

ਓਹਨਾਂ ਦੇ ਗਲ ਹੀ ਕਿਉਂ ਗੁਲਾਮੀ ਪਾ ਰਹੇ ਨੇ,

ਕਿਸਦਾ ਭਲਾ ਚਾਹ ਰਹੇ ਨੇ,....

ਮੈ ਨਹੀਂ ਮੰਗਦਾ ਬੇਲੋੜੀ ਛੋਟ ਕੋਈ,

ਇਹ ਵੀ ਨਹੀਂ ਕਿ ਹੈ ਦਿਲ ਵਿੱਚ ਖੋਟ ਕੋਈ,

ਪਰ ਜ਼ਰਾ ਸੋਚੋ "ਬਰਾੜ"

ਪੁੱਤ ਜੋ ਵੀ ਜਿੱਦਾਂ ਵੀ ਮਰਜ਼ੀ ਕਰਨ

ਤਾਂ ਫ਼ੇਰ ਧੀਆਂ ਕਿਉਂ ਬਲੀ ਤੁਹਾਡੀਆਂ ਰਸਮਾਂ ਰੀਤਾਂ ਦੀ ਚੜਨ,..

__________________
[/size][/font]
[/size] :thinking: :thinking: :thinking: :thinking: :thinking: [/color]

[/size]ਵਾਹਿਗੁਰੂ ਮੇਹਰ ਕਰੀੰ,

14
Love Pyar / ਕਮੀਆਂ
« on: June 16, 2011, 07:03:53 AM »

ਕਮੀਆਂ ਮੇਰੇ ਵਿੱਚ ਵੀ ਨੇ ,
ਪਰ ਮੈਂ ਬੇਈਮਾਨ ਨਹੀਂ,
ਮੈਂ ਸਭ ਨੂੰ ਆਪਣਾ ਬਣਾਉਦਾ ਹਾਂ,
ਕੋਈ ਸੋਚਦਾ ਨਫਾਂ ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਣ ਦਾ ਕੀ ਫਾਈਦਾ ਜਦ ਸਾਡੇ ਕੋਲ ਕਮਾਨ ਨਹੀਂ,
ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ ਕੋਈ ਮੇਰੇ ਵਿੱਚ ਗੁਮਾਨ ਨਹੀਂ, yo yo :me:
ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ ਅਸੀਂ ਇਹੋ ਜਿਹੇ ਇਨਸਾਨ ਨਹੀ..

__________________

15
Love Pyar / ਤਾਂਸ਼
« on: June 16, 2011, 06:38:19 AM »
ਇਸ਼ਕ ਤਾਂਸ਼ ਦੀ ਬਾਜੀ,
ਇਸ ਖੇਡ ਚ ਯਾਰੋ ਧੱਕੇ,
ਅਸੀ ਅਜੇ ਅਨਜਾਣ ਖਿਡਾਰੀ,
ਸਾਡੇ ਸੱਜਣ ਖਿਡਾਰੀ ਪੱਕੇ,
ਸਾਡੇ ਕੋਲ ਤਾਂ ਦੁੱਕੀਆਂ-ਤੀਕੀਆਂ,
ਹੱਥ ਉਹਨਾਂ ਦੇ ਯੱਕੇ,
ਇੱਕ ਵੀ ਸਾਰ ਮਿਲੀ ਨਾ ਮੈਨੂੰ,
ਸਭ ਪੱਤੇ ਉਹਨਾਂ ਚੱਕੇ ,
ਇਸ ਖੇਡ ਚ ਯਾਰੋ ਹੁਣ ਅਸੀ ,
ਹਾਰ-ਹਾਰ ਕੇ ਥੱਕੇ |
:sad: [f

16
Love Pyar / ਡਰ
« on: June 16, 2011, 06:31:51 AM »
:thinking:

ਇਕ ਬਚਪਨ ਸੀ

ਜਦ ਹਨੇਰੇ ਤੌ ਡਰਦੇ ਸੀ __!!

ਹੁਣ ਵਿੱਚ ਜਵਾਨੀ __!!
...
ਸਾਨੂੰ ਚਾਨਣ ਤੌ ਡਰ ਲਗਦਾ __!!

ਇਕ ਬਚਪਨ ਸੀ __!!

ਜਦ ਖਿਡੌਣਾ ਟੁੱਟ ਜੇ ਡਰਦੇ ਸੀ __!!

ਹੁਣ ਵਿੱਚ ਜਵਾਨੀ __!!

ਦਿਲ ਟੁੱਟਣ ਤੌ ਡਰ ਲੱਗਦਾ __!!

ਇਕ ਬਚਪਨ ਸੀ __!!

ਜੱਦ ਘਰ ਛੱਡਦੇ ਡਰਦੇ ਸੀ __!!

ਹੁਣ ਵਿੱਚ ਜਵਾਨੀ __!!

ਦੁਨੀਆ ਛੱਡਣ ਨੂੰ ਦਿਲ ਕਰਦਾ __!!
:smile:

frinds if u like my post..commnts plz..

__________________

17
Love Pyar / ਬੇਵਫ਼ਾ
« on: June 16, 2011, 06:26:04 AM »
ਬੇਵਫ਼ਾ ਦੀ ਬੇਵਫ਼ਾਈ ਵੇਖ ਲਉ,
ਦਿਲ ਤੇ ਗਹਿਰੀ ਚੋਟ ਖਾਈ ਵੇਖ ਲਉ,
ਜ਼ਿੰਦਗੀ ਫੱਕਰਾਂ ਦੀ ਭਾਈ ਵੇਖ ਲਉ,
ਇਸ਼ਕ ਵਿਚ ਹੋਏ ਸ਼ੁਦਾਈ ਵੇਖ ਲਉ,
ਰਾਤ ਭਰ ਉਸ ਦੀ ਜੁਦਾਈ ਵੇਖ ਲਉ,
ਨੀਂਦ ਅੱਖਾਂ ਚੋਂ ਚੁਰਾਈ ਵੇਖ ਲਉ,
ਹੁਣ ਵੀ ਦੱਸੇ ਇਸ਼ਕ ਚ ਮੇਰਾ ਕਸੂਰ,
ਖੁਦ ਨਜ਼ਰ ਉਸ ਨੇ ਚੁਰਾਈ ਵੇਖ ਲਉ,
ਮਰ ਗਿਆ ਤਾਂ ਯਾਰ ਵੀ ਸਭ ਤੁਰ ਗਏ,
ਲਾਸ਼ ਅਪਣੀ ਖੁਦ ਉਠਾਈ ਵੇਖ ਲਉ,
ਕੀ ਕਰੋਗੇ ਮੇਰਾ ਸੀਨਾ ਚੀਰ ਕੇ,
ਪੀੜ ਦੱਬੀ ਹੈ ਪਰਾਈ ਵੇਖ ਲਉ,
ਹਉਕੇ ਹੰਝੂ ਗਮ ਬਣਾ ਕੇ ਅਪਣੇ ਯਾਰ,
ਮੈਂ ਅਪਣੀ ਦੁਨੀਆਂ ਵਸਾਈ ਵੇਖ ਲਉ
[/size][/b][/font][/color]

18
Love Pyar / ਕਬਰ
« on: June 16, 2011, 02:39:37 AM »
:sad: [/b][/font][/color][/size]
ਇੱਕ ਦਿਨ ਆਈ ਸੀ ਉਹ ਬੇਵਫ਼ਾ ਮੇਰੀ  :sad: ਤੇ..
ਤੇ ਦੀਵਾ ਬੁਝਾ ਕੇ ਚਲੀ ਗਈ..
ਬਾਕੀ ਬਚਿਆ ਸੀ ਜੋ ਤੇਲ ਦੀਵੇ ਵਿੱਚ.. ਖਸਮਾਂ ਨੂੰ ਖਾਣੀ..
ਉਹ ਵੀ ਵਾਲਾਂ ਚ ਲਗਾ ਕੇ ਚਲੀ ਗਈ.
[/b]
..[/b]
__________________
[/font][/color]

19
Love Pyar / ਜਿੰਦਗੀ
« on: June 16, 2011, 02:32:02 AM »
ਜਿੰਦਗੀ ਤੂੰ ਹੀ ਦਸ , ਤੇਨੂੰ ਕਿਵੇਂ ਪ੍ਯਾਰ ਕਰਾਂ ????????

ਤੇਰੀ ਹਰ ਇਕ "ਸਵੇਰ" ਮੇਰੀ ਉਮਰ ਘਟ ਕਰ ਦੇਂਦੀ ਆ !!!!!!!
[/size]
__________________
[/font]
[/size] :sad: [/color][/size][/color][/size] :sad: [/color][/size]ਤੂੰ ਰਿਸ਼ਤਾ ਤੋੜਨ ਦਾ ਕਦੇ ਜਿਕਰ ਨਾ ਕਰੀ .........

ਮੇਂ ਲੋਕਾ ਨੂੰ ਕੇਹ ਦੇਵਾਂਗਾ ਉਸ ਨੂੰ ਫੁਰਸਤ ਨਹੀ ਮਿਲਦੀ ........!
[/size]

20
Shayari / ਸਤ੍ਕਾਰੀ
« on: June 16, 2011, 02:23:48 AM »



ਬੜਾ ਸਤ੍ਕਾਰੀ ਹਾਂ , ਉਸ "ਮਾਂ" ਦਾ ,
ਜਿਸ ਬੋਲਣ ਦਾ ਚੱਜ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ ਮਾਸਟਰਾਂ ਦਾ ,
ਹੱਥ ਫੜ ਕੇ ਲਿਖਣਾ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ , ਏਸ ਪੰਜਾਬ ਦਾ ,
ਜਿਸ ਪੰਜਾਬੀ ਹੋਣ ਦਾ ਮਾਣ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ "ਮੱਹੁਬਤ" ਦਾ ,
ਜਿਸ ਕਲਮ੍ ਨੂੰ ਦਰਦ ਦਿੱਤਾ |
ਬੜਾ ਸਤ੍ਕਾਰੀ ਹਾਂ , ਗਡੀਆਂ ਵਾਲੇ ਯਾਰਾਂ ਦਾ ,
ਰਾਹਾਂ ਚ ਖੜੇ ਨੂੰ , ਆਪਣੇ ਨਾਲ ਥਾਂ ਦਿੱਤਾ |
ਬੜਾ ਸਤ੍ਕਾਰੀ ਹਾਂ ,"ਜਗਮੋਹਣ" ਓਹਨਾ ਯਾਰਾਂ ਦਾ ,
ਜਿਹਨਾਂ ਪੀਤੀ ਵਿਚ ਸਹਾਰਾ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ ਰੱਬ ਦਾ ,
ਜਿਹਨੇ ਗਰੀਬੀ ਦਾ ਹੜ੍ ਲੰਘਾ ਦਿੱਤਾ |
[/size][/font][/i][/b]
__________________
[/font][/color]

Pages: [1]