241
funny pic
This section allows you to view all posts made by this member. Note that you can only see posts made in areas you currently have access to. 242
Shayari / ਕੱਲ੍ਹ ਜਿੰਨ੍ਹਾ ਨੂੰ ਰੋਟੀ ਨਾ ਬਸਤਰ ਮਿਲੇ।« on: June 08, 2010, 09:23:13 AM »
ਕੱਲ੍ਹ ਜਿੰਨ੍ਹਾ ਨੂੰ ਰੋਟੀ ਨਾ ਬਸਤਰ ਮਿਲੇ।
ਅੱਜ ਉਹਨਾਂ ਦੇ ਹੱਥਾਂ ਚੋਂ ਸ਼ਸਤਰ ਮਿਲੇ। ਆਏ ਸੀ ਲੱਖ ਵਾਰ ਅਸੀਂ ਮਰਹਮ ਲਈ, ਤੇਰੇ ਦਰ ਤੋਂ ਪਰ ਸਦਾ ਨਸ਼ਤਰ ਮਿਲੇ । ਲਾਜ਼ਮੀ ਉਸ ਵਿੱਚੋਂ ਦੁੱਲਾ ਜਨਮਦਾ ਜਿਸ ਧਰਤ ਨੂੰ ਰੌਂਦ ਕੇ ਅਕਬਰ ਮਿਲੇ । ਬਿਖੜਾ ਪੈਂਡਾ ਪਰ ਅਸਾਂ ਰੁਕਣਾ ਨਹੀਂ, ਰਾਹਾਂ ਵਿੱਚ ਨਦੀਆਂ ਨੂੰ ਕਦ ਸਾਗਰ ਮਿਲੇ। ਮੁਰਦਿਆਂ ਦੇ ਉੱਤੋਂ ਕੱਫ਼ਣ ਲਾਹ ਦਿਓ, ਜਿਉਂਦਿਆਂ ਤਾਈਂ ਤਾਂ ਇੱਕ ਚਾਦਰ ਮਿਲੇ । ਉਹ ਉਦਾਸੀ ਤੇ ਤੁਰੇ ਇਹ ਸੋਚ ਕੇ , ਕਿਸ ਦਿਸ਼ਾ ਜਾਈਏ ਕਿ ਨਾ ਬਾਬਰ ਮਿਲੇ। ਰੌਸ਼ਨੀ ਸੂਹੀ ਜਦ ਰਾਹੋਂ ਭਟਕ ਗਈ, ਵਕਤ ਦੇ ਰਹਿਬਰ ਬਣੇ ਹਿਟਲਰ ਮਿਲੇ। ਪੈਰਾਂ ਵਿੱਚ ਪਗੜੀ ਕਿਸੇ ਦੀ ਰੋਲ ਕੇ ਸੀਸ ਤੇਰੇ ਨੂੰ ਕਿਵੇਂ ਆਦਰ ਮਿਲੇ। 243
News Khabran / Anti-Sikh Riots: 2,733 Killed; 13 Punished!« on: June 08, 2010, 06:59:32 AM »
IN THE 1984 anti-Sikh riots in Delhi, the capital of India, 2,733 people were killed but only 13 culprits have been punished so far for the crime.No Indian can be proud of this statement; every Indian will be ashamed of it..iss india not a true democracy.??????
244
Religion, Faith, Spirituality / Guru Nanak Dev ji and karamaat« on: May 16, 2010, 11:23:49 PM »
guru nanak dev jii and karamaat
245
Gup Shup / ki tuhanu lagda hai k GANDHI de naam de aggeyon MAHATMA hta dena chahida hai??« on: May 16, 2010, 03:35:27 AM »
???????????????????????????????????????????
246
Gup Shup / ਕੁੱਝ ਸਵਾਲ ਜੋ ਜਵਾਬ ਮੰਗਦੇ ਨੇ...........??????????????????????????????????????????« on: May 16, 2010, 03:01:23 AM »
੧ ਕਹਿੰਦੇ ਨੇ ਕੇ ਦੁਨੀਆਂ ਦੇ ਸਾਰੇ ਦੇਸ਼ ਕਰਜਾਈ ਹੋ ਰਹੇ ਨੇ .... ਪਰ ਪੈਸਾ ਕਿਥੇ ਜਾ ਰਿਹਾ ?
੨ ਜਹਾਜ ਦਾ ਬਲੈਕ ਬਾਕਸ ਦੁਰਘਟਨਾ ਤੋਂ ਬਾਅਦ ਵੀ ਨਹੀਂ ਟੁੱਟਦਾ, ਫਿਰ ਕਿਉ ਸਾਰਾ ਜਹਾਜ ਇਸ ਮਟੀਰੀਅਲ ਦਾ ਨਹੀਂ ਬਣਦਾ...? ੩ ਐਡ ਆਉਦੀ ਹੈ ਕਿ ਕੁੱਤਿਆਂ ਦਾ ਖਾਣਾ ਨਵੇਂ ਟੇਸਟ ਵਿੱਚ ਆ ਗਿਐ .... ਇਹ ਟੇਸਟ ਕਰਦਾ ਕੌਣ ਹੈ ? ੪ ਹਰ ਕੋਈ ਸਖਤ ਮਿਹਨਤੀ ਬੰਦੇ ਨੂੰ ਇਹੋ ਕਹਿੰਦੈ ... ਕੀ ਕੁੱਤਿਆਂ ਵਾਗ ਕੰਮ ਕਰ ਰਿਹੈ... ਜਦਕੇ ਕੁੱਤੇ ਤਾਂ ਸਾਰਾ ਦਿਨ ਸੁੱਤੇ ਰਹਿੰਦੇ ਨੇ...? ੫ ਕੀ ਤੁਸੀ ਪਾਣੀ ਦੀ ਧਾਰ ਥੱਲੇ ਰੋ ਸਕਦੇ ਹੋ...? ੬ ਕਹਿੰਦੇ ਨੇ ਕੇ ਸ਼ਰਾਬ ਪੀਣ ਨਾਲ ਕੋਈ ਮਸਲਾ ਹੱਲ ਨਹੀਂ ਹੁੰਦ। ਤੇ ਧੁੱਦ ਪੀਣ ਨਾ ਕਿਹੜਾ ਹੱਲ ਹੁੰਦਾ ਹੈ ? ਜਵਾਬ ਡੂੰਡਤੇ ਰਹਿ ਜਾਓਗੇ....... 247
Shayari / ਤੈਨੂੰ ਅਗਲੇ ਜਨਮ 'ਚ ਪਾਵਾਂਗੇ.....« on: May 16, 2010, 02:30:39 AM »
ਓ ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ,
ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ, ਨਹੀਂਓ ਲੋੜ ਤੇਰੇ ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏ ਨੇ, ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵੇਂ ਸੱਜਣ ਹੋਰ ਬਣਾ ਲਏ ਨੇ, ਅਸੀਂ ਫੇਰ ਵੀ ਪਿਆਰ ਨਿਭਾਵਾਂਗੇ, ਨਹੀਂ ਲੋੜ ਜੇ ਸਾਡੇ ਦਿਲ ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ, ਏਸ ਜਨਮ ਤੇ ਨਹੀਂ ਹੋਇਆ ਤੂੰ ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ... 248
Shayari / ਮੌਤ ਦਾ ਨਜਾਰਾ..........« on: May 15, 2010, 01:02:25 PM »
ਦਿਲ ਦੀ ਕਿਤਾਬ ਚੋਂ ਖੋਲ ਜਦੋਂ ਵੇਖਾਂ ਕਦੇ,
ਯਾਦ ਤੇਰੀ ਵਾਲਾ ਪੰਨਾ ਹੋ ਗਿਆ ਏ ਕਾਲਾ ਨੀ, ਰਾਹਾਂ ਤੇਰਿਆਂ ਦੀ ਧੂੜ ਹੁਣ ਚੰਗੀ ਨਹੀਉ ਲੱਗਦੀ, ਫਿਰ ਦਿਲ ਕਾਹਤੋਂ ਕਰੇ ਉੱਥੇ ਜਾਣ ਨੂੰ ਦੁਬਾਰਾ ਨੀ, ਦਿੱਤੇ ਦੁਨੀਆਂ ਦੇ ਫੱਟ ਦਿਲ ਹੱਸ ਹੱਸ ਜਰ ਗਿਆ, ਤੇਰੇ ਜਾਣ ਦਾ ਦਰਦ ਕਾਹਤੋਂ ਲੱਗਦਾ ਏ ਭਾਰਾ ਨੀ, ਵਿੱਛੜ ਕੇ ਕਿਸੇ ਕੋਲੋਂ ਕੋਈ ਮਰ ਤਾਂ ਨੀ ਜਾਂਦਾ, ਹੁੰਦਾ ਕਾਫੀ ਜੀਣ ਲਈ ਯਾਦਾਂ ਦਾ ਸਹਾਰਾ ਨੀ, ਵੇਖ ਲਏ ਦੁੱਖ ਤੇ ਦਰਦ ਬੜੇ ਜਰ ਕੇ, ਹੁਣ ਵੇਖਣਾ ਏ SANDHU ਨੇ ਤਾਂ ਮੌਤ ਦਾ ਨਜਾਰਾ ਨੀ, 249
Fun Time / ki tusi miss pooja nu pasand karde ho« on: May 13, 2010, 12:09:28 PM »
write abot miss poooja??????
250
Shayari / ਕਾਤੋ ਪੀਨੇ ਹਾਂ .....?« on: May 13, 2010, 11:55:33 AM »
ਕਾਤੋ ਪੀਨੇ ਹਾਂ ਕਾਤੋ ਪੀਤੀ ਏ,
ਪੀ ਕੇ ਨਿੱਤ ਹੀ ਵਿਚਾਰ ਆਉਦਾ ਏ, ਦਿਲ ਕਹਿੰਦਾ ਦੁਨਿਆ ਦੇ ਸਤਾਇਆ ਨੂੰ, ਇਸ ਦੇ ਦਰ ਤੇ ਕਰਾਰ ਆਉਦਾ ਏ, "ਤੂੰ" ਪੀ ਕੇ ਕਿੰਜ ਲੋਕਾਂ ਨਾਲ ਲੜ ਪੈਨਾ, ਸਾਨੂੰ ਤਾਂ ਪੀ ਕੇ ਦੁਸ਼ਮਣਾਂ ਤੇ ਵੀ ਪਿਆਰ ਆਉਦਾ ਏ......... 251
Shayari / ਮੈਨੂੰ ਰਬ ਦੀ ਲੋੜ ਨਹੀ ਪੈਦੀ.........« on: May 13, 2010, 11:51:54 AM »
ਕੋਈ ਆਖ ਦਾ ਰੱਬ ਦਾ ਭੇਤ ਇਹਨੂੰ ਕੋਈ ਰੱਬ ਦਾ ਇਹਨੂੰ ਵਜ਼ੀਰ ਆਖੇਂ,
ਰੱਬ ਵੀ ਉਹਨੂੰ ਨਹੀ ਮੋੜ ਸਕਦਾ ਗੱਲ ਮੌਜ਼ ਵਿੱਚ ਜਿਹੜੀ ਫ਼ਕੀਰ ਆਖੇ.... ਰੱਬ ਬੰਦਿਆ ਅੰਦਰ ਰਹਿੰਦਾ ਏ ਮੁੰਹੋ ਤਾ ਦੁਨਿਆ ਏ ਕਹਿੰਦੀ, ਉਜ ਪੂਜਾ ਧਰਮ ਸਥਾਨਾ ਉੱਤੇ ਰਬ ਨੂੰ ਲੱਭ ਦੀ ਵੀ ਰਹਿੰਦੀ, ਮੈਨੂੰ ਤੇ ਮੁਰਸ਼ਦ ਉਹ ਮਿਲਿਆ ਜੋ ਸੱਜਣ ਵੀ ਤੇ ਰਬ ਵੀ ਏ, ਮੁਖੜਾ ਉਹਦਾ ਦੇਖ ਲਵਾਂ ਤੇ ਮੈਨੂੰ ਰਬ ਦੀ ਲੋੜ ਨਹੀ ਪੈਦੀ......... 252
Gup Shup / ki eh karke apa apne favourite singer or lyricist naal dhokha nahi kar rahe??« on: May 12, 2010, 11:27:06 AM »
kise friend nu song send karke ya fir online download karke ki asi apne fav singer dhokha de rahe a?
253
Shayari / ਇੱਕ ਕੁੜੀ ਦੀ ਉਡੀਕ ਵਿੱਚ....!!!!« on: May 12, 2010, 11:21:10 AM »
ਜਿੰਦਗੀ ਤਾਂ ਜੀਅ ਰਿਹਾਂ,
ਇੱਕ ਕੁੜੀ ਦੀ ਉਡੀਕ ਵਿੱਚ, ਉੰਝ ਓਹਦੀ ਉਡੀਕ ਤੋਂ ਬਿਨਾ, ਹੋਰ ਕੋਈ ਬਹਾਨਾ ਨਈ ਏ ਜੀਣ ਦਾ ! ਜਦੋਂ ਮੇਰੇ ਕੋਲ ਸੀ ਤਾਂ, ਕੋਈ ਵੀ ਪਲ ਓਹਨੂੰ ਵੇਖੇ ਬਿਨਾ ਨਈ ਸੀ ਗੁਜਰਦਾ, ਹੁਣ ਓਹਦੀ ਤਸਵੀਰ ਵੇਖ ਕੇ ਹੀ ਸਾਰ ਲਈਦਾ, ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ ! ਅਜੇ ਤਾਈਂ ਆਪਣੇ ਦਿਲ ਨੂੰ ਪੁੱਛੀਦੈ, ਕਿਹੜੀ ਗਲਤੀ ਦੀ ਸਜਾ ਮਿਲੀ ਏ ਤੈਂਨੂੰ, ਦਿਲ ਵੀ ਸਾਰੇ ਦੋਸ਼ ਮਾੜੇ ਲੇਖਾਂ ਦੇ ਸਿਰ ਮੜ ਦਿੰਦੈ, ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ ! ਬਿਨਾ ਦੱਸਿਆਂ ਬਿਨਾ ਮਿਲਿਆਂ ਹੀ ਤੁਰ ਗਈ ਸੀ, ਮੈ ਵੀ ਝੱਲਾ ਸੀ ਦਿਲ ਵਾਲੀ ਗੱਲ ਨਾ ਕਹਿ ਸਕਿਆ, ਹੁਣ ਓਹਦੀ ਤਸਵੀਰ ਨਾਲ ਹੀ ਪਿਆਰ ਜਤਾ ਲਈਦੈ, ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ ! ਇੱਕ ਅਹਿਸਾਨ ਕਰ ਜਾਂਦੀ ਜਾਣ ਵੇਲੇ, ਕੋਈ ਸਿਰਨਾਵਾਂ ਹੀ ਛੱਡ ਜਾਂਦੀ ਚਿੱਠੀ ਪਾਓਣ ਨੂੰ, ਹੁਣ ਤਾਂ ਖੱਤ ਲਿਖ ਕੇ ਓਹਦੀ ਤਸਵੀਰ ਨੂੰ ਹੀ ਸੁਣਾ ਲੈਂਦਾ, ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ ! 254
Shayari / ਤੇਰੇ ਰਾਹਾ 'ਚ ਬੈਠੇ ਅਸੀ ਰਾਹ ਹੋ ਗਏ.....« on: May 12, 2010, 11:17:45 AM »
ਨਾਮ ਸਾਡਾ ਵੀ ਉਹਨਾ ਦੇ ਵਿੱਚ ਲਿਖਲੋ,
ਜਿਹੜੇ ਸੱਜਣਾ ਹੱਥੋ ਤਬਾਹ ਹੋ ਗਏ, ਪੀਘ ਝੂਟ ਦੇ ਰਹੇ ਅਸੀ ਲਾਰਿਆ ਦੀ, ਸੱਜਣ ਗੈਰਾਂ ਨਾਲ ਵਿਆਹ ਹੋ ਗਏ, ਉਹ ਪਤਾ ਲਿਆ ਨਾ ਅੱਗ ਲਾਉਣ ਵਾਲਿਆ ਨੇ, ਹਾਲੇ ਧੁੱਖਦੇ ਨੇ ਕੇ ਸੁਆਹ ਹੋ ਗਏ, ਤੈਨੂੰ ਚੰਦਰਿਆ ਖ਼ਬਰ ਨਾ ਹੋਈ, ਤੇਰੇ ਰਾਹਾ 'ਚ ਬੈਠੇ ਅਸੀ ਰਾਹ ਹੋ ਗਏ...... 255
Shayari / ਸਾਨੂੰ ਹੁਣ ਪਤਾ ਲੱਗਿਆ........!« on: May 12, 2010, 11:15:13 AM »
ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ, ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ, ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ, ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ........ 256
Shayari / ਚਿਰਾਗ ਉਮੀਦਾ ਦੇ ..............« on: May 12, 2010, 11:13:38 AM »
ਅਸੀ ਹਾਂ ਚਿਰਾਗ ਉਮੀਦਾ ਦੇ ਸਾਡੀ ਕਦੇ ਹਵਾ ਨਾਲ ਬਣਦੀ ਨਹੀ,
ਤੁਸੀ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਤੇ ਮਲਾਹ ਨਾਲ ਬਣਦੀ ਨਹੀ, ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਸਾਡੀ ਪਰ ਉੱਚਿਆ ਨਾਲ ਬਣਦੀ ਨਹੀ, ਤੁਸੀ ਚਾਪਲੂਸੀਆ ਕਰ ਲੈਦੇ ਥੋਡੀ ਸ਼ਰਮ ਹਿਆ ਨਾਲ ਬਣਦੀ ਨਹੀ, ਤੁਸੀ ਦੁੱਖ ਤੇ ਪੀੜਾ ਜੋ ਦਿੰਦੇ ਅਹਿਸਾਸ ਉਹਨਾ ਦਾ ਸਾਨੂੰ ਏ, ਅਸੀ 100 ਮਰਜ਼ਾ ਤੋ ਰੋਗੀ ਆ ਸਾਡੀ ਕਿਸੇ ਦਵਾ ਨਾਲ ਬਣਦੀ ਨਹੀ, ਅਸੀ ਅੰਦਰੋ ਬਾਹਰੋ ਇੱਕੋ ਜਿਹੇ ਤਾਂ ਕਾਫਰ ਅਖਵਓਣੇ ਆ, ਤੁਸੀ ਜੀਹਦੇ ਨਾਅ ਤੇ ਲੁੱਟ ਦੇ ਹੋ ਸਾਡੀ ਓਸ ਖੁਦਾ ਨਾਲ ਬਣਦੀ ਨਹੀ........ :angry: 258
Shayari / ਜ਼ਖਮ ਚੰਦਰੀਆਂ ਜੀਭਾਂ ਦੇ..........« on: May 11, 2010, 01:23:24 PM »
ਰਬ ਜਾਣੇ ਉਹਨਾਂ ਦੀ ਸੋਚ ਹੈ ਕੀ ਜਿਹੜੇ ਸੋਚਦੇ ਨਹੀ ਬਸ ਕਹਿੰਦੇ ਨੇ,
ਦਿਲ ਫੇਰ ਉਹਨਾਂ ਨੂੰ ਕਬੂਲੇ ਨਾ ਇੱਕ ਵਾਰ ਜੋ ਨਜ਼ਰੋ ਲਹਿੰਦੇ ਨੇ, ਫੱਟ ਸਮੇ ਨਾਲ ਨੇ ਭਰ ਜਾਦੇ ਤਲਵਾਰ,ਗੰਡਾਸੇ ਗੋਲੀ ਦੇ, ਪਰ ਜ਼ਖਮ ਚੰਦਰੀਆਂ ਜੀਭਾਂ ਦੇ ਸਾਰੀ ਉਮਰ ਟੱਸਕਦੇ ਰਹਿੰਦੇ ਨੇ........ 259
Shayari / ਕੀ ਲੈਣਾ........« on: May 11, 2010, 01:21:24 PM »
ਜੋ ਹੱਥ ਖਿਸਕਾਉਂਦੇ ਉਹਨਾ ਨਾਲ ਹੱਥ ਮਿਲਾ ਕੇ ਕੀ ਕਰਨਾ,
ਜੋ ਜੀਭਾਂ ਰੱਖਣ ਕਿਰਾਏ ਦੀਆਂ ਉਹਨਾ ਨੂੰ ਬੁਲਾ ਕੇ ਕੀ ਲੈਣਾ, ਜਿਹੜੇ ਵੇਖ ਕੇ ਮੂੰਹ ਘੁੰਮਾ ਲੈਦੇ ਉਹਨਾ ਦੇ ਜਾ ਕੇ ਕੀ ਲੈਣਾ, ਜਿਹੜੇ ਝੂਠੇ ਪਤੇ ਲਿਖਾ ਜਾਦੇ ਖ਼ਤ ਉਹਨਾ ਨੂੰ ਪਾ ਕੇ ਕੀ ਲੈਣਾ, ਤਸਵੀਰ ਖਿੱਚਾਵੋ ਉਹਨਾ ਨਾਲ ਜਿੰਨਾ ਨੂੰ ਤੁਸੀ ਵੀ ਯਾਦ ਰਹੋ, ਜਿੰਨਾਂ ਨਾਲ ਖਿੱਚਵਾਉਦਾ ਹਰ ਕੋਈ ਉਹਨਾ ਨਾਲ ਖਿੱਚਾ ਕੇ ਕੀ ਲੈਣਾ...... 260
Shayari / ਤੰਗ ਕਰਦਾ.....« on: May 11, 2010, 01:18:58 PM »
ਅੱਖ ਵਿਚ ਪੈ ਜਾਵੇ ਵਾਲ ਤੰਗ ਕਰਦਾ,
ਜਿੰਦਰੇ ਨੂੰ ਲੱਗ ਜੇ ਜੰਗਾਲ ਤੰਗ ਕਰਦਾ, ਯਾਰ ਮਿਲੇ ਰੂਹ ਦਾ ਕੰਗਾਲ ਤੰਗ ਕਰਦਾ, ਬੈਂਕ ਦਾ ਵਿਆਜ਼ ਕਈ ਸਾਲ ਤੰਗ ਕਰਦਾ, ਲਾਲਚ ਤੇ ਗੁੱਸਾ, ਸਾਡ਼ਾ, ਈਰਖਾ ਹਰੇਕ ਜਗਾ੍ , ਉ ਪੈ ਗਿਆ ਮੋਹਬੱਤਾਂ ਦਾ ਕਾਲ ਤੰਗ ਕਰਦਾ, ਜਵਾਨੀ ਵਿਚ ਜੇਨੂੰ ਕਦੇ ਰੱਬ ਨਈਉਂ ਯਾਦ ਆਉਂਦਾ, ਬੁਡ਼ਾਪੇ ਵਿਚ ਮੌਤ ਦਾ ਖਿਆਲ ਤੰਗ ਕਰਦਾ, ਮਿਲੇ ਨਾ ਜੇ ਮਾਲ ਬਡ਼ੇ ਚੀਕਦੇ ਟਰੱਕਾਂ ਵਾਲੇ, ਅਮਲੀ ਦਾ ਮੁੱਕਜਾਵੇ ਮਾਲ ਤੰਗ ਕਰਦਾ, ਉਏ ਆਸ਼ਕ ਨਲੈਕ ਤੇ ਮਸ਼ੂਕਾਂ ਹੋਸ਼ੀਆਰ ਬਹੁਤ, ਅੱਖਾਂ ਰਾਹੀਂ ਪਾਉਦਿਆਂ ਸਵਾਲ ਤੰਗ ਕਰਦਾ, ਘੁੱਟੀ ਚਾਰੇ ਪਾਸਿਉਂ ਰਜਾਈ ਤਾਵੀਂ ਠੰਡ ਲਗੇ, ਛੜੇ ਬੰਦੇ ਨੂੰ ਸਿਆਲ ਤੰਗ ਕਰਦਾ. ....... |