ਬੇਕਦਰਾਂ ਦੀ ਦੁਨੀਆ ਵਿੱਚ...ਪੈਗਾਮ ਦੇਣ ਤੋਂ ਡਰਦੇ ਹਾਂ...
ਬਦਨਾਮ ਨਾ ਕਿਧਰੇ ਹੋ ਜਾਵੇ,,,ਉਹਦਾ ਨਾਮ ਲੈਣ ਤੋਂ ਡਰਦੇ ਹਾਂ...
ਅਲਫਾਜ਼ ਮੇਰੇ ਰੁਕ ਜਾਦੇਂ ਨੇ,,ਸੀਨੇ ਚੋਂ ਨਿੱਕਲ ਕੇ ਬੁੱਲਾਂ ਤੇ,,,
ਉਹ ਮੇਰੀ ਰੂਹ ਦਾ ਹਿੱਸਾ ਹੈ,,ਸ਼ਰੇਆਮ ਕਹਿਣ ਤੋਂ ਡਰਦੇ ਹਾਂ...
ਸੁਣਿਆ ਹੈ ਘਰ ਵਿੱਚ ਆਏ ਮਹਿਮਾਨ,,ਦੋ ਚਾਰ ਦਿਨ ਹੀ ਰੁਕਦੇ ਨੇ,,,
ਇਸ ਗੱਲ ਕਰਕੇ ਉਸਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,,,,
ਜੱਗ ਸਾਰਾ ਜਿਸਨੂੰ ਰੱਬ ਆਖੇ...ਉਹ ਅੱਜ ਤੱਕ ਕਿਸੇ ਨੂੰ ਨਹੀ ਮਿਲਿਆ,,
ਬੱਸ ਏਸ ਗੱਲ ਦੇ ਮਾਰੇ ਹੀ..."ਸੁੱਖ" ਉਹਨਾ ਨੂੰ ਰੱਬ ਕਹਿਣ ਤੋਂ ਡਰਦੇ ਹਾਂ...
Bekadraan di dunia vich,Paigaam kehn to darde haa…
Badnaam na kidhre ho jave,Ohda naam lain to darde haan…
Alfaaz mere ruk jande ne,Seene vicho uth ke bullaan te…
Oh meri ROOH da hissa hai,Shareaam kehn to darde haan…
Sunea hai ghar vich aye mehmaan,Do chaar din hi rukde ne..
Ise gall karke ohnu,Mehmaan kehn to darde haan..
Jag saara jis nu rabb akhe,Oh ajj tkk kise nu nai milea…
Bus ise gall de maare hi ,"SUKH" Ohnu rabb kehn to darde haan…