December 22, 2024, 05:13:42 AM

Show Posts

This section allows you to view all posts made by this member. Note that you can only see posts made in areas you currently have access to.


Topics - G@RRy S@NDHU

Pages: 1 ... 7 8 9 10 11 [12] 13 14
221
ਕ੍ਰਿਸਮਿਸ ਦੀਆਂ ਛੁੱਟੀਆਂ 'ਚ ਇੰਗਲੈਂਡ ਤੋਂ ਪਿੰਡ ਆਇਆ ਨੰਬਰਦਾਰਾਂ ਦਾ ਛੋਟਾ ਮੁੰਡਾ ਸਤਵਿੰਦਰ ਫਾਟਕਾਂ ਤੋਂ ਡਰੀ ਗਾਂ ਵਾਂਗ ਓਪਰਾ ਓਪਰਾ ਜਿਹਾ ਝਾਕਦਾ ਫਿਰਦਾ ਸੀ। ਕਈ ਸਾਲਾਂ ਬਾਦ ਆਏ ਸਤਵਿੰਦਰ ਨੂੰ ਸ਼ਾਇਦ ਪਿੰਡ ਦੇ ਲੋਕਾਂ ਦੇ ਨਕਸ਼ ਭੁੱਲ ਗਏ ਹੋਣ ਪਰ ਲੋਕ ਉਸ ਪਹਿਲਾਂ ਵਾਲੇ ਸਤਵਿੰਦਰ ਦਾ ਹੀ ਚਿਹਰਾ ਯਾਦਾਂ 'ਚ ਵਸਾਈ ਬੈਠੇ ਸਨ। ਜਦ ਲੋਕਾਂ ਨੇ ਵਲੈਤੋਂ ਮੁੜੇ ਸਤਵਿੰਦਰ ਨੂੰ ਤੱਕਿਆ ਤਾਂ ਸ਼ਾਇਦ ਸਾਰੇ ਇਹੀ ਕਹਿ ਉੱਠੇ ਕਿ...... ਆਹ ਕੀ ਆ ਗਿਆ? ਉਹਨਾਂ ਦਾ ਅਚੰਭਿਤ ਹੋਣਾ ਵੀ ਸੁਭਾਵਿਕ ਸੀ ਕਿਉਂਕਿ ਕਿਸੇ ਵੇਲੇ ਡੱਬੀਦਾਰ ਪਰਨਾ ਸਿਰ ਬੰਨ੍ਹਣ ਵਾਲਾ ਸਤਵਿੰਦਰ ਹੁਣ 'ਸੈਂਟੀ' ਬਣਕੇ ਕੰਨਾਂ 'ਚ ਦੋ ਦੋ ਵਾਲੀਆਂ ਜੋ ਪਾਈ ਫਿਰਦਾ ਸੀ, ਗਿੱਚੀ 'ਚ ਇੱਕ ਗੁੱਤ ਜੋ ਬਣਾਈ ਫਿਰਦਾ ਸੀ, ਗੋਡਿਆਂ ਤੋਂ ਪਾਟੀ ਹੋਈ ਪੈਂਟ ਜੋ ਪਾਈ ਫਿਰਦਾ ਸੀ, ਗਲ 'ਚ ਇੱਕ ਮੋਟੀ ਸਾਰੀ ਸੰਗਲੀ ਜੋ ਲਮਕਾਈ ਫਿਰਦਾ ਸੀ। ਢਿਲਕੂੰ ਢਿਲਕੂੰ ਕਰਦੀ ਪੈਂਟ ਤੇ ਉਹਦਾ ਧਾਰਿਆ ਹੋਇਆ ਰੂਪ ਦੇਖਕੇ ਪਿੰਡ ਦੀਆਂ ਕੁੜੀਆਂ ਬੁੜ੍ਹੀਆਂ ਫੂ ਫੂ ਕਰਦੀਆਂ ਹਸਦੀਆਂ ਫਿਰਦੀਆਂ ਸਨ। ਭਾਵੇਂ ਕਿ ਸਤਵਿੰਦਰ ਲਈ ਤਾਂ ਵਲੈਤ ਦਾ ਫ਼ੈਸ਼ਨ ਸੀ ਪਰ ਪਿੰਡ ਦੇ ਜੁਆਕ ਉਸ ਬਦਲੇ ਹੋਏ 'ਸੈਂਟੀ' ਨੂੰ ਦੇਖਕੇ ਇਉਂ ਲਾਚੜੇ ਫਿਰਦੇ ਸਨ ਜਿਵੇਂ ਤੁਰਦੀ ਫਿਰਦੀ ਬਿਨਾਂ ਟਿਕਟੋਂ ਸਰਕਸ ਉਹਨਾਂ ਦੇ ਪਿੰਡ ਆ ਗਈ ਹੋਵੇ।

ਆਪਣੇ ਪਿੰਡ ਦੇ ਉਦਰੇਵੇਂ ਨੂੰ ਪੂਰਾ ਕਰਨ ਲਈ ਸੈਂਟੀ ਵੀ ਕੋਈ ਪਲ ਖਾਲੀ ਨਹੀ ਸੀ ਜਾਣ ਦੇਣਾ ਚਾਹੁੰਦਾ। ਮੋਢੇ ਨਾਲ ਲਟਕਾਏ ਬੌਣੇ ਜਿਹੇ ਵੀਡੀਓ ਕੈਮਰੇ ਨਾਲ ਮੂਵੀ ਬਣਾਉਣ ਬਹਿ ਜਾਂਦਾ। ਪਿੰਡ ਦੀਆਂ ਰੂੜੀਆਂ, ਗਹੀਰਿਆਂ, ਬਲਦਾਂ ਵਾਲੀਆਂ ਗੱਡੀਆਂ, ਸਰਕਾਰੀ ਮੇਹਰਬਾਨੀਆਂ ਸਦਕਾ ਮੁਸ਼ਕ ਮਾਰਦੇ ਛੱਪੜਾਂ, ਗਲੀਆਂ 'ਚ ਖੜ੍ਹੇ ਚਿੱਕੜਾਂ, ਮਾਸਟਰਾਂ ਬਿਨਾਂ ਖਾਲੀ ਸਕੂਲਾਂ, ਬੱਸ ਅੱਡੇ 'ਚ ਬਿਨਾਂ ਹੱਥ ਡੰਡੀ ਤੋਂ ਖੜ੍ਹੇ ਨਲਕੇ, ਬੁਢਾਪਾ ਪੈਨਸ਼ਨ ਲੈਣ ਲਈ ਬੈਂਕ ਦੇ ਬਾਹਰ ਧੁੱਪੇ ਚੌਂਕੀ ਭਰ ਰਹੇ ਬਜ਼ੁਰਗਾਂ.... ਗੱਲ ਕੀ ਥਾਂ ਥਾਂ ਦੀ ਮੂਵੀ ਬਣਾ ਰਿਹਾ ਸੀ। ਇਉਂ ਲਗਦਾ ਸੀ ਜਿਵੇਂ ਸਾਰੀਆਂ ਯਾਦਾਂ ਇੱਕ ਵੇਲੇ ਹੀ ਆਪਣੇ ਕੈਮਰੇ 'ਚ ਕੈਦ ਕਰਕੇ ਲੈ ਜਾਣ ਦਾ ਮਨ ਬਣਾਈ ਬੈਠਾ ਹੋਵੇ। ਇਉਂ ਲਗਦਾ ਸੀ ਜਿਵੇਂ ਉਹਦਾ ਦੁਬਾਰਾ ਪਿੰਡ ਮੁੜਨ ਦਾ ਕੋਈ ਇਰਾਦਾ ਹੀ ਨਾ ਹੋਵੇ।

ਓਧਰ ਦੂਜੇ ਪਾਸੇ ਬੱਸ ਅੱਡੇ ਦੇ ਪਿੱਪਲ ਹੇਠਲੇ ਤਖਤਪੋਸ਼ 'ਤੇ ਪੁਰਾਣੇ ਜੋਟੀਦਾਰਾਂ ਦੀ ਜੁੰਡਲੀ ਆਪਣੇ ਹੀ ਰਾਮਰੌਲੇ 'ਚ ਮਸਤ ਸੀ। ਭੋਲਾ ਹਨੇਰੀ, ਭਾਂਬੜ, ਟੀਲ੍ਹਾ ਤੇ ਰੂਪਾ ਚੰਗੇ ਸਰੋਤੇ ਬਣਕੇ ਉਤਲੀ ਹਵਾ 'ਚ ਉੱਡਦੇ ਪਤੰਗ ਵਾਂਗ ਟਿਕੇ ਬੈਠੇ ਸਨ। ਉਹਨਾਂ ਦਾ ਮੁੱਖ ਬੁਲਾਰਾ ਜਾਣੀਕਿ ਭੀਰੀ ਅਮਲੀ ਆਪਣੀ ਬੰਸਰੀ ਵਜਾਉਣ 'ਚ ਮਸਤ ਸੀ। ਜਿਉਂ ਹੀ ਭੀਰੀ ਦੀ ਨਿਗ੍ਹਾ ਉਹਨਾਂ ਵੱਲ ਤੁਰੇ ਆਉਂਦੇ ਸੈਂਟੀ 'ਤੇ ਪਈ ਤਾਂ ਮੱਥੇ 'ਤੇ ਹੱਥ ਧਰਕੇ ਬੈਠ ਗਿਆ।

-''ਕੀ ਗੱਲ ਹੋਗੀ? ਤੈਨੂੰ ਕੀ ਕਣਕ 'ਚੋਂ ਘਾਟਾ ਪੈ ਗਿਆ?", ਰੂਪੇ ਨੇ ਭੀਰੀ ਦੇ ਬਦਲੇ ਮਿਜਾਜ ਦਾ ਕਾਰਨ ਪੁੱਛਿਆ।
-''ਔਹ ਦੇਖੋ 'ਕੀ' ਤੁਰਿਆ ਆਉਂਦੈ। ਕੀਹਦੀ ਗਲਤੀ ਆ ਓਏ ਏਹ?", ਭੀਰੀ ਨੇ ਚੌਕੜੀ ਨੂੰ ਸੁਆਲ ਕੀਤਾ।

-''ਇਹ ਨੰਬਰਦਾਰਾਂ ਦਾ ਸਤਵਿੰਦਰ ਆ, ਜੀਹਨੂੰ ਸੱਤੀ ਸੱਤੀ ਕਹਿੰਦੇ ਹੁੰਦੇ ਸੀ।", ਭੋਲੇ ਹਨੇਰੀ ਨੇ ਭੀਰੀ ਨੂੰ ਸੰਖੇਪ 'ਚ ਰਾਮਾਇਣ ਸਮਝਾ ਦਿੱਤੀ ਸੀ।

-''ਮੈਂ ਤੁਹਾਡੀ ਸਭ ਦੀ ਟਾਕਿੰਗ ਰਿਕਾਰਡ ਕਰਨੀ ਮੰਗਦਾਂ।", ਸਤਵਿੰਦਰ ਜਾਣੀਕਿ ਸੈਂਟੀ ਨੇ ਆਉਂਦਿਆਂ ਹੀ 'ਹੈਲੋ ਹੈਲੋ' ਸਭ ਦੇ ਗਿੱਟਿਆਂ 'ਚ ਮਾਰੀ ਤੇ ਵਿਹਲਾ ਜਿਹਾ ਹੁੰਦਾ ਬੋਲਿਆ।

-''ਸੱਤੀ ਸਿੰਹਾਂ ਅਸੀਂ ਗਰੀਬ ਤਾਂ ਕੁਛ ਦੇਣ ਜੋਗੇ ਹੈਨੀਂ, ਕਿਸੇ ਤਕੜੇ ਘਰੋਂ ਮੰਗ ਜਾ ਕੇ... ਸ਼ੈਦ ਮਿਲਜੇ। ਕੀ ਕਿਹਾ ਸੀ ਤੂੰ ਆਹ...?", ਭੀਰੀ ਨੂੰ ਅਸਲ ਗੱਲ ਤਾਂ ਸਮਝ ਨਾ ਆਈ ਪਰ ਉਸਨੂੰ ਇੰਨਾ ਪਤਾ ਜਰੂਰ ਲੱਗ ਗਿਆ ਸੀ ਕਿ ਉਹ ਕੁਝ ਨਾ ਕੁਝ ਮੰਗ ਰਿਹਾ ਹੈ।

-''ਓਏ ਇਹ ਤਾਂ ਆਪਣੀਆਂ ਗੱਲਾਂ ਦੀ ਮੂਵੀ ਬਣਾਉਣ ਨੂੰ ਫਿਰਦੈ, ਦੁੱਧ ਤੋਂ ਵੀ ਚਿੱਟੀਆਂ ਗੋਰੀਆਂ ਨੂੰ ਦਿਖਾਊ ਜਾ ਕੇ, ਰੱਜੇ ਪੁੱਜੇ ਘਰ ਦਾ ਮੁੰਡੈ... ਸੁੱਖ ਨਾਲ ਇਹ ਕਾਹਨੂੰ ਮੰਗੇ।", ਟੀਲ੍ਹਾ ਸੈਂਟੀ ਦੀ ਗੱਲ ਅੱਗੇ ਸਮਝਾਉਂਦਿਆਂ ਪਰਨੇ ਦੇ ਲੜ ਠੀਕ ਕਰਦਾ ਬੋਲਿਆ।

-''ਅੱਛਾ... ਮੈਂ ਤਾਂ ਇਹਦੀ ਗੋਡਿਆਂ ਤੋਂ ਘਸੀ ਜਿਹੀ ਪੈਂਟ ਦੇਖਕੇ ਸੋਚਿਆ ਸੀ ਕਿ ਸ਼ੈਦ ਕੋਈ ਪੈਸਾ ਧੇਲਾ ਮੰਗਦਾ ਹੋਊ। .... ਚੰਗਾ ਬਈ ਸੈਂਟੀ ਸਿੰਹਾਂ ਪਹਿਲਾਂ ਇਹ ਦੱਸ ਕਿ ਥੋਡੇ ਮੁਲਕ 'ਚ ਆਹ 'ਕਿਸਮਿਸ' ਕੀ ਬਲਾ ਹੁੰਦੀ ਆ। ਜੀਹਨੂੰ ਦੇਖੋ ਓਹੀ 'ਮੇਰੀ ਕਿਸਮਿਸ- ਮੇਰੀ ਕਿਸਮਿਸ' ਕਰੀ ਜਾਂਦੈ।", ਭੀਰੀ ਹੁਣ ਆਪਣੇ ਅਸਲ ਰੂਪ 'ਚ ਮੁੜ ਆਇਆ ਸੀ।

-''ਅੰਕਲ, ਕਿਸਮਿਸ ਨਹੀਂ.... ਕ੍ਰਿਸਮਿਸ ਹੁੰਦੀ ਐ। ਇਹ ਸਾਡੀ ਕੰਟਰੀ ਦਾ ਮੇਨ ਫੈਸਟੀਵਲ ਆ। ਇਸ ਦਿਨ ਸੈਂਟਾ ਕਲੌਜ਼ ਬੱਚਿਆਂ ਨੂੰ ਗਿਫਟਸ ਤੇ ਸਵੀਟਸ ਦਿੰਦਾ ਹੋਂਦੈ। ਕਹਿੰਦੇ ਨੇ ਸੈਂਟਾ ਬੱਚਿਆਂ ਦੇ ਮਨ ਦੀਆਂ ਗੱਲਾਂ ਪੂਰੀਆਂ ਕਰਦਾ ਹੈਗਾ।", ਸੈਂਟੀ ਨੇ ਪੰਜਾਬੀ ਤੇ ਅੰਗਰੇਜ਼ੀ ਦੇ ਰਲਗੱਡ ਨਾਲ ਭੀਰੀ ਨੂੰ ਸਮਝਾਉਣਾ ਚਾਹਿਆ।

-''ਭਰਾਵਾ ਮੇਰੇ ਖੋਪੜ 'ਚ ਤੇਰੀ 'ਗਰੇਜੀ ਨਹੀਂ ਪਈ। ਜੇ ਹੋ ਸਕੇ ਤਾਂ ਪੰਜਾਬੀ 'ਚ ਦੱਸ।", ਭੀਰੀ ਨੇ ਖਿਝਦਿਆਂ ਕਿਹਾ।
-''ਤੈਨੂੰ ਮੈਂ ਦੱਸਦਾਂ... ਇਹ ਗੋਰਿਆਂ ਦਾ ਦਿਨ- ਦਿਹਾਰ ਆ। ਕਹਿੰਦੇ ਆ ਬਈ ਓਸ ਦਿਨ ਕੋਈ ਸੈਂਟਾ ਬਾਬਾ ਜੁਆਕਾਂ ਨੂੰ ਮਠਿਆਈਆਂ ਤੇ ਤੋਹਫੇ ਉਹਨਾਂ ਦੇ ਦਰੱਖਤ ਹੇਠਾਂ ਰੱਖ ਜਾਂਦੈ। ਹੁਣ ਤੂੰ ਪੁੱਛੇਂਗਾ ਕਿ ਸੈਂਟਾ ਬਾਬਾ ਕੌਣ ਹੋਇਆ।", ਟੀਲ੍ਹੇ ਨੇ ਸੈਂਟੀ ਤੋਂ ਪਹਿਲਾਂ ਹੀ ਸੁਣੀ ਸੁਣਾਈ ਗੱਲ ਭੀਰੀ ਨੂੰ ਪੰਜਾਬੀ 'ਚ ਸੁਣਾ ਦਿੱਤੀ।

-''ਮੈਂ ਐਨਾ ਵੀ ਪਾਗਲ ਨਹੀਂ, ਬਈ ਮੈਨੂੰ ਸੈਂਟੇ ਬਾਬੇ ਦਾ ਪਤਾ ਨੀਂ ਹੋਣਾ। ਸੈਂਟਾ ਓਹੀ ਹੁੰਦੈ ਨਾ ਜੀਹਦੇ ਸਿਰ 'ਤੇ ਲਾਲ ਟੋਪਾ ਲਿਆ ਹੁੰਦੈ ਤੇ ਆਪਣੇ ਤੋਤਾ ਸਿਉਂ ਅੰਗੂੰ ਉਹਦਾ ਦਾਹੜਾ ਵੀ ਦੁੱਧ ਚਿੱਟਾ ਹੁੰਦੈ। ਕਿਉਂ ਬਈ ਸੈਂਟੀ ਸਿੰਹਾਂ ਮੈਂ ਠੀਕ ਕਿਹੈ ਕਿ ਗਲਤ?", ਭੀਰੀ ਆਵਦੀ ਦਲੀਲ ਦੇ ਕੇ ਸਤਵਿੰਦਰ ਤੋ ਹਾਮੀ ਭਰਵਾ ਰਿਹਾ ਸੀ। ''ਗੱਲਾਂ ਕਰਦੈ.... ਤੇਰੇ ਖਿਆਲ ਮੁਤਾਬਕ ਮੈਨੂੰ ਪਤਾ ਨਹੀਂ ਸੀ ਕਿ ਸੈਂਟਾ ਕੌਣ ਆ। ਮੈਨੂੰ ਤਾਂ ਕਦੇ ਕਦੇ 'ਬਾਬੇ ਸੈਂਟੇ' ਦੇ ਦਾਹੜੇ ਤੇ ਕੱਪੜੇ ਲੱਤੇ ਤੋਂ ਇਉਂ ਲੱਗਣ ਲੱਗ ਜਾਂਦੈ ਕਿ ਜਿਵੇਂ ਸੈਂਟਾ ਬਾਬਾ ਵੀ ਆਪਣਾ ਪੰਜਾਬੀ ਭਰਾ ਹੀ ਹੋਵੇ। ਜਿਵੇਂ ਬਾਹਰ ਜਾ ਕੇ ਬਲਜਿੰਦਰ ਸਿਉਂ 'ਬੱਲ' ਬਣ ਗਿਐ, ਜਿਵੇਂ ਮਾਸਟਰ ਦਾ ਮੁੰਡਾ ਜਗਸੀਰ 'ਜੈਗ' ਬਣ ਗਿਐ, ਜਿਵੇਂ ਕਰਤਾਰੋ ਦੀ ਵੱਡੀ ਕੁੜੀ ਕੁਲਵੰਤ 'ਕੇਟ' ਬਣਗੀ, ਜਿਵੇਂ ਆਹ ਸੱਤੀ ਤੋਂ ਸੈਂਟੀ ਬਣ ਗਿਐ, ਓਵੇਂ ਹੀ ਕਿਸੇ ਸੰਤੇ ਨੇ ਵੀ ਆਵਦਾ ਨਾਂ ਬਦਲ ਕੇ 'ਸੈਂਟਾ' ਰੱਖ ਲਿਆ ਹੋਣੈ।", ਭੀਰੀ ਦੀ ਵਜ਼ਨਦਾਰ ਗੱਲ ਸੁਣ ਕੇ ਸੱਤੀ ਤੋਂ 'ਸੈਂਟੀ' ਬਣੇ ਸਤਵਿੰਦਰ ਕੋਲ ਕੱਚਾ ਜਿਹਾ ਧੂੰਆਂ ਮਾਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ।

-''ਚੱਲ ਤੂੰ ਹੋਰ ਹੀ ਪਾਣੀ 'ਚ ਮਧਾਣੀ ਪਾਲੀ। ਜੁਆਕ ਸਾਡੀ ਮੂਵੀ ਬਨੌਣ ਆਇਆ ਸੀ। ਤੂੰ ਓਹਦੀ ਹੀ ਸੋਤ ਲਾਹੁਣ ਤੁਰ ਪਿਐਂ।", ਟੀਲ੍ਹਾ ਭੀਰੀ 'ਤੇ ਤਪਿਆ ਪਿਆ ਸੀ।

-''ਹਾਂ ਬਈ ਸੱਤੀ ਸਿੰਹਾਂ ਹੁਣ ਦੱਸ, ਕੀ ਬੋਲੀਏ ਮੂਵੀ 'ਚ? ਮੈਂ ਤਾਂ ਫੇਰ ਬੋਲੂੰ ਕੁਛ, ਜੇ ਬਾਬੇ ਸੈਂਟੇ ਨੂੰ ਦਿਖਾਵੇਂਗਾ ਮੂਵੀ....। ਨਹੀਂ ਤਾਂ ਆਪਾਂ ਹਟੇ ਆਂ...।", ਭੀਰੀ ਨੇ ਸੈਂਟੀ ਅੱਗੇ ਨਵੀਂ ਹੀ ਸ਼ਰਤ ਰੱਖ ਦਿੱਤੀ ਸੀ।

-''ਅੰਕਲ ਨੋ ਪਰਾਬਲਮ, ਤੁਸੀਂ ਬੋਲੋ ਤਾਂ ਸਹੀ।", ਸੈਂਟੀ ਨੂੰ ਵੀ ਪਤਾ ਸੀ ਕਿ ਭੀਰੀ ਦੀਆਂ ਗੱਲਾਂ ਰਿਕਾਰਡ ਕਰਨ ਲਈ ਕੋਈ ਨਾ ਕੋਈ ਚੋਗਾ ਤਾਂ ਪਾਉਣਾ ਹੀ ਪਊ।

ਸੈਂਟੀ ਦੀ ਹਾਂ ਦੀ ਹੀ ਦੇਰ ਸੀ ਕਿ ਰੂਪੇ ਵਰਗਿਆਂ ਨੇ ਭੀਰੀ ਨੂੰ ਜੰਝ ਚੜ੍ਹਾਉਣ ਵਾਂਗ ਸ਼ਿੰਗਾਰਨਾ ਸ਼ੁਰੂ ਕਰ ਦਿੱਤਾ। ਕੋਈ ਓਹਦਾ ਕੁਰਤਾ ਠੀਕ ਕਰ ਰਿਹਾ ਸੀ, ਕੋਈ ਪਰਨੇ ਦੇ ਲੜ ਠੀਕ ਕਰ ਰਿਹਾ ਸੀ। ਰੂਪਾ ਇੱਲਤ ਕਰਦਾ ਕਰਦਾ ਭੀਰੀ ਦੀ ਮੁੱਛ ਨੂੰ ਵਟ ਚਾੜ੍ਹਨ ਲੱਗਾ ਹੋਇਆ ਸੀ। ਭੀਰੀ ਵੀ ਇਉਂ ਸੀਲ ਕੁੱਕੜ ਵਾਂਗ ਖੜ੍ਹਾ ਸੀ ਜਿਵੇਂ ਵੋਟਾਂ ਦੇ ਦਿਨਾਂ 'ਚ ਨੇਤਾ ਲੋਕ ਬਣੇ ਹੁੰਦੇ ਹਨ। ਜਿਉਂ ਹੀ ਸੈਂਟੀ ਨੇ ਆਪਣਾ ਕੈਮਰਾ ਤਿਆਰ ਕੀਤਾ ਤਿਉਂ ਹੀ ਭੀਰੀ ਵੀ ਖੰਘੂਰਾ ਮਾਰ ਕੇ ਗਲ ਸਾਫ ਕਰਦਾ ਬੋਲਿਆ।

-''ਬਾਈ ਸੈਂਟਿਆ, ਮੈਨੂੰ ਇਹ ਤਾਂ ਨੀ ਪਤਾ ਕਿ ਲੋਕ ਤੈਨੂੰ ਸਾਸਰੀਕਾਲ ਬੁਲਾਉਂਦੇ ਨੇ, ਸਲਾਮ ਕਹਿੰਦੇ ਨੇ ਜਾਂ ਕੁਛ ਹੋਰ। ਪਰ ਮੇਰੀ ਦੋਵੇਂ ਹੱਥ ਜੋੜ ਕੇ ਬੁਲਾਈ ਫ਼ਤਿਹ ਪ੍ਰਵਾਨ ਕਰੀਂ। 'ਗਰੇਜੀ ਮੈਨੂੰ ਬੋਲਣੀ ਨਹੀਂ ਆਉਂਦੀ, ਨਹੀਂ ਤਾਂ ਮੈਂ ਵੀ ਤੈਨੂੰ 'ਗੋਡਾ ਮਾਰਨੀ' ਕਹਿ ਦਿੰਦਾ।"

-''ਕੰਜਰਾ ਗੋਡਾ ਮਾਰਨੀ ਨੀ ਹੁੰਦੀ, ਗੁੱਡ ਮਾਰਨਿੰਗ ਹੁੰਦੀ ਆ।", ਰੂਪਾ ਭੀਰੀ ਦੇ ਗਲਤ ਬੋਲਣ 'ਤੇ ਵਿਚਾਲਿਉਂ ਟੋਕਦਿਆਂ ਬੋਲਿਆ।

-''ਮੇਰੀ ਗੱਲ ਸੁਣਲਾ...... ਜੇ ਮੈਂਨੂੰ ਵਿਚਾਲਿਉਂ ਟੋਕਿਆ, ਫੇਰ ਨਾ ਕਹੀਂ ਮੈਂ ਗੋਡਿਆਂ ਹੇਠਾਂ ਲੈ ਲਿਆ। ਮੇਰੇ ਸਾਲੇ ਆਪ ਈ ਬਾਹਲੇ ਪੜ੍ਹੇ ਵੇ ਬਣਦੇ ਆ। ਤੇਰੀ ਮਾਂ ਮੂਵੀ ਬਣਦੀ ਆ, ਇਹ ਵਿੱਚ ਬੋਲੀ ਜਾਂਦਾ। ਇਹਨੂੰ ਓਨਾ ਚਿਰ ਟੇਕ ਨੀ ਆਉਂਦੀ ਜਿੰਨਾ ਚਿਰ ਕੋਈ ਚਿੰਗੜੀ ਨਾ ਛੇੜੇ। ਜੇ ਲੰਡੇ ਬੋਕ ਵਾਂਗੂੰ ਢਾਹ ਲਿਆ, ਫੇਰ ਠੀਕ ਰਹੇਂਗਾ ਜਦੋਂ ਸਾਰੇ 'ਗਲੈਂਡ ਨੇ ਮੂਵੀ ਦੇਖੀ..... ਬਈ ਅਬ ਬਲਬੀਰ ਸਿਉਂ ਰੂਪ ਸਿਉਂ ਕੀ ਕੁੱਤੇਖਾਣੀ ਕਰ ਰਹੇ ਹੈਂ।", ਭੀਰੀ ਰੂਪੇ ਨੂੰ ਝਾੜਦਾ ਬੋਲਿਆ।

-''ਚਲੋ ਅੰਕਲ ਕੋਈ ਗੱਲ ਨਹੀਂ, ਬਾਬਾ ਸੈਂਟਾ ਵੀ ਪੰਜਾਬੀ ਜਾਣਦਾ ਈ ਹੋਊ।", ਸੈਂਟੀ ਨੇ ਭੀਰੀ ਨੂੰ ਮਿੱਠੀ ਗੋਲੀ ਦਿੰਦਿਆਂ ਕਿਹਾ।

-''ਬਾਈ ਸੈਂਟਿਆ, ਇੱਕ ਬੇਨਤੀ ਆ.. ਜਿਵੇਂ ਤੂੰ ਆਵਦੇ ਦੇਸ਼ ਦੇ ਜੁਆਕਾਂ ਨੂੰ ਤੋਹਫੇ ਦਿੰਨੈਂ, ਜੇ ਹੋ ਸਕੇ ਤਾਂ ਸਾਡੇ ਵੀ ਕਦੇ ਗੇੜਾ ਮਾਰਜੀਂ। ਸਾਡੇ ਦੇਸ਼ ਦੇ ਲੱਖਾਂ ਜੁਆਕ ਵਿਚਾਰੇ ਐਸੇ ਵੀ ਨੇ ਜਿਹਨਾਂ ਨੂੰ ਏਹ ਵੀ ਨੀ ਪਤਾ ਕਿ ਖਿਡੌਣੇ ਕੀ ਹੁੰਦੇ ਆ। ਵਿਚਾਰੇ ਮਾਂ ਪਿਉ ਨਾਲ ਭੱਠਿਆਂ 'ਤੇ ਇੱਟਾਂ ਪੱਥਣ ਲਈ, ਹੋਟਲਾਂ 'ਤੇ ਭਾਡੇ ਮਾਂਜਣ ਲਈ, ਸਕੂਲ ਜਾਣ ਦੀ ਬਜਾਏ ਸੀਰ ਕਮਾਉਣ ਲਈ ਮਜ਼ਬੂਰ ਨੇ। ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ, ਉਹਨਾਂ ਦਾ ਵੀ ਰੱਬ ਈ ਰਾਖੈ। ਡਿਗਰੀਆਂ ਚੱਕੀ ਫਿਰਦੇ ਬੇਰੁਜ਼ਗਾਰ ਮਾਸਟਰਾਂ ਦੇ ਸਰਕਾਰਾਂ ਹੱਡ ਸੇਕੀ ਜਾਂਦੀਆਂ ਨੇ। ਜੁਆਕਾਂ ਨੂੰ ਪੜਾਉਣ ਵਾਸਤੇ ਮਾਸਟਰ ਤਾਂ ਕੀ ਭੇਜਣੇ ਆ, ਵਿਚਾਰੇ ਜੁਆਕਾਂ ਨੂੰ ਚੌਲ- ਦਲੀਆ ਖੁਆ ਕੇ ਵਿਰਾ ਦਿੱਤਾ ਜਾਂਦੈ। ਓਹ ਕਾਪੀ ਕਿਤਾਬ ਭਾਵੇਂ ਘਰੇ ਭੁੱਲ ਜਾਣ ਪਰ ਚੌਲ ਖਾਣ ਵਾਲੀ ਕੌਲੀ ਨੀਂ ਭੁੱਲਦੇ। ਜੇਹੜੇ ਥੋੜ੍ਹੇ ਜਹੇ ਉਡਾਰ ਆ ਮੇਰਾ ਮਤਬਲ ਆ ਬਈ ਮੁੱਛਫੁੱਟ ਆ, ਉਹਨਾਂ ਦੀ ਮੱਤ ਨਸ਼ਿਆਂ ਨੇ ਮਾਰੀ ਪਈ ਆ। ਜਿਹੜੇ ਕੌਡੀ ਕੂਡੀ ਖੇਡਦੇ ਆ, ਓਹ ਕਮਲੇ ਪਸ਼ੂਆਂ ਆਲੇ ਟੀਕੇ ਲਾ ਲਾ ਖੇਡੀ ਜਾਂਦੇ ਆ। ਕਿਸੇ ਨੂੰ ਕੋਈ ਨੀ ਪਤਾ ਕਿ ਬਾਦ 'ਚ ਗੁਰਦੇ ਖਰਾਬ ਹੋਣਗੇ ਜਾਂ ਫਿਰ ਨਾਮਰਦ ਹੋਣਗੇ। ਹੋਰ ਤਾਂ ਹੋਰ ਭਰਾਵਾ! ਧਰਮੀ ਕਰਮੀ ਬੰਦੇ ਵੀ ਨਸ਼ਿਆਂ ਦਾ ਕਾਰੋਬਾਰ ਕਰੀ ਜਾਂਦੇ ਆ। ਚੱਲ ਸਾਡੇ ਅਰਗੇ ਕੰਧੀ 'ਤੇ ਰੁੱਖੜਿਆਂ ਦਾ ਕੀ ਆ... ਪਰ ਵਿਚਾਰੇ ਉਹਨਾਂ ਜੁਆਕਾਂ ਦਾ ਕੀ ਬਣੂੰ ਜਿਹੜੇ ਜੁਆਨੀ 'ਚ ਈ ਭੁੱਕੀ ਫੀਮਾਂ ਗਿੱਝਗੇ। ਭਰਾਵਾ ਸਾਡੇ ਮੁਲਕ 'ਚ ਤਾਂ ਨ੍ਹੇਰ ਆਇਆ ਪਿਐ, ਜਿਹੜੇ ਲੀਡਰਾਂ ਨੇ ਲੋਕਾਂ ਦੀ ਹਫਾਜਤ ਕਰਨੀ ਆ ਉਹਨਾਂ ਦੀ ਸ਼ਹਿ 'ਤੇ ਹੀ ਨਸ਼ੇ ਵਿਕਦੇ ਆ। ਲੰਡੂ ਜੇਹੀਆਂ ਵੋਟਾਂ ਵੇਲੇ ਵੀ ਲੋਕਾਂ ਨੂੰ ਨਸ਼ਿਆਂ ਜਾਂ ਪੈਸਿਆਂ ਦੀ ਚਾਟ ਪਾ ਕੇ ਵੋਟਾਂ ਖਰੀਦੀਆਂ ਜਾਂਦੀਆਂ ਨੇ। ਲੈ ਹੋਰ ਸੁਣ..... ਪੰਜਾਬ 'ਚੋਂ ਨਸ਼ੇ ਖ਼ਤਮ ਕਰਨ ਦਾ ਢਿੰਡੋਰਾ ਪਿੱਟਣ ਆਲੇ ਸਭ ਚਿੱਟੇ ਨੀਲੇ ਇੱਕੋ ਜਹੇ ਈਆ। ਪਿਛਲੀ ਸਰਕਾਰ ਵੇਲੇ ਸ਼ਰਾਬ ਦੇ ਠੇਕਿਆਂ 'ਤੇ ਚਿੱਟੀਆਂ ਪੱਗਾਂ ਵਾਲਿਆਂ ਦਾ ਬੋਲਬਾਲਾ ਸੀ, ਹੁਣ ਨੀਲੀਆਂ ਪੱਗਾਂ ਵਾਲਿਆਂ ਦੇ ਯੂਥ ਬ੍ਰਿਗੇਡ ਦਾ....।"

-''ਭੀਰੀ ਐਨਾ ਗਰਮ ਨਾ ਬੋਲ ਯਾਰ, ਹੋਰ ਬਾਦ 'ਚ ਪੁਲਸ ਤੇਰੇ ਪੁੜੇ ਕੁੱਟਦੀ ਫਿਰੇ।", ਰੂਪੇ ਨੇ ਹਮਦਰਦੀ ਜਤਾਉਂਦਿਆਂ ਕਿਹਾ।

-''ਰੂਪਿਆ ਹੁਣ ਨਾ ਰੋਕੀਂ ਵੀਰ ਬਣਕੇ, ਮੈਨੂੰ ਤਾਂ ਵਿਉਹ ਅਰਗੇ ਲਗਦੇ ਆ ਮੇਰੇ ਪੁੱਤਾਂ ਦੇ। ਮੈਨੂੰ ਕੋਈ ਪੁੱਛੇ ਤਾਂ ਸਹੀ...... ਮੈਂ ਤਾਂ ਕੱਲੇ ਕੱਲੇ ਦੇ ਪੋਤੜੇ ਫਰੋਲ ਦੂੰ। ਸੱਚ ਯਾਰ ਤੂੰ ਮੈਨੂੰ ਫੇਰ ਗੱਲੀਂ ਲਾ ਲਿਆ......... ਕੀ ਕਹਿੰਦਾ ਸੀ ਮੈਂ ਸੈਂਟੀ ਸਿੰਹਾਂ?", ਭੀਰੀ ਗਰਮਾ ਗਰਮੀ 'ਚ ਇਹ ਵੀ ਭੁੱਲ ਗਿਆ ਸੀ ਕਿ ਕੈਮਰਾ ਚੱਲ ਰਿਹਾ ਹੈ।

-''ਹਾਂ ਬਾਈ ਸੈਂਟਿਆ! ਹੁਣ ਤੈਨੂੰ ਅੰਨਦਾਤੇ ਦਾ ਹਾਲ ਸੁਨਾਉਨਾਂ, ਕਿਸਾਨ ਨੂੰ 'ਪੰਪ' ਮਾਰਨ ਵਾਸਤੇ ਸਾਰੇ ਇਹਨੂੰ ਅੰਨਦਾਤਾ ਅੰਨਦਾਤਾ ਕਹਿੰਦੇ ਨੀਂ ਥੱਕਦੇ। ਪਰ ਕੀ ਆੜ੍ਹਤੀਆ, ਕੀ ਪਟਵਾਰੀ.... ਗੱਲ ਮੁਕਾ ਹਰ ਕੋਈ ਇਹਦਾ ਮਾਸ ਚੂੰਡਣ ਵਾਸਤੇ ਮੁੱਠੀਆਂ 'ਚ ਥੁੱਕੀ ਫਿਰਦੈ। ਖਾਦਾਂ ਦੇ ਰੇਟ ਸਿਰ ਚੜ੍ਹੀ ਜਾਦੇ ਆ। ਕਿਸਾਨ ਕਰਜਾਈ ਹੋਈ ਜਾਂਦੈ। ਮੁੜਕੇ ਇਹ ਕਹਿ ਦੇਣਗੇ ਕਿ ਕਿਸਾਨ ਚਾਦਰ ਦੇਖਕੇ ਪੈਰ ਨੀਂ ਪਸਾਰਦਾ। ਜੱਟ ਦੀ ਚਾਦਰ ਤਾਂ ਪਹਿਲਾਂ ਹੀ ਲੀਰੋਲੀਰ ਹੋਈ ਪਈ ਆ। ਹੁਣ ਕਰੀਏ ਬੁੜ੍ਹਿਆਂ ਦੀ ਗੱਲ..... ਵਿਚਾਰੇ ਖਊਂ ਖਊਂ ਕਰਦੇ ਫਿਰਦੇ ਆ, ਮੰਗਵੀਂ ਮੌਤ ਨੀਂ ਮਿਲਦੀ। ਮੈਂ ਸੁਣਿਐ ਤੇਰੇ ਮੁਲਕ 'ਚ ਤਾਂ ਬੁੜ੍ਹੇ ਵੀ ਜੁਆਈਆਂ ਅੰਗੂੰ ਸੇਵਾ ਕਰਾਉਂਦੇ ਆ। ਪਰ ਸਾਡੇ ਆਲਿਆਂ ਨੂੰ ਹਰ ਸਰਕਾਰ ਹੀ ਲਾਰੇ ਲਾ ਜਾਂਦੀ ਆ। ਕਦੇ ਕੋਈ ਮਾਈਆਂ ਵਾਸਤੇ ਮੁਫਤ ਸਫਰ ਦਾ ਲਾਰਾ ਲਾ ਦਿੰਦੈ, ਉਹੀ ਮੁੜਕੇ ਅੱਧਾ ਕਿਰਾਇਆ ਲੈਣ ਲੱਗ ਜਾਂਦੇ ਨੇ। ਥੋੜ੍ਹੇ ਦਿਨ ਹੋਰ ਆ ਜਿੱਦੇਂ ਰੋਡਵੇਜ ਦਾ ਗੁੱਗਾ ਪੂਜਤਾ, ਓਦੇਂ ਕਿਸੇ ਨੇ ਮਾਈਆਂ ਨੂੰ ਬੱਸ 'ਚ ਪੈਰ ਨੀ ਪਾਉਣ ਦਿਆ ਕਰਨਾ। ਹੋਰ ਸੁਣਲਾ... ਬਾਦਲ ਨੇ ਕਿਹਾ ਸੀ ਕਿ ਬਜ਼ੁਰਗਾਂ ਨੂੰ ਡਾਕੀਆ ਸੈਕਲ ਦੀ ਟੱਲੀ ਮਾਰ ਕੇ ਪੈਂਨਸ਼ਨ ਫੜਾਇਆ ਕਰੂ। ਪਰ ਹੁਣ ਤਾਂਈਂ ਨੀ ਕੋਈ ਡਾਕੀਆ ਆਇਆ ਜੀਹਨੇ ਟੱਲੀ ਮਾਰੀ ਹੋਵੇ, ਸੈਕਲ ਮਾਰ ਕੇ ਭਾਵੇਂ ਕਿਸੇ ਬੁੜ੍ਹੇ ਦਾ ਕੂੰਡਾ ਕਰਜੇ।"

-''ਯਾਰ ਆਹ ਤਾਂ ਤਹਿ ਲਾਤੀ... ਸੱਚੀ ਗੱਲ ਆ। ਪਰਸੋਂ ਈ ਕੌਰੇ ਡਾਕੀਏ ਨੇ ਨਰੰਜਣ 'ਚ ਸੈਕਲ ਮਾਰ ਕੇ ਚੂਕਣਾ ਹਿਲਾਤਾ।", ਭਾਂਬੜ ਆਪਣੀ ਹੀ ਪੀਪਣੀ ਵਜਾ ਗਿਆ ਸੀ।

-''ਭਾਂਬੜਾ, ਬੋਲ ਲੈਣ ਦੇ ਯਾਰ..... ਮੇਰੀ ਮਸਾਂ ਲਿਵ ਲਗਦੀ ਆ, ਤੁਸੀਂ ਭੰਗ ਕਰ ਦਿੰਨੇ ਓ।", ਭੀਰੀ ਹੁਣ ਭਾਂਬੜ ਨਾਲ ਥੋੜ੍ਹਾ ਨਰਮੀ ਨਾਲ ਪੇਸ਼ ਆਇਆ ਸੀ।

-''ਬਾਈ ਸੈਂਟਿਆ! ਜੇ ਹੋ ਸਕੇ ਤਾਂ ਰੱਬ ਨੂੰ ਐਨਾ ਕੁ ਜ਼ਰੂਰ ਕਹੀਂ ਕਿ ਸਾਡੇ ਪੰਜਾਬ ਦੇ ਹਰੇਕ ਪਿੰਡ 'ਚ ਇੱਕ ਇੱਕ ਬਾਦਲ ਜ਼ਰੂਰ ਜੰਮੇ। ਭਰਾਵਾ ਬਾਦਲ ਦੇ ਪਿੰਡ ਜਾ ਕੇ ਦੇਖੀਂ, ਕਿਵੇਂ ਲਹਿਰਾਂ ਬਹਿਰਾਂ ਲਾਈਆਂ ਪਈਆਂ ਨੇ। ਮਲਾਈ ਅਰਗੀਆਂ ਸੜਕਾਂ, ਬਿਰਧਾਂ ਆਸਤੇ ਆਸ਼ਰਮ, ਫੁੱਲੋ- ਫੁੱਲ ਬਿਜ਼ਲੀ। ਪਿੰਡ ਦਾ ਮਹੌਲ ਦੇਖਕੇ ਸ਼ਹਿਰਾਂ ਨੂੰ ਵੀ ਸ਼ਰਮ ਆਉਂਦੀ ਆ। ਭਰਾਵਾ ਸਾਡੇ ਪਿੰਡਾਂ 'ਚ ਤਾਂ ਛੱਪੜਾਂ ਦੀ ਭੜਦਾਹ ਹੀ ਨੱਕ 'ਚ ਦਮ ਕਰੀ ਰੱਖਦੀ ਆ। ਬਿਜਲੀ ਆਉਂਦੀ ਨੀ, ਮੱਛਰ ਸਾਰੀ ਰਾਤ ਗਾਣੇ ਸੁਣਾਉਂਦਾ ਰਹਿੰਦੈ।", ਭੀਰੀ ਦੀਆਂ ਗੱਲਾਂ ਸਾਰੇ ਅਕਾਸ਼ਬਾਣੀ ਦੀਆਂ ਖ਼ਬਰਾਂ ਵਾਂਗ ਸੁਣ ਰਹੇ ਸਨ।

-''ਜੇ ਹੋ ਸਕੇ ਤਾਂ ਸਾਡੇ ਆਲੇ ਲੀਡਰਾਂ ਦੇ ਕੰਨਾਂ 'ਚ ਵੀ ਕੋਈ ਐਸੀ ਫੂਕ ਮਾਰ ਕਿ ਉਹ ਵੀ ਤੇਰੇ ਮੁਲਕ ਦੇ ਲੀਡਰਾਂ ਵਾਂਗੂੰ ਇਮਾਨਦਾਰ ਹੋਣ, ਲੋਕਾਂ ਬਾਰੇ ਸੋਚਣ, ਆਵਦੇ ਪਰਿਵਾਰਾਂ ਨੂੰ ਲੁੱਜ੍ਹਣ ਦੀ ਬਜਾਏ ਲੋਕਾਂ ਦੇ ਪੁੱਤਾਂ ਦੇ ਭਵਿੱਖਾਂ ਬਾਰੇ ਵੀ ਕੁਛ ਕਰਨ..... ਅਫ਼ਸਰਾਂ ਨੂੰ ਵੀ ਕੋਈ ਮੱਤ ਦੇਵੀਂ ਕਿ ਦਫਤਰਾਂ 'ਚ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ 'ਮੁਰਗੀਆਂ' ਨਾ ਸਮਝਣ, ਤਨਖਾਹਾਂ 'ਤੇ ਸਬਰ ਕਰਨ, ਰਿਸ਼ਵਤ ਨਾਲ ਲੋਕਾਂ ਦੀ ਚਮੜੀ ਨਾ ਪੱਟਣ, ਭਰਾਵਾ ਜੇ ਹੋ ਸਕੇ ਤਾਂ ਖਾਖੀ ਵਰਦੀ ਆਲਿਆਂ ਨੂੰ ਜ਼ਰੂਰ ਮੱਤ ਦੇਵੀਂ ਕਿਉਂਕਿ ਇਹ ਤੇਰੇ ਮੁਲਕ ਵੱਲ ਆਉਣ ਵਾਲਿਆਂ ਦਾ ਬਹੁਤ 'ਖਿਆਲ' ਰੱਖਦੇ ਆ... ਜਦੋਂ ਕਿਸੇ ਨੇ 'ਪਾਸਕੋਰਟ' ਬਣਾਉਣਾ ਹੁੰਦੈ ਤਾਂ 'ਐਨਕੁਆਰੀ' ਵੇਲੇ ਇਹ ਵੀ 'ਪੂਜਾ' ਕਰਾਏ ਬਗੈਰ ਘੁੱਗੀ ਨੀਂ ਖੰਘਣ ਦਿੰਦੇ ...... ਸਾਡੇ ਪੀਰ ਪੈਗੰਬਰ ਤਾਂ ਵਿਚਾਰੇ ਲੋਕਾਂ ਨੂੰ ਨਸੀਹਤਾਂ ਦੇ ਦੇ ਥੱਕਗੇ, ਹੋ ਸਕਦੈ ਤੇਰੇ ਕਹਿਣ ਨਾਲ ਹੀ ਲੋਕ ਕੁੜੀਆਂ ਨੂੰ ਕੁੱਖਾਂ 'ਚ ਮਾਰਨੋਂ ਹਟ ਜਾਣ, ਲੀਡਰਾਂ ਦੀ ਸ਼ਹਿ 'ਤੇ ਨਸ਼ੇ ਪੱਤਿਆਂ ਦਾ ਕਾਰੋਬਾਰ ਹੋਣੋਂ ਰੁਕਜੇ, ਹੋ ਸਕਦੈ ਮੇਰੇ ਅਰਗੇ ਲੱਖਾਂ ਨਸ਼ਿਆਂ ਦੇ ਖੂਹਾਂ 'ਚ ਡੁੱਬਣੋਂ ਬਚ ਜਾਣ।", ਭੀਰੀ ਦੀਆਂ ਅੱਖਾਂ 'ਚ ਹੰਝੂ ਤ੍ਰੇਲ ਦੇ ਤੁਪਕਿਆਂ ਵਾਂਗ ਚਮਕਣ ਲੱਗ ਗਏ ਸਨ।

-''ਭੀਰੀ ਯਾਰਾ, ਹੁਣ ਨਾ ਐਹੋ ਜੀਆਂ ਰੋਣ ਆਲੀਆਂ ਗੱਲਾਂ ਕਰੀਂ, ਨਹੀਂ ਤਾਂ ਮੇਰਾ ਵੀ ਰੋਣ ਨਿੱਕਲਜੂ। ਨਾਲੇ ਬਾਬਾ ਸੈਂਟਾ ਕੀ ਕਹੂ? ਤੂੰ ਤਾਂ ਹਰ ਵੇਲੇ ਤਵਾ ਧਰ ਕੇ ਬਹਿ ਜਾਨੈਂ ਜੇਹੜਾ ਲੋਟ ਆਉਂਦੈ, ਕਦੇ ਸਿਫਤ ਕੀਤੀ ਆ ਕਿਸੇ ਦੀ? ਸਰਕਾਰਾਂ ਗਰੀਬਾਂ ਨੂੰ ਸ਼ਗਨ ਸਕੀਮਾਂ ਦੇਈ ਜਾਂਦੀਆਂ ਨੇ, ਦਾਲਾਂ ਆਟਾ ਦੇਈ ਜਾਂਦੀਆਂ ਨੇ, ਆਪਣੇ ਸੰਤ ਬਾਬੇ ਤੇ 'ਬਾਹਰਲੇ' ਵੀਰ ਗਰੀਬਾਂ ਦੀਆਂ ਕੁੜੀਆਂ ਦੇ ਸਮੂਹਿਕ ਵਿਆਹ ਕਰੀ ਜਾਂਦੇ ਨੇ। ਕਦੇ ਸਿਫਤ ਵੀ ਕਰ ਲਿਆ ਕਰ ਕਿਸੇ ਕੰਜ਼ਰ ਦੀ।", ਰੂਪਾ ਆਪਣਾ ਰੋਣ ਜਿਹਾ ਰੋਕਦਾ ਭੀਰੀ ਨੂੰ ਮੁਫਤੀ ਮੱਤ ਦੇ ਬੈਠਾ ਸੀ।

-''ਸੈਂਟੀ ਸਿੰਹਾਂ, ਕੈਮਰਾ ਬੰਦ ਕਰੀਂ ਮਾੜਾ ਜਿਆ, ਪਹਿਲਾਂ ਏਹਦੀ ਦਸੱਲੀ ਕਰਾ ਦਿਆਂ।", ਭੀਰੀ ਪੈਂਤਰਾ ਜਿਹਾ ਕੱਢਦਾ ਬੋਲਿਆ। ਸਭ ਨੂੰ ਏਹੀ ਉਮੀਦ ਸੀ ਕਿ ਹੁਣ ਭੀਰੀ ਜਰੂਰ ਰੂਪੇ ਨਾਲ ਜੂੰਡੋ- ਜੂੰਡੀ ਹੋਊ, ਪਰ ਵਾਪਰਿਆ ਉਲਟ..... ਸੈਂਟੀ ਦਾ ਕੈਮਰਾ ਵੀ ਬੰਦ ਨਾ ਹੋਇਆ।

-"ਕਦੇ 'ਖਬਾਰ ਖਬੂਰ ਵੀ ਪੜ੍ਹ ਲਿਆ ਕਰ। ਕਹਿੰਦੈ ਤਵਾ ਧਰ ਲੈਂਦੈ... ਹੂੰਅ... ਕੱਲੀਆਂ ਮੁੱਛਾਂ ਈ ਆ ਕੋਲੇ, ਮੱਤ ਤਾਂ ਹੈਨੀ ਧੇਲੇ ਦੀ... ਇਹ ਗਰੀਬਾਂ ਦੀਆਂ ਕੁੜੀਆਂ ਨੂੰ ਸ਼ਗਨ ਸਕੀਮਾਂ ਦੇਣ ਤੇ ਲੋਕਾਂ ਨੂੰ ਦਾਲ- ਆਟਾ ਦੇਣ 'ਤੇ ਈ ਪੂਛ ਹਿਲਾਈ ਜਾਂਦੈ। ਕਦੇ ਏਸ ਗੱਲ ਬਾਰੇ ਸੋਚਿਐ ਕਿ ਸਰਕਾਰਾਂ ਲੋਕਾਂ ਨੂੰ ਉੱਚਾ ਚੁੱਕਣ ਲਈ ਉਪਰਾਲਾ ਕਰਨ ਦੀ ਬਜਾਏ ਮੰਗਤਿਆਂ ਵਾਂਗ ਮੰਗਦੇ ਰਹਿਣ ਦੇ ਆਦੀ ਬਣਾ ਰਹੀਆਂ ਨੇ। ਲੋਕਾਂ ਦੀਆਂ ਕੁੜੀਆਂ ਨੂੰ ਸਰਕਾਰੀ ਖਾਤਿਆਂ 'ਚੋਂ ਸ਼ਗਨ ਦੇਣ ਤੇ ਸਰਕਾਰੀ ਖਾਤਿਆਂ 'ਚੋਂ ਹੀ ਰਾਸ਼ਨ ਦੇਣ ਦੀ ਬਜਾਏ ਲੋਕਾਂ ਨੂੰ ਹੀ ਐਨੇ ਜੋਕਰੇ ਕਿਉਂ ਨਹੀਂ ਬਣਾਇਆ ਜਾਂਦਾ ਕਿ ਓਹ ਆਵਦੀਆਂ ਧੀਆਂ ਖੁਦ ਵਿਆਹ ਸਕਣ ਤੇ ਆਵਦੇ ਪਰਿਵਾਰਾਂ ਦਾ ਆਪ ਪੇਟ ਪਾਲ ਸਕਣ? ਪਤੈ ਸ਼ਹੀਦ ਏ ਆਜ਼ਮ ਭਗਤ ਸਿੰਘ ਨੇ ਕੀ ਕਿਹਾ ਸੀ? ਉਹਨੇ ਕਿਹਾ ਸੀ ਕਿ 'ਕਿਸੇ ਗਰੀਬ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।' ਜੇ ਲੋਕ ਇਹਨਾਂ ਲੀਡਰਾਂ 'ਤੇ ਝਾਕ ਰੱਖਣੋਂ ਹਟਗੇ.... ਤਾਂ ਸਮਝਲੋ ਇਹਨਾਂ ਲੀਡਰਾਂ ਦਾ ਪੱਤਾ ਕੱਟਿਆ ਜਾਊ। ਏਸੇ ਕਰਕੇ ਤਾਂ ਹਰ ਸਰਕਾਰ ਲੋਕਾਂ ਨੂੰ ਖੁਦ ਕਮਾਉਣ ਜੋਗੇ ਕਰਨ ਨਾਲੋਂ 'ਸਹੂਲਤਾਂ' ਦਾ ਚੋਗਾ ਪਾਉਂਦੀ ਰਹਿੰਦੀ ਆ।", ਭੀਰੀ ਦੀਆਂ ਇਨਕਲਾਬੀ ਸੋਚ ਵਾਲੀਆਂ ਗੱਲਾਂ ਸੁਣ ਕੇ ਰੂਪਾ ਪੁਰਾਣੇ ਕੁੱਕੜ ਮਾਰਕਾ ਪਟਾਕਿਆਂ ਵਾਂਗ ਧੂੰਆਂ ਜਿਹਾ ਮਾਰੀ ਜਾ ਰਿਹਾ ਸੀ।

-"ਲੈ ਹੁਣ ਆਹ ਸਮੂਹਿਕ ਸ਼ਾਦੀਆਂ ਕਰਨ ਵਾਲਿਆਂ ਦੀ ਸੁਣਲਾ, ਪੁੱਤ ਪੂਰੀ ਦਸੱਲੀ ਕਰਾਕੇ ਹਟੂੰ। ਐਂਵੇਂ ਤਾਂ ਨੀ ਬਲਦਾਂ ਆਲੀਆਂ ਗੱਡੀਆਂ ਪਿੱਛੇ ਲਿਖਿਆ ਹੁੰਦੈ ਕਿ 'ਐ ਦੇਨੇ ਵਾਲੇ ਗਰੀਬੀ ਨਾ ਦੇ, ਮੌਤ ਦੇ ਦੇ ਮਗਰ ਬਦਨਸੀਬੀ ਨਾ ਦੇ' ..... ਰੂਪ ਸਿੰਹਾਂ ਮੈਨੂੰ ਤਾਂ ਐਂ ਲਗਦਾ ਜਿਵੇਂ ਗਰੀਬਾਂ ਦੀ ਮਦਦ ਕਰਨ ਦੇ ਨਾਂਅ 'ਤੇ ਲੋਕ ਆਵਦੇ ਨੰਬਰ ਵੱਧ ਬਣਾ ਰਹੇ ਨੇ। ਕਿਸੇ ਕੁੜੀ ਦਾ ਕੰਨਿਆਦਾਨ ਪਿਉ ਦੀ ਥਾਂ ਕੋਈ ਹੋਰ ਉਦੋਂ ਕਰਦਾ ਹੁੰਦੈ ਜਦੋਂ ਵਿਆਹੁਲੀ ਕੁੜੀ ਦਾ ਪਿਉ ਮਰਿਆ ਹੋਇਆ ਹੋਵੇ। ਸਮੂਹਿਕ ਸ਼ਾਦੀਆਂ ਕਰਨ ਵਾਲੇ ਦੇਖਿਆ 'ਖਬਾਰਾਂ 'ਚ ਕਿਵੇਂ ਮੂਹਰੇ ਹੋ ਹੋ ਫੋਟੂਆਂ ਖਿਚਾਉਂਦੇ ਆ। ਵਿਚਾਰੇ ਵਿਆਹ ਕਰਾਉਣ ਆਲੇ ਮੁੰਡੇ ਕੁੜੀਆਂ ਐਂ ਮੂੰਹ ਲੁਕਾਉਂਦੇ ਹੁੰਦੇ ਆ ਜਿਵੇਂ ਭੁੱਕੀ ਦੇ ਕੇਸ 'ਚ ਫੜ੍ਹੇ ਬਲੈਕੀਏ ਫੋਟੂ ਖਿਚਾਉਣ ਵੇਲੇ ਲੁਕੋਂਦੇ ਹੁੰਦੇ ਆ। ਖਬਰਾਂ 'ਚ ਲਿਖਿਆ ਹੁੰਦੈ ਕਿ 'ਫਲਾਣਾ ਸਿਉਂ ਸਮਾਜ ਸੇਵੀ' ਨੇ ਐਨੀਆਂ ਕੁੜੀਆਂ ਦਾ ਕੰਨਿਆਦਾਨ ਕੀਤਾ। ਉਹਨਾਂ ਕੁੜੀਆਂ ਦੇ ਜਿਉਂਦੇ ਜਾਗਦੇ ਪਿਉ ਸਿਰਫ ਏਸੇ ਕਰਕੇ ਹੀ ਮਰਿਆਂ ਵਰਗੇ ਹੋਗੇ ਕਿਉਂਕਿ ਉਹ ਗਰੀਬ ਸਨ। ਫੇਰ ਉਹਨਾਂ ਦੀਆਂ ਮੂਵੀਆਂ ਬਣਾ ਕੇ ਟੇਲੀਵੀਜਨਾਂ 'ਤੇ ਦਿਖਾਈਆਂ ਜਾਣਗੀਆਂ ਕਿ 'ਲਓ ਜੀ ਦੇਖ ਲੋ ਆਹ ਸਾਡੇ ਦੇਸ਼ ਦੇ ਮਾਨਤਾ ਪ੍ਰਾਪਤ ਗਰੀਬ ਨੇ।' ਰੂਪ ਸਿੰਹਾਂ ਲੋਕਾਂ ਨੂੰ ਕੌਣ ਕਹੇ ਕਿ ਤੁਸੀਂ ਆਵਦੀ ਹਉਮੈ ਨੂੰ ਪੱਠੇ ਪਾਉਣ ਦੇ ਚੱਕਰ 'ਚ ਉਹਨਾਂ ਗਰੀਬ ਲੋਕਾਂ ਦੀ ਮਦਦ ਕਰਨ ਦੇ ਨਾਂਅ 'ਤੇ ਉਹਨਾਂ ਨੂੰ ਹੋਰ ਨੀਵਾਂ ਦਿਖਾ ਰਹੇ ਹੋਂ। ਜੇ ਦਾਨ ਈ ਕਰਨੈ ਤਾਂ ਬਾਣੀ ਨੇ ਗੁਪਤਦਾਨ ਨੂੰ ਸਭ ਤੋਂ ਵਧੀਆ ਦਾਨ ਕਿਹੈ। ਨਾਲੇ ਥੋਡਾ ਦਾਨ ਹੋਜੂ, ਨਾਲੇ ਵਿਚਾਰੇ ਗਰੀਬ ਪਿਉ ਦਾ ਮਾਣ ਹੋਜੂ! ਦਾਨ ਕਰਕੇ ਅਹਿਸਾਨ ਕਰਦੇ ਨੇ ਲੋਕ, ਦਾਨ ਲੈਣ ਆਲਿਆਂ ਦੀਆਂ ਫੋਟੂਆਂ ਐਂ ਦਿਖਾਉਂਦੇ ਨੇ ਕਿ ਕੱਲ੍ਹ ਨੂੰ ਮੁੱਕਰ ਨਾ ਜਾਣ। ਮੈਂ ਤਾਂ ਇਹਨੂੰ ਦਾਨ ਨੀਂ ਕਹਿੰਦਾ.... ਇਹਤਾਂ ਗਰੀਬਾਂ ਦੀ ਹੋਰ ਵੀ ਵੱਧ ਬੇਜਤੀ ਆ। ਮੰਨ ਲਾ, ਕਿ ਕੱਲ੍ਹ ਨੂੰ ਕੋਈ ਗਰੀਬ ਮੁੰਡਾ ਆਵਦੇ ਪੈਰਾਂ ਸਿਰ ਹੋ ਕੇ ਅਮੀਰ ਹੋ ਗਿਆ, ਕੋਈ ਤੇਰੇ ਅਰਗਾ ਨਲੀਚੋਚਲ ਈ ਮੇਹਣਾ ਮਾਰਜੂ ਕਿ 'ਵੱਡਾ ਬਣਿਆ ਫਿਰਦੈ... ਵਿਆਹ ਤਾਂ ਫਲਾਣਿਆਂ ਨੇ ਕੀਤਾ ਸੀ।", ਭੀਰੀ ਦੀਆਂ ਦਲੀਲਾਂ ਅੱਗੇ ਰੂਪਾ ਹੁਣ ਬਿਲਕੁਲ ਹੀ ਬੇਹੇ ਪਾਣੀ 'ਚ ਬਹਿ ਗਿਆ ਸੀ।

-"ਸੈਂਟੀ ਸਿੰਹਾਂ ਕਰੀਂ ਕੈਮਰਾ ਲੋਟ... ਲੈ ਬਾਈ ਸੈਂਟਿਆ, ਗੱਲਾਂ ਤਾਂ ਹੋਰ ਵੀ ਬਹੁਤ ਸੀ ਪਰ ਯਾਰ ਕੀ ਕਰੀਏ? ਹੁਣ ਸਾਡਾ ਵੀ ਟੈਮ ਹੋਗਿਆ ਘਰਾਂ ਨੂੰ ਜਾਣ ਦਾ, ਮੱਝਾਂ ਵੀ ਰੰਭੀ ਜਾਂਦੀਆਂ ਹੋਣਗੀਆਂ। ਜੇ ਤੇਰਾ ਟੈਮ ਲੱਗਿਆ ਤਾਂ ਜਰੂਰ ਆਵੀਂ ਯਾਰ, ਹੋਰ ਨਾ ਸਾਡੇ ਆਲੇ ਲੀਡਰਾਂ ਅੰਗੂੰ ਭੁੱਲ ਭੁਲਾ ਈ ਜਾਵੀਂ ਜਿਵੇਂ ਇਹ ਨੀਂਹ ਪੱਥਰ ਰੱਖ ਕੇ ਈ ਭੁੱਲ ਜਾਂਦੇ ਐ ਕਿ 'ਹੈਂ ਇਹ ਮੈਂ ਰੱਖਿਆ ਸੀ?' ਅਸੀਂ ਸਾਰੇ ਮੇਰਾ ਮਤਬਲ ਆ ਮੈਂ ਬਲਬੀਰ ਸਿਉਂ, ਭੋਲਾ ਸਿਉਂ ਨ੍ਹੇਰੀ, ਭਾਂਬੜ ਸਿਉਂ ਤੇ ਆਹ ਘਤਿੱਤੀ ਰੂਪਾ ਸਿਉਂ ਤੈਨੂੰ 'ਡੀਕਾਂਗੇ।... ਤੇ ਕਰ ਫਤਿਹ ਪ੍ਰਵਾਨ.... ਜੈ ਹਿੰਦ।", ਭੀਰੀ ਦੀਆਂ ਆਖਰੀ ਗੱਲਾਂ ਨੂੰ ਆਪਣੇ ਕੈਮਰੇ 'ਚ ਕੈਦ ਕਰਦਾ ਸੈਂਟੀ ਉਹਨਾਂ ਚਹੁੰ ਉੱਪਰ ਵੀ ਕੈਮਰਾ ਘੁੰਮਾ ਗਿਆ ਸੀ। ਰੂਪੇ ਵਰਗਿਆਂ ਨੂੰ ਚਾਅ ਸੀ ਕਿ ਉਹਨਾਂ ਦੀ ਮੂਵੀ 'ਗਲੈਂਡ ਪਹੁੰਚਜੂ ਪਰ ਭੀਰੀ ਇਸ ਗੱਲੋਂ ਸੰਤੁਸ਼ਟ ਸੀ ਕਿ ਕਈ ਦਿਨਾਂ ਬਾਦ ਉਹਦੇ ਅੰਦਰ ਜਮ੍ਹਾ ਹੋਇਆ ਗੁੱਭ- ਗੁਭ੍ਹਾਟ ਸੈਂਟੀ ਦੀ ਮੂਵੀ ਦੇ ਬਹਾਨੇ ਨਿੱਕਲ ਗਿਆ ਸੀ।

222
Love Pyar / ਮਜਲੂਮ ਆਸ਼ਕਾ ਦੇ ਨਾਮ...
« on: January 27, 2011, 11:36:48 AM »
1. ਮੁਹੱਬਤ ਮੁਝੇ ਤੁਮ ਸੇ ਨਹੀ ਤੇਰੇ ਕਿਰਦਾਰ ਸੇ ਹੈ, ਵਰਨਾ ਹਸੀਨ ਲੋਗ ਤੋ ਬਾਜ਼ਾਰ ਮੇ ਸਰੇਆਮ ਬਿਕਾ ਕਰਤੇ ਹੈਂ_

2. ਤੇਰੇ ਪਰਛਾਵਿਆਂ ਪਿੱਛੇ-੨ ਨੱਸਦਾ ਕੋਈ...ਵੇਖ ਪੁੱਜ ਗਿਆ ਸਾਹਾ ਦੇ ਆਖਰੀ ਕਦਮ ਤੇ

3.ਦਰਦ ਜਿੰਨ੍ਹਾਂ ਦੇ ਲੇਖੀਂ ਲਿਖਿਆ ਤੜਪ ਜਿਨ੍ਹਾਂ ਦੇ ਮੱਥੇ ਉਕਰੀ, ਨਾ ਟਿਕਦੇ ਦਰਗਹੋਂ ਬਾਹਰ ਨਾ ਟਿਕਦੇ ਦਰਗਾਹਾਂ ਅੰਦਰ.

4.ਖੁੱਭਣੀਂ ਦੇ ਵਿੱਚ ਖੁਭਿੱਆ ਹੋਇਆ, ਮੈਂ ਘਿਰਿਆ ਘੁੰਮਣ ਘੇਰੀ.. ਛਿੱਟੇ ਮਾਰ ਜਗਾ ਸਕਦਾ ਹੈਂ, ਮੈਂ ਪਹੁੰਚ ਤੋਂ ਦੂਰ ਨਾ ਤੇਰੀ.

5.ਸ਼ਾਇਦ ਮੈਂ ਲਿਖ ਨਾ ਸਕਾਂ ਉਹ ਕਵਿਤਾ ਪਰ ਤੂੰ ਚੇਤੇ ਰੱਖੀਂ ਮੈਂ ਤੈਨੂੰ ਮੁਖਾਤਿਬ ਹੋ ਕੇ ਕਵਿਤਾ ਲਿਖਣੀ ਚਾਹੁੰਦਾ ਸਾਂ

6.ਪਹਿਲਾਂ ਸਨ ਉਹ ਹਮਕਲਮ ਫਿਰ ਖਾਬ ਤੇ ਫਿਰ ਇਕ ਭਰਮ,,,ਹੌਲੀ ਹੌਲੀ ਜ਼ਿੰਦਗੀ ਚੋਂ ਲਾਪਤਾ ਹੁੰਦੇ ਗਏ

7.ਮੈਂ ਅਕਸਰ ਹੀ ਉਸ ਲਈ ਸਿਗਰੇਟ ਦੀ ਰਾਖ ਜਿਹਾ ਰਿਹਾ, ਤੇ ਉਹ ਅਕਸਰ ਹੀ ਮੇਰੇ ਲਈ ਉਸ ਦੀ ਆਦਤ ਜੇਹੀ...

8.ਵਗਦੇ ਪਾਣੀਆਂ ਦੇ ਨਾਲ ਨਾਲ ਤੁਰਦਿਆਂ ਉਹ ਪੁੱਛਦੀ ਹੈ ਤੂੰ ਮੇਰਾ ਕਿਸ ਜਨਮ ਦਾ ਸਾਥ ਏਂ ਮੇਰੀ ਚੁੱਪ ਨੇ ਜਵਾਬ ਦਿੱਤਾ,,,,ਜਦੋਂ ਦੇ ਜਨਮ ਬਣੇ ਹਨ ਉਦੋਂ ਦਾ.

9.ਮਹਿਬੂਬ ਦੀਆਂ ਝੀਲ ਜਿਹੀਆਂ ਅੱਖਾਂ ਵਿੱਚ ਖੋ ਜਾਣਾ ਹੀ ਜਿੰਦਗੀ ਨਹੀ,
ਮਾਂ ਦੀਆਂ ਅੱਖਾਂ ਦੀ ਦਿਨੋ ਦਿਨ ਘਟ ਰਹੀ ਰੌਸ਼ਨੀ ਵੀ ਤਾਂ ਜਿੰਦਗੀ ਹੈ,

10.ਕੱਲ ਫਿਰ ਸੂਰਜ ਚੜੇਗਾ, ਹੋ ਨਾ ਉਦਾਸ ਐਵੇਂ" ਸੁ਼ਕਰ ਹੈ ਇਉ ਕਹਿਣ ਵਾਲੇ ਦਿਨ ਢਲੇ ਮਿਲਦੇ ਰਹੇ

223
ਉੱਠੂਗਾ ਕੋਈ ਨਾ ਕੋਈ ਕਦੇ ਨਾ ਕਦੇ....ਜਦੋਂ ਜਵਾਕ ਵਾਂਗੂ ਢੋਲੀ ਢੂਹੀ ਤੇ ਟੰਗੀ ਸਪਰੇਹ ਕਰਦੇ ਨੂੰ ਮੋਨੋ ਅਸਰ ਕਰਨਾ ਬੰਦ ਕਰਗੀ
ਮੁੜਕੇ ਨਾਲ ਗੱਚ ਹੋਏ ਤੇ ਹੱਡੀਆਂ ਦੀ ਢਾਂਚੇ ਨੂੰ ਚਿੰਬੜੇ ਝੁੱਗੇ ਚੋਂ ਮੁੜਕੇ ਦਾ ਮਿੱਠਾ ਮੁਸ਼ਕ ਮਾਰਨਾ ਬੰਦ ਹੋ ਗਿਆ
ਨਾ ਚਾਹੁੰਦੇ ਹੋਏ ਵੋਟ ਪਾਕੇ ਸ਼ਿਆਹੀ ਆਲੀ ਉੰਗਲ ਸਕੂਲ ਦੇ ਕੌਲੇ ਨਾਲ ਪੂੰਝਣ ਲਈ ਜਦੋਂ ਥਾਂ ਨਾ ਬਚੀ ਜਦੋਂ ਸਾਰੀ ਕੰਧ ਕਾਲੀ ਹੋਗੀ
ਜਦੋਂ ਪੈਰਾਂ ਭਾਰ ਹੱਥ ਚ ਰੋਟੀਆਂ ਲਈ ਬੈਠੇ ਖਾਣ ਲੱਗਿਆਂ ਅੰਬ ਦੇ ਅਚਾਰ ਦੀ ਫਾੜੀ ਝਕਾਨੀ ਦੇਕੇ ਵਿੱਚੋਂ ਨਿਕਲ ਗਈ ਤੇ ਕੱਚੇ ਵੇਹੜੇ ਚ ਰੁੜ ਗਈ
ਜਦੋਂ ਓਹਨੂੰ ਧੋ ਕੇ ਤੇ ਪਰਨੇ ਨਾਲ ਪੂੰਝ ਕੇ ਰੋਟੀਆਂ ਵਿੱਚ ਫੇਰ ਜਾ ਟਿਕਾਈ ਉੱਠੂਗਾ ਕੋਈ ਨਾ ਕੋਈ ਕਦੇ ਨਾ ਕਦੇ....

ਜਦੋਂ ਦਾਣਾ ਮੰਡੀ ਦੀ ਫੱਕ ਥਰਮਲ ਦੇ ਟਾਵਰਾਂ ਵਾਂਗੂ ਫੇਫੜਿਆਂ ਚ ਚੜੀ ਨੂੰ ਲਾਹੁਣ ਲਈ ਗੁੜ ਪੀਪੇ ਚੋਂ ਮੁੱਕਿਆ...
ਜਦੋਂ ਬੋਰ ਆਲੇ ਟੋਏ ਚ ਉੱਤਰੇ ਦੇ ਕਰੰਟ ਲੱਗਣ ਦੀ ਲੇਰ ਪਿੰਡ ਪਹੁੰਚੀ
ਜਾਂ ਟਰਾਂਸਫਾਰਮਰ ਤੇ ਚੜ ਮੋਟਰਾਂ ਆਲੀ ਲੈਟ ਦਾ ਫੇਜ ਬਦਲਦੇ ਨੂੰ ਸੇਠ ਦੇ ਘਰ ਏਸੀ ਚਲਦੇ ਦਿਖੇ...
ਜਦੋਂ ਛੇਵੀਂ ਵਾਰ ਜੁੱਤੀ ਦਾ ਤਲਾ ਲਵਾਉਂਦੇ ਨੂੰ ਤਲਾ ਲਾਉਣ ਵਾਲੇ ਨੇ ਸਾਸਰੀਕਾਲ ਸਰਦਾਰ ਜੀ ਆਖਿਆ...
ਤੇ ਜਦੋਂ ਸਰਦਾਰ ਜੀ ਤਲਾ ਲਾਉਣ ਵਾਲੇ ਦੇ ਨਾਲ ਈ ਬੈਠ ਦੁੱਖ ਸੁੱਖ ਸਾਂਝਾ ਕਰਨ ਲੱਗ ਪਿਆ
ਜਦੋਂ ਕਿਸੇ ਬਾਬੂ ਕਾਰ ਚੋਂ ਨਿੱਕਲ ਭੁਲੇਖੇ ਨਾਲ ਸਰਦਾਰ ਜੀ ਨੂੰ ਬੂਟ ਪਾਲਿਸ਼ ਵਾਸਤੇ ਆਖਿਆ...ਉੱਠੂਗਾ ਕੋਈ ਨਾ ਕੋਈ ਕਦੇ ਨਾ ਕਦੇ....

ਜਦੋਂ ਬਾਹਰਲੇ ਮੁਲਕ ਆਲਿਆਂ ਦੀ ਰੀਸ ਨਾਲ ਪੈਲੀ ਗਹਿਣੇ ਧਰ ਕਰੇ ਵਿਆਹ ਵਾਲੀ ਧੀ ਦਾਜ ਲਈ ਘਰੋਂ ਕੱਢੀ
ਜਦੋਂ ਕਿਸੇ ਪਿੰਡ ਦੀ ਕੁੜੀ ਨੇ ਗੋਹਾ ਕੂੜਾ ਕਰਕੇ ਇੱਕਲੌਤਾ ਲਿੱਬੜਿਆ ਪਰਾਂਦਾ ਧੋਤਾ ਤੇ ਮਿੱਸ ਪੂਜਾ ਦਾ ਗਾਣਾ ਚਾਨਚੱਕ ਭਰਾ ਬਾਪੂ ਦੇ ਸਾਹਮਣੇ ਵੱਜਿਆ
ਜਦੋਂ ਕਿਸੇ ਨੇ ਚੰਡੀਗੜ ਨੂੰ ਛੱਡ ਪਿੰਡਾਂ ਦੀ ਗੱਲ ਕਰੀ
ਜਦੋਂ ਬਾਪੂ ਦੀ ਘਟਦੀ ਨਿਗਾ ਆਪਣੇ ਪੁੱਤਾਂ ਦੀ ਨਹੀਂ ਸਗਓਂ ਅੱਖਾਂ ਦੇ ਮੁਫਤ ਕੈਂਪ ਦੀ ਉਡੀਕ ਕਰਨ ਲੱਗਿਆ
ਜਦੋਂ ਪੈਨਸ਼ਨ ਦੀ ਲੈਣ ਚ ਖੜੇ ਨੇ ਮੱਥੇ ਤੇ ਹੱਥ ਦੀ ਓਟ ਕਰ ਉੱਡਦਾ ਜਹਾਜ ਦੇਖਿਆ...ਉੱਠੂਗਾ ਕੋਈ ਨਾ ਕੋਈ ਕਦੇ ਨਾ ਕਦੇ....

ਜਦੋਂ ਲੋਨ ਲੈਕੇ ਕੀਤੀ ਡਿਗਰੀ ਮੋਮੀ ਜਾਮ ਦੇ ਲਿਫਾਫੇ ਚ ਵਲੇਹਟੀ ਕਿਸੇ ਪੇਂਡੂ ਨੇ ਪਿੰਡ ਦੀ ਲਾਸਟ ਬੱਸ ਲੰਘਾਈ
ਘਰੇ ਲੇਟ ਅੱਪੜਨ ਤੇ ਮੱਝਾਂ ਨੂੰ ਸੰਨੀ ਕਰਦੇ ਬਾਪੂ ਨੇ ਆ ਓ ਸ਼ੇਰ ਬੱਗਿਆ ਆਖਿਆ
ਜਦੋਂ ਕਾਲਜ ਜਾਣ ਵਾਲੀ ਪੈਂਟ ਨੂੰ ਗੋਡਿਆਂ ਤੱਕ ਮੋੜ ਕੇ ਝੋਨੇ ਆਲੇ ਵਾਹਣ ਚੋਂ ਕੱਖ ਕੱਢੇ
ਜਦੋਂ ਘੱਟ ਪੈਲੀ ਤੇ ਸੈਕਲ ਦੀ ਚੈਣ ਚ ਅੜ ਕੇ ਕਾਲੇ ਹੋਏ ਪਜਾਮੇ ਦੇ ਪਹੁੰਚੇ ਨੂੰ ਦੇਖ ਕੇ ਸਾਕ ਮੁੜਨ ਲੱਗੇ
ਹਰੇਕ ਪੰਜਾਬੀ ਦਾ ਸੁਪਨਾ ਕਨੇਡਾ ਤੋਂ ਪੰਜਾਬ ਬਣਿਆ ਜਦੋਂ ਸਾਰੇ ਪੰਜਾਬੀ ਪੜਨ ਜੋਗੇ ਹੋਏ
ਜਦੋਂ ਸਾਰੇ ਪਾਸ਼ ਪੜਨ ਲੱਗ ਪਏ ਤੇ ਇੱਕ ਜੁੱਟ ਹੋ ਗਏ
ਉਹਨਾਂ ਚੋਂ ਕੋਈ ਨਾ ਕੋਈ ਤਾਂ ਉੱਠੂਗਾ ਕਦੇ ਨਾ ਕਦੇ ਕਿਤੇ ਨਾਕਿਤੇ

224
Shayari / ਅਸੀਂ ਪਿੰਡਾਂ ਵਾਲੇ
« on: January 26, 2011, 11:18:58 AM »
ਮੇਰੀ ਇੱਕ ਜਮਾਤਣ ਦਾ ਸੱਦਾ ਪੱਤਰ
ਘਰ ਆਇਆ “ਮੰਮੀ ਡੈਡੀ ਦੇ ਵਿਆਹ ਦੀ
ਵृਰੇਗੰਢ”
ਸਾਡਾ ਸਾਰਾ ਟੱਬਰ ਸ਼ਸ਼ੋਪੰਜ ਚ ਪੈ ਗਿਆ
ਅੱਧਾ ਘੰਟਾ ਲਾ ਕੇ ਮੈਂ ਮਾਤਾ ਨੂੰ ਸਮਝਾਇਆ
“ਵੇਹ ਬਾ…ਸ਼ਰਮ ਨੀ ਆਉਂਦੀ ਲੋਕਾਂ ਨੂੰ”
ਬੇਬੇ ਨੇ ਕਿਹਾ.
ਜਦੋ ਸ਼ਹਿਰ ਜਾਣ ਬਾਰੇ ਬਾਪੂ ਕੋਲ ਗਿਆ
“ਕੀ ਲੈਣਾ ਤੂੰ ਕੰਜਰਪੁਣੇ ਤੋਂ”
ਬਾਪੂ ਨੇ ਕਿਹਾ.
ਯੂਰੀਆ ਰੇਹ ਲੈਣ ਦੇ ਬਹਾਨੇ ਮੈਂ
ਸ਼ਹਿਰ ਪਹੁੰਚਿਆ.
ਓਹ ਵਾਪਸੀ ਤੇ ਮੈਨੂੰ ਬੱਸ ਅੱਡੇ
ਤੱਕ ਛੱਡਣ ਆਈ
ਮੈਂ ਦੱਸਿਆ ਨਾ ਕਿ ਮੈਂ
ਟਰੈਕਟਰ ਲੈ ਕੇ ਆਇਆਂ.
ਮੇਰੀ ਪੂਰੀ ਕੋਸ਼ਿਸ਼ ਸੀ ਕਿ
ਮੈ ਪੇਂਡੂ ਤਾਂ ਨੀ ਲੱਗ ਰਿਹਾ.
ਅੱਜ ਫੇਰ ਬੋਹੜ ਹੇਠਾਂ
ਨੰਬਰਦਾਰ ਆਪਣੀ ਰੈਲੀ ਦੀਆਂ
ਵਾਰਾਂ ਸੁਣਾ ਰਿਹਾ ਸੀ
ਅਸਮਾਨੀ ਹੌਵਾਈ ਜਹਾਜ਼ ਲੰਘਿਆ
ਬੁਲਾਰਾ ਤੇ ਸਰੋਤੇ ਸਾਰੇ ਚੁ੮ਪ ਕਾਰ ਗੇ ਤੇ ਜਹਾਜ਼
ਵਲ ਮੂੰਹ ਚੱਕ ਵੇਖਣ ਲੱਗੇ.
ਮੈਨੂੰ ਮੇਰੀ ਜਮਾਤਣ ਦੀ
ਗੱਲ ਯਾਦ ਆ ਗਈ
ਅੱਡੇ ਪਹੁੰਚਦਿਆਂ ਉਹਨੇ ਕਿਹਾ ਸੀ
“ਥੋਡਾ ਪੇਂਡੂਆਂ ਦਾ ਦੋ ਗੱਲਾਂ ਤੋਂ
ਪੱਕਾ ਪਤਾ ਲੱਗ ਜਾਂਦਾ”
ਮੈਂ ਸ਼ਰਮ ਮਾਰੇ “ਕੀ” ਨਾ ਪੁੱਛਿਆ
ਪਰ ਉਹ ਬੋਲਦੀ ਗਈ
“ਇੱਕ ਤਾਂ ਤੁਰੇ ਜਾਂਦੇ ਰਾਹ ਚ
ਖृੜੀਆਂ ਕਾਰਾਂ ਤੇ ਉੰਗਲ ਨਾਲ
ਲਕੀਰ ਮਾਰਦੇ ਜਾਓਗੇ, ਪਿਛਲੇ
ਸ਼ੀਸ਼ੇ ਤੇ ਪਈ ਮਿੱਟੀ ਤੇ ਪਾਨ
ਦਾ ਪੱਤਾ ਜਾ ਬਣਾ ਕੇ ਵਿੱਚ ਦੀ ਤੀਰ
ਜਾ ਲੰਘਾ ਕੇ, ਆਪਨਾ ਨਾਮ ਲਿਖ ਦਿਨੇ ਓਂ.
ਇੱਕ ਹੋਰ ਗੱਲ
ਜਹਾਜ਼ ਜਾਂਦਾ ਵੇਖ ਗੱਲ
ਕਰਨੀ ਬੰਦ ਕਰ ਦਿੰਨੇ ਓਂ
ਤੇ ਮੂੰਹ ਚੱਕ ਉਤਾਂਹ ਨੂੰ ਵੇਖਣ
ਲੱਗ ਜਾਨੇ ਓਂ”
ਉਹਦੀ ਗੱਲ ਪੂਰੀਹੋ ਚੁੱਕੀ ਸੀ
ਉਹ ਚੁੱਪ ਹੋ ਗਈ
ਏਧਰ ਜਹਾਜ਼ ਅੱਖੋਂ ਓਝਲ ਹੋ ਗਿਆ ਸੀ
ਸੱਥ ਚ ਬੈਠੇ ਸਰੋਤਿਆਂ ਨੇ
ਅੱਖਾਂ ਅਸਮਾਨ ਚੋਂ ਲਾਹ
ਨੰਬਰਦਾਰ ਤੇ ਫੇਰ ਟਿਕਾ ਲਈਆਂ ਸਨ
ਨੰਬਰਦਾਰ ਬੁਲਾਰਾ

ਬੋਲਣਾ ਸ਼ੁਰੂ ਹੋ ਗਿਆ ਸੀ

ਜਮਾਤਣ ਦੀ ਗੱਲ ਪੱਕੀ ਸੀ
ਅਸੀਂ ਪਿੰਡਾਂ ਵਾਲੇ ਸੀ…

225
News Khabran / ਚੰਡੀਗੜ੍ਹ ਦਾ ਮਸਲਾ
« on: November 29, 2010, 11:16:35 AM »

ਚੰਡੀਗੜ੍ਹ ਦਾ ਮਸਲਾ ਇਕ ਵਾਰ ਫਿਰ ਗਰਮਾ ਗਿਆ ਹੈ। ਹਰਿਆਣਾ ਸਰਕਾਰ ਵੱਲੋਂ ਇਸ ਮਹੱਤਵਪੂਰਨ ਸ਼ਹਿਰ ਵਿਚ ਵੱਖਰੀ ਹਾਈ ਕੋਰਟ ਬਣਾਉਣ ਦੀ ਮੰਗ ਨਾਲ ਪੰਜਾਬ ਦੇ ਪੁਰਾਣੇ ਜ਼ਖ਼ਮ ਮੁੜ ਅੱਲੇ ਹੋ ਗਏ ਹਨ। ਆਜ਼ਾਦੀ ਤੋਂ ਬਾਅਦ ਕੇਂਦਰ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਪੰਜਾਬ ਨਾਲ ਲਗਾਤਾਰ ਧੱਕਾ ਕੀਤਾ ਜਾਂਦਾ ਰਿਹਾ ਹੈ। ਬੋਲੀਆਂ ਦੇ ਆਧਾਰ ’ਤੇ ਜੇਕਰ ਸੂਬਿਆਂ ਦਾ ਪੁਨਰ-ਗਠਨ ਕੀਤਾ ਗਿਆ ਤਾਂ ਪੰਜਾਬ ਦੇ ਮਾਮਲੇ ਵਿਚ ਇਸ ਸਬੰਧੀ ਵੀ ਕੇਂਦਰ ਵੱਲੋਂ ਕੜ੍ਹੀ ਹੀ ਘੋਲੀ ਗਈ। ਉਸ ਸਮੇਂ ਪੰਜਾਬ ਦਾ ਬੋਲੀ ਦੇ ਆਧਾਰ ’ਤੇ ਨਾ ਤਾਂ ਪੁਨਰ-ਗਠਨ ਕੀਤਾ ਗਿਆ ਅਤੇ ਨਾ ਹੀ ਇਥੇ ਪੰਜਾਬੀ ਬੋਲੀ ਨੂੰ ਉਸ ਦਾ ਬਣਦਾ ਸਥਾਨ ਦਿੱਤਾ ਗਿਆ। ਇਸ ਮਸਲੇ ’ਤੇ ਲੰਮਾ ਸੰਘਰਸ਼ ਚੱਲਿਆ ਜਿਸ ਵਿਚ ਹੋਰ ਧਿਰਾਂ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਯੋਗਦਾਨ ਪਾਇਆ ਸੀ। ਬੜੇ ਸਖ਼ਤ ਸੰਘਰਸ਼ ਤੋਂ ਬਾਅਦ ਜੇਕਰ ਬੋਲੀ ਦੇ ਆਧਾਰ ’ਤੇ ਸੂਬਾ ਬਣਾਇਆ ਵੀ ਗਿਆ ਤਾਂ ਉਸ ਨੂੰ ਵਿਸ਼ੇਸ਼ ਸਾਜ਼ਿਸ਼ਾਂ ਅਧੀਨ ਬੁਰੀ ਤਰ੍ਹਾਂ ਛਾਂਗ ਦਿੱਤਾ ਗਿਆ। ਇਥੋਂ ਤੱਕ ਕਿ ਇਸ ਦੀ ਰਾਜਧਾਨੀ ਚੰਡੀਗੜ੍ਹ ਨੂੰ ਵੀ ਇਸ ਵਿਚੋਂ ਕੱਢ ਲਿਆ ਗਿਆ। ਚੰਡੀਗੜ੍ਹ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਵੱਲੋਂ ਕੀਤਾ ਗਿਆ ਇਕ ਸੰਕਲਪ ਸੀ। ਪੰਡਿਤ ਨਹਿਰੂ ਚੰਡੀਗੜ੍ਹ ਦੇ ਰੂਪ ’ਚ ਇਸ ਲਈ ਪੰਜਾਬੀਆਂ ਨੂੰ ਇਹ ਤੋਹਫ਼ਾ ਦੇਣਾ ਚਾਹੁੰਦੇ ਸਨ ਕਿਉਂਕਿ ਦੇਸ਼ ਦੀ ਵੰਡ ਨਾਲ ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ। ਲੱਖਾਂ ਪੰਜਾਬੀ ਆਪਣਾ ਘਰ-ਘਾਟ ਗੁਆ ਕੇ ਇਧਰ ਆ ਚੁੱਕੇ ਸਨ। ਸੂਬੇ ਦੀ ਕੋਈ ਢੁਕਵੀਂ ਰਾਜਧਾਨੀ ਨਹੀਂ ਸੀ। ਚੰਡੀਗੜ੍ਹ ਨੂੰ ਦਰਜਨਾਂ ਹੀ ਪੰਜਾਬੀਆਂ ਦੇ ਪਿੰਡ ਉਜਾੜ ਕੇ ਬਣਾਇਆ ਗਿਆ ਸੀ। ਪਰ ਪੰਜਾਬ ਦੀ ਮੁੜ ਰੂਪ-ਰੇਖਾ ਉਲੀਕਣ ਦੀ ਆੜ ਵਿਚ ਇਸ ਨੂੰ ਪੰਜਾਬ ਤੋਂ ਹੀ ਖੋਹ ਲੈਣਾ ਕੇਂਦਰ ਦੀ ਇਕ ਵੱਡੀ ਜ਼ਿਆਦਤੀ ਸੀ। ਇਸ ਲਈ ਇਸ ਨੂੰ ਪ੍ਰਾਪਤ ਕਰਨ ਲਈ ਵੱਖ-ਵੱਖ ਪੱਧਰਾਂ ’ਤੇ ਅਨੇਕਾਂ ਵੱਡੇ ਯਤਨ ਕੀਤੇ ਗਏ। ਸ: ਦਰਸ਼ਨ ਸਿੰਘ ਫੇਰੂਮਾਨ ਵਰਗੇ ਕਾਂਗਰਸ ਪ੍ਰਸਤ ਆਗੂ ਚੰਡੀਗੜ੍ਹ ਦੀ ਪ੍ਰਾਪਤੀ ਲਈ ਮਰਨ ਵਰਤ ਰੱਖ ਕੇ ਸ਼ਹੀਦ ਹੋ ਗਏ। ਪਰ ਕੇਂਦਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਾ ਸਰਕੀ। ਇਕ ¦ਮੀ ਜੱਦੋ-ਜਹਿਦ ਅਤੇ ਖ਼ੂਨੀ ਸੰਘਰਸ਼ ਤੋਂ ਬਾਅਦ 1985 ਵਿਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਉਸ ਸਮੇਂ ਦੇ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਜੋ ਸਮਝੌਤਾ ਕੀਤਾ ਸੀ, ਉਸ ਅਨੁਸਾਰ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਣਾ ਸੀ। ਉਸ ਸਮੇਂ ਕੁਝ ਅਕਾਲੀ ਆਗੂ ਸ: ਸੁਰਜੀਤ ਸਿੰਘ ਬਰਨਾਲਾ ਅਤੇ ਸ: ਬਲਵੰਤ ਸਿੰਘ ਨੇ ਆਪਣੀਆਂ ਕੁਰਸੀਆਂ ਦੇ ਮੋਹ ਕਰਕੇ ਜੇਕਰ ਇਸ ਮਸਲੇ ’ਤੇ ਬੁਜ਼ਦਿਲੀ ਨਾ ਦਿਖਾਈ ਹੁੰਦੀ ਤਾਂ ਇਹ ਮਸਲਾ ਨਿਸਚੇ ਹੀ ਹੱਲ ਹੋ ਜਾਣਾ ਸੀ। ਜੇਕਰ ਕਿਸੇ ਖਿੱਤੇ ਦੇ ਲੋਕਾਂ ਦੇ ਜਰਨੈਲ ਹੀ ਮੈਦਾਨੋਂ ਭੱਜ ਜਾਣ ਤਾਂ ਉਨ੍ਹਾਂ ਦਾ ਬਣਦਾ ਹੱਕ ਹੱਥੋਂ ਖੁਸ ਹੀ ਜਾਂਦਾ ਹੈ। ਇਸੇ ਲਈ ਸਮੇਂ ਦੀਆਂ ਕੇਂਦਰੀ ਸਰਕਾਰਾਂ ਨੇ ਚੰਡੀਗੜ੍ਹ ਸਬੰਧੀ ਪਹਿਲਾਂ ਤੋਂ ਬਣਾਈਆਂ ਯੋਜਨਾਵਾਂ ’ਤੇ ਨਿਰਵਿਘਨ ਆਪਣਾ ਕਾਰਜ ਜਾਰੀ ਰੱਖਿਆ। ਸਿੱਟੇ ਵਜੋਂ ਅੱਜ ਚੰਡੀਗੜ੍ਹ ਦਾ ਸਰੂਪ ਹੀ ਬਦਲ ਦਿੱਤਾ ਗਿਆ ਹੈ। ਇਸ ਲਈ ਅਸੀਂ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਸਮਝਦੇ ਹਾਂ ਜੋ ਹੌਲੀ-ਹੌਲੀ ਆਪਣੀ ਰਾਜਧਾਨੀ ਤੋਂ ਆਪਣਾ ਹੱਕ ਛੱਡਦੀਆਂ ਗਈਆਂ। ਪਿਛਲੇ ਦਿਨੀਂ ਕੇਂਦਰ ਨੇ ਪੰਜਾਬ ਦੇ ਗਵਰਨਰ ਦੀ ਚੰਡੀਗੜ੍ਹ ਦੇ ਮੁੱਖ ਪ੍ਰਬੰਧਕ ਦੇ ਤੌਰ ’ਤੇ ਸ਼ਕਤੀ ਘਟਾ ਕੇ ਇਥੇ ਸਿੱਧੇ ਤੌਰ ’ਤੇ ਆਪਣਾ ਚੀਫ਼ ਕਮਿਸ਼ਨਰ ਨਿਯੁਕਤ ਕਰਨ ਦੀ ਗੱਲ ਤੋਰੀ ਗਈ ਸੀ। ਅਜੇ ਵੀ ਅਜਿਹੇ ਯਤਨ ਲਗਾਤਾਰ ਜਾਰੀ ਹਨ। ਅੱਜ ਵੀ ਪੰਜਾਬ ਦੇ ਪੱਲੇ ਇਸ ਮਸਲੇ ’ਤੇ ਨਿਰਾਸ਼ਾ ਹੀ ਪੈ ਰਹੀ ਹੈ।
ਬਿਨਾਂ ਸ਼ੱਕ ਹਰਿਆਣਾ ਸਰਕਾਰ ਨੇ ਚੰਡੀਗੜ੍ਹ ’ਤੇ ਆਪਣਾ ਪੂਰਾ ਹੱਕ ਜਤਾਈ ਰੱਖਣ ਲਈ ਇਥੇ ਆਪਣੀ ਵੱਖਰੀ ਹਾਈ ਕੋਰਟ ਦੀ ਸਥਾਪਨਾ ਦੀ ਗੱਲ ਤੋਰੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਇਸ ਸਬੰਧੀ ਸਖ਼ਤ ਰੁਖ਼ ਅਪਣਾਇਆ ਹੈ। ਉਨ੍ਹਾਂ ਇਕ ਵਾਰ ਫਿਰ ਇਹ ਗੱਲ ਦੁਹਰਾਈ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਤੌਰ ’ਤੇ ਉਸਾਰਿਆ ਗਿਆ ਸੀ। ਜੇਕਰ ਦੇਸ਼ ਵਿਚ ਕੁਝ ਵੱਖਰੇ ਸੂਬੇ ਵੀ ਬਣਾਏ ਗਏ ਹਨ ਤਾਂ ਉਨ੍ਹਾਂ ਲਈ ਵੱਖਰੀਆਂ ਨਵੀਆਂ ਰਾਜਧਾਨੀਆਂ ਉਸਾਰੀਆਂ ਗਈਆਂ ਹਨ। ਅਸੀਂ ਇਸ ਸਬੰਧੀ ਮੁੱਖ ਮੰਤਰੀ ਵੱਲੋਂ ਅਪਣਾਏ ਰੁਖ਼ ਦੀ ਪ੍ਰਸੰਸਾ ਕਰਦੇ ਹਾਂ। ਅਸੀਂ ਇਹ ਚਾਹੁੰਦੇ ਹਾਂ ਕਿ ਕੇਂਦਰ ਕੋਲ ਮੁੜ ਇਸ ਸਬੰਧੀ ਆਪਣਾ ਪ੍ਰਭਾਵਸ਼ਾਲੀ ਪੱਖ ਰੱਖਿਆ ਜਾਏ ਅਤੇ ਆਪਣੀ ਜਾਇਜ਼ ਮੰਗ ਮਨਵਾਉਣ ਦਾ ਪੂਰਾ ਯਤਨ ਕੀਤਾ ਜਾਏ ਤਾਂ ਜੋ ਪੰਜਾਬ ਨਾਲ ਕੀਤੀਆਂ ਜ਼ਿਆਦਤੀਆਂ ਦੀ ਸੂਚੀ ਕੁਝ ਛੋਟੀ ਕਰਨ ਲਈ ਰਾਹ ਪੱਧਰਾ ਹੋ ਸਕੇ।

226
ਅਵਤਾਰ ਪਾਸ਼ ਦਾ ਜਨਮ 9ਸਤੰਬਰ 1950 ਨੂੰ ਤਲਵੰਡੀ ਸਲੇਮ{ਜਲੰਧਰ} ਵਿਖੇ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋੇਇਆ।ਉਸ ਦੇ ਪਿਤਾ ਸੋਹਣ ਸਿੰਘ ਫੋਜ ਵਿੱਚ ਨੌਕਰੀ ਕਰਦੇ ਸਨ ਜਿੰਨਾ ਨੂੰ ਖੁਦ ਕਵਿਤਾ ਲਿਖਣ ਦਾ ਸ਼ੌਕ ਸੀ 1ਇਸ ਲਈ ਕਿਹਾ ਜਾ ਸਕਦਾ ਹੈ ਕਿ ਕਵਿਤਾ ਲਿਖਣ ਦਾ ਸ਼ੌਕ ਉਸ ਨੂੰ ਵਿਰਸੇ ਵਿੱਚ ਮਿਲਿਆ। ਪਾਸ਼ ਕਮਿਊਨਿਸਟ ਪਾਰਟੀ ਦੇ ਆਗੂ ਚੈਨ ਸਿੰਘ ਚੈਨ ਦੇ ਪ੍ਰਭਾਵ ਅਧੀਨ1967 ਵਿੱਚ ਸਰਵ ਭਾਰਤ ਨੌਜਵਾਨ ਸਭਾ ਦਾ ਮੈਬਰ ਬਣਿਆ।1967 ਵਿੱਚ ਜਦਂੋ ਨਕਸਲਬਾੜੀ ਲਹਿਰ ਸ਼ੁਰੂ ਹੋੇਈ ਤਾ ਪਾਸ਼ ਦਾ ਝੁਕਾਅ ਇਸ ਲਹਿਰ ਵੱਲ ਹੋ ਗਿਆ।ਜਿਸ ਤਹਿਤ ਉਹ ਨਾਗਾਰੈਡੀ ਗਰੁੱਪ ਵਿਚੱ ਸਾਮਿਲ ਹੋੇ ਗਿਆ।ਕਿਹਾ ਜਾਦਾ ਹੈ ਕਿ1967 ਵਿੱਚ ਉਹ ਜੇਲ੍ਹ ਗਿਆ ਜਿਥੇ ਉਸ ਦੀ ਕਵਿਤਾ ਨੂੰ ਇੱਕ ਨਵਾ ਜੋਸ਼ ਮਿਲਿਆ। ਇਸ ਵਿਹਲੇ ਸਮੇ ਵਿੱਚ ਉਹ ਕਵਿਤਾ ਲਿਖ ਕੇ ਬਾਹਰ ਭੇਜਦਾ ਰਿਹਾ ਜੋ ਕਿ “ਆਰੰਭ”ਅਤੇ “ਦਸਤਾਵੇਜ” ਵਿੱਚ ਛਪਦੀ ਰਹੀ।1972 ਵਿੱਚ ਪਾਸ਼ “ਸਿਆੜ” ਨਾਮ ਅਧੀਨ ਪਰਚਾ ਕੱਢਿਆ।1973 ਵਿੱਚ ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ ਦੀ ਸਥਾਪਨਾ ਕੀਤੀ।ਸੁਰੂ ਤੋ ਹੀ ਪਾਸ਼ ਨੂੰ ਡਾਇਰੀ ਲਿਖਣ ਦਾ ਸ਼ੌਕ ਸੀ।ਜਿਸ ਵਿੱਚ ਉਸ ਦੀ ਆਪਣੀ ਨਿੱਜੀ ਜਿੰਦਗੀ ਦੀਆ ਘਟਨਾਵਾਂ ਤੋਂ ਇਲਾਵਾ ਰਾਜਨੀਤਿਕ,ਸਮਾਜਿਕ ਤੇ ਆਰਥਿਕ ਹਾਲਤ ਬਾਰੇ ਵੀ ਪਤਾ ਚਲਦਾ ਹੈ।

ਪਾਸ਼ ਦੇ ਕਾਵਿ ਸੰਗ੍ਰਹਿ “ਲੋਹ ਕਥਾ” {1971}”ਉੱਡੱਦੇ ਬਾਜਾਂ ਮਗਰ” {1974},”ਸਾਡੇ ਸਮਿਆ ਵਿੱਚ{1978}ਪ੍ਰਕਾਸਿਤ ਹੋਏ ਹਨ।


ਕਵਿਤਾਵਾਂ

1.ਤੂੰ ਇਸ ਤਰ੍ਹਾਂ ਕਿਓਂ ਨਹੀਂ ਬਣ ਜਾਂਦੀ

ਤੂੰ ਇਸ ਤਰ੍ਹਾਂ ਕਿਓਂ ਨਹੀਂ ਬਣ ਜਾਂਦੀ

ਜਿੱਦਾਂ ਮੂੰਹ ਜ਼ੁਬਾਨੀ ਗੀਤ ਹੁੰਦੇ ਨੇ

ਹਰ ਵਾਰ ਤੈਨੂੰ ਫੱਟੀ ਵਾਂਗ ਲਿਖਣਾ ਕਿਓਂ ਪੈਂਦਾ ਹੈ



ਮੂੰਹ ਜ਼ੋਰ ਤਿ੍ਕਾਲਾਂ ਦੇ ਖੜਕੇ ਚੋਂ

ਤੇਰੇ ਟੱਲੀ ਵਾਂਗ ਲਹਿਰਾਂ ਚ ਟੁਟਦੇ

ਬੋਲਾਂ ਨੂੰ ਨਿਤਾਰ ਸਕਣਾ ਬਹੁਤ ਔਖਾ ਹੈ

ਸੰਖ ਦੀ ਆਵਾਜ਼ ਵਾਂਗ ਮੈਂ ਚਹੁੰਦਾ ਹਾਂ

ਤੂੰ ਡੁੱਬਦੇ ਸੂਰਜ ਦਾ ਗ਼ਮ ਵੰਡਾਵੇਂ

ਤੇ ਰੱਬ ਦੇ ਨਾਂ ਵਾਂਗ ਮੇਰੀ ਰੂਹ ਚ ਤਰਦੀ ਫਿਰੇਂ



ਦੇਖ ਮੈਂ ਤਾਰਿਆਂ ਦਾ ਸਾਹਮਣਾ ਕਰਨਾ ਹੈ

ਜਿਵੇਂ ਹਾਰਨ ਬਾਅਦ ਕੋਈ ਆਦਮੀ

ਵੈਰੀ ਦੀਆਂ ਅੱਖਾਂ ਚ ਤੱਕਦਾ ਹੈ

ਮੈਂ ਨਿੱਕੀ ਨਿੱਕੀ ਲੋਅ ਚ

ਕਿਰ ਗਈ ਗਾਨੀ ਵਾਂਗ

ਟੋਹ ਟੋਹ ਕੇ ਆਪਣਾ ਆਪ ਲੱਭਣਾ ਹੈ

2.ਸਭ ਤੋਂ ਖਤਰਨਾਕ

ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ
ਗੱਦਰੀ-ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ
ਬੈਠੇ ਸੁੱਤਿਆਂ ਫੜੇ ਜਾਣਾ-ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿੱਚ ਮੜੇ ਜਾਣਾ -ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ....
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ , ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ ,
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ ...
ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ 'ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ ..
ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਕੁਝ ਦੇਖਦੀ ਹੋਈ ਠੰਢੀ ਯੱਖ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦਾ ਹੈ
ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ
ਜੋ ਹਰ ਕਤਲ ਕਾਂਡ ਦੇ ਬਾਅਦ
ਸੁੰਨ ਹੋਏ ਵਿਹੜਿਆਂ ਵਿੱਚ ਚੜਦਾ ਹੈ
ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ
ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ
ਤੁਹਾਡੇ ਕੰਨਾਂ ਤੱਕ ਪਹੁੰਚਣ ਲਈ
ਜਿਹੜਾ ਕੀਰਨਾ ਉਲੰਘਦਾ ਹੈ
ਡਰੇ ਹੋਏ ਲੋਕਾਂ ਦੇ ਵਾਰ ਮੂਹਰੇ
ਵੈਰੀ ਦੀ ਖੰਘ ਖੰਘਦਾ ਹੈ
ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ
ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ
ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ
ਤੁਹਾਡੇ ਜਿਸਮ ਦੇ ਪੂਰਬ 'ਚ ਖੁੱਭ ਜਾਵੇ....


3.ਯੁੱਗ ਪਲਟਾਵਾ

ਅੱਧੀ ਰਾਤੇ
ਮੇਰਾ ਕਾਂਬਾ ਸੱਤ ਰਜਾਈਆਂ ਨਾਲ ਵੀ ਨਾ ਰੁਕਿਆ
ਸਤਲੁਜ ਮੇਰੇ ਬਿਸਤਰੇ 'ਤੇ ਲਹਿ ਗਿਾ
ਸੱਤ ਰਜਾਈਆਂ, ਗਿੱਲੀਆਂ
ਤਾਪ ਇਕ ਸੌ ਛੇ, ਇਕ ਸੌ ਸੱਤ
ਹਰ ਸਾਹ ਮੁੜਕੋ ਮੁੜਕੀ
ਯੁੱਗ ਨੂੰ ਪਲਟਾਉਣ ਵਿਚ ਮਸ਼ਰੂਫ ਲੋਕ
ਬੁਖਾਰ ਨਾਲ ਨਹੀਂ ਮਰਦੇ l
ਮੌਤ ਦੇ ਕੰਧੇ 'ਤੇ ਜਾਣ ਵਾਲਿਆਂ ਲਈ
ਮੌਤ ਤੋਂ ਪਿਛੋਂ ਜ਼ਿੰਦਗੀ ਦਾ ਸਫਰ ਸ਼ੁਰੂ ਹੁੰਦਾ ਹੈ
ਮੈਨੂੰ ਜਿਸ ਸੂਰਜ ਦੀ ਧੁੱਪ ਵਰਜਿਤ ਹੈ
ਮੈਂ ਉਸ ਦੀ ਛਾਂ ਤੋਂ ਵੀ ਇਨਕਾਰ ਕਰ ਦੇਵਾਂਗਾ
ਮੇਰਾ ਲਹੂ ਤੇ ਮੁੜਕਾ ਮਿੱਟੀ ਵਿਚ ਡੁੱਲ ਗਿਆ ਹੈ
ਮੈਂ ਮਿੱਟੀ ਵਿਚ ਦੱਬੇ ਜਾਣ 'ਤੇ ਵੀ ਉੱਗ ਆਵਾਂਗਾ.........



ਅਵਤਾਰ ਸਿੰਘ ਸੰਧੂ
ਪਾਸ਼



227
Gup Shup / Few reasons to hate gandhi
« on: November 12, 2010, 04:37:43 AM »
1. Mishandling Khilafat movement

2. Mishandling Mopla riots where thousands of Hindu women were raped and double number of men were killed.

3. Mishandling Swami Shraddananda's murder by a muslim fanatic. (He called that muslim killer a patriot).

4. Forcibly removing Netaji from his post as congress president.

5. Ushering in socialist (sucker) Nehru instead of Patel for the leadership.

6. Calling Chatrapathi Shivaji Maharaj, Maharana Pratap, Guru Gobind Singh as misguided patriots.

7. Mishandling the Bhagat Singh case.

8. Calling Sardar Udham Singh, who shot that General O'Dwyer, as an insane person.

9. Mishandling 1946 Noakhali riots where tens of thousands of Hindus were looted raped and killed. Gandhi came immediately on spot to save the muslims from retaliation. He even called Suhrawardy who led these riots as Shaheed.

10. Greatest blunders during partition - always rushing and fasting to save muslims from Hindu retaliation but forgetting to save Hindus when they were first attacked.

11.Thousands of Hindu refugees had come to Delhi after being looted of all their property, raped or watching their beloved ones getting raped, injured or watching thier beloved ones getting killed. RSS evacuated the mosques in Delhi for these refugees to stay. The dirty dog gandhi fasted to make these people come out to the streets to let the muslims back in.

12. Granting 55 crores to Pakistan

13. He Was responsible For Killing For More Than thousand of
hindu in WB In Direct Action Day Called By Muslim League

14. His Policy Destoyed The Hindu Culture In Kashmir and
Alls Parts OF Western india Which IS Know As Pakistan

15. Due To Him The East Bengal Was Lost And Today is Know as
Bangladesh

16. There was Need For Khilafat Movement PreIndependce
But He Followed The Suite And United Muslim
and Demand Pakistan

17. He Was Person Who Brought So Called " ScukLuasim " Secularism
in these Country.

18. Today's Most Powerful Person Of these Country is not and Indian
but an Itallian who is One The Name Of Congress
On Our head.

19. The Biggest Mistake He Had Not Dilluted The Congress

20. If he had wished, INDIA would have been liberated from British more then 15 years before the independence.
Gandhi himself was responsible for partion of INDIA, that is too based on religion where he was very much secular.

21.Ignoring Revolutionaries and condemning their violence....and not accepting them as matyrs to the nation

22.Not making Vallabhai Patel the PM instead of Nehru

23.Anti Sikh


par ban gea sb da baapu...

228
'ਗਰੀਨ ਹੰਟ'' ਕੀ ਹੈ? ਇਕ ਤਾਂ ਅੰਗਰੇਜ਼ੀ 'ਚ ਅਜਿਹੀ ਕੋਈ ਚੀਜ਼ ਹੀ ਨਹੀਂ ਹੁੰਦੀ। ਮਤਲਬ ਗਰੀਨ ਹੰਟ ਦਾ ਮਤਲਬ ਕੀ ਹੈ?   ਕਿਸੇ ਥਾਂ 'ਤੇ ਉਹੋ ਹਰਿਆਲੀ ਦਾ ਸ਼ਿਕਾਰ ਕਰਨ, ਏਸ ਰੰਗ ਦਾ ਸ਼ਿਕਾਰ ਕਰਨ।  ਅਸਲ 'ਚ, 'ਗਰੀਨ ਹੰਟ' ਦਾ ਆਵਦੇ ਆਪ 'ਚ ਕੋਈ ਮਤਲਬ ਨਹੀਂ ਬਣਦਾ। ਪਰ ਮੈਨੂੰ ਇੰਝ ਲੱਗਦਾ ਹੈ ਕਿ ਪੰਜਾਬ 'ਚ ਤਾਂ ਅਪਰੇਸ਼ਨ ਗਰੀਨ ਹੰਟ ਬਹੁਤ ਪਹਿਲਾਂ ਸ਼ੁਰੂ ਹੋ ਗਿਆ ਸੀ, ਅਸਲ 'ਚ ਗਰੀਨ ਹੰਟ ਮੰਡੀ ਦੀ ਜੰਗ ਹੈ ਅਤੇ ਇਹ ਮੰਡੀ ਦੀ ਜੰਗ ਭਾਰਤ ਦੇ ਹੋਰਨਾਂ ਹਿੱਸਿਆਂ ਤੋਂ ਪਹਿਲਾਂ ਪੰਜਾਬ 'ਚ ਸ਼ੁਰੂ ਹੋਈ ਸੀ ਹਰੇ ਇਨਕਲਾਬ ਨਾਲ। ਅਤੇ ਏਸ ਜੰਗ ਦਾ ਕੇਂਦਰੀ ਨੁਕਤਾ ਜ਼ਮੀਨ ਹੈ, ਜ਼ਮੀਨਾਂ ਖੋਹਣ ਦਾ ਨੁਕਤਾ ਜਾਂ ਇਹ ਇਕ ਜ਼ਮੀਨ ਨੂੰ ਪਲੀਤ ਕਰਨ ਵਾਲੀ ਚੀਜ਼ ਹੈ। ਖਾਣਾਂ ਪੁੱਟ ਕੇ ਜਾਂ ਰਸਾਣਇਕ ਖਾਦਾਂ ਨਾਲ ਜਾਂ ਫੇਰ ਕੀੜੇਮਾਰ ਦਵਾਈਆਂ ਰਾਹੀਂ। ਜੋ ਪੰਜਾਬ 'ਚ ਵਾਪਰ ਰਿਹਾ ਹੈ। ਤੁਹਾਨੂੰ ਲੋਕਾਂ ਨੂੰ ਪਤਾ ਹੈ ਕਿ ਜਿਹੜੇ ਸੂਬੇ ਨੂੰ ਨਮੂਨੇ ਦਾ ਸੂਬਾ ਕਿਹਾ ਜਾਂਦਾ ਹੈ, ਸਭ ਤੋਂ ਅਮੀਰ ਸੂਬਾ ਕਿਹਾ ਜਾਂਦਾ ਹੈ, ਉਥੇ ਕੀ ਵਾਪਰ ਰਿਹਾ ਹੈ। ਕਿਵੇਂ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ, ਸਾਡੇ ਮੁਲਕ 'ਚ ਪਿਛਲੇ ਕੁਝ ਕੁ ਸਾਲਾਂ 'ਚ ਹੀ ਇਕ ਲੱਖ ਅੱਸੀ ਹਜ਼ਾਰ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ।
ਤਾਂ ਅਪਰੇਸ਼ਨ ਗਰੀਨ ਹੰਟ ਤੋਂ ਭਾਵ ਸਿਰਫ਼ ਇਹ ਨਹੀਂ ਹੈ ਕਿ ਫੌਜ ਜਾਂ ਅਰਧ ਸੈਨਿਕ ਬਲ ਜਾਂ ਕੇਂਦਰੀ ਰਿਜ਼ਰਵ ਪੁਲਸ ਬਲ ਜਾਂ ਬਾਰਡਰ ਰੱਖਿਆ ਬਲ ਲਾ ਕੇ ਆਦਿਵਾਸੀਆਂ ਨੂੰ ਮਾਰਿਆ ਜਾ ਰਿਹਾ ਹੈ। ਇਹ ਤਾਂ ਅਪਰੇਸ਼ਨ ਗਰੀਨ ਹੰਟ ਦਾ ਉਚਤਮ (ਆਖਰੀ) ਪੱਧਰ ਹੈ। ਪਹਿਲਾਂ ਉਹ ਮੰਡੀ ਰਾਹੀਂ ਮਾਰਨਾ ਚਾਹੁੰਦੇ ਨੇ, ਜਦੋਂ ਅਜਿਹਾ ਨਹੀਂ ਹੁੰਦਾ ਤਾਂ ਫੇਰ ਗੋਲੀਆਂ, ਬੰਦੂਕਾਂ ਲਿਆਂਦੀਆਂ ਜਾਂਦੀਆਂ ਹਨ।
ਪਰ, ਇਹ ਸਭ ਕੁਝ ਕਿਥੋਂ, ਕਦੋਂ ਅਤੇ ਕਿਵੇਂ ਸ਼ੁਰੂ ਹੋਇਆ? ਇਕ ਤਾਂ 1947 'ਚ ਜਦੋਂ ਸਾਡਾ ਮੁਲਕ ਆਜ਼ਾਦ ਹੋਇਆ ਤਾਂ ਸਾਨੂੰ ਕਿਹਾ ਗਿਆ ਆਪਾਂ ਹੁਣ ਇਕ ਜਮਹੂਰੀਅਤ ਬਣ ਗਏ ਹਾਂ, ਇਕ ਖੁਦਮੁਖਤਿਆਰ ਜਮਹੂਰੀਅਤ। ਪਰ 1947 'ਚ ਹੀ ਏਸ ਮੁਲਕ ਨੇ, ਏਸ ਰਾਜ ਨੇ ਆਪਣੇ ਹੀ ਲੋਕਾਂ ਖਿਲਾਫ਼ ਜੰਗ ਵਿੱਢ ਦਿੱਤੀ। 1947 'ਚ ਮਨੀਪੁਰ ਅਤੇ ਨਾਗਾਲੈਂਡ 'ਚ; ਜਦੋਂ 50ਵਿਆਂ 'ਚ ਮਨੀਪੁਰ ਅਤੇ ਨਾਗਾਲੈਂਡ 'ਚ ''ਹਥਿਆਰਬੰਦ ਤਾਕਤਾਂ ਲਈ ਵਿਸ਼ੇਸ਼ ਅਧਿਕਾਰ'' ਜਿਹੇ ਕਾਨੂੰਨ ਲਿਆਂਦੇ ਗਏ-''ਸੰਕਟਗ੍ਰਸਤ ਖੇਤਰਾਂ ਸਬੰਧੀ ਕਾਨੂੰਨ''। ਇਥੋਂ ਇਹ ਜੰਗ ਸਾਰੇ ਉਤਰ-ਪੂਰਬ ਖੇਤਰ 'ਚ ਫੈਲ ਗਈ। ਫੌਜੀ ਜੰਗ! ਹਮੇਸ਼ਾ ਇਹ ਹਕੂਮਤ ਆਪਣੇ ਲੋਕਾਂ ਖਿਲਾਫ਼ ਫੌਜੀ ਜੰਗ ਲੜਦੀ ਹੈ। ਜੇ ਹੁਣ ਤੱਕ ਵੇਖਿਆ ਜਾਵੇ ਤਾਂ ਹੁਣ ਤੱਕ ਕਿੰਨੀ ਵਾਰੀ ਹੀ ਫੌਜੀ ਦਖ਼ਲਅੰਦਾਜ਼ੀ ਕੀਤੀ ਗਈ ਹੈ। ਕਿੰਨੀ ਵਾਰੀ ਭਾਰਤੀ ਹਕੂਮਤ ਨੇ ਆਪਣੇ ਹੀ ਲੋਕਾਂ ਖਿਲਾਫ਼ ਫੌਜੀ ਦਖ਼ਲਅੰਦਾਜ਼ੀ ਕੀਤੀ ਹੈ। ਮਨੀਪੁਰ, ਨਾਗਾਲੈਂਡ, ਮਿਜ਼ੋਰਮ, ਕਸ਼ਮੀਰ, ਪੰਜਾਬ, ਤਿਲੰਗਾਨਾ, ਨਕਸਲਬਾੜੀ, ਗੋਆ, ਹੈਦਰਾਬਾਦ।
ਇਹਨਾਂ ਸਾਰੀਆਂ ਜੰਗਾਂ 'ਤੇ ਜੇ ਨਿਗਾਹ ਮਾਰੀ ਜਾਵੇ ਤਾਂ ਇਕ ਬੜੀ ਅਜੀਬ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ। ਆਖਰ ਇਹ ਸਾਰੀਆਂ ਜੰਗਾਂ ਭਾਰਤੀ ਰਾਜ ਕਿਹੜੇ ਲੋਕਾਂ ਦੇ ਖਿਲਾਫ਼ ਲੜਿਆ- ਆਦਿਵਾਸੀਆਂ, ਇਸਾਈਆਂ, ਮੁਸਲਮਾਨਾਂ, ਕਸ਼ਮੀਰੀਆਂ, ਦਲਿਤਾਂ, ਗਰੀਬਾਂ ਖਿਲਾਫ਼। ਇਹ ਵਰਤਾਰਾ ਸਾਹਮਣੇ ਆਉਂਦਾ ਹੈ ਕਿ ਇਕ ਉਚ ਜਾਤੀ ਹਿੰਦੂ ਰਾਜ-ਪ੍ਰਬੰਧ ਦੂਜਿਆਂ ਖਿਲਾਫ਼ ਲੜ ਰਿਹਾ ਹੈ, ਫੌਜੀ ਦਖ਼ਲਅੰਦਾਜ਼ੀ ਕਰ ਰਿਹਾ ਹੈ। ਅਤੇ ਜਦੋਂ ਕੋਈ ਉਧਰਲੇ ਪਾਸਿਓਂ ਸਮੱਸਿਆ ਖੜ੍ਹੀ ਹੁੰਦੀ ਹੈ- ਜਿਵੇਂ ਬੰਬਈ 'ਚ 1993 'ਚ ਹੋਇਆ ਜਾਂ ਗੁਜਰਾਤ 'ਚ 2002 'ਚ ਹੋਇਆ। ਉਦੋਂ ਇਥੋਂ ਦੀਆਂ ਰਾਜ ਕਰਦੀਆਂ ਤਾਕਤਾਂ ਉਧਰਲੇ ਪਾਸੇ ਲੋਕਾਂ ਦੇ ਉਲਟ ਜਾਂ ਖੜ੍ਹਦੀਆਂ ਹਨ। ਹਮੇਸ਼ਾ ਇੰਜ ਹੀ ਹੁੰਦਾ ਹੈ।
ਉਹ ਕਹਿੰਦੇ ਨੇ ਕਿ ਮਾਓਵਾਦੀਏ ਅਤੇ ਨਕਸਲਬਾੜੀਏ ਤਾਂ ਬੁਨਿਆਦੀ ਤੌਰ 'ਤੇ ਲਮਕਵੇਂ ਅਤੇ ਲੰਮੇ ਲੋਕ ਯੁੱਧ ਵਿਚ ਭਰੋਸਾ ਰੱਖਦੇ ਹਨ। ਜਿਵੇਂ ਨਕਸਲਬਾੜੀ 'ਚ ਨਕਸਲਾਈਟ ਕਹਿੰਦੇ ਨੇ ਕਿ ਉਹਨਾਂ ਦੀ ਫਿਲਾਸਫੀ ਲਮਕਵੇਂ ਯੁੱਧ ਦੀ ਫਿਲਾਸਫੀ ਹੈ। ਪਰ ਅਸਲ 'ਚ ਲਮਕਵੀਂ ਜੰਗ ਤਾਂ ਇੱਥੋਂ ਦਾ ਰਾਜ-ਪ੍ਰਬੰਧ ਲੜ ਰਿਹਾ ਹੈ, ਆਪਣੇ ਲੋਕਾਂ ਦੇ ਖਿਲਾਫ਼। ਹਮੇਸ਼ਾ ਕਿਹਾ ਜਾਂਦਾ ਹੈ ਕਿ ਮਾਓਵਾਦੀਏ, ਨਕਸਲਬਾੜੀਏ ਤਾਂ ਭਾਰਤੀ ਰਾਜ-ਪ੍ਰਬੰਧ ਨੂੰ ਢਹਿ-ਢੇਰੀ ਕਰਨਾ ਚਾਹੁੰਦੇ ਹਨ। ਪਰ ਭਾਰਤੀ ਰਾਜ-ਪ੍ਰਬੰਧ ਤਾਂ ਕਦੋਂ ਦਾ ਢਹਿ-ਢੇਰੀ ਹੋ ਚੁੱਕਾ ਹੈ। ਹਿੰਦੂਤਵ ਨੇ ਢਹਿ-ਢੇਰੀ ਕਰ ਦਿੱਤਾ ਤੇ ਕਾਰਪੋਰੇਟ ਦੀ ਦੁਨੀਆਂ ਨੇ ਢਹਿ ਢੇਰੀ ਕਰ ਦਿੱਤਾ। ਹੁਣ ਸਾਡੇ ਸੰਵਿਧਾਨ ਦੇ ਮੁੱਖਬੰਦ 'ਚ ਇਹ ਲਿਖਿਆ ਹੋਇਆ ਹੈ ਕਿ, ''ਅਸੀਂ ਭਾਰਤ ਦੇ ਲੋਕ ਇਹ ਐਲਾਨ ਕਰਦੇ ਹਾਂ ਕਿ ਭਾਰਤ ਇਕ ਖੁਦਮੁਖਤਿਆਰ, ਧਰਮ-ਨਿਰਪੱਖ, ਸਮਾਜਵਾਦੀ, ਜਮਹੂਰੀ ਸੰਘ ਹੈ।'' ਪਰ ਹੁਣ ਇਹਦਾ ਅਸਲ 'ਚ ਕੀ ਬਣ ਚੁੱਕਿਆ ਹੈ ਕਿ ''ਅਸੀਂ ਭਾਰਤ ਦੀਆਂ ਉਚ ਜਾਤਾਂ ਅਤੇ ਉਪਰਲੀਆਂ ਜਮਾਤਾਂ ਸਾਜਸ਼ੀ ਢੰਗ ਨਾਲ ਭਾਰਤ ਨੂੰ ਇਕ ਕਾਰਪੋਰੇਟ ਹਿੰਦੂ ਸੰਘ 'ਚ ਤਬਦੀਲ ਕਰਨ ਦਾ ਤਹੱਈਆ ਕਰਦੇ ਹਾਂ।'' ਅਸਲ 'ਚ ਇਉਂ ਹੀ ਹੈ।
ਜੇ ਅਪਰੇਸ਼ਨ ਗਰੀਨ ਹੰਟ ਨੂੰ ਹੀ ਵੇਖਿਆ ਜਾਵੇ, ਤਾਂ (ਪਤਾ ਲੱਗ ਜਾਵੇਗਾ ਕਿ) ਕੀ ਹੋ ਰਿਹਾ ਹੈ। ਜਦੋਂ 2005 'ਚ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਨਕਸਲੀ ਲੋਕ ਸਾਡੇ ਮੁਲਕ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਹਨ ਤਾਂ ਉਸ ਵੇਲੇ ਕੀ ਵਾਪਰ ਰਿਹਾ ਸੀ। 2004 'ਚ ਆਂਧਰਾ ਪ੍ਰਦੇਸ਼ ਦੀ ਸਰਕਾਰ ਵੱਲੋਂ ਗੱਲਬਾਤ ਕਰਨ ਦੇ ਬਹਾਨੇ ਹੇਠ ਵੱਡੇ ਪੱਧਰ 'ਤੇ ਨਕਸਲੀਆਂ ਨੂੰ ਖਤਮ ਕੀਤਾ ਗਿਆ ਸੀ। ਹਜ਼ਾਰਾਂ ਨੂੰ ਮਾਰ ਦਿੱਤਾ ਗਿਆ ਸੀ। ਤਾਂ ਉਹ (ਨਕਸਲੀਏ) ਇਕ ਤਰ੍ਹਾਂ ਨਾਲ ਹਾਰੀ ਹੋਈ ਫੌਜ ਸਨ। ਪਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਹਨ। ਕਿਉਂਕਿ 2005 'ਚ ਸਰਕਾਰ ਨੇ, ਰਾਜ ਸਰਕਾਰ ਨੇ ਬਹੁਤ ਸਾਰੇ ਸਹਿਮਤੀਨਾਮਿਆਂ (ਐਮ.ਓ.ਯੂ.) 'ਤੇ ਸਹੀ ਪਾਈ ਸੀ। ਝਾਰਖੰਡ 'ਚ, ਛੱਤੀਸਗੜ੍ਹ 'ਚ,। ਤੇ ਉਹ (ਸਰਕਾਰਾਂ) ਜੰਗਲ ਖਾਲੀ ਕਰਾਉਣਾ ਚਾਹੁੰਦੇ ਸਨ। ਤੇ ਫੇਰ ਖਾਲੀ ਕਿਵੇਂ ਕਰਵਾਏ ਜਾਣ? ਉਦੋਂ ਅਰਪੇਸ਼ਨ ਗਰੀਨ ਹੰਟ ਦਾ ਨਾਮ ਨਹੀਂ ਸੀ। ਉਦੋਂ ਉਨ੍ਹਾਂ ਨੇ ''ਸਲਵਾ ਜੂਦਮ'' ਬਣਾਈ ਸੀ, ਇਕ ਲੋਕਾਂ ਦੀ ਸਰਕਾਰੀ ਫੌਜ। ਉਹ ਜੰਗ (ਸਲਵਾ ਜੂਦਮ) ਸਰਕਾਰ ਲਈ ਜ਼ਰੂਰੀ ਸੀ। ਕਿਉਂਕਿ ਉਹ ਚਾਹੁੰਦੀ ਸੀ ਕਿ ਆਦਿਵਾਸੀਆਂ ਨੂੰ ਆਵਦੇ ਪਿੰਡਾਂ 'ਚੋਂ ਬਾਹਰ ਕੱਢ ਕੇ, ਸੜਕ ਕੰਢੇ ਪੁਲਸ ਕੈਂਪਾਂ 'ਚ ਰੱਖਿਆ ਜਾਵੇ। ਇਹ ਇਕ ਬਹੁਤ ਪੁਰਾਣਾ ਢੰਗ ਹੈ ਜਿਹੜਾ ਬਰਤਾਨਵੀਆਂ ਨੇ ਮਲੇਸ਼ੀਆਂ 'ਚ ਸ਼ੁਰੂ ਕੀਤਾ ਸੀ। ਇਹਨੂੰ ''ਸਟਰੈਟਜਿਕ ਹੈਮਲੈਟਿੰਗ'' ਕਿਹਾ ਜਾਂਦਾ ਹੈ। ਜਦੋਂ ਮਲੇਸ਼ੀਆ 'ਚ ਉਹ (ਅੰਗਰੇਜ਼) ਕਮਿਊਨਿਸਟਾਂ ਖਿਲਾਫ਼ ਲੜ ਰਹੇ ਸੀ ਤਾਂ ਜਨਰਲ ਬ੍ਰਿਗਜ਼ ਨੇ ਇਹ ਢੰਗ ਵਰਤਿਆ ਸੀ ਕਿ ਲੋਕਾਂ ਨੂੰ ਉਹਨਾਂ ਦੇ ਪਿੰਡਾਂ 'ਚੋਂ ਕੱਢ ਕੇ ਸੜਕ ਕਿਨਾਰੇ ਕੈਪਾਂ 'ਚ ਬਿਠਾ ਦਿਓ। ਇਹ ਹੈ ਸਟਰੈਟਜਿਕ ਹੈਮਲੈਟਿੰਗ। ਸਾਡੀ ਫੌਜ ਨੇ ਇਹ ਢੰਗ ਪਹਿਲਾਂ ਉਤਰ-ਪੂਰਬ 'ਚ ਵੀ ਵਰਤਿਆ ਹੈ। ਛੱਤੀਸਗੜ੍ਹ 'ਚ ਇਹਨਾਂ ਕੋਸ਼ਿਸ਼ ਕੀਤੀ ਕਿ 600 ਪਿੰਡਾਂ ਨੂੰ ਖਾਲੀ ਕਰਾ ਲਿਆ ਜਾਵੇ। ਤਿੰਨ ਲੱਖ ਲੋਕ ਜਾ ਕੇ ਜੰਗਲ 'ਚ ਲੁਕ ਗਏ ਅਤੇ 50,000 ਲੋਕ ਕੈਪਾਂ 'ਚ ਆ ਗਏ। ਇਸ ਤਰ੍ਹਾਂ ਉਹਨਾਂ ਸੋਚਿਆ ਸੀ ਕਿ ਸਾਰਾ ਜੰਗਲ ਖਾਣਾਂ ਪੁੱਟਣ ਵਾਲੀਆਂ ਕੰਪਨੀਆਂ ਨੂੰ ਦਿੱਤਾ ਜਾ ਸਕੇਗਾ। ਤਾਂ ਇਹ ਢੰਗ ਹੈ ਸਾਡੀ ਸਰਕਾਰ ਦਾ ਆਪਣੇ ਹੀ ਲੋਕਾਂ ਖਿਲਾਫ਼ ਫੌਜੀ ਦਖ਼ਲਅੰਦਾਜ਼ੀ ਕਰਨ ਦਾ।
ਆਜ਼ਾਦੀ ਤੋਂ ਬਾਅਦ ਜਿਹੜਾ ਜ਼ਮੀਨੀ ਸੁਧਾਰਾਂ ਦਾ ਪੂਰਾ ਮਸਲਾ ਉਭਰਿਆ ਸੀ, ਉਹ ਵੀ ਵੱਡੇ ਕਿਸਾਨਾਂ ਨੇ, ਜਿਹੜੇ ਪਾਰਲੀਮੈਂਟ 'ਚ ਬੈਠੇ ਨੇ, ਰੋਲ ਕੇ ਰੱਖ ਦਿੱਤਾ। ਮਾੜੇ ਮੋਟੇ ਜ਼ਮੀਨੀ ਸੁਧਾਰ ਹੀ ਹੋਏ, ਕਸ਼ਮੀਰ 'ਚ ਹੋਏ, ਥੋੜ੍ਹੇ ਬਹੁਤ ਕੇਰਲਾ 'ਚ ਹੋਏ, ਬੰਗਾਲ 'ਚ ਬਰਗਾਦਾਰ ਅਪਰੇਸ਼ਨ ਚੱਲਿਆ ਤਾਂ ਮਾੜੇ ਮੋਟੇ ਹੋਏ। ਪਰ ਇਹਨਾਂ ਜ਼ਮੀਨੀ ਸੁਧਾਰਾਂ 'ਚ ਉਦੋਂ ਜਿਹੜੀ ਕੋਈ (ਜ਼ਮੀਨੀ) ਵੰਡ ਹੋਈ,ਉਹਨੂੰ ਹੁਣ ਪੁੱਠਾ ਗੇੜਾ ਦਿੱਤਾ ਜਾ ਰਿਹਾ ਹੈ। S5Z-ਵਿਸ਼ੇਸ਼ ਆਰਥਿਕ ਖਿੱਤੇ (Special 5cnomic Zone) ਬਣਾਉਣ ਲਈ ਹੁਣ ਉਹ ਜ਼ਮੀਨ ਵੀ ਲੋਕਾਂ ਤੋਂ ਵਾਪਿਸ ਲਈ ਜਾ ਰਹੀ ਹੈ। ਏਸ ਲਈ ਇਹ ਜਿਹੜੀ ਜੰਗ ਸਰਕਾਰ ਨੇ ਹੁਣ ਛੇੜੀ ਹੈ, ਉਹ ਹੁਣ ਛੱਤੀਸਗੜ੍ਹ 'ਚ ਇਕ ਵੱਡੀ ਖਾਨਾਜੰਗੀ ਦਾ ਰੂਪ ਧਾਰ ਗਈ ਹੈ। ਪਰ ਜਦੋਂ ਐਮਰਜੈਂਸੀ ਲਾਈ ਗਈ ਸੀ, ਓਦੂੰ ਥੋੜ੍ਹੀ ਦੇਰ ਪਹਿਲਾਂ 1969 'ਚ ਨਕਸਲਬਾੜੀ ਸ਼ੁਰੂ ਹੋਈ ਸੀ। ਫੇਰ 1975 'ਚ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਤਾਂ ਓਸ ਵੇਲੇ ਸਾਡੇ ਮੁਲਕ ਦੀ ਕੀ ਹਾਲਤ ਸੀ? ਉਦੋਂ ਬੰਗਾਲ 'ਚ ਨਕਸਲਬਾੜੀ ਨੂੰ ਕੁਚਲ ਕੇ ਖ਼ਤਮ ਕੀਤਾ ਗਿਆ ਸੀ। ਪਰ ਉਹ ਲਹਿਰ ਪੰਜਾਬ, ਆਂਧਰਾ ਪ੍ਰਦੇਸ਼, ਉੜੀਸਾ, ਮਹਾਂਰਾਸ਼ਟਰ ਤੱਕ ਪਹੁੰਚ ਗਈ ਸੀ। ਤੇ ਓਦੂੰ ਬਾਅਦ ਜੈ ਪ੍ਰਕਾਸ਼ ਨਰਾਇਣ ਦਾ ਸੰਪੂਰਨ ਕ੍ਰਾਂਤੀ ਦਾ ਜਿਹੜਾ ਹੋਕਾ ਸੀ- ਇਸ ਸਭ ਦਾ ਕੀ ਮਤਲਬ ਸੀ? ਸਭ ਦਾ ਇਹੀ ਮਸਲਾ ਸੀ, ਜ਼ਮੀਨ! ਤੇ ਸਭ ਇਹ ਕਹਿ ਰਹੇ ਸਨ ਕਿ ਵੱਡੇ-ਵੱਡੇ ਜਗੀਰਦਾਰਾਂ ਤੋਂ ਜ਼ਮੀਨ ਲੈ ਕੇ ਗਰੀਬਾਂ ਨੂੰ ਦਿੱਤੀ ਜਾਵੇ- ਜ਼ਮੀਨ ਹਲਵਾਹਕ ਨੂੰ! ਪਰ ਹੁਣ ਕੀ ਹੋ ਰਿਹਾ ਹੈ? ਹੁਣ ਅਸੀਂ ਉਹ ਸਭ ਕੁਝ (ਜ਼ਮੀਨ ਦਾ ਮਸਲਾ) ਪਿੱਛੇ ਛੱਡ ਦਿੱਤਾ ਹੈ। ਹੁਣ ਜਿਹੜੇ ਲੋਕ ਲੜ ਰਹੇ ਨੇ, ਏਸੇ ਲਈ ਕਿ ਜੀਹਦੇ ਕੋਲ ਜ਼ਮੀਨ ਨਹੀਂ ਹੈ, ਉਹ ਤਾਂ ਗਏ, ਦਲਿਤ ਗਏ, ਸ਼ਹਿਰੀ ਮਜ਼ਦੂਰ ਜਮਾਤ ਗਈ, ਇਹ ਤਾਂ ਸੀਨ 'ਤੇ ਹੀ ਨਹੀਂ ਹਨ, ਇਹ ਤਾਂ ਸੀਨ ਤੋਂ ਬਾਹਰ ਹਨ। ਜੀਹਦੇ ਕੋਲ ਥੋੜ੍ਹੀ ਬਹੁਤ ਜ਼ਮੀਨ ਹੈ, ਹੁਣ ਉਹ ਵੀ ਖੋਹਣਾ ਚਾਹੁੰਦੇ ਹਨ। ਤਾਂ ਸਾਡਾ ਜਿਹੜਾ ਪੂਰੇ ਇਨਕਲਾਬ ਲਈ ਸੰਘਰਸ਼ ਸੀ, ਜਿਹੜਾ ਪਹਿਲਾਂ ਜ਼ਮੀਨ ਹਲਵਾਹਕ ਨੂੰ (ਦਾ ਹੋਕਾ) ਸੀ। ਪਰ ਹੁਣ ਇਹ ਏਸ ਪੱਧਰ ਤੱਕ ਹੇਠਾਂ ਆ ਗਿਆ ਹੈ ਕਿ ਗਰੀਬਾਂ ਕੋਲ ਜੋ ਹੈ, ਉਹ ਨਾ ਖੋਹਿਆ ਜਾਵੇ। ਏਥੋਂ ਤੱਕ ਹੇਠਾਂ ਆ ਗਿਆ। ਪਰ ਸਰਕਾਰ ਏਸ ਲਈ ਵੀ ਰਾਜ਼ੀ ਨਹੀਂ ਹੈ। ਜਿਵੇਂ ਬੰਗਾਲ ਵਿਚਲੇ ਲਾਲਗੜ੍ਹ 'ਚ ਭਲਾ ਉਹ ਲੋਕ ਕੀ ਮੰਗ ਕਰ ਰਹੇ ਸਨ? ਜ਼ਮੀਨ ਦੀ ਮੰਗ ਵੀ ਨਹੀਂ ਕਰ ਰਹੇ ਸੀ, ਪਾਣੀ ਵੀ ਨਹੀਂ ਸੀ ਮੰਗ ਰਹੇ, ਸਿੰਜਾਈ ਪ੍ਰਬੰਧਾਂ ਦੀ ਮੰਗ ਵੀ ਨਹੀਂ ਸੀ ਕਰ ਰਹੇ। ਸਿਰਫ਼ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਸ ਨੇ ਆ ਕੇ ਆਦਿਵਾਸੀ ਲੋਕਾਂ ਨਾਲ ਬਹੁਤ ਜ਼ਿਆਦਤੀ ਕੀਤੀ ਹੈ- ਇਕ ਔਰਤ ਦੀ ਅੱਖ ਕੱਢ ਦਿੱਤੀ ਗਈ, ਕੁਝ ਬਲਾਤਕਾਰ ਹੋਏ। ਉਹ ਸਿਰਫ਼ ਇਹੀ ਮੰਗ ਰਹੇ ਸੀ ਕਿ ਪੁਲਸ (ਇਸ ਸਭ ਕਾਸੇ ਲਈ) ਆ ਕੇ ਉਹਨਾਂ ਤੋਂ ਮਾਫ਼ੀ ਮੰਗੇ। ਸਿਰਫ਼ ਇਹੀ ਕਹਿ ਰਹੇ ਸੀ, ਤੇ ਸਰਕਾਰ ਨੂੰ ਇਹ ਵੀ ਮਨਜ਼ੂਰ ਨਹੀਂ ਸੀ। ਤੇ ਹੁਣ ਉਹਨਾਂ ਨੂੰ, ''ਪੁਲਸੀ ਧੱਕੇ ਖਿਲਾਫ਼ ਲੋਕ ਕਮੇਟੀ'' (ਪੀਪਲਜ਼ ਕਮੇਟੀ ਅਗੇਂਸਟ ਪੁਲਿਸ ਅਟਰੋਸਿਟੀਜ਼) ਨੂੰ ਸਰਕਾਰ ਨੇ, ਨਕਸਲੀ ਜਥੇਬੰਦੀ ਗਰਦਾਨ ਦਿੱਤਾ। ਜਥੇਬੰਦੀ ਦੇ ਆਗੂਆਂ ਨੂੰ ਗੋਲੀਆਂ ਨਾਲ ਉਡਾ ਦਿੱਤਾ ਗਿਆ ਜਾਂ ਜੇਲ੍ਹਾਂ 'ਚ ਸੁੱਟ ਦਿੱਤਾ ਗਿਆ-ਛਤਰਧਾਰ ਮਹਾਤੋ ਜੇਲ੍ਹ 'ਚ ਹੈ। ਸੋ 'ਜ਼ਮੀਨ ਹਲਵਾਹਕ ਨੂੰ' ਤੋਂ ਅਸੀਂ 'ਕਿਰਪਾ ਕਰਕੇ ਜੇ ਪੁਲਸ ਲੋਕਾਂ 'ਤੇ ਢਾਹੇ ਜ਼ੁਲਮਾਂ ਲਈ ਮਾਫ਼ੀ ਮੰਗ ਲਵੇ' ਤੱਕ ਆ ਗਏ। ਉਥੋਂ ਏਥੇ ਤੱਕ ਪਹੁੰਚ ਗਏ। ਤੇ ਇਸ ਜ਼ੋਰ 'ਤੇ ਹੁਣ ਉਹ ਸੋਚ ਰਹੇ ਨੇ ਕਿ ਫੌਜ ਨੂੰ ਬੁਲਾਵਾਂਗੇ, ਹਵਾਈ ਫੌਜ ਨੂੰ ਬੁਲਾਵਾਂਗੇ ਅਤੇ ਛੱਤੀਸਗੜ੍ਹ 'ਚ ਹੁਣ ਇਸੇ ਦੀ ਤਿਆਰੀ ਕੀਤੀ ਜਾ ਰਹੀ ਹੈ।
ਅੱਜ ਕਲ ਸਰਕਾਰ 'ਚੋਂ ਕੋਈ ਵੀ ਅਪਰੇਸ਼ਨ ਗਰੀਨ ਹੰਟ ਸ਼ਬਦ ਦੀ ਵਰਤੋਂ ਨਹੀਂ ਕਰ ਰਿਹਾ। ਕਿਉਂਕਿ ਹੁਣ ਬਹੁਤ ਜ਼ਿਆਦਾ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਤੇ ਹੁਣ ਉਹ ਹਵਾਈ ਸੈਨਾ ਅਤੇ ਫੌਜ ਨੂੰ ਵੀ ਬੁਲਾਉਣਗੇ। ਕਿਉਂਕਿ ਅਪਰੇਸ਼ਨ ਗਰੀਨ ਹੰਟ ਸਿਰਫ਼ ਉਥੇ (ਜੰਗਲੀ ਖਿੱਤੇ) ਤੱਕ ਹੀ ਸੀਮਤ ਨਹੀਂ ਹੈ। ਜਿਵੇਂ ਮੈਂ ਕਿਹਾ ਸੀ ਕਿ ਪੰਜਾਬ 'ਚ ਤਾਂ ਇਹ ਬਹੁਤ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਸੀ। ਸਾਨੂੰ ਪਤਾ ਹੈ ਕਿ ਪੰਜਾਬ 'ਚ ਵੀ 17 ਜਥੇਬੰਦੀਆਂ ਨੂੰ ਨਕਸਲੀ ਕਿਹਾ ਜਾ ਰਿਹਾ ਹੈ। ਜਿਹੜਾ ਕੋਈ ਵੀ ਸਰਕਾਰ ਦੇ ਖਿਲਾਫ਼ ਆਵਾਜ਼ ਬੁਲੰਦ ਕਰਦਾ ਹੈ, ਉਸਨੂੰ ਨਕਸਲੀ ਕਿਹਾ ਜਾ ਰਿਹਾ ਹੈ। ਗੁਜਰਾਤ 'ਚ ਵੀ ਬਹੁਤ ਸਾਰੇ ਲੋਕਾਂ ਨੂੰ ਨਕਸਲੀ ਕਹਿ ਕੇ ਜੇਲ੍ਹਾਂ 'ਚ ਸੁੱਟਿਆ ਗਿਆ ਹੈ। ਪਰ ਇਹ ਜਿਹੜਾ ਨਕਸਲੀ ਅੰਦੋਲਨ ਹੈ ਜਾਂ ਜਿਸ ਨੂੰ ਸਰਕਾਰ ਨਕਸਲੀ ਕਹਿ ਰਹੀ ਹੈ, ਅਸਲ 'ਚ ਬਹੁਤ ਵਿਆਪਕ ਅੰਦੋਲਨ ਹੈ। ਜਿਹੜੀ ਸੀ.ਪੀ.ਆਈ. (ਮਾਓਵਾਦੀ) ਹੈ, ਉਹ ਪਾਰਟੀ ਜੰਗਲ 'ਚ ਆਦਿਵਾਸੀਆਂ ਦੇ ਨਾਲ ਰਲ ਕੇ ਲੜ ਰਹੀ ਹੈ। ਪਰ ਜੰਗਲ ਤੋਂ ਬਾਹਰ ਬਹੁਤ ਸਾਰੇ ਲੋਕ ਵੱਖ-2 ਢੰਗਾਂ ਨਾਲ ਲੜਾਈ ਲੜ ਰਹੇ ਹਨ। ਇਥੇ ਪੰਜਾਬ 'ਚ ਵੀ ਜਿਵੇਂ 'ਭਾਰਤੀ ਕਿਸਾਨ ਯੂਨੀਅਨ ਏਕਤਾ' ਲੜ ਰਹੇ ਹਨ। ਉਹਨਾਂ ਨੂੰ ਵੀ ਨਕਸਲੀ ਕਿਹਾ ਜਾ ਰਿਹਾ ਹੈ। ਕਿਉਂਕਿ ਨਿੱਜੀਕਰਨ ਅਤੇ ਵਪਾਰੀਕਰਨ ਦਾ ਜਿਹੜਾ ਇਹ ਸਿਲਸਿਲਾ ਹੈ, ਉਹਦਾ ਇਕ ਹੀ ਅੰਤ ਹੋ ਸਕਦਾ ਹੈ। ਜਾਂ ਤਾਂ ਸਰਕਾਰ ਨੂੰ ਇਹ ਨੀਤੀਆਂ ਵਾਪਿਸ ਲੈਣੀਆਂ ਪੈਣਗੀਆਂ ਤੇ ਜਾਂ ਫੇਰ ਉਹਨੂੰ (ਸਰਕਾਰ ਨੂੰ) ਪੂਰੇ ਮੁਲਕ 'ਚ ਫੌਜ ਤੈਨਾਤ ਕਰਨੀ ਪੈਣੀ ਹੈ।
ਇਹ ਸਭ ਕੁਝ ਸ਼ੁਰੂ ਕਦੋਂ ਹੋਇਆ? 1986 'ਚ ਅਫ਼ਗਾਨਿਸਤਾਨ ਦੀਆਂ ਪਹਾੜੀਆਂ 'ਚ ਅਮਰੀਕਾ ਇਕ ਜਿਹਾਦ ਲੜ ਰਿਹਾ ਸੀ, ਸੋਵੀਅਤ ਕਮਿਊਨਿਜ਼ਮ ਦੇ ਖਿਲਾਫ਼। ਤੇ ਜਦੋਂ ਉਹ ਲੋਕ ਇਹ ਅਮਰੀਕੀ ਪੂੰਜੀਵਾਦੀ ਜਿਹਾਦ ਜਿੱਤ ਗਏ ਤਾਂ ਪੂਰੀ ਦੁਨੀਆਂ ਬਦਲ ਗਈ। ਪਹਿਲਾਂ ਜਿਹੜਾ ਦੋ ਧਰੁਵੀ (ਅਮਰੀਕਾ ਅਤੇ ਰੂਸ) ਜਾਂ ਬਹੁ-ਧਰੁਵੀ ਸੰਸਾਰ ਸੀ, ਜੀਹਦੇ 'ਚ ਪੂੰਜੀਵਾਦੀ ਧੜਾ, ਕਮਿਊਨਿਸਟ ਧੜਾ ਅਤੇ ਗੁੱਟ ਨਿਰਲੇਪ ਧੜਾ (ਜੀਹਦੇ 'ਚ ਸਾਡਾ ਮੁਲਕ ਬੜਾ ਕੇਂਦਰੀ ਰੋਲ ਨਿਭਾ ਰਿਹਾ ਸੀ) ਸੀ, ਉਹ ਸਭ ਕੁਝ ਖਤਮ ਹੋ ਗਿਆ ਅਤੇ ਇੱਕ, ਇੱਕ-ਧਰੁਵੀ ਸੰਸਾਰ ਬਣ ਗਿਆ। ਅਜਿਹਾ ਹੋਣ 'ਤੇ ਭਾਰਤ ਸਰਕਾਰ ਨੇ ਆਵਦਾ ਗੁੱਟ ਨਿਰਲੇਪਤਾ ਦਾ  ਰੋਲ ਛੱਡ ਦਿੱਤਾ ਅਤੇ ਅਮਰੀਕਾ ਨਾਲ ਪੂਰੀ ਤਰ੍ਹਾਂ ਨੱਥੀ ਹੋ ਗਈ। ਜਿਹੜਾ ਮੁਲਕ ਪਹਿਲਾਂ ਬੜੇ ਮਾਣ ਨਾਲ ਆਵਦੇ ਆਪ ਨੂੰ ਗੁੱਟ ਨਿਰਲੇਪ  ਕਹਿੰਦਾ ਸੀ, ਉਹ ਹੁਣ ਆਵਦੇ ਆਪ ਨੂੰ ਮਹਾਂ-ਸ਼ਕਤੀ ਕਹਿ ਰਿਹਾ ਹੈ। ਪਰ ਉਹ (ਭਾਰਤੀ ਹਾਕਮ) ਐਨੇ ਗੁਲਾਮੀ ਭਰੇ ਢੰਗ ਨਾਲ, ਨੌਕਰਾਂ ਵਾਂਗੂੰ ਅਮਰੀਕਾ ਸਾਹਮਣੇ ਸਿਰ ਨਿਵਾਉਂਦੇ ਨੇ ਕਿ ਸਾਡੇ ਕੋਲ ਬੰਬ ਤਾਂ ਬਹੁਤ ਹੋ ਗਏ ਪਰ ਮਾਣ-ਸਨਮਾਨ ਨਹੀਂ ਰਿਹਾ। ਜਦੋਂ ਅਮਰੀਕੀ ਪੂੰਜੀਵਾਦ ਨੇ ਉਹ ਜਿਹਾਦ ਜਿੱਤਿਆ, ਤਾਂ ਸਾਡੇ ਦੇਸ਼ 'ਚ ਕੀ ਵਾਪਰਿਆ? ਸਾਡੀ ਸਰਕਾਰ ਨੇ ਦੋ ਜਿੰਦੇ ਖੋਲ੍ਹੇ, ਇਕ ਮੰਡੀ ਦਾ ਜਿੰਦਾ, ਜੀਹਦੇ 'ਚ ਪੂਰੀ ਭਾਰਤੀ ਮੰਡੀ ਨੂੰ ਚੁਪੱਟ ਖੋਲ੍ਹ ਕੇ ਕੌਮਾਂਤਰੀ ਪੂੰਜੀ ਨੂੰ ਹੋਕਰੇ ਮਾਰੇ ਗਏ। ਤੇ ਦੂਜਾ ਜਿੰਦਾ ਬਾਬਰੀ ਮਸਜਿਦ ਦਾ ਖੋਲ੍ਹਿਆ। ਇਹ ਦੋ ਜਿੰਦੇ ਖੋਲ੍ਹ ਕੇ ਉਹਨਾਂ ਨੇ ਦੋ ਕਿਸਮ ਦਾ ਫਾਸ਼ੀਵਾਦ ਜਾਂ ਕਹਿ ਲਓ ਦੋ ਕਿਸਮ ਦਾ ਅੱਤਵਾਦ ਸਾਡੇ ਮੁਲਕ 'ਚ ਛੱਡ ਦਿੱਤਾ- ਹਿੰਦੂ ਫਾਸ਼ੀਵਾਦ ਅਤੇ ਆਰਥਿਕ------। ਤੇ 1990 ਤੋਂ ਹੀ ਦੋਨੋਂ ਨਾਲੋ-ਨਾਲ ਚੱਲ ਰਹੇ ਹਨ। ਪਰ ਜੇ ਸਰਕਾਰ ਦੀ ਅੱਖ ਨਾਲ ਵੇਖੀਏ ਤਾਂ ਉਹਨਾਂ ਅਨੁਸਾਰ ਇੱਥੇ ਦੋ ਕਿਸਮ ਦਾ ਅੱਤਵਾਦ ਹੈ, ਇਸਲਾਮਿਕ ਅੱਤਵਾਦ ਅਤੇ ਮਾਓਵਾਦੀ ਅੱਤਵਾਦ। ਤੇ ਇਹਨਾਂ ਦੇ ਬਹਾਨੇ ਹੇਠ ਸਾਡਾ ਰਾਜ-ਪ੍ਰਬੰਧ ਆਵਦਾ ਪੂਰਾ ਫੌਜੀਕਰਨ ਕਰ ਰਿਹਾ ਹੈ।
ਅੱਜ ਨਵ-ਉਦਾਰਵਾਦੀ ਸਿਲਸਿਲਾ ਚੱਲੇ ਨੂੰ ਲਗਭਗ 20 ਸਾਲ ਹੋ ਚੱਲੇ ਹਨ ਅਤੇ ਇਹਨਾਂ 20 ਸਾਲਾਂ 'ਚ ਜਿਹੜੇ ਕੋਈ ਜ਼ਮੀਨੀ ਸੁਧਾਰ ਹੋਏ ਸੀ, ਉਹਨਾਂ ਨੂੰ ਪੁੱਠਾ ਗੇੜਾ ਦੇ ਦਿੱਤਾ ਗਿਆ ਹੈ। ਸਾਡੇ ਮੁਲਕ 'ਚ 80 ਕਰੋੜ ਤੋਂ ਵੱਧ ਲੋਕ ਇਕ ਦਿਹਾੜੀ 'ਚ 20 ਰੁ: ਤੋਂ ਘੱਟ 'ਤੇ ਗੁਜ਼ਾਰਾ ਕਰਦੇ ਹਨ। ਸੂਡਾਨ ਤੋਂ ਵੀ ਗਰੀਬ। ਪੂਰੇ ਭਾਰਤ ਨੂੰ ਜੇ ਵੇਖੀਏ ਤਾਂ ਅਫ਼ਰੀਕਾ ਦੇ ਸਭ ਤੋਂ ਗਰੀਬ 26 ਮੁਲਕਾਂ ਨੂੰ ਮਿਲਾ ਕੇ ਵੀ ਸਾਡੇ ਮੁਲਕ 'ਚ ਓਦੂੰ ਵੱਧ ਗਰੀਬ ਰਹਿੰਦੇ ਹਨ। ਜਿਥੇ ਹੁਣੇ-ਹੁਣੇ ਕਾਮਨਵੈਲਥ ਖੇਡਾਂ ਹੋ ਕੇ ਹਟੀਆਂ ਹਨ। ਤੇ ਏਦੂੰ ਵੀ ਵੱਡੀ ਇਕ ਸਮੱਸਿਆ ਇਹ ਹੈ ਕਿ ਸਿਰਫ 100 ਕਰੋੜਪਤੀ ਧਨਾਢਾਂ ਕੋਲ ਇਸ ਮੁਲਕ ਦੀ 25% ਦੌਲਤ ਹੈ, ਸਿਰਫ਼ 100 ਧਨਾਢਾਂ ਕੋਲ। ਤੇ ਏਹਨੂੰ ਪ੍ਰਧਾਨ ਮੰਤਰੀ, ਜਿਹੜਾ ਥੋਡੇ ਏਥੋਂ ਹੀ ਆਇਆ ਹੈ, ਮਨਮੋਹਨ ਸਿੰਘ, ਕਹਿੰਦਾ ਹੈ ਕਿ ਇਹ ਵਿਕਾਸ ਹੋ ਰਿਹਾ ਹੈ। ਅਸੀਂ ਇਕ ਮਹਾਂ-ਸ਼ਕਤੀ ਬਣ ਗਏ ਹਾਂ ਅਤੇ ਖੱਬੇ-ਪੱਖੀ ਅੱਤਵਾਦ ਨੂੰ ਕੁਚਲਨਾ ਚਾਹੁੰਦੇ ਹਾਂ। ਇਹੀ ਪ੍ਰਧਾਨ ਮੰਤਰੀ ਜਾ  ਕੇ ਆਕਸਫੋਰਡ ਯੂਨੀਵਰਸਿਟੀ 'ਚ ਬੋਲਿਆ ਸੀ ਕਿ ਸਾਡੇ ਮੁਲਕ 'ਚ ਜੋ ਕੁਝ ਵੀ ਚੰਗਾ ਹੈ ਜਿਵੇਂ ਸਾਡਾ ਨਿਆਂ-ਪ੍ਰਬੰਧ, ਪੁਲਸ- ਇਹਦੇ ਲਈ ਅਸੀਂ ਇੰਗਲੈਂਡ ਦੇ ਧੰਨਵਾਦੀ ਹਾਂ। ਕਿਸੇ ਗੁਲਾਮ ਰਹਿ ਚੁੱਕੇ ਮੁਲਕ ਦਾ ਇਕ ਇਹੀ ਪ੍ਰਧਾਨ ਮੰਤਰੀ ਹੋਣੈ ਜਿਹੜਾ ਸਾਨੂੰ ਗੁਲਾਮ ਕਰਨ ਵਾਲੇ ਮੁਲਕ ਦਾ ਏਸ ਗੱਲ ਲਈ ਧੰਨਵਾਦ ਕਰ ਰਿਹਾ ਹੈ।

ਹੁਣ ਅਸਲ 'ਚ ਨਿੱਜੀਕਰਨ ਦੇ ਏਸ ਸਿਲਸਿਲੇ ਕਰਕੇ ਵਾਪਰਿਆ ਕੀ ਕਿ ਸਾਡੀ ਪੂਰੀ ਜਮਹੂਰੀਅਤ ਨੂੰ ਖੋਖਲਾ ਬਣਾ ਦਿੱਤਾ ਗਿਆ। ਇਹ ਨੀਤੀਆਂ ਅਤੇ ਜਮਹੂਰੀਅਤ ਨਾਲੋ ਨਾਲ ਨਹੀਂ ਚੱਲ ਸਕਦੀਆਂ। ਜਾਂ ਤਾਂ ਤੁਹਾਨੂੰ 'ਵਿਕਾਸ ਦਰ' ਮਿਲੇਗੀ ਜਾਂ ਜਮਹੂਰੀਅਤ। ਦੋਨੋਂ ਨਹੀਂ ਮਿਲ ਸਕਦੇ। ਤਾਂ ਸਵਾਲ ਹੈ ਕਿ ਜਮਹੂਰੀਅਤ ਨੂੰ ਕਿਵੇਂ ਗੁੱਠੇ ਲਾਇਆ ਗਿਆ? ਇਹ ਇਕ ਬਹੁਤ ਅਹਿਮ ਸਵਾਲ ਹੈ। ਅਸੀਂ ਸਮਝਣਾ ਹੈ ਕਿ ਇਹ ਕਿਵੇਂ ਕੀਤਾ ਗਿਆ। ਜਮਹੂਰੀਅਤ ਦਾ ਮਤਲਬ ਕੀ ਹੈ? ਜਮਹੂਰੀਅਤ ਦਾ ਮਤਲਬ ਚੋਣਾਂ ਨਹੀਂ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਸਾਡੇ ਮੁਲਕ 'ਚ ਜਮਹੂਰੀਅਤ ਹੈ ਕਿਉਂਕਿ ਸਾਡੇ ਹਰ 5 ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਪਰ ਜਮਹੂਰੀਅਤ ਦਾ ਇਹ ਮਤਲਬ ਕਤਈ ਨਹੀਂ ਹੁੰਦਾ। ਕਿਸੇ ਜਮਹੂਰੀਅਤ 'ਚ ਸਭ ਤੋਂ ਮਹੱਤਵਪੂਰਣ ਚੀਜ਼ ਹੁੰਦਾ ਹੈ ਇਕ ਸੰਵਿਧਾਨ। ਜਿਹੜਾ ਸੰਵਿਧਾਨ ਭਾਰਤ 'ਚ ਲਿਖਿਆ ਗਿਆ ਸੀ ਉਹ ਇਕ ਬਹੁਤ ਸੂਝ ਭਰਪੂਰ ਦਸਤਾਵੇਜ਼ ਹੈ। ਪਰ ਹੁਣ ਉਹਦਾ ਕੋਈ ਮਤਲਬ ਨਹੀਂ ਰਿਹਾ। ਪਹਿਲੀ ਚੀਜ਼ ਇਹ (ਸੰਵਿਧਾਨ) ਹੈ, ਜਿਸਨੂੰ ਖੋਖਲਾ ਕਰ ਦਿੱਤਾ ਗਿਆ ਹੈ। ਏਦੂੰ ਬਿਨਾਂ ਜਮਹੂਰੀਅਤ 'ਚ ਇਕ ਮੀਡੀਆ ਹੁੰਦਾ ਹੈ, ਇਕ ਪਾਰਲੀਮੈਂਟ, ਇਕ ਅਦਾਲਤ ਹੁੰਦੀ ਹੈ। ਇਹਨਾਂ ਸਭ ਨੂੰ ਕਿਵੇਂ ਖੋਖਲਾ ਕੀਤਾ ਗਿਆ?
ਜਿਵੇਂ ਕਿ ਮੀਡੀਆ ਹੈ, ਜਿਸਨੂੰ ਜਮਹੂਰੀਅਤ ਦਾ ਰੋਕ-ਪ੍ਰਤੀਰੋਧ ਕਿਹਾ ਜਾ ਸਕਦਾ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਭਾਰਤ 'ਚ ਆਜ਼ਾਦ ਪ੍ਰੈਸ ਨਹੀਂ ਹੈ। ਆਜ਼ਾਦ ਪ੍ਰੈਸ ਤਾਂ ਮੌਜੂਦ ਹੈ, ਪਰ ਇਹ ਸਭ ਤੋਂ ਉਚੀ ਬੋਲੀ ਲਾਉਣ ਵਾਲੇ ਨੂੰ ਨੀਲਾਮ ਕਰ ਦਿੱਤੀ ਗਈ ਹੈ। ਇਹਨੂੰ ਵੇਚ ਦਿੱਤਾ ਗਿਆ ਹੈ, ਸਭ ਤੋਂ ਵੱਧ ਪੈਸੇ ਵਾਲੇ ਕੋਲ। ਤੇ ਜੇ ਹੁਣ ਏਸ ਕਾਰਪੋਰੇਟ ਮੀਡੀਏ ਨੂੰ ਵੇਖੀਏ ਤਾਂ ਇਹਦਾ ਆਰਥਿਕ ਤਾਣਾ-ਬਾਣਾ ਐਸਾ ਬਣ ਗਿਆ ਹੈ ਕਿ 90% ਤੋਂ ਜ਼ਿਆਦਾ ਜਾਂ 99% ਜਾਂ 100% ਮੀਡੀਏ ਦੀ ਕਮਾਈ ਇਸ਼ਤਿਹਾਰਾਂ ਤੋਂ ਹੁੰਦੀ ਹੈ। ਕਾਰਪੋਰੇਟਾਂ ਦੀ ਮਸ਼ਹੂਰੀ ਤੋਂ। ਤਾਂ ਅਜਿਹਾ ਮੀਡੀਆ ਕਿਹੋ ਜਿਹੀਆਂ ਖਬਰਾਂ ਛਾਪੂਗਾ। ਸਿਰਫ਼ ਉਹੀ ਛਾਪਿਆ ਜਾਵੇਗਾ ਜੋ ਇਸਦਾ ਮਾਲਕ ਛਾਪਣ ਨੂੰ ਆਖੇਗਾ। ਤਾਂ ਆਜ਼ਾਦ ਪ੍ਰੈਸ ਦੀ ਤਾਂ ਇਹ ਹਾਲਤ ਬਣ ਗਈ ਹੈ। ਸਭ ਨੂੰ ਪਤਾ ਹੈ ਕਿ ਹਾਲ ਹੀ 'ਚ  ਵੱਡੀਆਂ-ਵੱਡੀਆਂ ਪ੍ਰੈਸਾਂ ਆਵਦੇ ਸੰਪਾਦਕੀ ਪੰਨੇ ਵੇਚ ਰਹੀਆਂ ਹਨ। ਪਾਰਟੀਆਂ ਨੂੰ ਸਿਰਫ਼ ਇਹੀ ਨਹੀਂ ਕਹਿੰਦੇ ਕਿ ਤੁਹਾਡੇ ਬਾਰੇ ਚੰਗਾ ਲਿਖਾਂਗੇ, ਸਗੋਂ ਦੀ ਬਲੈਕ-ਮੇਲ ਵੀ ਕਰ ਰਹੇ ਨੇ ਕਿ ਜੇ ਸਾਨੂੰ ਪੈਸੇ ਨਾ ਦਿੱਤੇ ਤਾਂ ਮਾੜਾ ਲਿਖਾਂਗੇ। ਤਾਂ ਇਕ ਪੂਰੀ ਤਰ੍ਹਾਂ ਨਾਲ ਬਾਜ਼ਾਰੂ ਪ੍ਰੈਸ ਬਣ ਗਈ ਹੈ।
ਜੇ ਅਦਾਲਤੀ ਪ੍ਰਬੰਧ ਨੂੰ ਵੇਖੀਏ ਤਾਂ ਕੋਈ ਐਸੀ ਪ੍ਰਣਾਲੀ ਹੀ ਨਹੀਂ ਹੈ ਜਿਸ ਵਿਚ ਇਕ ਆਦਮੀ ਜਾਂ ਔਰਤ ਅਦਾਲਤ ਤੱਕ ਪਹੁੰਚ ਕਰ ਸਕਦੇ ਹੋਣ-ਵਕੀਲ ਦੀ ਫੀਸ ਦਾ ਭਾਰ ਤਾਂ ਬਿਲਕੁਲ ਹੀ ਨਹੀਂ ਝੱਲ ਸਕਦੇ। ਤੇ ਜੇ ਸਰਵਉਚ ਅਦਾਲਤ ਦੇ ਪੱਧਰ 'ਤੇ ਵੇਖੀਏ ਤਾਂ ਨਿੱਜੀਕਰਨ ਦੀ ਹਰੇਕ ਵੱਡੀ ਵਿਉਂਤ ਨੂੰ ਉਥੋਂ ਪ੍ਰਵਾਨਗੀ ਦਿੱਤੀ ਗਈ ਹੈ। ਵੱਡੇ ਬੰਨ੍ਹ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਹੁਣ ਅਯੁੱਧਿਆ 'ਚ ਬਿਨਾਂ ਕਿਸੇ ਕਾਨੂੰਨੀ ਦਲੀਲ ਦੇ ਫੈਸਲਾ ਸੁਣਾਇਆ ਗਿਆ ਹੈ। ਸਭ ਲੋਕ ਕਹਿ ਰਹੇ ਹਨ ਕਿ ਕਿਹੋ ਜਿਹਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਨਾ ਹੋ ਕੇ ਇਕ ਤਰ੍ਹਾਂ ਦਾ ਸਿਆਸੀ ਟਿਕ-ਟਿਕਾਅ ਕੀਤਾ ਗਿਆ ਹੈ। ਪਰ ਇਸ ਤੋਂ ਪਹਿਲਾਂ ਵੀ ਜਦੋਂ ਸੰਸਦੀ ਹਮਲਾ ਹੋਇਆ ਸੀ, ਜਿਸ ਬਾਰੇ ਅਸੀਂ ਬਹੁਤ ਕੰਮ ਕੀਤਾ ਸੀ। ਮੈਂ ਪੂਰਾ ਫੈਸਲਾ ਬਹੁਤ ਗਹੁ ਨਾਲ ਪੜ੍ਹਿਆ ਸੀ। ਓਸ ਫੈਸਲੇ 'ਚ ਅਫ਼ਜ਼ਲ ਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਪਰ ਸਰਵ ਉਚ ਅਦਾਲਤ ਦੇ ਓਸ ਫੈਸਲੇ 'ਚ ਇਹ ਲਿਖਤੀ ਰੂਪ 'ਚ ਦਰਜ ਕੀਤਾ ਗਿਆ ਹੈ ਕਿ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਇਹ ਸਿੱਧ ਕਰਨ ਲਈ ਕਿ ਇਹ (ਅਫਜ਼ਲ ਗੁਰੂ) ਕਿਸੇ ਅੱਤਵਾਦੀ ਗਰੁੱਪ ਨਾਲ ਸਬੰਧਤ ਹੈ, ਸਾਡੇ ਕੋਲ ਕੋਈ ਸਬੂਤ ਨਹੀਂ ਹੈ। ਪਰ ਸਮਾਜ ਦੀ ਸਮੂਹਿਕ ਅੰਤਰਮਨ ਦੀ ਤਸੱਲੀ ਲਈ ਅਸੀਂ ਉਸ (ਅਫਜ਼ਲ ਗੁਰੂ) ਨੂੰ ਮੌਤ ਦੀ ਸਜ਼ਾ ਸੁਣਾ ਰਹੇ ਹਾਂ। ਕੋਈ ਸੋਚ ਸਕਦਾ ਇਉਂ? ਇਹ ਹਾਲ ਹੈ ਸਾਡੀਆਂ ਅਦਾਲਤਾਂ ਦਾ। ਹੁਣ ਤਾਂ ਨਿਆਂ ਪ੍ਰਬੰਧ ਅੰਦਰਲਾ ਭ੍ਰਿਸ਼ਟਾਚਾਰ ਉਭਰ ਕੇ ਬਾਹਰ ਹੀ ਆ ਗਿਆ ਹੈ। ਇਹ ਭ੍ਰਿਸ਼ਟਾਚਾਰ ਕਰੋੜਾਂ 'ਚ ਹੋ ਰਿਹਾ ਹੈ। ਇਕ ਜਾਂ ਦੋ ਲੱਖ ਜਾਂ ਇਕ ਦੋ ਹਜ਼ਾਰ ਨਹੀਂ, ਕਰੋੜਾਂ 'ਚ। ਜੱਜ ਨਿਧੜਕ ਹੋ ਕੇ ਸਾਹਮਣੇ ਆ ਕੇ ਕਹਿ ਰਹੇ ਹਨ ਕਿ ਐਸ ਕੰਪਨੀ 'ਚ ਮੇਰਾ ਹਿੱਸਾ ਹੈ, ਏਸ ਖਾਣ ਦਾ ਲਾਈਸੈਂਸ ਏਸ ਕੰਪਨੀ ਨੂੰ ਦਿਓ। ਤਾਂ ਇਹ ਅਦਾਲਤਾਂ ਵੀ ਵਿਕ ਗਈਆਂ ਹਨ। ਮੀਡੀਆ ਵੀ ਵਿਕ ਗਿਆ ਹੈ। ਪਾਰਲੀਮੈਂਟ ਬਾਰੇ ਤਾਂ ਕਹਿਣਾ ਹੀ ਕੀ ਹੈ!
ਤੇ ਚੋਣਾਂ 'ਚ ਕੀ ਹੁੰਦਾ ਹੈ? ਚੋਣਾਂ 'ਚ ਜਿਵੇਂ ਆਹ ਯੂ.ਪੀ.ਏ. ਸਰਕਾਰ, ਜਿਸਨੂੰ ਸਾਰੇ ਕਹਿੰਦੇ ਨੇ ਕਿ ਬਹੁਮਤ ਵਾਲੀ ਸਰਕਾਰ ਹੈ। ਕਿਹੜਾ ਬਹੁਮਤ ਹੈ ਇਹਨਾਂ ਕੋਲ? ਇਸ ਮੁਲਕ ਦੀ 10% ਆਬਾਦੀ ਦਾ ਵੋਟ ਵੀ ਇਹਨਾਂ ਕੋਲ ਨਹੀਂ ਹੈ। ਜਿਹੜੇ ਵੀ ਐਮ.ਪੀ. ਪਾਰਲੀਮੈਂਟ 'ਚ ਬੈਠੇ ਨੇ, ਉਹਨਾਂ 'ਚੋਂ 90% ਕਰੋੜਪਤੀ ਹਨ। ਕੋਈ ਗਰੀਬ ਬੰਦਾ ਪਾਰਲੀਮੈਂਟ 'ਚ ਨਹੀਂ ਆ ਸਕਦਾ। ਏਸੇ ਕਰਕੇ ਤਾਂ ਕਾਰਪੋਰੇਟ ਘਰਾਣੇ ਇਨ੍ਹਾਂ ਚੋਣਾਂ ਦੀ ਏਨੀ ਹਵਾ ਬੰਨ੍ਹਦੇ ਹਨ। ਚੋਣਾਂ 'ਚ ਬਾਲੀਵੁੱਡ ਦੇ ਫਿਲਮੀ ਸਿਤਾਰੇ ਪ੍ਰਚਾਰ ਕਰਦੇ ਹਨ। ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਾਰੀ ਜਮਹੂਰੀਅਤ ਖੋਖਲੀ ਹੋ ਚੁੱਕੀ ਹੈ। ਜਦੋਂ ਮੈਂ ਕੇਰਲਾ 'ਚ ਪੜ੍ਹਦੀ ਹੁੰਦੀ ਸੀ ਤਾਂ ਉਥੇ ਇਕ ਮਲਿਆਲਮ ਅਧਿਆਪਕ ਸੀ। ਉਹਦੇ ਘਰ ਦੇ ਬਾਹਰ ਇਕ ਛੋਟਾ ਜਿਹਾ ਬਗੀਚਾ ਸੀ ਜਿਥੇ ਉਹ ਗਾਜਰਾਂ ਉਗਾਉਂਦਾ ਸੀ। ਮੈਂ ਸਾਰੀਆਂ ਗਾਜਰਾਂ ਚੋਰੀ ਕਰ ਲਈਆਂ ਤੇ ਉਪਰਲਾ ਹਿੱਸਾ (ਪੱਤੇ) ਵਾਪਸ ਉਗਾ ਦਿੱਤਾ (ਗੱਡ ਦਿੱਤੇ)। ਅਧਿਆਪਕ ਜਾ ਕੇ ਰੋਜ਼ ਪਾਣੀ ਦਿਆ ਕਰੇ, ਪਰ (ਪੱਤੇ) ਮਰਦੇ ਜਾਂਦੇ ਸਨ। ਤੇ ਸਾਡੀ ਜਮਹੂਰੀਅਤ ਦਾ ਵੀ ਇਹੀ ਹਾਲ ਹੈ। ਇਹ ਸਾਰੀਆਂ ਸੰਸਥਾਵਾਂ ਖੋਖਲੀਆਂ ਹੋ ਚੁੱਕੀਆਂ ਨੇ ਤੇ ਅਸੀਂ ਇਹਨਾਂ ਨੂੰ ਪਾਣੀ ਦਿੰਦੇ ਰਹਿੰਦੇ ਹਾਂ ਅਤੇ ਪਿਆਰ ਦਿੰਦੇ ਹਾਂ। ਪਰ ਇਹ ਫੇਰ ਵੀ ਮਰਦੀਆਂ ਜਾਂਦੀਆਂ ਹਨ ਤੇ ਸਾਨੂੰ ਸਮਝ 'ਚ ਨੀਂ ਆਉਂਦਾ ਕਿ ਕਿਉਂ ਮਰ ਰਹੀਆਂ ਹਨ।
ਹੁਣ ਕੀ ਹੋਇਆ ਹੈ ਕਿ ਇਕ ਅਜੇਹੀ ਹਾਲਤ ਬਣ ਗਈ ਹੈ ਕਿ ਇਹਨਾਂ ਹਿੰਦੂਵਾਦੀਆਂ ਨੇ ਤੇ ਇਹਨਾਂ ਕਾਰਪੋਰੇਟਵਾਦੀਆਂ ਨੇ ਇਕ ਤਰ੍ਹਾਂ ਨਾਲ ਇਸ ਗੱਲ ਦੀ ਗਾਰੰਟੀ ਕਰ ਰੱਖੀ ਹੈ ਕਿ ਸਰਕਾਰ 'ਚ ਭਾਵੇਂ ਕੋਈ ਵੀ ਆਵੇ, ਚਾਹੇ ਬੀ.ਜੇ.ਪੀ. ਜਾਂ ਚਾਹੇ ਕਾਂਗਰਸ, ਦੋਨਾਂ 'ਚੋਂ ਕੋਈ ਵੀ ਸਰਕਾਰ 'ਚ ਆਵੇ। ਸਿਆਸਤ ਤਾਂ ਸੱਜੀ ਹੀ ਹੋਵੇਗੀ। ਚਾਹੇ ਹਿੰਦੂਤਵ ਉਤੇ ਤੇ ਕਾਰਪੋਰੇਟ ਥੋੜ੍ਹਾ ਹੇਠਾਂ ਜਾ ਫੇਰ ਕਾਰਪੋਰੇਟ ਉਪਰ ਤੇ ਨਰਮ ਹਿੰਦੂਤਵ ਹੇਠਾਂ। ਪਰ ਕਿਵੇਂ ਵੀ ਕਰਕੇ ਤੁਸੀਂ ਜਮਹੂਰੀ ਆਜ਼ਾਦੀ 'ਤੇ ਕਬਜ਼ਾ ਕਰ ਲਿਆ ਹੈ ਅਤੇ ਪੂਰੀ ਤਰ੍ਹਾਂ ਸੱਜੇ ਪੱਖੀ ਹੋ ਨਿੱਬੜੇ ਹੋ। ਏਦੂੰ ਅੱਗੇ ਜੋ ਸਾਡੀ ਸਰਕਾਰ ਹੈ, ਉਹਦੇ 'ਚ ਚੋਣਾਂ ਲੜਨ ਅਤੇ ਜਿੱਤਣ ਵਾਲੇ ਤਾਂ ਸ਼ਾਮਲ ਨੀਂ ਹੁੰਦੇ, ਜਿਵੇਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ। ਇਹਨਾਂ ਨੂੰ ਚੋਣਾਂ ਜਿੱਤਣ ਲਈ ਹੀ ਰੱਖਿਆ ਗਿਆ ਹੈ। ਪਰ ਸਰਕਾਰ ਮਨਮੋਹਨ ਸਿੰਘ ਚਲਾਉਂਦਾ ਹੈ, ਜੀਹਨੇ ਆਵਦੀ ਜ਼ਿੰਦਗੀ 'ਚ ਕਦੇ ਇਕ ਚੋਣ ਨਹੀਂ ਜਿੱਤੀ। ਸੰਸਾਰ ਦੀ ਸਭ ਤੋਂ ਮਹਾਨਤਮ ਜਮਹੂਰੀਅਤ ਦੇ ਪ੍ਰਧਾਨ ਮੰਤਰੀ ਨੇ ਜ਼ਿੰਦਗੀ 'ਚ ਕਦੇ ਇਕ ਵਾਰ ਵੀ ਚੋਣ ਨਹੀਂ ਜਿੱਤੀ। ਤੇ ਫੇਰ ਚਿੰਦਬਰਮ ਸਾਹਿਬ ਵੀ ਨੇ ਜਿਹੜਾ ਹਰ ਇਕ ਖਾਣ ਖੁਦਾਈ ਕੰਪਨੀ ਦਾ ਵਕੀਲ ਬਣਿਆ ਹੋਇਆ ਹੈ। ਜਿਹੜਾ ਐਨਰੋਨ ਕੰਪਨੀ ਦਾ ਵਕੀਲ ਸੀ, ਵੇਦਾਂਤਾ ਦਾ ਗੈਰ-ਕਾਰਜਕਾਰੀ ਪ੍ਰਧਾਨ ਸੀ। ਅਤੇ ਇਹਨਾਂ (ਕੰਪਨੀਆਂ) ਦੀ ਸਾਰੀ ਜਾਣਾਕਾਰੀ ਲੈ ਕੇ ਹੁਣ ਉਹੋ ਵਿੱਤ ਮੰਤਰੀ ਬਣਿਆ ਸੀ। ਤੇ ਇਕ ਜਿਹੜਾ ਨਰਸਿਮਹਾ ਰਾਓ ਦੀ ਸਰਕਾਰ ਵੇਲੇ ਵਿੱਤ ਮੰਤਰੀ ਬਣਿਆ ਸੀ, ਜਿਸ ਸਰਕਾਰ ਵੇਲੇ ਬਾਬਰੀ ਮਸਜਿਦ ਨੂੰ ਢਾਹਿਆ ਗਿਆ ਸੀ। ਉਸ ਸਰਕਾਰ ਕੋਲ ਜਦੋਂ ਵਿਦੇਸ਼ੀ ਪੂੰਜੀ ਭੰਡਾਰ ਘੱਟ ਰਹਿ ਗਏ ਸੀ ਤਾਂ ਉਹਨਾਂ ਨੇ ਆਈ.ਐਮ.ਐਫ. ਤੋਂ ਕਰਜ਼ਾ ਮੰਗਿਆ। ਆਈ.ਐਮ.ਐਫ. ਨੇ ਕਰਜ਼ਾ ਦੇਣ ਲਈ ਦੋ ਸ਼ਰਤਾਂ ਰੱਖੀਆਂ। ਇਕ ਸ਼ਰਤ ਤਾਂ ਇਹ ਸੀ ਕਿ ਢਾਂਚਾ-ਢਲਾਈ ਪੂਰੀ ਕਰੋ ਮਤਲਬ ਪੂਰੇ ਢਾਂਚੇ ਦਾ ਨਿੱਜੀਕਰਨ ਕਰੋ। ਦੂਜੀ ਸ਼ਰਤ ਇਹ ਸੀ ਕਿ ਉਹਨਾਂ (ਆਈ.ਐਮ.ਐਫ.) ਦਾ ਬੰਦਾ ਵਿੱਤ ਮੰਤਰੀ ਬਣੂੰਗਾ। ਓਸ ਬੰਦੇ ਦਾ ਨਾਮ ਮਨਮੋਹਨ ਸਿੰਘ ਸੀ। ਸੋ ਅਸਲ ਜਿਹੜਾ ਸਾਡਾ ਪ੍ਰਧਾਨ ਮੰਤਰੀ ਹੈ, ਉਹ ਆਈ.ਐਮ.ਐਫ. ਦਾ ਪ੍ਰਧਾਨ ਮੰਤਰੀ ਹੈ। ਤੇ ਜਿਹੜਾ ਹੁਣ ਸਾਡਾ ਵਿੱਤ ਮੰਤਰੀ ਪੀ. ਚਿੰਦਬਰਮ ਹੈ, ਉਹ ਤਾਂ ਪੂਰਾ ਕਾਰਪੋਰੇਟ ਹਾਰਵਰਡ ਲਾਅ ਸਕੂਲ ਤੋਂ ਲੈ ਕੇ ਕਾਰਪੋਰੇਟਾਂ ਦਾ ਬੰਦਾ ਹੀ ਹੈ। ਜਦੋਂ ਉਹ ਵਿੱਤ ਮੰਤਰੀ ਬਣਿਆ ਸੀ ਤਾਂ ਉਹਨੇ ਕਿਹਾ ਸੀ ਕਿ ਉਹਦੀ ਸੋਚ ਹੈ ਕਿ ਹਿੰਦੋਸਤਾਨ ਦੇ 80% ਲੋਕ ਸ਼ਹਿਰਾਂ 'ਚ ਰਹਿਣ। ਪਿੰਡ ਛੱਡ ਕੇ, ਜ਼ਮੀਨ ਛੱਡ ਕੇ ਸ਼ਹਿਰ 'ਚ ਆ ਜਾਣ। ਇਹਦਾ ਮਤਲਬ ਇਹ ਸੀ ਕਿ ਉਹ 50 ਕਰੋੜ ਲੋਕਾਂ ਨੂੰ ਪਿੰਡਾਂ 'ਚੋਂ ਕੱਢ ਕੇ ਸ਼ਹਿਰ 'ਚ ਸੁੱਟਣਾ ਚਾਹੁੰਦਾ ਹੈ। ਏਦੂੰ ਅੱਗੇ ਪਤਾ ਨੀਂ ਸ਼ਹਿਰ 'ਚੋਂ ਭਜਾ ਕੇ ਕਿਹੜੇ ਸਮੁੰਦਰ 'ਚ ਸੁੱਟਣਾ ਚਾਹੁੰਦੇ ਨੇ, ਇਹ ਤਾਂ ਅਗਲੀ ਕਿਸ਼ਤ ਹੋਵੇਗੀ। ਜਿਵੇਂ ਕਾਮਨਵੈਲਥ ਖੇਡਾਂ ਦੌਰਾਨ ਦਿੱਲੀ 'ਚੋਂ ਗਰੀਬਾਂ ਨੂੰ ਭਜਾਇਆ ਗਿਆ ਹੈ। ਪਰ 50 ਕਰੋੜ ਲੋਕਾਂ ਨੂੰ ਉਹਨਾਂ ਦੇ ਪਿੰਡਾਂ 'ਚੋਂ ਕਿਵੇਂ ਕੱਢਿਆ ਜਾਊ? ਉਦੋਂ ਹੀ ਭਜਾ ਸਕਦੇ ਨੇ ਜਦੋਂ ਇੱਥੇ ਪੁਲਸ ਰਾਜ ਬਣੂੰਗਾ। ਜਦੋਂ ਫੌਜ ਦਾ ਕਾਨੂੰਨ ਚੱਲੂਗਾ। ਤੇ ਏਸ ਕੰਮ ਲਈ ਸਾਰੇ ਕਾਨੂੰਨ ਤਿਆਰ ਕੀਤੇ ਜਾ ਰਹੇ ਹਨ। ਇਨ੍ਹੀਂ ਦਿਨੀਂ ਟੀ.ਵੀ. 'ਤੇ ''ਹਥਿਆਰਬੰਦ ਫੌਜਾਂ ਲਈ ਵਿਸ਼ੇਸ਼ ਅਧਿਕਾਰ ਕਾਨੂੰਨ'' ਨੂੰ ਵਾਪਿਸ ਲੈਣ ਲਈ ਬੜੀ ਚਰਚਾ ਚੱਲੀ ਹੈ, ਕਸ਼ਮੀਰ 'ਚ ਅਤੇ ਉਤਰ ਪੂਰਬ 'ਚ। ਇਹਦੇ 'ਚ ਚਾਲ ਇਹ ਹੈ ਕਿ ਜਿਵੇਂ ਇਹਨਾਂ ਨੇ ਪੋਟਾ ਵਾਪਿਸ ਲਿਆ ਸੀ ਤੇ ਉਹਦੀਆਂ ਸਾਰੀਆਂ ਧਾਰਾਵਾ ਨੂੰ ਜਿਉਂ ਦੀਆਂ ਤਿਉਂ ਬਰਕਰਾਰ ਰੱਖਦੇ ਹੋਏ ਉਹਨਾਂ ਨੂੰ ਦੂਜੇ ਕਾਨੂੰਨ 'ਚ ਪਾ ਦਿੱਤਾ, ''ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਲਈ ਕਾਨੂੰਨ'' 'ਚ। ''ਹਥਿਆਰਬੰਦ ਤਾਕਤਾਂ ਲਈ ਵਿਸ਼ੇਸ਼ ਅਧਿਕਾਰ ਕਾਨੂੰਨ'' ਵੀ ਕੋਈ ਦੂਸਰਾ ਨਾਮ ਲੈ ਕੇ ਪੂਰੇ ਦੇਸ਼ 'ਚ ਲਾਗੂ ਹੋਵੇਗਾ। ਆਹ ਜੋ ਜੀ. ਰੈਡੀ ਦੀ ਰਿਪੋਰਟ ਹੈ, ਉਹਦੀਆਂ ਸਿਫਾਰਸ਼ਾਂ ਏਦੂੰ ਵੀ ਖਤਰਨਾਕ ਹਨ। ਫੌਜ ਵੀ ਛੱਤੀਸਗੜ੍ਹ ਤਾਂ ਜਾਊ ਜੇ ਉਹਨਾਂ ਦੀ ਸੁਰੱਖਿਆ (ਕਾਨੂੰਨੀ) ਹੋਵੇਗੀ। ਇੱਕ ਛੱਤੀਸਗੜ੍ਹ ਦਾ ਜਨਤਕ ਸੁਰੱਖਿਆ ਸਬੰਧੀ ਵਿਸ਼ੇਸ਼ ਕਾਨੂੰਨ ਹੈ, ਜਿਸ ਅਨੁਸਾਰ ਸਰਕਾਰ ਦੇ ਖਿਲਾਫ਼ ਸੋਚਣਾ ਵੀ ਇਕ ਜੁਰਮ ਹੈ। ਤੁਸੀਂ ਜੇਲ੍ਹ 'ਚ ਸੁੱਟੇ ਜਾ ਸਕਦੋ ਹੋ- ਸੱਤ ਸਾਲਾਂ ਲਈ। ਤਾਂ ਇਹੋ ਜਿਹੀ ਪੂਰੀ ਤਿਆਰੀ ਚੱਲ ਰਹੀ ਹੈ। ਜਿਹੜੇ ਦੌਰ 'ਚ ਪਾਕਿਸਤਾਨ 'ਚ ਲੋਕ ਵਿਰੋਧ ਪ੍ਰਦਰਸ਼ਨ ਕਰਦੇ ਹਨ, ਫੌਜੀ ਰਾਜ ਦੇ ਖਿਲਾਫ਼, ਜਮਹੂਰੀਅਤ ਦੀ ਬਹਾਲੀ ਲਈ, ਉਦੋਂ ਇਥੋਂ ਦੀ ਵਿਸ਼ਸ਼ਟ ਜਮਾਤ ਫੌਜੀ ਹਕੂਮਤ ਚਾਹੁੰਦੀ ਹੈ। ਉਹਨਾਂ ਨੇ ਮੂੰਹੋਂ ਬੋਲ ਕੇ ਨਹੀਂ ਕਹਿਣਾ, ਪਰ ਤਿਆਰੀ ਇਹੀ ਚੱਲ ਰਹੀ ਹੈ। ਕਿਉਂਕਿ ਇਹ ਜੋ ਪਾਲਸੀਆਂ ਨੇ ਇਹ ਫੌਜੀ ਹਕੂਮਤ ਤੋਂ ਬਿਨਾਂ ਲਾਗੂ ਨਹੀਂ ਹੋ ਸਕਦੀਆਂ। ਛੱਤੀਸਗੜ੍ਹ 'ਚ ਜਿਹੜਾ ਫੌਜੀ ਸਿਖਲਾਈ ਸਕੂਲ ਹੈ, ਜਿਸਨੂੰ ਸੇਵਾ ਮੁਕਤ ਬ੍ਰਿਗੇਡੀਅਰ ਚਲਾ ਰਿਹਾ ਹੈ, ਉਹਦੇ 'ਚ ਹਰ ਛੇ ਹਫ਼ਤਿਆਂ 'ਚ 800 ਕਮਾਂਡੋ ਤਿਆਰ ਕੀਤੇ ਜਾ ਰਹੇ ਹਨ। ਪੁਲਸ ਨੂੰ ਵੀ ਉਹ ਫੌਜ 'ਚ ਤਬਦੀਲ ਕਰਨਾ ਚਾਹੁੰਦੇ ਹਨ। ਜਿਵੇਂ ਕਸ਼ਮੀਰ 'ਚ ਫੌਜ ਨੂੰ ਪੁਲਸ ਬਣਾਉਣਾ ਚਾਹੁੰਦੇ ਹਨ। ਕਸ਼ਮੀਰ 'ਚ 7 ਲੱਖ ਫੌਜੀ ਤੈਨਾਤ ਹਨ, ਜਿਹਨਾਂ ਨੇ ਉਸ ਛੋਟੀ ਜਿਹੀ ਘਾਟੀ ਨੂੰ ਦੱਬ ਕੇ ਰੱਖਿਆ ਹੋਇਆ ਹੈ। ਪਤਾ ਨੀਂ ਏਸ ਐਨੇ ਵੱਡੇ ਮੁਲਕ 'ਚ ਕਿੰਨੇ ਸਾਰੇ ਅਰਧ ਸੈਨਿਕ ਬਲ ਤੇ ਫੌਜੀ ਉਹਨਾਂ ਨੂੰ ਚਾਹੀਦੇ ਹੋਣਗੇ?
ਤਾਂ ਇਸ ਸਭ ਕੁਝ ਦੇ ਖਿਲਾਫ਼ ਸਾਨੂੰ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ? ਮੈਂ ਮੰਨਦੀ ਹਾਂ ਕਿ ਨਕਸਲੀ ਪਾਰਟੀ, ਮਾਓਵਾਦੀ ਪਾਰਟੀ, ਇਕ ਤਰ੍ਹਾਂ ਦੀ ਲੜਾਈ ਲੜ ਰਹੀ ਹੈ, ਜੋ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਪਰ ਉਸ ਤਰ੍ਹਾਂ ਸਿਰਫ਼ ਜੰਗਲ 'ਚ ਹੀ ਹੋ ਸਕਦਾ ਹੈ। ਕਿਉਂਕਿ ਬਾਹਰ ਆ ਕੇ ਗੁਰੀਲਾ ਲੜਾਈ ਲੜਨੀ ਬਹੁਤ ਔਖੀ ਹੈ। ਤਾਂ ਏਸੇ ਲਈ ਮੈਂ ਕਹਿੰਦੀ ਹਾਂ ਕਿ ਸਾਨੂੰ ਭਾਂਤ-ਸੁਭਾਂਤੇ ਵਿਰੋਧ ਢੰਗਾਂ ਦੀ ਲੋੜ ਹੈ। ਜਿਵੇਂ ਜੰਤਰ-ਮੰਤਰ 'ਚ ਗਾਂਧੀਵਾਦੀ, ਪਿੰਡਾਂ 'ਚ ਤਿੱਖੇ-ਲੜਾਕੂ, ਜੰਗਲਾਂ 'ਚ ਮਾਓਵਾਦੀ। ਸਾਨੂੰ ਕੋਈ ਇਤਰਾਜ਼ ਨਹੀਂ ਹੈ, ਕਿਹੋ ਜਿਹੀ ਕਿਸਮ ਦੀ ਲੜਾਈ ਹੋਵੇ। ਜਿਵੇਂ ਪੰਜਾਬ 'ਚ ਹੁਣ ਇਕ ਹੀ ਕਿਸਮ ਦੀ ਖੇਤੀ ਕਰਕੇ ਸਮੱਸਿਆ ਖੜ੍ਹੀ ਹੋ ਰਹੀ ਹੈ। ਇਕੋ ਕਿਸਮ ਦੀ ਖੇਤੀ ਬਹੁਤ ਖਤਰਨਾਕ ਹੈ। ਜਿਵੇਂ ਜੰਗਲ 'ਚ ਇਕੋ ਕਿਸਮ ਦੇ ਦਰੱਖਤ ਬਹੁਤ ਖਤਰਨਾਕ ਹੁੰਦੇ ਹਨ। ਸਾਨੂੰ ਬਹੁਤ ਭਾਂਤ-ਸੁਭਾਂਤੇ ਕਿਸਮ ਦੇ ਸੰਘਰਸ਼ ਚਾਹੀਦੇ ਹਨ। ਜਿਹੜੇ ਇਕੱਠੇ ਮਿਲ ਕੇ ਇਹਨਾਂ (ਹਾਕਮਾਂ) ਨੂੰ ਹਰਾ ਦੇਣਗੇ। ਤੇ 80 ਕਰੋੜ ਲੋਕ ਨੇ ਜਿਹੜੇ 20 ਰੁ: ਦਿਨ 'ਚ ਗੁਜ਼ਾਰਾ ਕਰ ਰਹੇ ਹਨ। ਸਾਡੀ ਸਥਾਪਤੀ (ਰਾਜ, ਹਕੂਮਤ, ਸਰਕਾਰ) ਨੇ ਉਹਨਾਂ 'ਚ ਵੰਡੀਆਂ ਪਾਈਆਂ ਹੋਈਆਂ ਹਨ ਤੇ ਉਹ ਇਕ ਦੂਜੇ ਨਾਲ ਲੜਨ 'ਚ ਲੱਗੇ ਹੋਏ ਹਨ। ਜਿਵੇਂ ਗੁਜਰਾਤ 'ਚ ਆਦਿਵਾਸੀ ਤੇ ਦਲਿਤ ਮੁਸਲਮਾਨਾਂ ਖਿਲਾਫ਼ ਲੜ ਰਹੇ ਹਨ। ਉੜੀਸਾ 'ਚ ਇਸਾਈ, ਦਲਿਤ ਇਸਾਈ ਅਤੇ ਹਿੰਦੂ ਆਪਸ 'ਚ ਲੜ ਰਹੇ ਹਨ। ਜਾਂ ਰਾਜਸਥਾਨ 'ਚ ਜਾਟ ਅਤੇ ਮੀਨਾ ਲੜ ਰਹੇ ਹਨ। ਪੰਜਾਬ 'ਚ ਤੁਹਾਨੂੰ ਪਤਾ ਹੀ ਹੈ, ਲੰਬਾ ਇਤਿਹਾਸ ਹੈ ਤੁਹਾਡਾ। ਇਹ ਸਾਰੀਆਂ ਜੋ ਆਈਡੈਂÎਟਿਟੀ (ਪਛਾਣ) ਪਿੱਛੇ ਲੜਾਈਆਂ ਨੇ, ਇਹਨਾਂ ਤੋਂ ਸਾਡੀ ਸਥਾਪਤੀ ਬੜੀ ਖੁਸ਼ ਹੁੰਦੀ ਹੈ। ਕਿਉਂਕਿ ਅਸੀਂ ਆਪਣੀ ਆਪਸੀ ਲੜਾਈ 'ਚ ਰੁੱਝੇ ਹੋਏ ਹਾਂ ਤੇ ਉਹ ਆਵਦੀ 'ਵਿਕਾਸ ਦਰ' ਨੂੰ ਦੱਬੀ ਆਉਂਦੇ ਹਨ।
ਇਸ ਦੇਸ਼ 'ਚ ਵੱਖਵਾਦ ਦੀ ਸਭ ਤੋਂ ਸਫ਼ਲ ਲੜਾਈ ਕਸ਼ਮੀਰ 'ਚ ਨਹੀਂ ਹੋ ਰਹੀ, ਖਾਲਿਸਤਾਨ ਵੀ ਨਹੀਂ ਸੀ, ਨਾਗਲੈਂਡ ਦੀ ਵੀ ਨਹੀਂ, ਮਨੀਪੁਰ ਦੀ ਵੀ ਨਹੀਂ। ਸਭ ਤੋਂ ਸਫ਼ਲ ਲੜਾਈ ਹੈ ਕਿ ਮੱਧ ਵਰਗ ਅਤੇ ਉਪਰਲੇ ਵਰਗ ਨੇ ਆਵਦਾ ਇਕ ਵੱਖਰਾ ਮੁਲਕ ਬਣਾ ਲਿਆ ਹੈ, ਉਪਰ ਅਸਮਾਨ 'ਚ। ਵੱਖਰਾ ਜਿਹਾ ਮੁਲਕ ਹੈ ਉਨ੍ਹਾਂ ਦਾ, ਆਵਦਾ ਮੀਡੀਆ ਹੈ, ਆਵਦਾ ਟੀ.ਵੀ. ਹੈ। ਤੇ ਉਹ ਉਪਰੋਂ ਅਸਮਾਨ 'ਚੋਂ ਵੇਖ ਕੇ ਚੀਕਦੇ ਹਨ ਕਿ ਸਾਡਾ ਪਾਣੀ ਹੇਠਾਂ ਇਹਨਾਂ ਦੀਆਂ ਨਦੀਆਂ 'ਚ ਕਿਉਂ ਹੈ? ਸਾਡੀ ਲੱਕੜ ਇਨ੍ਹਾਂ ਦੇ ਜੰਗਲਾਂ 'ਚ ਕਿਉਂ ਹੈ? ਉਹ ਸਭ ਕੁਝ ਖੋਹ ਲੈਣਾ ਚਾਹੁੰਦੇ ਹਨ। ਇਸ ਤਰ੍ਹਾਂ ਉਹ ਇਸ ਮੁਲਕ ਤੋਂ ਵੱਖ ਹੋ ਗਏ ਹਨ। ਕਿਸੇ ਵੱਖਰੀ ਦੁਨੀਆਂ 'ਚ ਰਹਿੰਦੇ ਨੇ ਉਹ ਅਤੇ ਸਾਰਾ ਕੁਝ ਖੋਹਣ 'ਤੇ ਲੱਗੇ ਹੋਏ ਹਨ। ਤੇ ਛੱਤੀਸਗੜ੍ਹ 'ਚ ਏਸ ਵੇਲੇ ਕੀ ਹੋ ਰਿਹਾ ਹੈ? ਇਸ ਮੁਲਕ ਦੇ ਸਭ ਤੋਂ-ਸਭ ਤੋਂ ਗਰੀਬ ਲੋਕਾਂ ਦੇ ਖਿਲਾਫ਼ ਜੰਗ ਹੋ ਰਹੀ ਹੈ। ਇਉਂ ਨਹੀਂ ਹੋਣਾ ਕਿ ਹਿਟਲਰ ਵਾਂਗੂੰ ਗੈਸ ਚੈਂਬਰਾਂ 'ਚ ਸਭ ਨੂੰ ਤੁੰਨ-ਤੁੰਨ ਕੇ ਮਾਰ ਦਿੱਤਾ ਜਾਵੇਗਾ। ਇਉਂ ਨਹੀਂ ਹੋਵੇਗਾ। ਪਰ ਇਤਿਹਾਸ 'ਚ ਵਿਕਾਸ ਅਤੇ ਨਸਲਕੁਸ਼ੀ ਦਾ ਆਪਸ 'ਚ ਬਹੁਤ ਨੇੜਲਾ ਰਿਸ਼ਤਾ ਰਿਹਾ ਹੈ। ਸਾਡੇ ਮੁਲਕ 'ਚ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਵਿਕਾਸ ਕਰ ਰਿਹਾ ਹੈ, ਉਹਦਾ ਮਤਲਬ ਹੈ ਕਿ ਉਪਰ ਜਿੰਨਾ ਵਿਕਾਸ ਹੋਵੇਗਾ ਹੇਠਾਂ ਓਡੀ ਹੀ ਨਸਲਕੁਸ਼ੀ ਹੋਵੇਗੀ। ਤੇ ਇਤਿਹਾਸ 'ਚ ਨਸਲਕੁਸ਼ੀ ਗੈਸ-ਚੈਂਬਰਾਂ ਰਾਹੀਂ ਨਹੀਂ ਹੋਈ। ਸਗੋਂ ਲੋਕਾਂ ਨੂੰ ਉਹਨਾਂ ਦੇ ਜੀਵਨ ਨਿਰਬਾਹ ਦੇ ਸਾਧਨਾਂ ਤੋਂ ਵੱਖ ਕਰਕੇ, ਪਾਣੀ ਦੇ ਸੋਮਿਆਂ ਤੋਂ ਵੱਖ ਕਰਕੇ, ਉਹਨਾਂ ਦੇ ਸੱਭਿਆਚਾਰ ਤੋਂ ਵੱਖ ਕਰਕੇ ਹੋਈ ਹੈ। ਅਜਿਹਾ ਕਰਨ ਨਾਲ ਉਹ ਆਪਣੇ ਆਪ ਮਰ ਜਾਣਗੇ। ਏਸੇ ਕਰਕੇ ਇਸ ਮੁਲਕ 'ਚ 40% ਤੋਂ ਜ਼ਿਆਦਾ ਲੋਕ ਕੁਪੋਸ਼ਣ ਨਾਲ ਮਰ ਰਹੇ ਹਨ। ਕੁਪੋਸ਼ਣ ਸਿਰਫ਼ ਇਕ ਪੀੜ੍ਹੀ ਤੱਕ ਨਹੀਂ ਰਹਿੰਦਾ, ਪੀੜ੍ਹੀ ਦਰ ਪੀੜ੍ਹੀ ਚਲਦਾ ਹੈ। ਲੋਕਾਂ ਨੂੰ ਬਹੁਤ ਹੌਲੀ-ਹੌਲੀ ਕਤਲ ਕੀਤਾ ਜਾ ਰਿਹਾ ਹੈ। ਮੈਡੀਕਲ ਖੇਤਰ ਨਾਲ ਸਬੰਧਤ ਲੋਕ ਇਹਨੂੰ ਕੁਪੋਸ਼ਣ ਦੀ ਏਡਜ਼ ਕਹਿੰਦੇ ਨੇ। ਕਿਉਂਕ ਕੁਪੋਸ਼ਣ ਕਰਕੇ ਤੁਹਾਡੀ ਬਿਮਾਰੀਆਂ ਨਾਲ ਲੜਣ ਦੀ ਸਮਰੱਥਾ ਏਨੀ ਕਮਜ਼ੋਰ ਹੋ ਜਾਂਦੀ ਹੈ ਕਿ ਤੁਸੀਂ ਟੀ.ਬੀ. ਨਾਲ ਜਾਂ ਖਸਰੇ ਨਾਲ ਜਾਂ ਮਲੇਰੀਏ ਨਾਲ ਵੀ ਮਰ ਜਾਂਦੇ ਹੋ। ਐਹੋ ਜਿਹਾ ਪ੍ਰਬੰਧ ਕੀਤਾ ਜਾ ਰਿਹਾ ਹੈ। ਛੱਤੀਸਗੜ੍ਹ 'ਚ ਲੋਕ ਬਾਜ਼ਾਰ 'ਚ ਨਹੀਂ ਜਾ ਸਕਦੇ, ਸਕੂਲ ਨਹੀਂ ਜਾ ਸਕਦੇ, ਰਾਸ਼ਨ ਨਹੀਂ ਲਿਆ ਸਕਦੇ ਤੇ ਸਾਡੀ ਫੌਜ ਦੇਸ਼ ਦੇ ਇਹਨਾਂ ਸਭ ਤੋਂ ਗਰੀਬ ਲੋਕਾਂ ਨੂੰ ਘੇਰ ਚੁੱਕੀ ਹੈ। ਪਰ ਸਭ ਚੁੱਪ ਨੇ,  ਸਭ ਨੂੰ ਪਤਾ ਹੈ ਕਿ ਆਹ ਕੁੱਝ ਵਾਪਰ ਰਿਹਾ ਹੈ, ਪਰ ਕੋਈ ਕੁਝ ਨਹੀਂ ਕਰ ਰਿਹਾ। ਮਤਲਬ ਅਸੀਂ ਲੋਕ ਤਾਂ ਕਰ ਰਹੇ ਹਾਂ, ਪਰ ਜੋ ਸਥਾਪਤੀ ਨਾਲ ਸਬੰਧਤ ਹਨ, ਟੀ.ਵੀ. ਹੈ, ਮੀਡੀਆ ਹੈ, ਉਹ ਤਾਂ ਕਾਮਨਵੈਲਥ ਖੇਡਾਂ 'ਚ ਲੱਗੇ ਹੋਏ ਹਨ।
ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਗਰੀਨ ਹੰਟ ਦੇ ਖਿਲਾਫ਼ ਬੋਲਣਾ ਚਾਹੀਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਦਾਂਤੇਵਾੜਾ ਜਾਣਾ ਚਾਹੀਦਾ ਹੈ। ਜਾਂ ਉਥੇ ਲੋਕਾਂ ਨੇ ਭੁੱਖ ਹੜਤਾਲ ਕਰਨੀ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਇਥੇ ਕੀ ਕਰ ਸਕਦੇ ਹਾਂ। ਕਿਉਂਕਿ ਜੋ ਪੰਜਾਬ 'ਚ ਜ਼ਮੀਨਾਂ ਨਾਲ ਹੋ ਰਿਹਾ ਹੈ, ਜਾਂ ਜਿਹੜਾ ਸੂਦਖੋਰਾਂ ਦਾ ਪੂਰਾ ਮਸਲਾ ਹੈ। ਗਰੀਬ ਲੋਕਾਂ ਤੋਂ ਜ਼ਮੀਨ ਖੋਹੀ ਜਾ ਰਹੀ ਹੈ। ਇਸ ਦੇ ਖਿਲਾਫ਼ ਲੜਨਾ ਵੀ ਅਪਰੇਸ਼ਨ ਗਰੀਨ ਹੰਟ ਦੇ ਖਿਲਾਫ਼ ਲੜਨਾ ਹੀ ਹੈ। ਕਿਉਂਕਿ ਇਹ ਸਭ ਇਕ ਹੀ ਚੀਜ਼ ਹੈ। ਤਾਂ ਸਰਕਾਰ ਦੀ ਇਹ ਜੋ ਨੀਤੀ ਹੈ, ਇਹਦਾ ਹਰ ਜ਼ਿਲ੍ਹੇ ਵਿਚ ਵਿਰੋਧ ਹੋਣਾ ਚਾਹੀਦਾ ਹੈ। ਹਰ ਜ਼ਿਲ੍ਹੇ 'ਚ ਇਕ ਨਵੀਂ ਸੋਚ ਹੋਣੀ ਚਾਹੀਦੀ ਹੈ ਕਿ ਲੜਾਈ ਕਿਵੇਂ ਲੜੀ ਜਾ ਸਕਦੀ ਹੈ। ਕਿਉਂਕਿ ਲੜਨ ਦਾ ਸਿਰਫ਼ ਇਕੋ ਹੀ ਤਰੀਕਾ ਨਹੀਂ ਹੈ। ਤੇ ਮੈਨੂੰ ਪਤਾ ਹੈ ਕਿ ਇਥੇ ਬਹੁਤ ਸਾਰੀਆਂ ਲੜਾਈਆਂ 'ਚ ਸਫ਼ਲਤਾ ਮਿਲੀ ਹੈ। ਵਿਸ਼ੇਸ਼ ਆਰਥਿਕ ਖੇਤਰਾਂ ਖਿਲਾਫ਼, ਜਾਂ ਸੂਦਖੋਰਾਂ ਵੱਲੋਂ ਜ਼ਮੀਨਾਂ ਦੀ ਕੁਰਕੀ ਦੇ ਖਿਲਾਫ਼। ਤੇ ਇਹ ਸਾਰੀ ਦੀ ਸਾਰੀ ਇਕੋ ਹੀ ਲੜਾਈ ਹੈ। ਜੇ ਸਰਕਾਰ ਕਹਿੰਦੀ ਹੈ ਕਿ ਇਹ ਨਕਸਲੀ ਲੜਾਈ ਹੈ ਤਾਂ ਉਹਨੂੰ ਕਹੀ ਜਾਣ ਦਿਓ। ਅਸੀਂ ਆਖਾਂਗੇ ਕਿ ਹਾਂ ਠੀਕ ਹੈ। ਕਿਉਂਕਿ ਇਹ ਜਿਹੜਾ ਮੱਧ-ਵਰਗ ਹੈ, ਇਹ ਪੂਰੀ ਲੜਾਈ ਤੋਂ ਅੱਖਾਂ ਫੇਰ ਕੇ ਇਹਨੂੰ ਹੋਰ ਪਾਸੇ ਲੈ ਕੇ ਜਾਣਾ ਚਾਹੁੰਦਾ ਹੈ। ਉਹਨਾਂ ਨੇ ਇਹ ਜਿਹੜੀ ਪੂਰੀ ਬਹਿਸ ਚਲਾ ਰੱਖੀ ਹੈ, ਹਿੰਸਾ ਤੇ ਅਹਿੰਸਾ ਦੀ। ਇਸ ਦਾ ਕੀ ਮਤਲਬ ਹੈ? ਹਿੰਸਾ ਤੋਂ ਉਹਨਾਂ ਦਾ ਮਤਲਬ ਕੀ ਹੈ? ਜਦੋਂ ਤੁਸੀਂ ਲੋਕਾਂ ਨੂੰ ਭੁੱਖ ਨਾਲ ਮਾਰ ਰਹੇ ਹੋ ਤਾਂ ਕੀ ਉਹ ਹਿੰਸਾ ਨਹੀਂ ਹੈ? ਜਦੋਂ ਲੱਖਾਂ ਦੇ ਹਿਸਾਬ ਨਾਲ ਲੋਕਾਂ ਤੋਂ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਉਹਨਾਂ ਦੇ ਹੀ ਪਿੰਡਾਂ 'ਚੋਂ ਕੱਢਿਆ ਜਾ ਰਿਹਾ ਹੈ ਤਾਂ ਕੀ ਉਹ ਹਿੰਸਾ ਨਹੀਂ ਹੈ? ਤੇ ਜਦੋਂ ਤੁਸੀਂ ਛੱਤੀਸਗੜ੍ਹ ਦੇ ਕਿਸੇ ਜੰਗਲ 'ਚ ਮੌਜੂਦ ਕਿਸੇ ਪਿੰਡ ਦੇ ਕਬਾਇਲੀਆਂ ਨੂੰ ਆਖਦੇ ਹੋ ਕਿ ਤੁਸੀਂ ਅਹਿੰਸਕ ਕਿਉਂ ਨਹੀਂ ਹੋ, ਉਹਦੀ ਕੀ ਤੁਕ ਬਣਦੀ ਹੈ? ਕੀ ਜਿਹੜੇ ਪਹਿਲਾਂ ਹੀ ਭੁੱਖ ਨਾਲ ਮਰ ਰਹੇ ਹਨ, ਉਹ ਭੁੱਖ ਹੜਤਾਲ ਕਰ ਸਕਦੇ ਹਨ? ਜਿਨ੍ਹਾਂ ਕੋਲ ਪੈਸਾ ਨਹੀਂ ਹੈ ਕੀ ਉਹ ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕਰ ਸਕਦੇ ਹਨ? ਇਹ ਜਿਹੜਾ ਗਾਂਧੀਵਾਦੀ ਸਤਿਅਗ੍ਰਹਿ ਹੈ, ਮੈਂ ਮੰਨਦੀ ਹਾਂ ਕਿ ਉਹ ਇਕ ਤਰ੍ਹਾਂ ਦਾ ਸਿਆਸੀ ਰੰਗਮੰਚ ਹੈ, ਜਿਸ ਵਿਚ ਤੁਹਾਨੂੰ ਦਰਸ਼ਕਾਂ ਦੀ ਲੋੜ ਪੈਂਦੀ ਹੈ, ਜੋ ਸੋਚਣ ਕਿ ਜੋ ਕੁਝ ਵਾਪਰ ਰਿਹਾ ਹੈ, ਉਹ ਗਲਤ ਹੈ। ਪਰ ਜਦੋਂ ਜੰਗਲ ਦੇ ਵਿਚਕਾਰ ਕੋਈ ਦਰਸ਼ਕ ਹੀ ਨਹੀਂ ਹਨ, ਕੋਈ ਦੇਖ ਹੀ ਨਹੀਂ ਰਿਹਾ, ਜੋ ਭੁੱਖੇ ਨੇ ਉਹ ਭੁੱਖ ਨਾਲ ਮਰ ਰਹੇ ਨੇ, ਭੁੱਖ ਹੜਤਾਲ ਨਹੀਂ ਕਰ ਰਹੇ, ਭੁੱਖ ਨਾਲ ਮਰ ਰਹੇ ਨੇ। ਤਾਂ ਤੁਸੀਂ ਕੌਣ ਹੁੰਦੇ ਹੋ ਉਹਨਾਂ ਨੂੰ ਜਾ ਕੇ ਕਹਿਣ ਵਾਲੇ ਕਿ ਅਹਿੰਸਕ ਢੰਗਾਂ ਨਾਲ ਲੜਨਾ ਚਾਹੀਦਾ ਹੈ। ਇਹ ਬਿਲਕੁਲ ਗੈਰ-ਇਖ਼ਲਾਕੀ ਗੱਲ ਹੈ। ਬਾਹਰੋਂ ਜਾ ਕੇ ਉਹਨਾਂ ਨੂੰ ਭਾਸ਼ਣ ਦੇਣਾ ਕਿ ਕਿਵੇਂ ਲੜਨਾ ਹੈ ਤੇ ਕਿਵੇਂ ਨਹੀਂ ਲੜਨਾ ਹੈ। ਤੁਹਾਨੂੰ ਜਿਵੇਂ ਲੱਗਦਾ ਹੈ ਲੱਗਣ ਦਿਓ। ਪਰ ਦੂਸਰਿਆਂ ਨੂੰ ਭਾਸ਼ਣ ਨਾ ਝਾੜੋ ਕਿ ਕੀ ਕਰਨਾ ਚਾਹੀਦਾ ਹੈ।
ਮੈਂ ਮੰਨਦੀ ਹਾਂ ਕਿ ਬਹੁਤ ਵਿਚਾਰ-ਚਰਚਾ ਹੋਣੀ ਚਾਹੀਦੀ ਹੈ ਕਿ ਅੱਗੇ ਇਹ ਲੜਾਈ ਕਿਹੋ ਜਿਹੀ ਹੋਵੇਗੀ। ਕਿਉਂਕ ਜਿਹੜੀ ਸੋਚ ਨੇ ਇਸ ਦੁਨੀਆਂ ਨੂੰ ਲਿਆ ਕੇ ਇਸ ਹਾਲਤ 'ਚ ਪਟਕਾ ਮਾਰਿਆ ਹੈ, ਉਹ ਸੋਚ ਕੋਈ ਬਦਲਵਾਂ ਹੱਲ ਨਹੀ ਸੁਝਾਅ ਸਕਦੀ। ਜਿਹੜੇ ਕਮਿਊਨਿਸਟ ਮੁਲਕ ਵੀ ਨੇ, ਰੂਸ ਹੈ ਜਾਂ ਚੀਨ ਹੈ, ਵੀਅਤਨਾਮ ਹੈ, ਉਹ ਵੀ ਹੁਣ ਪੂੰਜੀਵਾਦੀ ਹੋ ਚੁੱਕੇ ਹਨ। ਉਹ ਵੀ ਮੰਡੀ ਦੀ ਦੌੜ 'ਚ ਆ ਗਏ ਹਨ। ਉਹ ਵੀ ਚਾਹੁੰਦੇ ਹਨ ਕਿ ਦੂਸਰੇ ਮੁਲਕਾਂ 'ਚੋਂ ਕੱਚਾ ਮਾਲ ਲਓ, ਖਾਣਾਂ ਦੀ ਖੁਦਾਈ ਕਰੋ, ਵੱਡੇ-ਵੱਡੇ ਬੰਨ੍ਹ ਬਣਾਓ, ਲੋਕਾਂ ਨੂੰ ਉਜਾੜੋ। ਓਸ ਸੋਚ ਨਾਲ ਦੁਨੀਆਂ ਲਈ ਕੋਈ ਹੱਲ ਨਹੀਂ ਨਿਕਲੇਗਾ। ਪਰ ਸਾਡੇ ਮੁਲਕ 'ਚ ਜੋ 10 ਕਰੋੜ ਆਦਿਵਾਸੀ ਨੇ ਸਿਰਫ਼ ਉਹੀ ਲੋਕ ਬਚੇ ਹਨ ਜਿਹਨਾਂ ਨੇ ਇਕ ਜਾਰੀ ਰਹਿਣ ਯੋਗ ਜਿਉਣ-ਢੰਗ ਅਪਨਾਇਆ ਹੋਇਆ ਹੈ। ਜੋ ਇਕ ਗੈਰ-ਪੂੰਜੀਵਾਦੀ ਜਿਉਣ ਢੰਗ ਜਿਉਂਦੇ ਹਨ, ਪੂੰਜੀਵਾਦ ਦੇ ਵਿਚਕਾਰ। ਤੇ ਉਸ ਨੂੰ ਖਤਮ ਨਹੀਂ ਹੋਣ ਦੇਣਾ ਚਾਹੀਦਾ। ਕਿਉਂਕਿ ਜੇ ਉਹ ਖਤਮ ਹੋ ਗਏ ਤਾਂ ਇਹ ਸੋਚ ਵੀ ਖਤਮ ਹੋ ਜਾਵੇਗੀ। ਇਹ ਦੁਨੀਆਂ ਅੱਗੇ ਕਿਵੇਂ ਵਧੇਗੀ? ਸੋ ਏਸੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਅਪਰੇਸ਼ਨ ਗਰੀਨ ਹੰਟ ਨੂੰ ਰੋਕੀਏ! ਤੇ ਜਿਹੜਾ ਵੀ ਹੱਲ ਨਿਕਲੂਗਾ ਸਾਡੇ ਮੁਲਕ ਲਈ, ਪੂਰੀ ਦੁਨੀਆਂ ਲਈ, ਉਹ ਇਥੋਂ ਹੀ ਨਿਕਲੂਗਾ, ਇਥੋਂ ਹੀ!

229
Shayari / ਮਾਂ ਹੈ ਰੱਬ ਦਾ ਨਾਂਅ
« on: August 08, 2010, 09:49:01 AM »
nahi mul mildi maa dosto:

Maa di ki main sifat karan,
maa taan sanghni chaa dosto,
duniyaa da har rista badle ,
par kade na badle maa dosto

dharti te rabb da roop dhaar ke,
aayi apni maa dosto,
nike hunde jadon vi digey,
paj gal lave maa dosto.

Rabb ton eh dua karea,
kade bacheyaan di na, vichde maa dosto,
maa bin jag vari ban jave,
te julam hon har thaa dosto.

Heek naal lake har dukh mitave,
maa taan sangni chaa dosto,
hanjuaan vich main hadh jandaan haan,
jadon sochaan, na rehni meri maa dosto,

sari umar maa kol ravan main ,
koi daso asi thaa dosto,
rabb ton main ehi mangaan,
ser te rave sada maa di chaa dosto.

Ghar vi mera apna ja jaape,
jadon teek rave maa dosto,
dil vich lako ke rakh laan maa nu,
kade chad na jave maa dosto.

Jiyunde ji maa da rini rehna,
mera har ek saa dosto,
sub kuj jag te mul mil jave,
par nahi mul mildi maa dosto.


2...
ਰੱਬ ਤੋਂ ਉਚਾ ਮਾਂ ਦਾ ਦਰਜਾ
ਕਦੇ ਨਾ ਲਹਿੰਦਾ ਮਾਂ ਦਾ ਕਰਜਾ
ਵੱਖਰਾ ਹੀ ਨਿੱਘ ਹੁੰਦਾ ਮਾਂ ਦੀਆਂ ਬਾਹਵਾਂ ਦਾ
ਕਲੀਆਂ ਤੋਂ ਵੱਧ ਕੋਮਲ ਹਿਰਦਾ ਮਾਵਾਂ ਦਾ..........
ਬੱਚਿਆਂ ਦੇ ਸਾਹ ਵਿਚ ਸਾਹ ਲੈਂਦੀ
ਤੱਤੀ ਵਾ ਨਾ ਲੱਗੇ ਕਹਿੰਦੀ
ਮਾਂ ਮੈਂ ਚੁੰਮਦਾ ਰੇਤਾ ਤੇਰੀਆਂ ਰਾਹਵਾਂ ਦਾ..........
ਪੁੱਤਰਾਂ ਲਈ ਅਰਦਾਸਾਂ ਕਰਦੀ
ਜੱਗ ਦੀ ਭੈੜੀ ਨਜ਼ਰ ਤੋਂ ਡਰਦੀ
ਫ਼ਰਕ ਨਾ ਪੈ ਜੇ ਕਿਧਰੇ ਸਕੇ ਭਰਾਵਾਂ ਦਾ..........
ਓਏ ਦੁਨੀਆਂ ਦੇ ਲੋਕੋ ਸੋਚੋ
ਮਾਂ ਪੂਜੋ ਉਹਦੇ ਪਿਆਰ ਨੂੰ ਲੋਚੋ
ਕੋਈ ਭਰੋਸਾ ਹੁੰਦਾ ਨਹੀਂ ਜੇ ਸਾਹਵਾਂ ਦਾ..........
ਮਾਂ ਮਰਜੇ ਪਛਤਾਉਣਾ ਪੈਂਦਾ
ਅਰਥੀ ਮੋਢਾ ਲਾਉਣਾ ਪੈਂਦਾ
ਬੇੜੀ ਬਾਝੋਂ ਕਾਹਦਾ ਜ਼ੋਰ ਮਲਾਹਵਾਂ ਦਾ..........
ਪਿੰਡ ਚਕਰ ਜਦ ਕਿੰਗਰਾ ਆਵੇ
ਮਾਂ ਦੇ ਚਰਨਾਂ ਨੂੰ ਹੱਥ ਲਾਵੇ
ਵਰ੍ਹਦਾ ਦੇਖੋ ਛਮ-ਛਮ ਮੀਂਹ ਦੁਆਵਾਂ ਦਾ.

230

ਭਾਈ ਕੁੜੀਏ...! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ 'ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ। ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ, ਗਾਉਣ ਵੱਲੋਂ। ਪਹਿਲਾਂ ਤਾਂ ਕੰਪਨੀਆਂ ਵਾਲੇ ਪੱਲਿਓਂ ਪੈਸੇ ਦੇ ਕੇ ਆਪਦੀਆਂ ਚੀਜਾਂ ਦੀ ਮਸ਼ਹੂਰੀ ਕਰਦੇ ਹੁੰਦੇ ਸੀ, ਪਰ ਤੂੰ ਤਾਂ ਸਕੂਟਰੀਆਂ, ਮੋਟਰ ਸਾਈਕਲਾਂ, ਟਰੈਕਟਰਾਂ ਇੱਥੋਂ ਤੱਕ ਕਿ ਮੋਬਾਈਲ ਫੋਨਾਂ ਦੀ ਵੀ ਮੁਫ਼ਤੋ-ਮੁਫ਼ਤੀ ਮਸ਼ਹੂਰੀ ਕਰ ਛੱਡੀ ਹੈ। ਆਪਣੀ ਗਾਇਕੀ ਦੇ ਜੌਹਰ ਦਿਖਾਉਣ ਦੇ ਨਾਲ-ਨਾਲ ਕੋਈ ਕਸਰ ਨਹੀਂ ਛੱਡੀ ਕੁੜੀਆਂ ਨੂੰ 'ਮਾਸ਼ੂਕਾਂ' ਦਰਸਾਉਣ 'ਚ ਵੀ! ਸੰਗੀਤ ਤਾਂ ਰੂਹ ਦੀ ਖੁਰਾਕ ਮੰਨਿਆ ਜਾਂਦੈ, ਪਰ ਥੋਡੇ ਵੱਲੋਂ ਪਰੋਸਿਆ ਜਾ ਰਿਹਾ 'ਸੰਗੀਤ' ਤਾਂ ਲੋਕਾਂ ਦੇ ਮਨਾਂ 'ਚ ਪਾਰੇ ਵਰਗਾ ਅਸਰ ਕਰਦਾ ਨਜ਼ਰ ਆ ਰਿਹਾ ਹੈ। ਮੈਂ ਤਾਂ ਇਹ ਵੀ ਸੁਣਿਐ ਕਿ ਤੂੰ ਇੱਕ ਅਧਿਆਪਕਾ ਵੀ ਹੈਂ। ਭਾਈ ਕੁੜੀਏ... ਅਧਿਆਪਕ ਤਾਂ ਆਪਣੇ ਵਿਦਿਆਰਥੀਆਂ ਲਈ ਆਦਰਸ਼ ਹੁੰਦੈ.. ਤੇ ਤੂੰ..? ਤੂੰ ਤਾਂ ਆਪਣੇ ਵਿਦਿਆਰਥੀਆਂ ਨੂੰ ਆਦਰਸ਼ਕ ਗੀਤ ਹੀ ਅਜਿਹੇ ਦਿੱਤੇ ਹਨ ਕਿ,
“ਮਾਰਿਆ ਨਾ ਕਰ ਮਿੱਸ ਕਾਲ ਮਿੱਤਰਾ,
ਵੇ ਸਾਡੇ ਘਰ ਵਿੱਚ ਪੈਂਦੀ ਆ ਲੜਾਈ...।”
ਜੇ ਤੇਰੇ ਵਿਦਿਆਰਥੀ ਤੇਰੀਆਂ ਪਾਈਆਂ 'ਲੀਹਾਂ' ‘ਤੇ ਤੁਰ ਪਏ ਤਾਂ ਪੱਥਰ ‘ਤੇ ਲਕੀਰ ਹੈ ਕਿ ਉਹ ਕੁਝ ਹੋਰ ਬਣਨ ਜਾਂ ਨਾ ਨਬਣਨ, ਪਰ ‘ਆਦਰਸ਼’ ਆਸ਼ਕ ਜ਼ਰੂਰ ਬਣ ਜਾਣਗੇ। ਤੂੰ ਤਾਂ ਆਪਣੇ ਗੀਤਾਂ ਰਾਹੀਂ ਆਪਣੀਆਂ ਵਿਦਿਆਰਥਣਾਂ ਨੂੰ ਹੀ ਮਾਪਿਆਂ ਤੋਂ ਚੋਰੀ ਮੋਬਾਈਲ ਰੱਖਕੇ ਆਪਣੇ 'ਮੁੰਡੇ ਮਿੱਤਰਾਂ' ਨਾਲ ਲੁਕ-ਲੁਕ ਗੱਲਾਂ ਕਰਨ ਦੀਆਂ ਨਸੀਹਤਾਂ ਦੇ ਰਹੀ ਹੈਂ! ਤੇਰੇ ਗੀਤ ਤਾਂ ਉਹਨਾਂ ਕੁੜੀਆਂ ਨੂੰ ਬੜੀ 'ਆਦਰਸ਼' ਸਿੱਖਿਆ ਦੇ ਰਹੇ ਹਨ ਕਿ ਜਦੋਂ ਤੁਹਾਡਾ ਪ੍ਰੇਮੀ ਤੁਹਾਨੂੰ ਫੋਨ ਕਰੇ, ਪਰ ਤੁਹਾਡੇ ਘਰ ਮਹਿਮਾਨ ਆਏ ਹੋਣ ਤਾਂ 'ਸੌਰੀ ਰੌਂਗ ਨੰਬਰ' ਕਹਿ ਕੇ ਫ਼ੋਨ ਕੱਟ ਕੇ ਬਾਦ 'ਚ ਆਪਣੇ 'ਪਿਆਰੇ' ਤੋਂ ਮਾਫੀ ਵੀ ਮੰਗੀ ਜਾ ਸਕਦੀ ਹੈ। ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਸਮਾਜਿਕ ਰੁਤਬਾ ਮਿਲ ਰਿਹੈ। ਜੇ ਮੁੰਡੇ ਮੋਬਾਈਲ ਫ਼ੋਨ ਰੱਖ ਸਕਦੇ ਹਨ ਤਾਂ ਕੁੜੀਆਂ ਵੀ...। ਪਰ ਇਹ ਵੀ ਜਰੂਰੀ ਨਹੀਂ ਕਿ ਸਾਰੇ ਮੁੰਡੇ ਵੀ 'ਆਸਿ਼ਕ-ਟਿੱਡੇ' ਹਨ। ਤੇ ਇਹ ਵੀ ਜਰੂਰੀ ਨਹੀਂ ਕਿ ਸਾਰੀਆਂ ਕੁੜੀਆਂ ਨੇ ਵੀ ਮੋਬਾਈਲ ਕੋਲ ਰੱਖ ਕੇ ਮਾਪਿਆਂ ਦੀਆਂ ਅੱਖਾਂ 'ਚ ਘੱਟਾ ਪਾਉਣਾ ਹੈ।
ਬੇਸ਼ੱਕ ਥੋਡਾ ਸੱਭਿਆਚਾਰ ਦੇ ਸੇਵਕ ਅਖਵਾਉਣ ਵਾਲਾ ਲੁੰਗ ਲਾਣਾ ਕੱਛਾਂ ਵਜਾਉਂਦਾ ਫਿਰ ਰਿਹਾ ਹੋਵੇ ਕਿ, "ਵਾਹ ਜੀ ਵਾਹ, ਕੁੜੀ ਨੇ ਗਾਣੇ ਗੌਣ ਵਾਲੇ ਰਿਕਾਰਡ ਬਣਾਤੇ।" ਪਰ ਇਹ ਕੋਈ ਪ੍ਰਾਪਤੀ ਨਹੀਂ ਕਿ ਗੀਤ ਹੀ ਉਹ ਗਾਏ ਜਾਣ, ਜੋ ਸੁਣਨ ਵਾਲਿਆਂ ਦੀਆਂ ਹੀ ਧੀਆਂ ਭੈਣਾਂ 'ਤੇ ਉਪੱਦਰ ਢੰਗ ਨਾਲ ਲਾਗੂ ਹੋਣ। ਵਿਚਾਰੇ ਲੋਕ ਤੇਰੇ ਵੱਲੋਂ ਉਹਨਾਂ ਦੀਆਂ ਹੀ ਧੀਆਂ ਭੈਣਾਂ ਨੂੰ ਲੋਫਰਾਂ ਜਿਹੀਆਂ ਦਿਖਾਉਣ ਵਾਲੇ ਗੀਤ ਸੁਣਕੇ ਹੀ ਪਤਾ ਨਹੀਂ ਕਿਹੜੀ 'ਖੁਸ਼ੀ' 'ਚ ਝੂੰਮੀ ਜਾ ਰਹੇ ਹਨ। ਮੈਨੂੰ ਆਪਣੇ ਪਿੰਡ ਵਾਲੇ ਬਲੌਰ ਸਿਉਂ ਗਵੰਤਰੀ ਦੀ ਗੱਲ ਯਾਦ ਆ ਜਾਂਦੀ ਐ। ਉਹ ਤਿੰਨ ਜਣੇ ਢੱਡ-ਸਾਰੰਗੀ ਨਾਲ ਪਿੰਡਾਂ 'ਚ ਗਾਉਣ ਕਰਨ ਜਾਇਆ ਕਰਦੇ ਸਨ। ਕਿਸੇ ਬਜ਼ੁਰਗ ਨੇ ਉਹਨਾਂ ਨੂੰ ਪੁੱਛ ਲਿਆ ਕਿ "ਤੁਸੀਂ ਹਰ ਵੇਲੇ ਬਾਹਰ ਤੁਰੇ ਰਹਿੰਨੇ ਓ, ਲੋਕ ਥੋਨੂੰ ਪੈਸੇ-ਪੂਸੇ ਵੀ ਦਿੰਦੇ ਨੇ ਕਿ ਨਹੀਂ?" ਬਲੌਰ ਸਿਉਂ ਦਾ ਜਵਾਬ ਸੀ, "ਲੋਕਾਂ ਨੂੰ ਗੌਣ ਲੱਗੇ ਭਾਵੇਂ ਗਾਲ੍ਹਾਂ ਕੱਢ ਦਿਉ, ਉਹ ਤਾਂ ਫੇਰ ਵੀ ਵਾਹ ਵਾਹ ਕਰਦੇ ਨੋਟ ਵਾਰ ਹੀ ਦਿੰਦੇ ਨੇ। ਅਸੀਂ ਵੀ ਏਵੇਂ ਈ ਕਰਦੇ ਆਂ... ਮਿਰਜ਼ੇ ਦਾ ਗੌਣ ਸੁਣਾਉਣ ਵੇਲੇ ਜਦੋਂ ਹੇਕ ਲਾਈਦੀ ਐ ਕਿ 'ਤੇਰੀ ਧੀ ਤਾਂ... ਤੁਰਗੀ ਨਾਲ ਮਲੰਗਾਂ ਦੇ' ਤਾਂ ਜੀਹਦੇ ਵੱਲ ਨੂੰ ਹੱਥ ਕਰ ਦੇਈਦੈ, ਉਹ ਬਾਗੋ ਬਾਗ ਹੋ ਜਾਂਦੈ। ਪਰ ਲੋਕਾਂ ਨੂੰ ਤਾਂ ਕਈ ਵਾਰ ਇਹ ਵੀ ਪਤਾ ਨੀਂ ਲੱਗਦਾ ਕਿ ਜਦੋਂ ਉਹਨਾਂ ਵੱਲ ਹੱਥ ਕਰਕੇ ਕਹੀਦੈ ਤਾਂ ਇਹ ਦਾ ਮਤਲਬ ਤਾਂ ਇਹੀ ਹੋਇਆ ਕਿ ਤੇਰੀ ਧੀ ਮਲੰਗਾਂ ਨਾਲ ਤੁਰਗੀ।" ਸੱਚੀਂ ਉਹੀ ਹਾਲ ਐ ਲੋਕਾਂ ਦਾ, ਤੁਸੀਂ ਉਹਨਾਂ ਹੀ ਲੋਕਾਂ ਦੀਆਂ ਧੀਆਂ ਭੈਣਾਂ ਦੀ ਪਤ ਉਧੇੜਨ ਦੇ ਰਾਹ ਤੁਰੇ ਹੋਏ ਓ, ਤੇ ਉਹੀ ਲੋਕ ਤੁਹਾਡੇ 'ਪ੍ਰਸ਼ੰਸਕ' ਬਣਕੇ ਉਹਨਾਂ ਹੀ ਗੀਤਾਂ 'ਤੇ ਤਾੜੀਆਂ ਮਾਰਦੇ ਨਹੀਂ ਥੱਕਦੇ। ਇਹ ਕਿੱਧਰਲੀ ਮਕਬੂਲੀਅਤ ਹੈ ਕਿ ਕੀ ਫੇਸਬੁੱਕ, ਕੀ ਆਰਕੁੱਟ ਸਭ ਪਾਸੇ ਤੈਨੂੰ ‘ਸੱਭਿਆਚਾਰ ਦੇ ਮੱਥੇ ‘ਤੇ ਸਾਢੇ ਚਾਰ ਫੁੱਟਾ ਦਾਗ’ ਆਦਿ ਵਿਸ਼ੇਸ਼ਣਾਂ ਨਾਲ ਨਿਵਾਜਿਆ ਪਿਐ। ਗਾਇਕੀ ਤਾਂ ਅਸਲ ‘ਚ ਉਹ ਹੁੰਦੀ ਹੈ, ਜੋ ਸਾਰੇ ਭੈਣਾਂ ਭਰਾਵਾਂ ‘ਚ ਬੈਠ ਕੇ ਵੀ ਸੁਣੀ ਜਾ ਸਕਦੀ ਹੋਵੇ ਪਰ ਜਿਹੋ ਜਿਹੇ ‘ਆਦਰਸ਼ਕ’ ਗੀਤ ਤੂੰ ‘ਉੱਚਰੇ’ ਹਨ, ਸ਼ਾਇਦ ਤੂੰ ਆਪਣੀ ਛੋਟੀ ਭੈਣ ਜਾਂ ਭਰਾ ਕੋਲ ਬਹਿਕੇ ਖੁਦ ਵੀ ਨਾ ਸੁਣ ਸਕੇਂ।
ਇਸਨੂੰ ਛੋਟੀ ਬੁੱਧੀ ਕਿਹਾ ਜਾਵੇ ਜਾਂ ਅੰਤਾਂ ਦੀ ਚਲਾਕੀ ਕਿ ਤੂੰ 'ਬੇਗਮਪੁਰਾ' ਵਸਾਉਣ ਵਰਗਾ ਗੀਤ ਵੀ ਗਾ ਧਰਿਆ। ਸਭ ਜਾਣਦੇ ਨੇ ਕਿ ਤੇਰਾ ਪਰਿਵਾਰਕ ਪਿਛੋਕੜ ਨਿਰੰਕਾਰੀ ਸੰਪਰਦਾਏ ਨਾਲ ਜੁੜਿਆ ਹੋਇਆ ਹੈ। ਕੀ ਇਹੋ ਜਿਹਾ ਵੰਡੀਆਂ ਪਾਊ ਗੀਤ ਚੰਦ ਪੈਸਿਆਂ ਖਾਤਰ ਗਾਉਣ ਲੱਗਿਆਂ ਤੂੰ ਇੱਕ ਵਾਰ ਵੀ ਨਹੀਂ ਸੋਚਿਆ ਕਿ ਤੂੰ ਇੱਕ ਨਿਰੰਕਾਰੀ ਟੱਬਰ ਨਾਲ ਸਬੰਧਿਤ ਹੋਣ ਕਰਕੇ ਸਿੱਖੀ ਪ੍ਰਤੀ ਸ਼ਰਧਾ ਵਿਸ਼ਵਾਸ਼ ਰੱਖਣ ਵਾਲਿਆਂ ਦੇ ਮਨੋਂ ਲਹਿ ਜਾਵੇਂਗੀ? ਤੂੰ ਭੋਰਾ ਵੀ ਖਿਆਲ ਨਹੀਂ ਕੀਤਾ ਕਿ ਲੋਕ ਦੁਬਾਰਾ ਇਹੀ ਕਹਿਣਗੇ ਕਿ ਇਸ ਤਰ੍ਹਾਂ ਦੇ ਵੰਡੀਆਂ ਪਾਊ ਗੀਤ ਗਵਾਉਣ ਪਿੱਛੇ ਵੀ ਕਿਸੇ ਦੀ ਸਾਜਿਸ਼ ਹੈ...! ਮੈਨੂੰ ਨਹੀਂ ਲਗਦਾ ਕਿ ਤੂੰ ਜਿਆਦਾ ਸਿਆਣੀ ਵੀ ਹੈਂ, ਜੇ ਸਿਆਣੀ ਹੁੰਦੀ ਤਾਂ ਜਿਸ ਬੇਗਮਪੁਰੇ ਨੂੰ ਵਸਾਉਣ ਬਾਰੇ ਤੂੰ ਗਰਾਰੀਆਂ ਮਾਰ-ਮਾਰ ਗਾਇਆ ਹੈ, ਉਸ ਬਾਰੇ ਇਹ ਤਾਂ ਪਤਾ ਕਰ ਲੈਂਦੀ ਕਿ ਬਾਣੀ ਵਿੱਚ ਬੇਗਮਪੁਰਾ ਸ਼ਬਦ ਦੇ ਅਰਥ ਕੀ ਹਨ? ਜੇ ਹੁਣ ਤੱਕ ਪਤਾ ਨਹੀਂ ਲੱਗਾ ਤਾਂ ਹੁਣ ਸੁਣ ਲੈ....। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਰਵਿਦਾਸ ਜੀ ਦੇ 40 ਸ਼ਬਦ ਦਰਜ਼ ਕੀਤੇ ਹਨ। ਜਿਹਨਾਂ ਦਾ ਸਾਂਝਾ ਉਪਦੇਸ਼ ਨਰੋਏ ਤੇ ਵਿਤਕਰੇ ਰਹਿਤ ਸਮਾਜ ਦੀ ਸਥਾਪਨਾ, ਨਾਮ ਸਿਮਰਨ ਰਾਹੀਂ ਜਾਤ-ਅਭਿਮਾਨੀ ਲੋਕਾਂ ਦੇ ਹੰਕਾਰ ਨੂੰ ਤੋੜਨਾ ਅਤੇ ਮਨੁੱਖ ਤੇ ਪ੍ਰਮਾਤਮਾ ਵਿੱਚ ਕੋਈ ਅੰਤਰ ਨਾ ਹੋਣ ਬਾਰੇ ਦੱਸਣਾ ਹੀ ਹੈ। ਭਗਤ ਰਵੀਦਾਸ ਜੀ ਦੀ ਬਾਣੀ ਵਿੱਚੋਂ ਰਾਗ ਗਾਉੜੀ ਦਾ ਇੱਕ ਸ਼ਬਦ ਹੈ ‘ਬੇਗਮਪੁਰਾ ਸਹਰ ਕੋ ਨਾਉ’। ਜਿਸ ਵਿੱਚ ਭਗਤ ਜੀ ਨੇ ਐਸੀ ਅਵੱਸਥਾ ਦਾ ਜਿ਼ਕਰ ਕੀਤਾ ਹੈ, ਜੋ ਪ੍ਰਮਾਤਮਾ ਨਾਲ ਇੱਕ-ਮਿੱਕ ਹੋ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਆਤਮਿਕ ਅਵੱਸਥਾ ਵਿੱਚ ਜਦੋਂ ਮਨੁੱਖ ਪ੍ਰਭੂ ਪ੍ਰਮਾਤਮਾ ਦੇ ਭੇਦ ਸਮਝ ਜਾਦਾ ਹੈ ਤਾਂ ਇਸ ਦੁਨੀਆ ਦੇ ਸਭ ਫਿ਼ਕਰ-ਫ਼ਾਕੇ ਮੁੱਕ ਜਾਂਦੇ ਹਨ। ਭਗਤ ਰਵੀਦਾਸ ਜੀ ਨੇ ਇਸ ਅਵੱਸਥਾ ਭਾਵ 'ਗ਼ਮਾਂ ਤੋਂ ਰਹਿਤ' ਅਵੱਸਥਾ ਨੂੰ 'ਬੇਗਮਪੁਰਾ' ਦਾ ਨਾਂ ਦਿੱਤਾ ਹੈ ਅਤੇ ‘ਸਹਰ’ ਤੋਂ ਭਾਵ ਮਨੁੱਖਾ ਸਰੀਰ ਹੈ। ਪਰ ਕਾਕੀ ਜੀਓ..! ਤੁਸੀਂ ਤਾਂ ਭਗਤ ਰਵੀਦਾਸ ਜੀ ਦੇ ਬੇਗਮਪੁਰੇ ਨੂੰ
“ਸੁਣ ਲਓ ਮੇਰੀ ਗੱਲ ਭਰਾਵੋ,
ਗੁਣ ਗੁਰੂ ਰਵੀਦਾਸ ਦੇ ਗਾਓ,
ਨਾ ਹੁਣ ਆਸੇ ਪਾਸੇ ਜਾਵੋ,
ਵੱਖਰਾ ਪੰਥ ਚਲਾਉਣਾ ਇਆਂ।
ਸਾਰੇ ਕਰ ਲਓ ਏਕਾ, ਬੇਗਮਪੁਰਾ ਵਸਾਉਣਾ ਇਆਂ।” ਵਰਗੀ ਤੁਕਬੰਦੀ ‘ਚ ਕੈਦ ਕਰਕੇ ਸਿਰਫ ਮਿੱਟੀ-ਗਾਰੇ ਜਾ ਇੱਟਾਂ ਤੋਂ ਬਣਨ ਵਾਲੇ ਬੇਗਮਪੁਰੇ ਨਾਲ ਜੋੜ ਕੇ ਹੀ 'ਸੀਮਤ' ਜਿਹਾ ਕਰ ਦਿੱਤਾ। ਕਦੇ ਇਕੱਲੀ ਬੈਠ ਕੇ ਭਗਤ ਰਵਿਦਾਸ ਜੀ ਦੀ ਬਾਣੀ ਦੀਆਂ ਇਹਨਾਂ ਪੰਗਤੀਆਂ ਦਾ ਅਰਥ ਕੱਢ ਕੇ ਵੇਖੀਂ,
ਤਿਉ ਤਿਉ ਸੈਲ ਕਰਹਿ ਜਿਉ ਭਾਵੈ।।
ਮਹਰਮ ਮਹਲ ਨ ਕੋ ਅਟਕਾਵੈ।।
ਕਹਿ ਰਵਿਦਾਸ ਖਲਾਸ ਚਮਾਰਾ।।
ਜੋ ਹਮ ਸਹਰੀ ਸੁ ਮੀਤ ਹਮਾਰਾ।।
ਭਾਈ ਬੀਬਾ.... ਬਹੁਤ ਸੋਹਣਾ ਗਾਉਨੀ ਏਂ ਤੂੰ, ਮਾਫ ਕਰਨਾ ਤੈਨੂੰ ਭੁਲੇਖੇ ਨਾਲ ਹੀ ਬੀਬਾ ਕਹਿ ਗਿਆਂ... ਇਹ ਲਫਜ਼ ਤਾਂ ਸੁਰਿੰਦਰ ਕੌਰ, ਗੁਰਮੀਤ ਬਾਵਾ, ਨਰਿੰਦਰ ਬੀਬਾ ਵਰਗੀਆਂ ਗਾਇਕਾਵਾਂ ਦੇ ਨਾਵਾਂ ਨਾਲ ਹੀ ਸ਼ੋਭਦਾ ਹੈ, ਜਿਹਨਾਂ ਨੂੰ ਲੋਕ ਇੱਕ ਫ਼ਨਕਾਰ ਵਜੋਂ ਹੀ ਸਤਿਕਾਰ ਦਿੰਦੇ ਸਨ... ਨਾ ਕਿ ਤੇਰੇ ਵਰਗੀ ਗਾਉਣ ਵਾਲੀ ਬੀਬੀ ਨੂੰ ਹੀ ਆਪਣੀ ਸੁਪਨਿਆਂ ਦੀ ਰਾਣੀ ਸਮਝ ਬੈਠਦੇ ਹਨ। ਸਰਸਵਤੀ ਰੱਜ ਕੇ ਦਿਆਲ ਹੋਈ ਐ ਤੇਰੇ ‘ਤੇ। ਪਰ ਉਹ ਵੀ ਵੇਲਾ ਦੂਰ ਨਹੀਂ ਜਦੋਂ ਸਰਸਵਤੀ ਆਪਣਾ ਦਿੱਤਾ ਹੋਇਆ ਤੋਹਫਾ ਥੱਪੜ ਮਾਰ ਕੇ ਖੋਹਣ ਲੱਗੀ ਵੀ ਝਿਜਕੇਗੀ ਨਹੀਂ, ਕਿਉਂਕਿ ਆਮ ਹੀ ਕਿਹਾ ਜਾਂਦਾ ਹੈ ਕਿ ‘ਜਦੋਂ ਪ੍ਰਮਾਤਮਾ ਦਿੰਦੈ ਤਾਂ ਛੱਪਰ ਪਾੜ ਕੇ ਦਿੰਦੈ ਤੇ ਜਦੋਂ ਖੋਂਹਦੈ ਤਾਂ ਥੱਪੜ ਮਾਰ ਕੇ ਖੋਂਹਦੈ।’
ਗਾਇਕਾ ਜੀਓ! ਇੱਕ ਕੁੜੀ ਹੋ ਕੇ ਕੁੜੀਆਂ ਦੀ ਹੀ ਸਮਾਜਿਕ ਅਜ਼ਾਦੀ ਉੱਪਰ ਜਿੰਨੀਆਂ ਬੰਦਿਸ਼ਾਂ ਤੇਰੇ ਗੀਤਾਂ ਨੇ ਲਾਈਆਂ ਨੇ, ਉਹਨਾਂ ਬਦਲੇ ਮਾਪਿਆਂ ਦੀਆਂ ਬੰਦਸ਼ਾਂ ਦਾ ਸਿ਼ਕਾਰ ਹੋਈਆਂ ਕੁੜੀਆਂ ਤੈਨੂੰ ਅਸੀਸਾਂ ਨਹੀਂ ਦੇ ਰਹੀਆਂ ਹੋਣਗੀਆਂ। ਕੁੜੀਆਂ ਦਾ ਵੀ ਵਿਚਾਰੀਆਂ ਦਾ ਨੱਚਣ ਟੱਪਣ ਨੂੰ ਦਿਲ ਕਰਦਾ ਹੁੰਦੈ ਤੇ ਵਿਆਹ ਸ਼ਾਦੀਆਂ ਹੀ ਉਹਨਾਂ ਦੇ ਇਸ ਚਾਅ ਨੂੰ ਪੂਰਾ ਕਰਨ ਦਾ ਸਬੱਬ ਬਣਦੇ ਨੇ। ਪਰ ਤੁਹਾਡੇ ‘ਆਈਡੀਆ’ ਮਾਰਕਾ ਗੀਤਾਂ ਨੇ ਤਾਂ ਲੋਕਾਂ ਦੇ ਦਿਮਾਗਾਂ ‘ਚ ਹੁਣ ਤੱਕ ਇਹੀ ਤੂੜਿਆ ਹੈ ਕਿ ‘ਕਿਵੇਂ ਨੱਚ ਰਹੀ ਕੁੜੀ ਨੂੰ ਇਸ਼ਾਰੇ ਮਾਰਨੇ’ ‘ਜੇ ਨੱਚਦੀ ਦੀ ਬਾਂਹ ਫੜ੍ਹ ਲਈ... ਫੇਰ ਕੀ ਹੋ ਗਿਆ?’ ‘ਤੈਨੂੰ ਗਿੱਧੇ ‘ਚ ਨੱਚਦੀ ਨੂੰ ਚੱਕ ਕੇ ਲੈਜਾਂ’ ‘ਮੇਰਾ ਤੇਰੇ ਨਾਲ ਨੱਚਣ ਨੂੰ ਦਿਲ ਕਰਦੈ’ ਵਗੈਰਾ ਵਗੈਰਾ... ਮੈਨੂੰ ਨਹੀਂ ਲੱਗਦਾ ਕਿ ਤੂੰ ਵੀ ਜਾਂ ਥੋਡਾ ਲੁੰਗ-ਲਾਣਾ ਕਿਸੇ ‘ਹੋਰ’ ਨੂੰ ਇਜਾਜ਼ਤ ਦੇਵੋਂ ਕਿ ਤੁਹਾਡੀ ਆਪਣੀ ‘ਸਕੀ ਭੈਣ’ ਨੱਚਦੀ ਹੋਵੇ ਤੇ ਤੁਸੀਂ ਕਿਸੇ ਨੂੰ ਅੱਖ ਪੱਟ ਕੇ ਦੇਖਦੇ ਨੂੰ ਵੀ ਬਰਦਾਸ਼ਤ ਕਰੋ.... ਚੱਕ ਕੇ ਲਿਜਾਣਾ ਤਾਂ ਦੂਰ ਦੀ ਗੱਲ ਹੈ!     ਹੁਣ ਗੱਲ ਕਬੱਡੀ ਦੀ ਵੀ ਕਰ ਲੈਨੇ ਆਂ... ਬੇਸ਼ੱਕ ਖਿਡਾਰੀ ਕਿਸੇ ਵੀ ਖਿੱਤੇ ਦੇ ਸ਼ਾਂਤੀ ਦੂਤ ਮੰਨੇ ਜਾਦੇ ਹਨ। ਪਰ ਥੋਡੇ ਵੱਲੋਂ ਵਿੱਢੀ ਭੇਡ ਚਾਲ ਜਾਣੀ ਕਿ ਕੌਡੀ ਖਿਡਾਰੀਆਂ ਦੇ ਆਸ਼ਕੀ ਮਿਜਾਜੀ ਵਾਲੇ ਗੀਤਾਂ ਨੇ ਆਮ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਜਰੂਰ ਬਿਠਾਈ ਹੋਵੇਗੀ ਕਿ ਥੋੜ੍ਹੇ-ਬਹੁਤੇ ਡੌਲੇ ਜਿਹੇ ਬਣਾ ਕੇ ਹਰ ਖਿਡਾਰੀ ਹੀ ਕੁਆਰੀਆਂ-ਕੁੜੀਆਂ ‘ਤੇ ਅੱਖ ਰੱਖਦਾ ਹੋਊ.. ਸ਼ਾਇਦ ਤੁਹਾਡੇ ਗੀਤਾਂ ਜਿਵੇਂ ਕਿ ‘ਘਿਓ ਵਾਂਗੂੰ ਲੱਗੇ ਤੇਰਾ ਪਿਆਰ ਸੋਹਣੀਏ, ਨੀ ਮੈਨੂੰ ਕੌਡੀ ਦੇ ਖਿਡਾਰੀ ਨੂੰ’ ਸੁਣਕੇ ਵਿਚਾਰੇ ਕੌਡੀ ਖਿਡਾਰੀ ਵੀ ਘਰ ਦੀਆਂ ਖੁਰਾਕਾਂ ਛੱਡ ਕੇ ਟੀਕਿਆਂ ਦਾ ਆਸਰਾ ਲੈਣ ਲੱਗੇ ਹੋਣ ਤੇ ਕੁਝ ਕੁ ਆਸ਼ਕੀ ‘ਚ ਗਲਤਾਨ ਹੋ ਕੇ ਆਪਣੀ ਮਸ਼ੂਕ ਦੇ ਪਿਆਰ ਨੂੰ ਹੀ ਘਿਓ ਸਮਝੀ ਬੈਠੇ ਹੋਣ। ਪਤਾ ਨਹੀਂ ਕਿਉਂ ਕਿਸੇ ਕਬੱਡੀ ਖਿਡਾਰੀ ਨੇ ਵੀ ਅਜਿਹੇ ਬੇਤੁਕੇ ਗੀਤਾਂ ਖਿਲਾਫ ਆਵਾਜ ਕਿਉਂ ਨਹੀਂ ਉਠਾਈ ਕਿ ‘ਅਸੀਂ ਐਸੇ ਨਹੀਂ ਹਾਂ, ਸਾਡੇ ਘਰ ਵੀ ਧੀਆਂ ਭੈਣਾਂ ਹਨ... ਸਾਡਾ ਜ਼ੋਰ ਦੇਸ਼ ਪੰਜਾਬ ਜਾਂ ਸਾਡੀ ਮਾਂ ਖੇਡ ਦਾ ਮਾਣ ਵਧਾਉਣ ਲਈ ਹੈ! ਨਾ ਕਿ ਕੁੜੀਆਂ ਨੂੰ ਦਿਖਾਉਣ ਲਈ!’ ਪੰਜਾਬ ‘ਚ ਤਾਂ ਕੁੜੀਆਂ ਪਹਿਲਾਂ ਹੀ ਕੁੱਖਾਂ ‘ਚ ਮਾਰੀਆਂ ਜਾ ਰਹੀਆਂ ਹਨ। ਉਹਨਾਂ ਲਈ ਹਾਅ ਦਾ ਨਾਅਰਾ ਮਾਰਨਾ ਤਾਂ ਦੂਰ ਦੀ ਗੱਲ... ਤੂੰ ਤਾਂ ਉਹਨਾਂ ਦੇ ਕਤਲੇਆਮ ਨੂੰ ਹੱਲਾਸ਼ੇਰੀ ਦੇਣ ਦੇ ਰਾਹ ਤੁਰੀ ਪਈ ਐਂ। ਉਹ ਪੁੱਛ ਕਿਵੇਂ..... ਲੈ ਸੁਣ, ਜਿਹੜੇ ਮਾਪੇ ਤੇਰੇ ਜਾਂ ਤੇਰੇ ਹੋਰ ਭੈਣਾਂ ਭਰਾਵਾਂ ਵੱਲੋਂ ਗਾਏ ਜਾਂਦੇ ਕੁੜੀਆਂ ਨੂੰ ‘ਮਾਸ਼ੂਕਾਂ’ ਦਰਸਾਉਣ ਵਾਲੇ ਗੀਤ ਸੁਣਦੇ ਹੋਣਗੇ, ਉਹਨਾਂ ਮਨਾਂ ਵਿੱਚ ਪਾਕ-ਪਵਿੱਤਰ ਸੋਚ ਵਾਲੀਆਂ ਕੁੜੀਆਂ ਉੱਪਰ ਵੀ ਸ਼ੱਕ ਦੀ ਸੂਈ ਟਿਕਦਿਆਂ ਦੇਰ ਨਹੀਂ ਲੱਗਦੀ ਹੋਵੇਗੀ। ਤੈਨੂੰ ਵੀ ਯਾਦ ਹੋਣੈ ਕਿ ਪੰਜਾਬ ਵਿੱਚ ਇੱਕ ਵਾਰ ‘ਨੈਨੀ’ ਕੋਰਸ ਕਰਕੇ ਵਿਦੇਸ਼ ਜਾਣ ਲਈ ਕੁੜੀਆਂ ਵਿੱਚ ਇੱਕ ਝੱਲ ਜਿਹਾ ਛਾਇਆ ਹੋਇਆ ਸੀ। ਜਿਹਨੀਂ ਦਿਨੀਂ ਪੰਜਾਬ ਦੇ ਪਿੰਡ ਪਿੰਡ ‘ਚੋਂ ਕੁੜੀਆਂ ਚੰਡੀਗੜ੍ਹ ਦੇ ਨੈਨੀ ਕੋਚਿੰਗ ਸੈਂਟਰਾਂ ਤੋਂ ਨੈਨੀ ਦੀ ‘ਕੋਚਿੰਗ’ ਲੈ ਰਹੀਆਂ ਸਨ। ਉਹਨੀਂ ਦਿਨੀਂ ਹੀ ਥੋਡੇ ਲਾਣੇ ਦੇ ਇੱਕ ਗਾਇਕ ਸਾਬ੍ਹ ਦਾ ਗੀਤ ਆਇਆ ਸੀ ਕਿ:
"ਬੈਠਜਾ ਬੁੱਲਟ ਉੱਤੇ ਛਾਲ ਮਾਰਕੇ,
ਦਿਲੋਂ ਵਹਿਮ ਕੱਢ ਕੇ।
ਚੰਡੀਗੜ੍ਹ ਝੀਲ ਦੀ ਕਰਾਦੂੰ ਤੈਨੂੰ ਸੈਰ,
ਆਜੀਂ ਟੈਮ ਕੱਢਕੇ।"
ਜਿਹੜੇ ਮਾਂ ਪਿਉ ਦੀਆਂ ਸਹੁੰ ਖਾਣ ਜੋਗੀਆਂ ਸਿਆਣੀਆਂ ਧੀਆਂ ਵੀ ਚੰਡੀਗੜ੍ਹ ਪੜ੍ਹਦੀਆਂ ਹੋਣਗੀਆਂ, ਥੋਡੇ ਗਾਇਕ ਲਾਣੇ ਦੀ ਸੱਭਿਆਚਾਰ ਦੀ ਕੀਤੀ 'ਸੇਵਾ' ਸੁਣਕੇ ਇੱਕ ਵਾਰ ਤਾਂ ਉਹਨਾਂ ਮਾਪਿਆਂ ਦੇ ਦਿਮਾਗ ਵੀ ਜਰੂਰ ਸੁੰਨ ਹੋਏ ਹੋਣਗੇ ਕਿ ਕਿਤੇ ਸਾਡੀ 'ਬੀਬੀ' ਵੀ ਕਿਸੇ ਬੁੱਲਟ ਵਾਲੇ ਨਾਲ ਝੀਲ ਦੀ ਸ਼ੈਰ ਕਰਦੀ ਫਿਰਦੀ, ਉਹਨਾਂ ਦੇ ਧੌਲੇ-ਝਾਟੇ 'ਚ ਖੇਹ ਨਾ ਪੁਆਉਂਦੀ ਫਿਰਦੀ ਹੋਵੇ? ਕਾਲਜ, ਸਕੂਲ ਤਾਂ ਵਿੱਦਿਆ ਦੇ ਮੰਦਰਾਂ ਵਜੋਂ ਖਿਆਲ ਕੀਤੇ ਜਾਂਦੇ ਹਨ। ਪਰ ਥੋਡੀ ਕੁੱਝ ਵੱਧ ਹੀ ਸੱਭਿਆਚਾਰਕ ਸੋਚ ਨੇ ਇਹਨਾਂ ਨੂੰ ਵੀ ਆਸ਼ਕੀ ਦੇ ਅੱਡੇ ਬਣਾ ਦਿੱਤੈ। ਕਿਹੜਾ ਮਾਂ ਪਿਓ ਹੋਵੇਗਾ ਜੋ ਥੋਡੀ ਸੱਭਿਆਚਾਰ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਧੀਆਂ ਨੂੰ ਉੱਚ-ਵਿੱਦਿਆ ਲਈ ਕਿਸੇ ਲਾਗਲੇ ਕਸਬੇ ਜਾਂ ਸ਼ਹਿਰ ‘ਚ ਵੀ ਭੇਜਣ ਦੀ ਹਿੰਮਤ ਕਰੇਗਾ? ਕਿਉਂਕਿ ਤੁਸੀਂ ਤਾਂ ਲੋਕਾਂ ਦੇ ਦਿਮਾਗਾਂ ‘ਚ ਕੰਡੇ ਹੀ ਅਜਿਹੇ ਬੀਜ ਦਿੱਤੇ ਹਨ ਕਿ ਕੁੜੀਆਂ ਨੂੰ ਘਰੋਂ ਬਾਹਰ ਕੱਢਣ ਤੋਂ ਪਹਿਲਾਂ ਹਰ ਮਾਪਾ ਹਜ਼ਾਰ ਵਾਰ ਸੋਚੇਗਾ। ਸਿਆਣਿਆਂ ਦਾ ਕਥਨ ਹੈ ਕਿ ਜੇ ਤੁਹਾਡੇ ਪੱਲੇ ਕੋਈ ਨਿੱਗਰ ਸੋਚ ਜਾਂ ਗੁਣ ਹੈ ਤਾਂ ਉਸਨੂੰ ਵੰਡਣਾ ਚਾਹੀਦਾ ਹੈ, ਤਾਂ ਜੋ ਸਿਆਣਪ ਦਾ ਪਸਾਰਾ ਚਾਰੇ ਪਾਸੇ ਹੋ ਸਕੇ।
ਇਹ ਗੱਲ ਮੰਨਣਯੋਗ ਹੈ ਕਿ ਤੇਰੇ ਗਲੇ ‘ਚ ਕੁਝ ਨਾ ਕੁਝ ਤਾਂ ਹੈ। ਪਰ ਅਸਲ ਫ਼ਾਇਦਾ ਫੇਰ ਸੀ, ਜੇ ਗਲੇ ਦੀ ਮਿਠਾਸ ਨੂੰ ਲੋਕਾਂ ਦੇ ਦੁੱਖਾਂ ਦਰਦਾਂ, ਧੀਆਂ ਭੈਣਾਂ ਲਈ ਹਾਅ ਦਾ ਨਾਅਰਾ ਮਾਰਨ, ਭਰੂਣ ਹੱਤਿਆ, ਦਾਜ ਦਹੇਜ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਆਦਿ ਸਮੇਤ ਸੈਂਕੜੇ ਹੀ ਦਨਦਨਾਉਂਦੀਆਂ ਫਿਰਦੀਆਂ ਸਮਾਜਿਕ ਅਲਾਮਤਾਂ ਖਿਲਾਫ਼ ਵਰਤਦੀ। ਤੂੰ ਤਾਂ ਮਾਂ ਦੀਏ ਧੀਏ ਗਾਉਣ ਦੇ ਗੁਣ ਨੂੰ ਸਕੂਲਾਂ ‘ਚ ਆਸ਼ਕੀ ਵਾੜਨ ਲਈ ਹੀ ਵਰਤ ਰਹੀ ਹੈਂ। ਇੱਥੇ ਵੀ ਇੱਕ ਗੱਲ ਯਾਦ ਆ ਗਈ... ਇੱਕ ਵਾਰ ਦੁਨੀਆਦਾਰੀ ਤੋਂ ਅਭਿੱਜ ਜਿਹੀਆਂ ਮਾਂ-ਧੀ ਤੁਰੀਆਂ ਜਾ ਰਹੀਆਂ ਸਨ। ਅੱਗੋਂ ਗਲ ‘ਚ ਲਮਕਦੀ ਟੱਲੀ ਦਾ ਚੀਕ-ਚਿਹਾੜਾ ਪੁਆਈ ਫਿਰਦਾ ਬੋਤਾ, ਜਾਣੀ ਕਿ ਊਠ ਆ ਰਿਹਾ ਸੀ। ਮਾਂ ਤੇ ਧੀ ਦੋਵਾਂ ਨੂੰ ਹੀ ਨਹੀਂ ਸੀ ਪਤਾ ਕਿ ਜਾਨਵਰ ਦਾ ਨਾਂ ਕੀ ਹੈ, ਤੇ ਉਹਦੇ ਗਲ ‘ਚ ਕੀ ਹੈ? ਧੀ ਨੇ ਮਾਂ ਨੂੰ ਪੁੱਛਿਆ, “ਮਾਂ ‘ਕੀ’ ਦੇ ਗਲ ‘ਚ ‘ਕੀ’ ਆ?” ਮਾਂ ਨੂੰ ਵੀ ਜੇ ਪੰਜਾਬ ਦੇ ਲੋਕਾਂ ਵਾਂਗੂੰ ਕੁਝ ਸੁਰਤ ਹੁੰਦੀ, ਫੇਰ ਹੀ ਦੱਸਦੀ..? ਉਹ ਵਿਚਾਰੀ ਠਿੱਠ ਜਿਹੀ ਹੁੰਦੀ ਬੋਲੀ, “ਚੱਲ ਘਰ ਚੱਲੀਏ..ਕੁਵੇਲਾ ਹੋਈ ਜਾਂਦੈ... ‘ਇਹੋ ਜਿਹਿਆਂ’ ਦੇ ਗਲਾਂ ‘ਚ ‘ਇਹੋ ਜਿਹੇ’ ਹੀ ਹੁੰਦੇ ਆ।” ਉਹ ਦਿਨ ਵੀ ਦੂਰ ਨਹੀਂ ਹਨ, ਜੇ ਤੁਸੀਂ ਲੋਕਾਂ ਦੀ ਧੀ-ਭੈਣ ‘ਇੱਕ’ ਕਰਨ ਵਾਲੇ ਗੌਣ-ਪਾਣੀ ਦਾ ਖਹਿੜਾ ਨਾ ਛੱਡਿਆ ਤਾਂ ਲੋਕ ਵੀ ਇਹ ਕਹਿਕੇ ਪਾਸਾ ਵੱਟ ਲਿਆ ਕਰਨਗੇ ਕਿ ਜਾਂ ਤਾਂ ਬੇਸ਼ਰਮਾਂ ਨੇ ਸ਼ਰਮ ਦੀ ਲੋਈ ਹੀ ਲਾਹ ਛੱਡੀ ਹੈ, ਜਾਂ ਫਿਰ ‘ਇਹੋ ਜਿਹਿਆਂ’ ਦੇ ਗਲਿਆਂ ‘ਚੋਂ ‘ਇਹੋ ਜਿਹਾ’ ਗੰਦਾ ਪਾਣੀ ਹੀ ਨਿੱਕਲੂ। ਉਮੀਦ ਹੈ ਕਿ ਮੇਰੀਆਂ ਕਮਅਕਲ ਦੀਆਂ ਹੱਥ ਜੋੜ ਕੇ ਕੀਤੀਆਂ ਬੇਨਤੀਆਂ ‘ਤੇ ਜਰੂਰ ਗੌਰ ਕਰੋਗੇ। ਜਿਸ ਦਿਨ ਲੋਕਾਂ ਦੇ ਜ਼ਖਮਾ ‘ਤੇ ਫੈਹਾ ਧਰਨ ਵਰਗਾ ਕੋਈ ਗੀਤ ਤੇਰੇ ਮੂੰਹੋਂ ਸੁਨਣ ਨੂੰ ਮਿਲਿਆ ਤਾਂ ਸ਼ਾਇਦ ਉਸ ਦਿਨ ਤੈਨੂੰ ‘ਆਪਣੀ ਭੈਣ’ ਵਰਗੀ ਕਹਿਣ ਦਾ ਹੌਸਲਾ ਕਰ ਲਵਾਂ...... ਕੋਈ ਲਫ਼ਜ਼ਾਂ ਦੀ ਵਾਧ ‘ਘਾਟ’ ਰਹਿ ਗਈ ਹੋਵੇ ਤਾਂ ਲੋਕਾਂ ਕੋਲੋਂ ਮਾਫੀ ਮੰਗਦਾ ਹਾਂ।

231
Shayari / ਕੋਠਾ ਕੰਜਰੀ ਦਾ
« on: August 08, 2010, 06:23:29 AM »
ਹੈ ਕੋਠਾ ਕੰਜਰੀ ਦਾ ਇਹ ਜਗ ਸਾਰਾ,
ਕੋਈ ਹਮਦਮ ਨਾ ਕੋਈ ਹੈ ਯਾਰ ਏਥੇ
ਏਥੇ ਕਦਰ ਨਹੀ ਜਜਬਾਤਾਂ ਦੀ
ਪੈਸਾ ਸੁੱਟ ਤੇ ਤਕ ਨੰਗਾ ਬਾਜ਼ਾਰ ਏਥੇ

ਪਿਉ ਲਈ ਧੀ ਨਾ ਪੁੱਤ ਲਈ ਮਾਂ ਕੋਈ
ਹਰ ਸ਼ਖਸ਼ ਹੀ ਸਵਾਰ ਹੈ ਕਾਮ ਉੱਤੇ
ਹੈ ਇਨਸਾਨ ਨਾ ਏਥੇ ਇਨਸਾਨ ਰਿਹਾ
ਥੂ ਹੈ ਐਸੀ ਮਨੁੱਖਤਾ ਦੇ ਨਾਮ ਉੱਤੇ

ਦੋ ਟੁਕ ਦੀ ਬਸ ਰੱਬਾ ਰੋਟੀ ਖਾਤਰ
ਏਥੇ ਔਰਤ ਹੈ ਵਿਕਦੀ ਬਾਜ਼ਾਰਾਂ ਅੰਦਰ
ਕੀਤੇ ਸੜਨ ਧੀਆਂ ਦਾਜ ਕਰਕੇ
ਕੀਤੇ ਮਰਨ ਸੋਹਣੀਆਂ ਪਿਆਰਾਂ ਅੰਦਰ

ਦੋ ਤੋ ਹੋਈਆਂ ਚਾਰ ਅੱਖਾਂ 'ਤੇ
ਅੱਖਾਂ ਲੱਖਾਂ ਨੇ ਜਾਂਦੀਆਂ ਪਹਿਰੇਦਾਰ ਹੋ
ਇੱਕ ਹੀਰ ਜੰਮਣ ਤੋ ਪਹਿਲਾਂ
ਯਾਰੋ ਏਥੇ ਜੰਮਦੇ ਕੈਦੋਂ ਸੋ

ਵਾਰੋ-ਵਾਰ ਨੇ ਰੱਬਾ ਇਹ ਨੋਚ ਰਹੇ
ਦੋ ਕਾਵਾਂ ਹੱਥ ਇੱਕ ਕੂੰਜ ਵਿਚਾਰੀ ਏ
ਪਹਿਲਾਂ ਮਹਿਲਾਂ-ਬਾਗਾਂ ਵਾਲੇ ਖਾ ਗਏ
ਹੁਣ ਆਟੇ-ਦਾਲ ਵਾਲਿਆਂ ਦੀ ਵਾਰੀ ਏ

232
ਬੱਦਲ ਹੈ
ਧੂਆਂ ਤਾਂ ਨਹੀਂ
ਵਰ੍ਹੇਗਾ ਜਰੂਰ...

ਬੀਜ ਹੈ
ਕੰਕਰ ਤਾਂ ਨਹੀਂ
ਉਗੇਗਾ ਜਰੂਰ...

ਹਵਾ ਹੈ
ਖਲਾਅ ਤਾਂ ਨਹੀਂ
ਤੁਫਾਨ ਉਠੇਗਾ ਜਰੂਰ...

ਈਂਧਨ ਹੈ
ਮਿੱਟੀ ਤਾਂ ਨਹੀਂ
ਜਲੇਗਾ ਜਰੂਰ...

ਨਵੇਂ ਹਨ
ਖਿਆਲੀ ਤਾਂ ਨਹੀਂ
ਸੁਫ਼ਨੇ ਪੂਰੇ ਹੋਣਗੇ ਜਰੁਰ...

ਪੂਰਾਣੇ ਹਨ
ਹਕ਼ੀਕਤ ਤਾਂ ਨਹੀਂ
ਭਰਮ ਟੁੱਟਣਗੇ ਜਰੂਰ...

ਅੱਖਾਂ ਹਨ
ਪਥਰ ਤਾਂ ਨਹੀਂ
ਵੇਖਣਗੀਆਂ ਜਰੂਰ...

ਪੜਾਅ ਹੈ
ਸਮਾਪਤੀ ਤਾਂ ਨਹੀ
ਕਾਫਲਾ ਵਧੇਗਾ ਜਰੂਰ...

ਦੂਰ ਹਾਂ
ਥੱਕੇ ਤਾਂ ਨਹੀਂ
ਪਹੁੰਚਾਂਗੇ ਜਰੂਰ...

ਹਾਰੇ ਹਾਂ
ਝੁਕੇ ਤਾਂ ਨਹੀਂ
ਜਿੱਤਾਂਗੇ ਜਰੂਰ...

ਲਹੂ ਹੈ
ਰੰਗ ਤਾਂ ਨਹੀਂ
ਰੰਗ ਚਾੜੇਗਾ ਜਰੂਰ...

233
ਹਰ ਇਨਸਾਨ ਇਕ ਖੁੱਲ੍ਹੀ ਕਿਤਾਬ ਵਾਂਗ ਹੈ। ਇਹ ਗੱਲ ਵੱਖਰੀ ਹੈ ਕਿ ਹਰ ਕੋਈ ਇਸ ਕਿਤਾਬ ਨੂੰ ਪੜ੍ਹਨ ਦੀ ਕਲਾ ਵਿਚ ਮਾਹਿਰ ਨਹੀਂ ਹੁੰਦਾ। ਦਰਅਸਲ ਇਨਸਾਨ ਰੂਪੀ ਕਿਤਾਬ ਨੂੰ ਪੜ੍ਹਨ ਲਈ ਡੂੰਘੀ ਮਨੋਵਿਗਿਆਨਕ ਸੂਝ ਤੇ ਤਜਰਬੇ ਦੀ ਲੋੜ ਹੁੰਦੀ ਹੈ। ਮਨੁੱਖ ਆਪਣੇ ਚਿਹਰੇ ਦੇ ਹਾਵ-ਭਾਵ, ਸਰੀਰਕ ਹਰਕਤਾਂ ਅਤੇ ਤੌਰ-ਤਰੀਕਿਆਂ ਰਾਹੀਂ ਆਪਣੇ ਸੁਭਾਅ ਤੇ ਵਤੀਰੇ ਆਦਿ ਬਾਰੇ ਕਈ ਤਰ੍ਹਾਂ ਦੇ ਸੰਕੇਤ ਦਿੰਦਾ ਹੈ। ਇਕ ਤਜਰਬੇਕਾਰ ਵਿਅਕਤੀ ਇਨ੍ਹਾਂ ਸੰਕੇਤਾਂ ਤੋਂ ਸਬੰਧਤ ਵਿਅਕਤੀ ਦੀ ਸ਼ਖਸੀਅਤ ਦੀਆਂ ਵਿਸ਼ੇਸ਼ਤਾਵਾਂ ਦਾ ਅੰਦਾਜ਼ਾ ਲਗਾ ਸਕਦਾ ਹੈ। ਮਨੁੱਖ ਨੂੰ ਇਕ ਖੁੱਲ੍ਹੀ ਕਿਤਾਬ ਵਾਂਗ ਪੜ੍ਹ ਸਕਦਾ ਹੈ।

ਚਿਹਰਾ ਪੜ੍ਹਨ ਦੀ ਕਲਾ ਵਿਚ ਮਾਹਿਰ ਵਿਅਕਤੀਆਂ ਦਾ ਕਹਿਣਾ ਹੈ ਕਿ ਤੁਹਾਡਾ ਚਿਹਰਾ ਉਹ ਸਭ ਕੁਝ ਪ੍ਰਗਟ ਕਰ ਦਿੰਦਾ ਹੈ ਜੋ ਤੁਹਾਡੇ ਬਾਰੇ ਮਹੱਤਵਪੂਰਨ ਹੈ। ਦੂਜੇ ਸ਼ਬਦਾਂ ਵਿਚ, ਚਿਹਰਾ ਤੁਹਾਡੀ ਰੂਹ ਦਾ ਆਈਨਾ ਹੈ ਕਿਉਂਕਿ ਮਾਨਸਿਕ ਸੋਚਣੀ ਅਤੇ ਕਿੱਤੇ ਦਾ ਪ੍ਰਭਾਵ ਚਿਹਰੇ ਨੂੰ ਕਬੂਲਣਾ ਪੈਂਦਾ ਹੈ। ਇਸ ਤਰ੍ਹਾਂ ਹਰ ਬੰਦਾ ਅਣਜਾਣੇ ਹੀ, ਸੁਭਾਵਿਕ ਹੀ ਆਪਣੀਆਂ ਭਾਵਨਾਵਾਂ ਆਪਣੇ ਚਿਹਰੇ ਦੇ ਹਾਵ-ਭਾਵ ਰਾਹੀਂ ਸਪਸ਼ਟ ਕਰ ਜਾਂਦਾ ਹੈ। ਚਿਹਰਾ ਪੜ੍ਹਨ ਦੇ ਹੁਨਰ ਵਿਚ ਅੱਖਾਂ ਦਾ ਮੁੱਖ ਸਥਾਨ ਹੈ। ਅੱਖਾਂ ਉਹ ਸਭ ਕੁਝ ਕਹਿ ਦਿੰਦੀਆਂ ਹਨ ਜੋ ਸਾਡੇ ਦਿਲ ਵਿਚ ਹੁੰਦਾ ਹੈ। ਲੱਖ ਛਿਪਾਉਣ ਦੇ ਬਾਵਜੂਦ ਮੁਖਬਰੀ ਕਰ ਹੀ ਜਾਂਦੀਆਂ ਹਨ। ਬਕੌਲ ਸ਼ਾਇਰ ਬਲੀਬਰ ਸਿੰਘ ਸੈਣੀ:-

ਜੰਦਰੇ ਲਾਓ ਜੀਭਾਂ ਨੂੰ, ਲੱਖ ਬੁੱਲ੍ਹਾਂ ਨੂੰ ਸੀ ਰੱਖੋ,
ਅੱਖੀਆਂ ਰਾਹੀਂ ਖੁੱਲ੍ਹ ਜਾਂਦੇ ਨੇ,
ਭੇਦ ਦਿਲਾਂ ਦੇ ਖੁੱਲਣ ਲੱਗਿਆਂ।

ਸਿਆਣਿਆਂ ਦਾ ਕਥਨ ਹੈ ਆਦਮੀ ਆਪਣੀ ਗੁਫਤਾਰ, ਰਫਤਾਰ ਤੇ ਦਸਤਾਰ ਤੋਂ ਪੂਰਾ ਪਛਾਣਿਆ ਜਾਂਦਾ ਹੈ, ਯਾਨੀ ਮਨੁੱਖ ਆਪਣੀ ਗੱਲਬਾਤ, ਤੋਰ ਤੇ ਪੱਗ ਜਾਂ ਕਹਿ ਲਵੋ ਪਹਿਰਾਵੇ ਤੋਂ ਪਛਾਣਿਆ ਜਾਂਦਾ ਹੈ। ਜਿੱਥੋਂ ਤਕ ਤੋਰ ਦਾ ਸਬੰਧ ਹੈ, ਲੋਕ ਗੀਤ ਦੇ ਇਹ ਬੋਲ:

ਨਾ ਤੇਰੀ ਸ਼ਕਲ ਫਕੀਰਾਂ ਵਾਲੀ,
ਨਾ ਏ ਤੋਰ ਜੋਗੀਆ।

ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਜੋਗੀ ਬਣ ਕੇ ਹੀਰ ਦਾ ਦੀਦਾਰ ਕਰਨ ਆਏ ਰਾਂਝੇ ਦੀ ਤੋਰ ਉਸ ਦੇ ਪਾਖੰਡ ਦਾ ਪਰਦਾਫਾਸ਼ ਕਰਦੀ ਹੈ। ਉਸ ਦੇ ਚਿਹਰੇ ਦਾ ਚਿਹਨ-ਚੱਕਰ ਵੀ ਉਸ ਦਾ ਸਾਥ ਨਹੀਂ ਦਿੰਦਾ।

ਉਪਰੋਕਤ ਦਰਜ ਤੱਥਾਂ ਤੋਂ ਇਲਾਵਾ ਮਨੁੱਖ ਦੀ ਸ਼ਖਸੀਅਤ ਨੂੰ ਮਾਪਣ ਦੇ ਹੋਰ ਕਈ ਤਰੀਕੇ ਹਨ ਜਿਨ੍ਹਾਂ ਵਿਚੋਂ ਇਕ ਹੈ ਉਸ ਦੇ ਹੱਥ ਮਿਲਾਉਣ ਦਾ ਢੰਗ। ਮਨੁੱਖ, ਹੱਥ ਮਿਲਾਉਣ ਦੇ ਢੰਗ ਰਾਹੀਂ ਆਪਣੀ ਸਾਰੀ ਕਹਾਣੀ ਪਾ ਜਾਂਦਾ ਹੈ। ਬਿਨਾਂ ਤੁਹਾਡੇ ਨਾਲ ਗੱਲਬਾਤ ਕੀਤਿਆਂ, ਤੁਹਾਡੇ ਹੱਥ ਮਿਲਾਉਣ ਦੇ ਢੰਗ ਤੋਂ ਤੁਹਾਡੀ ਸ਼ਖਸੀਅਤ ਦੀਆਂ ਕਈ ਵਿਸ਼ੇਸ਼ਤਾਵਾਂ ਦਾ ਪਤਾ ਲੱਗ ਜਾਂਦਾ ਹੈ। ਦੂਜੇ ਸ਼ਬਦਾਂ ਵਿਚ, ਤੁਹਾਡੇ ਹੱਥ ਮਿਲਾਉਣ ਦਾ ਢੰਗ ਚੁੱਪ-ਚੁਪੀਤੇ ਹੀ ਤੁਹਾਡੇ ਬਾਰੇ ਬਹੁਤ ਕੁਝ ਕਹਿ ਤੇ ਸਮਝ ਜਾਂਦਾ ਹੈ। ਦੱਸਣ-ਪੁੱਛਣ ਦੀ ਲੋੜ ਹੀ ਨਹੀਂ ਰਹਿੰਦੀ। ਦਰਅਸਲ ਹੱਥ ਮਿਲਾਉਣ ਦਾ ਢੰਗ, ਮਨੁੱਖ ਦੀ ਮਾਨਸਿਕ ਸੋਚਣੀ ਦੀ ਸੂਹ ਦਿੰਦਾ ਹੈ ਅਤੇ ਕਈ ਵੇਰ ਉਸ ਦੇ ਗੁੱਝੇ ਭੇਦਾਂ ਦੀ ਮੁਖਬਰੀ ਕਰਨ ਦੀ ਭੁੱਲ ਵੀ ਕਰਦਾ ਹੈ।

ਮਨੋਵਿਗਿਆਨ ਦੱਸਦਾ ਹੈ ਕਿ ਮਾਨਸਿਕ ਸੋਚਣੀ ਅਤੇ ਹੱਥ ਮਿਲਾਉਣ ਦੇ ਢੰਗ ਦਾ ਆਪਸ ਵਿਚ ਸਿੱਧਾ ਸਬੰਧ ਹੈ। ਵਿਗਿਆਨਕ ਖੋਜਾਂ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਕਿਸੇ ਵਿਅਕਤੀ ਦੇ ਹੱਥ ਮਿਲਾਉਣ ਦੇ ਢੰਗ ਤੋਂ ਉਸ ਦੇ ਸੁਭਾਅ, ਵਤੀਰੇ, ਸੁਹਜ-ਸੁਆਦ ਆਦਿ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਅਲਬਾਮਾ ਯੂਨੀਵਰਸਿਟੀ (ਜਰਮਨੀ) ਦੇ ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਕਿਸੇ ਵਿਅਕਤੀ ਦੇ ਹੱਥ ਮਿਲਾਉਣ ਦੇ ਢੰਗ ਤੋਂ ਉਸ ਦੇ ਸੁਭਾਅ ਤੇ ਵਤੀਰੇ ਆਦਿ ਦਾ ਪਤਾ ਲਗਾਇਆ ਜਾ ਸਕਦਾ ਹੈ। ਜਰਮਨੀ ਦੀ ਇਕ ਮਨੋਵਿਗਿਆਨਕ ਪੱਤ੍ਰਿਕਾ 'ਚ, ਹਾਲ ਹੀ ਵਿਚ ਛਪੀ ਇਕ ਰਿਪੋਰਟ ਅਨੁਸਾਰ ਦੋ ਮਰਦ ਤੇ ਦੋ ਔਰਤ ਮਨੋਵਿਗਿਆਨੀਆਂ ਦੀ ਟੀਮ ਨੇ 112 ਵਿਦਿਆਰਥੀਆਂ ਨਾਲ ਹੱਥ ਮਿਲਾ ਕੇ ਇਹ ਸਿੱਟਾ ਕੱਢਿਆ ਕਿ ਜਿਨ੍ਹਾਂ ਨੇ ਬੜੀ ਗਰਮਜੋਸ਼ੀ ਨਾਲ ਹੱਥ ਮਿਲਾਏ ਉਨ੍ਹਾਂ ਦਾ ਚੰਗਾ ਪ੍ਰਭਾਵ ਪਿਆ। ਜਿਊਰੀ ਨੇ ਸਿੱਟਾ ਕੱਢਿਆ ਕਿ ਗਰਮਜੋਸ਼ੀ ਨਾਲ ਕੱਸਕੇ ਹੱਥ ਮਿਲਾਉਣ ਵਾਲੇ ਵਿਦਿਆਰਥੀ ਸੰਵੇਦਨਸ਼ੀਲ, ਮਿਲਣਸਾਰ ਤੇ ਆਜ਼ਾਦ ਖਿਆਲਾਂ ਵਾਲੇ ਸਨ। ਇਸ ਖੋਜ ਤੋਂ ਇਹ ਵੀ ਪਤਾ ਲੱਗਾ ਕਿ ਕੱਸਕੇ ਹੱਥ ਮਿਲਾਉਣ ਵਾਲੇ ਵਿਅਕਤੀ ਘੱਟ ਸ਼ਰਮਾਕਲ ਤੇ ਵੱਧ ਮਿਲਣਸਾਰ ਹੁੰਦੇ ਹਨ।

ਹੱਥ ਮਿਲਾਉਣ ਦੇ ਢੰਗ ਤੋਂ ਮਨੁੱਖ ਦੀ ਮਨੋਦਸ਼ਾ ਦੀ ਹੀ ਨਹੀਂ ਸਗੋਂ ਉਸ ਦੇ ਕਿੱਤੇ ਦੀ ਵੀ ਝਲਕ ਪੈਂਦੀ ਹੈ। ਤੁਸੀਂ, ਸ਼ਾਇਦ ਇਹ ਗੱਲ ਕਦੇ ਨੋਟ ਕੀਤੀ ਹੋਵੇਗੀ ਕਿ ਜੀਵਨ ਬੀਮਾ ਏਜੰਟਸ ਆਪਣੇ ਕਿੱਤੇ ਦੀ ਮਜਬੂਰੀ ਕਾਰਨ, ਹਰ ਇਕ ਨਾਲ ਬਹੁਤ ਹੀ ਹਲੀਮੀ ਨਾਲ ਪੇਸ਼ ਆਉਂਦੇ ਹਨ ਅਤੇ ਗਰਮਜੋਸ਼ੀ ਤੇ ਉਤਸ਼ਾਹ ਨਾਲ ਹੱਥ ਮਿਲਾਉਂਦੇ ਹਨ। ਇਸ ਦੇ ਉਲਟ, ਉੱਚ ਅਧਿਕਾਰੀ ਜਾਂ ਵੱਡੇ ਰੁਤਬੇ ਵਾਲੇ ਵਿਅਕਤੀ ਆਪਣੀ ਸ਼ਕਤੀ ਦੇ ਪ੍ਰਭਾਵ ਅਧੀਨ, ਆਮ ਵਿਅਕਤੀ ਨਾਲ ਹੱਥ ਮਿਲਾਉਣ ਦੇ ਇੱਛੁਕ ਨਹੀਂ ਹੁੰਦੇ ਅਤੇ ਜੇਕਰ ਹੱਥ ਮਿਲਾਉਣਾ ਪੈ ਹੀ ਜਾਵੇ ਤਾਂ ਉਹ ਆਮ ਤੌਰ 'ਤੇ ਵਿਮੁਖਤਾ ਦਾ ਮੁਜ਼ਾਹਰਾ ਕਰਦੇ ਹਨ। ਇਹ ਗੱਲ ਵੱਖਰੀ ਹੈ ਕਿ ਕਈ ਲੋਕ ਹਾਈਜੀਨਿਕ ਜਾਂ ਹੋਰ ਕਾਰਨਾਂ ਕਰਕੇ ਹੱਥ ਮਿਲਾਉਣਾ ਪਸੰਦ ਨਹੀਂ ਕਰਦੇ। ਮਿਸਾਲ ਵਜੋਂ ਹੱਥ ਦੀਆਂ ਉਂਗਲੀਆਂ ਦੇ ਜੋੜਾਂ ਦੀ ਸੋਜ (ਆਰਥ੍ਰਾਈਟਿਸ) ਦਾ ਸ਼ਿਕਾਰ ਵਿਅਕਤੀ ਕਈ ਵੇਰ ਹੱਥ ਮਿਲਾਉਣ ਤੋਂ ਹਿਚਕਚਾਉਂਦਾ ਹੈ ਕਿਉਂਕਿ ਇਹ ਅਸਲ (ਕਿਰਿਆ) ਉਸ ਲਈ ਕਸ਼ਟਦਾਇਕ ਸਾਬਤ ਹੋ ਸਕਦਾ ਹੈ। ਸੋ, ਜੇਕਰ ਕੋਈ ਵਿਅਕਤੀ ਜੱਕੋ-ਤੱਕੀ ਵਿਚ ਜਾਂ ਹਿਚਕਚਾਉਂਦਾ ਹੋਇਆ ਹੱਥ ਵਧਾਉਂਦਾ ਹੈ ਤਾਂ ਤੁਹਾਨੂੰ ਇਸ ਗੱਲ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ। ਇਹ ਗੱਲ ਵੀ ਚੇਤੇ ਰੱਖੋ ਕਿ ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਪਹਿਲੀ ਵੇਰ ਮਿਲ ਰਹੇ ਹੋ ਅਤੇ ਉਹ ਤੁਹਾਡੇ ਨਾਲੋਂ ਉਮਰ ਜਾਂ ਰੁਤਬੇ ਵਿਚ ਵੱਡਾ ਹੈ ਤਾਂ ਤੁਹਾਨੂੰ ਉਸ ਵੱਲ ਹੱਥ ਵਧਾਉਣ ਵਿਚ ਪਹਿਲ ਨਹੀਂ ਕਰਨੀ ਚਾਹੀਦੀ। ਉਸ ਵਲੋਂ ਹੱਥ ਵਧਾਏ ਜਾਣ ਦਾ ਇੰਤਜ਼ਾਰ ਕਰੋ। ਖ਼ੈਰ! ਗੱਲ ਥੋੜ੍ਹੀ ਲਾਂਭੇ ਚਲੀ ਗਈ।

ਗੱਲ ਚੱਲ ਰਹੀ ਸੀ ਕਿ ਕਿਸੇ ਵਿਅਕਤੀ ਦੇ ਹੱਥ ਮਿਲਾਉਣ ਦਾ ਢੰਗ, ਉਸ ਦੇ ਕਿੱਤੇ ਜਾਂ ਰੁਤਬੇ ਦੇ ਅਸਰ ਨੂੰ ਕਬੂਲਦਾ ਹੈ। ਮਨੋਵਿਗਿਆਨ ਦੱਸਦਾ ਹੈ ਕਿ ਮਨੁੱਖ ਦੇ ਮਨ ਅੰਦਰ, ਉਸ ਦੇ ਕੰਮ-ਧੰਦੇ ਜਾਂ ਰੁਤਬੇ ਦੇ ਪ੍ਰਭਾਵ ਅਧੀਨ, ਜਿਹੋ ਜਿਹੇ ਵਿਚਾਰ ਪੈਦਾ ਹੁੰਦੇ ਹਨ ਉਸ ਦਾ ਵਿਹਾਰ ਉਨ੍ਹਾਂ ਮੁਤਾਬਕ ਢਲ ਜਾਂਦਾ ਹੈ, ਚਿਹਰੇ ਦੀ ਦਿੱਖ ਬਦਲ ਜਾਂਦੀ ਹੈ ਅਤੇ ਹੱਥ ਮਿਲਾਉਣ ਦਾ ਇਕ ਖਾਸ ਤਰ੍ਹਾਂ ਦਾ ਅੰਦਾਜ਼ ਆਪਣੇ ਆਪ ਹੀ ਹੋਂਦ ਵਿਚ ਆ ਜਾਂਦਾ ਹੈ।

ਆਓ! ਹੁਣ ਹੱਥ ਮਿਲਾਉਣ ਦੇ ਕੁਝ ਚੋਣਵੇਂ ਢੰਗਾਂ ਨਾਲ ਤੁਹਾਡੀ ਜਾਣ-ਪਛਾਣ ਕਰਾਈਏ। ਕਈ ਵਿਅਕਤੀ ਹੱਥ ਮਿਲਾਉਣ ਲਈ ਢਿੱਲਾ ਜਿਹਾ ਹੱਥ ਪੇਸ਼ ਕਰਦੇ ਹਨ। ਇਸ ਵਿਚ ਪ੍ਰੇਮ, ਪਿਆਰ ਜਾਂ ਮਿੱਤਰ-ਭਾਵ ਦੀ ਘਾਟ ਹੁੰਦੀ ਹੈ। ਹੱਥ ਮਿਲਾਉਣ ਦੇ ਇਸ ਉਤਸ਼ਾਹਹੀਣ ਢੰਗ ਨੂੰ ਦੁਨੀਆਂ ਦੇ ਕਿਸੇ ਕੋਨੇ ਵਿਚ ਵੀ ਪਸੰਦ ਨਹੀਂ ਕੀਤਾ ਜਾਂਦਾ। ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਇਸ ਢੰਗ ਨਾਲ ਹੱਥ ਮਿਲਾਉਣ ਵਾਲਾ ਵਿਅਕਤੀ ਕਮਜ਼ੋਰ ਨੈਤਿਕ ਸੁਭਾਅ ਦਾ ਮਾਲਿਕ ਹੁੰਦਾ ਹੈ।

ਇਸ ਦੇ ਐਨ ਉਲਟ, ਕਈ ਵਿਅਕਤੀ ਹੱਥ ਮਿਲਾਉਣ ਵੇਲੇ ਤੁਹਾਡੇ ਹੱਥ ਨੂੰ ਕੱਸਕੇ ਫੜ ਲੈਂਦੇ ਹਨ। ਉਹ ਤੁਹਾਡੇ ਹੱਥ ਨੂੰ ਸ਼ਿਕੰਜੇ ਵਰਗੀ ਪਕੜ ਵਿਚ ਲੈ ਕੇ ਤੁਹਾਡੀਆਂ ਉਂਗਲੀਆਂ ਦੀਆਂ ਗੰਢਾਂ ਨੂੰ 'ਕੁਚਲ' ਕੇ ਰੱਖ ਦਿੰਦੇ ਹਨ। ਇਸ ਢੰਗ ਨਾਲ ਹੱਥ ਮਿਲਾਉਣ ਵਾਲੇ ਵਿਅਕਤੀ ਤੋਂ ਡਰਦੇ ਕਈ ਲੋਕ ਉਸ ਤੋਂ ਪਰ੍ਹਾਂ ਰਹਿਣ ਵਿਚ ਹੀ ਭਲਾਈ ਸਮਝਦੇ ਹਨ।

ਕਈ ਵਿਅਕਤੀ ਜਦੋਂ ਤੁਹਾਡੇ ਵੱਲ ਹੱਥ ਵਧਾਉਂਦੇ ਹਨ ਤਾਂ ਉਨ੍ਹਾਂ ਦਾ ਧਿਆਨ ਕਿਸੇ ਹੋਰ ਪਾਸੇ ਵੱਲ ਹੁੰਦਾ ਹੈ ਯਾਨੀ ਹੱਥ ਤੁਹਾਡੇ ਵੱਲ ਤੇ ਮੂੰਹ ਕਿਸੇ ਹੋਰ ਪਾਸੇ। ਇਸ ਢੰਗ ਨਾਲ ਹੱਥ ਮਿਲਾਉਣ ਵਾਲਾ ਵਿਅਕਤੀ, ਤੁਹਾਨੂੰ ਲੋੜੀਂਦੀ ਅਹਿਮੀਅਤ ਨਹੀਂ ਦੇ ਰਿਹਾ ਹੁੰਦਾ, ਕਿਉਂਕਿ ਉਹ ਹਊਮੈ ਦਾ ਸ਼ਿਕਾਰ ਹੁੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਤੁਹਾਡੇ ਨਾਲ ਕੋਈ ਜਾਤੀ ਰੰਜਿਸ਼ ਹੋਵੇ।

ਕਈ ਵਿਅਕਤੀ ਹੱਥ ਦੀ ਹਥੇਲੀ ਨੂੰ ਹੇਠਾਂ ਵੱਲ ਕਰਕੇ ਹੱਥ ਵਧਾਉਂਦੇ ਹਨ। ਇਸ ਤਰ੍ਹਾਂ ਉਹ ਜਾਣੇ-ਅਣਜਾਣੇ, ਆਪਣੀ ਪ੍ਰਮੁੱਖਤਾ ਜਾਂ ਪ੍ਰਬਲਤਾ ਵੱਲ ਇਸ਼ਾਰਾ ਕਰਦੇ ਹਨ। ਇਸ ਹਾਲਾਤ ਵਿਚ ਦੂਸਰੇ ਵਿਅਕਤੀ ਨੂੰ ਮਜਬੂਰਨ ਆਪਣੇ ਹੱਥ ਦੀ ਹਥੇਲੀ ਨੂੰ ਉਪਰ ਵੱਲ ਕਰਕੇ ਹੱਥ ਮਿਲਾਉਣਾ ਪੈਂਦਾ ਹੈ। ਚੇਤੇ ਰਹੇ ! ਹਥੇਲੀ ਨੂੰ ਉਪਰ ਵੱਲ ਕਰਕੇ ਹੱਥ ਵਧਾਉਣ ਤੇ ਮਿਲਾਉਣ ਦਾ ਅੰਗ-ਸੰਚਾਲਨ, ਅਧੀਨਤਾ ਸਵੀਕਾਰ ਕਰਨ ਦਾ ਸੂਚਕ ਹੈ। ਸੋ, ਜੇਕਰ ਤੁਸੀਂ ਹਥੇਲੀ ਨੂੰ ਹੇਠਾਂ ਵੱਲ ਕਰਕੇ ਕਿਸੇ ਪ੍ਰਮੁੱਖ ਵਿਅਕਤੀ ਵੱਲ ਆਪਣਾ ਹੱਥ ਵਧਾਉਂਦੇ ਹੋ ਤਾਂ ਉਹ ਇਸ ਦਾ ਬੁਰਾ ਮਨਾ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਤੁਹਾਡੇ ਕਈ ਜਾਣ-ਪਛਾਣ ਵਾਲੇ ਵਿਅਕਤੀ ਵੀ ਇਸ ਨੂੰ ਪਸੰਦ ਨਾ ਕਰਦੇ। ਸੋ, ਵੇਖੋ ! ਕਿਧਰੇ ਤੁਸੀਂ ਵੀ ਅਜਿਹਾ ਕਰਨ ਦੇ ਆਦਿ ਤਾਂ ਨਹੀਂ ਹੋ।

ਬਹੁ-ਸੰਮਤੀ ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਜਦੋਂ ਕੋਈ ਵਿਅਕਤੀ ਦੂਸਰੇ ਵਿਅਕਤੀ ਦੇ ਹੱਥ ਆਪਣੇ ਦੋਵੇਂ ਹੱਥਾਂ ਵਿਚ ਘੁੱਟ ਕੇ ਫੜਦਾ ਹੈ ਤਾਂ ਉਹ ਉਸ ਪ੍ਰਤੀ ਆਪਣੀ ਨਿਸ਼ਕਪਟਤਾ ਦਾ ਝੂਠਾ ਪ੍ਰਦਰਸ਼ਨ ਕਰ ਰਿਹਾ ਹੁੰਦਾ ਹੈ, ਯਾਨੀ ਉਹ ਤਨੋ-ਮਨੋ ਨੀਵਾਂ ਹੋ ਕੇ ਅਜਿਹਾ ਨਹੀਂ ਕਰ ਰਿਹਾ ਹੁੰਦਾ ਬਲਕਿ ਉਪਰਲੇ ਮਨੋ ਬਨਾਵਟੀ ਤੇ ਫੋਕਾ ਵਿਖਾਵਾ ਕਰ ਰਿਹਾ ਹੁੰਦਾ ਹੈ। ਤਾਹੀਉਂ, ਮਨੋਵਿਗਿਆਨੀਆਂ ਨੇ ਇਸ ਤਰ੍ਹਾਂ ਦੇ ਹੱਥ ਮਿਲਾਉਣ ਦੇ ਢੰਗ ਨੂੰ 'ਪਾਲਿਟਿਸ਼ਨਜ਼' ਹੈਂਡਸ਼ੇਕ' ਦਾ ਨਾਂ ਦਿੱਤਾ ਹੈ। ਇਸ ਨੂੰ 'ਗਲੱਵ ਹੈਂਡਸ਼ੇਕ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਗਲੱਵ ਹੈਂਡਸ਼ੇਕ ਉਨ੍ਹਾਂ ਲੋਕਾਂ ਲਈ ਹੀ ਰਾਖਵਾਂ ਰੱਖਿਆ ਜਾਵੇ, ਜਿਨ੍ਹਾਂ ਨਾਲ ਤੁਹਾਡੀ ਚੰਗੀ ਜਾਣ-ਪਛਾਣ ਹੈ।

ਹੁਣ ਸ਼ਾਇਦ ਤੁਸੀਂ ਇਹ ਜਾਣਨਾ ਚਾਹੋਗੇ ਕਿ ਹੱਥ ਮਿਲਾਉਣ ਦਾ ਸਭ ਤੋਂ ਵਧੀਆ ਢੰਗ ਕਿਹੜਾ ਹੈ? ਸਭ ਤੋਂ ਚੰਗਾ ਹੈਂਡਸ਼ੇਕ ਉਹ ਹੁੰਦਾ ਹੈ ਜਦੋਂ ਦੋਵੇਂ ਵਿਅਕਤੀ ਆਪਣੀਆਂ ਹਥੇਲੀਆਂ ਖੜ੍ਹੇ ਦਾਅ ਦੀ ਸਥਿਤੀ ਵਿਚ ਕਾਇਮ ਰੱਖਦੇ ਹੋਏ ਆਪਣੇ ਹੱਥਾਂ ਨੂੰ ਅੱਗੇ ਵਧਾਉਂਦੇ ਹਨ ਅਤੇ ਫਿਰ ਪਿਆਰ ਨਾਲ ਤੇ ਦ੍ਰਿੜ੍ਹਤਾਪੂਰਵਕ ਇਕ ਦੂਜੇ ਦਾ ਹੱਥ ਫੜ ਲੈਂਦੇ ਹਨ।

234
ਉਮਰ ਦੇ ਭੱਜੇ ਜਾਂਦੇ ਘੋੜੇ ਉਪਰ ਸਵਾਰ ਮਨੁੱਖ ਦੇ ਨਾ ਪੈਰ ਰਕਾਬ ਵਿਚ ਹਨ ਅਤੇ  ਨਾ ਹੱਥ ਲਗਾਮ ’ਤੇ, ਅਤੇ ਸਵਾਰ ਨੂੰ ਇਹ ਅਨੁਭਵ ਵੀ ਨਹੀਂ ਕਿ ਇਹ ਕਿੱਥੇ ਰੁਕੇਗਾ।

ਕੁਦਰਤ ਅਤੇ ਮਨੁੱਖ ਦੇ ਸਬੰਧ ਵੀ ਇਕ ਘੋੜੇ ਅਤੇ ਉਸ ਸਵਾਰ ਵਾਲੇ ਹਨ ਜਿਸ ਦੇ ਕਾਬੂ ਵਿਚ ਘੋੜਾ ਨਹੀਂ ਅਤੇ ਜਿਸ ਨੂੰ ਇਸ ਨੂੰ ਕਾਬੂ ਕਰਨ ਦਾ ਢੰਗ ਵੀ ਨਹੀਂ ਆਉਂਦਾ। ਉਂਜ ਮਨੁੱਖ ਸਿਆਣਾ ਹੈ, ਸੂਝਵਾਨ ਹੈ ਅਤੇ ਕੁਦਰਤ ਦਾ ਪੁਜਾਰੀ ਵੀ, ਪਰ ਇਸ ਨੇ ਕੁਦਰਤ ਦੀ ਅਖੰਡਤਾ ਬਣੀ ਨਹੀਂ ਰਹਿਣ ਦਿੱਤੀ ਅਤੇ ਅਜਿਹਾ ਨਾ ਕਰਨ ਦੇ ਸਿੱਟੇ ਮਨੁੱਖ ਲਈ ਅਨੁਕੂਲ ਨਹੀਂ ਨਿਕਲ ਰਹੇ।

ਮਨੁੱਖ ਦੇ ਹੱਥ ਟੈਕਨਾਲੋਜੀ ਕੀ ਆਈ ਕਿ ਜੋ ਵੀ ਸਾਹਮਣੇ ਆਇਆ ਉਸੇ ਨੂੰ ਇਹ ਹੜੱਪ ਕਰਨ ਲੱਗਾ। ਅਫਰੇਵਿਆਂ ਦਾ ਭੰਨਿਆ-ਤੋੜਿਆ ਮਨੁੱਖ ਅੱਜ ਸ਼ੈਕਸਪੀਅਰ ਦੇ ਰਚੇ ਉਘੇ ਪਾਤਰ, ਹੈਮਲਿਟ ਵਾਲੀ ਸਥਿਤੀ ਵਿਚ ਵਿਚਰ ਰਿਹਾ ਹੈ ਅਤੇ ਜਿਉਂਦੇ ਰਹਿਣ ਲਈ ਵੀ ਇਸ ਨੂੰ ਸੋਚਣਾ ਪੈ ਰਿਹਾ ਹੈ ਕਿ ਇਹ ਕੀ ਕਰੇ ਜਾਂ ਕੀ ਨਾ ਕਰੇ?

ਮਾਨਵੀ ਕਾਰਗੁਜ਼ਾਰਿਆਂ ਕਰਕੇ ਪ੍ਰਿਥਵੀ ਦੀ ਸਵਰਗੀ ਆਭਾ ਜਾਂਦ ਰਹੀ ਅਤੇ ਇਸ ਉਪਰਲਾ ਸਵਰਗ ਤਾਂ ਉਸੇ ਦਿਨ ਉਜੜਨ ਲੱਗ ਪਿਆ ਸੀ ਜਿਸ ਦਿਨ ਵਸੋਂ ਨੇ ਇਕ ਅਰਬ ਦਾ ਹਿੰਦਸਾ ਪਾਰ ਕਰ ਲਿਆ ਸੀ। ਅਜਿਹਾ ਕੇਵਲ 100 ਵਰੇ ਪਹਿਲਾਂ 1900 ਵਿਚ ਹੋਇਆ।

ਉਸ ਸਮੇਂ ਤੱਕ ਮਨੁੱਖ ਲਈ ਸੰਸਾਰ ਸਮੇਂ ਦੀ ਛੱਤ ਨਾਲ ਟੰਗੇ ਹੋਏ ਅਤੇ ਜਗਮਗਾ ਰਹੇ ਇਕ ਫਾਨੂਸ ਜਿਹਾ ਸੀ, ਜਿਹੜਾ ਇਸ ਦੀ ਪਹੁੰਚ ਤੋਂ ਬਾਹਰ ਭਾਵੇਂ ਸੀ ਪਰ ਇਸ ਦੇ ਸਿਮਰਦੇ ਪ੍ਰਕਾਸ਼ ਵਿਚ ਮਨੁੱਖ ਅਰੋਗ ਜੀਵਨ ਭੋਗ ਰਿਹਾ ਸੀ। ਜਰਮਨ ਫਿਲਾਸਫਰ ਨੀਤਸ਼ੇ 1900 ਵਿਚ ਪੂਰਾ ਹੋਇਆ ਅਤੇ ਮਨੁੱਖ ਦੀ ਜੀਵਨ-ਜਾਚ ਦੇ ਪ੍ਰਸੰਗ ਵਿਚ ਉਸ ਨੇ ਟਿੱਪਣੀ ਕੀਤੀ ਸੀ:

‘‘ਪ੍ਰਿਥਵੀ ਦੀ, ਸਰੀਰ ਵਾਂਗ ਆਪਣੀ ਪਚਾ ਹੈ ਜਿਹੜੀ ਰੋਗੀ ਹੈ ਅਤੇ ਇਹ ਰੋਗ ਹੈ, ਮਨੁੱਖ।’’ ਨੀਤਸ਼ੇ ਜੇ ਅੱਜ ਹੁੰਦਾ ਤਾਂ ਪ੍ਰਿਥਵੀ ਨੂੰ ਲੱਗੇ ਰੋਗ ਦੀ ਵਿਆਖਿਆ ਕਰਨ ਲਈ ਉਸ ਨੂੰ ਸ਼ਬਦ ਨਹੀਂ ਸਨ ਜੁੜਨੇ।

ਕਹਿਣ ਨੂੰ ਤਾਂ ਮਨੁੱਖ ਪ੍ਰਗਤੀ ਅਤੇ ਵਿਕਾਸ ਦੇ ਰਾਹ ਪੈ ਕੇ ਜੋ ਕੁਝ ਕਰ ਰਿਹਾ ਹੈ ਆਪਣੇ ਭਲੇ ਲਈ ਕਰ ਰਿਹਾ ਹੈ। ਅਸਲ ਵਿਚ ਸਬਾਬ ਗਿਣੇ ਜਾਂਦੇ ਉਨਾਂ ਸਿਰਲੇਖਾ ਅਧੀਨ ਇਹ ਕੁਦਰਤ ਦਾ ਸਤ ਭੰਗ ਕਰੀ ਜਾ ਰਿਹਾ ਹੈ। ‘‘ਵੁਹੀ ਜ਼ਿਬਾਹ ਕਰੇ ਹੈ, ਵੁਹੀ ਲੇ ਹੈ ਸਬਾਬ ਉਲਟਾ।’’

ਘੋਰ ਤੀਬਰ ਗਤੀ ਨਾਲ ਹੋ ਰਹੀ ਪ੍ਰਗਤੀ ਨੇ ਤੇ ਹੋ ਰਹੇ ਵਿਕਾਸ ਨੇ ਨਾ ਪੌਣ ਨਿਰਮਲ ਰਹਿਣ ਦਿੱਤੀ ਹੈ ਅਤੇ ਨਾ ਪਾਣੀ। ਪਲੋ ਪਲੀ ਵਧਦੇ ਜਾ ਰਹੇ ਘਰੋਗੀ ਤੇ ਉਦਯੋਗੀ ਨਿਕਾਸਾਂ ਦਾ ਉਚਿਤ ਨਿਪਟਾਰਾ ਨਾ ਹੋਣ ਕਰਕੇ ਇਹ ਸਭਨੀਂ ਪਾਸੀਂ ਖਿੰਡ ਕੇ ਕੁਦਰਤ ਨੂੰ ਕੋਝਾ ਬਣਾ ਰਹੇ ਹਨ ਅਤੇ ਹਰ ਪ੍ਰਕਾਰ ਦੇ ਜੀਵਨ ਨੂੰ ਰੋਗੀ।

ਕੁਦਰਤ ਆਪਣੇ ਆਪ ਵਿਚ ਕੁਝ ਨਹੀਂ। ਇਹ ਤਾਂ ਨਿਚੋੜ ਹੈ ਉਨਾਂ ਪ੍ਰਸਿਥਤੀਆਂ ਦੇ ਸਿੱਟਿਆਂ ਦਾ ਜਿਹੜੀਆਂ ਲੜੀਵਾਰ ਬ੍ਰਹਿਮੰਡ ਵਿਖੇ ਅਤੇ ਪ੍ਰਿਥਵੀ ਉਪਰ ਪੁੰਗਰਦੀਆਂ ਰਹਿੰਦੀਆਂ ਹਨ। ਕੁਦਰਤ ਕੋਲ ਨਾ ਦਿਸ਼ਾ ਅਪਣਾਉਣ ਯੋਗ ਆਪਣੀ ਸੂਝ ਹੈ ਅਤੇ ਨਾ ਹੋਰਨਾਂ ਦਾ ਦੁੱਖ ਮਹਿਸੂਸ ਕਰਨ ਯੋਗ ਅਨੁਭਵ।

ਉਧਰ ਮਨੁੱਖ, ਹੀਣ ਭਾਵਨਾ ਦਾ ਸਤਾਇਆ ਹੋਇਆ, ਪ੍ਰਕਿਰਤੀ ਤੋਂ ‘ਦਯਾ’ ਦੀ ਆਸ ਬਣਾਈ ਬੈਠਾ ਹੈ ਅਤੇ ਇਸੇ ਲਈ ਆਪਣੇ ਵਤੀਰੇ ਨੂੰ ਸੁਧਾਰਨ ਦਾ ਵੀ ਕੋਈ ਹੀਲਾ ਇਹ ਨਹੀਂ ਕਰ ਰਿਹਾ। ਇਹ ਜਾਣ ਲੈਣਾ ਮਨੁੱਖ ਦੇ ਆਪਣੇ ਹਿੱਤ ਵਿਚ ਹੋਵੇਗਾ ਕਿ ਕੁਦਰਤ ਦੇ ਕੋਸ਼ ਵਿਚ ‘ਦਯਾ’ ਸ਼ਬਦ ਹੈ ਹੀ ਨਹੀਂ ਅਤੇ ਜੇ ਸਰੋਤ ਘਟੇ, ਜਲ ਅਤੇ ਵਾਯੂ ਨਿਰਮਲ ਨਾ ਰਹੇ ਅਤੇ ਵਣ ਸੁੰਗੜੇ ਤੇ ਵਣਾਂ ਉਪਰ ਨਿਰਭਰ ਜੀਵਨ ਸੁੰਗੜਿਆ ਤਾਂ ਇਨਾਂ ਕਾਰਨ ਉਪਜੀਆਂ ਸਮੱਸਿਆਵਾਂ ਦਾ ਨਿਪਟਾਰਾ ਆਪਣੇ ਆਪ ਨਹੀਂ ਹੋਣਾ ਅਤੇ ਜੇ ਜਾਂ ਜਦੋਂ ਇਨਾਂ ਦਾ ਨਿਪਟਾਰਾ ਕੁਦਰਤ ਨੇ ਕੀਤਾ ਤਾਂ ਉਸ ਵਿਚ ਮਨੁੱਖ ਦੀ ਹੋਂਦ ਲਈ ਕੋਈ ਸਥਾਨ ਨਹੀਂ ਹੋਵੇਗਾ।

ਕੁਦਰਤ ਮਨੁੱਖ ਦੀਆਂ ਲੋੜਾਂ ਤਾਂ ਹੁਣ ਵੀ ਪੂਰੀਆਂ ਕਰ ਸਕਦੀ ਹੈ, ਪਰ ਇਸ ਦੀਆਂ ਲੋਭੀ ਲਾਲਸਾਵਾਂ ਨਾਲ ਨਿਪਟਣ ਦੇ ਇਹ ਕਦੀ ਵੀ ਸਮਰੱਥ ਨਹੀਂ ਸੀ। ਕੁਦਰਤ ਦੇ ਸਰੋਤ ਸੀਮਤ ਹਨ ਅਤੇ ਇਨਾਂ ਦੀ ਸੀਮਾ ਅੰਦਰ ਰਹਿ ਕੇ ਹੀ ਕੁਦਰਤ ਜੀਵਾਂ ਦੀ ਪਾਲਣਾ ਕਰ ਸਕਦੀ ਹੈ ਅਤੇ ਜੇਕਰ ਜੀਵ ਨਿਰਧਾਰਤ ਗਿਣਤੀ ਤੋਂ ਵੱਧ ਜਾਣ ਤਾਂ ਇਨਾਂ ਦੀ ਪਾਲਣਾ ਕਰਨੀ ਕੁਦਰਤ ਲਈ ਔਖ ਬਣ ਜਾਂਦੀ ਹੈ। ਜੀਵਾਂ ਦੇ ਜੀਵਨ ਦੀ ਜੋਤ ਜਗਦੀ ਰਹੇ ਜਾਂ ਬੁਝ ਜਾਵੇ ਇਸ ਦੀ ਵੀ ਕੁਦਰਤ ਨੂੰ ਉੱਕਾ ਹੀ ਪ੍ਰਵਾਹ ਨਹੀਂ ਹੁੰਦੀ ਜਿਹੜੇ ਵੀ ਜੀਵ ਨੇ ਆਪਣੀ ਜੀਵਨ ਜੋਤ ਨੂੰ ਜਗਦਿਆਂ ਰੱਖਣਾ ਹੈ, ਕੁਦਰਤ ਦੀ ਗੁੰਜਾਇਸ਼ ਦੇ ਘੇਰੇ ਵਿਚ ਰਹਿ ਕੇ ਹੀ ਉਸ ਲਈ ਅਜਿਹਾ ਕਰ ਸਕਣਾ ਸੰਭਵ ਹੁੰਦਾ ਹੈ। ਮਨੁੱਖ ਵੀ ਵਿਚਰੇ ਭਾਵੇਂ ਕਿਵੇਂ ਸੂਝ ਦੁਆਰਾ ਜਾਂ ਭਾਵਨਾਵਾਂ ਦੁਆਰਾ, ਪਰ ਲੈ ਦੇ ਕੇ ਕੁਦਰਤ ਲਈ ਹੈ ਇਹ ਇਕ ਜੀਵ ਹੀ,  ਹੋਰਨਾਂ ਜੀਵਾਂ ਜਿਹਾ ਇਕ ਜੀਵ, ਅਤੇ ਕੁਦਰਤ ਦਾ ਇਸ ਵੱਲ ਵਤੀਰਾ ਵੀ ਉਹੋ ਹੀ ਹੈ ਜਿਹੜਾ ਹੋਰਨਾਂ ਵੱਲ, ਵੱਖਰੀ ਪ੍ਰਕਾਰ ਦਾ ਕੋਈ ਵੱਖਰਾ ਨਹੀਂ। ਸਗੋਂ ਇਕ ਪ੍ਰਕਾਰ ਕੁਦਰਤ ਦੇ ਉਪਚਾਰਕ ਨਿੱਘ ਦਾ ਵੀ ਮਨੁੱਖੀ ਅਧਿਕਾਰੀ ਨਹੀਂ ਰਿਹਾ ਅਤੇ ਅਜਿਹਾ ਨਿਰੋਲ ਮਨੁੱਖ ਦੇ ਆਪਣੇ ਪੈਰੋਂ ਹੋ ਰਿਹਾ ਹੈ। ਅਜਿਹਾ ਹੋਣ ਦੇ ਦੋ ਮੂਲ ਹਨ: ਇਕ ਤਾਂ ਮਨੁੱਖ ਦੀ ਬੇਸਿਰ-ਪੈਰ ਵਧਦੀ ਵਸੋਂ ਅਤੇ ਦੂਜਾ, ਇਸ ਦੀ ਬੇਮੁਹਾਰੀ ਹਉਮੈਂ, ਜਿਹੜੀ ਥੋੜੇ ਨਾਲ ਸਰਚਦੀ ਨਹੀਂ। ਪਰ ਪਹਿਲਾਂ ਗੱਲ ਮਨੁੱਖ ਦੀ ਵਧਦੀ ਵਸੋਂ ਦੀ ਗਤੀ ਦੀ, ਜਿਸ ਬਾਰੇ ਸਹੀ ਅਨੁਭਵ ਅਸਾਡੇ ਵਿਚੋਂ ਬਹੁਤਿਆਂ ਨੂੰ ਨਹੀਂ।

ਇਕ ਸੀ ਰਾਜਾ ਅਤੇ ਇਸ ਦੇ ਇਕ ਵਜ਼ੀਰ ਨੇ ਸ਼ਤਰੰਜ ਦੀ ਕਾਢ ਕੱਢੀ। ਮਨ ਨੂੰ ਪ੍ਰਚਾਉਣ ਵਾਲੀ ਇਹ ਖੇਡ ਖੇਡ ਕੇ ਅਕੇਵਿਆਂ ਦਾ ਸਤਾਇਆ ਰਾਜਾ ਬਹੁਤ ਪ੍ਰਸੰਨ ਹੋਇਆ ਅਤੇ ਉਸ ਨੇ ਵਜ਼ੀਰ ਨੂੰ ਇਕ ਮੰਗ ਮੰਗਣ ਦੀ ਖੁੱਲ ਦੇ ਦਿੱਤੀ। ਵਜ਼ੀਰ ਨੇ ਆਪਣੀ ਮੰਗ ਨੂੰ ਰਾਜੇ ਸਾਹਮਣੇ ਕੁਝ ਇਸ ਤਰਾਂ ਰੱਖਿਆ:

‘‘ਸਰਫਰਾਜ਼ੀ ਸ਼ਾਨ ਵਾਲੀ ਤੁਹਾਡੀ ਉਦਾਰਤਾ ਜੇਕਰ ਮੇਰੀ ਕੀਤੀ ਮਿਹਨਤ ਉਪਰ ਮਿਹਰ ਬਣ ਕੇ ਵਰਨਾ ਚਾਹੁੰਦੀ ਹੈ ਤਾਂ ਹੁਕਮ ਦਿਓ ਕਿ ਸ਼ਤਰੰਜ ਦੀ ਬਿਸਾਤ ਦੇ ਪਹਿਲੇ ਖਾਨੇ ਵਿਚ ਇਕ, ਦੂਜੇ ਵਿਚ ਦੋ, ਤੀਜੇ ਵਿਚ ਚਾਰ, ਚੌਥੇ ਵਿਚ ਅੱਠ ਅਤੇ ਇਸੇ ਪ੍ਰਕਾਰ ਪਹਿਲੇ ਨਾਲੋਂ ਅਗਲੇ ਖਾਨੇ ਵਿਚ ਦੂਣੇ ਕਣਕ ਦੇ ਦਾਣੇ ਰੱਖਦਿਆਂ ਰੱਖਦਿਆਂ ਇਸ ਦੇ 64 ਖਾਨੇ ਭਰ ਦਿੱਤੇ ਜਾਣ।’’ ਮੰਗ ਸੁਣ ਕੇ ਰਾਜਾ ਮਨ ਹੀ ਮਨ ਵਿਚ ਮੁਸਕਰਾਇਆ ਅਤੇ ਸੋਚਿਆ ਕਿ ਇਸ ਮੂੜ੍ਹ ਨੇ ਮੰਗਿਆ ਵੀ ਤਾਂ ਕੀ: ਨਾ ਹੀਰੇ, ਨਾ ਰਤਨ, ਬਸ ਲੈ ਦੇ ਕੇ ਦੋ ਜਾਂ ਚਾਰ ਬੋਰੀਆਂ ਕਣਕ ਦੀਆਂ। ਰਾਜੇ ਨੇ ਵਜ਼ੀਰ ਦੀ ਇੱਛਾ ਪੂਰੀ ਕਰਨ ਦਾ ਆਦੇਸ਼ ਦੇ ਦਿੱਤਾ।

ਗਿਣਤੀ ਆਰੰਭ ਕੀਤੀ ਗਈ ਅਤੇ ਬੋਰੀਆਂ ਖਾਲੀ ਹੋਣ ਲੱਗੀਆਂ। ਹਾਲੀਂ ਵੀਹਵੇਂ ਖਾਨੇ ਤੱਕ ਵੀ ਨਹੀਂ ਸੀ ਪੁੱਜੇ ਕਿ ਖਾਨਿਆਂ ’ਚ ਦਾਣਿਆਂ ਦੀ ਥਾਵੇਂ ਬੋਰੀਆਂ ਸਮਾਉਣ ਲੱਗੀਆਂ, 50-50 ਲੱਖ ਦਾਣਿਆਂ ਨਾਲ ਭਰੀਆਂ ਬੋਰੀਆਂ। ਉਪਰੋਕਤ ਵਿਧੀ ਨਾਲ ਸ਼ਤਰੰਜੀ ਬਿਸਾਤ ਦੇ 64 ਖਾਨੇ ਪੂਰੇ ਕਰਨ ਲਈ 263 ਦਾਣੇ ਭਾਵ, 18, 446,744, 073, 709, 551, 615 ਦਾਣੇ ਚਾਹੀਦੇ ਸਨ, 4 ਖਰਬ ਬੋਰੀਆਂ ’ਚ ਭਰੇ ਜਾਣ ਯੋਗ ਦਾਣੇ, ਜਦ ਕਿ ਸੰਸਾਰ ਵਿਚ 4 ਅਰਬ ਬੋਰੀਆਂ ਵਿਚ ਸਮਾਉਣ ਯੋਗ ਕਣਕ ਉਪਜਾਈ ਜਾ ਰਹੀ ਹੈ। ਰਾਜੇ ਹੱਥੀਂ ਵਜ਼ੀਰ ਦਾ ਹਸ਼ਰ ਤਾਂ ਪਤਾ ਨਹੀਂ ਕੀ ਹੋਇਆ, ਪਰ ਉਸ ਦੀ ਅਨੁਭਵੀ ਦਰ ਅਨੁਕੂਲ ਹੀ ਮਨੁੱਖ ਦੀ ਵਸੋਂ ਅੱਜ ਵਧ ਰਹੀ ਹੈ। ਜਿਸ ਅਨੁਪਾਤ ਨਾਲ ਇਹ ਵਧ ਰਹੀ ਹੈ, ਉਸ ਨੂੰ ਕਾਗਜ਼ ਦੇ ਵਰਕੇ ਦੀਆਂ ਤੈਹਾਂ ਕਰਨ ਨਾਲ ਵੀ ਸਾਖਿਆਤ ਕੀਤਾ ਜਾ ਸਕਦਾ ਹੈ। ਕਾਗਜ਼ ਦੇ ਵਰਕੇ ਦੀ ਜੇਕਰ ਕੋਈ 42 ਵਾਰ ਤੈਹ ਕਰ ਸਕੇ ਤਾਂ ਇਸ ਦੀਆਂ ਤੈਹਾਂ ਉਪਰ, ਚੜੀਆਂ ਤੈਹਾਂ 386,400 ਕਿਲੋਮੀਟਰ (240,000 ਮੀਲ) ਮੋਟੀਆਂ ਹੋ ਜਾਣਗੀਆਂ ਅਤੇ ਇਹ ਫਾਸਲਾ ਹੈ, ਪ੍ਰਿਥਵੀ ਦਾ ਚੰਦਰਮਾ ਤੋਂ। ਜੇਕਰ ਤੈਹਾਂ ਦੇ ਸਿਲਸਿਲੇ ਨੂੰ ਬਿਨਾਂ ਵਿਘਨ 50 ਤੱਕ ਪੁਜਾ ਦਿੱਤਾ ਜਾਵੇ ਤਾਂ ਕਾਗਜ਼ੀ ਮੁਟਾਈ 149,000,000 ਕਿਲੋਮੀਟਰ (93,000,000 ਮੀਲ) ਹੋ ਜਾਵੇਗੀ ਅਤੇ ਇਹ ਵਿੱਥ ਹੈ ਪ੍ਰਿਥਵੀ ਦੀ ਸੂਰਜ ਤੋਂ। ਇਸੇ ਪ੍ਰਕਾਰ ਲੜੀਵਾਰ ਸਿਲਸਿਲੇ ਨਾਲ ਮਨੁੱਖੀ ਵਸੋਂ ਵਿਚ ਵਾਧਾ ਹੋਈ ਜਾ ਰਿਹਾ ਹੈ।

ਇਕ ਹਜ਼ਾਰ ਵਰ੍ਹੇੇ ਪਹਿਲਾਂ ਸੰਸਾਰ ਭਰ ਵਿਚ ਕੇਵਲ ਇੰਨੇ ਵਿਅਕਤੀ ਸਨ ਜਿੰਨੇ ਅੱਜ ਨਿਊਯਾਰਕ, ਟੋਕੀਓ, ਸ਼ੰਘਾਈ, ਲੰਡਨ ਅਤੇ ਮੁੰਬਈ ਵਿਚ ਰਹਿ ਰਹੇ ਹਨ, ਪੰਝੀ ਕਰੋੜ ਦੇ ਲਗਪਗ। 100 ਵਰੇ ਪਹਿਲਾਂ, 1900 ਵਿਚ, ਇਹੋ ਗਿਣਤੀ ਇਕ ਅਰਬ ਹੋ ਗਈ ਅਤੇ ਹੋਰ 50 ਵਰਿਆਂ ਉਪਰੰਤ, 1950 ਵਿਚ, ਢਾਈ ਅਰਬ ਅਤੇ ਇਸ ਦੇ ਹੋਰ 50 ਵਰਿਆਂ ਉਪਰੰਤ 2000 ਵਿਚ, 6 ਅਰਬ। ਵਧ ਰਹੀ ਇਸ ਗਿਣਤੀ ਵਿਚ ਜੇਕਰ ਠੱਲ੍ਹ ਨਾ ਪਈ ਤਾਂ 2025 ਵਿਚ ਮਨੁੱਖ ਦੀ ਵਸੋਂ ਦੇ 8 ਅਰਬ, 2050 ਵਿਚ 11 ਅਰਬ ਅਤੇ ਸ਼ਤਾਬਦੀ ਦੇ ਅੰਤ ਤੱਕ 14 ਅਰਬ ਹੋਣ ਦੀ ਸੰਭਾਵਨਾ ਹੈ। ਮਧੂ-ਛੱਤੇ ਵਾਂਗ ਤਾਂ ਅਸੀਂ ਅੱਜ ਵੀ ਮਹਾਂਨਗਰਾਂ ਵਿਚ ਪਲ ਰਹੇ ਹਾਂ ਅਤੇ ਹੋਰ 100 ਵਰ੍ਹਿਆਂ ਤੱਕ ਤਾਂ ਸਾਹ ਵੀ ਨਿਰਧਾਰਤ ਰਾਸ਼ਨ ਅਨੁਕੁਲ ਲੈਣੇ ਪੈਣਗੇ।

ਪ੍ਰਿਥਵੀ ਉਪਰ ਜੀਵਨ ਪ੍ਰਸਥਿਤੀਆਂ ਦੇ ਵਿਗੜਨ ਦਾ ਦੂਜਾ ਮੂਲ ਮਨੁੱਖ ਦੀ ਲੋਭੀ ਲਾਲਸਾ ਹੈ ਜਿਸ ਕਰਕੇ ਨਿਰੋਲ ਆਰਥਿਕਤਾ ਇਸ ਉਪਰ ਹਾਵੀ ਹੋ ਗਈ ਹੈ। ਆਪਣੀ ਹਰ ਇਕ ਸਮੱਸਿਆ ਨੂੰ, ਭਾਵੇਂ ਇਹ ਜੈਵਿਕ ਹੋਵੇ, ਭਾਵੇਂ ਸਮਾਜਕ ਅਤੇ ਭਾਵੇਂ ਧਰਮ ਨਾਲ ਜੁੜੀ ਹੋਈ, ਅਸੀਂ ਆਰਥਿਕਤਾ ਦੇ ਰੰਗ ਵਿਚ ਰੰਗ ਧਰਦੇ ਹਾਂ। ਹਰ ਪ੍ਰਕਾਰ ਦੀ ਸਮੱਸਿਆ ਮਾਇਆ ਦੀ ਤੰਗੀ ਤੇ ਜਾ ਰੁਕਦੀ ਹੈ ਅਤੇ ਅਸੀਂ ਇੰਨ ਤਰੱਦਦ ਗਿਆਨ ਗ੍ਰਹਿਣ ਕਰਨ ਲਈ ਤੇ ਅਰੋਗ ਰਹਿਣ ਲਈ ਨਹੀਂ ਕਰਦੇ ਜਿੰਨਾ ਮਾਇਆ ਇਕੱਠੀ ਕਰਨ ਲਈ ਕਰਦੇ ਹਾਂ। ਜਿਸ ਦਾ ਦੰਦ ਪੀੜ ਕਰਦਾ ਹੈ ਉਸ ਨੂੰ ਇਵੇਂ ਲੱਗਦਾ ਹੈ ਕਿ ਜਿਸ ਨੂੰ ਦੰਦ ਪੀੜ ਨਹੀਂ ਉਹ ਸੰਸਾਰ ਵਿਚ ਸਭਨਾਂ ਨਾਲੋਂ ਸੁਖੀ ਵਿਅਕਤੀ ਹੈ, ਇਹੋ ਅਨੁਭਵ ਗਰੀਬਾਂ ਦਾ ਅਮੀਰਾਂ ਪ੍ਰਤੀ ਹੈ। ਅਜਿਹੀ ਗਲਤ ਧਾਰਨਾ ਕਾਰਨ ਸੰਸਾਰ ਭਰ ਵਿਚ ਆਪਾ-ਧਾਪੀ ਹੈ ਅਤੇ ਜਿਹੜੇ ਅਮੀਰ ਨਹੀਂ ਹਨ ਉਹ ਜੇਕਰ ਅਮੀਰ ਬਣ ਨਹੀਂ ਸਕਦੇ ਤਾਂ ਵੀ ਅਮੀਰ ਦਿਖਣ ਦੇ ਯਤਨ ਕਰਦੇ ਰਹਿੰਦੇ ਹਨ।

ਸਮਾਜ ਵਿਖੇ ਵਧੇਰੇ ਫੈਲਾਓ ਇਸ ਦੇ ਮੱਧ ਵਰਗ ਦਾ ਹੈ ਜਿਸ ਦੀ ਪ੍ਰਬਲ ਇੱਛਾ ਉਚ ਵਰਗ ਵਿਚ ਗਿਣੇ ਜਾਣ ਦੀ ਸਦਾ ਰਹਿੰਦੀ ਹੈ। ਠੁੱਕ ਬੰਨ੍ਹਣ ਲਈ ਇਹ ਵਰਗ ਆਪਣੀ ਸੀਮਤ ਆਮਦਨ ਨੂੰ ਇਸੇ ਲਈ, ਅਜਿਹਾ ਨਿੱਕ-ਸੁੱਕ ਇਕੱਠਾ ਕਰਨ ਲਈ ਲੁਟਾਉਂਦਾ ਰਹਿੰਦਾ ਹੈ ਜਿਸ ਵਿਚੋਂ ਬਹੁਤੇ ਨੂੰ ਇਸ ਨੇ ਵਰਤਣਾ ਨਹੀਂ ਹੁੰਦਾ। ਮੱਧ ਵਰਗ ਦੀ ਇਸੇ ਰੀਝ ਦਾ ਭਰਪੂਰ ਲਾਭ ਵਪਾਰ ਅਤੇ ਉਦਯੋਗ ਉਠਾ ਰਹੇ ਹਨ। ਇਸੇ ਫੋਕੀ ਹਉਮੈਂ ਦਾ ਢਿੱਡ ਭਰਨ ਲਈ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਬਹੁਤ ਕੁਝ ਬੇਲੋੜਾ ਤੇ ਨਿਕੰਮਾ ਉਪਜਾਇਆ ਜਾ ਰਿਹਾ ਹੈ। ਕੌਮਾਂ ਦੀ ਪੱਧਰ ਉਪਰ ਵੀ ਇਹੋ ਉਤਸ਼ਾਹ ਪ੍ਰਚੱਲਤ ਹੈ। ਕੌਮਾਂ ਵੀ ਅਜਿਹੇ ਉਪਕਰਨਾਂ ਅਤੇ ਹਥਿਆਰਾਂ ਦੇ ਅੰਬਾਰ ਤੇ ਅੰਬਾਰ ਉਸਾਰ ਰਹੀਆਂ ਹਨ, ਜਿਨਾਂ ਦੇ ਵਰਤੇ ਜਾਣ ਦੀ ਆਸ ਵੀ ਨਹੀਂ ਹੁੰਦੀ। ਛੇਕੜ ਨਵੀਂ ਉਪਜ ਲਈ ਥਾਂ ਖਾਲੀ ਕਰਵਾਉਣ ਲਈ ਜਦ ਇਨਾਂ ਲੜਾਈ ਦੇ ਸਾਧਨਾਂ ਦਾ ਕਿਧਰੇ ਨਾ ਕਿਧਰੇ ਨਿਪਟਾਰਾ ਕਰਨਾ ਪੈਂਦਾ ਹੈ ਤਾਂ ਇਸ ਨਾਲ ਵਾਤਾਵਰਨ ਵੱਖਰਾ ਪ੍ਰਦੂਸ਼ਤ ਹੁੰਦਾ ਰਹਿੰਦਾ ਹੈ।

ਨਿਰੋਲ ਆਰਥਿਕਤਾ ਦੁਆਲੇ ਲਿਪਟੀ ਹੋਈ ਮਾਨਵੀ ਦ੍ਰਿਸ਼ਟੀ ਨੇ ਇਕ ਨਵੇਂ ਸਭਿਆਚਾਰ ਨੂੰ ਜਨਮ ਦਿੱਤਾ, ਜਿਸ ਵਿਚ ਨਾ ਮਹੱਤਵ ਸੁਹਜ-ਸੁਆਦ ਦਾ ਹੈ ਅਤੇ ਨਾ ਸਦਾਚਾਰ ਦਾ ਅਤੇ ਜਿਸ ਅੰਦਰ ਨਾ ਸੰਗੀਤ ਲਈ ਥਾਂ ਹੈ ਅਤੇ ਨਾ ਸਾਹਿਤ ਲਈ, ਅਤੇ ਜਿਸ ਵਿਚ ਪ੍ਰਮੁੱਖ ਭੂਮਿਕਾ ਪਦਾਰਥਕ, ਸਮ੍ਰਿਧੀ ਦੀ ਹੈ। ਇਸੇ ਦਾ ਖਬਤ ਮਾਨਵੀ ਸਰਗਰਮੀਆਂ ਨੂੰ ਨਿਰਦੇਸ਼ ਦਿੰਦਾ ਰਹਿੰਦਾ ਹੈ। ਰੂਹ ਨੂੰ ਟੁੰਬਣ ਵਾਲੀ ਕਲਾਕਾਰੀ ਜਾਂ ਵਿਸਮਾਦੀ ਉਤੇਜਨਾ ਦਾ ਮਨੁੱਖ ਦੇ ਜੀਵਨ ਨਾਲ ਸਰੋਕਾਰ ਘਟਦਾ ਘਟਦਾ ਸੁੱਕਣ ’ਤੇ ਆ ਗਿਆ ਹੈ। ਜਿੰਨਾ ਕੁ ਇਹ ਬਾਕੀ ਹੈ ਉਹ ਵੀ ਵਪਾਰੀ ਬਿਸਾਤ ਦਾ ਇਕ ਮੋਹਰਾ ਬਣ ਕੇ ਰਹਿ ਗਿਆ ਹੈ। ਅੱਜ ਅਸ਼ਲੀਲ ਲੱਚਰ ਸੁਹਜ ਦੀ ਪਦਵੀ ਪ੍ਰਾਪਤ ਕਰੀ ਬੈਠਾ ਹੈ ਅਤੇ ਹਾਸੋਹੀਣਾ, ਬੇਤੁਕਾਪਣ ਕਲਾ ਦੀ।

ਵਿਗਿਆਨ ਨੂੰ ਵਪਾਰ ਉਧਾਲੀ ਫਿਰਦਾ ਹੈ ਅਤੇ ਸਦਾਚਾਰ ਦੀ ਸਰਪ੍ਰਸਤੀ, ਦੁੱਧ ਦੀ ਰਖਵਾਲੀ ਲਈ ਬਿੱਲੀ ਪਾਲਣ ਵਾਂਗ, ਸਿਆਸਤ ਕਰ ਰਹੀ ਹੈ, ਧਰਮ ਨਹੀਂ।

ਸੈਂਕੜੇ ਹਜ਼ਾਰਾਂ ਸਾਲਾਂ ਤੋਂ ਮਨੁੱਖ ਅਤੇ ਕੁਦਰਤ ਵਿਚ ਆਪਸੀ ਸਬੰਧ ਰਹੇ ਹਨ। ਕੁਦਰਤ ਨੇ ਮਨੁੱਖ ਤੇ ਹਰ ਤਰਾਂ ਦਾ ਰਹਿਮੋ ਕਰਮ ਕੀਤਾ। ਉਸ ਨੂੰ ਸੋ ਸੈ ਸਹੂਲਤਾਂ ਬਖਸ਼ੀਆਂ ਪਰ ਇਹ ਮਨੁੱਖ ਹੀ ਹੈ ਜਿਸ ਨੇ ਕੁਦਰਤ ਨਾਲ ਵੀ ਛੇੜ-ਛਾੜ ਕਰਨ ਨੂੰ ਆਨਾਕਾਨੀ ਨਹੀਂ ਕੀਤੀ। ਇਹੀਓ ਵਜਾ ਹੈ ਕਿ ਅੱਜ ਮਨੁੱਖ ਅਨੇਕਾਂ ਸਮੱਸਿਆਵਾਂ ਵਿਚ ਉਲਝਿਆ ਹੋਇਆ ਹੈ ਤੇ ਉਲਝ ਰਿਹਾ ਹੈ। ਸਭ ਤੋਂ ਵੱਡੀ ਸਮੱਸਿਆ ਵਧਦੀ ਆਬਾਦੀ ਦੀ ਹੈ। ਜੇ ਇਸ ’ਤੇ ਆਉਣ ਵਾਲੇ ਸਾਲਾਂ ਵਿਚ ਕਾਬੂ ਨਾ ਪਾਇਆ ਤਾਂ ਧਰਤੀ ਉਤੇ ਮਨੁੱਖ ਦਾ ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਦੂਜਾ ਇਹ ਲਾਲਚ ਵਿਚ ਗ੍ਰਸ ਗਿਆ ਹੈ। ਦੂਜੇ ਨੂੰ ਵੇਖ ਕੇ ਉਸ ਤੋਂ ਹਰ ਤਰਾਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿਚ ਹੈ ਇਹ। ਇਸੇ ਲਈ ਇਸ ਨੂੰ ਸਾਹਿਤ ਕਲਾ, ਸੁਹਜ ਸਵਾਦ ਤੇ ਸੰਗੀਤ ਨਾਲ ਸਰੋਕਾਰ ਨਹੀਂ ਰਿਹਾ। ਬੇਤੁਕਾਪਣ ਹੀ ਅੱਜ ਸਰੋਕਾਰ ਬਣ ਕੇ ਰਹਿ ਗਿਆ ਹੈ। ਸਿਆਸਤ ਮੂਹਰੇ ਹੈ ਤੇ ਧਰਮ ਪਿੱਛੇ।

235
ਪੰਜਾਬ ਸਰਕਾਰ ਵਲੋਂ ਮਹਾਰਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਦਾ ਦੋ ਸੌਵਾਂ ਸਾਲ ਮਨਾਉਣ ਦੇ ਫੈਸਲ਼ੇ ਬਾਰੇ ਕਾਫੀ ਪ੍ਰਤੀਕਰਮ ਹੋਇਆ ਹੈ। ਕੁਝ ਲੋਕ ਉਸ ਨੂੰ ਮਹਾਨ ਸ਼ਹਿਨਸ਼ਾਹ, ਧਰਮ ਨਿਰਪਖ, ਲੋਕ ਰਾਜ ਦਾ ਸਮਰਥਕ, ਦਿਆਲੂ ਤੇ ਸਿਖ ਨਾਇਕ ਗਿਣਦੇ ਹਨ। ਦੂਜੇ ਪਾਸੇ ਕੁਝ ਲੋਕ ਉਸ ਦੀ ਤਾਜਪੋਸ਼ੀ ਦਾ ਦਿਨ ਇਹ ਕਹਿ ਕੇ ਮਨਾਉਣ ਦਾ ਵਿਰੋਧ ਕਰਦੇ ਹਨ ਕਿ ਉਹ ਸਿਖ ਰਵਾਇਤਾਂ ਦਾ ਪਾਲਣਹਾਰ ਨਹੀਂ ਸੀ। ਉਹ ਕਈ ਵਿਅਕਤੀਗਤ ਕਮਜ਼ੋਰੀਆਂ ਦਾ ਮਾਲਕ ਸੀ।

ਦਰਅਸਲ ਅਸੀਂ ਗਲਤ ਕਰਦੇ ਹਾਂ ਜਦੋਂ ਕਿਸੇ ਇਤਿਹਾਸਕ ਹਸਤੀ ਨੂੰ ਅਜ ਦੇ ਨਾਪ ਤੋਲ ਨਾਲ ਨਾਪਦੇ ਹਾਂ। ਜਿਹੜੀਆਂ ਲੋਕ ਰਾਜੀ, ਧਰਮ ਨਿਰਪਖਤਾ ਤੇ ਮਨੁਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਅਸੀਂ ਅਜ ਅਪਣਾਈਆਂ ਹਨ, ਇਹ ਦੋ ਸੌ ਸਾਲ ਪਹਿਲਾਂ ਸੋਚੀਆਂ ਵੀ ਨਹੀਂ ਜਾ ਸਕਦੀਆਂ ਸਨ। ਮਨੁਖ ਦੇ ਅਨੁਭਵਾਂ, ਸੋਚਾਂ ਤੇ ਸਮਝਦਾਰੀਆਂ ਦਾ ਸਫਰ ਜਾਰੀ ਹੈ।

ਇਸ ਵਿਚ ਕੋਈ ਸ਼ਕ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਇਕ ਸਫਲ ਬਾਦਸ਼ਾਹ ਤੇ ਆਪਣੇ ਰਾਜ ਨੂੰ ਸਥਾਪਤ, ਮਜ਼ਬੂਤ ਤੇ ਉਸ ਦਾ ਵਿਸਥਾਰ ਕਰਨ ਲਈ ਆਪਣੇ ਸਮੇਂ ਦਾ ਨਿਪੁੰਨ ਪ੍ਰਸ਼ਾਸਕ ਤੇ ਨੀਤੀਵਾਨ ਸੀ। ਉਹ ਪੰਜਾਬ ਦੇ ਇਤਿਹਾਸ ਦਾ ਸ੍ਰੋਮਣੀ ਤੇ ਭਾਰਤ ਦੇ ਇਤਿਹਾਸ ਦਾ ਮਹਤਵਪੂਰਨ ਅੰਗ ਹੈ।

ਇਤਿਹਾਸ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਇਕ ਆਪਣੀ ਹੀ ਕਿਸਮ ਦੀ ਜਗ੍ਹਾ ਹੈ। ਉਸ ਦੀ ਤੁਲਨਾ ਚੰਦਰ ਗੁਪਤ, ਅਕਬਰ ਜਾਂ ਟੀਪੂ ਸੁਲਤਾਨ ਨਾਲ ਨਹੀਂ ਕੀਤੀ ਜਾ ਸਕਦੀ ਜਿਵੇਂ ਕੋਈ ਲੇਖਕਾਂ ਨੇ ਕੋਸ਼ਿਸ਼ ਕੀਤੀ ਹੈ। ਖੁਸ਼ਵੰਤ ਸਿੰਘ ਨੇ ਆਪਣੀ ਇਕ ਕਿਤਾਬ ਦੇ ਮੁਖ ਬੰਦ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਨਪੋਲੀਅਨ ਦੇ ਸਮਾਨਅੰਤਰ ਪੇਸ਼ ਕੀਤਾ ਹੈ। ਇਹ ਸਹੀ ਨਹੀਂ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਇਕ ਰਾਜ ਘਰਾਣੇ ਵਿਚ ਹੋਇਆ ਪਰ ਨਪੋਲੀਅਨ ਇਕ ਸਿਪਾਹੀ ਤੋਂ ਬਾਦਸ਼ਾਹ ਬਣਿਆ ਸੀ। ਰਣਜੀਤ ਸਿੰਘ ਨੇ ਰਾਜ ਕਰਨ ਲਈ ਧਰਮ ਦਾ ਸਹਾਰਾ ਲਿਆ ਪਰ ਨਪੋਲੀਅਨ ਨੇ ਰੋਮ ਦੇ ਪੋਪ ਨੂੰ ਲਲਕਾਰਿਆ, ਕਦੇ ਰਬ ਦਾ ਨਾਂ ਨਹੀਂ ਲਿਆ ਅਤੇ ਆਪਣੇ ਸਿਰ ਉਪਰ ਤਾਜ ਪੋਪ ਤੋਂ ਨਹੀਂ ਰਖਵਾਇਆ, ਖੁਦ ਚੁਕ ਕੇ ਰਖਿਆ। ਸਪਸ਼ਟੀਕਰਨ ਵਿਚ ਦਸਿਆ ਕਿ ਉਸ ਨੂੰ ਬਾਦਸ਼ਾਹ ਰਬ ਨੇ ਨਹੀਂ ਬਣਾਇਆ, ਉਹ ਆਪਣੀ ਹਿੰਮਤ ਨਾਲ ਬਣਿਆ ਸੀ। ਸਭ ਤੋਂ ਵਡਾ ਫਰਕ ਇਹ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਦੇ ਡਾਢੇ ਨਾਲ ਟਕਰ ਨਹੀਂ ਲਈ ਤੇ ਕਦੇ ਹਾਰ ਦਾ ਮੂੰਹ ਨਹੀਂ ਵੇਖਿਆ ਪ੍ਰੰਤੂ ਨਪੋਲੀਅਨ ਨੇ ਦੁਨੂਆਂ ਦੀਆਂ ਵਡੀਆਂ ਤਾਕਤਾਂ ਨੂੰ ਲਲਕਾਰਿਆ ਤੇ ਵਡੀਆਂ ਜਿਤਾਂ ਦੇ ਨਾਲ ਨਾਲ ਭਿਆਨਕ ਹਾਰਾਂ ਵੀ ਸਹੀਆਂ। ਹਾਰਾਂ ਖਾ ਕੇ ਉਠਣਾ ਤੇ ਫਿਰ ਲੜਨਾ ਉਸ ਦੀ ਖਾਮੀਅਤ ਸੀ।

ਇਤਿਹਾਸਕ ਮਹਤਵ ਨੂੰ ਪ੍ਰਵਾਨ ਕਰਦੇ ਹੋਏ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਇਕ ਅਦਰਸ਼ ਰਾਜ ਨਹੀਂ ਮੰਨਿਆ ਜਾ ਸਕਦਾ ਜੋ ਆਉਣ ਵਾਲੀਆਂ ਸਰਕਾਰਾਂ ਲਈ ਕੋਈ ਨਮੂਨਾ ਪੇਸ਼ ਕਰ ਸਕੇ। ਪੰਜਾਬ ਵਿਚ ਕੁਝ ਵਿਰੋਧੀ ਦਲਾਂ ਦੇ ਆਗੂ ਕਈ ਵਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀ ਤੁਲਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਕਰਕੇ ਨੁਕਤਾਚੀਨੀ ਕਰਦੇ ਹਨ। ਇਸ ਵਿਚ ਕੋਈ ਤੁਕ ਨਹੀਂ। ਪ੍ਰਕਾਸ਼ ਸਿੰਘ ਬਾਦਲ ਨਾ ਮਹਾਰਾਜਾ ਰਣਜੀਤ ਸਿੰਘ ਹੋ ਸਕਦਾ ਹੈ ਤੇ ਨਾ ਹੀ ਉਸ ਨੂੰ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਹਾਰਾਜਾ ਨੂੰ ਵੋਟਾਂ ਦੀ ਜ਼ਰੂਰਤ ਨਹੀਂ ਸੀ, ਪਰ ਬਾਦਲ ਨੂੰ ਹੈ।

ਅਕਸਰ ਜਦੋਂ ਅਸੀਂ ਕਿਸੇ ਦੀ ਤਾਰੀਫ ਕਰਨ ਲਗਦੇ ਹਾਂ ਤਾਂ ਇਕੇ ਪਾਸੇ ਦੀਆਂ ਕਹਾਣੀਆਂ ਘੜੀ ਜਾਂਦੇ ਹਾਂ। ਦਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਾਲ ਪੈ ਗਿਆ ਤੇ ਉਸ ਨੇ ਖਜ਼ਾਨੇ ਦੇ ਮੂੰਹ ਖੋਲ੍ਹ ਦਿਤੇ। ਲੋਕੀਂ ਕਣਕ ਦੀਆਂ ਬੋਰੀਆਂ ਭਰ ਭਰ ਘਰਾਂ ਨੂੰ ਲਿਜਾਣ ਲਗੇ। ਇਕ ਬੰਦੇ ਤੋਂ ਬੋਰੀ ਨਹੀਂ ਚੁਕੀ ਗਈ ਤਾਂ ਭੇਸ ਵਟਾ ਕੇ ਘੁੰਮ ਰਹੇ ਮਹਾਰਾਜਾ ਨੇ ਆਪ ਪਿਠ ਤੇ ਚੁਕ ਕੇ ਉਸ ਦੇ ਘਰ ਪਹੁੰਚਾਈ। ਇਹੋ ਜਿਹੀਆਂ ਤਾਰੀਫਾਂ ਕਰਦੇ ਅਸੀਂ ਇਹ ਨਹੀਂ ਸੋਚਦੇ ਕਿ ਮਹਾਰਾਜਾ ਰਣਜੀਤ ਸਿੰਘ ਕੋਲ ਕਣਕ ਦੀਆਂ ਬੋਰੀਆਂ ਕਿਥੋਂ ਆਈਆਂ। ਉਹ ਖੇਤੀ ਤਾਂ ਕਰਦਾ ਨਹੀਂ ਸੀ। ਹੋਰ ਬਾਦਸ਼ਾਹਾਂ ਦੀ ਤਰ੍ਹਾਂ ਉਸ ਦੇ ਖਜ਼ਾਨੇ ਵੀ ਲੋਕਾਂ ਉਪਰ ਲਗਾਏ ਭਾਈ ਮਾਮਲੇ ਦੀ ਉਗਰਾਹੀ ਤੇ ਲੁਟ ਦੇ ਮਾਲ ਨਾਲ ਹੀ ਭਰੇ ਸਨ। ਭਾਵੇਂ ਪੂਰੀ ਕਹਾਣੀ ਇਸ ਤਰ੍ਹਾਂ ਨਾ ਹੋਵੇ, ਉਸ ਦਾ ਪਰਜਾ ਨਾਲ ਹੇਜ ਜ਼ਰੂਰ ਹੋਵੇਗਾ।

ਇਸੇ ਤਰ੍ਹਾਂ ਜੇ ਬਚੇ ਪਥਰ ਮਾਰਨ ਤੇ ਰਾਜੇ ਇਹ ਕਹਿ ਕੇ ਮੋਹਰਾਂ ਵੰਡ ਦੇਣ ਕਿ ਕੀ ਉਹ ਬੇਰੀ ਤੋਂ ਵੀ ਗਏ ਗੁਜ਼ਰੇ ਹੋ ਗਏ ਤਾਂ ਲੋਕਾਂ ਕੋਲ ਮੋਹਰਾਂ ਦੀਆਂ ਕਮੀਆਂ ਨਾ ਰਹਿ ਜਾਣ। ਕੋਈ ਇਕ ਅੱਧੀ ਜਨੂੰਨੀ ਘਟਨਾ ਹੋ ਸਕਦੀ ਹੈ। ਰਾਜੇ ਮੋਹਰਾ ਵੰਡਦੇ ਨਹੀਂ, ਉਗਰਾਉਂਦੇ ਹੁੰਦੇ ਹਨ। ਫਿਰ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਬਣੇ ਅਜਿਹੇ ਕਿਸੇ ਪੰਜਾਬੀ ਲੋਕ ਸਾਹਿਤ ਦਾ ਅੰਗ ਬਣ ਚੁਕੇ ਹਨ।

ਮਹਾਰਾਜਾ ਰਣਜੀਤਾ ਸਿੰਘ ਨੇ ਸਿਖ ਧਾਰਮਿਕ ਸਥਾਨਾਂ ਦੀ ਉਸਾਰੀ ਲਈ ਬਹੁਤ ਕੁਝ ਕੀਤਾ। ਉਸ ਨੇ ਨੰਦੇੜ ਵਿਚ ਹਜ਼ੂਰ ਸਾਹਿਬ ਤੇ ਦਿਲੀ ਵਿਚ ਸੀਸ ਗੰਜ ਦੇ ਗੁਰਦੁਆਰੇ ਆਪਣੇ ਰਾਜ ਤੋਂ ਬਾਹਰ ਹੋਣ ਦੇ ਬਾਵਜੂਦ ਬਣਾਏ ਅਤੇ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਉਪਰ ਸੋਨਾ ਲਗਾ ਕੇ ਇਸ ਨੂੰ ਸੁਨਹਿਰੀ ਮੰਦਰ ਦਾ ਨਾਂ ਦਿਤਾ। ਇਸ ਤੋਂ ਇਲਾਵਾ ਉਸ ਪਾਸ ਜਿਹੜਾ ਵੀ ਤੋਹਫਾ ਆਉਂਦਾ ਉਹ ਦਰਬਾਰ ਸਾਹਿਬ ਲਈ ਭੇਜ ਦਿੰਦਾ। ਉਸ ਨੇ ਆਪਣੇ ਰਾਜ ਨੂੰ ਖਾਲਸਾ ਰਾਜ ਦਾ ਨਾਂ ਦਿਤਾ ਤੇ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਦੀ ਮਹਿਮਾ ਦੇ ਸਿਕੇ ਚਲਾਏ, ਆਪਣੇ ਨਾਂ ਦੇ ਨਹੀਂ।

ਇਸ ਸਭ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਨੂੰ ਸਿਖ ਨਾਇਕ ਦੇ ਤੌਰ ਤੇ ਪੇਸ ਨਹੀਂ ਕੀਤਾ ਜਾ ਸਕਦਾ। ਉਸ ਵਿਚ ਬਾਦਸ਼ਾਹਾਂ ਵਾਲੇ ਸਾਰੇ ਐਬ ਸਨ। ਉਸ ਦੀਆਂ ਅੱਠ ਰਾਣੀਆਂ ਸਨ ਤੇ ਦਸ ਰਖੈਲਾਂ। ਧਾਰਮਿਕ ਕੰਮਾਂ ਵਿਚ ਵੀ ਉਹ ਆਪਣੀ ਮਰਜ਼ੀ ਦੀਆਂ ਰਹਿਤਾਂ ਚਲਾਉਂਦਾ ਸੀ। ਗੁਰਦੁਆਰਿਆਂ ਦੇ ਪੂਜਾ ਪਾਠ ਵੀ ਉਨ੍ਹਾਂ ਬ੍ਰਾਹਮਣੀ ਰੀਤਾਂ ਨਾਲ ਕੀਤੇ ਜਾਂਦੇ ਸਨ ਜਿਨ੍ਹਾਂ ਬਾਰੇ ਸਿਖ ਗੁਰੂ ਚੌਕਸ ਕਰਦੇ ਰਹੇ। ਸਿਖ ਵਿਚਾਰਧਾਰਾ ਦੇ ਪ੍ਰਚਾਰ ਦੇ ਨਾਂ ਦੀ ਕੋਈ ਚੀਜ਼ ਨਹੀਂ ਸੀ। ਅਜਿਹੇ ਕੋਈ ਕਾਰਨਾਂ ਕਰਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਆਪ ਨੂੰ ਤਾਜਪੋਸ਼ੀ ਸ਼ਤਾਬਦੀ ਸਮਾਰੋਹ ਤੋਂ ਅਲਗ ਕਰ ਲਿਆ ਹੈ। ਇਹ ਉਨ੍ਹਾਂ ਦਾ ਸਹੀ ਫੈਸਲ਼ਾ ਹੈ। ਪਰ ਪੰਜਾਬ ਸਰਕਾਰ ਵਲੋਂ ਇਹ ਦਿਨ ਮਨਾਉਣ ਵਿਚ ਕੋਈ ਹਰਜ ਨਹੀਂ। ਪਰ ਕੇਵਲ ਮਹਾਰਾਜਾ ਰਣਜੀਤ ਸਿੰਘ ਦੀ ਸਹੀ ਇਤਿਹਾਸਕ ਜਗ੍ਹਾ ਹੀ ਸਾਹਮਣੇ ਰਖਣੀ ਚਾਹੀਦੀ ਹੈ। ਜੋ ਲੋਕ ਸਰਕਾਰ ਵਲੋਂ ਇਹ ਦਿਨ ਮਨਾਏ ਜਾਣ ਦਾ ਇਸ ਕਰਕੇ ਵਿਰੋਧ ਕਰਦੇ ਹਨ ਕਿ ਮਹਾਰਾਜਾ ਸਿਖ ਰਵਾਇਤਾਂ ਦਾ ਪਾਲਕ ਨਹੀਂ ਸੀ, ਉਹ ਭੁਲ ਜਾਂਦੇ ਹਨ ਕਿ ਪੰਜਾਬ ਸਰਕਾਰ ਕੋਈ ਸਿਖ ਸੰਸਥਾ ਨਹੀਂ ਹੈ।

ਮਹਾਰਾਜਾ ਰਣਜੀਤ ਸਿੰਘ ਦੀ ਧਾਰਮਿਕ ਨਿਮਰਤਾ ਦਾ ਸਬੂਤ ਦੇਣ ਲਈ ਦਸਿਆ ਜਾਂਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਅਕਾਲ ਤਖਤ ਦੇ ਸਾਹਮਣੇ ਕੋੜੇ ਖਾਣ ਲਈ ਪੇਸ਼ ਕਰ ਦਿਤਾ ਸੀ। ਜ਼ਰੂਰ ਚੰਗੀ ਗਲ ਹੈ। ਪਰ ਇਸ ਵਿਚ ਇਹ ਵੇਖਣਾ ਜ਼ਰੂਰੀ ਹੈ ਕਿ ਉਹ ਕਿਸ ਮਾਮਲੇ ਵਿਚ ਅਕਾਲ ਤਖਤ ਅਗੇ ਨਿਵਿਆਂ ਸੀ। ਉੁਸ ਉਪਰ ਇਕ ਮੁਸਲਮਾਨ ਨਾਚੀ ਮੋਰਾਂ ਨਾਲ ਸਬੰਧ ਰਖਣ ਦਾ ਦੋਸ਼ ਸੀ। ਪਰ ਜੇ ਕਿਤੇ ਅਕਾਲ ਤਖਤ ਨੇ ਅੰਮ੍ਰਿਤਸਰ ਦੀ ਸੰਧੀ ਜਾਂ ਰੋਪੜ ਦੀ ਸੰਧੀ ਨਾ ਕਰਨ ਨੂੰ ਕਿਹਾ ਹੁੰਦਾ ਤਾਂ ਪਤਾ ਲਗ ਜਾਣਾ ਸੀ ਕਿ ਅਕਾਲ ਤਖਤ ਤੇ ਸ਼ਾਹੀ ਤਖਤ ਵਿਚ ਕੀ ਫਰਕ ਹੁੰਦਾ ਹੈ। ਉਸ ਵੇਲੇ ਦੇ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲ਼ਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਕਿਸੇ ਰਾਜਨੀਤੀ ਦੀ ਦੁਖਦੀ ਰਗ ਤੇ ਹਥ ਨਹੀਂ ਰਖਿਆ ਸੀ। ਮਹਾਰਾਜਾ ਨੇ ਰਾਜਨੀਤੀ ਵਿਚ ਕਿਸੇ ਦਾ ਦਖਲ ਨਹੀਂ ਬਰਦਾਸ਼ਤ ਕਰਨਾ ਸੀ। ਅਜ ਉਸ ਦੀਆਂ ਉਦਾਹਰਣਾਂ ਦੇ ਕੇ ਇਕ ਮੁਖ ਮੰਤਰੀ ਨੂੰ ਅਸਤੀਫਾ ਦੇਣ ਤੇ ਇਕ ਰਾਜਨੀਤਕ ਪਾਰਟੀ ਦੇ ਪ੍ਰਧਾਨ ਨੂੰ ਪਾਰਟੀ ਭੰਗ ਕਰਨ ਲਈ ਕਹਿਣਾ ਗਲਤ ਹੋਵੇਗਾ।

ਅਜ ਦੇ ਪੰਜਾਬ ਦਾ ਅੱਧਾ ਹਿਸਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਹਰ ਸੀ। ਉਸ ਵੇਲੇ ਵੀ ਅੱਧੀ ਸਿਖ ਆਬਾਦੀ ਸਿਖ ਰਾਜ ਤੋਂ ਬਾਹਰ ਸੀ। ਰਪੋੜ ਦੀ ਸੰਧੀ ਉਪਰ ਅੰਗੂਠਾ ਲਗਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਤੋਂ ਪੂਰਬ ਵਲ ਦਾ ਸਾਰਾ ਇਲਾਕਾ ਅੰਗਰੇਜ਼ਾਂ ਦਾ ਮੰਨ ਲਿਆ ਸੀ। ਅੰਗਰੇਜ਼ਾਂ ਦੀਆ ਸਿਖਾਂ ਨਾਲ ਲੜਾਈਆਂ ਵਿਚ ਸਤਲੁਜ ਤੋਂ ਇਧਰ ਦੀਆਂ ਸਿਖ ਰਿਆਸਤਾਂ ਨੇ ਅੰਗਰੇਜ਼ਾਂ ਦਾ ਸਾਥ ਦਿਤਾ ਸੀ। ਸ਼ਾਹ ਮੁਹੰਮਦ ਨੇ ਲਿਖ ਤਾਂ ਦਿਤਾ ਕਿ "ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁਟੇ' ਪਰ ਅੰਗਰੇਜ਼ ਫੌਜ ਵਿਚ ਭਾਰੀ ਗਿਣਤੀ ਸਿਖ ਤੇ ਹਿੰਦੂ ਸਿਪਾਹੀ ਸਨ।

ਸਿਖ ਇਤਿਹਾਸਕਾਰ ਡਾ ""ਕਿਰਪਾਲ ਸਿੰਘ"" ਨੇ ਆਪਣੀ ਕਿਤਾਬ ਸਿਖ ਇਤਿਹਾਸ ਦੇ ਵਿਸ਼ੇਸ਼ ਪਖ ਵਿਚ ਲਿਖਿਆ ਹੈ, 'ਮਹਾਰਾਜਾ ਰਣਜੀਤ ਸਿੰਘ ਸਤਲੁਜ ਨੂੰ ਹਦ ਮੰਨਣ ਨੂੰ ਤਿਆਰ ਨਹੀਂ ਸੀ ਤੇ ਸਾਰੇ ਖਾਲਸਾ ਪੰਥ ਨੂੰ ਇਕ ਝੰਡੇ ਥਲੇ ਲਿਆਉਣਾ ਚਾਹੁੰਦਾ ਸੀ। ਜੇ ਉਹ ਇਸ ਆਦਰਸ਼ ਵਿਚ ਕਾਮਯਾਬ ਹੋ ਜਾਂਦਾ ਤਾਂ ਉਸ ਦਾ ਦਰਜਾ ਸਿਖ ਇਤਿਹਾਸ ਵਿਚ ਉਹੀ ਹੁੰਦਾ ਜੋ ਇਸ ਵੇਲੇ ਅਮਰੀਕਨ ਇਤਿਹਾਸ ਵਿਚ ਅਬਰਾਹਮ ਲਿੰਕਨ ਤੇ ਜਰਮਨੀ ਦੇ ਇਤਿਹਾਸ ਵਿਚ ਬਿਸਮਾਰਕ ਨੂੰ ਪ੍ਰਾਪਤ ਸੀ'। ਇਸ ਵਿਚ ਉਨ੍ਹਾਂ ਦੀ ਪਹਿਲੀ ਗਲ ਤਾਂ ਮੰਨੀ ਜਾ ਸਕਦੀ ਹੈ ਕਿ ਮਹਾਰਾਜਾ ਸਤਲੁਜ ਨੂੰ ਹਦ ਨਹੀਂ ਮੰਨਣਾ ਚਾਹੁੰਦਾ ਸੀ, ਆਖਿਰ ਉਸ ਨੇ ਅੰਬਾਲਾ ਤਕ ਆਪਣਾ ਰਾਜ ਬਣਾਇਆ ਸੀ। ਪਰ ਦੂਜੀ ਗਲ ਵਿਚ ਬਹੁਤ ਵਡੀ ਜੇ ਹੈ। ਲਿੰਕਨ ਤੇ ਬਿਸਮਾਰਕ ਦੇ ਬਰਾਬਰ ਤਾਂ ਉਹ ਫਿਰ ਵੀ ਨਹੀਂ ਪਹੁੰਚ ਸਕਦਾ ਸੀ ਪਰ ਉਹ ਇਕ ਇਲਾਕਾ ਤਾਂ ਹੀ ਰਖ ਸਕਦਾ ਸੀ ਜੇ ਅੰਗਰੇਜ਼ ਚਾਹੁੰਦਾ। ਪਰ ਅੰਗਰੇਜ਼ ਨਹੀਂ ਚਾਹੁੰਦਾ ਸੀ। ਉਹ ਪੰਜਾਬ ਨੂੰ ਇਕ ਵੀ ਨਹੀਂ ਕਰਨਾ ਚਾਹੁੰਦਾ ਸੀ ਤੇ ਮਹਾਰਾਜਾ ਨੂੰ ਪਛਮੀ ਸਰਹਦ ਨਾਲ ਠੋਕ ਕੇ ਅਫਗ਼ਾਨਾਂ ਦੇ ਗਲ ਪਾ ਕੇ ਏਧਰੋਂ ਸੁਰਖਰੂ ਵੀ ਹੋਣਾ ਚਾਹੀਦਾ ਸੀ।

ਦਰਅਸਲ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਹੀ ਤਰ੍ਹਾਂ ਵਰਤਿਆ। ਦਖਣ ਤੇ ਪੂਰਬ ਵਿਚ ਉਨ੍ਹਾਂ ਦੇ ਕਈ ਕੰਮ ਬਕਾਇਆ ਸਨ। ਸਿਖ ਰਾਜ ਨੇ ਅਫਗ਼ਾਨਾਂ ਨੂੰ ਕੇਵਲ ਰੋਕੀ ਹੀ ਨਹੀਂ ਰਖਿਆ, ਅੰਗਰੇਜ਼ਾਂ ਦੇ ਕੰਮ ਆਉਣ ਲਈ ਭਾਰਤ ਦੀ ਸੀਮਾ ਵੀ ਵਧਾਈ। ਦੋ ਦੇਸੀ ਤਾਕਤਾਂ ਲੜ ਲੜ ਕੇ ਮਰੀ ਜਾਣ, ਅੰਗਰੇਜ਼ਾਂ ਨੂੰ ਹੋਰ ਕੀ ਚਾਹੀਦਾ ਸੀ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਮਹਾਰਾਜਾ ਦਾ ਰਾਜ ਕਿਤਨਾ ਵੀ ਵਿਕਸਤ ਜਾਂ ਸਕਤੀਸ਼ਾਲੀ ਕਿਉਂ ਨਾ ਹੋ ਜਾਵੇ, ਉਹ ਅੰਗਰੇਜ਼ ਦੇ ਬਰਾਬਰ ਨਹੀਂ ਹੋ ਸਕਦਾ। ਉਧਰ ਮਹਾਰਾਜਾ ਰਣਜੀਤ ਸਿੰਘ ਦੇ ਵੀ ਕੋਈ ਕੌਮੀ ਜਾਂ ਧਾਰਮਿਕ ਉਦੇਸ਼ ਨਹੀਂ ਸਨ। ਜਿਸ ਤਰ੍ਹਾਂ ਆਮ ਤੌਰ ਤੇ ਬਾਦਸ਼ਾਹਾਂ ਦੀਆਂ ਸੋਚਾਂ ਹੁੰਦੀਆਂ ਹਨ, ਉਹ ਆਪਣੀ ਜ਼ਿੰਦਗੀ ਐਸ਼ੋ ਆਰਾਮ, ਸਤਿਕਾਰ ਤੇ ਰੋਅਬ ਦਾਬ ਨਾਲ ਬਿਤਾਉਣੀ ਚਾਹੁੰਦਾ ਸੀ। ਇਸ ਵਿਚ ਉਹ ਪੂਰੀ ਤਰ੍ਹਾਂ ਮਾਯਾਬ ਹੋਇਆ। ਅਨਪੜ੍ਹ ਹੁੰਦਿਆਂ ਹੋਇਆਂ ਵੀ ਇਨ੍ਹਾਂ ਮੰਤਵਾਂ ਨੂੰ ਨਿਪੁਨਤਾ ਨਾਲ ਹਾਸਲ ਕਰਨਾ ਉਸ ਦੀ ਖੂਬੀ ਸੀ ਤੇ ਇਸੇ ਦੀ ਦਾਦ ਦੇਣੀ ਬਣਦੀ ਹੈ।ਉਸ ਨੇ ਕਿਹਾ ਮਹਾਰਾਜਾ ਰਣਜੀਤ ਸਿੰਘ? ਉਸ ਦੀਆਂ ਗਲਾਂ ਕਰਦੇ ਹੋ? ਬੜਾ ਪ੍ਰਤਾਪੀ ਰਾਜਾ ਹੈ। ਜਦੋਂ ਸੌਂਦਾ ਹੈ ਸਿਰਹਾਣੇ ਦੇ ਦੋਵੇਂ ਪਾਸੇ ਗੁੜ ਦੀ ਇਕ ਇਕ ਰੋੜੀ ਰਖ ਲੈਂਦਾ ਹੈ। ਇਧਰ ਪਾਸਾ ਮੋੜੇ ਤਾਂ ਇਧਰੋਂ ਚਕੀ ਵਢ ਲਵੇ, ਉਧਰ ਪਾਸਾ ਮੋੜੇ ਤਾਂ ਉਧਰੋਂ ਚਕੀ ਵਢ ਲਵੇ। ਉਸ ਨੂੰ ਕਿਸੇ ਚੀਜ਼ ਦਾ ਘਾਟਾ ਹੈ?[/size][/color]

236


ਜਦ ਉੱਡਕੇ ਆਏ ਬਾਹਰ
ਕੁੱਝ ਨਾ ਕੁੱਝ ਹੋਇਆ ਵਾਰ

ਪੰਜ ਪਾਣੀ ਕਰਦੇ ਯਾਦ
ਦੁੱਖਦਾ ਉੱਡਣ ਤੋਂ ਬਾਅਦ

ਪਿੰਜਰ ਤੁਸੀਂ ਹੀ ਛੱਡਿਆ
ਇਥੇ ਆਕੇ ਝੰਡਾ ਗੱਡਿ‌ਆ

ਅਣਜਾਣ ਹੋ ਗਿਆ ਦੇਸ
ਉਪਰਾ ਹਾਲੇ ਵਿਦੇਸ

ਅੱਖਾਂ ਅੱਗੇ ਅੰਗ੍ਰੇਜ਼ ਬਣ ਗਏ ਨਿਆਣੇ
ਖਾਕ ਵਿਚ ਗੁਆਚ ਗਏ ਪੰਜਾਬ ਦੇ ਸਿਆਣੇ

ਆਖਦਾ "ਰੂਪ" ਹੁਣ
ਕਿਉਂ ਰੋਂਦੇ ਪਰਵਾਸੀਓ?

237

Kartar Singh Sarabha, a Ghadr revolutionary was born in 1886 in the village of Sarabha, in Ludhiana district of the Punjab in the house of Mangal Singh, a well-to-do farmer (Jutt). After receiving his primary education in his own village, Kartar Singh entered the Malwa Khalsa High school at Ludhiana for his matriculation. He was in tenth class when he went to live with his uncle in Orissa where, after finishing high school, he joined college. In 1912, when he was barely 16 years old he sailed for San Francisco (U.S.A), and joined the University of California at Berkeley, enrolling for a degree in chemistry. His association with Nalanda club of Indian students at Berkeley aroused his patriotic sentiments and he felt agitated about the treatment immigrants from India, especially manual, worker received in the United States.

When the Ghadr party was founded in mid-1913 with Sohan Singh, a Sikh peasent from Bhakna village in Amritsar district, as president and Hardyal as secretary, Kartar Singh stopped his university work, moved in with Har Dyal and became his helpmate in running the revolutionary newspaper Ghadr (revolt). He undertook the responsibility for printing of the Gurmukhi edition of the paper. He composed patriotic poetry for it and wrote articles. He also went out among the Sikh farmers and arranged meetings at whch he and other Ghadr leaders made speeches urging them to united action against British. At a meeting at Sacremento, California, on 31 October 1913, he jumpedd to the stage and began to sing: "chalo chaliye desh nu Yuddha karen, eho aakhiri vachan te farman ho gaye" (come! let us go and join the battle of freedom; the final call has come, let us go!" Kartar Singh was one of the first to follow his own call.

As World was I broke out, members of Ghadr party were openly exhorted to return to India to make armed revolt against the British. Kartar singh left the united states on 15 September 1914, nearly a month ahead of the main body of Sikhs who were to follow. He returned to India via Colombo, resolved to set up in his village a centre on the model of Ghadr party's yugantar Ashram in San Francisco. When Bhai Parmanand arrived in India in December 1914 to lead the movement, kartar singh was charged with spreading the network in Ludhiana district. In this connection he went to Bengal to secure weapons, and made contacts with revolutionaries such as Visnu Ganesh Pingley, Sachindra Nath Sanyal and Rash Bihari Bose. With Pingley, Kartar Singh visited cantonments at Meerut, Agra, Benaras, Allahabad, Ambala, Lahore and Rawalpind, with a view to inciting soldiers to revolt. As far as armaments, Kartar Singh and his associates succeeded in manufacturing bombs on a small scale at Jhabeval and later at Lohtbaddi, both in Ludhiana district, Kartar Singh organized and participated in raids on the villages of Sahneval and Mansuran in January 1915, in order to procure funds for the party.

In February 1915, just before the planned revolt was to erupt, there was a massive roundup of the Ghadr leaders, following the disclosures made by a police informer, Kirpal, who had surreptiously gained admittance into the party. Kartar Singh, Jagat Singh of Sursingh, and Harnam Singh Tundilat escaped to Kabul. All three however came back to Punjab to continue their work. The were seized on 2 March 1915 at Wilsonpur, in Shahpur district, where they had gone to incite the troops of the 22nd Cavalry.

The trial of arrested leaders in the Lahore conspiracy cases of 1915-1916 highlighted the role of Kartar Singh Sarabha in the movement. His defense ws just one eloquent statement of his revolutionary creed. He was sentenced to death on 13 September 1915 and he received the hangman's noose on 16 November 1915 singh his favourite patriotic song. A statue of Kartar Singh, erected n the city of Ludhiana commemorates his legendary heroism. He has also been immortalized in the fictional account Ikk Mian Do Talwaran by the famous Punjabi novelist, Nanak Singh.

238
ਪਿਆਰੇ ਦੋਸਤੋ,
ਇਸ topic ਵਿਚ ਸ਼ਿਵ ਕੁਮਾਰ ਜੀ ਦਿਆ complete ਰਚਨਾਂਵਾਂ ਨੂੰ ਪੰਜਾਬੀ ਵਿਚ ਲਿਖ ਕੇ ਹੀ post ਕੀਤਾ ਜਾਵੇ, ਉਮੀਦ ਹੈ ਸਾਰੇ ਦੋਸਤ ਸਾਥ ਦੇਣਗੇ

ਧੰਨਵਾਦ ਜੀ

239
Before 3000 BC   Aboriginals of Punjab
3000 BC - 2000 BC   Indus Valley Civilization
2000 BC - 1500 BC   Aryans Invade the Punjab
2000 BC - 500 BC   Aryan Civilization
   Vedas Composed in the Punjab
   Development of Caste System
800 BC   Invasion of Punjab by Semiramis
650 BC   Invasion of Punjab by Ancient Scythians
550 BC - 500 BC   Persian Invasion of Punjab
550 BC - 400 AD   Spread of Buddhism in Punjab
321 BC   Invasion of Punjab Alexander
273 BC - 232 BC   Period of Ashoka
206 BC   Invasion by Antiochus
165 BC   Invasion by Eneradites
110 BC - 400   Scythians Invade Punjab, Rule Punjab
400 - 711   Turks, Kashmiri Kings Conquer Punjab
711 - 962   Arabs Invade Punjab
   Rajputs Expel Arabs, Rule the Punjab
962 - 1186   Turks Invade Punjab, Ghaznivide Dynasty
1186 - 1205   Ghori Dynasty
1205 - 1288   Tartar Dynasty
1288 - 1321   Khiljai Dynasty
1321 - 1395   Toghlak Dynasty
1396   Invasion of Punjab by Tymur
1416 - 1450   Dynasty of the Syads
1450 - 1526   Lodi Dynasty
1469 - 1539   Period of Guru Nanak
1519   Moghals, under Baber, Invade Punjab
1526 - 1540   Moghal Dynasty
1539 - 1675   Period of 8 Sikh Gurus After Nanak
1540   Sher Shah Conquers Punjab
1540 - 1555   Sur Dynasty
1555   Moghals, under Humayun, Conquer Punjab
1556 - 1605   Akber Ascends the Throne, Rules Punjab
1605 - 1658   Jahangir, Shah Jahan
1658 - 1707   Muhyuddin Aurangzeb
1675 - 1708   Guru Gobind Singh
1699   Birth of the Khalsa
1708 - 1715   Conquests of Banda Bahadur
1713   Muhammad Farrukhseer Ascends the Throne
1739   Invasion of Nadir Shah
1748   Ahmad Shah
1764 - 1799   Rule of Sikh Misls
1799 - 1839   Rule by Maharaja Ranjit Singh
1849   Annexation of the Punjab
1849 - 1947   British Rule
1947   Punjab Divided Between India and Pakistan






240
Knowledge / ਪਰਾਂ ਵਾਲਾ ਬੂਟ..shoes(STORY)
« on: June 11, 2010, 12:35:07 AM »
ਮਨੁੱਖ ਦੀ ਖੋਪੜੀ ਥੱਲੇ ਪਿਲ ਪਿਲੇ ਜਿਹੇ ਮਾਦੇ ਵਿਚ ਜਿਊਂ ਹੀ ਸੂਝ ਨੇ ਜਨਮ ਲਿਆ ਉਸ ਨੇ ਆਪਣਾ ਰਹਿਣ ਸਹਿਣ ਜਾਨਵਰਾਂ ਤੋਂ ਵਖਰਾ ਲਿਆ।ਉਸਨੇ ਆਪਣੇ ਸੁਖ ਆਰਾਮ ਲਈ ਸਾਧਨ ਜੁਟਾਉਣੇ ਸ਼ੁਰੂ ਕਰ ਦਿਤੇ। ਮਨੁੱਖ ਦੀ ਸੂਝ ਕਾਰਨ ਹੀ ਮੇਰਾ ਗਠਨ ਹੋਇਆ। ਕਦ ਹੋਇਆ, ਇਸ ਬਾਰੇ ਨਿਸਚਤ ਰੂਪ ਵਿਚ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਗੱਲ ਪਰਪਕ ਹੈ ਕਿ ਮੈਂ ਅਤੇ ਮਨੁੱਖ ਹਜ਼ਾਰਾਂ ਸਾਲ ਤੋਂ ਇਕਠੇ ਤੁਰੇ ਆ ਰਹੇ ਹਾਂ। ਮਨੁੱਖ ਦੀ ਸੋਚ ਵਿਚ ਵਾਧਾ ਹੋਣ ਦੇ ਨਾਲ ਨਾਲ ਮੇਰੀ ਰੂਪ ਰੇਖਾ ਵੀ ਬਦਲਦੀ ਗਈ।
ਘਾ ਫੂਸ ਅਤੇ ਰੁਖਾਂ ਦੇ ਪੱਤਿਆਂ ਨਾਲ ਤੰਨ ਢਕਣ ਵਾਲੇ ਮਨੁੱਖ ਨੂੰ ਜਦ ਚਮੜੇ ਦੀ ਸੋਝੀ ਆਈ ਤਾਂ ਤੰਨ ਦੇ ਨਾਲ ਨਾਲ ਪੈਰਾਂ ਤੇ ਵੀ ਚਮੜੇ ਦੇ ਢਿਲੇ ਢਿਲੇ ਥੈਲੇ ਜਿਹੇ ਬੰਨ ਲਏ। ਛੇਤੀ ਹੀ ਢਿਲੇ ਢਿਲੇ ਬਸਤ੍ਰ ਅਤੇ ਪੈਰੀਂ ਪਾਏ ਥੈਲੇ ਤਸਮੇਂ ਤਣੀਆਂ ਪਾ ਕੇ ਕਸ ਲਏ।
ਮਨੁੱਖ ਨੇ ਆਪਣੇ ਵਿਕਾਸ ਦੇ ਨਾਲ ਨਾਲ ਮੇਰਾ ਵੀ ਪੂਰਾ ਧਿਆਨ ਰਖਿਆ। ਸੂਈ ਦੀ ਕਾਢ੍ਹ ਨੇ ਤਾਂ ਮੇਰੀ ਰੂਪ ਰੇਖਾ ਹੀ ਬਦਲ ਦਿਤੀ। ਪੈਰ ਦੇ ਥੱਲੇ ਅਤੇ ਪੈਰ ਦੇ ਉਪਰ ਵਾਲੇ ਹਿਸੇ ਨੂੰ ਢਕਣ ਲਈ ਚਮੜੇ ਦੇ ਦੋ ਟੁਕੜਿਆਂ ਨੂੰ ਸੀਣ ਮਾਰ ਕੇ ਮੈਨੂੰ ਇੱਕ ਨਵੀਂ ਸ਼ਕਲ ਦੇ ਦਿਤੀ। ਹੁਣ ਤਕ ਮਨੁੱਖ ਨੂੰ ਵਸਤੂਆਂ ਨੂੰ ਨਾਂ ਵੀ ਦੇਣੇ ਆ ਗਏ ਸਨ ਇਸ ਲਈ ਪੰਜਾਬੀਆਂ ਨੇ ਮੈਨੂੰ ਜੁੱਤੀ ਜਾਂ ਜੁਤਾ ਕਹਿਣਾ ਸ਼ੁਰੂ ਕਰ ਦਿਤਾ ਭਾਵ ਜੁੜਿਆ ਹੋਇਆ। ਇਸ ਸਮੇਂ ਤਕ ਮਰਦ ਅਤੇ ਔਰਤ ਦੇ ਬਸਤ੍ਰਾਂ ਦੀ ਬਣਤਰ ਵਖਰੀ ਹੋ ਚੁਕੀ ਸੀ ਪਰ ਪੈਰ ਢਕਣ ਵਾਲੀ ਭਾਵ ਮੇਰੀ ਹਾਲੇ ਵਖਰੀ ਪਛਾਣ ਨਹੀਂ ਸੀ ਬਣੀ। ਮਰਦ ਅਤੇ ਔਰਤ ਦੀ ਜੁੱਤੀ ਵਿਚ ਕੋਈ ਵਖਰੇਵਾਂ ਨਹੀਂ ਸੀ।
ਜੇ ਮਨੁੱਖ ਨੇ ਵਾਧੇ ਲਈ ਨਰ ਅਤੇ ਮਾਦਾ ਦੀ ਜ਼ਰੂਰਤ ਸਮਝਦਿਆਂ ਹੋਇਆਂ ਮੈਨੂੰ ਵੀ ਨਰ ਅਤੇ ਮਾਦਾ ਵਿਚ ਬਦਲ ਕੇ ਮੇਰਾ ਨਾਮ ਵੀ ਜੈਕ ਤੇ ਜੂਲੀ ਵਾਂਗ ਬੂਟ ਤੇ ਸੈੰਡਲ ਰਖਿਆ ਹੋਵੇ ਤਾਂ ਉਸ ਦੀ ਸੋਚ ਸਹੀ ਸੀ। ਉਸ ਤੋਂ ਉਪਰੰਤ ਤਾਂ ਸਾਡੇ ਪ੍ਰਿਵਾਰ ਵਿਚ ਵੀ ਅੰਤਾਂ ਦਾ ਵਾਧਾ ਹੋਇਆ। ਸੈਡੰਲ ,ਬੂਟ,ਗੁਰਕਾਬੀ,ਚਪਲ,ਲੋਫਰ,ਹਾਈ ਹੀਲ……।।ਬਸ ਪੁਛੋ ਨਾ। ਕੁਝ ਮਰਦ ਨਾਮ ਅਤੇ ਕੁਝ ਜਨਾਨੇ ਅਤੇ ਇਸੇ ਤਰਾਂ ਉਹਨਾਂ ਦੀ ਵਰਤੋਂ ਅਤੇ ਕੁਝ ਨਾਮ ਨਾ ਜਨਾਨੇ ਅਤੇ ਨਾ ਮਰਦ ਬਸ ਸਾਂਝੇ ਜਹੇ ਜੇਹੜਾ ਮਰਜ਼ੀ ਪੈਰੀਂ ਅੜਾ ਲਵੇ। ਸਾਡੀ ਕੀ ਮਜਾਲ ਕਿ ਹੀਲ ਹੁੱਜਤ ਕਰ ਸਕੀਏ।
ਨਾ ਸਮਾ ਖਲੋਇਆ ਅਤੇ ਨਾ ਮਨੁੱਖ। ਖਿਲਰੇ ਕੇਸ ਲੈ ਕੇ ਫਿਰਨ ਵਾਲਾ ਮਨੁੱਖ ਜਦ ਫੈਸ਼ਨ ਵਿਚ ਆ ਗਿਆ ਤਾਂ ਢਿਲਾ ਜਿਹਾ ਚਾਦਰਾ ਪੈਂਟ ਪਜਾਮਿਆਂ ਵਿਚ ਬਦਲ ਗਿਆ। ਖੇਸੀ ਕੋਟ ਵਿਚ ਬਦਲ ਗਈ ਕੁੜਤੇ ਦੀ ਥ੍ਹਾਂ ਕਾਲਰਾਂ ਵਾਲੀ ਕਮੀਜ਼ ਨੇ ਲੈ ਲਈ। ਮੈਨੂੰ ਵੀ ਪਿਛੇ ਨਹੀਂ ਛਡਿਆ ਚਮੜੇ ਦੇ ਨਾਲ ਨਾਲ ਮੇਰੀ ਬਣਤਰ ਲਈ ਵੀ ਕਪੜਾ, ਪਲਾਸਟਕ, ਲੋਹਾ,ਲੱਕੜੀ ਰਬੜ,ਮਖਮਲ……ਪਤਾ ਨਹੀਂ ਹੋਰ ਕੀ ਕੀ ਵਰਤਿਆ ਜਾਣ ਲੱਗਾ। ਹੁਣ ਤਾਂ ਸੀਣ ਪਾਉਣ ਦਾ ਝੰਜਟ ਵੀ ਨਹੀਂ ਰਿਹਾ ਬਸ ਗੂੰਦ ਜਿਹਾ ਲਾ ਕੇ ਹੀ ਜੋੜ ਧਰਦਾ। ਅੰਤਾਂ ਦਾ ਜੋਬਨ ਆਇਆ ਮੇਰੇ ਤੇ ਵੀ।
ਮਾਇਆ ਦਾ ਪਸਾਰ ਹੋਣ ਨਾਲ ਮਨੱਖ ਵਿਚ ਦਰਜਾ ਬੰਦੀ ਹੋਈ ਮੀਰ ਗਰੀਬ ਦਾ ਪਾੜਾ ਵਧਿਆ, ਕਿਤੇ ਕਿਤੇ ਕਿਰਤ ਦੇ ਆਧਾਰ ਤੇ ਜ਼ਾਤਾਂ ਵਿਚ ਵੀ ਲਕੀਰਾਂ ਖਿਚੀਆਂ ਗਈਆਂ। ਆਪਣੇ ਨਾਲ ਨਾਲ ਮਨੁੱਖ ਨੇ ਮੇਰੀ ਵੀ ਦਰਜਾ ਬੰਦੀ ਕਰ ਦਿਤੀ। ਘਰ ਅੰਦਰ ਪਹਿਨਣ ਲਈ ਹੋਰ ਅਤੇ ਬਾਹਰ ਜਾਣ ਲਈ ਹੋਰ, ਕੰਮ ਲਈ ਅਤੇ ਸੈਰ ਸਪਾਟੇ ਲਈ ਵੀ ਵਖਰੇ ਵਖਰੇ ਰੂਪ ਹੋ ਗਏ , ਕੋਈ ਪਹਾੜੀਂ ਚੜ੍ਹਨ ਲਈ ਕੋਈ ਦੌੜਨ ਲਈ ਕੋਈ ਨਚਣ ਲਈ ਕੋਈ ਖੇਡਣ ਲਈ ਇਕ ਹੋਵੇ ਤਾਂ ਦਸਾਂ ਹਰ ਖੇਡ ਲਈ ਵਖਰਾ ਹਰ ਨਾਚ ਲਈ ਵਖਰਾ ਰੂਪ ਹੈ ਮੇਰਾ।
ਮੇਰੇ ਰੂਪ ਰੰਗ ਦਾ ਗਰੀਬ ਨੂੰ ਕੀ ਭਾਅ ਉਸ ਦੇ ਪੈਰ ਤਾਂ ਹਾਲੇ ਵੀ ਨੰਗੇ ਹਨ। ਉਹ ਵਿਚਾਰਾ ਤਾਂ ਇਸ ਮਹਿੰਗਾਈ ਦੇ ਯੁਗ ਵਿਚ ਬਚਿਆਂ ਦੇ ਤਨ ਢਕਣ ਅਤੇ ਢਿਡ ਭਰਨ ਵਿਚ ਹੀ ਬੁਢਾ ਹੁੰਦਾ ਜਾ ਰਿਹਾ ਹੈ। ਪਰ ਧੰਨਵਾਨਾਂ ਦੇ ਚੋਜ ਨਿਆਰੇ ਹਨ । ਇਕ ਦੇਸ ਦੀ ਕੱਲੀ ਮਲਿਕਾ ਪਾਸ 1060 ਜੋੜੇ ( ਫਿਲਪਾਈਨ ਦੀ ਮਲਕਾ ਅਮਿਲਡਾ ਮਾਰਕੋਸ } ਜਦ ਕਿ ਉਸ ਦੀ ਪਰਜਾ ਦੀ ਵਡੀ ਗਿਣਤੀ ਇਕ ਜੋੜਾ ਖਰੀਦਣ ਤੋਂ ਵੀ ਅਸਮਰਥ ਸੀ। ਦੇਸ਼ ਦੀ ਲੇਬਰ ਪਾਰਟੀ ਦਾ ਨੁਮਾਇੰਦਾ ( ਟੋਨੀ ਬਲੇਅਰ } ਦਸ ਸਾਲ ਤਕ ਹੱਥ ਦੇ ਬਣੇ ਹੋਏ ਵਡਮੁਲੇ ਬੂਟ (ਚਰਚ’ਸ } ਪਹਿਨ ਕੇ ਹਰ ਹਫਤੇ ਹਾਊਸ ਆਫ ਕਾਮਨਜ਼ ਵਿਚ ਟੋਹਰ ਨਾਲ ਆਪਣੀ ਮੁਖਾਲਫ ਪਾਰਟੀ ਦੇ ਰੂ ਬਰੂ ਹੁੰਦਾ ਰਿਹਾ। ਇਸ ਕੀਮਤੀ ਬੂਟ ਨੂੰ ਉਹ ਭਾਗਾਂ ਵਾਲਾ ਆਖਿਆ ਕਰਦਾ ਸੀ। ਕਹੇ ਵੀ ਕਿਊਂ ਨਾ ਟੋਰੀ ਪਾਰਟੀ ਜੋ ਅਮੀਰਾਂ ਦੀ ਪਾਰਟੀ ਗਿਣੀ ਜਾਂਦੀ ਹੈ ਉਸਦੇ ਮੈਂਬਰਾਂ ਦੇ ਬੂਟ ਇਨੇ ਕੀਮਤੀ ਨਹੀਂ ਸਨ ਹੁੰਦੇ। 2008 ਦੀ ਚੋਣ ਸਮੇ ਅਮਰੀਕਾ ਦੀ ਰੀਪਬਲਿਕਨ ਪਾਰਟੀ ਦੀ ਵਾਈਸ ਪ੍ਰਧਾਨ ਦੀ ਉਮੀਦਵਾਰ ਸਾਇਰਾ ਪਾਇਲਨ ਨੂੰ ਸ਼ੰਗਾਰ ਕੇ ਜੰਤਾ ਦੀਆਂ ਵੋਟਾਂ ਬਟੋਰਨ ਲਈ ਕਪੜਿਆਂ ਅਤੇ ਕੀਮਤੀ ਬੂਟਾਂ ਤੇ ਡੇਡ੍ਹ ਲਖ ਡਾਲਰ ਖਰਚ ਦਿਤਾ ਪਰ ਲੋਕਾਈ ਝਾਸੇ ਵਿਚ ਨਾ ਆਈ। ਉਸ ਵਿਚਾਰੀ ਨਾਲ ਤਾਂ ਉਹ ਹੋਈ ਕਿ ਗੁੰਦੀ ਚੁੰਡੀ ਰਹਿ ਗਈ ਸਿਰ ਤੇ ਮੱਖੀ ਬਹਿ ਗਈ ।
ਸਮੇਂ ਨਾਲ ਬੇਹੱਦ ਅਦਲਾ ਬਦਲੀਆਂ ਆਈਆਂ ਰਾਜ ਪਲਟੇ ਹੋਏ ਜੋ ਕਦੇ ਗੁਲਾਮ ਸਨ ਉਹਨਾਂ ਰਾਜ ਭਾਗ ਸੰਭਾਲੇ ਪਰ ਸਾਡਾ ਰਿਸ਼ਤਾ ਮਾਲਕ ਅਤੇ ਸੇਵਾਦਾਰ ਦਾ ਹੀ ਰਿਹਾ। ਮੇਰਾ ਰੂਪ ਨਿਖਰਿਆ ਮੇਰੀ ਕੀਮਤ ਵੀ ਵਧੀ ਪਰ ਮਨੁਖ ਨੇ ਮੇਰੀ ਕਦਰ ਨਹੀਂ ਪਾਈ। ਰਹੀ ਮੈਂ ਪੈਰ ਦੀ ਜੁਤੀ ਹੀ। ਮੈਂ ਤਾਂ ਅੰਨ੍ਹੇ ਘੋੜੇ ਵਾਂਗ ਮਨੁਖ ਨੂੰ ਚੁਕੀ ਫਿਰਦੀ ਹਾਂ। ਕੰਕਰ, ਰੋੜ ਕੰਡੇ ਗਰਮੀ , ਸਰਦੀ ,ਜਲ ਅਤੇ ਥਲ ਆਪਣੇ ਪਿੰਡੇ ਤੇ ਹੰਢਾਂਦੀ ਹਾਂ ਪਰ ਲਗਦਾ ਮਨੁਖ ਨੇ ਕਦੇ ਸੇਵਾ ਕਰਨ ਵਾਲਿਆਂ ਨੂੰ ਮਾਣ ਸਨਮਾਨ ਦੇਣਾ ਸਿਖਆ ਹੀ ਨਹੀਂ। ਕੁਰਸੀਆਂ ਤੇ ਬੈਠਣ ਵਾਲੇ ਮੈਨੇਜਰ ਲਖਾਂ ਵਿਚ ਖੇਲਦੇ ਹਨ , ਸਿਆਸੀ ਆਗੂ ਚੰਗਾ ਖਾਦੇ ਅਤੇ ਮੰਦਾ ਬੋਲਦੇ ਹਨ ਸਾਧਾ ਦੇ ਡੇਰਿਆਂ ਤੇ ਬੈਠੇ ਬੇਹਲੜਾਂ ਦੇ ਪਿੰਡੇ ਤੇ ਦਿਨੋ ਦਿਨ ਚਰਬੀ ਦੀ ਤੈਹ ਚੜ੍ਹ ਰਹੀ ਹੈ ਅੰਨਦਾਤਾ ਕਹਾਉਣ ਵਾਲਾ ਕਿਸਾਨ ਅਤੇ ਮਸ਼ੀਨਾਂ ਨਾਲ ਜੂਝਣ ਵਾਲਾ ਮਜ਼ਦੂਰ ਤਾਂ ਆਰਥਕ ਪਖੋਂ ਤੰਗ ਆ ਕੇ ਆਤਮਹਤਿਆ ਦੇ ਰਾਹੇ ਪਿਆ ਹੋਇਆ ਹੈ ਬਸ ਸੇਵਾ ਕੋਈ ਕਰਦਾ ਹੈ ਅਤੇ ਫਲ ਕੋਈ ਹੋਰ ਖਾ ਰਿਹਾ ਹੈ। ਇਸੇ ਤਰਾਂ ਸੇਵਾ ਮੈਂ ਕਰਾਂ ਇਜ਼ਤ ਮਾਣ ਪੱਗ ਨੂੰ ਮਿਲੇ ਇਹ ਕਿਥੇ ਦਾ ਇਨਸਾਫ ਹੋਇਆ। ਮਨੁਖ ਪੱਗ ਦੀ ਸ਼ਾਂਭ ਸੰਭਾਲ ਕਰਦਾ ਨਹੀਂ ਥੱਕਦਾ। ਪਗ ਭਾਵੇਂ ਮੈਲੀ ਹੋਵੇ ਪਾਟੀ ਹੋਈ ਹੋਵੇ ਮੱਨੁਖ ਹਰ ਥ੍ਹਾਂ ਆਪਣੇ ਨਾਲ ਰਖਦਾ ਅਤੇ ਸਾਡੇ ਪ੍ਰਿਵਾਰ ਦੇ ਜੀਆਂ ਨੂੰ ਕਈ ਦਫਾ ਤਾਂ ਬਾਹਰ ਧੁਪ ਵਿਚ ਹੀ ਛਡ ਜਾਂਦਾ ਹੈ। ਲੰਘਦਾ ਵੜਦਾ ਸਾਨੂੰ ਮਿੱਧਦਾ ਜਾਂਦਾ ਹੈ। ਕਈ ਦਫਾ ਮਾਲਕ ਸਾਡਾ ਕੋਈ ਹੋਰ ਹੁੰਦਾ ਹੈ ਅਤੇ ਪੈਰੀਂ ਕੋਈ ਹੋਰ ਹੀ ਅੜਾਈ ਫਿਰਦਾ ਹੈ । ਬੇਜ਼ਬਾਨ ਜੂ ਹੋਏ।
ਮਨੁਖ ਦੀ ਬੁੱਧੀ ਦੀ ਵੀ ਦਾਦ ਦੇਣੀ ਪਵੇਗੀ ਧਰਮ ਸ਼ਥਾਨੀ ਜਾਣ ਲਗਾ ਸਾਨੂੰ ਸੇਵਾ ਕਰਨ ਵਾਲਿਆਂ ਨੂੰ ਤਾਂ ਬਾਹਰ ਛਡ ਜਾਦਾ ਪਰ ਹਉਮੇਂ, ਈਰਖਾ,ਕਰੋਧ ੳਤੇ ਲਾਲਚ ਨੂੰ ਬੜੇ ਮਾਣ ਨਾਲ ਮੋਢਿਆਂ ਤੇ ਚੁਕੀ ਫਿਰਦਾ । ਕੁਕਰਮਾਂ ਨਾਲ ਦਾਗੀ ਹੋਈ ਪੱਗ ਨੂੰ ਵੀ ਸਿਰ ਤੇ ਸਜਾਈ ਫਿਰਦੇ ਨੂੰ ਹਿਆ ਨਹੀਂ ਆਉਂਦੀ ।ਮੇਰੀ ਕੋਈ ਜ਼ਿਦ ਥੌੜੀ ਆ ਕਿ ਧਾਰਮਕ ਅਸਥਾਨਾਂ ਤੇ ਵੀ ਮੈਨੂੰ ਨਾਲ ਲੈ ਕੇ ਜਾਵੇ ਮੇਰੀ ਤਾਂ ਬੇਨਤੀ ਆ ਕਿ ਜੋ ਕੁਝ ਗੰਧਲਾ ਸਭ ਬਾਹਰ ਛਡ ਕੇ ਜਾਵੇ ।
ਕੋਈ ਇਸ ਭਲੇ ਮਾਣਸ ਮਨੁਖ ਨੂੰ ਪੁਛੇ ਬਈ ਜਦ ਆਪਣੇ ਤੋਂ ਕਮਜ਼ੋਰਾਂ ਤੇ ਰ੍ਹੋਬ ਜਮਾਉਣਾ ਹੋਵੇ ਤਾਂ ਆਖੇ ਗਾ। ਆਹ ਜੁਤੀ ਦ੍ਹੀਦੀ ਆ। ਮਾੜੇ ਕੰਮਾਂ ਲਈ ਦਸ ਮੈਂ ਹੀ ਰਹਿ ਗਈ। ਉਦੋਂ ਕਹੇ ਤਾਂ ਆਹ ਪਗ ਦ੍ਹੀਦੀ ਆ। ਮਾੜੇ ਨੂਂ ਜੁਤੀ ਦਖਾਲੂ ਅਤੇ ਤਕੜੇ ਦੇ ਪੈਰਾਂ ਤੇ ਪੱਗ ਰਖੂ ਮਾਣ ਸਨਮਾਨ ਫੇਰ ਵੀ ਪੱਗ ਨੂੰ ਹੀ ਇਹ ਕਿਥੇ ਦਾ ਇਨਸਾਫ ਹੋਇਆ।
ਕਿਸੇ ਛੋਟੀ ਉਮਰ ਵਿਚ ਵਿਧਵਾ ਹੋਈ ਜਨਾਨੀ ਨੂੰ ਬੜੀ ਉਮਰ ਦੀਆਂ ਜਨਾਨੀਆਂ ਸਲਾਹ ਦੇਣਗੀਆਂ ਕੁੜੇ ਜੇ ਕਿਸੇ ਨੂੰ ਸਿਰ ਧਰ ਲਵੇਂ ਤਾਂ ਤੇਰੇ ਘਰ ਵੀ ਜੁੱਤੀ ਖੁਲਦੀ ਹੋ ਜਊ । ਪਤਾ ਨਹੀਂ ਸਹਾਰੇ ਲਈ ਕਿ ਖੜਕਣ ਲਈ । ਇਹ ਪਾਜੀ ਮਨੁਖ ਤਾਂ ਮੇਰੀ ਦੁਰਵਰਤੌਂ ਕਰਨ ਲਗਾ ਆਪਣਾ ਰੁਤਬਾ ਵੀ ਨਹੀਂ ਦੇਖਦਾ। ਸਮਾਂ ਸਥਾਨ ਨਹੀਂ ਦੇਖਦਾ। ਤੈਨੂੰ ਯਾਦ ਹੋਣਾ ਇਕ ਵੇਰ ਯੂ। ਐਨ।ਓ ਵਿਚ ਇਕ ਬੜੇ ਮੁਲਕ ਦੇ ਆਗੂ ਨੇ (ਕਰੂਸਚੇਫ ਨੇ 1960 ਵਿਚ ਫਿਲੇਪਾਈਨ ਦੇ ਡੇਲੀ ਗੇਟ ਨੂੰ ਪੋਡੀਅਮ ਤੋਂ ਹੀ ਬੂਟ ਦਿਖਾਇਆ ਸੀ ) ਨੇ ਇਕ ਕਮਜ਼ੋਰ ਦੇਸ਼ ਵਾਲਿਆਂ ਨੂੰ ਬੂਟ ਦਿਖਾ ਕੇ ਬੇਇਜ਼ਤ ਕੀਤਾ ਸੀ। ਵੀਰਾ ਤੱਕੜੇ ਦਾ ਸੱਤੀ ਵੀਹੀਂ ਸੋ ਸਾਰੀ ਦੁਨੀਆਂ ਦੇ ਨੁਮਾਇਂਦੇ ਬੈਠੇ ਸਨ ਕਿਸੇ ਨੇ ਚੂਂ ਤਕ ਨਾਂ ਕੀਤੀ । ਮਾੜੇ ਨੂੰ ਤਾਂ ਹਰ ਕੋਈ ਜੁਤੀ ਦਾ ਰ੍ਹੋਬ ਦੇ ਲੈਂਦਾ ਪਤਾ ਉਦੋਂ ਲਗਦਾ ਜਦ ਬਰਾਬਰ ਦੇ ਨਾਲ ਮੱਥਾ ਲਗੇ।
ਤੈਨੂੰ ਪਤਾ ਫੌਜ ਦੀ ਗਿਣਤੀ ਵੀ ਬੂਟਾਂ ਨਾਲ ਹੂੰਦੀ ਹੈ। ਆਹ ਬੁਸ਼ ਅਮਰੀਕਾ ਦਾ ਪਰਧਾਨ ਕਈ ਸਾਲਾਂ ਤੋਂ ਕੋਈ ਡ੍ਹੇਡ ਲਖ ਭਾਰੇ ਭਾਰੇ ਬੂਟ ਭੇਜ ਕੇ ਇਰਾਕ ਵਾਲਿਆਂ ਦੀ ਨਸਲ ਕੁਸ਼ੀ ਕਰੀ ਜਾਂਦਾ। ਸਦਾਮ ਦੀ ਬੇਇਜ਼ਤੀ ਕਰਨ ਲਈ ਉਸਦੇ ਧਰਤੀ ਤੇ ਪਏ ਬੇਜਾਨ ਬੁਤ ਦੇ ਬਚਿਆਂ ਤੋਂ ਜੁਤੀਆਂ ਲੁਆਈਆ। ਟੈਲੀਵੀਜ਼ਨ ਤੇ ਆਪਣੀ ਬਹਾਦਰੀ ਦੀਆਂ ਡੀਂਗਾਂ ਮਾਰੀਆਂ। ਪਰ ਪਤਾ ਉਦਣ ਲਗਾ ਜਦ ਇਕ ਸਤੇ ਹੋਏ ਇਰਾਕੀ ਦੇ ਬੂਟ ਨੂੰ ਪਰ ਲੱਗ ਗਏ। ਪਹਿਲਾ ਬੂਟ ਸਨੇਹਾ ਲੈ ਕੇ ਗਿਆ “ ਕੁਤਿਆ ਆਹ ਲੈ ਸਾਂਭ ਆਖਰੀ ਵਿਦਾਇਗੀ ।“ ਸਾਰੇ ਸੰਸਾਰ ਨੂੰ ਵਖਤ ਪਾਉਣ ਵਾਲੇ ਬੁਸ਼ ਨੂੰ ਉਸ ਉਡਦੇ ਬੂਟ ਅਗੇ ਝੁਕਣਾ ਪਿਆ ਫੇਰ ਦੂਜੇ ਬੂਟ ਨੇ ਉਡਾਰੀ ਭਰੀ “ ਇਹ ਸੁਗਾਤ ਤੈਨੂੰ ਇਰਾਕ ਦੇ ਯਤੀਮ ਬਚਿਆਂ ਵਲੋਂ ਵਿਧਵਾ ਔਰਤਾਂ ਵਲੋਂ ਤੇਰੇ ਬੰਬਾਂ ਨਾਲ ਮਰਨ ਵਾਲਿਆਂ ਵਲੋਂ ਅਤੇ ਉਹਨਾਂ ਲੋਕਾਂ ਵਲੋ ਜੇਹੜੇ ਤੇਰੇ ਜ਼ੁਲਮ ਦਾ ਸ਼ਿਕਾਰ ਹੋਏ।“ ਲਖਾਂ ਬੂਟਾਂ ਦੀ ਧੋਂਸ ਦੇਣ ਵਾਲਾ ਬੁਸ਼ ਫੇਰ ਝੁਕਿਆ। ਮੁਨਤਾਥਰ ਜ਼ੇਦੀ ( ਇਰਾਕੀ ਜਰਨਲਿਸਟ) ਨੇ ਇਹ ਸਾਬਤ ਕਰ ਦਿਤਾ ਕਿ ਇਨੇ ਜ਼ੁਲਮ ਦੇ ਬਾਵਜੂਦ ਵੀ ਹਾਲੇ ਅੱਣਖ ਦੀ ਕਣੀ ਬਾਕੀ ਹੈ।ਸਚੀ ਦਸਾਂ ਮੇਰਾ ਹਿਰਖ ਵੀ ਕੁਝ ਮੱਠਾ ਹੋ ਗਿਆ ਆਖਰ ਕਿਸੇ ਨੇ ਤਾਂ ਤਕੜੇ ਦੇ ਜਵਾਬ ਵਿਚ ਮੇਰੀ ਵਰਤੋਂ ਕੀਤੀ। ਮੌਕਾ ਪੱਰਸਤ ਖੁਸ਼ਾਮਦਾਂ ਕਰਨ ਵਾਲੇ ਦੇਸ਼ ਦਾ ਕਦੇ ਕੁਝ ਨਹੀਂ ਸੰਵਾਰਦੇ ਸਿਰਫ ਆਪਣਾ ਮਤਲਬ ਪੂਰਾ ਕਰਦੇ ਹਨ ਇਹ ਤਾਂ ਅਣਖੀ ਯੋਦਿਆਂ ਦੀ ਹੀ ਕਰਾਮਾਤ ਹੈ ਜੋ ਮੇਰੇ ਵਰਗੇ ਨਾਚੀਜ਼ ਨੂੰ ਵੀ ਵੀ ਉਡਣ ਜਾਚ ਸਿਖਾ ਦਿੰਦੇ ਹਨ। ਦੇਖ ਫੇਰ ਕਿਦਾਂ ਇਕ ਸ਼ਕਤੀ ਸ਼ਾਲੀ ਦੇਸ ਦੇ ਪਰਧਾਨ ਜਿਸ ਦੇ ਇਸ਼ਾਰੇ ਤੇ ਲਖਾਂ ਬੂਟ ਤਬਾਹੀ ਮਚਾ ਸਕਦੇ ਹਨ ਨੂੰ ਵੀ ਮੇਰੀ ਉਡਾਨ ਅਗੇ ਸਿਰ ਝੁਕਾਉਣਾ ਪਿਆ। ਹੁਣ ਸੰਸਾਰ ਦੇ ਇਤਹਾਸਕਾਰ ਆਪਣੀ ਕੱਲਮ ਨੂੰ ਮਰੋੜੀਆਂ ਦੇਣ ਲਗੇ ਮੈਨੂੰ ਅਨਗੋਲਿਆ ਨਹੀਂ ਕਰ ਸਕਣਗੇ ਬੁਸ਼ ਦੇ ਨਾਲ ਮੇਰਾ ਨਾਉਂ ਵੀ ਇਤਹਾਸ ਵਿਚ ਲਿਖਿਆ ਜਾਵੇਗਾ। ਜ਼ੈਦੀ ਨੇ ਇਹ ਵੀ ਦਸ ਦਿਤਾ ਕਿ ਜਦ ਜ਼ੁਲਮ ਦੀ ਅੱਤ ਹੋ ਜਾਏ ਤਾਂ ਮਜ਼ਲੂਮ ਦੇ ਬੂਟ ਨੂੰ ਵੀ ਪਰ ਲਗ ਸਕਦੇ ਹਨ।
****

Pages: 1 ... 7 8 9 10 11 [12] 13 14