December 22, 2024, 05:03:25 AM

Show Posts

This section allows you to view all posts made by this member. Note that you can only see posts made in areas you currently have access to.


Topics - G@RRy S@NDHU

Pages: 1 ... 6 7 8 9 10 [11] 12 13 14
201
ਮੇਰੇ ਦਾਦੇ ਦੇ ਜਨਮ ਵੇਲੇ ਤੂੰ ਬਾਰਾਂ ਵਰ੍ਹਿਆਂ ਦਾ ਸੀ
ਸ਼ਹੀਦੀ ਖੂਨ ਨਾਲ਼ ਭਿੱਜੀ
ਜਲ੍ਹਿਆਂ ਵਾਲ਼ੇ ਬਾਗ਼ ਦੀ ਮਿੱਟੀ ਨਮਸਕਾਰਦਾ

ਦਾਦਾ ਬਾਰਾਂ ਵਰ੍ਹਿਆਂ ਦਾ ਹੋਇਆ

ਤੂੰ 24 ਸਾਲਾ ਭਰ ਜਵਾਨ ਗੱਭਰੂ ਸੀ
ਤੇਰਾ ਸ਼ਹੀਦੀ ਵੇਲਾ ਸੀ
ਦਾਦਾ ਗੱਭਰੂ ਹੋਇਆ ਤਾਂ ਵੀ ਤੂੰ
24 ਸਾਲਾ ਭਰ ਜਵਾਨ ਗੱਭਰੂ ਸੀ
ਮੇਰੇ ਪਿਤਾ ਦੇ ਗੱਭਰੂ ਹੋਣ ਵੇਲੇ ਵੀ
ਤੂੰ 24 ਸਾਲਾ ਭਰ ਜਵਾਨ ਗੱਭਰੂ ਸੀ

ਮੈਂ 24 ਸਾਲ ਦਾ ਹੋਇਆ
ਤਾਂ ਵੀ ਤੂੰ
24 ਸਾਲਾ ਭਰ ਜਵਾਨ ਗੱਭਰੂ ਸੀ
ਮੈਂ24,26,27.......37 ਸਾਲ ਦਾ ਹੋਇਆ
ਤੂੰ 24 ਸਾਲ ਦਾ ਭਰ ਜਵਾਨ ਗੱਭਰੂ ਹੀ ਰਿਹਾ
ਮੈਂ ਹਰ ਜਨਮ ਦਿਨ ‘ਤੇ
ਬੁਢਾਪੇ ਵਲ ਇਕ ਕਦਮ ਵਧਦਾ ਹਾਂ
ਤੂੰ ਹਰ ਸ਼ਹੀਦੀ ਦਿਨ ‘ਤੇ
24 ਸਾਲਾ ਭਰ ਜਵਾਨ ਗੱਭਰੂ ਹੁੰਦਾ ਹੈਂ.....

ਉਂਜ ਅਸੀਸ ਤਾਂ ਸਾਰੀਆਂ ਮਾਂਵਾਂ ਦਿੰਦੀਆਂ ਨੇ
“ਜਿਉਂਦਾ ਰਹੇਂ ਸਦਾ ਜਵਾਨੀਆਂ ਮਾਣੇ”
ਪਰ ਤੂੰ ਸੱਚਮੁੱਚ ਜਿਉਂਦਾ ਹੈਂ ਭਰ ਜਵਾਨ ਗੱਭਰੂ
ਸਦਾ ਜਵਾਨੀਆਂ ਮਾਣਦਾ ਹੈਂ
ਜਿਨ੍ਹਾਂ ਅਜੇ ਵੀ ਪੈਦਾ ਹੋਣਾ ਹੈ
ਉਨ੍ਹਾਂ ਗੱਭਰੂਆਂ ਦੇ ਵੀ ਹਾਣਦਾ ਹੈਂ........

202
Love Pyar / ਖਾਮੋਸ਼ ਚੀਕਾਂ
« on: September 26, 2011, 06:04:24 AM »
ਅਜੇ ਤਾਂ ਸੂਰਜ ਉੱਗਿਆ ਵੀ ਨਹੀਂ,

ਫਿਰ ਏਨਾ ਦਹਿਮ ਕਿਉ ਏ?,

ਅਜੇ ਤਾਂ ਘੋਰ ਹਨੇਰਾ ਏ, ਮੂੰਹ ਹਨੇਰਾ ਵੀ ਨਹੀਂ,

ਪੰਛੀ ਵੀ ਚਹਿਕ ਨਹੀਂ, ਰੌਲਾ ਪਾ ਰਹੇ ਨੇ,

ਹਵਾ ਵੀ ਰੁਮਕ ਨਹੀਂ, ਸ਼ੂਕ ਰਹੀ ਏ,

ਫਿਰ ਵੀ ਪੱਤੇ ਅਹਿੱਲ ਨੇ, ਵੇਖਾਂ ਤਾਂ ਸਹੀ....

 

ਆਹ ਪੈਰ ਕਿਸਦੇ ਲਟਕ ਰਹੇ ਨੇ ਰੁੱਖ ਨਾਲ,

ਤੇ ਉੱਪਰ ਪੱਗ ਵੀ ਰੱਸੇ ਵਾਂਗ  ਲਟਕੀ ਹੋਈ ਏ,

ਇਹ ਤਾਂ ਤਾ....ਤਾ...ਤਾ...ਤਾਇਆ ਆ ਮੇਰਾ,

ਪਰ ਇਹ ਕੀ, ਪਰਸੋਂ ਤਾਂ ਇਹਦੀ ਧੀ ਦਾ ਵਿਆਹ ਏ,

ਸ਼ਾਇਦ ਰਾਂਤੀ ਆੜ੍ਹਤੀਏ ਨੇ ਪੈਸਿਆਂ ਤੋਂ ਸਿਰ ਫੇਰ ਦਿੱਤਾ ਹੋਣੈ,

ਤਾਹੀਉਂ ਤਾਏ ਦੀ ਸਿਰ ਦੀ ਪੱਗ, ਗਲ ਦਾ ਰੱਸਾ ਬਣ ਗਈ ਏ..

 

ਉਹ ਕਾਰਾਂ ਦੇ ਕਾਲੇ ਸ਼ੀਸ਼ਿਆਂ ਵਿੱਚੋਂ ਤੱਕਦੇ ਨੇ,

ਸੜਕ ਕਿਨਾਰੇ ਬੈਠੀ ਮਮਤਾ ਦਾ ਫਰਜ਼ ਨਿਭਾ ਰਹੀ ਅੱਲੜ੍ਹ ਦੀਆਂ ਛਾਤੀਆਂ,

ਅਣਗੌਲਿਆ ਕਰ ਦਿੰਦੇ ਨੇ, ਉਹਦੇ ਕਿਰਤ ਕਰਦੇ ਹੱਥ,

ਨਾਲੇ ਖਾਲੀ ਛਾਤੀ ਨੂੰ ਚਿੰਬੜਿਆ ਭੁੱਖਾ ਨਿਆਣਾ,

ਤਾਂ ਫਿਰ ਉਹਨ੍ਹਾਂ ਲਈ ਤਾਂ ਤਾਏ ਦੀ ਮੌਤ ਮਹਿਜ਼ ਇੱਕ ਮੌਤ ਏ,

ਜਾਂ ਖੁਦ ਹੀ ਕੁਚਲੀ ਗਈ ਭਵਿੱਖ ਦੀ ਬਗਾਵਤ.....

 

ਹੁਣ ਆਉਣਗੇ ਕੁਝ ਕੁ ਉਹ ਪੱਤਰਕਾਰ ਜੋ ,

ਪਸੰਦ ਨਹੀਂ ਕਰਨਗੇ ਹੁਣ ਇਹ ਆਮ ਖ਼ਬਰ ਰੋਜ਼ ਵਾਂਗ,

ਉਹ ਆਉਣਗੇ ਮੌਤ ਦਾ ਕਾਰਨ ਅਵਾਮ ਨੂੰ ਦੱਸਣ?

ਨਹੀਂ ,ਅਸਲ ਵਿੱਚ ਆਪਣੀ ਰੋਟੀ ਦਾ ਜੁਗਾੜ ਕਰਨ,

ਮੈਨੂੰ ਯਾਦ ਆ ਰਹੇ ਨੇ ਤਾਏ ਦੇ ਉਹ ਬੋਲ,"ਪੁੱਤ ਕਦੇ ਮੇਰੀ ਫੋਟੋ ਵੀ 'ਖਬਾਰ 'ਚ ਆਊਗੀ"?

ਕਾਸ਼ !ਤਾਇਆ ਅਨਪੜ੍ਹ ਨਾ ਹੁੰਦਾ..ਤਾਂ ਲਿਖ ਦਿੰਦਾ ਖੁਦਕੁਸ਼ੀ ਨੋਟ...

 

ਸਭ ਲੋਕ ਕੋਸਣਗੇ ਤਾਏ ਨੂੰ ਤੇ ਬੁਜ਼ਦਿਲ ਕਰਾਰ ਦੇਣਗੇ,

ਇਹ ਖੁਦਕੁਸ਼ੀ ਨਹੀਂ, ਤਾਏ ਹੱਥੋਂ ਹੀ ਤਾਏ ਦਾ ਕਤਲ ਕਰਾਇਆ ਗਿਆ ਏ,

ਪਰ ਕੋਈ ਨਹੀਂ ਸਮਝੇਗਾ ਇਹ ਖਾਮੋਸ਼ ਖੁਦਕੁਸ਼ੀ ਨੋਟ,

ਖੈਰ ਮੈਂ ਇਤਲਾਹ ਦੇ ਆਵਾਂ ਸਰਪੰਚ ਨੂੰ  ,

 ਰੁੱਖ ਦੇ ਤਣੇ ਤੋਂ ਚੜ੍ਹਕੇ ,ਲਾਸ਼ ਤੱਕ ਕੀੜੀਆਂ ਪਹੁੰਚਣ ਤੋਂ ਪਹਿਲਾਂ....

203
Pics / bebe,,,
« on: September 26, 2011, 01:32:51 AM »
dkhoo bebe da kmaaaal

204

ਜੇ ਕਦੀ ਤੁਹਾਨੂੰ ਜ਼ਿੰਦਗੀ ਚ ਦੋ ਵਾਰੀ ਪਿਆਰ ਹੋ ਜਾਂਦਾ ਹੈ,
ਤਾਂ ਹਮੇਸ਼ਾ ਦੂਜਾ ਪਿਆਰ ਹੀ ਚੁਣੋ.......
ਕਿਉਂ ਕੀ ਜੇ ਤੁਹਾਡਾ ਪਹਿਲਾ ਪਿਆਰ ਸਚਾ ਹੁੰਦਾ,
ਤਾਂ ਦੂਸਰਾ ਪਿਆਰ ਤੁਹਾਨੂੰ ਕਦੀ ਹੁੰਦਾ ਹੀ ਨਾ....

205
Gup Shup / ਜਿੰਦਗੀ ਦਿਆ ਉਲਝਣਾ
« on: September 25, 2011, 11:20:39 PM »
- ਇਹ ਜਿੰਦਗੀ ਦਿਆ ਉਲਝਣਾ ਸ਼ਰਾਰਤਾ ਭੁਲਾ ਦਿੰਦੀਆ ਨੇ.__
-- ਤੇ ਅਸੀ ਸਮਝਦੇ ਹਾ ਕਿ ਅਸੀ ਹੁਣ ਵੱਡੇ ਹੋ ਗਏ,_

206
Shayari / ਆਸ਼ਕਾ ਦੀ ਕਹਾਦੀ ਜ਼ਿੰਦਗੀ,
« on: September 25, 2011, 11:08:16 PM »
]ਦਿਨ ਲੰਗਦੇ ਉਮੀਦਾਂ ਦੇ ਸਹਾਰੇ, ਹਾਏ ਸੱਜਣਾਂ ਦੇ ਲਾਰੇ,.

ਆਸ਼ਕਾ ਦੀ ਕਹਾਦੀ ਜ਼ਿੰਦਗੀ, ਸਾਹ ਸੋਹਣਿਆਂ ਤੋਂ ਮੰਗਣੇ ਉਧਾਰੇ,.

♥(¯`*•.¸♡(¯`*•.¸★• SANDHU•★¸.•*´¯ )♡¸.•*´¯)♥

207
Discussions / ਜੰਮੀ ਤਾਂ ਲੱਖਾਂ ਦੀ !
« on: September 22, 2011, 12:14:18 PM »
ਹਸਪਤਾਲ ਵਿੱਚੋਂ ਟੈਸਟ ਕਰਵਾਉਣ ਮਗਰੋਂ ਜਦ ਨਿੰਦਰ ਨੂੰ ਪਤਾ ਲੱਗਾ ਕਿ ਜੰਮਣ ਵਾਲਾ ਮੁੰਡਾ ਨਹੀਂ, ਕੁੜੀ ਹੈ ਤਾਂ ਉਸਨੂੰ ਤਾਂ ਡੋਬੂ ਹੀ ਪੈਣੇ ਸ਼ੁਰੂ ਹੋ ਗਏ ਕੋਲ ਖੜੀ ਤਾਈ ਕਹਿਣ ਲੱਗੀ, “ਚਿੰਤਾ ਕਾਹਨੂੰ ਕਰਦਾ ਏਂ……? ਜੇ ਕੁੜੀ ਕੁੱਖ ਚ ਕਤਲ ਕਰਵਾ ਦਿੱਤੀ ਤਾਂ ਉਸਦਾ ਮੁੱਲ ਕੌਡੀ ਨਹੀਂ ਪੈਣਾ, ਪਰ ਜੇ ਜੰਮ ਕੇ ਪਾਲ ਪੋਸ ਕੇ ਵਿਆਹੁਣ ਤੋਂ ਬਾਅਦ ਉਸਦਾ ਸੌਦਾ ਹੀ ਕਰ ਦਿੱਤਾ ਜਾਵੇ ਤਾਂ ਲੱਖਾਂ ਦੀ ਹੈ । ਉਹ ਕਿਵੇਂ? ਨਿੰਦਰ ਨੇ ਪੁੱਛਿਆ! ਬਈ ਅੱਜ ਕੱਲ੍ਹ ਆਹੀ ਕੁੱਝ ਤਾਂ ਕਰ ਰਹੇ ਨੇ ਲੋਕ ਹੁਣ ਧੀਆਂ ਕੁਖਾਂ ਚ ਕਤਲ ਕਰਨ ਦੀ ਥਾਂ ਜੰਮ ਕੇ ਵੱਡੀਆਂ ਕਰਕੇ ਚੰਗੇ ਘਰ ਵਿਆਹ ਕੇ, ਉਹਨਾਂ ਉਂਪਰ ਦਾਜ ਦੇ ਝੂਠੇ ਪਰਚੇ ਕਰਵਾ ਕੇ ਲੱਖਾਂ ਪ੍ਰਾਪਤ ਕੀਤੇ ਜਾ ਰਹੇ ਹਨ, ਤੂੰ ਚਿੰਤਾ ਕਾਹਨੂੰ ਕਰਦਾ ਏਂ? ਕੁੜੀ ਫਿਰ ਦੁਬਾਰਾ ਵਿਆਹੀ ਜਾਂਦੀ ਏ । ਕਹਿੰਦੀ ਹੋਈ ਤਾਈ ਅਗਾਂਹ ਚਲੀ ਗਈ ਤੇ ਨਿੰਦਰ ਵੀ ਹੁਣ ਮੁਸਕਰਾਉਂਦਾ ਹੋਇਆ ਲੱਖਾਂ ਦੇ ਸੁਪਨੇ ਦੇਖਣ ਲੱਗਾ।

208
App Sbb Nu ਸੂਫ਼ੀ ਸੰਤ ਬਾਬਾ ਫਰੀਦ ਆਗਮਨ ਪੁਰਬ ਦੀਆਂ ਵਾਧਾਈਆ .... Faridkot ch Festiwal chlk rea a g... and eh virasti Mela hai,, punjab ch only 3 e Virasti mele lgde a........

 History Of BaBa Farid Ji

ਇਤਿਹਾਸ ਦੇ ਵਰਕੇ ਫਰੋਲਣ ਨਾਲ ਬਹੁਤ ਸਾਰੇ ਪਖ ਨਜ਼ਰ ਆਓਂਦੇ ਹਨ | ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ ਕੇਵਲ ਦੋ ਸੌ ਸਾਲ ਪੇਹ੍ਲਾਂ ਫਰੀਦ ਜੀ ਹੋਏ ਸੀ | ਓਹਨਾਂ ਦੇ ਰਚਿਤ ਸ਼ਲੋਕ ਵੀ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹਨ ਅਤੇ ਹਰ ਸਿਖ ਜਾਂ ਨਾਨਕ ਨਾਮ ਲੇਵਾ ਜਦੋਂ ਵੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਿਜਦਾ ਕਰਦਾ ਹੈ ਤਾਂ ਓਹ ਬਾਬਾ ਫਰੀਦ ਜੀ ਦੀ ਬਾਣੀ ਦਾ ਵੀ ਓਨਾ ਹੀ ਸਤਕਾਰ ਕਰਦਾ ਹੈ ਜਿਤਨਾ ਉਸ ਦੇ ਮਨ ਵਿਚ ਆਪਣੇ ਗੁਰੂ ਜੀ ਦਾ ਸਤਕਾਰ ਹੁੰਦਾ ਹੈ | ਬਾਬਾ ਫਰੀਦ ਜੀ ਦਾ ਪੂਰਾ ਨਾਮ ਫਰੀਦੁ --ਦੀਨ ਮਸੂਦ ਸੀ ਓਹ ਹਿਜਰੀ ੫੬੯ ਦੇ ਰਮਜ਼ਾਨ ਦੇ ਮਹੀਨੇ ਦੀ ਪਹਲੀ ਤਰੀਖ ਨੂੰ ਪੈਦਾ ਹੋਏ ਸੀ ਅਤੇ ਉਸ ਸਮੇਂ ਈਸਵੀ ਸਨ ੧੧੭੩ ਸੀ ਅਤੇ ਕੁਝ ਇਤਿਹਾਸਕਾਰ ੧੧੭੫ ਮਨ ਰਹੇ ਹਨ |
ਇਤਿਹਾਸ ਵਿਚ ਇਹ ਦਰਜ ਹੈ ਕੇ ਬਾਰਵੀਂ ਸਦੀ ਈਸਵੀ ਵਿਚ ਕਾਬੁਲ ਦਾ ਬਾਦਸ਼ਾਹ ਫਾਰੂਕ ਸ਼ਾਹ ਸੀ ਗਜਨੀ ਅਤੇ ਹੋਰ ਨੇੜੇ ਦੇ ਇਲਾਕ਼ੇ ਦੇ ਬਾਦਸ਼ਾਹ ਇਸ ਦੀ ਈਨ ਮੰਦੇ ਸਨ ਪ੍ਰੰਤੂ ਫਾਰੂਕ ਸ਼ਾਹ ਦਾ ਪੁਤਰ ਇਤਨਾ ਤੇਜ਼ ਤਰਾਰ ਯੋਧਾ ਅਤੇ ਕਾਬੁਲ ਨਹੀ ਸੀ| ਗਜਨੀ ਦੇ ਬਾਦਸ਼ਾਹ ਨੇ ਕਾਬੁਲ ਉਪਰ ਕਬਜਾ ਕਰ ਲਿਆ ਅਤੇ ਅਖੀਰ ਉਸ ਨੇ ਅਪਨੀ ਲੜਕੀ ਦੀ ਸ਼ਾਦੀ ਉਸ ਦੇ ਪੁਤਰ ਨਾਲ ਕਰਕੇ ਉਸ ਨੂੰ ਕਾਬੁਲ ਦੀ ਬਾਦਸ਼ਾਹੀ ਵਾਪਸ ਕਰ ਦਿਤੀ |
                  ਇਸ ਲੜਾਈ ਝਗੜੇ ਦੇ ਸਮੇਂ ਗਜਨੀ ਦਾ ਇਕ ਭਰਾ ਸ਼ੇਖ ਸਾਈਬ (੫੧੯ ਹਿਜਰੀ ) ਈਸਵੀ ੧੧੨੫ ਵਿਚ ਆਪਣੇ ਪਰਿਵਾਰ ਸਮੇਤ ਵਤਨ ਛਡ ਕੇ ਕਸੂਰ ਵਿਚ ਜਾ ਵਸਿਆ | ਫਿਰ ਕਸੂਰ ਛਡ ਕੇ ਮੁਲਤਾਨ ਚਲੇ ਗਏ ਅਤੇ ਫਿਰ ਦੀਪਾਲਪੁਰ ਨੇੜੇ ਕੋਠੀਵਾਲ ਵਿਚ ਆ ਵਸੇ| ਸ਼ੇਖ ਸਾਈਬ ਦੇ ਪੁਤਰ ਦੀ ਸ਼ਾਦੀ ਬੀਬੀ ਮਰੀਅਮ ਨਾਲ ਕਰ ਦਿਤੀ ਗਈ ਉਸ ਦੀ ਕੁਖ ਵਿਚੋਂ ਤਿਨ ਪੁਤਰ ਅਤੇ ਇਕ ਧੀ ਪੈਦਾ ਹੋਏ ਦੂਜੇ ਪੁਤਰ ਦਾ ਨਾਮ ਫਰੀਦੁ --ਦੀਨ ਮਸੂਦ ਸੀ |
                 ੧੬ ਸਾਲ ਦੀ ਉਮਰ ਵਿਚ ਫਰੀਦ ਜੀ ਆਪਣੇ ਮਾਪਿਆ ਨਾਲ ਹਜ ਕਰਨ ਲਈ ਮੱਕਾ ਸ਼ਰੀਫ਼ ਗਏ | ਵਾਪਸ ਆ ਕੇ ਤਾਲੀਮ ਹਾਸਲ ਕਰਨ ਲਈ ਕਾਬੁਲ ਭੇਜਿਆ ਗਿਆ |ਤਾਲੀਮ ਪੂਰੀ ਕਰ ਕੇ ਜਦੋਂ ਮੁਲਤਾਨ ਵਾਪਸ ਆਏ ਤਾਂ ਇਹਨਾ ਨੂੰ ਦਿਲੀ ਵਾਲੇ ਖ੍ਵਾਜਾ ਕੁਤਬ ਦੀਨ ਬਖ੍ਤੀਅਰ ਉਸ਼ੀ ਦੇ ਦਰਸ਼ਨ ਹੋਏ ਤਾਂ ਓਹਨਾ ਦੇ ਮੁਰੀਦ ਬਣ ਗਏ | ਮੁਰਸ਼ਦ ਦੇ ਹੁਕਮ ਅਨੁਸਾਰ ਕੁਝ ਦੇਰ ਹਾਂਸੀ ਅਤੇ ਸਰਸਾ ਵਿਖੇ ਇਸਲਾਮੀ ਤਾਲੀਮ ਪ੍ਰਾਪਤ ਕਰਦੇ ਰਹੇ | ਜਦੋਂ ਖਵਾਜਾ ਜੀ ਚੜਾਈ ਕਰ ਗਏ ਤਾਂ ਫਰੀਦ ਜੀ ਅਜੋਧਨ ਆ ਗਏ ਜਿਸ ਨੂੰ ਹੁਣ ਪਾਕ ਪੱਟਣ ਆਖਿਆ ਜਾਂਦਾ ਹੈ | ਇਸ ਸਮੇਂ ਤਕ ਫਰੀਦ ਜੀ ਦੀ ਸ਼ਾਦੀ ਹੋ ਚੁਕੀ ਸੀ ਅਤੇ ਆਪ ਜੀ ਦੇ ਛੇ ਲੜਕੇ ਅਤੇ ਦੋ ਲੜਕੀਆਂ ਸਨ ਵਡੇ ਪੁਤਰ ਦਾ ਨਾਮ ਸ਼ੇਖ ਬਦਰੂ ਦੀਨ ਸੁਲੇਮਾਨ ਸੀ ਜੋ ਬਾਦ ਵਿਚ ਇਨ੍ਹਾ ਦੀ ਗੱਦੀ ਉਪਰ ਬੈਠਾ |
                   ਇਤਿਹਾਸ ਬੋਲਦਾ ਹੈ ਕੇ ਬਾਬਾ ਫਰੀਦ ਜੀ ਆਪਣੇ ਜੀਵਨ ਕਲ ਸਮੇਂ ਦਿੱਲੀ ਤੋਂ ਅਜੋਧਨ ਜਾਂਦੇ ਸਮੇਂ ਫਰੀਦਕੋਟ ਵਿਚੋਂ ਲੰਘੇ ਸਨ ਉਸ ਸਮੇਂ ਕਿਲੇ ਦੀ ਉਸਾਰੀ ਚਲ ਰਹੀ ਸੀ ਲੋਕਾਂ ਤੋਂ ਮਜਦੂਰੀ ਕਾਰਵਾਈ ਜਾ ਰਹੀ ਸੀ ਫਰੀਦ ਜੀ ਨੂੰ ਵੀ ਇਸ ਕੰਮ ਲਈ ਫੜ ਲਿਆ ਗਿਆ ਪ੍ਰੰਤੂ ਜਦੋਂ ਓਹ ਮਜਦੂਰੀ ਕਰ ਰਹੇ ਸੀ ਤਾਂ ਦੇਖਿਆ ਗਿਆ ਕੇ ਟੋਕਰੀ ਉਨ੍ਹਾ ਦੇ ਸਿਰ ਤੋਂ ਉਪਰ ਸੀ ਅਤੇ ਇਹ ਦੇਖ ਸਬ ਲੋਕ ਹੈਰਾਨ ਹੋ ਗਏ ਜਦੋਂ ਰਾਜੇ ਨੂੰ ਖਬਰ ਮਿੱਲੀ ਤਾਂ ਰਾਜਾ ਖੁਦ ਦੇਖ ਕੇ ਹੈਰਾਨ ਹੋਇਆ ਕੇ ਇਹ ਤਾਂ ਕੋਈ ਮਹਾਂ ਪੁਰਖ ਹੈ ਉਸ ਨੇ ਉਨ੍ਹਾ ਤੋਂ ਮੁਆਫੀ ਮੰਗੀ ਅਤੇ ਫਰੀਦ ਜੀ ਨੂੰ ਛਡ ਦਿਤਾ | ਫਰੀਦ ਜੀ ਨੇ ਜਿਸ ਰੁਖ ਨਾਲ ਗਾਰੇ ਵਾਲੇ ਹਥ ਸਾਫ਼ ਕੀਤੇ ਓਹ ਰੁਖ ਵੀ ਉਥੇ ਮੌਜੂਦ ਹੈ ਉਥੇ ਇਸ ਵੇਲੇ ਉਨ੍ਹਾ ਦੀ ਯਾਦ ਵਿਚ ਗੁਰੂਦਵਾਰਾ ਸਾਹਿਬ ਬਣਿਆ ਹੋਇਆ ਹੈ ਅਤੇ ਹਰ ਰੋਜ਼ ਦੀਵਾਨ ਲਗਦਾ ਹੈ ਅਤੇ ਹਰ ਵੀਰਵਾਰ ਮੇਲਾ ਭਰਦਾ ਹੈ | ਉਸ ਸ਼ੇਹਰ ਦਾ ਪਹਲਾ ਨਾਮ ਮੋਕਲਹਰ ਸੀ ਜੋ ਕੇ ਉਸ ਮੋਕਲਹਰ ਰਾਜੇ ਦੇ ਦੇ ਨਾਮ ਤੇ ਸੀ ਬਾਦ ਵਿਚ ਉਸ ਦਾ ਨਾਮ ਫਰੀਦਕੋਟ ਰਖ ਦਿਤਾ ਗਿਆ | ਹੁਣ ਇਸ ਨਗਰ ਵਿਚ ਉਨਾਹ ਦੇ ਨਾਮ ਉਪਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੇਲਥ ਸਾਇੰਸ ਬਣੀ ਹੋਈ ਹੈ |
                 ਸ਼ੇਖ ਬ੍ਰਹਮ ਜਿਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਿਲੇ ਸਨ ਅਤੇ ਉਨ੍ਹਾ ਤੋਂ ਸ਼ੇਖ ਫਰੀਦ ਜੀ ਦੇ ਸ਼ਲੋਕ ਪ੍ਰਾਪਤ ਕੀਤੇ ਓਹ ਫਰੀਦ ਜੀ ਦੀ ਗੱਦੀ ਉਪਰ ਗਿਆਰਵੇਂ ਸਥਾਨ ਉਪਰ ਸਨ | ਬਾਬਾ ਫਰੀਦ ਜੀ ਨੇ ਪੰਜਾਬੀ ਬੋਲੀ ਨੂੰ ਪਰਚਾਰ ਲਈ ਵਰਤਿਆ ਸੀ ਇਸ ਵਿਚ ਲੇਹਂਦੀ ਪੰਜਾਬੀ ਦਾ ਅਸਰ ਵੀ ਮਿਲਦਾ ਹੈ |
                               ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿਚ ਸਧਾਰਨ ਲੋਕਾਂ ਦੀ ਬੋਲੀ ਅਤੇ ਆਮ ਜੀਵਨ ਵਿਚੋਂ ਲਈਆਂ ਉਦਾਹਰਨਾਂ ਆਮ ਮਨਾਂ ਤੇ ਡੂੰਘਾ ਅਸਰ ਦਿੰਦੀਆਂ ਹਨ | ਜਿਵੇਂ -------
                                             ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥
                                              ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥{ਅੰਗ  1379}
                          ਇਸ ਸ਼ਲੋਕ ਵਿਚ ਫਰੀਦ ਜੀ ਦਸਦੇ ਹਨ ਕੇ ਜੱਟ ਕਿਕਰੀਆਂ ਬੀਜ ਰਿਹਾ ਹੈ ਅਤੇ ਬਿਜੋਰ ਦੀਆਂ ਦਾਖਾਂ ਭਾਵ ਛੋਟੇ ਅੰਗੂਰਾਂ ਦੀ ਤਮਨਾ ਰਖਦਾ ਹੈ ਅਤੇ ਇਸ ਤਰਾਂ ਹੀ ਸਾਰੀ ਉਮਰ ਉਨ ਕਤਾ ਰਿਹਾ ਹੈ ਅਤੇ ਇਛਾ ਪੱਟ ਅਰਥਾਤ ਰੇਸ਼ਮ ਦੀ ਰਖਦਾ ਹੈ |
                                  ਜਾਂ

                                                 ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓ‍ੁ ਮਾਂਝਾ ਦੁਧੁ ॥

                                                  ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥੨੭॥{ਅੰਗ  1379}

                                 ਇਸ ਸ਼੍ਲੋਕ ਵਿਚ ਫਰੀਦ ਜੀ ਫਾਰ੍ਮੋੰਦੇ ਹਨ ਕੇ ਸ਼ੱਕਰ, ਖੰਡ, ਮਿਸਰੀ,ਗੁੜ, ਸ਼ਾਹਿਦ,ਅਤੇ ਮਝ ਦਾ ਦੁਧ ਸਾਰੇ ਹੀ ਮਿਠੇ ਹਨ ਪਰੰਤੂ ਇਹ ਸਾਰੀਆਂ ਵਸਤਾਂ ਰੱਬ ਦੇ ਨਾਮ ਦਾ ਮੁਕਾਬਲਾ ਨਹੀ ਕਰ ਸਕਦੀਆਂ ਜੋ ਇਨ੍ਹਾ ਵਸਤੂਆਂ ਤੋਂ ਵੀ ਮਿਠਾ ਹੈ|

                          ਅਤੇ

                                            ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ॥

                                            ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ ॥੪੪॥ {ਅੰਗ  1380}

                   ਫਰੀਦ ਜੀ ਆਖਦੇ ਹਨ ਕੇ ਕਾਫੀ ਲੋਕਾਂ ਪਾਸ ਬਹੁਤ ਸਾਰਾ ਆੱਟਾ ਹੈ ਅਤੇ ਕੁਝ ਲੋਕਾਂ ਕੋਲ ਆੱਟੇ ਵਿਚ ਲੂਣ ਜਿਨਾ ਵੀ ਆੱਟਾ ਨਹੀ ਹੈ ਪ੍ਰੰਤੂ ਅਗੇ ਜਾਣ ਉਪਰ ਹੀ ਪੱਤਾ ਲਗੇਗਾ ਕੇ ਦੁਖ ਕਿਸ ਨੂੰ ਮਿਲਦੇ ਹਨ |

                                ਬਾਬਾ ਫਰੀਦ ਜੀ ਨੂੰ ਸ਼ੱਕਰਗੰਜ ਵੀ ਆਖਿਆ ਜਾਂਦਾ ਹੈ ਇਸ ਸਬੰਧ ਵਿਚ ਕਿਹਾ ਜਾਂਦਾ ਹੈ ਜਦੋਂ ਮਰੀਅਮ ਨੇ ਆਪਣੇ ਪੁਤਰ ਨੂੰ ਭਗਤੀ ਕਰਨ ਲਈ ਆਖਿਆ ਤਾਂ ਫਰੀਦ ਜੀ ਨੇ ਪੁਛਿਆ ਕੇ ਮੈਨੂੰ ਭਗਤੀ ਕਰ ਕੇ ਕੀ ਮਿਲੇਗਾ ਤਾਂ ਉਸ ਦੀ ਮਾਂ ਨੇ ਆਖਿਆ ਕੇ ਭਗਤੀ ਕਰਨ ਤੋਂ ਬਾਦ ਸ਼ੱਕਰ ਮਿਲੇਗੀ | ਫਰੀਦ ਜੀ ਭਗਤੀ ਕਰਨ ਲਗੇ ਤਾਂ ਉਸ ਦੀ ਮਾਂ ਚਾਦਰ ਹੇਠ ਇਕ ਮੁਠੀ ਸ਼ੱਕਰ ਰਖਣ ਲਗ ਪਈ ਇਤਫਾਕ ਵਸ ਓਹ ਇਕ ਦਿਨ ਸ਼ੱਕਰ ਰਖਨੀ ਭੁਲ ਗਈ ਜਦ ਫਰੀਦ ਜੀ ਭਗਤੀ ਕਰ ਕੇ ਓਠੇ ਤਾਂ ਰੋਜ਼ਾਨਾ ਦੀ ਤਰਾਂ ਚਾਦਰ ਥਲੇ ਦੇਖਿਆਂ ਤਾਂ ਉਥੇ ਸ਼ੱਕਰ ਪਈ ਸੀ ਉਸ ਦੀ ਮਾਂ ਨੇ ਇਹ ਅਜੀਬ ਵਰਤਾਰਾ ਦੇਖਿਆ ਅਤੇ ਉਸ ਦਿਨ ਤੋਂ ਬਾਦ ਉਸ ਦਾ ਨਾਮ ਬਾਬਾ ਫਰੀਦ ਸ਼ੱਕਰ ਗੰਜ ਪੈ ਗਿਆ |

                     ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਬਾਬਾ ਫਰੀਦ ਦੇ ਸ਼ਲੋਕਾਂ ਦੀ ਗਿਣਤੀ ੧੧੨ ਹੈ ਪ੍ਰੰਤੂ ਇਨ੍ਹਾ ਸ਼ਲੋਕਾਂ ਦੇ ਠੀਕ ਅਰਥ ਸਪਸ਼ਟ ਕਰਨ ਲਈ,ਤਾਂ ਜੋ ਕੋਈ ਅਨਜਾਣ ਗਲਤ ਅਰਥ ਨਾ ਸਮਝ ਲਵੇ , ਸ਼੍ਰੀ ਗੁਰੂ ਨਾਨਕ ਦੇਵ ਜੀ ,ਸ਼੍ਰੀ ਗੁਰੂ ਅਮਰ ਦਾਸ ਜੀ ,ਸ਼੍ਰੀ ਗੁਰੂ ਰਾਮ ਦਾਸ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ੧੮ ਸ਼ਲੋਕ ਵੀ ਇਨ੍ਹਾ ਸ਼ਲੋਕਾਂ ਦੇ ਨਾਲ ਦਰਜ ਹਨ ਇਸ ਲਈ ਕੁਲ ਸ਼ਲੋਕਾਂ ਦੀ ਗਿਣਤੀ ੧੩੦ ਹੈ | ਖਿਆਲਾਂ ਦੀ ਲੜੀ ਅਨੁਸਾਰ ਇਨ੍ਹਾਂ ਸ਼ਲੋਕਾਂ ਨੂੰ ਪੰਜ ਹਿਸਿਆਂ ਵਿਚ ਵੰਡ ਲਿਆ ਗਿਆ ਹੈ |

                      ੧. ਸ਼ਲੋਕ ੧ ਤੋਂ ੧੫ ਤਕ| ਇਸ ਵਿਚ ਸ਼ਲੋਕ ੧੩ ਤੀਜੇ ਨਾਨਕ ਸ਼੍ਰੀ ਗੁਰੂ ਅਮਰਦਾਸ ਜੀ ਦਾ ਹੈ |

                      ੨.ਸ਼ਲੋਕ ੧੬ ਤੋਂ ੩੬ ਤਕ| ਇਸ ਵਿਚ ਇਕ ਸ਼ਲੋਕ ੩੨ ਪਹਲੇ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੈ|

                     ੩.ਸ਼ਲੋਕ ੩੭ ਤੋਂ ੬੫ ਤਕ | ਇਸ ਵਿਚ ਸ਼ਲੋਕ ੫੨ ਤੀਜੇ ਨਾਨਕ ਸ਼੍ਰੀ ਗੁਰੂ ਅਮਰਦਾਸ ਜੀ ਦਾ ਹੈ |

                     ੪.ਸ਼ਲੋਕ ੬੬ ਤੋਂ ੯੨ ਤਕ | ਇਸ ਵਿਚ ੭੫,੮੨ ਅਤੇ ੮੩ ਪੰਜਵੇਂ ਨਾਨਕ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਹਨ |

                     ੫.ਸ਼ਲੋਕ ੯੩ ਤੋਂ ੧੩੦ ਤਕ | ਇਸ ਵਿਚ ਪਹਲੇ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੧੧੩,੧੨੦ ਅਤੇ ੧੨੪ ਹਨ| ਤੀਜੇ ਨਾਨਕ ਸ਼੍ਰੀ ਗੁਰੂ ਅਮਰਦਾਸ ਜੀ ਦੇ ੧੦੪,੧੨੨, ਅਤੇ ੧੨੩ ਹਨ | ਚੌਥੇ ਨਾਨਕ ਸ਼੍ਰੀ ਗੁਰੂ ਰਾਮਦਾਸ ਜੀ ਦਾ ਇਕ ਸ਼ਲੋਕ ੧੨੧ ਹੈ | ਪੰਜਵੇਂ ਨਾਨਕ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ੧੦੫,੧੦੮,੧੦੯,੧੧੦ ਅਤੇ੧੧੧ ਹਨ |

                   ਇਨ੍ਹਾਂ ਸ਼ਲੋਕਾਂ ਵਿਚੋਂ ਇਕ ਸੁਨੇਹਾ ਪ੍ਰਾਪਤ ਹੁੰਦਾ ਹੈ ਕੇ ਮਨੁਖ ਇਸ ਦੁਨੀਆ ਉਪਰ ਸੇਵਾ ਭਾਵ ਲਈ ਆਓਂਦਾ ਹੈ ਅਤੇ ਉਸ ਨੂੰ ਦਰਵੇਸ਼ ਦਾ ਜੀਵਨ ਜੀਣਾ ਚਾਹੀਦਾ ਹੈ ਪ੍ਰੰਤੂ ਮਨੁਖ ਸੰਸਾਰ ਵਿਚ ਆ ਕੇ ਆਓਨ ਦਾ ਅਸਲ ਮੰਤਵ ਭੁਲ ਕੇ ਵਿਸ ਗੰਦਲਾਂ ਜੋ ਖੰਡ ਲਿਵਾੜ ਕੇ ਰਖੀਆਂ ਹਨ ਦੇ ਪਿਛੇ ਲਗ ਜਾਂਦਾ ਹੈ ਅਤੇ ਕਾਲਿਆਂ ਤੋਂ ਧਉਲੇ ਕਰ ਬੈਠਦਾ ਹੈ ਅਤੇ ਮਿੱਟੀ ਦੇ ਉਪਰ ਹੁੰਦਾ ਹੋਇਆ ਮਿੱਟੀ ਦੇ ਥਲੇ ਚਲਾ ਜਾਂਦਾ ਹੈ | ਲੋੜ ਹੈ ਹਰ ਸਮੇਂ ਤੇ ਉਸ ਪਰਮਾਤਮਾ ਦਾ ਸਿਮਰਨ ਕੀਤਾ ਜਾਵੇ | ਜੰਗਲਾਂ ਵਿਚ ਭਟਕਣ ਦੀ ਥਾਂ ਗਰਿਸ਼ਤੀ ਜੀਵਨ ਬਿਤਾਇਆ ਜਾਵੇ ਅਤੇ ਉਸ ਅਕਾਲ ਪੁਰਖ ਨੂੰ ਸਿਮਰਿਆ ਜਾਵੇ|

                 ਬਾਬਾ ਫਰੀਦ ਜੀ ਨੇ ਈਸਵੀ ੧੨੬੬ ਅਤੇ ਹਿਜਰੀ ੬੬੬ ਦੇ ਮੁਹਰਮ ਦੀ ਪੰਜ ਤਾਰੀਕ ਨੂੰ ਅਜੋਧਨ (ਪਾਕ੍ਪੱਟਣ) ਵਿਚ ੯੩ ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੀ | ਉਥੇ ਵੀ ਇਨ੍ਹਾ ਦੀ ਯਾਦਗਾਰ ਉਪਰ ਲੋਕ ਸਿਜਦਾ ਕਰਨ ਜਾਂਦੇ ਹਨ |

209
Lok Virsa Pehchaan / ਜਹਾਜ਼ ਵਾਲੀ ਟੈਂਕੀ
« on: September 22, 2011, 11:47:29 AM »


ਜਹਾਜ਼ ਵਾਲੀ ਟੈਂਕੀ by



ਅਜਮੇਰ ਸਿੱਧੂ


 ਰਾਤ ਪੀਤੀ ਵੀ ਨਈਂ। ਫ਼ਿਰ ਵੀ ਤੜਕੇ ਅੱਖ ਖੁੱਲ੍ਹ ਗਈ। ਤੌਬਾ! ਤੌਬਾ!! ਮੈਂ ਪਾਪੀ ਬੰਦਾ। ਕਿਸ ਬਲਾਅ ਦਾ ਨਾਂ ਲੈ ਬੈਠਾ। ਸੰਤਾਂ ਦਾ ਪਤਾ? ਉਨ੍ਹਾਂ ਨੂੰ ਤਾਂ ਜੋ ਬੰਦਾ ਸੋਚੇ ਉਹਦੀ ਵੀ ਖ਼ਬਰ ਹੋ ਜਾਂਦੀ ਆ। ਮੈਂ ਤਾਂ ਨਾ ਪੀਣ ਦੀ ਕਸਮ ਖਾਧੀ ਹੋਈ ਆ ਸੰਤਾਂ ਕੋਲ । ਨਾਲੇ ਮੈਂ ਕਿਹੜਾ ਕਸਮ ਨਿਭਾਈ ਨਈਂ। ਮੇਰੇ ‘ਤੇ ਸੰਤਾਂ ਦੀ ਮਿਹਰ ਹੋ ਗਈ ਸੀ। ਅੱਜ ਹੋਰ  ਹੋਣ ਵਾਲੀ ਆ।
 ਠੰਡ ਤਾਂ ਰਜਾਈ ‘ਚ ਪਏ ਦੇ ਵੀ ਹੱਢ ਚੀਰੀ ਜਾਂਦੀ ਆ। ਮੈਂ ਰਜਾਈ ਨੂੰ  ਪੈਰਾਂ ਥੱਲੇ ਨੱਪਿਆ ਏ। ਰਾਤ ਸੁਪਨੇ ‘ਚ ਮੇਰੀ ਧੀ ਪੁਨੀਤ ਜਹਾਜ਼ ਉਡਾਉਂਦੀ ਫ਼ਿਰਦੀ ਸੀ। ਸੁਪਨਾ ਤਾਂ ਮੈਨੂੰ ਏਅਰ ਫਰਾਂਸ ਵਾਲੇ ਜਹਾਜ਼ ਦਾ ਆਇਆ ਸੀ। ਸ਼ਰਾਬ ਦਾ ਤਾਂ ਆਇਆ ਨਈਂ। ਇਹ ਪਤਾ ਨਈਂ---।
 ਮੈਂ ਚਾਰ-ਪੰਜ ਸਾਲ ਪੀਤੀ ਵੀ ਬੜੀ। ਠੇਕੇ ‘ਤੇ ਲੱਗਾ ਹੁੰਦਾ ਸੀ। ਹਰ ਟੈਮ ਟੱਲੀ ਹੋਇਆ ਰਹਿੰਦਾ। ਅੱਧੀ ਰਾਤ ਨੂੰ ਅੱਖ ਖੁੱਲ੍ਹ ਜਾਣੀ। ਸਰੀਰ ਟੁੱਟਣ ਲੱਗ ਪੈਣਾ। ਲੱਸੀ ਲੱਭਦੇ ਫ਼ਿਰਨਾ।  ਲੱਸੀ ਇਸ ਘਰ ‘ਚ ਕਿਥੋਂ? ਬੱਸ ਫ਼ਿਰ ਮੈਂ ਸਵੇਰੇ ਪੀਣੀ ਸ਼ੁਰੂ ਕਰ ਦੇਣੀ। ਮੇਰੀ ਸ਼੍ਰੀ ਮਤੀ ਬਖਸ਼ਿੰਦਰ ਕੌਰ ਦੀ ਔਖਾ ਆ ਜਾਣੀ। ਇਹਦੇ ਮੌਰ ਭੰਨ ਸੁੱਟਣੇ। ਇਹਨੇ ਅੱਕੀਓ ਨੇ ਮੇਰੀ ਠੇਕੇ ਤੋਂ ਛੁੱਟੀ ਕਰਵਾ ਦਿੱਤੀ। ਇਹਦੇ ਭਰਾਵਾਂ ਦਾ ਜ਼ੋਰ ਚੱਲ ਗਿਆ। ਫ਼ੇਰ ਕੀ ਸੀ। ਸ਼ਰਾਬ ਨਾ ਮਿਲਦੀ ਤਾਂ ਮੈਂ ਸਪਿਰਿਟ ਪੀ ਲੈਂਦਾ। ਭਲਾ ਹੋਵੇ ਚਾਚੇ ਹੁਣਾਂ ਦਾ ਜਿਹੜੇ ਮੈਨੂੰ ਸੰਤਾਂ ਕੋਲ ਲੈ ਗਏ।
 ਰਾਤ ਤਾਕੀ ਖੁੱਲ੍ਹੀ ਰਹਿ ਗਈ ਸੀ। ਉਥੋਂ ਹਵਾ ਆਉਂਦੀ ਹੋਣੀ ਆ। ਆਹ ਕਮਲੀਆਂ ਰਜਾਈ ਵੀ ਨਈਂ ਲੈਂਦੀਆਂ। ਛੋਟੀ ਤਾਂ ਵਗਾਹ-ਵਗਾਹ ਕੇ ਮਾਰਦੀ ਆ।---ਇਨ੍ਹਾਂ ‘ਤੇ ਰਜਾਈ ਦੇ ਦੇਵਾਂ। ਗੁਰਦੁਆਰਾ ਸਾਹਿਬ ਇਨ੍ਹਾਂ ਨੂੰ ਅੱਜ ਨਈਂ ਲੈ ਕੇ ਜਾਣਾ। ਜਿੱਦਣ ਜਹਾਜ਼ ਚੜ੍ਹਣਾ ਹੋਇਆ, ਉਹ ਤੋਂ ਪਹਿਲਾਂ ਇਨ੍ਹਾਂ ਦਾ ਮੱਥਾ ਟਿਕਾ ਕੇ ਲਿਆਊਗਾ। ਜਾ ਕੇ ਪਹਿਲੀ ਤਨਖ਼ਾਹ ਭੇਜੂੰਗਾ। ਉਹਦੇ ਵਿੱਚੋਂ ਅਖੰਡ ਪਾਠ ਰੱਖਵਾ ਲਊਂਗੀਆਂ।
 ਰਾਤੀਂ ਸੁੱਤੇ ਪਏ ਨੂੰ ਕਦੇ ਜਹਾਜ਼ ਦਾ ਸੁਪਨਾ ਆ ਜਾਂਦਾ, ਕਦੇ ਸੰਤਾਂ ਦੇ ਦਰਸ਼ਨ ਹੋ ਜਾਂਦੇ। ਦੁੱਧ ਚਿੱਟੇ ਵਸਤਰ, ਦੁੱਧ ਚਿੱਟੀ ਦਾੜ੍ਹੀ। ਅੱਖਾਂ ‘ਚ ਨਾਮ ਦੀ ਖੁਮਾਰੀ। ਮਾਅਰ ਕਿਤੇ ਦੱਗ-ਦੱਗ ਕਰਦਾ ਨੂਰਾਨੀ ਚਿਹਰਾ। ਬੰਦਾ ਤਾਂ ਉਨ੍ਹਾਂ ਦੇ ਚਰਨਾਂ ‘ਚ ਈ ਜਾ ਡਿੱਗਦਾ ਆ। ਮੇਰੇ ਵਰਗਾ ਬੰਦਾ, ਰਾਤ ਦਿਨ ਪੀਣ ਵਾਲਾ, ਕਿਤੇ ਦਾਰੂ ਛੱਡ ਸਕਦਾ ਸੀ? ਇਹ ਤਾਂ ਉਨ੍ਹਾਂ ਦਾ ਆਸ਼ੀਰਵਾਦ ਆ ਕਿ ਮੈਂ ਮੁੜ ਕੇ ਨਈਂ ਮੂੰਹ ਨੂੰ ਲਾਈ। ਹਰ ਸੰਗਰਾਂਦ ‘ਤੇ ਮੱਥਾ ਟੇਕਣ ਜਾਂਦਾ । ਉੱਥੇ ਕਿਤੇ ਸੰਗਤ ਜੁੜੀ ਹੁੰਦੀ ਆ! ਤਿਲ ਸੁੱਟਣ ਨੂੰ ਜਗ੍ਹਾ ਨਈਂ ਹੁੰਦੀ। ਪੰਜ ਕਿੱਲਿਆਂ ਵਿੱਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਉਸਰੀ ਹੋਈ ਆ। ਇਲਾਕੇ ਦੇ ਜਿੰਨੇ ਕਨੈਡਾ ਅਮਰੀਕਾ ਇੰਗਲੈਂਡ ਗਏ ਹੋਏ ਆ। ਸੱਭ ਲੱਖਾਂ ਰੁਪਈਆਂ ਦਾ ਦਾਨ ਪੁੰਨ  ਕਰਦੇ ਆ। ਬਖਸ਼ਿੰਦਰ ਵੀ ਰਾਤੀਂ ਇਹੀ ਕਹਿੰਦੀ ਪਈ ਸੀ।
 “ ਕਰਨ ਵੀ ਕਿਉਂ ਨਾ। ਉਨ੍ਹਾਂ ਦੇ ਆਸ਼ੀਰਵਾਦ ਨਾਲ ਬਿਗਾਨੇ ਮੁਲਕਾਂ ‘ਚ ਖੱਟੀ ਕਮਾਈ ਕਰਦੇ ਆ।”
 ਬਖਸ਼ਿੰਦਰ ਹਾਲੇ ਤੱਕ ਘਰਾੜੇ ਮਾਰੀ ਜਾਂਦੀ ਆ। ਇਹਨੂੰ ਉੱਥੇ ਦੀ ਦੁੱਧ ਵਾਲੀ ਖੀਰ ਬੜੀ ਪਸੰਦ ਆ। ਜਿਸ ਦਿਨ ਪਾਸਪੋਰਟ ਤੇ ਪੈਸੇ ਦੇਣ ਗਏ ਸੀ। ਇਹ ਅਖੰਡ ਪਾਠ ਕਰਵਾਉਣ ਦੀ ਸੁੱਖ ਸੁਖ ਆਈ ਸੀ। ਉਥੇ ਪਤਾ ਨਈਂ  ਕਿੰਨੇ ਪਾਠ ਰਖਵਾਏ ਹੁੰਦੇ ਆ। ਲੜੀ ਨਈਂ ਟੁੱਟਦੀ। ਆ ਪਿੱਛਲੇ  ਜੋੜ ਮੇਲੇ ‘ਤੇ ਕੋਤਰ ਸੌ ਪਾਠਾਂ ਦੇ ਭੋਗ ਪਏ । ਉਨ੍ਹਾਂ ਵਿੱਚੋਂ ਇੱਕੀ ਅਖੰਡ ਪਾਠ ਤਾਂ ਇਕੱਲੇ  ਜੌਹਨ ਸਿੰਘ ਸ਼ੇਰਗਿੱਲ ਦੇ ਸੀ।
 ਉਹ ਵੀ ਸੱਚੀਂ ਸ਼ੇਰ ਆ। ਮੈਂ ਉਹਨੂੰ ਦੋ ਸਾਲ ਤੋਂ ਦੇਖਦਾ ਪਿਆਂ। ਤੁਰਿਆ-ਤੁਰਿਆ ਜਾਂਦਾ ਚਾਲੀ-ਪੰਜਾਹ ਹਜ਼ਾਰ ਦਾ ਮੱਥਾ ਟੇਕ ਜਾਊ। ਛੇ ਮਹੀਨੇ ਪਹਿਲਾਂ ਸਾਢੇ ਪੰਜ ਲੱਖ ਦੀ ਸਕਾਰਪਿਓ ਗੱਡੀ ਦੀਆਂ ਚਾਬੀਆਂ ਸੰਤਾਂ ਦੇ ਚਰਨਾਂ ‘ਚ ਰੱਖ ਗਿਆ। ਨਵੇਂ ਲੰਗਰ ਹਾਲ ਦੀ ਸਾਰੀ ਉਸਾਰੀ ਉਹਨੀਂ ਕਰਵਾਈ ਆ। ਪਹਿਲਾਂ-ਪਹਿਲਾਂ ਸੋਚਿਆ, ਸਾਲੇ ਚੋਰ ਠੱਗ ਹੋਣੇ ਆ। ਇੱਥੇ ਰੋਟੀ ਦੇ ਲਾਅਲੇ ਪਏ ਹੋਏ ਆ। ਇੰਨਾ ਪੈਸਾ ਦਸਾਂ ਨੰਹੁਾਂ ਦੀ ਕਿਰਤ-ਕਮਾਈ ਚੋਂ ਕਿੱਥੇ ਦਾਨ ਹੁੰਦਾ। ਫਿਰ ਛੋਟੇ ਸੰਤਾਂ ਨੇ ਮੈਨੂੰ ਸ਼ੰਕਾ ਨਿਵਰਤ ਕੀਤਾ ਸੀ।
 “ ਇਹ ਕਨੈਡਾ ਅਮਰੀਕਾ ਤੇ ਇੰਗਲੈਂਡ ਬੰਦੇ ਭੇਜਦੇ ਆ। ਗੁਰੁ ਮਾਰ੍ਹਾਜ ਦੀ ਕਿਰਪਾ ਨਾਲ ਬੰਦੇ ਚੜ੍ਹੀ ਜਾਂਦੇ ਆ। ਇਹ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਗੁਰਦੁਆਰਾ ਸਾਹਿਬ ਭੇਟਾ ਕਰ ਜਾਂਦੇ ਆ। ਵਾਹੇਗੁਰੂ ਇਨ੍ਹਾਂ ਤੇ ਮਿਹਰ ਰੱਖੇ।”
 ਮੈਂ ਕਿਤੇ ਬਖਸ਼ਿੰਦਰ ਨਾਲ ਗੱਲ ਕਰ ਬੈਠਾ। ਇਹ ਤੇ ਮਾਰ੍ਹ ਕਿਤੇ ਗੁਰਦੁਆਰਾ ਸਾਹਿਬ ਗੇੜੇ ‘ਤੇ ਗੇੜਾ ਕੱਢਣ ਲੱਗ ਪਈ। ਹੁਣ ਇਹਦੇ ਘਰਾੜੇ ਨਈਂ ਬੰਦ ਹੁੰਦੇ। ਸਾਲੀ ਨੇ ਰਾਤ ਸਿਰ ਖਾਈ ਰੱਖਿਆ। ਇਹਦੀਆਂ ਡਿਮਾਂਡਾਂ ਨਈਂ ਸੀ ਮੁਕਦੀਆਂ। ‘ ਮੈਨੂੰ ਆਹ ਭੇਜੀਂ---ਉਹ ਭੇਜੀਂ। ਕੁੜੀਆਂ ਨੂੰ---।’ ਹੁਣ ਤੇ ਉੱਠ ਪਾ। ਘੰਟਾ ਤਾਂ ਪਾਠੀ ਨੂੰ ਹੋ ਗਿਆ, ਪਾਠ ਕਰਦੇ ਨੂੰ। ਨਾ ਇਹਨੂੰ ਚਿੜੀਆਂ ਕਾਵਾਂ ਦੀ ਚੀਂ-ਚੀਂ--ਕਾਂ--ਕਾਂ ਸੁਣਦੀ ਆ। ਚਲੋ ਸੌਂ ਲਏ ‘ਰਾਮ ਨਾਲ। ਇਹਨੇ ਕਿਹੜਾ ਮੇਰੇ ਨਾਲ ਗੁਰਦੁਆਰੇ ਜਾਣਾ।
ਭਾਵੇਂ ਸਰਦਾਰ ਜੌਹਨ ਸਿੰਘ ਸ਼ੇਰਗਿੱਲ ਨੇ ਪਾਸਪੋਰਟ ਤੇ ਟਿਕਟ ਭੋਗ ਪੈਣ ਤੋਂ ਬਾਅਦ ਦੇਣੇ ਆ। ਪਰ ਮੈਂ ਪਹਿਲਾਂ ਜਾਣਾ ਚਾਹੁੰਦਾ। ਮਹਾਂਪੁਰਖਾਂ ਦੇ ਪ੍ਰਵਚਨ ਵੀ ਸੁਣ ਲਈਏ। ਫੇਰ ਪਤਾ ਨਈਂ ਕਦੋਂ ਮੌਕਾ ਮਿਲਣੈ। ਨਾਲੇ  ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰੀ ਵੀ ਤਾਂ ਭਰਨੀ ਆ। ਉਹਨਾਂ ਦੀ ਹਾਜ਼ਰੀ ਵਿੱਚ ਈ ਤਾਂ ਗੱਲ ਨੇਪਰੇ ਚੜ੍ਹੀ ਸੀ। ਬਈ ਬਖਸ਼ਿੰਦਰ ਦੀ ਕੀਤੀ ਨੱਠ ਭੱਜ ਕੰਮ ਆ ਗਈ। ਸੰਤਾਂ ਨੇ ਏਜੰਟ ਸ਼ੇਰਗਿੱਲ ਨਾਲ ਸ਼ਰਧਾਲੂਆਂ ਦੀ ਗੱਲ ਕਰਵਾ ਦਿੱਤੀ ਸੀ।
ਉਹ ਪੁੰਨਿਆਂ ਦਾ ਪਵਿੱਤਰ ਦਿਹਾੜਾ ਸੀ।
 “ ਸਾਧ ਸੰਗਤ ਜੀਓ, ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਜੋ ਬੋਲਣਾ ਸੱਚ ਬੋਲਣਾ ਏ। ਭਾਈ, ਅਸੀਂ ਅਮਰੀਕਾ ਚੜ੍ਹਾਉਣ ਦਾ ਦਸ ਲੱਖ ਲੈਂਦੇ ਆਂ। ਅੱਠ ਲੱਖ ਤਾਂ ਸਾਡੀ ਲਾਗਤ ਆਉਂਦੀ ਆ। ਗੁਰੁ ਜੀ ਦੀ ਸੰਗਤ ਕੋਲੋਂ ਬੱਸ ਲਾਗਤ ਈ ਲੈ ਲਵਾਂਗੇ। ਬਾਕੀ ਦੋ ਲੱਖ ਗੁਰੂ ਚਰਨਾਂ ਵਿੱਚ ਚੜ੍ਹਾ ਦਿਓ-।”
 ਅੱਠ ਲੱਖ ਰੁਪਈਆ ਸੁਣਕੇ ਮੇਰਾ ਸਾਹ ਸੂਤਿਆ ਗਿਆ ਸੀ। ਐਨੀ ਰਕਮ ਕਿਥੋਂ ਇਕੱਠੀ ਕਰਾਂਗੇ। ਬਖਸ਼ਿੰਦਰ ਦੇ ਮਾਪਿਆਂ ਵੱਲ ਹੱਥ ਅੱਡਣੇ ਪੈਣੇ ਸੀ। ਇਸ ਤੀਵੀਂ ਦਾ ਕੀ ਪਤਾ। ਇਹਦੇ ਵੀ ਕਈ ਰੂਪ ਆ। ਮੈਨੂੰ ਇਹਤੋਂ ਸੁੱਤੀ ਪਈ ਤੋਂ ਵੀ ਭੈਅ ਆਉਂਦਾ। ਇਹ---। ਪਰ ਇਹਨੇ ਪੈਸੇ ਇਕੱਠੇ ਕਰਨ ਲਈ ਬੜੀ ਨੱਠ ਭੱਜ ਕੀਤੀ। ਮੈਨੂੰ ਤਾਂ ਕਿਸੇ ਨੇ ਕੀ ਦੇਣੇ ਸੀ। ਨਾ ਚਾਹੁੰਦਿਆਂ ਹੋਇਆਂ ਵੀ, ਮੈਂ ਛੋਟੀ ਭੈਣ ਹਰਕੰਵਲ ਨੂੰ ਫ਼ੋਨ ਕਰ ਦਿੱਤਾ ਸੀ। ਤਿੰਨ ਲੱਖ ਉਹਨੇ ਭੇਜ ਦਿੱਤੇ। ਫ਼ੇਰ ਮੰੈਂ ਹੌਂਸਲਾ ਫੜ੍ਹ ਲਿਆ। ਮੈਂ ਅਮਰੀਕਾ ਜਾਣ ਦਾ ਪੱਕਾ ਮਨ ਬਣਾਈ ਬੈਠਾ। ਆਖ਼ਰੀ ਵਾਰ ਟਰਾਈ ਮਾਰ ਕੇ ਦੇਖ ਲੈਂਦੇ ਆ। ਇੱਕ ਮਹੀਨਾ ਮੇਰੀ, ਚਾਚੇ ਦੀ ਤੇ ਬਖਸ਼ਿੰਦਰ ਦੀ ਭੂਤਨੀ ਘੁੰਮੀਂ ਰਹੀ। ਸੰਤਾਂ ਦੇ ਭਰੋਸੇ ‘ਤੇ ਪਾਸਪੋਰਟ ਤੇ ਅੱਠ ਲੱਖ ਏਜੰਟ ਨੂੰ ਫੜਾ ਆਏ ਸੀ। ਬਈ ਐਨੀ ਰਕਮ ਦਾ ਨਾਂ ਲੈਂਦਿਆਂ ਈ ਕਾਂਬਾ ਛਿੜਦਾ। ਉੱਦਾਂ ਮੈਂ ਕਿਹੜਾ ਇਕੱਲਾ। ਉੱਦਣ ਦੀ ਦੋ ਸੌ ਬੰਦੇ ਨੇ ਰਕਮ ਫੜਾਈ ਹੋਈ ਆ।
 ਇਹ ਸੋਚਦਿਆਂ ਰਜਾਈ ਵਿੱਚ ਵੀ ‘ਸੁੰਨ’ ਚੜ੍ਹੀ ਜਾਂਦੀ ਆ। ਦੋ ਘੰਟੇ ਹੋ ਗਏ ਆ ਉੱਸਲਵੱਟੇ ਲੈਂਦੇ ਨੂੰ। ਮੈਨੂੰ ਹੁਣ ਉੱਠਣਾ ਚਾਹੀਦਾ। ਠੰਢ ਤਾਂ ਇੱਦ੍ਹਾ ਈ ਰਹਿਣੀ ਆ। ਸੰਤਾਂ ਦੇ ਵਚਨ ਸੁਣਨ ਤੋਂ ਨਾ ਰਹਿ ਜਾਵਾਂ। ਉਨ੍ਹਾਂ ਕਰਕੇ ਤਾਂ---। ਬਖਸ਼ਿੰਦਰ ਨੂੰ ਵੀ ਉਠਾਏ ਦੇਵਾਂ। ਕੁੜੀਆਂ ਨੂੰ ਵੀ ਟੈਮ ਸਿਰ ਸਕੂਲ ਭੇਜਣਾ ਆ।
 ਮੈਂ ਪਸ਼ੂਆਂ ਵੱਲ ਦੇ ਪਾਸੇ ਆਇਆ ਹਾਂ। ਸ਼ੁਕਰ ਆ ਕਿ ਅੱਜ ਕੋਰਾ ਨਈਂ ਪਿਆ।--- ਮੈਂ ਟਾਹਲੀ ਨਾਲੋਂ ਦਾਤਣ ਤੋੜਦਾ ਆਂ। ਬਰਾਂਡੇ ਕੋਲ ਬਹਿ ਕੇ ਕਰਨ ਲੱਗ ਪਿਆ ਹਾਂ। ਬਰਾਂਡਾ ਵੀ ਬੱਸ---। ਟਰੈਕਟਰ ਤਾਂ ਕੀ ਲੈਣਾ ਸੀ। ਇੱਕ ਵਾਰ ਵੇਚੇ ਬਲਦ ਮੁੜ ਨਈਂ ਲੈ ਹੋਏ। ਲੈ ਕੇ ਵੀ ਕੀ ਕਰਾਂਗੇ? ਖੇਤੀ---? ਬਲਦਾਂ ਦੀਆਂ ਢੁੱਠਾਂ ‘ਤੇ ਹੱਥ ਫੇਰਨ ਵਾਲਾ ਤਾਂ ਦੌਣ ਵਿੱਚ ਫ਼ਸ ਕੇ ਪਿਆ।
 “ਵਾਹ! ਬਈ ਚਾਚਾ ਸ਼ਿੰਗਾਰਾ ਸਿਆਂ। ਕਿਸਮਤ ਦਾ ਮਾਰਿਆ---।”
ਇਹ ਵਿਚਾਰਾ ਭੱਜ-ਭੱਜ ਕੇ ਖੱਲ ਵੜੇਵੇਂ ਪਾਉਂਦਾ ਹੁੰਦਾ ਸੀ। ਵਾਹੀ ਦਾ ਜੋਤਾ ਜੂੰ ਲਾਉਣਾ ਹੁੰਦਾ ਸੀ। ਮਾਰ ਕਿਤੇ ਚਾਚੀ ਨੇ ਮੱਝਾਂ ਨੂੰ ਗੁਤਾਵਾ ਕਰਦੀ ਨੇ ਫਿਰਨਾ। ਕਦੇ ਘਰ ਦੁੱਧ ਨਈਂ ਸੀ ਮੁੱਕਾ। ਹੁਣ ਤਿੰਨ-ਚਾਰ ਖੁਰਲੀਆਂ ਚੋ ਕੋਈ ਸਾਬਤੀ ਨਈਂ ਹੋਣੀ। ਆਹ ਇੱਕ ਦੋ ਖੁੰਢੇ ਮੀਣੀ ਮੱਝ ਕਰਕੇ ਖੜ੍ਹ੍ਹੇ ਆ। ਇਹ ਮੱਝ ਵੀ ਬਖਸ਼ਿੰਦਰ ਦੇ ਭਰਾ ਛੱਡ ਗਏ ਸੀ। ਐਦਾਂ ਦੀਆਂ ‘ਬਖ਼ਸ਼ਿਸ਼ਾਂ’ ਕਰਕੇ ਤਾਂ ਇਹ ਤੀਵੀਂ ਤੀਂਗੜ੍ਹਦੀ ਰਹਿੰਦੀ ਆ। ਅੱਜ ਇਹਦਾ ਮੂਡ ਕੁੱਸ਼ ਠੀਕ ਆ। ਤਦੇ ਤਾਂ ਰਸੋਈ ‘ਚ ਭਾਂਡੇ ਭੰਨਣ ਦੀ ਆਵਾਜ਼ ਨਈਂ ਆ ਰਹੀ। ਨਈਂ ਤਾਂ ਇਹਦੀ ਗੰਦੀ ਜ਼ੁਬਾਨ ਸਵੇਰੇ-ਸਵੇਰੇ----। ਹੁਣ ਤਾਂ ਪਾਠ ਕਰਦੀ ਲਗਦੀ ਆ।
 ਲੈ ਹੁਣ ਚਾਚੇ ਨੂੰ ਖੰਘ ਛਿੜ ਪਈ ਆ। ਇੱਕ ਵਾਰ ਛਿੜ ਪਈ, ਫ਼ੇਰ ਇ੍ਹਦਾ ਹੁੱਥੂ ਨਈਂ ਬੰਦ ਹੁੰਦਾ। ਏਹੀ ਹਾਲ ਵਿਚਾਰੀ ਚਾਚੀ ਦਾ ਆ। ਇੱਕ ਹੱਥ ਗੋਡੇ ‘ਤੇ ਰੱਖ ਲੈਂਦੀ ਆ ਤੇ ਦੂਜਾ ਲੱਕ ਤੇ। ਵਿਚਾਰੀ ਸਾਡੀ ਮਾਂ ਕੁੱਬੀ ਹੋ ਗਈ! ਚੱਲੋ, ਕੋਈ ਗੱਲ ਨਈਂ। ਹੁਣ ਮੈਂ ਅਮਰੀਕਾ ਚਲੇ ਜਾਣਾ । ਸੱਭ ਦੁੱਖ ਦੂਰ ਕਰ ਦੇਣੇ ਆ। ਹੁਣ ਚਾਹ ਪੀਵਾਂ ਤੇ ਬਾਹਰ-ਅੰਦਰ ਜਾ ਆਵਾਂ।
 “ ਸਾਡੇ ਤੋਂ ਨਈਂ ਹੁਣ ਖੇਤਾਂ ‘ਚ ਹੱਗ ਹੁੰਦਾ।”
 ਬਖਸ਼ਿੰਦਰ ਦੀ ਇਹ ਗੱਲ ਠੀਕ ਈ ਆ। ਅੱਜ ਕਿਤੇ ਘਰ ਟੋਲਟ ਹੁੰਦੀ ਤਾਂ ਐਨੀ ਠੰਢ ‘ਚ ਬਾਹਰ ਨਾ ਆਉਣਾ ਪੈਂਦਾ। ਨਾਲੇ ਹੁਣ ਇਹ ਖੇਤ ਕਿਹੜਾ ਸਾਡੇ ਰਹੇ ਆ। ਮੈਂ ਵੱਟ ਤੇ ਬੈਠਾ ਜ਼ਰੂਰ ਆਂ। ਭਾਵੇਂ ਅਗਲੇ ਆ ਕੇ ਮਾਂ ਭੈਣ ਇੱਕ ਕਰ ਦੇਣ। ਹਰਦੇਵ ਸੁੰਹ ਕਿਆਂ ਨੂੰ ਤਾਂ ਭੈਣ ਦੇਣਿਆਂ ਨੂੰ ਬੋਲਣਾ ਵੀ ਨਈਂ ਆਉਂਦਾ। ਪਿੰਡ ਵਿੱਚ ਸੱਭ ਤੋਂ ਵੱਡੀ ਧਿਰ ਆ। ਪਹਿਲਾਂ ਤਾਂ ਇਹ ਸਾਲੇ ਜ਼ੈਲਦਾਰ ਕਹਾਂਦੇ ਸੀ, ਹੁਣ ਬਾਜ਼ ਵਾਲੇ ਬਣ ਗਏ ਆ। ਇਨ੍ਹਾਂ ਦੀ ਕੋਠੀ ਤੇ ਬਾਜ਼ ਵਾਲੀ ਟੈਂਕੀ ਜੂੰ ਬਣੀ ਹੋਈ ਆ। ਇਹ ਲੋਕਾਂ ਨੂੰ ਕਰਜ਼ਾ ਦਿੰਦੇ ਆ। ਫੇਰ ਉਹਦੀ ਜ਼ਮੀਨ ਦੱਬ ਲੈਂਦੇ ਆ। ਚਾਚੇ ਨੇ ਵੀ ਇਨ੍ਹਾਂ ਕੋਲ ਈ ਜ਼ਮੀਨ ਗਹਿਣੇ ਰੱਖੀ ਸੀ। ਬੱਸ ਛੁਡਾ ਨਈਂ ਹੋਈ । ਇਹ ਮਾਲਕ ਬਣ ਕੇ ਬਹਿ ਗਏ। ਇਨ੍ਹਾਂ ਨੂੰ ਕਾਹਦਾ ਦੋਸ਼ ਦੇਣਾ। ਜਦੋਂ ਆਪਣੇ ਈ----!
 ਤਾਏ ਚਰਨ ਸੁੰਹ ਨੇ ਚਾਚੇ ਨੂੰ ਤਿੰਨ ਖੇਤ ਦਿੱਤੇ ਸੀ। ਆਪ ਛੇ ਖੇਤ ਮੱਲ ਲਏ ਸੀ। ਸਾਲੇ ਨੇ ਬੁੜਾ ਆਪਣੇ ਕੋਲ ਰੱਖ ਲਿਆ। ਤਾਈ ਵੀ ਸਿਰੇ ਦੀ ਕੰਜ਼ਰੀ ਆ। ਉਹਨੇ ਈ ਬਾਬਾ ਹਿੱਲਣ ਨਈਂ ਦਿੱਤਾ। ਉਹਦੇ ਹਿੱਸੇ ਦੇ ਤਿੰਨ ਕਿਲ੍ਹੇ ਵੀ ਢੂਹੇ ‘ਚ ਲੈ ਲਏ। ਉਹਨਾਂ ਜੋ ਕੀਤੀ, ਉਹ ਤਾਂ ਚਾਚੇ ਨੇ ਜ਼ਰ ਲਈ। ਪਰ ਕੁਦਰਤ ਅੱਗੇ ਕਿਹਦਾ ਜ਼ੋਰ। ਉਸ ਸਾਲ ਆਲੂਆਂ ਦੀ ਫ਼ਸਲ ਵੀ ਬੜੀ ਹੋਈ। ਢੇਰਾਂ ਦੇ ਢੇਰ ਸੜ ਕੇ ਸੁਆਹ ਹੋ ਗਏ ਸਨ। ਸੜੇ ਢੇਰ ਦੇਖ ਕੇ ਅੰਦਰੋਂ ਲਾਟ ਨਿਕਲਦੀ ਸੀ। ਚਾਚੇ ਨੇ ਉਦੋਂ, ਪਹਿਲੀ ਵਾਰ ਮੰਜਾ ਮੱਲਿਆ ਸੀ।
 “ ਚਾਚਾ ਹੁਣ ਮਰ ਤਾਂ ਨਈਂ ਜਾਣਾ।---- ਚੱਲ ਉੱਠ। ਕੋਈ ਚਾਰਾ ਕਰੀਏ।”  ਮੈਂ ਇਹਨੂੰ ਹੌਸਲਾ ਦਿੱਤਾ ਸੀ। ਮੈਂ ਉਦੋਂ ਵੀ ਅੱਜ ਵਾਂਗ ਪੂਰੀ ਚੜ੍ਹਦੀ ਕਲਾ ਵਿੱਚ ਸੀ।
 ਮੈਂ ਜੇਠਾ ਆਂ। ਅਸੀਂ ਤਾਏ ਦੇ ਨਿਆਣਿਆਂ ਦੀ ਰੀਸੇ ਪਿਓ ਨੂੰ ਚਾਚਾ ਤੇ ਮਾਂ ਨੂੰ ਚਾਚੀ ਸੱਦਦੇ ਆਂ। ਪਹਿਲਾਂ ਸਾਡਾ ਇੱਕ ਟੱਬਰ ਹੁੰਦਾ ਸੀ। ਬੜਾ ਮੋਹ ਤੇਹ ਸੀ।
 ਫ਼ੇਰ ਪਤਾ ਨਈਂ ਇਨ੍ਹਾਂ ਦੋਨਾਂ ਭਰਾਵਾਂ ਨੂੰ ਕੀ ਸੱਪ ਸੁੰਘ ਗਿਆ। ਤਾਏ ਨੇ ਜ਼ਮੀਨ ਵੰਡਾ ਲਈ ਸੀ ਤੇ ਮੈਨੂੰ ਵੀ ਘਰੋਂ ਕੱਢ ਦਿੱਤਾ ਸੀ। -----ਉਹ ਜਲਦੀ ਪਰਿਵਾਰ ਸਣੇ ਇੰਗਲੈਂਡ ਜਾ ਵਸਿਆ। ਸ਼ਾਇਦ ਆਪਸੀ ਕੁੜੱਤਣ ਘੱਟ ਜਾਂਦੀ। ਪਰ ਉਹ ਜਦੋਂ ਪੰਜ ਕੁ ਵਰ੍ਹਿਆਂ ਬਾਅਦ ਆਇਆ ਤਾਂ ਉਹਨੇ ਹੋਰ ਭਾਣਾ ਵਰਤਾਤਾ। ਹਵੇਲੀ ਵਾਲੀ ਜਗ੍ਹਾ ਵੀ ਹਥਿਆ ਲਈ । ਸਾਨੂੰ ਆਪਣੇ ਪਸ਼ੂ ਘਰ ਵਿੱਚ ਹੀ ਬੰਨ੍ਹਣੇ ਪੈ ਗਏ । ਅਸੀਂ ਇੱਕ ਪਾਸੇ ਨੂੰ ਬਰਾਂਡਾ ਪਾ ਲਿਆ ਸੀ। ਤਾਇਆ ਹਵੇਲੀ ਵਾਲੀ ਜਗ੍ਹਾ ਤੇ ਦੋ ਸਾਲ ਕੋਠੀ ਪਾਉਂਦਾ ਰਿਹਾ। ਕੋਠੀ ਉੱਤੇ ਜਹਾਜ਼ ਵਾਲੀ ਟੈਂਕੀ ਬਣਾਈ।  ਪਿੰਡ ਵਿੱਚ ਬਾਜ਼ ਵਾਲੀ ਤੋਂ ਬਾਅਦ ਇਹ ਦੂਜੇ ਨੰਬਰ ਦੀ ਕੋਠੀ ਆ। ਇਸ ਕੋਠੀ ਨੂੰ ਦੇਖ ਕੇ ਮੈਂ ਆਪੇ ਤੋਂ ਬਾਹਰ ਹੋ ਜਾਂਦਾ ਹਾਂ। ---ਹੁਣ ਵੀ ਮੈਂ ਢੀਮ ਕੋਠੀ ਵੱਲ ਮਾਰੀ ਆ। ਮੋਟਰ ਤੇ ਹੱਥ ਧੋ ਕੇ ਤੁਰ ਪਿਆ ਹਾਂ।
 ਹੁਣ ਆਹ ਪੈਲੀ ਧੁਰ ਘਰਾਂ ਤੱਕ ਬਾਜ਼ ਵਾਲਿਆਂ ਦੀ ਆ। ਉਦੋਂ ਸਾਡੇ ਕੰਮ ਵੀ ਇਹੀ ਆਏ ਸੀ। ਚਾਚੇ ਨੇ ਤਾਂ ਉਦੋਂ ਤਬਾਹ ਹੋਈ ਫ਼ਸਲ ਦੇਖ ਹੌਂਸਲਾ ਢਾਹਿਆ ਹੋਇਆ ਸੀ। ਮੈਂ ਉਹਨੂੰ ਬੈਠਦਾ ਕੀਤਾ ਸੀ। ਮੈਂ ਮੁੜ ਇਹਨੁੰ ਢੇਰੀ ਢਾਹੁੰਦਿਆਂ ਨਈਂ ਦੇਖਿਆ । ਹੁਣ ਬਿਮਾਰ-ਬਿਮਾਰ ਵੀ ਮੇਰੇ ਲਈ ਪੈਸੇ ਇਕੱਠੇ ਕਰਨ ਲਈ ਦੌੜ ਭੱਜ ਕਰਦਾ ਰਿਹਾ ਆ। ਉਦਾਂ ਪਿੰਡ ਵਾਲੇ ਸਾਡੀ ਮਸੰਦਾਂ ਪੱਟੀ ਵਾਲਿਆਂ ਨੂੰ ਵਿਹਲੀਆਂ ਖਾਣ ਵਾਲੇ ਗਿਣਦੇ ਆ। ਪਰ ਸਾਡਾ ਟੱਬਰ ਕਿਰਸੀ ਵੀ ਬੜਾ ਸੀ ਤੇ ਮਿਹਨਤੀ ਵੀ। ਆਹ ਮੇਰੇ ਘਰੋਂ ਬਖਸ਼ਿੰਦਰ ਸਾਨੂੰ ਕੰਜੂਸਾਂ ਦਾ ਟੱਬਰ ਸੱਦਦੀ ਆ ਤੇ ਕਦੇ ਭੁੱਖਿਆਂ ਨੰਗਿਆਂ ਦਾ। ਇਹਨੂੰ ਸਾਲੀ ਨੂੰ ਕੀ ਪਤਾ ਕਿ ਸਾਡੇ ਟੱਬਰ ਨੇ ਕਿੰਨੀ ਮੇਹਨਤ ਕੀਤੀ ਆ। ਚਾਚੀ ਚਾਚੇ ਨੂੰ ਜਦੋਂ ਦੇਖਿਆ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਏ ਦੇਖਿਆ। ਸਾਨੂੰ ਤਿੰਨਾਂ ਭੈਣ ਭਰਾਵਾਂ ਨੂੰ ਵੀ ਕੰਮ ਦਾ ਚੂੰਡ ਬੜਾ ਸੀ। ਪਰ ਨਸੀਬਾਂ ਦੀ ਮਾਰ ਨੇ ਸਾਨੂੰ ਕੱਖੋਂ ਹੌਲੇ ਕਰ ਦਿੱਤਾ ਸੀ। ਚਾਚੇ ਨੂੰ ਤਾਂ ਮੈਂ ਹੌਂਸਲਾ ਦੇਈ ਜਾਂਦਾ ਸੀ। ਪਰ ਸੁੱਝ ਕੁੱਝ ਨਈਂ ਰਿਹਾ ਸੀ।
ਉਦੋਂ ਸ਼ਾਇਦ ਕਿਸੇ ਨੇ ਤਾਏ ਚਰਨ ਸੁੰਹ ਨੂੰ ਇੰਗਲੈਂਡ ਖਬਰ ਕਰ ਦਿੱਤੀ ਹੋਵੇ। ਉਹਦੀ ਚਿੱਠੀ ਆ ਗਈ। ਉਹਨੇ ਮੈਨੂੰ ਵਲੈਤ ਲਈ ਟਰਾਈ ਮਾਰਨ ਨੂੰ ਲਿਖਿਆ ਸੀ।  ਏਜੰਟ ਨਾਲ ਗੱਲ ਕਰ ਕੇ ਚਿੱਠੀ ਲਿਖਣ ਨੂੰ ਕਿਹਾ ਸੀ। ਜਿੱਦਣ ਚਿੱਠੀ ਆਈ। ਚਾਚਾ ਘਰ ਨਈਂ ਸੀ। ਮੁਆਵਜ਼ਾ ਲੈਣ ਦੇ ਚੱਕਰ ‘ਚ ਤਹਿਸੀਲ ਗਿਆ ਹੋਇਆ ਸੀ। ਮੈਂ ਉਹਦੀ ਉਡੀਕ ਨਈਂ ਸੀ ਕੀਤੀ। ਛੋਕਰ ਟਰੈਵਲ ਵਾਲੇ ਏਜੰਟ ਗੁਰਜੰਟ ਸੁੰਹ ਨਾਲ ਮੁਕੰਦਪੁਰ ਗੱਲ ਵੀ ਕਰ ਆਇਆ ਸੀ। ਸ਼ਾਮ ਨੂੰ ਚਾਚੇ ਨੂੰ ਪਤਾ ਲੱਗਿਆ ਤਾਂ ਉਹ ਭੜਕ ਪਿਆ ਸੀ।
 “ ਓਏ ਦਲਜਿੰਦਰਾ, ਢੱਕਿਆ ਰਹਿ। ਕਾਹਨੂੰ ਮੂਤ ‘ਚ ਮੱਛੀਆਂ ਭਾਲਦਾ। ਚਰਨ ਸੁੰਹ ਦੇ ਤਾਂ ਮੈਂ ਹੱਗਿਓ ‘ਤੇ ਨਈਂ ਯਕੀਨ ਕਰਦਾ। ਐਨੇ ਸਾਲ ਹੋ ਗਏ ਵਲੈਤ ਗਏ ਨੂੰ ਕਦੇ ਬਾਤ ਪੁੱਛੀ ਆ?”
 ਮੈਂ ਚਾਚੇ ਨੂੰ ਮੁਕੰਦਪੁਰੀਏ ਏਜੰਟ ਨਾਲ ਗੱਲ ਕਰਕੇ ਔਣ ਵਾਰੇ ਦੱਸਦਾ ਰਿਹਾ। ਪਰ ਉਹਦਾ ਸਿਰ ਨਾਂਹ ਵਿੱਚ ਵੱਜਦਾ ਰਿਹਾ ਸੀ। ਫ਼ਸਲ ਦੀ ਤਬਾਹੀ ਹੋਈ ਪਈ ਸੀ। ਚਾਚਾ ਇਹ ਜੂਆ ਖੇਡਣ ਲਈ ਤਿਆਰ ਨਈਂ ਸੀ ਹੋ ਰਿਹਾ। ਉਹ ਕਿਹੜਾ ਨਿਆਣਾ ਸੀ। ਸਾਡੇ ਪਿੰਡਾਂ ਦਾ ਜੰਮਦਾ ਜੁਆਕ ਤਾਂ ਬਾਹਰ ਜਾਣ ਲਈ ਪਾਸਪੋਰਟ ਬਣਾਈ ਬੈਠਾ। ਜਿਹੜੇ ਸ਼ਰੀਕ ਕਦੇ ਸਾਡੇ ਘਰ ਤੋਂ ਮੰਗ ਕੇ ਖਾਂਦੇ ਰਹੇ, ਉਹ ਵੀ ਵਿਦੇਸ਼ ਚਲੇ ਗਏ। ਅਗਲਿਆਂ ਨੇ ਜ਼ਮੀਨਾਂ ਗਹਿਣੇ ਧਰੀਆਂ, ਏਜੰਟਾਂ ਰਾਹੀਂ ਬਾਹਰ ਸੈਟਲ ਹੋ ਗਏ। ਪਿੰਡਾਂ ਵਿੱਚ ਮਹਿਲਾਂ ਦੇ ਮਹਿਲ ਖੜ੍ਹੇ ਕਰ ਗਏ। ਪਰ ਚਾਚੇ ਨੂੰ ਕਿਹੜਾ ਸਮਝਾਉਂਦਾ। ਫੇਰ ਪਤਾ ਨਈਂ ਇਹਦੇ ਕਿਥੋਂ ਮਨ ਸੁਮੱਤਿਆ ਪੈ ਗਈ। ਪਤਾ ਨਈਂ  ਕਿਹੜਾ ਸਲਾਹੂ ਟੱਕਰਿਆ। ਜ਼ਮੀਨ ਬਾਜ਼ ਵਾਲਿਆਂ ਦੇ ਗਹਿਣੇ ਧਰੀ। ਰਕਮ ਏਜੰਟ ਨੂੰ ਜਾ ਫੜਾਈ।
 ਛੋਕਰ ਏਜੰਟ ਨੇ ਸਾਡੀ ਤੇਰਾਂ ਜਣਿਆਂ ਦੀ ਇੰਗਲੈਂਡ ਵਿੱਚ ਐਂਟਰੀ ਕਰਵਾਈ ਸੀ। ਸਿੱਖਾਂ ਦੀ ਪੱਟੀ ਵਿੱਚੋਂ ਵੀ ਦੋ ਮੁੰਡੇ ਸਨ। ਉਹ ਤਾਂ ਇੰਗਲੈਂਡ ਪੁੱਜਦਿਆਂ ਈ ਛੂ-ਮੰਤਰ ਹੋ ਗਏ। ਅਸੀਂ ਛੇ ਜਣੇ ਪੁਲਿਸ ਦੇ ਕਾਬੂ ਆ ਗਏ। ਚਾਰ ਮਹੀਨੇ ਜੇਲ੍ਹ ਵਿੱਚ ਰਹੇ। ਬਾਅਦ ਵਿੱਚ ਉਨ੍ਹਾਂ ਨੇ ਡੀਪੋਰਟ ਕਰ ਦਿੱਤੇ। ਤਾਇਆ ਜੇਲ੍ਹ ਵਿੱਚ ਮੁਲਾਕਾਤ ਕਰਨ ਵੀ ਨਈਂ ਸੀ ਆਇਆ।
 ਆਹ ਜਹਾਜ਼ ਵਾਲੀ ਕੋਠੀ ਨੂੰ ਦੇਖ ਕੇ ਮੇਰੇ ਅੱਗ ਲੱਗ ਗਈ ਆ। ਮੈਂ ਮਿੱਟੀ ਨਾਲ ਲਿਬੜੀ ਜੁੱਤੀ ਕੋਠੀ ਦੀ ਥੜ੍ਹੀ ਨਾਲ ਝਾੜੀ ਆ। ਇੱਥੇ ਕੋਠੀ ਵਿੱਚ ਭਈਏ ਰਹਿੰਦੇ ਆ। ਥਾਂ ਸਾਡਾ----। ਸਾਲੇ ਮੌਜਾਂ ਮਾਣਦੇ ਆ।
 ਉਹ ਤਾਇਆ ਸਦਾ ਰਾਮ ਆਉਂਦਾ ਪਿਆ। ਮੇਰੇ ਯਾਰ ਭੱਜੀ ਦਾ ਪਿਓ। ਹੁਣ ਇਹਦੀ ਨਿਗ੍ਹਾ ਘੱਟ ਗਈ ਆ। ਫੇਰ ਵੀ ਮੈਨੂੰ ਪਛਾਣ ਲਿਆ। ਮੈਂ ਤਾਏ ਦਾ ਹਾਲ ਚਾਲ ਪੁੱਛਿਆ ਹੈ। ਹੁਣ ਵਿਚਾਰੇ ਦਾ ਹਾਲ ਕਾਹਦਾ। ‘ਹੂੰ-ਹਾਂ’ ਜਿਹਾ ਕਰਕੇ ਮੇਰੀ ਪਿੱਠ ਥਾਪੜ ਕੇ ਤੁਰ ਪਿਆ ਏ।
 ਉਦੋਂ ਵੀ ਅੱਜ ਕੱਲ੍ਹ ਵਰਗੀ ਹਾਲਤ ਸੀ। ਕੁੜੀ ਦੇਣੇ---ਗੁਰਜੰਟ ਸੁੰਹ ਨੇ ਸਾਨੂੰ ਵਿਕਣ ਲਾ ਦਿੱਤਾ ਸੀ। ਸਾਨੂੰ ਕਦੇ ਦਿੱਲੀ ਲੈ ਜਾਂਦਾ, ਕਦੇ ਬੰਬੇ। ਮੈਂ ਦੋ-ਤਿੰਨ ਸਾਲ ਦਿੱਲੀ-ਬੰਬੇ ਦੇ ਚੱਕਰ ਕੱਟਦਾ ਰਿਹਾ। ਉਸ ਖੁੱਸੜ ਜੱਟ ਦਾ ਕੀ ਜਾਂਦਾ ਸੀ। ਪੈਸੇ ਅਸੀਂ ਖਰਚਦੇ ਸੀ। ਮਹੀਨਿਆਂ ਬੱਧੀ ਬੇਗਾਨਿਆਂ ਸ਼ਹਿਰਾਂ ਵਿੱਚ ਅਸੀਂ ਭੁੱਖਾਂ ਕੱਟਦੇ ਰਹੇ, ਤਿਰਹਾਏ ਰਹੇ, ਉਹਨੂੰ ਕੀ ਸੀ? ਉਹ ਤਾਂ ਟਰਾਈਆਂ ਮਰਵਾਉਂਦਾ ਰਿਹਾ। ਚਾਚੇ ਦਾ ਵਾਲ-ਵਾਲ ਕਰਜ਼ੇ ਵਿੱਚ ਵਿਨ੍ਹਿਆਂ ਗਿਆ ਸੀ। ਬਾਜ਼ ਵਾਲਿਆਂ ਨੂੰ ਦੋ ਚਾਰ ਕਨਾਲ ਜ਼ਮੀਨ ਗਹਿਣੇ ਧਰ ਦਿੱਤੀ ਜਾਂਦੀ।ਆੜ੍ਹਤੀਏ ਦਾ--- ਬੈਂਕ ਦਾ ਵਿਆਜ਼ ਮੋੜ ਦਿੱਤਾ ਜਾਂਦਾ। ਐਨੇ ਯਤਨਾਂ ਦੇ ਬਾਵਜੂਦ ਵੀ ਮੈਂ ਇੰਗਲੈਂਡ ਨਾ ਜਾ ਸਕਿਆ।
 ਇਹ ਤੇ ਭਲਾ ਹੋਵੇ ਭੱਜੀ ਦਾ। ਚਲੋ ਇੱਕ ਵਾਰ ਤਾਂ ਉਹਨੇ ਜਿੱਲਣ੍ਹ ‘ਚੋਂ ਕੱਢਤਾ ਸੀ।। ਮੈਨੂੰ ਡੁਬਈ ਲੈ ਗਿਆ। ਆਪਣਿਆਂ ਨਾਲੋਂ ਤਾਂ ਇਹ ਸੱਤ ਪਰਾਇਆ ਚੰਗਾ ਨਿਕਲਿਆ। ਆਹ ਤਾਇਆ ਸਦਾ ਰਾਮ ਦਾਤਣ ਕਰਦਾ ਤੁਰਿਆ ਜਾਂਦਾ। ਇਹਦੇ ਕੋਲੋਂ ਵੀ ਹੁਣ ਤੁਰ ਨਈਂ ਹੁੰਦਾ। ਇਹਦਾ ਹਾਲ ਵੀ ਮੇਰੇ ਪਿਓ ਸ਼ਿੰਗਾਰੇ ਵਾਲਾ ਆ।
 ਉਹ ਵੀ ਕਿਹਾ ਮਨਹੂਸ ਦਿਨ ਸੀ।
 ਸਾਰਾ ਪਿੰਡ ਭੱਜੀ ਦੀ ਟਾਹਲੀ ਨਾਲ ਲਟਕਦੀ ਲਾਸ਼ ਦੇਖ ਕੇ ਦੰਗ ਰਹਿ ਗਿਆ ਸੀ। ਉਹਦੀ ਅਰਥੀ ਚੁੱਕਣ ਵਾਲਿਆਂ ਵਿੱਚ ਮੈਂ ਵੀ ਸ਼ਾਮਿਲ ਸੀ। ਪਰ ਉਹਦੇ ਮਰਨ ਦਾ ਯਕੀਨ ਮੈਨੂੰ ਹੁਣ ਤੱਕ ਵੀ ਨਈਂ ਆਉਂਦਾ। ਉਹਨੇ ਦਸ-ਬਾਰ੍ਹਾਂ ਸਾਲ ਡੁਬਈ ਲਾਏ। ਉਹ ਆਪਣੇ ਵਿਹੜੇ ਦੇ ਅੱਧੇ ਮੁੰਡੇ ਤਾਂ ਡੁਬਈ ਲੈ ਗਿਆ ਹੋਣਾ। ਉਹ ਕਿਸੇ ਨਾ ਕਿਸੇ ਸ਼ੇਖ ਕੋਲੋਂ ਵੀਜ਼ਾ ਲੈ ਆਉਂਦਾ। ਪਿੰਡ ਦਾ ਕੋਈ ਨਾ ਕੋਈ ਮੁੰਡਾ ਦੁਬਈ ਲੈ ਜਾਂਦਾ। ਉਹਦੇ ਕੋਲੋਂ ਕੰਪਨੀ ਛੁਡਾ ਲੈਂਦਾ। ਆਪ ਸ਼ਰਾਬ ਕੱਢਦਾ। ਅਗਲੇ ਨੂੰ ਵੇਚਣ ਲਾ ਲੈਂਦਾ। ਖਜ਼ੂਰਾਂ ਦੀ ਸ਼ਰਾਬ ਕੱਢਣ ਦਾ ਬੜਾ ਮਾਹਿਰ ਸੀ ਉਹ। ਮੈਨੂੰ ਕਹਿਣਾ---
 “ ਪਹਿਲੇ ਤੋੜ ਦੀ ਦਾ ਲਾ ਪੈੱਗ। ਤੇ ਫੇਰ ਧੰਦੇ ਲਈ ਸ਼ੂਟ ਵੱਟ ਲੈ।”
 ਆਪ ਤਾਂ ਉਹ ਪੁਲਿਸ ਦੇ ਹੱਥ ਨਈਂ ਸੀ ਆਇਆ। ਮੈਨੂੰ ਪੰਜ ਮਹੀਨੇ ਦੀ ਕੈਦ ਹੋ ਗਈ ਸੀ।
 ਪਿੰਡ ਵਿੱਚ ਉਹਨੂੰ ਸਾਰੇ ‘ਖੜੱਪਾ ਸੱਪ’ ਸੱਦਦੇ ਹੁੰਦੇ ਸੀ। ਉਹਦਾ ਇਉਂ ਆਤਮ-ਹੱਤਿਆ ਕਰਨਾ ਹੈਰਾਨੀ ਵਾਲੀ ਗੱਲ ਸੀ। ਤਾਏ ਸਦਾ ਰਾਮ ਤੇ ਤਾਈ ਦਾ ਹਾਲ ਨਈਂ ਸੀ ਦੇਖਿਆ ਜਾਂਦਾ। ਜੋ ਹਾਲ ਇਨ੍ਹਾਂ ਦਾ ਉਦੋਂ ਹੋਇਆ ਸੀ। ਮੇਰੇ ਘਰ ਚਾਚੇ ਚਾਚੀ ਦਾ ਹੁਣ ਹੋਇਆ ਪਿਆ। ਜੀਉਂਦੇ ਵੀ ਮਰਿਆ ਵਰਗੇ। ਪੁੱਠੀ ਮੱਤ ਵਾਲੀ ਬਖਸ਼ਿੰਦਰ ਰਾਤ ਕਹਿਣ ਲੱਗੀ।
 “ਆਪਣੇ ਜੱਟਾਂ ਜ਼ਿਮੀਦਾਰਾਂ ਨੂੰ ਬਚਾਅ ਲਿਆ ਕਨੈਡਾ, ਅਮਰੀਕਾ, ਵਲੈਤ ਨੇ। ਛੋਟੀਆਂ ਬਰਾਦਰੀਆਂ ਨੂੰ ਅਰਬ ਨੇ। --- ਸਾਹਿਬ ਜੀ, ਹੁਣ ਚੰਗੀ ਨੀਅਤ ਨਾਲ ਜਾਇਓ ।”
 ਰਾਤ ਫਿਰ ਭੱਜੀ ਦੀ ਗੱਲ ਚੱਲੀ ਸੀ। ਪਤਾ ਨਈਂ ਮੈਤੋਂ ਕਾਹਤੋਂ ਬਾਹਰ ਜਾਣ ਖਿਲਾਫ਼ ਬੋਲ ਹੋ ਗਿਆ ਸੀ। ਇਹ ਆਪਣਾ ਭਾਸ਼ਣ ਲੈ ਕੇ ਬਹਿ ਗਈ। ਦੱਸ ਭਲਾ ਮੈਂ ਕਿੱਦਾਂ ਭੱਜੀ ਨੂੰ ਭੁੱਲ ਜਾਵਾਂ। ਆਹ ਉਹ ਟਾਹਲੀ ਆ, ਜਿਹਦੇ ਨਾਲ ਉਹਨੇ ਫਾਹਾ ਲਿਆ ਸੀ।
ਭੈਣ ਮਰਾਵੇ ਭੱਜੀ। ਭੱਜ ਉਏ ਇੱਥੋਂ ਹੋਰ ਕਿਤੇ---। ਬਖਸ਼ਿੰਦਰ ਦੀ ਗੱਲ ਵੀ ਠੀਕ ਆ। ਮੈਂ ਤਾਂ ਐਵੇਂ ਭੱਜੀ ਨੂੰ ਲੈ ਕੇ ਬਹਿ ਜਾਂਦੈ। ਆਪਣੇ ਕੰਮ ਵਿੱਚ ਖਰੋੜ ਪਾਉਣ ਲੱਗਿਆ ਆਂ। ਸੰਤਾਂ ਨੇ ਕੀ ਕਿਹਾ ਸੀ? ਭੁੱਲ ਗਿਆ? ਅਰਾਮ ਨਾਲ ਬੰਦਾ ਬਣ ਕੇ ਤੁਰ ਪਾ। ਮੈਂ ਤਾਂ ਅਮਰੀਕਾ ਜਾਣਾ ਆ। ਮੈਂ ਉਹਤੋਂ ਕੀ ਲੈਣਾ?
 ਮੈਂ ਤੇਜ਼ ਕਦਮੀਂ ਘਰ ਵੱਲ ਨੂੰ ਤੁਰ ਪਿਆ ਹਾਂ।
ਇੱਕ ਆਹ ਕਲਮੂਹਾਂ ਹਰ ਥਾਂ ਟੱਕਰ ਪੈਂਦਾ। ਹੁਣ ਇਹ ਮੇਰਾ ਫਿਰ ਲਹੂ ਪੀਊ। ਬਣੀ ਫਿਰਦਾ ਕਿਸਾਨ ਯੂਨੀਅਨ ਦਾ ਪ੍ਰਧਾਨ। ਇਹਨੂੰ ਪਿੰਡ ਵਿੱਚ ਕੋਈ ਨਈਂ ਪੁੱਛਦਾ। ਅਖੇ ਮੈਂ ਪ੍ਰਧਾਨ, ਜੀਤਾ ਭਲਵਾਨ। ਸਾਰੇ ਇਹਨੂੰ ਬਾਜਾ ਭਲਵਾਨ ਸੱਦਦੇ ਆ। ਕੰਨ ਇਹਦੇ ਸੂਰ ਦੇ ਬੁਲ੍ਹਾਂ ਵਰਗੇ ਸੁੱਜਿਉ ਆ। ਸਿਰ ਵੀ ਵਿੰਗਾ। ਇਹ ਹਰ ਥਾਂ ਲੱਤ ਅੜਾਉਂਦਾ। ਭੱਜੀ ਦੇ ਦਾਗਾਂ ਤੋਂ ਬਾਅਦ ਆਪਣਾ ‘ਅਖਾੜਾ’ ਲਾ ਕੇ ਬਹਿ ਗਿਆ।
 “ਜਿਸ ਜਮਾਤ ਵਿੱਚ ਆਤਮ ਹੱਤਿਆਵਾਂ ਹੋ ਰਹੀਆਂ ਹੋਣ। ਉਹਦਾ ਸੰਕਟ ਕਿੰਨਾ ਗਹਿਰਾ ਹੋਏਗਾ। ਮਨੁੱਖ ਵੀ ਮੰਡੀ ਦਾ ਮਾਲ ਬਣ ਗਿਆ। ਉਹਦੀ ਕਿਰਤ ਵੀ।”
 ਬਈ ਦੱਸ ਤੂੰ ਜਲਸਾ ਕਰਦਾ ਪਿਆਂ। ਅਗਲਿਆਂ ਦਾ ਮੁੰਡਾ ਮੁੱਕ ਗਿਆ। ਇਹ ਹੋਰੇ ਗੱਲਾਂ ਲੈ ਕੇ ਬਹਿ ਗਿਆ।
 “ਵਿਆਹ ਕਰਵਾ ਕੇ ਝੱਟ ਜੁਦੇ ਹੋ ਜਾਂਦੇ ਆ। ਮੁਸ਼ਕਲਾਂ ਦੇ ਪਹਾੜ ਡਿੱਗਦੇ ਆ। ਦੁੱਖ ਸੁਣਨ ਵਾਲਾ ਕੋਲ ਕੋਈ ਹੁੰਦਾ ਨਈਂ। ਤਣਾਅ ਵੱਧਦਾ ਜਾਂਦਾ ਆ। ਨਸ਼ੇ ਦਾ ਸਹਾਰਾ ਲੈਂਦੇ ਆ ਤੇ ਫੇਰ---।”
 ਮੈਂ ਤਾਂ ਸ਼ੁਕਰ ਕਰਦਾਂ ਭਰਾਵੋ ਸੰਤਾਂ ਦਾ। ਲੰਘ ਗਈ ਜਲੇਦ। ਜੇ ਦੇਖ ਲੈਂਦਾ ਤਾਂ ਇਹਨੇ ਇੱਥੇ ਪ੍ਹੀਣ ਪਾ ਕੇ ਬਹਿ ਜਾਣਾ ਸੀ। ਅਜੇ ਇਹਨੂੰ ਇਹ ਨਈਂ ਪਤਾ ਹੋਣਾ ਕਿ ਮੈਂ ਅਮਰੀਕਾ ਚੱਲਿਆਂ ਨਈਂ ਤਾਂ ਇਹਨੇ ਝੱਟ ਰਸਤਾ ਰੋਕ ਲੈਣਾ ਸੀ ਤੇ ਆਖਣਾ ਸੀ -
 “ਦਲਜਿੰਦਰ ਸਿਆਂ, ਆਪਾਂ ਆਪਣੇ ਦੇਸ਼ ਨੂੰ ਸਵਰਗ ਬਣਾਉਣ ਲਈ ਕਿਉਂ ਨਾ ਲੜੀਏ?”
       ਇਹ ਸਾਨੂੰ ਲੜਾਈ ਲੜਨ ਲਈ ਕਹਿੰਦਾ ਰਹਿੰਦਾ। ਆਪਣੇ ਦੋਨੋਂ ਨਿਆਣੇ ਕਨੈਡਾ ਭੇਜ ਦਿੱਤੇ ਆ। ਕੁੜੀ ਦਾ ਰਿਸ਼ਤਾ ਕਰਨ ਲੱਗੇ ਨੇ ਕੁਸ਼ ਸੋਚਿਆ ਵੀ ਨਈਂ ਕਿ ਕੁੜੀ ਮੁੰਡੇ ਦਾ ਹਾਣ ਮੰਗਲ ਹੈ ਵੀ ਜਾਂ ਨਈਂ। ਇਹਨਾਂ ਦਾ ਵੱਡਾ ਲੀਡਰ ਸਰਕਾਰ ਕੋਲੋਂ ਚੇਅਰਮੈਨੀ ਲੈ ਕੇ ਬਹਿ ਗਿਆ।--- ਵਧੀਆ ਹੋਇਆ, ਦਫ਼ਾ ਹੋ ਗਿਆ। ਐਵੇਂ ਸੰਤਾਂ ਕੋਲ ਜਾਣ ਤੋਂ ਲੇਟ ਕਰ ਦਿੰਦਾ। ਕੰਮ ‘ਚ ਘੜੰਮ ਪੌਂਦਾ।
 ਮੇਰੀ ਵੀ ਆਦਤ ਠੀਕ ਨਈਂ। ਪਤਾ ਨਈਂ ਕਿਹੜੇ ਵਹਿਣ ਵਿੱਚ ਪੈ ਜਾਂਦਾ ਆ। ਗੱਲ ਤਾਂ ਮੈਂ ਜਹਾਜ਼ ਵਾਲੀ ਕੋਠੀ ਦੀ ਕਰਦਾ ਪਿਆ ਸੀ। ਮੇਰੀ ਗੁਰਦੁਆਰਾ ਸਾਹਿਬ ਜਾਣ ਦੀ ਦੇਰ ਆ। ਅੱਜ ਉਥੋਂ  ਪਾਸਪੋਰਟ ਤੇ ਟਿਕਟ ਲੈ ਆਉਣੇ ਆ।  ਤੇ ਫਿਰ ਫੁਅ-----ਫੁਅਰ। ਆਹ ਕੋਈ ਜਹਾਜ਼ ਆ, ਜਿਹੜਾ ਤਾਏ ਨੇ ਕੋਠੀ ‘ਤੇ ਬਣਾਇਆ। ਨਹਿਰੂ ਦੇ ਵੇਲਿਆਂ ਦਾ। ਮੈਨੂੰ ਸਰਦਾਰ ਜੌਹਨ ਸਿੰਘ ਸ਼ੇਰਗਿੱਲ ਕਹਿੰਦਾ ਸੀ।
 “ ਸਿੰਘ ਸਾਹਿਬ, ਏਅਰ ਫਰਾਂਸ ਦੇ ਜਹਾਜ਼ ਦੇਖਣ ਵਾਲੇ ਦਿਓ। ਉਨ੍ਹਾਂ ਵਿੱਚ ਸਫ਼ਰ ਕਰਨ ਦਾ ਮਜ਼ਾ ਈ ਵੱਖਰਾ। ਆਪਣੇ ਖਾਸ-ਖਾਸ ਬੰਦੇ ਅਸੀਂ ਉਦੇ ‘ਚ ਭੇਜਦੇ ਆ।”
 ਮੈਨੂੰ ਅਮਰੀਕਾ ਪੁੱਜ ਲੈਣ ਦੇ। ਉਧਾਰ ਮੋੜਨ ਨੂੰ ਬੜੀ ਹੱਦ ਦੋ ਸਾਲ ਲੱਗ ਜਾਣਗੇ। ਪੰਜਾਂ ਸਾਲਾਂ ਬਾਅਦ ਤਾਏ ਦੇ ਬਰਾਬਰ ਕੋਠੀ ਪਾ ਦੇਣੀ ਆ।ਪਹਿਲਾਂ ਬਾਜ਼ ਵਾਲਿਆਂ ਤੋਂ ਜ਼ਮੀਨ ਛੁਡਾੳੇਣੀ ਆ। ਬੱਸ ਫ਼ੇਰ ਕੋਠੀ ਪਾਉਣ ਦਾ ਕੰਮ ਕਰਨਾ। ਤਾਏ ਦੀ ਹਿੱਕ ‘ਤੇ ਸੱਪ ਲਿਟੌਣਾ। ਏਅਰ ਫਰਾਂਸ ਵਾਲਾ ਜਹਾਜ਼ ਕੋਠੀ ‘ਤੇ ਬਣੌਣਾ। ਇਲਾਕੇ ਵਿੱਚ ਨਮੂਨੇ ਦੀ ਟੈਂਕੀ ਬਣੂ। ਜਦੋਂ ਟੈਂਕੀ ਪਾਣੀ ਨਾਲ ਫੁੱਲ ਹੋ ਜਾਇਆ ਕਰੂ। ਜਿੱਦਾਂ ਜਹਾਜ਼ ਦੀ ਪੂੰਛ ਧੂੰਆਂ ਛੱਡਦੀ ਆ। ਸਾਡੇ ਵਾਲੇ ਜਹਾਜ਼ ਦੀ ਪੂੰਛ ਪਾਣੀ ਦੀ ਬੁਛਾੜ ਕਰਿਆ ਕਰੂ। ਜਦੋਂ ਟੈਂਕੀ ਪਾਣੀ ਤੋਂ ਖਾਲੀ ਹੋ ਜਿਆ ਕਰੂ। ਉਹਦੇ ਫਰ ਉੱਪਰ ਥੱਲੇ ਹੋਇਆ ਕਰਨਗੇ।
 ਮੇਰੇ ਜਹਾਜ਼ ਦਾ ਦੂਜਾ ਹਮਲਾ ਬਾਜ਼ ਵਾਲੀ ਟੈਂਕੀ ‘ਤੇ ਹੋਣਾ ਆ। ਜਿੱਦਾਂ ‘ਜਹਾਦੀਆਂ’ ਨੇ  ਬਿੱਲੀਆਂ ਅੱਖਾਂ ਵਾਲੇ ਦੇਸ਼ ਦੇ ਟਾਵਰ ਤਬਾਹ ਕਰ ਦਿੱਤੇ। ਉਹ ਵੱਡਾ ‘ਬਾਜ਼’ ਬਣੀ ਫਿਰਦਾ ਸੀ। ਅਗਲਿਆਂ ਨੇ ਮਿੰਟ ਨਈਂ ਲਾਇਆ। ਮੈਂ ਵੀ ਸੱਭ ਕੁੱਸ਼ ਉਡਾ ਦੇਣਾ ਆ। ਹਰਦੇਵ ਸੁੰਹ ਕਿਆਂ ਦੇ ਹੱਥ ਲਾ-ਲਾ ਕੇ ਦੇਖਣਗੇ। ਬਾਜ਼ ਵਾਲੀ ਟੈਂਕੀ ਤਾਂ ਮੂਧੇ ਮੂੰਹ ਹਊ। ਸਾਲੇ ਚੜਿਓ ਵੀ ਬਹੁਤ ਆ।
 ਜਦੋਂ ਬਾਹਰੋਂ ਇਨ੍ਹਾਂ ਦੇ ਭਰਾ ਆਉਂਦੇ ਆ। ਲੋਕਾਂ ਨੂੰ ਡਾਲਰ ਦਿਖੌਂਦੇ ਫ਼ਿਰਨਗੇ। ਡਾਲਰ ਮੈਂ ਨਾ ਲਿਆਉਂਗਾ? ਕਾਰ ਵਿੱਚ ਧੂੜਾਂ ਪੁੱਟੀ ਫਿਰਨਗੇ। ਦੱਸ ਮੈਤੋਂ ਨਾ ਕਾਰ ਲੈ ਹਊ। ਨਵਾਂ ਮਾਡਲ ਲਊਂ। ਇੱਕ ਵਾਰ ਤਾਂ ਇਨ੍ਹਾਂ ਦੀਆਂ ਅੱਖਾਂ ਅੱਡੀਆਂ ਰਹਿ ਜਾਊਗੀਆਂ। ਮਾਰ੍ਹ ਕਿਤੇ ਗਲੇ ਵਿੱਚ ਸੋਨੇ ਦੀਆਂ ਚੈਨੀਆਂ, ਬਾਹਾਂ ਵਿੱਚ ਕੜੇ ਤੇ ਉਂਗਲੀਆਂ ਵਿੱਚ ਮੁੰਦੀਆਂ ਪਾਈ ਫਿਰਨਗੇ। ਸਾਲੇ ਖੁਸਰੇ ਜਿਹੇ।---ਮੈਂ ਇਹਤੋਂ ਵੱਧ ਸੋਨਾ ਆਪਣੀ ਜੱਟੀ ਨੂੰ ਲੈ ਕੇ ਦਊਂ। ਉਹਦੇ ਸਾਰੇ ਉਲਾਂਭੇ ਲਾਹ ਦੇਣੇ ਆ। ਉਹ ਵੀ ਕੀ ਯਾਦ ਕਰੂਗੀ। ਨਾਲੇ ਸਹੁਰਿਆਂ ਨੂੰ ਪਤਾ ਲੱਗ ਜਾਊ। ਐਵੇਂ ਕਿੜ-ਕਿੜ ਕਰਦੇ ਰਹਿੰਦੇ ਆ। ਉਨ੍ਹਾਂ ਨਾਲ ਵੀ ਅਗਲਾ ਪਿਛਲਾ ਹਿਸਾਬ ਕਰਨਾ। ਚਾਰ ਛਿੱਲੜ ਦੇ ਕੇ ਧੌਂਸ ਦਿਖੌਂਦੇ ਆ।
 ਉੱਦਾਂ ਕਦੇ-ਕਦੇ ਮੈਂ ਬਖਸ਼ਿੰਦਰ ਨਾਲ ਵਿਆਹ ਕਰਵਾ ਕੇ ਪਛਤੋਂਦਾ ਵੀ ਆਂ। ਇਸ ਮਾਂ ਜਾਆਬ੍ਹੀ ਨੇ ਸਾਡਾ ਜਲੂਸ ਕੱਢਿਆ ਪਿਆ ਆ। ਜੇ ਸੁਖਮਣੀ ਤੇ ਪੁਨੀਤ ਨਾ ਹੁੰਦੀਆਂ। ਮੈਂ ਕਦੋਂ ਦਾ ਛੱਡ ਛੁਡਈਆ ਕਰ ਲੈਂਦਾ। ਚਾਚੀ ਨੇ ਤਾਂ ਕਈ ਵਾਰ ਛੱਡਣ ਲਈ ਕਿਹਾ ਆ। ਪਰ ਵਿਆਹ ਕਰਾਉੇਣੇ ਕਿਹੜਾ ਸੌਖੇ ਆ। ਇਸ ਦੇਸ਼ ਵਿੱਚ ਮਾਤ੍ਹੜ ਦਾ ਤਾਂ ਇੱਕ ਵਿਆਹ ਮਸੀਂ ਹੁੰਦਾ ਆ। ਛੱਡ ਕੇ----। ਖ਼ੈਰ---! ਦੋਸ਼ ਸਾਡਾ ਵੀ ਆ। ਅਸੀਂ ਵੀ ਤਾਂ ਝੂਠ ਈ ਬੋਲਿਆ ਸੀ।
 “ ਦਲਜਿੰਦਰ ਦਾ ਇੰਗਲੈਂਡ ਕੇਸ ਚਲਦਾ ਸੀ। ਉਦੋਂ ਮੁੜਨਾ ਪੈ ਗਿਆ ਸੀ। ਅਸੀਂ ਸੋਚਿਆ, ਜਿੰਨਾ ਚਿਰ ਕੇਸ ਚਲਦਾ ਦੁਬਈ ਜਾ ਆਵੇ। ਇਹਨੇ ਇੱਕ ਦਿਨ ਤਾਂ ਵਲੈਤ ਚਲੇ ਈ ਜਾਣਾ ਆ।”
 ਜਦੋਂ ਮੈਨੂੰ ਦੁਬਈ ਤੋਂ ਡਿਪੋਰਟ ਕੀਤਾ ਸੀ। ਹਾਅ ਗੱਲਾਂ ਚਾਚੀ ਤਾਂ ਕੀ ਸਾਰਾ ਟੱਬਰ ਕਰਦਾ ਰਿਹਾ ਸੀ। ਬੀਬੀ ਬਖਸ਼ਿੰਦਰ ਕੌਰ ਦੇ ਘਰ ਦਿਆਂ ਨੇ ਇੰਗਲੈਂਡ ਲਈ ਇਹਨੂੰ ਮੇਰੇ ਨਾਲ ਨੂੜ ਦਿੱਤਾ। ਦੋ-ਚਾਰ ਸਾਲ ਤਾਂ ਮੈਂ ਗੱਲਾਂ ਵਿੱਚ ਟਪਾ ਦਿੱਤੇ। ਜਦੋਂ ਦੀ ਇਨ੍ਹਾਂ ਨੂੰ ਅਸਲੀਅਤ ਪਤਾ ਲੱਗੀ ਆ। ਇਨ੍ਹਾਂ ਦਾ  ਟੱਬਰ ਖੁੰਢੀ ਗੰਡਾਸੀ ਕੱਢੀ ਫਿਰਦਾ। ਇਹ ਮੈਨੂੰ ਗੱਲ-ਗੱਲ ‘ਤੇ ਠਿੱਠ ਕਰਦੀ ਰਹਿੰਦੀ ਆ। ਇਹ ਕਿਸੇ ਨਾ ਕਿਸੇ ਤਰੀਕੇ ਮੈਨੂੰ ਬਾਹਰ ਭੇਜਣਾ ਚਾਹੁੰਦੀ ਰਹੀ ਆ। ਛੇ ਕੁ ਸਾਲ ਪਹਿਲਾਂ ਸਿੱਖਾਂ ਦੀ ਪੱਟੀ ਵਾਲਾ ਉਹ ਮੁੰਡਾ ਪਿੰਡ ਆਇਆ ਹੋਇਆ ਸੀ, ਜਿਹੜਾ ਇੰਗਲੈਂਡ ਪੁੱਜਣ ਵਿੱਚ ਸਫ਼ਲ ਹੋ ਗਿਆ ਸੀ। ਉਹਦੀਆਂ ਗੱਲਾਂ ਸੁਣ ਕੇ, ਇਹ ਮੇਰੇ ਉਂਗਲੀ ਦੇਣ ਲੱਗ ਪਈ। ਮੈਂ ਕਿੱਦਾਂ ਟਰਾਈ ਮਾਰ ਲੈਂਦਾ। ਕਰਜ਼ਾ ਤਾਂ ਪਹਿਲਾਂ ਵੀ ਨਈਂ ਸੀ ਉਤਰਿਆ ਨਾਲੇ ਮੈਂ ਇਹਦੇ ਕੋਲ ਰਹਿਣਾ ਚਾਹੁੰਦਾ ਸੀ। ਇਹਦੇ ਗੋਡੇ ਨਾਲ ਗੋਡਾ ਜੋੜ ਕੇ ਬੈਠਣਾ ਚਾਹੁੰਦਾ ਸੀ।
 ਇਹਦੀਆਂ ਕੁੱਸ਼ ਸਹੇਲੀਆਂ ਬਾਹਰ ਨੇ ਤੇ ਜਾਂ ਉਨ੍ਹਾਂ ਦੇ ਘਰ ਵਾਲੇ ਬਾਹਰ ਗਏ ਹੋਏ ਨੇ। ਉਹ ਪਿੱਛੇ ਮੌਜਾਂ ਕਰਦੀਆਂ ਨੇ। ਮੈਨੂੰ ਲੱਗਦਾ ਸੀ ਇਹ ਵੀ ‘ਉਹ’ ਮੌਜਾਂ ਕਰਨੀਆਂ ਚਾਹੁੰਦੀ ਸੀ। ਸਾਰਾ ਦਿਨ ਕੰਨਾਂ ਨੂੰ ਮੋਬਾਇਲ ਲਾਈ ਰੱਖਦੀਆਂ ਨੇ। ਸ਼ਹਿਰ ਸ਼ਾਪਿੰਗ ਕਰਨ ਤੁਰੀਆਂ ਰਹਿੰਦੀਆਂ ਆ। ਕੋਈ ਕਾਰ ਲਈ ਫਿਰਦੀ ਆ ਤੇ ਕੋਈ ਸਕੂਟਰੀ। ਮੈਨੂੰ ਇਹਦੀਆਂ ਗੱਲਾਂ ‘ਤੇ ਸ਼ੱਕ ਹੋਣ ਲੱਗ ਪਈ ਸੀ। ਤਦੇ ਤਾਂ ਮੈਂ ਬਾਹਰ ਜਾਣ ਲਈ ਮੰਨਿਆ ਨਈਂ ਸੀ। ਇਹਨੇ ਚੱਕ ਚੁਕਾ ਕੇ ਮੇਰੇ ਤੋਂ ਛੋਟੇ ਕੇਸਰ ਨੂੰ ਗਰੀਸ ਭੇਜ ਦਿੱਤਾ। ਰਹਿੰਦਾ ਕਿੱਲਾ ਵੀ ਬਾਜ਼ ਵਾਲਿਆਂ ਨੂੰ ਬੈਅ ਕਰ ਦਿੱਤਾ ਸੀ। ਇਹ ਮੈਨੂੰ ਝਈਆਂ ਲੈ-ਲੈ ਪੈਂਦੀ ਸੀ।
  “ ਇੱਕ ਵਾਰ ਬੰਦਾ ਬਾਹਰ ਸੈੱਟ ਹੋ ਜਾਵੇ। ਕੁੱਲਾਂ ਤਰ ਜਾਂਦੀਆਂ। ਇੱਥੇ ਭਾਵੇਂ ਸਾਰੀ ਉਮਰ ਭੱਠ ਝੋਕੀ ਜਾਓ, ਚਾਰ ਛਿੱਲੜ੍ਹ ਨਈਂ ਜੁੜਦੇ।”
ਇਹ ਮੈਨੂੰ ਬਾਰ ਬਾਰ ਉਨ੍ਹਾਂ ਲੋਕਾਂ ਦੇ ਕਿੱਸੇ ਸੁਣੌਂਦੀ ਰਹਿੰਦੀ, ਜਿਹੜੇ ਇੱਥੇ ਭੁੱਖੇ ਮਰਦੇ ਸੀ। ਵਿਦੇਸ਼ ਜਾ ਕੇ ਲੱਖਾਂਪਤੀ ਬਣ ਗਏ। ਉਨ੍ਹਾਂ ਦੀਆਂ ਕਾਰਾਂ ਕੋਠੀਆਂ ਦੇ ਮਿਹਣੇ ਦਿੰਦੀ ਰੰਿਹੰਦੀ। ਇਹਨੂੰ ਗਹਿਣਿਆਂ ਨਾਲ ਲੱਦੀਆਂ, ਕਾਰਾਂ ਵਿੱਚ ਘੁੰਮਦੀਆਂ ਤੇ ਮੋਬਾਇਲਾਂ ਤੇ ਪਟਾਕ ਪਟਾਕ ਗੱਲਾਂ ਕਰਦੀਆਂ ਜ਼ਨਾਨੀਆਂ ਦਿੱਸਦੀਆਂ ਆ। ਹੋਰ ਕੁੱਸ਼ ਨਈਂ। ਮੈਥੋਂ ਛੋਟਾ ਕੇਸਰ ਦੋ ਤਿੰਨ ਸਾਲ ਤਾਂ ਬੜੇ ਸੋਹਣੇ ਪੈਸੇ ਭੇਜਦਾ ਰਿਹਾ। ਇਹ ਉਹਦੀਆਂ ਸਿਫਤਾਂ ਕਰਦੀ ਨਈਂ ਸੀ ਥੱਕਦੀ ਹੁੰਦੀ। ਦੋਨਾਂ ਕੁੜੀਆਂ ਨੂੰ ਅੰਗਰੇਜ਼ੀ ਸਕੂਲ ਪੜ੍ਹਨ ਲਾਇਆ। ਫ਼ੇਰ ਉਹ ਇੰਡੀਆਂ ਆਇਆ, ਭੁਲੱਥ ਵੱਲ ਵਿਆਹ ਕਰਵਾ ਗਿਆ। ਕੇਸਰ ਦੇ ਸਹੁਰਿਆਂ ਨੇ ਉਨ੍ਹਾਂ ਲਈ ਭੁਲੱਥ ਵੱਲ ਹੀ ਮਕਾਨ ਬਣਾ ਦਿੱਤਾ। ਕਿਥੇ ਤਾਂ ਉਹ ਮੈਨੂੰ ਗਰੀਸ ਲਿਜਾਣ ਨੂੰ ਫਿਰਦਾ ਸੀ। ਬਾਅਦ ‘ਚ ਮੈਂ ਵੀ ਗਰੀਸ ਜਾਣ ਦਾ ਮਨ ਬਣਾ ਲਿਆ ਸੀ। ਕਿੱਥੇ ਮੁੜ ਕੇ ਉਹਦਾ ਕੋਈ ਚਿੱਠੀ ਪੱਤਰ ਵੀ ਨਾ ਆਇਆ। ਅਸੀਂ ਤਾਂ ਉਹਦੀ ਘਰ ਵਾਲੀ ਤੇਜੀ ਦੀ ਕਈ ਸਾਲਾਂ ਤੋਂ ਸ਼ਕਲ ਨਈਂ ਦੇਖੀ। ਆਹ ਜਿਹੜੀ ਮੇਰੇ ਵਾਲੀ ਸਵੇਰੇ ਸ਼ਾਮ ਟੌਂਕਦੀ ਸੀ, ਮੂਤ ਦੀ ਝੱਗ ਵਾਂਗੂੰ ਬਹਿ ਗਈ। ਰਾਤ ਕਹਿਣ ਲੱਗੀ।
 “ ਗੱਲ ਸੁਣਿਓ ਜੀ, ਅਸੀਂ ਬਥੇਰਾ ਨਰਕ ਭੋਗ ਲਿਆ। ਹੁਣ ਅਮਰੀਕਾ ਜਾ ਕੇ ਖਿਆਲ ਰੱਖਿਓ। ਮੇਰਾ ਨਾ ਸਹੀ। ਮੇਰੀਆਂ ਧੀਆਂ ਨਈਂ ਤਰਸਣੀਆਂ ਚਾਹੀਦੀਆਂ ਕਿਸੇ ਚੀਜ਼ ਨੂੰ।”
 ਇਹ ਚੀਜ਼ਾਂ ਦੇ ਨਾਂ ਗਿਣਾਉਣ ਲੱਗ ਪਈ। ਮੈਨੂੰ ਤਾਂ ਕਈ ਨਾਂ ਵੀ ਨਈਂ ਲੈਣੇ ਆਉਂਦੇ। ਸੁਖਮਣੀ ਤੇ ਪੁਨੀਤ ਦੀ ਲਿਸਟ ਇਹਦੇ ਨਾਲੋਂ ਵੀ ਲੰਬੀ ਆ। ਪੁਨੀਤ ਪੁੱਤ ਕਹੀ ਜਾਵੇ।
 “ ਪਾਪਾ, ਮੇਰੇ ਲਈ ਜਹਾਜ਼ ਭੇਜਿਓ। ਉਡਣ ਵਾਲਾ। ਜਿਹਦੀਆਂ ਲਾਈਟਾਂ ਜਗਣ।”
 ਘਰ ਆ ਗਿਆ ਹਾਂ। ਮੈਂ ਸੋਚਦਾਂ ਔਖਾ ਸੌਖਾ ਨਹਾਏ ਲਵਾਂ। ਗੁਰਦੁਆਰਾ ਸਾਹਿਬ ਜਾਣਾ ਕਿਹੜਾ ਖਾਲਾ ਜੀ ਦਾ ਵਾੜਾ। ਸੰਤ ਕਹਿੰਦੇ ਸੀ ਸੁੱਚੇ ਹੋ ਕੇ ਆਇਆ ਕਰੋ। ਜਦੋਂ ਗੁਰੂ ਦੇ ਲੜ੍ਹ ਲੱਗ ਈ ਗਏ। ਅੱਜ ਕੱਲ ਪਾਣੀ ਕਿਹੜਾ ਪਿੰਡੇ ਤੇ ਪੈਂਦਾ। ਜਾਨ ਕੱਢੀ ਜਾਂਦਾ। ਸਤਿਨਾਮ..ਵਾਖਰੂ।… ਲੈ ਨਿਬੜ ਗਿਆ ਕੰਮ। ਮੈਂ ਗੁਸਲ ਖਾਨੇ ‘ਚੋਂ ਬਾਹਰ ਆਇਆ ਹਾਂ। ਤਿਆਰ ਹੋਣ ਲੱਗਦਾ ਹਾਂ। ਸੁਖਮਣੀ ਤੇ ਪੁਨੀਤ ਮੇਰੇ ਗਲ ਨੂੰ ਚੁੰਬੜ ਗਈਆਂ ਨੇ। ਰਾਤ ਵਾਲੀਆਂ ਚੀਜ਼ਾਂ ਗਿਣਾਉਣ ਲੱਗ ਪਈਆਂ ਆ।
ਮੈਂ ਸੰਤਾਂ ਦੀ ਫੋਟੋ ਅੱਗੇ ਮੱਥਾ ਟੇਕਿਆ ਹੈ। ਧੂਫ ਦੀ ਸੁਗੰਧ ਕਮਰੇ ਅੰਦਰ ਫੈਲੀ ਹੋਈ ਆ। ਚਾਚੀ ਸਵੇਰੇ ਉੱਠ ਕੇ ਧੂਫ ਬੱਤੀ ਕਰਨ ਦਾ ਹੀ ਕੰਮ ਕਰਦੀ ਹੈ। ਅੱਜ ਤਾਂ ਮੈਂ ਚਾਚੀ ਚਾਚੇ ਦੇ ਵੀ ਪੈਰੀਂ ਹੱਥ ਲਾ ਆਇਆਂ ਹਾਂ।
 “ ਠਹਿਰੋ ਜੀ, ਦਹੀਂ ਖਾ ਕੇ ਜਾਇਓ।”
 ਮੈਂ ਬਖਸ਼ਿੰਦਰ ਦੀ ਆਵਾਜ਼ ਸੁਣ ਕੇ ਰੁਕ ਗਿਆ ਹਾਂ। ਉਹ ਦਹੀਂ ਦੀ ਕੌਲੀ ਲੈ ਆਈ ਹੈ। ਮੈਂ ਚਾਰ ਚਮਚੇ ਮੂੰਹ ‘ਚ ਪਾਏ ਨੇ। ਇਹ ਕਿੰਨੇ ਲਾਡ ਨਾਲ ਬੋਲੀ ਹੈ ।
 “ ਸਿੱਧੇ ਘਰ ਆ ਜਾਣਾ, ਨ੍ਹੇਰਾ ਨਈਂ ਕਰਨਾ। ਅਸੀਂ ਮੂੰਹ ਚੁੱਕ-ਚੁੱਕ ਦੇਖਦੇ ਨਾ ਰਹੀਏ। ਇੱਕ ਗੱਲ ਹੋਰ…। ਖਾਲੀ ਹੱਥ ਨਈਂ ਆਉਣਾ। ਇੱਕ ਹੱਥ ਵਿੱਚ ਪਾਸਪੋਰਟ ਤੇ ਟਿਕਟ ਹੋਵੇ। ਦੂਜੇ ਹੱਥ ਵਿੱਚ ਮਠਿਆਈ ਦਾ ਡੱਬਾ ਤੇ ਫਰੂਟ ਹੋਵੇ।”
 ਬਾਜ਼ ਤੇ ਜਹਾਜ਼ ਵਾਲੀ ਕੋਠੀ ਦੇ ਸਾਹਮਣੇ ਬੱਸਾਂ ਰੁਕਦੀਆਂ ਨੇ। ਮੈਂ ਥੜ੍ਹੇ ਕੋਲ ਖੜ੍ਹ ਗਿਆ ਹਾਂ। ਬੱਸ ਦੀ ਉਡੀਕ ਵਿੱਚ। ਮੈਂ ਵਾਹਿਗੁਰੂ-ਵਾਹਿਗੁਰੂ ਜੱਪੀ ਜਾ ਰਿਹਾ ਹਾਂ। ਪਰ ਮੇਰਾ ਮਨ ਨਈਂ ਟਿਕ ਰਿਹਾ। ਮੇਰੀ ਅੱਖ ਕਦੇ ਜਹਾਜ਼ ਵਾਲੀ ਟੈਂਕੀ ਵੱਲ ਜਾਂਦੀ ਆ ਤੇ ਕਦੇ ਬਾਜ਼ ਵਾਲੀ ਟੈਂਕੀ ਵੱਲ। ਕੇਸਰ ਧੋਖਾ ਦੇ ਗਿਆ ਸਾਲਾ। ਪਾਪੀ ਬੰਦਾ ਜ਼ਨਾਨੀ ਜੋਗਾ ਹੋ ਕੇ ਰਹਿ ਗਿਆ। ਬਈ ਜੇ ਤੂੰ ਟੱਬਰ ਨੂੰ ਠੁਮਣਾ ਦੇ ਦਿੰਦਾ ਤਾਂ ਤੇਰਾ ਕੀ ਘੱਸ ਜਾਣਾ ਸੀ। ਆਹ ਸ਼ਰੀਕਾਂ ਦੇ ਕਰਜ਼ਾਈ ਤਾਂ ਨਾ ਹੁੰਦੇ।
 ਉਸ ਨੂੰ ਤਾਂ ਪਿਓ ਤੇ ਵੀ ਤਰਸ ਨਾ ਆਇਆ। ਜ਼ਮੀਨ ਬਾਜ਼ ਵਾਲਿਆਂ ਕੋਲ ਆਪਣੇ ਹੱਥੀਂ ਗਹਿਣੇ ਰੱਖਕੇ ਗਿਆ ਸੀ। ਕਈ ਸਾਲ ਚਾਚਾ ਜ਼ਮੀਨ ਵਾਹੁੰਦਾ ਰਿਹਾ। ਅਗਲਿਆਂ ਨੇ ਸਾਨੂੰ ਹੀ ਹਾਲੇ ਤੇ ਦੇ ਛੱਡੀ ਸੀ। ਉਨਈਂ ਤਾਂ ਫਿਰ ਵੀ ਕਈ ਸਾਲ ਇੱਜ਼ਤ ਰੱਖੀ ਛੱਡੀ। ਉਨ੍ਹਾਂ ਖੇਤਾਂ ਚੋਂ ਰੋਟੀ ਖਾਂਦੇ ਰਹੇ। ਦਰਬਾਰਾ ਸੁੰਹ ਸਮਰੇ ਆੜ੍ਹਤੀ ਤੋਂ ਕਰਜ਼ਾ ਲੈਂਦੇ ਰਹੇ। ਬੈਂਕ ਵਾਲਿਆਂ ਦੇ ਜੂੰ ਉੱਪਰ ਥੱਲੇ ਕਰਨੇ ਹੁੰਦੇ ਸੀ। ਨਾ ਆੜ੍ਹਤੀ ਦਾ ਕਰਜ਼ਾ ਲੱਥਾ ਤੇ ਨਾ ਬੈਂਕ ਦਾ। ਇਨਈਂ ਬਾਜ਼ ਵਾਲਿਆਂ ਨੇ ਵੀ ਜ਼ਮੀਨ ਛੁਡਾ ਲਈ ਸੀ। ਇਹ ਸਾਰੇ ਇਕੋ ਥਾਲੀ ਦੇ ਚੱਟੇ-ਵੱਟੇ ਆ। ਹੁਣ ਉਹ ਆੜ੍ਹਤੀ ਸਮਰਾ ਚਾਰ ਛਲਾਰੂ ਲੈ ਕੇ ਘਰ ਆ ਧਮਕਦਾ ਹੈ। ਬੈਂਕ ਵਾਲਿਆਂ ਦੇ ਛਾਪੇ ਵੱਖਰੇ। ਇਕ ਉਹ ਬਾਜੇ ਭਲਵਾਨ ਨੇ ਲਹੂ ਪੀਤਾ ਹੋਇਆ ਆ।
 “ ਤੁਸੀਂ ਕਿਹੜਾ ਸੰਘਰਸ਼ਾਂ ਵਿੱਚ ਕੁੱਦਦੇ ਆ। ਤੁਹਾਨੂੰ ਨਈਂ ਪਤਾ ਕਿ ਲਹਿਰਾਂ ਬੰਦੇ ਨੂੰ ਮਰਨ ਨਈਂ ਦਿੰਦੀਆਂ ਹੁੰਦੀਆਂ। ਹਾਰੇ ਮਨੁੱਖ ਨੇ ਤਾਂ ਮਰਨਾ ਈ ਹੋਇਆ।”
 ਦੱਸ ਬਈ ਅਸੀਂ ਕਾਹਨੂੰ ਮਰੀਏ, ਮਰਨ ਸਾਡੇ ਦੁਸ਼ਮਣ। ਮੇਰਾ ਅੱਜ ਕੰਮ ਹੋ ਜਾਏ। ਇਹ ਆੜ੍ਹਤੀਏ, ਇਹ ਬੈਂਕ ਵਾਲੇ….ਸੱਭ ਸਿੱਧੇ ਕਰਨੇ ਆ। ਲਉ ਬੱਸ ਆ ਗਈ।
 ਬੱਸ ਤੁਰ ਪਈ ਆ। ਮੈਂ ਸੋਚਿਆ ਸੀ-ਬੱਸ ਵਿੱਚ ਆਰਾਮ ਕਰੂੰਗਾ। ਇਹ ਸਮਰਾ ਐਕਸਪ੍ਰੈੱਸ ਦਰਬਾਰਾ ਸੁੰਹ ਦੀ ਆ। ਕਿਤੇ ਸਾਲ ਬੱਸ ਚੈੱਕ ਕਰਦਾ ਕਰਦਾ ਆਈ ਨਾ ਜਾਵੇ। ਐਵੇਂ….। ਚਲੋ ਸੰਤ ਮੇਹਰ ਕਰਨ। ਪਤਾ ਨਈਂ ਮੈਨੂੰ ਅਚੋਆਈ ਜਿਹੀ ਕਿਉਂ ਲੱਗੀ ਹੋਈ ਆ। ਨਾਲੇ ਇਹ ਕਿਹੜਾ ਹੁੰਮਸ ਦੀ ਰੁੱਤ ਆ? ਮੈਂ ਥੋੜਾ ਜਿਹਾ ਸ਼ੀਸ਼ਾ ਖੋਲ੍ਹਦਾ ਹਾਂ। ਠੰਡੀ ਹਵਾ ਅੰਦਰ ਆ ਵੜੀ ਹੈ। ਸਵਾਰੀਆਂ ਮੇਰੇ ਵੱਲ ਔਖਾ-ਔਖਾ ਦੇਖਣ ਲੱਗ ਪਈਆਂ ਨੇ। ਮੈਂ ਸ਼ੀਸ਼ਾ ਬੰਦ ਕਰ ਦਿੱਤਾ ਏ।
 ਬੱਸ ਹੌਲੀ ਹੋਈ ਆ। ਸੜਕ ਤੇ ਸਕੂਲੀ ਬੱਚਿਆਂ ਦੀਆਂ ਵੈਨਾਂ ਰਸ਼ ਪਿਆ ਹੋਇਆ। ਹਾਅ ਵੈਨ ਤਾਂ ਸੈਂਟ ਸੋਲਜ਼ੀਅਰ ਪਬਲਿਕ ਸਕੂਲ ਵਾਲਿਆਂ ਦੀ ਆ। ਸੁਖਮਣੀ ਤੇ ਪੁਨੀਤ ਦੀ ਵੀ ਤਾਂ ਇਹੀ ਬੱਸ ਸੀ। ਪੰਜ ਸਾਲ ਇਸ ਬੱਸ ਵਿੱਚ ਸਕੂਲ ਜਾਂਦੀਆਂ ਰਹੀਆਂ। …. ਕਾਹਨੂੰ ਮਨਾਂ ਦਿਲ ਥੋੜ੍ਹਾ ਕਰਦਾਂ।ਹਟੌਂਦਾ ਨਾ ਤਾਂ ਕੀ ਕਰਦਾ? ਪਿੰਡ ਦੇ ਸਰਕਾਰੀ ਸਕੂਲ ‘ਚ ਪੜ੍ਹਨ ਲਾ ਦਿੱਤੀਆਂ। ਕੇਸਰ ਦਾ ਬੇੜਾ ਬਹਿ ਗਿਆ। ਖੈਰ …। ਕੋਈ ਨਈਂ ਪੁੱਤ, ਮੈਨੂੰ ਜਾ ਲੈਣ ਦਿਓ। ਮੈਂ ਸੱਭ ਧੋਣੇ ਧੋ ਦਿਆਂਗਾ। ਆਪਣੀਆਂ ਧੀਆਂ ਨੂੰ ਸ਼ਹਿਰ ਵਾਲੇ ਸਕੂਲਾਂ ਵਿੱਚ ਪੜ੍ਹਾਊਂਗਾ। ਨਾਲੇ ਜਿਹੜੀ ਇਨ੍ਹਾਂ ਦੀ ਮਾਂ ਮਿਹਣੇ ਮਾਰਦੀ ਰਹਿੰਦੀ ਆ, ਉਹ ਵੀ ….। ਇੱਕ ਤੇ ਇਸ ਗਰੀਬੀ ਨੇ ਮਾਰ ਲਏ। ਫਿਰ ਇਹ ਹਰਕੰਵਲ ਦੀਆਂ ਗੱਲਾਂ ਲਾ-ਲਾ ਕੇ ਕਰੂ ਗੀ। …ਡੈਣ ਜ਼ਨਾਨੀ।
 ਸ਼ਹਿਰ ਆ ਗਿਆ। ਬੱਸ ਤੋਂ ਉਤਰਿਆ ਹਾਂ। ਇਥੋਂ ਗੁਰਦੁਆਰਾ ਸਾਹਿਬ ਲਈ ਹੋਰ ਬੱਸ ਲੈਣੀ ਪੈਣੀ ਆ। ਉਥੇ ਲਈ ਬੱਸਾਂ ਗੜ੍ਹਸ਼ੰਕਰ ਰੋਡ ਤੋਂ ਚਲਦੀਆਂ ਨੇ। ਮੈਂ ੳੁੱਧਰ ਨੂੰ ਪੈਦਲ ਚੱਲ ਪਿਆ ਹਾਂ।---ਨਾ ਚਾਹੁੰਦਿਆਂ ਹੋਇਆਂ ਵੀ ਬਣਵੈਤ ਪ੍ਰਿੰਟਿੰਗ ਪ੍ਰੈੱਸ ਕੋਲ ਮੇਰੇ ਪੈਰ ਰੁਕ ਗਏ ਨੇ। ਸ਼ਾਇਦ ਅੰਦਰੋਂ ਕੋਈ ਝਾਕਦਾ ਪਿਆ। ਮੈਂ ਦੁਕਾਨ ਵੱਲੋਂ ਮੂੰਹ ਘੁਮਾ ਲਿਆ ਏ। --- ਤੇ ਤੇਜ਼ ਕਦਮੀਂ ਤੁਰ ਪਿਆ ਆਂ।
 ਉਦੋਂ ਇਸ ਪ੍ਰਿੰਟਿੰਗ ਪ੍ਰੈਸ ਦੇ ਨਾਲ ਕੰਪਿਊਟਰ ਇੰਸਟੀਚਿਊਟ ਹੁੰਦਾ ਸੀ। ਹਰਕੰਵਲ ਉਸੇ ਇੰਸਟੀਚਿਊਟ ਪੜ੍ਹਨ ਆਉਂਦੀ ਹੁੰਦੀ ਸੀ। ਉਹ ਇੱਥੇ ਦੋ ਸਾਲ ਕੀ ਗੁੱਲ ਖੁਲਾਂਦੀ ਰਹੀ। ਇਹਦਾ ਸਾਨੂੰ ਪਤਾ ਈ ਨਈਂ ਲੱਗਾ। ਉਹ ਬਣਵੈਤਾਂ ਦੇ ਮੁੰਡੇ ਦੇ ਕਿਵੇਂ ਨੇੜੇ ਹੋਈ। ਉਹ ਮੁੰਡਾ ਕਦੋਂ ਕਨੈਡਾ ਗਿਆ। ਕਦੋਂ ਵਾਪਸ ਆਇਆ। ਕਿੱਥੇ ਉਹਨਾਂ ਨੇ ਵਿਆਹ ਕਰਵਾਇਆ। ਬਈ ਸਾਨੂੰ ਤਾਂ ਉਹਦਾ ਕਨੈਡਾ ਗਈ ਦਾ ਈ ਪਤਾ ਲੱਗਾ। ਲੋਕਾਂ ਨੇ ਬਥੇਰੀਆਂ ਗੱਲਾਂ ਕੀਤੀਆਂ ਸੀ। ਮੂੰਹ ਦਿਖਾਉਣ ਜੋਗੇ ਨਈਂ ਸੀ ਰਹੇ।
 “ਉਹ ਛੱਡੋ ਜੀ ਜਾਤਾਂ ਜੂਤਾਂ ਨੂੰ। ਹੁਣ ਕੌਣ ਪੁੱਛਦਾ? ਕੁੜੀ ਕਨੈਡਾ ਸੈਟਲ ਹੋ ਗਈ। ਹੈਥੇ ਸਾਰੀ ਉਮਰ ਘਰ ਬੈਠੀ ਰਹਿਣੀ ਸੀ।”
 ਬਖਸ਼ਿੰਦਰ ਪਰਦਾ ਪਾ ਰਹੀ ਸੀ ਜਾਂ ਆਰੀ ਲਾ ਰਹੀ ਸੀ। ਉਦੋਂ ਸਮਝ ਨਈਂ ਸੀ ਲੱਗੀ। ਅਸੀਂ ਸਾਰੇ ਟੱਬਰ ਨੇ ਹਰਕੰਵਲ ਦਾ ਬਾਈਕਾਟ ਕਰੀ ਰੱਖਿਆ। ਉੱਦਾਂ ਸਾਰੇ ਅੰਦਰੋਂ ਖੁਸ਼ ਸਨ। ਚਲੋ, ਹੁਣ ਤਾਂ ਗੱਲ ਆਈ ਗਈ ਹੋ ਗਈ। ਪਰ ਆਹ ਮੇਰੇ ਵਾਲੀ ਜ਼ਨਾਨੀ ਚੋਭ ਲਾਉਣ ਤੋਂ ਨਈਂ ਟੱਲਦੀ। ਜਿੱਦਣ ਇਹਦੀ ਆਪਣੀ ਮਾਸੀ ਦੀ ਕੁੜੀ ਦੌੜੀ ਸੀ, ਚੀਕਾਂ ਮਾਰਦੀ ਫਿਰਦੀ ਸੀ।
 ਚਲੋ ਆਹ ਬੱਸ ਸੋਹਣੀ ਮਿਲ ਗਈ। ਇਹਨੇ ਅੱਧੇ ਘੰਟੇ ‘ਚ ਪਹੁੰਚਾ ਦੇਣਾ। ਹੁਣ ਮੈਂ ਕੋਈ ਗੱਲ ਨਈਂ ਸੋਚਣੀ। ਸਿਰਫ਼ ਨਾਮ ਸਿਮਰਨ ਕਰਨਾਂ ਆ। ਵਾਹਿਗੁਰੂ---ਵਾਹਿਗੁਰੂ।
ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਆਣ ਵੜਿਆ ਹਾਂ। ਇੱਥੇ ਆ ਕੇ ਚਿੱਤ ਸ਼ਾਂਤ ਹੋ ਜਾਂਦੈ। ਸਾਰੇ ਦੁੱਖ ਦਲਿੱਦਰ ਪਿੱਛੇ ਛੁੱਟ ਜਾਂਦੇ ਆ। ਵਾਖਰੂ… ਇਦੈਂ ਚੜਦੀਆਂ ਕਲਾਂ ‘ਚ ਰੱਖੇ। ਹੁਣ ਮੈਂ ਮੱਥਾ ਟੇਕਿਆ ਤੇ ਪੰਡਾਲ ‘ਚ ਜੁੜੀ ਸੰਗਤ ਵਿੱਚ ਬੈਠ ਗਿਆ ਹਾਂ। ਅੱਜ ਤਾਂ ਸੰਗਤ ਵਾਲੀ ਕਮਾਲ ਈ ਹੋ ਗਈ ਆ।ਰਸ ਭਿੰਨਾ ਕੀਰਤਨ ਹੋਈ ਜਾ ਰਿਹਾ ਏ।
 ਮੈਨੂੰ ਘੰਟਾ ਹੋ ਗਿਆ ਆਏ ਨੂੰ। ਕੋਈ ਦਿਖ ਨਈਂ ਰਿਹਾ। ਸਰਦਾਰ ਜੌਹਨ ਸਿੰਘ ਸ਼ੇਰਗਿੱਲ ਤਾਂ ਸਾਹਮਣੇ ਬਹਿੰਦੇ ਹੁੰਦੇ ਸੀ। ਦਿੱਲੀਉਂ ਆਉਂਦੇ ਲੇਟ ਨਾ ਹੋ ਗਏ ਹੋਣ। ਸੰਤ ਜੀ ਵੀ ਨਈਂ ਦਿਖਦੇ।
 ਛੋਟੇ ਸੰਤ ਪਾਠ ਵਿੱਚ ਮਗਨ ਨੇ।ਮੈਂ ਸਿਰ ਝੁਕਾ ਕੇ ਲੰਗਰ ਹਾਲ ਵੱਲ ਤੁਰ ਆਇਆ ਹਾਂ। ਸੇਵਾਦਾਰ ਮੇਰੇ ਮੋਹਰੇ ਵੀ ਥਾਲ ਰੱਖ ਗਿਆ ਹੈ। ਵਰਤਾਵੇ ਨੇ ਦਾਲ ਪਾਈ ਹੈ। ਦੂਜੇ ਤੋਂ ਫੁਲਕਾ ਲੈ ਆਏ। ਮੈਂ ਬੁਰਕੀ ਮੂੰਹ ਵਿੱਚ ਪਾਈ ਹੈ।  ਅੰਦਰ ਨਈਂ ਲੰਘ ਰਹੀ। ਫੁੱਲੀ ਜਾ ਰਹੀ ਹੈ। ਮੈਂ ਲੰਗਰ ਵਿਚੇ ਛੱਡ ਕੇ ਛੋਟੇ ਸੰਤਾਂ ਕੋਲ ਆ ਗਿਆ ਹਾਂ। ਇਹਨੀਂ ਮੇਰੇ ਕੰਨ  ਵਿੱਚ ਘੁਸਰ ਮੁਸਰ ਕੀਤੀ ਏ।
 ਮੈਂ ਕਮਰਾ ਨੰਬਰ ਅਠਾਰਾਂ ਵਿੱਚ ਪੁੱਜਾ ਹਾਂ। ਸੰਤ ਜੀ ਲੰਮੇ ਪਏ ਨੇ। ਮੈਂ ਪੈਰੀਂ ਹੱਥ ਲਾ ਕੇ ਕੋਲ ਬੈਠ ਗਿਆ ਹਾਂ।
 “ ਦਲਜਿੰਦਰ ਸਿਆਂ, ਜੌਹਨ ਸਿੰਘ ਅਜੇ ਤੱਕ ਪੁੱਜਾ ਨਈਂ । ਪਿਛਲੇ ਹਫ਼ਤੇ ਆਇਆ ਸੀ। ਸੱਤ-ਸੱਤ ਲੱਖ ਹੋਰ ਮੰਗਦਾ ਸੀ। ਕਹਿੰਦਾ ਹੁਣ ਪੰਦਰ੍ਹਾਂ ਲੱਖ ਰੇਟ ਹੋ ਗਿਆ। ਮੈਂ ਤਾਂ ਭਾਈ ਸਿਰ ਫੇਰ ਦਿੱਤਾ ਸੀ। ਉਹਨੂੰ ਅੱਜ ਸੱਦਿਆ ਸੀ, ਬਈ ਸੰਗਤ ਨਾਲ ਆਪੇ ਗੱਲ ਕਰ ਲਈਂ। ਅਜੇ ਤੱਕ ਨਈਂ ਬਹੁੜਿਆ। ਦੇਖੋ ਕਦੋਂ ਆਉਂਦਾ? ਆਉਂਦਾ ਵੀ ਆ ਕਿ….।”
 ਮੈਂ ਉੱਠ ਕੇ ਖੜ੍ਹਾ ਹੋ ਗਿਆ ਹਾਂ। ਮੇਰੀਆਂ ਲੱਤਾਂ ਵਿੱਚ ਜਾਨ ਨਈਂ ਰਹੀ। ਮਸੀਂ ਪੰਡਾਲ ਤੱਕ ਆਇਆ ਹਾਂ। ਕੰਧ ਨਾਲ ਢੋਅ ਲਾ ਕੇ ਬਹਿ ਗਿਆ ਹਾਂ। ਰਾਗੀ ਜਥਾ ਹਾਲੇ ਵੀ ਕੀਰਤਨ ਕਰੀ ਜਾ ਰਿਹਾ ਹੈ। ਮੇਰੇ ਕੰਨ ਸੁੰਨ ਹੋਏ ਪਏ ਆ। ਮੈਨੂੰ ਕੁਸ਼ ਨਈਂ ਸੁਣਾਈ ਦੇ ਰਿਹਾ।
 ਮੈਂ ਹੋਸ਼ ਵਿੱਚ ਆਇਆ ਹਾਂ। ਦਿਨ ਢੱਲ ਚੱਲਿਆ ਏ। ਹੁਣ ਤਾਂ ਸੰਗਤ ਟਾਂਵੀਂ-ਟਾਂਵੀਂ ਰਹਿ ਗਈ ਆ। ਜੌਹਨ ਸਿੰਘ ਕਿਤੇ ਨਜ਼ਰ ਨਈਂ ਆ ਰਿਹਾ। ਮੇਰੇ ਵਰਗੇ ਕਈ ਓਦਰੇ ਚਿਹਰੇ ਬੈਠੇ ਨੇ। ਛੋਟੇ ਸੰਤਾਂ ਨੇ ਮੈਨੂੰ ਉਠਾਇਆ ਹੈ।
 “ ਕਾਕਾ ਤੁਹਾਡੀ ਕਿਸਮਤ ਮਾੜੀ। ਉਹਨੂੰ ਪ੍ਰਮਾਤਮਾ ਸਜ਼ਾ ਜ਼ਰੂਰ ਦਊ। ਗੁਰੁ ਘਰ ਨਾਲ ਧੋਖਾ। ਨਰਕਾਂ ਵਿੱਚ ਵੀ ਢੋਈ ਨਈਂ ਮਿਲਣੀ।”
 ਮੈਂ ਲੱਤਾਂ ਘੜੀਸਦਾ ਬੱਸ ‘ਚ ਆ ਬੈਠਾ ਆਂ। ਮੈਨੂੰ ਹਰਕੰਵਲ, ਬਖਸ਼ਿੰਦਰ, ਚਾਚਾ ਹੀ ਨਈਂ ਦਿਸ ਰਹੇ ਸਗੋਂ ਉਨ੍ਹਾਂ ਨਾਲ ਤਰ੍ਹਾਂ ਤਰ੍ਹਾਂ ਦੇ ਹੋਰ ਵੀ ਬੰਦੇ ਆ। ਮੈਂ ਉਨ੍ਹਾਂ ਦੇ ਚਿਹਰੇ ਨਈਂ ਪਛਾਣਦਾ। ਮੂੰਹ ਤਾਂ ਦੋਫ਼ਾੜ ਹੋਏ ਪਏ ਆ। ਕਿੱਦਾਂ ਪਛਾਣਾਂ? …. ਹਾਂ, ਇਨ੍ਹਾਂ ਦੇ ਸਿਰਾਂ ‘ਤੇ ਰੁਪਈਆਂ ਦੀਆਂ ਪੰਡਾਂ ਨੇ। ਲੱਗਦਾ ਚਾਚੇ ਨੇ ਪੰਡ ਦੇ ਭਾਰ ਨਾਲ ਮਰ ਜਾਣਾ ਤੇ ਬਖਸ਼ਿੰਦਰ ਨੇ----। ਘੱਟੋ ਘੱਟ ਹਰਕੰਵਲ ਨੂੰ ਨਈਂ ਛੱਡਣ ਲੱਗੇ ਬਣਵੈਤ। ਮੇਰੀ ਮਾਂ ਮਿੰਦੋ ਦਾ ਕੀ ਬਣੇਗਾ? ਉਹ ਵੀ ਮੂਰਤਾ ਸੁੰਹ ਦੀ ਮਾਂ ਵਾਂਗ ਇੱਟਾਂ ਰੋੜੇ ਮਾਰੂ।
 ਕਹਿੰਦੇ ਮੂਰਤਾ ਸੁੰਹ ਨੂੰ ਵੀ ਮੇਰੇ ਵਾਂਗ ਇੱਕ-ਇੱਕ ਬੰਦੇ ਦੇ ਕਈ-ਕਈ ਦਿਸਣ ਲੱਗ ਪਏ ਸੀ। ਉਨ੍ਹਾਂ ਦੇ ਵੀ ਪੰਜੇ ਜੀਅ ਨੋਟਾਂ ਦੀਆਂ ਪੰਡਾਂ ਲਈ ਜਾਂਦੇ ਸੀ। ਜਦੋਂ ਪੰਡਾਂ ਭਾਰੀਆਂ ਹੋਣ ਫ਼ੇਰ ਬੰਦਾ ਉਨ੍ਹਾਂ ਦੇ ਭਾਰ ਨਾਲ ਹੀ ਮਰ ਜਾਂਦਾ। ਮੇਰੀਆਂ ਫੁੱਲ ਭਰ ਬੱਚੀਆਂ ਦਾ ਕੀ ਕਸੂਰ ਆ। ਹਾਏ ਓ ਰੱਬਾ! ਅੱਜ ਤਾਂ ਉਹ ਵੀ ਪੰਡਾਂ ਥੱਲੇ ਦੱਬੀਆਂ ਹੋਈਆਂ ਆ। ਉਨ੍ਹਾਂ ਮਾਸੂਮਾਂ ਨੂੰ ਤਾਂ ਕੋਈ ਬਚਾਓ।
 ਮੂਰਤਾ ਸੁੰਹ ਤਾਂ ਪਿੰਡ ਵਿੱਚ ਪੜ੍ਹਿਆ ਲਿਖਿਆ ਵੀ ਸਾਰਿਆਂ ਤੋਂ ਜ਼ਿਆਦਾ ਸੀ। ਖੇਤੀ ਮਾਹਿਰ ਸੀ----ਸਫ਼ਲ ਕਿਸਾਨ। ਚਾਹੇ ਖੇਤੀ  ਦੇ ਸੰਦ ਲੈਣੇ ਹੋਣ, ਚਾਹੇ ਕੋਠੀ ਬਣੌਣੀ ਹੋਵੇ ਤੇ ਚਾਹੇ ਬੱਚਿਆਂ ਨੂੰ ਕਾਨਵੈਂਟ ਸਕੂਲ ਵਿੱਚ ਪੜੌਣਾ ਹੋਵੇ, ਇਲਾਕੇ ਵਿੱਚ ਉਹ ਮੋਹਰੀ ਬਣਿਆ। ਪਤਾ ਨਈਂ ਕਿਹੜੀ ਕਿਹੜੀ ਬੈਂਕ ਤੋਂ ਲੋਨ ਲਿਆ ਹੋਣਾ। ਸਰਕਾਰੇ ਦਰਬਾਰੇ-ਬੀਜਾਂ ਦੀਆਂ ਕੰਪਨੀਆਂ----- ਸੱਭ ਨਾਲ ਉਹਦਾ ਮੇਲ-ਜੋਲ ਸੀ। ਬੱਸ ਕੁਰਕੀ ਦੇ ਵਾਰੰਟ ਆਏ ਸੀ। ਸਾਰੇ ਟੱਬਰ ਨੂੰ ਸਲਫ਼ਾਸ ਦੇ ਦਿੱਤੀ। ਇੱਕ ਉਹਦੀ ਮਾਂ ਬਚੀ ਸੀਾ। ਗਲੀਆਂ ਵਿੱਚ ਤੁਰੀ ਫਿਰਦੀ ਆ। ਇੱਟਾਂ ਰੋੜੇ ਉਹਦੇ ਹੱਥ ਵਿੱਚ ਹੁੰਦੇ ਆ। ਮੇਰੀ ਮਾਂ ਦੇ ਹੱਥ ਵਿੱਚ ਵੀ….।
 “ਆਹ ਜਿਹੜੇ ਟੀ ਵੀ ਘਰਾਂ ‘ਚ ਰੱਖਿਓ ਆ, ਨਵੀਆਂ-ਨਵੀਆਂ ਚੀਜਾਂ ਖ੍ਰੀਦਣ ਲਈ ਇਹ ਉਕਸਾਉਂਦੇ ਆ।--- ਖੇਤੀ ਦੇ ਸਾਮਰਾਜੀ ਮਾਡਲ ਨੇ ਕਈ ‘ਮੂਰਤਾ ਸੁੰਹ’ ਖਾ ਲਏ।”
 ਸਮਝ ਨਈਂ ਲੱਗੀ, ਇਹ ਮੈਂ ਬੋਲਿਆ ਹਾਂ ਜੀਤਾ ਭਲਵਾਨ। ਉਹ ਬਾਜਾ ਭਲਵਾਨ ਇੱਦਾਂ ਦੇ ਭਾਸ਼ਣ ਈ ਕਰ ਸਕਦਾ ਆ। ਪਰ ਧੁਰ ਅੰਦਰੋਂ ਮੈਂ ਈ ਬੋਲ ਸਕਦਾ।--- ਹੁਣ ਮੈਨੂੰ ਬੱਸ ਉਤਰਨ ਤੋਂ ਵੀ ਡਰ ਲਗਦਾ ਏ। ਮੋਹਰੇ ਬਣਵੈਤ ਪ੍ਰਿੰਟਿੰਗ ਪ੍ਰੈੱਸ----। ਭੱਜੀ ਤੇ ਮੂਰਤਾ ਸੁੰਹ---। ਮੈਨੂੰ ਹੁਣ ਧੁੰਦਲਾ-ਧੁੰਦਲਾ ਯਾਦ ਔਂਦਾ ਕਿ ਜਦੋਂ ਮੈਂ ਸਵੇਰੇ ਥੜ੍ਹੇ ਕੋਲੋਂ ਬੱਸ ਫੜੀ ਸੀ। ਬਾਜ਼ ਵਾਲੀ ਟੈਂਕੀ ‘ਤੇ ਮਰੀਓ ਘੁੱਗੀ ਟੰਗੀ ਹੋਈਓ ਸੀ। ਭੱਜੀ ਤੇ ਮੂਰਤਾ ਸੁੰਹ ਵੀ----। ਡਰੇਵਰ ਨੇ ਹਾਰਨ ਮਾਰਿਆ ਹੈ। ਮੈਂ ਡਰਦਾ-ਡਰਦਾ ਬੱਸ ਚੋਂ ਛਾਲ ਮਾਰੀ ਏ।
 ਮੈਂ ਬਣਵੈਤ ਪ੍ਰਿੰਟਿੰਗ ਪ੍ਰੈੱਸ ਕੋਲੋਂ ਭੱਜ ਕੇ ਲੰਘਿਆ ਹਾਂ। ਹੁਣ ਤਾਂ ਅੱਡੇ ਦੇ ਕੋਲ ਚਾਰ ਠੇਕੇ ਨੇ। ਮੈਂ ਬੋਤਲ ਲਈ ਆ। --- ਅਹਾਤੇ ਵਿੱਚ ਆ ਗਿਆ ਹਾਂ। ਅੱਧੀ ਨਿਬੇੜ ਦਿੱਤਾ ਆ। ਹੁਣ ਸਾਰਾ ਆਹਾਤਾ ਉਨ੍ਹਾਂ ਦੁਖਿਆਰਿਆਂ ਨਾਲ ਭੱਰਿਆ ਲੱਗਦੈ, ਜਿਨ੍ਹਾਂ ਨੂੰ ਭੈਣ ਚੋ ਸ਼ੇਰਗਿੱਲ ਰੱਗੜ ਗਿਆ ਏ। ਨਾਲੇ ਉਹ ਝੂਠੇ ਬਾਬੇ। ਮੈਨੂੰ ਤਾਂ ਲਗਦੈ ਸਾਰਿਆਂ ਦੀ ਮਿਲੀ ਭੁਗਤ ਆ। ਲੈ ਹੁਣ ਬਖਸ਼ਿੰਦਰ ਦੀ ਫਰਮਾਇਸ਼ ਚੇਤੇ ਆ ਗਈ। ਉਹ ਕਹਿੰਦੀ ਸੀ ਖਾਲੀ ਹੱਥ ਨਾ ਆਈਂ।---ਮੈਂ ਨਾਮਧਾਰੀ ਸੀਡ ਸਟੋਰ ਤੇ ਪੁੱਜਾ ਹਾਂ।
 ਹੁਣ ਮੈਂ ਬੱਸ ਅੱਡੇ ਵੱਲ ਤੁਰ ਪਿਆ ਹਾਂ। ਉਹ ਕਿਸ਼ਨ ਸੁੰਹ ਦਾ ਆਰਾ ਚੱਲੀ ਜਾਂਦਾ। ਐਂ ਲੱਗਦਾ ਜਿਉਂ ਮੇਰੇ ਸਿਰ ਨੂੰ ਚੀਰੀ ਜਾਂਦਾ ਹੋਵੇ। ਜਦੋਂ ਬਖਸ਼ਿੰਦਰ ਨੇ ਮੇਰੀ ਠੇਕੇ ਤੋਂ ਛੁੱਟੀ ਕਰਵਾਈ ਸੀ ਤਾਂ ਮੈਂ ਇੱਕ ਦੋ ਵਾਰ ਇਨ੍ਹਾਂ ਕੋਲ ਕੰਮ ਕਰਨ ਦੀ ਗੱਲ ਕਰ ਕੇ ਗਿਆ ਸੀ। ਪਰ ਸਾਲਾ ਫੱਟੇ ਖਿੱਚਣ ਦਾ ਕੰਮ ਜੱਟ….। ਪਰ ਭੁੱਖੇ ਮਰਨ ਨਾਲੋਂ ਤਾਂ ਚੰਗਾ। ਚਲੋ ਸਵੇਰੇ ਇਹਦੇ ਨਾਲ ਗੱਲ ਕਰੂੰਗਾ।
 ਸ਼ੁਕਰ ਆ, ਪਿੰਡ ਜਾਣ ਵਾਲੀ ਆਖਰੀ ਬੱਸ ਮਿਲ ਗਈ। ਜੇ ਨਾ ਮਿਲਦੀ, ਬਖਸ਼ਿੰਦਰ ਨੇ ਉਡੀਕਦੀ ਨੇ ਰਹਿ ਜਾਣਾ ਸੀ। ਸੁਖਮਣੀ ਤੇ ਪੁਨੀਤ ਕਹਿੰਦੀਆਂ ਸੀ-ਜਦੋਂ ਤੱਕ ਮੈਂ ਘਰ ਨਾ ਗਿਆ, ਉਹ ਸੌਣਗੀਆਂ ਨਈਂ। ਹੁਣ ਜਾ ਕੇ ਸੁਲਾ ਦੇਣੀਆਂ ਆ। ਸਾਲੀ ਬੱਸ ਵੀ ਅੱਜ ਵਾਹਲੇ ਹਿਚਕੋਲੇ ਖਾਂਦੀ ਆ। ਹੁਣ ਠੰਢ ਵੀ ਸਾਲੀ ਕਿਤੇ ਉੱਡ ਗਈ ਆ। ਮੈਂ ਤਾਂ ਆਪਣੇ ਯਾਰ ਭੱਜੀ---। ਮੈਂ ਨਈਂ ਬਣਨਾ ਮੂਰਤਾ ਸਿੰਘ। ਮੈਂ ਕੋਈ ਬੁਜ਼ਦਿਲ ਆਂ? ਸ਼ੁਕਰ ਆ ਬੱਸ ਨੇ ਘਰ ਪਹੁੰਚਾ ਦਿੱਤਾ।ਬਈ ਅੱਜ ਘਰ ਰੌਸ਼ਨੀ ਵੀ ਬੜੀ ਹੋਈ ਪਈ ਆ। ਲਗਦੈ ਬਖਸ਼ਿੰਦਰ ਨੇ ਸਾਰੀਆਂ ਬੱਤੀਆਂ ਜਗਾਈਆਂ ਹੋਈਆਂ ਆਂ। ਪਤਾ ਨਈਂ ਦਿਲ ਤੇ ਪੱਥਰ ਧਰ ਕੇ, ਮੈਂ ਗੇਟ ਖੜਕਾਇਆ ਏ। ਕੋਈ ਭੱਜ ਕੇ ਆਇਆ ਹੈ। ਗੇਟ ਖੁਲ੍ਹਿਆ ਆ।
 ਮੇਰੇ ਸਾਹਮਣੇ ਸਰਦਾਰਨੀ ਬਖਸ਼ਿੰਦਰ ਕੌਰ ਖੜ੍ਹੀ ਆ। ਇਹਦੇ ਇੱਕ ਪਾਸੇ ਸੁਖਮਣੀ ਆ ਤੇ ਦੂਜੇ ਪਾਸੇ ਪੁਨੀਤ। ਤੇ ਮੇਰੇ ਇੱਕ ਹੱਥ ਵਿੱਚ ਬੋਤਲ ਏ ਤੇ ਦੂਜੇ ਹੱਥ ਵਿੱਚ ਸ--ਲ--! ਇਹ ਤਿੰਨੋਂ ਘਬਰਾ ਗਈਆਂ ਨੇ।
ਦੂਜੇ ਕਮਰੇ ‘ਚ ਚਾਚੀ ਦੇ ਖੰਘਣ ਦੀ ਆਵਾਜ਼ ਆਈ ਏ। ਲਗਦੈ ਚਾਚਾ ਵੀ ਕੁਸ਼ ਪੁੱਛ ਰਿਹਾ ਏ। ਹੁਣ ਕੀ ਕਰਨਗੇ ਇਹ ਘਰ ਦੇ ਜੀਅ? ਨੋਟਾਂ ਦੀਆਂ ਭਾਰੀਆਂ ਪੰਡਾਂ ਤਾਂ ਇਨ੍ਹਾਂ ਦੇ ਸਿਰਾਂ ਤੇ ਨੇ।
 ਮੈਂ ਡੋਲਦੇ ਕਦਮਾਂ ਨਾਲ ਲੇਰ ਮਾਰ ਕੇ ਅੰਦਰ ਕਾ ਵੜਿਆ ਹਾਂ। ਫੜਾਕ ਦੇਣੀ ਦਰਵਾਜ਼ਾ ਬੰਦ ਕਰਕੇ। ਅੰਦਰੋਂ ਕੁੰਡੀ ਮਾਰ ਲਈ ਆ।
 ਬਾਹਰ ਚੀਕ ਚਿਹਾੜਾ
 
 


...
pdhleooo g saari..... noni aww

210
ਕੀ ਹੈ ਨਾਮ ਅੱਲਾਹ ਦਾ, ਤੇ

ਮੈਂ ਕਿਸਨੂੰ ਧਿਆਉਣੀ ਆਂ

ਜਦੋਂ ਕੋਈ ਪੁੱਛਦੈ ਮੈਨੂੰ

ਮੈਂ ਤੇਰਾ ਨਾਂ' ਗਿਨਾਉਣੀ ਆਂ



ਕੋਈ ਕਮਲੀ ਕਹੇ ਮੈਨੂੰ

ਕੋਈ ਝੱਲੀ ਕਹੇ ਮੈਨੂੰ

ਮੈਂ ਲੋਕਾਂ ਦੀ ਸ਼ਿਕੈਤਾਂ ਵਿੱਚ

ਕਾਫ਼ਿਰ ਵੀ ਕਹਾਉਣੀ ਆਂ



ਨਾ ਕੋਈ ਓਪਰਾ ਹੈ ਉਹ

ਤੇ ਨਾ ਹੀ ਉਹ ਬੇਗਾਨਾ ਹੈ

ਮੈਂ ਉਸਨੂੰ ਆਪਣਾ ਆਖਾਂ, ਤੇ

ਉਸਦੀ ਮੈਂ ਦਸਾਉਣੀ ਆਂ



ਉਹ ਨਿੱਕੀ ਬਾਲੜੀ ਵਾਂਗੂ

ਮੈਨੂੰ ਨਾਲ ਤੋਰ ਲੈਂਦੈ

ਤੇ ਨਿੱਕੇ ਬਾਲ ਦੇ ਵਾਂਗੂ

ਉਸਨੂੰ ਮੈਂ ਖਿਡਾਉਣੀ ਆਂ



ਕਦੀ ਕੱਲਿਆਂ ਵੀ ਹੁੰਨੀ ਆਂ

ਤਾਂ ਉਸਦੇ ਨਾਲ ਹੁੰਨੀ ਆਂ

ਕਦੀ ਸੋਚਾਂ ਦੀ ਹੱਦਾਂ ਤੋਂ

ਮੋੰ ਉਸਨੂੰ ਫੜ ਲਿਆਉਣੀ ਆਂ





ਕਦੀ ਨੀਰਾਂ 'ਚ ਲਭਦੀ ਆਂ

ਕਦੀ ਲੀਰਾਂ 'ਚ ਲਭਦੀ ਆਂ

ਕਦੀ ਚੰਨ ਤਾਰਿਆਂ ਵਿੱਚੋਂ

ਮੈਂ ਉਸ ਨਾ’ ਬਾਤ ਪਾਉਣੀ ਆਂ



ਨਾ ਚਿੰਤਾ ਨਾ ਫਿਕਰ ਮੈਨੂੰ

ਨਾ ਹੀ ਪਰਵਾਹ ਦੁਨਿਆ ਦੀ

ਜੇ ਰੱਬ ਰੁਸਦੈ ਤਾਂ ਰੁੱਸ ਜਾਵੇ

ਮੈਂ ਪਹਿਲਾਂ ਯਾਰ ਮਨਾਉਣੀ ਆਂ

211
ਕੀ ਜਪਾਨ 'ਚ ਤਬਾਹੀ ਕੁਦਰਤ ਨਾਲ ਖਿਲਵਾੜ ਦਾ ਨਤੀਜ਼ਾ ਹ???

212
ਆਜ਼ਾਦੀ ਤੋਂ ਬਾਦ ਹਮੇਸ਼ਾ ਹੀ ਕੇਂਦਰ ਵਿਚ ਕਾਬਜ ਧਿਰਾਂ ਦਾ ਇਹ ਨਿਸ਼ਾਨਾ ਰਿਹਾ ਹੈ ਕਿ ਪੰਜਾਬ ਵਿਚ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰ ਗੁਲਾਮ ਬਣਾ ਹਿੰਦੂ ਰਾਸ਼ਟਰ ਦਾ ਸੁਫਨਾ ਪੂਰਾ ਕੀਤਾ ਜਾ ਸਕੇ। ਇਸ ਲਈ     ਧਾਰਮਿਕ ਤੌਰ 'ਤੇ ਖਤਮ ਕਰਨ ਲਈ ਕੇਂਦਰ ਨੂੰ ਨਕਲੀ ਨਿਰੰਕਾਰੀ ਇਕ-ਵਧੀਆ ਹੱਥਠੋਕਾ ਸਾਬਿਤ  ਹੋਏ, ਜਿਨ੍ਹਾਂ ਨੂੰ ਵਰਤ ਕੇਂਦਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ  ਮਜ਼ਬੂਰ ਕਰ ਦਿੱਤਾ। ਜਦੋਂ ਪੰਜਾਬ ਵਿਚ ਸਿੱਖ ਨੌਜਵਾਨਾਂ ਦਾ ਰਾਜ ਚਲਦਾ ਸੀ, ਉਦੋਂ ਤਾਂ ਕੋਈ ਵੀ ਸੰਤ,  ਡੇਰੇਦਾਰ ਪੰਜਾਬ ਦੀ ਧਰਤੀ 'ਤੇ ਪੈਦਾ ਨਹੀਂ ਹੋਇਆ। ਪਰ ਜਦੋਂ ਸੰਘਰਸ਼ ਦਾ ਪਤਨ ਸ਼ੁਰੂ  ਹੋਇਆ। ਪੰਜਾਬ ਵਿਚ ਅਖੌਤੀ ਡੇਰੇਦਾਰਾਂ ਨੇ ਖੰਬਾਂ ਵਾਂਗ ਉਡਣਾ ਸ਼ੁਰੂ ਕਰ ਦਿੱਤਾ।  ਭਨਿਆਰੇ ਵਾਲਾ, ਚਿਮਟੇ ਵਾਲੇ ਸਾਧ, ਕੰਬਾਲੀ ਵਾਲੇ, ਧੀਂਗੜੇ ਵਾਲੇ ਸਾਧਾਂ ਨੇ ਸਿਰ  ਚੁੱਕਣਾ ਸ਼ੁਰੂ ਕਰ ਦਿੱਤਾ। ਇਹ ਸਾਧਾਂ ਨੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ  ਤੋੜ ਕੇ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ।
 ਇਹਨਾਂ ਦੇ ਪ੍ਰਫੁੱਧਤ ਹੋਣ ਦਾ ਮੁੱਖ ਕਾਰਨ ਇਨ੍ਹਾਂ ਨੂੰ ਮਿਲ ਰਹੀਂ ਸਰਕਾਰੀ ਸਰਪ੍ਰਸਤੀ, ਰਾਜਨੀਤਕ ਲੀਡਰਾਂ ਅਤੇ ਪ੍ਰਸਾਸ਼ਨਿਕ ਅਫਸਰਾਂ ਦੀ ਪੁਸ਼ਤ ਪਨਾਹੀ ਮਿਲਣਾ ਹੈ। ਇਸ ਲਈ ਇਨ੍ਹਾਂ ਨੂੰ ਸੰਗਤ ਵੀ ਮਿਲ ਜਾਂਦੀ ਹੈ। ਪੰਜਾਬ ਦੇ ਸਿੱਖ ਧਾਰਮਿਕ ਆਗੂਆਂ ਨੂੰ ਏਨੀ ਸੋਝੀ ਹੀ ਨਹੀਂ ਹੈ ਕਿ ਉਹ ਸਿੱਖ ਸੰਗਤ ਨੂੰ ਸਹੀ ਸੇਖ ਦੇ ਸਕਣ ਜਾਂ ਉਹ ਦੇਵਾ ਹੀ ਨਹੀਂ ਚਾਹੁੰਦੇ ਦੁੱਖਦਾਈ ਗੱਲ ਇਹ ਵੀ ਹੈ ਕਿ ਇਹਨਾਂ ਨੂੰ ਪ੍ਰਫੁੱਲਤ ਕਰਨ ਅਤੇ ਸਥਾਪਿਤ ਕਰਨ ਵਿਚ ਰਵਾਇਤੀ ਅਕਾਲੀ ਸਰਕਾਰ ਅਤੇ ਉਸਦੀ ਲੀਡਰਸ਼ਿਪ ਪੱਬਾਂ ਭਾਰ ਹੋ ਕਾਰਜਸ਼ੀਲ ਹੁੰਦੀ ਦਿੱਸਦੀ ਹੈ।
 ਅਜਿਹਾ ਹੀ ਇਕ ਅਖੌਤੀ ਸਾਧ ਆਸ਼ੂਤੋਸ਼ ਨੂਰਮਹਿਲੀਆਂ ਹੈ। ਜਿਸਦੇ ਡੇਰੇ  ਨੂੰ ਸਥਾਪਿਤ ਕਰਨ ਵਿਚ ਬੀਬੀ ਸੁਰਿੰਦਰ ਬਾਦਲ ਅਤੇ ਗੁਰਦੇਵ ਬਾਦਲ ਦੀ ਕੁੜੀ ਦਾ ਯੋਗਦਾਨ  ਪ੍ਰਮੁੱਖ ਹੈ, ਇਹ ਸਾਥ ਮਹੇਸ਼ ਕੁਮਾਰ ਝਾਅ ਸਪੁੱਤਰ ਦੇਵਾਨੰਦ ਝਾਅ ਜਾਤ ਬ੍ਰਾਹਮਣ ਵਾਸੀ  ਪਿੰਡ ਲਖਨੌਰ, ਤਹਿਸੀਲ ਲਾਲ ਬਾਗ ਜ਼ਿਲ੍ਹਾ ਦਰਭੰਗਾ ਬਿਹਾਗ ਦਾ ਰਹਿਣਾ ਵਾਲਾ ਹੈ।
 ਪ੍ਰਮਾਣ ਪੱਤਰ ਇਸ ਦਾ ਸਬੂਤ ਹੈ। ਸ਼ੁਰੂ ਵਿਚ ਇਸਨੇ ਮਾਨਵ ਕੇਂਦਰ ਦਿੱਲੀ ਤੋਂ ਨਾਮ ਸਿਮਰਨ ਲਿਆ ਅਤੇ ਥੋੜ੍ਹੀ ਦੇਰ ਬਾਅਦ ਮਾਨਵ ਕੇਂਦਰ ਦਾ ਪ੍ਰਚਾਰਕ ਬਣ ਗਿਆ। ਇਸ ਨੇ ਆਪਣਾ ਦੂਜਾ ਨਾਂ ‘ਵੇਦ ਪ੍ਰਪੱਕਤਾ ਨੰਦ' ਰੱਖ ਲਿਆ ਜਿਸਦੀ ਪੁਸ਼ਟੀ ਇਸਦੇ ਪਾਸਪੋਰਟ ਤੋਂ ਹੁੰਦੀ ਹੈ। ਮਾਨਵ ਕੇਂਦਰ ਦਿੱਲੀ ਵੱਲੋਂ ਪ੍ਰਪੱਕਤਾ ਨੰਦ ਨੂੰ ਆਪਣੀ ਸੰਸਥਾ ਦੇ ਪ੍ਰਚਾਰ ਲਈ ਪ੍ਰਚਾਰਕ ਦਾ ਸਰਟੀਫਿਕੇ ਦੇ ਕੇ ਇਕ ਮਹੀਨੇ ਲਈ ਇੰਗਲੈਂਡ ਭੇਜਿਆ। ਕਾਮ ਵਾਸਨਾ ਦਾ ਭੁੱਖਾ ਪ੍ਰਪੱਕਤਾਨੰਦ ਪ੍ਰਚਾਰ ਨੂੰ ਭੁੱਲ ਕੇ ਮੌਜ-ਮਸਤੀਆਂ ਵਿਚ ਪੈ ਗਿਆ। ਜਦੋਂ ਇਕ ਮਹੀਨੇ ਬਾਅਦ  ਇਹ ਦਿੱਲੀ ਵਾਪਸ ਨਾ ਆਇਆ ਤਾਂ ਮਾਨਵ ਕੇਂਦਰ ਦਿੱਲੀ ਵਾਲਿਆਂ ਨੇ ਆਪਣੀ ਇੰਗਲੈਂਡ ਵਾਲੀ  ਸ਼ਾਖਾ ਤੋਂ ਇਸਦੀ ਰਿਪੋਰਟ ਮੰਗਵਾਈ। ਇੰਗਲੈਂਡ ਵਾਲੀ ਸ਼ਾਖਾ ਤੋਂ ਇਸ ਦੀਆਂ ਮਾੜੀਆਂ  ਕਰਤੂਤਾਂ ਦੀ ਰਿਪੋਰਟ ਸੁਣ ਕੇ  ਦਿੱਲੀ ਮਾਨਵ ਕੇਂਦਰ ਵਾਲੇ ਹੈਰਾਨ ਹੋ ਗਏ। ਜਦੋਂ ਵੇਦ  ਪ੍ਰਪੱਕਤਾ ਨੰਦ  ਚਾਰ ਮਹੀਨੇ ਬਾਅਦ ਵਾਪਸ ਆਇਆ ਤਾਂ ਦਿੱਲੀ ਮਾਨਵ ਕੇਂਦਰ ਵਾਲਿਆਂ ਨੇ ਇਸ  ਤੋਂ ਸੰਸਥਾ ਦਾ ਪ੍ਰਚਾਰਕ ਵਾਲਾ ਸਰਟੀਫਿਕੇਟ ਖੋਹ ਲਿਆ ਤੇ ਇਸਨੂੰ ਮਾਨਵ ਕੇਂਦਰ ਤੋਂ ਕੱਢ  ਦਿੱਤਾ। 1985 ਵਿਚ ਪ੍ਰਪੱਕਤਾਨੰਦ ਉਰਫ ਮਹੇਸ਼ ਕੁਮਾਰ ਝਾਅ ਪਟਿਆਲੇ ਆ ਵਸਿਆ। ਇਥੇ ਬਹੁਤਾ  ਕਾਮਯਾਬ ਨਾ ਹੁੰਦਾ ਦੇਖ ਕੇ ਸ਼ੈਤਾਨ ਦਿਮਾਗ 1987 ਵਿਚ ਨੂਰਮਹਿਲ ਆ ਗਿਆ ਤੇ ਆਪਣਾ ਨਾਮ  ‘ਆਸ਼ੂਤੋਸ਼ ਮਹਾਰਾਜ ਲਾਈਟਾਂ ਵਾਲਾ' ਰੱਖ ਲਿਆ ਤੇ ਨਵੀਂ ਸੰਸਥਾ ‘ਦਿਵਯ ਜਯੋਤੀ ਜਾਗ੍ਰਤੀ  ਸੰਸਥਾਨ' ਬਣਾ ਲਈ। ਆਸ਼ੂਤੋਸ਼ ਆਪ ਤਾਂ ਬਹੁਤਾ ਵਿਦਵਾਨ ਨਹੀਂ ਪਰ ਇਸ ਨੇ ਆਪਣੇ ਪਖੰਡ ਦਾ  ਪ੍ਰਚਾਰ ਕਰਨ ਲਈ ਕੁਝ ਸਿੱਖ ਪ੍ਰਚਾਰਕ ਤੇ ਹਿੰਦੂ ਵਿਦਵਾਨਾਂ ਨੂੰ ਖਰੀਦ ਕੇ ਪਿੰਡਾਂ ਦੀ  ਭੋਲੀ-ਭਾਲੀ ਜਨਤਾ ਨੂੰ ਆਪਣੇ ਜਾਲ ਵਿਚ ਫਸਾਉਣ ਲੱਗਾ। ਆਪਣੀ ਸ਼ੈਤਾਨ ਬੁੱਧੀ ਰਾਹੀਂ  ਗੁਰਬਾਣੀ ਦੇ ਗਲਤ ਅਰਥ ਕੱਢ ਕੇ ਡੇਰੇ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੀਆਂ ਸੋਹਣੀਆਂ  ਸੁਨੱਖੀਆਂ ਕੁੜੀਆਂ ਨੂੰ ਡੇਰੇ 'ਤੇ ਸਮਰਪਤ ਕਰਨ ਲਈ ਕਹਿੰਦਾ। ਇਨ੍ਹਾਂ ਹੀ ਲੜਕੀਆਂ ਦਾ  ਲੋਭ ਲਾਲਚ ਦੇ ਕੇ ਆਪਣੇ ਆਲੇ ਦੁਆਲੇ ਦੇ ਨੌਜਵਾਨ ਮੁੰਡਿਆਂ ਨੂੰ ਡੇਰੇ 'ਤੇ ਆਉਣ ਲਈ  ਕਹਿੰਦਾ। ਇਸ ਵਕਤ ਨੂਰਮਹਿਲ ਦੇ ਚਿੱਕੜ ਵਿਚ ਸੈਂਕੜੇ ਮੁੰਡੇ ਕੁੜੀਆਂ ਗਰਕ ਹੋ ਰਹੇ ਹਨ।  ਜਿਨ੍ਹਾਂ ਨੂੰ ਡੇਰੇ ਦੇ ਅੰਦਰ ਹੀ ਤਰ੍ਹਾਂ-ਤਰ੍ਹਾਂ ਦੀਆਂ ਕਾਮਵਾਸਨਾਂ ਦੀਆਂ ਦਵਾਈਆਂ ਖੁਆ  ਕੇ ਕਾਮਵਾਸਨਾਂ ਲਈ ਉਤੇਜਿਤ ਕੀਤਾ ਜਾਂਦਾ ਹੈ। ਲੋਕਾਂ ਨੂੰ ਭੁਲੇਖਾ ਪਾਉਣ ਲਈ ਨਸ਼ੀਲੀਆਂ  ਦਵਾਈਆਂ ਦੇ ਸਟੋਰ ਦੇ ਬਾਹਰ ਆਯੂਰਵੈਦਿਕ ਤੇ ਹੋਮਿਓਪੈਥਿਕ ਡਿਸਪੈਂਸਰੀ ਲਿਖਿਆ ਹੋਇਆ ਹੈ।  ਬਿਹਾਰੀ ਭੱਈਆ ਆਸ਼ੂਤੋਸ਼ ਆਪ ਵੀ ਸਿਰੇ ਦਾ ਕਾਮ ਵਾਸਨਾ ਦਾ ਭੁੱਖਾ ਹੈ। ਲੇਕਿਨ ਆਪਣੇ ਆਪ  ਨੂੰ ਲੋਕਾਂ ਵਿਚ ਬ੍ਰਹਮਚਾਰੀ ਦੱਸਦਾ ਹੈ। ਜਿਸਦਾ ਮਾਧੋਪੁਰ 83 ਵਿਧਾਨ ਸਭਾ ਨਿਰਵਾਚਤ  ਸੂਚੀ ਭਾਗ ਨੰ.30 ਦੇ ਕੁਮਾਰਕ ਨੰ.275 ਨਾਜ਼ੇਦੀ ਦੇਵੀ ਪਤਨੀ ਮਹੇਸ਼ ਕੁਮਾਰ ਝਾਅ ਅਤੇ  276 ਨੰ. ਦਲੀਪ ਕੁਮਾਰ ਝਾਅ ਪੁੱਤਰ ਮਹੇਸ਼ ਦਾ ਨਾਂ ਵੋਟਰ ਸੂਚੀ ਵਿਚ ਨਾ ਦਰਜ਼ ਹੈ।  ਜਿਸਨੂੰ ਕੁਝ ਲਾਲਚ ਅਤੇ ਡਰ ਦੇ ਕੇ ਪੰਜਾਬ ਆਉਣ ਤੋਂ ਮਨ੍ਹਾ ਕੀਤਾ ਹੋਇਆ ਹੈ। ਹੁਣ ਇਹੀ  ਬਿਹਾਰੀ ਭੱਈਆ ਸਿੱਖ ਪੰਥ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੀਆਂ ਧੱਜੀਆਂ ਉ²ਡਾ  ਰਿਹਾ ਹੈ। ਸਿੱਖਾਂ ਨੂੰ ‘ਭਰਮ ਭੇਖ ਤੇ ਰਹੇ ਨਿਆਰਾ' ਅਤੇ ‘ਭਾਵੈ ਲਾਂਬੇ ਕੇਸ ਕਰੁ  ਭਾਂਵੈ ਘਰਰਿ ਮੁਡਾਇ" ਦੇ ਗਲਤ ਅਰਥ ਕੱਢ ਕੇ ਗੁਰੂ ਗੋਬਿੰਦ ਸਿੰਘ ਵਲੋਂ ਦਿੱਤੀਆਂ ਪੰਜ  ਕਰਾਰੀ ਰਹਿਤ ਨਿਸ਼ਾਨੀਆਂ ਨੂੰ ਬਾਹਰੀ ਭੇਖ ਦੱਸ ਰਿਹਾ। ਕੇਸ, ਕ੍ਰਿਪਾਨ, ਕੰਘਾ, ਕਛਹਿਰਾ,  ਕੜਾ ਲਾਹ ਦੇਣ ਲਈ ਕਹਿ ਰਿਹਾ ਹੈ। ਸਿੱਖਾਂ ਦੇ ਨਾਲ ਲੱਗੇ ‘ਸਿੰਘ' ਸ਼ਬਦ ਨੂੰ ਕੱਟ ਕੇ  ਨੰਦ ਰੱਖ ਰਿਹਾ ਹੈ। ਸਾਖਿਅਤ ਆਸ਼ੂਤੋਸ਼ ਮਹਾਰਾਜ ਦੇ ਪ੍ਰਕਾਸ਼ ਹੋਣ ਤੋਂ ਬਾਅਦ ਸਿੱਖਾਂ  ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਕੋਈ ਲੋੜ ਨਹੀਂ ਦੇ ਉਪਦੇਸ਼ ਦੇ ਰਿਹਾ ਹੈ।  ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਝੋਨਾ ਬੀਜਣ ਦੀਆਂ ਗੱਲਾਂ ਕਰ ਰਿਹਾ ਹੈ। ਅੰਮ੍ਰਿਤਧਾਰੀ  ਸਿੱਖਾਂ ਨੂੰ ਭੇਰੀ ਸਿੱਖ ਦੱਸ ਰਿਹਾ ਹੈ। ਨੂਰਮਹਿਲ ਦੇ ਡੇਰੇ ਦਾ ਵਿਰੋਧ ਕਰਨ ਵਾਲੇ  ਸਿੱਖਾਂ ਨੂੰ ਬੰਦੂਕ ਦੀਆਂ ਗੋਲੀ ਦਾ ਨਿਸ਼ਾਨਾ ਬਣਾਉਣ ਲਈ ਚੈਲੰਜ ਕਰ ਰਿਹਾ ਹੈ। ਗੁਰੂ  ਗੋਬਿੰਦ ਸਿੰਘ ਸਾਹਿਬ ਨੂੰ ਬਿਹਾਰੀ ਭੱਈਆ ਦੱਸਦਾ ਹੈ। ਆਰ.ਐਸ.ਐਸ.ਦੀ ਬੋਲੀ ਬੋਲਦਿਆਂ  ਅੰਮ੍ਰਿਤਧਾਰੀ ਸਿੱਖਾਂ ਨੂੰ ਪਾਕਿਸਤਾਨ ਦਾ ਏਜੰਟ ਕਹਿੰਦਾ ਹੈ। ਇਨ੍ਹਾਂ ਨੂੰ ‘ਪੋਟੋ'  ਕਾਨੂੰਨ ਅਨੁਸਾਰ ਗ੍ਰਿਫਤਾਰ ਕਰਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਭੋਲੇ-ਭਾਲੇ ਪੇਂਡੂ  ਸਿੱਖਾਂ ਤੋਂ ਉਨ੍ਹਾਂ ਦੀਆਂ ਲੜਕੀਆਂ ਨੂੰ ਆਪਣੇ ਡੇਰੇ 'ਤੇ ਸਮਰਪਤ ਹੋਣ ਲਈ ਕਹਿ ਰਿਹਾ ਹੈ  ਅਤੇ ਆਪਣੇ ਪਾਲਤੂ ਗੁੰਡਿਆਂ ਤੋਂ ਉਨ੍ਹਾਂ ਸਮਰਪਤ ਹੋਈਆਂ ਲੜਕੀਆਂ ਨੂੰ ਬੇਪੱਤ ਕਰ ਰਿਹਾ  ਹੈ। ਇਸ ਗੱਲ ਤੋਂ ਇਹ ਸਾਬਤ ਹੁੰਦਾ ਹੈ ਕਿ ਆਰ.ਐਸ.ਐਸ. ਭਾਜਪਾ ਤੇ ਅਕਾਲੀਆਂ ਰਾਹੀਂ  ਪੰਜਾਬ ਵਿਚ ਗੁਰੂ-ਡੰਮ੍ਹ ਵਧਾ ਕੇ ਸਿੱਖ ਰਹਿਤ ਮਰਿਯਾਦਾ, ਸਿੱਖ ਸਿਧਾਂਤ ਅਤੇ ਸਿੱਖ  ਇਖਲਾਕ 'ਤੇ ਮਾਰੂ ਵਾਰ ਕਰਨਾ ਚਾਹੁੰਦੀ ਹੈ।
 ਇਸ ਸਭ ਨੂੰ ਭਾਰਤ ਸਰਕਾਰ ਦੀ ਵੀ ਸਹਿਮਤੀ ਹੈ। ਕਿਉਂਕਿ ਉਸਨੇ ਇਕ ਪਾਖੰਡੀ ਸਾਧ ਨੂੰ  ਹਰ ਵਾਰ ਨਾਮ ਬਦਲਣ ਤੇ ਇਸਨੂੰ ਬਦਲਦੇ ਨਾਵਾਂ ਨਾਲ ਪਾਸਪੋਰਟ ਜਾਰੀ ਕੀਤੇ ਹਨ। ਕਦੇ ਮਹੇਸ਼ ਕੁਮਾਰ ਝਾਅ, ਕਦੇ ਵੇਦ ਪ੍ਰਪੱਕਤਾਨੰਦ, ਕਦੇ ਆਸ਼ੂਤੋਸ਼ ਮਹਾਰਾਜ ਸਭ ਇਸਦੇ ਪਾਖੰਡੀ ਚਿਹਰੇ ਹਨ। ਪੰਥ ਖਾਲਸੇ ਨਾਲ ਇਸਦੀ ਜੰਗ ਨਿਰਣਾਇਕ ਦੋਰ ਵਿਚ ਹੈ ਅਤੇ ਇਸਦੀ ਵੰਗਾਰ ਚੁਣੌਤੀ ਹੈ, ਗੁਰੂ ਪੰਥ ਖਾਲਸੇ ਲਈ।
 ?  ਪੂਰਨ ਸਿੰਘ ਜੀ ਤੁਹਾਡਾ ਆਸੂਤੋਸ਼ ਨਾਲ ਪਹਿਲਾਂ ਸੰਪਰਕ ਕਿਵੇਂ ਹੋਇਆ?
 - ਮੈਂ ਅਤੇ ਮੇਰਾ ਇਕ ਸਾਥੀ ਮਕਬੂਲ ਮਾਈਕਲ, ਜੋ ਕਿ ਹੁਣ ਇਕ ਸਥਾਪਿਤ ਗਾਇਕ ਹੈ,  ਗੜ੍ਹੇ (ਜਲੰਧਰ) ਉਸਤਾਦ ਪੂਰਨ ਸ਼ਾਹਕੋਟੀ ਅਤੇ ਬਰਕਤ ਸਿੱਧੂ ਕੋਲ ਸੰਗੀਤ ਦੀ ਸਿੱਖਿਆ ਲੈਣ  ਲਈ ਜਾਇਆ ਕਰਦੇ ਸੀ। ਮਕਬੂਲ ਮਾਈਕਲ ਨੂਰਮਹਿਲੀਏ ਆਸੂਤੋਸ਼ ਦਾ ਚੇਲਾ ਸੀ। ਉਸ ਰਾਹੀਂ ਹੀ ਮੇਰਾ ਸੰਪਰਕ ਆਸੂਤੋਸ਼ ਨਾਲ ਹੋਇਆ।
 ? ਆਸੂਤੋਸ਼ ਨੂਰਮਹਿਲ ਆ ਕੇ ਕਿਵੇਂ ਸਥਾਪਿਤ ਹੋਇਆ ?
 - ਦਰਅਸਲ ਆਸੂਤੋਸ਼ ਦਿੱਲੀ ਵਿਚ ਵੈਦਿਕ ਹਿੰਦੂ ਧਰਮ ਦਾ ਪ੍ਰਚਾਰ ਕਰਨ ਵਾਲੇ ਮਾਨਵ ਧਰਮ ਦਾ ਪ੍ਰਚਾਰਕ ਸੀ। ਉਨ੍ਹਾਂ ਵੱਲੋਂ ਇਸਨੂੰ ਉਥੋਂ ਕੱਢ ਦਿੱਤੇ ਜਾਣ ਤੇ ਇਸਨੇ ਕਈ ਜਗ੍ਹਾ ਘੁੰਮਦੇ ਹੋਏ ਸਥਾਪਿਤ ਹੋਣ ਦੀ ਕੋਸ਼ਿਸ਼ ਕੀਤੀ। ਆਖਰਕਾਰ ਇਹ ਨੂਰਮਹਿਲ ਆ ਕੇ ਟਿਕ ਗਿਆ ਤੇ ਆਪਣੀ ਕੂੜ ਦੀ ਦੁਕਾਨ ਦਾ ਪ੍ਰਚਾਰ ਕਰਨ ਲੱਗਾ।
 ? ਇਸਨੂੰ ਨੂਰਮਹਿਲ ਲੈ ਕੇ ਆਉਣ ਵਾਲਾ ਕੌਣ ਸੀ ?
 - ਆਸ਼ੂਤੋਸ਼ ਪਹਿਲਾਂ ਨਕੋਦਰ ਨਜ਼ਦੀਕ ਹਰੀਪੁਰ ਬਾਠ ਆਇਆ ਸੀ। ਇਸਨੂੰ ਇਥੇ ਸਥਾਪਿਤ  ਕਰਨ ਵਿਚ ਬਲਵੰਤ ਸਿੰਘ ਹਰੀਪੁਰ ਬਾਠ ਅਤੇ ਰਜਿੰਦਰ ਕੁਮਾਰ ਪ੍ਰਮੁੱਖ ਹਨ। ਬਲਵੰਤ ਸਿੰਘ ਆਪ ਵੀ ਸਤਿਸੰਗ ਕਰਿਆ ਕਰਦਾ ਸੀ। ਆਸ਼ੂਤੋਸ਼ ਨੇ ਵੀ ਆਪਣਾ ਪਹਿਲਾਂ ਸਤਿਸੰਗ ਆਪਣੇ ਮਾਨਵ ਧਰਮ ਦੇ ਪੁਰਾਣੇ ਗੁਰੂ ਸਤਿਪਾਲ ਮਹਾਰਾਜ ਜੀ ਦੇ ਨਾਂ ਤੇ ਹੀ ਸ਼ੁਰੂ ਕੀਤਾ ਅਤੇ ਉਹਨਾਂ ਦੀ ਫੋਟੋ ਰੱਖਦਾ ਸੀ। ਪਰ ਜਦ ਇਸਨੇ ਦੇਖਿਆ ਕਿ ਇਸਦੀ ਆਪਣੀ ਕੂੜ ਦੀ ਦੁਕਾਨ ਚਲ ਸਕਦੀ ਹੈ ਤਾਂ ਇਸਨੇ ਆਪਣੇ ਨਾਂ ਤੇ ਸਤਿਸੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਪ ਨੂੰ ਦਸਾਂ ਗੁਰੂਆਂ ਦੀ ਜੋਤ ਪ੍ਰਚਾਰਨਾ ਸ਼ੁਰੂ ਕਰ ਦਿੱਤਾ।
 ?  ਤੁਹਾਡੀਆਂ ਇਸ ਨਾਲ ਏਨੀਆਂ ਨਜ਼ਦੀਕੀਆਂ ਕਿਵੇਂ ਬਣੀਆਂ ?
 - ਜਦੋਂ ਇਸਦੇ ਕੂੜ ਦੀ ਦੁਕਾਨ ਦਾ ਪਸਾਰਾ ਵਧਿਆ ਤਾਂ ਇਸਨੂੰ ਮਲੋਟ ਦੀ ਇਸਦੀ ਸੰਗਤ ਨੇ ਇਕ ਫੀਏਟ ਕਾਰ ਵਿਚ ਦਿੱਤੀ ਤਾਂ ਇਸਨੂੰ ਕਾਰ ਨੂੰ ਚਲਾਉਣ ਲਈ ਇਕ ਡਰਾਈਵਰ ਦੀ ਲੋੜ ਪਈ। ਡਰਾਈਵਰ ਦੀ ਟੈਸਟ ਲੈਣ ਲਈ ਇਸਦੇ ਚੇਲਿਆਂ ਸੋਹਣ ਸਿੰਘ ਬਿਧੀਪੁਰੀਆ, ਜਰਨੈਲ ਸਿੰਘ ਮਹੇੜੂ, ਡਾ. ਤਾਰਾ ਸਿੰਘ ਅਤੇ ਰਾਮੇਸ਼ ਕੁਮਾਰ ਉਰਫ ਗਿਆਨਦੀਪ ਨੇ ਕਈ ਡਰਾਈਵਰਾਂ ਦੀ ਟਰਾਈ ਲਈ। ਉਹਨਾਂ ਨੇ ਮੈਨੂੰ ਪਾਸ ਕਰ ਦਿੱਤਾ ਤੇ ਮੈਂ ਇਸਦਾ ਡਰਾਈਵਰ ਬਣ ਗਿਆ।
 ? ਤੁਸੀਂ ਕਦੋਂ ਤੱਕ ਇਸਦੇ ਡਰਾਈਵਰ ਰਹੇ ?
 - ਮੈਂ ਇਸਦੇ ਨਾਲ 1992 ਤੱਕ ਡਰਾਈਵਰ ਦੀ ਨੌਕਰੀ ਕੀਤੀ। ਜਿਸ ਦੌਰਾਨ ਇਹ ਮੇਰੇ ਕੋਲੋਂ ਡਰਾਈਵਿੰਗ ਵੀ ਸਿੱਖਦਾ ਰਿਹਾ। ਇਕ ਦਿਨ ਇਸਨੇ ਕਾਰ ਸਿੱਖਦੇ ਹੋਏ ਕਾਰ ਭੰਗਾਲਾਂ ਪਿੰਡ ਦੇ ਭੱਠੇ ਕੋਲ ਸੁੱਟੀ, ਉਸ ਦਿਨ ਅਸੀਂ ਮਰਦੇ-ਮਰਦੇ ਬਚੇ।
 ? ਇਸ ਨਾਲ ਮੋਹ ਭੰਗ ਕਿਵੇਂ ਹੋਇਆ ?
 - ਇਕ ਵਾਰ 1992 ਵਿਚ ਇਹ ਮੈਨੂੰ ਆਪਣੇ ਨਾਲ ਆਪਣੇ ਇਕ ਸੇਵਕ ਨੂੰ ਮਿਲਣ ਲਈ ਮੈਨੂੰ ਦਿੱਲੀ ਆਪਣੇ ਨਾਲ ਲੈ ਗਿਆ। ਰਾਤ ਨੂੰ ਇਸਨੇ ਵਿਜੈ ਕੁਮਾਰ 7-8 ਰਾਜੌਰੀ ਗਾਰਡਨ, ਘਰ ਠਹਿਰਨ ਦਾ ਪ੍ਰੋਗਰਾਮ ਬਣਾਇਆ। ਵਿਜੈ ਕੁਮਾਰ ਦੇ ਦੋਸਤ ਦੀ ਲੜਕੀ ਸਵੀਟੀ ਨੂੰ ਰਾਤ 1 ਵਜੇ ਆਸ਼ੂਤੋਸ਼ ਨੇ ਨਾਮ ਦੇਣ ਲਈ ਬੁਲਾਇਆ। ਸਵੀਟੀ ਜਦ ਰਾਤ ਨੂੰ ਨਾਮ ਦਾਨ ਲੈਣ ਲਈ ਆਈ ਤਾਂ ਮੈਂ ਉਸ ਸਮੇਂ ਕਮਰੇ ਦੇ ਬਾਹਰ ਪਹਿਰਾ ਦੇ ਰਿਹਾ ਸੀ। ਕੁਝ ਸਮੇਂ ਬਾਦ ਮੈਨੂੰ ਅੰਦਰੋਂ ਕੁਝ ਗਲਤ ਪ੍ਰਕਾਰ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਮੈਂ ਨਿਧੜਕ ਹੋ ਕੇ ਦਰਵਾਜ਼ਾ ਖੋਲ੍ਹ  ਕਮਰੇ ਦੇ ਅੰਦਰ ਚਲਾ ਗਿਆ। ਅੰਦਰ ਆਸ਼ੂਤੋਸ਼ ਤੇ ਸਵੀਟੀ ਨੂੰ ਅਤਿ ਨੰਗੀ ਹਾਲਾਤ ਵਿਚ ਦੇਖ  ਕੇ ਮੇਰੇ ਤਾਂ ਹੋਸ਼ ਹੀ ਉਡ ਗਏ। ਮੈਂ ਸਵੀਟੀ ਨੂੰ ਕੱਪੜੇ ਪੁਆ ਕੇ ਆਪਣੇ ਕਮਰੇ ਵੱਲ ਜਾਣ  ਲਈ ਕਿਹਾ ਤੇ ਆਸ਼ੂਤੋਸ਼ ਨੂੰ ਲਲਕਾਰ ਕੇ ਕਿਹਾ ਕਿ ਮੈਂ ਤੇਰੀਆਂ ਇਨ੍ਹਾਂ ਮਾੜ੍ਹੀਆਂ  ਕਰਤੂਤਾਂ ਦਾ ਪਰਦਾਫਾਸ਼ ਕਰਦਾ।
 ? ਫਿਰ ਤੁਸੀਂ ਕੀ ਕੀਤਾ ?
 - ਫਿਰ ਮੈਂ ਇਸਨੂੰ ਛੱਡ ਦਿੱਤਾ ਅਤੇ ਇਸਦੇ ਪਿਛੋਕੜ ਦੀ ਜਾਣਕਾਰੀ ਲੱਭਣ ਲੱਗਾ। ਜਿਸਤੇ ਮੈਨੂੰ ਪਤਾ ਲੱਗਾ ਕਿ ਇਸਨੂੰ ਮਾਨਵ ਕੇਂਦਰ ਦਿੱਲੀ ਵਾਲਿਆਂ ਨੇ ਕੱਢਿਆ ਹੋਇਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਜਾਣਕਾਰੀਆਂ ਪਤਾ ਚੱਲੀਆਂ।
 ? ਤੁਸੀਂ ਇਸਦੇ ਪਿਛੋਕੜ ਬਾਰੇ ਕੀ-ਕੀ ਜਾਣਿਆ।
 -  ਅਖੌਤੀ ਸਾਧ ਆਸ਼ੂਤੋਸ਼ ਦਾ ਅਸਲੀ ਨਾਂ ਮਹੇਸ਼ ਕੁਮਾਰ ਝਾਅ ਹੈ ਤੇ ਪਿਤਾ ਦਾ ਨਾਂ ਦੇਵਾਨੰਦ ਝਾਅ ਹੈ ਜਾਤ ਦਾ ਇਹ ਬ੍ਰਾਹਮਣ ਹੈ। ਆਸ਼ੂਤੋਸ਼ ਦਾ ਪਿੰਡ ਲਖਨੌਰ, ਤਹਿਸੀਲ ਲਾਲ ਬਾਗ, ਜ਼ਿਲ੍ਹਾ ਦਰਬੰਗਾ (ਬਿਹਾਰ) ਹੈ। ਦਰਬੰਗਾ ਜ਼ਿਲ੍ਹੇ ਦੇ ਡੀ. ਸੀ. ਵਲੋਂ ਦਿੱਤਾ ਪ੍ਰਮਾਣ ਪੱਤਰ ਇਸ ਦਾ ਸਬੂਤ ਹੈ। ਸ਼ੁਰੂ ਵਿਚ ਇਸਨੇ ਮਾਨਵ ਕੇਂਦਰ ਦਿੱਲੀ ਤੋਂ ਨਾਮ ਸਿਮਰਨ ਲਿਆ ਅਤੇ ਥੋੜ੍ਹੀ ਦੇਰ ਬਾਅਦ ਮਾਨਵ ਕੇਂਦਰ ਦਿੱਲੀ ਦਾ ਪ੍ਰਚਾਰਕ ਬਣ ਗਿਆ। ਇਸ ਨੇ ਆਪਣਾ ਦੂਜਾ ਨਾਂ ‘ਵੇਦ ਪ੍ਰਪੱਕਤਾ ਨੰਦ' ਰੱਖ ਲਿਆ ਜਿਸ ਦੀ ਪੁਸ਼ਟੀ ਇਸਦੇ ਪਾਸਪੋਰਟ ਤੋਂ ਹੁੰਦੀ  ਹੈ। ਮਾਨਵ ਕੇਂਦਰ ਦਿੱਲੀ ਵੱਲੋਂ ਵੇਦ ਪ੍ਰਪੱਕਤਾ ਨੰਦ ਨੂੰ ਆਪਣੀ ਸੰਸਥਾ ਦੇ ਪ੍ਰਚਾਰ ਲਈ  ਪ੍ਰਚਾਰਕ ਦਾ ਸਰਟੀਫਿਕੇਟ ਦੇ ਕੇ ਇਕ ਮਹੀਨੇ ਲਈ ਇੰਗਲੈਂਡ ਭੇਜਿਆ। ਕਾਮ ਵਾਸਨਾ ਦਾ  ਭੁੱਖਾ ਪ੍ਰਪੱਕਤਾਨੰਦ ਪ੍ਰਚਾਰ ਨੂੰ ਭੁੱਲ ਕੇ ਮੌਜ-ਮਸਤੀਆਂ ਵਿਚ ਪੈ ਗਿਆ। ਜਦੋਂ ਇਕ  ਮਹੀਨੇ ਬਾਅਦ ਇਹ ਦਿੱਲੀ ਵਾਪਸ ਨਾ ਆਇਆ ਤਾਂ ਮਾਨਵ ਕੇਂਦਰ ਦਿੱਲੀ ਵਾਲਿਆਂ ਨੇ ਆਪਣੀ  ਇੰਗਲੈਂਡ ਵਾਲੀ ਸ਼ਾਖਾ ਤੋਂ ਇਸਦੀ ਰਿਪੋਰਟ ਮੰਗਵਾਈ। ਇੰਗਲੈਂਡ ਵਾਲੀ ਸ਼ਾਖਾ ਤੋਂ ਇਸ  ਦੀਆਂ ਮਾੜੀਆਂ ਕਰਤੂਤਾਂ ਦੀ ਰਿਪੋਰਟ ਸੁਣ ਕੇ ਦਿੱਲੀ ਮਾਨਵ ਕੇਂਦਰ ਵਾਲੇ ਹੈਰਾਨ ਹੋ ਗਏ।  ਜਦੋਂ ਵੇਦ ਪ੍ਰਪੱਕਤਾਨੰਦ ਚਾਰ ਮਹੀਨੇ ਬਾਅਦ ਵਾਪਸ ਆਇਆ ਤਾਂ ਦਿੱਲੀ ਮਾਨਵ ਕੇਂਦਰ ਵਾਲਿਆਂ  ਨੇ ਇਸ ਤੋਂ ਸੰਸਥਾ ਦਾ ਪ੍ਰਚਾਰਕ ਵਾਲਾ ਸਰਟੀਫਿਕੇਟ ਖੋਹ ਲਿਆ ਤੇ ਇਸਨੂੰ ਮਾਨਵ ਕੇਂਦਰ  'ਚੋ ਕੱਢ ਦਿੱਤਾ।
 ? ਕੀ ਆਸ਼ੂਤੋਸ਼ ਇਕੱਲਾ ਹੈ ਜਾਂ ਇਸਦਾ ਕੋਈ ਪਰਿਵਾਰ ਵੀ ?
 - ਇਸ ਭਈਏ ਨੇ ਘੱਟੋ-ਘੱਟ ਤਿੰਨ ਪਤਨੀਆਂ ਰੱਖੀਆਂ ਹੋਈ ਨੇ ਜਿਨ੍ਹਾਂ ਵਿਚੋਂ ਇਕ ਪਹਿਲੀ ਪਤਨੀ ਹੀ ਕਾਨੂੰਨੀ ਹੈ ਜੋ ਕਿ ਬਿਹਾਰ ਵਿਖੇ ਰਹਿ ਰਹੀ ਹੈ। ਜਿਸਦਾ ਮਾਧੋਪੁਰ 83 ਵਿਧਾਨ ਸਭਾ ਨਿਰਵਾਚਤ ਸੂਚੀ ਭਾਗ ਨੰ. 30 ਦੇ ਕੁਮਾਰਕ ਨੰ. 275 ਨਾਜ਼ੇਦੀ ਦੇਵੀ ਪਤਨੀ ਮਹੇਸ਼ ਕੁਮਾਰ ਝਾਅ ਅਤੇ 276 ਨੰ. ਦਲੀਪ ਕੁਮਾਰ ਝਾਅ ਪੁੱਤਰ ਮਹੇਸ਼ ਕੁਮਾਰ ਝਾਅ ਦਾ ਵੋਟਰ ਸੂਚੀ ਵਿਚ ਨਾ ਦਰਜ਼ ਹੈ ਜਿਸਨੂੰ ਕੁਝ ਲਾਲਚ ਅਤੇ ਡਰ ਦੇ ਕੇ ਪੰਜਾਬ ਆਉਣ ਤੋਂ ਮਨ੍ਹਾ ਕੀਤਾ ਹੋਇਆ ਹੈ। ਦੂਸਰੀ ਪਤਨੀ ਆਪਣੇ ਸੇਵਾਦਾਰ ਰਵਿੰਦਰ ਸਿੰਘ ਦੀ ਭੈਣ ਗੀਤਾ ਹੈ। ਜਿਸਨੂੰ ਆਪਣੇ ਪਤੀ ਤੋਂ ਤਲਾਕ ਦੁਆ ਕੇ ਆਪਣੇ ਕੋਲ ਰੱਖ ਲਿਆ ਹੈ। ਰਵਿੰਦਰ ਸਿੰਘ ਉਸ ਦੀ ਭੈਣ ਗੀਤਾ ਤੇ ਉਸਦੀ ਮਾਤਾ ਇਹ ਤਿੰਨੋ ਹੀ ਡੇਰੇ ਨੂੰ ਸਮਰਪਤ ਹਨ। ਕੁਝ ਦੇਰ ਬਾਅਦ ਰਵਿੰਦਰ ਦਾ ਵਿਆਹ ਅੰਮ੍ਰਿਤਾ ਨਾਮ ਦੀ ਲੜਕੀ ਨਾਲ ਹੋ ਗਿਆ। ਅੰਮ੍ਰਿਤਾ ਰਵਿੰਦਰ ਦੀ ਭੈਣ ਗੀਤਾ ਨਾਲੋਂ ਜ਼ਿਆਦਾ ਸੋਹਣੀ ਸੀ ਇਸ ਲਈ ਆਸ਼ੂਤੋਸ਼ ਨੇ ਰਵਿੰਦਰ ਦੀ ਭੈਣ ਗੀਤਾ ਤੇ ਰਵਿੰਦਰ ਦੀ ਮਾਤਾ ਨੂੰ ਫਰੀਦਬਾਦ ਡੇਰੇ ਦੀ ਮੁਖੀ ਬਣਾ ਕੇ ਭੇਜ ਦਿੱਤਾ। ਰਵਿੰਦਰ ਦੀ ਪਤਨੀ ਨੂੰ ਆਪਣੇ ਕੋਲ ਰੱਖਣ ਲਈ ਰਵਿੰਦਰ ਨੂੰ ਦੁਬਈ ਭੇਜ ਦਿੱਤਾ। ਰਵਿੰਦਰ ਦੀ ਪਤਨੀ ਅੰਮ੍ਰਿਤਾ ਨੂੰ ਨਸ਼ੀਲੀਆਂ ਦਵਾਈਆਂ ਖੁਆ ਕੇ ਆਪਣੇ ਨਾਲ ਸੈਕਸ ਪ੍ਰਤੀ ਉਕਸਾਇਆ। ਕੁਝ ਦੇਰ ਬਾਆਦ ਅੰਮ੍ਰਿਤਾ ਦੇ ਗੋਵਿੰਦਾ ਨਾਂ ਦਾ ਬੱਚਾ ਪੈਦਾ ਹੋਇਆ ਜੋ ਕਿ ਅੱਜ 12 ਸਾਲ ਦਾ ਹੈ ਅਤੇ ਮਾਸੀ ਮਨਜੀਤ ਕੌਰ ਮਾਸੜ ਗੁਰਚਰਨ ਸਿੰਘ ਜੋ ਕਿ ਬੈਟਰੀ ਦਾ ਕੰਮ ਕਰਦਾ ਹੈ ਦੇ ਘਰ ਸਮਰਾਲਾ ਚੌਂਕ, ਨੇੜੇ ਬਾਈਪਾਸ, ਲੁਧਿਆਣਾ ਵਿਖੇ ਰਹਿ ਰਿਹਾ ਹੈ। ਤਿੰਨ-ਤਿੰਨ ਕਾਨੂੰਨੀ ਤੇ ਗੈਰ-ਕਾਨੂੰਨੀ ਪਤਨੀਆਂ ਦੇ ਹੁੰਦੇ ਅਤੇ ਇਸਤੋਂ ਇਲਾਵਾਂ ਇਹ ਸੈਂਕੜੇ ਨੌਜਵਾਨ ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਚੁੱਕਾ ਹੈ ਅਤੇ ਆਪਣੇ ਆਪ ਨੂੰ ਬ੍ਰਹਮਚਾਰੀ ਦੱਸਦਾ ਹੈ।
 ?  ਇਹ ਆਪਣਾ ਪ੍ਰਚਾਰ ਕਿਵੇਂ ਕਰਦਾ ਹੈ।
 - ਇਸਨੇ ਕਾਲਜਾਂ ਵਿਚ ਮੁੰਡਿਆਂ ਅਤੇ ਕੁੜੀਆਂ ਨੂੰ ਆਪਣੇ ਏਜੰਟ ਬਣਾਇਆ ਹੋਇਆ ਹੈ। ਉਹਨਾਂ ਨੂੰ ਇਹ ਹੋਰ ਮੁੰਡਿਆਂ ਅਤੇ ਕੁੜੀਆਂ ਨੂੰ ਡੇਰੇ ਵਿਚ ਲਿਆਉਣ ਅਤੇ ਚੇਲੇ ਬਣਨ ਲਈ ਵਰਤਦਾ ਹੈ। ਫਿਰ ਉਨ੍ਹਾਂ ਮੁੰਡੇ ਕੁੜੀਆਂ ਨੂੰ ਆਖਦਾ ਹੈ ਕਿ ਉਹ ਆਪਣੇ ਰਿਸ਼ਤੇਦਾਰ ਤੇ ਹੋਰ ਨਜ਼ਦੀਕੀਆਂ ਨੂੰ ਫੇਰੇ ਲੈ ਕੇ ਆਉਣ। ਇਹ ਘਰੋਂ ਭੱਜੇ ਮੁੰਡੇ- ਕੁੜੀਆਂ ਨੂੰ ਡੇਰੇ ਵਿਚ ਪਨਾਹ ਵੀ ਦਿੰਦਾ ਹੈ।
 ?  ਕੀ ਇਹ ਆਪ ਪ੍ਰਚਾਰ ਕਰਦਾ ਹੈ।
 - ਨਹੀਂ ਇਹ ਹੁਣ ਆਪ ਪ੍ਰਚਾਰ ਨਹੀਂ ਕਰਦਾ ਬਲਕਿ ਇਸਨੇ ਪੜ੍ਹੇ ਲਿਖੇ ਪ੍ਰਚਾਰਕ ਰੱਖੇ ਹੋਏ ਹਨ, ਜੋ ਕਿ ਇਸਦੇ ਇਸ਼ਾਰਿਆਂ ਤੇ ਗੁਰਬਾਣੀ ਦੇ ਗਲਤ ਅਰਥ ਕਰ ਇਸਨੂੰ ਗੁਰੂ ਸਾਬਤ ਕਰਦੇ ਹਨ ਅਤੇ ਇਸਦੀ ਕੂੜ ਦੀ ਦੁਕਾਨ ਨੂੰ ਵਧਾਉਂਦੇ ਹਨ।
 ? ਇਹ ਲੋਕਾਂ ਨੂੰ ਕਿਵੇਂ ਭਰਮਾਉਂਦਾ ਹੈ।
 - ਸਭ ਤੋਂ ਪਹਿਲਾਂ ਤਾਂ ਇਸਦੇ ਚੇਲੇ ਗੁਰੂ ਦਖਸ਼ਣਾਂ ਵਜੋਂ ਫਲ ਲੈ ਕੇ ਆਉਣ ਨੂੰ ਕਹਿੰਦੇ ਹਨ। ਪਰ ਨਾਲ ਹੀ ਆਖ ਦਿੰਦੇ ਹਨ ਕਿ ਚਲੋਂ ਤੁਸੀਂ ਏਨੀ ਦੂਰ ਕਿੱਥੇ ਜਾਉਗੇ। 50 ਰੁਪਏ ਦਿਉ ਅਸੀਂ ਤੁਹਾਨੂੰ ਇਥੇ ਹੀ ਫਲ ਦੇ ਦਿੰਦੇ ਹਾਂ। ਉਹ ਫਲ 10 ਰੁਪਏ ਦੀ ਕੀਮਤ ਤੋਂ ਵੀ ਘੱਟ ਹੁੰਦੇ ਹਨ, ਜੋ ਇਹ ਦਿੰਦੇ ਹਨ, ਜਿਨ੍ਹਾਂ ਵਿਚ ਆਮ ਤੌਰ 'ਤੇ ਇਕ ਕੇਲਾ ਜਾਂ ਸੇਬ ਹੁੰਦਾ ਹੈ। ਫਿਰ ਉਸਨੂੰ ਪਾਰਦਰਸ਼ੀ ਲਿਫਾਫੇ ਵਿਚ ਪਾਉਂਦੇ ਹਨ ਅਤੇ ਸ਼ਰਧਾਲੂ ਨੂੰ ਗੁਰੂ ਦਖਸ਼ਣਾਂ ਵਜੋਂ ਹੀ ਪੈਸੇ ਪਾਉਣ ਨੂੰ ਕਹਿੰਦੇ ਹਨ। ਉਸ ਤੋਂ ਉਪਰੰਤ ਉਸਨੂੰ ਆਸ਼ੂਤੋਸ਼ ਨਾਲ  ਮਿਲਾਇਆ ਜਾਂਦਾ ਹੈ, ਜੋ ਕਿ ਉਨ੍ਹਾਂ ਨੂੰ ਨਾਮ ਦਿੰਦਾ ਹੈ।
 ਜਿਸ ਵਿਚ ਪਹਿਲਾਂ ਉਹਨਾਂ ਦੀਆਂ ਅੱਖਾਂ ਬੰਦ ਕਰਵਾ ਪ੍ਰਕਾਸ਼ ਦਿਖਾਇਆ ਜਾਂਦਾ ਹੈ,  ਦੂਜੇ ਕਦਮ ਵਜੋਂ ਜੀਭ ਮੋੜ ਕੇ ਤਾਲੂ ਨਾਲ ਲਗਵਾਈ ਜਾਂਦੀ ਹੈ। ਜਦ ਤੁਹਾਡਾ ਆਪਣਾ ਹੀ ਥੁੱਕ ਮੂੰਹ ਅੰਦਰ ਉਪਰੋਂ ਝੜਦਾ ਹੈ ਤਾਂ ਉਸਨੂੰ ਇਹ ਅੰਮ੍ਰਿਤ ਛਕਾਉਣਾ ਕਹਿੰਦਾ ਹੈ। ਤੀਜੇ ਕਦਮ ਵਿਚ ਕੰਨ ਬੰਦ ਕਰਵਾ ਅੰਦਰ ਗੂੰਜਦੀ ਹਵਾ ਨੂੰ ਅਨਹਦ ਨਾਦ ਕਹਿੰਦਾ ਹੋਇਆ ਇਹ ਚੌਥੇ ਕਦਮ ਵਜੋਂ ‘ਸੋਹੰ' ਦਾ ਸਿਮਰਨ ਕਰਵਾਉਂਦਾ ਹੈ ਅਤੇ ਪ੍ਰਾਣੀ ਨੂੰ ਮੂਰਖ ਬਣਾ ਆਪਣਾ ਚੇਲਾ ਬਣਾ ਲੈਂਦਾ ਹੈ।
 ਆਦਿਧਰਮੀ ਭਾਈਚਾਰੇ ਨੂੰ  ਭਰਮਾਉਣ ਲਈ ਹੀ ‘ਸੋਹੰ' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਉਹ ਉਸਨੂੰ ਆਪਣੇ ਨਾਲ  ਹੀ ਸਬੰਧਿਤ ਸਮਝ ਆਸ਼ੂਤੋਸ਼ ਦੇ ਜਾਲ ਵਿਚ ਫਸ ਸਕਣ।
 ? ਇਸ ਦੀਆਂ ਅਗਾਂਹ ਦੀਆਂ ਕੀ ਯੋਜਨਾਵਾਂ ਹਨ।
 - ਇਸਨੇ ਪਿੰਡ ਉਪਲਾਂ ਜ਼ਿਲ੍ਹਾ ਜਲੰਧਰ ਵਿਚ 72 ਖੇਤ ਜ਼ਮੀਨ ਖਰੀਦੀ ਹੋਈ ਹੈ। ਜਿੱਥੇ ਇਸਦੀ ਇਕ ਪਿੰਡ ਵਸਾਉਣ ਦੀ ਯੋਜਨਾ ਹੈ, ਇਸ ਤੋਂ ਇਲਾਵਾ ਵੀ ਇਸਨੇ ਖੇਮ ਕਰਨ ਬਾਰਡਰ ਉਤੋਂ ਲਗਭਗ ਇਕ ਅਰਬ ਦੀ ਜ਼ਮੀਨ ਖਰੀਦੀ ਹੈ। 15 ਅਗਸਤ 2006 ਨੂੰ ਇਸਨੇ ਐਲਾਨ ਕੀਤਾ ਕਿ ਉਹ ਇਕ ਕਾਲਜ ਵੀ ਚਲਾਏਗਾ। ਇਸ ਤੋਂ ਇਲਾਵਾ ਇਸਨੇ ਲਗਭਗ ਹਰ ਸ਼ਹਿਰ ਵਿਚ ਹੀ ਆਪਣੀਆਂ ਬਰਾਂਚਾਂ ਖੋਲ੍ਹੀਆਂ ਹੋਈਆਂ ਹਨ। ਜਿਥੇ ਕਿ ਸਮਾਜ ਤੋਂ ਭਗੌੜੇ ਗਲਤ ਅਫਸਰ ਪਨਾਹ ਲਈ ਬੈਠੇ ਹਨ। ਜਿਨ੍ਹਾਂ ਦੀ ਕੀ ਸਰਕਾਰੀ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਕੌਣ ਹਨ ਤੇ ਕਿੱਥੋਂ ਆਏ ਹਨ ਕਿਉਂਕਿ ਇਸਨੇ ਮੰਡਿਆਂ ਦੇ ਨਾਵਾਂ ਨਾਲ ਨੰਦ ਅਤੇ ਕੁੜੀਆਂ ਦੇ ਨਾਵਾਂ ਨਾਲ ਭਾਰਤੀ ਸ਼ਬਦ ਜੋੜ ਉਨ੍ਹਾਂ ਦੀ ਅਸਲ ਪਛਾਣ ਨੂੰ ਖਤਮ ਕਰ ਦਿੱਤਾ ਹੈ।
 ? ਇਸ ਕੋਲ ਕਿਹੜੇ-ਕਿਹੜੇ ਸਰਕਾਰੀ ਮੰਤਰੀ ਤੇ ਸਰਕਾਰੀ ਅਫਸਰ ਆਉਂਦੇ ਹਨ, ਜਿਹੜੇ ਇਸਦੀ ਮਦਦ ਕਰਦੇ ਹਨ।
 - ਇਸ ਕੋਲ ਆਉਣ ਵਾਲਿਆਂ ਵਿਚ ਸੁਰਿੰਦਰ  ਕੌਰ ਬਾਦਲ ਪਤਨੀ ਸ੍ਰ. ਪ੍ਰਕਾਸ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਾਬਕਾ  ਅਕਾਲੀ  ਮੰਤਰੀ ਗੁਰਦੇਵ ਸਿੰਘ ਬਾਦਲ ਦੀ ਕੁੜੀ, ਮੌਜੂਦਾ ਐਮ.ਐਲ.ਏ ਗੁਰਵਿੰਦਰ ਸਿੰਘ  ਅਟਵਾਲ, ਡੀ.ਜੀ.ਪੀ. ਵਿਰਕ ਤੋਂ ਇਲਾਵਾ ਫਿਲੌਰ ਪੁਲਿਸ ਅਕੈਡਮੀ ਦੇ ਕਈ ਅਫਸਰ, ਨਕੋਦਰ  ਨੂਰਮਹਿਲ ਦੇ ਸਰਕਾਰੀ ਅਫਸਰ ਇਸ ਕੋਲ ਆਉਂਦੇ ਤੇ ਇਸਦੀ ਪੁਸ਼ਤ ਪਨਾਹੀ ਕਰਦੇ ਹਨ। ਗੁਰਦੇਵ ਬਾਦਲ ਦੀ ਲੜਕੀ ਕਰਨੈਲ ਕੌਰ ਦਾ ਕਹਿਣਾ ਹੈ ਕਿ ਉਹ ਸਭ ਕੁਝ ਛੱਡ ਸਕਦੀ ਹੈ ਪਰ ਆਸ਼ੂਤੋਸ਼  ਮਹਾਰਾਜ ਨੂੰ ਨਹੀਂ, ਇਸਦੇ ਡੇਰੇ ਨੂੰ ਜਾਂਦੀ ਸੜਕ ਬੀਬੀ ਸੁਰਿੰਦਰ ਕੌਰ ਬਾਦਲ ਦੇ ਕਹਿਣ  ਤੇ ਪੱਕੀ ਕੀਤੀ ਗਈ। ਆਸ਼ੂਤੋਸ਼ ਸ਼ਰੇਆਮ ਆਖਦਾ ਹੈ ਕਿ 20 ਲੱਖ ਦੇ ਕਰੀਬ ਸਿੱਖ ਸਾਡੇ ਸ਼ਿਕੰਜ਼ੇ ਵਿਚ ਫਸ ਚੁੱਕਾ ਹੈ। ਇਸ ਸਮੇਂ ਵੀ ਇਸਦੇ ਡੇਰੇ ਵਿਚ 65 ਦੇ ਕਰੀਬ ਨਕਲੀ ਅੰਮ੍ਰਿਤਧਾਰੀ ਰਹਿ ਰਹੇ ਹਾਂ।
 ? ਤੁਸੀਂ ਇਸਦੇ ਖਿਲਾਫ ਪ੍ਰਚਾਰ ਕਰ ਰਹੇ ਹੋ? ਕੀ ਤੁਹਾਨੂੰ ਕਦੇ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ।
 - 1996 ਵਿਚ ਇਸਦੇ ਗੁੰਡਿਆਂ ਨੇ ਮੈਨੂੰ ਚੁੱਕ ਲਿਆ ਸੀ, ਮੇਰੀ ਮਾਰ-ਕੁੱਟ ਵੀ ਕੀਤੀ  ਗਈ ਸੀ। ਹੁਣ ਵੀ ਮੈਂ ਗਾਜ਼ੀਆਬਾਦ ਗਿਆ ਸੀ, ਜਿੱਥੇ ਇਸਦਾ ਪ੍ਰੋਗਰਾਮ ਸੀ, ਅਸੀਂ ਉਥੇ ਜਾ ਕੇ ਵੀ ਇਸਦੀਆਂ ਕਰਤੂਤਾਂ ਬਾਰੇ ਪ੍ਰੈੱਸ ਅਤੇ ਮੀਡੀਏ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਇਸਦਾ ਪ੍ਰੋਗਰਾਮ ਨਹੀਂ ਹੋਣ ਦਿੱਤਾ, ਜਿਸ ਲਈ ਇਸਨੇ ਮੇਰੇ ਤੇ ਦਿੱਲੀ ਅਦਾਲਤ ਵਿਚ ਕੇਸ ਦਰਜ ਕਰਵਾਇਆ ਹੋਇਆ ਹੈ।
 ?  ਤੁਸੀਂ ਆਸ਼ੂਤੋਸ਼ ਦੇ ਚੇਲਿਆਂ ਉਪਰ ਇਕ ਹਿਰਨ ਮਾਰਨ ਦਾ ਵੀ ਦੋਸ਼ ਲਗਾਇਆ ਸੀ ? ਉਸ ਦਾ ਕੀ ਬਣਿਆ।
 - ਹਾਂ ਜੀ! ਇਹ ਇਕ ਹਿਰਨ ਨੂੰ ਮਲੋਟ ਤੋਂ ਲੈ ਕੇ ਆ ਰਹੇ ਸੀ। ਡੇਰੇ ਵਿਚੋਂ ਲਾਹੁਣ ਵੇਲੇ ਉਹ ਭੱਜ ਗਿਆ। ਭੰਗਾਲਾ ਪਿੰਡ ਹਿਰਨ ਨੂੰ ਇਸਦੇ ਚੇਲਿਆਂ ਨੇ ਘੇਰ ਲਿਆ। ਹਿਰਨ ਛੱਪੜ 'ਚ ਜਾ ਵੜਿਆ। ਉਸਨੂੰ ਰੱਸੇ ਪਾ ਕੇ ਫੜਦਿਆਂ ਉਸਦੀ ਗਲ੍ਹਾ ਘੁੱਟਣ ਕਾਰਨ ਮੌਤ ਹੋ ਗਈ। ਹਿਰਨ ਦੀ ਲਾਸ਼ ਡੇਰੇ ਵਿਚ ਲਿਆਂਦੀ ਗਈ ਅਤੇ ਕੇਸ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਸ ਸਾਰੀ ਘਟਨਾ ਦੀ ਵੀਡੀਉ ਬਣੀ ਹੋਣ ਕਾਰਨ ਹਿਰਨ ਦੀ ਲਾਸ਼ ਦਾ ਪੋਸਟ-ਮਾਰਟਮ ਕੀਤਾ ਗਿਆ। ਪਰ ਲਾਸ਼ ਦਾ ਪੋਸਟ-ਮਾਰਟਮ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਮੁਲਤਾਨੀ ਨੇ ਵੀ ਦਬਾਅ ਕਾਰਨ ਹਿਰਨ ਦੀ ਮੌਤ ਦਾ ਕਾਰਨ ਠੰਡ ਜਾਂ ਦਿਲ ਦਾ ਫੇਲ੍ਹ ਹੋਣ ਦੱਸਿਆ।
 ਇਸ ਕੇਸ ਦੀ ਤਫਤੀਸ਼ ਐਸ.ਡੀ.ਐਮ. ਫਿਲੌਰ ਕਰ ਰਹੇ ਹਨ। ਉਹ ਵੀ ਇਹ ਹੀ ਆਖ ਰਹੇ ਹਨ ਕਿ ਬੰਦੇ ਦੀ ਸ਼ਨਾਖਤ ਨਹੀਂ ਹੋ ਰਹੀ। 2 ਫਰਵਰੀ 2006 ਨੂੰ ਮੇਨਕਾ ਗਾਂਧੀ ਵੀ ਸ੍ਰੀ ਲਖਨਪਾਲ ਮੁੱਖ ਸਕੱਤਰ ਪੰਜਾਬ ਨਾਲ ਆਈ।
 9 ਫਰਵਰੀ ਨੂੰ ਉਨ੍ਹਾਂ ਵੱਲੋਂ ਭੇਜੀ ਟੀਮ ਜਾਂਚ ਲਈ ਆਈ। ਜਿਸਨੇ ਤਸੱਲੀਬਖਸ਼ ਰਿਪੋਰਟ ਦਿੱਤੀ। 31 ਮਾਰਚ ਨੂੰ ਐਸ.ਡੀ.ਐਮ. ਫਿਲੌਰ ਜਾਂਚ ਲਈ ਆਏ। ਉਹ ਭੰਗਾਲਾ ਪਿੰਡ ਵੀ ਗਏ। ਪਿੰਡ ਵਾਸੀਆਂ ਨੇ ਆਸ਼ੂਤੋਸ਼ ਦੇ ਚੇਲਿਆਂ ਤੇ ਗੰਨਮੈਨਾਂ ਵਿਰੁੱਧ ਬਿਆਨ ਦਿੱਤਾ। ਇਸ ਸਾਰੇ ਕਾਰੇ ਦੀ 3.4. ਵੀ  ਐਸ.ਡੀ.ਐਮ. ਨੂੰ ਦਿੱਤੀ ਗਈ। ਜਿਸ ਵਿਚ ਗੰਨਮੈਨ ਸਾਫ ਪਛਾਣੇ ਜਾਂਦੇ  ਹਨ। ਪਰ ਪ੍ਰਸਾਸ਼ਨ ਇਸ ਸਾਰੀ ਰਿਪੋਰਟ ਨੂੰ ਗੋਲਮੋਲ ਕਰ ਆਸ਼ੂਤੋਸ਼ ਨੂੰ ਬਚਾਉਣ ਦੇ ਚੱਕਰ  ਵਿਚ ਹੈ।
 ਸਿੱਖ ਜਾਗਰਿਤੀ ਲਹਿਰ ਦੇ ਸੰਚਾਲਕ ਸ. ਭਾਗ ਸਿੰਘ ਦਰਦੀ ਨਾਲ ਵਿਸ਼ੇਸ਼ ਭੇਂਟ
 ? ਸਿੱਖ ਜਾਗਰਿਤੀ ਸਭਾ ਦਾ ਮੁੱਖ ਉਦੇਸ਼ ਕੀ ਹੈ ?
 - ਸਿੱਖ ਜਾਗਰਿਤੀ ਸਭਾ ਦਾ ਮੁੱਖ ਉਦੇਸ਼ ਪੰਜਾਬ ਵਿਚ ਪੈਦਾ ਹੋ ਰਹੇ ਅਖੌਤੀ ਡੇਰਾਵਾਦ, ਗੁਰੂਡੰਮ੍ਹ ਤੋਂ ਸੰਗਤਾਂ ਨੂੰ ਸੁਚੇਤ ਕਰਨਾ ਹੈ ਤਾਂ ਜੋ ਸੰਗਤ ਇਨ੍ਹਾਂ ਦੇ ਜਾਲ ਵਿਚ ਨਾ ਫਸੇ। ਇਸ ਤੋਂ ਇਲਾਵਾ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦਾ ਪ੍ਰਚਾਰ ਅਤੇ ਪ੍ਰਸਾਰ, ਸਿੱਖ ਧਰਮ ਵਿਚ ਪੈਦਾ ਹੋ ਰਹੇ ਛੂਆਛਾਤ ਦਾ ਵਿਰੋਧ, ਨਸ਼ਾ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਬਚਣ ਲਈ ਸੰਗਤਾਂ ਨੂੰ ਸੁਚੇਤ ਕਰਨਾ ਹੈ।
 ? ਇਸਦੇ ਲਈ ਤੁਸੀਂ ਕੀ ਕਰ ਰਹੇ ਹੋ ?
 - ਸਿੱਖ ਜਾਗਰਿਤੀ ਸਭਾ ਕਿੱਥੇ ਵੀ ਅਜਿਹਾ ਪਾਖੰਡ ਹੋ ਰਿਹਾ ਹੋਵੇ, ਉਥੇ ਹੀ ਇਸਦਾ ਵਿਰੋਧ ਕਰਦੀ ਹੈ। ਇਸਦੇ ਲਈ ਸਾਨੂੰ ਜੇਕਰ ਤਰਕਸ਼ੀਲਾਂ ਦੀ ਵੀ ਮਦਦ ਲੈਣੀ ਪਵੇ, ਅਸੀਂ ਨਿਰਸੰਕੋਚ ਮਦਦ ਲੈਂਦੇ ਅਤੇ ਦਿੰਦੇ ਹਾਂ।
 ? ਤੁਸੀਂ ਆਸ਼ੂਤੋਸ਼ ਦਾ ਵਿਰੋਧ ਕਿਉਂ ਕਰ ਰਹੇ ਹੋ।
 - ਆਸ਼ੂਤੋਸ਼ ਗੁਰਬਾਣੀ ਦੀ ਵਰਤੋਂ ਆਪਣੇ ਆਪ ਨੂੰ ਗੁਰੂ ਪ੍ਰਚਾਰਨ ਲਈ ਕਰਦਾ ਹੈ।  ਲੋਕਾਂ ਨੂੰ ਨਸ਼ੇ ਛੱਡਣ ਲਈ ਆਖਦਾ ਹੈ। ਪਰ ਆਪਣੇ ਡੇਰੇ ਵਿਚ ਨੌਜਵਾਨਾਂ ਨੂੰ ਨਸ਼ੇ ਦਿੰਦਾ  ਹੈ। ਪੰਜਾਬ ਦੀ ਧਰਤੀ ਤੇ ਦੇਵਦਾਸੀ ਪ੍ਰਥਾ ਨੂੰ ਸੁਰਜੀਤ ਕਰ ਰਿਹਾ ਹੈ। ਅਸੀਂ ਇਸ ਲਈ  ਇਸਦਾ ਵਿਰੋਧ ਕਰ ਰਹੇ ਹਾਂ। ਅਸੀਂ ਪੂਰਨ ਸਿੰਘ ਨੂੰ ਇਸ ਲਈ ਪੂਰਾ ਸਹਿਯੋਗ ਦੇ ਰਹੇ ਹਾਂ।

213
ਇੱਕੋ ਦਿਲ ਸੀ ਓ ਤੇਰੇ ਨਾਂ ਕਰਤਾ,
 ਕੀਤਾ ਸੀ ਪਿਆਰ ਨਾਂ ਤਾਂ ਕਰਤਾ..
 ਅਸੀਂ ਜਾਣਦੇ ਜਾਂ ਸਾਡਾ ਰੱਬ ਜਾਣਦਾ,
 ਨੀਂ ਤੈਨੂੰ ਕਿੰਨਾ ਸੀ ਚਾਹੁੰਦੇ..
 ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
 ਇੱਕ ਹੋਰ ਨਾਲ ਲਾਉਂਦੇ..||
 
 ਬਣਕੇ ਗ੍ਰਹਿਣ ਸਾਡੇ ਹਾਸਿਆਂ ਨੂੰ ਲੱਗ ਗਈ,
 ਡੁੱਬ-ਜਾਣੀਏ ਨੀਂ ਸਾਨੂੰ ਸ਼ਰੇਆਮ ਠੱਗ ਗਈ..
 ਪਤਾ ਹੁੰਦਾ ਸਾਡੇ ਨਾਲ ਹੋਣੀਆਂ ਸੀ ਇੱਦਾਂ,
 ਕਦੇ ਖਤ ਵੀ ਨਾਂ ਪਾਉਂਦੇ..
 ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
 ਇੱਕ ਹੋਰ ਨਾਲ ਲਾਉਂਦੇ..||
 
 ਕੀਦੇ ਨਾਲ ਸੌਦਾ ਕੀਤਾ ਸਾਡੀ ਤਕਦੀਰ ਦਾ,
 ਰਿਹਾ ਨਾਂ ਕੋਈ ਮੁੱਲ ਹੁਣ ਟੁੱਟੇ ਹੋਏ ਤੀਰ ਦਾ..
 ਹੀਰੇ ਜਿਹੇ ਯਾਰ ਨੀਂ ਤੂੰ ਕੌਡੀਆਂ ਦੇ ਭਾਅ ਤੋਲੇ,
 ਅਸੀਂ ਸੱਚੀਆਂ ਸੁਣਾਉਂਦੇ..
 ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
 ਇੱਕ ਹੋਰ ਨਾਲ ਲਾਉਂਦੇ..||
 
 ਲੁੱਟੇ ਗਏ ਅਸੀਂ ਤੇਰੇ ਲਾਰਿਆਂ ਨੇਂ ਮਾਰਿਆ,
 ਸਾਨੂੰ ਡੋਬ ਕੇ ਤੂੰ ਕਿਹੜੇ ਨਵਿਆਂ ਨੂੰ ਤਾਰ੍ਹਿਆ..
 ਦੇਖਾਂਗੇ ਨੀਂ ਹੁਣ ਅਸੀਂ ਤੇਰੇ ਨਾਲ,
 ਤੇਰੇ ਨਵੇਂ ਕਿੰਨੀ ਦੇਰ ਨਿਭਾਉਂਦੇ..
 ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
 ਇੱਕ ਹੋਰ ਨਾਲ ਲਾਉਂਦੇ..||

214
ਢਿੱਲੋਂ:  ਇਹ ਸਰੋਆ ਰਾਜਪੂਤਾਂ ਵਿਚੋਂ ਹਨ। ਅੱਠਵੀਂ ਸਦੀ ਵਿੱਚ ਤੂਰਾਂ ਨੇ ਸ਼ਾਹ ਸਰੋਆ ਦੀ ਬੰਸ ਦੇ ਲੋਕਾਂ ਢਿੱਲੋਂ, ਸੰਘੇ, ਮੱਲ੍ਹੀ, ਦੋਸਾਂਝ ਤੇ ਢੀਂਡਸੇ ਭਾਈਚਾਰੇ ਦੇ ਲੋਕਾਂ ਤੋਂ ਦਿੱਲੀ ਖੋਈ ਸੀ। ਇਹ ਦਿੱਲੀ ਦਾ ਖੇਤਰ ਛੱਡਕੇ ਰਾਜਸਤਾਨ ਵੱਲ ਆ ਗਏ। ਫਿਰ ਕਾਫ਼ੀ ਸਮੇਂ ਮਗਰੋਂ ਇਸ ਭਾਈਚਾਰੇ ਦੇ ਲੋਕ ਸਿਰਸੇ ਤੇ ਬਠਿੰਡੇ ਦੇ ਇਲਾਕੇ ਤੋਂ ਉਠਕੇ ਹੌਲੀ-ਹੌਲੀ ਸਾਰੇ ਪੰਜਾਬ ਵਿੱਚ ਖਿਲਰ ਗਏ। ਕੁਝ ਬਠਿੰਡੇ ਤੋਂ ਚੱਲਕੇ ਅੱਗੇ ਫਿਰੋਜ਼ਪੁਰ ਤੇ ਲੁਧਿਆਣੇ ਦੇ ਸਤਲੁਜ ਦਰਿਆ ਦੇ ਨਾਲ ਲਗਦੇ ਖੇਤਰਾਂ ਵਿੱਚ ਪਹੁੰਚ ਗਏ। ਫਿਰੋਜ਼ਪੁਰ ਦੇ ਬਹੁਤੇ ਢਿੱਲੋਂ ਮਾਝੇ ਵੱਲ ਚਲੇ ਗਏ। ਲੁਧਿਆਣੇ ਖੇਤਰ ਤੋਂ ਬਹੁਤੇ ਢਿੱਲੋਂ ਦੁਆਬੇ ਵੱਲ ਚਲੇ ਗਏ। ਢਿੱਲੋਂ ਸੂਰਜਬੰਸੀ ਹਨ। ਅੰਮ੍ਰਿਤਸਰੀ ਢਿਲੋਆਂ ਦੀ ਬੰਸਾਵਲੀ ਅਨੁਸਾਰ ਢਿੱਲੋਂ ਮਹਾਂਭਾਰਤ ਦੇ ਸੂਰਮੇ ਤੇ ਮਹਾਨ ਦਾਨੀ ਰਾਜਾ ਕਰਣ ਦੇ ਪੁੱਤਰ ਲੋਹਸੈਨ ਦਾ ਪੁੱਤਰ ਸੀ। ਕਰਣ ਕੁਰੂਕਸ਼ਤੇਰ ਦੇ ਯੁੱਧ ਵਿੱਚ ਮਾਰਿਆ ਗਿਆ ਸੀ। ਉਸ ਦੀ ਬੰਸ ਦੇ ਲੋਕ ਪਹਿਲਾਂ ਰਾਜਸਤਾਨ ਤੇ ਫਿਰ ਪੰਜਾਬ ਦੇ ਬਠਿੰਡਾ ਖੇਤਰ ਵਿੱਚ ਆਏ। ਹੁਣ ਵੀ ਬਠਿੰਡਾ ਦੇ ਦੱਖਣੀ ਖੇਤਰ ਵਿੱਚ ਢਿੱਲੋਂ ਜੱਟ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਢਿੱਲੋਂ ਖਾਨਦਾਨ ਦੇ ਲੋਕ ਮੋਗੇ ਦੇ ਖੇਤਰ ਵਿੱਚ ਵੀ ਕਾਫ਼ੀ ਵਸਦੇ ਹਨ। ਇਸ ਇਲਾਕੇ ਵਿੱਚ ਜਮੀਅਤ ਸਿੰਘ ਢਿੱਲੋਂ ਦਾ ਪੁੱਤਰ ਬਾਬਾ ਗੁਰਿੰਦਰ ਸਿੰਘ ਰਾਧਾ ਸੁਆਮੀ ਅਤੇ ਮਤ ਬਿਆਸ ਸ਼ਾਖਾ ਦਾ ਸਤਿਗੁਰੂ ਹੈ। ਮੋਗੇ ਦੇ ਢਿੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਜੱਟ ਹਨ। ਇਨ੍ਹਾਂ ਬਹੁਤ ਉਨਤੀ ਕੀਤੀ ਹੈ। ਬੀ• ਐਸ• ਦਾਹੀਆ ਢਿੱਲੋਂ ਗੋਤ ਦੇ ਜੱਟਾਂ ਨੂੰ ਭਾਰਤ ਦਾ ਹੀ ਇੱਕ ਬਹੁਤ ਪੁਰਾਣਾ ਕਬੀਲਾ ਮੰਨਦਾ ਹੈ। ਇਹ ਸਕੰਦਰ ਦੇ ਹਮਲੇ ਦੇ ਸਮੇਂ ਵੀ ਭਾਰਤ ਵਿੱਚ ਵੱਸਦੇ ਸਨ। ਈਸਵੀ ਸਦੀ ਤੋਂ ਵੀ ਪਹਿਲਾਂ ਯੂਰਪ ਵਿੱਚ ਇਸ ਭਾਈਚਾਰੇ ਦੇ ਲੋਕ ਭਾਰਤ ਵਿਚੋਂ ਹੀ ਗਏ। ਢਿੱਲੋਂ ਗੋਤ ਦੇ ਲੋਕ ਛੀਂਬੇ ਆਦਿ ਪਿਛੜੀਆਂ ਸ਼੍ਰੇਣੀਆਂ ਵਿੱਚ ਵੀ ਹਨ। ਜਿਹੜੇ ਢਿੱਲੋਂ ਜੱਟਾਂ ਨੇ ਪਿਛੜੀਆਂ ਸ਼੍ਰੇਣੀਆਂ ਨਾਲ ਰਿਸ਼ਤੇਦਾਰੀਆਂ ਪਾ ਲਈਆਂ ਜਾਂ ਪਿਛੜੀਆਂ ਸ਼੍ਰੇਣੀਆਂ ਵਾਲੇ ਕੰਮ ਕਰਨ ਲੱਗ ਪਏ, ਉਹ ਪਿਛੜੀਆਂ ਸ਼੍ਰੇਣੀਆਂ ਵਿੱਚ ਰਲਮਿਲ ਗਏ। ਗੋਤ ਨਹੀਂ ਬਦਲਿਆ, ਜਾਤੀ ਜ਼ਰੂਰ ਬਦਲ ਗਈ।
ਮੋਗੇ ਅਤੇ ਫਿਰੋਜ਼ਪੁਰ ਤੋਂ ਅੱਗੇ ਸਤਲੁਜ ਪਾਰ ਕਰਕੇ ਕੁਝ ਢਿੱਲੋਂ ਭਾਈਚਾਰੇ ਦੇ ਲੋਕ ਮਾਝੇ ਵਿੱਚ ਆਬਾਦ ਹੋ ਗਏ। ਕੁਝ ਹੋਰ ਅੱਗੇ ਗੁਜਰਾਂਵਾਲੇ ਤੱਕ ਚਲੇ ਗਏ। ਸਾਂਝੇ ਪੰਜਾਬ ਵਿੱਚ ਅੰਮ੍ਰਿਤਸਰ ਤੇ ਗੁਜਰਾਂਵਾਲਾ ਵਿੱਚ ਹੀ ਸਭ ਤੋਂ ਵੱਧ ਢਿੱਲੋਂ ਆਬਾਦ ਸਨ। ਢਿੱਲੋਂ ਭਾਈਚਾਰੇ ਦੇ ਲੋਕ ਸੋਲ੍ਹਵੀਂ ਸਦੀ ਦੇ ਅੰਤ ਵਿੱਚ ਰਾਜਸਤਾਨ ਤੇ ਹਰਿਆਣੇ ਤੋਂ ਪੰਜਾਬ ਵਿੱਚ ਆ ਕੇ ਮਾਲਵੇ ਦੇ ਇਲਾਕੇ ਵਿੱਚ ਹੀ ਸਭ ਤੋਂ ਪਹਿਲਾਂ ਆਬਾਦ ਹੋਏ ਹਨ। ਹਰੀ ਸਿੰਘ ਪੁੱਤਰ ਭੂਮਾ ਸਿੰਘ ਮਾਲਵੇ ਦੇ ਪਿੰਡ ਰੰਗੂ ਪਰਗਣਾ-ਬੱਧਣੀ ਜਿਲ੍ਹਾ ਮੋਗਾ ਤੋਂ ਹੀ ਜਾ ਕੇ ਭੰਗੀ ਮਿਸਲ ਦੇ ਸਰਦਾਰ ਬਣੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਦ ਭੰਗੀ ਮਿਸਲ ਦੇ ਢਿੱਲੋਂ ਸਰਦਾਰ ਹਾਰ ਗਏ ਤਾਂ ਉਹ ਮਾਲਵੇ ਦੇ ਜੰਗਲੀ ਇਲਾਕੇ ਵਿੱਚ ਫਿਰ ਵਾਪਿਸ ਆ ਗਏ। ਮੁਸਲਮਾਨ ਹਮਲਾਵਰਾਂ ਦੇ ਸਮੇਂ ਵੀ ਮਾਝੇ ਤੋਂ ਲੋਕ ਮਾਲਵੇ ਵਿੱਚ ਆਮ ਹੀ ਆ ਜਾਂਦੇ ਸਨ। ਭੰਗੀ ਮਿਸਲ ਦੀ ਹਾਰ ਕਾਰਨ ਢਿੱਲੋਂ ਬਰਾਦਰੀ ਦੇ ਕੁਝ ਲੋਕ ਅੰਮ੍ਰਿਤਸਰ ਦੇ ਇਲਾਕੇ ਵਿੱਚ ਹੀ ਰਹਿ ਪਏ ਅਤੇ ਕੁਝ ਰੋਸ ਵਜੋਂ ਮਾਲਵੇ ਦੇ ਜੰਗਲਾਂ ਵੱਲ ਤੁਰ ਪਏ। ਢਿੱਲੋਂ ਬਰਾਦਰੀ ਦਾ ਇੱਕ ਬਜ਼ੁਰਗ ਬਾਬਾ ਰੱਤੂ, ਝਬਾਲ ਦੇ ਇਲਾਕੇ ਦੇ ਇੱਕ ਪ੍ਰਸਿੱਧ ਪਿੰਡ ਮੂਸੇ ਤੋਂ ਉਠਕੇ ਬਠਿੰਡੇ ਦੇ ਇਲਾਕੇ ਵਿੱਚ ਬੰਗਹੇਰ ਵਿੱਚ ਆ ਵਸਿਆ ਸੀ।
ਗੁਰੂ ਗੋਬਿੰਦ ਸਿੰਘ ਸੰਨ 1705 ਈਸਵੀ ਵਿੱਚ ਜਦ ਬਠਿੰਡੇ ਦੇ ਇਲਾਕੇ ਬੰਗਹੇਰ ਵਿੱਚ ਆਏ ਤਾਂ ਇਸ ਪਿੰਡ ਦੇ ਬਾਬੇ ਮੇਹਰੇ ਢਿੱਲੋਂ ਨੇ ਗੁਰੂ ਸਾਹਿਬ ਨੂੰ ਆਮ ਸਾਧ ਸਮਝ ਕੇ ਆਪਣਾ ਮਾਰਖੁੰਡ ਝੋਟਾ ਛੱਡ ਦਿੱਤਾ। ਗੁਰੂ ਸਾਹਿਬ ਨੇ ਨਾਰਾਜ ਹੋ ਕੇ ਢਿੱਲੋਂ ਜੱਟਾਂ ਨੂੰ ਸਰਾਪ ਦਿੱਤਾ। ਢਿੱਲੋਂ ਬਰਾਦਰੀ ਦੀਆਂ ਬੀਬੀਆਂ ਨੇ ਗੁਰੂ ਸਾਹਿਬ ਨੂੰ ਸਾਰੀ ਅਸਲੀਅਤ ਦੱਸ ਦਿੱਤੀ। ਗੁਰੂ ਸਾਹਿਬ ਨੇ ਖ਼ੁਸ਼ ਹੋ ਕੇ ਬੀਬੀਆਂ ਨੂੰ ਵਰ ਦਿੱਤਾ ਕਿ ਤੁਸੀਂ ਜਿਸ ਘਰ ਵੀ ਜਾਉਗੀਆਂ, ਰਾਜਭਾਗ ਪ੍ਰਾਪਤ ਕਰੋਗੀਆਂ। ਬਾਬੇ ਮੇਹਰੇ ਤੇ ਉਸ ਦੇ ਸਾਥੀਆਂ ਨੇ ਗੁਰੂ ਸਾਹਿਬ ਤੋਂ ਮਾਫ਼ੀ ਮੰਗੀ। ਬਾਬੇ ਮੇਹਰੇ ਦੇ ਪੁੱਤਰਾਂ ਨੇ ਆਪਣੇ ਨਾਮ ਦੇ ਤਿੰਨ ਨਵੇਂ ਪਿੰਡ ਕੋਟ ਫੱਤਾ, ਕੋਟ ਭਾਰਾ ਤੇ ਘੁੱਦਾ ਆਬਾਦ ਕੀਤੇ। ਇਹ ਤਿੰਨੇ ਪਿੰਡ ਬਠਿੰਡੇ ਜਿਲ੍ਹੇ ਵਿੱਚ ਹਨ। ਇਨ੍ਹਾਂ ਪਿੰਡਾਂ ਦੀ ਢਿੱਲੋਂ ਬਰਾਦਰੀ ਨੂੰ ਹੁਣ ਤੱਕ ਵੰਗੇਹਰੀਏ ਹੀ ਕਿਹਾ ਜਾਂਦਾ ਹੈ। ਘੁੱਦੇ ਪਿੰਡ ਵਿਚੋਂ ਉਠਕੇ ਸ: ਫਤਿਹ ਸਿੰਘ ਢਿੱਲੋਂ ਨੇ 1830 ਈਸਵੀ ਦੇ ਲਗਭਗ ਬਾਦਲ ਪਿੰਡ ਆਬਾਦ ਕੀਤਾ।
ਸਰਦਾਰ ਫਤਿਹ ਸਿੰਘ ਢਿੱਲੋਂ, ਪ੍ਰਕਾਸ਼ ਸਿੰਘ ਬਾਦਲ ਦਾ ਪੜਦਾਦਾ ਸੀ।
ਸ: ਪ੍ਰਤਾਪ ਸਿੰਘ ਕੈਰੋਂ ਵੀ ਢਿੱਲੋਂ ਜੱਟ ਸੀ ਜੋ ਕਾਫ਼ੀ ਸਮਾਂ ਪੰਜਾਬ ਦਾ ਮੁੱਖ ਮੰਤਰੀ ਰਿਹਾ ਸੀ। ਘੁੱਦੇ ਵਾਲੇ ਢਿੱਲੋਂ ਦਿਵਾਨੇ ਸਾਧਾਂ ਦੇ ਚੇਲੇ ਸਨ। ਇਸ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਤੋਂ ਤਲਵੰਡੀ ਸਾਬੋ ਜਾਂਦੇ ਹੋਏ ਇਸ ਪਿੰਡ ਵਿੱਚ ਦਾਖ਼ਲ ਨਹੀਂ ਹੋਏ। ਇਸ ਪਿੰਡ ਦੇ ਖੇਤਾਂ ਵਿੱਚ ਦੀ ਹੀ ਅੱਗੇ ਚਲੇ ਗਏ। ਹੁਣ ਇਸ ਇਲਾਕੇ ਦੇ ਸਾਰੇ ਢਿੱਲੋਂ ਦਸਵੇਂ ਗੁਰੂ ਦੇ ਪੱਕੇ ਸਿੱਖ ਹਨ। ਮਾਲਵੇ ਦੇ ਸਾਰੇ ਜਿਲ੍ਹਿਆਂ ਵਿੱਚ ਹੀ ਢਿੱਲੋਂ ਜੱਟ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਢਿੱਲਵਾਂ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਢਿੱਲਵਾਂ ਦੇ ਪ੍ਰੋਹਤ ਮਿਰਾਸੀ ਹੁੰਦੇ ਹਨ। ਇਨ੍ਹਾਂ ਨੂੰ ਢਿੱਲਵਾਂ ਦੀਆਂ ਮੁੰਹੀਆਂ ਬਾਰੇ ਕਾਫ਼ੀ ਜਾਣਕਾਰੀ ਹੁੰਦੀ ਹੈ। ਢਿਲਵਾ ਦੇ ਤਿੰਨ ਉਪਗੋਤ ਬਾਜ਼, ਸਾਜ ਤੇ ਸੰਧੇ ਹਨ। ਗੋਰਾਏ ਜੱਟ ਵੀ ਢਿਲਵਾਂ ਨੂੰ ਆਪਣੀ ਬਰਾਦਰੀ ਵਿਚੋਂ ਸਮਝਦੇ ਹਨ।
ਵੇਖਣ ਵਿੱਚ ਢਿੱਲੋਂ ਭਾਈਚਾਰੇ ਦੇ ਲੋਕ ਢਿੱਲੇ ਲਗਦੇ ਹਨ ਪਰ ਦਿਮਾਗ਼ੀ ਤੌਰ ਤੇ ਬਹੁਤ ਚੁਸਤ ਹੁੰਦੇ ਹਨ। ਲੁਧਿਆਣੇ ਵਿੱਚ ਵੀ ਢਿੱਲੋਂ ਜੱਟ ਕਾਫ਼ੀ ਸਮੇਂ ਤੋਂ ਆਬਾਦ ਹਨ। ਇਸ ਖੇਤਰ ਵਿੱਚ ਇੱਕ ਪਿੰਡ ਦਾ ਨਾਮ ਢਿੱਲੋਂ ਹੈ। ਉਥੇ ਇਨ੍ਹਾਂ ਨੇ ਆਪਣੇ ਜਠੇਰੇ ਬਾਬਾ ਜੀ ਦਾ ਮੱਠ ਬਣਾਇਆ ਹੈ। ਇਸ ਥਾਂ ਦਿਵਾਲੀ ਤੇ ਆਪਣੇ ਜਠੇਰੇ ਦੀ ਪੂਜਾ ਕੀਤੀ ਜਾਂਦੀ ਹੈ। ਪੁੱਤਰ ਦੇ ਜਨਮ ਤੇ ਵਿਆਹ ਦੀ ਖ਼ੁਸ਼ੀ ਵਿੱਚ ਗੁੜ ਆਦਿ ਦਾ ਚੜ੍ਹਾਵਾ ਦਿੱਤਾ ਜਾਂਦਾ ਹੈ। ਇਹ ਸਾਰੀ ਪੂਜਾ ਬ੍ਰਾਹਮਣ ਨੂੰ ਦਿੱਤੀ ਜਾਂਦੀ ਹੈ। ਲੁਧਿਆਣੇ ਦੇ ਖੇਤਰ ਵਿੱਚ ਘੁੰਗਰਾਣ ਵੀ ਢਿੱਲੋਂ ਗੋਤ ਦਾ ਉਘਾ ਤੇ ਪੁਰਾਣਾ ਪਿੰਡ ਹੈ। ਏਥੇ ਹੀ ਢਿੱਲੋਂ ਭਾਈਚਾਰੇ ਦੇ ਲੋਕ ਆਪਣੇ ਵਡੇਰੇ ਦੀ ਪੂਜਾ ਕਰਦੇ ਹਨ। ਸਿਆਲਕੋਟ ਖੇਤਰ ਵਿੱਚ ਢਿੱਲੋਂ ਬਰਾਦਰੀ ਦਾ ਜਠੇਰਾ ਦਾਹੂਦ ਸ਼ਾਹ ਸੀ। ਵਿਆਹਾਂ ਦੇ ਮੌਕੇ ਇਸਦੀ ਮਾਨਤਾ ਕੀਤੀ ਜਾਂਦੀ ਸੀ। ਸਿਆਲਕੋਟ ਵਿੱਚ ਬਹੁਤੇ ਢਿੱਲੋਂ ਜੱਟ ਮੁਸਲਮਾਨ ਬਣ ਗਏ ਹਨ। ਹਰਿਆਣੇ ਵਿੱਚ ਢਿੱਲੋਂ ਹਿੰਦੂ ਜਾਟ ਹਨ। ਇਹ ਆਪਣੇ ਵਡੇਰੇ ਰਾਜੇ ਕਰਨ ਦੀ ਚੇਤ ਚੌਦਸ ਨੂੰ ਪੂਜਾ ਕਰਦੇ ਹਨ। ਇਸ ਦਾ ਗੰਗਾ ਦੇ ਕਿਨਾਰੇ ਅੰਬ ਦੇ ਸਥਾਨ ਤੇ ਮੰਦਿਰ ਹੈ। ਦੁਆਬੇ ਵਿੱਚ ਵੀ ਢਿੱਲੋਂ ਬਰਾਦਰੀ ਦੇ ਲੋਕ ਕਾਫ਼ੀ ਆਬਾਦ ਹਨ। ਕਪੂਰਥਲਾ ਵਿੱਚ ਇਸ ਬਰਾਦਰੀ ਦਾ ਪ੍ਰਸਿੱਧ ਪਿੰਡ ਢਿੱਲਵਾਂ ਹੈ। ਜਲੰਧਰ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਦੇ ਖੇਤਰ ਵਿੱਚ ਵੀ ਢਿਲਵਾਂ ਦੇ ਕਈ ਪਿੰਡ ਹਨ। ਰੋਪੜ ਵਿੱਚ ਕੁਰੜੀ ਵੀ ਢਿੱਲੋਂ ਗੋਤ ਦੇ ਜੱਟ ਵਸਦੇ ਹਨ।
ਹਰਿਆਣੇ ਦੇ ਸਿਰਸਾ, ਹਿਸਾਰ, ਅੰਬਾਲਾ ਤੇ ਕਰਨਾਲ ਆਦਿ ਖੇਤਰਾਂ ਵਿੱਚ ਢਿੱਲੋਂ ਹਿੰਦੂ ਜਾਟ ਵੀ ਹਨ ਅਤੇ ਜੱਟ ਸਿੱਖ ਵੀ ਹਨ। ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ ਤੇ ਗੁਜਰਾਂਵਾਲਾ ਖੇਤਰ ਵਿੱਚ ਢਿੱਲੋਂ ਬਰਾਦਰੀ ਦੇ ਬਹੁਤੇ ਜੱਟ ਮੁਸਲਮਾਨ ਬਣ ਗਏ ਸਨ। ਲੁਧਿਆਣੇ ਤੇ ਦੁਆਬੇ ਵਿਚੋਂ ਬਹੁਤ ਸਾਰੇ ਢਿੱਲੋਂ ਬਰਤਾਨੀਆ, ਅਮਰੀਕਾ ਤੇ ਕੈਨੇਡਾ ਵਿੱਚ ਚਲੇ ਗਏ ਹਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਦਿੱਲੀ, ਹਰਿਆਣਾ, ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਵਿੱਚ ਢਿੱਲੋਂ ਜੱਟਾਂ ਦੀ ਗਿਣਤੀ 86,563 ਸੀ। ਢਿੱਲੋਂ ਜੱਟਾਂ ਦਾ ਇੱਕ ਬਹੁਤ ਵੱਡਾ ਗੋਤ ਹੈ। ਇਸ ਬਰਾਦਰੀ ਦੇ ਲੋਕ ਸਾਰੇ ਪੰਜਾਬ ਵਿੱਚ ਫੈਲੇ ਹੋਏ ਹਨ। ਪੰਜਾਬ ਤੋਂ ਬਾਹਰ ਵੀ ਢਿੱਲੋਂ ਕਈ ਬਾਹਰਲੇ ਦੇਸ਼ਾਂ ਵਿੱਚ ਵੱਸਦੇ ਹਨ। ਕਈ ਅੰਗਰੇਜ਼ ਵੀ ਆਪਣਾ ਗੋਤ ਢਿੱਲੋਂ ਲਿਖਦੇ ਹਨ। ਇਨ੍ਹਾਂ ਦੇ ਵਡੇਰੇ ਜ਼ਰੂਰ ਪੰਜਾਬ ਤੋਂ ਹੀ ਗਏ ਹੋਣਗੇ। ਹੁਣ ਵੀ ਜਿਹੜੀਆਂ ਅੰਗਰੇਜ਼ ਔਰਤਾਂ ਪੰਜਾਬੀ ਜੱਟਾਂ ਨਾਲ ਵਿਆਹ ਕਰਦੀਆਂ ਹਨ, ਉਨ੍ਹਾਂ ਦੀ ਬੰਸ ਦੇ ਲੋਕਾਂ ਦੇ ਗੋਤ ਪੰਜਾਬੀ ਜੱਟਾਂ ਵਾਲੇ ਹੀ ਹੋਣਗੇ। ਗੋਤ ਨਹੀਂ ਬਦਲਦੇ, ਧਰਮ ਤੇ ਜਾਤੀ ਬਦਲ ਜਾਂਦੀ ਹੈ।
ਢਿੱਲੋਂ ਹਿੰਦੂ, ਮੁਸਲਮ, ਸਿੱਖ, ਇਸਾਈ ਚਾਰੇ ਧਰਮਾਂ ਵਿੱਚ ਹਨ। ਦੇਵ ਸਮਾਜੀ ਤੇ ਰਾਧਾ ਸੁਆਮੀ ਵੀ ਹਨ। ਖਾਨਦਾਨ ਢਿਲਵਾਂ ਵਿਚੋਂ ਪਿੱਥੋਂ ਪਿੰਡ ਵਾਲੇ ਭਾਈ ਕਾਹਨ ਸਿੰਘ ਨਾਭਾ ਨਿਵਾਸੀ ਮਹਾਨ ਵਿਦਵਾਨ ਹੋਏ ਹਨ। ਇਨ੍ਹਾਂ ਦੀ ਪ੍ਰਸਿੱਧ ਪੁਸਤਕ ‘ਮਹਾਨ ਕੋਸ਼’ ਬਹੁਤ ਹੀ ਮਹਾਨ ਤੇ ਖੋਜ ਭਰਪੂਰ ਰਚਨਾ ਹੈ। ਭੰਗੀ ਮਿਸਲ ਦੇ ਮੁਖੀਏ ਵੀ ਢਿੱਲੋਂ ਜੱਟ ਸਨ। ਢਿੱਲੋਂ ਜੱਟਾਂ ਦਾ ਪੁਰਾਤਨ ਤੇ ਜਗਤ ਪ੍ਰਸਿੱਧ ਗੋਤ ਹੈ। ਸਰਦਾਰ ਸੁਰਜੀਤ ਸਿੰਘ ਢਿੱਲੋਂ ਮਹਾਨ ਲੇਖਕ ਤੇ ਮਹਾਨ ਵਿਗਿਆਨੀ ਸਨ।
ਮਾਝੇ ਵਿੱਚ ਮੂਸੇ, ਕੈਰੋਂ, ਝਬਾਲ ਤੇ ਪੰਜਵੜ ਆਦਿ ਢਿੱਲੋਂ ਜੱਟਾਂ ਦੇ ਪੁਰਾਣੇ ਤੇ ਪ੍ਰਸਿੱਧ ਪਿੰਡ ਹਨ

215
ਗਰੇਵਾਲ : ਇਹ ਚੰਦੇਲ ਰਾਜਪੂਤਾਂ ਦੀ ਅੰਸ਼ ਵਿਚੋਂ ਹਨ। ਚੰਦੇਲ ਵੀ ਰਾਜਪੂਤਾਂ ਦੀਆਂ 36 ਸ਼ਾਹੀ ਕੌਮਾਂ ਵਿਚੋਂ ਹਨ। ਕਿਸੇ ਸਮੇਂ ਬੁੰਦੇਲਖੰਡ ਵਿੱਚ ਚੰਦੇਲ ਰਾਜਪੂਤਾਂ ਦਾ ਰਾਜ ਸੀ। ਇਹ ਰਿਆਸਤ ਜਮਨਾ ਅਤੇ ਨਰਮਦਾ ਨਦੀਆਂ ਦੇ ਮੱਧ ਵਿੱਚ ਸਥਿਤ ਸੀ। ਇਸਦਾ ਪ੍ਰਸਿੱਧ ਕਿਲ੍ਹਾ ਕਾਲਿੰਜਰ ਸੀ ਜਿਥੇ ਚੰਦੇਲ ਘਰਾਣੇ ਦਾ ਰਾਜ ਸੀ। ਪਰਿਮਾਲ ਚੰਦੇਲ ਦੀ ਪ੍ਰਿਥਵੀ ਰਾਜ ਚੌਹਾਨ ਅਤੇ ਜੈਚੰਦ ਦੋਵਾਂ ਨਾਲ ਹੀ ਦੁਸ਼ਮਣੀ ਸੀ। ਜਦੋਂ ਮੁਹੰਮਦ ਗ਼ੌਰੀ ਨੇ ਉਨ੍ਹਾਂ ਉਤੇ ਚੜ੍ਹਾਈ ਕੀਤੀ ਤਾਂ ਪਰਿਮਾਲ ਨੇ ਕਿਸੇ ਦੀ ਸਹਾਇਤਾ ਨਾ ਕੀਤੀ ਫਿਰ ਚੰਦੇਲਾਂ ਦੀ ਵੀ ਵਾਰੀ ਆਈ। 1203 ਈਸਵੀਂ ਵਿੱਚ ਮੁਸਲਮਾਨਾਂ ਨੇ ਕਾਲਿੰਜਰ ਵੀ ਜਿੱਤ ਲਿਆ। ਕੁਝ ਸਮੇਂ ਮਗਰੋਂ ਮੁਸਲਮਾਨਾਂ ਨੇ ਲਲਿਤਪੁਰ ਦਾ ਖੇਤਰ ਤੇ ਚੰਦੋਲੀ ਦਾ ਕਿਲ੍ਹਾ ਵੀ ਜਿੱਤ ਲਿਆ। ਇਸ ਤਰ੍ਹਾਂ ਚੰਦੇਲ ਰਾਜਪੂਤਾਂ ਦੀ ਸ਼ਕਤੀ ਬਹੁਤ ਹੀ ਕਮਜ਼ੋਰ ਹੋ ਗਈ। ਉਹ ਆਪਣਾ ਇਲਾਕਾ ਛੱਡ ਕੇ ਹਰਿਆਣਾ, ਹਿਮਾਚਲ ਤੇ ਪੰਜਾਬ ਵਿੱਚ ਆ ਗਏ।
ਇਹ ਪ੍ਰਾਚੀਨ ਚੰਦਰਬੰਸੀ ਜੱਟ ਹਨ। ਪੰਜਾਬ ਦੇ ਗਰੇਵਾਲ ਜੱਟ ਲਲਿਤਪੁਰ ਦੇ ਚੰਦੇਲਾਂ ਦੀ ਸ਼ਾਖਾ ਹਨ। ਇਹ 1469 ਈਸਵੀਂ ਦੇ ਲਗਭਗ ਪੰਜਾਬ ਵਿੱਚ ਆਏ। ਇਨ੍ਹਾਂ ਨੇ ਆਰੰਭ ਵਿੱਚ ਪਰਿਮਾਲ, ਲਲਤੋਂ ਤੇ ਗੁਜਰਵਾਲ ਆਦਿ ਪਿੰਡ ਵਸਾਏ। ਗਰੇਵਾਲ ਗੋਤ ਦੇ ਸਿਆਣੇ ਤੇ ਬਜ਼ੁਰਗ ਲੋਕ ਦੱਸਦੇ ਹਨ ਕਿ ਬੈਰਸੀ ਨਾਂ ਦਾ ਇੱਕ ਚੰਦੇਲ ਰਾਜਾ ਹੋਇਆ ਜੋ ਆਪਣੇ ਨਾਨਕੇ ਪਿੰਡ ਰਹਿਕੇ ਗਿਰਾਹ ਵਿੱਚ ਪਲਿਆ ਸੀ। ਗਿਰਾਹ ਵਿੱਚ ਪਲਿਆ ਹੋਣ ਕਾਰਨ ਉਸ ਨੂੰ ਗਿਰਾਹ ਵਾਲਾ ਕਹਿਣ ਲੱਗ ਪਏ। ਜੋ ਬੋਲਚਾਲ ਵਿੱਚ ਹੌਲੀ ਹੌਲੀ ਬਦਲ ਕੇ ਗਰੇਵਾਲ ਬਣ ਗਿਆ। ਰਾਜਾ ਬੈਰਸੀ ਦੀ ਸਤਾਰਵੀਂ ਪੀੜ੍ਹੀ ਵਿੱਚ ਚੌਧਰੀ ਗੁਜਰ ਹੋਇਆ। ਉਸਨੇ 1469 ਈਸਵੀਂ ਵਿੱਚ ਪਿੰਡ ਗੁਜਰਵਾਲ ਦੀ ਮੋਹੜੀ ਗੱਡੀ। ਇਸ ਇਤਿਹਾਸਕ ਸਾਲ ਗੁਰੂ ਨਾਨਕ ਦੇਵ ਜੀ ਨੇ ਜਨਮ ਧਾਰਿਆ ਸੀ। ਗੁਜਰਵਾਲ ਪਿੰਡ ਵਿਚੋਂ ਹੀ ਅੱਗੇ ਕਿਲ੍ਹਾ ਰਾਏਪੁਰ, ਲੋਹਗੜ੍ਹ, ਫਲੇਵਾਲ, ਮਹਿਮਾ ਸਿੰਘ ਵਾਲਾ ਤੇ ਨਾਰੰਗਵਾਲ ਆਦਿ ਗਰੇਵਾਲਾਂ ਦੇ 64 ਪਿੰਡ ਬੱਝੇ। ਚੌਧਰੀ ਗੁਜਰ ਨੇ ਹਿੱਸਾਰ ਦੇ ਇਲਾਕੇ ਵਿਚੋਂ ਆਕੇ ਆਪਣੇ ਨਾਮ ਉਪਰ ਗੁਜਰਵਾਲ ਪਿੰਡ ਦੀ ਮੋਹੜੀ ਗੱਡੀ ਸੀ ਅਤੇ 54 ਹਜ਼ਾਰ ਵਿਘੇ ਜ਼ਮੀਨ ਤੇ ਕਬਜ਼ਾ ਕੀਤਾ ਸੀ। ਇਹ ਹਿੰਮਤ ਤੇ ਦਲੇਰ ਜੱਟ ਸੀ। ਗਰੇਵਾਲ ਮਿਹਨਤੀ, ਸਿਆਣੇ ਤੇ ਤੇਜ਼ ਦਿਮਾਗ਼ ਹੁੰਦੇ ਹਨ।
ਲਲਿਤਪੁਰ ਦੇ ਕੁਝ ਚੰਦੇਲਾਂ ਨੇ ਲਲਤੋਂ ਪਿੰਡ ਵਸਾਇਆ ਜੋ ਚੰਦੇਲ ਗਰੇਵਾਲਾਂ ਦਾ ਪਿੰਡ ਹੀ ਹੈ। ਅਕਬਰ ਦੇ ਸਮੇਂ ਗੁਜਰਾਂਵਾਲ ਦੇ ਚੌਧਰੀ ਪਾਸ 40 ਪਿੰਡ ਸਨ। ਰਾਏਪੁਰ ਦੇ ਚੌਧਰੀ ਪਾਸ ਵੀ 40 ਪਿੰਡ ਹੀ ਸਨ। ਇਨ੍ਹਾਂ 80 ਪਿੰਡਾਂ ਵਿੱਚ ਗਰੇਵਾਲਾਂ ਦੀ ਚੌਧਰ ਸੀ। ਗੁਜਰਵਾਲ ਦੇ ਗਰੇਵਾਲਾਂ ਤੇ ਮੋਗੇ ਦੇ ਦਾਦੂ ਗਿੱਲ ਤੇ ਕਹਿਣ ਤੇ ਹੀ ਮਿਹਰ ਮਿੱਠੇ ਧਾਲੀਵਾਲ ਨੇ ਆਪਣੀ ਪੋਤੀ ਦਾ ਰਿਸ਼ਤਾ ਅਕਬਰ ਬਾਦਸ਼ਾਹ ਨਾਲ ਕੀਤਾ ਸੀ। ਅਕਬਰ ਨੇ ਗਰੇਵਾਲਾਂ, ਧਾਲੀਵਾਲਾਂ ਤੇ ਗਿੱਲਾਂ ਨੂੰ ਖ਼ੁਸ਼ ਕਰਨ ਲਈ ਜਾਗੀਰਾਂ ਤੇ ਖਿਤਾਬ ਦਿੱਤੇ। ਉਸ ਸਮੇਂ ਦੀ ਇਕ ਕਹਾਵਤ ਹੈ ''ਟਿੱਕਾ ਧਾਲੀਵਾਲਾਂ ਦਾ, ਚੌਧਰ ਗਰੇਵਾਲ ਦੀ, ਬਜ਼ੁਰਗੀ ਦਾ ਦੁਸ਼ਲਾ ਗਿੱਲਾਂ ਨੂੰ''
ਗਰੇਵਾਲ ਤੇ ਗ੍ਰਹਿਵਾਲ ਇਕੋ ਹੀ ਗੋਤ ਹੈ। ਜੱਟਾਂ ਨਾਲ ਰਿਸ਼ਤੇਦਾਰੀ ਪਾਕੇ ਅਕਬਰ ਬਾਦਸ਼ਾਹ ਨੇ ਰਾਜਪੂਤਾਂ ਵਾਂਗ ਜੱਟਾਂ ਨਾਲ ਵੀ ਆਪਣੇ ਸੰਬੰਧ ਬਹੁਤ ਚੰਗੇ ਕਰ ਲਏ ਸਨ। ਅਕਬਰ ਸਿਆਣਾ, ਦੂਰਅੰਦੇਸ਼ ਤੇ ਖੁੱਲ੍ਹ ਦਿਲਾ ਬਾਦਸ਼ਾਹ ਸੀ। ਬਹੁਤੇ ਜੱਟਾਂ ਦੇ ਖ਼ਾਨਦਾਨਾਂ ਦੇ ਵਡੇਰੇ ਰਾਜਪੂਤ ਸਨ ਜਿਨ੍ਹਾਂ ਆਪਣੇ ਭਰਾਵਾਂ ਦੀਆਂ ਵਿਧਵਾਵਾਂ ਨਾਲ ਵਿਆਹ ਕਰਾ ਲਏ ਉਹ ਰਾਜਪੂਤਾਂ ਨਾਲੋਂ ਟੁੱਟਕੇ ਜੱਟ ਬਰਾਦਰੀ ਵਿੱਚ ਚਲੇ ਗਏ। ਉਸ ਦੀ ਅੱਗੋਂ ਕਿਸੇ ਵਡੇਰੇ ਦੇ ਨਾਮ ਤੇ ਨਵੀਂ ਜੱਟ ਗੋਤ ਚੱਲ ਪਈ। ਕਈ ਵਾਰੀ ਕਿਸੇ ਅੱਲ ਉਤੇ ਵੀ ਨਵਾਂ ਗੋਤ ਚਾਲੂ ਹੋ ਜਾਂਦਾ ਸੀ ਜਿਵੇਂ ਗਰੇਵਾਲਾਂ ਦਾ ਨਾਂ ਇਸ ਕਰਕੇ ਪੈ ਗਿਆ ਸੀ ਕਿਉਂਕਿ ਉਹਦੀ ਮਾਂ ਨੇ ਉਸ ਨੂੰ ਘਾਹ ਦੇ ਢੇਰ ਓਹਲੇ ਜਨਮ ਦਿੱਤਾ ਸੀ। ਗਰਾਂ ਮਲਵਈ ਬੋਲੀ ਵਿੱਚ ਢੇਰ ਨੂੰ ਆਖਦੇ ਹਨ।
ਬਹੁਤੇ ਗਰੇਵਾਲ ਲੁਧਿਆਣੇ ਜਿਲ੍ਹੇ ਵਿੱਚ ਹੀ ਹਨ। ਕੁਝ ਗਰੇਵਾਲ ਗੋਤ ਦੇ ਜੱਟ ਫਿਰੋਜ਼ਪੁਰ, ਬਠਿੰਡਾ, ਲੁਧਿਆਣੇ ਜਿਲ੍ਹੇ ਵਿੱਚ ਹੀ ਹਨ। ਕੁਝ ਗਰੇਵਾਲ ਗੋਤ ਦੇ ਜੱਟ ਫਿਰੋਜ਼ਪੁਰ, ਬਠਿੰਡਾ, ਮਾਨਸਾ, ਸੰਗਰੂਰ ਤੇ ਪਟਿਆਲਾ ਆਦਿ ਜਿਲ੍ਹਿਆਂ ਵਿੱਚ ਵੀ ਨਿਵਾਸ ਰੱਖਦੇ ਹਨ। ਕਈ ਵਾਰੀ ਲੋਕੀਂ ਹਾਸੇ ਮਿਜਾਕ ਨਾਲ ਗਰੇਵਾਲਾਂ ਨੂੰ ਜੱਟਾਂ ਦੇ ਅਗਰਵਾਲ ਬਾਨੀਏਂ ਕਹਿ ਦਿੰਦੇ ਹਨ। ਉਹ ਇਸ ਵਿਸ਼ੇਸ਼ਣ ਦਾ ਬੁਰਾ ਵੀ ਨਹੀਂ ਮਨਾਉਂਦੇ। ਇਨ੍ਹਾਂ ਦੀ ਮਾਲੀ ਹਾਲਤ ਚੰਗੀ ਹੋਣ ਕਾਰਨ ਇਹ ਵਿਦਿਆ, ਵਪਾਰ ਤੇ ਖੇਤੀਬਾੜੀ ਵਿੱਚ ਹੋਰ ਜੱਟਾਂ ਨਾਲੋਂ ਬਹੁਤ ਅੱਗੇ ਹਨ। ਇਹ ਬਹੁਤ ਸਿਆਣੇ ਤੇ ਸਾਊ ਲੋਕ ਹਨ। ਹਰਿਆਣੇ ਵਿੱਚ ਗਰੇਵਾਲ ਹਿੰਦੂ ਜਾਟ ਹਨ। ਸੰਨ 1631 ਈਸਵੀਂ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਜਰਵਾਲ ਆਏ। ਇਸ ਸਮੇਂ ਹੀ ਗਰੇਵਾਲਾਂ ਨੇ ਸਿੱਖੀ ਧਾਰਨ ਕੀਤੀ। ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਵਾਲੇ ਤੇ ਜਸਟਿਸ ਗੁਰਨਾਮ ਸਿੰਘ ਵੀ ਗਰੇਵਾਲਾਂ ਵਿਚੋਂ ਸਨ। ਰਾਜਸਥਾਨ ਦੇ ਸ਼ੇਖਾਵਾਟੀ ਖੇਤਰ ਵਿੱਚ ਗਰੇਵਾਲਾਂ ਦੇ 40 ਪਿੰਡ ਹਨ। ਕੁਝ ਗਰੇਵਾਲ ਦਿੱਲੀ ਖੇਤਰ ਤੇ ਹਰਿਆਣੇ ਵਿੱਚ ਵੀ ਵਸਦੇ ਹਨ। ਇਹ ਸਾਰੇ ਹਿੰਦੂ ਜਾਟ ਹਨ। ਲੁਧਿਆਣਾ ਗਜ਼ਟੀਅਰ ਐਡੀਸ਼ਨ 1970 ਸਫ਼ਾ 148 ਉਤੇ ਗਰੇਵਾਲਾਂ ਬਾਰੇ ਲਿਖਿਆ ਹੈ ਕਿ ਗਰੇਵਾਲ ਆਪਣੇ ਵਡੇਰਾ ਰਾਜਪੂਤ ਰਾਜੇ ਰਿਖ ਨੂੰ ਮਨਦੇ ਹਨ ਜੋ ਦੱਖਣ ਵੱਲੋਂ ਆਇਆ ਅਤੇ ਹਿਮਾਚਲ ਦੇ ਬਿਲਾਸਪੁਰ ਖੇਤਰ ਵਿੱਚ ਕਹਿਲੂਰ ਦੇ ਪਹਾੜੀ ਇਲਾਕੇ ਵਿੱਚ ਆਬਾਦ ਹੋ ਗਿਆ। ਰਿਖ ਦਾ ਪੁੱਤਰ ਬੈਰਾਸੀ ਕਹਿਲੂਰ ਛੱਡ ਕੇ ਲੁਧਿਆਣੇ ਦੇ ਦੱਖਣ ਵੱਲ ਨਏ ਬਾਦ ਥੇਹ ਤੇ ਆ ਗਿਆ ਅਤੇ ਇੱਕ ਜੱਟੀ ਰੂਪ ਕੌਰ ਨਾਲ ਵਿਆਹ ਕਰ ਲਿਆ ਅਤੇ ਆਪਣੇ ਭਰਾਵਾਂ ਨਾਲੋਂ ਸੰਬੰਧ ਤੋੜਿਆ। ਉਸਦਾ ਪੁੱਤਰ ਗਰੇ ਸੀ ਜਿਸ ਤੋਂ ਗੋਤ ਸ਼ੁਰੂ ਹੋਇਆ। ਇਹ ਵੀ ਕਿਹਾ ਜਾਂਦਾ ਹੈ ਕਿ ਬੱਚੇ ਦਾ ਨਾਮ ਗਰੇ ਰੱਖਿਆ ਗਿਆ ਕਿਉਂਕਿ ਬੱਚੇ ਦਾ ਜਨਮ ਘਾਹ ਦੇ ਢੇਰ ਦੇ ਉਹਲੇ ਹੋਇਆ। ਮਲਵਈ ਬੋਲੀ ਵਿੱਚ ਢੇਰ ਨੂੰ ਗਰਾਂ ਆਖਦੇ ਹਨ। ਇੱਕ ਹੋਰ ਰਵਾਇਤ ਅਨੁਸਾਰ ਕਰੇਵਾ ਸ਼ਬਦ ਤੇਂ ਕਰੇਵਾਲ ਬਣਿਆ ਅਤੇ ਫਿਰ ਬਦਲ ਕੇ ਗਰੇਵਾਲ ਬਣ ਗਿਆ। ਹੌਲੀ ਹੌਲੀ ਬੈਰਾਸੀ ਦੀ ਉਲਾਦ ਲੁਧਿਆਣੇ ਦੇ ਦੱਖਣ ਪੱਛਮ ਵਿੱਚ ਸਾਰੇ ਫੈਲ ਗਈ। ਸਾਰੇ ਗੋਤਾਂ ਦੇ ਜੱਟ ਗਰੇਵਾਲਾਂ ਨੂੰ ਚੰਗੇਰਾ ਹੀ ਸਮਝਦੇ ਹਨ। ਰਾਏਪੁਰ, ਗੁਜਰਵਾਲ ਤੇ ਨਾਰੰਗਵਾਲ ਦੇ ਗਰੇਵਾਲ ਪਰਿਵਾਰ ਸਾਰੇ ਇਲਾਕੇ ਵਿੱਚ ਬਹੁਤ ਪ੍ਰਸਿੱਧ ਸਨ। ਉਂਝ ਤਾਂ ਗਰੇਵਾਲ ਸਾਰੇ ਮਾਲਵੇ ਵਿੱਚ ਹੀ ਫੈਲੇ ਹੋਏ ਹਨ ਪਰ ਲੁਧਿਆਣੇ ਜਿਲ੍ਹਾ ਗਰੇਵਾਲਾਂ ਦਾ ਹੋਮਲੈਂਡ ਹੈ।
ਭਾਰਤ ਦਾ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਲੁਧਿਆਣੇ ਇਲਾਕੇ ਦਾ ਹੀ ਗਰੇਵਾਲ ਜੱਟ ਸੀ।
 ਮਾਲਵੇ ਵਿੱਚ ਗਰੇਵਾਲਾਂ ਦੀ ਗਿਣਤੀ ਕਾਫ਼ੀ ਹੈ। ਦੁਆਬੇ ਤੇ ਮਾਝੇ ਵਿੱਚ ਬਹੁਤ ਹੀ ਘੱਟ ਹੈ। ਗਰੇਵਾਲਾਂ ਬਾਰੇ ਸਾਰੀਆਂ ਰਵਾਇਤਾਂ ਰਲਦੀਆਂ ਮਿਲਦੀਆਂ ਹੀ ਹਨ। ਹੁਣ ਇਹ ਜੱਟਾਂ ਦੇ ਇੱਕ ਤੱਗੜੇ ਗੋਤ ਵਿੱਚ ਸ਼ੁਮਾਰ ਹਨ। 1878 ਈਸਵੀਂ ਵਿੱਚ ਗਰੇਵਾਲਾਂ ਦੀ ਕੁੱਲ ਆਬਾਦੀ 18 ਹਜ਼ਾਰ ਸੀ ਅਤੇ ਇਨ੍ਹਾਂ ਦਾ ਫੈਲਾਉ ਰਾਏਪੁਰ, ਗੁਜਰਵਾਲ, ਨਾਰੰਗਵਾਲ, ਲੋਹਗੜ੍ਹ, ਮਹਿਮਾ ਸਿੰਘ ਵਾਲਾ, ਜਸੋਵਾਲ, ਲਲਤੋਂ, ਆਲਮਗੀਰ ਤੇ ਸਰਾਭਾ ਆਦਿ 33 ਪਿੰਡਾਂ ਵਿੱਚ ਸੀ। ਗਿਆਨੀ ਅਜਮੇਰ ਸਿੰਘ ਜੀ ਲੋਹਗੜ੍ਹ ਨੇ ਆਪਣੀ ਇਤਿਹਾਸਕ ਪੁਸਤਕ 'ਗਰੇਵਾਲ ਸੰਸਾਰ' ਵਿੱਚ ਗਰੇਵਾਲਾਂ ਬਾਰੇ ਬਹੁਤ ਜਾਣਕਾਰੀ ਦਿੱਤੀ ਹੈ।

216
ਮਾਨ : ਇਸ ਬੰਸ ਦਾ ਵਡੇਰਾ ਮਾਨਪਾਲ ਸੀ। ਇਸ ਨੂੰ ਮਾਨਾ ਵੀ ਕਿਹਾ ਜਾਂਦਾ ਸੀ। ਸ਼ੱਕ ਜਾਤੀ ਦੇ ਕੁਝ ਲੋਕ ਈਸਾ ਤੋਂ 160 ਵਰ੍ਹੇ ਪਹਿਲਾਂ ਟੈਕਸਲਾ, ਮਥੁਰਾ ਤੇ ਸੁਰਾਸ਼ਟਰ ਵਿੱਚ ਮੱਧ ਏਸ਼ੀਆ ਦੇ ਕੈਸਪੀਅਨ ਸਾਗਰ ਦੇ ਖੇਤਰਾਂ ਤੋਂ ਆਕੇ ਹੀ ਵਸੇ ਸਨ। ਆਰੀਆ ਲੋਕਾਂ ਦੇ ਵੱਖ ਵੱਖ ਕਬੀਲੇ ਵੱਖ–ਵੱਖ ਦੇਸ਼ਾਂ ਵਿੱਚ ਘੁੰਮ ਫਿਰ ਕੇ ਵੱਖ–ਵੱਖ ਸਮੇਂ ਸਿੰਧ, ਰਾਜਸਥਾਨ ਤੇ ਪੰਜਾਬ ਪਹੁੰਚੇ ਸਨ। ਮੱਧ ਏਸ਼ੀਆ ਤੋਂ ਮਾਨ ਜਾਤੀ ਦੇ ਕੁਝ ਲੋਕ ਯੂਨਾਨ ਅਤੇ ਯੂਰਪ ਵੱਲ ਵੀ ਚਲੇ ਗਏ ਸਨ। ਜਰਮਨੀ ਵਿੱਚ ਵੀ ਮਾਨ, ਭੁੱਲਰ ਤੇ ਹੋਰ ਗੋਤਾਂ ਦੇ ਲੋਕ ਵੱਸਦੇ ਹਨ। ਥਾਮਸ ਮਾਨ ਯੂਰਪ ਦਾ ਮਹਾਨ ਸਾਹਿਤਕਾਰ ਸੀ। ਮਾਨ ਜਗਤ ਪ੍ਰਸਿੱਧ ਗੋਤ ਹੈ। ਸ਼ੁਰੂ–ਸ਼ੁਰੂ ਵਿੱਚ ਜੱਟ ਕਬੀਲੇ ਸੂਰਜ, ਚੰਦ ਤੇ ਸ਼ਿਵ ਦੀ ਮਾਨਤਾ ਕਰਦੇ ਸਨ। ਇਸ ਕਾਰਨ ਹੀ ਮਾਨ, ਭੁੱਲਰ ਤੇ ਹੇਰਾਂ ਨੂੰ ਸ਼ਿਵ ਗੋਤਰੀ ਜੱਟ ਕਿਹਾ ਜਾਂਦਾ ਹੈ।
ਜੱਟ ਆਪਣੇ ਆਪ ਨੂੰ ਵਿਸ਼ੇਸ਼ ਜਾਤੀ ਸਮਝਤੇ ਹਨ। ਉਨ੍ਹਾਂ ਨੂੰ ਜੱਟ ਹੋਣ ਤੇ ਮਾਣ ਹੁੰਦਾ ਹੈ। ਜੱਟਾਂ ਦੇ ਬਹੁਤੇ ਗੋਤ ਉਨ੍ਹਾਂ ਦੇ ਵਡੇਰਿਆਂ ਦੇ ਨਾਂ ਤੇ ਪ੍ਰਚਲਿਤ ਹੋਏ ਹਨ। ਗੋਤ, ਜੱਟ ਦੀ ਪਹਿਚਾਣ ਤੇ ਸ਼ਾਨ ਹੁੰਦਾ ਹੈ। ਯੂਨਾਨੀ ਇਤਿਹਾਸਕਾਰ ਜੱਟਾਂ ਨੂੰ ਬਹਾਦਰ ਤੇ ਮਹਾਨ ਸਮਝਦੇ ਸਨ। ਛੇਵੀਂ, ਸੱਤਵੀਂ ਸਦੀ ਵਿੱਚ ਬ੍ਰਾਹਮਣਵਾਦ ਦਾ ਜ਼ੋਰ ਸੀ। ਬ੍ਰਾਹਮਣ ਜੱਟਾਂ ਨਾਲੋਂ ਖੱਤਰੀਆਂ ਨੂੰ ਉਚਾ ਸਮਝਦੇ ਸਨ। ਸਾਕਾ ਤੇ ਬਿਕਰਮ ਸੰਮਤ ਵੀ ਜੱਟਾਂ ਨਾਲ ਹੀ ਸੰਬੰਧਿਤ ਹਨ।
ਮਾਨ ਭਾਈਚਾਰੇ ਦੇ ਲੋਕ ਪਹਿਲਾਂ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਆਬਾਦ ਹੋਏ। ਇਸ ਬੰਸ ਦੇ ਦੋ ਪ੍ਰਸਿੱਧ ਰਾਜੇ ਵਰਨਮਾਨ ਤੇ ਰੁਧਰ ਮਾਨ ਹੋਏ ਹਨ। ਮਹਾਰਾਸ਼ਟਰ ਦੇ ਗੋਆ ਵਿੱਚ ਕੌਂਕਣ ਖੇਤਰਾਂ ਵਿੱਚ ਮਾਨ ਰਾਜਿਆਂ ਦੇ ਸਿੱਕੇ ਮਿਲੇ ਹਨ। ਵਿਸ਼ਨੂੰ ਪੁਰਾਣ ਵਿੱਚ ਇਨ੍ਹਾਂ ਨੂੰ ਗੰਧਰਵ ਖੇਤਰ ਦਾ ਇੱਕ ਬਹਾਦਰ ਕਬੀਲਾ ਦੱਸਿਆ ਗਿਆ ਹੈ। ਗੰਧਰਵ ਖੇਤਰ ਵਿੱਚ ਕਾਬੁਲ, ਪੇਸ਼ਾਵਰ ਤੇ ਰਾਵਲਪਿੰਡੀ ਆਦਿ ਦੇ ਖੇਤਰ ਸ਼ਾਮਿਲ ਸਨ।
ਅੱਠਵੀਂ ਸਦੀ ਵਿੱਚ ਮਾਨ ਰਾਜਸਥਾਨ ਤੇ ਕੋਟਾ ਦੇ ਚਤੌੜ ਆਦਿ ਖੇਤਰਾਂ ਵਿੱਚ ਰਾਜ ਕਰਦੇ ਸਨ। ਇਸ ਇਲਾਕੇ ਤੇ ਧਾਵਲ ਮੌੜ ਦਾ ਕਬਜ਼ਾ ਸੀ। ਮੌੜ ਵੀ ਮਾਨਾ ਦਾ ਉਪਗੋਤ ਹੈ। ਕੋਟਾ ਬੂੰਦੀ ਦੇ ਇਲਾਕੇ ਵਿੱਚ ਇੱਕ ਮਾਨਪੂਤਾਂ ਨਾਲ ਵੀ ਜੋੜਦੇ ਹਨ। ਜੈਪੁਰ ਦੇ ਨੇੜੇ ਮਾਨਾ ਗੋਤ ਵਿੱਚ ਠਾਕਰ ਰਾਜਪੂਤ ਵੀ ਹਨ। ਮਾਨਾਂ ਦੇ ਭੱਟ ਮਾਨ ਗੋਤੀ ਜੱਟਾਂ ਨੂੰ ਰਾਜਪੂਤੀ ਮੂਲ ਦੇ ਸਭ ਤੋਂ ਪੁਰਾਣੇ ਕਸ਼ਤਰੀ ਦੱਸਦੇ ਹਨ। ਇਹ ਰਾਜਸਥਾਨ ਦੇ ਖੇਤਰ ਤੋਂ ਉਠ ਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਿੱਧੂ, ਬਰਾੜਾਂ ਤੋਂ ਕਾਫ਼ੀ ਸਮਾਂ ਪਹਿਲਾਂ ਆਕੇ ਆਬਾਦ ਹੋਏ। ਮਾਨਾਂ, ਭੁੱਲਰਾਂ ਤੇ ਹੇਰਾਂ ਨੂੰ ਹੀ ਮਾਲਵੇ ਦੇ ਅਸਲੀ ਤੇ ਪੁਰਾਣੇ ਜੱਟ ਮੰਨਿਆ ਜਾਂਦਾ ਹੈ। ਇਨ੍ਹਾਂ ਤਿੰਨ ਜੱਟ ਗੋਤਾਂ ਨੂੰ ਅਸਲ ਵਿੱਚ ਢਾਈ ਗਿਣਿਆ ਜਾਂਦਾ ਹੈ। ਮਾਨ, ਭੁੱਲਰ ਤੇ ਹੇਅਰ ਅੱਧਾ। ਮਾਲਵੇ ਵਿੱਚ ਇਨ੍ਹਾਂ ਦੀਆਂ ਭੱਟੀਆਂ ਤੇ ਸਿੱਧੂ ਬਰਾੜਾਂ ਨਾਲ ਕਈ ਲੜਾਈਆਂ ਹੋਈਆਂ ਸਨ। ਮਾਨ ਕਈ ਪੀੜੀਆਂ ਰਾਜ ਕਰਕੇ ਗੁਜਰਾਤ ਤੇ ਮਹਾਰਾਸ਼ਟਰ ਤੇ ਖੇਤਰਾਂ ਵਿਚੋਂ ਉਠਕੇ ਤੀਜੀ ਸਦੀ ਵਿੱਚ ਮਾਲਵੇ ਵਿੱਚ ਆਏ ਤੇ ਸਾਰੇ ਮਾਲਵੇ ਵਿੱਚ ਫੈਲ ਗਏ।
ਸ਼ੱਕਸਤਾਨ ਤੋਂ ਆਏ ਹੋਏ ਸ਼ਾਹੀ ਗੋਤ ਦੇ ਸਰਦਾਰ ਮਾਨਸ਼ਾਹ ਨੇ ਮਾਲਵੇ ਵਿੱਚ ਤੀਜੀ ਈਸਵੀਂ ਵਿੱਚ ਬਠਿੰਡੇ ਦੇ ਇਲਾਕੇ ਵਿੱਚ ਆਕੇ ਮਾਨਸਾ ਖੇਤਰ ਨੂੰ ਆਬਾਦ ਕੀਤਾ ਅਤੇ ਮਾਨਸਾ ਸ਼ਹਿਰ ਦੀ ਨੀਂਹ ਰੱਖੀ। ਸੰਤ ਵਿਸਾਖਾ ਸਿੰਘ ਇਤਿਹਾਸਕਾਰ ਤਾਂ ਮਾਨ ਸ਼ਾਹੀਆਂ ਨੂੰ ਸ਼ੱਕ ਬੰਸ ਵਿਚੋਂ ਮੰਨਦਾ ਹੈ। ਇਹ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਮਥਰਾ ਆਦਿ ਵਿੱਚ ਹੁੰਦੇ ਹੋਏ ਪੰਜਾਬ ਦੇ ਮਾਲਵਾ ਖੇਤਰ ਵਿੱਚ ਪਹੁੰਚੇ ਸਨ। ਲੈਕਚਰਾਰ ਦੇ ਸਰਾਜ ਛਾਜਲੀ ਵੀ ਲਿਖਦਾ ਹੈ ਕਿ ਮਾਨ, ਖੇੜੇ ਤੇ ਮੋਂਗੇ ਗੋਤਾਂ ਦੇ ਜੱਟ, ਅੱਜ ਤੋਂ ਕਈ ਸੌ ਸਾਲ ਪਹਿਲਾਂ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਹੱਦ ਅਤੇ ਚੰਬਲ ਨਦੀ ਦੇ ਨੇੜਿਉਂ, ਉਜੜ ਕੇ ਆਪਣੀਆਂ ਗੱਡੀਆਂ ਵਿੱਚ ਸਾਮਾਨ ਲੈ ਕੇ ਖੁਡਾਲਾ ਜਿਲ੍ਹਾ ਮਾਨਸਾ ਵੱਲ ਆ ਗਏ ਅਤੇ ਮਾਨਸਾ ਦੇ ਖੇਤਰ ਵਿੱਚ ਹੀ ਵੱਸ ਗਏ। ਮਾਲਵੇ ਵਿੱਚ ਪਹਿਲਾਂ ਇਹ ਮਾਨਸਾ ਤੇ ਬਠਿੰਡਾ ਖੇਤਰਾਂ ਵਿੱਚ ਹੀ ਆਬਾਦ ਹੋਏ। ਭੁੱਲਰ ਤੇ ਹੇਅਰ ਵੀ ਇਨ੍ਹਾਂ ਨਾਲ ਰਲਮਿਲ ਗਏ। ਸਰ ਇੱਬਟਸਨ ਦੇ ਅਨੁਸਾਰ ਦਲਾਲ ਤੇ ਮਾਨ ਜੱਟ ਰਾਠੌਰ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਦੇ ਵਡੇਰੇ ਪਹਿਲਾਂ ਰੋਹਤਕ ਦੇ ਇਲਾਕੇ ਦੇ ਵਿੱਚ ਆਬਾਦ ਹੋਏ। ਇੱਕ ਵਡੇਰੇ ਧੰਨਾ ਰਾਉ ਨੇ ਬੜਗੁਜ਼ਰ ਗੋਤ ਦੀ ਜੱਟੀ ਨਾਲ ਵਿਆਹ ਕਰ ਲਿਆ ਸੀ। ਉਸ ਦੇ ਚਾਰ ਪੁੱਤਰ ਹੋਏ। ਜਿਨ੍ਹਾਂ ਦੇ ਨਾਮ ਤੇ ਉਨ੍ਹਾਂ ਦੇ ਚਾਰ ਗੋਤ ਦਲਾਲ, ਮਾਨ, ਦੇਸਵਾਲ ਤੇ ਸੇਵਲ ਪ੍ਰਚਲਿਤ ਹੋਏ। ਇਹ ਚਾਰੇ ਗੋਤਾਂ ਦੇ ਲੋਕ ਆਪਸ ਵਿੱਚ ਰਿਸ਼ਤੇਦਾਰੀ ਹੀ ਨਹੀਂ ਕਰਦੇ ਕਿਉਂਕਿ ਇਨ੍ਹਾਂ ਦਾ ਵਡੇਰਾ ਇੱਕ ਸੀ। ਕੁਝ ਮਾਨ ਭਾਈਚਾਰੇ ਦੇ ਹਿੰਦੂ ਜਾਟ ਹਰਿਆਣੇ ਦੇ ਰੋਹਤਕ, ਕਰਨਾਲ, ਹਿੱਸਾਰ ਆਦਿ ਖੇਤਰਾਂ ਵਿੱਚ ਵੀ ਵੱਸਦੇ ਹਨ।
ਪਟਿਆਲੇ ਖੇਤਰ ਦੇ ਕੁਝ ਮਾਨ ਕਹਿੰਦੇ ਹਨ ਕਿ ਉਨ੍ਹਾਂ ਦੇ ਵਡੇਰੇ ਬਠਿੰਡੇ ਦੇ ਰਾਜੇ ਬਿਨੇਪਾਲ ਦੇ ਸਮੇਂ ਗੜ੍ਹਗਜ਼ਨੀ ਤੋਂ ਆਏ ਸਨ। ਇੱਕ ਹੋਰ ਰਵਾਇਤ ਹੈ ਕਿ ਮਾਨ ਜੱਟ ਬਿਨੇਪਾਲ ਦੀ ਬੰਸ ਵਿਚੋਂ ਹਨ। ਇਹ ਬਿਨੇਪਾਲ ਵਰੀਆ ਰਾਜਪੂਤ ਸੀ। ਬਿਨੇਪਾਲ ਦੇ ਚਾਰ ਪੁੱਤਰ ਪਰਾਗਾ, ਸੰਧਰ, ਖੇਲਾ ਅਤੇ ਮੋੜ ਸਨ। ਪਰਾਗੇ ਦੀ ਬੰਸ ਨਾਭੇ ਦੇ ਖੇਤਰ ਵਿੱਚ ਆਬਾਦ ਹੋਈ। ਬਿਨੇਪਾਲ ਨੇ ਭੱਟੀਆਂ ਨੂੰ ਬਠਿੰਡੇ ਦੇ ਇਲਾਕੇ ਵਿਚੋਂ ਭਜਾ ਦਿੱਤਾ। ਬਿਨੇਪਾਲ ਗਜ਼ਨੀ ਦਾ ਆਖ਼ਰੀ ਹਿੰਦੂ ਰਾਜਾ ਸੀ। ਬਿਨੇਪਾਲ ਦੀ ਬੰਸ ਦੇ ਚੌਧਰੀ ਭੂੰਦੜ ਖ਼ਾਨ ਤੇ ਮਿਰਜ਼ਾ ਖ਼ਾਨ ਨੂੰ ਬਾਦਸ਼ਾਹ ਵੱਲੋਂ ਸ਼ਾਹ ਦਾ ਖਿਤਾਬ ਮਿਲਿਆ ਸੀ।
ਮਾਨਾ ਦੀ ਮਾਨ ਸ਼ਾਹੀ ਮੂੰਹੀ ਇਸ ਬੰਸ ਵਿਚੋਂ ਹੈ। ਮਾਨ ਦੇ 12 ਪੁੱਤਰ ਸਨ। ਇਨ੍ਹਾਂ ਦੇ ਨਾਮ ਤੇ ਮਾਨਾਂ ਦੀਆਂ 12 ਮੁੱਖ ਮੂੰਹੀਆਂ ਹਨ। ਅਸਲ ਵਿੱਚ ਮਾਨਾਂ ਦਾ ਘਰ ਉਤਰੀ ਮਾਲਵਾ ਹੀ ਹੈ। ਭੁੱਲਰ ਭਾਈਚਾਰੇ ਦੇ ਲੋਕ ਵੀ ਮਾਨਾਂ ਦੇ ਨਜ਼ਦੀਕ ਹੀ ਵੱਸਦੇ ਰਹੇ ਹਨ। ਦੋਵੇਂ ਰਲਕੇ ਸਿੱਧੂ, ਬਰਾੜਾਂ ਨਾਲ ਟਕਰਾ ਲੈਂਦੇ ਰਹੇ ਹਨ। ਜਲੰਧਰ ਅਤੇ ਕਰਨਾਲ ਦੇ ਮਾਨ ਆਪਣਾ ਪਿਛੋਕੜ ਬਠਿੰਡਾ ਹੀ ਦੱਸਦੇ ਹਨ। ਪੁਰਾਣੀ ਜੀਂਦ ਅਤੇ ਸੰਗਰੂਰ ਰਿਆਸਤ ਵਿੱਚ ਇਨ੍ਹਾਂ ਦੇ ਜਠੇਰੇ ਬਾਬੇ ਬੋਲਾ ਦਾ ਚਉ ਵਿੱਚ ਸਥਾਨ ਹੈ। ਉਸ ਦੀ ਦੀਵਾਲੀ ਅਤੇ ਵਿਆਹ ਸ਼ਾਦੀ ਸਮੇਂ ਖਾਸ ਮਾਨਤਾ ਕੀਤੀ ਜਾਂਦੀ ਹੈ। ਮਾਲਵੇ ਵਿੱਚ ਮਾਨਾ ਦਾ ਮੌੜ ਖ਼ਾਨਦਾਨ ਵੀ ਬਹੁਤ ਪ੍ਰਸਿੱਧ ਹੈ। ਮਾਨਸ਼ਾਹੀ ਬਹੁਤੇ ਮਾਨਸਾ ਵਿੱਚ ਹੀ ਹਨ। ਮੁਕਤਸਰ ਦੇ ਇਲਾਕੇ ਗਿੱਦੜਬਾਹਾ ਅਤੇ ਲਾਲਾ ਬਾਈ ਆਦਿ ਵਿੱਚ ਯਾਤਰੀ ਕੇ ਮਾਨ ਆਬਾਦ ਹਨ।
ਮਾਨਾ ਦੇ ਪੁਰਾਣੇ ਪਿੰਡ ਬੁਰਜ ਮਾਨਸਾ, ਬੜੀ ਮਾਨਸਾ, ਮੌੜ, ਮਾਨਾ, ਮਾਨਾ ਵਾਲਾ ਤੇ ਸ਼ੇਰ ਕੋਟੀਆ ਆਦਿ ਹਨ। ਸਿੱਖ ਰਾਜ ਕਾਇਮ ਕਰਨ ਵੇਲੇ ਮਾਨ ਸਰਦਾਰਾਂ ਨੇ ਰਣਜੀਤ ਸਿੰਘ ਦੀ ਡਟ ਕੇ ਸਹਾਇਤਾ ਕੀਤੀ। ਫਤਿਹ ਸਿੰਘ ਮਾਨ ਮਹਾਰਾਜ ਰਣਜੀਤ ਸਿੰਘ ਦਾ ਪੱਕਾ ਸਾਥੀ ਸੀ। ਤੇਜਵੰਤ ਸਿੰਘ ਮਾਨ ਮਾਲਵੇ ਦਾ ਮਹਾਨ ਲੇਖਕ ਹੈ।
ਮਾਨ ਦੇ ਦਲਾਲ ਆਦਿ ਗੋਤਾਂ ਬਾਰੇ ਭਾਟਾਂ ਦੀਆਂ ਵਹੀਆਂ ਭਰੋਸੇਯੋਗ ਤੇ ਠੀਕ ਨਹੀਂ ਹਨ। ਖ਼ਾਨਦਾਨ ਮੌੜਾਂ ਵਿੱਚ ਮੌੜ (ਨਾਭਾ) ਪਿੰਡ ਦੇ ਵਸਨੀਕ ਸਰਦਾਰ ਧੰਨਾ ਸਿੰਘ ਮਲਵਈ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਨਿਡਰ ਤੇ ਸੂਰਬੀਰ ਜਰਨੈਲ ਸੀ। ਜਦ ਖਾਲਸੇ ਨੇ ਸੰਮਤ 1875 ਬਿਕਰਮੀ ਵਿੱਚ ਮੁਲਤਾਨ ਨੂੰ ਫਤਿਹ ਕੀਤਾ ਸੀ ਤਦ ਇਨ੍ਹਾਂ ਨੇ ਹੀ ਅੱਗੇ ਵੱਧ ਕੇ ਮੁਲਤਾਨ ਦੇ ਨਵਾਬ ਮੁਜ਼ੱਫਰ ਖ਼ਾਂ ਦਾ ਸਿਰ ਵੱਢਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਬਾਈ ਮਾਨ ਸਰਦਾਰ ਫ਼ੌਜਾਂ ਦੇ ਅਫ਼ਸਰ ਸਨ। ਇਨ੍ਹਾਂ ਦਾ ਬਹੁਤ ਪ੍ਰਭਾਵ ਸੀ। ਸਰ ਲੈਪਲ ਗਰੀਫਨ ਨੇ ਆਪਣੀ ਕਿਤਾਬ ‘ਪੰਜਾਬ ਚੀਫਸ ਵਿੱਚ ਕੁਝ ਮਾਨ ਸਰਦਾਰਾਂ ਨੂੰ ਬਹਾਦਰ ਤੇ ਸੱਚੇ ਮਰਦ ਮੰਨਿਆ ਹੈ। ਇਹ ਮੱਧ ਏਸ਼ੀਆ ਜਰਮਨੀ ਅਤੇ ਬਰਤਾਨੀਆਂ ਵਿੱਚ ਵੀ ਮਾਨ ਗੋਤ ਦੇ ਗੋਰੇ ਮਿਲਦੇ ਹਨ। ਪੰਜਾਬੀਆਂ ਨਾਲ ਰਲਦੇ–ਮਿਲਦੇ ਹਨ।
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਜਰਨੈਲ ਬੁੱਧ ਸਿੰਘ ਮਾਨ ਵੀ ਸੀ। ਉਸ ਦੀ ਬੰਸ ਵਿਚੋਂ ਮਹਾਨ ਅਕਾਲੀ ਲੀਡਰ ਸਿਮਰਨਜੀਤ ਸਿੰਘ ਮਾਨ ਹੈ।
ਮਾਨ ਗੋਤ ਦੇ ਕੁਝ ਲੋਕ ਮਜ਼੍ਹਬੀ ਸਿੱਖ ਅਤੇ ਛੀਂਬੇ ਵੀ ਹੁੰਦੇ ਹਨ। ਛੀਂਬੇ ਟਾਂਕ ਕਸ਼ਤਰੀ ਹੁੰਦੇ ਹਨ। ਮਾਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। 1881 ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਨ ਭਾਈਚਾਰੇ ਦੀ ਕੁੱਲ ਗਿਣਤੀ 53,970 ਸੀ। ਪੰਜਾਬ ਵਿੱਚ ਮਾਨ ਨਾਮ ਦੇ ਕਈ ਪਿੰਡ ਹਨ। ਕੁਝ ਮਾਨ ਨਾਮ ਦੇ ਪਿੰਡਾਂ ਵਿੱਚ ਮਾਨ ਵੱਸਦੇ ਹਨ ਅਤੇ ਕੁਝ ਮਾਨ ਨਾਮ ਦੇ ਪਿੰਡਾਂ ਨੂੰ ਮਾਨ, ਸਿੱਧੂਆਂ ਤੋਂ ਹਾਰਕੇ ਛੱਡ ਗਏ ਸਨ। ਬੀਦੋਵਾਲੀ ਦੇ ਪਾਸ ਵੀ ਮਾਨ ਭਾਈਚਾਰੇ ਦਾ ਇੱਕ ਮਾਨਾਂ ਪਿੰਡ ਸੀ। ਇਸ ਪਿੰਡ ਨੂੰ ਸਿੱਧੂ ਬਰਾੜਾਂ ਨੇ ਮਾਨਾਂ ਤੋਂ ਜਿੱਤ ਲਿਆ। ਅੱਜਕੱਲ੍ਹ ਇਸ ਪਿੰਡ ਵਿੱਚ ਸਾਰੇ ਸਿੱਧੂ ਬਰਾੜ ਹੀ ਹਨ। ਮੁਕਤਸਰ ਵਿੱਚ ਦੌਲਾ, ਆਧਣੀਆਂ, ਖੁੱਡੀਆਂ ਮਹਾਂਸਿੰਘ, ਅਬੁਲਖੁਰਾਣਾ, ਬਾਮ ਤੇ ਮੌੜਾਂ ਆਦਿ ਵਿੱਚ ਬਹੁਤੇ ਮਾਨ ਭਾਈਚਾਰੇ ਦੇ ਲੋਕ ਹੀ ਵੱਸਦੇ ਹਨ। ਮੋਗੇ ਦੇ ਪੂਰਬ ਉਤਰ ਵੱਲ ਵੀ ਮਾਨਾਂ ਦਾ ਕਾਫ਼ੀ ਪਸਾਰ ਹੋਇਆ। ਦੌਧਰ ਤੇ ਕਿਸ਼ਨਪੁਰਾ ਆਦਿ ਵਿੱਚ ਵੀ ਮਾਨ ਵੱਸਦੇ ਹਨ। ਮਾਨਾਂ ਦਾ ਘਰ ਮਾਲਵਾ ਹੈ ਅਤੇ ਇਹ ਭੁੱਲਰ ਗੋਤੀਆਂ ਦੇ ਪੂਰਬ ਵਿੱਚ ਹੀ ਹਨ। ਬਠਿੰਡੇ ਖੇਤਰ ਵਿੱਚ ਵੀ ਮਾਨ ਕਾਫ਼ੀ ਹਨ। ਮੌੜ, ਮਾਨਸ਼ਾਹੀਏ ਤੇ ਯਾਤਰੀ ਕੇ ਮਾਨ ਪ੍ਰਸਿੱਧ ਉਪਗੋਤ ਹਨ। ਲੁਧਿਆਣੇ ਵਿੱਚ ਮਾਨ, ਚੌਕੀ ਮਾਨ, ਸ਼ੇਖ ਦੌਲਤ ਤੇ ਕੁਮਕਲਾਂ, ਦੁਰਾਹ ਆਦਿ ਪਿੰਡਾਂ ਵਿੱਚ ਵੀ ਉਸਮਾਂ ਤੇ ਬਟਾਲਾ ਖੇਤਰ ਵਿੱਚ ਮਾਨ ਭਾਈਚਾਰੇ ਦੇ ਲੋਕ ਕਾਫ਼ੀ ਗਿਣਤੀ ਵਿੱਚ ਰਹਿੰਦੇ ਹਨ। ਸੰਗਰੂਰ ਖੇਤਰ ਵਿੱਚ ਮੌੜਾਂ ਤੇ ਸਤੋਜ਼ ਮਾਨਾ ਉਘੇ ਪਿੰਡ ਹਨ। ਪਟਿਆਲੇ ਦੇ ਨਾਭੇ ਦੇ ਇਲਾਕੇ ਵਿੱਚ ਵੀ ਮਾਨ ਕਾਫ਼ੀ ਹਨ। ਫਤਿਹਗੜ੍ਹ ਸਾਹਿਬ ਦੇ ਖੇਤਰ ਵਿੱਚ ਪਿੰਡ ਕਿਲ੍ਹਾ ਹਰਨਾਮ ਸਿੰਘ ਤਲਾਣੀਆਂ ਵੀ ਮਾਨ ਸਰਦਾਰਾਂ ਦਾ ਬਹੁਤ ਪ੍ਰਸਿੱਧ ਪਿੰਡ ਹੈ। ਰੋਪੜ ਖੇਤਰ ਵਿੱਚ ਵੀ ਮਾਨਾਂ ਦੇ ਕਾਫ਼ੀ ਪਿੰਡ ਹਨ। ਫਿਰੋਜ਼ਪੁਰ ਜਿਲ੍ਹੇ ਵਿੱਚ ਸੁਹੇਲੇਵਾਲਾ, ਮੋੜ ਨੌਅਬਾਦ, ਮੌੜ ਠਾਹੜਾ ਵੀ ਮਾਨਾਂ ਦੇ ਉਘੇ ਪਿੰਡ ਹਨ।
ਪੱਛਮੀ ਪੰਜਾਬ ਵਿੱਚ ਵੀ ਮਾਨ ਲਾਹੌਰ, ਸਿਆਲਕੋਟ, ਝੰਗ, ਗੁਜਰਾਂਵਾਲਾ, ਗੁਜਰਾਤ ਤੱਕ ਕਾਫ਼ੀ ਗਿਣਤੀ ਵਿੱਚ ਵੱਸਦੇ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਮਾਨ ਜੱਟ ਮੁਸਲਮਾਨ ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਾਨ ਸਿੱਖ ਹਨ। ਹਰਿਆਣੇ ਵਿੱਚ ਕੁਝ ਮਾਨ ਹਿੰਦੂ ਜਾਟ ਹਨ।
ਮਾਨ ਬਹੁਤ ਹੀ ਸਿਆਣੇ ਤੇ ਸੰਜਮੀ ਜੱਟ ਹੁੰਦੇ ਹਨ। ਦੁਆਬੇ ਵਿਚੋਂ ਕੁਝ ਮਾਨ ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਆਦਿ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋ ਗਏ ਹਨ। ਮਾਨ ਇੱਕ ਵੱਡਾ ਤੇ ਪੁਰਾਣਾ ਗੋਤ ਹੈ। ਇਹ ਸਾਰੇ ਪੰਜਾਬ ਵਿੱਚ ਦੂਰ–ਦੂਰ ਤੱਕ ਫੈਲੇ ਹੋਏ ਹਨ। ਸਿੱਧੂ, ਬਰਾੜਾਂ, ਵਿਰਕਾਂ, ਸੰਘੇ ਧਾਲੀਵਾਲਾਂ ਤੇ ਗਰੇਵਾਲਾਂ ਆਦਿ ਦੇ ਇਤਿਹਾਸ ਬਾਰੇ ਖੋਜ ਪੁਸਤਕਾਂ ਛਪੀਆਂ ਹਨ। ਮਾਨ ਗੋਤ ਦਾ ਇਤਿਹਾਸ ਅਜੇ ਤੱਕ ਕਿਸੇ ਮਾਨ ਇਤਿਹਾਸਕਾਰ ਨੇ ਖੋਜ ਕਰਕੇ ਠੀਕ ਤੇ ਪੂਰਾ ਨਹੀਂ ਲਿਖਿਆ ਹੈ। ਹਰਦੁਆਰ ਦੇ ਪਰੋਹਤ ਵੀ ਮਾਨ ਗੋਤ ਬਾਰੇ ਵੱਖ–ਵੱਖ ਵਿਚਾਰ ਰੱਖਦੇ ਹਨ। ਮਾਨ ਗੋਤ ਦੇ ਜੱਟਾਂ ਬਾਰੇ ਅਜੇ ਹੋਰ ਖੋਜ ਹੋਣੀ ਚਾਹੀਦੀ ਹੈ।
ਮੌੜ ਖ਼ਾਨਦਾਨ ਦੇ ਮਾਨ ਮੋਰ ਨੂੰ ਸਤਿਕਾਰ ਨਾਲ ਵੇਖਦੇ ਹਨ ਕਿਉਂਕਿ ਇਸ ਖ਼ਾਨਦਾਨ ਦੇ ਵਡੇਰੇ ਨੂੰ ਬਚਪਨ ਵਿੱਚ ਮੋਰ ਨੇ ਸੱਪ ਤੋਂ ਬਚਾਇਆ ਸੀ। ਮਾਨ, ਭੁੱਲਰੇ ਤੇ ਹੇਅਰ ਅੱਕ ਨੂੰ ਵੱਢਣਾ ਪਾਪ ਸਮਝਦੇ ਹਨ ਕਿਉਂਕਿ ਅੱਕ ਦੇ ਪੱਤੇ ਸ਼ਿਵਜੀ ਮਹਾਰਾਜ ਨੂੰ ਸ਼ਿਵ ਮੰਦਿਰ ਵਿੱਚ ਸ਼ਰਧਾ ਨਾਲ ਭੇਂਟ ਕੀਤੇ ਜਾਂਦੇ ਸਨ। ਇਹ ਤਿੰਨੇ ਗੋਤ ਸ਼ਿਵਜੀ ਨੂੰ ਮਹਾਦੇਵ ਮੰਨਦੇ ਹਨ। ਮਾਨ, ਮੰਡ, ਦਾਹੀਏ, ਵਿਰਕ ਆਦਿ ਪ੍ਰਾਚੀਨ ਜੱਟ ਉਪ ਜਾਤੀਆਂ ਮੱਧ ਏਸ਼ੀਆ ਦੇ ਵੱਖ–ਵੱਖ ਖੇਤਰਾਂ ਤੋਂ ਚਲਕੇ ਈਸਵੀਂ ਸੰਨ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਭਾਰਤ ਵਿੱਚ ਆ ਗਈਆਂ ਸਨ।

217
ਗਿੱਲ : ਇਹ ਰਘੂਬੰਸੀ ਵਰਯਾਹ ਰਾਜਪੂਤਾਂ ਦੀ ਸ਼ਾਖ ਹਨ। ਜੱਟਾਂ ਤੇ ਰਾਜਪੂਤਾਂ ਦੇ ਕਈ ਗੋਤ ਰਘੂਬੰਸੀ ਹਨ। ਬਹੁਤੇ ਗਿੱਲ ਜੱਟ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਸਨ। ਦਰਿਆ ਸਤਲੁਜ ਅਤੇ ਬਿਆਸ ਦੇ ਨਾਲ-ਨਾਲ ਫਿਰ ਪਹਾੜ ਦੇ ਨਾਲ-ਨਾਲ ਦੂਰ ਸਿਆਲਕੋਟ ਤੱਕ ਗਿੱਲ ਗੋਤ ਦੇ ਲੋਕ ਵਸਦੇ ਸਨ। ਇਹ ਆਪਣਾ ਪਿੱਛਾ ਗੜ੍ਹ ਮਠੀਲਾ ਦੇ ਰਾਜਾ ਪ੍ਰਿਥਵੀਪਤ ਨਾਲ ਜੋੜਦੇ ਹਨ। ਇਹ ਦੱਖਣ ਤੋਂ ਰਾਜਸਥਾਨ ਰਾਹੀਂ ਹੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ ਹਨ। ਗਿੱਲ ਜੱਟ ਸਿੱਖ ਕਾਫ਼ੀ ਹਨ।
ਵਰਯਾਹ ਰਾਜਪੂਤ ਰਾਜਾ ਵਿਨੇਪਾਲ ਨੇ ਰਾਜਸਥਾਨ ਤੋਂ ਆ ਕੇ 655 ਈਸਵੀ ਵਿੱਚ ਸਤਲੁਜ ਕੰਢੇ ਬਠਿੰਡੇ ਦਾ ਕਿਲ੍ਹਾ ਉਸਾਰਿਆ ਸੀ ਤੇ ਇਸ ਨੂੰ ਆਪਣੀ ਰਾਜਧਾਨੀ ਬਣਾਕੇ ਪਿਸ਼ੌਰ ਤੱਕ ਦੇ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਬੰਸ ਦਾ 1010 ਈਸਵੀ ਤੱਕ ਪੰਜਾਬ ਤੇ ਅਧਿਕਾਰ ਰਿਹਾ। ਗਿੱਲ ਹਿੰਦੂ ਘੱਟ ਹਨ। ਵਿਕਰਮਾਦਿੱਤ ਦੀ 26ਵੀਂ ਪੀੜੀ ਤੇ ਵਰਯਾਹ ਹੋਇਆ। ਵਰਯਾਹ ਦੀ ਬੰਸ ਵਿਚੋਂ ਹੀ ਵਿਨੇਪਾਲ, ਵਿਜੇਪਾਲ, ਸਤਪਾਲ ਤੇ ਗਣਪਾਲ ਆਦਿ ਹੋਏ। ਗਿੱਲ ਕਸ਼ੱਤਰੀ ਹਨ।
ਇੱਕ ਹੋਰ ਰਵਾਇਤ ਅਨੁਸਾਰ ਰਘੂਬੰਸੀ ਰਾਜੇ ਪ੍ਰਿਥੀਪਤ ਦੇ ਕੋਈ ਉਲਾਦ ਨਹੀਂ ਸੀ। ਉਸ ਨੂੰ ਕਿਸੇ ਸਾਧੂ ਨੇ ਛੋਟੀ ਜਾਤ ਦੀ ਇਸਤਰੀ ਨਾਲ ਵਿਆਹ ਕਰਨ ਲਈ ਆਖਿਆ। ਉਸਨੇ ਭੁੱਲਰ ਜੱਟੀ ਨਾਲ ਵਿਆਹ ਕਰਾ ਲਿਆ। ਉਸ ਜੱਟੀ ਦੇ ਜੋ ਪੁੱਤਰ ਹੋਇਆ, ਉਸਨੂੰ ਰਾਜਪੂਤ ਰਾਣੀਆਂ ਨੇ ਜੰਗਲ ਵਿੱਚ ਸੁੱਟਵਾ ਦਿੱਤਾ। ਰੱਬ ਦੀ ਕਰਨੀ ਵੇਖੋ, ਉਸ ਜੰਗਲ ਵਿੱਚ ਦੂਜੇ ਦਿਨ ਰਾਜਾ ਸ਼ਿਕਾਰ ਖੇਡਣ ਗਿਆ ਤਾਂ ਰਾਜੇ ਨੂੰ ਇਹ ਬੱਚਾ ਮਿਲ ਗਿਆ। ਰਾਜੇ ਨੂੰ ਸਾਰੀ ਸਾਜਿਸ਼ ਦਾ ਪਤਾ ਲੱਗ ਗਿਆ। ਰਾਜਾ ਬੱਚਾ ਘਰ ਲੈ ਆਇਆ। ਜੰਗਲ ਦੀ ਗਿੱਲੀ ਥਾਂ ਵਿੱਚ ਮਿਲਣ ਕਰਕੇ ਰਾਜੇ ਨੇ ਬੱਚੇ ਦਾ ਨਾਮ ਗਿੱਲ ਰੱਖ ਦਿੱਤਾ। ਇਹ ਮਿਥਿਹਾਸਕ ਘਟਨਾ ਹੈ।
ਭੀਮ ਸਿੰਘ ਦਾਹੀਆ ਗਿੱਲਾਂ ਦਾ ਸੰਬੰਧ ਯੂਨਾਨੀ ਲੋਕਾਂ ਨਾਲ ਜੋੜਦਾ ਹੈ। ਉਸ ਦੇ ਖਿਆਲ ਅਨੁਸਾਰ ਇਸ ਕਬੀਲੇ ਦੇ ਲੋਕ ਸਿਕੰਦਰ ਦੇ ਹਮਲੇ ਸਮੇਂ ਉਸ ਦੇ ਨਾਲ ਆਏ। ਫਿਰ ਕਾਬੁਲ, ਕੰਧਾਰ ਤੇ ਪੰਜਾਬ ਵਿੱਚ ਵਸ ਗਏ। ਯੂਨਾਨੀ ਜੋਧੇ ਹਰਕੁਲੀਸ ਦੇ ਇੱਕ ਪੁੱਤਰ ਦਾ ਨਾਮ ਗਿੱਲਾ ਸੀ। ਇਹ ਵੀ ਹੋ ਸਕਦਾ ਹੈ ਕਿ ਗਿੱਲ ਗੋਤ ਦੇ ਵੱਡੇ ਮੱਧ ਏਸ਼ੀਆ ਤੋਂ ਯੂਨਾਨ ਆਏ ਹੋਣ ਫਿਰ ਭਾਰਤ ਵਿੱਚ ਆਏ ਹੋਣ।
ਮਹਿਮੂਦ ਗਜ਼ਨਵੀ ਜਿਹੇ ਕੱਟੜ, ਜ਼ਾਲਮ ਤੇ ਲੁਟੇਰੇ ਮੁਸਲਮਾਨ ਬਾਦਸ਼ਾਹ ਤੋਂ ਡਰ ਕੇ 1026-27 ਈਸਵੀ ਦੇ ਸਮੇਂ ਵੀ ਕਈ ਜੱਟ ਕਬੀਲੇ ਰੂਸ ਤੇ ਯੂਰਪ ਵਿੱਚ ਜਿਪਸੀਆਂ ਦੇ ਰੂਪ ਵਿੱਚ ਗਏ ਸਨ। ਯੂਰਪੀਅਨ ਦੇਸ਼ਾਂ ਵਿੱਚ ਵੀ ਮਾਨ, ਢਿੱਲੋਂ, ਗਿੱਲ ਆਦਿ ਗੋਤਾਂ ਦੇ ਗੋਰੇ ਮਿਲਦੇ ਹਨ। ਮਾਲਵੇ ਵਿੱਚ ਇੱਕ ਹੋਰ ਰਵਾਇਤ ਹੈ ਕਿ ਵਿਨੈਪਾਲ ਦੀ ਨੌਵੀਂ ਪੀੜੀ 'ਚ ਜੈਪਾਲ ਹੋਇਆ। ਜੈਪਾਲ ਨੇ ਯਾਦਵ ਬੰਸ ਦੀ ਕੁੜੀ ਨਾਲ ਵਿਆਹ ਕਰਵਾਇਆ ਤੇ ਉਸ ਦੇ ਪੇਟੋਂ ਗਿੱਲ ਪਾਲ ਹੋਇਆ। ਰਾਜੇ ਦੇ ਵਜ਼ੀਰ ਰਤਨ ਲਾਲ ਨੇ ਰਾਜਪੂਤ ਰਾਣੀਆਂ ਨਾਲ ਮਿਲਕੇ ਗਿੱਲਪਾਲ ਨੂੰ ਮਾਰਨ ਦੀ ਸਕੀਮ ਬਣਾਈ। ਇਹ ਸਾਜਿਸ਼ ਪਕੜੀ ਗਈ ਤੇ ਰਤਨ ਲਾਲ ਡਰਕੇ ਬਗ਼ਦਾਦ ਭੱਜ ਗਿਆ। ਉਸਨੇ ਮੁਸਲਮਾਨ ਬਣਕੇ ਮੱਕੇ ਦਾ ਹਜ਼ ਕੀਤਾ। ਇਸ ਮਗਰੋਂ ਇਸ ਦਾ ਨਾਮ ਹਾਜ਼ੀ ਰਤਨ ਪ੍ਰਸਿੱਧ ਹੋਇਆ। ਬਗ਼ਦਾਦ ਦੇ ਖ਼ਲੀਫੇ ਤੇ ਲੱਖੀ ਭੱਟੀ ਦੀ ਸਹਾਇਤਾ ਨਾਲ ਹਾਜੀ ਰਤਨ ਨੇ ਗਿੱਲ ਪਾਲ ਤੇ ਉਸਦੇ ਵਾਰਸਾਂ ਨੂੰ ਮੋਗੇ ਵੱਲ ਭੱਜਾ ਦਿਤਾ। ਆਪ ਵੀ ਮਾਰਿਆ ਗਿਆ। ਗਿੱਲ ਪਾਲ ਦੇ ਅੱਠ ਪੁੱਤਰਾਂ ਤੇ ਤਿੰਨ ਭਰਾਵਾਂ ਦਾ ਬੰਸ ਬਹੁਤ ਵਧਿਆ ਫੁਲਿਆ। ਗਿੱਲ ਦੇ ਅੱਠ ਪੁੱਤਰ: ਸ਼ੇਰ ਗਿੱਲ, ਝਲੀ, ਬੱਧਣ, ਵੈਰਸੀ, ਨਾਗ, ਸਰਪ, ਲਧਾਈ ਤੇ ਸਿੱਪਰਾ ਸਨ। ਤਿੰਨ ਭਰਾਵਾਂ ਦੀ ਉਲਾਦ ਨੂੰ ਝੋਰੜ ਗਿੱਲ ਕਹਿੰਦੇ ਹਨ। ਗਿੱਲ ਦੇ ਤਿੰਨ ਪੁੱਤਰਾਂ ਦੀ ਬੰਸ, ਮਾਲਵੇ ਦੇ ਉਤਰ ਵੱਲ ਫਰੀਦਕੋਟ, ਬਠਿੰਡਾ, ਮੋਗਾ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਵਸੀ। ਵੈਰਸੀਆਂ ਦਾ ਮੁੱਢਲਾ ਪਿਡ ਘਲ ਕਲਾਂ ਸੀ। ਇਸ ਬੰਸ ਦੇ ਹੋਰ ਪ੍ਰਸਿੱਧ ਪਿੰਡ ਸਿੰਘਾਂ ਵਾਲਾ, ਬੁਕਣ ਵਾਲਾ, ਫਿਰੋਜ਼ਸ਼ਾਹ, ਚੜਿਕ, ਫੂਲੇਵਾਲਾ ਤੇ ਰਣੀਆਂ ਆਦਿ ਸਨ। ਬੱਧਣ ਗਿੱਲਾਂ ਦਾ ਮੁੱਢਲਾ ਪਿੰਡ ਬੱਧਦੀ ਸੀ। ਬੱਧਣ ਬੰਸ ਵਿਚੋਂ ਚੋਗਾਵਾਂ ਪਿੰਡ ਮੋਗੇ ਦੇ ਚਾਚਿਆਂ ਨੇ ਜੰਡਵਾਲੇ ਥੇਹ ਉੱਪਰ ਨਵਾਂ ਪਿੰਡ ਮੋਗਾ ਬੰਨਿਆ। ਸਾਧੂ ਦੇ ਵਰ ਕਾਰਨ ਮੋਗੇ ਦੇ ਭਾਈਚਾਰੇ ਦੇ ਗਿੱਲ ਬਤਾਲੀ ਪਿੰਡਾਂ ਵਿੱਚ ਫੈਲ ਗਏ। ਲੋਕਾਂ ਨੇ ਮੋਗਾ ਬਤਾਲੀ ਕਹਾਵਤ ਬਣਾ ਲਈ। ਮੋਗੇ ਦੇ ਸਹੁਰੇ ਬਾਰੇ ਸਰਾਂ ਦੀ ਮੁਗਲ ਦਰਬਾਰ ਵਿੱਚ ਚੜ੍ਹਤ ਸੀ।
ਇਸ ਕਾਰਨ ਮੋਗੇ ਤੇ ਉਸ ਦੇ ਭਾਈਚਾਰੇ ਦੀ ਇਨ੍ਹਾਂ 42 ਪਿਡਾਂ ਵਿੱਚ ਚੌਧਰ ਰਹੀ। ਸ਼ੁਰੂ-ਸ਼ੁਰੂ ਵਿੱਚ ਗਿੱਲਾਂ ਤੇ ਬਰਾੜਾਂ ਵਿੱਚ ਕਈ ਲੜਾਈਆਂ ਹੋਈਆਂ ਫਿਰ ਆਪਸ ਵਿੱਚ ਰਿਸ਼ਤੇਦਾਰੀਆਂ ਪੈਣ ਕਾਰਨ ਲੜਾਈਆਂ ਖਤਮ ਹੋ ਗਈਆਂ। ਲੜਾਈ ਦਾ ਕਾਰਨ ਜ਼ਮੀਨ ਹੀ ਸੀ। ਸੰਘਰ ਕੇ ਬਰਾੜਾਂ ਨੇ ਹੀ ਮੋਗਾ ਗਿੱਲ ਮਾਰਿਆ ਸੀ। ਮੋਗਾ ਦੇਵੀ ਦਾ ਉਪਾਸ਼ਕ ਸੀ।
ਗੁਰੂ ਹਰਗੋਬਿੰਦ ਜੀ ਦੇ ਸਮੇਂ ਹੀ ਬਹੁਤੇ ਗਿੱਲਾਂ ਨੇ ਸਿੱਖੀ ਧਾਰਨ ਕੀਤੀ। ਮਹਿਰਾਜ ਦੀ ਲੜਾਈ ਵਿੱਚ ਛੇਵੇਂ ਗੁਰੂ ਨਾਲ ਗਿੱਲ ਵੀ ਸਨ। ਸ਼ੇਰ ਗਿੱਲ ਦੀ ਬਹੁਤੀ ਬੰਸ ਮੋਗੇ ਤੋਂ ਉਤਰ ਪੱਛਮ ਵੱਲ ਜ਼ੀਰਾ ਖੇਤਰ ਵਿੱਚ ਆਬਾਦ ਹੋਈ। ਨਿਸ਼ਾਨ ਵਾਲੀ ਮਿਸਲ ਦੇ ਮੁਖੀਏ ਸੁਖਾ ਸਿੰਘ ਤੇ ਮੇਹਰ ਸਿੰਘ ਸ਼ੇਰਗਿੱਲ ਸਨ। ਮਾਝੇ ਦੇ ਮਜੀਠੀਏ ਸਰਦਾਰ ਵੀ ਸ਼ੇਰ ਗਿੱਲਾਂ ਵਿਚੋਂ ਹਨ। ਕੁਝ ਸ਼ੇਰ ਗਿੱਲ ਜ਼ੀਰੇ ਖੇਤਰ ਵਿਚੋਂ ਉਠਕੇ ਦੁਆਬੇ ਵੱਲ ਚਲੇ ਗਏ ਸਨ। ਸ਼ੇਰ ਗਿੱਲਾਂ ਦੇ ਇੱਕ ਸਰਦਾਰ ਦਾਦੂ ਗਿੱਲ ਨੇ ਮਿੱਠੇ ਮਿਹਰ ਧਾਲੀਵਾਲ ਦੀ ਪੋਤੀ ਦਾ ਰਿਸ਼ਤਾ ਅਕਬਰ ਨੂੰ ਕਰਾਇਆ ਸੀ।
ਗਿੱਲ ਬਹੁਤ ਦੂਰਅੰਦੇਸ਼ ਤੇ ਸੂਝਵਾਨ ਹੁੰਦੇ ਹਨ। ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਨਾਲ ਵੀ ਆਪਣੇ ਸੰਬੰਧ ਠੀਕ ਰੱਖੇ। ਮੁਹੰਮਦ ਗੌਰੀ ਨੇ ਬਠਿੰਡੇ ਨੂੰ ਫਤਿਹ ਕਰਕੇ ਕੁਝ ਗਿੱਲਾਂ ਨੂੰ ਸਿਰਸੇ ਹਿਸਾਰ ਵਿੱਚ ਜਾਗੀਰਾਂ ਦਿੱਤੀਆਂ। ਸਿਰਸੇ ਹਿਸਾਰ ਵਿੱਚ ਕੁਝ ਗਿੱਲ ਹਿੰਦੂ ਜਾਟ ਹਨ ਅਤੇ ਕੁਝ ਜੱਟ ਸਿੱਖ ਹਨ ਇਸ ਇਲਾਕੇ ਵਿੱਚ ਝੋਰੜ ਗਿੱਲਾਂ ਦੇ ਵੀ ਕੁਝ ਪਿੰਡ ਹਨ।
ਲੁਧਿਆਣੇ ਦੇ ਜਗਰਾਉਂ ਇਲਾਕੇ ਵਿੱਚ ਵੀ ਗਿੱਲਾਂ ਦੇ 40 ਪਿੰਡ ਹਨ। 12ਵੀਂ ਸਦੀ ਦੇ ਆਰੰਭ ਵਿੱਚ ਰਾਜੇ ਗਿੱਲਪਾਲ ਦੇ ਪੁੱਤਰ ਝੱਲੀ ਦੀ ਅਸ਼ ਨੇ ਪਾਇਲ ਨੂੰ ਕੇਂਦਰ ਬਣਾਕੇ ਚੋਮੇ ਨਾਮੇ ਪਿੰਡ ਵਸਾਇਆ ਅਤੇ ਆਪਣੀ ਚੌਧਰ ਕਾਇਮ ਕੀਤੀ। ਇਸ ਇਲਾਕੇ ਵਿੱਚ ਧਮੋਟ, ਗੌਰੀਵਾਲਾ, ਗਿੱਲ ਸਿਹੋੜਾ ਆਦਿ ਗਿੱਲਾਂ ਦੇ ਪੁਰਾਣੇ ਪਿੰਡ ਹਨ। ਮਜੀਠਾ ਵਾਲੇ ਸ਼ੇਰਗਿੱਲ ਗੁਰੂ ਹਰਗੋਬਿੰਦ ਜੀ ਦੇ ਪੱਕੇ ਸ਼ਰਧਾਲੂ ਤੇ ਸੇਵਕ ਸਨ। ਇਹ ਭਾਈ ਖ਼ੁਸ਼ਹਾਲੀ ਦੀ ਅਸ਼ ਹਨ। ਮਾਝੇ ਦੇ ਪ੍ਰਸਿੱਧ ਪਿੰਡ ਜਗਦੇਉ ਕਲਾਂ ਵਿੱਚ ਵੀ ਗਿੱਲ ਤੇ ਧਾਲੀਵਾਲ ਆਬਾਦ ਹਨ। ਸਿੱਪਰਾ ਗੋਤ ਦੇ ਗਿੱਲ ਬਹੁਤੇ ਝੰਗ ਵੱਲ ਚਲੇ ਗਏ ਸਨ। ਇਹ ਬਹੁਤੇ ਮੁਸਲਮਾਨ ਹੀ ਬਣ ਗਏ ਸਨ। ਕਾਬੁਲ ਵਿੱਚ ਗਿੱਲ ਮੁਸਲਮਾਨ ਹਨ। ਸਾਂਦਲਬਾਰ ਵਿੱਚ ਗਿੱਲਾਂ ਦਾ ਕੇਵਲ ਇੱਕ ਪਿੰਡ ਕੱਕੜ ਗਿੱਲ ਹੀ ਪ੍ਰਸਿੱਧ ਸੀ। ਪੰਜਾਬ ਵਿੱਚ ਗਿੱਲ ਨਾਮ ਦੇ ਗਿੱਲ ਜੱਟਾਂ ਦੇ ਕਈ ਵੱਡੇ ਪਿੰਡ ਹਨ। ਗਿੱਲ ਮੁਸਲਮਾਨ ਬਹੁਤ ਹਨ।
ਮੋਦਗਿੱਲ ਗੋਤ ਦੇ ਲੋਕ ਜੱਟ ਨਹੀਂ ਹੁੰਦੇ। ਇਹ ਰਿਸ਼ੀ ਮਹਾਤਮਾ ਬੁੱਧ ਦੇ ਸਮੇਂ ਹੋਇਆ ਸੀ। ਪੱਛਮੀ ਪੰਜਾਬ ਵਿੱਚ ਬਹੁਤੇ ਗਿੱਲ ਮੁਸਲਮਾਨ ਬਣ ਗਏ ਸਨ। ਇਹ ਝੰਗ, ਮਿਟਗੁੰਮਰੀ ਤੇ ਸ਼ਾਹਪੁਰ ਆਦਿ ਜਿਲ੍ਹਿਆਂ ਵਿੱਚ ਆਬਾਦ ਸਨ। ਸ਼ਾਹੀ ਗੋਤ ਦੇ ਜੱਟ ਵੀ ਗਿੱਲਾਂ ਦੇ ਭਾਈਚਾਰੇ ਵਿਚੋਂ ਹਨ। ਕੁਝ ਗਿੱਲ ਜੱਟ ਗੁਰੂ ਨਾਨਕ ਦੇ ਸਮੇਂ 1505 ਈਸਵੀ ਤੋਂ ਹੀ ਆਸਾਮ ਵਿੱਚ ਵਸ ਗਏ ਹਨ। ਇਹ ਸਾਰੇ ਸਿੱਖ ਹਨ।
ਫਰਾਂਸ ਵਿੱਚ ਕਈ ਜਿਪਸੀ ਗਿੱਲਜ਼ ਗੋਤੀ ਹਨ।
ਮਹਾਰਾਸ਼ਟਰ ਦੇ ਗਾਡਗਿੱਲ ਬ੍ਰਾਹਮਣ ਵੀ ਗਿੱਲ ਜੱਟਾਂ ਵਿਚੋਂ ਹੀ ਹਨ। ਗਿੱਲ ਆਪਣੇ ਵਡੇਰੇ ਰਾਜਾ ਪੀਰ ਦੀ ਚੇਤ ਚੌਦਸ ਨੂੰ ਮੋਗੇ ਦੇ ਇਲਾਕੇ ਵਿੱਚ ਰਾਜੇਆਣਾ ਮੱਠ ਤੇ ਮੰਨਤ ਕਰਦੇ ਹਨ। ਮੇਲਾ ਵੀ ਲੱਗਦਾ ਹੈ। ਮੋਗੇ ਖੇਤਰ ਦੇ ਸਾਰੇ ਗਿੱਲ ਬਠਿੰਡੇ ਦੇ ਬਿਨੇਪਾਲ ਦੀ ਵੰਸ਼ ਹੀ ਹਨ। ਜੋ ਕਨੌਜ ਦੇ ਰਾਜੇ ਰਾਠੌਰ ਦੀ ਗਿਆਰਵੀਂ ਪੀੜ੍ਹੀ ਵਿਚੋਂ ਸੀ ਸੰਗਰੂਰ ਤੇ ਰਿਆਸਤ ਜੀਂਦ ਦੇ ਗਿੱਲ ਆਪਣੇ ਜਠੇਰੇ ਸੂਰਤ ਰਾਮ ਦੀ ਪਟਿਆਲੇ ਦੇ ਖੇਤਰ ਬਾਜੇ ਵਾਲੇ ਪੂਜਾ ਕਰਦੇ ਹਨ। ਬੱਕਰਾ ਤੇ ਗੁੜ ਭੇਂਟ ਕਰਦੇ ਹਨ। ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ।
ਫਿਰੋਜ਼ਪੁਰ ਦੇ ਖੇਤਰ ਵਿੱਚ ਕਾਫ਼ੀ ਗਿੱਲ ਸੱਖੀ ਸਰਵਰ ਦੇ ਸੇਵਕ ਸਨ। ਉਹ ਹਲਾਲ ਦਾ ਹੀ ਮੀਟ ਖਾਂਦੇ ਸਨ। ਵਿਆਹ ਸ਼ਾਦੀ ਵੇਲੇ ਜੰਡੀ ਵੰਡਣ ਤੇ ਛੱਪੜ ਤੋਂ ਮਿੱਟੀ ਕੱਢਣ ਆਦਿ ਦੀਆਂ ਰਸਮਾਂ ਵੀ ਕਰਦੇ ਸਨ। ਇਸ ਇਲਾਕੇ ਵਿੱਚ ਹੁਣ ਸਾਰੇ ਗਿੱਲ ਸਿੱਖ ਹਨ। ਸਿੱਖ ਹੁੰਦੇ ਹੋਏ ਵੀ ਅਜੇ ਵੀ ਕੋਈ ਕੋਈ ਘਰ ਸੱਖੀ ਸਰਵਰ ਮੀਏਂ ਨੂੰ ਮਨਦਾ ਹੈ। ਝਟਕੇ ਵਾਲਾ ਮੀਟ ਨਹੀਂ ਖਾਂਦੇ।
ਗਿੱਲਜ਼ਈ ਪਠਾਨ ਗਿੱਲ ਜੱਟਾਂ ਵਿਚੋਂ ਹਨ। ਮਜ਼ਹਬੀ ਸਿੱਖਾਂ ਅਤੇ ਤਰਖਾਣਾਂ ਆਦਿ ਜਾਤੀਆਂ ਵਿੱਚ ਵੀ ਗਿੱਲ ਗੋਤ ਦੇ ਲੋਕ ਕਾਫ਼ੀ ਹਨ। ਸਿਆਲਕੋਟ ਵੱਲ ਕੁਝ ਗਿੱਲ ਜੱਟ ਮੁਸਲਮਾਨ ਵੀ ਬਣ ਗਏ ਸਨ। ਹੁਣ ਗਿੱਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਸਿੱਧੂਆਂ ਅਤੇ ਸੰਧੂਆਂ ਤੋਂ ਮਗਰੋਂ ਇਹ ਜੱਟਾਂ ਦਾ ਤੀਜਾ ਵੱਡਾ ਗੋਤ ਹੈ।
1881 ਈਸਵੀ ਦੀ ਜੰਨਸਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਗਿੱਲਾਂ ਦੀ ਗਿਣਤੀ 1,24,172 ਸੀ।
ਪੰਜਾਬ ਦਾ ਮਹਾਨ ਲੇਖਕ ਜਸਵੰਤ ਸਿੰਘ ਕੰਵਲ ਵੀ ਗਿੱਲ ਜੱਟ ਹੈ।
ਪ੍ਰਸਿੱਧ ਕਿੱਸਾਕਾਰ ਬਾਬੂ ਰਜ਼ਬਅਲੀ ਵਰਯਾਹ ਰਾਜਪੂਤ ਸੀ ਇਹ ਵੀ ਗਿੱਲਾਂ ਨਾਲ ਸੰਬੰਧਿਤ ਸਨ। ਗਿੱਲ ਸੂਰਜ ਬੰਸੀ ਵੀ ਹਨ। ਜੱਟਾਂ ਤੇ ਰਾਜਪੂਤਾਂ ਦੇ ਕਾਫ਼ੀ ਗੋਤ ਸੂਰਜਬੰਸ ਨਾਲ ਸੰਬੰਧ ਰੱਖਦੇ ਹਨ। ਸਿੱਧੂਆਂ ਵਾਂਗ ਗਿੱਲਾਂ ਦੇ ਭੀ ਕਈ ਉਪਗੋਤ ਤੇ ਮੂਹੀਆਂ ਹਨ। ਜੇਜੀ ਗੋਤ ਦੇ ਜੱਟ ਵੀ ਆਪਣਾ ਸੰਬੰਧ ਗਿੱਲਾਂ ਨਾਲ ਜੋੜਦੇ ਹਨ। ਗਿੱਲਾਂ ਨੇ ਬਹੁਤ ਉਨਤੀ ਕੀਤੀ ਹੈ। ਮੋਗੇ ਜਿਲ੍ਹੇ ਦੇ ਬਹੁਤ ਸਾਰੇ ਗਿੱਲ ਬਦੇਸ਼ਾਂ ਵਿੱਚ ਜਾ ਕੇ ਆਬਾਦ ਹੋ ਗਏ ਹਨ। ਗਿੱਲ ਭਾਈਚਾਰੇ ਦੇ ਲੋਕ ਸਾਰੇ ਸੰਸਾਰ ਵਿੱਚ ਹੀ ਫੈਲੇ ਹੋਏ ਹਨ। ਇਹ ਜਗਤ ਪ੍ਰਸਿੱਧ ਗੋਤ ਹੈ। ਰੌਬਰਟ ਸੁਥਰਲੈਂਡ ਗਿੱਲ ਯੂਰਪ ਦਾ ਮਹਾਨ ਅਗਰੇਜ਼ ਲੇਖਕ ਸੀ। ਅਸਲ ਵਿੱਚ ਗਿੱਲ ਜੱਟ ਕੈਸਪੀਅਨ ਸਾਗਰ ਅਥਵਾ ਗਿੱਲਨ ਸਾਗਰ ਤੋਂ ਚੱਲ ਕੇ ਆਖਿਰ ਗਿੱਲਗਿਤ (ਕਸ਼ਮੀਰ) ਵੱਲ ਆ ਕੇ ਪੰਜਾਬ ਵਿੱਚ ਵਸੇ ਸਨ।

218
ਸਿੱਧੂ + ਬਰਾੜ : ਸਿੱਧੂ ਭੱਟੀ ਰਾਜਪੂਤਾਂ ਵਿਚੋਂ ਹਨ। ਇਹ ਯਾਦਵ ਬੰਸੀ ਹਨ। ਪੁਰਾਣੇ ਸਮੇਂ ਵਿੱਚ ਭੱਟੀ ਰਾਜਪੂਤਾਂ ਦਾ ਰਾਜ ਮਥਰਾ ਤੋਂ ਲੈ ਕੇ ਗੱਜ਼ਨੀ ਤੱਕ ਸੀ। ਕਾਫ਼ੀ ਸਮੇਂ ਮਗਰੋਂ ਬਖਾਰੇ ਦੇ ਬਾਦਸ਼ਾਹ ਨੇ ਗੱਜ਼ਨੀ ਅਤੇ ਲਾਹੌਰ ਦੇ ਇਲਾਕੇ ਭੱਟੀਆਂ ਤੋਂ ਜਿੱਤ ਲਏ। ਭੱਟੀ, ਭੱਟਨੇਰ ਦੇ ਇਲਾਕੇ ਵਿੱਚ ਆਬਾਦ ਹੋ ਗਏ। ਇੱਕ ਭੱਟੀ ਸਰਦਾਰ ਦੇਵਰਾਜ ਨੇ ਦੇਵਗੜ੍ਹ ਵਸਾਇਆ। ਉਸ ਦੀ ਬੰਸ ਵਿੱਚ ਜੈਸਲ ਇੱਕ ਪਰਤਾਪੀ ਰਾਜਾ ਹੋਇਆ। ਉਸ ਨੇ ਜੈਸਲਮੇਰ ਸ਼ਹਿਰ ਵਸਾ ਲਿਆ। ਉਸ ਦਾ ਬੇਟਾ ਹੇਮ ਰਾਉ ਆਪਣੇ ਭਰਾਵਾਂ ਨਾਲ ਨਾਰਾਜ਼ ਹੋ ਕੇ ਹਿਸਾਰ ਦੇ ਇਲਾਕੇ ਵਿੱਚ 1180 ਈ• ਚ ਆ ਗਿਆ। ਜਦੋਂ ਸ਼ਹਾਬੁਦੀਨ ਗੌਰੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਹੇਮ ਨੇ ਆਪਣੇ ਭੱਟੀ ਕਬੀਲੇ ਨਾਲ ਰਲਕੇ ਉਸ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ। ਇਸ ਲਈ ਗੌਰੀ ਨੇ ਹੇਮ ਨੂੰ ਸਿਰਸੇ, ਹਿਸਾਰ ਤੇ ਬਠਿੰਡੇ ਦਾ ਇਲਾਕਿਆਂ ਦਾ ਚੌਧਰੀ ਬਣਾ ਦਿੱਤਾ। ਹੇਮ ਨੇ ਹਿਸਾਰ ਵਿੱਚ ਇੱਕ ਕਿਲ੍ਹਾ ਉਸਾਰਿਆ। ਹੇਮ ਦੀ ਮੌਤ 1214 ਈਸਵੀਂ ਵਿੱਚ ਹੋਈ। ਇਸਨੇ ਮੁਕਤਸਰ ਦੇ ਦੱਖਣੀ ਇਲਾਕੇ ਤੋਂ ਪੰਵਾਰਾਂ ਨੂੰ ਲੁਧਿਆਣੇ ਵੱਲ ਕੱਢਿਆ। ਹੇਮ ਦੇ ਪੁੱਤਰ ਜੋਂਧਰ ਦੇ 21 ਪੋਤੇ ਸਨ। ਜਿਨ੍ਹਾਂ ਦੇ ਨਾਮ ਤੇ ਅੱਡ–ਅੱਡ ਨਵੇਂ 21 ਗੋਤ ਹੋਰ ਚੱਲ ਪਏ। ਇਸ ਦੇ ਇੱਕ ਪੋਤੇ ਮੰਗਲ ਰਾਉ ਨੇ ਦਿੱਲੀ ਦੀ ਸਰਕਾਰ ਵਿਰੁੱਧ ਬਗ਼ਾਵਤ ਕੀਤੀ ਪਰ ਮਾਰਿਆ ਗਿਆ। ਮੰਗਲ ਰਾਉ ਦੇ ਪੁੱਤਰ ਅਨੰਦ ਰਾਉ ਦੇ ਬੇਟੇ ਖੀਵਾ ਰਾਉ ਦੀ ਰਾਜਪੂਤ ਪਤਨੀ ਤੋਂ ਕੋਈ ਪੁੱਤਰ ਪੈਦਾ ਨਾ ਹੋਇਆ। ਖੀਵਾ ਰਾਉ ਨੇ ਸਰਾਉ ਜੱਟਾਂ ਦੀ ਕੁੜੀ ਨਾਲ ਵਿਆਹ ਕਰ ਲਿਆ। ਭੱਟੀ ਭਾਈਚਾਰੇ ਨੇ ਉਸ ਨੂੰ ਖੀਵਾ ਖੋਟਾ ਕਹਿਕੇ ਤਿਆਗ ਦਿੱਤਾ। ਖੀਵਾ ਰਾਉ ਦੇ ਘਰ ਸਿੱਧੂ ਰਾਉ ਦਾ ਜਨਮ ਹੋਇਆ। ਇਹ ਘਟਨਾ ਤਕਰੀਬਨ 1250 ਈਸਵੀਂ ਦੇ ਲਗਭਗ ਵਾਪਰੀ। ਸਿੱਧੂ ਰਾਉ ਦੀ ਬੰਸ ਜੱਟ ਬਰਾਦਰੀ ਵਿੱਚ ਰਲ ਗਈ। ਸਿੱਧੂ ਦੇ ਨਾਂਵ ਦੇ ਛੇ ਪੁੱਤਰ ਹੋਏ। ਬੇਟੇ ਦਾਹੜ ਦੀ ਉਲਾਦ ਕੈਂਥਲ, ਝੁੰਬੇ ਆਦਿ ਵਾਲੇ ਭਾਈਕੇ ਹਨ। ਧਰ ਦੀ ਉਲਾਦ ਪੀਰੇ ਕੋਟੀਏ ਹਨ। ਰੂਪ ਦੀ ਉਲਾਦ ਰੋਸੇ ਸਿੱਧੂ ਪਿੰਡ ਟਹਿਣਾ, ਜ਼ਿਲ੍ਹਾ ਫਰੀਦਕੋਟ ਵਿੱਚ ਹੈ। ਸੁਰੋ ਦੀ ਉਲਾਦ ਮਹਿਰਮੀਏ ਸਿੱਧੂ ਹਨ ਅਤੇ ਇਹ ਜੈਦਾਂ ਦਾ ਵਡੇਰਾ ਸੀ। ਮਾਣੋ ਦੀ ਬੰਸ ਮਲਕਾਣੇ ਤੇ ਨੌਰੰਗ ਆਦਿ ਪਿੰਡਾਂ ਵਿੱਚ ਹੈ। ਭੂਰੇ ਦੀ ਬੰਸ ਵਿਚੋਂ ਹਰੀਕੇ ਤੇ ਬਰਾੜ ਸਿੱਧੂ ਹਨ। ਭੂਰੇ ਦੇ ਭੁੱਤਰ ਤਿਲਕ ਰਾਉ ਨੇ ਸੰਤ ਸੁਭਾਅ ਕਾਰਨ ਵਿਆਹ ਨਹੀਂ ਕਰਾਇਆ। ਇਸ ਨੂੰ ਭੱਟੀਆਂ ਨੇ ਬਠਿੰਡੇ ਤੇ ਮੁਕਤਸਰ ਦੇ ਵਿਚਕਾਰ ਅਬਲੂ ਪਿੰਡ ਵਿੱਚ ਕਤਲ ਕਰ ਦਿੱਤਾ। ਸਾਰੇ ਸਿੱਧੂ ਇਸ ਮਹਾਪੁਰਸ਼ ਦੀ ਮਾਨਤਾ ਕਰਦੇ ਹਨ। ਇਸ ਦੀ ਯਾਦ ਵਿੱਚ ਅਬਲੂ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਹੈ। ਇਸ ਤਿਲਕ ਰਾਉ ਦੀ ਥਾਂ ਇਸਤਰੀਆਂ ਮਿੱਟੀ ਕੱਢਣ ਹਰ ਸਾਲ ਆਉਂਦੀਆਂ ਹਨ। ਇਸ ਤਿਲਕ ਰਾਉ ਅਸਥਾਨ ਤੋਂ ਮਿੱਟੀ ਲੈ ਕੇ ਮਰਾਝ ਦੇ ਗੁਰਦੁਆਰੇ ਵਿੱਚ ਇੱਕ ਤਿਲਕ ਰਾਉ ਦੀ ਥਾਂ ਬਣਾਈ ਹੈ। ਜਿਥੇ ਬਾਹੀਏ ਦੀਆਂ ਇਸਤਰੀਆਂ ਮਿੱਟੀ ਕੱਢਦੀਆਂ ਹਨ। ਇੱਕ ਹੋਰ ਅਜਿਹਾ ਥਾਂ ਹੋਰ ਰਾਇਕੇ ਜ਼ਿਲ੍ਹਾ ਬਠਿੰਡਾ ਵਿੱਚ ਵੀ ਹੈ।
ਭੂਰੇ ਦੇ ਪੁੱਤਰ ਸੀਤਾ ਰਾਉ ਦੀ ਬੰਸ ਵਿਚੋਂ ਹਰੀ ਰਾਉ ਹੋਇਆ ਹੈ। ਇਹ ਹਰੀਕੇ ਸਿੱਧੂਆਂ ਦੀ ਸ਼ਾਖਾ ਦਾ ਮੋਢੀ ਹੈ। ਕਾਉਂਕੇ, ਅਟਾਰੀ, ਹਰੀਕੇ ਤੇ ਤਫਣ ਕੇ ਆਦਿ ਇਸ ਦੀ ਬੰਸ ਵਿਚੋਂ ਹਨ। ਇਹ ਬਰਾੜ ਬੰਸੀ ਨਹੀਂ ਹਨ।
ਸੀਤਾ ਰਾਉ ਦੇ ਦੂਜੇ ਪੁੱਤਰ ਜਰਥ ਦੀ ਬੰਸ ਵਿਚੋਂ ਬਰਾੜ ਪ੍ਰਸਿੱਧ ਹੋਇਆ ਜੋ ਬਰਾੜ ਬੰਸ ਦਾ ਮੋਢੀ ਹੈ। ਇਸ ਤਰ੍ਹਾਂ ਸਿੱਧੂਆਂ ਦੀਆਂ ਸੱਤ ਮੂੰਹੀਆਂ; ਬਰਾੜ, ਹਰੀਕੇ, ਭਾਈਕੇ, ਪੀਰੇ ਕੋਟੀਏ, ਰੋਸੇ, ਜੈਦ ਤੇ ਮਾਣੋ ਕੇ ਹਨ। ਸਿੱਧੂ ਦੇ ਇੱਕ ਪੁੱਤਰ ਦੀ ਬੰਸ ਦਲਿਤਾਂ ਨਾਲ ਰਿਸ਼ਤੇਦਾਰੀ ਪਾਕੇ ਦਲਿਤ ਜਾਤੀ ਵਿੱਚ ਰਲ ਗਈ। ਸਿੱਧੂ ਪਿਛੜੀਆਂ ਸ਼੍ਰੇਣੀਆਂ ਨਾਈਆਂ ਆਦਿ ਅਤੇ ਅਨੁਸੂਚਿਤ ਜਾਤੀਆਂ ਮਜ਼੍ਹਬੀ ਸਿੱਖਾਂ ਵਿੱਚ ਵੀ ਹਨ। ਸਿੱਧੂ ਤੋਂ ਦਸਵੀਂ ਪੀੜੀ ਤੇ ਬਰਾੜ ਹੋਇਆ। ਇਹ ਬਹੁਤ ਵੱਡਾ ਧਾੜਵੀ ਤੇ ਸੂਰਬੀਰ ਸੀ। ਇਸ ਨੇ ਭੱਟੀਆਂ ਨੂੰ ਹਰਾਕੇ ਬਠਿੰਡੇ ਦੇ ਇਲਾਕੇ ਤੇ ਦੁਬਾਰਾ ਕਬਜ਼ਾ ਕਰ ਲਿਆ। ਇਹ ਦਿੱਲੀ ਸਰਕਾਰ ਤੋਂ ਵੀ ਬਾਗ਼ੀ ਹੋ ਗਿਆ। ਬਠਿੰਡੇ ਦੇ ਰੇਤਲੇ ਇਲਾਕੇ ਬੀਦੋਵਾਲੀ ਵਿੱਚ ਰਹਿਣ ਲੱਗ ਪਿਆ। ਬੀਦੋਵਾਲੀ ਵਿੱਚ ਹੀ 1415 ਈਸਵੀਂ ਦੇ ਲਗਭਗ ਬਰਾੜ ਦੀ ਮੌਤ ਹੋਈ। ਇੱਕ ਵਾਰੀ ਸਿੱਧੂ ਬਰਾੜਾਂ ਨੇ ਤੈਮੂਰ ਨੂੰ ਟੋਹਾਣੇ ਦੇ ਇਲਾਕੇ ਵਿੱਚ ਵੀ ਲੁੱਟ ਲਿਆ ਸੀ। ਬਰਾੜ ਲੁਟਮਾਰ ਕਰਕੇ ਇਸ ਇਲਾਕੇ ਦੇ ਝਾੜਾਂ ਵਿੱਚ ਸਮੇਤ ਪ੍ਰਵਾਰ ਲੁੱਕ ਜਾਂਦੇ ਸਨ। ਤੈਮੂਰ ਨੇ ਗੁੱਸੇ ਵਿੱਚ ਆਕੇ ਕੁੱਲ ਝਾੜ, ਕਰੀਰ ਵਢਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਦੇ ਥੱਲੇ ਭੋਰਿਆਂ ਵਿਚੋਂ ਬਰਾੜ ਸਮੇਤ ਪ੍ਰਵਾਰ ਨਿਕਲਦੇ ਸਨ। ਉਥੋਂ ਹੀ ਇਹ ਕਹਾਵਤ ਪ੍ਰਚਲਿਤ ਹੋਈ ਸੀ, ਕਿ ‘‘ਇੱਕ ਝਾੜ ਵਢਿਆ, ਸੌ ਸਿੱਧੂ ਕਢਿਆ‘‘
ਤੈਮੂਰ ਨੇ ਬਦਲਾ ਲੈਣ ਲਈ ਕਾਫ਼ੀ ਸਿੱਧੂ–ਬਰਾੜ ਮਰਵਾ ਦਿੱਤੇ ਸਨ। ਬਰਾੜ ਦੇ ਵੀ ਛੇ ਪੁੱਤਰ ਸਨ ਜਿਨ੍ਹਾਂ ਵਿਚੋਂ ਦੁੱਲ ਤੇ ਪੌੜ ਹੀ ਪ੍ਰਸਿੱਧ ਹੋਏ ਸਨ। ਬਰਾੜ ਦੇ ਤਿੰਨ ਭਰਾ ਹੋਰ ਸਨ। ਉਨ੍ਹਾਂ ਦੀ ਬੰਸ ਵੀ ਆਪਣੇ ਆਪ ਨੂੰ ਬਰਾੜ ਬੰਸ ਹੀ ਲਿਖਦੀ ਹੈ। ਹਰੀਕੇ ਵੀ ਆਪਣੇ ਆਪ ਨੂੰ ਬਰਾੜ ਲਿਖਦੇ ਹਨ। ਹਰੀਕੇ ਬਰਾੜ ਨਹੀਂ ਹਨ। ਇਹ ਹਰੀ ਰਾਉ ਦੀ ਬੰਸ ਹਨ। ਦੁੱਲ ਦੀ ਬੰਸ ਵਿੱਚ ਫਰੀਦਕੋਟੀਏ ਤੇ ਸੰਘ੍ਰਕੇ ਹਨ। ਪੌੜ ਦੀ ਬੰਸ ਵਿਚੋਂ ਫੂਲਕੇ, ਮਹਿਰਾਜਕੇ, ਘੁਰਾਜਕੇ ਆਦਿ ਹਨ। ਇਹ ਬਹੁਤੇ ਬਠਿੰਡੇ ਦੇ ਬਾਹੀਏ ਇਲਾਕੇ ਵਿੱਚ ਆਬਾਦ ਹਨ।
ਦੁੱਲ ਦੀ ਬੰਸ ਵੀ ਕਾਫ਼ੀ ਵੱਧੀ ਹੈ। ਦੁੱਲ ਦੇ ਚਾਰ ਪੁੱਤਰ ਰਤਨ ਪਾਲ, ਲਖਨ ਪਾਲ, ਬਿਨੇਪਾਲ ਤੇ ਸਹਿਸ ਪਾਲ ਸਨ।
ਰਤਨਪਾਲ ਦੀ ਬੰਸ ਅਬਲੂ, ਦਾਨ ਸਿੰਘ ਵਾਲਾ, ਕੋਟਲੀ ਕਿਲ੍ਹੀ, ਮਹਿਮਾਸਰਜਾ ਤੇ ਕੁੰਡਲ ਆਦਿ ਪਿੰਡਾਂ ਵਿੱਚ ਵਸਦੀ ਹੈ। ਲਖਨ ਪਾਲ ਦੀ ਬੰਸ ਨੂੰ ਦਿਉਣ ਕੇ ਕਿਹਾ ਜਾਂਦਾ ਹੈ। ਸਹਿਨ ਪਾਲ ਦੀ ਸੰਤਾਨ ਨਾਗੇਦੀ ਸਰਾਂ ਤੇ ਫਿਡੇ ਆਦਿ ਵਿੱਚ ਆਬਾਦ ਹੈ। ਬਿਨੇਪਾਲ ਦੀ ਸੰਤਾਨ ਮੱਤਾ, ਦੋਦਾ, ਕੌਣੀ, ਭਾਗਸਰ ਤੇ ਬਠਿੰਡੇ ਝੁੰਟੀ ਪੱਤੀ ਵਿੱਚ ਆਬਾਦ ਹੈ। ਬਿਨੇ ਪਾਲ ਦੀ ਬੰਸ ਵਿਚੋਂ ਸੰਘਰ ਬਹੁਤ ਪ੍ਰਸਿੱਧ ਹੋਇਆ। ਉਸ ਦੇ ਭਲਣ ਸਮੇਤ 14 ਪੁੱਤਰ ਸਨ।
ਸੰਘਰ ਬਾਬਰ ਦੇ ਸਮੇਂ 1526 ਈਸਵੀਂ ਵਿੱਚ ਹੋਇਆ। ਬਾਬਰ ਦੀ ਬਹੁਤ ਸਹਾਇਤਾ ਕੀਤੀ। ਸੰਘਰ ਦੀ ਮੌਤ ਵੀ ਇਸ ਲੜਾਈ ਚ ਹੋਈ। ਅਕਬਰ ਬਰਾੜਾਂ ਦਾ ਬਹੁਤ ਅਹਿਸਾਨਮੰਦ ਸੀ। ਉਸ ਨੇ ਭਲਣ ਨੂੰ ਆਪਣੇ ਇਲਾਕੇ ਦਾ ਚੌਧਰੀ ਬਣਾ ਦਿੱਤਾ। ਇੱਕ ਵਾਰੀ ਭਲਣ ਤੇ ਮਨਸੂਰ ਇਲਾਕੇ ਦੀ ਚੌਧਰ ਦੇ ਕਾਰਨ ਅਕਬਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਜਦੋਂ ਮਨਸੂਰ ਨੂੰ ਅਕਬਰ ਵੱਲੋਂ ਸਿਰੋਪਾ ਮਿਲਿਆ ਤਾਂ ਮਨਸੂਰ ਸਿਰ ਤੇ ਚੀਰਾ ਬਣਨ ਲੱਗਾ ਤਾਂ ਭਲਣ ਨੇ ਆਪਣੇ ਸਿਰੋਪੇ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਮਨਸੂਰ ਦਾ ਅੱਧਾ ਚੀਰਾ ਪਾੜ ਕੇ ਆਪਣੇ ਸਿਰ ਤੇ ਬੰਨ ਲਿਆ। ਇਸ ਉਤੇ ਅਕਬਰ ਬਾਦਸ਼ਾਹ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਦੇ ਪਿੰਡ ਬਰਾਬਰ ਵੰਡ ਦਿੱਤੇ। ਇਸ ਮੌਕੇ ਦਰਬਾਰੀ ਮਿਰਾਸੀ ਨੇ ਆਖਿਆ, ‘‘ਭਲਣ ਚੀਰਾ ਪਾੜਿਆਂ, ਅਕਬਰ ਦੇ ਦਰਬਾਰ ਪੰਜ ਗਰਾਹੀ ਇਲਾਕੇ ਦੀ ਚੌਧਰ ਭਲਣ ਪਾਸ ਸੀ। ਇਸ ਦੀ ਮੌਤ 1643 ਈਸਵੀਂ ਵਿੱਚ ਹੋਈ।

219
ਸੰਧੂ :
ਸੰਧੂ ਗੋਤ ਜੱਟਾਂ ਵਿੱਚ ਕਾਫ਼ੀ ਪ੍ਰਸਿੱਧ ਗੋਤ ਹੈ। ਪਜਾਬ ਵਿੱਚ ਸਿੱਧੂ ਬਰਾੜਾਂ ਮਗਰੋਂ ਸੰਧੂ ਗਿਣਤੀ ਦੇ ਪੱਖੋਂ ਦੂਜਾ ਵੱਡਾ ਗੋਤ ਹੈ। ਇਨ੍ਹਾਂ ਦੇ ਮੁੱਖ ਸਥਾਨ ਲਾਹੌਰ ਅਤੇ ਅਮ੍ਰਿਤਸਰ ਜਿਲ੍ਹੇ ਹਨ। ਸੰਧੂ ਭਾਈਚਾਰਾ ਸਤਲੁਜ ਦਰਿਆ ਦੇ ਨਾਲ?ਨਾਲ ਦੋਵੀਂ ਪਾਸੀਂ ਵਸਿਆ ਹੋਇਆ ਹੈ। ਪੂਰਬ ਵਿੱਚ ਅੰਬਾਲੇ ਤੋਂ ਪੱਛਮ ਵੱਲ, ਸੰਧੂ, ਜਿਲ੍ਹਾ ਸਿਆਲ ਕੋਟ ਅਤੇ ਗੁੱਜਰਾਂਵਾਲੇ ਦੇ ਪਹਾੜੀ ਇਲਾਕਿਆਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਮਿਲਦੇ ਹਨ। ਗੁਰੂ ਨਾਨਕ ਦਾ ਪ੍ਰਸਿੱਧ ਸਿੱਖ ਭਾਈ ਬਾਲਾ ਅਤੇ ਭਾਰਤ ਦਾ ਮਹਾਨ ਸ਼ਹੀਦ ਭਗਤ ਸਿੰਘ ਸੰਧੂ ਖ਼ਾਨਦਾਨ ਵਿਚੋਂ ਹੀ ਸਨ। ਸੰਧੂ ਜੱਟਾਂ ਦਾ ਖਿਆਲ ਹੈ ਕਿ ਉਹ ਅਯੁਧਿਆ ਦੇ ਰਾਜੇ ਰਾਮ ਚੰਦਰ ਜੀ ਰਾਹੀਂ ਸੂਰਜਬੰਸੀ ਰਾਜਪੂਤਾਂ ਦੀ ਰਘੂਬੰਸੀ ਕੁਲ ਨਾਲ ਸੰਬੰਧ ਰੱਖਦੇ ਹਨ। ਇਸ ਬੰਸ ਵਿਚੋਂ ਹੀ 'ਸੰਧੂ ਰਾਉ' ਇੱਕ ਮਹਾਨ ਯੋਧਾ ਹੋਇਆ ਹੈ। ਸਰ ਲੈਪਲ ਗਰਿਫਨ ਦੀ ਰਾਏ ਵਿੱਚ ਸੰਧੂ ਉਤਰ ਪੱਛਮੀ ਰਾਜਪੂਤਾਂ ਨੇ ਵਿਚੋਂ ਪਜਾਬ ਵਿੱਚ ਆਏ ਹਨ। ਪੁਰਾਣੇ ਸਮੇਂ ਵਿੱਚ ਜਦ ਕਾਲ ਪੈਂਦਾ ਸੀ ਤਾਂ ਜੱਟ ਲੋਕ ਹਰੇ ਚਾਰੇ ਦੀ ਤਲਾਸ਼ ਵਿੱਚ ਕਿਸੇ ਨਵੀਂ ਥਾਂ ਚਲੇ ਜਾਂਦੇ ਸਨ। ਪ੍ਰਸਿੱਧ ਇਤਿਹਾਸਕਾਰ ਕੇ• ਸੀ• ਯਾਦਵ  ਦੇ ਅਨੁਸਾਰ ਬਹੁਤੀਆਂ ਜੱਟ ਜਾਤੀਆਂ ਗਿਆਰਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਸਮੇਂ ਪਜਾਬ ਵਿੱਚ ਆਈਆਂ ਹਨ। ਸੰਧੂ ਵੀ ਇਸ ਸਮੇਂ ਹੀ ਪਜਾਬ ਵਿੱਚ ਆਏ ਸਨ। ਐਚ• ਏ• ਰੋਜ਼ ਨੇ ਆਪਣੀ ਕਿਤਾਬ ਵਿੱਚ ਸੰਧੂਆਂ ਦੀਆਂ 84 ਛੋਟੀਆਂ ਮੂਹੀਆਂ ਲਿਖੀਆਂ ਹਨ। ਸਿਆਲਕੋਟ ਦੇ 1883-84 ਗਜ਼ਟ ਅਨੁਸਾਰ ਸੰਧੂਆਂ ਦੀਆਂ ਕੇਵਲ ਪਜ ਹੀ ਮੁੱਖ ਮੂਹੀਆਂ ਹਨ। ਜਿਲ੍ਹਾ ਕਰਨਾਲ ਦੇ ਵਸਨੀਕ ਸੰਧੂ ਬੰਸ ਦਾ ਬਾਬਾ ਕਾਲਾ ਮੈਹਿਰ ਜਾਂ ਕਾਲਾ ਪੀਰ ਦੀ ਪੂਜਾ ਕਰਦੇ ਹਨ। ਇਹ ਸੰਧੂ ਬੰਸ ਦਾ ਵੱਡਾ ਵਡੇਰਾ ਹੈ ਅਤੇ ਇਸ ਦੀ ਅਸਲੀ ਸਮਾਧ ਸਿਆਲ ਕੋਟ ਜਿਲ੍ਹੇ ਵਿੱਚ ਥਾਣਾ ਸਤਰ ਜੋਕਿ ਇਸ ਦੀ ਉਤਪਤੀ ਦਾ ਸਥਾਨ ਆਖਿਆ ਜਾਂਦਾ ਹੈ, ਵਿੱਚ ਬਣੀ ਹੋਈ ਹੈ। ਇੱਕ ਹੋਰ ਰਵਾਇਤ ਹੈ ਕਿ ਕਾਲਾ ਮੈਹਿਰ ਮਾਲਵੇ ਦੇ ਸਨੇਰ ਤੋਂ ਉਠਕੇ ਮਾਝੇ ਵਿੱਚ ਸਿਰਹਾਲੀ ਚਲਾ ਗਿਆ। ਸੰਧੂਆਂ ਦੇ ਸਿਰਹਾਲੀ ਖੇਤਰ ਵਿੱਚ 22 ਪਿੰਡ ਹਨ। ਇਸ ਇਲਾਕੇ ਨੂੰ ਸੰਧੂਆਂ ਦਾ ਬਾਹੀਆ ਕਿਹਾ ਜਾਂਦਾ ਹੈ। ਸੰਧੂਆਂ ਦੇ 17 ਪਿੰਡ ਭਕਨੇ ਦੇ ਇਲਾਕੇ ਵਿੱਚ ਹਨ। ਲਾਹੌਰ ਦੇ ਇਲਾਕੇ ਵਿੱਚ ਹੀ ਸੰਧੂਆਂ ਦੇ 12 ਪਿੰਡ ਸਨ ਜਿਨ੍ਹਾਂ ਵਿੱਚ ਰਾਜਾ ਜੰਗ ਤੇ ਜੋਧੂ ਆਦਿ ਵੱਡੇ ਤੇ ਪ੍ਰਸਿੱਧ ਪਿੰਡ ਸਨ। ਲਾਹੌਰੀਏ ਸੰਧੂ ਹੁਣ ਵੀ ਮਸ਼ਹੂਰ ਹਨ। ਇਹ ਲੜਾਕੂ ਤੇ ਝਗੜਾਲੂ ਹੁੰਦੇ ਸਨ। ਪੂਰਬੀ ਪੰਜਾਬ ਵਿੱਚ ਆਕੇ ਹੁਣ ਮਲਵਈ ਭਾਈਚਾਰੇ ਵਿੱਚ ਹੀ ਰਲ ਮਿਲ ਗਏ ਹਨ। ਮਾਲਵੇ ਵਿੱਚ ਸਤਲੁਜ ਦਰਿਆ ਦੇ ਨਾਲ ਨਾਲ ਅਤੇ ਫਰੀਦਕੋਟ ਤੋਂ ਮੁਕਤਸਰ ਤੱਕ ਵੀ ਹੱਠਾੜ ਖੇਤਰ ਵਿੱਚ ਵੀ ਸੰਧੂਆਂ ਦੇ ਪ੍ਰਸਿੱਧ ਪਿੰਡ ਸਾਈਆਂ ਵਾਲਾ, ਚੁਘੇ ਵਾਲਾ, ਵੀਰੇ ਵਾਲਾ, ਭਾਗ ਸਿੰਘ ਵਾਲਾ, ਮੜ, ਸੱਕਾਂ ਵਾਲੀ, ਕਾਨਿਆਂ ਵਾਲੀ, ਖੁੜੰਜ ਆਦਿ ਕਾਫ਼ੀ ਪਿੰਡ ਹਨ।
ਰੁਖਾਲੇ ਦੇ ਸੰਧੂ ਸਿਰਹਾਲੀ ਤੋਂ ਆਏ ਸਨ। ਫਰੀਦਕੋਟ ਦੇ ਪਾਸ ਸੰਧੂਆਂ ਪਿੰਡ ਵੀ ਪਹਿਲਾਂ ਸੰਧੂ ਜੱਟਾਂ ਨੇ ਹੀ ਆਬਾਦ ਕੀਤਾ ਸੀ ਫਿਰ ਬਰਾੜ ਆ ਗਏ। ਸ਼ੁਰੂ-ਸ਼ੁਰੂ ਵਿੱਚ ਇਸ ਇਲਾਕੇ ਵਿੱਚ ਸੰਧੂਆਂ ਤੇ ਬਰਾੜਾਂ ਦੀਆਂ ਜ਼ਮੀਨਾ ਖ਼ਾਤਿਰ ਆਪਸੀ ਲੜਾਈਆਂ ਵੀ ਹੋਈਆਂ। ਗਜ਼ਟੀਅਰ ਫਿਰੋਜ਼ਪੁਰ ਅਨੁਸਾਰ ਮੋਗੇ ਵੱਲ ਆਏ ਸੰਧੂ ਮਾਝੇ ਵਿਚੋਂ ਹੀ ਆਹਲੂਵਾਲੀਏ ਸਰਦਾਰਾਂ ਨਾਲ ਹੀ ਆਏ। ਮੁਗਲਰਾਜ ਦੇ ਪਤਨ ਮਗਰੋਂ ਜ਼ੀਰਾ ਦੀ ਬੇਟ ਵਿੱਚ ਗਿੱਲਾਂ ਦੇ ਜ਼ੋਰ ਦੇਣ ਤੇ ਸਿੰਧੂ ਇਸ ਇਲਾਕੇ ਵਿੱਚ ਵੀ ਆਬਾਦ ਹੋ ਗਏ। ਲੁਧਿਆਣੇ ਵਿੱਚ ਵੀ ਸੰਧੂਆਂ ਦੇ ਕੁਝ ਪਿੰਡ ਹਨ। ਲੁਧਿਆਣੇ ਤੋਂ ਅੱਗੇ ਕੁਝ ਸੰਧੂ ਦੁਆਬੇ ਦੇ ਖੇਤਰ ਜਲੰਧਰ, ਹੁਸਿਆਰਪੁਰ ਤੱਕ ਚਲੇ ਗਏ। ਮੁਸਲਮਾਨਾਂ ਦੇ ਹਮਲਿਆਂ ਤੇ ਜ਼ੁਲਮਾਂ ਤੋਂ ਤੰਗ ਆਕੇ ਕੁਝ ਮਝੈਲ ਸੰਧੂ ਬਠਿੰਡਾ, ਮਾਨਸਾ ਆਦਿ ਇਲਾਕਿਆਂ ਵਿੱਚ ਵੀ ਵਸੇ ਹਨ। ਹੁਣ ਸੰਧੂ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਫਰੀਦਕੋਟ ਦੇ ਇਲਾਕੇ ਦੇ ਵਿੱਚ 'ਮ੍ਹਰਾਣਾ' ਵਿੱਚ ਸੰਧੂਆਂ ਦਾ ਭਾਰੀ ਮੇਲਾ ਲਗਦਾ ਹੈ। ਮਾਲਵੇ ਦੇ ਸੰਧੂ ਵਿਆਹ ਜਾਂ ਪੁੱਤਰ ਦੇ ਜਨਮ ਦੀ ਖ਼ੁਸ਼ੀ ਵਿੱਚ ਬਾਬੇ ਕਾਲੇ ਮੈਹਿਰ ਦੀ ਸਮਾਧ ਤੇ ਚੜ੍ਹਾਵਾ ਚੜ੍ਹਾਉਂਦੇ ਹਨ। ਇਹ ਸਾਰਾ ਚੜ੍ਹਾਵਾ ਸੰਧੂਆਂ ਦੇ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਸੰਧੂਆਂ ਦੇ ਇੱਕ ਮਿਰਾਸੀ ਨੇ ਦੱਸਿਆ ਹੈ ਕਿ ਫਰੀਦਕੋਟ ਦੇ ਇਲਾਕੇ ਵਿੱਚ ਸੰਧੂਆਂ ਦੇ ਮੁਖੀ ਕਾਲੇ ਮੈਹਿਰ ਤੇ ਭੱਟੀਆਂ ਵਿੱਚ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ। ਭੱਟੀਆਂ ਨੇ ਕਾਲੇ ਮੈਹਿਰ ਦੇ ਰਸੋਈਏ ਇੱਕ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਉਸ ਨੇ ਕਾਲੇ ਮੈਹਿਰ ਨੂੰ ਖਾਣੇ ਵਿੱਚ ਕੁਝ ਜ਼ਹਿਰ ਦੇ ਦਿੱਤੀ। ਕਾਲਾ ਮੈਹਿਰ ਖਾਣਾ ਖਾਕੇ ਬੇਹੋਸ਼ ਹੋ ਗਿਆ। ਇਸ ਸਮੇਂ ਭੱਟੀਆਂ ਨੇ ਕਾਲੇ ਮੈਹਿਰ ਨੂੰ ਮਾਰਨਾ ਚਾਹਿਆ ਪਰ ਇੱਕ ਮਿਰਾਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿ ਕਾਲਾ ਮੈਹਿਰ ਅਜੇ ਜਾਗ ਰਿਹਾ ਹੈ, ਪੂਰਾ ਸੁੱਤਾ ਨਹੀਂ ਹੈ।
ਜਦੋਂ ਕਾਲੇ ਮੈਹਿਰ ਨੂੰ ਹੋਸ਼ ਆਈ ਤਾਂ ਭੱਟੀਆਂ ਨੇ ਉਸ ਦੇ ਸਿਰ ਨੂੰ ਜ਼ਖ਼ਮੀ ਕਰ ਦਿੱਤਾ। ਉਹ ਜ਼ਖ਼ਮੀ ਸਿਰ ਨਾਲ ਵੀ ਭੱਟੀਆਂ ਨਾਲ ਲੜਦਾ ਰਿਹਾ। ਇਸ ਸਮੇਂ ਇੱਕ ਲਲਾਰੀ ਮੁਸਲਮਾਨ ਨੇ ਵੀ ਭੱਟੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲੇ ਮੈਹਿਰ ਨੇ ਮਰਨ ਲੱਗਿਆਂ ਆਪਣੀ ਬੰਸ ਦੇ ਲੋਕਾਂ ਨੂੰ ਆਖਿਆ ਕਿ ਮੇਰੇ ਮੱਠ (ਮੜੀ) ਤੇ ਜੇ ਬ੍ਰਾਹਮਣ ਚੜ੍ਹੇ ਤਾਂ ਉਸ ਦਾ ਸਿਰ ਵੱਢ ਦਿਉ। ਲਲਾਰੀ ਦੇ ਨੀਲ ਦੀ ਵਰਤੋਂ ਨਾ ਕਰੋ। ਮੇਰੀ ਪੂਜਾ ਦਾ ਸਾਰਾ ਚੜ੍ਹਾਵਾ ਮਿਰਾਸੀ ਨੂੰ ਹੀ ਦੇਣ।
ਹੁਣ ਸੰਧੂਆਂ ਦੇ ਪਰੋਹਤ ਮਿਰਾਸੀ ਹੁੰਦੇ ਹਨ। ਪੂਰਾ ਚੜ੍ਹਾਵਾ ਮਿਰਾਸੀ ਨੂੰ ਹੀ ਦਿੱਤਾ ਜਾਂਦਾ ਹੈ। ਕਈ ਮਿਰਾਸੀਆਂ ਨੂੰ ਸੰਧੂਆਂ ਦੀਆਂ ਮੂਹੀਆਂ ਜ਼ੁਬਾਨੀ ਯਾਦ ਹਨ। ਕਈ ਸੰਧੂ ਇਨ੍ਹਾਂ ਤੋਂ ਆਪਣੇ ਕੁਰਸੀਨਾਮੇ ਲਿਖਕੇ ਵਹੀ ਵਿੱਚ ਦਰਜ ਕਰ ਲੈਂਦੇ ਹਨ। ਸਾਰੇ ਸੰਧੂ ਹੀ ਮਨਦੇ ਹਨ ਕਿ ਬਾਬਾ ਕਾਲਾ ਮੈਹਿਰ ਕਾਣੀ ਨੀਂਦ ਸੌਂਦਾ ਸੀ। ਕਈ ਸੰਧੂ ਹੁਣ ਵੀ ਨੀਂਦ ਵਿੱਚ ਆਪਣੀਆਂ ਅੱਖਾਂ ਅੱਧੀਆਂ ਖੁੱਲ੍ਹੀਆਂ ਰੱਖਦੇ ਹਨ। ਸਾਰੇ ਸੰਧੂ ਹੁਣ ਵੀ ਬਾਬੇ ਕਾਲੇ ਮੈਹਿਰ ਨੂੰ ਪੀਰ ਵਾਂਗ ਪੂਜਦੇ ਹਨ ਅਤੇ ਬਹੁਤ ਹੀ ਸਤਿਕਾਰ ਕਰਦੇ ਹਨ। ਸੰਧੂ ਜਾਟ ਹਿੱਸਾਰ, ਰੋਹਤਕ ਤੇ ਮੇਰਠ ਵਿੱਚ ਵਸਦੇ ਹਨ। ਇਹ ਹਿੰਦੂ ਹਨ। ਇੱਕ ਹੋਰ ਰਵਾਇਤ ਅਨੁਸਾਰ ਕਾਲਾ ਮੈਹਿਰ ਸਿਰਹਾਲੀ ਦੇ ਪਾਸ ਦਿੱਲੀ ਸਰਕਾਰ ਦੀ ਫ਼ੌਜ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਜਿਥੇ ਉਸ ਦਾ ਸਿਰ ਡਿੱਗਿਆ, ਉਸ ਥਾਂ ਉਸ ਦੀ ਯਾਦਗਾਰ ਦੇ ਤੌਰ ਤੇ ਮੱਠ (ਮੜੀ) ਬਣਾਇਆ ਗਿਆ ਹੈ। ਮਾਝੇ ਦੇ ਸੰਧੂ ਏਥੇ ਹੀ ਸਿਰਹਾਲੀ ਵਿੱਚ ਆਪਣੇ ਇਸ ਜਠੇਰੇ ਦੀ ਪੂਜਾ ਕਰਦੇ ਹਨ ਅਤੇ ਖ਼ੁਸ਼ੀ ਵਿੱਚ ਚੜ੍ਹਾਵੇ ਚੜ੍ਹਾਉਂਦੇ ਹਨ। ਮੱਠ ਦੇ ਦੁਆਲੇ ਚੱਕਰ ਵੀ ਲਾਉਂਦੇ ਹਨ। ਸਿਰਹਾਲੀ, ਵਲਟੋਹਾ, ਭੜਾਣਾਂ, ਮਨਾਵਾਂ ਆਦਿ ਮਝੈਲ ਸੰਧੂਆਂ ਦੇ ਪ੍ਰਸਿੱਧ ਪਿੰਡ ਹਨ। ਪਾਣਨੀ  ਅਨੁਸਾਰ ਸੰਧੂਆਂ ਦਾ ਸਿੰਧ ਤੇ ਜਿਹਲਮ ਵਿਚਕਾਰ ਇੱਕ ਜਨਪਦ ਸੀ। 739 ਈਸਵੀ ਵਿੱਚ ਇਨ੍ਹਾਂ ਦੇ ਰਾਜੇ ਪੁੰਨ ਦੇਵ ਨੇ ਅਰਬਾਂ ਨੂੰ ਹਰਾਇਆ ਸੀ। ਇਨ੍ਹਾਂ ਦੀਆਂ ਅਰਬਾਂ ਨਾਲ ਕਈ ਲੜਾਈਆਂ ਹੋਈਆਂ। ਆਖਿਰ ਇਨ੍ਹਾਂ ਨੂੰ ਸਿੰਧ ਛੱਡ ਕੇ ਪੰਜਾਬ ਵਿੱਚ ਆਉਣਾ ਪਿਆ। ਸਿੰਧ ਤੋਂ ਆਉਣ ਕਾਰਨ ਵੀ ਇਸ ਕਬੀਲੇ ਨੂੰ ਸਿੰਧੂ ਕਿਹਾ ਜਾਂਦਾ ਹੈ।
ਇਹ ਜੱਟਾਂ ਦਾ ਬਹੁਤ ਹੀ ਤੇਜ਼ ਤੇ ਤਕੜਾ ਕਬੀਲਾ ਹੈ। ਸਿੱਖ ਰਾਜ ਕਾਲ ਵਿੱਚ ਸੰਧੂਆਂ ਦੀ ਰਾਜਸੀ ਮਹੱਤਤਾ ਬਹੁਤ ਵੱਧ ਗਈ ਸੀ। ਪੰਜਾਬ ਦੇ ਜੱਟਾਂ ਦਾ ਸਮਾਜਿਕ ਦਰਜਾ ਵੀ ਰਾਜਪੂਤਾਂ ਤੇ ਖੱਤਰੀਆਂ ਤੋਂ ਉਚਾ ਹੋ ਗਿਆ ਸੀ। ਜੰਜਰ ਜੱਟ ਵੀ ਸੰਧੂਆਂ ਨਾਲ ਰਲਦੇ ਹਨ। ਜੰਜਰ ਉਪਗੋਤ ਹੈ। ਜੰਜਰ ਅਤੇ ਝਿੰਜਰ ਗੋਤ ਵਿੱਚ ਫਰਕ ਹੈ। ਝਿੰਜਰ ਜੱਟ, ਰਾਜਸਥਾਨ ਦੇ ਬਾਗੜ ਖੇਤਰ ਤੋਂ ਉਠਕੇ ਮਾਲਵੇ ਦੇ ਸੰਗਰੂਰ ਅਤੇ ਅਮਲੋਹ ਖੇਤਰਾਂ ਵਿੱਚ ਆਬਾਦ ਹੋ ਗਏ ਸਨ। ਸੰਧੂ ਜੱਟ ਸਿੰਧ ਖੇਤਰ ਤੋਂ ਪੰਜਾਬ ਵਿੱਚ ਆਏ ਹਨ।
ਅਕਬਰ ਦੇ ਸਮੇਂ ਮਾਝੇ ਦਾ ਚੰਗਾ ਸੰਧੂ ਬਹੁਤ ਸ਼ਕਤੀਸ਼ਾਲੀ ਸੀ। ਉਸ ਨੇ ਹੀ ਧੋਲੇ ਕਾਂਗੜ ਦੇ ਚੌਧਰੀ ਮਿਹਰ ਮਿੱਠੇ ਨੂੰ 35 ਜਾਟ ਬੰਸੀ ਪੰਚਾਇਤ ਵਿੱਚ ਅਕਬਰ ਨਾਲ ਰਿਸ਼ਤੇਦਾਰੀ ਪਾਉਣ ਤੋਂ ਰੋਕਿਆ ਸੀ।
ਮਹਾਭਾਰਤ ਦੇ ਸਮੇਂ ਸਿੰਧ ਵਿੱਚ ਜੈਦਰਥ ਸੰਧੂ ਦਾ ਰਾਜ ਸੀ। ਦੁਰਜੋਧਨ ਨੇ ਆਪਣੀ ਭੈਣ ਦੁਸ਼ਾਲਾ ਦਾ ਵਿਆਹ ਜੈਦਰਥ ਨਾਲ ਕਰਕੇ ਸੰਧੂ ਜੱਟਾਂ ਨੂੰ ਆਪਣਾ ਮਿੱਤਰ ਬਣਾ ਲਿਆ ਸੀ। ਸੰਧੂਆਂ ਨੇ ਮਹਾਭਾਰਤ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ। ਕਰਨਲ ਜੇਮਜ਼ ਟਾਡ ਨੇ ਵੀ ਸੰਧੂ ਬੰਸੀ ਨੂੰ 36 ਰਾਜ ਘਰਾਣਿਆਂ ਵਿੱਚ ਸ਼ਾਮਿਲ ਕੀਤਾ ਹੈ।
ਸੰਧੂ, ਸਿੰਧੂ ਤੇ ਸਿੰਧੜ ਇਕੋ ਹੀ ਗੋਤ ਹੈ। ਉਚਾਰਨ ਵਿੱਚ ਦੁਰੇੜੇ ਖੇਤਰਾਂ ਵਿੱਚ ਜਾਕੇ ਫਰਕ ਪੈ ਹੀ ਜਾਂਦਾ ਹੈ। ਦਲਿਤ ਜਾਤੀਆਂ, ਚਮਾਰਾਂ ਤੇ ਤ੍ਰਖਾਣਾਂ ਆਦਿ ਵਿੱਚ ਵੀ ਸੰਧੂ ਗੋਤ ਦੇ ਕਾਫ਼ੀ ਲੋਕ ਮਿਲਦੇ ਹਨ। ਜਿਹੜੇ ਗਰੀਬ ਸੰਧੂਆਂ ਨੇ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਦੀਆਂ ਇਸਤਰੀਆਂ ਨਾਲ ਵਿਆਹ ਕਰ ਲਏ, ਉਹ ਉਨ੍ਹਾਂ ਦੀਆਂ ਜਾਤੀਆਂ ਵਿੱਚ ਰਲ ਗਏ। ਉਨ੍ਹਾਂ ਦੇ ਗੋਤ ਨਹੀਂ ਬਦਲੇ ਪਰ ਜਾਤੀ ਬਦਲ ਗਈ। ਕਈ ਥਾਈਂ ਸੰਧੂਆਂ ਦੇ ਦਾਸਾਂ ਨੇ ਵੀ ਆਪਣੇ ਮਾਲਕ ਵਾਲਾ ਗੋਤ ਰੱਖ ਲਿਆ। ਯੂਰਪ ਵਿੱਚ ਵੀ ਕੁਝ ਹੱਬਸ਼ੀਆਂ ਨੇ ਆਪਣੇ ਮੁਲਕਾਂ ਵਾਲੇ ਹੀ ਗੋਤ ਰੱਖ ਲਏ ਸਨ। ਛੋਟੀਆਂ ਜਾਤਾਂ ਦੇ ਸੰਧੂਆਂ ਨੂੰ ਸੰਧੂ ਜੱਟ 'ਹੋਕਾ ਸੰਧੂ' ਕਹਿੰਦੇ ਹਨ। ਇਹ ਸੰਧੂ ਗੋਤ ਵਿੱਚ ਬਾਬੇ ਕਾਲੇ ਮੈਹਿਰ ਦੇ ਜਨਮ ਤੋਂ ਮਗਰੋਂ ਰਲੇ ਸਮਝੇ ਜਾਂਦੇ ਹਨ। ਇਨ੍ਹਾਂ ਬਾਰੇ ਕਈ ਕਲਪਿਤ ਤੇ ਮਿਥਿਆਹਸਕ ਕਹਾਣੀਆਂ ਵੀ ਪ੍ਰਚਲਤ ਹਨ।
ਸੰਧੂ ਜੱਟ ਮੁਸਲਮਾਨ, ਸਿੱਖ, ਹਿੰਦੂ ਆਦਿ ਧਰਮਾਂ ਵਿੱਚ ਆਮ ਮਿਲਦੇ ਹਨ। ਇਹ ਬਹੁਤ ਮੁਸਲਮਨ ਤੇ ਸਿੱਖ ਹੀ ਹਨ। ਮਹਾਤਮਾ ਬੁੱਧ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋਕੇ ਸਿੰਧ ਦੇ ਸੰਧੂ ਜੱਟ ਬੋਧੀ ਬਣ ਗਏ ਸਨ। ਮੁਸਲਮਾਨਾਂ ਦੇ ਹਮਲਿਆਂ ਮਗਰੋਂ ਇਹ ਬੁੱਧ ਧਰਮ ਛੱਡ ਮੁਸਲਮਾਨ, ਸਿੱਖ ਤੇ ਹਿੰਦੂ ਬਣ ਗਏ ਸਨ। ਸੰਧੂ ਜੱਟਾਂ ਦਾ ਬਹੁਤ ਵੱਡਾ ਤੇ ਪ੍ਰਭਾਵਸ਼ਾਲੀ ਗੋਤ ਹੈ। 1881 ਈਸਵੀ ਦੀ ਜਨਸੰਖਿਆ ਅਨੁਸਾਰ ਸੰਧੂ ਜੱਟਾਂ ਦੀ ਗਿਣਤੀ ਸਾਂਝੇ ਪੰਜਾਬ ਵਿੱਚ 135732 ਸੀ। ਸਰ ਲੈਵਲ ਗਰੀਫਨ ਨੇ ਆਪਣੀ ਕਿਤਾਬ 'ਪੰਜਾਬ ਚੀਫਸ'  ਵਿੱਚ ਸੰਧੂ ਜੱਟਾਂ ਦਾ ਇਤਿਹਾਸ ਕਾਫ਼ੀ ਦਿੱਤਾ ਹੈ। ਬਹੁਤੇ ਸੰਧੂ ਪੱਛਮੀ ਪੰਜਾਬ ਤੇ ਮਾਝੇ ਵਿੱਚ ਆਬਾਦ ਸਨ ਮਾਲਵੇ ਵਿੱਚ ਘੱਟ ਸਨ। ਸੰਧੂ ਜੱਟ ਹੋਰ ਜੱਟਾਂ ਦੇ ਮੁਕਾਬਲੇ ਸ਼ਾਹੀ ਠਾਠ ਨਾਲ ਰਹਿੰਦੇ ਹਨ। ਮਰ੍ਹਾਣੇ ਦੇ ਮੇਲੇ ਵਿੱਚ ਸੰਧੂ ਜ਼ਰੂਰ ਪਹੁੰਚਦੇ ਹਨ। ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚ ਚਾਰ ਮਿਸਲਾਂ ਸੰਧੂ ਖ਼ਾਨਦਾਨ ਦੀਆਂ ਸਨ।
ਸੰਧੂ ਜਗਤ ਪ੍ਰਸਿੱਧ ਗੋਤ ਹੈ। ਸੰਧੂ ਚੁਸਤ ਤੇ ਘੁੰਮਡੀ ਵੀ ਹੁੰਦੇ ਹਨ। ਇਹ ਬਹੁਤ ਤੇਜ਼ ਦਿਮਾਗ਼ ਵਾਲੇ ਹੁੰਦੇ ਹਨ। ਭਾਰਤ ਦੇ ਸਾਬਕਾ ਪ੍ਰਧਾਨ ਮਤਰੀ ਚੌ: ਚਰਨ ਸਿੰਘ ਦਾ ਗੋਤ ਸੰਧੂ ਅਤੇ ਜਾਤੀ ਜਾਟ ਸੀ।

220
ਜਦੋਂ ਤੁਸੀਂ ਚੁੱਪ-ਚਾਪ ਹੋ ਜਾਵੋ, ਮੂੰਹ ਦੇ ਬੋਲ ਕਿਤੇ ਗੁਆਚ ਜਾਣ, ਜਦੋਂ ਆਪਣੇ ਆਪ ਦੀ ਹੀ ਖਬਰ ਨਾ ਰਹੇ, ਆਪਣਾ ਆਪ ਕਿਸੇ ਹੋਰ 'ਚ ਘੁਲਦਾ ਜਾਵੇ, ਸਾਰੀਆਂ ਗੱਲਾਂ ਮਨ ਹੀ
ਮਨ ਵਿੱਚ ਚੱਲਦੀਆਂ ਰਹਿਣ, ਨਾ ਤੁਸੀਂ ਕੁਝ ਕਹੋ, ਨਾ ਉਹ ਕੁਝ ਕਹੇ। ਅਜਿਹਾ ਹੀ
ਕੁਝ-ਕੁਝ ਹੁੰਦਾ ਹੈ ਜਦੋਂ ਪ੍ਰੇਮ ਹੁੰਦਾ ਹੈ, ਪਿਆਰ ਦਾ ਪਹਿਲਾ ਅਹਿਸਾਸ ਜਾਗਦਾ ਹੈ
ਤਾਂ ਕੁਝ-ਕੁਝ ਨਹੀਂ ਬਹੁਤ ਕੁਝ ਹੁੰਦਾ ਹੈ...

ਪਰ ਕਦੇ-ਕਦੇ ਇਹ ਸਮਝਣ ਵਿੱਚ ਬਹੁਤ ਕਠਿਨਾਈ ਹੁੰਦੀ ਹੈ ਕਿ ਇਹ ਪਿਆਰ ਹੀ ਹੈ ਜਾਂ ਹੋਰ
ਕੁਝ। ਪਹਿਲਾ-ਪਹਿਲਾ ਪਿਆਰ ਹੋਵੇ ਤਾਂ ਕੁਝ ਸਮਝ ਨਹੀਂ ਆਉਂਦਾ ਹੈ ਕਿ ਕੀ ਹੋ ਰਿਹਾ ਹੈ
ਅਤੇ ਕਿਉਂ ਹੋ ਰਿਹਾ ਹੈ ਇਸ ਤਰ੍ਹਾਂ? ਕੋਈ ਚੰਗਾ ਲੱਗਦਾ ਹੈ ਅਤੇ ਫਿਰ ਇੱਕ ਹੀ
ਮੁਲਾਕਾਤ ਵਿੱਚ ਪੂਰੀ ਜਿੰਦਗੀ ਬਣ ਜਾਂਦਾ ਹੈ...ਇਹ ਕਿਸ ਤਰ੍ਹਾਂ ਦਾ ਅਹਿਸਾਸ ਹੈ, ਜਿਸ
ਨੇ ਪੂਰੇ ਜੀਵਨ ਨੂੰ ਬਦਲ ਦਿੱਤਾ ਹੈ, ਜਿੰਦਗੀ ਬਦਲ ਗਈ ਹੈ, ਉਹ ਸਭ ਕੁਝ ਹੋ ਰਿਹਾ ਹੈ
ਜੋ ਪਹਿਲਾਂ ਕਦੇ ਨਹੀਂ ਹੋਇਆ...ਕਿਤੇ ਤੁਹਾਨੂੰ ਪਿਆਰ ਤਾਂ ਨਹੀਂ ਹੋ ਗਿਆ ਹੈ...!!

ਪਤਾ ਨਹੀਂ ਹਾਂ...ਨਹੀਂ...ਬਹੁਤ ਉਲਝਣ ਹੈ...ਪਰ ਜਾਣੀਏ ਤਾਂ ਕਿਵੇਂ ਜਾਣੀਏ ਕਿ
ਤੁਹਾਨੂੰ ਪਿਆਰ ਹੋ ਗਿਆ ਹੈ। ਸ਼ਾਇਦ ਅਸੀਂ ਹੀ ਤੁਹਾਡੀ ਕੁਝ ਮਦਦ ਕਰ ਸਕੀਏ। ਜੇ ਅਜਿਹੇ
ਹੀ ਕੁਝ ਅਹਿਸਾਸ ਤੁਹਾਡੇ ਮਨ ਵਿੱਚ ਵੀ ਜਾਗ ਰਹੇ ਹੋਣ ਤਾਂ ਸਮਝ ਲਉ ਕਿ ਤੁਹਾਨੂੰ
ਪਿਆਰ, ਪਿਆਰ ਅਤੇ ਸਿਰਫ ਪਿਆਰ ਹੋ ਗਿਆ ਹੈ। ਕੀ ਇਹ ਲੱਛਣ ਤੁਹਾਡੇ ਮਨ ਵਿੱਚ ਨਜ਼ਰ ਆ
ਰਹੇ ਹਨ? ਜਰਾ ਦੇਖੋ -

* ਹਰ ਸਮੇਂ ਮਨ ਵਿੱਚ ਕੁਝ ਬੇਚੈਨੀ ਜਿਹੀ ਮਹਿਸੂਸ ਹੁੰਦੀ ਹੈ। ਸਭ ਕੁਝ ਹੋਣ ਦੇ ਬਾਅਦ
ਵੀ ਕਿਤੇ ਕੁਝ ਕਮੀ ਜਿਹੀ ਲੱਗਦੀ ਹੈ।

* ਉਸਦਾ ਜਿਕਰ ਛਿੜਦੇ ਹੀ ਪਿਆਰ ਦੀ ਖੁਸ਼ਬੂ ਆਉਂਦੀ ਹੈ। ਉਸਦਾ ਨਾਮ ਸੁਣਦੇ ਹੀ ਚਿਹਰੇ
ਤੇ ਸ਼ਰਮ ਦੀ ਲਾਲੀ ਛਾ ਜਾਂਦੀ ਹੈ, ਦਿਲ ਧੜਕਣ ਲੱਗਦਾ ਹੈ।

* ਪੂਰੀ ਰਾਤ ਇੱਧਰ-ਉੱਧਰ ਪਾਸੇ ਬਦਲ-ਬਦਲ ਕੇ ਹੀ ਬੀਤਦੀ ਹੈ। ਨੀਂਦ ਆਉਂਦੀ ਹੀ ਨਹੀਂ,
ਆਵੇ ਵੀ ਕਿਵੇਂ? ਅੱਖਾਂ ਬੰਦ ਕਰਦੇ ਹੀ ਉਹ ਸਾਹਮਣੇ ਆ ਜਾਂਦਾ ਹੈ ਅਤੇ ਫਿਰ ਪੂਰੀ ਰਾਤ
ਅੱਖਾਂ-ਅੱਖਾਂ ਵਿੱਚ ਹੀ ਨਿੱਕਲ ਜਾਂਦੀ ਹੈ।

* ਉਹ ਨਾਲ ਹੋਣ ਤਾਂ ਜਿੰਦਗੀ ਹਸੀਨ ਅਤੇ ਮੌਸਮ ਸੁਹਾਵਣਾ ਬਣ ਜਾਂਦਾ ਹੈ। ਤੁਸੀਂ ਇਸੇ
ਤਰ੍ਹਾਂ ਦੀ ਜਿੰਦਗੀ ਦੀ ਖਵਾਹਿਸ਼ ਕਰਨ ਲੱਗਦੇ ਹੋ।

* ਤੁਹਾਡੇ ਚਿਹਰੇ ਤੇ ਅਚਾਨਕ ਹੀ ਨਿਖਾਰ ਆਉਣ ਲੱਗ ਜਾਂਦਾ ਹੈ। ਦੋਸਤ ਕਹਿੰਦੇ
ਹਨ...'ਕੁਝ ਤਾਂ ਚੱਕਰ ਹੈ...ਲੱਗਦਾ ਹੈ ਇਹ ਪਿਆਰ ਦੀ ਚਮਕ ਹੈ..ਅਤੇ ਤੁਸੀਂ ਸ਼ਰਮ ਨਾਲ
ਮੂੰਹ ਛੁਪਾ ਲੈਂਦੇ ਹੋ।

* ਕਦੇ ਸ਼ੇਅਰੋ-ਸ਼ਾਇਰੀ ਅਤੇ ਕਵਿਤਾ ਵੱਲ ਧਿਆਨ ਨਾ ਦੇਣ ਵਾਲੇ ਤੁਸੀਂ ਅਚਾਨਕ ਹੀ
ਅਜਿਹੀਆਂ ਚੀਜ਼ਾਂ ਦੇ ਦੀਵਾਨੇ ਹੋ ਜਾਂਦੇ ਹੋ। ਪੂਰਾ ਦਿਨ ਗਜਲ਼ਾਂ ਸੁਣਦੇ ਰਹਿੰਦੇ ਹੋ।

* ਬਸ ਇਸ ਗੱਲ ਦਾ ਇੰਤਜਾਰ ਰਹਿੰਦਾ ਹੈ ਕਿ ਕਿਸੇ ਵੀ ਤਰ੍ਹਾਂ ਉਸਦਾ ਦੀਦਾਰ ਹੋ ਜਾਵੇ।
ਦੀਦਾਰ ਹੋਣ ਨਾਲ ਦਿਲ ਵਿੱਚ ਫੁੱਲ ਖਿੜ ਜਾਂਦੇ ਹਨ।

* ਰੋਮਾਂਟਿਕ ਫਿਲਮਾਂ ਦੇਖਣਾ ਅਤੇ ਉਸਦੀ ਪਰਿਸਥਿਤੀ ਨਾਲ ਆਪਣੇ ਆਪ ਨੂੰ ਜੋੜਨਾ
ਤੁਹਾਨੂੰ ਕੁਝ ਜਿਆਦਾ ਹੀ ਚੰਗਾ ਲੱਗਣ ਲੱਗਦਾ ਹੈ।

* ਤੁਹਾਨੂੰ ਉਸਦੀਆਂ ਬੇਤੁਕੀਆਂ, ਬਚਕਾਨੀਆਂ ਗੱਲਾਂ ਵੀ ਚੰਗੀਆਂ ਲੱਗਣ ਲੱਗਦੀਆਂ ਹਨ
ਅਤੇ ਉਹਨਾਂ ਤੇ ਵੀ ਪਿਆਰ ਆਉਂਦਾ ਹੈ।

* ਅਚਾਨਕ ਹੀ ਈਸ਼ਵਰ ਵਿੱਚ ਤੁਹਾਡਾ ਵਿਸ਼ਵਾਸ ਵਧ ਜਾਂਦਾ ਹੈ। ਤੁਸੀਂ ਕੁਝ ਜਿਆਦਾ ਹੀ
ਦਿਆਲੂ ਹੋ ਜਾਂਦੇ ਹੋ।
* ਤੁਸੀਂ ਉਸਦੀ ਜੀਵਨਸ਼ੈਲੀ ਅਪਣਾਉਣ ਲੱਗਦੇ ਹੋ।

* ਉਸਨੂੰ ਧਿਆਨ ਵਿੱਚ ਰੱਖ ਕੇ ਤੁਸੀਂ 'ਮੈਂ' ਦੀ ਥਾਂ ਹੁਣ 'ਅਸੀਂ' ਦਾ ਇਸਤੇਮਾਲ
ਜਿਆਦਾ ਕਰਨ ਲੱਗਦਾ ਹੈ।


* ਰੋਮਾਂਟਿਕ ਗੀਤਾਂ ਦੇ ਹਰ ਸ਼ਬਦ ਤੇ ਤੁਸੀਂ ਗੌਰ ਕਰਨ ਲੱਗਦੇ ਹੋ ਅਤੇ ਹਰ ਗਾਣਾ
ਤੁਹਾਨੂੰ ਆਪਣੀ ਹੀ ਕਹਾਣੀ ਲੱਗਦਾ ਹੈ। ਕਲਪਨਾ ਕਰਦੇ ਹੋਏ ਤੁਸੀਂ ਨਾਲ ਹੀ ਗਾਉਣ ਵੀ
ਲੱਗਦੇ ਹੋ।

* ਉਸਦੇ ਖਿਆਲ ਵਿੱਚ ਤੁਸੀਂ ਖਾਣਾ-ਪੀਣਾ, ਪੜਨਾ ਲਿਖਣਾ ਸਭ ਭੁੱਲ ਜਾਂਦੇ ਹੋ। ਇਹ ਸਾਰੇ
ਕੰਮ ਤੁਹਾਨੂੰ ਬੇਕਾਰ ਲੱਗਦੇ ਹਨ।

* ਤੁਹਾਨੂੰ ਹਰ ਸਮੇਂ, ਅੱਧੀ ਰਾਤ ਨੂੰ ਵੀ ਫੋਨ ਆਵੇ ਤਾਂ ਲੱਗਦਾ ਹੈ ਉਸੇ ਦਾ ਫੋਨ ਹੈ।

* ਉਸਦੀਆਂ ਸਾਰੀਆਂ ਕਮੀਆਂ ਵਿੱਚ ਤੁਹਾਨੂੰ ਖੂਬੀਆਂ ਨਜ਼ਰ ਆਉਣ ਲੱਗਦੀਆਂ ਹਨ।

* ਤੁਸੀਂ ਆਪਣੇ ਆਪ ਦਾ ਕੁਝ ਜਿਆਦਾ ਹੀ ਧਿਆਨ ਰੱਖਣ ਲੱਗਦੇ ਹੋ।

* ਹੁਣ ਤੁਸੀਂ ਉਸ ਨੂੰ ਉਸਦੇ ਨਾਮ ਨਾਲ ਨਹੀਂ ਬੁਲਾਉਂਦੇ। ਤੁਸੀਂ ਉਸ ਨੂੰ ਇੱਕ
'ਨਿਕਨੇਮ' ਦੇ ਦਿੱਤਾ ਹੈ ਅਤੇ ਉਸ 'ਨਿਕਨੇਮ' ਨਾਲ ਉਸ ਨੂੰ ਬੁਲਾਉਂਦੇ ਸਮੇਂ ਤੁਸੀਂ
ਆਪਣਾ ਸਾਰਾ ਪਿਆਰ ਦਿਖਾ ਦਿੰਦੇ ਹੋ।

* ਉਸ ਨੂੰ ਦੇਖਦੇ ਹੀ ਤੁਹਾਡੇ ਦਿਲ ਦੀ ਧੜਕਣ ਵਧ ਜਾਂਦੀ ਹੈ, ਜਿਵੇਂ ਤੁਸੀਂ ਕਈ ਮੀਲਾਂ
ਤੋਂ ਭੱਜ ਕੇ ਆਏ ਹੋਵੋ।

* ਉਸਦੀ ਹਲਕੀ ਜਿਹੀ ਛੂਹਣ ਦਾ ਅਹਿਸਾਸ ਤੁਹਾਡੇ ਪੂਰੇ ਸਰੀਰ ਵਿੱਚ ਹਲਚਲ ਮਚਾ ਦਿੰਦਾ
ਹੈ, ਅਤੇ ਉਸ ਇੱਕ ਛੂਹਣ ਦਾ ਅਹਿਸਾਸ ਤੁਹਾਡੇ ਰੋਮ-ਰੋਮ ਵਿੱਚ ਸਮਾ ਜਾਂਦਾ ਹੈ।

* ਉਸਦੀ ਹਰ ਬੇਵਕੂਫੀ ਅਤੇ ਗਲਤੀ ਤੁਹਾਨੂੰ ਕਿਊਟ ਲੱਗਦੀ ਹੈ।

* ਉਸ ਨੂੰ ਮਿਲਣ ਤੋਂ ਬਾਅਦ, ਘੰਟਿਆਂ ਤੱਕ ਗੱਲ ਕਰਨ ਤੋਂ ਬਾਅਦ ਵੀ ਤੁਹਾਨੂੰ ਲੱਗਦਾ
ਹੈ ਕਿ ਕਾਸ਼, ਥੋੜਾ ਸਮਾਂ ਹੋਰ ਮਿਲ ਜਾਂਦਾ ਜਾਂ ਕਾਸ਼, ਇਸ ਮੁਲਾਕਾਤ ਦਾ ਅੰਜਾਮ ਕਦੇ
ਜੁਦਾਈ ਨਾ ਹੁੰਦਾ।

* ਜੇ ਉਹ ਕਿਸੇ ਵੱਲ ਦੇਖ ਵੀ ਲਏ ਤਾਂ ਤੁਹਾਨੂੰ ਚੰਗਾ ਨਹੀਂ ਲੱਗਦਾ।

ਜੇ ਇਹ ਸਭ ਕੁਝ ਜਾਂ ਇਹਨਾਂ ਵਿੱਚੋਂ ਕੁਝ ਤੁਹਾਡੇ ਨਾਲ ਹੋ ਰਿਹਾ ਹੈ, ਤਾਂ ਸਮਝ ਲਉ ਕਿ
- ਪਿਆਰ ਹੋਇਆ ਚੋਰੀ-ਚੋਰੀ, ਚੁਪਕੇ- ਚੁਪਕੇ.. :love:

Pages: 1 ... 6 7 8 9 10 [11] 12 13 14