ਜਿਹੜਾ ਵੀ ਕੋਈ ਮੁਹਰੇ ਖੰਘੇ,ਬੋਲ ਬੋਲਦਾ ਮੰਦੇ ਚੰਗੇ,
ਵਿਚ ਜਵਾਨੀ ਪਾਉਂਦਾ ਪੰਗੇ,ਆਇਆ ਬੁਢਾਪਾ ਰੱਬ ਤੋ ਮੰਗੇ,
ਮੇਰਿਆ ਰੱਬਾ ਪੁੱਤ ਨਿਕੰਮਾ,ਦਿਲ ਮੇਰੇ ਨੂੰ ਭਾਉਂਦਾ ਨਾ,
ਹਰ ਕੋਈ ਚਾਹੁੰਦਾ ਮਿਰਜਾ ਬਣਨਾ,ਪਰ ਕੋਈ ਜੰਮਣਾ ਚਾਹੁੰਦਾ ਨਾ......
ਬੁਢਾ ਹੋ ਕੇ ਅਕਲਾਂ ਵੰਡੇ,ਨਵੀਂ ਪਨੀਰੀ ਨੂੰ ਹੁਣ ਭੰਡੇ,
ਸ਼ੇਖ ਚਿਲੀ ਬਣ ਫੜਾ ਨੂੰ ਗੰਡੇ,ਸਿਫਤਾ ਦੇ ਹੁਣ ਗੱਡਦਾ ਝੰਡੇ,
ਜਿਹੜੀਆ ਕਰਤੂਤਾ ਸੀ ਕੀਤੀਆਂ,ਇਕ ਵੀ ਸੱਚ ਸੁਣਾਉਂਦਾ ਨਾ,
ਹਰ ਕੋਈ ਚਾਹੁੰਦਾ ਮਿਰਜਾ ਬਣਨਾ,ਪਰ ਕੋਈ ਜੰਮਣਾ ਚਾਹੁੰਦਾ ਨਾ......
ਹਰ ਕੋਈ ਇਸ਼ਕ ਕਮਾਉਣਾ ਚਾਹੁੰਦੀ,ਬਸ ਰਾਂਝੇ ਦੀ ਹੋਣਾ ਚਾਹੁੰਦੀ,
ਇਸ਼ਕ 'ਚ ਦਿਲ ਪਰਚਾਉਣਾ ਚਾਹੁੰਦੀ,ਧੀਦੋਂ ਹੀਰ ਕਹਾਉਣਾ ਚਾਹੁੰਦੀ,
ਪਰ ਕੁੱਖੋਂ ਜੰਮੀ ਧੀ ਨੂੰ ਕੋਈ ਧੀ ਨੂੰ ਕੋਈ ਧੀਦੋਂ ਹੀਰ ਕਹਾਉਂਦਾ ਨਾ,
ਹਰ ਕੋਈ ਚਾਹੁੰਦਾ ਮਿਰਜਾ ਬਣਨਾ,ਪਰ ਕੋਈ ਜੰਮਣਾ ਚਾਹੁੰਦਾ ਨਾ......
ਸੱਚਾ ਇਸ਼ਕ ਨਹੀ ਹੁੰਦਾ ਸੋਖਾ,ਇਸ਼ਕ ਪੁਗਾਉਣਾ ਬਹੁਤ ਹੀ ਔਖਾ,
ਅੱਜ ਦੀ ਸਹਿਬਾ ਦੇਖ ਕੇ ਮੋਕਾ,ਦੇ ਜਾਂਦੀ ਮਿਰਜੇ ਨੂੰ ਧੋਖਾ,
ਉਹ ਵੀ ਸਹਿਬਾ ਨਵੀਂ ਬਣਾਉਂਦਾ,ਦਿਲ ਤੇ ਗੱਲ ਕੋਈ ਲਾਉਂਦਾ ਨਾ,
ਹਰ ਕੋਈ ਚਾਹੁੰਦਾ ਮਿਰਜਾ ਬਣਨਾ,ਪਰ ਕੋਈ ਜੰਮਣਾ ਚਾਹੁੰਦਾ ਨਾ......
.
S@NDHU