This section allows you to view all posts made by this member. Note that you can only see posts made in areas you currently have access to.
Topics - G@RRy S@NDHU
Pages: 1 2 [3] 4 5 6 7 8 ... 14
41
« on: December 16, 2012, 09:25:19 AM »
Ek vaar Chota jeha Bacha apne Gareeb jehe Daddy nal Mela dekhn gea.. Mele vich bacha har ek cheej Laina choundha c.. Ohs Bache ne apne Daddy nu keha,''daddy,. Oh dekho kini Sohni car hai, menu oh lai deo'' ohde daddy kol paise nahi c.. Fir v oh bche di ungil Farh k turi gea.. Bache ne hor v bahut kuj manghea.. Par Ohde Daddy ne ohnu kuj v na lai k dita... Bche nu apne peo te bahut Gussa c..
Suddenly, bache di ungil shut gai.. Bacha Gawaach Gea.., oh ek dukaan laghe khra ho k Ron lag pea.., ek aadmi ne ohnu chup kroun lai Toys lai k dite.. Par oh bache ne keha ki menu sirf apna daddy chaidha hai..
Dekh lwo kina fark hai.. Pheln ohi bacha Har toy lai laina choundha c te apne daddy te Gussa kar reha c.. Par Baad ch ohi munda kuj v nahi laina choundha c.. Sirf apne Daddy nu labh reha c..
Is Story da asli moral eh hai ki Asi Saare insaan.. Apne daddy matlb ki Rab di ungil farh k eh dunia da mela dekhn aaye haan.. Sanu ajey apne Daddy (Rab) di kadar nahi.. Sada dhyaan ajey sirf dunia dia Cheeja te hai., pta te ohs Din laghna jis Din Rab ne ungil Shad diti.. Fir sanu v dunia di Koi cheej ni chnghi lgni te asi sirf apne peo.. Apne Rab nu labhna... :okk: :okk: :okk: :okk: :okk:
42
« on: November 14, 2012, 10:53:28 PM »
ਮਾਂ ਧਰਤੀਏ ਤੇਰੀਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ ਜਿੱਥੇ ਵਾਲ ਤਰਸਦੇ ਕੰਘੀਆਂ ਨੂੰ ਨੱਕ ਵਗਦੇ,ਅੱਖਾਂਚੁੰਨ੍ਹੀਆਂ ਤੇ ਦੰਦ ਕਰੇੜੇ, ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ ਜਿੱਥੇ ਰੂਹ ਬਣਗੀਇੱਕ ਹਾਵਾ ਹੈ ਜਿੱਥੇ ਜ਼ਿੰਦਗੀ ਇੱਕ ਪਛਤਾਵਾ ਹੈ ਜਿੱਥੇ ਕੈਦ ਅਣਖ਼ਦਾ ਲਾਵਾ ਹੈ ਜਿੱਥੇ ਅਕਲ ਮਸੋਸੀ ਮੁੜ ਪਈ ਖਾ ਰੋਜ਼ ਥਪੇੜੇ ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ... ਜਿੱਥੇ ਲੋਕ ਬੜੇ ਮਜ਼ਬੂਰ ਜਿਹੇ ਦਿੱਲੀ ਦੇ ਦਿਲ ਤੋਂ ਦੂਰ ਜਿਹੇ ਤੇ ਭੁੱਖਾਂ ਵਿੱਚਮਸ਼ਹੂਰ ਜਿਹੇ ਜਿੱਥੇ ਮਰ ਕੇ ਚਾਂਭਲ ਜਾਂਵਦੇ ਹਨ ਭੂਤ ਜਠੇਰੇ ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ... ਜਿੱਥੇ ਬੰਦਾ ਜੰਮਦਾ ਸੀਰੀ ਹੈ ਟਕਿਆਂ ਦੀ ਮੀਰੀ ਪੀਰੀ ਹੈ ਜਿੱਥੇ ਕਰਜ਼ੇ ਹੇਠਪੰਜੀਰੀ ਹੈ ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ.
43
« on: October 14, 2012, 11:01:57 AM »
This is a beautiful article: The woman in your life, very well expressed
Tomorrow you may get a working woman, but you should marry her with these facts as well.
Here is a girl, who is as much educated as you are; Who is earning almost as much as you do;
One, who has dreams and aspirations just as you have because she is as human as you are;
One, who has never entered the kitchen in her life just like you or your Sister haven't, as she was busy in studies and competing in a system that gives no special concession to girls for their culinary achievements
One, who has lived and loved her parents & brothers & sisters, almost as much as you do for 20-25 years of her life;
One, who has bravely agreed to leave behind all that, her home, people who love her, to adopt your home, your family, your ways and even your family ,name
One, who is somehow expected to be a master-chef from day #1, while you sleep oblivious to her predicament in her new circumstances, environment and that kitchen
One, who is expected to make the tea, first thing in the morning and cook food at the end of the day, even if she is as tired as you are, maybe more, and yet never ever expected to complain; to be a servant, a cook, a mother, a wife, even if she doesn't want to; and is learning just like you are as to what you want from her; and is clumsy and sloppy at times and knows that you won't like it if she is too demanding, or if she learns faster than you;
One, who has her own set of friends, and that includes boys and even men at her workplace too, those, who she knows from school days and yet is willing to put all that on the back-burners to avoid your irrational jealousy, unnecessary competition and your inherent insecurities;
Yes, she can drink and dance just as well as you can, but won't, simply Because you won't like it, even though you say otherwise
One, who can be late from work once in a while when deadlines, just like yours, are to be met;
One, who is doing her level best and wants to make this most important, relationship in her entire life a grand success, if you just help her some and trust her;
One, who just wants one thing from you, as you are the only one she knows in your entire house - your unstinted support, your sensitivities and most importantly - your understanding, or love, if you may call it.
But not many guys understand this
Please appreciate "HER"
44
« on: October 13, 2012, 09:19:56 PM »
ssa frienss.. main ajj betha ah pic dekh rea c n mere mann ch ik khayal aaya k only female e eh wala dard sehndi aa,, ki rabb ne eh dhokha kita aa females naal.. apne apne view deo,, if yes ... then ki rabb galat aa??? if no.. then why?? may be.. mere wrga aa banda v kuj v smjh nai.. option hona chaida c... means man nu v include krna c rabb ne..?? 8->
45
« on: October 10, 2012, 08:39:19 PM »
ਇਕ ਵਾਰ ੧ ਜੱਟ ਤੇ ੧ ਮੇਮ ਜਹਾਜ ਚ ਇੱਕਠੇ ਬੈਠ ਜਾਦੇ ਨੇ .... ਮੇਮ ਕਿਸੇ ਯੂਨਿਵੇਰ੍ਸਿਟੀ ਚ H O D ਸੀ ਉਸਨੁ ਆਪਣੀ ਪਢ਼ਾਈ ਤੇ ਬਹੁਤ ਮਾਣ ਸੀ ...... ਸਫ਼ਰ ਦਿੱਲੀ ਤੋਂ ਵੰਕੋਵੇਰ ਦਾ ਸੀ . ਮੇਮ ਨੇ ਸੋਚੇਯਾ ਜੱਟ ਸਿਧੇ ਹੀ ਹੁੰਦੇ ਨੇ, ਕਯੋਂ ਨਾ ਬੇਵਕੂਫ਼ ਬਨਾਯੀਏ . ਓਹ ਕੇਹਂਦੀ ਆਓ ਜੱਟ ਸਾਹਬ ਕੋਈ ਗਾਮੇ ਖੇਡਦੇ ਹਾਂ ਸਫ਼ਰ ਲੰਬਾ ਹੈ ............ ਜੱਟ ਨਹੀ ਮੰਨੇਯਾ ............ਮੇਮ ਕੇਹ੍ਨਦੀ :- ਜੱਟ ਸਾਹਿਬ ਕੰਮ ਬਹੁਤ ਸੋਖਾ ਹੈ ਸਬ ਤੋਂ ਪੇਹ੍ਲਾਂ ਮੈਂ ੧ ਸਵਾਲ ਪੁਛਾਂਗੀ ਜੇ ਤੁਹਾਨੂ ਨਹੀ ਆਯਾ ਤਾਂ ਤੁਸੀਂ ਮੈਨੂ $ 5 ਦੇਵੋਗੇ ...ਤੇ ਫੇਰ ਤੁਸੀਂ ੧ ਸਵਾਲ ਪੂਛਨਾ ਜੇ ਮੈਨੂ ਨਹੀ ਆਯਾ ਤੇ ਮੈਂ ਤੁਹਾਨੂ $ 100 ਦੇਵਾਂਗੀ........ ...... .ਜੱਟ ਮੰਨ ਗਯਾ ਕੇਹਂਦਾ ਭੇਹਾਂ ਜੀ ਜਲਦੀ ਕਰੋ ਪੇਹ੍ਲਾਂ ਵਾਰੀ ਤੁਹਾਡੀ ਪੁਛੋ ਕੀ ਪੂਛਨਾ ਹੈ ? ਮੇਮ :- WHAT IS THE DIFFERENCE BETWEEN MOON AND EARTH ? ਜੱਟ ਨੇ ੧ ਮਿੰਟ ਨਹੀ ਲਾਯਾ ਕੋਈ ਜਵਾਬ ਨਹੀ ਦਿੱਤਾ.....ਜੇਬ ਚ ਹਥ ਪਾਯਾ $ 5 ਕੱਡੇ ਤੇ ਮੇਮ ਨੂ ਦੇ ਕੇ ਕੇਹਂਦਾ ਜੀ ਬੀਬੀ ਜੀ ਹੁਣ ਮੇਰੀ ਵਾਰੀ ਜੇ ..... ਜੱਟ :- ਬੀਬੀ ਜੀ TIME ਉਨ੍ਨਾ ਕੁ ਹੀ ਲਯੋ ਜਿੰਨਾਮੈਂ ਲਾਯਾ ,.....ਤੁਸੀਂ ਦੱਸੋ ਕੇ ਓਹ ਕੇਹੜੀ ਚੀਜ ਹੈ ਜੋ 5 ਲੱਤਾਂ ਨਾਲ ਪਹਾਢ਼ ਤੇ ਚਰ੍ਹਦੀ ਹੈ ਤੇ 6 ਲੱਤਾਂ ਨਾਲ ਉੱਤਰਦੀ ਹੈ ?.............. ............... ...ਮੇਮ ਬਹੁਤ ਹੈਰਾਨ ਹੋ ਕੇ ਸੋਚਣ ਲੱਗੀ ਤੇ ਜੱਟ ਕੇਹਂਦਾ ਬੀਬੀ ਜੀ TIME ਬਹੁਤਾ ਨਹੀਂ ਬਰਬਾਦ ਕਰਨਾ,.... ਜਲਦੀ ਦੱਸੋ ਆਪਾਂ ਬਿਲਕੁਲ TIME ਨਹੀ ਸੀ ਲਾਯਾ ਮੇਮ ਵਿਚਾਰੀ ਨੇ ਪਰਸ ਚੋ 100 $ ਕੱਡੇ ਤੇ ਜੱਟ ਨੂ ਦੇਕੇ ਕੇਹਨ ਲੱਗੀ,:- ਜੀ ਮੈਨੂ ਨਹੀ ਪਤਾ ਤੁਸੀਂ ਦੱਸ ਦੋ ਓਹਕੀ ਚੀਜ ਹੈ ?........ ਜੱਟ ਨੇ ੧ ਮਿੰਟ ਨਹੀ ਲਾਯਾ.....ਜੇਬ ਚ ਹਥ ਪਾਯਾ $ 5 ਕੱਡੇ ਤੇ ਮੇਮ ਨੂ ਦੇ ਕੇ ਕੇਹਂਦਾ ਆਹ ਲਵੋ ਬੀਬੀ ਜੀ ਮੈਨੂ ਆਪ ਨਹੀ ਪਤਾ ਤੇ ਹੁਣ ਫੇਰ ਮੇਰੀ ਵਾਰੀ ਜੇ..
46
« on: October 03, 2012, 11:43:16 AM »
ਜਦੋਂ, ਮਨੁੱਖਤਾ ਸੁੰਗੜ ਕੇ ਜਾਲਮ ਦੇ ਜੇਬ 'ਚ ਪੈ ਜਾਵੇ, ਰਾਤੋਂ-ਰਾਤ ਧਰਤੀ ਦੀ ਨੰਗੀ ਹਿੱਕ ਤੇ ਬਗਾਵਤ ਦੇ ਨਹੁੰ ਉੱਗ ਆਉਣ ਜਦੋਂ, ਅੰਬਰਾਂ ਦਾ ਕਾਲਜਾ ਪਾਟ ਕੇ, ਲੀਰੋ-ਲੀਰ ਹੋਵੇ ਤੇ, ਤਾਰਿਆਂ ਤੇ ਸੁਕਣੇ ਪਾਏ ਹਉਕੇ ਭੁੰਜੇ ਡਿੱਗ ਪੈਣ ਉਦੋਂ, ਕਿਸੇ ਅਣਜੰਮੇ ਬਾਗੀ ਦੀ ਮਾਂ ਜੰਮਣ ਪੀੜਾਂ ਸਹਿ ਰਹੀ ਹੁੰਦੀ ਹੈ।
---------x------------x------------x------
47
« on: October 03, 2012, 11:21:25 AM »
ਮਾਂ ਖੁਸ਼ ਸੀ ਬਹੁਤ ਹੋਈ .. ਜੱਦ ਦਾਤੇ ਪੁੱਤ ਦੀ ਦਾਤ ਦਿੱਤੀ ਸੀ... ਕੋਣ ਜਾਣਦਾ ਸੀ ਪੁੱਤ ਕਿਹੜੇ ਰੰਗ ਵਿਖਾਉ.. ਮਾਂ ਨੇ ਤਾਂ ਪੀੜਾ ਜ਼ਰ ਕੇ ਜਨਮ ਦਿੱਤਾ ਸੀ..
ਮਾਂ ਤਾਂ ਉਦੋ ਵੀ ਰੌਦੀਂ ਸੀ... ਜਦੋ ਧੀ ਜੰਮਣ ਦਾ ਡਰ ਦਿਲ ਚ ਸੀ.. ਤੇ ਮਾਂ ਅੱਜ ਵੀ ਰੌਦੀਂ ਏ... ਜੱਦ ਪੁੱਤ ਦੇ ਮੌਹ ਨੂੰ ਧੀ ਮਾਰੀ ਸੀ..।।
ਮਾਂ ਉਦੋ ਵੀ ਰੌਦੀਂ ਸੀ... ਜਦੋ ਪੁੱਤ ਰੋਟੀ ਨਹੀ ਸੀ ਖਾਂਦਾ.. ਤੇ ਮਾਂ ਅੱਜ ਵੀ ਰੌਦੀਂ ਏ... ਜੱਦ ਪੁੱਤ ਰੋਟੀ ਵੀ ਨਹੀ ਖਵਾਉਦਾਂ..।।
ਮਾਂ ਉਦੋ ਵੀ ਰੌਦੀਂ ਸੀ... ਜਦੋ ਪੁੱਤ ਬੀਮਾਰ ਸੀ ਹੋ ਜਾਦਾਂ... ਤੇ ਮਾਂ ਅੱਜ ਵੀ ਰੌਦੀਂ ਏ... ਜੱਦ ਪੁੱਤ ਹਾਲ ਵੀ ਪੁੱਛਣ ਨਹੀ ਆਉਦਾਂ..।।
ਮਾਂ ਉਦੋ ਵੀ ਰੌਦੀਂ ਸੀ... ਜਦੋ ਸੁਪਨਾ ਪੁੱਤ ਦਾ ਸੀ ਟੁਟ ਜਾਦਾਂ... ਤੇ ਮਾਂ ਅੱਜ ਵੀ ਰੌਦੀਂ ਏ... ਜੱਦ ਪੁੱਤ ਸੁੱਪਨੇ ਚ' ਵੀ ਮਾਂ ਵੇਖ ਨਹੀ ਸਿਖਾਉਦਾਂ..।।
ਮਾਂ ਉਦੋ ਵੀ ਰੌਦੀਂ ਸੀ... ਜਦੋ ਪੁੱਤ ਘਰ ਜੱਲਦੀ ਨਹੀ ਸੀ ਆਉਦਾਂ.. ਤੇ ਮਾਂ ਅੱਜ ਵੀ ਰੌਦੀਂ ਏ... ਜੱਦ ਪੁੱਤ ਘਰ ਰੱਖ ਕੇ ਵੀ ਆਪਣਾ ਨਹੀ ਕਹਾਉਦਾ..।।
ਮਾਂ ਉਦੋ ਵੀ ਰੌਦੀਂ ਸੀ... ਜਦੋ ਪੁੱਤ ਦਾ ਬੌਝਾ ਸੀ ਖਾਲੀ ਹੋ ਜਾਦਾਂ.. ਤੇ ਮਾਂ ਅੱਜ ਵੀ ਰੌਦੀਂ ਏ... ਜੱਦ ਕੁੱਝ ਮੰਗਣ ਤੇ ਪੁੱਤ ਦਾ ਮੂੰਹ ਵਿੰਗਾ ਹੋ ਜਾਦਾਂ..।।
ਮਾਂ... ਮਾਂ...ਉਦੋ ਵੀ ਰੌਦੀਂ ਸੀ... ਜਦੋ ਬੈਗਾਨਾ ਕੋਈ ਪੁੱਤ ਨੂੰ ਮਾੜਾ ਸੀ ਕਹਿ ਜਾਦਾਂ.. ਤੇ ਮਾਂ ਅੱਜ ਵੀ ਰੌਦੀਂ ਏ... ਜੱਦ ਬੈਗਾਨਿਆਂ ਮੌਹਰੇ ਪੁੱਤ ਜੁੱਤੀ ਲੈਕੇ ਪੈ ਜਾਦਾਂ..।।
48
« on: October 03, 2012, 11:18:03 AM »
ਮੁਢ ਤੋ ਹੀ ਦੁਨੀਆਂ ਦਾ ਇਹ ਦਸਤੂਰ ਵੇਖਿਆ ਏ ਜੋ ਦਿਲ ਦੇ ਨੇੜੇ ਉਹ ਅੱਖੀਆਂ ਤੋਂ ਦੂਰ ਵੇਖਿਆ ਏ
ਜਿਸ ਚਾਨਣ ਦੀ ਖਾਤਰ ਮੈਂ ਛਾਣੀਆਂ ਚਾਰ ਦਿਸ਼ਾਵਾਂ ਉਹਦੇ ਚਿਹਰੇ ਤੇ ਅੱਜ ਮੈਂ ਉਹ ਨੂਰ ਵੇਖਿਆ ਏ
ਸੰਗਦਾ ਸੀ ਜੋ ਬੋਲਣ ਲੱਗੇ ਸ਼ੀਸ਼ੇ ਮੂਹਰੇ ਵੀ ਮਹਿਫਿਲ ਵਿੱਚ ਉਹ ਸਖਸ਼ ਅੱਜ ਮਸ਼ਹੂਰ ਵੇਖਿਆ ਏ
ਬੱਚਦਾ ਨਹੀ ਸੀ ਜੇ ਕਿਧਰੇ ਮੈਂ ਵੀ ਕਰ ਲੈਦਾ ਮਿੱਟੀ ਹੋ ਗਏ ਇਸ਼ਕ ਦਾ ਜਿਨਾਂ ਸਰੂਰ ਵੇਖਿਆ ਏ
ਮੇਰੇ ਲਈ ਬੱਸ ਉਹ ਪਰ ਉਹਦੇ ਲਈ ਕਈ "Sandhu" ਉਹਦੇ ਨੇਣਾਂ ਵਿੱਚ ਅੱਜ ਇਹ ਗਰੂਰ ਵੇਖਿਆ ਏ
49
« on: September 27, 2012, 03:34:42 AM »
ਚੜਿਆ ਹੋਇਆ ਬੰਦਿਆ ਨੂੰ ਖੁਮਾਰ ਪੈਸੇ ਦਾ,,, ਹਰ ਬੰਦਾ ਅੱਜ ਕੱਲ ਬਣਿਆ ਯਾਰ ਪੈਸੇ ਦਾ,,,
ਏਹ ਤੈਨੂੰ ਨਹੀ ਜੋ ਹੋ ਰਹੀਆ ਝੁਕ ਝੁਕ ਸਲਾਮਾ ਏਹ ਤਾ ਹੋ ਰਿਹਾ ਹੈ ਸਤਿਕਾਰ ਪੈਸੇ ਦਾ,,
ਲੱਖ ਕਰਲੈ ਨੇਕੀਆ ਕਿਸੇ ਨੇ ਯਾਦ ਨਹੀ ਰੱਖਣੀਆ ਬੱਸ ਚੇਤੇ ਰਹਿਣਾ ਦਿੱਤਾ ਹੋਇਆ ਉਧਾਰ ਪੈਸੇ ਦਾ,,
ਕਿੱਥੋ ਆਏ ਕਿੱਥੇ ਗਏ ਯਾਰੀ ਵਿੱਚ ਕੀ ਹਿਸਾਬ ਨਾਲੇ ਯਾਰਾ ਕਿਹੜਾ ਪਾਣਾ ਏ ਆਚਾਰ ਪੈਸੇ ਦਾ,,,
ਏਹ ਸਾਬਣ ਦਾ ਨਹੀ ਜੋ ਵੱਧਦੀ ਉਮਰ ਦੇ ਨਾਲ ਤੇਰੇ ਚਿਹਰੇ ਤੇ ਆ ਰਿਹਾ ਨਿਖਾਰ ਪੈਸੇ ਦਾ,,,
ਉਹਦੇ ਹੀ ਹੱਕ ਵਿੱਚ ਬੋਲੇਗੀ ਸਰਕਾਰ ਤੇ ਕਾਨੂੰਨ ਜਿਹਨੇ ਹੱਥ ਵਿੱਚ ਫੜਿਆ ਹੋਵੇਗਾ ਭਾਰੀ ਹਥਿਆਰ ਪੈਸੇ ਦਾ,,,
ਏਹ ਅੱਜ ਦਾ ਇਸ਼ਕ ਤੇਰੇ ਪਿੱਛੇ ਪਿੱਛੇ ਘੁੰਮੂ ਜਦੋ ਦਿਖਾਇਆ ਤੈਨੂੰ ਪੈਸੇ ਨੇ ਚਮਤਕਾਰ ਪੈਸੇ ਦਾ,,,
50
« on: September 27, 2012, 03:18:05 AM »
ਇੱਕ ਕਾਂ ਤੇ ਚਿੜੀ ਦੀ ਦੋਸਤੀ ਸੀ , ਉਨਾਂ ਸੋਚਿਆ ਚਲੋ ਸਾਂਝਾ ਕਾਰੋਬਾਰ ਕਰਦੇ ਹਾਂ , ਉਨਾਂ ਸਾਂਝੀ ਖੇਤੀ ਕਰ ਲਈ , ਦੋਨਾਂ ਨੇ ਮਿਲ ਕੇ ਬਾਜਰਾ ਬੀਜਣ ਦੀ ਸਲਾਹ ਬਣਾਈ , ਚਿੜੀ ਕਹਿੰਦੀ ਚੱਲ ਕਾਵਾਂ ਆਪਾਂ ਖੇਤ ਵਾਹੁਣ ਚੱਲੀਏ , ਕਾਂ ਕੰਮਚੋਰ ਤੇ ਬੇਈਮਾਨ ਸੀ ਬੋਲਿਆ ," ਤੂੰ ਚੱਲ ਚਿੜੀਏ ਮੈਂ ਆਇਆ , ਸੋਨੇ ਦੀ ਚੁੰਝ ਮੜਾ ਕੇ , ਪੈਰੀਂ ਮੌਜੇ ਪਾ ਕੇ , ਠੁੰਮ ਠੁੰਮ ਕਰਦਾ ਆਇਆ " , ਚਿੜੀ ਵਿਚਾਰੀ ਨੇ 'ਕੱਲੀ ਨੇ ਹੀ ਖੇਤ ਵਾਹ ਲਿਆ , ਕਾਂ ਨੇ ਭਾਈ ਕਾਹਦਾ ਆਉਣਾ ਸੀ , ਉਹ ਤਾਂ ਸੀ ਹੀ ਬੇਈਮਾਨ , ਫੇਰ ਚਿੜੀ ਕਹਿੰਦੀ ਚੱਲ ਕਾਵਾਂ ਹੁਣ ਬਾਜਰਾ ਬੀਜ ਆਈਏ , ਕਾਂ ਫੇਰ ਬੋਲਿਆ , " ਤੂੰ ਚੱਲ ਚਿੜੀਏ ਮੈਂ ਆਇਆ , ਸੋਨੇ ਦੀ ਚੁੰਝ ਮੜਾ ਕੇ , ਪੈਰੀਂ ਮੌਜੇ ਪਾ ਕੇ , ਠੁੰਮ ਠੁੰਮ ਕਰਦਾ ਆਇਆ " , ਚਿੜੀ ਵਿਚਾਰੀ 'ਕੱਲੀ ਬਾਜਰਾ ਬੀਜ ਆਈ , ਫੇਰ ਇੱਕ ਦਿਨ ਚਿੜੀ ਕਹਿੰਦੀ ਚੱਲ ਕਾਂਵਾਂ ਬਾਜਰਾ ਗੁੱਡ ਆਈਏ , ਤਾਂ ਕਾਂ ਫੇਰ ਕਹਿਣ ਲੱਗਾ , " ਤੂੰ ਚੱਲ ਚਿੜੀਏ ਮੈਂ ਆਇਆ , ਸੋਨੇ ਦੀ ਚੁੰਝ ਮੜਾ ਕੇ , ਪੈਰੀਂ ਮੌਜੇ ਪਾ ਕੇ , ਠੁੰਮ ਠੁੰਮ ਕਰਦਾ ਆਇਆ " ਚਿੜੀ ਵਿਚਾਰੀ 'ਕੱਲੀ ਬਾਜਰਾ ਗੁੱਡ ਆਈ , ਫੇਰ ਚਿੜੀ ਕਹਿੰਦੀ ਚੱਲ ਕਾਵਾਂ ਬਾਜਰਾ ਵੱਢਣ ਚੱਲੀਏ ਤਾਂ ਕਾਂ ਨੇ ਉਹੀ ਪੁਰਾਣੇ ਬੋਲ ਫੇਰ ਦੁਹਰਾ ਦਿੱਤੇ " ਤੂੰ ਚੱਲ ਚਿੜੀਏ ਮੈਂ ਆਇਆ , ਸੋਨੇ ਦੀ ਚੁੰਝ ਮੜਾ ਕੇ , ਪੈਰੀਂ ਮੌਜੇ ਪਾ ਕੇ , ਠੁੰਮ ਠੁੰਮ ਕਰਦਾ ਆਇਆ " ਚਿੜੀ ਨੇ ਫੇਰ 'ਕੱਲੀ ਨੇ ਬਾਜਰਾ ਵੱਢ ਲਿਆ , ਕੱਢ ਲਿਆ ਤੇ ਕਾਂ ਨੂੰ ਕਿਹਾ ਆ ਕਾਵਾਂ ਆਪਾਂ ਬਾਜਰਾ ਵੰਡ ਲਈਏ , ਹੁਣ ਕਾਂ ਭੱਜ ਕੇ ਮੂਹਰੇ ਮੂਹਰੇ ਗਿਆ ਤੇ ਚਲਾਕੀ ਨਾਲ ਬਾਜਰਾ ਬਾਜਰਾ ਆਪ ਰੱਖ ਲਿਆ ਤੇ ਤੂਤੜਾ ਤੂਤੜਾ ਚਿੜੀ ਦੇ ਹਵਾਲੇ ਕਰ ਦਿੱਤਾ , ਚਿੜੀ ਵਿਚਾਰੀ ਇਸ ਧੋਖੇ ਤੋਂ ਦੁੱਖੀ ਹੋ ਗਈ ਪਰ ਕੁੱਝ ਬੋਲ ਨਾ ਸਕੀ , ਐਨੇਂ ਨੂੰ ਭਾਈ ਰੱਬ ਦੀ ਐਸੀ ਕਰਨੀ ਹੋਈ ਕਿ ਬਹੁਤ ਜ਼ੋਰ ਦੀ ਮੀਂਹ ਆ ਗਿਆ , ਚਿੜੀ ਤਾਂ ਤੂਤੜੇ 'ਚ ਲੁੱਕ ਗਈ , ਉੱਤੋਂ ਗੜੇ ਪੈਣ ਲੱਗ ਪਏ , ਕਾਂ ਤੋਂ ਬਾਜਰੇ ਦੇ ਦਾਣਿਆਂ 'ਚ ਲੁੱਕਿਆ ਨਾ ਜਾਵੇ , ਵੱਜੇ ਗੜਾ ਕਾਂ ਤੇ ਸਿਰ 'ਚ , ਵੱਜੇ ਗੜਾ ਕਾਂ ਦੇ ਸਿਰ 'ਚ..ਤੇ ਕਾਂ ਭਾਈ ਮਰ ਗਿਆ..ਚਿੜੀ ਨੇ ਬਾਜਰਾ ਵੀ ਸਾਂਭ ਲਿਆ ਤੇ ਤੂਤੜਾ ਵੀ ਸਾਂਭ ਲਿਆ....ਇਹ ਬਾਤ ਮੈਂ ਮਾਂ ਤੋਂ ਅਨੇਕਾਂ ਵਾਰ ਸੁਣੀ ਸੀ ਬਚਪਨ ਵਿੱਚ.. ਮਾਂ ਦੇ ਸਮਿਆਂ ਦੀ ਸੱਚਾਈ ਹੋਵੇਗੀ ... ਮਾਂ ਹੁਣ ਕਾਂ ਬਾਜਰਾ ਵੀ ਲੈ ਲੈਂਦੇ ਨੇ ਤੇ ਤੂਤੜਾ ਵੀ... !
51
« on: September 26, 2012, 11:32:04 PM »
HaPPy Bday Nav Kure,, May God Bless you,,,, :superhappy: :superhappy: :superhappy: :superhappy: :superhappy: :superhappy: :superhappy: :superhappy: :superhappy:
52
« on: September 26, 2012, 05:00:50 AM »
Ingredients:
Sweet Potato 1 large Grated Jaggery 1 cup Pure Ghee 1 tsp Cashews 4 Raisins 4
Method of preparation:
Wash, peel, remove ends and grate the sweet potato.
Heat ghee in a pan, add cashews. When cashews turn light brown, add raisins and remove from heat.
Wash, peel and grate the sweet potato (app. 1 1/2 cups). Heat a pan, add jaggery and a cup of water. When jaggery thickens a little (having the consistency of honey), add grated sweet potato. Cook the whole mixture for a minute or two. Remove from heat and pour into serving bowl. Garnish with fried cashews and raisins. Serve hot or cold.
Notes: You can use any kind of sweet potato (red, purple,white…) for this recipe
53
« on: September 26, 2012, 04:40:22 AM »
1) LONGEST ENGLISH WORD: Praetertranssubstantiationalistically --> has 37 letters.
2) BOOK WITHOUT LETTER 'e': GADFY, written by Earnest Wright in 1939 is a 50,000+ word book, which doesn't contain a single word with ' e' in it
3) WORDS WITHOUT VOWEL: RHYTHM, GYM, CYST
4) BRAIN: Organ of body which has no sensation when cut.
5) CROCODILE: Only animal & reptile which sheds tear while eating.
6) No. of Alphabets, which SOUND AS WORDS: 10, They are
B Bee
C Sea
G Zee
I Eye
Q Queue
R Are
S Yes
T Tea
U You
Y Why
FASCINATING ANIMALS, BIRDS, TREES:
1) SNAILS have 14175 teeth laid along 135 rows on their tongue.
2) A BUTTERFLY has 12,000 eyes.
3) DOLPHINS sleep with 1 eye open.
4) A BLUE WHALE can eat as much as 3 tonnes of food everyday, but at the same time can live without food for 6 months.
5) The EARTH has over 12,00,000 species of animals, 3,00,000 species of plants & 1,00,000 other species.
6) The fierce DINOSAUR was TYRANNOSAURS which has sixty long & sharp teeth, used to attack & eat other dinosaurs.
7) DIMETRODON was a mammal like REPTILE with a snail on its back. This acted as a radiator to cool the body of the animal.
8) CASSOWARY is one of the dangerous BIRD, that can kill a man or animal by tearing off with its dagger like claw.
9) The SWAN has over 25,000 feathers in its body.
10) OSTRICH eats pebbles to help digestion by grinding up the ingested food.
11) POLAR BEAR can look clumsy & slow but during chase on ice, can reach 25 miles / hr of speed.
12) KIWIS are the only birds, which hunt by sense of smell.
13) ELEPHANT teeth can weigh as much as 9 pounds.
14) OWL is the only bird, which can rotate its head to 270 degrees.
IN 24 HOURS AVERAGE HUMAN:
1) HEART beats 1,03,689 times.
2) LUNGS respire 23,045 times.
3) BLOOD flows 16,80,000 miles.
4) NAILS grow 0.00007 inches
5) HAIR grows 0.01715 inches
6) Take 2.9 pounds WATER (including all liquids)
7) Take of 3.25 pounds FOOD.
8) Breathe 438 cubic feet AIR.
9) Lose 85.60, BODY TEMPERATURE.
10) Produce 1.43 pints SWEAT.
11) Speak 4,800 WORDS.
12) During SLEEP move 25.4 times.
54
« on: August 24, 2012, 04:09:36 AM »
ਸਾਡਾ ਇਤਿਹਾਸ ਸਿੰਘੋ ਹੋਰ ਹੋਣਾ ਸੀ , ਜੇ ਨਾ ਸਾਨੂੰ ਕੌਮ ਦੇ ਗੱਦਾਰ ਮਾਰਦੇ ! ਜੇ ਨਾ ਹੁੰਦੀਆਂ ਇਹ ਧੜੇਬਾਜ਼ੀਆਂ , ਜੇ ਨਾ ਸਾਨੂੰ ਸਾਡੇ ਸਰਦਾਰ ਮਾਰਦੇ ! ਸਾਡਾ ਇਤਿਹਾਸ ਸਿੰਘੋ ਹੋਰ ਹੋਣਾ ਸੀ.................................. ... ਸਿੱਖ ਰਾਜ ਦਾ ਸੂਰਜ ਵੀ ਕਦੇ ਅਸਤ ਨਹੀਂ ਸੀ ਹੋਣਾ , ਸ਼ੇਰੇ-ਪੰਜਾਬ ਵੀ ਬਿਨ ਗੱਦਾਰਾਂ ਪਸਤ ਨਹੀਂ ਸੀ ਹੋਣਾ , ਜਿੱਤੀ ਹੋਈ ਫੌਜ ਅੰਤ ਹਾਰ ਜਾਂਦੀ ਨਾ , ਪਿੱਠ ਉੱਤੇ ਕੀਤੇ ਜੇ ਨਾ ਵਾਰ ਮਾਰਦੇ ! ਸਾਡਾ ਇਤਿਹਾਸ ਸਿੰਘੋ ਹੋਰ ਹੋਣਾ ਸੀ.................................. ਕੋਈ ਪਹਾੜਾ ਸਿੰਘ ਵੀ ਬਣਕੇ ਕਰ ਗਿਆ ਸੀ ਗੱਦਾਰੀ , ਗੋਰਿਆਂ ਹੱਥੀਂ ਵੇਚ ਸੀ ਆਇਆ ਜੋ ਆਪਣੀ ਸਰਦਾਰੀ , ਇਤਿਹਾਸ ਦੇ ਸੁਨਹਿਰੀ ਪੰਨੇ ਕਾਲੇ ਪੈਂਦੇ ਨਾ , ਆਪਣੇ ਹੀ ਜੇ ਨਾ ਐਸੀ ਮਾਰ ਮਾਰ ਦੇ ! ਸਾਡਾ ਇਤਿਹਾਸ ਸਿੰਘੋ ਹੋਰ ਹੋਣਾ ਸੀ.................................. ਸਿੱਖ ਕੌਮ ਦੇ ਵੈਰੀਆਂ ਗਲੇ ਸਰੋਪੇ ਪਾਵਣ ਵਾਲੇ , ਸਮੇ ਦੀਆਂ ਸਰਕਾਰਾਂ ਨੂੰ ਇਹ ਸਿਰ ਝੁਕਾਵਣ ਵਾਲੇ , ਅਸੀਂ ਯਾਰੋ ਸੀ ਫਿਰ ਕੀਹਦੇ ਲੈਣਦੇ , ਜੇ ਨਾ ਸਾਨੂੰ ਐਸੇ ਜਥੇਦਾਰ ਮਾਰਦੇ ! ਸਾਡਾ ਇਤਿਹਾਸ ਸਿੰਘੋ ਹੋਰ ਹੋਣਾ ਸੀ.................................. ਅੱਜ ਵੀ ਬਾਈ ਮੰਜੀਆਂ ਡਾਹ ਕੇ ਬੈਠੇ ਨੇ ਜੋ ਆਗੂ , ਇਹੋ ਗੱਲ ਹੀ ਇਨਾਂ ਉੱਤੇ ਹੁੰਦੀ ਏ "ਗਿੱਲ" ਲਾਗੂ , ਹਰ ਪਾਸੇ ਕੇਸਰੀ ਨਿਸ਼ਾਨ ਝੂਲਦੇ , ਜੇ ਨਾ ਇਹ ਅੱਧ - ਵਿਚਕਾਰ ਮਾਰਦੇ ! ਸਾਡਾ ਇਤਿਹਾਸ ਸਿੰਘੋ ਹੋਰ ਹੋਣਾ ਸੀ..................................!
55
« on: August 24, 2012, 03:54:13 AM »
Jinni Hai Aukaat Sadi,Oni Koshish Karde Haan, Wadh-Chad K Vikhawa Kyon Kariye,
J Ho Jave Galti Tan Mann Lawange, Ainve Jhootha Jeha Daava Kyon Kariye,
Asi Tan Kalam Nu Ibadat Maneya Hai, Ehdi Klla Nal Mann-Parchawa Kyon Kariye,
Sadi Kaum Ne V Sach Khatir Sir Katwale, Pher Sade Sach Nal Dil Tuttan Da Asi Pachhtawa Kyon Kariye..
"Sandhu" Beshaq Nahio Darrde Agg-Paaniyan To Asi, Par Dhukhdi Agg Nu Asi Hawawan Kyon Kariye.
56
« on: August 23, 2012, 05:51:47 AM »
song name ---} Sahan to pyariya - garry sandhu lyrics ----> garry sandhu duration----->5:34
Tere nal pyar yara Tere nal jahaan sara Tere nal pyar yara Tere nal jahaan sara Pehla rab nalo laiye tera naa Pehla rab nalo laiye tera naa Sahan to pyariya chadke na jaae dil lagna ni kalleya da Sahan to pyariya chadke na jaae dil lagna ni kalleya da Soneya Soneyaa
Chann nal chaanani Te taariyaan nal raat ni Taariyaan nal raat ni Injh kathe raiye soni bandi ae baat ni Chann nal chaanani Te taariyaan nal raat ni Injh kathe raiye soni bandi ae baat ni Raiye dhup nal rendi jive shaa(shadow) Dhup nal rendi jive shaa chadke na jaae dil lagna ni kalleya da Soneya Soneyaa
Dur jaddo jave garry dil ghabrondha ae Dil ghabrondha ae Tahni nalo tuta jive phul mar jonda ae Dur jaddo jave garry dil ghabrondha ae Tahni nalo tuta jive phul mar jonda ae Assi tere sandhu dasdeya taa Tere tenu dasdeya taa Sahan to pyariya chadke na jaae dil lagna ni kalleya da Soneya
57
« on: August 23, 2012, 05:45:14 AM »
ਤੂੰ ਮੇਰੀ ਕਿਊਂ ਹੋ ਸਕਦੀ ਨੀ ਦੱਸ ਤੇਰੀ ਕੀ ਮਜਬੂਰੀ ਏ ਮੈਂ ਤੇਰੇ ਬਿਨ ਜੀ ਸੱਕਦਾ ਨੀ ਤੈਨੂੰ ਦੱਸਣਾਂ ਬਹੁਤ ਜਰੂਰੀ ਏ
ਜੇ ਛੱਡ ਕੇ ਤੁਰ ਗਈ ਬੇਦਰਦੇ ਤੇਰੇ ਮਗਰੋਂ ਅਸੀਂ ਫਨਾਹ ਹੋਣਾਂ ਜਿੰਨੇ ਟੁੱਕੜੇ ਹੋਣੇ ਦਿਲ ਦੇ ਨੀਂ ਹਰ ਟੁੱਕੜੇ ਤੇ ਤੇਰਾ ਨਾਂ ਹੋਣਾਂ
ਮੇਰੀ ਹਾਲਤ ਓਸ ਚਕੋਰ ਜਹੀ ਜੋ ਚੰਨ ਨੂੰ ਤਾਂ ਪਾ ਸਕਦਾ ਨਈਂ ਲੱਖ ਵਾਰ ਕਹੇਂ ਜੇ ਤੂੰ ਭੁੱਲਜਾ ਤੈਨੂੰ ਭੁੱਲਿਆ ਵੀ ਜਾ ਸਕਦਾ ਨਈਂ ਮੇਰੇ ਹੱਕ ਚ ਫੈਸਲਾ ਕਿਸਮਤ ਦਾ ਜੇ ਤੂੰ ਕਰਨਾ ਏਹ ਤਾਂ ਹੋਣਾਂ ਜਿੰਨੇ ਟੁੱਕੜੇ ਹੋਣੇ ਦਿਲ ਦੇ ਨੀਂ ਹਰ ਟੁੱਕੜੇ ਤੇ ਤੇਰਾ ਨਾਂ ਹੋਣਾਂ
ਸਾਨੂੰ ਛੱਡ ਕੇ ਜੇ ਤੈਨੂੰ ਖੁਸ਼ੀ ਮਿਲੂ ਜੀ ਸਦਕੇ ਜਾ ਅਸੀਂ ਜੀ ਲਾਂਗੇ ਤੇਰੇ ਹੱਥੋਂ ਜ਼ਹਿਰ ਜੁਦਾਈਂਆਂ ਦਾ ਅਸੀਂ ਨਾਂ ਚਾਂਹੁੰਦੇ ਵੀ ਪੀ ਲਾਂਗੇ ਤੇਰਾ ਹੰਝੂਆਂ ਨਾਲ ਸਵਾਗਤ ਨੀ ਜਿਥੇ ਟੱਕਰੇਂਗੀ ਓਸ ਥਾਂ ਹੋਣਾਂ ਜਿੰਨੇ ਟੁੱਕੜੇ ਹੋਣੇ ਦਿਲ ਦੇ ਨੀਂ ਹਰ ਟੁੱਕੜੇ ਤੇ ਤੇਰਾ ਨਾਂ ਹੋਣਾਂ
ਸਾਨੂੰ ਜਿੰਦਗੀਂ ਧੋਖਾ ਦੇ ਚੱਲੀ ਹੁਣ ਮੋਤ ਨੂੰ ਵੀ ਅਜਮਾਵਾਂਗੇ ਜੇ ਉਹ ਵੀ ਬੇਵਫਾ ਨਿਕਲੀ ਫੇਰ ਦੱਸ ਕਿਧਰ ਨੂੰ ਜਾਵਾਂਗੇ ਤੂੰ ਦੋਸ਼ ਭਿੰਦਰ ਨੂੰ ਦੇਵੇਂਗੀ ਪਰ ਤੇਰਾ ਸੱਭ ਗੁਨਾਹ ਹੋਣਾਂ ਜਿੰਨੇ ਟੁੱਕੜੇ ਹੋਣੇ ਦਿਲ ਦੇ ਨੀਂ ਹਰ ਟੁੱਕੜੇ ਤੇ ਤੇਰਾ ਨਾਂ ਹੋਣਾਂ...
58
« on: August 23, 2012, 04:48:33 AM »
Lao v Janta Jinna Jinna Nu Desi Mheenia Da Nhi Ptta Yaad Karlo Chet - march-aprail vaisaakh jeth haarh saawan bhadon aasu kattak maghar poh magh phagun - Feb-march
59
« on: August 15, 2012, 03:45:25 AM »
ਕਿਸ ਕਿਸ ਦਿਸ਼ਾ ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ ਬੰਦੇ ਨੂੰ ਬਿਹਬਲ ਕਰਦੀਆਂ ਪਾਗ਼ਲ ਬਣਾਉਂਦੀਆਂ
ਫ਼ਾਨੂਸ ਨੇ,ਇਹ ਸ਼ਮ੍ਹਾ ਹੈ , ਅਹੁ ਜੋਤ ਹੈ,ਇਹ ਲਾਟ ਤੇ ਦੂਰ ਕਿਧਰੇ ਮਾਵਾਂ ਨੇ ਦੀਵੇ ਜਗਾਉਂਦੀਆਂ
ਲੂਣਾ ਅਗਨ,ਸੁੰਦਰਾਂ ਨਦੀ ਤੇ ਧਰਤ ਇੱਛਰਾਂ ਜੋਗੀ ਨੂੰ ਵਾਰ ਵਾਰ ਨੇ ਪੂਰਨ ਬਣਾਉਂਦੀਆਂ
ਦਰਬਾਰ ਏਧਰ ਯਾਰ ਓਧਰ ਜਾਨ ਅਹੁ ਈਮਾਨ ਕਈ ਵਾਰ ਜਿੰਦਾਂ ਏਸ ਚੌਰਾਹੇ 'ਤੇ ਆਉਂਦੀਆਂ
ਬੇਚੈਨੀਆਂ,ਗ਼ਮਗੀਨੀਆਂ,ਸੋਚਾਂ ਦੀ ਕੈਦ 'ਚੋਂ ਸ਼ਾਇਰ ਨੂੰ ਅੰਤ ਉਸਦੀਆਂ ਨਜ਼ਮਾਂ ਛੁਡਾਉਂਦੀਆਂ
ਪੱਤਿਆਂ ਦੀ ਪੈਰਾਂ ਵਿਚ ਨਾ ਜੇ ਪਾਜ਼ੇਬ ਪਾਉਂਦੀਆਂ ਪਤਝੜ ਦਾ ਬੋਝ ਕਿਸ ਤਰ੍ਹਾਂ ਪੌਣਾਂ ਉਠਾਉਂਦੀਆਂ
ਹੁੰਦੇ ਨਾ ਪੱਤੇ ਰੁੱਖਾਂ ਦੇ ਜੇ ਕਰ ਸੁਰਾਂ ਜਿਹੇ ਪੌਣਾਂ ਉਦਾਸ ਸਾਜ਼ ਫਿਰ ਕਿਹੜਾ ਵਜਾਉਂਦੀਆਂ
ਡੁਬਦਾ ਨਾ ਨੀਲੀ ਝੀਲ ਵਿਚ ਸੂਰਜ ਜੇ ਸੰਦਲੀ ਤਾਂ ਸ਼ਹਿਰ ਮੇਰੇ ਸ਼ਰਬਤੀ ਸ਼ਾਮਾਂ ਨਾ ਆਉਂਦੀਆਂ |
Writer : Surjit Patar ( ਸੁਰਜੀਤ ਪਾਤਰ ) Book : Hanere wich sulgdi Varnmala ( ਹਨੇਰੇ ਵਿਚ ਸੁਲਗਦੀ ਵਰਣਮਾਲਾ )
Meaning of words:
ਬਿਹਬਲ ---> ਉਤਾਵਲਾ , ਬੇਚੈਨ ਫ਼ਾਨੂਸ ---> ਸ਼ੀਸ਼ੇ ਦਾ ਫਾਂਚਾ ਜਿਸ 'ਚ ਮੋਮਬਤੀ ਜਗਾਉਂਦੇ ਹਨ ਸੰਦਲੀ ---> ਸੰਦਲ ਰੰਗੀ
60
« on: August 15, 2012, 03:38:02 AM »
ਕਾਲਿਓਂ ਬਗ੍ਗਾ ਹੋ ਚਲਿਆ ਰੰਗ ਉਮਰ ਵਿਚਾਰੀ ਦਾ , ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ
ਜੇਹੇੜੇ ਯਾਰ ਤੋਂ ਪੈਸੇ ਲੈ ਕੇ ਰਫਲ ਲਿਆਂਦੀ ਸੀ , ਓਹਨੁ ਗੋਲੀ ਮਾਰ ਆਇਆ ਕਹਿ ਰੰਗ ਮੱਕਾਰੀ ਦਾ ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ...
ਅੱਜ 60 ਸਾਲ ਦਾ ਬੁਢ਼ਾ ਲੈ ਜਾਉਗਾ ਅਮਰੀਕਾ ਨੂੰ , ਕੇਹੜੇ ਭਾ ਤੇ ਸੌਦਾ ਹੋ ਗਿਆ ਉਮਰ ਕੁਆਰੀ ਦਾ ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ...
ਜੇਹੜੇ ਬੰਦੇ ਦੀ ਵਾਕਫੀਅਤ ਹੈ ਨਹੀ ਕਿਸੇ ਅਫਸਰ ਨਾਲ , ਕੰਮ ਓਹਦਾ ਹੋ ਨਹੀ ਸਕਦਾ ਦਫਤਰ ਸਰਕਾਰੀ ਦਾ ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ...
ਇਕ ਰੁਪਇਆ ਘਟ ਮਿਲੇ ਤੇ ਦਿਲ ਫੜ ਕੇ ਬਹਿ ਜਾਂਦੇ , ਕੋਈ ਫ਼ਰਕ ਨਹੀ ਕਈ ਲੋਕਾਂ ਨੂੰ ਇੱਜ਼ਤ ਹਾਰੀ ਦਾ ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ...
ਜਿਸ ਸੋਹਨੀ ਨੂੰ ਫੁਲ ਸਮਝ ਕੇ ਅਖੀਆਂ ਲਾ ਬੈਠੇ , ਓਹੀ ਸੋਹਨੀ ਕੰਮ ਕਰਦੀ ਹੈ ਅੱਜ-ਕਲ ਆਰੀ ਦਾ ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ...
ਜੋ ਲੋਕੀ "ਮੰਗਲ" ਨੂੰ ਕਮਲਾ ਝੱਲਾ ਦਸਦੇ ਸੀ , ਨਿਤ ਨਵਾਂ ਓਹ ਰੁਤਬਾ ਦਿੰਦੇ ਰਹਿਣ ਲਿਖਾਰੀ ਦਾ ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ... Mangal Hathoor
Pages: 1 2 [3] 4 5 6 7 8 ... 14
|