This section allows you to view all posts made by this member. Note that you can only see posts made in areas you currently have access to.
Messages - G@RRy S@NDHU
3241
« on: June 12, 2010, 06:16:00 AM »
bt now there are 20 dist. jiii Amritsar Bhatinda Faridkot Fatehgarh-Sahib Ferozepur Gurdaspur Hoshiarpur Jalandhar Kapurthala Ludhiana Mansa Moga Mohali Muktsar Nawanshehar Pathankot Patiala Rupnagar Sangrur tarn-taaran
3242
« on: June 12, 2010, 12:54:07 AM »
hnji kudrat nji je koi hor rachna hai te tusi english ch v type kar do... apa te shiv dea rachnava nu lokan tak pahuchana hai
3243
« on: June 12, 2010, 12:49:19 AM »
ahh lwo ji 2 hor..........
3244
« on: June 12, 2010, 12:14:38 AM »
ਇਸ ਧਾਗੇ ਵਿਚ ਅਜੇ ਤਕ ਜੋ ਰਚਨਾਵਾਂ ਗੁਰਮੁਖੀ ਵਿਚ ਲਿਖੀਆ ਗਈਆਂ ਹਨ,ਉਹਨਾ ਦਾ ਤਤਕਰਾ, ਉਮੀਦ ਹੈ ਕਿ ਬਾਕੀ ਰਚਨਾਵਾਂ ਲਿਖਣ ਤੇ ਪਹਿਲੀਆਂ ਲਿਖੀਆ ਹੋਈਆਂ ਪੜਨ ਵਿਚ ਆਸਾਨੀ ਹੋਵੇਗੀ,
੧.ਆਸ ,(ਨੀ ਜਿੰਦੇ ਤੇਰਾ ਯਾਰ),(ਲਾਜਵੰਤੀ ਵਿਚੋਂ) ੨.ਬਦ-ਅਸੀਸ,(ਯਾਰੜਿਆ ਰੱਬ ਕਰਕੇ ਮੈਨੂੰ),(ਪੀੜਾਂ ਦਾ ਪਰਾਗਾ ਵਿਚੋਂ) ੩.ਗ਼ਜ਼ਲ,(ਮੈ ਅਧੂਰੇ ਗੀਤ ਦੀ ਇਕ ਸਤਰ ਹਾਂ),(ਆਰਤੀ ਵਿਚੋਂ ) ੪.ਸ਼ਿਕਰਾ,(ਮੈਂ ਇਕ ਸ਼ਿਕਰਾ ਯਾਰ ਬਣਾਇਆ ),(ਆਟੇ ਦੀਆ ਚਿੜੀਆਂ ਵਿਚੋਂ ) ੫.ਗ਼ਜ਼ਲ,(ਰੋਗ ਬਣ ਕੇ ਰਹਿ ਗਿਆ ਹੈ),(ਆਰਤੀ ਵਿਚੋਂ ) ੬.ਕੰਡਿਆਲੀ ਥੋਰ,(ਮੈਂ ਕੰਡਿਆਲੀ ਥੋਰ ਵੇ ਸੱਜਣਾ ),(ਪੀੜਾਂ ਦਾ ਪਰਾਗਾ ਵਿਚੋਂ) ੭.ਗ਼ਜ਼ਲ,(ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ), (ਪੀੜਾਂ ਦਾ ਪਰਾਗਾ ਵਿਚੋਂ) ੮.ਗੀਤ,(ਸਿਖਰ ਦੁਪਹਿਰ ਸਿਰ 'ਤੇ,ਮੇਰਾ ਢਲ ਚੱਲਿਆ ਪਰਛਾਵਾਂ),(ਆਰਤੀ ਵਿਚੋਂ ) ੯.ਗ਼ਜ਼ਲ,(ਜੇ ਡਾਚੀ ਸਹਿਕਦੀ ਸੱਸੀ ਨੂੰ),(ਪੀੜਾਂ ਦਾ ਪਰਾਗਾ ਵਿਚੋਂ) ੧੦.ਗ਼ਜ਼ਲ,(ਰਾਤ ਗਈ ਕਰ ਤਾਰਾ ਤਾਰਾ),(ਆਰਤੀ ਵਿਚੋਂ ) ੧੧.ਪੁਰਾਣੀ ਅੱਖ,(ਪੁਰਾਣੀ ਅੱਖ ਮੇਰੇ ਮੱਥੇ 'ਚੋ ਕੱਡ ਕੇ),(ਸ਼ਿਵ ਦੀ ਮੌਤ ਤੋਂ ਬਾਅਦ ਦੀ ਰਚਨਾ) ੧੨.ਚੁੱਪ,(ਚੁੱਪ ਦੀ 'ਵਾਜ ਸੁਣੋ),(ਮੈਂ ਤੇ ਮੈਂ ਵਿਚੋਂ ਕੁਝ ਸਤਰਾਂ) ੧੩.ਪਿਛਵਾੜਾ,(ਰੋਜ਼ ਮੇਰੇ ਘਰ ਦੇ ਪਿਛਵਾੜੇ),(ਆਰਤੀ ਵਿਚੋਂ ) ੧੪.ਇਸ਼ਤਿਹਾਰ,(ਇਕ ਕੁੜੀ ਜਿਦ੍ਹਾ ਨਾਂ ਮੁਹੱਬਤ),(ਆਰਤੀ ਵਿਚੋਂ ) ੧੫.'ਸੱਖਣਾ ਕਲਬੂਤ','ਬੁੱਢਾ ਘਰ',(ਹੈ ਚਿਰ ਹੋਇਆ),(ਆਰਤੀ ਵਿਚੋਂ ) ੧੬.ਸੁਨੇਹਾ,(ਕੱਲ੍ਹ ਨਵੇਂ ਜਦ ਸਾਲ ਦਾ),(ਆਰਤੀ ਵਿਚੋਂ ) ੧੭.ਮਸੀਹਾ,(ਮੈਂ ਦੋਸਤੀ ਦੇ ਜਸ਼ਨ ‘ਤੇ),(ਆਰਤੀ ਵਿਚੋਂ ) ੧੮.ਇਕ ਚਿਹਰਾ,(ਉਹ ਜਦ ਮਿਲਦਾ ਮੁਸਕਾਂਦਾ),(ਆਰਤੀ ਵਿਚੋਂ ) ੧੯.ਬੇਹਾ ਖੂਨ,(ਮੈਂ ਹਾਂ ਬੇਹਾ ਖੂਨ),(ਆਟੇ ਦੀਆ ਚਿੜੀਆਂ ਵਿਚੋਂ ) ੨੦.ਗ਼ਜ਼ਲ,(ਜਦ ਵੀ ਤੇਰਾ ਦੀਦਾਰ ਹੋਵੇਗਾ),(ਆਰਤੀ ਵਿਚੋਂ ) ੨੧.ਹਾਦਸਾ!,(ਗੀਤ ਦਾ ਤੁਰਦਾ ਕਾਫ਼ਲਾ),(ਆਰਤੀ ਵਿਚੋਂ ) ੨੨.ਬਿਰਹਾ,(ਮੈਥੋਂ ਮੇਰਾ ਬਿਰਹਾ ਵੱਡਾ),(ਆਟੇ ਦੀਆ ਚਿੜੀਆਂ ਵਿਚੋਂ ) ੨੩.ਬਿਰਹੋਂ ਦੀ ਰੜਕ,(ਮਾਏ ਨੀ ਮਾਏ !),(ਪੀੜਾਂ ਦਾ ਪਰਾਗਾ ਵਿਚੋਂ) ੨੪.ਸ਼ਰੀਹ ਦੇ ਫੁੱਲ,(ਦਿਲ ਦੇ ਝੱਲੇ ਮਿਰਗ ਨੂ ਲੱਗੀ ਹੈ ਤੇਹ),(ਪੀੜਾਂ ਦਾ ਪਰਾਗਾ ਵਿਚੋਂ) ੨੫.ਮੈਨੂੰ ਵਿਦਾ ਕਰੋ,(ਮੈਨੂੰ ਵਿਦਾ ਕਰੋ ਮੇਰੇ ਰਾਮ ),(ਮੈਨੂੰ ਵਿਦਾ ਕਰੋ ਵਿਚੋਂ) ੨੬.ਮਿਰਚਾਂ ਦੇ ਪੱਤਰ,(ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆ),(ਪੀੜਾਂ ਦਾ ਪਰਾਗਾ ਵਿਚੋਂ) ੨੭.ਹੈ ਰਾਤ ਕਿੱਨੀ ਕੁ ਦੇਰ ਹਾਲੇ,(ਮੁੰਡੇਰ ਦਿਲ ਦੀ ਤੇ ਨਾਂ ਤੇਰੇ ਦੇ),(ਪੀੜਾਂ ਦਾ ਪਰਾਗਾ ਵਿਚੋਂ) ੨੮.ਨੂਰਾਂ,(ਰੋਜ਼ ਉਹ ਉਸ ਕਬਰ 'ਤੇ ਆਇਆ ਕਰੇ।),(ਪੀੜਾਂ ਦਾ ਪਰਾਗਾ ਵਿਚੋਂ) ੩੦.ਸ਼ੀਸ਼ੋ,(ਏਕਮ ਦਾ ਚੰਨ ਵੇਖ ਰਿਹਾ ਸੀ),(ਜਨਵਰੀ ੧੯੬੧),(ਲਾਜਵੰਤੀ ਵਿਚੋਂ) ੩੧.ਇੱਕ ਗੀਤ ਹਿਜਰ ਦਾ,(ਮੋਤੀਏ ਰੰਗੀ ਚਾਨਣੀ ਦੀ ਭਰ ਪਿਚਕਾਰੀ),(ਪੀੜਾਂ ਦਾ ਪਰਾਗਾ ਵਿਚੋਂ)
3245
« on: June 11, 2010, 11:52:13 PM »
ਮੋਤੀਏ ਰੰਗੀ ਚਾਨਣੀ ਦੀ ਭਰ ਪਿਚਕਾਰੀ, ਮਾਰੀ ਨੀ ਕਿਸ ਮੁੱਖ ਮੇਰੇ ਤੇ ਮਾਰੀ।
ਕਿਸ ਲਾਈ ਨੀ ਮੇਰੇ ਮੱਥੇ ਚੰਨ ਦੀ ਦੌਣੀ, ਕਿਸ ਰੱਤੀ ਮੇਰੀ ਸੂਹੀ ਗੁੱਟ ਫੁਲਕਾਰੀ।
ਰਹਿਣ ਦਿਉ ਨੀ ਹੰਸ ਦਿਲੇ ਦਾ ਫਾਕੇ, ਜਾਂਦੀ ਨਹੀਂ ਮੈਥੋਂ ਮਹਿੰਗੀ ਚੋਗ ਖਿਲਾਰੀ।
ਤੋੜੋ ਮਾਲ੍ਹ, ਤਰੱਕਲਾ, ਚਰਖੀ ਫੂਕੋ, ਕਿਸ ਮੇਰੀ ਵੈਰਣ ਕੌਡਾਂ ਨਾਲ਼ ਸ਼ਿੰਗਾਰੀ।
ਕਿਸ ਕੂਲਾਂ ਦੇ ਆਣ ਘਚੋਲੇ ਪਾਣੀ ਕਿਸ ਤੱਤੜੀ ਨੇ ਆਣ ਮਰੂੰਡੀਆਂ ਛਾਵਾਂ।
ਕਿਸ ਬੂਹੇ ਬਹਿ ਧੋਵਾਂ ਦਾਗ ਦਿਲੇ ਦੇ ਕਿਸ ਚੌਂਕੀ ਬਹਿ ਮਲ ਮਲ ਵਟਣਾ ਨ੍ਹਾਵਾਂ।
ਕੀਹ ਗੁੰਦਾਂ ਹੁਣ ਗੁੱਡੀਆਂ ਦੇ ਸਿਰ ਮੋਤੀ ਕੀਕਣ ਉਮਰ ਨਿਆਣੀ ਮੋੜ ਲਿਆਵਾਂ।
ਕਿਸ ਸੰਗ ਖੇਡਾਂ ਅੜੀਓ ਨੀ ਮੈਂ ਕੰਜਕਾਂ, ਕਿਸ ਸੰਗ ਅੜੀਓ ਰਾੜੇ ਬੀਜਣ ਜਾਵਾਂ।
ਉੱਡ ਗਈਆਂ ਡਾਰਾਂ ਸੱਭੇ ਬੰਨ੍ਹ ਕਤਾਰਾਂ, ਮੈਂ 'ਕੱਲੀ ਵਿੱਚ ਫਸ ਗਈ ਜੇ ਨੀ ਫਾਹੀਆਂ।
ਲੱਖ ਸੁਦੈਣਾਂ ਔਸੀਆਂ ਪਾ ਪਾ ਮੋਈਆਂ ਬਾਤ ਨਾ ਪੁੱਛੀ ਏਸ ਗਰਾਂ ਦੇ ਰਾਹੀਆਂ।
ਪਰਤ ਕਦੇ ਨਾ ਆਏ ਮਹਿਰਮ ਘਰ ਨੂੰ ਐਵੇਂ ਉਮਰਾਂ ਵਿੱਚ ਉਡੀਕ ਵਿਹਾਈਆਂ।
ਆਖੇ ਸੂ ਚੰਨ ਮੱਸਿਆ ਨੂੰ ਨਹੀਂ ਚੜ੍ਹਦਾ ਮੱਸਿਆ ਵੰਡਦੀ ਆਈ ਧੁਰੋਂ ਸਿਆਹੀਆਂ।
ਝੱਬ ਕਰ ਅੜੀਏ, ਤੂੰ ਵੀ ਉੱਡ ਜਾ ਚਿੜੀਏ, ਇਹਨੀ ਮਹਿਲੀਂ ਹਤਿਆਰੇ ਨੇ ਵੱਸਦੇ।
ਏਸ ਖੇਤ ਵਿੱਚ ਕਦੇ ਨੀ ਉੱਗਦੀ ਕੰਙਣੀ ਏਸ ਖੇਤ ਦੇ ਧਾਣ ਕਦੇ ਨਹੀਂ ਪੱਕਦੇ।
ਭੁੱਲ ਨਾ ਬੋਲੇ ਕੋਇਲ ਇਹਨੀਂ ਅੰਬੀਂ ਇਹਨੀ ਬਾਗੀਂ ਮੋਰ ਕਦੇ ਨਹੀਂ ਨੱਚਦੇ।
ਅੜੀਓ ਨੀ ਮੈਂ ਘਰ ਬਿਰਹੋਂ ਦੇ ਜਾਈਆਂ ਰਹਿਣਗੇ ਹੋਂਠ ਹਸ਼ਰ ਤੱਕ ਹੰਝੂ ਚੱਟਦੇ।
ਕੀਹ ਰੋਵਾਂ ਮੈਂ ਗਲ ਸੱਜਣਾ ਦੇ ਮਿਲ ਕੇ ਕੀ ਹੱਸਾਂ ਮੈਂ ਅੜੀਓ ਮਾਰ ਛੜੱਪੀਆਂ।
ਕੀ ਬੈਠਾਂ ਮੈਂ ਛਾਵੇਂ ਸੰਦਲ ਰੁੱਖ ਦੀ ਕੀ ਕੀ ਬਣ ਬਣ ਚੋਂ ਚੁਗਦੀ ਫਿਰਾਂ ਮੈਂ ਰੱਤੀਆਂ।
ਕੀ ਟੇਰਾਂ ਮੈਂ ਸੂਤ ਗ਼ਮਾਂ ਦੇ ਖੱਦੇ ਕੀ ਖੋਲਾਂ ਮੈਂ ਗੰਢਾਂ ਪੇਚ ਪਲੱਚੀਆਂ।
ਕੀ ਗਾਵਾਂ ਮੈਂ ਗੀਤ ਹਿਜਰ ਦੇ ਗੂੰਗੇ ਕੀ ਛੇੜਾਂ ਮੈਂ ਮੂਕ ਦਿਲੇ ਦੀਆਂ ਮੱਟੀਆਂ।
3246
« on: June 11, 2010, 11:50:18 PM »
1. ਏਕਮ ਦਾ ਚੰਨ ਵੇਖ ਰਿਹਾ ਸੀ, ਬਹਿ ਝੰਗੀਆਂ ਦੇ ਉਹਲੇ! ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ, ਪੈਰ ਧਰੇਂਦੀ ਪੋਲੇ! ਤੋਰ ਉਹਦੀ ਜਿਉਂ ਪੈਲਾਂ ਪਾਉਂਦੇ, ਟੁਕਣ ਕਬੂਤਰ ਗੋਲੇ! ਜ਼ਖਮੀ ਹੋਣ ਕੁਮਰੀਆਂ ਕੋਇਲਾਂ ਜੇ ਮੁੱਖੋਂ ਕੁਝ ਬੋਲੇ! ਲੱਖ ਹੰਸ ਮਰੀਵਣ ਗਸ਼ ਖਾ ਜੇ ਹੰਝੂ ਇੱਕ ਡੋਹਲੇ! ਉੱਡਣ ਮਾਰ ਉਡਾਰੀ ਬਗ਼ਲੇ, ਜੇ ਵਾਲਾਂ ਥੀਂ ਖੋਹਲੇ! ਪੈ ਜਾਏ ਡੋਲ ਹਵਾਵਾਂ ਤਾਈਂ ਜੇ ਪੱਖੀ ਫੜ ਝੋਲੇ! ਡੁੱਬ ਮਰੀਵਣ ਸ਼ੌਂਹ ਥੀਂ ਤਾਰੇ ਮੁੱਖ ਦੇ ਵੇਖ ਤਤੋਲੇ। ਚੰਨ ਦੂਜ ਦਾ ਵੇਖ ਰਿਹਾ ਸੀ ਵਿਹੜੇ ਵਿੱਚ ਫਲਾਹੀ! ਸ਼ੀਸ਼ੋ ਸ਼ੀਸ਼ਿਆਂ ਵਾਲੀ ਰੰਗਲੀ - ਥੱਲੇ ਚਰਖੀ ਡਾਹੀ! ਕੋਹ ਕੋਹ ਲੰਮੀਆਂ ਤੰਦਾਂ ਕੱਢਦੀ, ਚਾ ਚੰਦਨ ਦੀ ਬਾਹੀ! ਪੂਣੀਆਂ ਈਕਣ ਕੱਢੇ ਬੁੰਬਲ, ਜਿਉਂ ਸਾਵਣ ਵਿੱਚ ਕਾਹੀ! ਹੇਕ ਸਮੁੰਦਰੀ ਪੌਣਾਂ ਵਰਗੀ, ਕੋਇਲਾਂ ਦੇਣ ਨਾ ਡਾਹੀ! ਰਗ ਜਿਵੇਂ ਕੇਸੂ ਦੀ ਮੰਜਰੀ, ਨੂਰੀ ਮੁੱਖ ਅਲਾਹੀ! ਵਾਲ ਜਿਵੇਂ ਚਾਨਣ ਦੀਆਂ ਨਦੀਆਂ, ਰੇਸ਼ਮ ਦੇਣ ਗਵਾਹੀ! ਨੈਣ ਕੁੜੀ ਦੇ ਨੀਲੇ ਜੀਕਣ, ਫੁੱਲ ਅਲਸੀ ਦੇ ਆਹੀ!
2. ਚੰਨ ਤੀਜ ਦਾ ਵੇਖ ਰਿਹਾ ਸੀ, ਸ਼ੀਸ਼ੋ ਨਦੀਏ ਨ੍ਹਾਉਂਦੀ! ਭਰ ਭਰ ਚੁੱਲੀਆਂ ਧੋਂਦੀ ਮੁੱਖੜਾ, ਸਤਿਗੁਰ ਨਾਮ ਧਿਆਉਂਦੀ! ਅਕਸ ਪਿਆ ਵਿੱਚ ਨਿੱਤਰੇ ਪਾਣੀ, ਆਪ ਵੇਖ ਸ਼ਰਮਾਉਂਦੀ! ਸੜ ਸੜ ਜਾਂਦੇ ਨਾਜ਼ੁਕ ਪੋਟੇ, ਜਿਸ ਹੱਥ ਅੰਗ ਛੁਹਾਂਉਂਦੀ।
ਸੁੱਤੇ ਵੇਖ ਨਦੀ ਵਿੱਚ ਚਾਨਣ, ਰੂਹ ਉਹਦੀ ਕੁਰਲਾਉਂਦੀ! ਮਾਰ ਉਡਾਰੀ ਲੰਮੀ ਸਾਰੀ, ਅਰਸ਼ੀਂ ਉੱਡਣਾ ਚਾਹੁੰਦੀ! ਮਹਿਕਾਂ ਵਰਗਾ ਸੁਪਨਾ ਉਣਦੀ, ਝੂਮ ਗਲ ਵਿੱਚ ਪਾਉਂਦੀ! ਸੁਪਨੇ ਪੈਰੀਂ ਝਾਂਜਰ ਪਾ ਕੇ, ਤੌੜੀ ਮਾਰ ਉਡਾਉਂਦੀ।
ਚੰਨ ਚੌਥ ਦਾ ਵੇਖ ਰਿਹਾ ਸੀ, ਖੜਿਆ ਵਾਂਗ ਡਰਾਵੇ! ਸ਼ੀਸ਼ੋ ਦਾ ਪਿਉ ਖੇਤਾਂ ਦੇ ਵਿੱਚ ਉੱਗਿਆ ਨਜ਼ਰੀਂ ਆਵੇ! ਤੋੜ ਉਫ਼ਕ ਤੱਕ ਝੂਮ ਰਹੇ ਸਨ, ਟਾਂਡੇ ਸਾਵੇ ਸਾਵੇ! ਹਰ ਸੂ ਨੱਚੇ ਫਸਲ ਸਿਊਲਾਂ, ਲੈ ਵਿੱਚ ਧਰਤ ਕਲਾਵੇ! ਸ਼ੀਸ਼ੋ ਦਾ ਪਿਉ ਡਰਦਾ ਕਿਧਰੇ ਮਾਲਕ ਨਾ ਆ ਜਾਵੇ! ਪਲ ਪਲ ਮਗਰੋਂ ਮਾਰੇ ਚਾਂਗਰ ਬੈਠੇ ਖੜਕ ਉਡਾਵੇ! ਰਾਤ ਦਿਨੇ ਦੀ ਰਾਖੀ ਬਦਲੇ ਟੁੱਕਰ ਚਾਰ ਕਮਾਵੇ! ਅੱਧੀ ਰਾਤੀ ਹੋਈ ਪਰ ਜਾਗੇ ਡਰ ਰੋਜ਼ੀ ਦਾ ਖਾਵੇ! ਪੰਚਮ ਦਾ ਚੰਨ ਵੇਖ ਰਿਹਾ ਸੀ ਆਥਣ ਵੇਲਾ ਹੋਇਆ! ਗਗਨਾਂ ਦੇ ਵਿੱਚ ਕੋਈ ਕੋਈ ਤਾਰਾ ਜਾਪੇ ਮੋਇਆ ਮੋਇਆ! ਸ਼ੀਸ਼ੋ ਦੀ ਮਾਂ ਰੰਗੋਂ ਲਾਖੀ ਜਿਉਂ ਕਣਕਾਂ ਵਿੱਚ ਕੋਇਆ! ਟੋਰ ਉਹਦੀ ਜਿਉਂ ਹੋਵੇ ਨਵੇਰਾ, ਬਲ਼ਦ ਭਰਾਨੇ ਜੋਇਆ! ਨੈਣ ਉਹਦੇ ਬਰਸਾਤੀ ਪਾਣੀ - ਦਾ ਜਿਉਂ ਹੋਵੇ ਟੋਇਆ! ਵਾਲ ਜਿਵੇਂ ਕੋਈ ਦੂਧੀ ਬੱਦਲ ਸਰੂਆਂ ਉਹਲੇ ਹੋਇਆ! ਸ਼ੀਸ਼ੋ ਦੀ ਮਾਂ ਵੇਖ ਵਿਚਾਰੀ ਚੰਨ ਬੜਾ ਹੀ ਰੋਇਆ!
3. ਚੰਨ ਛਟੀ ਦਾ ਵੇਖ ਰਿਹਾ ਸੀ ਸ਼ੀਸ਼ੋ ਢਾਕੇ ਚਾਈ! ਘੜਾ ਗੁਲਾਬੀ ਗਲ ਗਲ ਭਰਿਆ ਲੈ ਖੂਹੇ ਤੋਂ ਆਈ! ਖੜਿਆ ਵੇਖ ਬੀਹੀ ਵਿੱਚ ਮਾਲਕ - ਖੇਤਾਂ ਦਾ ਸ਼ਰਮਾਈ! ਡਰੀ ਡਰਾਈ ਤੇ ਘਬਰਾਈ ਲੰਘ ਗਈ ਊਂਧੀ ਪਾਈ!
ਮਟਕ-ਚਾਨਣੇ ਵਾਕਣ ਉਸਦੀ ਜਾਨ ਲਬਾਂ ਤੇ ਆਈ! ਲੋ ਲਗਦੀ ਉਹਦੀ ਰੂਹ ਥੀਂ ਜਾਪੇ ਲੱਭੇ ਕਿਰਨ ਨਾ ਕਾਈ! ਜਿਸ ਪਲ ਪੁੱਟਿਆ ਪੈਰ ਘਰੇ ਥੀਂ ਉਸ ਪਲ ਥੀਂ ਪਛਤਾਈ! ਸਾਰੀ ਰੈਣ ਨਿਮਾਣੀ ਸ਼ੀਸ਼ੋ ਪਾਸੇ ਪਰਤ ਵਿਹਾਈ!
ਸੱਤਵੀਂ ਦਾ ਚੰਨ ਵੇਖ ਰਿਹਾ ਸੀ, ਚੁਪ ਚਪੀਤੇ ਖੜਿਆ! ਪਿੰਡ ਦਾ ਮਾਲਕ ਚੂਰ ਨਸ਼ੇ ਵਿੱਚ ਵੇਖ ਬੜਾ ਹੀ ਡਰਿਆ! ਇੱਕ ਹੱਥ ਸਾਂਭ ਬੱਕੀ ਦੀਆਂ ਵਾਗਾਂ, ਇੱਕ ਹੱਥ ਹੱਨੇ ਧਰਿਆ! ਕੰਨੀਂ ਉਸਦੇ ਨੱਤੀਆਂ ਲਿਸ਼ਕਣ ਮੁੱਖ ਤੇ ਸੂਰਜ ਚੜ੍ਹਿਆ! ਉਮਰੋਂ ਅੱਧਖੜ ਰੰਗ ਪਿਆਜ਼ੀ, ਸਿਰ ਤੇ ਸਾਫਾ ਹਰਿਆ! ਅੱਡੀ ਮਾਰ ਬੱਕੀ ਦੀ ਕੁੱਖੇ ਜਾ ਖੇਤਾਂ ਵਿੱਚ ਵੜਿਆ! ਸ਼ੀਸ਼ੋ ਦਾ ਪਿਉ ਮਾਲਕ ਸਾਹਵੇਂ ਊਂਧੀ ਪਾਈ ਖੜਿਆ! ਵੇਖ ਰਿਹਾ ਸੀ ਲਿਸ਼ ਲਿਸ਼ ਕਰਦਾ ਹਾਰ ਤਲ਼ੀ ਤੇ ਧਰਿਆ!
ਚੰਨ ਅਸ਼ਟਮੀ ਦੇ ਨੇ ਤੱਕਿਆ, ਸ਼ੀਸ਼ੋ ਭੌਂ ਤੇ ਲੇਟੀ ਚਿੱਟੀ ਦੁੱਧ ਮਰਮਰੀ ਚਿੱਪਰ ਚਾਨ੍ਹਣ ਵਿੱਚ ਵਲ੍ਹੇਟੀ! ਸਾਹਵਾਂ ਦੇ ਵਿੱਚ ਵਿਲ੍ਹੇ ਕਥੂਰੀ ਦੂਰੋਂ ਆਣ ਉਚੇਚੀ! ਸੂੱਤੀ ਘੂਕ ਲਵੇ ਪਈ ਸੁਫ਼ਨੇ ਚੰਨ ਰਿਸ਼ਮਾਂ ਦੀ ਬੇਟੀ! ਸੁਫ਼ਨੇ ਦੇ ਵਿੱਚ ਸ਼ੀਸ਼ੋ ਨੇ ਖੁਦ ਸ਼ੀਸ਼ੋ ਮੋਈ ਵੇਖੀ! ਡਿੱਠਾ ਕੁੱਲ ਗ੍ਰਾਂ ਉਸ ਸੜਦਾ ਸੁੱਕੀ ਸਾਰੀ ਖੇਤੀ! ਸ਼ੀਸ਼ੋ ਦੇ ਪਿਉ ਮੋਈ ਸ਼ੀਸ਼ੋ ਕੱਫ਼ਨ ਬਦਲੇ ਵੇਚੀ! ਸ਼ੀਸ਼ੋ ਵੇਖ ਕੁਲਹਿਣਾ ਸੁਫ਼ਨਾ ਝੱਬਦੀ ਉੱਠ ਖਲੋਤੀ! ਨੌਵੀਂ ਦਾ ਚੰਨ ਵੇਖ ਰਿਹਾ ਸੀ ਸ਼ੀਸ਼ੋ ਤੇ ਇੱਕ ਸਾਇਆ! ਸ਼ੀਸ਼ੋ ਸੰਗ ਟੁਰੀਂਦਾ - ਅੱਧੀ ਰਾਤ ਨਦੀ ਤੇ ਆਇਆ! ਨਦੀਏ ਗਲ਼ ਗਲ਼ ਚਾਨਣ ਵਗਦਾ ਹੜ੍ਹ ਚਾਨਣ ਦਾ ਆਇਆ! ਚੀਰ ਨਦੀ ਦੇ ਚਾਨਣ ਲੰਙ ਗਏ ਸ਼ੀਸ਼ੋ 'ਤੇ ਉਹ ਸਾਇਆ! ਬਾਂ ਬਾਂ ਕਰਦਾ ਸੰਙਣਾ ਬੇਲਾ, ਵਿੱਚ ਕਿਸੇ ਮਹਿਲ ਪੁਵਾਇਆ। ਸ਼ੀਸ਼ੋ ਪੈਰ ਜਾ ਧਰਿਆ ਮਹਿਲੀਂ, ਕੁੱਲ ਬੇਲਾ ਕੁਰਲਾਇਆ! ਚੰਨ ਮਹਿਲਾਂ ਥੀਂ ਮਾਰੇ ਟੱਕਰਾਂ ਪਰ ਕੁਝ ਨਜ਼ਰ ਨਾ ਆਇਆ! ਸਾਰੀ ਰਾਤ ਰਿਹਾ ਚੰਨ ਰੋਂਦਾ ਭੁੱਖਾ ਤੇ ਤਿਰਹਾਇਆ!
4. ਦਸਵੀਂ ਦਾ ਚੰਨ ਅੰਬਰਾਂ ਦੇ ਵਿੱਚ, ਵੱਗ ਬੱਦਲਾਂ ਦੇ ਚਾਰੇ! ਰੁਕ ਰੁਕ ਝੱਲਾ ਪਾਈ ਜਾਵੇ, ਮਗਰੀ ਦੇ ਵਿੱਚ ਤਾਰੇ! ਕੋਹ ਕੋਹ ਲੰਮੇ ਸ਼ੀਸ਼ੋ ਗਲ ਵਿੱਚ, ਮੁਸ਼ਕੀ ਵਾਲ ਖਿਲਾਰੇ! ਲੈ ਲੈ ਜਾਣ ਸੁਨੇਹੇ ਉਸਦੇ, ਪੌਣਾ ਦੇ ਹਰਕਾਰੇ! ਚੰਨ ਵਿਚਾਰਾ ਮਹਿਲਾਂ ਵੱਲੇ ਡਰਦਾ ਝਾਤ ਨਾ ਮਾਰੇ! ਮਹਿਲੀਂ ਬੈਠੇ ਪੀਵਣ ਮਦਰਾ ਮਾਲਕ ਨਾਲ ਮੁਜ਼ਾਰੇ! ਵਾਂਗ ਪੂਣੀਆਂ ਹੋਏ ਬੱਗੇ ਸ਼ੀਸ਼ੋ ਦੇ ਰੁਖਸਾਰੇ! ਹਾਸੇ ਦਾ ਫੁੱਲ ਰਿਹਾ ਨਾ ਕਾਈ ਹੋਠਾਂ ਦੀ ਕਚਨਾਰੇ!
ਚੰਨ ਇਕਾਦਸ਼ ਦੇ ਨੇ ਤੱਕਿਆ, ਸ਼ੀਸ਼ੋ ਵਾਂਗ ਸ਼ੁਦੈਣਾਂ! ਨੰਗੀ ਅਲਫ਼ ਫਿਰੇ ਵਿੱਚ ਮਹਿਲਾਂ, ਜਿਵੇਂ ਸੁਣੀਵਣ ਡੈਣਾਂ! ਮੁੱਖ 'ਤੇ ਹਲਦੀ ਦਾ ਲੇ ਚੜ੍ਹਿਆ, ਅੱਗ ਬਲੇ ਵਿੱਚ ਨੈਣਾਂ! ਪੁੱਟੇ ਪੈਰ ਤਾਂ ਠੇਡਾ ਲੱਗੇ, ਔਖਾ ਦਿੱਸੇ ਬਹਿਣਾ! ਥੰਮੀਆਂ ਪਕੜ ਖਲੋਵੇ ਚੰਦਰੀ ਆਇਆ ਵਕਤ ਕੁਲਹਿਣਾ! ਮਾਂ ਮਾਂ ਕਰਦੀ ਮਾਰੇ ਡਾਡਾਂ ਸਬਕ ਰਟੇ ਜਿਉਂ ਮੈਨਾ ਔਖਾ ਜੀਕਣ ਹੋਏ ਪਛਾਨਣ ਸੂਰਜ ਚੜ੍ਹੇ ਟਟਹਿਣਾ! ਸੋਈਓ ਹਾਲ ਹੋਇਆ ਸ਼ੀਸ਼ੋ ਦਾ - ਸੂਰਤ ਦਾ ਕੀਹ ਕਹਿਣਾ!
ਚੰਨ ਦੁਆਦਸ਼ ਦੇ ਨੇ ਤੱਕਿਆ ਸ਼ੀਸ਼ੋ ਮਹਿਲੀਂ ਸੁੱਤੀ! ਦਿਸੇ ਵਾਂਗ ਚਰੀ ਦੇ ਟਾਂਡੇ ਸਵਾ ਮਸਾਤਰ ਉੱਚੀ! ਪੀਲੀ-ਭੂਕ ਹੋਈ ਵੱਤ ਪੋਹਲੀ ਨੀਮ ਜੋਗੀਆ ਗੁੱਟੀ! ਪੌਣ ਵਗੇ ਤਾਂ ਉੱਡ ਜਾਏ ਸ਼ੀਸ਼ੋ ਤੋੜ ਤਨਾਵੋਂ ਟੁੱਟੀ! ਕਏ ਹਟਕੋਰੇ, ਜਾਪੇ ਜੀਕਣ ਜਿਉਂ ਮੁੱਕੀ ਬਸ ਮੁੱਕੀ! ਲੰਮੀ ਪਈ ਕਰੀਚੇ ਦੰਦੀਆਂ ਲੁੜਛੇ ਹੋ ਹੋ ਪੁੱਠੀ! ਢਾਈਂ ਮਾਰ ਕੁਰਲਾਏ ਸ਼ੀਸ਼ੋ, ਜਿਉਂ ਢਾਬੀਂ ਤਰਮੁੱਚੀ! ਪਰ ਚੰਨ ਬਾਝੋਂ ਕਿਸੇ ਨਾ ਵੇਖੀ ਉਹ ਹੱਡਾਂ ਦੀ ਮੁੱਠੀ!
5. ਚੰਨ ਤਿਰਦੌਸ ਦੇ ਨੇ ਤੱਕਿਆ ਹੋ ਮਹਿਲਾਂ ਦੇ ਨੇੜੇ! ਪਾਣੀ ਪਾਣੀ ਕਰਦੀ ਸ਼ੀਸ਼ੋ ਜੀਭ ਲਬਾਂ ਤੇ ਫੇਰੇ! ਸ਼ੀਸ਼ੋ ਪਲੰਘੇ ਲੇਟੀ ਹੂੰਘੇ ਪੀਲੇ ਹੋਠ ਤ੍ਰੇੜੇ! ਪਲ ਪਲ ਮਗਰੋਂ ਨੀਮ ਗਸ਼ੀ ਵਿੱਚ ਰੱਤੇ ਨੈਣ ਉਗੇੜੇ! ਹੂ-ਹੂ ਕਰਦੀ ਬਿੱਲ-ਬਤੌਰੀ; ਬੋਲੇ ਬੈਠ ਬਨੇਰੇ! ਦੂਰ ਗ਼ਰਾਂ ਦੀ ਜੂਹ ਵਿੱਚ ਰੋਵਣ ਕੁੱਤੇ ਚਾਰ-ਚੁਫੇਰੇ! ਸ਼ੀਸ਼ੋ ਵਾਂਗ ਧੁਖੇ ਧੂਣੀ ਦੇ, ਵਿੱਚ ਫੱਕਰਾਂ ਦੇ ਡੇਰੇ! ਚਾਨਣ ਲਿੱਪੇ ਵਿਹੜੇ ਦੇ ਵਿੱਚ ਬੀ ਹੰਝੂਆਂ ਦੇ ਕੇਰੇ। ਚੰਨ ਚੌਧਵੀਂ ਦੇ ਨੇ ਤੱਕਿਆ, ਮਹਿਲਾਂ ਦੇ ਵਿੱਚ ਗੱਭੇ! ਨੀਲੇ ਨੈਣਾਂ ਵਾਲੀ ਸ਼ੀਸ਼ੋ ਭੁੰਜੇ ਲਾਹੀ ਲੱਗੇ! ਸ਼ੀਸ਼ੋ ਦੇ ਸਰਹਾਣੇ ਦੀਵਾ ਆਟੇ ਦਾ ਇੱਕ ਜਗੇ! ਲੱਗੇ ਅੱਧ-ਕੁਆਰੀ ਸ਼ੀਸ਼ੋ, ਜਿਉਂ ਮਰ-ਜਾਸੀ ਅੱਜੇ! ਸ਼ਾਲਾ ਓਸ ਗਰਾਂ ਦੇ ਸੱਭੇ ਹੋ ਜਾਣ ਬੁਰਦ ਮੁਰੱਬੇ! ਕੁਲ ਜ਼ਿਮੀਂ ਜਾਂ ਪੈ ਜਾਏ ਗਿਰਵੀ ਜੂਹਾਂ ਸਣੇ ਸਿਹੱਦੇ! ਸੜ ਜਾਏ ਫਸਲ ਸਵੇ ਤੇ ਆਈ ਬੋਹਲ ਪਿੜਾਂ ਵਿੱਚ ਲੱਗੇ! ਜਿਸ ਗਰਾਂ ਵਿੱਚ ਜ਼ਿੰਦਗੀ ਨਾਲੋਂ, ਮੱਢਲ ਮਹਿੰਗੀ ਲੱਭੇ!
ਪੁੰਨਿਆਂ ਦਾ ਚੰਨ ਵੇਖ ਰਿਹਾ ਸੀ, ਚਾਨਣ ਆਏ ਮਕਾਣੇ! ਪੌਣਾਂ ਦੇ ਗਲ਼ ਲੱਗ ਲੱਗ ਰੋਵਣ ਸ਼ੀਸ਼ੋ ਨੂੰ ਮਰਜਾਣੇ! ਅੱਗ ਮਘੇ ਸ਼ੀਸ਼ੋ ਦੀ ਮੜ੍ਹੀਏ, ਲੋਗੜ ਵਾਂਗ ਪੁਰਾਣੇ! ਉੱਠਦਾ ਧੂਆਂ ਬੁੱਲ੍ਹੀਆਂ ਟੇਰੇ, ਵਾਕਣ ਬਾਲ ਅੰਞਾਣੇ! ਰੋਂਦੇ ਰਹੇ ਸਿਤਾਰੇ ਅੰਬਰੀਂ, ਫੂਹੜੀ ਪਾ ਨਿਮਾਣੇ। ਸਾਰੀ ਰਾਤ ਰਿਹਾ ਚੰਨ ਬੈਠਾ ਸ਼ੀਸ਼ੋ ਦੇ ਸਿਰਹਾਣੇ! ਸ਼ਾਲਾ ਬਾਂਝ ਮਰੀਵਣ ਮਾਪੇ, ਢਿੱਡੋਂ ਭੁੱਖੇ ਭਾਣੇ! ਉਸ ਘਰ ਜੰਮੇ ਨਾ ਕਾਈ ਸ਼ੀਸ਼ੋ ਜਿਸ ਘਰ ਹੋਣ ਨਾ ਦਾਣੇ!
_____________
3247
« on: June 11, 2010, 11:46:10 PM »
ਰੋਜ਼ ਉਹ ਉਸ ਕਬਰ 'ਤੇ ਆਇਆ ਕਰੇ। ਬਾਲ ਕੇ ਦੀਵਾ ਤੇ ਮੁੜ ਜਾਇਆ ਕਰੇ। ਨੂਰਾਂ ਉਸਦਾ ਨਾਂ ਪਰ ਦਿਲ ਦੀ ਸਿਆਹ, ਸਿਆਹ ਹੀ ਬੁਰਕਾ ਰੇਸ਼ਮੀ ਪਾਇਆ ਕਰੇ। ਆਖਦੇ ਨੇ ਵਿੱਚ ਜਵਾਨੀ ਗਿਰਝ ਉਹ, ਨਿੱਤ ਨਵਾਂ ਦਿਲ ਮਾਰ ਕੇ ਖਾਇਆ ਕਰੇ। ਕੱਟਦੀ ਇੱਕ ਰਾਤ ਉਹ ਜਿਸ ਆਲਣੇ, ਉਮਰ ਭਰ ਪੰਛੀ ਉਹ ਕੁਰਲਾਇਆ ਕਰੇ। ਭੂਰੇ ਭੂਰੇ ਕੇਸ ਤੇ ਮੁੱਖੜੇ ਦਾ ਤਿਲ, ਸਾਰੀ ਬਸਤੀ ਵੇਖ ਲਲਚਾਇਆ ਕਰੇ। ਬਦਲ ਜਾਂਦਾ ਰੁਖ ਹਵਾਵਾਂ ਦਾ ਤਦੋਂ, ਹੇਕ ਲੰਮੀ ਲਾ ਕੇ ਜਦ ਗਾਇਆ ਕਰੇ। ਸੜ ਕੇ ਰਹਿ ਜਾਇਆ ਕਰੇ ਦੰਦਾਸੜਾ, ਨਾਲ ਹੋਠਾਂ ਦੇ ਜਦੋਂ ਲਾਇਆ ਕਰੇ। ਧੁਖਣ ਲੱਗ ਜਾਇਆ ਕਰਨ ਕਲੀਆਂ ਦੇ ਦਿਲ, ਸ਼ਰਬਤੀ ਜਦ ਨੈਣ ਮਟਕਾਇਆ ਕਰੇ। ਆਖਦੇ ਨੇ ਨੌਜਵਾਂ ਇੱਕ ਮਨਚਲਾ ਪਿਆਰ ਪਾ ਕੇ ਦੇ ਗਿਆ ਉਸ ਨੂੰ ਦਗ਼ਾ। ਜੋਕ ਬਣ ਕੇ ਪੀ ਗਿਆ ਉਸਦਾ ਲਹੂ, ਚੂਪ ਲੀਤਾ ਮਰਮਰੀ ਅੰਗਾਂ 'ਚੋਂ ਤਾ। ਜ਼ਖਮੀ ਕਰਕੇ ਸੁੱਟ ਗਿਆ ਨੈਣਾਂ ਦੀ ਨੀਂਦ, ਡੋਲ ਕੇ ਕਿਤੇ ਤੁਰ ਗਿਆ ਘੋਲੀ ਹਿਨਾ। ਚਾਰਦੀ ਸੀ ਰੋਜ਼ ਜਿਸਨੂੰ ਦਿਲ ਦਾ ਮਾਸ, ਸ਼ਿਕਰਾ ਬਣ ਕੇ ਉੱਡ ਗਿਆ ਸੀ ਉਹ ਹੁਮਾ। ਯਾਦ ਆ ਜਾਂਦੀ ਜਦੋਂ ਉਸਦੀ ਨੁਹਾਰ, ਆਂਦਰਾਂ ਵਿੱਚ ਰੜਕਦਾ ਉਹਦੇ ਸਰਕੜਾ। ਸੋਚਦੀ ਕਿ ਬੇਵਫਾ ਹੈ ਆਦਮੀ, ਬੇ-ਵਫ਼ਾਈ ਹੀ ਤਾਂ ਹੈ ਉਸਦਾ ਸਿਲਾ। ਬਣ ਕੇ ਰਹਿਣਾ ਸੀ ਜੇ ਆਦਮ ਦਾ ਗ਼ੁਲਾਮ, ਜਨਮ ਕਿਉਂ ਲੀਤਾ ਸੀ ਤਾਂ ਮਾਈ ਹਵਾ। ਠੀਕ ਹੈ, ਹਰ ਚੀਜ਼ ਜੇ ਹੈ ਬੇ-ਵਫ਼ਾ, ਉਸ ਦਾ ਹੱਕ ਸੀ ਉਹ ਭੀ ਹੋ ਜਾਏ ਬੇ-ਵਫ਼ਾ। ਦੇ ਕੇ ਹੋਕਾ ਵੇਚਦੀ ਸਸਤੇ ਉਹ ਸਾਹ, ਫਜ਼ਰ ਦਾ ਤਾਰਾ ਹੈ ਅੱਜ ਤੀਕਣ ਗਵਾਹ। ਜਿਸਮ ਉਹਦਾ ਬਰਫ਼ ਨਾਲੋਂ ਵੀ ਸਫ਼ੈਦ, ਲੇਖ ਉਹਦੇ ਰਾਤ ਨਾਲੋਂ ਵੀ ਸਿਆਹ। ਨਿੱਤ ਨਵਾਂ ਪੱਤਣ ਤੇ ਨਵੀਆਂ ਬੇੜੀਆਂ, ਨਿੱਤ ਨਵੇਂ ਉਹਦੇ ਬਾਦਬਾਂ ਉਹਦੇ ਮਲਾਹ। ਰਾਤ ਹਰ ਲੱਭਦੀ ਨਵਾਂ ਤਾਰਾ ਕੋਈ, ਹਰ ਸੁਬ੍ਹਾ ਲੱਭਦੀ ਨਵੀਂ ਮੰਜ਼ਿਲ ਦਾ ਰਾਹ। ਪੀਂਦੀ ਮੋਮੀ ਸੀਨਿਆਂ ਦੀ ਨਿੱਤ ਤ੍ਰੇਲ਼, ਚੱਟਦੀ ਹੋਠਾਂ ਤੋਂ ਉਹ ਹਵਸਾਂ ਦੀ ਸਵਾਹ। ਬਣ ਨਾ ਸਕੀ ਕਰਬਲਾ ਸੀਨੇ ਦੀ ਪੀੜ, ਹੋ ਨਾ ਸਕੀ ਫੇਰ ਵੀ ਬੰਜਰ ਨਿਗਾਹ। ਹਉਂਕਿਆਂ ਦੀ ਆਈ ਉਹਦੇ ਘਰ ਬਰਾਤ, ਹੰਝੂਆਂ ਸੰਗ ਹੋ ਗਿਆ ਉਸਦਾ ਨਿਕਾਹ। ਬਹਿ ਇਕੱਲੀ ਕੱਤਦੀ ਹਿਜਰਾਂ ਦੇ ਸੂਤ, ਗਾਂਹਦੀ ਰਹਿੰਦੀ ਰਾਤ ਦਿਨ ਯਾਦਾਂ ਦੇ ਗਾਹ। ਸੱਦਿਆ ਉਸ ਨਾਮਵਰ ਇੱਕ ਚਿੱਤ੍ਰਕਾਰ, ਯਾਰੜੇ ਦੀ ਉਸ ਨੂੰ ਦੱਸੀ ਨੁਹਾਰ। ਚਿਤ੍ਰ ਦੋ, ਇੱਕ ਆਪਣਾ, ਇੱਕ ਯਾਰ ਦਾ, ਖ਼ੂਨ ਆਪਣੇ ਨਾਲ ਕਰਵਾਏ ਤਿਆਰ। ਕਬਰ ਪੁੱਟ ਕੇ ਚਿਤ੍ਰ ਦਫ਼ਨਾਏ ਗਏ, ਨਾਲ ਦਫ਼ਨਾਏ ਗਏ ਹੰਝੂਆਂ ਦੇ ਹਾਰ। ਕਬਰ ਨੇੜੇ ਖੁਹ ਵੀ ਖੁਦਵਾਇਆ ਗਿਆ, ਚਾਂਦੀ ਦੀ ਹੈ ਅੱਜ ਤੀਕ ਉਸਦੀ ਨਿਸਾਰ। ਆਖਦੇ ਨੇ ਅੱਜ ਵੀ ਕੋਹ-ਕਾਫ਼ ਤੋਂ, ਨ੍ਹਾਉਣ ਆਵੇ ਰੋਜ਼ ਇੱਕ ਪਰੀਆਂ ਦੀ ਡਾਰ। ਬਾਲਦੀ ਉਸ ਕਬਰ ਤੇ ਉਹ ਨਿੱਤ ਦੀਵਾ, ਰੋਂਦੀ ਰਹਿੰਦੀ ਰਾਤ ਦਿਨ ਉਹ ਜ਼ੁਲਫ਼ਾਂ ਖਿਲਾਰ। ਉਸ ਰਾਹੇ ਜੋ ਵੀ ਰਾਹੀ ਲੰਙਦਾ, ਝੱਲੀਆਂ ਵੱਤ ਪੁੱਛਦੀ ਉਸਨੂੰ ਖਲ੍ਹਾਰ, ਡਿੱਠਾ ਜੇ ਕਿਤੇ ਮੇਰਾ ਬੋਦਿਆਂ ਵਾਲੜਾ, ਨੀਲੇ ਨੈਣਾਂ ਵਾਲੜਾ ਕਿਤੇ ਉਹਦਾ ਯਾਰ?
3248
« on: June 11, 2010, 11:43:48 PM »
ਮੁੰਡੇਰ ਦਿਲ ਦੀ ਤੇ ਨਾਂ ਤੇਰੇ ਦੇ, ਮੈਂ ਰੱਤ ਚੋ ਚੋ ਨੇ ਦੀਪ ਬਾਲੇ।
ਮੈਂ ਡਰ ਰਹੀ ਹਾਂ ਕਿ ਤੇਜ਼ ਬੁੱਲਾ, ਕੋਈ ਜ਼ਿੰਦਗੀ ਦਾ ਨਾ ਆ ਹਿਸਾਲੇ।
ਜਾਂ ਪੌ-ਫੁਟਾਲਾ ਮਨੁੱਖਤਾ ਦਾ, ਨਾ ਹੋਣ ਤੀਕਰ ਲੋਅ ਸਾਥ ਪਾਲੇ।
ਜਾਂ ਨੀਲ ਰੱਤੇ ਦੇ ਨੈਣ ਸਿੱਲ੍ਹੇ ਵੇ ਜਾਣ ਕਿਧਰੇ ਸੂ ਨਾ ਜੰਗਾਲੇ।
ਵੇ ਦੂਰ ਦਿਸਦੀ ਹੈ ਭੋਰ ਹਾਲੇ। ਵੇ ਦੂਰ ਦਿਸਦੀ ਹੈ ਭੋਰ ਹਾਲੇ।
ਸਮੇਂ ਦੇ ਥੇਹ ਤੇ ਵੇ ਵੇਖ ਅੜਿਆ, ਕੋਈ ਬਿੱਲ ਬਤੌਰੀ ਪਈ ਬੋਲਦੀ ਹੈ।
ਵੇ ਅਮਰ ਜੁਗਣੂ ਕੋਈ ਆਤਮਾ ਦਾ, ਚਿਰਾਂ ਤੋਂ ਦੁਨੀਆਂ ਪਈ ਟੋਲਦੀ ਹੈ।
ਬੇ-ਤਾਲ ਸ਼ੂਕਰ ਵੇ ਰਾਕਟਾਂ ਦੀ, ਸੁਣ ਸੁਣ ਕੇ ਧਰਤੀ ਪਈ ਡੋਲਦੀ ਹੈ।
ਵੇ ਵੇਖ ਅੱਲੜ੍ਹ ਮਨੁੱਖ ਹਾਲੇ ਵੀ, ਘੁੱਗੀਆਂ ਦੀ ਥਾਂ ਬਾਜ ਪਾਲ਼ੇ।
ਵੇ ਘੋਰ ਕਾਲੀ ਹੈ ਰਾਤ ਹਾਲੇ। ਵੇ ਘੋਰ ਕਾਲੀ ਹੈ ਰਾਤ ਹਾਲੇ।
ਵੇ ਬਾਝ ਰੇਤਾਂ ਨੇ ਫੋਗ ਸਹਿਰਾ, ਵੇ ਬਿਨ ਸਕੂੰ ਦੇ ਹੈ ਫੋਗ ਮਸਤੀ।
ਵੇ ਦਿਲ-ਮੁਸੱਵਰ ਦੇ ਬਿਨ ਅਜੰਤਾ, ਹੈ ਪੱਥਰਾਂ ਦੀ ਬੇ-ਹਿੱਸ ਬਸਤੀ।
ਵੇ ਚਾਤ੍ਰਿਕ ਲਈ ਤਾਂ ਪਾਕ ਗੰਗਾ - ਦੇ ਪਾਣੀਆਂ ਦੀ ਹੈ ਖਾਕ ਹਸਤੀ।
ਵੇ ਚੰਨ ਦੀ ਥਾਂ ਚਕੋਰੀਆਂ ਤੋਂ, ਹਾਏ ਜਾਣ ਸਾਗਰ ਕਿਵੇਂ ਹੰਗਾਲੇ।
ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ! ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ!
ਵੇ ਹੋ ਵੀ ਸਕਦਾ ਕਿ ਪੌਣ ਮਿੱਠੀ; ਜੋ ਵਗ ਰਹੀ ਹੈ ਤੂਫਾਨ ਹੋਵੇ।
ਜਾਂ ਹੋ ਸਕਦਾ ਕਿ ਮੇਰੇ ਘਰ - ਕੱਲ ਢੁਕਣੀ ਮੇਰੀ ਮਕਾਣ ਹੋਵੇ।
ਜਾਂ ਹੋ ਵੀ ਸਕਦਾ ਕਿ ਕੱਲ ਤੀਕਣ, ਨਾ ਹੋਣ ਡੱਲਾਂ ਨਾ ਡਾਣ ਹੋਵੇ।
ਜਾਂ ਗੋਰ ਅੰਦਰ ਹੀ ਹੋਣ ਕਿਧਰੇ - ਨਾ ਮੁਰਦਿਆਂ ਲਈ ਵੇ ਸਾਹ ਸੰਭਾਲੇ।
ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ। ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ।
ਮੈਂ ਸੋਚਦੀ ਹਾਂ ਕਿ ਵਿੱਸ ਕਾਲੀ, ਹਨੇਰਿਆਂ ਦੀ ਨੂੰ ਕੌਣ ਪੀਵੇ।
ਵੇ ਨੰਗ-ਮੁਨੰਗੀ ਜਹੀ ਧਰਤ ਭੁੱਖੀ, ਵੇ ਹੋਰ ਕਿੰਨੀ ਕੁ ਦੇਰ ਜੀਵੇ।
ਯੁਗ ਵਿਹਾਏ ਨੇ ਬਾਲਦੀ ਨੂੰ, ਹਾਏ ਰੱਤ ਚੋ ਚੋ ਕੇ ਰੋਜ਼ ਦੀਵੇ।
ਪਰ ਨਾ ਹੀ ਬੀਤੀ ਇਹ ਰਾਤ ਕਾਲੀ, ਹੈ ਨਾ ਹੀ ਬੌਹੜੀ ਉਸ਼ੇਰ ਹਾਲੇ।
ਹੈ ਰਾਤ ਕਿੱਨੀ ਕੁ ਦੇਰ ਹਾਲੇ। ਹੈ ਰਾਤ ਕਿੱਨੀ ਕੁ ਦੇਰ ਹਾਲੇ।
3249
« on: June 11, 2010, 11:41:32 PM »
ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆ ਕੀਕਣ ਅਰਘ ਚੜ੍ਹਾਏ ਵੇ। ਕਿਉਂ ਕੋਈ ਡਾਚੀ ਸਾਗਰ ਖਾਤਰ, ਮਾਰੂ-ਥਲ ਛੱਡ ਜਾਏ ਵੇ।
ਕਰਮਾਂ ਦੀ ਮਹਿੰਦੀ ਦਾ ਸੱਜਣਾ ਰੰਗ ਕਿਵੇਂ ਦੱਸ ਚੜ੍ਹਦਾ ਵੇ, ਜਦ ਕਿਸਮਤ ਮਿਰਚਾਂ ਦੇ ਪੱਤਰ ਪੀਠ ਤਲ਼ੀ 'ਤੇ ਲਾਏ ਵੇ।
ਗ਼ਮ ਦਾ ਮੋਤੀਆ ਉੱਤਰ ਆਇਆ, ਸਿਦਕ ਮੇਰੇ ਦੇ ਨੈਣੀਂ ਵੇ, ਪ੍ਰੀਤ ਨਗਰ ਦਾ ਔਖਾ ਪੈਂਡਾ, ਜਿੰਦੜੀ ਕਿੰਝ ਮੁਕਾਏ ਵੇ।
ਕਿੱਕਰਾਂ ਦੇ ਫੁੱਲਾਂ ਦੀ ਅੜਿਆ, ਕੌਣ ਕਰੇਂਦੇ ਰਾਖੀ ਵੇ, ਕਦ ਕੋਈ ਮਾਲੀ ਮਲ੍ਹਿਆਂ ਉੱਤੋਂ, ਹਰੀਅਲ ਆਣ ਉਡਾਏ ਵੇ।
ਪੀੜਾਂ ਦੇ ਧਰਕੇਨੇ ਖਾ-ਖਾ, ਹੋ ਗਏ ਗੀਤ ਕਸੈਲ਼ੇ ਵੇ, ਵਿੱਚ ਨੜੋਏ ਬੈਠੀ ਜਿੰਦੂ ਕੀਕਣ ਸੋਹਿਲੇ ਗਾਏ ਵੇ।
ਪ੍ਰੀਤਾਂ ਦੇ ਗਲ਼ ਛੁਰੀ ਫਿਰੇਂਦੀ, ਵੇਖ ਕੇ ਕਿੰਝ ਕੁਰਲਾਵਾਂ ਵੇ, ਲੈ ਚਾਂਦੀ ਦੇ ਬਿੰਗ ਕਸਾਈਆਂ ਮੇਰੇ ਗਲੇ ਫਸਾਏ ਵੇ।
ਤੜਪ ਤੜਪ ਕੇ ਮਰ ਗਈ ਅੜਿਆ, ਮੇਲ ਤੇਰੇ ਦੀ ਹਸਰਤ ਵੇ, ਐਸੇ ਇਸ਼ਕ ਦੇ ਜ਼ੁਲਮੀ ਰਾਜੇ ਬਿਰਹੋਂ ਬਾਣ ਚਲਾਏ ਵੇ!
ਚੁਗ ਚੁਗ ਰੋੜ ਗਲੀ ਤੇਰੀ ਦੇ ਘੁੰਗਣੀਆਂ ਵੱਤ ਚੱਬ ਲਏ ਵੇ, ਕੱਠੇ ਕਰ ਕਰ ਕੇ ਮੈਂ ਤੀਲੇ ਬੁੱਕਲ ਵਿੱਚ ਧੁਖਾਏ ਵੇ।
ਇੱਕ ਚੁਲੀ ਵੀ ਪੀ ਨਾ ਸਕੀ ਪਿਆਰ ਦੇ ਨਿੱਤਰੇ ਪਾਣੀ ਵੇ, ਵਹਿੰਦੀਆਂ ਸਾਰ ਪਏ ਵਿੱਚ ਪੂਰੇ ਜਾਂ ਮੈਂ ਹੋਠ ਛੁਹਾਏ ਵੇ।
3250
« on: June 11, 2010, 11:21:00 PM »
ਮੈਨੂੰ ਵਿਦਾ ਕਰੋ ਮੇਰੇ ਰਾਮ ਮੈਨੂੰ ਵਿਦਾ ਕਰੋ ! ਕੋਸਾ ਹੰਝ ਸਗਨ ਪਾਉ ਸਾਨੂੰ ਬਿਰਹਾ ਤਲੀ ਧਰੋ ਤੇ ਮੈਨੂੰ ਵਿਦਾ ਕਰੋ !
ਵਾਰੋ ਪੀੜ ਮੇਰੀ ਦੇ ਸਿਰ ਤੋਂ ਨੈਣ- ਸਰਾਂ ਦਾ ਪਾਣੀ ਇਸ ਪਾਣੀ ਨੂੰ ਜੱਗ ਵਿੱਚ ਵੰਡੋ ਹਰ ਇੱਕ ਆਸ਼ਕ ਤਾਣੀ ਪ੍ਰਭ ਜੀ ਜੇ ਕੋਈ ਬੂਦ ਬਚੇ ਉਹਦਾ ਆਪੇ ਘੁੱਟ ਭਰੋ ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸਗਨ ਪਾਉ ਸਾਨੂੰ ਬਿਰਹਾ ਤਲੀ ਧਰੋ ਤੇ ਮੈਨੂੰ ਵਿਦਾ ਕਰੋ !
ਪ੍ਭ ਜੀ ਏਸ ਵਿਦਾ ਦੇ ਵੇਲੇ ਸੱਚੀ ਗੱਲ ਅਲਾਈਏ ਦਾਨ ਕਰਾਈਏ ਜਾਂ ਕਰ ਮੋਤੀ ਤਾ ਕਰ ਬਿਰਹਾ ਪਾਈਏ ਪ੍ਰਭ ਜੀ ਹੁਣ ਤਾ ਬਿਰ੍ਹੋਂ- ਵਿਹੂਣੀ ਮਿੱਟੀ ਮੁਕਤ ਕਰੋ ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸਗਨ ਪਾਉ ਸਾਨੂੰ ਬਿਰਹਾ ਤਲੀ ਧਰੋ ਤੇ ਮੈਨੂੰ ਵਿਦਾ ਕਰੋ !
ਦੁੱਧ ਦੀ ਰੁੱਤੇ ਅੰਮੜੀ ਮੋਈ ਬਾਬਲ ਬਾਲ- ਵਰੇਸੇ ਜੋਬਨ ਰੁੱਤੇ ਸੱਜਣ ਮਰਿਆ ਮੋਏ ਗੀਤ ਪਲੇਠੇ ਹੁਣ ਤਾ ਪ੍ਰਭ ਜੀ ਹਾੜਾ ਜੇ ਸਾਡੀ ਬਾਹੀਂ ਘੁੱਟ ਫੜੋ ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸਗਨ ਪਾਉ ਸਾਨੂੰ ਬਿਰਹਾ ਤਲੀ ਧਰੋ ਤੇ ਮੈਨੂੰ ਵਿਦਾ ਕਰੋ !
3251
« on: June 11, 2010, 11:19:06 PM »
ਦਿਲ ਦੇ ਝੱਲੇ ਮਿਰਗ ਨੂ ਲੱਗੀ ਹੈ ਤੇਹ | ਪਰ ਨੇ ਦਿਸਦੇ ਹਰ ਤਰਫ਼ ਵੀਰਾਂਨ ਥੇਹ |
ਕੀ ਕਰਾ ? ਕਿਥੋਂ ਬੁਝਾਵਾਂ ਮੈਂ ਪਿਆਸ, ਹੋ ਗਏ ਬੰਜਰ ਜਹੇ ਦੋ ਨੈਣ ਏਹ |
ਥਲ ਹੋਏ ਦਿਲ ਚੋ ਗਮਾ ਦੇ ਕਾਫਿਲੇ , ਰੋਜ਼ ਲੰਗਦੇ ਨੇ ਉਡਾ ਜਾਂਦੇ ਨੇ ਖੇਹ |
ਦੁਆਰ ਦਿਲ ਦੇ ਖਾ ਗਈ ਹਠ ਦੀ ਸਿਓਂਕ , ਖਾ ਗਈ ਚੰਦਨ ਦੀ ਦੇਹ ਬਿਰਹੋ ਦੀ ਲੇਹ |
ਰਤਨ ਖੁਸ਼ੀਆਂ ਦੇ ਮਣਾ ਮੂੰਹ ਪੀ ਲਏ , ਇੱਕ ਪਰਾਗਾ ਰੋੜ ਪਰ ਹੋਏ ਨਾ ਪੀਹ |
ਮਨ ਮੋਏ ਦਾ ਗਾਹਕ ਨਾ ਮਿਲਿਆ ਕੋਈ , ਤਨ ਦੀ ਡੋਲੀ ਦੇ ਮਿਲੇ ਪਰ ਰੋਜ਼ ਵੀਹ |
ਚਿਰ ਹੋਇਆ ਮੇਰੇ ਮੁਹਾਂਣੇ ਡੁਬ ਗਏ , ਹੁਣ ਸਹਾਰੇ ਖਿਜਰ ਦੇ ਦੀ ਲੋੜ ਕੀਹ ?
ਜਾਂਣਦੇ ਬੁਝਦੇ ਯੇਰੂ ਦੇ ਰਿਹਨੁਮਾ , ਚਾੜੇ ਨੇ ਬੇ-ਗੁਨਾਹ ਸੂਲੀ ਮਸੀਹ |
ਮੇਰਿਆਂ ਗੀਤਾਂ ਦੀ ਮੈਨਾਂ ਮਰ ਗਈ , ਰਹਿ ਗਿਆ ਪਾਂਧੀ ਮੁਕਾ ਪਹਿਲਾ ਹੀ ਕੋਹ |
ਆਖਰੀ ਫੁੱਲ ਵੀ ਸ਼ਰੀਹ ਦਾ ਡਿਗ ਪਿਆ , ਖਾ ਗਿਆ ਸਰਸਬਜ਼ ਜੂਹਾਂ ਸਰਦ ਪੋਹ |
ਚੰਨ ਦੀ ਰੋਟੀ ਪਕਾਈ ਤਾਰਿਆਂ , ਬਦਲੀਆਂ ਮਰ ਜਾਣੀਆਂ ਗਈਆਂ ਲੈ ਖੋਹ |
ਗੋਦਵੀਂ ਆਸਾਂ ਦੀ ਡੋਰੀ ਟੁੱਟ ਗਈ | ਧਾਣ ਚਿੜੀਆਂ ਠੁੰਗ ਲਏ ਥੌਥੇ ਨੇ ਤੋਹ|
ਪੈ ਗਈਆਂ ਫੁੱਲਾਂ ਦੇ ਮੂੰਹ ਤੇ ਝੁਰੜੀਆਂ , ਤਿਤਲੀਆਂ ਦੀ ਹੋ ਗਈ ਧੁੰਦਲੀ ਨਿਗਾਹ |
ਫੂਕ ਘਤੇ ਪੱਰ ਕਿਸੇ ਅੱਜ ਮੋਰ ਦੇ , ਹਫ਼ ਗਏ ਕਿੱਸੇ ਭੌਰ ਦੇ ਉੱਡ ਉੱਡ ਕੇ ਸਾਹ |
ਵਗ ਰਹੀ ਹੈ ਓਪਰੀ ਜਹੀ ਅੱਜ ਹਵਾ , ਲੌਂਗ ਊਸ਼ਾ ਦੇ, ਦੀ ਹੈ ਕੁਝ ਹੋਰ ਭਾਹ |
ਫੂਕ ਲੈਣੇ ਨੇ ਮੈ ਢਾਰੇ ਆਪਣੇ , ਭੁਲ ਜਾਣੇ ਨੇ ਮੈਂ ਆਪਣੇ ਆਪ ਰਾਹ |
ਦੂਰ ਹੋ ਕ ਬਹਿ ਦਿਲੇ ਦੀਏ ਹਸਰਤੇ , ਛੂਹ ਨਾ ਪੀਰਾਂ ਮਾਰੀਏ ਮੈਨੂ ਨਾ ਛੂਹ |
ਖਾਣ ਦੇ ਜਿੰਦੂ ਨੁੰ ਕੱਲਰ ਸੋਗ ਦੇ , ਮਹਿਕੀਆਂ ਰੋਹੀਆਂ ਦੇ ਵੱਲ ਇਹਨੂੰ ਨਾ ਧੂਹ |
ਥਕ ਗਈ ਮੂੰਹ-ਜ਼ੋਰ ਜਿੰਦ ਲਾਹ ਲੈ ਲਗਾਮ , ਨਰੜ ਕੇ ਬੰਨ ਲੈ ਮੇਰੀ ਬੇ-ਚੈਨ ਰੂਹ |
ਪੀਣ ਦੇ ਆਡਾ ਨੂੰ ਪਾਣੀ ਪੀਣ ਦੇ , ਭਰ ਨਸਾਰਾ. ਵਹਿਣ ਦੇ ਨੈਣਾ ਦੇ ਖੂਹ |
3252
« on: June 11, 2010, 11:16:57 PM »
kya khoob a...
ਮਾਏ ਨੀ ਮਾਏ ! ਮੇਰੇ ਗੀਤਾਂ ਦੇ ਨੈਣਾਂ ਵਿਚ ਬਿਰਹੋਂ ਦੀ ਰੜਕ ਪਵੇ !
ਅੱਦੀ ਅੱਦੀ ਰਾਤੀ- ਉਠ ਰੋਣ ਮੋਏ ਮਿਤਰਾਂ ਨੂੰ ਮਾਏ ਸਾਨੂੰ ਨੀਂਦ ਨ ਪਵੇ !
ਭੇਂ ਭੇਂ ਸੁਗੰਧੀਯਾਂ ਚ- ਬੰਨਾਂ ਫੇਹੇ ਚਾਨਣੀ ਦੇ ਤਾਂ ਵੀ ਸਾਡੀ ਪੀੜ ਨ ਸਵ੍ਹੇ !
ਕੋਸੇ ਕੋਸੇ ਸਾਹਾਂ ਦੀ - ਮੇਂ ਕਰਾਂ ਜੇ ਟਕੋਰ ਮਾਏ, ਸਗੋਂ ਸਾਨੂੰ ਖਾਣ ਨੂੰ ਪਵੇ !
ਆਪੇ ਨੀ ਮੈਂ ਬਾਲੜੀ ਮੈਂ ਹਾਲੇ ਆਪ ਮੱਤਾਂ ਜੋਗੀ ਮਾੱਤ ਕਿਹੜਾ ਏਸ ਨੂਂ ਦਵੇ ? ਆਖ ਸੂੰ ਨੀ ਮਾਏ ਇਹਨੂੰ ਰੋਵੇ ਬੁਲ ਚਿੱਥ ਕੇ ਨੀ , ਜਗ ਕਿਤੇ ਸੁਣ ਨਾ ਲਵੇ !
ਆਖ ਸੂ ਨੀ ਖਾਹ ਲਏ ਟੁੱਕ , ਹਿਜਰਾਂ ਦਾ ਪੱਕਿਆ , ਲੇਖਾ ਦੇ ਨੀ ਪੁੱਠੜੇ ਤਵੇ ! ਚੱਟ ਲੈ ਤਰੇਲ ਲੂਣੀਂ- ਗ਼ਮਾਂ ਦੇ ਗੁਲਾਬ ਤੋ ਨੀ , ਕਾਲਜੇ ਨੂੰ ਹੌਸਲਾ ਰਵ੍ਹੇ !
ਕਿਹੜਿਆ ਸਪੇਰਿਆ ਤੋਂ- ਮੰਗਾ ਕੁੰਜ ਮੇਲ ਦੀ ਮੈ ਮੇਲ ਦੀ ਕੋਈ ਕੁੰਜ ਨਾ ਦਵੇ , ਕਿਹੜਾ ਇਹਨਾ ਦੱਮਾਂ ਦੀਆਂ- ਲੋਭੀਆ ਦੇ ਦਰਾ ਉੱਤੇ , ਵਾਗ ਖੜਾ ਜੋਗਿਆ ਰਵ੍ਹੇ !
ਪੀੜੇ ਨੀ ਪੀੜੇ - ਇਹ ਪਿਆਰ ਐਸੀ ਤਿਤਲੀ ਹੈ ; ਜਿਹੜੀ ਸਦਾ ਸੂਲ ਤੇ ਬਵ੍ਹੇ ! ਪਿਆਰ ਐਸਾ ਭੌਰ ਹੈ ਨੀ ਜਿਦ੍ਹੇ ਕੋਲੋ ਵਾਸ਼ਨਾ ਵੀ , ਲੱਖਾਂ ਕਿਹਾ ਦੂਰ ਹੀ ਰਵ੍ਹੇ ! ਪਿਆਰ ਉਹ ਮਹੱਲ ਹੈ ਨੀ ਜਿਹਦੇ 'ਚ ਪੰਖੇਰੂਆ ਦੇ , ਬਾਜ ਕੁੱਜ ਹੋਰ ਨਾ ਰਵ੍ਹੇ ! ਪਿਆਰ ਐਸਾ ਆਙਨਾ ਹੈ ਜਿਦ੍ਹੇ 'ਚ ਨੀ ਵਸਲਾ ਦਾ ਰੱਤੜਾ ਨਾ ਪਲੰਘ ਡਵ੍ਹੇ !
ਆਖ ਮਾਏ ਅੱਦੀ ਅੱਦੀ ਰਾਤੀਂ ਮੋਏ ਮਿੱਤਰਾ ਦੇ , ਉੱਚੀ ਉੱਚੀ ਨਾਂ ਨਾ ਲਵੇ ! ਮਤੇ ਸਾਡੇ ਮੋਇਆ ਪਿਛੋਂ , ਜੱਗ ਏ ਸ਼ਰੀਕੜਾ ਨੀ , ਗੀਤਾਂ ਨੂੰ ਵੀ ਚੰਦਰਾ ਕਵ੍ਹੇ !
ਮਾਏ ਨੀ ਮਾਏ ! ਮੇਰੇ ਗੀਤਾਂ ਦੇ ਨੈਣਾਂ ਵਿਚ ਬਿਰਹੋਂ ਦੀ ਰੜਕ ਪਵੇ ! ਅੱਦੀ ਅੱਦੀ ਰਾਤੀ- ਉਠ ਰੋਣ ਮੋਏ ਮਿਤਰਾਂ ਨੂੰ ਮਾਏ ਸਾਨੂੰ ਨੀਂਦ ਨ ਪਵੇ !
3253
« on: June 11, 2010, 11:14:54 PM »
ਗ਼ਜ਼ਲ ਜਦ ਵੀ ਤੇਰਾ ਦੀਦਾਰ ਹੋਵੇਗਾ ਝੱਲ ਦਿਲ ਦਾ ਬੀਮਾਰ ਹੋਵੇਗਾ
ਕਿਸੇ ਵੀ ਜਨਮ ਆ ਕੇ ਵੇਖ ਲਵੀਂ ਤੇਰਾ ਹੀ ਇੰਤਜ਼ਾਰ ਹੋਵੇਗਾ
ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ ਸੋਈਉ ਮੇਰਾ ਮਜ਼ਾਰ ਹੋਵੇਗਾ
ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ ਕੋਈ ਦਿਲ ਦਾ ਬੀਮਾਰ ਹੋਵੇਗਾ
ਇੰਜ ਲੱਗਦਾ ਹੈ ‘ਸਿ਼ਵ’ ਦੇ ਸਿ਼ਅਰਾਂ ‘ਚੋਂ ਕੋਈ ਧੁਖਦਾ ਅੰਗਾਰ ਹੋਵੇਗਾ।
3254
« on: June 11, 2010, 11:13:45 PM »
ਮੈਥੋਂ ਮੇਰਾ ਬਿਰਹਾ ਵੱਡਾ ਮੈ ਨਿੱਤ ਕੂਕ ਰਿਹਾ ਮੇਰੀ ਝੋਲੀ ਇੱਕੋ ਹੋਕਾ ਇਹਦੀ ਝੋਲ ਅਥਾਹ !
ਬਾਲ ਵਰੇਸੇ ਇਸ਼ਕ ਗਵਾਚਾ ਜ਼ਖ਼ਮੀ ਹੋ ਗਏ ਸਾਹ ਮੇਰੇ ਹੋਠਾ ਵੇਖ ਲਈ ਚੁੰਮਣਾ ਦੀ ਜੂਨ ਹੰਢਾ !
ਜੋ ਚੁੰਮਣ ਮੇਰੇ ਦਰ 'ਤੇ ਖੜਿਆ ਇਕ ਅੱਧ ਵਾਰੀ ਆ ਮੁੜ ਉਹ ਭੁਲ ਕਦੇ ਨਾ ਲੰਘਿਆ ਏਸ ਦਰਾਂ ਦੇ ਰਾਹ !
ਮੈ ਉਹਨੂੰ ਨਿੱਤ ਉਡੀਕਨ ਬੈਠਾ ਥੱਕਿਆ ਔਂਸਿਆ ਪਾ ਮੈਨੂੰ ਉਹ ਚੁੰਮਣ ਨਾ ਬਹੁੜਿਆ ਸੈ ਚੁੰਮਣਾ ਦੇ ਵਣ ਗਾਹ !
ਉਹ ਚੁੰਮਣ ਮੇਰੇ ਹਾਣ ਦਾ ਵਿਚ ਲੱਖ ਸੂਰਜ ਦਾ ਤਾ ਜਿਹੜੇ ਸਾਹੀ ਚੇਤਰ ਖੇਡਦਾ ਮੈਨੂੰ ਉਸ ਚੁੰਮਣ ਦਾ ਚਾ !
ਪਰਦੇਸੀ ਚੁੰਮਣ ਮੈਂਡਿਆ ਕਦੇ ਵਤਨੀ ਫੇਰਾ ਪਾ ਕਿਤੇ ਸੁੱਚਾ ਬਿਰਹਾ ਤੈਂਡੜਾ ਮੈਥੋ ਜੂਠਾ ਨਾ ਹੋ ਜਾ !
ਬਿਰਹਾ ਵੀ ਲੋਭੀ ਕਾਮ ਦਾ ਇਹਦੀ ਜਾਤ ਕੁਜਾਤ ਨਾ ਕਾ ਭਾਵੇ ਬਿਰਹਾ ਰੱਬੋ ਵੱਡੜਾ ਮੈ ਉੱਚੀ ਕੂਕ ਰਿਹਾ !
3255
« on: June 11, 2010, 11:12:12 PM »
ਗੀਤ ਦਾ ਤੁਰਦਾ ਕਾਫ਼ਲਾ ਮੁੜ ਹੋ ਗਿਆ ਬੇ-ਆਸਰਾ ਮੱਥੇ ‘ਤੇ ਹੋਣੀ ਲਿਖ ਗਈ ਇਕ ਖੂਬਸੂਰਤ ਹਾਦਸਾ!
ਇਕ ਨਾਗ ਚਿੱਟੇ ਦਿਵਸ ਦਾ ਇਕ ਨਾਗ ਕਾਲੀ ਰਾਤ ਦਾ ਇਕ ਵਰਕ ਨੀਲਾ ਕਰ ਗਏ ਕਿਸੇ ਗੀਤ ਦੇ ਇਤਿਹਾਸ ਦਾ!
ਸ਼ਬਦਾਂ ਦੇ ਕਾਲੇ ਥਲਾਂ ਵਿਚ ਮੇਰਾ ਗੀਤ ਸੀ ਜਦ ਮਰ ਰਿਹਾ ਉਹ ਗੀਤ ਤੇਰੀ ਪੈੜ ਨੂੰ ਮੁੜ ਮੁੜ ਪਿਆ ਸੀ ਝਾਕਦਾ!
ਅੰਬਰ ਦੀ ਥਾਲੀ ਤਿੜਕ ਗਈ ਸੁਣ ਜਿ਼ਕਰ ਮੋਏ ਗੀਤ ਦਾ ਧਰਤੀ ਦਾ ਛੰਨਾ ਕੰਬਿਆ ਭਰਿਆ ਹੋਇਆ ਵਿਸ਼ਵਾਸ ਦਾ!
ਜ਼ਖ਼ਮੀ ਹੈ ਪਿੰਡਾ ਸੋਚ ਦਾ ਜ਼ਖ਼ਮੀ ਹੈ ਪਿੰਡਾ ਆਸ ਦਾ ਅੱਜ ਫੇਰ ਮੇਰੇ ਗੀਤ ਲਈ ਕਫ਼ਨ ਨਾ ਮੈਥੋਂ ਪਾਟਦਾ!
ਅੱਜ ਫੇਰ ਹਰ ਇਕ ਸ਼ਬਦ ਦੇ ਨੈਣਾਂ ‘ਚ ਹੰਝੂ ਆ ਗਿਆ ਧਰਤੀ ‘ਤੇ ਕਰਜ਼ਾ ਚੜ੍ਹ ਗਿਆ ਮੇਰੇ ਗੀਤ ਦੀ ਇਕ ਲਾਸ਼ ਦਾ!
ਕਾਗਜ਼ ਦੀ ਨੰਗੀ ਕਬਰ ‘ਤੇ ਇਹ ਗੀਤ ਜੋ ਅੱਜ ਸੌਂ ਗਿਆ ਇਹ ਗੀਤ ਸਾਰੇ ਜੱਗ ਨੂੰ ਪਾਵੇ ਵਫ਼ਾ ਦਾ ਵਾਸਤਾ!
3256
« on: June 11, 2010, 11:10:58 PM »
my fav2.. ਖੂਨ! ਬੇਹਾ ਖੂਨ! ਮੈਂ ਹਾਂ ਬੇਹਾ ਖੂਨ ਨਿੱਕੀ ਉਮਰੇ ਭੋਗ ਲਈ ਅਸਾਂ ਸੈ ਚੁੰਮਣਾਂ ਦੀ ਜੂਨ
ਪਹਿਲਾ ਚੁੰਮਣ ਬਾਲ-ਵਰੇਸੇ ਟੁਰ ਸਾਡੇ ਦਰ ਆਇਆ! ਉਹ ਚੁਮੰਣ ਮਿੱਟੀ ਦੀ ਬਾਜ਼ੀ ਦੋ ਪਲ ਖੇਡ ਗਵਾਇਆ! ਦੂਜਾ ਚੁੰਮਣ ਜੋ ਸਾਨੂੰ ਜੁੜਿਆ ਉਹ ਸਾਡੇ ਮੇਚ ਨਾ ਆਇਆ! ਉਸ ਮਗਰੋਂ ਸੈ ਚੁੰਮਣ ਜੁੜਿਆ ਪਰ ਹੋਠੀਂ ਨਾ ਲਾਇਆ! ਮੁੜ ਨਾ ਪਾਪ ਕਮਾਇਆ!!
ਪਰ ਇਹ ਕੇਹਾ ਅੱਜ ਦਾ ਚੁੰਮਣ ਗਲ ਸਾਡੇ ਲੱਗ ਰੋਇਆ? ਹੋਠਾਂ ਦੀ ਦਹਿਲੀਜ਼ ਸਿਉਂਕੀ ਤੇ ਚਾਨਣ ਜਿਸ ਚੋਇਆ! ਇਹ ਚੁੰਮਣ ਸਾਡਾ ਸੱਜਣ ਦਿੱਸਦਾ ਇਹ ਚੁੰਮਣ ਸਾਡਾ ਮਹਿਰਮ ਹੋਇਆ ਡੂੰਘੀ ਢਾਬ ਹਿਜਰ ਦੀ ਸਾਡੀ ਡੁੱਬ ਮੋਇਆ, ਡੁੱਬ ਮੋਇਆ! ਸਾਡਾ ਤਨ-ਮਨ ਹਰਿਆ ਹੋਇਆ!
ਪਰ ਇਹ ਕਿਹਾ ਕੁ ਦਿਲ-ਪਰਚਾਵਾ ਪਰ ਇਹ ਕਿਹਾ ਸਕੂਨ? ਮੈਨ ਹਾਂ, ਬੇਹਾ ਖੂਨ! ਖੂਨ! ਬੇਹਾ ਖੂਨ! ਬਾਸ਼ੇ ਨੂੰ ਇਕ ਤਿਤਲੀ ਕਹਿਣਾ ਇਹ ਹੈ ਨਿਰਾ ਜਨੂਨ! ਬਾਲ-ਵਰੋਸੇ ਜਿਹੜਾ ਮਰਿਆ ਉਸ ਚੁੰਮਣ ਦੀ ਊਣ ਮਰ-ਮੁੱਕ ਕੇ ਵੀ ਕਰ ਨਾ ਸਕਦਾ ਪੂਰੀ ਬੇਹਾ ਖੂਨ!
ਭਾਵੇਂ ਇਹ ਬ੍ਰਹਮੰਡ ਵੀ ਫੋਲੇ ਜਾਂ ਅਰੂਨ ਵਰੂਨ! ਇਹ ਵੀ ਇਕ ਜਨੂਨ! ਮੈਂ ਹਾਲੇ ਤਾਜ਼ੇ ਦਾ ਤਾਜ਼ਾ ਸਮਝੇ ਮੇਰਾ ਖੂਨ! ਨਿੱਕੀ ਉਮਰੇ ਭੋਗ ਲਈ ਜਿਸ ਸੈ ਚੁੰਮਣਾਂ ਦੀ ਜੂਨ ਖੂਨ! ਬੇਹਾ ਖੂਨ! ਮੈਂ ਹਾਂ ਬੇਹਾ ਖੂਨ!!
3257
« on: June 11, 2010, 11:08:57 PM »
ਉਹ ਜਦ ਮਿਲਦਾ ਮੁਸਕਾਂਦਾ ਤੇ ਗੱਲਾਂ ਕਰਦਾ ਹੈ ਸਾਦ-ਮੁਰਾਦਾ ਆਸ਼ਕ ਚਿਹਰਾ ਝਮ ਝਮ ਕਰਦਾ ਹੈ ਨਿਰਮਲ ਚੋਅ ਦੇ ਜਲ ਵਿਚ ਪਹੁ ਦਾ ਸੂਰਜ ਤਰਦਾ ਹੈ ਕੁਹਰਾਈਆਂ ਅੱਖੀਆਂ ਵਿਚ ਘਿਉ ਦਾ ਦੀਵਾ ਬਲਦਾ ਹੈ ਲੋਕ ਗੀਤ ਦਾ ਬੋਲ ਦੰਦਾਸੀ ਅੱਗ ਵਿਚ ਸੜਦਾ ਹੈ ਬੂਰੀ ਆਈ ਅੰਬਾਂ ‘ਤੇ ਪੁਰਵੱਈਆ ਵਗਦਾ ਹੈ ਝਿੜੀਆਂ ਦੇ ਵਿਚ ਕਾਲਾ ਬੱਦਲ ਛਮ ਛਮ ਵਰ੍ਹਦਾ ਹੈ ਆਸ਼ਕ, ਪੀਰ, ਫਕੀਰ ਕੋਈ ਸਾਈਂ ਦੋਹਰੇ ਪੜ੍ਹਦਾ ਹੈ ਤਕੀਏ ਉੱਗਿਆ ਥੋਹਰ ਦਾ ਬੂਟਾ ਚੁੱਪ ਤੋਂ ਡਰਦਾ ਹੈ ਵਣਜਾਰੇ ਦੀ ਅੱਗ ਦਾ ਧੂਆਂ ਥੇਹ ‘ਤੇ ਤਰਦਾ ਹੈ, ਮੜ੍ਹੀਆਂ ਵਾਲਾ ਮੰਦਿਰ ਰਾਤੀਂ ਗੱਲਾਂ ਕਰਦਾ ਹੈ
3258
« on: June 11, 2010, 11:07:19 PM »
ਮੈਂ ਦੋਸਤੀ ਦੇ ਜਸ਼ਨ ‘ਤੇ ਇਹ ਗੀਤ ਜੋ ਅੱਜ ਪੜ੍ਹ ਰਿਹਾਂ ਮੈਂ ਦੋਸਤਾਂ ਦੀ ਦੋਸਤੀ ਦੀ ਨਜ਼ਰ ਇਸ ਨੂੰ ਕਰ ਰਿਹਾਂ ਮੈਂ ਦੋਸਤਾਂ ਲਈ ਫ਼ੇਰ ਅੱਜ ਇਕ ਵਾਰ ਸੂਲੀ ਚੜ੍ਹ ਰਿਹਾਂ।
ਮੈਂ ਏਸ ਤੋਂ ਪਹਿਲਾਂ ਕਿ ਅੱਜ ਦੇ ਗੀਤ ਦੀ ਸੂਲੀ ਚੜ੍ਹਾਂ ਤੇ ਇਸ ਗੁਲਾਬੀ ਮਹਿਕਦੇ ਮੈਂ ਜਸ਼ਨ ਨੂੰ ਸੋਗੀ ਕਰਾਂ ਮੈਂ ਸੋਚਦਾ ਕਿ ਜੁਲਫ਼ ਦਾ ਨਹੀਂ ਜੁਲਮ ਦਾ ਨਗ਼ਮਾ ਪੜ੍ਹਾਂ ਤੇ ਦੋਸਤਾਂ ਦੀ ਤਲੀ ‘ਤੇ ਕੁਝ ਸੁਲਗਦੇ ਅੱਖਰ ਧਰਾਂ।
ਦੋਸਤੋ ਅੱਜ ਦੋਸਤੀ ਦੀ ਪੋਹ-ਸੁਦੀ ਸੰਗਰਾਂਦ ‘ਤੇ ਇਹ ਜੋ ਮੈਂ ਅੱਜ ਅੱਗ ਦੇ ਕੁਝ ਸ਼ਬਦ ਭੇਟਾ ਕਰ ਰਿਹਾਂ ਮੈਂ ਜੋ ਗੀਤਾਂ ਦਾ ਮਸੀਹਾ ਫੇਰ ਸੂਲੀ ਚੜ੍ਹ ਰਿਹਾਂ ਮੈਂ ਦੋਸਤੀ ਦਾ ਖੂਬਸੂਰਤ ਫ਼ਰਜ ਪੂਰਾ ਕਰ ਰਿਹਾਂ ਮੈਂ ਦੋਸਤੀ ਦੇ ਮੌਸਮਾਂ ਦਾ ਰੰਗ ਗੂੜ੍ਹਾ ਕਰ ਰਿਹਾਂ।
ਦੋਸਤੋ ਇਸ ਅੱਗ ਦੇ ਤੇ ਧੁੱਪ ਦੇ ਤਹਿਵਾਰ ‘ਤੇ ਮੈਂ ਵੇਖਦਾਂ ਕਿ ਸਾਡਿਆਂ ਲਹੂਆਂ ਦਾ ਮੌਸਮ ਸਰਦ ਹੈ ਮੈਂ ਵੇਖਦਾਂ ਕਿ ਹੱਕ ਲਈ ਉੱਠੀ ਹੋਈ ਆਵਾਜ਼ ਦੇ ਸ਼ਬਦਾਂ ਦਾ ਸਿੱਕਾ ਸੀਤ ਹੈ ਬੋਲਾਂ ਦਾ ਲੋਹਾ ਸਰਦ ਹੈ ਮੈਂ ਵੇਖਦਾ ਕਿ ਚਮਨ ਵਿਚ ਆਈ ਹੋਈ ਬਹਾਰ ਦੇ ਹੋਠਾਂ ‘ਤੇ ਡੂੰਘੀ ਚੁੱਪ ਹੈ ਅੱਖਾਂ ‘ਚ ਗੂਹੜਾ ਦਰਦ ਹੈ ਦੋਸਤੋ ਅਜ ਦੋਸਤੀ ਦੇ ਸੂਰਜੀ ਇਸ ਦਿਵਸ ‘ਤੇ ਇਹ ਜਿੰਦਗੀ ਦੀ ਜਿ਼ੰਦਗੀ ਦੇ ਵਾਰਸਾਂ ਨੂੰ ਅਰਜ਼ ਹੈ ਕਿ ਜਿੰਦਗੀ ਇਕ ਖ਼ਾਬ ਨਹੀਂ ਸਗੋਂ ਜਿੰਦਗੀ ਇਕ ਫ਼ਰਜ਼ ਹੈ।
ਜਿੰਦਗੀ ਦੇ ਵਾਰਸੋ ਇਸ ਫ਼ਰਜ਼ ਨੂੰ ਪੂਰਾ ਕਰੋ ਤੇ ਦੋਸਤੀ ਦੇ ਰੰਗ ਨੂੰ ਕੁਝ ਹੋਰ ਵੀ ਗੂਹੜਾ ਕਰੋ ਇਹ ਜੋ ਸਾਡੀ ਦੋਸਤੀ ਦਾ ਸਰਦ ਮੌਸਮ ਆ ਗਿਐ ਏਸ ਮੌਸਮ ਦੀ ਤਲੀ ‘ਤੇ ਸੁਲਗਦੇ ਸੂਰਜ ਧਰੋ ਤੇ ਜਿੰਦਗੀ ਦੇ ਅਮਲ, ਇਸ਼ਕ ਸੱਚ, ਸੁਹਜ, ਗਿਆਨ ਦੀ ਸ਼ੌਕ ਦੇ ਸਿ਼ਵਾਲਿਆਂ ‘ਚ ਬੈਠ ਕੇ ਪੂਜਾ ਕਰੋ ਤੇ ਜਿੰਦਗੀ ਦੇ ਕਾਤਲਾਂ ਨੂੰ ਕੂਕ ਕੇ ਅੱਜ ਇਹ ਕਹੋ ਕਿ ਜਿੰਦਗੀ ਦੇ ਅਰਥ ਬਹੁ-ਹੁਸੀਨ ਨੇ ਆਉ ਪੜ੍ਹੋ ਤੇ ਆਉਣ ਵਾਲੇ ਸੂਰਜਾਂ ਦੀ ਧੁੱਪ ਨਾ ਜ਼ਖਮੀ ਕਰੋ।
ਦੋਸਤੋ ਅੱਜ ਸੁਰਖ ਤੋਂ ਸੂਹੇ ਦੁਪਹਿਰੇ-ਲਹੂ ਦਾ ਉਮਰ ਦੇ ਧੁਪਿਆਏ ਪੱਤਣਾਂ ‘ਤੇ ਜੋ ਮੇਲਾ ਹੋ ਰਿਹੈ ਦੋਸਤੋ ਗੁਲਨਾਰ, ਗੂੜ੍ਹ ਤੇ ਹਿਨਾਏ-ਸ਼ੌਕ ਦਾ ਤੇ ਹੁਸਨ ਦੀ ਮਾਸੂਮੀਅਤ ਦਾ ਪੁਰਬ ਜੋ ਅੱਜ ਹੋ ਰਿਹੈ ਦੋਸਤੋ ਸੂਹੀ ਮੁਹੱਬਤ ਦੇ ਸ਼ਰਾਬੀ ਜਿ਼ਕਰ ਦਾ ਤੇ ਅੱਜ ਸੁਨਹਿਰੇ ਦਿਲਾਂ ਦਾ ਜੋ ਸ਼ੋਰ ਉੱਚੀ ਹੋ ਰਿਹੈ ਮੈਂ ਸ਼ੋਰ ਵਿਚ ਵੀ ਸੁਣ ਰਿਹਾਂ ਇਕ ਹਰਫ਼ ਬੈਠਾ ਰੋ ਰਿਹੈ ਇਕ ਦੋਸਤੀ ਦਾ ਹਰਫ਼ ਜਿਹੜਾ ਰੋਜ਼ ਜ਼ਖ਼ਮੀ ਹੋ ਰਿਹੈ।
ਦੋਸਤੋ ਇਸ ਹਰਫ਼ ਨੂੰ ਹੁਣ ਹੋਰ ਜ਼ਖ਼ਮੀ ਨਾ ਕਰੋ ਆਉਣ ਵਾਲੇ ਸੂਰਜਾਂ ਦੀ ਧੁੱਪ ਦੀ ਰਾਖੀ ਕਰੋ ਇਹ ਜੋ ਸਾਡੀ ਖੁਦਕਸ਼ੀ ਦਾ ਸਰਦ ਮੌਸਮ ਆ ਰਿਹੈ ਏਸ ਮੌਸਮ ਤੋਂ ਬਚਣ ਦਾ ਕੋਈ ਤਾਂ ਹੀਲਾ ਕਰੋ ਏਸ ਮੌਸਮ ਦੀ ਤਲੀ ‘ਤੇ ਕੋਈ ਤਾਂ ਸੂਰਜ ਧਰੋ।
ਦੋਸਤੋ ਅੱਜ ਦੋਸਤੀ ਦੀ ਅਰਗਵਾਨੀ ਸ਼ਾਮ ‘ਤੇ ਜੇ ਦੋਸਤ ਮੇਰੇ ਗੀਤ ਦੇ ਅੱਜ ਪਾਕ ਹਰਫ਼ ਪੜ੍ਹ ਸਕੇ ਜੇ ਦੋਸਤ ਅੱਜ ਦੀ ਦੋਸਤੀ ਦੀ ਮੁਸਕਰਾਂਦੀ ਸ਼ਾਮ ‘ਤੇ ਜੇ ਜੰਗ ਦੇ ਤੇ ਅਮਨ ਦੇ ਅੱਜ ਠੀਕ ਅਰਥ ਕਰ ਸਕੇ ਤਾਂ ਦੋਸਤਾਂ ਦੀ ਕਸਮ ਹੈ ਮੈਂ ਦੋਸਤਾਂ ਲਈ ਮਰਾਂਗਾ ਮੈਂ ਦੋਸਤੀ ਦੇ ਮੌਸਮਾਂ ਨੂੰ ਹੋਰ ਗੂਹੜਾ ਕਰਾਂਗਾ ਮੈਂ ਮਸੀਹਾ ਦੋਸਤੀ ਦਾ ਰੋਜ਼ ਸੂਲੀ ਚੜ੍ਹਾਂਗਾ।
ਦੋਸਤੋ ਓ ਮਹਿਰਮੋੰ ਓ ਸਾਥਿਓ ਓ ਬੇਲੀਓ ਮੈਂ ਮੁਹੱਬਤ ਦੀ ਕਸਮ ਖਾ ਕੇ ਇਹ ਵਾਅਦਾ ਕਰ ਰਿਹਾਂ ਮੈਂ ਦੋਸਤੀ ਦੇ ਨਾਮ ਤੋਂ ਸਭ ਕੁਝ ਨਿਛਾਵਰ ਕਰ ਰਿਹਾਂ ਤੇ ਇਨਕਲਾਬ ਆਉਣ ਤਕ ਮੈਂ ਰੋਜ਼ ਸੂਲੀ ਚੜ੍ਹ ਰਿਹਾਂ।
3259
« on: June 11, 2010, 11:04:49 PM »
ਕੱਲ੍ਹ ਨਵੇਂ ਜਦ ਸਾਲ ਦਾ ਸੂਰਜ ਸੁਨਹਿਰੀ ਚੜ੍ਹੇਗਾ ਮੇਰੀਆਂ ਰਾਤਾਂ ਦਾ ਤੇਰੇ ਨਾਂ ਸੁਨੇਹਾ ਪੜ੍ਹੇਗਾ ਤੇ ਵਫ਼ਾ ਹਰਫ਼ ਇਕ ਤੇਰੀ ਤਲੀ ‘ਤੇ ਧਰੇਗਾ।
ਤੂੰ ਵਫ਼ਾ ਦਾ ਹਰਫ਼ ਆਪਣੀ ਧੁੱਪ ਵਿਚ ਜੇ ਪੜ੍ਹ ਸਕੀ ਤਾਂ ਤੇਰਾ ਸੂਰਜ ਮੇਰੀਆਂ ਰਾਤਾਂ ਨੂੰ ਸਜਦਾ ਕਰੇਗਾ ਤੇ ਰੋਜ਼ ਤੇਰੀ ਯਾਦ ਵਿਚ ਇਕ ਗੀਤ ਸੂਲੀ ਚੜ੍ਹੇਗਾ।
ਪਰ ਵਫ਼ਾ ਦਾ ਹਰਫ਼ ਇਹ ਔਖਾ ਹੈ ਏਡਾ ਪੜ੍ਹਨ ਨੂੰ ਰਾਤਾਂ ਦਾ ਪੈਂਡਾ ਝਾਗ ਕੇ ਕੋਈ ਸਿਦਕ ਵਾਲਾ ਪੜ੍ਹੇਗਾ ਅੱਖਾਂ ‘ਚ ਸੂਰਜ ਬੀਜ ਕੇ ਤੇ ਅਰਥ ਇਸ ਦੇ ਕਰੇਗਾ।
ਤੂੰ ਵਫ਼ਾ ਦਾ ਹਰਫ਼ ਇਹ ਪਰ ਪੜ੍ਹਨ ਦੀ ਕੋਸਿ਼ਸ਼ ਕਰੀਂ ਜੇ ਪੜ੍ਹ ਸਕੀ ਤਾਂ ਇਸ਼ਕ ਤੇਰੇ ਪੈਰ ਸੁੱਚੇ ਫੜੇਗਾ ਤੇ ਤਾਰਿਆਂ ਦਾ ਤਾਜ ਤੇਰੇ ਸੀਸ ਉਪਰ ਧਰੇਗਾ।
ਇਹ ਵਫ਼ਾ ਦਾ ਹਰਫ਼ ਪਰ ਜੇ ਤੂੰ ਕਿਤੇ ਨਾ ਪੜ੍ਹ ਸਕੀ ਤਾਂ ਮੁੜ ਮੁਹੱਬਤ ‘ਤੇ ਕੋਈ ਇਤਬਾਰ ਕੀਕਣ ਕਰੇਗਾ ਤੇ ਧੁੱਪ ਵਿਚ ਇਹ ਹਰਫ਼ ਪੜ੍ਹਨੋਂ ਹਰ ਜ਼ਮਾਨਾ ਡਰੇਗਾ।
ਦੁਨੀਆ ਦੇ ਆਸ਼ਕ ਬੈਠ ਕੇ ਤੈਨੂੰ ਖ਼ਤ ਜਵਾਬੀ ਲਿਖਣਗੇ ਪੁੱਛਣਗੇ ਏਸ ਹਰਫ਼ ਦੀ ਤਕਦੀਰ ਦਾ ਕੀ ਬਣੇਗਾ ਪੁੱਛਣਗੇ ਏਸ ਹਰਫ਼ ਨੂੰ ਧਰਤੀ ‘ਤੇ ਕਿਹੜਾ ਪੜ੍ਹੇਗਾ।
ਦੁਨੀਆ ਦੇ ਆਸ਼ਕਾਂ ਨੂੰ ਵੀ ਉੱਤਰ ਜੇ ਤੂੰ ਨਾ ਮੋੜਿਆ ਤਾਂ ਦੋਸ਼ ਮੇਰੀ ਮੌਤ ਦਾ ਤੇਰੇ ਸਿਰ ਜ਼ਮਾਨਾ ਮੜ੍ਹੇਗਾ ਤੇ ਜੱਗ ਮੇਰੀ ਮੌਤ ਦਾ ਸੋਗੀ ਸੁਨੇਹਾ ਪੜ੍ਹੇਗਾ।
3260
« on: June 11, 2010, 11:03:24 PM »
ਹੈ ਚਿਰ ਹੋਇਆ ਮੇਰਾ ਆਪਾ ਮੇਰੇ ਸੰਗ ਰੁੱਸ ਕੇ ਕਿਤੇ ਤੁਰ ਗਿਆ ਹੈ ਤੇ ਮੇਰੇ ਕੋਲ ਮੇਰਾ ਸੱਖਣਾ ਕਲਬੂਤ ਬਾਕੀ ਹੈ ਤੇ ਮੇਰੇ ਘਰ ਦੀ ਹਰ ਦੀਵਾਰ ‘ਤੇ ਛਾਈ ਉਦਾਸੀ ਹੈ ਹੈ ਚਿਰ ਹੋਇਆ ਮੇਰਾ ਆਪਾ ਮੇਰੇ ਸੰਗ ਰੁੱਸ ਕੇ ਕਿਤੇ ਤੁਰ ਗਿਆ ਹੈ ਤੇ ਮੇਰਾ ਘਰ ਉਹਦੇ ਤੁਰ ਜਾਣ ਪਿੱਛੋਂ ਝੁਰ ਰਿਹਾ ਹੈ।
ਉਹ ਅਕਸਰ ਬਹੁਤ ਡੂੰਘੀ ਰਾਤ ਗਏ ਹੀ ਘਰ ਪਰਤਦਾ ਸੀ ਤੇ ਸੂਰਜ ਹੁੰਦਿਆਂ ਉਹ ਘਰ ਦਿਆਂ ਭਿੱਤਾਂ ਤੋਂ ਡਰਦਾ ਸੀ ਉਹ ਕਿਹੜੇ ਹਿਰਨ ਲੰਙੇ ਕਰ ਰਿਹਾ ਸੀ ਕੁਝ ਨਾ ਦੱਸਦਾ ਸੀ ਤੇ ਦਿਨ ਭਰ ਆਪਣੇ ਪਰਛਾਵਿਆਂ ਪਿੱਛੇ ਹੀ ਨੱਸਦਾ ਸੀ
ਮੈਨੂੰ ਉਹਦੀ ਦੇਵਦਾਸੀ ਭਟਕਣਾ ਅਕਸਰ ਡਰਾਂਦੀ ਸੀ ਤੇ ਉਹਦੀ ਅੱਖ ਦੀ ਵਹਿਸ਼ਤ ਜਿਵੇਂ ਸ਼ੀਸ਼ੇ ਨੂੰ ਖਾਂਦੀ ਸੀ ਤੇ ਉਹਦੀ ਚੁੱਪ ਬੁੱਢੇ ਘਰ ਦੇ ਹੁਣ ਜਾਲੇ ਹਿਲਾਂਦੀ ਸੀ
ਮੈਂ ਇਕ ਦਿਨ ਧੁੱਪ ਵਿਚ ਉਹ ਘਰ ਦੀਆਂ ਕੰਧਾਂ ਵਿਖਾ ਬੈਠਾ ਉਹ ਧੁੱਪ ਵਿਚ ਰੋਂਦੀਆਂ ਕੰਧਾਂ ਦੀ ਗੱਲ ਸੀਨੇ ਨੂੰ ਲਾ ਬੈਠਾ ਮੈਂ ਐਵੇਂ ਭੁੱਲ ਕੰਧਾਂ ਦੀ ਗੱਲ ਉਸ ਨੂੰ ਸੁਣਾ ਬੈਠਾ ਤੇ ਉਹਦਾ ਸਾਥ ਕੰਧਾਂ ਤੋਂ ਹਮੇਸ਼ਾ ਲਈ ਗਵਾ ਬੈਠਾ
ਉਹ ਘਰ ਛੱਡਣ ਤੋਂ ਪਹਿਲਾਂ ਉਸ ਦਿਨ ਹਰ ਖੂੰਜ ਵਿਚ ਫਿਰਿਆ ਤੇ ਗਰ ਵਿਚ ਖੰਘ ਰਹੀਆਂ ਬੀਮਾਰ ਸਭ ਇੱਟਾਂ ਦੇ ਗਲੀਂ ਮਿਲਿਆ ਤੇ ਉਸ ਮਨਹੂਸ ਦਿਨ ਪਿੱਛੋਂ ਕਦੇ ਉਹ ਘਰ ਨਾ ਮੁੜਿਆ
ਹੁਣ ਜਦ ਵੀ ਰੇਲ ਦੀ ਪਟੜੀ ‘ਤੇ ਕੋਈ ਖੁਦਕੁਸ਼ੀ ਕਰਦੈ ਜਾਂ ਟੋਲਾ ਭਿਕਸੂਆਂ ਦਾ ਸਿਰ ਮੁਨਾਈ ਸ਼ਹਿਰ ਵਿਚ ਚਲਦੈ ਜਾਂ ਨਕਸਲਬਾੜੀਆ ਕੋਈ ਕਿਸੇ ਨੂੰ ਕਤਲ ਜਦ ਕਰਦੈ ਤਾਂ ਮੇਰੇ ਘਰ ਦੀਆਂ ਕੰਧਾਂ ਨੂੰ ਉਸ ਪਲ ਤਾਪ ਆ ਚੜ੍ਹਦੈ ਤੇ ਬੁੱਢੇ ਘਰ ਦੀਆਂ ਬੀਮਾਰ ਇੱਟਾਂ ਦਾ ਬਦਨ ਠਰਦੈ
ਇਹ ਬੁੱਢੇ ਘਰ ਦੀਆਂ ਬੀਮਾਰ ਇੱਟਾਂ ਨੂੰ ਭਰੋਸਾ ਹੈ ਉਹ ਜਿਥੇ ਵੀ ਹੈ ਜਿਹੜੇ ਹਾਲ ਵਿਚ ਹੈ ਉਹ ਬੇਦੋਸ਼ਾ ਹੈ ਉਹਨੂੰ ਘਰ ‘ਤੇ ਨਹੀਂ ਘਰ ਦੀਆਂ ਕੰਧਾਂ ‘ਤੇ ਰੋਸਾ ਹੈ
ਹੈ ਚਿਰ ਹੋਇਆ ਮੇਰਾ ਆਪਾ ਮੇਰੇ ਸੰਗ ਰੁੱਸ ਕੇ ਕਿਤੇ ਤੁਰ ਗਿਆ ਹੈ ਤੇ ਮੇਰੇ ਕੋਲ ਮੇਰਾ ਸੱਖਣਾ ਕਲਬੂਤ ਬਾਕੀ ਹੈ ਜੋ ਬੁੱਢੇ ਘਰ ਦੀਆਂ ਹੁਣ ਮਰ ਰਹੀਆਂ ਕੰਧਾਂ ਦਾ ਸਾਥੀ ਹੈ।
|