381
Maan-Sanmaan/Respect+ / Re: PJ Gabru Promotion -Myself-Ghaint- :)
« on: September 07, 2014, 11:22:51 PM »
bhut bhut mubarak howe bro sadde pinde kdo auna light ghat aundi aa mai socheya tenu tang lwage :D:
This section allows you to view all posts made by this member. Note that you can only see posts made in areas you currently have access to. 381
Maan-Sanmaan/Respect+ / Re: PJ Gabru Promotion -Myself-Ghaint- :)« on: September 07, 2014, 11:22:51 PM »
bhut bhut mubarak howe bro sadde pinde kdo auna light ghat aundi aa mai socheya tenu tang lwage :D:
382
Birthdays / Re: HAPPY BIRTHDAY gujjar no 1« on: September 07, 2014, 05:15:34 AM »
Happy b'day gujjar bro :hugg: sadda gujjar bai hmesha idda hi hasda wasda rahe 8-> , te mainu umeed aa gujjar bai apni zingdi ch hemsha dujeya nu khushi dinda rahe , te apni zindgi da maksadd poora kre te jaldi jaldi 3-4 hor veah kra lawe :D: , ekk baar fir toh janamdin mubarak howe bro sarre pj walo
384
News Khabran / gappi babeya toh khabrdar :P« on: September 05, 2014, 03:01:09 AM »
ਇਸ ਜੁਆਕ ਦੀ ਉਮਰ ਲਗਭੱਗ 10-11 ਸਾਲ ਦੀ ਮਸਾਂ ਹੋਵੇਗੀ। ਇਹ ਘਟਨਾ ਮੋਹਾਲੀ ਜ਼ਿਲੇ ਵਿਚ ਪੈਂਦੇ ਸ਼ਹਿਰ ਕੁਰਾਲੀ ਦੀ ਹੈ ਜਿਥੇ ਇਕ ਬੱਚੇ ਦੇ ਪੈਦਾ ਹੋਣ ਤੋਂ 3 ਸਾਲ ਮਗਰੋਂ ਹੀ ਇਹ ਅਫਵਾਹ ਫਲਾ ਦਿੱਤੀ ਗਈ ਕਿ ਇਸ ਬੱਚੇ ਵਿਚ ਬਾਬਾ ਬਾਲਕ ਨਾਥ (ਮਿਥਿਹਾਸਿਕ ਦੇਵਤਾ) ਦੀ ਜੋਤ ਆਉਂਦੀ ਹੈ। ਲੋਕ ਆਉਣੇ ਸ਼ੁਰੂ ਹੋ ਗਏ ਤੇ ਮਾਇਆ ਦੇ ਗੱਫੇ ਵੀ,ਇੰਨੇ ਕੁ ਪੈਸੇਆਂ ਨਾਲ ਗੁਜਾਰਾ ਨਾ ਚਲਦਾ ਦੇਖ ਕੇ ਹੋਰ ਵੱਡਾ ਪੈਂਤੜਾ ਖੇਡਿਆ ਗਿਆ ਕਿ ਇਹ ਬੱਚਾ ਸੱਚਿ-ਖੰਡ ਵਾਸੀ ਬ੍ਰਹਮਗਿਆਨੀ ਸੰਤ ਬਾਬਾ ਕਰਤਾਰ ਸਿੰਘ ਭੈਰੋਂ ਮਾਜਰੇ ਵਾਲਿਆਂ ਦਾ ਦੂਜਾ ਜਨਮ ਹੈ।
ਇਹ ਗਪੋੜ ਇੰਨਾ ਸੂਤ ਆਇਆ ਕਿ ਬਾਲਕ ਨਾਥ ਤੋਂ ਗੱਗੂ ਬਾਬਾ, ਧੰਨ ਧੰਨ ਬਾਬਾ ਗਗਨਦੀਪ ਸਿੰਘ ਜੀ ਪਡਿਆਲੇ ਵਾਲੇ, ਤੇ ਫਿਰ ਸੰਤ ਬਾਬਾ ਗਗਨਦੀਪ ਸਿੰਘ ਪਡਿਆਲੇ ਵਾਲੇ ਬਣ ਬੈਠੇ। ਕੁਰਾਲੀ ਵਿਖੇ ਆਪਣੇ ਸਧਾਰਨ ਜਿਹੇ ਘਰ ਨੂੰ ਆਲੀਸ਼ਾਨ ਕੋਠੀ ਦਾ ਰੂਪ ਦੇ ਦਿੱਤਾ ਤੇ ਨੋਟਾਂ ਦੀਆਂ ਲਹਿਰਾਂ ਥੱਲੇ ਸੁਖੱਲਾ ਜੀਵਨ ਬਤੀਤ ਕਰਨ ਲੱਗੇ। ਖਰੜ ਤੋਂ ਕੁਰਾਲੀ ਮੇਨ ਰੋਡ ਦੇ ਵਿਚਕਾਰ ਪੈਂਦੇ ਪਿੰਡ ਪਡਿਆਲੇ ਜਾ ਡੇਰਾ ਮੱਲਿਆ। ਸੁਣਨ ਵਿਚ ਇਹ ਆਇਆ ਹੈ ਕੀ ਕੁੱਛ ਕੁ ਜ਼ਮੀਨ ਆਪਣੀ ਸੀ ਤੇ 2 ਕਿੱਲੇ ਜ਼ਮੀਨ ਕਿਸੇ ਨੇ ਦਾਨ ‘ਚ ਦਿੱਤੀ ਹੈ। 3-4 ਕਿੱਲੇ ਇਕ ਜਗਾ ਤੇ ਇਕੱਠੀ ਹੋ ਗਈ, ਬਹੁਤ ਵੱਡਾ ਗੁਰਦੁਆਰਾ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ 6-7 ਗਾਪੋੜਾਂ ਮਾਰ ਕੇ ਲੋਕਾਂ ਨੂੰ ਭਰਮਾਉਣ ਵਾਲੇ ਵੀ ਰੱਖ ਲਏ। ਗੱਪੀ ਬਾਬਿਆਂ ਨੇ ਇਸ ਜੁਆਕ ਜਿਹੇ ਬਾਬੇ ਨੂੰ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚਾ ਦਿੱਤਾ । ਗਡੀਆਂ, ਟ੍ਰੈਕਟਰ-ਟਰਾਲੀਆਂ ਅਤੇ ਘੋੜਿਆਂ ਆਦਿ ਦਾ ਕੋਈ ਅੰਤ ਨਹੀਂ। ਇਸ ਛੋਟੇ ਕਾਕੇ ਨਾਲ ਜੋ ਡਿਗਰੀਆਂ ਲਗਾ ਦਿਤੀਆਂ ਗਈਆਂ ਹਨ, ਇਹ ਸੋਚੀ ਸਮਝੀ ਸਕੀਮ ਦੇ ਤਹਿਤ ਹੋਇਆ ਹੈ। ਜਰੂਰ ਇਸ ਵਿਚ ਕਿਸੇ ਵੱਡੇ ਡੇਰੇਦਾਰ ਦਾ ਦਿਮਾਗ ਕੰਮ ਕਰ ਰਿਹਾ ਹੈ ਤਾਂ ਜੋ ਇਸ ਬਾਲਕ ਦੇ ਸਿਰ ਤੋਂ ਮੋਟੀ ਕਮਾਈ ਕਰਕੇ ਆਪਣੀ ਗੋਗੜ ਹੋਰ ਵਧਾਈ ਜਾ ਸਕੇ। ਇਸ ਚਾਲ ਬਾਰੇ ਖੋਜ ਕਰਕੇ ਜਲਦ ਹੀ ਸੱਚ ਸੰਗਤਾਂ ਦੇ ਸਾਹਮਣੇ ਲਿਆਂਦਾ ਜਾਵੇਗਾ। ਦੂਜੀ ਗੱਲ ਜੋ ਇਸ ਡੇਰੇ ਵਲੋਂ ਇਸ਼ਤਿਹਾਰ ਛਪਾਇਆ ਗਿਆ ਹੈ ਉਸ ਵਿੱਚ ਜੋ ਪ੍ਰੋਗ੍ਰਾਮ ਦਿੱਤਾ ਗਿਆ ਹੈ ਉਸ ਚ ਲਿਖਿਆ ਹੈ "ਤੁਕ ਤੁਕ ਮਹਾਂ ਸੰਪਟ ਪਾਠ" ਪਰ ਇਹ ਨੀ ਸਮਝ ਆਇਆ ਇਹ ਕਿਹੜਾ ਪਾਠ ਹੋਇਆ ਕਿਉਂਕਿ ਗੁਰਮਤਿ ਵਿੱਚ ਤਾਂ ਸਿਰਫ ਸਹਿਜ ਪਾਠ ਦੀ ਮਰਿਆਦਾ ਹੈ ਭਾਵੇਂ ਕਿ ਹੁਣ ਬਹੁਤਾਤ ਵਿੱਚ ਸਾਰੇ ਸ੍ਰੀ ਅਖੰਡ ਪਾਠ ਸਾਹਿਬ ਹੀ ਕਰਵਾ ਲੈਂਦੇ ਹਨ ਕਿਸੇ ਵਿਆਹ ਸ਼ਾਦੀ ਜਾਂ ਹੋਰ ਮੌਕਿਆਂ ਤੇ ਪਰ ਇਹ ਸੰਪਟ ਪਾਠਾਂ ਦਾ ਰਾਮ ਰੌਲਾ ਕੁਝ ਪਾਖੰਡੀ ਡੇਰੇਦਾਰਾਂ ਵਲੋਂ ਸ਼ੁਰੂ ਕੀਤਾ ਗਿਆ ਪਰਪੰਚ ਹੈ ਜੋ ਗੁਰਮਤਿ ਵਿਰੋਧੀ ਹੈ ਪਰ ਇਹਨਾਂ ਡੇਰੇਦਾਰਾਂ ਵਲੋਂ ਤਾਂ ਹੋਰ ਸਿਰਾ ਕਰਦਿਆਂ "ਤੁਕ-ਤੁਕ" ਵੀ ਲਿਖਤਾ ਨਾਲ ਸ਼ਾਇਦ ਬਾਕੀ ਤੁਕ ਤੁਕ ਨਾ ਕਰਦੇ ਹੋਣ ਖੈਰ ਦੋਵਾਂ ਗੱਲਾਂ ਵਿਚ ਕੁਝ ਤਾਂ ਕਾਲਾ ਹੈ ਭਾਵੇਂ ਉਹ ਇਸ ਬੱਚੇ ਦੇ ਪੁਰਾਣੇ ਜਨਮ ਦੀ ਗੱਲ ਹੋਵੇ ਤੇ ਭਾਵੇ ਸੰਪਟ ਪਾਠਾਂ ਦੀ.. ਕਾਸ਼ ! ਇਸ ਚਲ ਰਹੇ ਪਾਖੰਡ ਬਾਰੇ, ਜਿਸਦਾ ਭੋਗ 18 ਸਤੰਬਰ ਨੂੰ ਪੈਣਾ ਹੈ, ਸ਼੍ਰੋਮਣੀ ਕਮੇਟੀ ਇਨਾਂ ਨੂੰ ਪੁੱਛੇ ਕਿ ਇਨਾਂ ਦੀ ਮਰਯਾਦਾ ਕੀ ਹੈ ? ਇਸ ਗੋਲ-ਗੱਪਿਆਂ ਦੇ ਸ਼ੌਕੀਨ ਜੁਆਕ ਦੇ ਮਗਰ ਇੱਛਾ ਪੂਰਤੀ ਲਈ ਲੱਗੇ ਲੋਕਾਂ ਨੂੰ ਆਪਣਾ ਕੰਮ ਕਾਰ ਛਡ ਕੇ ਤਰੱਕੀ ਦੇ ਰਾਹ ਦਾ ਸੁਪਨਾ ਛਡ ਦੇਣਾ ਚਾਹੀਦਾ ਹੈ। ਇੱਦਾਂ ਦੇ ਚੱਕਰਵਿਊ ਵਿਚ ਫੱਸ ਕੇ ਸਾਡੀ ਸਥਿਤੀ ਕੁੱਝ ਇਸ ਤਰਾਂ ਦੀ ਬਣੀ ਹੋਈ ਹੈ - ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ।। ਜਲ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ।। (ਸ੍ਰੀ ਗੁਰੂ ਗਰੰਥ ਸਾਹਿਬ ਜੀ ਅੰਗ 635) 385
Religion, Faith, Spirituality / Re: Daily Hukamnama from Golden Temple Amritsar« on: September 05, 2014, 02:32:14 AM »
ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ
ਅੱਜ ਦਾ ਮੁੱਖਵਾਕ 5.9.2014, ਸ਼ੁਕਰਵਾਰ , ੨੦ ਭਾਦੌ (ਸੰਮਤ ੫੪੬ ਨਾਨਕਸ਼ਾਹੀ) ਬਿਲਾਵਲੁ ਮਹਲਾ ੩ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥ ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥ ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥੧॥ ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥ ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥ ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ ॥ ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ ॥ ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ ॥੨॥ ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ ॥ ਤਿਨ ਕੀ ਗਹਣ ਗਤਿ ਕਹੀ ਨ ਜਾਈ ਸਚੈ ਆਪਿ ਸਵਾਰੇ ॥ ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ ॥੩॥ ਜਿਸ ਨੋ ਨਦਰਿ ਕਰੇ ਸੋਈ ਜਨੁ ਪਾਏ ਗੁਰ ਕਾ ਸਬਦੁ ਸਮ੍ਹ੍ਹਾਲੇ ॥ ਹਰਿ ਜਨ ਮਾਇਆ ਮਾਹਿ ਨਿਸਤਾਰੇ ॥ ਨਾਨਕ ਭਾਗੁ ਹੋਵੈ ਜਿਸੁ ਮਸਤਕਿ ਕਾਲਹਿ ਮਾਰਿ ਬਿਦਾਰੇ ॥੪॥੧॥ (ਅੰਗ ੭੯੬-੭੯੭) ☬ ਪੰਜਾਬੀ ਵਿਆਖਿਆ :- ☬ ਹੇ ਭਾਈ! ਜੇ ਇਸ ਸਰੀਰ ਦੀ ਰਾਹੀਂ ਇਸ ਜਨਮ ਵਿਚ ਖਸਮ-ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ, ਤਾਂ ਇਹ ਸਰੀਰ ਫਿਟਕਾਰ-ਜੋਗ ਹੈ, (ਨੱਕ ਕੰਨ ਅੱਖਾਂ ਆਦਿਕ ਸਾਰੇ) ਪਰਵਾਰ ਸਮੇਤ ਫਿਟਕਾਰ-ਜੋਗ ਹੈ। (ਮਨੁੱਖ ਦਾ ਸਭ ਕੁਝ) ਖਾਣਾ ਫਿਟਕਾਰ-ਜੋਗ ਹੈ, ਸੌਣਾ (ਸੁਖ-ਆਰਾਮ) ਫਿਟਕਾਰ-ਜੋਗ ਹੈ, ਸਰੀਰ ਉਤੇ ਕੱਪੜਾ ਪਹਿਨਣਾ ਫਿਟਕਾਰ-ਜੋਗ ਹੈ। (ਹੇ ਭਾਈ! ਇਹ ਮਨੁੱਖਾ ਸਰੀਰ ਪ੍ਰਭੂ ਦੇ ਦੇਸ ਵਿਚ ਪਹੁੰਚਣ ਲਈ ਪੌੜੀ ਹੈ) ਜੇ ਇਹ ਪੌੜੀ (ਹੱਥੋਂ) ਨਿਕਲ ਜਾਏ ਤਾਂ ਮੁੜ ਹੱਥ ਵਿਚ ਨਹੀਂ ਆਉਂਦੀ। ਮਨੁੱਖ ਆਪਣਾ ਬੜਾ ਕੀਮਤੀ ਜੀਵਨ ਗਵਾ ਲੈਂਦਾ ਹੈ।੧। ਹੇ ਭਾਈ! ਮਾਇਆ ਦਾ ਮੋਹ, ਜਿਸ ਨੇ (ਜੀਵਾਂ ਨੂੰ) ਪਰਮਾਤਮਾ ਦੇ ਚਰਨ (ਮਨ ਵਿਚ ਵਸਾਣੇ) ਭੁਲਾ ਦਿੱਤੇ ਹਨ, (ਪਰਮਾਤਮਾ ਦੇ ਚਰਨਾਂ ਵਿਚ) ਸੁਰਤਿ ਜੋੜਨ ਨਹੀਂ ਦੇਂਦਾ। ਹੇ ਪ੍ਰਭੂ! ਤੂੰ ਆਪ ਹੀ ਜਗਤ ਨੂੰ ਆਤਮਕ ਜੀਵਨ ਦੇਣ ਵਾਲਾ ਹੈਂ। ਜੇਹੜੇ ਬੰਦੇ ਤੇਰੇ ਸੇਵਕ ਬਣਦੇ ਹਨ, ਉਹਨਾਂ ਦੇ ਤੂੰ (ਮੋਹ ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਕਰ ਦਿੱਤੇ ਹਨ।੧।ਰਹਾਉ। ਹੇ ਪ੍ਰਭੂ! ਤੂੰ (ਆਪ ਹੀ) ਦਇਆ ਦਾ ਘਰ ਹੈਂ, ਦਇਆ ਦਾ ਮਾਲਕ ਹੈਂ, ਤੂੰ ਆਪ ਹੀ (ਆਪਣੇ ਚਰਨਾਂ ਦੀ ਪ੍ਰੀਤ) ਦੇਣ ਵਾਲਾ ਹੈਂ (ਤੇਰੇ ਪੈਦਾ ਕੀਤੇ) ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ। ਤੇਰੇ ਹੀ ਹੁਕਮ ਵਿਚ ਕਈ ਜੀਵ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ, ਕਈ ਜੀਵ ਮੋਹ ਵਿਚ ਬੱਝੇ ਰਹਿੰਦੇ ਹਨ-ਕੋਈ ਵਿਰਲਾ ਗੁਰਮੁਖਿ ਇਹ ਗੱਲ ਆਖ ਕੇ ਸਮਝਾਂਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਕਿਹਾ ਜਾਂਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਵਿਚਾਰੇ ਮੋਹ ਵਿਚ ਬੱਝੇ ਰਹਿੰਦੇ ਹਨ।੨। ਜਿਸ ਮਨੁੱਖ ਦੀ ਸੁਰਤਿ ਇਕ ਪ੍ਰਭੂ ਵਿਚ ਜੁੜੀ ਰਹਿੰਦੀ ਹੈ ਉਹ ਮਨੁੱਖ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਉਹ ਸਦਾ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ। ਇਹੋ ਜਿਹੇ ਬੰਦਿਆਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਉਹਨਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੁੰਦਾ ਹੈ। ਪਰ ਜੇਹੜੇ ਬੰਦੇ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੇ ਰਹਿੰਦੇ ਹਨ, ਉਹ ਬੰਦੇ ਮਨਮੁਖ ਕਹੇ ਜਾਂਦੇ ਹਨ (ਉਹ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਡੁੱਬੇ ਰਹਿੰਦੇ ਹਨ) ਉਹ ਨਾਹ ਉਰਲੇ ਪਾਸੇ ਜੋਗੇ ਅਤੇ ਨਾਹ ਪਾਰ ਲੰਘਣ ਜੋਗੇ।੩। (ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ (ਗੁਰੂ ਦਾ ਸ਼ਬਦ) ਪ੍ਰਾਪਤ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ। (ਇਸੇ ਤਰ੍ਹਾਂ) ਪ੍ਰਭੂ ਆਪਣੇ ਸੇਵਕਾਂ ਨੂੰ ਮਾਇਆ ਵਿਚ (ਰੱਖ ਕੇ ਭੀ, ਮੋਹ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਹ (ਆਪਣੇ ਅੰਦਰੋਂ) ਆਤਮਕ ਮੌਤ ਨੂੰ ਮਾਰ ਕੇ ਮੁਕਾ ਦੇਂਦਾ ਹੈ।੪।੧। ☬ENGLISH TRANSLATION :- ☬ BILAAVAL, THIRD MEHL, FIRST HOUSE: ONE UNIVERSAL CREATOR GOD. BY THE GRACE OF THE TRUE GURU: Cursed, cursed is the food; cursed, cursed is the sleep; cursed, cursed are the clothes worn on the body. Cursed is the body,along with family and friends, when one does not find his Lord and Master in this life. He misses the step of the ladder, and this opportunity will not come into his hands again; his life is wasted, uselessly. || 1 || The love of duality does not allow him to lovingly focus his attention on the Lord; he forgets the Feet of the Lord. O Life of the World, O Great Giver, you eradicate the sorrows of your humble servants. || 1 || Pause || You are Merciful, O Great Giver of Mercy; what are these poor beings? All are liberated or placed into bondage by You; this is all one can say. One who becomes Gurmukh is said to be liberated,while the poor self-willed manmukhs are in bondage. || 2 || He alone is liberated, who lovingly focuses his attention on the One Lord, always dwelling with the Lord. His depth and condition cannot be described. The True Lord Himself embellishes him.Those who wander around, deluded by doubt, are called manmukhs; they are neither on this side, nor on the other side. || 3|| That humble being, who is blessed by the Lords Glance of Grace obtains Him, and contemplates the Word of the Gurus Shabad. In the midst of Maya, the Lords servant is emancipated. O Nanak, one who has such destiny inscribed upon his forehead, conquers and destroys death. || 4 || 1 || 386
Knowledge / Kon Sab Toh Wadd Khush Hai ? Koi Vi Nai .« on: September 05, 2014, 01:09:48 AM »
A crow lived in the forest and was absolutely satisfied in life. But one day he saw a swan. “This swan is so white,” he thought, “and I am so black. This swan must be the happiest bird in the world.”
He expressed his thoughts to the swan. “Actually,” the swan replied, “I was feeling that I was the happiest bird around until I saw a parrot, which has two colors. I now think the parrot is the happiest bird in creation.” The crow then approached the parrot. The parrot explained, “I lived a very happy life until I saw a peacock. I have only two colors, but the peacock has multiple colors.” The crow then visited a peacock in the zoo and saw that hundreds of people had gathered to see him. After the people had left, the crow approached the peacock. “Dear peacock,” the crow said, “you are so beautiful. Every day thousands of people come to see you. When people see me, they immediately shoo me away. I think you are the happiest bird on the planet.” The peacock replied, “I always thought that I was the most beautiful and happy bird on the planet. But because of my beauty, I am entrapped in this zoo. I have examined the zoo very carefully, and I have realized that the crow is the only bird not kept in a cage. So for past few days I have been thinking that if I were a crow, I could happily roam everywhere.” Moral: That’s our problem too. We make unnecessary comparison with others and become sad. We don’t value what God has given us. This all leads to the vicious cycle of unhappiness. Learn to be happy in what you have instead of looking at what you don’t have. There will always be someone who will have more or less than you have. Person who is satisfied with what he/she has, is the happiest person in the world . 387
PJ Games / Re: ~*What Will U Do If The Above Person Knock At Your Door*~« on: September 05, 2014, 12:58:23 AM »
kthe aa nasha jaldi de te turda ban :D:
388
PJ Games / Re: khera dialogue will u say 2 the person abv u ???« on: September 05, 2014, 12:56:49 AM »
welcome
aloo lelo kandhe lelo :D: :D: 389
Shayari / Re: Just two line shayari ...« on: September 05, 2014, 12:53:58 AM »
hamnsha ghum ko chupane ke layi hasna dwa hai
kabhi kabhi yeh dwa ekk aur ghum ki wahaj ban janta hai .... 391
Religion, Faith, Spirituality / Re: Daily Hukamnama from Golden Temple Amritsar« on: September 03, 2014, 06:25:29 AM »
ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ
ਅੱਜ ਦਾ ਮੁੱਖਵਾਕ 3.9.2014, ਬੁਦ੍ਵਾਰ , ੧੮ ਭਾਦੌ (ਸੰਮਤ ੫੪੬ ਨਾਨਕਸ਼ਾਹੀ) ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥ (ਅੰਗ 670) ☬ ਪੰਜਾਬੀ ਵਿਆਖਿਆ :- ☬ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥ ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥ ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥ ☬ENGLISH TRANSLATION :- ☬ O my King, beholding the Blessed Vision of the Lord's Darshan, I am at peace. You alone know my inner pain, O King; what can anyone else know? ||Pause|| O True Lord and Master, You are truly my King; whatever You do, all that is True. Who should I call a liar? There is no other than You, O King. ||1|| You are pervading and permeating in all; O King, everyone meditates on You, day and night. Everyone begs of You, O my King; You alone give gifts to all. ||2|| All are under Your Power, O my King; none at all are beyond You. All beings are Yours-You belong to all, O my King. All shall merge and be absorbed in You. ||3|| You are the hope of all, O my Beloved; all meditate on You, O my King. As it pleases You, protect and preserve me, O my Beloved; You are the True King of Nanak. ||4||7||13|| 392
Shayari / Re: Just two line shayari ...« on: September 02, 2014, 12:20:32 PM »
chodd duu je dunia bass tum mill jao ,
door hoke sab se bass tumhare pass ayuu :5: 393
Jokes Majaak / Re: pehchano kon a.« on: September 02, 2014, 12:06:40 PM »
appu yaar je upload karni si kapde ta paa dinda ehna sexy munda dekah ke kiti koi kudi behosh nah ho jawe :D: :D: gujjar bai koi gall ni ho lain de charche hunde ta ho lain de ohi hi chadayi aa bai teri appu ne ta ehh sabit karta ki gujjar pj da ekk atutt member aa jiss toh bina pj is -> :
394
Jokes Majaak / Re: DOPE urf H33R« on: August 31, 2014, 04:06:07 AM »
bai sun ke bhut dukh hoyea :D: :D:
395
Discussions / ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜੈ ਸਿੰਘਵਾਲਾ« on: August 31, 2014, 02:48:03 AM »
ਕੌਮੀ ਸ਼ਹੀਦ - ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜੈ ਸਿੰਘਵਾਲਾ
ਅਸੀਂ ਜੂਝ ਕੇ ਪਾਈਆਂ ਸ਼ਹੀਦੀਆਂ, ਅੱਗੇ ਜ਼ਾਲਮ ਦੇ ਨਹੀਂ ਹਥਿਆਰ ਸੁੱਟੇ । ਲਹੂ ਦੇ ਨਾਲ ਹੈ ਧਰਤੀ ਨੂੰ ਸਿੰਜ ਦਿੱਤਾ, ਅਸਾਂ ਸਾਹ ਵੀ ਅਜ਼ਾਦੀ ਲਈ ਵਾਰ ਸੁੱਟੇ । ਸਮੁੱਚੀ ਕੌਮ ਨੂੰ ਅਪੀਲ ਹੈ ਕਿ ਮਿਤੀ 31 ਅਗਸਤ 2014 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਸ਼ਹੀਦੀ ਸਮਾਗਮ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਹਿੱਤ ਹੁੰਮ-ਹੁਮਾ ਕੇ ਹਾਜ਼ਰੀ ਭਰੀ ਜਾਵੇ। ਇਸ ਸਾਲ ਵੀ ਜਦੋਂ 15 ਅਗਸਤ ਨੂੰ ਭਾਰਤੀ ਤੰਤਰ ਆਪਣੀ ਅਜ਼ਾਦੀ ਦੀ 67ਵੀਂ ਵਰ੍ਹੇਗੰਢ ਮਨਾ ਰਿਹਾ ਸੀ ਤਾਂ ਸਿੱਖ ਕੌਮ ਫਿਰ ਆਪਣੇ ਨਾਲ਼ ਹੋਏ ਵਿਸਾਹਘਾਤ ਦੀ 67ਵੀਂ ਵਰ੍ਹੇਗੰਢ ਮਨਾ ਰਹੇ ਸੀ। ਸਾਡੇ ਦਿਲਾਂ ਤੇ ਜ਼ਖ਼ਮ ਹਨ ਕਿ ਅਜ਼ਾਦੀ ਲਈ ਸਭ ਤੋਂ ਵੱਧ ਸਿਰ ਦੇ ਕੇ ਵੀ ਸਿੱਖਾਂ ਨੂੰ ਕੁਝ ਨਹੀਂ ਮਿਲ਼ਿਆ ਤੇ ਚਰਖੇ ਚਲਾਉਣ ਵਾਲ਼ੇ ਦੇਸ਼ ਦੇ ਮਾਲਕ ਬਣ ਕੇ ਬਹਿ ਗਏ। ਇਨਾ ਹੀ ਨਹੀਂ, ਹਕੂਮਤ ਸੰਭਾਲ਼ ਕੇ ਇਹਨਾਂ ਅਹਿੰਸਾ ਦੇ ਪੈਰੋਕਾਰਾਂ ਨੇ ਕਿਵੇਂ ਸਿੱਖਾਂ ਅਤੇ ਹੋਰ ਨਿਆਂ ਮੰਗਦੇ ਲੋਕਾਂ ਦੀਆਂ ਛਾਤੀਆਂ 'ਚੋਂ ਗੋਲ਼ੀਆਂ ਅਤੇ ਗ਼ਰਮ ਸਰੀਏ ਲੰਘਾ ਲੰਘਾ ਕੇ ਉਹਨਾਂ ਨੂੰ ਮਾਰਿਆ ਹੈ, ਉਹ ਕਿਸੇ ਤੋਂ ਗੁੱਝਾ ਨਹੀਂ। ਜਿੱਥੋਂ ਤਕ ਸਿੱਖਾਂ ਦੀ ਗੱਲ ਹੈ, ਸਿੱਖਾਂ ਨੇ ਆਪਣੇ ਜਨਮ ਤੋਂ ਲੈ ਕੇ ਹੁਣ ਤਕ ਕਿਸੇ ਫੰਨੇ ਖਾਂ ਦੀ ਗ਼ੁਲਾਮੀ ਨਹੀਂ ਕਬੂਲੀ ਤੇ ਨਾ ਹੀ ਕੋਈ ਜਰਵਾਣਾ ਪੂਰੀ ਤਾਕਤ ਲਾ ਕੇ ਵੀ ਸਿੱਖਾਂ ਨੂੰ ਗ਼ੁਲਾਮ ਰੱਖ ਸਕਿਆ ਹੈ। ਜਦੋਂ ਕੋਈ ਜਰਵਾਣੀ ਤਾਕਤ ਸਿੱਖ ਕੌਮ ਨੂੰ ਮਿਟਾਉਣ ਦਾ ਬੀੜਾ ਚੁੱਕਦੀ ਹੈ ਤਾਂ ਗੁਰੂ ਕੇ ਮਰਜੀਵੜੇ ਸਿੰਘ ਖ਼ੁਦ ਪਤੰਗਿਆਂ ਵਾਂਗ ਮਿਟਣ ਲਈ ਮੈਦਾਨ 'ਚ ਆਉਂਦੇ ਹਨ, ਉਹ ਮਿਟਦੇ ਵੀ ਹਨ, ਪਰ ਕਈ ਕਈ ਦੁਸ਼ਟਾਂ ਨੂੰ ਮਾਰ ਕੇ। ਇਹਨਾਂ ਕੌਮੀ ਪਰਵਾਨਿਆਂ ਦੀ ਸੁੱਚੀ ਰੱਤ ਨਾਲ਼ ਸਿੱਖ ਤਵਾਰੀਖ਼ ਦੇ ਪੰਨੇ ਸ਼ਿੰਗਾਰੇ ਪਏ ਹਨ। ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਇਹਨਾਂ ਸ਼ਹੀਦਾਂ ਦੀ ਲੜੀ ਦਾ ਇੱਕ ਰੌਸ਼ਨ ਸਿਤਾਰਾ ਹੈ, ਜਿਸ ਨੇ ਆਪਣੀ ਕੁਰਬਾਨੀ ਦੇ ਕੇ ਇੱਕ ਬੁੱਚੜ ਹਾਕਮ ਦੀ ਅਲਖ ਮਿਟਾਈ। ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਨੇ ਕੌਮ ਨੂੰ ਇੱਕ ਨਵਾਂ ਰਾਹ ਵਿਖਾਇਆ। ਸਿੱਖਾਂ ਨੂੰ ਗੁਰਸਿੱਖੀ ਦੀ ਦਾਤ ਤਾਂ ਨੀਂਦ 'ਚੋਂ ਜਾਗਦਿਆਂ ਹੀ ਹਾਸਲ ਹੋ ਗਈ ਸੀ, ਪਰ ਸਰਦਾਰੀ ਦਾ ਰੁਤਬਾ ਸਿੱਖਾਂ ਨੇ ਸਿਰ ਤਲ਼ੀ ਤੇ ਰੱਖ ਕੇ ਖੰਡੇ ਦੀ ਤਿੱਖੀ ਧਾਰ ਤੇ ਤੁਰ ਕੇ ਪ੍ਰਾਪਤ ਕੀਤਾ ਹੈ। ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ ਇਹ ਸ਼ਰਤ ਮੰਨ ਕੇ ਸਿੱਖੀ ਧਾਰਨ ਕਰਨ ਵਾਲ਼ਿਆਂ ਨੂੰ ਜਦੋਂ ਦਸਵੇਂ ਜਾਮੇ 'ਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਨੰਗੀ ਸ਼ਮਸ਼ੀਰ ਹੱਥ 'ਚ ਲੈ ਕੇ ਸਿਰ ਦੇਣ ਲਈ ਵੰਗਾਰਿਆ, ਤਾਂ ਓਦੋਂ ਤਕ ਸਿੱਖੀ ਸਿਦਕ ਇਨਾ ਪ੍ਰਪੱਕ ਹੋ ਚੁੱਕਾ ਸੀ ਕਿ ਗੁਰੂ ਦੇ ਇੱਕ ਇਸ਼ਾਰੇ ਤੇ ਸਿਰ ਦੇਣ ਵਾਲ਼ੇ ਸਿੱਖਾਂ ਦੀ ਕੋਈ ਘਾਟ ਨਹੀਂ ਸੀ। ਬਲਕਿ ਓਦੋਂ ਸਿੱਖਾਂ 'ਚ ਜਿਹੜਾ ਜਜ਼ਬਾ ਸੀ, ਉਸ ਦਾ ਬਿਆਨ ਇੱਕ ਸ਼ਾਇਰ ਨੇ ਇਸ ਤਰ੍ਹਾਂ ਕੀਤਾ ਹੈ:- ਇੱਕ ਸੀਸ ਮੰਗਦੇ ਹੋ, ਆਹ ਲਓ ਸਰਕਾਰ, ਲੱਖ ਸੀਸ ਹੁੰਦੇ ਅਸੀਂ ਲੱਖ ਦਿੰਦੇ ਵਾਰ। 31 ਅਗਸਤ ਨੂੰ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਦਿਨ ਮਨਾਉਂਦੇ ਹੋਏ ਸਾਨੂੰ ਹਰ ਇੱਕ ਸਿੱਖ ਨੂੰ ਇਹ ਸਵਾਲ ਖ਼ੁਦ ਨੂੰ ਪੁੱਛਣਾ ਪਵੇਗਾ ਕਿ ਕਿਤੇ ਸਾਡੇ 'ਚ ਆਪਣਾ ਸਿਰ ਗੁਰੂ ਨੂੰ ਅਰਪਣ ਕੀਤੇ ਬਿਨਾਂ ਹੀ 'ਸਰਦਾਰ' ਅਖਵਾਉਣ ਦੀ ਕਰੁਚੀ ਜ਼ੋਰ ਤਾਂ ਨਹੀਂ ਫੜ ਰਹੀ? ਯਾਦ ਰੱਖੋ, ਜਦੋਂ ਹਕੂਮਤ ਕਿਸੇ ਕੌਮ ਨੂੰ ਦਬਾਉਣ ਤੇ ਉਤਾਰੂ ਹੋਵੇ ਤਾਂ ਓਦੋਂ ਉਸ ਕੌਮ ਦੇ ਬਾਸ਼ਿੰਦਿਆਂ ਨੂੰ ਜੇਕਰ ਕੁਝ ਕਰਨ ਦੀ ਕੀਮਤ ਚੁਕਾਉਣੀ ਪੈਂਦੀ ਹੈ, ਤਾਂ ਕੁਝ ਨਾ ਕਰਨ ਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ। ਮਿਸਾਲ ਵਜੋਂ ਜੂਨ 1984 'ਚ ਜੁਝਾਰੂ ਸਿੰਘਾਂ ਨੇ ਜਾਨਾਂ ਵਾਰ ਕੇ ਕੁਝ ਕਰਨ (ਜ਼ੁਲਮ ਵਿਰੁੱਧ ਹਥਿਆਰ ਚੁੱਕਣ) ਦੀ ਕੀਮਤ ਤਾਰੀ ਸੀ, ਤਾਂ ਨਵੰਬਰ 84 'ਚ ਸਿੱਖਾਂ ਨੇ ਕੁਝ ਨਾ ਕਰਨ (ਹਥਿਆਰ ਨਾ ਚੁੱਕਣ) ਦੀ ਕੀਮਤ ਵੀ ਤਾਰੀ ਸੀ। ਫਿਰ ਕਿਉਂ ਨਾ ਹਰ ਸਿੱਖ ਅਜ਼ਾਦੀ ਲਈ ਕੁਝ ਨਾ ਕੁਝ ਕਰੇ ? ਜੇ ਕੀਮਤ ਤਾਰਨੀ ਹੀ ਹੈ, ਤਾਂ ਕੁਝ ਕਰਨ ਦੀ ਕੀਮਤ ਤਾਰੀ ਜਾਵੇ। ਇਹ ਗੱਲ ਚੇਤੇ ਰੱਖੋ ਕਿ ਕੌਮਾਂ, ਬੇਗਾਨਿਆਂ ਦੇ ਜ਼ੁਲਮ ਨਾਲ਼ ਨਹੀਂ ਮਰਦੀਆਂ, ਆਪਣਿਆਂ ਦੀ ਬੁਜ਼ਦਿਲੀ ਨਾਲ਼ ਮਰ ਜਾਂਦੀਆਂ ਹਨ। 31 ਅਗਸਤ ਨੂੰ ਹੀ ਭਾਈ ਗੁਰਜੰਟ ਸਿੰਘ ਰਾਜਸਥਾਨੀ ਅਤੇ ਭਾਈ ਅਨੋਖ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਵੀ ਹੈ ਜਿਸ ਕਰਕੇ ਭਾਈ ਸ਼ਹੀਦ ਦਿਲਾਵਰ ਸਿੰਘ ਬੱਬਰ ਦੇ ਨਾਲ ਇਹਨਾਂ ਜੁਝਾਰੂ ਸਿੰਘਾਂ ਨੂੰ ਵੀ ਸਿੱਖੀ ਰਿਵਾਇਤਾਂ ਅਨੁਸਾਰ ਸ਼ਰਧਾ ਦੇ ਫੁੱਲ ਭੇਟ ਕਰਨ ਹਿੱਤ ਸਮਾਗਮ ਕਰਵਾਉਣ ।..... ਪ੍ਰਣਾਮ ਸ਼ਹੀਦਾਂ ਨੂੰ :pray: 396
Shayari / Re: Just two line shayari ...« on: August 31, 2014, 02:24:23 AM »
chale jyege hum app ki jindgi se bhi
sab intazaar maih behthe hai uss din ke .. 397
Shayari / Re: Hindustan Te Pakistan Vi Sanjha Aa« on: August 31, 2014, 02:17:47 AM »
hann bai bhut nice lines likhiyan ne jiss ne vi likheyan ne , par bai ehh ohh nai samj sakde jinna de jawan putt border de marde ne ohh nai samj sakde jinna de putt hale vi pakistan diyan jaila ch band ne te jehre pakistania nu hale vi ohne te apneya di ummed aa jehre india de jaila ch band ne ohh nai samj sakde jihnna ne kurbaniyan dittiyan bai appa samj sakde aa dowe eko ne desh par oo nai samj sakde jehre chlaunde ne desh nu ...... again jisne vi likheya bhut hi jayda soojwan dhang nal likheya ..
398
Religion, Faith, Spirituality / Re: Daily Hukamnama from Golden Temple Amritsar« on: August 31, 2014, 02:01:59 AM »
ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ
ਅੱਜ ਦਾ ਮੁੱਖਵਾਕ 31.8.2014, ਐਤਵਾਰ , ੧੫ ਭਾਦੌ (ਸੰਮਤ ੫੪੬ ਨਾਨਕਸ਼ਾਹੀ) ਸੋਰਠਿ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥ ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥ (ਅੰਗ ੬੧੭) ☬ ਪੰਜਾਬੀ ਵਿਆਖਿਆ :- ☬ ਹੇ ਭਾਈ! ਜਿਵੇਂ ਸਭ ਬੂਟਿਆਂ ਵਿਚ ਅੱਗ (ਗੁਪਤ ਮੌਜੂਦ) ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿਚ ਘਿਉ (ਮੱਖਣ) ਗੁਪਤ ਮੌਜੂਦ ਹੈ, ਤਿਵੇਂ ਚੰਗੇ ਮੰਦੇ ਸਭ ਜੀਵਾਂ ਵਿਚ ਪ੍ਰਭੂ ਦੀ ਜੋਤਿ ਸਮਾਈ ਹੋਈ ਹੈ, ਪਰਮਾਤਮਾ ਹਰੇਕ ਸਰੀਰ ਵਿਚ ਹੈ, ਸਭ ਜੀਵਾਂ ਵਿਚ ਹੈ।੧। ਹੇ ਸੰਤ ਜਨੋ! ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ। ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿਚ ਵਿਆਪਕ ਹੈ, ਉਹ ਸੋਹਣਾ ਰਾਮ ਪਾਣੀ ਵਿਚ ਹੈ ਧਰਤੀ ਵਿਚ ਹੈ।੧।ਰਹਾਉ। ਹੇ ਭਾਈ! ਨਾਨਕ (ਉਸ) ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹੈ। ਗੁਰੂ ਨੇ (ਨਾਨਕ ਦਾ) ਭੁਲੇਖਾ ਦੂਰ ਕਰ ਦਿੱਤਾ ਹੈ (ਤਾਂਹੀਏਂ ਨਾਨਕ ਨੂੰ ਯਕੀਨ ਹੈ ਕਿ) ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ (ਫਿਰ ਭੀ) ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਹੈ, ਸਭ ਜੀਵਾਂ ਵਿਚ ਸਮਾ ਰਿਹਾ ਹੈ।੨।੧।੨੯। ☬ENGLISH TRANSLATION :- ☬ SORAT’H, FIFTH MEHL, SECOND HOUSE, DU-PADAS: ONE UNIVERSAL CREATOR GOD. BY THE GRACE OF THE TRUE GURU: Fire is contained in all firewood, and butter is contained in all milk. God’s Light is contained in the high and the low; the Lord is in the hearts of all beings. || 1 || O Saints, He is pervading and permeating each and every heart. The Perfect Lord is completely permeating everyone, everywhere; He is diffused in the water and the land. || 1 || Pause || Nanak sings the Praises of the Lord, the treasure of excellence; the True Guru has dispelled his doubt. The Lord is pervading everywhere, permeating all, and yet, He is unattached from all. || 2 || 1 || 29 || ... ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਅੱਜ ਦਾ ਮੁੱਖਵਾਕ 1.9.2014, ਸੌਮਵਾਰ , ੧੬ ਭਾਦੌ (ਸੰਮਤ ੫੪੬ ਨਾਨਕਸ਼ਾਹੀ) ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ ਮਨ ਰੇ ਸਰਿਓ ਨ ਏਕੈ ਕਾਜਾ ॥ ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥ ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥ ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥ ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥੩॥ ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥ (ਅੰਗ ੬੫੪) ☬ ਪੰਜਾਬੀ ਵਿਆਖਿਆ :- ☬ ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਨ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ-ਕਾਂਡ ਦੀ ਆਸ ਰੱਖੀ, (ਇਹ ਆਸ ਰੱਖੀ ਕਿ ਕਰਮ-ਕਾਂਡ ਨਾਲ ਜੀਵਨ ਸੌਰੇਗਾ), ਉਹ ਸਾਰੇ (ਆਤਮਕ) ਮੌਤ ਵਿਚ ਹੀ ਗ੍ਰਸੇ ਰਹੇ। ਪੰਡਿਤ ਲੋਕ ਭੀ ਆਸ ਪੂਰੀ ਹੋਣ ਤੋਂ ਬਿਨਾ ਹੀ ਉੱਠ ਕੇ ਚਲੇ ਗਏ (ਜਗਤ ਤਿਆਗ ਗਏ)।੧। ਹੇ ਮਨ! ਤੂੰ ਪ੍ਰਕਾਸ਼-ਰੂਪ ਪਰਮਾਤਮਾ ਦਾ ਭਜਨ ਨਹੀਂ ਕੀਤਾ, ਤੈਥੋਂ ਇਹ ਇੱਕ ਕੰਮ ਭੀ (ਜੋ ਕਰਨ-ਜੋਗ ਸੀ) ਨਹੀਂ ਹੋ ਸਕਿਆ।੧।ਰਹਾਉ। ਕਈ ਲੋਕਾਂ ਨੇ ਜੰਗਲਾਂ ਵਿਚ ਜਾ ਕੇ ਜੋਗ ਸਾਧੇ, ਤਪ ਕੀਤੇ, ਗਾਜਰ-ਮੂਲੀ ਆਦਿਕ ਚੁਣ ਖਾ ਕੇ ਗੁਜ਼ਾਰਾ ਕੀਤਾ; ਜੋਗੀ, ਕਰਮ-ਕਾਂਡੀ, 'ਅਲੱਖ' ਆਖਣ ਵਾਲੇ ਜੋਗੀ, ਮੋਨਧਾਰੀ-ਇਹ ਸਾਰੇ ਜਮ ਦੇ ਲੇਖੇ ਵਿਚ ਹੀ ਲਿਖੇ ਗਏ (ਭਾਵ, ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ)।੨। ਜਿਸ ਮਨੁੱਖ ਨੇ ਸਰੀਰ ਉੱਤੇ ਤਾਂ (ਧਾਰਮਿਕ ਚਿੰਨ੍ਹ) ਚੱਕਰ ਆਦਿਕ ਲਾ ਲਏ ਹਨ, ਪਰ ਪ੍ਰੇਮਾ-ਭਗਤੀ ਉਸ ਦੇ ਹਿਰਦੇ ਵਿਚ ਪੈਦਾ ਨਹੀਂ ਹੋਈ, ਜੋ ਰਾਗ ਰਾਗਨੀਆਂ ਤਾਂ ਗਾਉਂਦਾ ਹੈ ਪਰ ਨਿਰਾ ਪਖੰਡ-ਮੂਰਤੀ ਹੀ ਬਣ ਬੈਠਾ ਹੈ, ਅਜਿਹੇ ਮਨੁੱਖ ਨੂੰ ਪਰਮਾਤਮਾ ਪਾਸੋਂ ਕੁਝ ਨਹੀਂ ਮਿਲਦਾ।੩। ਸਾਰੇ ਜਗਤ ਉੱਤੇ ਕਾਲ ਦਾ ਸਹਿਮ ਪਿਆ ਹੋਇਆ ਹੈ, ਭਰਮੀ ਗਿਆਨੀ ਭੀ ਉਸੇ ਹੀ ਲੇਖੇ ਵਿਚ ਲਿਖੇ ਗਏ ਹਨ (ਉਹ ਭੀ ਮੌਤ ਦੇ ਸਹਿਮ ਵਿਚ ਹੀ ਹਨ)। ਹੇ ਕਬੀਰ! ਆਖ-ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ ਉਹ (ਮੌਤ ਦੇ ਸਹਿਮ ਤੋਂ) ਆਜ਼ਾਦ ਹੋ ਗਏ ਹਨ।੪।੩। ☬ENGLISH TRANSLATION :- ☬ RAAG SORATH, THE WORD OF DEVOTEE KABEER JEE, FIRST HOUSE: ONE UNIVERSAL CREATOR GOD. BY THE GRACE OF THE TRUE GURU: Listening to all the teachings of the Vedas and the Puraanas, I wanted to perform the religious rituals. But seeing all the wise men caught by Death, I arose and left the Pandits; now I am free of this desire. || 1 || O mind, you have not completed the only task you were given; you have not meditated on the Lord, your King. || 1 || Pause || Going to the forests, they practice Yoga and deep, austere meditation; they live on roots and the fruits they gather. The musicians, the Vedic scholars, the chanters of one word and the men of silence, all are listed on the Register of Death. || 2 || Loving devotional worship does not enter into your heart; pampering and adorning your body,you must still give it up. You sit and play music, but you are still a hypocrite; what do you expect to receive from the Lord? ||3 || Death has fallen on the whole world; the doubting religious scholars are also listed on the Register of Death. Says Kabeer,those humble people become pure they become Khalsa who know the Lords loving devotional worship. || 4 || 3 || 399
Shayari / Re: Just two line shayari ...« on: August 28, 2014, 01:57:47 PM »
adoora rehta hai insaan apni sare umer
toh kyu mrne k baad use pura hyu keh dete hai .... 400
Shayari / Re: Mere walo PJ members lai kuch lines...« on: August 28, 2014, 01:52:13 PM »
hahaha bai mai odo busy si ajj miliyan ne ehh lines ta mainu bhut kaimzz likheya att krayi payi aa :D: aa le hun toh tenu vu ghut galavi paa leya karni aa :hugg:
|