September 16, 2025, 07:00:31 PM
collapse

Author Topic: ਤੈਥੋਂ ਵੱਖ ਹੋਣ ਦੀ ਤਰੀਕ .............xoXox NashiLi_Jatti xoXox  (Read 2515 times)

Offline ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪

  • Ankheela/Ankheeli
  • ***
  • Like
  • -Given: 0
  • -Receive: 2
  • Posts: 575
  • Tohar: 4
  • Gender: Female
  • ♫►M!$s IйиỗCэйṯ◄ ♫
    • View Profile
ਤੈਥੋਂ ਵੱਖ ਹੋਣ ਦੀ ਤਰੀਕ
ਤੁਹਾਨੂੰ ਯਾਦ ਹੋਣੈ ਕਮਲ ਹੀਰ ਦਾ ਇੱਕ ਗੀਤ ਆਇਆ ਸੀ ਕੁੱਝ ਚਿਰ ਪਹਿਲਾਂ “ ਤੇਰੇ ਵੱਖ ਹੋਣ ਦੀ ਤਰੀਕ ਮੈਨੂੰ ਯਾਦ ਏ, ਆਖਰੀ ਸਲਾਮ ਹਾਲੇ ਤੀਕ ਮੈਨੂੰ ਯਾਦ ਏ ” ਇਹ ਦੇਬੀ ਨੇ ਲਿਖਿਆ ਸੀ... ਮੈ ਏਹਦਾ ਜਵਾਬ ਲਿਖਣ ਦੀ ਕੋਸ਼ਿਸ ਕੀਤੀ ਏ..... ਦੇਬੀ ਦੀ ਕਲਮ ਦਾ ਕੋਈ ਜਵਾਬ ਨਈਂ, ਦੇਬੀ ਦੇ ਹਾਣ ਦਾ ਕੁੱਝ ਲਿਖਣਾ ਮੇਰੇ ਵੱਸ ਦੀ ਗੱਲ ਤਾਂ ਨਈ ਪਰ ਉਮੀਦ ਏ ਤੁਸੀ ਮੇਰੀ ਏਹ ਨਿੱਕੀ ਜੇਹੀ ਕੋਸਿਸ ਪਸੰਦ ਕਰੋਗੇ......
......................................


ਤੈਥੋਂ ਵੱਖ ਹੋਣ ਦੀ ਤਰੀਕ ਯਾਦ ਮੈਨੂੰ ਵੀ ਏ,
ਯਾਦ ਨੇ ਓਹ ਗੱਲਾਂ ਕੱਠੇ ਬੈਠ ਕੇ ਜੋ ਕੀਤੀਆਂ,
ਟੁੱਟ ਗਿਆ ਯਾਰਾ ਜੇ ਤੂੰ ਕੱਚ ਦੇ ਸਮਾਨ ਵਾਂਗੂੰ,
ਮੇਰੇ ਦਿਲ ਉੱਤੇ ਵੀ ਤਾਂ ਘੱਟ ਨਈਓ ਬੀਤੀਆਂ,
ਸਾਰੇ ਇਲਜਾਮ ਮੇਰੇ ਸਿਰ ਮੜੀ ਜਾਵੇਂ ਤੂੰ ਤਾਂ,
ਕੱਲੀ ਦਾ ਕਸੂਰ ਨਈਓ ਦੋਵੇਂ ਜਿੰਮੇਵਾਰ ਸੀ,
ਯਾਦ ਜੇ ਸਲਾਮ ਤੈਨੂੰ ਜਾਂਦੀ ਵਾਰ ਵਾਲਾ ਚੰਨਾ,
ਇਹ ਵੀ ਯਾਦ ਹੋਣੈ ਕਿੰਨਾ ਰੋਈ ਜਾਂਦੀ ਵਾਰ ਸੀ....

ਨੈਨੀਤਾਲ ਮਿਲੇ ਸੀ ਤੂੰ ਆਇਆ ਸੀ ਵਿਦਾਈ ਲੈਣ,
ਪੈਸਿਆਂ ਦੇ ਪਿੱਛੇ ਵੇ ਤੂੰ ਜਾਣ ਪਰਦੇਸ ਨੂੰ,
ਐਨੀ ਗੱਲ ਪਿੱਛੇ ਐਵੇਂ ਅੱਗ ਵਾਗੂੰ ਮੱਚਿਆ ਸੀ,
ਪੁੱਛਿਆ ਸੀ ਜਦੋਂ ਕਦੋਂ ਆਵੇਂਗਾ ਤੂੰ ਦੇਸ ਨੂੰ,
ਮੈਥੋਂ ਵੀ ਨਾ ਝੱਲ ਹੋਇਆ ਰੁੱਖਾ ਜਿਹਾ ਵਿਹਾਰ ਤੇਰਾ,
ਗੁੱਸੇ ਵਿੱਚ ਆ ਕੇ ਮੈ ਵੀ ਫੋਟੋ ਦਿੱਤੀ ਪਾੜ ਸੀ,
ਯਾਦ ਜੇ ਸਲਾਮ ਤੈਨੂੰ ਜਾਂਦੀ ਵਾਰ ਵਾਲਾ ਚੰਨਾ,
ਇਹ ਵੀ ਯਾਦ ਹੋਣੈ ਕਿੰਨਾ ਰੋਈ ਜਾਂਦੀ ਵਾਰ ਸੀ....

ਧੁੰਦਲਾ ਏ ਚੇਤਾ ਤੈਨੂੰ ਪਹਿਲੀ ਮੁਲਾਕਾਤ ਵਾਲਾ,
ਪਰ ਮੈਨੂੰ ਇੱਕ-ਇੱਕ ਪਲ ਵਾਲੀ ਸੋਝ ਏ,
ਸੰਗਦੀ ਸਗਾਉਂਦੀ ਤੇਰੇ ਮੋਢੇ ਸਿਰ ਰੱਖ ਬੈਠੀ,
ਹੁਣ ਓਹੀਓ ਸਿਰ ਤੈਨੂੰ ਲੱਗਦਾ ਕਿਉਂ ਬੋਝ ਏ,
ਹੁਣ ਤੱਕ ਸਾਭਿਆ ਕਿਤਾਬਾਂ ਚ ਗੁਲਾਬ ਤੇਰਾ,
ਜੀਹਦੇ ਨਾਲ ਪਹਿਲੀ ਵਾਰੀ ਕੀਤਾ ਇਜਹਾਰ ਸੀ,
ਯਾਦ ਜੇ ਸਲਾਮ ਤੈਨੂੰ ਜਾਂਦੀ ਵਾਰ ਵਾਲਾ ਚੰਨਾ,
ਇਹ ਵੀ ਯਾਦ ਹੋਣੈ ਕਿੰਨਾ ਰੋਈ ਜਾਂਦੀ ਵਾਰ ਸੀ....


15 ਜੁਲਾਈ ਵਾਲੇ ਦਿਨ ਤੈਨੂੰ ਯਾਦ ਹੋਣੈ,
ਮੈਨੂੰ ਛੱਡ ਕੱਲੀ ਮਾਰ ਗਿਆ ਸੀ ਉਡਾਰੀ ਤੂੰ,
ਆਸਰਾ ਸੀ ਕੀਹਦਾ ਜੇਹੜੀ ਤੇਰੇ ਬਿਨਾ ਜੀਅ ਲੈਂਦੀ,
ਹੱਸਦੀ ਹੋਈ ਜਾਨ ਚੰਨਾ ਪਲਾਂ ਚ ਉਜਾੜੀ ਤੂੰ,
ਐਸੀ ਖਿੱਚੀ ਲੀਕ “ ਕਾਲੇ “ ਦੋਹਾਂ ਵਿਚਕਾਰ ਤੂੰ ਵੇ,
ਗਈ ਨਾ ਮਿਟਾਈ ਕੀਤੀ ਕੋਸ਼ਿਸ਼ ਹਜਾਰ ਸੀ,
ਯਾਦ ਜੇ ਸਲਾਮ ਤੈਨੂੰ ਜਾਂਦੀ ਵਾਰ ਵਾਲਾ ਚੰਨਾ,
ਇਹ ਵੀ ਯਾਦ ਹੋਣੈ ਕਿੰਨਾ ਰੋਈ ਜਾਂਦੀ ਵਾਰ ਸੀ....

Punjabi Janta Forums - Janta Di Pasand


Offline ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪

  • Ankheela/Ankheeli
  • ***
  • Like
  • -Given: 0
  • -Receive: 2
  • Posts: 575
  • Tohar: 4
  • Gender: Female
  • ♫►M!$s IйиỗCэйṯ◄ ♫
    • View Profile
ਅੱਖਰ ਵੀ ਕਿੰਨਾ ਕੁੱਝ ਬਿਆਨ ਕਰਦੇ ਨੇ
ਇਹ ਅੱਖਰ ਵੀ ਕਿੰਨਾ ਕੁੱਝ ਬਿਆਨ ਕਰਦੇ ਨੇ,
ਸਾਡੀ ਤਰਫੋਂ ਬੋਲਣ ਦਾ ਕੰਮ ਇਹ ਬੇਜੁਬਾਨ ਕਰਦੇ ਨੇ...

ਅੱਖਰ ਦੱਸਦੇ ਨੇ ਕਿੱਸੇ ਰਾਂਝੇ ਹੀਰ ਦੇ,
ਅੱਖਰ ਦੱਸਦੇ ਨੇ ਕਹਾਣੀ ਮਿਰਜੇ ਦੀ ਮਾੜੀ ਤਕਦੀਰ ਦੇ,
ਅੱਖਰ ਛਲਕਾਉਂਦੇ ਨੇ ਸੋਹਣੀ ਦੇ ਝਨਾਂ ਦਾ ਪਾਣੀ,
ਅੱਖਰ ਯਾਦ ਕਰਾਂਉਂਦੇ ਨੇ ਕੋਈ ਮਰਜਾਣੀ,
ਅੱਖਰਾਂ ਹੱਥੋਂ ਹਾਰੀਆਂ ਤਲਵਾਰਾਂ ਨੂੰ,
ਮਖੌਲ ਮਿਆਨ ਕਰਦੇ ਨੇ,
ਇਹ ਅੱਖਰ ਵੀ ਕਿੰਨਾ ਕੁੱਝ ਬਿਆਨ ਕਰਦੇ ਨੇ,

ਅੱਖਰ ਕਰਾਂਉਦੇ ਨੇ ਧਿਆਨ ਓਸ ਰੱਬ ਦਾ,
ਅੱਖਰ ਸੁਣਾਉਂਦੇ ਨੇ ਦੁੱਖ ਸਾਰੇ ਜੱਗ ਦਾ,
ਅੱਖਰ ਲਿਖ ਚਿੱਠੀ ਤੇ ਜੁਬਾਨ ਬਣ ਜਾਂਦੇ ਨੇ,
ਅੱਖਰ ਕਦੇ ਆਸ਼ਕਾਂ ਦੀ ਜਾਨ ਬਣ ਜਾਂਦੇ ਨੇ,
ਰੁੱਸੇ ਹੋਏ ਮਾਹੀ ਦੀ ਚਿੱਠੀ ਦੇ ਅੱਖਰ ਹੈਰਾਨ ਕਰਦੇ ਨੇ,
ਇਹ ਅੱਖਰ ਵੀ ਕਿੰਨਾ ਕੁੱਝ ਬਿਆਨ ਕਰਦੇ ਨੇ,

ਅੱਖਰ ਕਦੇ ਮਾਂ ਦੀ ਮਮਤਾ ਦਰਸਾਂਉਂਦੇ ਨੇ,
ਅੱਖਰ ਬੁੱਢੇ ਬਾਪੂ ਦਾ ਹੋਂਸਲਾ ਵਧਾਉਂਦੇ ਨੇ,
ਅੱਖਰ ਹੀ ਖੋਲਦੇ ਨੇ ਤਰੱਕੀਆਂ ਦੇ ਰਾਹ ਵੀ,
ਅੱਖਰ ਕਦੇ ਕਰਾਂਉਂਦੇ ਨੇ ਦੋ ਰੂਹਾਂ ਦੇ ਨਿਕਾਹ ਵੀ,
ਅੱਖਰਾਂ ਦੀ ਮਾਰੀ ਸੱਟ ਨਾਲੋਂ ਵੱਧ,
ਪ੍ਰੇਸ਼ਾਨ ਓਹਨਾ ਦੇ ਨਿਸ਼ਾਨ ਕਰਦੇ ਨੇ,
ਇਹ ਅੱਖਰ ਵੀ ਕਿੰਨਾ ਕੁੱਝ ਬਿਆਨ ਕਰਦੇ ਨੇ,

ਅੱਖਰ ਵੀ ਗੁਲਾਮ ਨੇ ਕਲਮਾਂ ਨਿਮਾਣੀਆਂ ਦੇ,
ਅੱਖਰ ਮੂੰਹ ਵੀ ਮੋੜਦੇ ਨੇ ਵਗਦੇ ਹੋਏ ਪਾਣੀਆਂ ਦੇ,
ਅੱਖਰਾਂ ਨੇ “ ਕਾਲੇ “ ਦੀ ਕਲਮ ਨਾਲ ਵੀ ਯਾਰੀ ਪਾਈ ਏ,
ਹੁਣ ਵੇਖਦੇ ਹਾਂ ਸੰਵਾਰਦੇ ਨੇ ਮੇਰਾ ਕੁੱਝ ਜਾਂ ਮਿਲਦੀ ਤਬਾਹੀ ਏ,
ਜੇ ਜੱਗ ਦੇ ਭਲੇ ਲਈ ਲਿਖੀਏ ਤਾਂ ਖੁਸ਼ੀਆਂ ਹੀ ਪ੍ਰਦਾਨ ਕਰਦੇ ਨੇ,
ਇਹ ਅੱਖਰ ਵੀ ਕਿੰਨਾ ਕੁੱਝ ਬਿਆਨ ਕਰਦੇ ਨੇ,

Offline Punjaban.Jatti

  • Jimidar/Jimidarni
  • ***
  • Like
  • -Given: 0
  • -Receive: 7
  • Posts: 1112
  • Tohar: 5
  • Gender: Female
  • Main Haa Punjaban Jatti
    • View Profile
thanx for sharing..bahut hi vadia likheyaa va siso..keep it up!!

Offline ╞→Ʈ৸ę ਦੇਸੀ ਜੁਲੀਅਟ←╡

  • PJ Mutiyaar
  • Vajir/Vajiran
  • *
  • Like
  • -Given: 5
  • -Receive: 9
  • Posts: 6565
  • Tohar: 3
  • ਚੱਜਦਾ ਲਭਦਾ ਨਹੀਂ! ਜਣਾ ਖਣਾ ਸਾਡੇ ਨਾਲ ਜਚਦਾ ਨਹੀਂ =P
    • View Profile
Lag gayi hai iss zamane di saanu buri nazar
vekhle tu khud iss bimaar di haalat aa kar
cheyn milda nahin ek pal vi saanu ohde bina
na din da khyaal saanu na raat di hai kabar

Offline Punjaban.Jatti

  • Jimidar/Jimidarni
  • ***
  • Like
  • -Given: 0
  • -Receive: 7
  • Posts: 1112
  • Tohar: 5
  • Gender: Female
  • Main Haa Punjaban Jatti
    • View Profile
Baazi Jitt Ke Hun Asi Han Haar Chale,
Satt Apne Dil Te Ha Maar Chale,
Nai Bhulne Sajna Oh Din Sanu,
Jo Tere Sang Haan Guzaar Chale,
Marke Vi Karange Yaad Tenu,
Aisa Dil’ch Sama Ke Pyar Chale,
Je Koi Bhul Hove Tan Bakhs Devi,
Kar Salam Asi Jandi Vaar Chale,
Mulaqat Mukki Te Vichodda Suru Hoyea,
Uth Mehfilan Chon Ne Yaar Chale….

Offline ╞→Ʈ৸ę ਦੇਸੀ ਜੁਲੀਅਟ←╡

  • PJ Mutiyaar
  • Vajir/Vajiran
  • *
  • Like
  • -Given: 5
  • -Receive: 9
  • Posts: 6565
  • Tohar: 3
  • ਚੱਜਦਾ ਲਭਦਾ ਨਹੀਂ! ਜਣਾ ਖਣਾ ਸਾਡੇ ਨਾਲ ਜਚਦਾ ਨਹੀਂ =P
    • View Profile
Tu ankhan ch vsaya Utah kr ke
Dil ch bthaya sanu chaan krke
Tere ute asi marde han
Tenu pyaar kina krde han, dsya haan krke

Offline ~PunjabiKudi~

  • PJ Mutiyaar
  • Patvaari/Patvaaran
  • *
  • Like
  • -Given: 11
  • -Receive: 44
  • Posts: 4653
  • Tohar: 32
  • Gender: Female
    • View Profile
  • Love Status: Married / Viaheyo
yaar navi sidhu nu vappes lai ke ayo..mera dil nai lagda ohde bina...
patta nai kithe turr gai aa. aine sohne sohne shayer te song likhdi houndi c ge.  X_X

 

Related Topics

  Subject / Started by Replies Last post
1 Replies
1759 Views
Last post March 01, 2008, 04:40:03 AM
by BHOLA_MADDI_KA
0 Replies
1221 Views
Last post May 20, 2008, 02:23:34 AM
by ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪
3 Replies
1303 Views
Last post May 28, 2008, 07:42:23 PM
by ╞→Ʈ৸ę ਦੇਸੀ ਜੁਲੀਅਟ←╡
8 Replies
3864 Views
Last post June 03, 2008, 12:32:44 PM
by ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪
61 Replies
7529 Views
Last post June 02, 2008, 07:02:55 PM
by ╞→Ʈ৸ę ਦੇਸੀ ਜੁਲੀਅਟ←╡
50 Replies
6371 Views
Last post April 21, 2009, 01:18:57 PM
by PuNjAbAn_KuRhI
31 Replies
4883 Views
Last post June 10, 2008, 11:31:27 PM
by ╞→Ʈ৸ę ਦੇਸੀ ਜੁਲੀਅਟ←╡
7 Replies
2481 Views
Last post June 05, 2008, 08:52:43 PM
by ╞→Ʈ৸ę ਦੇਸੀ ਜੁਲੀਅਟ←╡
90 Replies
27288 Views
Last post December 13, 2012, 06:29:40 PM
by Deleted User
2 Replies
1527 Views
Last post June 10, 2008, 11:14:51 PM
by ╞→Ʈ৸ę ਦੇਸੀ ਜੁਲੀਅਟ←╡

* Who's Online

  • Dot Guests: 1376
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]